|
|
ਵਿਗਿਆਨ
ਪ੍ਰਸਾਰ |
ਭੈ ਕਾਹੂ ਕਉ ਦੇਤ ਨਹਿ, ਨਹਿ ਭੈ
ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
() |
|
|
|
|
|
ਸ੍ਰੀ ਗੁਰੂ ਤੇਗ਼ ਬਹਾਦਰ ਜੀ - ਹਿੰਦ ਦੀ
ਚਾਦਰ - ਵੱਲੋਂ ਉਚਾਰੀਆਂ ਇਹ ਤੁਕਾਂ ਮਨੋਵਿਗਿਆਨੀਆਂ ਵੱਲੋਂ ਕੀਤੀਆਂ ਜਾ ਰਹੀਆਂ ਉੱਚ
ਕੋਟੀ ਦੀਆਂ ਖੋਜਾਂ ਨੂੰ ਮਾਤ ਪਾਉਂਦੀ ਹੈ।
ਗੁਰੂ ਸਾਹਿਬ ਨੇ ਸਮਝਾਇਆ ਹੈ ਕਿ
ਜਿਹੜਾ ਮਨੁੱਖ ਸੁਖ, ਦੁਖ ਵੇਲੇ ਡੋਲਦਾ ਨਹੀਂ ਤੇ ਜਿਸ ਉੱਤੇ ਲੋਭ, ਮੋਹ, ਅਹੰਕਾਰ
ਜ਼ੋਰ ਨਾ ਪਾ ਸਕਣ ਅਤੇ ਜਿਹੜਾ ਜਣਾ ਆਪਣੀ ਉਸਤਤਿ ਅਤੇ ਨਿੰਦਿਆ ਵੇਲੇ ਸਹਿਜ ਰਹਿ ਸਕਦਾ
ਹੋਵੇ, ਉਹੀ ਪ੍ਰਮਾਤਮਾ ਦਾ ਰੂਪ ਹੁੰਦਾ ਹੈ।
ਅਜਿਹੇ ਮਨੁੱਖ ਨੂੰ ਵੈਰੀ ਤੇ
ਮਿੱਤਰ ਇੱਕੋ ਜਿਹੇ ਜਾਪਦੇ ਹਨ ਤੇ ਉਹ ਦੁਨਿਆਈ ਮਾਇਆ ਮੋਹ ਤੋਂ ਖਲਾਸੀ ਪਾ ਚੁੱਕਿਆ
ਹੁੰਦਾ ਹੈ। ਸਭ ਤੋਂ ਉੱਤਮ ਤੇ ਦੇਹ ਨਿਰੋਗਤਾ ਵਾਲੀ ਗੱਲ ਇਹ ਹੈ ਕਿ ਜਿਹੜਾ ਮਨੁੱਖ
ਕਿਸੇ ਨੂੰ ਡਰਾਵੇ ਨਹੀਂ ਦਿੰਦਾ ਤੇ ਨਾ ਹੀ ਕਿਸੇ ਦੇ ਡਰਾਉਣ ਤੋਂ ਘਬਰਾਉਂਦਾ ਹੈ,
ਉਹੀ ਆਤਮਕ ਜੀਵਨ ਦੀ ਸੂਝ ਵਾਲਾ ਹੁੰਦਾ ਹੈ।
ਅਜਿਹੀ ਉੱਚੀ ਅਵਸਥਾ ਵਿਚ ਜਾਣਾ
ਔਖਾ ਜ਼ਰੂਰ ਹੈ ਪਰ ਅਸੰਭਵ ਨਹੀਂ ਕਿਉਂਕਿ ਇਤਿਹਾਸ ਵਿਚ ਅਤਿ ਦੇ ਘਿਨਾਉਣੇ ਜ਼ੁਲਮ ਸਹਿਣ
ਬਾਅਦ ਵੀ ਕਿਸੇ ਵੱਲੋਂ ਸੀਅ ਤਕ ਨਾ ਕਰਨਾ ਇਸੇ ਉੱਚੇ ਸੁੱਚੇ ਰੂਪ ਵਿਚ ਪਹੁੰਚਣ ਬਾਰੇ
ਸਪਸ਼ਟ ਕਰਦਾ ਹੈ।
ਇਸ ਹਾਲਤ ਨੂੰ ਵਿਗਿਆਨਿਕ ਪੱਖੋਂ ਸਮਝਣ ਲਈ ਕੁਦਰਤ ਦੀ
ਕਾਰੀਗਰੀ ਦੀ ਮਿਸਾਲ ਦੇਣੀ ਪਵੇਗੀ।
ਡਰ ਅਸਰ ਕਿਵੇਂ ਕਰਦਾ ਹੈ :
ਕਿਸੇ ਭੈਅ ਤਹਿਤ ਦਿਮਾਗ਼ ਅੰਦਰ ਤੇਜੀ ਨਾਲ ਸੁਣੇਹੇ ਜਾਂਦੇ ਹਨ ਜਿਸ ਨਾਲ ਢੇਰਾਂ ਦੇ
ਢੇਰ ਕੈਮੀਕਲ ਨਿਕਲਦੇ ਹਨ ਜਿਨ੍ਹਾਂ ਨਾਲ ਸਾਹ ਦਾ ਤੇਜ਼ ਹੋਣਾ, ਦਿਲ
ਦੀ ਧੜਕਨ ਤੇਜ਼ ਹੋਣੀ, ਪੱਠਿਆਂ ਦਾ ਖਿੱਚਿਆ ਜਾਣਾ, ਗਲਾ ਸੁੱਕਣਾ, ਆਦਿ ਅਨੇਕ ਚੀਜ਼ਾਂ
ਇਕਦਮ ਸਰੀਰ ਅੰਦਰ ਹੁੰਦੀਆਂ ਹਨ। ਇਨ੍ਹਾਂ ਨਾਲ ਹੀ ਵੱਖੋ-ਵੱਖਰੇ ਅੰਗਾਂ ਵੱਲ ਜਾਂਦਾ
ਲਹੂ ਘਟਾ ਕੇ ਪੱਠਿਆਂ ਵੱਲ ਭੇਜ ਦਿੱਤਾ ਜਾਂਦਾ ਹੈ।
ਸਾਰੇ ਸਰੀਰ ਨੂੰ ਅਜਿਹੀ
ਹਾਲਤ ਵਿਚ ਲਿਜਾਉਣ ਵਾਸਤੇ 100 ਬਿਲੀਅਨ ਦਿਮਾਗ਼ ਵਿਚਲੇ ਸੈੱਲ
(ਕੁਟੀ) ਹਰਕਤ ਵਿਚ ਆਉਂਦੇ ਹਨ। ਦਿਮਾਗ਼ ਵਿਚਲੇ ਕੁੱਝ ਹਿੱਸੇ ਲੋੜੋਂ ਵੱਧ
ਹਰਕਤ ਕਰਦੇ ਹਨ, ਜਿਵੇਂ, ਥੈਲਮਸ, ਸੈਂਸਰੀ ਕੌਰਟੈਕਸ, ਹਿੱਪੋਕੈਪਸ, ਅਮਿਗਡਲਾ ਤੇ
ਹਾਈਪੋਥੈਲਮਸ। ਇਨ੍ਹਾਂ ਹਿੱਸਿਆਂ ਵਿੱਚੋਂ ਲਗਾਤਾਰ ਨਿਕਲਦੇ ਸੁਣੇਹੇ ਦਿਮਾਗ਼ ਤੇ ਸਰੀਰ
ਨੂੰ ਛੇਤੀ ਨਾਰਮਲ ਨਹੀਂ ਹੋਣ ਦਿੰਦੇ। ਜਿਨ੍ਹਾਂ ਨੂੰ ਡਰ ਦੀ
ਬੀਮਾਰੀ ਹੋ ਜਾਵੇ, ਉਨ੍ਹਾਂ ਨੂੰ ਦਵਾਈਆਂ ਦੇ ਕੇ ਦਿਮਾਗ਼ ਦੇ ਇਨ੍ਹਾਂ ਹਿੱਸਿਆਂ ਨੂੰ
ਸ਼ਾਂਤ ਕਰਨਾ ਪੈਂਦਾ ਹੈ ਤਾਂ ਜੋ ਬਲੱਡ ਪ੍ਰੈੱਸ਼ਰ, ਘਬਰਾਹਟ, ਹੱਥ ਪੈਰ ਕੰਬਣੇ ਆਦਿ
ਰੋਕੇ ਜਾ ਸਕਣ। ਕਾਫ਼ੀ ਮਰੀਜ਼ ਸ਼ਾਂਤ ਕਰਨ ਵਾਲੀਆਂ ਦਵਾਈਆਂ ਵੀ ਖਾਣ ਦੇ ਆਦੀ ਬਣ ਜਾਂਦੇ
ਹਨ ਤੇ ਉਨ੍ਹਾਂ ਦੀ ਖ਼ੁਰਾਕ ਵਧਾ ਕੇ ਨਸ਼ਾ ਕਰਨ ਲੱਗ ਪੈਂਦੇ ਹਨ।
ਦਿਮਾਗ਼
ਵਿਚਲੇ ਅਨੇਕ ਨਿਊਰੋਟਰਾਂਸਮੀਟਰ, ਹਾਰਮੋਨ ਤੇ ਬਾਇਓ ਕੈਮੀਕਲ ਤੱਤ ਜੇ ਵਾਰ-ਵਾਰ
ਨਿਕਲਦੇ ਰਹਿਣ ਤਾਂ ਕਈ ਵਾਰ ਬੰਦਾ ਮਾਨਸਿਕ ਰੋਗੀ ਬਣ ਜਾਂਦਾ ਹੈ ਜਾਂ ਉਸਦੀ ਸ਼ਖਸੀਅਤ
ਵਿਚ ਹੀ ਬਦਲਾਓ ਆ ਜਾਂਦਾ ਹੈ। ਜੇ ਕੋਈ ਜਣਾ ਵਾਰ-ਵਾਰ ਡਰ ਜਾਣ ਵਾਲੀ ਹਾਲਤ ਉੱਤੇ
ਕਾਬੂ ਪਾ ਲਵੇ (ਅਜਿਹਾ ਚੂਹਿਆਂ ਉੱਤੇ ਕੀਤੀ ਖੋਜ ਰਾਹੀਂ ਸਾਹਮਣੇ ਆਇਆ) ਤਾਂ
ਸੈਰੈਬਰਲ ਹਿੱਸੇ ਵਿਚ ਮਚ ਰਹੀ ਤਰਥੱਲੀ ਹੌਲੀ-ਹੌਲੀ ਘਟਣ ਲੱਗ ਪੈਂਦੀ ਹੈ ਤੇ ਉਹ ਇਕ
ਸੋਚ ਉੱਤੇ ਆ ਕੇ ਟਿਕ ਜਾਂਦੀ ਹੈ ਜਿੱਥੇ ਭੈਅ ਮਹਿਸੂਸ ਹੋਣਾ ਘਟਣ ਲੱਗ ਪੈਂਦਾ ਹੈ।
ਜਿਵੇਂ ਹੀ ਡਰ ਲੱਗਣਾ ਘਟੇ ਤੇ ਹਾਲਾਤ ਨਾਲ ਸਮਝੌਤਾ ਕਰਨ ਵਾਲੀ ਸੋਚ ਉਪਜੇ, ਸਰੀਰਕ
ਪੀੜ ਘੱਟ ਮਹਿਸੂਸ ਹੋਣ ਲੱਗ ਪੈਂਦੀ ਹੈ। ਪੱਠੇ ਜਿਵੇਂ ਲਗਵਾ ਮਾਰੇ ਜਾਣ ਵਾਂਗ ਢਿੱਲੇ
ਪੈ ਜਾਂਦੇ ਹਨ ਤੇ ਬੰਦਾ ਸਹਿਜ ਭਾਵ ਤਿੱਖੀ ਪੀੜ ਵੀ ਜਰ ਜਾਂਦਾ ਹੈ।
ਲਗਭਗ
ਸੌ ਸਾਲ ਪਹਿਲਾਂ ਲੈਤੌਰਨਿਊ ਨੇ ਆਪਣੀ ਸ਼ੁਰੂਆਤੀ ਖੋਜ ਵਿਚ ਸਪਸ਼ਟ ਕੀਤਾ ਸੀ ਕਿ ਜਜ਼ਬਾਤ
ਜੇ ਕਾਬੂ ਕਰ ਲਏ ਜਾਣ ਤਾਂ ਉਹ ਬੰਦੇ ਨੂੰ ਸਖ਼ਤ ਜਾਨ ਬਣਾ ਦਿੰਦੇ ਹਨ।
ਲਗਾਤਾਰ ਹੋਈਆਂ ਖੋਜਾਂ ਵਿਚ ਦਿਮਾਗ਼ ਦੇ ਵੱਖੋ-ਵੱਖਰੇ ਹਿੱਸਿਆਂ ਵਿਚਲੀ ਹਲਚਲ ਰਿਕਾਰਡ
ਕਰਨ ਦੇ ਨਾਲੋ ਨਾਲ ਲਹੂ ਦੇ ਟੈਸਟ ਵੀ ਕੀਤੇ ਗਏ। ਇਨ੍ਹਾਂ ਰਾਹੀਂ ਪਤਾ ਲੱਗਿਆ ਕਿ ਡਰ
ਮਹਿਸੂਸ ਹੁੰਦੇ ਸਾਰ ਮਾਨਸਿਕ ਯਾਨੀ ਦਿਮਾਗੀ, ਸਰੀਰਕ ਤੇ ਵਿਵਹਾਰਕ ਅਸਰ ਦਿਸਦੇ ਹਨ।
ਥੈਲਮਸ ਪੱਧਰ ਉੱਤੇ, ਜਿੱਥੋਂ ਸਾਰੇ ਸਰੀਰ ਨੂੰ ਸੁਣੇਹਾ ਵਾਪਸ ਦਿਮਾਗ਼ ਵੱਲੋਂ
ਪਹੁੰਚਣਾ ਹੁੰਦਾ ਹੈ। ਉੱਥੋਂ ਹੀ ਡਰ ਨੂੰ ਕਿਸ ਹਦ ਤਕ ਜਾਂ ਪੀੜ ਨੂੰ ਕਿਸ ਹਦ ਤਕ
ਸਹਿਣਾ ਹੈ, ਫੈਸਲਾ ਕੀਤਾ ਜਾਂਦਾ ਹੈ।
ਚੂਹਿਆਂ ਨੂੰ ਵਾਰ-ਵਾਰ ਡਰਾਉਣ ਉੱਤੇ
ਵੀ ਅਜਿਹਾ ਹੀ ਕੁੱਝ ਵੇਖਣ ਵਿਚ ਆਇਆ ਕਿ ਉਹ ਹੌਲੀ-ਹੌਲੀ ਘੱਟ ਡਰਨ ਲੱਗ ਪਏ ਸਨ ਤੇ
ਅਖ਼ੀਰ ਤਿੱਖੀ ਅਵਾਜ਼ ਉੱਤੇ ਵੀ ਹਲਕੀ ਅੱਖ ਖੋਲ੍ਹ ਕੇ ਵੇਖ ਕੇ ਸਹਿਜ ਹੋ ਜਾਂਦੇ ਸਨ।
ਅਜਿਹੀ ਹੀ ਸਥਿਤੀ ਬੰਦਿਆਂ ਵਿਚ ਹੁੰਦੀ ਹੈ। ਜਦੋਂ ਦੁਖ ਦੀ ਚਰਮ ਸੀਮਾ ਹੋਵੇ ਤਾਂ
ਪੀੜ ਮਹਿਸੂਸ ਹੋਣੀ ਬੰਦ ਹੋ ਜਾਂਦੀ ਹੈ ਤੇ ਬੰਦਾ ਖ਼ੁਦਕੁਸ਼ੀ ਕਰਨ ਲੱਗਿਆਂ ਦੋ ਪਲ ਵੀ
ਨਹੀਂ ਸੋਚਦਾ।
ਦੁਖ ਜਾਂ ਪੀੜ ਨੂੰ ਮਹਿਸੂਸ ਕਰਨ ਦੀ ਸਮਰਥਾ ਹਰ ਕਿਸੇ ਦੀ
ਵੱਖ ਹੁੰਦੀ ਹੈ। ਕੋਈ ਉਂਗਲ ਕੱਟੇ ਜਾਣ ਉੱਤੇ ਵੀ ਸਹਿਜ ਰਹਿੰਦਾ ਹੈ ਤੇ ਕੋਈ ਝਰੀਟ
ਆਉਣ ਉੱਤੇ ਵੀ ਤੂਫ਼ਾਨ ਖੜ੍ਹਾ ਕਰ ਦਿੰਦਾ ਹੈ। ਅਜਿਹਾ ਹੀ ਡਰ ਨਾਲ ਹੁੰਦਾ ਹੈ।
ਹੌਲੀ-ਹੌਲੀ ਆਪਣੇ ਅੰਦਰੋਂ ਡਰ ਦੀ ਭਾਵਨਾ ਘਟਾਉਣ ਨਾਲ, ਦਿਮਾਗ਼ ਅਤੇ ਸਰੀਰ ਦੀ ਸਹਿਜ
ਅਵਸਥਾ ਆ ਜਾਂਦੀ ਹੈ। ਇਸ ਹਾਲਤ ਵਿਚ ਜਦੋਂ ਜੰਬੂਰਾਂ ਨਾਲ ਮਾਸ ਪੁੱਟਿਆ ਜਾ ਰਿਹਾ
ਹੋਵੇ ਤਾਂ ਉੱਚ ਅਵਸਥਾ ਵਿਚ ਪਹੁੰਚਿਆ ਬੰਦਾ ਇਕਾਗਰਚਿੱਤ ਹੋ ਕੇ ਸਹਿਜ ਭਾਵ ਨਾਲ
ਟਿਕਿਆ ਰਹਿ ਸਕਦਾ ਹੈ। ਪੀੜ ਮਹਿਸੂਸ ਹੀ ਨਹੀਂ ਕਰਦਾ।
ਇਸ ਨੂੰ ‘ਫੀਅਰ
ਹੈਬੀਚੁਏਸ਼ਨ’ ਕਿਹਾ ਜਾਂਦਾ ਹੈ ਜਿੱਥੇ ਜਾਨਵਰ ਵੀ ਹੌਲੀ-ਹੌਲੀ ਡਰ ਛੰਡ ਦਿੰਦੇ ਹਨ।
ਜਦੋਂ ਮੌਤ ਦਾ ਭੈਅ ਛੰਡਿਆ ਜਾਵੇ ਤਾਂ ਹਿਰਨੀ ਵੀ ਆਪਣੇ ਬੱਚੇ ਨੂੰ ਬਚਾਉਣ ਲਈ ਸ਼ੇਰਾਂ
ਨਾਲ ਭਿੜ ਜਾਂਦੀ ਹੈ।
ਜਦੋਂ ਮੌਤ ਸਾਹਮਣੇ ਦਿਸਦੀ ਹੋਵੇ ਤਾਂ ਕਈ ਵਾਰ
‘ਪੈੱਸਿਵ ਕੋਪਿੰਗ ਸਟਰੈਟਜੀ’ ਅਧੀਨ ਆਪਣੇ ਅੰਦਰਲੀ ਸਾਰੀ ਤਾਕਤ ਬਟੋਰ ਕੇ ਮਰੋ ਜਾਂ
ਮਾਰੋ ਵਰਗੀ ਸੋਚ ਨਾਲ ਦਿਮਾਗ਼ ਦੇ ਕੁੱਝ ਜੋੜ ਤੇ ਉਨ੍ਹਾਂ ਵਿਚਲੇ ਰਿਐਕਸ਼ਨ ਤਬਦੀਲ
ਕੀਤੇ ਜਾ ਸਕਦੇ ਹਨ। ਕੁੱਝ ਅਜਿਹਾ ਹੀ ਸਾਰਾਗੜ੍ਹੀ ਵਿਚਲੇ ਸ਼ਹੀਦਾਂ ਨਾਲ ਵਾਪਰਿਆ
ਹੋਵੇਗਾ।
ਕਿਸੇ ਹੋਰ ਨੂੰ ਭੈਭੀਤ ਕਰਨ ਨਾਲ ਕੀ ਹੁੰਦਾ ਹੈ ?
ਕੁੱਝ ਲੋਕ ਡਰਾਵਨੇ ਸੀਰੀਅਲ ਜਾਂ ਫਿਲਮਾਂ ਵੇਖ ਕੇ ਮਜ਼ਾ ਲੈਂਦੇ ਹਨ। ਡਾ. ਮਾਰਗੀ
ਰੌਬਰਟ ਮੌਰਿਸ ਯੂਨੀਵਰਸਿਟੀ ਵਿਖੇ ਪੜ੍ਹਾਉਂਦੀ ਹੈ ਤੇ ਡਰ ਉੱਤੇ ਕੀਤੀਆਂ ਖੋਜਾਂ ਦੀ
ਸਪੈਸ਼ਲਿਸਟ ਹੈ। ਕਿਸੇ ਨੂੰ ਡਰਾਉਣ ਧਮਕਾਉਣ ਜਾਂ ਆਪ ਉੱਚੀ ਛਾਲ ਮਾਰਨ ਲੱਗਿਆਂ ਸਰੀਰ
ਅੰਦਰ ਡੋਪਾਮੀਨ ਨਿਕਲ ਪੈਂਦੀ ਹੈ ਤੇ ਅਜਿਹਾ ਕਰਨ ਵਾਲੇ ਨੂੰ ਮਜ਼ਾ ਆਉਣ ਲੱਗ ਪੈਂਦਾ
ਹੈ।
ਜਦੋਂ ਕਿਸੇ ਹੋਰ ਨੂੰ ਡਰਾਉਣਾ ਜਾਂ ਮਾਰਨਾ ਹੋਵੇ ਤਾਂ ਮਾਰਨ ਵਾਲੇ ਜਾਂ
ਡਰਾਉਣ ਵਾਲੇ ਦੇ ਦਿਮਾਗ਼ ਅੰਦਰ ਵੀ ਓਨੀ ਹੀ ਤਰਥੱਲੀ ਮਚਦੀ ਹੈ ਜਿੰਨੀ ਡਰ ਜਾਂ ਮਰ
ਜਾਣ ਵਾਲੇ ਅੰਦਰ ਹੁੰਦੀ ਹੈ। ‘ਸੋਸ਼ਲ, ਕੌਗਨਿਟਿਵ ਐਂਡ ਅਫੈਕਟਿਵ’ ਜਰਨਲ ਵਿਚ ਛਪੀ
ਨਵੀਂ ਖੋਜ ਰਾਹੀਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਕਈ ਵਾਰ ਤਾਂ ਡਰਾਉਣ ਧਮਕਾਉਣ ਜਾਂ
ਮਾਰਨ ਵਾਲੇ ਦਾ ਦਿਮਾਗ਼ ਤੇ ਸਰੀਰ ਸਗੋਂ ਵੱਧ ਤਣਾਓ ਅਧੀਨ ਹੁੰਦਾ ਹੈ ਤੇ ਲਗਾਤਾਰ ਏਨਾ
ਤਣਾਓ ਸਹੇੜਨ ਨਾਲ ਮਾਨਸਿਕ ਤੇ ਸਰੀਰਕ ਰੋਗ ਤੱਕ ਲਾ ਲੈਂਦਾ ਹੈ। ਮੋਨਾਸ਼ ਯੂਨੀਵਰਸਿਟੀ
ਮੈਲਬੋਰਨ ਵਿਖੇ 48 ਅਜਿਹੇ ਬੰਦਿਆਂ ਦੇ ਐਮ.ਆਰ.ਆਈ. ਮੈਪਿੰਗ ਤੇ ਵੀਡੀਓ ਰਿਕਾਰਡਿੰਗ
ਨਾਲ ਕੀਤੀ ਖੋਜ ਵਿਚ ਟੈਂਪੋਰੋਪੈਰਾਈਟਲ ਜੋੜ ਵਿਚ ਲੋੜੋਂ ਵੱਧ ਹਰਕਤ ਦਿਸੀ। ਇਸ ਤੋਂ
ਇਲਾਵਾ ਫਰੰਟਲ ਕੌਰਟੈਕਸ ਦੇ ਪਾਸੇ ਉੱਤੇ ਵੀ ਬਹੁਤ ਸਾਰੇ ਸੁਣੇਹੇ ਜਾਂਦੇ ਦਿਸੇ।
ਫਿਊਸੀਫਾਰਮ ਗ੍ਯਾਇਰਸ ਵਿਚ ਵੀ ਲੋੜੋਂ ਵੱਧ ਲਹੂ ਜਾਂਦਾ ਦਿਸਿਆ। ਇਕਦਮ ਡਰਾਉਣ ਜਾਂ
ਮਾਰਨ ਲੱਗਿਆਂ ਦਿਮਾਗ਼ ਦੇ ਲਿੰਗੁਅਲ ਗਾਇਰਸ ਵਿਚ ਵੀ ਤਰਥੱਲੀ ਮਚੀ ਦਿਸੀ।
ਇਨ੍ਹਾਂ ਸਾਰਿਆਂ ਵਿਚ ਹੀ ਕੁੱਝ ਨਾ ਕੁੱਝ ਮਨੋਰੋਗ ਲੱਭੇ ਤੇ ਕੁੱਝ ਤਾਂ ਸਾਈਕੋਪੈਥ
ਵੀ ਸਨ। ਕੁੱਝ ਤਣਾਓ ਅਧੀਨ ਤੇ ਕੁੱਝ ਪਛਤਾਵੇ ਦੇ ਅਸਰ ਅਧੀਨ ਬਲੱਡ ਪ੍ਰੈੱਸ਼ਰ, ਨੀਂਦਰ
ਦੇ ਰੋਗ, ਸਿਰ ਪੀੜ, ਇਕਦਮ ਭੜਕ ਜਾਣ, ਆਦਿ ਵਰਗੇ ਲੱਛਣ ਲਈ ਬੈਠੇ ਸਨ। ਇਨ੍ਹਾਂ ਵਿਚ
ਹਾਰਟ ਅਟੈਕ ਹੋਣ ਦਾ ਖ਼ਤਰਾ ਵੱਧ ਚੁੱਕਿਆ ਸੀ।
ਅਖ਼ੀਰ ਨਤੀਜਾ ਇਹ ਕੱਢਿਆ ਗਿਆ
ਕਿ ਡਰਨ ਵਾਲੇ ਤੇ ਡਰਾਉਣ ਵਾਲੇ, ਦੋਨਾਂ ਦੇ ਸਰੀਰਾਂ ਤੇ ਦਿਮਾਗ਼ ਦਾ ਨਾਸ ਵੱਜ ਜਾਂਦਾ
ਹੈ। ਇਸੇ ਲਈ ਭੈਅ ਤੋਂ ਮੁਕਤੀ ਪਾਉਣ ਲਈ ਆਪਣੇ ਆਪ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ, ਜਿਸ
ਲਈ ਭਗਤੀ, ‘ਆਰਟ ਆਫ ਲਿਵਿੰਗ’ ਜਾਂ ਯੋਗ ਆਦਿ ਦੀ ਮਦਦ ਲਈ ਜਾ ਸਕਦੀ ਹੈ।
ਏਨੀ ਡੂੰਘੀ ਖੋਜ ਤੋਂ ਬਾਅਦ ਜੋ ਨਿਚੋੜ ਕੱਢਿਆ ਗਿਆ, ਉਹ ਸਿਰਫ਼ ਇਕ ਤੁਕ ਰਾਹੀਂ ਗੁਰੂ
ਸਾਹਿਬ ਨੇ ਬਿਨਾਂ ਐਮ.ਆਰ.ਆਈ. ਤੇ ਲਹੂ ਦੇ ਟੈਸਟਾਂ ਤੋਂ, ਸਿਰਫ਼ ਉੱਚੀ ਸੁੱਚੀ ਸੋਚ
ਤੇ ਜ਼ਿੰਦਗੀ ਦੇ ਨਿਚੋੜ ਰਾਹੀਂ ਸਮਝਾ ਦਿੱਤਾ। ਨਾ ਡਰੋ ਤੇ ਨਾ ਹੀ ਕਿਸੇ ਨੂੰ ਡਰਾਓ!
ਜੇ ਹਾਲੇ ਵੀ ਕੋਈ ਭੈਅ ਨੂੰ ਤਿਆਗਣ ਜਾਂ ਕਿਸੇ ਹੋਰ ਨੂੰ ਡਰਾਉਣਾ ਛੱਡਣ ਨੂੰ
ਤਿਆਰ ਨਹੀਂ ਤਾਂ ਰਬ ਰਾਖਾ। ਪਰ ਇਨ੍ਹਾਂ ਤੁਕਾਂ ਨੂੰ ਅਜ਼ਮਾ ਕੇ ਅਤੇ ਆਪਣੇ ਉੱਤੇ
ਲਾਗੂ ਕਰ ਕੇ ਇਕ ਵਾਰ ਵੇਖਣਾ ਜ਼ਰੂਰ।
‘‘ਭੈ ਕਾਹੁ ਕਉ ਦੇਤ
ਨਹਿ, ਨਹਿ ਭੈ ਮਾਨਤ ਆਨ। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ
ਬਖਾਨਿ।’’ (ਅੰਗ 1427) (05/02/2018)
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|