ਵਿਗਿਆਨ ਪ੍ਰਸਾਰ

ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਗਰਭ ਦੇ ਅਖ਼ੀਰੀ ਤਿੰਨ ਮਹੀਨਿਆਂ ਵਿਚ ਆਮ ਹੀ ਕਈ ਔਰਤਾਂ ਸ਼ਿਕਾਇਤ ਕਰਦੀਆਂ ਰਹਿੰਦੀਆਂ ਹਨ ਕਿ ਉਨਾਂ ਨੂੰ ਚੰਗੀ ਤਰਾਂ ਨੀਂਦਰ ਨਹੀਂ ਆਉਂਦੀ। ਕਈਆਂ ਨੂੰ ਘਬਰਾਹਟ ਮਹਿਸੂਸ ਹੁੰਦੀ ਰਹਿੰਦੀ ਹੈ ਅਤੇ ਕੁੱਝ ਡਰਾਵਣੇ ਸੁਫ਼ਨਿਆਂ ਕਰਕੇ ਸੌਂ ਨਹੀਂ ਸਕਦੀਆਂ।

ਕੁੱਝ ਗਰਭਵਤੀ ਔਰਤਾਂ ਸਰੀਰਕ ਬਦਲਾਓ ਅਤੇ ਹਾਰਮੋਨਾਂ ਵਿਚਲੀ ਤਬਦੀਲੀ ਸਦਕਾ ਵੀ ਢੂੰਘੀ ਨੀਂਦਰ ਨਹੀਂ ਲੈ ਸਕਦੀਆਂ। ਆਮ ਤੌਰ ਉੱਤੇ ਜਿਹੜੀਆਂ ਤਕਲੀਫ਼ਾਂ ਸਦਕਾ ਨੀਂਦਰ ਠੀਕ ਨਹੀਂ ਆਉਂਦੀ, ਉਹ ਹਨ :

 • ਲੱਤਾਂ ਵਿਚ ਕੜਵੱਲ ਪੈਣੇ,
 • ਦਿਲ ਦੀ ਧੜਕਨ ਮਹਿਸੂਸ ਹੋਣ ਲੱਗ ਪੈਣੀ,
 • ਛੇਤੀ ਸਾਹ ਚੜਨ ਲੱਗ ਜਾਣਾ,
 • ਵਾਰ ਵਾਰ ਪਿਸ਼ਾਬ ਆਉਣਾ,
 • ਭਰੂਣ ਦਾ ਲੋੜੋਂ ਵੱਧ ਹਿਲਜੁੱਲ ਕਰ ਕੇ ਠੁੱਡੇ ਮਾਰਦੇ ਰਹਿਣਾ,
 • ਚੰਗੀ ਤਰਾਂ ਪਾਸਾ ਨਾ ਲੈ ਸਕਣਾ,
 • ਭਰੂਣ ਦੇ ਵੱਡੇ ਆਕਾਰ ਕਾਰਣ ਛੇਤੀ ਛੇਤੀ ਪਾਸਾ ਲੈਣ ਦੀ ਲੋੜ ਪੈਣੀ,
 • ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਰਹਿਣੀ,
 •  ਲੋੜੋਂ ਵੱਧ ਸੁਫ਼ਨੇ ਆਉਣੇ,
 • ਕੁੱਝ ਦਵਾਈਆਂ ਖਾਣ ਕਾਰਣ ਡਰਾਵਣੇ ਸੁਫ਼ਨੇ ਆਉਣੇ,
 • ਜੰਮਣ ਪੀੜਾਂ ਬਾਰੇ ਸੋਚ ਕੇ ਘਬਰਾਹਟ ਮਹਿਸੂਸ ਹੁੰਦੀ ਰਹਿਣੀ,
 • ਅਣਜੰਮੇਂ ਬੱਚੇ ਬਾਰੇ ਸੋਚ ਸੋਚ ਕੇ ਘਬਰਾਹਟ ਹੋਣੀ,
 • ਕੀ ਬੱਚਾ ਠੀਕ ਠਾਕ ਜਨਮ ਲੈ ਸਕੇਗਾ ਤੇ ਜਨਮ ਤੋਂ ਬਾਅਦ ਠੀਕ ਰਹੇਗਾ, ਆਦਿ ਦੀ ਸੋਚ ਵੀ ਘਬਰਾਹਟ ਦਾ ਕਾਰਣ ਹਨ।

ਅਜਿਹੀਆਂ ਗੱਲਾਂ ਤੋਂ ਘਬਰਾਹਟ ਮਹਿਸੂਸ ਹੋਣੀ ਨਾਰਮਲ ਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਬਾਰੇ ਕਿਸੇ ਨੂੰ ਵੀ ਸੋਚ ਸੋਚ ਕੇ ਹਰ ਮਾੜੀ ਚੰਗੀ ਗੱਲ ਦਾ ਫ਼ਿਕਰ ਹੋਣ ਲੱਗ ਪੈਂਦਾ ਹੈ।

ਜੱਚਾ ਲਈ ਕੁੱਝ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇ ਲੱਤਾਂ ਵਿਚ ਕੜਵੱਲ ਪੈ ਰਹੇ ਹੋਣ ਤਾਂ ਲੇਟ ਕੇ ਪੈਰ ਨੂੰ ਜ਼ੋਰ ਨਾਲ ਕੰਧ ਨਾਲ ਦੱਬੋ ਜਾਂ ਖੜੇ ਹੋ ਕੇ ਅੱਡੀਆਂ ਚੁੱਕੋ ਤੇ ਫੇਰ ਪੂਰੇ ਪੈਰ ਜ਼ਮੀਨ ਨਾਲ ਲਾਓ। ਇੰਜ ਕੜਵੱਲ ਝੱਟ ਠੀਕ ਹੋ ਜਾਂਦੇ ਹਨ। ਕੈਲਸ਼ੀਅਮ ਦੀ ਕਮੀ ਵੀ ਕੜਵੱਲ ਪਾਉਂਦੀ ਰਹਿੰਦੀ ਹੈ। ਇਸੇ ਲਈ ਦੁੱਧ, ਦਹੀਂ, ਪਨੀਰ, ਖੀਰ, ਆਦਿ ਲਗਾਤਾਰ ਖਾਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੈਲਸ਼ੀਅਮ ਦੀ ਕਮੀ ਨਾ ਹੋਵੇ। ਜੇ ਕਮੀ ਕਾਫੀ ਜ਼ਿਆਦਾ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਦੀ ਦਵਾਈ ਖਾਣੀ ਜ਼ਰੂਰੀ ਹੋ ਜਾਂਦੀ ਹੈ।

ਜੇ ਲਹੂ ਦੀ ਕਮੀ ਹੋਵੇ ਤਾਂ ਜੱਚਾ ਦੀ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ਤੇ ਉਸ ਨੂੰ ਦਿਲ ਧੜਕਦਾ ਮਹਿਸੂਸ ਹੋਣ ਲੱਗ ਪੈਂਦਾ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਸਰੀਰ ਨੂੰ ਲੋੜੀਂਦੀ ਆਕਸੀਜਨ ਪਹੁੰਚਾਉਣ ਲਈ ਦਿਲ ਨੂੰ ਲਹੂ ਦੀ ਕਮੀ ਕਾਰਨ ਵਾਧੂ ਕੰਮ ਕਰਨਾ ਪੈਂਦਾ ਹੈ। ਨਾਰਮਲ ਗਰਭ ਦੌਰਾਨ ਵੀ ਸਰੀਰ ਅੰਦਰ ਵਾਧੂ ਪਾਣੀ ਅਤੇ ਪਲਾਜ਼ਮਾ ਜਮਾਂ ਹੋਣ ਸਦਕਾ ਧੜਕਨ ਤੇਜ਼ ਹੋ ਜਾਂਦੀ ਹੈ।

ਇਹ ਸਭ ਠੀਕ ਕਰਨ ਲਈ ਅਤੇ ਲਹੂ ਦੀ ਕਮੀ ਨੂੰ ਪੂਰੀ ਕਰਨ ਲਈ ਡਾਕਟਰ ਦੀ ਸਲਾਹ ਨਾਲ ਆਇਰਨ ਦੇ ਕੈਪਸੂਲ ਲੈਣੇ ਚਾਹੀਦੇ ਹਨ।

ਜੱਚਾ ਨੂੰ ਪਾਸਾ ਲੈ ਕੇ ਗੋਡੇ ਮੋੜ ਕੇ ਲੇਟਣ ਨਾਲ ਵਧ ਆਰਾਮ ਮਿਲਦਾ ਹੈ। ਇੰਜ ਭਰੂਣ ਮਾਂ ਦੀਆਂ ਢਿੱਡ ਵਿਚਲੀਆਂ ਨਾੜੀਆਂ ਉੱਤੇ ਦਬਾਓ ਨਹੀਂ ਪਾਉਂਦਾ ਅਤੇ ਦਿਲ ਉੱਤੇ ਵਾਧੂ ਜ਼ੋਰ ਪੈਣਾ ਬੰਦ ਹੋ ਜਾਂਦਾ ਹੈ। ਲੱਤਾਂ ਵੱਲੋਂ ਦਿਲ ਨੂੰ ਜਾਂਦਾ ਲਹੂ ਬਿਨਾਂ ਰੋਕ ਟੋਕ ਦੇ ਲੰਘ ਜਾਂਦਾ ਹੈ। ਇੰਜ ਪਿੱਠ ਦੇ ਹੇਠਲੇ ਹਿੱਸੇ ਉੱਤੇ ਵੀ ਜ਼ਿਆਦਾ ਵਜ਼ਨ ਨਹੀਂ ਪੈਂਦਾ ਅਤੇ ਪਿੱਠ ਦੇ ਪੱਠਿਆਂ ਨੂੰ ਆਰਾਮ ਮਿਲ ਜਾਂਦਾ ਹੈ। ਪਿੱਠ ਦਰਦ ਵੀ ਘੱਟ ਜਾਂਦੀ ਹੈ ਜਿਸ ਨਾਲ ਨੀਂਦਰ ਠੀਕ ਆ ਜਾਂਦੀ ਹੈ।

ਜੇ ਹਾਲੇ ਵੀ ਆਰਾਮ ਨਾ ਆ ਰਿਹਾ ਹੋਵੇ ਤਾਂ ਤਿੰਨ ਹੋਰ ਸਿਰਾਣੇ ਰੱਖ ਕੇ ਫ਼ਾਇਦਾ ਲਿਆ ਜਾ ਸਕਦਾ ਹੈ। ਇੰਕ ਨਰਮ ਸਿਰਹਾਣਾ ਢਿਡ ਦੇ ਹੇਠਾਂ ਰੱਖ ਕੇ, ਇਕ ਨਰਮ ਸਿਰਹਾਣਾ ਲੱਤਾਂ ਵਿਚਕਾਰ ਤੇ ਇਕ ਗੋਲ ਸਖ਼ਤ ਸਿਰਹਾਣਾ ਪਿੱਠ ਪਿੱਛੇ ਰੱਖ ਕੇ ਕਾਫ਼ੀ ਆਰਾਮ ਮਿਲ ਜਾਂਦਾ ਹੈ। ਕਈਆਂ ਨੂੰ ਸਿਰ ਹੇਠਾਂ ਦੋ ਸਿਰਹਾਣੇ ਰੱਖ ਕੇ ਵੀ ਵਧੀਆ ਮਹਿਸੂਸ ਹੁੰਦਾ ਹੈ।

ਵਧਦਾ ਭਰੂਣ ਲਗਾਤਾਰ ਮਸਾਣੇ ਉੱਤੇ ਦਬਾਓ ਪਾਉੱਦਾ ਰਹਿੰਦਾ ਹੈ ਜਿਸ ਨਾਲ ਜੱਚਾ ਨੂੰ ਵਾਰ ਵਾਰ ਪਿਸ਼ਾਬ ਆਉੱਦਾ ਰਹਿੰਦਾ ਹੈ। ਇੰਜ ਜੱਚਾ ਦੀ ਨੀਂਦਰ ਖ਼ਰਾਬ ਹੋ ਜਾਂਦੀ ਹੈ। ਇਸ ਵਾਸਤੇ ਜੇ ਰਾਤ ਸੌਣ ਤੋਂ ਪਹਿਲਾਂ ਪੀਣ ਵਾਲੀਆਂ ਚੀਜ਼ਾਂ ਜਿਵੇਂ ਦੁੱਧ, ਪਾਣੀ, ਜੂਸ ਆਦਿ ਨਾ ਪੀਤਾ ਜਾਵੇ ਤਾਂ ਠੀਕ ਰਹਿੰਦਾ ਹੈ। ਕੌਫ਼ੀ, ਚਾਹ, ਜਾਂ ਠੰਡੇ ਪੀਣ ਨਾਲ ਪਿਸ਼ਾਬ ਵੱਧ ਆਉਂਦਾ ਹੈ। ਇਸੇ ਲਈ ਇਹ ਵੀ ਨਾ ਹੀ ਪੀਤੇ ਜਾਣ ਤਾਂ ਵਧੀਆ ਰਹੇਗਾ। ਸਿਰਫ਼ ਪਿਸ਼ਾਬ ਹੀ ਵੱਧ ਨਹੀਂ ਬਲਕਿ ਨੀਂਦਰ ਉਡਾਉਣ ਵਿਚ ਵੀ ਇਨਾਂ ਦਾ ਕਾਫ਼ੀ ਰੋਲ ਹੈ। ਸੋ ਜੇ ਜੱਚਾ ਨੇ ਵਧੀਆ ਨੀਂਦਰ ਲੈਣੀ ਹੈ ਤਾਂ ਇਨਾਂ ਨੂੰ ਤਿਆਗਣਾ ਹੀ ਬਿਹਤਰ ਹੈ।

ਜੇ ਪਿਸ਼ਾਬ ਕਰਨ ਲੱਗਿਆਂ ਜਲਨ ਵੀ ਮਹਿਸੂਸ ਹੁੰਦੀ ਹੋਵੇ ਤਾਂ ਪਿਸ਼ਾਬ ਚੈੱਕ ਕਰਵਾ ਲੈਣਾ ਚਾਹੀਦਾ ਹੈ ਕਿ ਕਿਤੇ ਕੀਟਾਣੂਆਂ ਨੇ ਹਮਲਾ ਨਾ ਬੋਲ ਦਿੱਤਾ ਹੋਵੇ।
ਜੇ ਜੁੜਵਾਂ ਬੱਚੇ ਹੋਣ ਤਾਂ ਪਾਸਾ ਲੈਣ ਵਿਚ ਹੋਰ ਵੀ ਦਿੱਕਤ ਮਹਿਸੂਸ ਹੋ ਸਕਦੀ ਹੈ ਸੋ ਸਿਰਹਾਣੇ ਦੀ ਥਾਂ ਛੋਟਾ ਗੱਦਾ ਇਕ ਪਾਸੇ ਰੱਖਿਆ ਜਾ ਸਕਦਾ ਹੈ।

ਸੁਫ਼ਨੇ ਵੀ ਊਟ ਪਟਾਂਗ ਸੋਚਣ ਨਾਲ ਅਤੇ ਆਂਢੀਆਂ ਗੁਆਂਢੀਆਂ ਵੱਲੋਂ ਦੱਸੀਆਂ ਅਨੇਕ ਨਸੀਹਤਾਂ ਦੀ ਮਿਲੀ ਜੁਲੀ ਖਿਚੜੀ ਬਣ ਜਾਣ ਕਾਰਣ ਡਰਾਵਣੇ ਵੀ ਹੋ ਸਕਦੇ ਹਨ ਜਿਨਾਂ ਕਾਰਨ ਤ੍ਰਭਕ ਕੇ ਜਾਗ ਖੁੱਲ ਜਾਂਦੀ ਹੈ। ਇਨਾਂ ਮਾੜੀਆਂ ਸੋਚਾਂ ਨੂੰ ਮਨੋਂ ਕੱਢਣ ਲਈ ਕਈ ਤਰੀਕੇ ਹਨ। ਵਧੀਆਂ ਕਿਤਾਬਾਂ ਰਾਹੀਂ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ ਜਾਂ ਡਾਕਟਰ ਕੋਲ ਜਾ ਕੇ ਆਪਣੇ ਸ਼ੰਕੇ ਠੀਕ ਕੀਤੇ ਜਾ ਸਕਦੇ ਹਨ। ਪੀੜ ਬਾਰੇ ਸੋਚ ਕੇ ਬੇਹਾਲ ਹੋਣ ਨਾਲੋਂ ਦਰਦ ਰਹਿਤ ਡਲਿਵਰੀ ਕਰਵਾਈ ਜਾ ਸਕਦੀ ਹੈ।

ਹਲਕੀ ਕਸਰਤ, ਸੈਰ, ਵਧੀਆ ਕਿਤਾਬ ਪੜਨ, ਮਧੁਰ ਸੰਗੀਤ ਸੁਣਨ, ਕੋਸੇ ਪਾਣੀ ਨਾਲ ਨਹਾਉਣ, ਹੱਥਾਂ ਪੈਰਾਂ ਦੀ ਮਾਲਿਸ਼, ਲੱਤਾਂ ਘੁਟਾਉਣ ਆਦਿ ਨਾਲ ਸਰੀਰ ਕਾਫ਼ੀ ਹਲਕਾ ਮਹਿਸੂਸ ਹੋਣ ਲੱਗ ਪੈਂਦਾ ਹੈ ਅਤੇ ਮਾਨਸਿਕ ਤਣਾਓ ਵੀ ਘੱਟ ਹੋ ਜਾਂਦਾ ਹੈ।

ਚਿੱਠੀਆਂ ਲਿਖਣ, ਟੀ.ਵੀ. ਉੱਤੇ ਹਾਸੇ ਦਾ ਪ੍ਰੋਗਰਾਮ ਵੇਖਣ, ਸਵੈਟਰ ਬੁਣਨ, ਬੱਚੇ ਦੇ ਕੱਪੜੇ ਆਪਣੇ ਹੱਥੀਂ ਸੀਉਣ, ਬੱਚੇ ਦੇ ਕਪੜੇ ਖ਼ਰੀਦ ਦੇ ਸੰਭਾਲਣ, ਉਸ ਲਈ ਕਮਰਾ ਤਿਆਰ ਕਰਨ, ਆਦਿ ਨਾਲ ਵੀ ਚਾਅ ਚੜ ਜਾਂਦਾ ਹੈ ਜੋ ਮਾੜੇ ਵਿਚਾਰ ਮਨ ਅੰਦਰ ਟਿਕਣ ਨਹੀਂ ਦਿੰਦਾ।

ਏਨਾ ਸਭ ਕੁੱਝ ਕਰਨ ਬਾਅਦ ਵੀ ਜੇ ਆਰਾਮ ਨਾ ਦਿਸੇ ਤਾਂ ਇਕ ਪਲ ਇਹ ਸੋਚਣ ਉੱਤੇ ਲਾਉਣਾ ਕਿ ਤੁਸੀਂ ਕਿੰਨੇ ਕਿਸਮਤ ਵਾਲੇ ਹੋ! ਤੁਹਾਡੇ ਵਰਗੀਆਂ ਬਥੇਰੀਆਂ ਔਰਤਾਂ ਦਿਨ ਵਿਚ ਦੋ ਵੇਲੇ ਰੋਟੀ ਨੂੰ ਤਰਸਦੀਆਂ, ਇੱਟਾਂ ਢੋਂਦੀਆਂ , ਨਾਲ ਨਿੱਕੇ ਚਾਰ ਬੱਚੇ ਸਾਂਭਦੀਆਂ, ਜ਼ਮੀਨ ਉੱਤੇ ਬਿਨਾਂ ਸਿਰਹਾਣੇ ਸੌਂਦੀਆਂ ਵੀ ਬੱਚਾ ਜੰਮਣ ਨੂੰ ਤਿਆਰ ਬੈਠੀਆਂ ਹਨ! ਉਨਾਂ ਕੋਲ ਅਗਲੇ ਦਿਨ ਦੀ ਰੋਟੀ ਦਾ ਜੁਗਾੜ ਨਹੀਂ ਹੁੰਦਾ ਤੇ ਉਨਾਂ ਕੋਲ ਇਹ ਸੋਚਣ ਦੀ ਵਿਹਲ ਵੀ ਨਹੀਂ ਹੁੰਦੀ ਕਿ ਬੱਚਾ ਜੰਮਣ ਵੇਲੇ ਕਿੰਨੀ ਪੀੜ ਹੋਵੇਗੀ! ਅੱਧੀਆਂ ਤਾਂ ਸੜਕ ਕਿਨਾਰੇ ਹੀ ਬੱਚੇ ਜੰਮਦੀਆਂ ਹਨ।

ਰਾਤ ਨੂੰ ਥੱਕ ਟੁੱਟ ਕੇ ਲੰਮੀਆਂ ਤਾਣ ਕੇ ਇਸੇ ਉਮੀਦ ਵਿਚ ਸੌਂਦੀਆਂ ਹਨ ਕਿ ਰਬ ਆਪੇ ਆਉਣ ਵਾਲੇ ਜੀਅ ਲਈ ਵੀ ਜੁਗਾੜ ਕਰ ਦੇਵੇਗਾ!
ਸੋ ਗੱਲ ਤਾਂ ਇੱਥੇ ਨਿਬੜੀ ਕਿ ਜੇ ਕੋਈ ਸਰੀਰਕ ਰੋਗ ਨਹੀਂ ਹੈ ਤਾਂ ਸਿਰਫ਼ ਤਣਾਓ ਛੱਡਣ ਨਾਲ ਹੀ ਵਧੀਆ ਨੀਂਦਰ ਲਈ ਜਾ ਸਕਦੀ ਹੈ।
ਤਣਾਓ ਛੰਡਣ ਦੇ ਕੁੱਝ ਚੋਣਵੇਂ ਨੁਕਤੇ ਜੋ ਚੋਟੀ ਦੇ ਮਨੋਵਿਗਿਆਨੀਆਂ ਨੇ ਸੁਝਾਏ ਹਨ, ਮੈਂ ਦੁਹਰਾ ਦਿੰਦੀ ਹਾਂ।

 1. ਲੋਕ ਚੋਟੀ ਦੇ ਬੇਲਿਹਾਜ਼ ਹੁੰਦੇ ਹਨ। ਉਹ ਬੇਮਤਲਬ ਨੁਕਤਾ ਚੀਨੀ ਕਰਨ ਦੇ ਆਦੀ ਹੁੰਦੇ ਹਨ ਤੇ ਹਉਮੈ ਵਿਚ ਲਿਪਤ ! ਉਨਾਂ ਦਾ ਇੱਕੋ ਕੰਮ ਹੁੰਦਾ ਹੈ - ਦੂਜੇ ਵਿਚ ਨੁਕਸ ਕੱਢਣੇ! ਇਨਾਂ ਨੂੰ ਮੁਆਫ਼ ਕਰਨ ਦਾ ਵੱਲ ਸਿੱਖੋ!
 2. ਜੇ ਤੁਸੀਂ ਕਿਸੇ ਨਾਲ ਨਿਮਰਤਾ ਨਾਲ ਪੇਸ਼ ਆਉੱਦੇ ਹੋ ਜਾਂ ਸੱਚੇ ਦਿਲੋਂ ਮਦਦ ਕਰਦੇ ਹੋ, ਤਾਂ ਵੀ ਲੋਕ ਇਹੋ ਕਹਿੰਦੇ ਹਨ ਕਿ ਇਸ ਵਿਚ ਤੁਹਾਡਾ ਕੋਈ ਲੁਕਿਆ ਮਕਸਦ ਹੈ ਤੇ ਤੁਸੀਂ ਫੋਕੀ ਸ਼ੌਹਰਤ ਲੋਚਦੇ ਹੋ! ਫਿਰ ਵੀ ਤੁਸੀਂ ਨਿਮਰਤਾ ਨਾਲ ਪੇਸ਼ ਆਉਂਦੇ ਰਹੋ ਤੇ ਦੂਜਿਆਂ ਦੀ ਮਦਦ ਕਰਦੇ ਰਹੋ!
 3. ਜਦੋਂ ਤੁਹਾਡਾ ਨਾਂ ਬਣ ਜਾਏ ਤੇ ਮਸ਼ਹੂਰੀ ਹੋਣ ਲੱਗ ਪਵੇ ਤਾਂ ਹਰ ਹਾਲ ਕੁੱਝ ਪਿੱਠ ਪਿੱਛੇ ਛੁਰਾ ਮਾਰਨ ਵਾਲੇ ਦੋਸਤ ਤੇ ਕੁੱਝ ਕੱਟੜ ਦੁਸ਼ਮਨ ਪੈਦਾ ਹੋਣੇ ਹੁੰਦੇ ਹਨ। ਇਹ ਕੁਦਰਤੀ ਅਸੂਲ ਹੈ। ਸਫ਼ਲਤਾ ਨੂੰ ਹਾਸਲ ਕਰਨ ਤੋਂ ਫਿਰ ਵੀ ਪਿਛਾਂਹ ਨਹੀਂ ਹਟਣਾ ਚਾਹੀਦਾ ਅਤੇ ਅਗਲੀ ਪੌੜੀ ਚੜਨ ਦੀ ਤਿਆਰੀ ਵਿਚ ਜੁਟੇ ਰਹਿਣਾ ਚਾਹੀਦਾ ਹੈ।
 4. ਤੁਸੀਂ ਭਾਵੇਂ ਸਚ ਦੇ ਰਾਹ ਦੇ ਪਾਂਧੀ ਹੋਵੋ ਤੇ ਝੂਠ ਵਿਰੁੱਧ ਆਵਾਜ਼ ਚੁੱਕਦੇ ਹੋਵੋ, ਫੇਰ ਵੀ ਲੋਕ ਤੁਹਾਨੂੰ ਧੋਖਾ ਜ਼ਰੂਰ ਦੇਣਗੇ ਅਤੇ ਤੁਹਾਨੂੰ ਝੂਠਾ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ। ਪਰ , ਤੁਸੀਂ ਡਟੇ ਰਹੋ ਤੇ ਸਚ ਦਾ ਪੱਲਾ ਨਾ ਛੱਡੋ।
 5. ਜੋ ਤੁਸੀਂ ਉਮਰ ਭਰ ਦੀ ਕਮਾਈ ਨਾਲ ਹਾਸਲ ਕੀਤਾ ਹੋਵੇ, ਲੋਕ ਉਸਨੂੰ ਇੱਕੋ ਰਾਤ ਤਬਾਹ ਕਰਨ ਦੀ ਕੋਸ਼ਿਸ਼ ਵਿਚ ਜੁੱਟ ਜਾਂਦੇ ਹਨ ਤੇ ਕਾਫ਼ੀ ਵਾਰ ਕਾਮਯਾਬ ਵੀ ਹੋ ਜਾਂਦੇ ਹਨ। ਪਰ ਤੁਸੀਂ ਟੁੱਟੋ ਨਾ ਤੇ ਹੋਰ ਚੀਜ਼ਾਂ ਅਤੇ ਉਚਾਈਆਂ ਹਾਸਲ ਕਰਨ ਵਿਚ ਜੁਟ ਜਾਓ।
 6. ਜਦੋਂ ਤੁਸੀਂ ਖ਼ੁਸ਼ੀ ਮਹਿਸੂਸ ਕਰੋ ਤੇ ਖੇੜਾ ਵੰਡਣ ਦੀ ਕੋਸ਼ਿਸ਼ ਕਰੋ ਤਾਂ ਦੂਜੇ ਦੇ ਮਨ ਵਿਚ ਸਾੜਾ ਪੈਦਾ ਹੋਣਾ ਨਾਰਮਲ ਹੈ। ਦੂਜੇ ਨੇ ਬਦੋਬਦੀ ਹਾਸੇ ਵਿਚ ਮੜਾਸਾ ਕਰਨ ਦੀ ਕੋਸ਼ਿਸ਼ ਵਿਚ ਜੁੱਟ ਜਾਣਾ ਹੈ। ਬੇਫ਼ਿਕਰ ਹੋ ਕੇ ਰਜ ਕੇ ਖੁਸ਼ੀ ਮਾਣੋ ਤੇ ਜ਼ਿੰਦਗੀ ਦਾ ਇਹ ਪਲ ਅਜਾਈਂ ਨਾ ਜਾਣ ਦਿਓ। ਫਿਰ ਪਤਾ ਨਹੀਂ ਇਹ ਮੌਕਾ ਦੁਬਾਰਾ ਕਦੋਂ ਆਉਣਾ ਹੈ? ਆਉਣਾ ਵੀ ਹੈ ਜਾਂ ਨਹੀਂ!
 7. ਤੁਸੀਂ ਜੋ ਵੀ ਚੰਗਾ ਕੰਮ ਕਰ ਰਹੇ ਹੋ, ਇਹ ਵਕਤੀ ਸਮਝ ਕੇ ਲੋਕ ਛੇਤੀ ਭੁਲਾ ਦੇਣਗੇ। ਹਰ ਕਿਸੇ ਨਾਲ ਇਹੀ ਹੁੰਦਾ ਹੈ। ਮੌਤ ਤੋਂ ਜਾਣ ਬਾਅਦ ਵੀ ਲੋਕ ਖ਼ਾਮੀਆਂ ਲਭ ਕੇ ਤੁਹਾਡੇ ਕੀਤੇ ਚੰੇਗੇ ਕੰਮ ਦੀ ਕਾਟ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ ਤਾਂ ਜੋ ਉਨਾਂ ਦਾ ਨਾਂ ਵੀ ਕਿਸੇ ਤਰੀਕੇ ਰੌਸ਼ਨ ਹੋਵੇ, ਭਾਵੇਂ ਮਾੜੇ ਕੰਮਾਂ ਸਦਕਾ ਹੀ ਸਹੀ। ਫਿਰ ਵੀ ਤੁਸੀਂ ਚੰਗਾ ਕੰਮ ਕਰਦੇ ਰਹੋ ਤੇ ਅੱਗੇ ਤੋਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਵਿਚ ਜੁਟੇ ਰਹੋ।

ਇਹ ਸਭ ਇਸ ਲਈ ਜ਼ਰੂਰੀ ਹੈ ਕਿ ਇਤਰ ਨੂੰ ਕਿੰਨਾ ਵੀ ਢਕ ਲਿਆ ਜਾਵੇ ਤੇ ਗੰਦਗੀ ਵਿਚ ਸੁੱਟ ਦਿੱਤਾ ਜਾਵੇ, ਫਿਰ ਵੀ ਉਸਦੀ ਖੁਸ਼ਬੋ ਦੂਰ ਤਕ ਅੱਪੜ ਜਾਂਦੀ ਹੈ ਤੇ ਇਹ ਲੁਕਾਇਆ ਨਹੀਂ ਜਾ ਸਕਦਾ। ਇਸੇ ਲਈ ਹਰ ਸਦੀ ਵਿਚ ਚੰਗੇ ਮਾੜੇ ਲੋਕ ਹੁੰਦੇ ਹੋਇਆਂ ਵੀ ਅਜਿਹੀ ਕਰਨੀ ਸਦੀਆਂ ਤਕ ਯਾਦ ਰੱਖੀ ਜਾਂਦੀ ਹੈ।

ਜ਼ਰੂਰੀ ਗੱਲ ਯਾਦ ਕਰਨ ਵਾਲੀ ਇਹ ਹੈ ਕਿ ਅਜਿਹੇ ਕੁੱਝ ਲੋਕਾਂ ਲਈ ਆਪਣਾ ਜੀਵਨ ਨਸ਼ਟ ਕਰਨ ਦੀ ਲੋੜ ਨਹੀਂ ਕਿਉਂਕਿ ਦਿਮਾਗ਼ ਅੰਦਰ ਜੇ ਅਜਿਹੇ ਮਾੜੇ ਲੋਕਾਂ ਨੂੰ ਥਾਂ ਦੇ ਦਿੱਤੀ ਜਾਵੇ ਤਾਂ ਚੰਗੇ ਵਿਚਾਰਾਂ ਲਈ ਥਾਂ ਨਹੀਂ ਬਚਦੀ।

ਸਫਲਤਾ ਦੇ ਗੁਬਾਰੇ ਵਿਚ ਹਮੇਸ਼ਾ ਪਹਿਲੀ ਸੂਈ ਕੋਈ ਆਪਣਾ ਹੀ ਚੁਭਾਉਂਦਾ ਹੈ। ਸੋ ਇਸ ਗੱਲ ਉੱਤੇ ਦੁਖੀ ਹੋਣ ਦੀ ਲੋੜ ਨਹੀਂ। ਆਖ਼ਰੀ ਸਫ਼ਰ ਦੀ ਮੰਜ਼ਿਲ ਉੱਤੇ ਹੀ ਸਾਡੇ ਚੰਗੇ ਮਾੜੇ ਕੰਮਾਂ ਦਾ ਲੇਖਾ ਜੋਖਾ ਹੋਣਾ ਹੈ। ਉੱਥੇ ਇਨਾਂ ਉਲਟ ਚਲਦੇ ਸਾੜੇ ਦੇ ਭਰੇ ਲੋਕਾਂ ਨੇ ਨਹੀਂ ਹੋਣਾ। ਸੋ ਇਨਾਂ ਬਾਰੇ ਸੋਚ ਕੇ ਆਪਣੀ ਨੀਂਦਰ ਖ਼ਰਾਬ ਕਰਨ ਦੀ ਉੱਕਾ ਹੀ ਲੋੜ ਨਹੀਂ।

ਨੀਂਦਰ ਪੂਰੀ ਨਾ ਲੈਣ ਦੇ ਕਈ ਹੋਰ ਖ਼ਤਰਿਆਂ ਬਾਰੇ ਦਿਲ ਦੇ ਮਾਹਿਰ ਡਾਕਟਰਾਂ ਦੀਆਂ ਖੋਜਾਂ ਨੇ ਸਪਸ਼ਟ ਕੀਤਾ ਹੈ ਕਿ :

 1. ਪੰਜ ਘੰਟੇ ਤੋਂ ਘੱਟ ਰੋਜ਼ ਨੀਂਦਰ ਲੈਣ ਵਾਲਿਆਂ ਨੂੰ ਬਲੱਡ ਪ੍ਰੈਸ਼ੱਰ ਦਾ ਰੋਗ ਹੋਣ ਦਾ ਖ਼ਤਰਾ 6 ਘੰਟੇ ਤੋਂ ਵੱਧ ਸੌਣ ਵਾਲਿਆਂ ਨਾਲੋਂ ਲਗਭਗ 400 ਗੁਣਾ ਵੱਧ ਹੋ ਜਾਂਦਾ ਹੈ। ਪੰਝੀ ਤੋਂ 49 ਸਾਲਾਂ ਦੀ ਉਮਰ ਵਿਚ ਇਹ ਖ਼ਤਰਾ ਹੋਰ ਵੀ ਵਧ ਹੋ ਜਾਂਦਾ ਹੈ।
 2. ਪੰਜ ਘੰਟਿਆਂ ਤੋਂ ਘੱਟ ਨੀਂਦਰ ਲੈਣ ਵਾਲਿਆਂ ਨੂੰ ਹਾਰਟ ਅਟੈਕ ਹੋਣ ਦਾ ਖ਼ਤਰਾ ਪੂਰੀ ਨੀਂਦਰ (6 ਘੰਟਿਆਂ ਤੋਂ ਵੱਧ) ਲੈਣ ਵਾਲਿਆਂ ਨਾਲੋਂ ਤਿੰਨ ਗੁਣਾ ਵੱਧ ਹੁੰਦਾ ਹੈ। ਘੱਟ ਸੌਣ ਵਾਲਿਆਂ ਦੇ ਸਰੀਰ ਅੰਦਰ ਸੀ .ਆਰ .ਪੀ  (CRP) ਪ੍ਰੋਟੀਨ ਕਾਫੀ ਵੱਧ ਮਿਲਿਆ ਜੋ ਹਾਰਟ ਅਟੈਕ ਹੋਣ ਵੇਲੇ ਵਧ ਜਾਂਦਾ ਹੈ।

ਸਿਰਫ ਇਕ ਰਾਤ ਵੀ ਜੇ ਪੂਰੀ ਤਰਾਂ ਠੀਕ ਨਾ ਸੁੱਤਾ ਜਾਵੇ ਤਾਂ ਸਰੀਰ ਅੰਦਰ ਮਾੜੇ ਤੱਤਾਂ ਦੀ ਭਰਮਾਰ ਹੋ ਜਾਂਦੀ ਹੈ ਜਿਵੇਂ, ਇੰਟਰਲਿਊਕਿਨ 6, ਟਿਊਮਰ ਨੈਕਰੋਸਿਸ ਫੈਕਟਰ ਐਲਫਾ, ਸੀ . ਰਿਐਕਟਿਵ ਪ੍ਰੋਟੀਨ ਆਦਿ। ਇਨਾਂ ਦੇ ਲਗਾਤਾਰ ਵਾਧੇ ਨਾਲ ਕੈਂਸਰ, ਜੋੜਾਂ ਦੇ ਰੋਗ ਤੇ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਜਾਂਦਾ ਹੈ।

ਪੰਜ ਘੰਟਿਆਂ ਤੋਂ ਘੱਟ ਸੌਣ ਵਾਲਿਆਂ ਵਿਚ 39 ਪ੍ਰਤੀਸ਼ਤ ਦਿਲ ਦੇ ਰੋਗ ਵੱਧ ਹੋਏ ਲੱਭੇ ਗਏ ਹਨ ਤੇ ਪੰਜ ਤੋਂ ਛੇ ਘੰਟਿਆਂ ਦੀ ਨੀਂਦਰ ਲੈਣ ਵਾਲਿਆਂ ਵਿਚ 8 ਪ੍ਰਤੀਸ਼ਤ ਵੱਧ ਦਿਲ ਦੇ ਰੋਗ ਹੋਏ।

ਸੋ ਪੂਰੀ ਨੀਂਦਰ ਲੈਣੀ ਬਹੁਤ ਜ਼ਰੂਰੀ ਹੈ। ਪੂਰੀ ਨੀਂਦਰ ਦਾ ਮਤਲਬ ਹੈ ਕਿ ਨੀਂਦਰ ਵਿਚਲੇ ਰੈਮ (REM) ਹਿੱਸੇ, ਜਿਸ ਵਿਚ ਅੱਖਾਂ ਦੀ ਫਰਕਨ ਦੀ ਹਰਕਤ ਹੁੰਦੀ ਰਹਿੰਦੀ ਹੈ ਤੇ ਬਿਨਾਂ ਰੈਮ ਦੀ ਨੀਂਦਰ । ਰੈਮ ਨੀਂਦਰ ਦੌਰਾਨ ਯਾਦਾਂ ਪਕਿਆਈ ਫੱੜਦੀਆਂ ਹਨ ਤੇ ਬਿਨਾਂ ਰੈਮ ਵਾਲੀ ਨੀਂਦਰ ਦੌਰਾਨ ਸਰੀਰ ਦੀ ਟੁੱਟ ਫੁੱਟ ਦੀ ਰਿਪੇਅਰ ਹੁੰਦੀ ਰਹਿੰਦੀ ਹੈ। ਇਹ ਦੋਵੇਂ ਹਿੱਸੇ ਵਾਰੋ ਵਾਰ ਨੀਂਦਰ ਦੌਰਾਨ ਚਾਰ ਜਾਂ ਪੰਜ ਵਾਰ ਆਉਂਦੇ ਹਨ। ਸ਼ੁਰੂ ਵਿਚ ਬਿਨਾਂ ਰੈਮ ਵਾਲੀ ਨੀਂਦਰ ਹੁੰਦੀ ਹੈ ਜਦੋਂ ਪਿਚੂਇਟਰੀ ਗੰਰਥੀ ਗਰੋਥ ਹਾਰਮੋਨ ਕੱਢਦੀ ਹੈ ਜਿਸ ਨਾਲ ਸਰੀਰ ਵਧਦਾ ਹੈ ਅਤੇ ਰਿਪੇਅਰ ਵੀ ਹੁੰਦੀ ਹੈ। ਨੀਂਦਰ ਦੇ ਅਖ਼ੀਰਲੇ ਹਿੱਸੇ ਵਿਚ ਜ਼ਿਆਦਾ ਰੈਮ ਹਿੱਸਾ ਹੁੰਦਾ ਹੈ।

ਜੋ ਸਾਰਾ ਦਿਨ ਚੁਸਤੀ ਵਿਚ ਕੱਢਦਾ ਹੋਵੇ ਅਤੇ ਚਾਹ ਕੌਫ਼ੀਆਂ ਪੀ ਕੇ ਆਪਣੇ ਆਪ ਨੂੰ ਕੰਮ ਕਾਰ ਵਿਚ ਦੱਬੀ ਰੱਖਦਾ ਹੋਵੇ, ਉਸ ਲਈ ਇਹ ਅਖ਼ੀਰੀ ਹਿੱਸਾ ਲੋਂੜੀਦਾ ਹੈ। ਜੇ ਰੈਮ ਨੀਂਦਰ ਪੂਰੀ ਨਾ ਹੋਈ ਹੋਵੇ ਤਾਂ ਬੰਦਾ ਸਵਖ਼ਤੇ ਪੂਰਾ ਚੁਸਤ ਨਹੀਂ ਉੱਠਦਾ ਤੇ ਸਾਰਾ ਦਿਨ ਚਿੜਚਿੜਾ ਰਹਿੰਦਾ ਹੈ।

ਜੇ ਬਿਨਾਂ ਰੈਮ ਵਾਲੀ ਨੀਂਦਰ ਘੱਟ ਹੋਵੇ ਤਾਂ ਸਰੀਰ ਥੱਕਿਆ ਟੁੱਟਿਆ ਮਹਿਸੂਸ ਹੁੰਦਾ ਹੈ ਤੇ ਬੀਮਾਰੀ ਨਾਲ ਲੜਨ ਦੀ ਤਾਕਤ ਵੀ ਘੱਟ ਹੋ ਜਾਂਦੀ ਹੈ।
ਜਿਸਦਾ ਕੰਮ ਕਾਫੀ ਭੱਜ ਦੌੜ ਦਾ ਹੋਵੇ, ਉਸਨੂੰ ਥੋੜੀ ਹੋਰ ਨੀਂਦਰ ਲੈਣੀ ਜ਼ਰੂਰੀ ਹੈ ਤਾਂ ਜੋ ਸਰੀਰ ਦੀ ਟੁੱਟ ਭੱਜ ਦੀ ਪੂਰੀ ਰਿਪੇਅਰ ਹੋ ਸਕੇ।
ਸੋ ਸਿਰਫ ਖ਼ੁਰਾਕ ਤੇ ਕਸਰਤ ਹੀ ਨਹੀਂ ਬਲਕਿ ਤਣਾਓ ਛੰਡ ਕੇ ਰੋਜ਼ 7 ਘੰਟੇ ਦੀ ਨੀਂਦਰ ਲੈਣੀ ਬਹੁਤ ਜ਼ਰੂਰੀ ਹੈ।

ਇਹ ਤਾਂ ਹੋਈ ਸਭਨਾਂ ਲਈ ਹਦਾਇਤ, ਪਰ ਗਰਭ ਵਿਚ ਪਲ ਰਹੇ ਬੱਚੇ ਦੇ ਹੁੰਦਿਆਂ ਸਰੀਰ ਦਾ ਦੂਹਰਾ ਨੁਕਸਾਨ ਹੋ ਜਾਂਦਾ ਹੈ। ਸੋ ਗਰਭਵਤੀ ਔਰਤਾਂ ਲਈ ਘੱਟੋ ਘੱਟ ਸੱਤ ਜਾਂ ਅੱਠ ਘੰਟੇ ਦੀ ਨੀਂਦਰ ਲੈਣੀ ਬਹੁਤ ਜ਼ਰੂਰੀ ਹੈ।

ਜੇ ਇਹ ਸਾਰੇ ਨੁਕਤੇ ਪੜਨ ਬਾਅਦ ਵੀ ਕੋਈ ਦਿੱਕਤ ਆ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈ ਕੇ , ਆਪਣੀ ਨੀਂਦਰ ਵੱਲ ਪੂਰਾ ਧਿਆਨ ਦੇਣਾ ਜ਼ਰੂਰੀ ਹੈ !

15/01/2015
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

  ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com