|
|
ਵਿਗਿਆਨ
ਪ੍ਰਸਾਰ |
ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(30/06/2020) |
|
|
|
ਸਵਾਲ-1
: ਮਾਸਕ ਕਿਹੜਾ ਠੀਕ ਹੈ? ਜਵਾਬ : ਸੂਤੀ ਕਪੜੇ ਦਾ ਮਾਸਕ ਆਮ ਲੋਕਾਂ
ਲਈ ਵਧੀਆ ਹੈ ਪਰ ਦੂਹਰੀ ਪਰਤ ਹੋਣੀ ਜ਼ਰੂਰੀ ਹੈ। ਆਮ ਹੀ ਚੁੰਨੀ ਜਾਂ ਜਾਲੀਦਾਰ ਮਾਸਕ
ਲਾ ਕੇ ਲੋਕਾਂ ਨੇ ਮਾਸਕ ਨੂੰ ਖ਼ੂਬਸੂਰਤੀ ਦਾ ਚਿੰਨ੍ਹ ਬਣਾ ਲਿਆ ਹੈ। ਕੁੱਝ ਲੋਕ ਠੋਡੀ
ਹੇਠਾਂ ਜਾਂ ਨੱਕ ਨੂੰ ਬਾਹਰ ਰੱਖ ਕੇ ਮਾਸਕ ਪਾ ਕੇ ਫਿਰਦੇ ਹਨ। ਕੁੱਝ ਐਨ-95 ਮਾਸਕ
ਘਰਾਂ ਅੰਦਰ ਹੀ ਲਾਈ ਫਿਰਦੇ ਹਨ। ਇਹ ਸਾਰੇ ਹੀ ਰੁਝਾਨ ਗ਼ਲਤ ਹਨ। ਮਾਸਕ ਦਾ ਕੰਮ ਹੈ
ਵਾਇਰਸ ਨੂੰ ਫੈਲਣ ਤੋਂ ਰੋਕਣਾ। ਇਕਹਰੀ ਪਰਤ ਵਾਇਰਸ ਨੂੰ ਫੈਲਣ ਤੋਂ ਰੋਕਣ ਤੋਂ
ਅਸਮਰਥ ਹੈ ਕਿਉਂਕਿ ਉਸ ਰਾਹੀਂ ਵਾਇਰਸ ਆਰਾਮ ਨਾਲ ਆਰ-ਪਾਰ ਲੰਘ ਸਕਦੀ ਹੈ।
ਕਪੜੇ ਨੂੰ ਰੌਸ਼ਨੀ ਵੱਲ ਕਰਕੇ ਵੇਖ ਲਵੋ। ਜੇ ਵਿੱਚੋਂ ਆਰ-ਪਾਰ ਦਿਸ ਰਿਹਾ ਹੈ ਤਾਂ
ਦੂਹਰਾ ਕਰਨ ਦੀ ਲੋੜ ਹੈ। ਜੇ ਦੂਹਰੇ ਵਿੱਚੋਂ ਵੀ ਸਾਫ਼ ਦਿਸ ਰਿਹਾ ਹੈ ਤਾਂ ਕਪੜਾ ਬਦਲ
ਕੇ ਮੋਟਾ ਲੈ ਲੈਣਾ ਚਾਹੀਦਾ ਹੈ। ਇੱਕ ਮਾਈਕਰੋਮੀਟਰ ਤੋਂ ਵੀ ਬਰੀਕ ਵਾਇਰਸ ਤਾਂ ਮੋਟੇ
ਮਾਸਕ ਦੇ ਪਾਸਿਆਂ ਵੱਲ ਬਚੀ ਵਿਰਲ ਰਾਹੀਂ ਵੀ ਸੌਖਿਆਂ ਅੰਦਰ ਲੰਘ ਸਕਦੀ ਹੈ। ਸੋ
ਮਾਸਕ ਦਾ ਗੱਲਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਣਾ ਜ਼ਰੂਰੀ ਹੈ।
ਇਹ ਵੀ ਧਿਆਨ
ਰੱਖਣਾ ਜ਼ਰੂਰੀ ਹੈ ਕਿ ਮਾਸਕ ਰਾਹੀਂ ਸੌਖਿਆਂ ਸਾਹ ਆਉਂਦਾ ਰਹੇ। ਇਸੇ ਲਈ ਆਮ ਲੋਕਾਂ
ਵਾਸਤੇ ਕੌਟਨ ਦੇ ਕਪੜੇ ਦਾ ਦੂਹਰਾ ਮਾਸਕ ਬਹੁਤ ਵਧੀਆ ਰਹਿੰਦਾ ਹੈ।
ਸਵਾਲ-2 : ਕੀ ਜ਼ਿੰਕ ਖਾਣ ਦੀ ਲੋੜ ਹੈ? ਜਵਾਬ : ਜ਼ਿੰਕ
ਮਿਨਰਲ ਸੈੱਲਾਂ ਨੂੰ ਬੈਕਟੀਰੀਆ ਅਤੇ ਵਾਇਰਸ ਕੀਟਾਣੂਆਂ ਨਾਲ ਲੜਨ ਦੀ ਤਾਕਤ ਬਖਸ਼ਦਾ
ਹੈ। ਇਹ ਸੈੱਲਾਂ ਦੇ ਜੈਨੇਟਿਕ ਤੱਤ ਡੀ.ਐਨ.ਏ. ਨੂੰ ਬਣਾਉਣ ਵਿਚ ਮਦਦ ਕਰਦਾ ਹੈ, ਜ਼ਖ਼ਮ
ਭਰਨ ਵਿਚ ਮਦਦ ਕਰਦਾ ਹੈ, ਸੁੰਘਣ ਅਤੇ ਸੁਆਦ ਦੱਸਣ ਵਾਲੇ ਸੈੱਲਾਂ ਨੂੰ ਰਵਾਂ ਕਰਦਾ
ਹੈ ਅਤੇ ਬੱਚਿਆ ਦੇ ਵੱਧਣ ਫੁੱਲਣ ਵਿਚ ਵੀ ਸਹਾਇਤਾ ਕਰਦਾ ਹੈ।
ਇੱਕ ਜਵਾਨ
ਬੰਦੇ ਨੂੰ 11 ਮਿਲੀਗ੍ਰਾਮ ਜ਼ਿੰਕ ਰੋਜ਼ਾਨਾ ਚਾਹੀਦਾ ਹੁੰਦਾ ਹੈ ਅਤੇ ਔਰਤ ਨੂੰ 8
ਮਿਲੀਗ੍ਰਾਮ, ਗਰਭਵਤੀ ਔਰਤ ਨੂੰ 12 ਮਿਲੀਗ੍ਰਾਮ ਅਤੇ ਬੱਚਿਆਂ ਨੂੰ ਉਮਰ ਦੇ ਹਿਸਾਬ
ਨਾਲ ਦੋ ਤੋਂ 11 ਮਿਲੀਗ੍ਰਾਮ।
ਆਮ ਤੌਰ ਉੱਤੇ ਰੋਜ਼ ਦੀ ਖ਼ੁਰਾਕ ਰਾਹੀਂ
ਲੋੜੀਂਦਾ ਜ਼ਿੰਕ ਸਰੀਰ ਅੰਦਰ ਪਹੁੰਚ ਜਾਂਦਾ ਹੈ ਪਰ ਜੇ ਕਿਸੇ ਦਾ ਢਿੱਡ ਜਾਂ ਅੰਤੜੀਆਂ
ਦਾ ਅਪਰੇਸ਼ਨ ਹੋਇਆ ਹੋਵੇ, ਵਾਧੂ ਸ਼ਰਾਬ ਪੀਤੀ ਜਾ ਰਹੀ ਹੋਵੇ, ਅੰਤੜੀਆਂ ਦੀ ਸੋਜ਼ਿਸ਼
ਹੋਵੇ, ਕਰੋਹਨ ਬੀਮਾਰੀ ਹੋਵੇ ਜਾਂ ਸ਼ੁੱਧ ਸ਼ਾਕਾਹਾਰੀ ਭੋਜਨ ਲੈ ਰਿਹਾ ਹੋਵੇ ਤਾਂ ਜ਼ਿੰਕ
ਦੀ ਕਮੀ ਹੋ ਸਕਦੀ ਹੈ।
ਜ਼ਿੰਕ ਦੀ ਕਮੀ ਸਦਕਾ ਵਾਲ ਝੜਨੇ ਸ਼ੁਰੂ ਹੋ ਜਾਂਦੇ
ਹਨ, ਟੱਟੀਆਂ ਲੱਗ ਸਕਦੀਆਂ ਹਨ, ਚਮੜੀ ਖੁਰਦਰੀ ਹੋ ਜਾਂਦੀ ਹੈ, ਭੁੱਖ ਮਰ ਜਾਂਦੀ ਹੈ
ਤੇ ਵੀਰਜ ਵਿਚਲੇ ਸ਼ਕਰਾਣੂਆਂ ਉੱਤੇ ਵੀ ਅਸਰ ਪੈਂਦਾ ਹੈ।
ਚਮੜੀ ਨੂੰ ਵਾਇਰਸ
ਤੇ ਬੈਕਟੀਰੀਆ ਕੀਟਾਣੂਆਂ ਤੋਂ ਬਚਾਉਣ ਵਿਚ ਜ਼ਿੰਕ ਮਦਦ ਕਰਦਾ ਹੈ ਤੇ ਕਿੱਲ
ਮੁਹਾਂਸਿਆਂ ਤੋਂ ਵੀ ਬਚਾਉਂਦਾ ਹੈ। ਜ਼ੁਕਾਮ ਛੇਤੀ ਠੀਕ ਕਰਨ ਵਿਚ ਵੀ ਜ਼ਿੰਕ ਮਦਦ ਕਰਦਾ
ਹੈ। ਅੱਖਾਂ ਵਿਚਲੇ ਪਰਦੇ ਨੂੰ ਸਹੀ ਰੱਖਣ ਵਿਚ ਵੀ ਜ਼ਿੰਕ ਦਾ ਰੋਲ ਲੱਭਿਆ ਗਿਆ ਹੈ।
ਜ਼ਿੰਕ ਲਾਲ ਮੀਟ, ਚਿਕਨ, ਫਲੀਆਂ, ਕੱਦੂ ਦੇ ਬੀਜ, ਕਾਜੂ, ਬਦਾਮ, ਛਾਣਬੂਰੇ ਵਾਲਾ
ਆਟਾ, ਦੁੱਧ, ਪਨੀਰ, ਸ਼ੈੱਲ ਮੱਛੀ, ਦਾਲਾਂ, ਅੰਡੇ, ਸੀਪ, ਆਦਿ ਵਿਚ ਹੁੰਦਾ ਹੈ। ਸੀਪ
ਵਿਚ 74 ਮਿਲੀਗ੍ਰਾਮ ਜ਼ਿੰਕ ਹੁੰਦਾ ਹੈ।
ਜੇ ਲੋੜੋਂ ਵੱਧ ਜ਼ਿੰਕ ਖਾ ਲਿਆ ਜਾਵੇ
(40 ਮਿਲੀਗ੍ਰਾਮ ਤੋਂ ਵੱਧ) ਤਾਂ ਢਿੱਡ ਵਿਚ ਕੜਵੱਲ, ਸਿਰ ਪੀੜ, ਦਿਲ ਕੱਚਾ ਹੋਣਾ,
ਇਮਿਊਨ ਸਿਸਟਮ ਦਾ ਘੱਟ ਕੰਮ ਕਰਨਾ, ਆਦਿ ਹੋ ਸਕਦਾ ਹੈ।
ਸਵਾਲ-3 :
ਹਲਦੀ ਕਿੰਨੀ ਅਸਰਦਾਰ ਹੈ? ਜਵਾਬ :- ਲੋੜੋਂ ਵੱਧ ਹਲਦੀ ਦੇ ਮਾੜੇ ਅਸਰ
ਹੁੰਦੇ ਹਨ। ਇਸੇ ਲਈ ਫਾਇਦਿਆਂ ਤੋਂ ਪਹਿਲਾਂ ਇਸ ਦੇ ਮਾੜੇ ਅਸਰਾਂ ਵੱਲ ਝਾਤ ਮਾਰ
ਲੈਣੀ ਚਾਹੀਦੀ ਹੈ। ਭਾਵੇਂ ਸਦੀਆਂ ਤੋਂ ਜ਼ਖ਼ਮ ਭਰਨ ਅਤੇ ਖੰਘ ਜ਼ੁਕਾਮ ਲਈ ਹਲਦੀ ਅਸਰਦਾਰ
ਸਾਬਤ ਹੋ ਚੁੱਕੀ ਹੈ ਪਰ ਇਸ ਵਿਚ ਦੋ ਫੀਸਦੀ ਓਗਜ਼ਾਲੇਟ ਹੁੰਦੇ ਹਨ ਜੋ ਲੋੜੋਂ ਵੱਧ
ਮਾਤਰਾ ਵਿਚ ਗੁਰਦੇ ਦੀਆਂ ਪਥਰੀਆਂ ਬਣਨ ਵਿਚ ਮਦਦ ਕਰ ਦਿੰਦੇ ਹਨ। ਅੱਜ ਕੱਲ ਪੀਸੀ
ਹੋਈ ਹਲਦੀ ਵਿਚ ਕਸਾਵਾ ਮਾਇਆ, ਬਾਜਰਾ, ਆਟਾ ਜਾਂ ਰਾਈ ਵੀ ਮਿਲਾ ਦਿੱਤੇ ਜਾਂਦੇ ਹਨ
ਜੋ ਸੀਲੀਅਕ ਬੀਮਾਰੀ ਜਾਂ ਕਣਕ ਤੋਂ ਹੋ ਰਹੀ ਐਲਰਜੀ ਵਾਲਿਆਂ ਲਈ ਹਾਣੀਕਾਰਕ ਸਾਬਤ ਹੋ
ਜਾਂਦੇ ਹਨ।
ਕੁੱਝ ਕਿਸਮ ਦੇ ਰੰਗ ਵੀ ਹਲਦੀ ਵਿਚ ਮਿਲਾਏ ਜਾਂਦੇ ਹਨ, ਜਿਵੇਂ
‘ਏਸਿਡ ਪੀਲਾ 36’ ਜਾਂ ਮੈਟਾਨਿਲ ਪੀਲਾ। ਇਸ ਦੀ ਵਰਤੋਂ ਅਮਰੀਕਾ ਤੇ ਯੂਰਪ ਵਿਚ ਪੂਰਨ
ਰੂਪ ਵਿਚ ਬੰਦ ਕੀਤੀ ਗਈ ਹੈ ਕਿਉਂਕਿ ਇਹ ਕੈਂਸਰ ਕਰਦਾ ਹੈ ਅਤੇ ਦਿਮਾਗ਼ ਦੀਆਂ ਨਸਾਂ
ਉੱਤੇ ਮਾੜਾ ਅਸਰ ਛੱਡਦਾ ਹੈ।
ਕੁੱਝ ਹਲਦੀ ਪਾਊਡਰਾਂ ਵਿਚ ਸਿੱਕਾ ਮਿਲਾਇਆ
ਹੁੰਦਾ ਹੈ ਜੋ ਦਿਮਾਗ਼ ਦਾ ਬੇੜਾ ਗਰਕ ਕਰ ਦਿੰਦਾ ਹੈ।
ਜ਼ਿਆਦਾ ਹਲਦੀ ਖਾਣ ਨਾਲ
ਢਿੱਡ ਅੰਦਰ ਅਫਾਰਾ, ਤੇਜ਼ਾਬ ਬਣਨਾ ਜਾਂ ਟੱਟੀਆਂ ਲੱਗਣੀਆਂ ਵੇਖੀਆਂ ਗਈਆਂ ਹਨ। ਅਜਿਹਾ
1000 ਮਿਲੀਗ੍ਰਾਮ ਹਲਦੀ ਖਾਣ ਨਾਲ ਹੁੰਦਾ ਹੈ। ਕੁੱਝ ਜਣਿਆਂ ਨੂੰ 450
ਮਿਲੀਗ੍ਰਾਮ ਹਲਦੀ ਖਾਣ ਨਾਲ ਹੀ ਸਿਰ ਪੀੜ ਤੇ ਜੀਅ ਕੱਚਾ ਹੋਣ ਲੱਗ ਪੈਂਦਾ ਹੈ।
ਕੁੱਝ ਲੋਕਾਂ ਵਿਚ ਚਮੜੀ ਉੱਤੇ ਦਾਣੇ ਨਿਕਲੇ ਵੀ ਵੇਖੇ ਗਏ ਹਨ ਖ਼ਾਸ ਕਰ ਜਿਹੜੇ
ਕੱਚੀ ਹਲਦੀ ਭਾਰੀ ਮਾਤਰਾ ਵਿਚ ਰੋਜ਼ ਖਾਂਦੇ ਰਹਿਣ।
ਚੂਹਿਆਂ ਵਿਚ 2600
ਮਿਲੀਗ੍ਰਾਮ ਪ੍ਰਤੀ ਕਿੱਲੋ ਖਾਣ ਨਾਲ ਜਾਨ ਨੂੰ ਖ਼ਤਰਾ ਵੀ ਹੋਇਆ ਲੱਭਿਆ ਕਿਉਂਕਿ ਜਿਗਰ
ਦਾ ਵਧ ਜਾਣਾ, ਢਿੱਡ ਵਿਚ ਅਲਸਰ, ਅੰਤੜੀਆਂ ਤੇ ਜਿਗਰ ਦੇ ਕੈਂਸਰ ਵਰਗੀਆਂ ਬੀਮਾਰੀਆਂ
ਚੂਹਿਆਂ ਨੂੰ ਹੋ ਗਈਆਂ।
ਇਸੇ ਲਈ ਥੋੜੇ ਦਿਨਾਂ ਲਈ ਹਲਦੀ ਵੱਧ ਖਾਣੀ ਤਾਂ
ਮਨੁੱਖੀ ਸਰੀਰ ਜਰ ਸਕਦਾ ਹੈ, ਵਰਨਾ ਘੱਟ ਮਾਤਰਾ ਵਿਚ ਸਬਜ਼ੀ ਦਾਲ ਵਿਚ ਰੋਜ਼ ਖਾਂਦੇ
ਰਹਿਣ ਨਾਲ ਕੋਈ ਨੁਕਸਾਨ ਹੁੰਦਾ ਨਹੀਂ ਦਿਸਿਆ। ਇਸ ਦਾ ਮਤਲਬ ਹੈ ਤਿੰਨ ਮਿਲੀਗ੍ਰਾਮ
ਪ੍ਰਤੀ ਕਿੱਲੋ ਤੋਂ ਵੱਧ ਖਾਣੀ ਨੁਕਸਾਨਦੇਹ ਹੋ ਸਕਦੀ ਹੈ।
ਹਲਦੀ ਵਿਚਲਾ
ਸਿਰਫ਼ ਤਿੰਨ ਫੀਸਦੀ ਹਿੱਸਾ ਕੁਰਕੁਮਿਨ ਹੁੰਦਾ ਹੈ ਜੋ ਸਾਰੇ ਫ਼ਾਇਦੇ ਦਿੰਦਾ ਹੈ-ਸੋਜ਼ਿਸ਼
ਘਟਾਉਣੀ, ਐਂਟੀਆਕਸੀਡੈਂਟ ਅਸਰ, ਬਲੱਡ ਪ੍ਰੈੱਸ਼ਰ ਘਟਾਉਣਾ, ਕੈਂਸਰ, ਐਲਜ਼ੀਮਰ ਆਦਿ।
ਕੁਰਕੁਮਿਨ ਦੇ ਅਸਰ ਲੈਣ ਵਾਸਤੇ ਇਹ ਇਕ ਗ੍ਰਾਮ ਤੋਂ ਵੱਧ ਖਾਣੀ ਪੈਂਦੀ ਹੈ ਜੋ ਨਾਰਮਲ
ਤਰੀਕੇ ਖਾਣੀ ਅਸੰਭਵ ਹੈ। ਕੁਰਕੁਮਿਨ ਸਾਡੀਆਂ ਅੰਤੜੀਆਂ ਰਾਹੀਂ ਪੂਰੀ ਹਜ਼ਮ ਨਹੀਂ
ਹੁੰਦੀ। ਜੇ ਇਸ ਨਾਲ ਕਾਲੀ ਮਿਰਚ ਅਤੇ ਘਿਓ ਲਏ ਜਾਣ, ਤਾਂ ਹੀ ਅੰਤੜੀਆਂ ਰਾਹੀਂ ਹਜ਼ਮ
ਹੁੰਦੀ ਹੈ।
ਦੋ ਕੱਪ ਪਾਣੀ ਵਿਚ 1 ਚਮਚ ਹਲਦੀ ਤੇ ਅੱਧਾ ਚਮਚ ਕਾਲੀ ਮਿਰਚ ਪਾ
ਕੇ 10 ਮਿੰਟ ਹਲਕੀ ਅੱਗ ਉੱਤੇ ਉਬਾਲ ਕੇ ਉਸ ਵਿਚ ਨਿੰਬੂ ਤੇ ਸ਼ਹਿਦ ਪਾ ਕੇ ਪੀਤਾ ਜਾ
ਸਕਦਾ ਹੈ। ਕੱਚੀ ਹਲਦੀ ਨੂੰ ਪੀਹ ਕੇ ਵੀ ਖਾਧਾ ਜਾ ਰਿਹਾ ਹੈ। ਪੀਸੀ ਹੋਈ ਹਲਦੀ
ਪਾਊਡਰ ਦੇ ਇੱਕ ਵੱਡੇ ਚਮਚ ਵਿਚ 200 ਮਿਲੀਗ੍ਰਾਮ ਹਲਦੀ ਹੁੰਦੀ ਹੈ। ਇਸਦਾ ਮਤਲਬ ਹੈ
ਉਸ ਵਿਚ ਸਿਰਫ਼ 6 ਫੀਸਦੀ ਕੁਰਕੁਮਿਨ ਹੈ। ਸੋਜ਼ਿਸ਼ ਘਟਾਉਣ ਲਈ 500 ਤੋਂ 1,000
ਮਿਲੀਗ੍ਰਾਮ ਕੁਰਕੁਮਿਨ ਰੋਜ਼ ਖਾਣੀ ਪੈਂਦੀ ਹੈ। ਪੰਜ ਸੌ ਮਿਲੀਗ੍ਰਾਮ ਤੋਂ ਉੱਤੇ ਕੱਚੀ
ਹਲਦੀ ਖਾਣ ਨਾਲ ਬਥੇਰਿਆਂ ਨੂੰ ਢਿੱਡ ਵਿਚ ਅਫਾਰਾ ਹੋਣ ਲੱਗ ਪੈਂਦਾ ਹੈ।
ਇਹ
ਵੀ ਵੇਖਣ ਵਿਚ ਆਇਆ ਹੈ ਕਿ ਕੁਰਕੁਮਿਨ ਹਲਦੀ ਵਿੱਚੋਂ ਉਦੋਂ ਹੀ ਨਿਕਲ ਕੇ ਵੱਧ ਅਸਰ
ਵਿਖਾਉਂਦੀ ਹੈ ਜਦੋਂ ਇਸ ਨੂੰ ਸਬਜ਼ੀ ਜਾਂ ਦਾਲ ਵਿਚ ਰਿੰਨ੍ਹ ਲਿਆ ਜਾਵੇ। ਜੇ
ਗੁਰਦੇ ਵਿਚ ਪੱਥਰੀ ਹੋਵੇ ਤਾਂ ਹਲਦੀ ਨੂੰ ਨਹੀਂ ਖਾਣਾ ਚਾਹੀਦਾ। ਜੋੜਾਂ ਦੇ ਦਰਦ ਦੇ
ਮਰੀਜ਼ਾਂ ਵਿਚ 8 ਗ੍ਰਾਮ ਕੁਰਕੁਮਿਨ ਵੱਧੋ ਵੱਧ ਦੋ ਮਹੀਨਿਆਂ ਤੱਕ ਖੁਆਉਣ ਬਾਅਦ ਇਸਦੇ
ਮਾੜੇ ਅਸਰ ਦਿਸਣੇ ਸ਼ੁਰੂ ਹੋ ਜਾਂਦੇ ਹਨ। ਇਸੇ ਲਈ ਥੋੜੀ ਮਾਤਰਾ ਵਿਚ ਰੋਜ਼ ਸਬਜ਼ੀਆਂ
ਦਾਲਾਂ ਵਿਚ ਖਾਂਦੇ ਰਹਿਣਾ ਚਾਹੀਦਾ ਹੈ।
ਦੁੱਧ ਵਿਚ ਉਬਾਲ ਕੇ ਪੀਣ ਲਈ ਵੀ
ਇੱਕ ਕੱਪ ਦੁੱਧ ਤੇ ਇੱਕ ਕੱਪ ਪਾਣੀ ਵਿਚ ਪੀਸੀ ਹਲਦੀ ਇੱਕ ਚਮਚ ਤੇ ਅੱਧਾ ਚਮਚ ਕਾਲੀ
ਮਿਰਚ ਪਾ ਕੇ ਹਲਕੀ ਅੱਗ ਤੇ 20 ਮਿੰਟ ਉਬਾਲਣ ਬਾਅਦ ਹੀ ਫਾਇਦਾ ਲਿਆ ਜਾ ਸਕਦਾ ਹੈ।
ਤੇਜ਼ ਅੱਗ ’ਤੇ ਉਬਾਲਣ ਨਾਲ ਕੁਰਕੁਮਿਨ ਖ਼ਤਮ ਹੋ ਜਾਂਦੀ ਹੈ।
ਕੈਪਸੂਲਾਂ
ਰਾਹੀਂ 500 ਮਿਲੀਗ੍ਰਾਮ ਦੇ ਰੋਜ਼ ਚਾਰ ਕੈਪਸੂਲ ਖਾਣ ਲਈ ਕਿਹਾ ਜਾਂਦਾ ਹੈ ਜਿਸ ਨਾਲ
ਬਹੁਤਿਆਂ ਵਿੱਚ ਚੱਕਰ, ਘਬਰਾਹਟ, ਟੱਟੀਆਂ ਲੱਗਣੀਆਂ, ਦਿਲ ਕੱਚਾ ਹੋਣਾ ਵੇਖਣ ਵਿਚ
ਆਇਆ ਹੈ। ਸੋ ਬਿਹਤਰ ਹੈ ਸਬਜ਼ੀ ਦਾਲ ਵਿਚ ਬਣਾ ਕੇ ਹੀ ਲੈ ਲਈ ਜਾਵੇ। ਨਾ ਹੱਦੋਂ ਵੱਧ
ਉਬਾਲਣੀ, ਰਿੰਨਣੀ ਤੇ ਨਾ ਹੀ ਉੱਕਾ ਕੱਚੀ ਖਾਣੀ।
ਸਵਾਲ-4 :
ਸੈਨੇਟਾਈਜ਼ਰ ਨੁਕਸਾਨਦੇਹ ਤਾਂ ਨਹੀਂ ਹਨ ? ਜਵਾਬ :- ਅਮਰੀਕਾ ਵਿਚ
ਐਫ.ਡੀ.ਏ ਨੇ ਵਾਰਨਿੰਗ ਜਾਰੀ ਕਰ ਦਿੱਤੀ ਹੈ ਕਿ ਬਹੁਤ ਸਾਰੇ ਸੈਨੇਟਾਈਜ਼ਰਾਂ ਵਿੱਚ
ਮੀਥਾਨੋਲ ਪਾ ਕੇ ਉਸ ਨੂੰ 80 ਫੀਸਦੀ ਐਲਕੋਹਲ ਲਿਖ ਕੇ ਵੇਚਿਆ ਜਾ ਰਿਹਾ ਹੈ ਜੋ
ਹੱਥਾਂ ਨੂੰ ਤਗੜਾ ਨੁਕਸਾਨ ਕਰਨ ਦੇ ਨਾਲ ਦਿੱਲ ਕੱਚਾ ਹੋਣਾ, ਸਿਰ ਪੀੜ, ਨਜ਼ਰ ਧੁੰਧਲੀ
ਹੋਣੀ, ਨਿਗਾਹ ਘਟਣੀ, ਦੌਰੇ ਪੈਣੇ, ਅੰਨ੍ਹੇ ਹੋਣਾ, ਦਿਮਾਗ਼ੀ ਨਸਾਂ ਦਾ ਨੁਕਸਾਨ, ਆਦਿ
ਕਰ ਸਕਦੇ ਹਨ। ਇਸੇ ਲਈ ਸਾਬਣ ਨਾਲ ਹੱਥ ਧੋਣੇ ਬਿਹਤਰ ਹਨ।
ਸਵਾਲ-5
: ਦਿਨ ਵਿਚ ਕਿੰਨੀ ਵਾਰ ਫੱਟੇ, ਕੁਰਸੀਆਂ, ਮੇਜ਼ ਸਾਫ਼ ਕੀਤੇ ਜਾਣ?
ਜਵਾਬ :- ਰੋਜ਼ ਇੱਕ ਵਾਰ ਸਾਰੇ ਘਰ ਦੇ ਦਰਵਾਜ਼ੇ ਖਿੜਕੀਆਂ ਖੋਲ੍ਹ ਕੇ ਹਵਾ ਲੁਆ ਲੈਣੀ
ਚਾਹੀਦੀ ਹੈ। ਝਾੜ ਪੂੰਝ, ਸਾਫ਼ ਸਫ਼ਾਈ ਰੋਜ਼ ਇੱਕ ਵਾਰ ਜ਼ਰੂਰ ਹੋਣੀ ਚਾਹੀਦੀ ਹੈ, ਖ਼ਾਸ
ਕਰ ਬਾਹਰੋਂ ਆਉਣ ਲੱਗਿਆਂ ਹੈਂਡਲ, ਮੋਬਾਈਲ ਫੋਨ, ਆਦਿ ਜ਼ਰੂਰ ਇੱਕ ਵਾਰ ਸਾਫ਼ ਕਰ ਲੈਣੇ
ਚਾਹੀਦੇ ਹਨ।
ਸਵਾਲ-6 : ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕੀ
ਧਿਆਨ ਰੱਖਿਆ ਜਾਵੇ? ਜਵਾਬ :- ਹਸਪਤਾਲੋਂ ਛੁੱਟੀ ਹੋਣ ਮਿਲਣ ਬਾਅਦ
ਬਹੁਤ ਸਾਰੇ ਮਰੀਜ਼ਾਂ ਨੂੰ ਸਰੀਰਕ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ। ਕਈਆਂ ਨੂੰ
ਮਾਨਸਿਕ ਨਿਤਾਣਾਪਨ ਮਹਿਸੂਸ ਹੋਣ ਲੱਗ ਪੈਂਦਾ ਹੈ। ਇਸੇ ਲਈ ਇਨ੍ਹਾਂ ਨੂੰ
ਮਨੋਵਿਗਿਆਨਿਕ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਤਾਂ ਜੋ ਛੇਤੀ ਨਾਰਮਲ ਰੂਟੀਨ
ਵਿਚ ਪਹੁੰਚ ਸਕਣ।
ਸਵਾਲ-7 : ਨੌਜਵਾਨਾਂ ਵਿਚ ਕੋਰੋਨਾ ਵਧਣ ਦਾ ਕੀ
ਕਾਰਨ ਹੈ? ਜਵਾਬ :- ਮਾਸਕ ਨਾ ਪਾ ਕੇ, ਇੱਕ ਦੂਜੇ ਤੋਂ ਪੂਰੀ ਵਿੱਥ
ਨਾ ਰਖਣ ਅਤੇ ਘਰੋਂ ਬਾਹਰ ਨਿਕਲਦੇ ਰਹਿਣ ਕਾਰਨ ਨੌਜਵਾਨ (20 ਤੋਂ 39 ਸਾਲ ਦੇ)
ਕੋਰੋਨਾ ਦੇ ਵੱਧ ਸ਼ਿਕਾਰ ਹੋਣ ਲੱਗ ਪਏ ਹਨ। ਇਸ ਵੇਲੇ ਅਮਰੀਕਾ ਦੇ 20 ਲੱਖ ਦੇ ਕਰੀਬ
18 ਤੋਂ 29 ਸਾਲਾਂ ਦੇ ਨੌਜਵਾਨ ਕੋਰੋਨਾ ਪੀੜਤ ਹਨ।
ਸਵਾਲ-8 :-
ਕੀ ਕਾਰ ਵਿਚ ਮਾਸਕ ਪਾਉਣਾ ਚਾਹੀਦਾ ਹੈ? ਜਵਾਬ :- ਜੇ ਕਾਰ ਵਿਚ ਹੋਰ
ਅਣਜਾਣ ਬੰਦੇ ਹੋਣ ਤਾਂ ਪਾਉਣਾ ਬਿਹਤਰ ਹੈ। ਜੇ ਇਕੱਲੇ ਹੋ ਅਤੇ ਕਾਰ ਦੇ ਸ਼ੀਸ਼ੇ ਬੰਦ
ਹਨ ਤਾਂ ਅਮਰੀਕਾ ਦੇ ਪਬਲਿਕ ਹੈਲਥ ਵਿਭਾਗ ਅਨੁਸਾਰ ਮਾਸਕ ਬਿਲਕੁਲ ਨਹੀਂ ਪਾਉਣਾ
ਚਾਹੀਦਾ ਕਿਉਂਕਿ ਇਸ ਦੇ ਤਿਲਕਣ ਦੇ ਆਸਾਰ ਹੁੰਦੇ ਹਨ ਜੋ ਅੱਖਾਂ ਅੱਗੇ ਇਕਦਮ ਰੋਕ ਲਾ
ਸਕਦੇ ਹਨ ਤੇ ਐਕਸੀਡੈਂਟ ਹੋ ਸਕਦਾ ਹੈ। ਇੰਜ ਹੀ ਇਸ ਨਾਲ ਐਨਕਾਂ ਦੇ ਸ਼ੀਸ਼ੇ ਧੁੰਧਲੇ
ਹੋ ਸਕਦੇ ਹਨ।
ਸਵਾਲ-9 : ਇਮਿਊਨਿਟੀ ਵਧਾਉਣ ਲਈ ਖ਼ੁਰਾਕ ਕਿਹੜੀ
ਖਾਈਏ? ਜਵਾਬ :- ਬੈਰੀਆਂ, ਹਦਵਾਣਾ, ਖੁੰਭਾਂ, ਪੁੰਗਰੀ ਕਣਕ, ਸਪਰੇਟੇ
ਦੁੱਧ ਦਾ ਦਹੀਂ, ਪਾਲਕ, ਸ਼ਕਰਕੰਦੀ, ਬਰੌਕਲੀ (ਵਿਟਾਮਿਨ ਏ, ਸੀ. ਤੇ ਗਲੂਟਾਥਾਇਓਨ
ਭਰਪੂਰ), ਗਾਜਰ, ਥੋਮ (ਕੱਚੀਆਂ ਤੁਰੀਆਂ ਵੀ ਲਈਆਂ ਜਾ ਸਕਦੀਆਂ ਹਨ), ਸੋਇਆਬੀਨ,
ਮੁਰਗਾ, ਅਨਾਰ, ਅਦਰਕ (ਚਾਹ ਵਿਚ ਜਾਂ ਸਬਜ਼ੀ ਵਿਚ), ਕਾਜੂ, ਬਦਾਮ, ਆਦਿ।
ਸਵਾਲ-10 : ਕੀ ਕੋਰੋਨਾ ਲਈ ਅਸਰਦਾਰ ਦਵਾਈ ਆ ਚੁੱਕੀ ਹੈ?
ਜਵਾਬ :- ਹੁਣ ਤਕ ਸਿਰਫ਼ ਉਹ ਦਵਾਈਆਂ ਵਰਤੀਆਂ ਜਾ ਰਹੀਆਂ ਹਨ ਜਿਹੜੀਆਂ ਕਿਸੇ ਹੋਰ
ਬੀਮਾਰੀ ਲਈ ਪਹਿਲਾਂ ਵਰਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦਾ ਕੁੱਝ ਅਸਰ ਕਿਸੇ ਮਰੀਜ਼
ਉੱਤੇ ਵੱਧ ਤੇ ਕਿਸੇ ਉੱਤੇ ਘੱਟ ਨਜ਼ਰ ਆ ਰਿਹਾ ਹੈ। ਕੋਈ ਅਜਿਹੀ ਖੋਜ ਹਾਲੇ ਤੱਕ 100
ਫੀਸਦੀ ਅਸਰਦਾਰ ਹੋਣ ਦਾ ਦਾਅਵਾ ਨਹੀਂ ਕਰ ਸਕੀ ਕਿ ਕਿਹੜੀ ਦਵਾਈ ਹਰ ਮਰੀਜ਼ ਵਾਸਤੇ
ਸਹੀ ਸਾਬਤ ਹੋਵੇਗੀ। ਸੋ ਹਾਲੇ ਤੱਕ ਕੋਈ ਇਕ ਦਵਾਈ ਪ੍ਰਮਾਣਿਤ ਨਹੀਂ ਕੀਤੀ ਜਾ ਸਕੀ
ਕਿ ਇਹ ਇਕੱਲੀ ਹਰ ਤਰ੍ਹਾਂ ਦੇ ਕੋਰੋਨਾ ਦੇ ਮਰੀਜ਼ ਨੂੰ ਠੀਕ ਕਰ ਸਕਦੀ ਹੈ।
ਸਵਾਲ-11 : ਸ਼ੱਕਰ ਰੋਗੀਆਂ ਤੇ ਕੋਵਿਡ ਦਾ ਕੀ ਅਸਰ ਪੈਂਦਾ ਹੈ?
ਜਵਾਬ :- ਸ਼ੱਕਰ ਰੋਗੀਆਂ ਉੱਤੇ ਕੋਰੋਨਾ ਵਾਇਰਸ ਮਾੜਾ ਅਸਰ ਪਾਉਂਦੀ ਹੈ। ਕੁੱਝ ਵਿੱਚ
ਤਣਾਓ ਸਦਕਾ ਤੇ ਕੁੱਝ ਮਰੀਜ਼ਾਂ ਵਿਚ ਵਾਇਰਸ ਦੇ ਹੱਲੇ ਸਦਕਾ ਲਹੂ ਵਿਚ ਸ਼ੱਕਰ ਦੀ
ਮਾਤਰਾ ਵੱਧ ਜਾਂਦੀ ਹੈ। ਪੈਨਕਰੀਆਜ਼ ਦੇ ਕੰਮ ਕਾਰ ਨੂੰ ਵੀ ਕੋਰੋਨਾ ਖ਼ਰਾਬ ਕਰ ਦਿੰਦੀ
ਹੈ। ਇਸੇ ਲਈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸ਼ੱਕਰ ਰੋਗ ਹੋਵੇ, ਉਨ੍ਹਾਂ ਉੱਤੇ ਵੱਧ
ਮਾਰੂ ਅਸਰ ਪੈਂਦਾ ਹੈ। ਜਿਹੜੇ ਪ੍ਰੀ-ਡਾਇਆਬਿਟਿਕ ਹੋਣ, ਉਨ੍ਹਾਂ ਉੱਤੇ ਵੀ ਮਾੜਾ ਅਸਰ
ਦੇਖਿਆ ਗਿਆ ਹੈ।
ਸਵਾਲ-12 : ਦਿਲ ਦੇ ਰੋਗੀਆਂ ਉੱਤੇ ਕੋਰੋਨਾ ਦਾ
ਕੀ ਅਸਰ ਪੈਂਦਾ ਹੈ? ਜਵਾਬ :- ਸੈਂਕੜੇ ਕੋਰੋਨਾ ਦੇ ਮਰੀਜ਼ਾਂ ਉੱਤੇ
ਹੁਣ ਤੱਕ ਦੀ ਖੋਜ ਕਰਨ ਬਾਅਦ ਪਤਾ ਲੱਗਿਆ ਹੈ ਕਿ ਜਿਨ੍ਹਾਂ ਨੂੰ ਦਿਲ ਦੀ ਪਹਿਲਾਂ
ਤੋਂ ਤਕਲੀਫ਼ ਹੋਵੇ, ਉਨ੍ਹਾਂ ਵਿਚ ਕੋਵਿਡ ਦੌਰਾਨ ਹਾਰਟ ਅਟੈਕ ਹੋਣ ਦਾ ਖ਼ਤਰਾ 10 ਗੁਣਾ
ਵੱਧ ਹੁੰਦਾ ਹੈ। ਕਾਰਨ ਸਿਰਫ਼ ਦਿਲ ਦੇ ਰੋਗ ਨਹੀਂ ਹਨ, ਬਲਕਿ ਡਰ ਅਤੇ ਤਣਾਓ ਵੱਧ
ਮਾਰੂ ਅਸਰ ਵਿਖਾਉਂਦੇ ਹਨ।
ਸਵਾਲ-13 : ਕੀ ਇਕ ਵਾਰ ਕੋਰੋਨਾ ਦੀ
ਬੀਮਾਰੀ ਤੋਂ ਬਾਅਦ ਦੁਬਾਰਾ ਕੋਰੋਨਾ ਹੱਲਾ ਬੋਲ ਸਕਦੀ ਹੈ? ਜਵਾਬ :-
ਚੀਨ ਦੇ ਹਸਪਤਾਲ ਵਿਚ ਹੋਈ ਖੋਜ ਅਨੁਸਰ ਕੋਵਿਡ 19 ਐਂਟੀਬਾਡੀਜ਼ ਸਰੀਰ ਅੰਦਰੋਂ 2 ਤੋਂ
ਤਿੰਨ ਮਹੀਨਿਆਂ ਅੰਦਰ ਖ਼ਤਮ ਹੋ ਜਾਂਦੀਆਂ ਹਨ। ਖੋਜ ਵਿਚ ਅਜਿਹੇ 37 ਮਰੀਜ਼ ਚੁਣੇ ਗਏ
ਜਿਨ੍ਹਾਂ ਨੂੰ ਕੋਵਿਡ ਬੀਮਾਰੀ ਹੋਈ ਪਰ ਲੱਛਣ ਨਹੀਂ ਸਨ ਅਤੇ 37 ਉਹ ਮਰੀਜ਼ ਲਏ
ਜਿਨ੍ਹਾਂ ਨੂੰ ਸੀਰੀਅਸ ਬੀਮਾਰੀ ਸਦਕਾ ਹਸਪਤਾਲ ਦਾਖਲ ਕਰਨਾ ਪਿਆ ਸੀ। ਅੱਠ ਹਫ਼ਤਿਆਂ
ਬਾਅਦ 40 ਫੀਸਦੀ ਬਿਨ੍ਹਾਂ ਲੱਛਣਾਂ ਵਾਲਿਆ ਦੇ ਅਤੇ 13 ਫੀਸਦੀ ਲੱਛਣਾਂ ਵਾਲੇ
ਮਰੀਜ਼ਾਂ ਦੀਆਂ ਐਂਟੀਬਾਡੀਜ਼ ਖ਼ਤਮ ਹੋ ਚੁੱਕੀਆਂ ਸਨ। ਇਹ ਖੋਜ ‘ਨੇਚਰ’ ਜਰਨਲ ਵਿਚ ਛਪ
ਚੁੱਕੀ ਹੈ। ਇਸਦਾ ਮਤਲਬ ਇਹ ਹੋਇਆ ਕਿ ਕੋਰੋਨਾ ਦਾ ਹੱਲਾ ਦੁਬਾਰਾ ਹੋ ਸਕਦਾ ਹੈ।
ਸਾਰ : ਇਹ ਸਿਰਫ਼ ਜੂਨ 2020 ਤੱਕ ਹੋਈਆਂ ਖੋਜਾਂ ਦਾ
ਨਿਚੋੜ ਹੈ। ਜੇ ਅੱਗੋਂ ਕੋਈ ਹੋਰ ਖੋਜ ਕੋਵਿਡ ਦੇ ਨਵੇਂ ਲੱਛਣ, ਕੋਰੋਨਾ ਵਾਇਰਸ ਦੀ
ਨਵੀਂ ਕਿਸਮ, ਕੋਈ ਨਵੀਂ ਦਵਾਈ ਜਾਂ ਟੀਕੇ ਦੀ ਈਜਾਦ ਬਾਰੇ ਚਾਨਣਾ ਪਾਉਂਦੀ ਹੋਵੇਗੀ
ਤਾਂ ਉਹ ਇਸ ਲੇਖ ਤੋਂ ਅਗਲੇ ਲੇਖ ਵਿਚ ਸ਼ਾਮਲ ਕਰ ਲਿਆ ਜਾਵੇਗਾ।
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਕੋਰੋਨਾ
ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਨੂੰ ਕਾਬੂ ਕਰਨ ਵਾਲੀ ਮਸ਼ੀਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਅਤੇ ਬੱਚੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕੋਵਿਡ
ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ? ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਸਵਰਗ ਜਾਣੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਇਮਿਊਨ
ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਸੰਬੰਧੀ ਕੁੱਝ ਸ਼ੰਕੇ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|