ਵਿਗਿਆਨ ਪ੍ਰਸਾਰ

ਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  ()

 
chukandar
 

ਅਫ਼ਰੀਕਾ, ਏਸ਼ੀਆ ਤੇ ਯੂਰਪ ਦੇ ਇਲਾਕੇ ਵਿਚ ਪੱਥਰਯੁਗ ਸਮੇਂ ਤੋਂ ਹੀ ਚੁਕੰਦਰ ਉੱਗਦਾ ਰਿਹਾ ਹੈ। ਨੇਪੋਲੀਅਨ ਨੇ ਪਹਿਲੀ ਵਾਰ ਚੁਕੰਦਰ ਨੂੰ ਖੰਡ ਦੀ ਤਰ੍ਹਾਂ ਵਰਤਣਾ ਸ਼ੁਰੂ ਕੀਤਾ।

ਹਕੀਕਤ ਵੀ ਇਹੀ ਹੈ, ਜਿੰਨੀਆਂ ਵੀ ਕਿਸਮਾਂ ਦੀਆਂ ਸਬਜ਼ੀਆਂ ਹਨ, ਉਨ੍ਹਾਂ ਸਾਰੀਆਂ ਵਿੱਚੋਂ ਸਭ ਤੋਂ ਵੱਧ ਖੰਡ ਦੀ ਮਾਤਰਾ ਚੁਕੰਦਰ ਵਿਚ ਹੀ ਹੈ। ਇਸ ਵਿਚ ਕਾਰਬੋਹਾਈਡਰੇਟ ਵੀ ਕਾਫ਼ੀ ਭਰਿਆ ਪਿਆ ਹੈ। ਇਸ ਦੇ ਨਾਲ-ਨਾਲ ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਬੀ ਤੇ ਫੋਲੇਟ ਵੀ ਹੈ। ਇਸੇ ਲਈ ਚੁਕੰਦਰ ਪੱਠਿਆਂ, ਨਸਾਂ, ਹੱਡੀਆਂ, ਜਿਗਰ, ਗੁਰਦੇ ਤੇ ਪੈਨਕਰੀਆਜ਼ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। ਭਰੂਣ ਦੇ ਦਿਮਾਗ਼ ਲਈ ਵੀ ਲਾਹੇਵੰਦ ਹੈ।

ਚੁਕੰਦਰ ਵਿਚ ਬੀਟੇਨ ਭਰਿਆ ਪਿਆ ਹੈ, ਜੋ ਸੈੱਲਾਂ, ਪ੍ਰੋਟੀਨ ਤੇ ਐਨਜ਼ਾਈਮ ਰਸਾਂ ਨੂੰ ਤਰੋਤਾਜ਼ਾ ਰੱਖਦਾ ਹੈ, ਵੱਖੋ-ਵੱਖ ਅੰਗਾਂ ਦੇ ਕੰਮ ਕਾਰ ਸਹੀ ਕਰਦਾ ਹੈ ਤੇ ਲਹੂ ਦੀਆਂ ਨਾੜੀਆਂ ਦੀ ਰਵਾਨੀ ਵੀ ਠੀਕ ਕਰਦਾ ਹੈ। ਬੀਮਾਰੀ ਕਰਨ ਵਾਲੇ ਤੱਤਾਂ ਨੂੰ ਖ਼ਤਮ ਕਰਨ ਵਿਚ ਵੀ ਮਦਦ ਕਰਦਾ ਹੈ।

ਦੁਨੀਆ ਦੇ ਚੋਟੀ ਦੇ ਸਿਹਤਮੰਦ ਖਾਣਿਆਂ ਵਿਚ ਚੁਕੰਦਰ ਦਾ ਨਾਂ ਸਿਰਫ਼ ਬੀਟੇਨ ਸਦਕਾ ਹੀ ਸ਼ਾਮਲ ਕੀਤਾ ਗਿਆ ਹੈ। ਦਿਲ ਨੂੰ ਸਿਹਤਮੰਦ ਰੱਖਣ ਤੇ ਕੈਂਸਰ ਦੇ ਸੈੱਲਾਂ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿਚ ਇਸ ਦੇ ਫ਼ਾਇਦੇ ਵੇਖੇ ਜਾ ਚੁੱਕੇ ਹਨ। ਭਾਵੇਂ ਚੁਕੰਦਰ ਵਿਚ ਸ਼ੱਕਰ ਦੀ ਮਾਤਰਾ ਬਹੁਤ ਜ਼ਿਆਦਾ ਹੈ, ਫਿਰ ਵੀ ਸ਼ੱਕਰ ਰੋਗੀਆਂ ਨੂੰ ਹਫ਼ਤੇ ਵਿਚ ਦੋ ਜਾਂ ਤਿੰਨ ਵਾਰ ਇਕ ਚੁਕੰਦਰ ਜ਼ਰੂਰ ਖਾ ਲੈਣਾ ਚਾਹੀਦਾ ਹੈ ਤਾਂ ਜੋ ਕੁਦਰਤ ਦੇ ਇਸ ਅਨਮੋਲ ਖਜ਼ਾਨੇ ਤੋਂ ਫ਼ਾਇਦਾ ਲਿਆ ਜਾ ਸਕੇ।

1. ਬਲੱਡ ਪ੍ਰੈੱਸ਼ਰ ਘਟਾਉਣ ਵਿਚ ਰੋਲ :
ਲੰਡਨ ਦੇ ਕੁਈਨ ਮੈਰੀ ਯੂਨੀਵਰਸਿਟੀ ਵਿਚ ਬਰਿਟਿਸ਼ ਹਾਰਟ ਫਾਊਂਡੇਸ਼ਨ ਵੱਲੋਂ ਡਾ. ਸ਼ੈਨਨ ਦੀ ਟੀਮ ਨੇ ਖੋਜ ਆਰੰਭੀ। ਇਸ ਵਿਚ ਉਨ੍ਹਾਂ ਖੁਲਾਸਾ ਕੀਤਾ ਕਿ ਰੋਜ਼ ਇਕ ਗਿਲਾਸ ਚੁਕੰਦਰ ਦਾ ਰਸ ਪੀਣ ਨਾਲ ਵਧੇ ਹੋਏ ਬਲੱਡ ਪ੍ਰੈੱਸ਼ਰ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਹ ਖੋਜ ਜਦੋਂ ਜਰਨਲ ਆਫ ਹਾਈਪਰਟੈਨਸ਼ਨ ਵਿਚ ਛਪੀ ਤਾਂ ਸਭ ਦੇ ਕੰਨ ਖੜ੍ਹੇ ਹੋ ਗਏ। ਖੋਜ ਜ਼ਬਰਦਸਤ ਤੱਥਾਂ ਉੱਤੇ ਆਧਾਰਤ ਸੀ। ਕੋਈ ਕਿੰਤੂ ਪਰੰਤੂ ਹੋ ਹੀ ਨਹੀਂ ਸੀ ਸਕਦਾ।

64 ਮਰੀਜ਼ ਜੋ 18 ਤੋਂ 85 ਸਾਲਾਂ ਦੇ ਸਨ, ਇਸ ਖੋਜ ਵਿਚ ਸ਼ਾਮਲ ਕੀਤੇ ਗਏ। ਇਨ੍ਹਾਂ ਵਿੱਚੋਂ ਅੱਧੇ ਬਲੱਡ ਪ੍ਰੈੱਸ਼ਰ ਘਟਾਉਣ ਦੀਆਂ ਦਵਾਈਆਂ ਖਾ ਰਹੇ ਸਨ ਪਰ ਫਿਰ ਵੀ ਉਨ੍ਹਾਂ ਦਾ ਬਹੁਤ ਜ਼ਿਆਦਾ ਵਧਿਆ ਹੋਇਆ ਬਲੱਡ ਪ੍ਰੈੱਸ਼ਰ ਨਾਰਮਲ ਨਹੀਂ ਸੀ ਹੋ ਰਿਹਾ। ਬਾਕੀ ਦੇ ਅੱਧਿਆਂ ਦਾ ਬਲੱਡ ਪ੍ਰੈੱਸ਼ਰ ਵੱਧ ਸੀ ਪਰ ਹਾਲੇ ਉਨ੍ਹਾਂ ਨੇ ਕੋਈ ਦਵਾਈ ਖਾਣੀ ਸ਼ੁਰੂ ਨਹੀਂ ਸੀ ਕੀਤੀ।

ਇਨ੍ਹਾਂ ਸਾਰਿਆਂ ਨੂੰ ਬਿਨਾਂ ਕੁੱਝ ਦੱਸਿਆਂ ਰਲਾ ਮਿਲਾ ਕੇ ਅੱਧੋ ਅੱਧ ਗਰੁੱਪਾਂ ਵਿਚ ਵੰਡ ਦਿੱਤਾ ਗਿਆ ਤੇ ਇਕ ਗਰੁੱਪ ਨੂੰ ਰੋਜ਼ 250 ਮਿਲੀਲਿਟਰ ਚੁਕੰਦਰ ਦਾ ਰਸ ਪੀਣ ਲਈ ਦਿੱਤਾ ਗਿਆ। ਦੂਜੇ ਗਰੁੱਪ ਨੂੰ ਉਸੇ ਤਰ੍ਹਾਂ ਦੇ ਰੰਗ ਦਾ ਕੋਈ ਹੋਰ ਜੂਸ ਪੀਣ ਲਈ ਦਿੱਤਾ ਗਿਆ। ਨਾ ਮਰੀਜ਼ਾਂ ਨੂੰ ਤੇ ਨਾ ਹੀ ਡਾਕਟਰਾਂ ਨੂੰ ਇਹ ਪਤਾ ਸੀ ਕਿ ਕੌਣ ਕਿਹੜਾ ਜੂਸ ਪੀ ਰਿਹਾ ਹੈ। ਸਿਰਫ਼ ਜੂਸ ਵੰਡਣ ਵਾਲੇ ਚਾਰ ਬੰਦਿਆਂ ਨੇ ਹੀ ਇਸ ਦਾ ਲੁਕਵਾਂ ਰਿਕਾਰਡ ਰੱਖਿਆ।

ਚਾਰ ਹਫ਼ਤੇ ਰੋਜ਼ ਜੂਸ ਪਿਆਇਆ ਗਿਆ। ਜੂਸ ਪਿਲਾਉਣ ਤੋਂ ਦੋ ਹਫ਼ਤੇ ਪਹਿਲਾਂ ਤੋਂ ਲੈ ਕੇ ਦੋ ਹਫ਼ਤੇ ਬਾਅਦ ਤਕ ਰੋਜ਼ ਸਾਰਿਆਂ ਦਾ ਬਲੱਡ ਪ੍ਰੈੱਸ਼ਰ ਰਿਕਾਰਡ ਕੀਤਾ ਗਿਆ। ਯਾਨੀ ਪੂਰੇ 8 ਹਫ਼ਤੇ ਬਲੱਡ ਪ੍ਰੈੱਸ਼ਰ ਦਾ ਰਿਕਾਰਡ ਰੱਖਿਆ ਗਿਆ। ਜਿਹੜੇ ਚਾਰ ਹਫ਼ਤੇ ਚੁਕੰਦਰ ਦਾ ਜੂਸ ਦਿੱਤਾ ਗਿਆ ਸੀ, ਉਨ੍ਹਾਂ ਵਿੱਚੋਂ ਜਿੰਨੇ ਜਣਿਆਂ ਨੇ ਉਹ ਜੂਸ ਪੀਤਾ ਸੀ, ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਅੱਠ ਮਿਲੀਮੀਟਰ ਉੱਪਰਲਾ ਤੇ ਚਾਰ ਮਿਲੀਮੀਟਰ ਹੇਠਲਾ ਘੱਟ ਚੁੱਕਿਆ ਸੀ ਤੇ ਸਾਰਿਆਂ ਦਾ ਹੀ ਬਲੱਡ ਪ੍ਰੈੱਸ਼ਰ ਨਾਰਮਲ ਹੋ ਚੁੱਕਿਆ ਸੀ। ਜੂਸ ਪੀਣਾ ਬੰਦ ਕਰਨ ਬਾਅਦ ਤੋਂ ਦੋ ਹਫ਼ਤਿਆਂ ਦੇ ਅੰਦਰ-ਅੰਦਰ ਸਭ ਦਾ ਬਲੱਡ ਪ੍ਰੈੱਸ਼ਰ ਵਾਪਸ ਵਧਣ ਲੱਗ ਗਿਆ।

ਇਹ ਪਹਿਲੀ ਅਜਿਹੀ ਖੋਜ ਹੈ ਜਿਸ ਵਿਚ ਚੁਕੰਦਰ ਵਿਚਲੇ ਨਾਈਟਰੇਟ, ਜੋ ਕਿ ਸਰੀਰ ਅੰਦਰ ਨਾਈਟਰਿਕ ਆਕਸਾਈਡ ਵਿਚ ਤਬਦੀਲ ਹੋ ਜਾਂਦੇ ਹਨ, ਦੇ ਵਿਗਿਆਨਿਕ ਤਰੀਕੇ ਰਾਹੀਂ ਤੱਥ ਸਾਬਤ ਕੀਤੇ ਗਏ ਕਿ ਕੁਦਰਤੀ ਤਰੀਕੇ ਵੀ ਬਲੱਡ ਪ੍ਰੈੱਸ਼ਰ ਕਾਬੂ ਕੀਤਾ ਜਾ ਸਕਦਾ ਹੈ ਤੇ ਇਹ ਅਸਰ ਚੁਕੰਦਰ ਖਾਣਾ ਬੰਦ ਕਰਨ ਤੋਂ ਦੋ ਹਫ਼ਤੇ ਬਾਅਦ ਤਕ ਵੀ ਵੇਖਿਆ ਜਾ ਸਕਦਾ ਹੈ। ਇਸ ਅਸਰ ਦੇ ਨਾਲੋ ਨਾਲ ਨਸਾਂ ਦਾ ਅਕੜਾਓ ਵੀ 10 ਫੀਸਦੀ ਘਟਿਆ ਦਿਸਿਆ ਤੇ ਦਿਲ ਦੀਆਂ ਨਸਾਂ ਖੁੱਲ ਵੀ ਗਈਆਂ ਜਿਸ ਨਾਲ ਐਨਜਾਈਨਾ ਦੀ ਪੀੜ ਵੀ ਘਟੀ ਹੋਈ ਲੱਭੀ।

ਜਿਨ੍ਹਾਂ ਨੇ ਚੁਕੰਦਰ ਦਾ ਰਸ ਨਹੀਂ ਸੀ ਪੀਤਾ, ਉਨ੍ਹਾਂ ਦੇ ਸਰੀਰ ਅੰਦਰ ਕੋਈ ਵੀ ਅਜਿਹਾ ਅਸਰ ਨਹੀਂ ਦਿਸਿਆ।

ਇਸ ਖੋਜ ਨੇ ਸਾਬਤ ਕਰ ਦਿੱਤਾ ਕਿ ਕੁਦਰਤੀ ਖਾਣੇ ਵੀ ਕਈ ਵਾਰ ਦਵਾਈਆਂ ਜਿੰਨਾ ਹੀ ਅਸਰ ਵਿਖਾ ਦਿੰਦੇ ਹਨ, ਬਸ਼ਰਤੇ ਕਿ ਇਨ੍ਹਾਂ ਨੂੰ ਸਿਆਣੇ ਡਾਕਟਰ ਦੀ ਸਲਾਹ ਨਾਲ ਲਿਆ ਜਾਵੇ।

2. ਥਕਾਵਟ ਦੂਰ ਕਰਨ ਵਿਚ :
ਕਸਰਤ ਕਰਨ ਤੋਂ ਪਹਿਲਾਂ 88 ਲੋਕਾਂ ਨੂੰ ਚੁਕੰਦਰ ਦਾ ਰਸ ਪਿਆਇਆ ਗਿਆ। ਇਹ ਵੇਖਣ ਵਿਚ ਆਇਆ ਕਿ ਇਸ ਵਿਚਲੀ ਸ਼ੱਕਰ ਦੀ ਮਾਤਰਾ ਤੇ ਨਾਈਟਰੇਟ ਸਦਕਾ 88 ਜਣਿਆਂ ਨੇ ਪਹਿਲਾਂ ਨਾਲੋਂ 16 ਫੀਸਦੀ ਵੱਧ ਕਸਰਤ ਕੀਤੀ। ਨਾਈਟਰੇਟ ਤੋਂ ਨਾਈਟਰਿਕ ਓਕਸਾਈਡ ਵਿਚ ਤਬਦੀਲ ਹੁੰਦੇ ਸਾਰ ਸਰੀਰ ਘੱਟ ਆਕਸੀਜਨ ਦੀ ਮੰਗ ਕਰਦਾ ਹੈ ਤੇ ਬਿਨਾਂ ਥਕਾਵਟ ਵਾਧੂ ਕਸਰਤ ਕੀਤੀ ਜਾ ਸਕਦੀ ਹੈ। ਪੱਠਿਆਂ ਨੂੰ ਲੋੜੀਂਦਾ ਲਹੂ ਤੇ ਸ਼ੱਕਰ ਦੀ ਮਾਤਰਾ ਮਿਲਦੇ ਸਾਰ ਸਰੀਰ ਵਿਚ ਸਫੂਰਤੀ ਵੱਧ ਜਾਂਦੀ ਹੈ।

ਖਿਡਾਰੀਆਂ ਨੂੰ ਚੁਕੰਦਰ ਦਾ ਰਸ ਪਿਆ ਕੇ ਕੀਤੇ ਟੈਸਟਾਂ ਰਾਹੀਂ ਪਤਾ ਲੱਗਿਆ ਕਿ ਚੁਕੰਦਰ ਪੱਠਿਆਂ ਨੂੰ ਐਡੀਨੋਸੀਨ ਟਰਾਈਫੌਸਫੇਟ ਜ਼ਿਆਦਾ ਵਰਤਣ ਨਹੀਂ ਦਿੰਦਾ, ਜਿਸ ਕਰ ਕੇ ਪੱਠਿਆਂ ਵਿਚ ਜ਼ਿਆਦਾ ਸਮੇਂ ਤਕ ਚੁਸਤੀ ਬਰਕਰਾਰ ਰਹਿੰਦੀ ਹੈ। ਇੰਜ ਹਰ 5 ਕਿਲੋਮੀਟਰ ਦੀ ਦੌੜ ਵਿਚ 41 ਸਕਿੰਟ ਤਕ ਦਾ ਫ਼ਰਕ ਪਿਆ ਦੇਖਿਆ ਗਿਆ।
ਕੈਨਸਾਸ ਸਟੇਟ ਯੂਨੀਵਰਸਿਟੀ ਵਿਚਲੀ ਖੋਜ ਰਾਹੀਂ ਵੀ ਸਪਸ਼ਟ ਹੋਇਆ ਕਿ ਚੁਕੰਦਰ ਦੇ ਰਸ ਨਾਲ ਲੱਤਾਂ ਤੇ ਬਾਹਵਾਂ ਦੇ ਪੱਠਿਆਂ ਦੀਆਂ ਨਾੜੀਆਂ ਖੁੱਲਣ ਸਦਕਾ ਵਾਧੂ ਕਸਰਤ ਬਿਨਾਂ ਥਕੇਵੇਂ ਦੇ ਕੀਤੀ ਜਾ ਸਕੀ।

3. ਬੀਮਾਰੀ ਨਾਲ ਲੜਨ ਦੀ ਤਾਕਤ :
ਚੁਕੰਦਰ ਵਿਚ ਸਰੀਰ ਦੇ ਸੈੱਲ, ਰਸ, ਪ੍ਰੋਟੀਨ ਆਦਿ ਨੂੰ ਟੁੱਟ ਫੁੱਟ ਤੋਂ ਬਚਾਉਣ ਤੇ ਬੀਮਾਰੀ ਨਾਲ ਲੜਨ ਦੀ ਤਾਕਤ ਵਧਾਉਣ ਦੀ ਸਮਰਥਾ ਹੈ। ਇਸੇ ਲਈ ਕਰੌਨਿਕ ਬੀਮਾਰੀਆਂ ਤੋਂ ਬਚਾਉਣ ਲਈ ਚੁਕੰਦਰ ਲਾਹੇਵੰਦ ਹੈ।

4. ਕੈਂਸਰ ਵਾਸਤੇ :
ਚੁਕੰਦਰ ਵਿਚਲੇ ਤੱਤ, ਖ਼ਾਸ ਕਰਕੇ ਜਿਸ ਨਾਲ ਇਸ ਦਾ ਗੂੜਾ ਲਾਲ ਰੰਗ ਬਣਦਾ ਹੈ, ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ। ਹੁਣ ਤਕ ਪੈਨਕਰੀਆਜ਼, ਛਾਤੀ ਤੇ ਗਦੂਦ ਦੇ ਕੈਂਸਰਾਂ ਉੱਤੇ ਖੋਜ ਕੀਤੀ ਗਈ ਹੈ। ਇਹ ਖੋਜ ਜਾਨਵਰਾਂ ਉੱਤੇ ਕੀਤੀ ਗਈ ਹੈ ਤੇ ਇਸ ਦੇ ਬੜੇ ਵਧੀਆ ਨਤੀਜੇ ਸਾਹਮਣੇ ਆ ਚੁੱਕੇ ਹਨ। ਕੈਂਸਰ ਦੇ ਸੈੱਲ ਖ਼ਤਮ ਤਾਂ ਨਹੀਂ ਹੋਏ ਪਰ ਉਨ੍ਹਾਂ ਦੇ ਫੈਲਣ ਦੀ ਸਪੀਡ ਕਾਫ਼ੀ ਘਟੀ ਹੋਈ ਲੱਭੀ।

ਹਾਰਵਾਰਡ ਯੂਨੀਵਰਸਿਟੀ ਵਾਸ਼ਿੰਗਟਨ ਵਿਚ ਫੇਫੜੇ ਤੇ ਚਮੜੀ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਚੁਕੰਦਰ ਦੇ ਰਸ ਨਾਲ ਖੋਜਾਂ ਹਾਲੇ ਜਾਰੀ ਹਨ। ਲਹੂ ਦੇ ਕੈਂਸਰ ਦੇ ਮਰੀਜ਼ਾਂ ਨੂੰ ਚੁਕੰਦਰ ਤੇ ਗਾਜਰ ਦਾ ਰਸ ਮਿਲਾ ਕੇ ਪੀਣ ਲਈ ਦਿੱਤਾ ਜਾ ਚੁੱਕਿਆ ਹੈ ਤੇ ਵਧੀਆ ਅਸਰ ਵੇਖਣ ਨੂੰ ਮਿਲੇ ਹਨ। ਫਰਾਂਸੀਸੀ ਖੋਜ ਪੱਤਰ ਰਾਹੀਂ ਵੀ ਖੁਲਾਸਾ ਹੋਇਆ ਹੈ ਕਿ ਕੈਂਸਰ ਦੇ ਸੈੱਲਾਂ ਨੂੰ ਫੈਲਣ ਤੋਂ ਰੋਕਣ ਵਿਚ ਚੁਕੰਦਰ ਅਸਰਦਾਰ ਹੈ।

5. ਫਾਈਬਰ ਭਰਪੂਰ :
ਫਾਈਬਰ ਦੇ ਨਾਲ-ਨਾਲ, ਵਿਟਾਮਿਨ ਸੀ, ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਬੀ, ਤੇ ਫੋਲੇਟ ਵੀ ਚੁਕੰਦਰ ਵਿਚ ਭਰਿਆ ਪਿਆ ਹੈ। ਇਹ ਸਾਰੇ ਹੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਬਖ਼ਸ਼ਦੇ ਹਨ ਤੇ ਅੰਗਾਂ ਨੂੰ ਸਿਹਤਮੰਦ ਰੱਖਦੇ ਹਨ।

6. ਬੀਟਾਲਿਨ :
ਚੁਕੰਦਰ ਵਿਚਲੀ ਬੀਟਾਲਿਨ ਸਰੀਰ ਅੰਦਰਲੀ ਟੁੱਟ-ਫੁੱਟ ਨੂੰ ਸਾਫ਼ ਕਰਕੇ ਸਰੀਰ ਵਿੱਚੋਂ ਬਾਹਰ ਕੱਢ ਦਿੰਦੀ ਹੈ। ਇਕ ਤਰੀਕੇ ਸਰੀਰ ਨੂੰ ਅੰਦਰੋਂ ਧੋ ਕੇ ਸਾਫ਼ ਕਰ ਦਿੰਦੀ ਹੈ।

7. ਚੁਕੰਦਰ ਉੱਪਰਲੇ ਪੱਤੇ :
ਚੁਕੰਦਰ ਦੇ ਸਿਰੇ ਉੱਪਰੋਂ ਨਿਕਲ ਰਹੇ ਪੱਤੇ ਜੇ ਸੁੱਟੇ ਜਾ ਰਹੇ ਹਨ ਤਾਂ ਸਮਝੋ ਕਿ ਅੱਧੀ ਤੋਂ ਵੱਧ ਕੀਮਤੀ ਕੁਦਰਤੀ ਦਵਾਈ ਅਜਾਈਂ ਸੁੱਟ ਦਿੱਤੀ ਗਈ ਕਿਉਂਕਿ ਇਹ ਸਭ ਤੋਂ ਵੱਧ ਸਰੀਰ ਨੂੰ ਸਿਹਤਮੰਦ ਰੱਖਣ ਵਾਲਾ ਹਿੱਸਾ ਹੈ। ਇਸ ਵਿਚ ਪ੍ਰੋਟੀਨ, ਫਾਸਫੋਰਸ, ਜ਼ਿੰਕ, ਫਾਈਬਰ, ਵਿਟਾਮਿਨ ਬੀ-6, ਮੈਗਨੀਸ਼ੀਅਮ, ਪੋਟਾਸ਼ੀਅਮ, ਕੌਪਰ, ਮੈਂਗਨੀਜ਼, ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ ਤੇ ਲੋਹ ਕਣ ਭਰੇ ਪਏ ਹਨ।

ਸ਼ਾਇਦ ਹੈਰਾਨੀ ਹੋਵੇ ਪਰ ਹੈ ਸਚ ਕਿ ਪਾਲਕ ਨਾਲੋਂ ਵੀ ਵੱਧ ਲੋਹ ਕਣ, ਚੁਕੰਦਰ ਉੱਪਰਲੇ ਪੱਤਿਆਂ ਵਿਚ ਹੈ। ਇਨ੍ਹਾਂ ਪੱਤਿਆਂ ਨੂੰ ਰੈਗੂਲਰ ਤੌਰ ਉੱਤੇ ਖਾਂਦੇ ਰਹਿਣ ਨਾਲ :

  • ਹੱਡੀਆਂ ਮਜ਼ਬੂਤ ਰੱਖੀਆਂ ਜਾ ਸਕਦੀਆਂ ਹਨ।
  •  ਓਸਟੀਓਪੋਰੋਸਿਸ ਤੋਂ ਬਚਾਓ ਹੋ ਸਕਦਾ ਹੈ।
  •  ਐਲਜ਼ੀਮਰ ਬੀਮਾਰੀ ਵਿਚ ਯਾਦਾਸ਼ਤ ਕੁੱਝ ਜ਼ਿਆਦਾ ਦੇਰ ਤਕ ਟਿਕੀ ਰਹਿ ਸਕਦੀ ਹੈ।
  •  ਚਿੱਟੇ ਸੈੱਲ ਤਗੜੇ ਕਰਨ ਤੇ ਐਂਟੀਬਾਡੀਜ਼ ਬਣਾਉਣ ਵਿਚ ਮਦਦ ਮਿਲਦੀ ਹੈ।

ਰੂਸ ਵਿਚ ਚੁਕੰਦਰ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਤੇ ਲਗਭਗ ਹਰ ਸਲਾਦ ਵਿਚ ਕੱਦੂਕਸ ਕੀਤਾ ਚੁਕੰਦਰ ਜਾਂ ਇਸ ਦੇ ਪੱਤਿਆਂ ਦੀ ਵਰਤੋਂ ਹੋ ਰਹੀ ਹੈ। ਮੀਟ, ਸੂਪ, ਆਦਿ ਵਿਚ ਵੀ ਇਹ ਵਰਤਿਆ ਜਾ ਰਿਹਾ ਹੈ ਤੇ ਸਬਜ਼ੀਆਂ ਵਿਚ ਰੰਗ ਵਧਾਉਣ ਲਈ ਵੀ!

ਰੂਸੀ ਕਹਾਣੀਆਂ ਵਿਚ ਤਾਂ ਇਹ ਵੀ ਦਰਸਾਇਆ ਜਾਂਦਾ ਹੈ ਕਿ ਜੇ ਲੜਕਾ ਅਤੇ ਲੜਕੀ ਇੱਕੋ ਚੁਕੰਦਰ ਖਾ ਲੈਣ ਤਾਂ ਉਨ੍ਹਾਂ ਦਾ ਆਪਸ ਵਿਚ ਪਿਆਰ ਪੈ ਜਾਂਦਾ ਹੈ। ਇਸਦਾ ਮਕਸਦ ਸਿਰਫ਼ ਇਹ ਦੱਸਣਾ ਹੈ ਕਿ ਚੁਕੰਦਰ ਬੜੀ ਮੁੱਲਵਾਨ ਸਬਜ਼ੀ ਹੈ ਤੇ ਧਰਤੀ ਕੋਲ ਇਸਤੋਂ ਵਧੀਆ ਕੋਈ ਹੋਰ ਦੂਜੀ ਮਿਸਾਲ ਹੈ ਹੀ ਨਹੀਂ।

8. ਕਿਸਮਾਂ :
ਚੁਕੰਦਰ ਦੀਆਂ ਕਈ ਕਿਸਮਾਂ ਹਨ : ਚਿਓਗੀਆ, ਫਾਰਮਾਨੋਵਾ, ਸੁਨਿਹਰੀ, ਡੈਟਰਾਇਟ ਗਾੜੀ ਲਾਲ, ਹਰੀ ਪੱਤੀ ਲੁਜ਼, ਚਿੱਟੀ, ਆਦਿ। ਵੱਖੋ-ਵੱਖਰੇ ਰੰਗਾਂ, ਚਿਤਕਬਰੇ, ਆਕਾਰ ਤੇ ਲੰਬਾਈ ਦੇ ਆਧਾਰ ਉੱਤੇ ਵੱਖ ਨਾਂ ਰੱਖ ਦਿੱਤੇ ਗਏ ਹਨ।

 ਵਿਟਾਮਿਨ ਕੇ ਹੋਣ ਸਦਕਾ ਚੁਕੰਦਰ ਲਹੂ ਵਗਣ ਤੋਂ ਵੀ ਰੋਕ ਦਿੰਦੀ ਹੈ।

ਇਕ ਖੋਜ ਵਿਚ ਇਕ ਹਫ਼ਤਾ ਬਲੱਡ ਪ੍ਰੈੱਸ਼ਰ ਦੇ ਉਨ੍ਹਾਂ ਮਰੀਜ਼ਾਂ ਨੂੰ ਚੁਕੰਦਰ ਦਾ ਰਸ ਪਿਲਾਇਆ ਗਿਆ ਜਿਨ੍ਹਾਂ ਦਾ ਦਿਲ ਫੇਲ੍ਹ ਹੋਣ ਦੇ ਨੇੜੇ ਸੀ। ਚੁਕੰਦਰ ਵਿਚਲੇ ਨਾਈਟਰੇਟ ਨਾਲ ਇੱਕੋ ਹਫ਼ਤੇ ਵਿਚ ਹੀ ਦਿਲ ਦੇ ਕੰਮ ਕਾਰ ਵਿਚ ਫ਼ਰਕ ਪਿਆ ਦਿਸਿਆ।

 ਅਮਰੀਕਾ ਵਿਚ ਇਕ ਹੋਰ ਖੋਜ ਵਿਚ ਹਾਰਟ ਅਟੈਕ ਦੇ ਖ਼ਤਰੇ ਵਾਲੇ ਉਨ੍ਹਾਂ ਮਰੀਜ਼ਾਂ ਨੂੰ ਚੁਕੰਦਰ ਦਾ ਰਸ ਪਿਆਇਆ ਗਿਆ, ਜਿਨ੍ਹਾਂ ਦੀਆਂ ਦਿਲ ਦੀਆਂ ਨਾੜੀਆਂ ਬਹੁਤ ਭੀੜੀਆਂ ਹੋ ਚੁੱਕੀਆਂ ਸਨ। ਉਨ੍ਹਾਂ ਦੇ ਦਿਲ ਦੇ ਕੰਮ ਕਾਰ ਵਿਚ ਵੀ 10 ਦਿਨਾਂ ਦੇ ਅੰਦਰ-ਅੰਦਰ ਫ਼ਰਕ ਪਿਆ ਦਿਸਿਆ, ਕਿਉਂਕਿ ਦਿਲ ਦੇ ਪੱਠਿਆਂ ਵੱਲ ਲਹੂ ਵੱਧ ਜਾਣ ਲੱਗ ਪਿਆ। ਇਨ੍ਹਾਂ ਸਭ ਨੂੰ ਨਾਲੋ ਨਾਲ ਐਲੋਪੈਥਿਕ ਦਵਾਈਆਂ ਵੀ ਪਹਿਲਾਂ ਤੋਂ ਹੀ ਖੁਆਈਆਂ ਜਾ ਰਹੀਆਂ ਸਨ।

 ਚੀਨ ਵਿਚ ਲਹੂ ਦੀ ਕਮੀ ਪੂਰੀ ਕਰਨ ਲਈ ਸਦੀਆਂ ਤੋਂ ਉਨ੍ਹਾਂ ਦੀਆਂ ਦਵਾਈਆਂ ਵਿਚ ਚੁਕੰਦਰ ਵਰਤੀ ਜਾ ਰਹੀ ਹੈ।

 ਜਿਗਰ ਤੇ ਅੰਤੜੀਆਂ ਲਈ ਵਧੀਆ : ਇਹ ਅਸਰ ਕੈਲਸ਼ੀਅਮ, ਬੀਟੇਨ, ਵਿਟਾਮਿਨ ਬੀ, ਲੋਹ ਕਣ ਤੇ ਐਂਟੀਆਕਸੀਡੈਂਟ ਸਦਕਾ ਹੈ। ਇਸੇ ਲਈ ਜਿਗਰ ਵਾਸਤੇ ਚੁਕੰਦਰ ਨੰਬਰ ਵਨ ਮੰਨ ਲਿਆ ਗਿਆ ਹੈ। ਸਿਰਫ਼ 70 ਮਿਲੀਲਿਟਰ ਚੁਕੰਦਰ ਦੇ ਰਸ ਨੂੰ ਖੇਡ ਤੋਂ ਦੋ ਘੰਟੇ ਪਹਿਲਾਂ ਪਿਆ ਕੇ ਅਜਿਹਾ ਅਸਰ ਵੇਖਿਆ ਜਾ ਚੁੱਕਿਆ ਹੈ।

 ਇਹ ਇੱਕੋ ਇਕ ਸਬਜ਼ੀ ਹੈ ਜਿਸ ਦੀ ਵਰਤੋਂ ਨਾਲ ‘ਪੈਰੀਫਿਰਲ ਆਰਟਰੀ ਬੀਮਾਰੀ’ (ਲੱਤਾਂ ਦੀਆਂ ਨਸਾਂ ਦੇ ਰੋਕੇ) ਵਿਚ ਆਰਾਮ ਹੁੰਦਾ ਵੇਖਿਆ ਗਿਆ ਹੈ।

 ਇਰੈਕਟਾਈਲ ਡਿਸਫੰਕਸ਼ਨ : ਵਿਆਗਰਾ ਦੀ ਗੋਲੀ ਜਿੰਨਾ ਅਸਰ ਤਾਂ ਇਕੱਲਾ ਚੁਕੰਦਰ ਦਾ ਰਸ ਹੀ ਕਰ ਦਿੰਦਾ ਹੈ। ਸੋ ਜਿਸਮਾਨੀ ਸੰਬੰਧਾਂ ਦੀਆਂ ਮੁਸ਼ਕਲਾਂ ਦਾ ਹਲ ਕੁਦਰਤ ਨੇ ਮੁਫ਼ਤੋ-ਮੁਫ਼ਤ ਕਰ ਦਿੱਤਾ ਹੋਇਆ ਹੈ।

 ਗੁਰਦਿਆਂ ਲਈ : ਈਜਿਪਟ ਦੀ ਇਕ ਖੋਜ ਵਿਚ ਗੁਰਦਿਆਂ ਦੀ ਸੋਜ਼ਿਸ਼ ਵਿਚ ਵੀ ਚੁਕੰਦਰ ਅਸਰਦਾਰ ਸਾਬਤ ਹੋਇਆ।

 ਦਿਮਾਗ਼ ਲਈ : ਜੇ ਦਿਮਾਗ਼ ਜ਼ਿਆਦਾ ਦੇਰ ਤਕ ਚੁਸਤ, ਦਰੁਸਤ ਤੇ ਤੰਦਰੁਸਤ ਰਖਣਾ ਹੋਵੇ ਤਾਂ ਚੁਕੰਦਰ ਦਾ ਰਸ ਰੋਜ਼ ਪੀ ਲੈਣਾ ਚਾਹੀਦਾ ਹੈ। ਇਸ ਵਿਚਲੇ ਨਾਈਟਰੇਟ ਨਾ ਸਿਰਫ਼ ਯਾਦਾਸ਼ਤ ਤੇਜ਼ ਕਰਦੇ ਹਨ, ਬਲਕਿ ਸੈੱਲਾਂ ਨੂੰ ਵੀ ਰਵਾਂ ਕਰ ਕੇ ਸੁਣੇਹੇ ਤੇਜ਼ ਕਰ ਦਿੰਦੇ ਹਨ। ਯਾਨੀ 80 ਸਾਲਾਂ ਦੇ ਦਿਮਾਗ਼ ਵਿਚ ਵੀ 18 ਸਾਲਾਂ ਦੀ ਉਮਰ ਦੇ ਦਿਮਾਗ਼ ਵਾਂਗ ਲਹੂ ਦੀ ਰਵਾਨੀ ਵੇਖੀ ਜਾ ਸਕਦੀ ਹੈ।

 ਸ਼ੱਕਰ ਰੋਗ ਲਈ : ਹਾਲਾਂਕਿ ਚੁਕੰਦਰ ਵਿਚ ਕੁਦਰਤੀ ਮਿੱਠਾ ਬਥੇਰਾ ਹੈ, ਫਿਰ ਵੀ ਹਫ਼ਤੇ ਵਿਚ ਦੋ ਵਾਰ ਚੁਕੰਦਰ ਤੇ ਉਸ ਦੇ ਪੱਤੇ ਖਾਂਦੇ ਰਹਿਣ ਨਾਲ (ਸ਼ੱਕਰ ਰੋਗੀਆਂ ਦੀ) ਪੋਸਟ ਪੈਰੈਂਡੀਅਲ ਸ਼ੱਕਰ ਦੀ ਮਾਤਰਾ ਖੋਜ ਵਿਚਲੇ 141 ਮਰੀਜ਼ਾਂ ਵਿਚ ਘੱਟ ਹੋਈ ਵੇਖੀ ਜਾ ਚੁੱਕੀ ਹੈ। ਇਹ ਖੋਜ ਇੰਗਲੈਂਡ ਵਿਚ ਕੀਤੀ ਗਈ ਸੀ।

 ਹਾਜ਼ਮੇ ਲਈ : ਹਾਜ਼ਮਾ ਠੀਕ ਕਰਨ ਲਈ ਚੁਕੰਦਰ ਬਹੁਤ ਲਾਹੇਵੰਦ ਹੈ। ਕਬਜ਼ ਤੇ ਅਫਾਰਾ ਵੀ ਠੀਕ ਕਰਦਾ ਹੈ।

 ਕੋਲੈਸਟਰੋਲ ਲਈ : ਚੂਹਿਆਂ ਉੱਤੇ ਕੀਤੀ ਖੋਜ ਵਿਚ ਸਪਸ਼ਟ ਹੋਇਆ ਕਿ ਚੁਕੰਦਰ ਖਾਣ ਨਾਲ ਮਾੜਾ ਕੋਲੈਸਟਰੋਲ ਘੱਟ ਹੋ ਜਾਂਦਾ ਹੈ ਕਿਉਂਕਿ ਚੁਕੰਦਰ ਵਿਚ ਕੋਲੈਸਟਰੋਲ ਹੈ ਹੀ ਨਹੀਂ ਤੇ ਇਹ ਅਸਰ ਫਾਈਬਰ ਸਦਕਾ ਹੈ।

ਗਰਭਵਤੀ ਔਰਤਾਂ ਲਈ : ਚੁਕੰਦਰ ਵਿਚਲੇ ਫੋਲੇਟ ਸਦਕਾ ਭਰੂਣ ਦੀ ਰੀੜ੍ਹ ਦੀ ਹੱਡੀ ਤੰਦਰੁਸਤ ਰਹਿੰਦੀ ਹੈ। ਗਰਭਵਤੀ ਔਰਤਾਂ ਵੀ ਹਫਤੇ ਵਿਚ ਦੋ ਵਾਰ ਚੁਕੰਦਰ ਖਾ ਸਕਦੀਆਂ ਹਨ।

 ਸੈਕਸ ਹਾਰਮੋਨ : ਚੁਕੰਦਰ ਵਿਚਲੇ ਬੋਰੋਨ ਸਦਕਾ ਇਹ ਜਿਸਮਾਨੀ ਤਾਂਘ ਵਧਾਉਂਦਾ ਹੈ। ਰੋਮ ਵਿਚ ਸਦੀਆਂ ਪਹਿਲਾਂ ਤੋਂ ਇਸ ਦੀ ਵਰਤੋਂ ਖੜਸੁੱਕ ਬੰਦਿਆਂ ਲਈ ਕੀਤੀ ਜਾਂਦੀ ਰਹੀ ਹੈ। ਬੀਟੇਨ ਦਿਮਾਗ਼ ਵਿਚਲੀ ਘਬਰਾਹਟ ਘਟਾਉਂਦੀ ਹੈ ਤੇ ਟਰਿਪਟੋਫ਼ੈਨ ਮਨ ਨੂੰ ਖੁਸ਼ੀ ਨਾਲ ਭਰ ਦਿੰਦੀ ਹੈ। ਇਸੇ ਲਈ ਜਿਸਮਾਨੀ ਕਮਜ਼ੋਰੀ ਲਈ ਚੁਕੰਦਰ ਬਿਹਤਰੀਨ ਮੰਨਿਆ ਗਿਆ ਹੈ।

ਚਿੱਟਾ ਮੋਤੀਆ : ਵਧਦੀ ਉਮਰ ਨਾਲ ਹੁੰਦੀ ਮੈਕੂਲਰ ਡੀਜੈਨਰੇਸ਼ਨ (ਘਟਦੀ ਨਜ਼ਰ), ਪਰਦੇ ਦਾ ਸੁੰਗੜਨਾ ਤੇ ਚਿੱਟੇ ਮੋਤੀਏ ਵਿਚ ਵੀ ਚੁਕੰਦਰ ਵਿਚਲੇ ਕੈਰੋਟੀਨਾਇਡ ਸਦਕਾ ਫ਼ਰਕ ਪਿਆ ਵੇਖਿਆ ਗਿਆ ਹੈ।

 ਦੰਦਾਂ ਲਈ : ਚੁਕੰਦਰ ਕੈਲਸ਼ੀਅਮ ਭਰਪੂਰ ਹੋਣ ਸਦਕਾ ਦੰਦਾਂ ਵਿਚ ਖੋੜਾਂ ਘਟਾ ਕੇ ਉਨ੍ਹਾਂ ਨੂੰ ਮਜ਼ਬੂਤੀ ਦਿੰਦਾ ਹੈ।

 ਭਾਰ ਘਟਾਉਣਾ : ਫਾਈਬਰ ਭਰਪੂਰ ਹੋਣ ਕਾਰਨ ਇਹ ਅਸਰ ਵੀ ਵੇਖਿਆ ਗਿਆ ਹੈ।

 ਉਮਰ ਲੰਮੀ ਕਰਨ ਵਿਚ : ਚੁਕੰਦਰ ਉੱਪਰਲੇ ਪੱਤਿਆਂ ਵਿਚ ਵਿਟਾਮਿਨ ਏ, ਕੈਰੋਟੀਨਾਇਡ ਤੇ ਲਿਊਟੀਨ ਝੁਰੜੀਆਂ ਠੀਕ ਕਰਦੇ ਹਨ ਤੇ ਸੈ¤ਲਾਂ ਦੀ ਟੁੱਟ ਫੁੱਟ ਘਟਾ ਕੇ ਉਮਰ ਲੰਮੀ ਕਰਦੇ ਹਨ। ਵਿਟਾਮਿਨ ਏ ਸਦਕਾ ਝੁਰੜੀਆਂ ਪੈਂਦੀਆਂ ਵੀ ਲੇਟ ਹਨ।

 ਹੱਡੀਆਂ ਲਈ : ਨਾਈਟਰੇਟ ਤੇ ਸਿਲੀਕਾ ਸਦਕਾ ਹੱਡੀਆਂ ਖੁਰਨ ਤੋਂ ਬਚੀਆਂ ਰਹਿੰਦੀਆਂ ਹਨ। ਸਿਲੀਕਾ ਕੈਲਸ਼ੀਅਮ ਨੂੰ ਹੱਡੀਆਂ ਵਿਚ ਜੰਮਣ ਵਿਚ ਮਦਦ ਕਰਦੀ ਹੈ। ਬੀਟੇਨ ਹੋਮੋਸਿਸਟੀਨ ਵੀ ਘਟਾਉਂਦੀ ਹੈ ਜਿਸ ਨਾਲ ਹੱਡੀਆਂ ਖੁਰਨ ਤੋਂ ਬਚ ਜਾਂਦੀਆਂ ਹਨ।

ਕਿਹੜਾ ਚੁਕੰਦਰ ਵਰਤੀਏ :
ਛੋਟੀ, ਗੂੜੀ ਲਾਲ, ਤਾਜ਼ਾ, ਪੱਤੇ ਮੁਰਝਾਏ ਨਾ ਹੋਣ, ਬਾਹਰ ਧੱਬੇ ਨਾ ਹੋਣ ਤੇ ਨਾ ਹੀ ਢਿੱਲੀ ਪੈ ਚੁੱਕੀ ਹੋਵੇ। ਜੜ੍ਹ ਨਾਲ ਹੀ ਹੋਣੀ ਚਾਹੀਦੀ ਹੈ। ਜੇ ਚੁਕੰਦਰ ਆਕਾਰ ਵਿਚ ਵੱਡਾ ਹੈ ਤੇ ਵਾਲ ਹਨ ਤਾਂ ਨਹੀਂ ਵਰਤਣਾ ਚਾਹੀਦਾ। ਦੋ ਇੰਚ ਮਾਪ ਦਾ ਠੀਕ ਰਹਿੰਦਾ ਹੈ। ਕੱਟਣ ਉੱਤੇ ਵਿਚਕਾਰਲਾ ਹਿੱਸਾ ਕੱਚਾ ਹੋਣਾ ਚਾਹੀਦਾ ਹੈ, ਜੋ ਨਰਮ ਤੇ ਮਿੱਠਾ ਹੁੰਦਾ ਹੈ। ਦੋ ਇੰਚ ਲੰਮੇ ਪੱਤੇ ਨਾਲ ਹੀ ਹੋਣੇ ਜ਼ਰੂਰੀ ਹਨ। ਖਰੀਦਣ ਤੋਂ ਦੋ ਦਿਨਾਂ ਦੇ ਅੰਦਰ ਚੁਕੰਦਰ ਵਰਤ ਲੈਣਾ ਚਾਹੀਦਾ ਹੈ। ਪਕਾ ਕੇ ਰੱਖਿਆ ਚੁਕੰਦਰ ਇਕ ਹਫ਼ਤੇ ਤਕ ਫਰਿੱਜ ਵਿਚ ਰੱਖਿਆ ਜਾ ਸਕਦਾ ਹੈ।

ਕਿੰਨਾ ਖਾਈਏ :
ਹਰ ਕਿੱਲੋ ਚੁਕੰਦਰ ਵਿਚ ਲਗਭਗ 6.4 ਤੋਂ 12.8 ਮਿਲੀਗ੍ਰਾਮ ਨਾਈਟਰੇਟ ਹੁੰਦਾ ਹੈ। ਇਕ ਛੋਟਾ ਕੱਪ ਯਾਨੀ 136 ਗ੍ਰਾਮ ਚੁਕੰਦਰ ਰੋਜ਼ ਲਿਆ ਜਾ ਸਕਦਾ ਹੈ, ਪਰ ਜੜ੍ਹਾਂ ਤੇ ਪੱਤਿਆਂ ਸਮੇਤ। ਜੇ ਜੂਸ ਪੀਣਾ ਹੈ ਤਾਂ 200ਤੋਂ 250 ਮਿਲੀਲਿਟਰ ਰੋਜ਼ ਲਿਆ ਜਾ ਸਕਦਾ ਹੈ। ਸ਼ੱਕਰ ਰੋਗੀ ਹਫ਼ਤੇ ਵਿਚ ਦੋ ਵਾਰ ਛੋਟਾ ਚੁਕੰਦਰ ਪੱਤਿਆਂ ਤੇ ਜੜ੍ਹਾਂ ਸਮੇਤ ਖਾ ਸਕਦੇ ਹਨ, ਪਰ ਜੂਸ ਨਾ ਹੀ ਲੈਣ ਤਾਂ ਬਿਹਤਰ ਹੈ।

ਇਤਿਹਾਸਕ ਤੱਥ :
1. ਈਸਾ ਮਸੀਹ ਤੋਂ 2000 ਸਾਲ ਪਹਿਲਾਂ ਤੋਂ ਚੁਕੰਦਰ ਬੀਜਿਆ ਜਾ ਰਿਹਾ ਹੈ।
2. ਹਾਲੇ ਤਕ ਦੀ ਸਭ ਤੋਂ ਵੱਡੀ ਚੁਕੰਦਰ 70 ਕਿੱਲੋ ਦੀ ਸੀ।
3. ਚੁਕੰਦਰ ਨੂੰ ਪਾਣੀ ਵਿਚ ਉਬਾਲ ਕੇ ਰੋਜ਼ ਰਾਤ ਸਿਰ ਵਿਚ ਝੱਸਣ ਨਾਲ ਸਿਕਰੀ ਠੀਕ ਹੋ ਜਾਂਦੀ ਹੈ।
4. ਬੁੱਲਾਂ ਉੱਤੇ ਰੋਜ਼ ਤਾਜ਼ਾ ਰਸ ਮਲਣ ਨਾਲ ਬੁੱਲ ਕੁਦਰਤੀ ਗੁਲਾਬੀ ਭਾਅ ਮਾਰਨ ਲੱਗ ਪੈਂਦੇ ਹਨ।
5. ਜ਼ਿਆਦਾ ਚੁਕੰਦਰ ਖਾਣ ਨਾਲ ਪਿਸ਼ਾਬ ਲਾਲ ਰੰਗ ਦਾ ਹੋ ਸਕਦਾ ਹੈ।
6. ਵਾਲ ਰੰਗੇ ਜਾ ਸਕਦੇ ਹਨ। ਇੱਕ ਕੱਪ ਚੁਕੰਦਰ ਦਾ ਰਸ, ਅੱਧਾ ਕੱਪ ਗੁਲਾਬ ਜਲ ਤੇ ਅੱਧਾ ਕੱਪ ਕਾਲੀ ਚਾਹ ਦਾ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਵਾਲਾਂ ਦੀਆਂ ਜੜ੍ਹਾਂ ਵਿਚ ਝਸ ਕੇ 10 ਮਿੰਟ ਰਹਿਣ ਦਿੱਤਾ ਜਾਵੇ ਤਾਂ ਚਾਹ ਵਿਚਲੇ ਟੈਨਿਨ ਵਾਲਾਂ ਨੂੰ ਲਿਸ਼ਕਾ ਵੀ ਦਿੰਦੇ ਹਨ।

ਚਿਹਰੇ ਉਤੇ ਕੁਦਰਤੀ ਗੁਲਾਬੀ ਰੰਗਤ ਲਿਆਉਣ ਦੇ ਨੁਸਖ਼ੇ :
1. ਕੋਸੇ ਪਾਣੀ ਨਾਲ ਮੂੰਹ ਧੋਣ ਬਾਅਦ ਚੰਗੀ ਤਰ੍ਹਾਂ ਪੂੰਝ ਕੇ ਕੱਦੂਕਸ ਕੀਤੇ ਤਾਜ਼ਾ ਚੁਕੰਦਰ ਦੇ ਰਸ ਨੂੰ ਰੂੰ ਨਾਲ ਮੂੰਹ ਉੱਤੇ ਲਾਓ (ਅੱਖਾਂ ਤੇ ਦੰਦਾਂ ਤੋਂ ਬਚਾ ਕੇ)। ਪੰਜ ਮਿੰਟਾਂ ਬਾਅਦ ਇਕ ਵਾਰ ਫੇਰ ਰੂੰ ਨਾਲ ਦੁਬਾਰਾ ਸਾਰੇ ਚਿਹਰੇ ਉੱਤੇ ਲਾਓ। ਬਿਨ੍ਹਾਂ ਪੂੰਝਿਆਂ ਜਾਂ ਹੱਥ ਲਾਇਆਂ 15 ਤੋਂ 20 ਮਿੰਟ ਤਕ ਸੁੱਕਣ ਦਿਓ ਤੇ ਫੇਰ ਕੋਸੇ ਪਾਣੀ ਵਿਚ ਰੂੰ ਨੂੰ ਡੁਬੋ ਕੇ ਹੌਲੀ-ਹੌਲੀ ਮੂੰਹ ਸਾਫ਼ ਕਰ ਲਓ। ਮਹੀਨੇ ਵਿਚ ਦੋ ਵਾਰ ਵਰਤੋ।
ਲਓ ਜੀ ਹੋ ਗਈ ਕੁਦਰਤੀ ਗੁਲਾਬੀ ਭਾਅ !
ਚੇਤੇ ਰਹੇ, 20 ਮਿੰਟਾਂ ਤੋਂ ਵੱਧ ਬਿਲਕੁਲ ਨਹੀਂ ਰੱਖਣਾ!
2. ਦੋ ਚਮਚ ਚੁਕੰਦਰ ਦਾ ਜੂਸ ਲੈ ਕੇ ਉਸ ਵਿਚ ਦੋ ਚਮਚ ਵੇਸਣ, ਇਕ ਚਮਚ ਦਹੀਂ ਤੇ ਇਕ ਚਮਚ ਨਿੰਬੂ ਮਿਲਾ ਦਿਓ। ਫੇਰ 15 ਮਿੰਟ ਮੂੰਹ ਉ¤ਤੇ ਲਾ ਕੇ ਰੱਖੋ ਤੇ ਕੋਸੇ ਪਾਣੀ ਨਾਲ ਧੋ ਲਵੋ। ਮਹੀਨੇ ਵਿਚ ਦੋ ਵਾਰ ਵਰਤੋ। ਚਾਰ-ਪੰਜ ਵਾਰ ਲਾਉਣ ਬਾਅਦ ਆਪਣੇ ਮੂੰਹ ਉ¤ਪਰਲੀ ਰੌਣਕ ਆਪ ਹੀ ਵੇਖ ਸਕਦੇ ਹੋ।
ਮਾੜੇ ਅਸਰ :
1. ਓਗਜ਼ਾਲੇਟ ਵੱਧ ਹੋਣ ਸਦਕਾ ਗੁਰਦੇ ਦੀ ਪੱਥਰੀ ਹੋ ਸਕਦੀ ਹੈ।
2. ਲੋੜੋਂ ਵੱਧ ਚੁਕੰਦਰ ਖਾਣ ਨਾਲ ਦਿਲ ਦੀ ਧੜਕਨ ਵਧ ਸਕਦੀ ਹੈ ਤੇ ਉਲਟੀਆਂ, ਟੱਟੀਆਂ ਲੱਗ ਸਕਦੀਆਂ ਹਨ।
3. ਵਾਰਫੈਰਿਨ ਦਵਾਈ ਖਾਣ ਵਾਲੇ ਮਰੀਜ਼ ਚੁਕੰਦਰ ਧਿਆਨ ਨਾਲ ਖਾਣ ਕਿਉਂਕਿ ਇਸ ਵਿਚ ਵਿਟਾਮਿਨ-ਕੇ ਹੈ।

ਸਾਰ :
ਇਕੱਲੇ ਚੁਕੰਦਰ ਵਿਚ ਹੀ ਕੁਦਰਤ ਨੇ ਕਮਾਲ ਕੀਤਾ ਪਿਆ ਹੈ। ਇਹੋ ਜਿਹੀਆਂ ਅਨੇਕ ਸਬਜ਼ੀਆਂ ਤੇ ਅਣਗਿਣਤ ਫਲ ਹਨ ਜਿਹੜੇ ਸਾਨੂੰ ਰੋਜ਼ ਵਰਤਣੇ ਚਾਹੀਦੇ ਹਨ ਤਾਂ ਜੋ ਸਰੀਰ ਤੰਦਰੁਸਤ ਰੱਖਿਆ ਜਾ ਸਕੇ।

ਹਾਲੇ ਵੀ ਵੇਲਾ ਹੈ! ਫਾਸਟ ਫੂਡਜ਼ ਤੋਂ ਤੌਬਾ ਕਰ ਕੇ, ਕੁਦਰਤੀ ਸੰਤੁਲਿਤ ਖ਼ੁਰਾਕ ਦੀ ਵਰਤੋਂ ਵਧਾ ਕੇ, ਸਿਹਤਮੰਦ ਜ਼ਿੰਦਗੀ ਜੀਅ ਕੇ ਉਮਰ ਲੰਮੀ ਕਰ ਲਈਏ! (21/01/2018)

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com