|
|
ਵਿਗਿਆਨ
ਪ੍ਰਸਾਰ |
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
|
|
ਦੂਸਰੀਆਂ ਪ੍ਰਜਾਤੀਆਂ ਅਤੇ ਸਾਡੇ ਵਿੱਚ ਇੱਕ ਵੱਡਾ ਅੰਤਰ ਇਹ ਹੈ ਕਿ ਉਹ ਕੁਦਰਤ
ਰੂਪੀ ਪ੍ਰਮਾਤਮਾ ਨਾਲ ਸਮਾਯੋਜਨ ਕਰਕੇ ਚੱਲਦੀਆਂ ਹਨ ਅਤੇ ਉਸ ਦੁਆਰਾ ਬਣਾਏ ਗਏ
ਨਿਯਮਾਂ ਦੀ ਪਾਲਣਾ ਕਰਦੀਆਂ ਹਨ, ਪ੍ਰ਼ੰਤੂ ਅਸੀਂ ‘ਉਸਦੇ’ ਨਿਯਮਾਂ ਦੀ ਪਾਲਣਾ ਅਤੇ
ਉਲੰਘਣਾ ਦੇ ਨਾਲ-ਨਾਲ ‘ਉਸਨੂੰ ’ ਲੱਭਣ ਵਿੱਚ ਲੱਗੇ ਹੋਏ ਹਾਂ। ਜਿਵੇਂ ਪ੍ਰਕਾਸ਼
ਦੁਆਰਾਰ ਵਸਤੂਆਂ ਨੂੰ ਵੇਖਿਆ ਜਾਂਦਾ ਹੈ ਪ੍ਰੰਤੂ ਪ੍ਰਕਾਸ਼ ਆਪ ਨਹੀਂ ਦਿਸਦਾ ਉਸੇ
ਤਰ੍ਹਾਂ ਹੀ ‘ਉਹ’ ਵੀ ਸਾਡੇ ਵਿੱਚ ਅਤੇ ਬਾਹਰ ਹੋ ਕੇ ਸਾਡੀ ਹੋਂਦ ਬਣਾਈ ਰੱਖਦਾ ਹੈ
ਪ੍ਰੰਤੂ ਦਿਸਦਾ ਨਹੀਂ। ਇਹ ਦੌੜ ਚਲਦੀ ਰਹੇਗੀ। ਮਨੁੱਖ ਨੇ ਜਨਮ ਤੋਂ ਹੀ ਨਾ ਹੌਂਸਲਾ
ਛੱਡਿਆ ਹੈ ਤੇ ਨਾ ਹੀ ਛੱਡੇਗਾ। ਪਰ ਫੇਰ ਵੀ ‘ਉਸਦਾ’ ਲੁਕਣਾ ਅਤੇ ਸਾਡਾ ਲੱਭਣਾ ਚਲਦਾ
ਰਹੇਗਾ।
ਅਸੀਂ ਪਹਿਲਾਂ ਧਰਤੀ ਨੂੰ ਫਰੋਲਿਆਂ ਪਰ ‘ਉਹ’ ਨਾ ਲੱਭਿਆ ਹਿੰਮਤ ਨਾ ਹਾਰਦੇ ਹੋਏ
ਗੈਲੀਲਿਓ ਨੇ ਟੈਲੀਸਕੋਪ ਬਣਾ ਕੇ ਉਹ ਸੰਸਾਰ ਅਰਥਾਤ ਉਹ ਬ੍ਰਹਿਮੰਡ ਦਿਖਾਇਆ ਜਿਸਦੀ
ਮਨੁੱਖ ਨੇ ਕਲਪਨਾ ਵੀ ਨਹੀਂ ਕੀਤੀ ਸੀ ਅਤੇ ਜਿਸ ਵਿੱਚ ਮਨੁੱਖ ਦੀ ਹੋਂਦ ਰੇਗਿਸਤਾਨ
ਦੇ ਇੱਕ ਕਿਣਕੇ ਤੋਂ ਵੀ ਛੋਟੀ ਹੈ। ਕਦਮ-ਕਦਮ ਚਲਦੇ ਹੋਏ ਅਸੀਂ ਗ੍ਰਹਿਆਂ ਤੋਂ ਨਿਕਲ
ਕੇ, ਪ੍ਰਕਾਸ਼ ਸਾਲ ਨੂੰ ਆਪਣਾ ਵਾਹਨ ਬਣਾ ਲਿਆ ਅਤੇ ਉਸਦੀ ਸਹਾਇਤਾ ਨਾਲ ਇੱਕ
ਗਲੈਕਸੀ ਤੋਂ ਦੂਸਰੀ ਗਲੈਕਸੀ
ਤੱਕ ਦਾ ਸਫ਼ਰ ਤਹਿ ਕੀਤਾ ਪਰ ਸਾਡਾ ਉਹ
ਜਨਮਦਾਤਾ ਨਾ ਲੱਭਿਆ। ਜਦ ‘ਉਸਦੀ’ ਹੋਂਦ ਦਾ ਪਤਾ ਸਾਨੂੰ ਇੰਨੀਆਂ ਵੱਡੀਆਂ ਰਚਨਾਵਾਂ
ਵਿੱਚ ਵੀ ਨਾ ਲੱਗਿਆ ਤਾਂ ਐਟੋਨੀਵਾਨ ਲਿਊਨਹੋਕ ਨੇ ਸੂਖਮਦਰਸ਼ੀ ਬਣਾ ਕੇ ਸਾਨੂੰ ਉਹ
ਸੰਸਾਰ ਦਿਖਾਇਆ ਜਿਸਦਾ ਅਕਾਰ ਸਾਡੇ ਤੋਂ ਵੀ ਕਰੋੜਾਂ ਗੁਣਾ ਛੋਟਾ ਹੈ। ਸੂਖਮਦਰਸ਼ੀ ਦੀ
ਸਹਾਇਤਾ ਨਾਲ ਅਸੀਂ ਆਪਣੇ ਲੱਖਾਂ, ਕਰੋੜਾਂ, ਬੈਕਟਰੀਆਂ, ਜੀਵਾਣੂਆਂ, ਵਿਸ਼ਾਣੂਆਂ
ਦੀਆਂ ਕਿਸਮਾਂ ਲੱਭੀਆਂ ਅਤੇ ਉਹਨਾਂ ਦੀ ਪੂਰੀ ਦੁਨੀਆਂ ਛਾਣ ਮਾਰੀ, ਪਰ ‘ਉਹ’ ਨਾ
ਲੱਭਿਆ। ਇਹ ਖਰਬਾ ਮੀਲ ਦੀ ਟੈਲੀਸਕੋਪ ਤੋਂ ਸੂਖਮਦਰਸ਼ੀ ਦੀ ਦੂਰੀ ਵਿੰਚ ਵੀ ਉਸ ਤੱਕ
ਮਨੁੱਖ ਨਾ ਪਹੁੰਚ ਸਕਿਆ। ਜੇ ਸੋਚਿਆ ਜਾਵੇ ਤਾਂ ਸ਼ਾਇਦ ਆਪਣੇ ਅੰਦਰਲੇ ਸੂਖਮ ਜੀਵਾਂ
ਦਾ ਵੀ ਇੱਕ ਵੱਖਰਾ ਸੰਸਾਰ ਹੋਵੇਗਾ ਅਤੇ ਉਹ ਵੀ ਆਪਣੇ ਜਨਮਦਾਤਾ ਨੂੰ ਲੱਭਦੇ ਹੋਣਗੇ।
ਜੇਕਰ ਕਦੇ ਕੋਈ ਪੈਰ ਦੀ ਉਂਗਲੀ ਦਾ ਸੂਖਮਜੀਵ ਲੱਤ ਤੱਕ ਪਹੁੰਚਦਾ ਹੋਵੇਗਾ ਤਾਂ ਉਹ
ਵੀ ਸੋਚਦੇ ਹੋਣਗੇ ਕਿ ਅਸੀਂ ਬੁ਼ਹਿਮੰਡ ਦੇਖ ਲਿਆ ਜਾਂ ਫੇਰ ਕੋਈ ਨਵੀਂ ਗਲੈਕਸੀ ਲੱਭ
ਲਈ। ਮਤਲਬ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਆਪਣੇ ਅੰਦਰ ਵਸਦੇ ਹੋਣਗੇ ਅਤੇ ਉਸ
ਤਰ੍ਹਾਂ ਹੀ ਜਿੰਨਾਂ ਬ੍ਰਹਿਮੰਡ ਹੁਣ ਤੱਕ ਆਪਾਂ ਦੇਖਿਆ ਹੈ ਸ਼ਾਇਦ ਉਹ ਵੀ ਕਿਸੇ ਦੇ
ਪੈਰ ਦਾ ਨਹੁੰ ਹੀ ਹੋਵੇ। ਆਖਿਰ ਇਹ ਭਾਲ ਕਿੱਥੇ ਖਤਮ ਹੋਵੇਗੀ? ਨਾ ਤਾਂ ਇਸਦਾ ਕੋਈ
ਆਦਿ ਦਿਖਦਾ ਹੈ ਤੇ ਨਾ ਹੀ ਕੋਈ ਅੰਤ।
ਨਿਊਟਨ ਦੇ ਗੂਰਤਾ ਆਕਰਸ਼ਣ ਨਿਯਮ ਅਨੁਸਾਰ ਜੇਕਰ ਤੁਸੀਂ ਆਪਣੀ ਉਂਗਲ ਹਿਲਾਉਂਦੇ ਹੋ
ਤਾਂ ਤਾਰਿਆਂ ਦੀ ਸਥਿਤੀ ਬਦਲ ਜਾਂਦੀ ਹੈ ਜਿਵੇਂ ਇੱਕ ਛੋਟੀ ਜਿਹੀ ਸਿਲਤ ਸਰੀਰ ਦੇ
ਕਿਸੇ ਅੰਗ ਵਿੱਚ ਚੁਭ ਕੇ ਆਪਣੀ ਹੋਂਦ ਦੀ ਜਾਣਕਾਰੀ ਦੇ ਦਿੰਦੀ ਹੈ ਜਾਂ ਕਹਿ ਲਵੋ
ਪੂਰੇ ਸਰੀਰ ਨੂੰ ਬੇਚੈਨ ਕਰ ਦਿੰਦੀ ਹੈ ਉਸੇ ਤਰ੍ਹਾਂ ਆਪਣੀ ਅਧਿਆਤਮਕ ਦੇ ਰਸਤੇ
ਰਾਹੀਂ ਕੀਤੀ ਭਗਤੀ ਜਾਂ ਫੇਰ ਵਿਗਿਆਨ ਰਾਹੀਂ ਚੁੱਕਿਆ ਇੱਕ ਕਦਮ ਵੀ ‘ਉਸਨੂੰ’ ਸਾਡੀ
ਹੋਂਦ ਬਾਰੇ ਦੱਸਦਾ ਹੋਵੇਗਾ।
ਪ੍ਰੰਤੂ ਮਨੁੱਖ ਦੀ ਡੋਰ ਤਾਂ ਉਸਦੇ ਹੱਥ ਵਿੱਚ ਹੀ ਹੈ ਅਤੇ ਉਸਨੇ ਹੀ ਨਿਸਚਿਤ
ਕਰਨਾ ਹੈ ਕਿ ਇਹ ਲੁਕਣ ਮਿੱਚੀ ਕਿਸ ਦਿਨ ਖਤਮ ਹੋਵੇਗੀ, ਮਨੁੱਖੀ ਸੱਭਿਅਤਾ ਦੇ ਵਿਨਾਸ਼
ਤੋਂ ਬਾਅਦ, ਪੁਨਰ ਵਿਕਾਸ ਦੇ ਨਾਲ ਜਾਂ ਫੇਰ ਖਾਤਮੇ ਨਾਲ। ਵਿਗਿਆਨੀ ਸੋਚਦਾ ਹੈ ਕਿ
ਜਿੰਨਾਂ ਉਸਨੇ ਲੱਭ ਲਿਆ ਉਹਨਾਂ ਹੀ ਕੁਝ ਹੈ ਅਤੇ ਕਵੀ ਨੂੰ ਇਹ ਹੰਕਾਰ ਹੋ ਜਾਂਦਾ ਹੈ
ਕਿ ਉਸਨੇ ਉਸਦੀ ਕਲਪਨਾ ਕਰ ਲਈ ਜੋ ਅਜੇ ਬਣਾਇਆ ਹੀ ਨਹੀਂ ਗਿਆ ਹੈ। ਪ੍ਰੰਤੂ ਉਹ
ਦੋਵੇਂ ਹੀ ਭੁੱਲ ਜਾਂਦੇ ਹਨ ਕਿ ਜਿੰਨਾਂ ਉਹ ਦੇਖਦੇ ਤੇ ਸੋਚਦੇ ਹਨ। ਸ਼ਾਇਦ ਉਹਨਾਂ
ਤਾਂ ‘ਉਹ’ ਆਪਣੀਆਂ ਰਚਨਾਵਾਂ ਵਿੱਚੋਂ ਕਰੋੜਾਂ ਸਾਲ ਪਹਿਲਾਂ ਹੀ ਤਿਆਗ ਚੁੱਕਿਆ
ਹੋਵੇਗਾ ਪਰ ਜਿਸ ਤਰ੍ਹਾਂ ਧਨ ਤੇ ਰਿਣ, ਤੇਜ਼ਾਬ ਤੇ ਖਾਰ, ਨਰ ਤੇ ਮਾਦਾ, ਦਿਨ ਤੇ ਰਾਤ
ਮਿਲਕੇ ਇੱਕ ਸਥਿਰਤਾ, ਉਦਾਸੀਨਤਾ ਜਾਂ ਸੰਪੂਰਨਤਾ ਪੈਦਾ ਕਰਦੇ ਹਨ ਉਸੇ ਤਰ੍ਹਾਂ ਦੇ
ਮਿਲਣ ਲਈ ਮਨੁੱਖ ਨੂੰ ਵੀ ਇੱਕ ਵਿਸ਼ੇਸ਼ ਸਮੇਂ ਦੀ ਉਡੀਕ ਹੈ, ਚਾਹੇ ਉਹ ਸਮਾਂ-ਅੰਤਰਾਲ
ਅਜੇ ਖਰਬਾਂ ਸਾਲਾਂ ਦਾ ਹੋਵੇ ਪ੍ਰੰਤੂ ਆਉਣਾ ਨਿਸਚਿਤ ਹੈ।
ਚਿੱਠੀ ਪੱਤਰ ਲਈ ਪਤਾ
ਸੋਨੀ ਸਿੰਗਲਾ ਪੁੱਤਰ ਰਾਮ ਨਾਥ ਦੋ ਖੰਭਿਆਂ ਵਾਲੀ ਗਲੀ,
ਸਿਨੇਮਾ ਰੋਡ, ਮਾਨਸਾ-151505 (ਪੰਜਾਬ)
ਮੋਬਾ: 94653-84271
sonyparipoonam@gmail.com |
16/07/2015 |
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|