ਵਿਗਿਆਨ ਪ੍ਰਸਾਰ

ਵਿਗਿਆਨ ਨੇ ਦੱਸਿਆ ਕਿ ਮੌਤ ਵੇਲੇ ਵਿਅਕਤੀ ਨੂੰ ਕੀ-ਕੀ ਦਿੱਖਦਾ ਹੈ 
ਸੰਜੀਵ ਝਾਂਜੀ, ਜਗਰਾਉ       (13/05/2023)

jhanji

148ਮੌਤ ਅਟੱਲ ਸਚਾਈ ਹੈ। ਮੌਤ ਹੀ ਜ਼ਿੰਦਗੀ ਦਾ ਅੰਤ ਹੈ। ਮੌਤ ਕਦੋਂ ਆ ਜਾਵੇ ਇਹ ਕਿਹਾ ਨਹੀਂ ਜਾ ਸਕਦਾ। ਚਾਹੇ ਨਿਸ਼ਚਿਤਤਾ ਨਾਲ ਮੌਤ ਦੇ ਪੂਰੇ ਸਮੇਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਕਿਸ ਵੇਲੇ, ਕਿਸ ਘੜੀ, ਕਿਸ ਪਲ ਮੌਤ ਹੋਣੀ ਹੈ ਪਰ ਫੇਰ ਵੀ ਡਾਕਟਰ ਕੁਝ ਨਿਸ਼ਾਨੀਆਂ ਦੇਖ ਕੇ ਇਹ ਦੱਸ ਦਿੰਦੇ ਹਨ ਕਿ ਇਹ ਥੋੜ੍ਹੀ ਦੇਰ ਦਾ ਹੀ ਮਹਿਮਾਨ ਹੈ।

ਤੁਸੀਂ ਬਜ਼ੁਰਗਾਂ ਤੋਂ ਵੀ ਇਹ ਸੁਣਿਆ ਹੋਵੇਗਾ ਕਿ ਬਸ ਫ਼ਲਾਨੇ ਦੀ ਮੌਤ ਆਣ ਵਾਲੀ ਹੀ ਹੈ ਯਮਦੂਤ ਉਸਨੂੰ ਜਲਦੀ ਹੀ ਲੈ ਜਾਵੇਗਾ। ਇਹ ਸਭ ਓਹੋ ਮਰਨ ਵਾਲੇ ਵਿਅਕਤੀ ਦੀ ਇਕ ਨਿਸ਼ਾਨੀ ਦੇਖ ਕੇ ਦੱਸਦੇ ਹਨ। ਕਹਿੰਦੇ ਹਨ ਕਿ ਜਿਸ ਵੇਲੇ ਮੌਤ ਹੋਣ ਵਾਲੀ ਹੁੰਦੀ ਹੈ ਉਸ ਵੇਲੇ ਘੰਡ/ਘੋਰਡੂ ਵੱਜਣ ਲਗਦਾ ਹੈ। ਗਲੇ ਵਿਚੋਂ ਸਾਹ ਦੀ ਅਵਾਜ਼ ਉਚੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਅਵਾਜ਼ ਕਿਉਂ ਆਉਂਦੀ ਹੈ? ਕੀ ਅਜਿਹੀਆਂ ਕੁਝ ਹੋਰ ਵੀ ਨਿਸ਼ਾਨੀਆਂ ਹਨ ਜੋ ਮੌਤ ਦੀ ਖਬਰ ਦੇ ਸਕਦੀਆਂ ਹਨ? ਮਹਾਨ ਵਿਗਿਆਨੀ ਡਾਕਟਰ ਬੜੇ ਚਿਰਾਂ ਤੋਂ ਇਹ ਖੋਜਾਂ ਕਰਨ ਵਿਚ ਲੱਗੇ ਹੋਏ ਹਨ ਕਿ ਆਖਿਰ ਮਰਨ ਵੇਲੇ ਵਿਅਕਤੀ ਕਿਹੋ ਜਿਹੇ ਹਾਵ-ਭਾਵ ਪਰਦਰਸ਼ਿਤ ਕਰਦਾ ਹੈ। ਕੀ ਸੋਚਦਾ ਹੈ? ਉਸ ਦੇ ਮਨ ਵਿਚ ਕੀ ਚੱਲ ਰਿਹਾ ਹੁੰਦਾ ਹੈ? ਉਹ ਅੱਖਾਂ ਵਿਚ ਵੀ ਕੁਝ ਦੇਖਦਾ ਹੈ ਜਾਂ ਨਹੀਂ?

ਮੌਤ ਤੋਂ ਤੁਰੰਤ ਪਹਿਲਾਂ ਜਾਂ ਫੋਰਨ ਬਾਅਦ ਕੀ ਹੁੰਦਾ ਹੈ? ਮਨੁੱਖੀ ਜਾਮੇ ਵਿੱਚ ਆਏ ਹਰ ਇਨਸਾਨ ਦੇ ਦਿਮਾਗ ਵਿਚ ਇਹ ਸਵਾਲ ਕਈ ਵਾਰ ਆਉਂਦਾ ਹੈ ਕਿ ਮਰਨ ਤੋਂ ਬਾਅਦ ਮਨੁੱਖ ਦਾ ਕੀ ਹੁੰਦਾ ਹੈ ਜਾਂ ਕਈ ਵਾਰ ਤੁਸੀਂ ਅਜਿਹਾ ਵੀ ਸੁਣਿਆ ਹੋਵੇਗਾ ਕਿ ਫਲਾਨੇ ਨੂੰ ਮਰਨ ਲੱਗੇ ਉਸ ਦੇ ਮਰੇ ਹੋਏ ਪੂਰਵਜ਼ ਦਿਖਾਈ ਦੇਣ ਲਗਦੇ ਹਨ।ਅਜਿਹਾ ਕਿਉਂ ਹੁੰਦਾ ਹੈ?

ਹਾਲਾਂਕਿ ਇਹ ਪ੍ਰਸ਼ਨ ਬੜਾ ਹੀ ਗੁੰਝਲਦਾਰ ਹੈ ਕਿ ਜਿਹੜਾ ਵਿਅਕਤੀ ਮਰ ਰਿਹਾ ਹੁੰਦਾ ਹੈ ਆਖਿਰ ਉਸ ਦੇ ਦਿਮਾਗ ਵਿੱਚ ਕਿਹੜੀਆਂ ਗੱਲਾਂ ਕੁਰਬਲ ਕੁਰਬਲ ਕਰ ਰਹੀਆਂ ਹੁੰਦੀਆਂ ਹਨ? ਕੀ ਉਹ ਆਪਣੇ ਭਵਿਖ ਬਾਰੇ ਸੋਚ ਰਿਹਾ ਹੁੰਦਾ ਹੈ ਜਾਂ ਆਪਣੇ ਪਰਿਵਾਰ ਤੇ ਬੱਚਿਆਂ ਜਿਨ੍ਹਾਂ ਨੂੰ ਉਹ ਛੱਡ ਕੇ ਜਾ ਰਿਹਾ ਹੁੰਦਾ ਹੈ, ਉਹਨਾਂ ਦੇ ਭਵਿਖ ਬਾਰੇ ਸੋਚ ਰਿਹਾ ਹੁੰਦਾ ਹੈ ?

ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਜਵਾਬ ਉਹੀ ਵਿਅਕਤੀ ਦੇ ਸਕਦਾ ਹੈ ਜੋ ਮਰ ਗਿਆ ਹੋਵੇ। ਪਰ ਇਹ ਸੰਭਵ ਨਹੀਂ ਹੈ। ਪਰ ਹੁਣ ਇੱਕ ਖੋਜ ਵਿੱਚ ਵਿਗਿਆਨੀਆਂ ਨੇ ਕਾਫੀ ਹੱਦ ਤੱਕ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਦਾ ਮਨ ਆਖਰੀ ਪਲਾਂ ਵਿੱਚ ਕੀ ਸੋਚਰਿਹਾ ਹੁੰਦਾ ਹੈ। ਅਮਰੀਕਾ ਦੀ 'ਮਿਸ਼ੀਗਨ ਯੂਨੀਵਰਸਿਟੀ' ਦੇ ਖੋਜੀਆਂ ਨੇ ਇਹ ਪਤਾ ਲਗਾਇਆ ਹੈ ਕਿ ਜਦੋਂ ਮਨੁੱਖ ਮੌਤ ਦੇ ਨੇੜੇ ਹੁੰਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਕਿਹੋ ਜਿਹੀਆਂ ਗਤੀਵਿਧੀਆਂ ਤੇ ਵਿਚਾਰ ਚਲ ਰਹੇ ਹੁੰਦੇ ਹਨ।

ਜਦੋਂ ਕੋਈ ਵਿਅਕਤੀ ਮੌਤ ਦੇ ਨੇੜੇ ਹੁੰਦਾ ਹੈ ਤਾਂ ਉਸ ਨੂੰ ਕੁਝ ਸੰਕੇਤ ਮਿਲਦੇ ਹਨ। ਇਸ ਬਾਰੇ ਖੋਜੀ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਮੌਤ ਦੇ ਸਮੇਂ ਵਿਅਕਤੀ ਨੂੰ ਆਪਣੇ ਮਰੇ ਹੋਏ ਰਿਸ਼ਤੇਦਾਰਾਂ ਦਿਖਣੇ ਸ਼ੁਰੂ ਹੋ ਜਾਂਦੇਹਨ। ਇਹ ਗਤੀਵਿਧੀਆਂ ਦਿਮਾਗ ਦੇ ਉਸ ਹਿੱਸੇ ਵਿੱਚ ਦਰਜ ਕੀਤੀਆਂ ਗਈਆਂ ਸਨ ਜੋ ਸੁਪਨੇ ਦੇਖਣ, ਮਿਰਗੀ ਦੇ ਦੌਰਾਨ ਚੇਤਨਾ ਦਾ ਨੁਕਸਾਨ, ਅਤੇ ਚੇਤਨਾ ਦੇ ਪੜਾਅ ਤੋਂ ਚੇਤਨਾ ਦੇ ਪੜਾਅ ਵਿੱਚ ਤਬਦੀਲੀ ਨਾਲ ਜੁੜਿਆ ਹੋਇਆ ਹੈ। ਖੋਜ ਵਿੱਚ ਸਾਹਮਣੇ ਆਏ ਨਤੀਜੇ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਦੇ ਜਰਨਲ ਪ੍ਰੋਸੀਡਿੰਗਜ਼ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।

ਇਹ ਖੋਜ ਉਨ੍ਹਾਂ 4 ਲੋਕਾਂ `ਤੇ ਕੀਤੀ ਗਈ ਜਿਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਹੀ ਘੱਟ ਸੀ। ਜਦੋਂ ਇਨ੍ਹਾਂ ਲੋਕਾਂ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ ਤਾਂ ਉਨ੍ਹਾਂ ਦੇ ਦਿਲ ਦੀ ਧੜਕਣ ਵਧਣ ਲੱਗੀ ਅਤੇ ਗਾਮਾ ਐਕਟੀਵਿਟੀ ਵੀ ਵਧ ਗਈ। ਖੋਜੀਆਂ ਨੇ ਪਾਇਆ ਕਿ ਮੌਤ ਤੋਂ ਠੀਕ ਪਹਿਲਾਂ ਉਸਨੂੰ ਚਿੱਟੀ ਰੌਸ਼ਨੀ ਅਤੇ ਮਰੇ ਹੋਏ ਰਿਸ਼ਤੇਦਾਰ ਦਿਖਾਈ ਦੇਣ ਲਗਦੇ ਹਨ। ਇਸ ਦੌਰਾਨ ਮਰਨ ਵਾਲੇ ਦੇ ਕੰਨਾਂ ਵਿੱਚ ਅਜੀਬ ਜਿਹੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ।

ਇਹ ਅਧਿਐਨ ਬਹੁਤ ਘੱਟ ਹੀ ਜ਼ਿਆਦਾ ਘੱਟ ਲੋਕਾਂ `ਤੇ ਕੀਤਾ ਗਿਆ ਹੈ, ਪਰ ਫਿਰ ਵੀ ਆਉਣ ਵਾਲੇ ਸਮੇਂ ਵਿੱਚ ਇਹ ਚੰਗੇ ਨਤੀਜੇ ਦੇ ਸਕਦਾ ਹੈ। ਭਵਿੱਖ ਵਿੱਚ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹੋਰ ਖੋਜਾਂ ਅਤੇ ਹੋਰ ਅਧਿਅਣਾਂ ਨਾਲ ਜ਼ਿਆਦਾ ਸਾਫ ਹੋਣ ਦੀ ਉਮੀਦ ਹੈ।

ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 08004910000

ਦੋ ਨਹੀਂ ਤਿੰਨ ਮਾਪਿਆਂ ਵਾਲੇ ਰੋਗਰਹਿਤ ਆਹਲਾ-ਬੱਚੇ ਦੀ ਪੈਦਾਇਸ਼
ਸੰਜੀਵ ਝਾਂਜੀ, ਜਗਰਾਉ       (14/05/2023)

ਛੋਟੇ ਹੁੰਦੇ ਸਕੂਲ ਵਿੱਚ ਇੱਕ ਆਮ ਲੇਖ ਲਿਖਿਆ ਜਾਂਦਾ ਸੀ ‘‘ਵਿਗਿਆਨ ਦੇ ਚਮਤਕਾਰ’’ ਜਾਂ ‘‘ਵਿਗਿਆਨ ਦੀਆਂ ਲਾਭ ਹਾਨੀਆਂ’’। ਪਰ ਉਸ ਸਮੇਂ ਦੀ ਅਤੇ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਇਸ ਲੇਖ ਵਿੱਚ ਲਿੱਖਣ-ਵਿਚਾਰਣ ਵਾਲਾ ਬਹੁਤ ਕੁਝ ਬਦਲ ਗਿਆ ਹੈ। ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ। ਹੁਣ ਤਾਂ ਵਿਗਿਆਨੀਆਂ ਨੇ ਅਜਿਹੀ ਖੋਜ ਵੀ ਕਰ ਲਈ ਹੈ ਕਿ ਪੈਦਾ ਹੋਣ ਵਾਲਾ ਬੱਚਾ ਬੀਮਾਰੀਆਂ ਤੋਂ ਰਹਿਤ ਹੋਵੇ।

ਹਾਲਾਂਕਿ ਬੀਮਾਰੀਆਂ ਤੋਂ ਬੱਚਣ ਲਈ ਪੋਲੀਓ ਵਰਗੇ ਬਥੇਰੇ ਟੀਕੇ ਈਜ਼ਾਦ ਕੀਤੇ ਜਾ ਚੁੱਕੇ ਹਨ ਜੋ ਬੀਮਾਰੀ ਤੋਂ ਪਹਿਲਾਂ ਹੀ ਲਗਵਾ ਕੇ ਸੁਰਖਰੂ ਹੋਇਆ ਜਾ ਸਕਦਾ ਹੈ। ਪਰ ਹੁਣ ਸਾਇੰਸ ਨੇ ਅਜ਼ੀਬ ਵਰਤਾਰਾ ਵਰਤਾਇਆ ਹੈ। 'ਅਨੁਵਾਂਸ਼ਿਕੀ' ਦੇ ਵਿਗਿਆਨੀ ਡਾਕਟਰਾਂ ਨੇ ਅਜਿਹੇ ਬੱਚੇ ਨੂੰ ਪੈਦਾ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ ਜਿਸਨੂੰ ਪੀੜ੍ਹੀ ਦਰ ਪੀੜ੍ਹੀ ਲੱਗਣ ਵਾਲੀਆਂ ਬੀਮਾਰੀਆਂ ਲੱਗਣਗੀਆਂ ਹੀ ਨਹੀਂ। ਇਹ ਗੱਲ੍ਹ ਕਰਨ ਵਿਚ ਥੋੜ੍ਹੀ ਅਜੀਬੋ-ਗਰੀਬ ਲੱਗ ਰਹੀ ਹੈ ਪਰ ਇਹ ਸਹੀ ਹੈ ਕਿ ਵਿਗਿਆਨਕਾਂ ਨੇ ਵਿਗਿਆਨਕ ਅਤੇ ਕੁਦਰਤੀ ਤਰੀਕੇ ਦੇ ਨਾਲ ਇੱਕ ਅਜਿਹੇ ਬੱਚੇ ਨੂੰ ਨਾਲ ਜਨਮ ਦਵਾਇਆ ਹੈ, ਜਿਸ ਨੂੰ ਆਪਣੇ ਮਾਂ ਬਾਪ ਤੋਂ ਪ੍ਰਾਪਤ ਹੋਣ ਵਾਲੀਆਂ ਬੀਮਾਰੀਆਂ ਨਹੀਂ ਲੱਗਣਗੀਆ।

ਇੰਗਲੈਂਡ ਦੇ ਲੰਡਨ ਵਿੱਚ ਪੈਦਾ ਹੋਏ ਇਸ ਬੱਚੇ ਨੂੰ 'ਆਹਲਾ ਬੱਚਾ' (ਸੁਪਰ ਬੇਬੀ) ਦਾ ਨਾਂ ਦਿੱਤਾ ਗਿਆ ਹੈ। ਚਾਹੇ ਇਹ ਬੱਚਾ ਸਾਡੇ ਫਿਲਮਾਂ-ਨਾਟਕਾਂ ਵਿੱਚ ਦੇਖੇ ਜਾਂਦੇ ਕਰੈਕਟਰ ਸੁਪਰਮੈਨ, ਹੀਮੈਨ, ਸਪਾਈਡਰਮੈਨ ਆਦਿ ਵਰਗਾ ਨਹੀਂ ਹੋਵੇਗਾ ਪਰ ਇਸ ਵਿੱਚ ਪੀੜ੍ਹੀ-ਦਰ-ਪੀੜ੍ਹੀ ਮਿਲਣ ਵਾਲੀਆਂ ਬੀਮਾਰੀਆਂ ਵੀ ਨਹੀਂ ਹੋਣਗੀਆਂ।

ਕੁਦਰਤ ਦੇ ਨਿਯਮਾਂ ਅਨੁਸਾਰ ਹਰ ਮਨੁੱਖ, ਹਰ ਇਨਸਾਨ, ਹਰ ਬੱਚੇ ਦੇ ਦੋ ਹੀ ਮਾਪੇ ਹੁੰਦੇ ਹਨ। ਇੱਕ ਮਾਂ ਅਤੇ ਦੂਜਾ ਬਾਪ। ਚਾਹੇ ਇਹ ਬੱਚਾ ਕਿਸੇ ਵੀ ਤਕਨੀਕ ਕੁਦਰਤੀ, ਟੈਸਟ ਟਿਊਬ, ਸੈਰੋਗੇਟ ਜਾਂ ਆਈ ਵੀ ਐਫ ਨਾਲ ਪੈਦਾ ਕਿਉਂ ਨਾ ਹੋਇਆ ਹੋਵੇ। ਪਰ ਇਹ ਜੋ ਨਵਾਂ ਆਹਲਾ-ਬੱਚਾ ਦਾ ਬੱਚਾ ਪੈਦਾ ਹੋਇਆ ਹੈ ਇਸ ਦੇ ਦੋ ਨਹੀਂ ਸਗੋਂ ਤਿੰਨ ਮਾਪੇ ਹਨ। ਇੱਕ ਪਿਓ ਤੇ ਦੋ ਮਾਵਾਂ।

ਅਸਲ ਵਿੱਚ ਮਨੁੱਖੀ ਸਰੀਰ ਸੈੱਲਾਂ ਦਾ ਬਣਿਆ ਹੁੰਦਾ ਹੈ ਅਤੇ ਇਨ੍ਹਾਂ ਸੈੱਲਾਂ ਵਿੱਚ ਕ੍ਰੋਮੋਸੋਮ ਹੁੰਦੇ ਹਨ। ਇੱਕ ਆਮ ਮਨੁੱਖ ਵਿੱਚ 46 ਕ੍ਰੋਮੋਸੋਮ (23 ਜੋੜੇ) ਹੁੰਦੇ ਹਨ। ਕ੍ਰੋਮੋਸੋਮਜ਼ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਗੁਣਾਂ ਨੂੰ ਲੈ ਕੇ ਜਾਂਦੇ ਹਨ। ਡੰਡੇ ਦੇ ਆਕਾਰ ਦੇ ਇਨ੍ਹਾਂ ਕ੍ਰੋਮੋਸੋਮਸ ਵਿੱਚ ਡੀਐਨਏ ਹੁੰਦਾ ਹੈ। ਇਹਨਾਂ 23 ਜੋੜਿਆਂ ’ਚੋਂ 22 ਜੋੜੇ, ਨਰ ਅਤੇ ਮਾਦਾ ਦੋਵਾਂ ਵਿੱਚ ਇੱਕੋ ਜਿਹੇ ਦਿਖਾਈ ਦਿੰਦੇ ਹਨ। 23ਵਾਂ ਜੋੜਾ, ਲਿੰਗ ਕ੍ਰੋਮੋਸੋਮ, ਮਰਦਾਂ ਅਤੇ ਔਰਤਾਂ ਵਿੱਚ ਵੱਖਰਾ ਹੁੰਦਾ ਹੈ। ਇਸ ਤੋਂ ਇਲਾਵਾ, ਮਨੁੱਖੀ ਸੈੱਲਾਂ ਵਿੱਚ ਮਾਈਟੋਕੌਂਡਰੀਅਲ ਜੀਨੋਮ ਦੀਆਂ ਕਈ ਕਾਪੀਆਂ ਹੋ ਸਕਦੀਆਂ ਹਨ।

ਜਾਈਗੋਟ ਵੇਲੇ ਹਰੇਕ ਜੋੜੇ ਕ੍ਰੋਮੋਸੋਮ ਵਿੱਚ ਇੱਕ ਕਾਪੀ ਮਾਂ ਤੋਂ ਅਤੇ ਇੱਕ ਕਾਪੀ ਪਿਤਾ ਤੋਂ ਪ੍ਰਾਪਤ ਹੁੰਦੀ ਹੈ। ਇਸੇ ਲਈ ਬੱਚੇ ਨੂੰ ਕੁਝ ਗੁਣ ਆਪਣੇ ਪਿਤਾ  ਅਤੇ ਕੁਝ ਆਪਣੀ ਮਾਂ ਤੋਂ ਪ੍ਰਾਪਤ ਹੁੰਦੇ ਹਨ। ਗਰੱਭਧਾਰਣ ਕਰਨ ਵੇਲੇ, ਔਰਤ ਤੋਂ ਮਿਲਣ ਵਾਲੇ ਅੰਡੇ ਦੇ ਸੈੱਲ (ਸ਼ੁਕ੍ਰਾਣੂ ਸੈੱਲ ਨਹੀਂ) ਆਪਣਾ ਮਾਈਟੋਕੌਂਡਰੀਆ ਬਰਕਰਾਰ ਰੱਖਦੇ ਹਨ। ਇਸ ਤਰ੍ਹਾਂ, ਮਾਈਟੋਕੌਂਡਰੀਅਲ ਡੀਐਨਏ ਹਮੇਸ਼ਾ ਮਾਂ ਤੋਂ ਵਿਰਾਸਤ ਵਿੱਚ ਮਿਲਦਾ ਹੈ।  ਕੁਝ ਬੀਮਾਰੀਆਂ ਜਿਵੇਂ ਸ਼ੂਗਰ ਅਤੇ ਸੁਣਨ ਸ਼ਕਤੀ ਦਾ ਨੁਕਸਾਨ ਆਦਿ ਮਾਈਟੋਕੌਂਡਰੀਆ ਨਾਲ ਜੁੜੀਆਂ ਹੁੰਦੀਆਂ ਹਨ ਜਾਂ ਇਹ ਕਹਿ ਲਓ ਕਿ ਇਸ ਕਾਰਨ ਮਾਂ ਤੋਂ ਬੱਚੇ ਵਿੱਚ ਚਲੀਆਂ ਜਾਂਦੀਆਂ ਹਨ।

ਇਸ ਨਵੇਂ ਜੰਮੇ 'ਆਹਲਾ-ਬੱਚੇ' ’ਚ ਤਿੰਨ ਲੋਕਾਂ ਦਾ ਡੀਐੱਨਏ ਹੈ। ਪਿਤਾ ਤੋਂ ਸ਼ੁਕਰਾਣੂ ਅਤੇ ਉਸ ਮਾਂ ਜਿਸਦੇ ਗਰਭ ਵਿੱਚ ਇਹ ਸਥਾਪਿਤ ਕੀਤਾ ਗਿਆ, ’ਚੋਂ ਅੰਡਾਣੂ ਲਿਆ ਗਿਆ ਪਰ ਅੰਡਾਣੂ ਸੈਲ ਵਿੱਚੋਂ ਮਾਈਟੋਕੌਂਡਰੀਆ ਕੱਢ ਕੇ ਦੂਜੀ ਅੰਡਾਣੂ ਦਾਨ ਦੇਣ ਵਾਲੀ ਤੰਦਰੁਸਤ ਮਾਂ ਦੇ ਮਾਈਟੋਕੌਂਡਰੀਅਲ ਨਾਲ ਬਦਲ ਦਿੱਤਾ ਗਿਆ ਅਤੇ ਆਈ ਵੀ ਐਫ ਭਰੂਣ ਬਣਾਇਆ ਗਿਆ।  

ਇਸ ਤੋਂ ਬਾਅਦ ਉਸ ਨੂੰ ਔਰਤ ਦੇ ਗਰਭ ਵਿੱਚ ਛੱਡ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਬੱਚਾ ਜੋ ਗਰਭ ਵਿੱਚ ਪਲਵਧ ਰਿਹਾ ਹੁੰਦਾ ਹੈ, ਆਪਣੇ ਜੈਨੇਟਿਕ ਰੋਗਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਮਾਂ ਦੇ ਸਰੀਰ ਵਿੱਚ ਕਿਸੇ ਕਿਸਮ ਦੀ ਕੋਈ ਬਿਮਾਰੀ ਹੈ ਤਾਂ ਉਹ ਬੱਚੇ ਨੂੰ ਨਹੀਂ ਪਵੇਗੀ ਅਤੇ ਬੱਚਾ ਹਮੇਸ਼ਾ ਤੰਦਰੁਸਤ ਰਹੇਗਾ। ਇਸ ਬੱਚੇ ਦੇ ਅੰਦਰ ਦਾ 99.8 ਪ੍ਰਤੀਸ਼ਤ ਡੀਐਨਏ ਮਾਪਿਆਂ ਤੋਂ ਲਿਆ ਜਾਂਦਾ ਹੈ ਅਤੇ ਬਾਕੀ ਦਾ ਅੰਡਾਣੂ ਦਾਨ ਕਰਨ ਵਾਲੀ ਮਾਂ ਦਾ। ਬੱਚੇ ਦੀ ਆਦਤ, ਚਿਹਰਾ ਅਤੇ ਰੰਗ ਸਾਰੇ ਮਾਪਿਆਂ ਵਰਗਾ ਹੋਵੇਗਾ। ਜਿਸਦਾ ਮਤਲਬ ਹੈ ਕਿ ਬੱਚਾ ਪੂਰੀ ਤਰ੍ਹਾਂ ਆਪਣੇ ਮਾਤਾ-ਪਿਤਾ ਵਰਗਾ ਦਿਖਾਈ ਦੇਵੇਗਾ।

ਵਿਗਿਆਨ ਨਾਲ ਮਿਲ ਕੇ ਮਨੁੱਖ ਆਪਣੀ ਹਰ ਸਮੱਸਿਆ ਨੂੰ ਹੱਲ ਕਰਨ ਵਿੱਚ ਲੱਗਾ ਹੋਇਆ ਹੈ। ਸੁਪਰਬੇਬੀ ਦੀ ਪੈਦਾਇਸ਼ ਇਸ ਦਿਸ਼ਾ ਵਿੱਚ ਨਵਾਂ ਕਦਮ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਜਨੈਟਿਕ ਬੀਮਾਰੀਆਂ ਨੂੰ ਰੋਕਣ ’ਚ ਵੱਡਾ ਰੋਲ ਅਦਾ ਕਰੇਗੀ। ਵਿਗਿਆਨ, ਮਾਹਿਰ ਅਤੇ ਡਾਕਟਰ ਇਸ ਦਿਸ਼ਾ ਵਿੱਚ ਕਿੰਨੇ ਕੁ ਸਫਲ ਹੁੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇਨ੍ਹਾਂ ਜ਼ਰੂਰ ਹੈ ਕਿ ਇਹ ਖੋਜ, ਇਹ ਤਕਨੀਕ ਆਉਣ ਵਾਲੇ ਸਮੇਂ ’ਚ ਮੈਡੀਕਲ ਖੇਤਰ ਵਿੱਚ ਕਾਫੀ ਸਹਾਈ ਸਿੱਧ ਹੋਵੇਗੀ।

ਸੰਜੀਵ ਝਾਂਜੀ, ਜਗਰਾਉ।
ਸੰਪਰਕ:8004910000   




ਛੇਤੀ ਹੀ ਵਿਜਾਤੀ ਵਰਗੇ ਗੂੜ ਰਹੱਸਾਂ ਤੋਂ ਪਰਦਾ ਚੁੱਕਿਆ ਜਾ ਸਕਦਾ ਹੈ
ਸੰਜੀਵ ਝਾਂਜੀ, ਜਗਰਾਉ       (10/04/2023)

148ਸਕੂਲ ਵਿੱਚ ਪੜ੍ਹਦੇ ਸਮੇਂ ਸਾਇੰਸ ਦੇ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਂਦਾ ਸੀ ਅਤੇ ਕਿਤਾਬਾਂ ਵਿੱਚ ਵੀ ਇਹੀ ਲਿਖਿਆ ਹੁੰਦਾ ਸੀ ਕਿ ਸੂਰਜੀ ਪਰਿਵਾਰ ਵਿੱਚ ਸੂਰਜ ਅਤੇ 9 ਗ੍ਰਹਿ ਹਨ, ਜੋ ਸੂਰਜ ਦੇ ਆਲ਼ੇਦੁਆਲ਼ੇ ਘੁੰਮਦੇ ਹਨ।

ਕੁਝ ਸਮਾਂ ਬਾਅਦ ਹੁਣ ਇਹ ਕਿਹਾ ਜਾਣ ਲੱਗਿਆ ਹੈ ਕਿ ਗ੍ਰਹਿਆਂ ਦੀ ਗਿਣਤੀ 9 ਨਹੀਂ 8 ਹੈ। ਇਹ ਜਿਹੜਾ ਇਕ ਗ੍ਰਹਿ ਘਟਿਆ ਹੈ ਇਹ ਨਾ ਤਾਂ ਤਬਾਹ ਹੋਇਆ ਹੈ ਅਤੇ ਨਾ ਹੀ ਕਿਤੇ ਇੱਧਰ-ਉੱਧਰ ਫਰਲੋ ’ਤੇ ਗਿਆ ਹੈ।

ਇਹ ਪੁਲਾੜ ਵਿੱਚ ਉਥੇ ਹੀ ਹੈ, ਜਿੱਥੇ ਪਹਿਲਾਂ ਸੀ। ਉਸੇ ਤਰਾ ਹੀ ਘੁੰਮ ਰਿਹਾ ਹੈ।

ਅਸਲ ਵਿੱਚ ਪੁਲਾੜ ਵਿਗਿਆਨੀਆਂ ਨੇ ਗ੍ਰਹਿ ਦੀ ਪਰਿਭਾਸਾ ਵਿੱਚ ਹੇਰ-ਫੇਰ ਕਰ ਦਿੱਤਾ ਹੈ। ਜਿਹੜਾ ਪਹਿਲਾਂ ਨੌਵਾਂ ਗ੍ਰਹਿ 'ਯਮ' ਸੀ, ਉਹ ਹੁਣ ਗ੍ਰਹਿ ਨਹੀਂ ਰਿਹਾ। ਵਿਗਿਆਨੀਆਂ ਨੇ ਹੁਣ ਇਸ ਨੂੰ 'ਬੌਣੇ ਗ੍ਰਹਿ' ਦਾ ਦਰਜਾ ਦੇ ਦਿੱਤਾ ਹੈ।

ਪੁਲਾੜ ਵਿੱਚ ਅਤੇ ਪੁਲਾੜ ਬਾਰੇ ਲਗਾਤਾਰ ਖੋਜਾਂ ਜਾਰੀ ਹਨ। ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਕੀ ਸਿਰਫ ਇਹੀ 8 ਗ੍ਰਹਿ ਅਤੇ ਕੁਝ ਬੌਣੇ ਗ੍ਰਹਿ ਹਨ? ਕੀ ਸਿਰਫ ਇਹੀ ਗ੍ਰਹਿ ਸੂਰਜ ਦੇ ਆਲੇ ਦੁਆਲੇ ਘੁੰਮਦੇ ਹਨ?

ਹਿਸਾਬ (ਗਣਿਤ) ਵਿੱਚ ਇੱਕ ਲਫ਼ਜ਼ ਕਈ ਵਾਰ ਵਰਤਿਆ ਜਾਂਦਾ ਹੈ ਅਨੰਤ। ਅਨੰਤ ਦਾ ਮਤਲਬ ਹੁੰਦਾ ਹੈ ਇੰਨਾ ਜ਼ਿਆਦਾ ਕਿ ਜਿੱਥੇ ਗਿਣਤੀਆਂ ਮਿਣਤੀਆਂ ਵੀ ਖਤਮ ਹੋ ਜਾਣ ਉਸ ਤੋਂ ਵੀ ਜ਼ਿਆਦਾ। ਭਾਵ ਜਿਹੜਾ ਗਿਣਿਆ ਨਾ ਜਾ ਸਕੇ।

ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਵਿਗਿਆਨੀਆਂ ਨੇ ਹੁਣ ਤੱਕ ਪੰਜ ਹਜਾਰ ਤੋਂ ਵੀ ਵੱਧ ਗ੍ਰਹਿ ਦੀ ਖੋਜ ਕਰ ਲਈ ਹੈ। ਅਸਲ ਵਿੱਚ ਇਹ ਨਵੇਂ ਲੱਭੇ ਗਏ ਗ੍ਰਹਿ ਸਾਡੇ ਸੂਰਜ ਦੁਆਲੇ ਨਹੀ ਘੁੰਮਦੇ ਸਗੋਂ ਹੋਰ ਸੂਰਜਾਂ ਦੇ ਦੁਆਲੇ ਘੁੰਮਦੇ ਹਨ। ਤਾਰਿਆਂ ਦੇ ਆਲੇ-ਦੁਆਲੇ ਚੱਕਰ ਕੱਢਣ ਵਾਲੇ ਇਹਨਾਂ ਗ੍ਰਹਿ ਨੂੰ 'ਬਾਹਰੀ ਗ੍ਰਹਿ' ਕਿਹਾ ਜਾਂਦਾ ਹੈ।

ਪੁਲਾੜ ਵਿੱਚ ਸਿਰਫ ਇੱਕੋ ਸੂਰਜ ਜਿਹੜਾ ਅਸੀਂ ਹਰ ਰੋਜ਼ ਦੇਖਦੇ ਹਾਂ, ਉਹ ਹੀ ਨਹੀਂ ਹੈ। ਰਾਤ ਨੂੰ ਜੋ ਅਸੀਂ ਆਕਾਸ ਵਿੱਚ ਤਾਰੇ ਦੇਖਦੇ ਹਾਂ, ਉਹ ਵੀ ਸੂਰਜ  ਹਨ। ਅਸਲ ਵਿਚ ਸਾਡਾ ਸੂਰਜ ਵੀ ਇੱਕ ਤਾਰਾ ਹੀ ਹੈ। ਫਰਕ ਸਿਰਫ ਇੰਨ੍ਹਾ ਹੈ ਕਿ ਇਹ ਬਾਕੀ ਸਾਰਿਆਂ ਤੋਂ ਬਹੁਤ ਜ਼ਿਆਦਾ ਨੇੜੇ ਹੋਣ ਕਾਰਨ ਵੱਡਾ ਦਿਖਾਈ ਦਿੰਦਾ ਹੈ, ਜ਼ਿਆਦਾ ਚਮਕਦਾ ਅਤੇ ਸੇਕ (ਗਰਮੀ) ਮਾਰਦਾ ਜਾਪਦਾ ਹੈ।

ਰਾਤ ਨੂੰ ਅਕਾਸ਼ ਵਿੱਚ ਦਿਖਣ ਵਾਲੇ ਛੋਟੇ ਛੋਟੇ ਤਾਰੇ ਵੀ ਸੂਰਜ ਹੀ ਹਨ। ਕਈ ਤਾਂ ਸਾਡੇ ਸੂਰਜ ਤੋਂ ਵੀ ਵੱਡੇ ਹਨ। ਸਾਡਾ ਸੂਰਜ ਇੱਕ ਛੋਟਾ ਤਾਰਾ ਹੈ। ਆਸਮਾਨ ਵਿੱਚ ਅਰਬਾਂਖਰਬਾਂ ਅਜਿਹੇ ਤਾਰੇ ਹਨ ਜਿਹੜੇ ਜ਼ਿਆਦਾ ਦੂਰ ਹੋਣ ਕਾਰਨ ਸਾਨੂੰ ਦਿਖਾਈ ਹੀ  ਨਹੀਂ ਦਿੰਦੇ।

ਸਾਡਾ ਸੂਰਜ, ਧਰਤੀ ਅਤੇ ਬਾਕੀ ਦੇ ਅੱਠ ਗ੍ਰਹਿਆਂ ਨਾਲ ਮਿਲ ਕੇ ਸੂਰਜੀ ਪਰਿਵਾਰ ਬਣਾਉਦਾ ਹੈ। ਅਜਿਹੇ ਅਨੇਕਾਂ ਸੂਰਜ ਪਰਿਵਾਰ ਮਿਲ ਕੇ 'ਮੰਦਾਕਨੀ' ਹਨ। ਸਾਡੀ ਮੰਦਾਕਨੀ ਨਾਂਅ ਕਾਸ਼ ਗੰਗਾ' ਹੈ।

'ਨਾਸਾ' ਦੇ ਇੱਕ ਅੰਦਾਜ਼ੇ ਮੁਤਾਬਿਕ ਇਸ ਬ੍ਰਹਿਮੰਡ ਵਿੱਚ ਦੋ ਖਰਬ ਤੋਂ ਵੱਧ ਮੰਦਾਕਨੀਆਂ। ਹਰ ਮੰਦਾਕਨੀ ਵਿੱਚ ਦਸ ਤੋਂ ਤੀਹ ਖਰਬ ਦੇ ਨੇੜੇਤੇੜੇ ਸਾਡੇ ਸੂਰਜ ਵਰਗੇ ਸੂਰਜ (ਤਾਰੇ) ਹਨ। ਇਨ੍ਹਾਂ ’ਚੋਂ ਬਾਹਲੇ ਸੂਰਜਾਂ ਦੇ ਦੁਆਲੇ ਗ੍ਰਹਿ ਵੀ ਚੱਕਰ ਕੱਢਦੇ ਹਨ, ਜਿਵੇਂ ਧਰਤੀ ਸੂਰਜ ਦੁਆਲੇ ਕੱਢਦੀ ਹੈ।

1 ਅਪ੍ਰੈਲ 2023 ਤੱਕ ਪੁਲਾੜ ਦੀ ਖੁਰਾ-ਖੋਜ ਕੱਢਣ ਵਾਲੇ ਵਿਗਿਆਨੀਆਂ ਨੇ 5,346 ਗ੍ਰਹਿ ਲੱਭ ਲਏ ਹਨ। ਇਹ ਵਾਲੇ ਸਾਰੇ ਗ੍ਰਹਿ ਸਾਡੇ ਵਾਲੇ ਸੂਰਜੀ ਪਰਿਵਾਰ ਤੋਂ ਪਰ੍ਹੇ ਹਨ, ਇਸ ਲਈ ਇਨ੍ਹਾਂ ਨੂੰ 'ਬਾਹਰੀ ਗ੍ਰਹਿ' ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ ਕਹਿਣਾ ਕਿ ਗ੍ਰਹਿ ਸਿਰਫ਼ ਅੱਠ ਹਨ, ਸਹੀਂ ਨਹੀਂ ਹੈ। ਗ੍ਰਹਿਆਂ ਦੀ ਗਿਣਤੀ ਤਾਂ ਅਣ-ਗਿਣਤ ਹੈ। ਅਸਲ ਵਿੱਚ ਅੱਠ ਗ੍ਰਹਿ ਤਾਂ ਸਾਡੇ ਸੂਰਜੀ ਟੱਬਰ ਵਿੱਚ ਹਨ। 

ਇਨ੍ਹਾਂ ਨਵੇਂ ਲੱਭੇ ਗ੍ਰਹਿਆਂ ’ਚੋਂ ਕਿਸੇ ਉੱਤੇ ਰੇਤ ਦੇ ਬੱਦਲ ਹਨ, ਕੋਈ ਚਟਾਨੀ ਹੈ ਅਤੇ ਕਿਸੇ ’ਤੇ ਐਂ ਲੱਗਦੈ ਜਿਵੇਂ ਸਮੁੰਦਰ ਹੋਵੇ। ਇਹ ਜਿਹੜੇ ਪੰਜ ਕੁ ਹਜ਼ਾਰ ਗ੍ਰਹਿ ਲੱਭੇ ਗਏ ਹਨ, ਉਹ ਤਾਂ ਸਮੁੰਦਰ ’ਚ ਬੂੰਦ ਦੇ ਬਰਾਬਰ ਹੀ ਹਨ। ਪੁਲਾੜ ਵਿੱਚ ਅਰਬਾਂਖਰਬਾਂ ਮੰਦਾਕਨੀਆਂ, ਹਰੇਕ ਮੰਦਾਕਨੀ ਵਿੱਚ ਅਰਬਾਂ-ਖਰਬਾਂ ਤਾਰੇ ਤੇ ਨਾਲੇ ਗ੍ਰਹਿ ਵੀ।

ਮਤਲਬ ਅਣਗਿਨਤ ਗ੍ਰਹਿ ਹਨ। ਇਨ੍ਹਾਂ ’ਚੋਂ ਇੱਕ ਦੋ ਨਹੀਂ ਲੱਖਾਂ ਹੀ ਧਰਤੀ ਵਰਗੇ ਗ੍ਰਹਿ ਲੱਭਣ ਦੀ ਉਮੀਦ ਹੈ। ਅਜਿਹੀ ਖੋਜ ਹੀ ਨਵੀਂ ਦੁਨੀਆਂ ਦਾ ਰਾਹ ਖੋਲੇਗੀ ਅਤੇ 'ਵਿਜਾਤੀ' ਵਰਗੇ ਗੂੜ ਰਹੱਸਾਂ ਤੋਂ ਪਰਦਾ ਚੁੱਕੇਗੀ।

ਆਸ ਕੀਤੀ ਜਾਣੀ ਚਾਹੀਦੀ ਹੈ ਕਿ ਜਿਸ ਤੇਜ਼ੀ ਨਾਲ ਇਹ 'ਬਾਹਰੀ ਗ੍ਰਹਿ' ਲੱਭੇ ਜਾ ਰਹੇ ਹਨ, ਜਲਦੀ ਹੀ ਨਵੀਂ ਦੁਨੀਆਂ, ਨਵੇਂ ਲੋਕ (ਵਿਜਾਤੀਆਂ), ਨਵੀਂ ਸੱਭਿਅਤਾ ਅਤੇ ਨਵੀਂ ਪ੍ਰਜਾਤੀਆਂ ਦੀ ਖੋਜ ਵੀ ਹੋਵੇਗੀ। ਨਵੀਂ ਧਰਤੀ ਲੱਭੇਗੀ। ਨਵੇਂ ਮਨੁੱਖ ਲੱਭਣਗੇ। ਨਵੀਂ ਜਾਣਕਾਰੀ ਮਿਲੇਗੀ। ਬਾਹਰੀ ਗ੍ਰਹਿਆਂ ਦੀ ਧੜਾਧੜ ਹੋ ਰਹੀ ਖੋਜ ਸਾਡੇ ਲਈ ਬਾਹਰੀ ਪੁਲਾੜ ਦੇ ਰਾਹ ਖੋਲੇਗੀ। 

ਸੰਜੀਵ ਝਾਂਜੀ, ਜਗਰਾਉ।
ਸੰਪਰਕ : 0 80040 10000
    

ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ
ਸੰਜੀਵ ਝਾਂਜੀ, ਜਗਰਾਉ  (02/04/2023)

surajਸਾਇੰਸ ਇੱਕ ਅਜਿਹਾ ਵਿਸਾ ਹੈ, ਜਿਹੜਾ ਬੇਹੱਦ ਵਿਸ਼ਾਲ ਹੈ। ਇਸ ਬਾਰੇ ਜਾਣਨ ਦੀ ਸਭ ਦੀ ਹਮੇਸ਼ਾ ਤੋਂ ਹੀ ਇੱਛਾ ਰਹੀ ਹੈ। ਇਸ ਵਿੱਚ ਚੰਨ, ਤਾਰੇ, ਗ੍ਰਹਿ ਆਦਿ ਜਿਨ੍ਹਾਂ ਨੂੰ ਸਮੁੱਚੇ ਤੌਰ ’ਤੇ ਅਸੀਂ ਪੁਲਾੜ ਆਖਦੇ ਹਾਂ, ਉਸ ਨੂੰ ਅਤੇ ਉਸ ਬਾਰੇ ਜਾਣਨ ਦੀ ਤਾਂਘ ਹਮੇਸ਼ਾ ਤੋਂ ਹੀ ਰਹੀ ਹੈ। ਪੁਲਾੜ ਵਿੱਚ ਕੀ-ਕੀ ਹੈ, ਕਿੱਥੇ-ਕਿੱਥੇ ਹੈ, ਇਹ ਸਦਾ ਸਾਨੂੰ ਉੱਤਰ ਲੱਭਣ ਲਈ ਉਕਸਾਉਦਾ ਰਹਿੰਦਾ ਹੈ। ਸ਼ਾਇਦ ਇਸੇ ਲਈ ਅਸੀਂ ਏਲੀਅੰਜ਼ ਦਾ ਖੁਰਾਖੋਜ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਸੀਂ ਹਮੇਸਾ ਤੋਂ ਹੀ ਧਰਤੀ ਤੋਂ ਬਾਹਰੀ ਦੁਨੀਆਂ ਦੀਆਂ ਖ਼ਬਰਾਂ ਤੋਂ ਮੋਹਿਤ ਹੁੰਦੇ ਰਹਿੰਦੇ ਹਾਂ।

ਜਦੋਂ ਸਾਇੰਸ ਦੀ ਪੜ੍ਹਾਈ ਸ਼ੁਰੂ ਕੀਤੀ, ਉਸ ਵੇਲੇ ਅਧਿਆਪਕਾਂ ਵਲੋਂ ਸਮਝਾਇਆ ਜਾਂਦਾ ਸੀ ਕਿ ਸਾਡੇ ਸੂਰਜੀ ਪਰਿਵਾਰ ਵਿੱਚ ਸੂਰਜ ਅਤੇ ਨੌਂ ਗ੍ਰਹਿ ਹਨ। ਫਿਰ ਕਹਿੰਦੇ 'ਪਲੂਟੋ' ਵਿਚਾਰਾ ਗ੍ਰਹਿ ਨਹੀਂ ਰਿਹਾ, ਉਹ ਬੌਣੇ ਗ੍ਰਹਿ ਦੀ ਵਿਗਿਆਨੀਆਂ ਵਲੋਂ ਘੜੀ ਪਰਿਭਾਸ਼ਾ ਵਿੱਚ ਹੀ ਸਹੀ ਬੈਠਦਾ ਹੈ। ਇਸ ਤਰ੍ਹਾਂ ਸੂਰਜ ਦੇ ਗ੍ਰਹਿ ਅੱਠ ਹੀ ਰਹਿ ਗਏ।

ਇਹ ਗ੍ਰਹਿ ਅੱਠ ਹੀ ਹਨ ਜਾਂ ਹੋਰ ਵੀ ਹਨ? ਸੂਰਜੀ ਪਰਿਵਾਰ ਇੱਕ ਹੀ ਹੈ ਜਾਂ ਹੋਰ ਵੀ ਹਨ? ਧਰਤੀ ਇੱਕੋ ਹੀ ਹੈ, ਜਿੱਥੇ ਜੱਗ ਜਿਓਂਦਿਆਂ ਦੇ ਮੇਲੇ ਲੱਗਦੇ ਹਨ ਜਾਂ ਹੋਰ ਧਰਤੀਆਂ ਵੀ ਹਨ ਜਿੱਥੇ ਇਨਸਾਨ ਜਾਂ ਇਨਸਾਨਾਂ ਵਰਗੇ ਤਿਕੜਮਾਂ ਲੜਾਉਦੇ ਹਨ? ਇਹੋ ਜਿਹੇ ਕਈ ਸਵਾਲ ਮੇਰੇ ਜ਼ਹਿਨ ਵਿੱਚ ਮੁੱਦਤਾਂ ਤੋਂ ਅਵਾਰਾਗਰਦੀ ਕਰਦੇ ਰਹੇ ਹਨ। ਤੁਹਾਡੇ ਦਿਮਾਗ ’ਚ ਵੀ ਇਹ ਚੱਕਰ ਲਗਾਉਦੇ ਰਹਿੰਦੇ ਹੋਣਗੇ?

ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਚੰਦਰਮਾਂ ਦੀ ਧਰਤੀ ਤੇ ਪੈਰ ਤਾਂ ਮਨੁੱਖ ਚਿਰਾਂ ਪਹਿਲਾਂ ਤੋਂ ਹੀ ਰੱਖ ਆਇਆ ਹੈ। ਕਈ ਬਣਾਉਟੀ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਛੱਡਣਾ, ਮੰਗਲ ਅਭਿਆਨ ਉਸ ਲੜੀ ਦੇ ਹੀ ਹਿੱਸੇ ਹਨ, ਜਿਸ ਰਾਹੀਂ ਪੁਲਾੜ ਵਿੱਚ ਮਨੁੱਖੀ ਏਲੀਅਜ਼ ਦੀ ਭਾਲ ਜ਼ਾਰੀ ਹੈ।

ਦੁਨੀਆਂ ਵਿੱਚ ਹਰ ਰੋਜ ਨਵੀਆਂ ਖੋਜਾਂ ਹੋ ਰਹੀਆਂ ਹਨ।  ਜੀਵਨ ਦੀ ਖੋਜ ਕਰ ਰਹੇ ਵਿਗਿਆਨੀਆਂ ਨੂੰ ਹੁਣ ਵੱਡੀ ਸਫਲਤਾ ਮਿਲੀ ਹੈ। ਵਿਗਿਆਨੀਆਂ ਨੇ ਇੱਕ ਅਜਿਹਾ ਗ੍ਰਹਿ ਲੱਭਿਆ ਹੈ, ਜੋ ਸਾਡੇ ਅੱਠ ਗ੍ਰਹਿਆਂ ਤੋਂ ਪਰ੍ਹੇ ਹੈ, ਸੂਰਜੀ ਟੱਬਰ ਦਾ ਹਿੱਸਾ ਨਹੀਂ ਹੈ। ਸਾਇੰਸਦਾਨ ਇਸ ਨੂੰ 'ਬਾਰਹੀ ਗ੍ਰਹਿ' (ਐਕਸੋਪਲੇਨੇਟ) ਆਖਦੇ ਹਨ। ਇਹ ਧਰਤੀ, ਮੰਗਲ, ਸ਼ੁੱਕਰ ਵਾਂਙ ਸਾਡੇ ਸੂਰਜ ਦੁਆਲੇ ਨਹੀਂ ਘੁਕਦਾ। ਇਸਦਾ ਆਪਣਾ ਸੂਰਜ ਹੈ, ਜਿਸ ਦੀ ਇਹ ਪਰਿਕਰਮਾ ਕਰਦਾ ਹੈ। ਖਗੋਲ ਵਿਗਿਆਨੀਆਂ ਨੇ ਇਸ ਦੇ ਸੂਰਜ ਦਾ ਨਾਂਅ 'ਲਾਲ ਬੌਨਾ' ਤਾਰਾ 'ਵੋਲਫ਼ 1069' ਰੱਖਿਆ ਹੈ। ਇਹ ਤਾਰਾ (ਸੂਰਜ) ਸਾਡੇ ਸੂਰਜ ਨਾਲੋਂ ਆਕਾਰ ਵਿੱਚ ਛੋਟਾ ਹੈ ਅਤੇ ਸੂਰਜ ਨਾਲੋਂ ਲਗਭਗ 65 ਪ੍ਰਤੀਸਤ ਘੱਟ ਵਿਕਿਰਣ (ਰੇਡੀਏਸਨ) ਪੈਦਾ ਕਰਦਾ ਹੈ।

ਇਸ ਗ੍ਰਹਿ ਦਾ ਨਾਂਅ 'ਵੋਲਫ਼ 1069 ਬੀ' ਐਲਾਣਿਆ ਗਿਆ ਹੈ। ਸਪੇਨ ਦੇ 'ਕੈਲਰ ਆਲਟੋ ਪ੍ਰੇਖਣਸ਼ਾਲਾ' (ਆਬਜਰਵੇਟਰੀ) ’ਤੋਂ '3.5 ਮੀਟਰ ਕਾਰਮੇਨਸ ਦੂਰਬੀਨ (ਟੈਲੀਸਕੋਪ) ਦੀ ਮਦਦ ਨਾਲ ਇਸ ਗ੍ਰਹਿ ਦੀ ਖੋਜ ਕੀਤੀ ਗਈ ਹੈ।

suraj2
'ਵੋਲਫ਼ 1069 ਬੀ'
ਦੁਨੀਆ ਭਰ ਦੇ 50 ਖਗੋਲ ਵਿਗਿਆਨੀਆਂ ਦੇ ਇੱਕ ਸਮੂਹ ਨੇ ਇਸ ਬਾਹਰੀ ਗ੍ਰਹਿ ਦੀ ਹੋਂਦ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਖਗੋਲ ਵਿਗਿਆਨੀਆਂ ਨੇ 5200 ਗ੍ਰਹਿਆਂ ਦੀ ਖੋਜ ਕੀਤੀ ਹੈ, ਜਿਨ੍ਹਾਂ ’ਚੋਂ 200 ਤੋਂ ਘੱਟ ਚੱਟਾਨਾਂ ਅਤੇ ਪਹਾੜਾਂ ਵਾਲੇ ਹਨ। ਵਿਗਿਆਨੀਆਂ ਨੇ ਕਿਹਾ ਹੈ ਕਿ ਇਨ੍ਹਾਂ 200 'ਬਾਰਹੀ ਗ੍ਰਹਿਆਂ' ’ਚੋਂ ਸਿਰਫ਼ ਇੱਕ ਦਰਜਨ ਗ੍ਰਹਿਆਂ ’ਚ ਪਾਣੀ ਹੋਣ ਦੀ ਸੰਭਾਵਨਾ ਹੈ।

ਇਹ ਗ੍ਰਹਿ, ਜੋ ਸਾਡੀ 'ਮੰਦਾਕਿਨੀ' ਆਕਾਸ਼ਗੰਗਾ ਦੇ ਉੱਤਰ ਵਾਲੇ ਪਾਸੇ ਸਥਿਤ ਹੈ, ਧਰਤੀ ਤੋਂ ਸਿਰਫ 31 ਪ੍ਰਕਾਸ਼ ਸਾਲ ਦੂਰ ਹੈ। ਇੱਕ ਪ੍ਰਕਾਸ਼ ਸਾਲ ਵਿੱਚ ਲਗਭਗ ਸਾਢੇ ਨੌ ਕਰੋੜ ਲੱਖ ਕਿਲੋਮੀਟਰ ਹੁੰਦੇ ਹਨ।

ਵਿਗਿਆਨੀਆਂ ਅਨੁਸਾਰ ਚੰਦਰਮਾਂ ਦੀ ਤਰ੍ਹਾਂ ਇਸਦੇ ਵੀ ਇੱਕ ਪਾਸੇ ਰੋਸ਼ਨੀ ਹੈ ਅਤੇ ਦੂਜੇ ਪਾਸੇ ਪੂਰਾ ਹਨੇਰਾ ਹੈ। ਭਾਵ ਉੱਥੇ ਦਿਨ ਰਾਤ ਨਹੀਂ ਬਦਲਦੇ। ਜਿੱਥੇ ਦਿਨ ਹੈ, ਉੱਥੇ ਦਿਨ ਹੀ ਰਹਿੰਦਾ ਹੈ ਅਤੇ ਜਿੱਥੇ ਰਾਤ ਹੈ, ਉੱਥੇ ਰਾਤ ਹੀ ਰਹਿੰਦੀ ਹੈ। ਇਹ ਧਰਤੀ ਦੇ ਆਕਾਰ ਤੋਂ ਲਗਭਗ ਦੁੱਗਣਾ ਹੈ। ਇਹ 15.6 ਦਿਨਾਂ ਵਿੱਚ ਲਾਲ ਬੌਣੇ ਤਾਰੇ ਦੇ ਦੁਆਲੇ ਆਪਣਾ ਚੱਕਰ ਪੂਰਾ ਕਰਦਾ ਹੈ। ਭਾਵ ਇੱਥੇ ਸਾਲ ਧਰਤੀ ਦੇ 15 ਦਿਨ 14 ਘੰਟੇ 24 ਮਿੰਟ ਦੇ ਬਰਾਬਰ ਹੁੰਦਾ ਹੈ। ਮਤਲਬ ਜੇ ਤੁਸੀਂ ਧਰਤੀ ’ਤੇ 100 ਸਾਲ ਜਿਉਂਦੇ ਹੋ ਤਾਂ ਉੱਥੇ 2340 ਸਾਲ ਜਿਉਂਦੇ ਰਹੋਗੇ। ਇਹ ਆਪਣੇ ਸੂਰਜ ਦੁਆਲੇ ਇੱਕ ਚੱਕਰ 5.6 ਦਿਨਾਂ ਵਿੱਚ ਪੂਰਾ ਕਰਦਾ ਹੈ।

ਇਹ ਗ੍ਰਹਿ ਵਜਨ ’ਚ ਧਰਤੀ ਨਾਲੋਂ ਸਵਾਂ ਗੁਣਾ ਹੈ ਅਤੇ ਇਹ ਧਰਤੀ ਨਾਲੋਂ ਸਾਇਜ ’ਚ 1.08 ਗੁਣਾ ਵੱਡਾ ਵੀ ਹੈ। ਇੱਥੇ ਸਤ੍ਹਾ ਦਾ ਤਾਪਮਾਨ ਰਿਣਾਤਮਕ 95 ਡਿਗਰੀ ਸੈਲਸੀਅਸ ਅਤੇ 12 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਇਸ ਦਾ ਔਸਤ ਰਿਣਾਤਮਕ 40.14 ਡਿਗਰੀ ਸੈਲਸੀਅਸ ਹੈ। ਮੈਨੀਟੋਬਾ ਦੇ ਔਸਤ ਤਾਪਮਾਨ ਦੇ ਨੇੜੇ-ਤੇੜੇ। ਇਸ ਲਈ ਇੱਥੇ ਮੌਸਮ ਠੰਡਾ ਹੈ।

ਖਗੋਲ ਵਿਗਿਆਨੀਆਂ ਨੇ ਇਸ ਦੀ ਜੋ ਪੜਚੋਲ ਕੀਤੀ ਹੈ, ਉਸ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਇੱਥੇ ਜ਼ਿੰਦਗੀ ਜਿਉਣ ਲਾਇਕ ਹਾਲਾਤ ਹੋ ਸਕਦੇ ਹਨ ਜਾਂ ਭਵਿੱਖ ਵਿੱਚ ਸਿਰਜੇ ਜਾ ਸਕਦੇ ਹਨ। ਹਾਲਾਂਕਿ ਫਿਲਹਾਲ ਇਸ ਦੇ ਮਾਹੌਲ ਨੂੰ ਸਮਝਣ ਅਤੇ ਪੁਣ-ਛਾਣ ਕਰਨ ’ਚ ਕੁਝ ਹੋਰ ਸਮਾਂ ਲੱਗੇਗਾ। ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਦੀ ਖੋਜ ਪੁਲਾੜ ਦੇ ਅਗਲੇ ਹਿੱਸਿਆਂ ਦੇ ਰਾਜ ਵੀ ਸਾਡੇ ਨਾਲ ਖੋਲੇਗਾ ਅਤੇ ਨਵੀਂ ਦੁਨੀਆਂ ਦੀ ਖੋਜ ਵਿੱਚ ਵੀ ਸਹਾਈ ਹੋਵੇਗਾ।

ਸੰਜੀਵ ਝਾਂਜੀ, ਜਗਰਾਉ
ਸੰਪਰਕ: 0 80049 10000


ਸਿਲੀਕੇਟ ਦੇ ਬੱਦਲਾਂ ਵਾਲੇ ਨਵੇਂ ਲੱਭੇ ਬਾਹਰੀ ਗ੍ਰਹਿ ਤੋਂ ਅਚੰਭਿਤ ਜਾਣਕਾਰੀ ਮਿਲਣ ਦੀ ਆਸ

VHS
VHS 1256b
ਇਹ ਖਲਕਤ ਅਥਾਹ ਹੈ। ਜਿੱਥੋਂ ਤੱਕ ਨਜ਼ਰ ਮਾਰੀਏ, ਜਿੱਥੋਂ ਤੱਕ ਸੋਚੀਏ, ਤੇ ਉਸ ਤੋਂ ਵੀ ਪਰ੍ਹੇ ਤੱਕ ਪੁਲਾੜ ਹੀ ਪੁਲਾੜ ਹੈ। ਅਰਬਾਂ-ਖਰਬਾਂ ਸੂਰਜ ਅਤੇ ਅਰਬਾਂ-ਖਰਬਾਂ ਹੀ ਮੰਦਾਕਿਨੀਆਂ (ਤਾਰਿਆਂ ਦੇ ਝੁੰਡ) ਹਨ। ਇਸ ਪੁਲਾੜ ਨੂੰ ਜਾਣਨ ਦੀ ਅਸੀਂ ਜਿੰਨੀ ਵੀ ਕੋਸ਼ਿਸ਼ ਕਰਦੇ ਹਾਂ, ਜਿੰਨੀਆਂ ਵੀ ਖੋਜਾਂ ਕਰਦੇ ਹਾਂ, ਇਸ ਵਿਚਲੇ ਗੁਝੇ ਰਹਸ ਉਨ੍ਹੇ ਹੀ ਹੋਰ ਗਹਿਰਾਂਦੇ ਜਾਂਦੇ ਹਨ। ਸਾਡੀ ਧਰਤੀ ਤੇ ਇਸ ਵਰਗੇ ਸੱਤ ਹੋਰ ਗ੍ਰਹਿ ਮਿਲ ਕੇ ਸੂਰਜ ਦੁਆਲੇ ਚੱਕਰ ਕੱਢਦੇ ਹਨ। ਸਾਡਾ ਸੂਰਜ, ਇਹ ਅੱਠ ਗ੍ਰਹਿ, ਉਨ੍ਹਾਂ ਦੇ ਉਪਗ੍ਰਹਿ, ਪੰਜ ਕੁ ਬੌਣੇ ਗ੍ਰਹਿ ਅਤੇ ਹੋਰ ਕੁਝ ਕ ਪੁਲਾੜੀ ਪਿੰਡ, ਇਹ ਸਾਰੇ ਰਲ਼ਮਿਲ ਕੇ ਸਾਡਾ ਸੂਰਜੀ ਪਰਿਵਾਰ ਬਣਾਉਦੇ ਹਨ।  ਅਜਿਹੇ ਅਰਬਾਂ-ਖਰਬਾਂ ਹੋਰ ਸੂਰਜੀ ਟੱਬਰ ਇਸ ਪੁਲਾੜ ’ਚ ਹਨ। ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣ।

ਖੋਜਾਂ ਲਗਾਤਾਰ ਜ਼ਾਰੀ ਹਨ। ਹੁਣ ਅਮਰੀਕੀ ਪੁਲਾੜ ਏਜੰਸੀ "ਨਾਸਾ" (ਰਾਸ਼ਟਰੀ ਵਿਮਾਨਨ ਅਤੇ ਪੁਲਾੜ ਪ੍ਰਸ਼ਾਸਨ, ਰਾ: ਵਿ: ਪੁ: ਪ੍ਰ:) ਨੇ ਦੂਰ ਪੁਲਾੜ ਵਿੱਚ ਇੱਕ ਹੋਰ ਵੱਡੀ ਖੋਜ ਕੀਤੀ ਹੈ। ਇਹ ਖੋਜ 'ਦੇ ਜੇਮਸ ਵੈਬ ਸਪੇਸ ਦੂਰਬੀਨ ਰਾਹੀਂ ਕੀਤੀ ਗਈ ਹੈ। ਇਸ ਖੋਜ ਮੁਤਾਬਿਕ ਇਕ ਅਜਿਹੇ ਗ੍ਰਹਿ ਦੀ ਖੋਜ ਕੀਤੀ ਗਈ ਹੈ, ਜੋ ਸਿਰਫ਼ ਸਾਡੀ ਧਰਤੀ, ਸ਼ੁੱਕਰ, ਮੰਗਲ ਆਦਿ ਵਾਂਙ ਸਿਰਫ਼ ਆਪਣੇ ਸੂਰਜ (ਤਾਰੇ)  ਦੁਆਲੇ ਹੀ ਚੱਕਰ ਨਹੀਂ ਕੱਢਦਾ, ਸਗੋਂ ਇੱਕ ਹੋਰ ਸੂਰਜ (ਤਾਰੇ) ਦੇ ਦੁਆਲੇ ਵੀ ਗੇੜੀ-ਸ਼ੇੜੀ ਲਗਾਉਦਾ ਹੈ। ਭਾਵ ਦੋ ਸੂਰਜਾਂ ਦੁਆਲੇ ਘੁੰਮਦਾ ਹੈ। ਇਸ ਨੂੰ ਦੋਨਾਂ ਸੂਰਜਾਂ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ 10,000 ਸਾਲ ਲੱਗ ਜਾਂਦੇ ਹਨ। ਦੂਰਬੀਨ ਦੁਆਰਾ ਖੋਜਿਆ ਗਿਆ ਇਹ ਬਾਹਰੀ-ਗ੍ਰਹਿ ਇੱਕ ਵਿਸਾਲ ਲਾਲ ਗ੍ਰਹਿ ਹੈ। ਜੋ ਗ੍ਰਹਿ ਸੂਰਜੀ ਟੱਬਰ ਵਾਲੇ ਸੂਰਜ ਤੋਂ ਇਲਾਵਾ ਕਿਸੇ ਹੋਰ ਸੂਰਜ (ਤਾਰੇ) ਦੇ ਦੁਆਲੇ ਘੁੰਮਦੇ ਹਨ, ਉਨ੍ਹਾਂ ਨੂੰ 'ਬਾਹਰੀ ਗ੍ਰਹਿ' ਕਿਹਾ ਜਾਂਦਾ ਹੈ।

ਇਹ ਨਵਾਂ ਲੱਭਿਆ ਗ੍ਰਹਿ ਸਾਡੀ ਧਰਤੀ ਤੋਂ 40 'ਪ੍ਰਕਾਸ਼ ਸਾਲ' ਦੂਰ ਹੈ। ਇੱਕ ਪ੍ਰਕਾਸ਼ ਸਾਲ ਵਿੱਚ ਲਗਭਗ ਸਾਢੇ ਨੌ ਕਰੋੜ ਲੱਖ ਕਿਲੋਮੀਟਰ ਹੁੰਦੇ ਹਨ। ਸਾਡੇ ਸੂਰਜ ਮੰਡਲ ਵਿੱਚ ਸਭ ਤੋਂ ਦੂਰ ਵਾਲੀ ਵਸਤੂ (ਬੌਣਾ ਗ੍ਰਹਿ) 'ਯਮ' ਹੈ, ਜੋ ਸੂਰਜ ਤੋਂ 5.9 ਬਿਲੀਅਨ ਕਿਲੋਮੀਟਰ ਭਾਵ 39 'ਖਗੋਲੀ ਇਕਾਈ' ਦੂਰ ਹੈ।  ਇੱਕ ਬਿਲੀਅਨ ਇੱਕ ਅਰਬ ਨੂੰ ਆਖਦੇ ਹਨ। ਪਰ ਇਹ ਗ੍ਰਹਿ ਆਵਦੇ ਸੂਰਜ (ਤਾਰੇ) ਤੋਂ ਲਗਭਗ 23.5 ਅਰਬ ਕਿਲੋਮੀਟਰ ਭਾਵ 156 'ਖਗੋਲੀ ਇਕਾਈ' ਦੂਰ ਹੈ। ਵਿਗਿਆਨੀਆਂ ਨੇ ਇਸ ਦਾ ਨਾਂਅ 'ਵੀ.ਐਚ.ਐਸ 1256 ਬੀ' ਰੱਖਿਆ ਹੈ।

ਜੇਮਜ ਵੈਬ ਦੂਰਬੀਨ ’ਚ ਪਹੁੰਚਣ ਵਾਲੀ ਇਸ ਗ੍ਰਹਿ ਦਾ ਪ੍ਰਕਾਸ਼ ਦੋਹਾਂ ਸੂਰਜਾਂ (ਤਾਰੇ) ਦੇ ਪ੍ਰਕਾਸ਼ ਨਾਲੋਂ ਬਿਲਕੁਲ ਵੱਖਰੀ ਹੈ, ਜਿਨ੍ਹਾਂ ਦੁਆਲੇ ਇਹ ਘੁੰਮ ਰਿਹਾ ਹੈ। ਇਸੇ ਅਧਾਰ ਤੇ ਇਸ ਦੀ ਪਛਾਣ ਹੋਈ ਹੈ। 'ਦ ਐਸਟ੍ਰੋਫਿਜੀਕਲ ਜਰਨਲ ਲੈਟਰਸ' (ਖਗੋਲਭੌਤਿਕ ਪੰਜਿਕਾ ਚਿੱਠੀਆਂ) ਵਿੱਚ ਪ੍ਰਕਾਸ਼ਿਤ ਇਸ ਬਾਰੇ ਖੋਜ ’ਚ ਇਹ ਅੰਦਾਜਾ ਲਗਾਇਆ ਗਿਆ ਹੈ ਕਿ ਇਹ ਗ੍ਰਹਿ ਸਿਰਫ 15 ਕਰੋੜ ਸਾਲ ਪੁਰਾਣਾ ਹੈ ਅਤੇ ‘ਜਵਾਨ’ ਹੈ। ਸਾਇਦ ਇਹੀ ਕਾਰਨ ਹੈ ਕਿ ਇੱਥੋਂ ਦਾ ਮਾਹੌਲ ਵੀ ਗੰਧਲਾ ਅਤੇ ਤਬਦੀਲੀਯੋਗ ਵਾਤਾਵਰਨ ਵਾਲਾ ਹੈ।

ਪੁਲਾੜ ਦੂਰਬੀਨ ਤੋਂ ਅੰਕੜੇ ਇਕੱਠੇ ਕਰਕੇ ਉਸ ਦੀ ਪੜਚੋਲ ਕਰਨ ਵਾਲੀ ਟੀਮ ਨੇ ਪੁਣਛਾਣ ਕਰਕੇ ਇਹ ਲੱਭਿਆ ਕਿ ਇਸ ਗ੍ਰਹਿ ’ਤੇ 'ਸਿਲੀਕੇਟ' ਦੇ ਬੱਦਲ ਹਨ। 'ਸਿਲੀਕੇਟ' ਮਤਲਬ ਰੇਤ ਦੇ। ਇਹ ਬੱਦਲ ਜਦੋਂ ਇੱਕ ਦੂਜੇ ਨਾਲ ਮਿਲਦੇ (ਮਿਕਸ ਹੁੰਦੇ) ਹਨ ਤਾਂ ਇਸ ਦਾ ਤਾਪਮਾਨ 830 ਡਿਗਰੀ ਸੈਲਸੀਅਸ (830C)ਤੱਕ ਹੋ ਜਾਂਦਾ ਹੈ। ਇਸ ਦੌਰਾਨ ਵਾਯੂਮੰਡਲ ਲਗਾਤਾਰ ਵਧਦਾ-ਫੈਲਦਾ ਹੈ। ਗਰਮ ਹੋਏੇ ਸਿਲੀਕੇਟ ਦੇ ਛੋਟੇ ਛੋਟੇ ਕਣ ਉਪਰ ਨੂੰ ਆਉਂਦੇ ਹਨ ਅਤੇ ਠੰਡੇ ਕਣ ਹੇਠਾਂ ਵੱਲ ਧੱਕੇ ਜਾਂਦੇ ਹਨ। ਇਹ ਅੱਜ ਤੱਕ ਲੱਭੀ ਗਈ ਤਬਦੀਲੀ ਯੋਗ ਗ੍ਰਹਿ ਪੁੰਜ ਵਾਲੀ ਵਸਤੂ ਹੈ। ਇਹ ਸਾਡੀ ਧਰਤੀ ਤੋਂ ਬਿਲਕੁਲ ਵੱਖਰਾ ਹੈ ਕਿਉਂਕਿ ਧਰਤੀ ਦੇ ਵਾਯੂਮੰਡਲ ਵਿਚ ਪਾਣੀ ਦੇ ਵਾਸ਼ਪ ਹਨ ਅਤੇ ਉਨ੍ਹਾਂ ਤੋਂ ਹੀ ਬੱਦਲ ਬਣਦੇ ਹਨ। ਇਸ ਗ੍ਰਹਿ ’ਤੇ ਦਿਨ 24 ਘੰਟਿਆਂ ਦਾ ਨਹੀਂ ਸਗੋਂ 22 ਘੰਟਿਆਂ ਦਾ ਹੈ।

ਇਸ ਗ੍ਰਹਿ ਦੀ ਖੋਜ ਨਾਲ ਪੁਲਾੜ ’ਚ ਹੋਰ ਖੋਜਾਂ ਦਾ ਰਸਤਾ ਸਾਫ ਹੋਵੇਗਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਆਂ ਖੋਜਾਂ ਮਨੁੱਖਤਾ ਦੇ ਵਿਕਾਸ ਲਈ ਲਾਹੇਵੰਦ ਸਾਬਤ ਹੋਣਗੀਆਂ। ਦੁਨੀਆਂ ਦੀ ਹੋਂਦ ਦਾ ਪਤਾ ਚਲੇਗਾ। ਨਵੀਆਂ ਜਾਣਕਾਰੀਆਂ ਹਾਸਲ ਹੋਣਗੀਆਂ। ਸਾਡੇ ਸੂਰਜ ਮੰਡਲ ਦੇ ਗ੍ਰਹਿ ਦੇ ਵਾਤਾਵਰਣ ਤੋਂ ਵੱਖਰੀ ਕਿਸਮ ਦਾ ਵਾਤਾਵਰਣ ਹੋਣ ਕਰਕੇ ਸਾਨੂੰ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

ਸੰਜੀਵ ਝਾਂਜੀ, ਜਗਰਾਉ।
ਸੰਪਰਕ: 0 80049 10000 
    


 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ


  surajਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ
ਸੰਜੀਵ ਝਾਂਜੀ, ਜਗਰਾਉ
147ਸਾਇੰਸ ਔਖੀ ਨਹੀਂ ਸਗੋਂ ਔਖੀ ਬਣਾ ਕੇ ਪੇਸ਼ ਕੀਤੀ ਗਈ ਹੈ
ਸੰਜੀਵ ਝਾਂਜੀ, ਜਗਰਾਉ
146ਮੈਂ ਮੱਤੇਵਾੜਾ ਜੰਗਲ ਕੂਕਦਾਂ ! /a>
ਡਾ. ਹਰਸ਼ਿੰਦਰ ਕੌਰ
145ਹਿਮਾਲਿਆ ਦੇ ਹਿਮਨਦ, ਧਰਤੀ ਤੇ ਤੀਜੇ ਵੱਡੇ ਤਾਜੇ ਪਾਣੀ ਦਾ ਸਰੋਤ ਦੇ ਪਿਘਲਣ ਕਾਰਨ ਕਰੋੜਾਂ ਲੋਕਾਂ ਉੱਤੇ ਲਟਕਦਾ ਜਲ ਸੰਕਟ - ਰਿਪਨਜੋਤ ਕੌਰ ਸੋਨੀ ਬੱਗਾ 144-1ਆਓ, ਕੰਪਿਊਟਰ ਨੂੰ ਪੰਜਾਬੀ ਦੇ ਲਿਖਣ ਯੋਗ ਬਣਾਈਏ-  ਯੂਨੀਕੋਡ ਕੀਬੋਰਡ ਅਪਨਾਉਣ ਦੀ ਵਿਧੀ
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
143'ਕੰਪਿਊਟਰ 'ਤੇ ਮਿਆਰੀ ਪੰਜਾਬੀ: ਮਹਾਂ-ਮਸਲਾ'
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
142ਪੁਲਾੜ ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ
ਸੁਖਵੰਤ ਹੁੰਦਲ, ਕਨੇਡਾ 
vaccineਵਿਸ਼ਵ ਪੱਧਰ ‘ਤੇ ਕੋਵਿਡ-19 ਦੇ ਵੈਕਸੀਨਾਂ ਤੱਕ ਪਹੁੰਚ ਵਿੱਚ ਨਾਬਰਾਬਰੀ
ਸੁਖਵੰਤ ਹੁੰਦਲ, ਕਨੇਡਾ
140ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
139ਨਵੀਂ ਕਿਸਮ ਦੀ ਅਗਨ ਪ੍ਰੀਖਿਆ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
kaleਕੇਲ - ਬੇਸ਼ਕੀਮਤੀ ਪੱਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
13720ਵੀਂ ਸਦੀ ਦਾ ਚੋਟੀ ਦਾ ਸਾਇੰਸਦਾਨ - ਡਾ. ਨਰਿੰਦਰ ਕਪਾਨੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
136ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
135ਮੁਹੱਬਤ ਦੀ ਕੈਮਿਸਟਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
134ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
133ਕੋਵਿਡ ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
132ਪੰਜਾਬ ਰੇਗਿਸਤਾਨ ਬਣਨ ਵੱਲ ਨੂੰ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
131ਰੋਣਾ ਵੀ ਸਿਹਤ ਲਈ ਚੰਗਾ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
130ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
129ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
koronaਕੋਰੋਨਾ ਅਤੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
covidਕੋਵਿਡ ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
swaragਮੈਂ ਸਵਰਗ ਜਾਣੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
immuneਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
coronaਕੋਰੋਨਾ ਸੰਬੰਧੀ ਕੁੱਝ ਸ਼ੰਕੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
dimaagਦਿਮਾਗ਼ ਤੇ ਸਰੀਰ ਦਾ ਸੰਤੁਲਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
auratਕੀ ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
121ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
asankhਅਸੰਖ ਚੋਰ ਹਰਾਮਖ਼ੋਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
pardushanਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gleden'ਗਲੀਡੈਨ ਐਪ' ਦੇ ਖੁਲਾਸੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
117ਭਾਰਤ ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sattaਸੱਤਾ, ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
nanakਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ   
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
nashaਕੁੜੀਆਂ ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
auratਆਉਣ ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
harshਹਰਸ਼ ਮਾਸੀ ਤੇ ਕਾਗਜ਼ ਦੀ ਰੇਸ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
hichkiਭਰੂਣ ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ     
bachayਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
sharabਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
molkiਮੋਲਕੀ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
puttarਕੀ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bike’ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
readingਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
plasticਪਲਾਸਟਿਕ ਦਾ ਕਹਿਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
jhootayਝੂਟਿਆਂ ਦਾ ਬੱਚੇ ਉੱਤੇ ਅਸਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
jay‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
garbhਗਰਭ ਅਤੇ ਸ਼ੱਕਰ ਰੋਗ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
calegynephobiaਕੈਲੇਗਾਈਨੇਫੋਬੀਆ (ਸੌਂਦਰਨਾਰੀਭੈ) 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
betiਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
hassanaਹੱਸਣ ਬਾਰੇ ਕੁੱਝ ਤੱਥ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
shodoਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
nashayਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
bachay1ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com