ਵਿਗਿਆਨ ਪ੍ਰਸਾਰ

ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ।

 

ਬੇਹੋਸ਼ੀ ਵਿਚ ਪਿਆ ਬੰਦਾ ਕਿੰਨੀ ਕੁ ਤੱਖੀ ਪੀੜ ਸਹਾਰ ਰਿਹਾ ਹੈ, ਇਸ ਬਾਰੇ ਪਤਾ ਲਾਉਣਾ ਲਗਭਗ ਨਾਮੁਮਕਿਨ ਹੈ। ਜੇ ਕਿਸੇ ਡਾਕਟਰ ਜਾਂ ਰਿਸ਼ਤੇਦਾਰ ਨੂੰ ਪਤਾ ਹੀ ਨਾ ਲੱਗੇ ਕਿ ਬੇਹੋਸ਼ ਬੰਦਾ, ਜੋ ਆਪ ਬੋਲ ਕੇ ਦਸ ਨਹੀਂ ਸਕਦਾ, ਦਰਦ ਨਾਲ ਤੜਫ ਰਿਹਾ ਹੈ, ਤਾਂ ਉਸਦੀ ਪੀੜ ਨੂੰ ਅਰਾਮ ਦੇਣ ਲਈ ਜਤਨ ਕਿਵੇਂ ਕਰ ਸਕਦਾ ਹੈ?

ਦਰਦ ਨੂੰ ਨਾਪ ਨਾ ਸਕਣ ਦਾ ਨਾਜਾਇਜ਼ ਫ਼ਾਇਦਾ ਵੀ ਬਹੁਤ ਵਾਰ ਲਿਆ ਜਾਂਦਾ ਹੈ। ਕੋਈ ਵੀ ਸਿਰ ਦਰਦ ਦਾ ਬਹਾਨਾ ਲਾ ਕੇ ਦਫਤਰੋਂ ਛੁੱਟੀ ਲੈ ਸਕਦਾ ਹੈ ਜਾਂ ਪੱਠ ਦਰਦ ਲਈ ਝੂਠਾ ‘ਰੈਸਟ’ ਲਿਖਾ ਕੇ ਮਹੀਨਾ ਭਰ ਮੈਡੀਕਲ ਲੀਵ ਮਾਣ ਸਕਦਾ ਹੈ।

ਬੱਚੇ ਵੀ ਕਿੱਥੇ ਪੱਛੇ ਰਹਿੰਦੇ ਹਨ! ਉਨਾਂ ਨੂੰ ਵੀ ਇਸ ਗੱਲ ਬਾਰੇ ਪੂਰੀ ਖ਼ਬਰ ਹੈ ਕਿ ਮਾਂ, ਪਿਓ ਜਾਂ ਅਧਿਆਪਕ ਕੋਲ ਕੋਈ ਪੀੜ ਨਾਪਣ ਦਾ ਜੰਤਰ ਨਹੀਂ ਹੈ। ਇਸੇ ਲਈ ਮਾਪਿਆਂ ਤੋਂ ਵਾਧੂ ਲਾਡ ਲੈਣ ਲਈ ਜਾਂ ਸਕੂਲੋਂ ਛੁੱਟੀ ਮਾਰਨ ਲਈ ਢਿਡ ਪੀੜ, ਪਿਠ ਪੀੜ ਜਾਂ ਲੱਤ ਪੀੜ ਦਾ ਬਹਾਨਾ ਬਣਾ ਕੇ ਟੀ.ਵੀ. ਵੇਖ ਸਕਦੇ ਹਨ ਜਾਂ ਫੇਰ ਵੀਡਿਓ ਗੇਮਜ਼ ਦਾ ਆਨੰਦ ਮਾਣ ਸਕਦੇ ਹਨ।

ਕਈ ਸਦੀਆਂ ਤੋਂ ਅਜਿਹਾ ਸਭ ਚਲਦਾ ਆ ਰਿਹਾ ਹੈ। ਵਿਗਿਆਨੀ ਬੜੇ ਚਿਰਾਂ ਤੋਂ ਪੀੜ ਬਾਰੇ ਖੋਜ ਕਰਨ ਜੁਟੇ ਰਹੇ ਕਿ ਕਿਸ ਤਰੀਕੇ ਕੋਈ ਅਜਿਹਾ ਜੰਤਰ ਬਣਾਇਆ ਜਾਏ ਜਿਹੜਾ ਪੀੜ ਬਾਰੇ ਸਹੀ ਜਾਣਕਾਰੀ ਦੇ ਸਕੇ ਕਿ ਕਿਸੇ ਨੂੰ ਕਿੰਨੀ ਕੁ ਤੱਖੀ ਪੀੜ ਹੋ ਰਹੀ ਹੈ ਤੇ ਕਿਹੜੀ ਥਾਂ ਉੱਤੇ ਹੋ ਰਹੀ ਹੈ।

ਇਸ ਦੁਨੀਆ ਵਿਚ ਜੇ ਕੋਈ ਇਨਸਾਨ ਪੱਕੇ ਮਨ ਨਾਲ ਕੁੱਝ ਕਰਨ ਦੀ ਠਾਣ ਲਵੇ ਤਾਂ ਕੁੱਝ ਵੀ ਅਸੰਭਵ ਨਹੀਂ ਰਹਿ ਜਾਂਦਾ। ਇਹੀ ਸਭ ਕੁੱਝ ਵਿਗਿਆਨੀਆਂ ਨੇ ਕਰ ਵਿਖਾਇਆ ਹੈ। ਮਿਲਾਨ (ਇਟਲੀ) ਵਿਖੇ ਵਿਸ਼ਵ ਪੱਧਰੀ ‘ ਦਰਦ ’ ਉੱਤੇ ਹੋਈ ਡਾਕਟਰੀ ਕਾਨਫਰੰਸ ਵਿਖੇ ਇਹ ਖੋਜ ਜਗ ਜਾਹਰ ਕੀਤੀ ਗਈ ਕਿ ਦਰਦ ਨੂੰ ਨਾਪਣ ਦਾ ਜੰਤਰ ਤਿਆਰ ਹੋ ਗਿਆ ਹੈ।

‘ ਪੇਨ ਮੈਪ ’ ਯਾਨੀ ਦਰਦ ਨੂੰ ਨਾਪਣ ਦਾ ਜੰਤਰ ਜੋ ਲੰਡਨ ਦੇ ‘ ਯੂਨੀਵਰਸਿਟੀ ਕਾਲਜ ਆਫ ਮੈਡੀਸਨ’ ਵਿਚ ਕੰਮ ਕਰ ਰਹੇ ਵਿਗਿਆਨੀਆਂ ਨੇ ਈਜਾਦ ਕੀਤਾ ਹੈ, ਉਸ ਨਾਲ ਦਿਮਾਗ਼ ਅੰਦਰ ਵਪਰ ਰਹੀਆਂ ਘਟਨਾਵਾਂ ਦਾ ਮਸ਼ੀਨ ਰਾਹੀਂ ਨਕਸ਼ਾ ਉਤਾਰ ਲਿਆ ਜਾਂਦਾ ਹੈ।

ਜਿਉਂ ਹੀ ਉਗੰਲ ਜਾਂ ਸਰੀਰ ਦੇ ਕਿਸੇ ਹੱਸੇ ਉੱਤੇ ਦਰਦ ਮਹਿਸੂਸ ਹੋਈ, ਉਸ ਨਾਲ ਦਿਮਾਗ਼ ਵਿਚਲਾ ਉਹ ਹੱਸਾ ਜਿਹੜਾ ਉਸ ਅੰਗ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ, ਉਸ ਹਿੱਸੇ ਵਿਚਲੇ ਸੈੱਲ ਤੇਜ਼ੀ ਨਾਲ ਹਰਕਤ ਵਿਚ ਆ ਜਾਂਦੇ ਹਨ ਤੇ ਉਨਾਂ ਵਿਚ ਲਹੂ ਜ਼ਿਆਦਾ ਜਾਣ ਲੱਗ ਪੈਂਦਾ ਹੈ। ਦਿਮਾਗ਼ ਵਿਚਲੇ ਸੈੱਲਾਂ ਦੀ ਇਹੀ ਜ਼ਿਆਦਾ ਹਿਲਜੁਲ ਅਤੇ ਲਹੂ ਦਾ ਵੱਧ ਜਾਣਾ ਹੀ ਮਸ਼ੀਨ ਰਾਹੀਂ ਨਾਪ ਲਿਆ ਜਾਂਦਾ ਹੈ। ਉਸ ਨਕਸ਼ੇ ਰਾਹੀਂ ਝਟ ਪਤਾ ਲੱਗ ਜਾਂਦਾ ਹੈ ਕਿ ਸਰੀਰ ਦੇ ਫਲਾਣੀ ਥਾਂ ਉੱਤੇ ਦਰਦ ਹੋਈ ਤੇ ਕਿੰਨੀ ਕੁ ਤੱਖੀ ਹੋਈ!

ਜਿੰਨਾ ਜ਼ਿਆਦਾ ਲਹੂ ਸੈੱਲਾਂ ਵੱਲ ਜਾਂਦਾ ਦਿਸੇ, ਓਨੀ ਹੀ ਤਿੱਖੀ ਦਰਦ ਗਿਣੀ ਜਾਂਦੀ ਹੈ। ਖੋਜੀ ‘ਫਲੇਵੀਆ ਮੈਨਸੀਨੀ’ (Flavia Mancini) ਨੇ ਸਪਸ਼ਟ ਕੀਤਾ ਹੈ ਕਿ ਜਿੱਥੇ ਇਸ ਤਰਾਂ ਦੀ ਖੋਜ ਨਾਲ ਪੁਲਿਸ ਨੂੰ ਵੀ ਮਦਦ ਮਿਲੇਗੀ ਕਿ ਉਨਾਂ ਕੋਲ ਅਦਾਲਤ ਵੱਲੋਂ ਜੇਲ ਭੇਜਿਆ ਗਿਆ ਕੈਦੀ ਹਸਪਤਾਲ ਜਾਣ ਲਈ ਝੂਠ ਤਾਂ ਨਹੀਂ ਬੋਲ ਰਿਹਾ, ਉੱਥੇ ਬੇਹੋਸ਼ ਪਿਆ ਬੰਦਾ ਜਾਂ ਨਿਕੜਾ ਜਿਹਾ ਨਵਜੰਮਿਆ ਬੱਚਾ ਜੋ ਆਪ ਦਸ ਨਹੀਂ ਸਕਦਾ, ਇਸ ਤਰਾਂ ਦੇ ਬੇਜ਼ਬਾਨਾਂ ਦੀ ਦਰਦ ਨੂੰ ਵੀ ਆਰਾਮ ਦਵਾਇਆ ਜਾ ਸਕੇਗਾ।

ਸਦੀਆਂ ਤੋਂ ਪੀੜ ਨੂੰ ਅਰਾਮ ਦੇਣ ਲਈ ਤੇਜ਼ ਤੋਂ ਤੇਜ਼ ਦਵਾਈਆਂ ਤੇ ਟੀਕੇ ਈਜਾਦ ਕੀਤੇ ਜਾਂਦੇ ਰਹੇ ਹਨ। ਇਸਦਾ ਮਕਸਦ ਇਹ ਸੀ ਕਿ ਜਿੰਨੇ ਵੀ ਪਲ ਇਨਸਾਨ ਨੇ ਜੀਣੇ ਹਨ, ਉਹ ਦਰਦ ਰਹਿਤ ਹੋਣ। ਇੱਥੋਂ ਤਕ ਕਿ ਕੈਂਸਰ ਨਾਲ ਪੀੜਤ ਮਰੀਜ਼ ਜੋ ਤਿੱਖੀ ਪੀੜ ਨੂੰ ਨਾ ਜਰਦੇ ਹੋਏ ਮਰਨ ਨੂੰ ਤਰਜੀਹ ਦਿੰਦੇ ਹਨ, ਉਹ ਵੀ ਇਹੀ ਤਰਲਾ ਲੈਂਦੇ ਰਹਿੰਦੇ ਹਨ ਕਿ ਕੈਂਸਰ ਦਾ ਇਲਾਜ ਨਹੀਂ ਹੋ ਸਕਦਾ ਤਾਂ ਨਾ ਸਹੀ ਪਰ ਜਿੰਨੇ ਵੀ ਪਲ ਉਨਾਂ ਦੀ ਜ਼ਿੰਦਗੀ ਵਿਚ ਬਾਕੀ ਬਚੇ ਹਨ, ਦਰਦ ਰਹਿਤ ਹੋ ਜਾਣ!

ਇਹ ਤਾਂ ਹੋਈ ਗੱਲ ਜਿਸਮਾਨੀ ਪੀੜ ਦੀ, ਜਿਸਦੀ ਉਪਜ ਵਾਲੀ ਥਾਂ ਅਤੇ ਤਿੱਖਾਪਨ ਲੱਭਿਆ ਜਾ ਸਕਦਾ ਹੈ। ਕੀ ਕਰੀਏ ਉਸ ਮਾਨਸਿਕ ਪੀੜ ਦਾ ਜਿਹੜੀ ਦਿਲ ਚੁੱਭਵੀਂ ਗੱਲ ਨਾਲ ਕਿਤੇ ਢੂੰਘੀ ਕਚੋਟਦੀ ਰਹਿੰਦੀ ਹੈ ਤੇ ਉਸਦਾ ਕੋਈ ਡਾਕਟਰ ਇਲਾਜ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਖੋਜੀ ਉਸਨੂੰ ਨਾਪਣ ਵਾਲਾ ਜੰਤਰ ਬਣਾ ਸਕਿਆ ਹੈ?

ਉਸਦਾ ਤਾਂ ਸਿਰਫ ਇੱਕੋ ਹਲ ਹੈ ਕਿ ਇਨਸਾਨ ਜੀਭ ਨੂੰ ਕਾਬੂ ਕਰਨਾ ਸਿੱਖੇ ਕਿਉਂਕਿ ਜੀਭ ਵੱਲੋਂ ਵੱਜਿਆ ਅਜਿਹਾ ਫੱਟ ਆਖ਼ਰੀ ਸਾਹ ਤਕ ਰਵਾਂ ਹੀ ਰਹਿੰਦਾ ਹੈ।
ਅਜਿਹੀ ਪੀੜ ਨੂੰ ਨਾ ਜਰ ਸਕਣ ਵਾਲੇ ਕਈ ਸਿਆਣੇ ਲੋਕ ਕੋਈ ਆਹਰ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨਾਂ ਲਈ ਇਕ ਖ਼ੁਸ਼ਖ਼ਬਰੀ ਹੈ।

ਤੁਰ ਫਿਰ ਕੇ, ਆਪਣੇ ਆਪ ਨੂੰ ਕਿਸੇ ਆਹਰੇ ਲਾਉਣ ਵਾਲਿਆਂ ਦੀ ਉਮਰ ਲੰਬੀ ਹੋਣ ਬਾਰੇ ਇਕ ਖੋਜ ਸਾਹਮਣੇ ਆਈ ਹੈ। ਜਿਹੜੇ ਜ਼ਿਆਦਾ ਦੇਰ ਬੈਠੇ ਰਹਿੰਦੇ ਹੋਣ, ਉਨਾਂ ਦੇ ਲੱਤਾਂ ਦੇ ਵੱਡੇ ਪੱਠਿਆਂ ਦਾ ਕੰਮ ਕਾਰ ਲਗਭਗ ਨਾ ਬਰਾਬਰ ਹੀ ਹੁੰਦਾ ਹੈ। ਇਹ ਵੱਡੇ ਪੱਠੇ ਜੇ ਕੰਮ ਕਰਦੇ ਰਹਿਣ ਤਾਂ ਸਰੀਰ ਅੰਦਰਲੀ ਸ਼ੱਕਰ ਤੇ ਕੋਲੈਸਟਰੋਲ ਦੀ ਮਾਤਰਾ ਕਾਬੂ ਵਿਚ ਰਹਿੰਦੀ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਵੀ ਬਚਾਓ ਹੋ ਜਾਂਦਾ ਹੈ। ਇਸੇ ਲਈ ਸਾਰੇ ਸੈਰ ਕਰਨ ਦੇ ਸ਼ੌਕੀਨ ਬੰਦਿਆਂ ਲਈ ਖੁਸ਼ਖ਼ਬਰੀ ਹੈ ਤੇ ਜਿਹੜੇ ਸੈਰ ਨਹੀਂ ਕਰਦੇ, ਉਨਾਂ ਲਈ ਚੇਤਾਵਨੀ ਹੈ ਕਿ ਤੁਰਨਾ ਫਿਰਨਾ ਸ਼ੁਰੂ ਕਰ ਦਿਓ ਕਿਉਂਕਿ ਖੋਜ ਸਾਬਤ ਕਰ ਰਹੀ ਹੈ ਕਿ ਜੇ ਰੋਜ਼ ਤਿੰਨ ਘੰਟੇ ਤੋਂ ਘਟ ਬੈਠਣ ਦਾ ਕੰਮ ਹੋਵੇ ਤਾਂ ਉਮਰ ਦੋ ਸਾਲਾਂ ਤਕ ਲਈ ਲੰਬੀ ਹੋ ਜਾਂਦੀ ਹੈ। ਜਿਹੜੇ ਜ਼ਿਆਦਾ ਸਮਾਂ ਬਹਿ ਕੇ ਗੁਜ਼ਾਰਦੇ ਹੋਣ, ਉਹ ਭਾਵੇਂ ਰੋਜ਼ ਜਿਮ ਵੀ ਜਾਂਦੇ ਹੋਣ ਤੇ ਭਾਵੇਂ ਰੋਜ਼ਾਨਾ ਘੰਟਾ ਸੈਰ ਵੀ ਕਰਦੇ ਹੋਣ, ਫੇਰ ਵੀ ਹਰ ਦੋ ਢਾਈ ਘੰਟਿਆਂ ਬਾਅਦ ਖੜੇ ਹੋ ਕੇ ਜਾਂ ਹਲਕਾ ਟਹਿਲ ਕੇ ਲੱਤਾਂ ਦੇ ਪੱਠਿਆਂ ਨੂੰ ਰਵਾਂ ਕਰਦੇ ਰਹਿਣ ਤਾਂ ਜੋ ਲੱਤਾਂ ਦੀ ਹਲਕੀ ਅਤੇ ਟੁੱਟਵੀਂ ਹੀ ਸਹੀ, ਪਰ ਅਜਿਹੀ ਕਸਰਤ ਸਰੀਰ ਨੂੰ ਸਿਹਤਮੰਦ ਰੱਖਣ ਲਈ ਲੋੜੀਂਦੀ ਹੈ ਅਤੇ ਕਰਦੇ ਰਹਿਣਾ ਚਾਹੀਦਾ ਹੈ।

ਮੇਰੇ ਇਸ ਲੇਖ ਤੋਂ ਇਹ ਸੁਣੇਹਾ ਤਾਂ ਮਿਲ ਹੀ ਚੁੱਕਿਆ ਹੋਵੇਗਾ ਕਿ ਨਕਲੀ ਪੀੜ ਵਾਲੇ ਹੁਣ ਛੁੱਟੀ ਲਈ ਕੋਈ ਹੋਰ ਬਹਾਨਾ ਲੱਭ ਲੈਣ ਕਿਉਂਕਿ ਉਨਾਂ ਦਾ ਝੂਠ ਇਸ ਦਰਦ ਨਾਪਣ ਵਾਲੇ ਜੰਤਰ ਨੇ ਝਟ ਲੱਭ ਲੈਣਾ ਹੈ। ਜਿੱਥੋਂ ਤਕ ਜੀਭ ਵੱਲੋਂ ਵੱਜੀ ਸੱਟ ਦਾ ਸਵਾਲ ਹੈ, ਉਸ ਬਾਰੇ ਹਾਲੇ ਤਕ ਕੋਈ ਠੋਸ ਇਲਾਜ ਸਾਹਮਣੇ ਨਹੀਂ ਆਇਆ, ਪਰ ਦੱਸੋ ਕਿ ਆਪਣੀ ਜ਼ਿੰਦਗੀ ਤੋਂ ਵਧ ਪਿਆਰੀ ਕੋਈ ਹੋਰ ਚੀਜ਼ ਹੈ? ਜੇ ਨਹੀਂ ਤਾਂ ਆਪਣੇ ਦਿਮਾਗ਼ ਨੂੰ ਫਾਲਤੂ ਗੱਲਾਂ ਵੱਲੋਂ ਧਿਆਨ ਹਟਾ ਕੇ ਕਿਸੇ ਹੋਰ ਗੰਭੀਰ ਮਸਲੇ ਵਲ ਉਲਝਾਉਣ ਦੀ ਕੋਸ਼ਿਸ਼ ਕਰੋ ਤੇ ਜੇ ਹੋਰ ਕੋਈ ਕੰਮ ਨਹੀਂ ਲੱਭ ਰਿਹਾ ਤਾਂ ਚਲੋ ਆਓ ਫੇਰ ਰਲ ਮਿਲ ਕੇ ਤੁਰ ਹੀ ਲਈਏ! ਘੱਟੋ ਘਟ ਉਮਰ ਤਾਂ ਲੰਬੀ ਹੋਵੇ!

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

੧੦/੦੪/੨੦੧੩
ਵੇਸਵਾ ਦਾ ਪੁੱਤਰ  - ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ


ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi.com