ਵਿਗਿਆਨ ਪ੍ਰਸਾਰ

ਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ   (31/08/2018)

beti
 

ਉਹ ਚਾਹ ਪਿਆਉਣ ਆਇਆ ਫ਼ੋਨ ਸੁਣ ਕੇ ਨੱਚਣ ਲੱਗ ਪਿਆ ਤੇ ਬੋਲਿਆ, ‘‘ਬਸ ਅਬ ਤੋਂ ਥੋੜੀ ਦੇਰ ਕੀ ਬਾਤ ਹੈ। ਅਬ ਮੁਝੇ ਓਰ ਕਾਮ ਨਈਂ ਕਰਨਾ ਪੜੇਗਾ। ਆਰਾਮ ਸੇ ਘਰ ਮੇਂ ਬੈਠੇਂਗੇ।’’
‘‘ਲਾਟਰੀ ਨਿਕਲ ਆਈ ਹੈ ਕੀ,’’ ਮੇਰੇ ਪਤੀ ਨੇ ਉਸ ਨੂੰ ਖ਼ੁਸ਼ ਹੁੰਦਿਆਂ ਵੇਖ ਪੁੱਛਿਆ?
‘‘ਨਈਂ, ਬੇਟੀ ਪੈਦਾ ਹੁਈ ਹੈ। ਵੋ ਭੀ ਤੋ ਲਾਟਰੀ ਸੇ ਕਮ ਨਈਂ,’’ ਉਸ ਜਵਾਬ ਦਿੱਤਾ।

ਮੱਧ ਪ੍ਰਦੇਸ ਵਿਚ ਡਾਕਟਰੀ ਕਾਨਫਰੰਸ ਅਟੈਂਡ ਕਰਨ ਗਏ ਅਸੀਂ ਜਿਸ ਹੋਟਲ ਵਿਚ ਠਹਿਰੇ ਸੀ, ਉੱਥੇ ਦਾ ਇਕ ਕਰਮਚਾਰੀ ਧੀ ਜੰਮਣ ਉੱਤੇ ਏਨਾ ਖ਼ੁਸ਼ ਵੇਖ ਕੇ ਜਿੱਥੇ ਮੈਨੂੰ ਇੱਕ ਪਾਸੇ ਹੈਰਾਨੀ ਹੋਈ, ਉੱਥੇ ਖ਼ੁਸ਼ੀ ਵੀ ਹੋਈ ਕਿ ਚਲੋ ਸ਼ੁਕਰ ਹੈ, ਭਾਰਤ ਵਿਚ ਕਿਸੇ ਥਾਂ ਇਹ ਤਬਦੀਲੀ ਵੀ ਸ਼ੁਰੂ ਹੋਈ।

ਮੈਂ ਉਸ ਨੂੰ ਪੁੱਛਿਆ ਕਿ ਕੀ ਪਹਿਲਾਂ ਵੀ ਉਸ ਦੇ ਘਰ ਕੋਈ ਔਲਾਦ ਹੈ ਤਾਂ ਉਹ ਬੋਲ ਪਿਆ, ‘‘ਤੀਨ ਤੀਨ ਬੇਟੇ ਹੈਂ। ਬੇਟੀ ਕੇ ਲਿਏ ਇਤਨੇ ਪੈਦਾ ਕਰ ਦੀਏ। ਵੋ ਤੋ ਸਿਰਫ਼ ਖ਼ਰਚ ਕਰੇਂਗੇ। ਉਨੀਂ ਕੇ ਲੀਏ ਮੈਂ ਯਹਾਂ ਘਰ ਸੇ ਦੂਰ ਮਰ ਰਹਾ ਹੂੰ। ਅਬ ਸ਼ੁਕਰ ਹੈ ਕੋਈ ਕਮਾਨੇ ਵਾਲੀ ਆਈ। ਬਸ ਏਕ ਓਰ ਬੇਟੀ ਆ ਜਾਏ ਤੋਂ ਸਾਰੀ ਉਮਰ ਭਗਵਾਨ ਕਾ ਸ਼ੁਕਰ ਮਨਾਊਂਗਾ।’’

ਉਹ ਏਨਾ ਖ਼ੁਸ਼ ਸੀ ਕਿ ਉਸ ਕੋਲੋਂ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਹੱਥ ਜੋੜ ਕੇ ਅਸਮਾਨ ਵੱਲ ਤੱਕ ਧੰਨਵਾਦ ਕਰਦਿਆਂ ਉਹ ਬੋਲ ਪਿਆ,‘‘ਸ਼ਾਮ ਕੋ ਆਪ ਕਾ ਮੂੰਹ ਮੀਠਾ ਕਰਵਾਊਂਗਾ।’’

ਉਸ ਦੀ ਏਨੀ ਜ਼ਿਆਦਾ ਖ਼ੁਸ਼ੀ ਵੇਖ ਮੈਨੂੰ ਕੁੱਝ ਹੈਰਾਨੀ ਹੋਣ ਲੱਗ ਪਈ ਸੀ। ਕਾਨਫਰੰਸ ਉੱਤੇ ਵੇਲੇ ਸਿਰ ਪਹੁੰਚਣਾ ਸੀ। ਇਸੇ ਲਈ ਉਸ ਨੂੰ ਸ਼ਾਮ ਨੂੰ ਮਿਲਣ ਦੀ ਗੱਲ ਕੀਤੀ। ਰਾਹ ਵਿਚ ਵੀ ਮੈਂ ਉਸ ਬਾਰੇ ਸੋਚਦੀ ਰਹੀ ਕਿ ਇਹ ਗ਼ਰੀਬ ਹੋ ਕੇ ਵੀ ਧੀ ਜੰਮਣ ਉੱਤੇ ਕਿੰਨਾ ਖ਼ੁਸ਼ ਸੀ।

ਮੇਰੇ ਪਤੀ ਕਹਿਣ ਲੱਗੇ, ‘‘ਕੁੱਝ ਬਿਰਾਦਰੀਆਂ ਧੀਆਂ ਕੋਲੋਂ ਕੰਮ ਕਰਵਾਉਂਦੀਆਂ ਹਨ। ਪੁੱਤਰ ਵਿਹਲੇ ਰਹਿੰਦੇ ਹਨ। ਇਸੇ ਲਈ ਇਹ ਏਨਾ ਖ਼ੁਸ਼ ਸੀ।’’ ਮੈਂ ਫੈਸਲਾ ਕਰ ਲਿਆ ਸੀ ਕਿ ਉਸ ਦੀ ਧੀ ਲਈ ਕੁੱਝ ਵਧੀਆ ਫਰਾਕਾਂ ਤੇ ਕਪੜੇ ਖ਼ਰੀਦ ਕੇ ਸੁਗ਼ਾਤ ਵਜੋਂ ਦੇ ਦਿਆਂਗੀ।

ਸ਼ਾਮ ਨੂੰ ਕਾਨਫਰੰਸ ਮੁੱਕਣ ਬਾਅਦ ਮੈਂ ਬਜ਼ਾਰੋਂ ਉਸ ਦੀ ਧੀ ਲਈ ਗੁਲਾਬੀ ਤੇ ਲਾਲ ਰੰਗ ਦੀਆਂ ਫਰਾਕਾਂ, ਲਪੇਟਣ ਲਈ ਦੋ ਫੁੱਲਾਂ ਵਾਲੀਆਂ ਚਾਦਰਾਂ, ਸਿਰ ਲਈ ਟੋਪੀ ਤੇ ਨਿੱਕੀਆਂ ਪਿਆਰੀਆਂ ਜਰਾਬਾਂ ਖ਼ਰੀਦ ਲਈਆਂ।

ਵਾਪਸ ਹੋਟਲ ਪਹੁੰਚਣ ਉੱਤੇ ਉਹ ਖ਼ੁਸ਼ੀ-ਖ਼ੁਸ਼ੀ ਮਠਿਆਈ ਖਵਾਉਣ ਲਈ ਆਇਆ ਤਾਂ ਮੈਂ ਉਸ ਨੂੰ ਸਾਰੇ ਕਪੜੇ ਫੜਾ ਦਿੱਤੇ।

ਕਪੜੇ ਫੜ ਕੇ ਉਹ ਹੈਰਾਨੀ ਨਾਲ ਮੇਰੇ ਵੱਲ ਤੱਕਣ ਲੱਗ ਪਿਆ ਤੇ ਬੋਲਿਆ,‘‘ਯੇ ਕਿਆ ਕਰੇਗੀ। ਲੜਕੀ ਕੀ ਕੀਮਤ ਤੋਂ ਇਨ ਕੇ ਬਿਨਾ ਹੈ।’’

ਮੈਨੂੰ ਸੁਣ ਕੇ ਇਕਦਮ ਧੱਕਾ ਲੱਗਿਆ। ਮੇਰੇ ਪਤੀ ਨੇ ਉਸ ਕੋਲੋਂ ਅਜਿਹੀ ਇਬਾਰਤ ਦਾ ਕਾਰਨ ਪੁੱਛਿਆ।

‘‘ਹਮ ਬੰਛੜੇ ਹੈਂ ਸਾਹਬ। ਹਮ ਅਪਨੀ ਲੜਕੀਓਂ ਸੇ ਧੰਧਾ ਕਰਵਾਤੇ ਹੈਂ। ਯਹੀ ਹਮਾਰੀ ਕਮਾਈ ਕਾ ਤਰੀਕਾ ਹੈ। ਸਦੀਓਂ ਸੇ ਯਹੀ ਹੋਤਾ ਹੈ। ਰਤਲਾਮ, ਮੰਡਸੌਰ ਔਰ ਨੀਮੁੱਚ ਜ਼ਿਲ੍ਹੋਂ ਮੇਂ ਹਮਾਰੇ ਲੋਗ ਬਸਤੇ ਹੈਂ। ਹਮਾਰੇ ਯਹਾਂ ਅਫ਼ੀਮ ਬਹੁਤ ਖੁੱਲੀ ਮਿਲਤੀ ਹੈ। ਹਮਾਰੇ ਵਹਾਂ 75 ਗਾਂਵ ਹੈਂ। ਉਨ ਮੇਂ 23,000 ਲੋਗ ਬਸਤੇ ਹੈਂ। ਸਭ ਯਹੀ ਕਾਮ ਕਰਤੇ ਹੈਂ,’’ ਉਹ ਬੋਲੀ ਜਾ ਰਿਹਾ ਸੀ।

ਮੈਂ ਬੇਯਕੀਨੀ ਜਿਹੀ ਨਾਲ ਸੁਣ ਰਹੀ ਸੀ। ਕੁੱਝ ਪਲ ਪਹਿਲਾਂ ਤੱਕ ਜੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ, ਹੁਣ ਕੋਝਾ ਜਾਪਣ ਲੱਗ ਪਿਆ ਸੀ।

ਮੈਂ ਰਤਾ ਖਿੱਝ ਕੇ ਉਸ ਨੂੰ ਅਜਿਹਾ ਕਰਨ ਦਾ ਕਾਰਣ ਪੁੱਛਿਆ ਤਾਂ ਉਹ ਬੋਲਿਆ, ‘‘ਸਦੀਓਂ ਸੇ ਹਮਾਰਾ ਯਹੀ ਰਿਵਾਜ਼ ਹੈ। ਜਬ ਗਿਆਰਾ ਸਾਲ ਦੀ ਲੜਕੀ ਹੋਤੀ ਹੈ ਤੋ ਉਸੇ ਪਹਿਲੀ ਬਾਰ ਕਾਮ ਪੇ ਲਗਾਇਆ ਜਾਤਾ ਹੈ। ਯੇ ਬੜਾ ਤਿਉਹਾਰ ਹੋਤਾ ਹੈ। ਸਭ ਘਰ ਕੇ ਮਰਦ ਕਮਰੇ ਕੇ ਬਾਹਰ ਬੈਠ ਕੇ ਜਸ਼ਨ ਮਨਾਤੇ ਹੈਂ ਔਰ ਘਰ ਕੀ ਔਰਤੇਂ, ਚਾਚੀ, ਮਾਮੀ, ਦਾਦੀ, ਲੜਕੀ ਕੋ ਕਸ ਕੇ ਪਕੜ ਕੇ ਪਹਿਲੇ ਮਰਦ ਗ੍ਰਾਹਕ ਕੋ ਸੌਂਪ ਦੇਤੀ ਹੈਂ। ਬਸ ਫਿਰ ਰੋਜ਼ ਕੀ ਕਮਾਈ ਸ਼ੁਰੂ। ਡੇਢ ਸੌ ਰੁਪੈ ਰੋਜ਼ ਤਕ ਕਮਾ ਲੇਤੀ ਹੈ ਲੜਕੀ। ਹਰ ਘਰ ਕਾ ਯਹੀ ਰੁਜ਼ਗਾਰ ਹੈ। ਜਿਸਕੇ ਯਹਾਂ ਲੜਕੀ ਪੈਦਾ ਨਹੀਂ ਹੋਤੀ, ਵੋ ਮੇਰੀ ਤਰ੍ਹਾਂ ਇਧਰ ਉਧਰ ਧੱਕੇ ਖਾਤਾ ਫਿਰਤਾ ਹੈ।’’

ਮੈਨੂੰ ਉਸ ਤੋਂ ਘਿਣ ਆਉਣ ਲੱਗ ਪਈ ਸੀ। ਧੀ ਦਾ ਵਪਾਰੀ ਮੈਨੂੰ ਆਪਣੇ ਕਮਰੇ ਵਿਚ ਬੈਠਾ ਵੀ ਚੁੱਭ ਰਿਹਾ ਸੀ। ਮੈਂ ਆਪਣੇ ਆਪ ਉੱਤੇ ਲਾਅਨਤਾਂ ਪਾ ਰਹੀ ਸੀ ਕਿ ਮੈਂ ਉਸ ਹੱਥੋਂ ਮੂੰਹ ਮਿੱਠਾ ਕਿਉਂ ਕੀਤਾ!

ਉਸ ਦੀ ਸ਼ਿਕਾਇਤ ਕਰਨ ਲਈ ਮੈਂ ਉਥੋਂ ਦੇ ਹੀ ਇਕ ਡਾਕਟਰ ਨਾਲ ਫ਼ੋਨ ਉੱਤੇ ਗੱਲ ਕੀਤੀ ਤਾਂ ਉਸ ਦੱਸਿਆ, ‘‘ਇਨ੍ਹਾਂ ਦੀ ਜਾਤੀ ’ਚ 65 ਫੀਸਦੀ ਔਰਤਾਂ ਹੁੰਦੀਆਂ ਨੇ। ਮੱਧ ਪ੍ਰਦੇਸ ਦੇ "ਵੁਮੈਨ ਐਮਪਾਵਰਮੈਂਟ ਵਿਭਾਗ" ਨੇ 2015 ’ਚ ਮੰਡਸੌਰ ਦੇ 38 ਪਿੰਡਾਂ ਵਿਚ ਸਰਵੇਖਣ ਕਰ ਕੇ ਸਪਸ਼ਟ ਕੀਤਾ ਸੀ ਕਿ ਉੱਥੇ ਕੁੱਲ 3,435 ਵਸਨੀਕ ਹਨ ਜਿਨ੍ਹਾਂ ਵਿਚ 2,243 ਔਰਤਾਂ ਹਨ ਤੇ 1,192 ਆਦਮੀ। ਯਾਨੀ ਔਰਤਾਂ ਦੀ ਗਿਣਤੀ ਲਗਭਗ ਦੁਗਣੀ ਹੈ। ਪਰ, ਇਹ ਗਿਣਤੀ ਸਿਰਫ਼ ਇਸ ਲਈ ਹੈ ਕਿ ਜਿਸਮ ਫ਼ਰੋਸ਼ੀ ਦਾ ਧੰਧਾ ਪੂਰੇ ਜ਼ੋਰਾਂ ਸ਼ੋਰਾਂ ’ਤੇ ਚੱਲਦਾ ਹੈ। ਜਿਸ ਘਰ ਕੁੜੀ ਪੈਦਾ ਨਹੀਂ ਹੁੰਦੀ, ਉੱਥੇ ਕੁੜੀ ਖ਼ਰੀਦੀ ਜਾਂਦੀ ਹੈ ਜਾਂ ਮੁਲਕ ਦੇ ਹੋਰਨਾ ਹਿੱਸਿਆਂ ’ਚੋਂ ਚੁੱਕ ਲਈ ਜਾਂਦੀ ਹੈ। ਇਹ ਸਾਰੀਆਂ ਕੁੜੀਆਂ ਨਵਜੰਮੀਆਂ ਹੀ ਚੁੱਕੀਆਂ ਜਾਂਦੀਆਂ ਹਨ ਜਾਂ ਕਿਸੇ ਹੋਰ ਵੱਲੋਂ ਸੁੱਟੀਆਂ ਲਿਆਈਆਂ ਜਾਂਦੀਆਂ ਹਨ। ਇਹੀ ਇਨ੍ਹਾਂ ਦੀ ਕਮਾਈ ਦਾ ਸਾਧਨ ਹੈ।’’

ਮੇਰੇ ਪਤੀ ਨੇ ਇੰਟਰਨੈੱਟ ਰਾਹੀਂ ਇਸ ਇਲਾਕੇ ਦੀਆਂ ਕੁੱਝ ਖ਼ਬਰਾਂ ਕੱਢ ਕੇ ਮੇਰੇ ਅੱਗੇ ਧਰ ਦਿੱਤੀਆਂ। ਉਨ੍ਹਾਂ ਵਿਚ ਐਡਵੋਕੇਟ ਅਮਿਤ ਸ਼ਰਮਾ, ਜੋ ਆਰ.ਟੀ.ਆਈ. ਐਕਟੀਵਿਸਟ ਵੀ ਹੈ, ਨੇ ਬਿਆਨ ਦਿੱਤਾ ਹੋਇਆ ਸੀ ਕਿ ਜੁਲਾਈ 2014 ਵਿਚ ਨੀਮੁੱਕ ਜ਼ਿਲ੍ਹੇ ਵਿਚ ਰੇਡ ਪੈਣ ਉੱਤੇ ਪਤਾ ਲੱਗਿਆ ਕਿ ਇਕ ਬੰਛੜੇ ਟੱਬਰ ਨੇ ਸ਼ਟਾਮ ਪੇਪਰ ਉੱਤੇ 500 ਰੁਪੈ ਵਿਚ ਸੰਨ 2009 ਵਿਚ ਇਕ ਸਾਲ ਦੀ ਬੱਚੀ ਖਰੀਦੀ ਜੋ ਹੁਣ 6 ਸਾਲ ਦੀ ਹੋ ਚੁੱਕੀ ਸੀ। ਇਹ ਸਭ ਬੜੇ ਸੰਗਠਿਤ ਢੰਗ ਨਾਲ ਚੱਲਦਾ ਪਿਆ ਹੈ ਤੇ ਹੇਠੋਂ ਉੱਪਰ ਤਕ ਪੂਰੀ ਕਮਿਸ਼ਨ ਬੰਨ੍ਹੀ ਹੋਈ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਕੁੜੀ ਦਾ ਪੂਰਾ ਧਿਆਨ ਨਹੀਂ ਰੱਖਿਆ ਜਾਂਦਾ। ਨਿੱਕੀਆਂ ਬੱਚੀਆਂ ਤੋਂ ਪੂਰਾ ਘਰ ਦਾ ਕੰਮ ਕਰਵਾਇਆ ਜਾਂਦਾ ਹੈ ਤੇ ਕਦੇ ਵੀ ਰੱਜ ਕੇ ਰੋਟੀ ਨਹੀਂ ਦਿੱਤੀ ਜਾਂਦੀ। ਇਹੀ ਹਰ ਘਰ ਦਾ ਰੂਟੀਨ ਹੈ।

ਇਨ੍ਹਾਂ ਨੂੰ ਪੂਰੀ ਵਿਚਾਰਗੀ ਤੇ ਅਧੀਨਤਾ ਨਾਲ ਪਾਲ ਕੇ, ਮਾਰ ਕੁੱਟ ਕੇ ਦਬਾਅ ਹੇਠ ਰੱਖ ਕੇ ਸਿਰਫ਼ ਧੰਧੇ ਲਈ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਵਿਚ ਆਪਣੇ ਹੱਕਾਂ ਬਾਰੇ ਤਾਂ ਦੂਰ ਦੀ ਗੱਲ, ਆਵਾਜ਼ ਕੱਢਣ ਦੀ ਵੀ ਹਿੰਮਤ ਨਾ ਬਚੇ।

ਬੱਚੀਆਂ ਨੂੰ ਭਾਵੇਂ ਸਾਰਾ ਦਿਨ ਭੁੱਖਾ ਰਹਿਣਾ ਪਵੇ, ਪਰ ਰੋਟੀ ਉਦੋਂ ਹੀ ਇਕ ਵੇਲੇ ਦੀ ਨਸੀਬ ਹੁੰਦੀ ਹੈ, ਜਦੋਂ ਜਿਸਮ ਵੇਚ ਕੇ ਕਮਾਈ ਪਿਓ ਦੇ ਹੱਥ ਧਰ ਦੇਣ।

ਇਹ ਕਮਾਈ 30 ਰੁਪੈ ਤੋਂ 150 ਰੁਪੈ ਤੱਕ ਦੀ ਹਰ ਰਾਤ ਦੀ ਹੁੰਦੀ ਹੈ। ਜਿਹੜੀ ਵੀ ਰਾਤ ਬੱਚੀ ਕੋਲ ਗਾਹਕ ਨਾ ਆਏ ਤਾਂ ਉਹ ਦਿਨ ਉਸ ਨੂੰ ਫਾਕਾ ਕੱਟਣਾ ਪੈਂਦਾ ਹੈ। ਜਿਸ ਟੱਬਰ ਵਿਚ ਕੁੜੀ ਪੈਦਾ ਕਰਨ ਦੇ ਲਾਲਚ ਵਿਚ ਮੁੰਡੇ ਵੱਧ ਪੈਦਾ ਹੋ ਜਾਣ, ਤਾਂ ਮੁੰਡੇ ਵੇਚ ਦਿੱਤੇ ਜਾਂਦੇ ਹਨ ਤੇ ਉਸ ਬਦਲੇ ਕੁੜੀ ਖ਼ਰੀਦ ਲਈ ਜਾਂਦੀ ਹੈ।

ਅੱਜ ਕਲ ਦੇ ਦਿਨਾਂ ਵਿਚ ਏਜੰਟ ਸੁੱਟੀਆਂ ਹੋਈਆਂ ਕੁੜੀਆਂ ਨੂੰ ਸ਼ਿਕਾਰੀ ਕੁੱਤਿਆਂ ਵਾਂਗ ਚੁੱਕਣ ਲਈ ਤਿਆਰ ਬੈਠੇ ਹੋਏ ਹਨ ਤੇ 2,000 ਤੋਂ 10,000 ਤੱਕ ਦੀ ਕੀਮਤ ਲੈ ਕੇ ਬੰਛੜਿਆਂ ਨੂੰ ਵੇਚ ਰਹੇ ਹਨ।

‘‘ਉੱਪਰ’’ ਤੱਕ ਦਿੱਤੀ ਜਾਂਦੀ ਰਿਸ਼ਵਤ ਹੀ ਇਸ ਸਦੀਆਂ ਪੁਰਾਣੀ ਰੀਤ ਨੂੰ ਤੋੜਨ ਵਿਚ ਅਸਮਰਥ ਸਾਬਤ ਹੋ ਰਹੀ ਹੈ। ਜੇ ਕੋਈ ਪਿਓ ਅਜਿਹੀ ਰੀਤ ਨੂੰ ਤੋੜ ਕੇ ਨੌਕਰੀ ਦੀ ਭਾਲ ਵਿਚ ਬਾਹਰ ਵੀ ਨਿਕਲੇ ਤਾਂ ਬਾਕੀ ਟੱਬਰ ਦੇ ਛੇਕੇ ਜਾਣ ਦਾ ਡਰ ਤੇ ਦਲਾਲਾਂ ਵੱਲੋਂ ਮਿਲਦੀਆਂ ਧਮਕੀਆਂ ਵਾਪਸ ਉਸੇ ਦਲਦਲ ਵਲ ਉਸ ਨੂੰ ਧੱਕ ਦਿੰਦੀਆਂ ਹਨ।

ਇਸ ਹਨ੍ਹੇਰਗਰਦੀ ਤੇ ਗੁੰਡਾਗਰਦੀ ਵਿਚ, ਜਿੱਥੇ ਪਿਓ, ਚਾਚਾ, ਤਾਇਆ ਆਪਣੀ ਹੀ ਧੀ ਦੀ ਪੱਤ ਲੁੱਟੇ ਜਾਣ ਦਾ ਜਸ਼ਨ ਮਨਾਉਂਦੇ ਹੋਣ ਤੇ ਤਾਈਆਂ, ਚਾਚੀਆਂ, ਜੋ ਆਪ ਇਹੀ ਨਰਕ ਭੋਗ ਚੁੱਕੀਆਂ ਹੋਣ, ਇਕ 11 ਵਰ੍ਹਿਆਂ ਦੀ ਨਾਬਾਲਗ ਬੱਚੀ ਦੇ ਬਲਾਤਕਾਰ ਦਾ ਅੱਖੀਂ ਵੇਖੇ ਗਵਾਹ ਹੋਣ ਦਾ ਹਿੱਸਾ ਬਣਾਈਆਂ ਜਾ ਰਹੀਆਂ ਹੋਣ ਤਾਂ ਉੱਥੇ ਇਕ ਨੁੱਕਰੇ ਲੱਗੀ ਆਪਣੀਆਂ ਸੁੱਕ ਚੁੱਕੇ ਹੰਝੂਆਂ ਵਾਲੀਆਂ ਅੱਖਾਂ ’ਚੋਂ ਮੁੱਕ ਚੁੱਕੇ ਸੁਫਨਿਆਂ ਨਾਲ ਅਸਮਾਨੀਂ ਤੱਕਦੀ ਤੇ ਭੁੱਖ ਨਾਲ ਕੜਵੱਲ ਪੈਂਦੇ ਢਿਡ ਨੂੰ ਨੱਪਦੀ ਮਾਂ ਦੀ ਪੀੜ ਬਾਰੇ ਕੌਣ ਚਿੰਤਿਤ ਹੋਵੇਗਾ?

ਉਸ ਮਾਂ ਨੂੰ ਆਪਣੀ ਹੀ ਨਾਬਾਲਗ ਧੀ ਦੀ ਪੱਤ ਲੁੱਟੇ ਜਾਣ ਬਾਅਦ ਦੀ ਮਿਲੀ ਕਮਾਈ ਵਿੱਚੋਂ ਢਿੱਡ ਭਰਨਾ ਪੈਂਦਾ ਹੈ।

ਅਜਿਹੇ ਮਾਹੌਲ ਵਿਚ ਕੀ ਕੋਈ ਜੁਅਰਤ ਕਰ ਸਕਦਾ ਹੈ ਇਹ ਪੁੱਛਣ ਦੀ, ਕਿ ਭਾਰਤ ਮਾਤਾ ਦੇ ਸਪੂਤੋ, ਬੇਟੀਆਂ ਜੰਮਣ ਦਾ ਹੋਕਾ ਦੇਣ ਵਾਲਿਓ ਬਘਿਆੜੋ, ਕੀ ਇਸ ਹੈਵਾਨੀਅਤ ਦੇ ਨੰਗੇ ਨਾਚ ਵਾਸਤੇ ਧੀਆਂ ਦਾ ਜੰਮਣਾ ਜ਼ਰੂਰੀ ਹੈ?

ਸ਼ੁਕਰ ਹੈ ਅਜਿਹੇ ਸ਼ੈਤਾਨੀਅਤ ਭਰੇ ਮਾਹੌਲ ਵਿਚ ਵੀ ਅਜਗਰਾਂ ਦੇ ਮੂੰਹੋਂ ਮਾਸੂਮ ਕਲੀਆਂ ਨੂੰ ਬਚਾਉਣ ਲਈ ਇਕ ਐਸ.ਪੀ. ਨੇ ਜੁਅਰਤ ਵਿਖਾਈ ਹੈ। ਸ੍ਰੀ ਟੀ.ਕੇ. ਵਿਦਿਆਰਥੀ (ਐਸ.ਪੀ.) ਨੇ ਬੰਛੜਿਆਂ ਦੇ ਕੁੱਝ ਪੁੱਤਰਾਂ ਨੂੰ ਪੜ੍ਹਨੇ ਪਾਇਆ ਹੈ ਤਾਂ ਜੋ ਉਨ੍ਹਾਂ ਨੂੰ ਮਨੁੱਖੀ ਹੱਕਾਂ ਬਾਰੇ ਗਿਆਨ ਹੋਵੇ ਤੇ ਉਹ ਹੱਕ ਹਲਾਲ ਦੀ ਕਮਾਈ ਉੱਤੇ ਗੁਜ਼ਾਰਾ ਕਰਨ ਨਾ ਕਿ ਭੈਣਾਂ ਦੇ ਸਰੀਰਾਂ ਦਾ ਲਹੂ ਨਿਚੋੜ ਕੇ।

ਅਫ਼ਸੋਸ ਤਾਂ ਸਿਰਫ਼ ਇਹ ਹੈ ਕਿ ਜਿੱਥੇ ਇਕ ਅਣਖੀ ਪੁਲਿਸ ਅਫਸਰ ਨੇਕ ਕੰਮ ਵੱਲ ਤੁਰਿਆ ਹੈ ਉੱਥੇ ਬੰਛੜੇ ਹੀ ਬਿਆਨ ਦੇ ਰਹੇ ਹਨ-‘‘ਹਮਾਰੇ ਸਭ ਸੇ ਜ਼ਿਆਦਾ ਕਸਟਮਰ ਤੋ ਪੁਲਿਸ ਸੇ ਹੀ ਹੈਂ। ਵੋ ਕਿਆ ਬੰਦ ਕਰਵਾਏਂਗੇ। ਉਨ੍ਹੇਂ ਹਫ਼ਤਾ ਕੌਣ ਦੇਗਾ ਫਿਰ!!’’

ਦੁਰ ਫਿਟੇ ਮੂੰਹ! ਦੁਰ ਫਿਟੇ ਮੂੰਹ! ਲੱਖ ਲਾਅਨਤ!!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


betiਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
hassanaਹੱਸਣ ਬਾਰੇ ਕੁੱਝ ਤੱਥ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
shodoਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
nashayਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
bachay1ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com