ਵਿਗਿਆਨ ਪ੍ਰਸਾਰ

ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  (17/01/2018)

 
 

ਸਵਾਲ :- ਐਨਜਾਈਨਾ ਕੀ ਹੈ?
ਜਵਾਬ :- ਜਦੋਂ ਦਿਲ ਦੇ ਪੱਠਿਆਂ ਵੱਲ ਜਾਂਦਾ ਲਹੂ ਘੱਟ ਹੋ ਜਾਏ ਤਾਂ ਛਾਤੀ ਵਿਚ ਪੀੜ ਹੋਣ ਲੱਗ ਪੈਂਦੀ ਹੈ ਜਿਸ ਨੂੰ ਐਨਜਾਈਨਾ ਕਹਿੰਦੇ ਹਨ।

ਸਵਾਲ :- ਐਨਜਾਈਨਾ ਦੀ ਪੀੜ ਛਾਤੀ ਦੇ ਕਿਹੜੇ ਹਿੱਸੇ ’ਚ ਹੁੰਦੀ ਹੈ?
ਜਵਾਬ :- ਛਾਤੀ ਦੀ ਵਿਚਕਾਰਲੀ ਹੱਡੀ ਦੇ ਪਿੱਛੇ, ਐਨ ਵਿਚਕਾਰ ਜਾਂ ਰਤਾ ਕੁ ਖੱਬੇ ਪਾਸੇ। ਕਈ ਵਾਰ ਪੀੜ ਛਾਤੀ ਦੀ ਵਿਚਕਾਰਲੀ ਹੱਡੀ ਦੇ ਹੇਠਲੇ ਸਿਰੇ ਉੱਤੇ ਵੀ ਹੋ ਸਕਦੀ ਹੈ।

ਸਵਾਲ :- ਇਹ ਪੀੜ ਕਿਵੇਂ ਪਛਾਣੀ ਜਾ ਸਕਦੀ ਹੈ?
ਜਵਾਬ :- ਜਿਨਾਂ ਦੀਆਂ ਦਿਲ ਦੀਆਂ ਨਾੜੀਆਂ ਭੀੜੀਆਂ ਹੋ ਚੁੱਕੀਆਂ ਹੋਣ, ਉਨਾਂ ਵਿਚ ਐਨਜਾਈਨਾ ਦੀ ਪੀੜ ਆਮ ਤੌਰ ਉੱਤੇ ਤੇਜ਼ ਤੁਰਨ ਨਾਲ, ਖ਼ਾਸ ਕਰ ਖਾਣਾ ਖਾਣ ਬਾਅਦ, ਪੌੜੀਆਂ ਚੜਨ ਉੱਤੇ, ਤਣਾਓ, ਇਕਦਮ ਲੱਗਿਆ ਮਾਨਸਿਕ ਝਟਕਾ, ਆਦਿ ਨਾਲ ਹੋ ਸਕਦੀ ਹੈ। ਇਹ ਪੀੜ ਛਾਤੀ ਦੇ ਵਿਚਕਾਰੋਂ ਸ਼ੁਰੂ ਹੋ ਕੇ ਗਲੇ ਵਿਚ, ਖੱਬੀ ਬਾਂਹ ਵਿਚ, ਦੋਵਾਂ ਬਾਹਾਂ ਵਿਚ, ਕਦੇ-ਕਦੇ ਜਾੜ ਜਾਂ ਢਿੱਡ ਦੇ ਉੱਪਰਲੇ ਹਿੱਸੇ ਤਕ ਜਾ ਸਕਦੀ ਹੈ। ਜੇ ਬੈਠਣ ਜਾਂ ਆਰਾਮ ਕਰਨ ਨਾਲ ਪੀੜ ਨੂੰ ਆਰਾਮ ਦਿਸੇ ਤਾਂ ਇਹ ਐਨਜਾਈਨਾ ਦਾ ਹੀ ਲੱਛਣ ਹੈ। ਜੇ ਜੀਭ ਹੇਠਾਂ ਨਾਈਟਰੇਟ ਦੀ ਗੋਲੀ ਰੱਖ ਕੇ ਚੂਸਣ ਨਾਲ ਵੀ ਆਰਾਮ ਦਿਸੇ ਤਾਂ ਇਹ ਐਨਜਾਈਨਾ ਦੀ ਹੀ ਪੀੜ ਹੈ।
ਪੀੜ ਦੇ ਨਾਲ ਹੀ ਘਬਰਾਹਟ, ਧੜਕਨ ਵਧਣੀ, ਠੰਡੇ ਪਸੀਨੇ ਆਉਣੇ, ਉਲਟੀ ਆਉਣੀ ਵੀ ਆਮ ਹੀ ਹੋਣ ਲੱਗ ਪੈਂਦੇ ਹਨ।

ਸਵਾਲ :- ਕਾਰਨ ਕੀ ਹੈ?
ਜਵਾਬ :- ਜਦੋਂ ਲਹੂ ਦੀਆਂ ਨਾੜੀਆਂ ਵਿਚ ਥਿੰਦੇ ਦੀਆਂ ਢੇਲੀਆਂ ਜੰਮ ਜਾਣ ਤਾਂ ਨਾੜੀ ਭੀੜੀ ਹੋ ਜਾਂਦੀ ਹੈ। ਜਦੋਂ ਇਹ ਰੋਕਾ ਦਿਲ ਦੀ ਨਾੜੀ ਦਾ 70 ਫੀਸਦੀ ਰਾਹ ਬੰਦ ਕਰ ਦੇਵੇ ਤਾਂ ਪੀੜ ਹੋਣ ਲੱਗ ਪੈਂਦੀ ਹੈ।

ਸਵਾਲ :- ਲਹੂ ਦੀਆਂ ਨਾੜੀਆਂ ਵਿਚ ਇਹ ਢੇਲੀਆਂ ਜੰਮਦੀਆਂ ਕਿਉਂ ਨੇ?
ਜਵਾਬ :- ਇਸ ਨੂੰ ਐਥਰੋਸਕਲਿਰੋਸਿਸ ਕਿਹਾ ਜਾਂਦਾ ਹੈ। ਜਦੋਂ ਦੋ ਸਾਲ ਦੀ ਉਮਰ ਹੁੰਦੀ ਹੈ, ਉਦੋਂ ਤੋਂ ਹੀ ਸਰੀਰ ਅੰਦਰ ਐਥਰੋਸਕਲਿਰੋਸਿਸ ਸ਼ੁਰੂ ਹੋ ਜਾਂਦਾ ਹੈ। ਕੁੱਝ ਕਾਰਨਾਂ ਕਰ ਕੇ ਵੱਡੀ ਉਮਰ ਵਿਚ ਐਥਰੋਸਕਲਿਰੋਸਿਸ ਵੱਧ ਹੋ ਜਾਂਦਾ ਹੈ। ਕਾਰਨ ਇਹ ਹਨ :

  1. ਤੰਬਾਕੂ ਸੇਵਨ
  2. ਸ਼ੱਕਰ ਰੋਗ
  3. ਬਲੱਡ ਪ੍ਰੈੱਸ਼ਰ ਦਾ ਰੋਗ
  4. ਸਰੀਰ ਅੰਦਰ ਕੋਲੈਸਟਰੋਲ ਦਾ ਵਾਧਾ
  5. ਮੋਟਾਪਾ
  6. ਬਹੁਤੀ ਦੇਰ ਬੈਠੇ ਰਹਿਣਾ, ਆਦਿ।

ਸਵਾਲ :- ਕੋਲਸਟਰੋਲ ਦਾ ਵਾਧਾ ਕਿਵੇਂ ਹੁੰਦਾ ਹੈ?
ਜਵਾਬ :- ਖ਼ੁਰਾਕ ਰਾਹੀਂ ਸਿਰਫ਼ ਅੰਦਰ ਦਾ 20 ਫੀਸਦੀ ਕੋਲੈਸਟਰੋਲ ਦਾ ਹਿੱਸਾ ਬਣਦਾ ਹੈ। ਬਾਕੀ 80 ਫੀਸਦੀ ਸਰੀਰ ਆਪ ਬਣਾਉਂਦਾ ਹੈ। ਸਰੀਰ ਦੇ ਵਿਚ ਕੋਲੈਸਟਰੋਲ ਦੇ ਵਾਧੂ ਬਣਨ ਦੇ ਕਾਰਨ ਹਨ- ਤੰਬਾਕੂ, ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ, ਮੋਟਾਪਾ, ਜੀਨ ਆਧਾਰਿਤ, ਆਦਿ।

ਸਵਾਲ :- ਚੰਗਾ, ਮਾੜਾ ਕੋਲੈਸਟਰੋਲ ਕੀ ਹੈ?
ਜਵਾਬ :- ਸਰੀਰ ਅੰਦਰ ਕੋਲੈਸਟਰੋਲ ਦੇ ਐਲ.ਡੀ.ਐਲ. ਤੇ ਐਚ.ਡੀ.ਐਲ. ਅੰਸ਼ ਹੁੰਦੇ ਹਨ। ਐਚ.ਡੀ.ਐਲ. ਵਧੀਆ ਕੋਲੈਸਟਰੋਲ ਗਿਣਿਆ ਜਾਂਦਾ ਹੈ। ਐਲ.ਡੀ.ਐਲ. ਅਤੇ ਨੋਨ ਐਚ.ਡੀ.ਐਲ. ਕੋਲੈਸਟਰੋਲ ਮਾੜੇ ਗਿਣੇ ਜਾਂਦੇ ਹਨ। ਇਹ ਮਾੜੇ ਇਸ ਲਈ ਗਿਣੇ ਜਾਂਦੇ ਹਨ ਕਿਉਂਕਿ ਇਨਾਂ ਦੇ ਵਾਧੇ ਨਾਲ ਦਿਲ ਦੇ ਰੋਗ ਹੋਣ ਦੇ ਆਸਾਰ ਕਾਫ਼ੀ ਵੱਧ ਜਾਂਦੇ ਹਨ। ਦਿਲ ਦੇ ਰੋਗਾਂ ਵਾਲੇ ਮਰੀਜ਼ਾਂ ਦੇ ਟੈਸਟਾਂ ਦੇ ਆਧਾਰ ਉੱਤੇ ਇਹ ਤੱਥ ਸਾਹਮਣੇ ਆਏ ਹਨ।

ਸਵਾਲ :- ਐਚ.ਡੀ.ਐਲ. ਕੋਲੈਸਟਰੋਲ ਕਿਵੇਂ ਵਧਾਇਆ ਜਾ ਸਕਦਾ ਹੈ?
ਜਵਾਬ :- ਰੈਗੂਲਰ ਕਸਰਤ, ਸਟੈਟਿਨ ਦਵਾਈਆਂ ਦੀ ਵਰਤੋਂ, ਕੌਫ਼ੀ ਦਾ ਸੇਵਨ।

ਸਵਾਲ :- ਐਲ.ਡੀ.ਐਲ. ਕੋਲੈਸਟਰੋਲ ਕਿਵੇਂ ਘਟਾਇਆ ਜਾ ਸਕਦਾ ਹੈ?
ਜਵਾਬ :- ਸੈਚੂਰੇਟਿਡ ਘਿਓ ਦੀ ਵਰਤੋਂ ਘਟਾ ਕੇ ਅਤੇ ਸਟੈਟਿਨ ਦਵਾਈਆਂ ਦੀ ਵਰਤੋਂ ਨਾਲ ਇਹ ਹੋ ਸਕਦਾ ਹੈ।

ਸਵਾਲ :- ਕੀ ਐਨਜਾਈਨਾ ਔਰਤਾਂ ਵਿਚ ਵੀ ਹੁੰਦਾ ਹੈ?
ਜਵਾਬ :- ਜਦੋਂ ਤਕ ਮਾਹਵਾਰੀ ਆ ਰਹੀ ਹੋਵੇ, ਉਦੋਂ ਤਕ ਈਸਟਰੋਜਨ ਹਾਰਮੋਨ ਐਨਜਾਈਨਾ ਹੋਣ ਤੋਂ ਕਾਫ਼ੀ ਹਦ ਤਕ ਬਚਾਉਂਦਾ ਹੈ। ਮਾਹਵਾਰੀ ਬੰਦ ਹੋਣ ਤੋਂ ਬਾਅਦ ਔਰਤਾਂ ਤੇ ਮਰਦਾਂ ਵਿਚ ਐਨਜਾਈਨਾ ਹੋਣ ਦਾ ਖ਼ਤਰਾ ਇੱਕੋ ਜਿੰਨਾ ਹੁੰਦਾ ਹੈ।

ਸਵਾਲ :- ਐਨਜਾਈਨਾ ਲੱਭਣ ਲਈ ਕਿਹੜੇ ਟੈਸਟਾਂ ਦੀ ਲੋੜ ਹੁੰਦੀ ਹੈ?
ਜਵਾਬ :- (1) ਈ.ਸੀ.ਜੀ. :- ਦਰਦ ਦੇ ਦੌਰਾਨ ਈ.ਸੀ.ਜੀ. ਵਿਚ ਨੁਕਸ ਹੋ ਸਕਦਾ ਹੈ ਪਰ ਦਰਦ ਦੇ ਬਗ਼ੈਰ ਕਈ ਵਾਰ ਇਹ ਉੱਕਾ ਹੀ ਨਾਰਮਲ ਹੁੰਦੀ ਹੈ।
(2) ਸਟਰੈੱਸ ਟੈਸਟ :- ਮਰੀਜ਼ ਨੂੰ ਮਸ਼ੀਨ ਦੇ ਪਟੇ ਉੱਤੇ ਤੁਰਾਉਂਦੇ ਹੋਏ ਈ.ਸੀ.ਜੀ. ਕੀਤੀ ਜਾਂਦੀ ਹੈ।
(3) ਈਕੋ/ਕਲਰ ਡਾਪਲਰ
(4) ਥੇਲੀਅਮ ਸਕੈਨ
(5) ਲਹੂ ਦੇ ਟੈਸਟ

ਸਵਾਲ :- ਖ਼ਤਰੇ ਦੇ ਨਿਸ਼ਾਨ ਕਿਹੜੇ ਹਨ?
ਜਵਾਬ :- (1) ਬੈਠੇ ਹੋਏ, ਬਿਨਾਂ ਕਿਸੇ ਵਰਜਿਸ਼ ਦੇ, ਛਾਤੀ ਵਿਚ ਪੀੜ ਹੋਣੀ।
(2) ਪਹਿਲਾਂ ਤੋਂ ਹੀ ਐਨਜਾਈਨਾ ਹੋਵੇ, ਪਰ ਹੁਣ ਲੱਛਣ ਥੋੜਾ ਤੁਰਨ ਉੱਤੇ ਹੀ ਹੋਣ ਲੱਗ ਪੈਣ ਜਾਂ ਛੇਤੀ-ਛੇਤੀ ਪੀੜ ਹੋਣ ਲੱਗ ਪਵੇ। ਇਸ ਨੂੰ ‘ਕਰਿਸੈਂਡੋ ਐਨਜਾਈਨਾ’ ਕਿਹਾ ਜਾਂਦਾ ਹੈ।
(3) ਹਾਰਟ ਅਟੈਕ ਹੋਣ ਤੋਂ ਬਾਅਦ ਦੁਬਾਰਾ ਪੀੜ ਹੋਣੀ ਸ਼ੁਰੂ ਹੋ ਜਾਣੀ। ਇਸ ਨੂੰ ‘ਪੋਸਟ ਇਨਫਾਰਕਸ਼ਨ ਐਨਜਾਈਨਾ’ ਕਿਹਾ ਜਾਂਦਾ ਹੈ।
(4) ਪਹਿਲੀ ਵਾਰ ਹੋਇਆ ਐਨਜਾਈਨਾ ਦਾ ਦਰਦ।
(5) ਐਂਜੀਓਪਲਾਸਟੀ ਜਾਂ ਬਾਈਪਾਸ ਤੋਂ ਬਾਅਦ ਦੁਬਾਰਾ ਪੀੜ ਹੋਣੀ ਸ਼ੁਰੂ ਹੋ ਜਾਣੀ।

ਸਵਾਲ :- ਕੀ ਐਨਜਾਈਨਾ ਵਿਚ ਜਾਨ ਨੂੰ ਖ਼ਤਰਾ ਹੁੰਦਾ ਹੈ?
ਜਵਾਬ :- ਜਿਸ ਨੂੰ ਪਹਿਲਾਂ ਤੋਂ ਹੀ ਐਨਜਾਈਨਾ ਹੋਵੇ ਤੇ ਪਿਛਲੇ ਛੇ ਹਫ਼ਤਿਆਂ ਤੋਂ ਦਵਾਈ ਖਾਣ ਨਾਲ ਪੀੜ ਨਾ ਮਹਿਸੂਸ ਹੁੰਦੀ ਹੋਵੇ, ਯਾਨੀ ਬੀਮਾਰੀ ਕਾਬੂ ਵਿਚ ਹੋਵੇ ਤਾਂ ਜਾਨ ਨੂੰ ਖ਼ਤਰਾ ਘੱਟ ਹੁੰਦਾ ਹੈ।
ਪਹਿਲਾਂ ਦੱਸ ਚੁੱਕੀ ਖ਼ਤਰੇ ਦੇ ਲੱਛਣਾਂ ਵਿਚ ਜਾਨ ਨੂੰ ਬਹੁਤ ਜ਼ਿਆਦਾ ਖ਼ਤਰਾ ਹੁੰਦਾ ਹੈ।

ਸਵਾਲ :- ਅਨਸਟੇਬਲ ਐਨਜਾਈਨ ਕੀ ਹੈ?
ਜਵਾਬ :- ਜਿਹੜੇ ਖ਼ਤਰੇ ਦੇ ਨਿਸ਼ਾਨ ਪਹਿਲਾਂ ਦੱਸੇ ਜਾ ਚੁੱਕੇ ਹਨ, ਇਨਾਂ ਨੂੰ ਅਨਸਟੇਬਲ ਐਨਜਾਈਨਾ ਕਿਹਾ ਜਾਂਦਾ ਹੈ।

ਸਵਾਲ :- ਅਨਸਟੇਬਲ ਐਨਜਾਈਨਾ ਦੌਰਾਨ ਕੀ ਕਰਨਾ ਚਾਹੀਦਾ ਹੈ?
ਜਵਾਬ :- ਅਨਸਟੇਬਲ ਐਨਜਾਈਨਾ ਕੁਦਰਤ ਵੱਲੋਂ ਵਜਾਈ ਖ਼ਤਰੇ ਦੀ ਘੰਟੀ ਹੁੰਦੀ ਹੈ। ਬਹੁਤ ਜ਼ਿਆਦਾ ਜਵਾਨ ਮੌਤਾਂ ਇਸ ਖ਼ਤਰੇ ਦੀ ਘੰਟੇ ਨੂੰ ਨਜ਼ਰਅੰਦਾਜ਼ ਕਰਨ ਨਾਲ ਹੀ ਹੁੰਦੀਆਂ ਹਨ। ਇਸ ਘੰਟੀ ਵਾਲੇ ਲੱਛਣਾਂ ਦਾ ਮਤਲਬ ਹੈ ਕਿ ਇਕਦਮ ਆਰਾਮ ਕਰ ਕੇ, ਹਥਲਾ ਕੰਮ ਛੱਡ ਕੇ ਐਂਬੂਲੈਂਸ ਰਾਹੀਂ ਤੁਰੰਤ ਸਪੈਸ਼ਲਿਸਟ ਡਾਕਟਰ ਕੋਲ ਪਹੁੰਚ ਜਾਣਾ ਚਾਹੀਦਾ ਹੈ।

ਸਵਾਲ :- ਅਨਸਟੇਬਲ ਐਨਜਾਈਨਾ ਦੌਰਾਨ ਸਰੀਰ ਅੰਦਰ ਕੀ ਵਾਪਰਦਾ ਹੈ?
ਜਵਾਬ :- ਇਸ ਮੌਕੇ ਬਾਰੇ ਪੂਰੀ ਤਰਾਂ ਸਮਝਣ ਦੀ ਲੋੜ ਹੈ। ਐਨਜਾੲਨ ਦੀ ਪੀੜ ਉਦੋਂ ਹੁੰਦੀ ਹੈ ਜਦੋਂ ਨਸਾਂ ਵਿਚ 70 ਫੀਸਦੀ ਤੋਂ ਵੱਧ ਰੋਕਾ ਹੋ ਚੁੱਕਿਆ ਹੁੰਦਾ ਹੈ। ਅਨਸਟੇਬਲ ਐਨਜਾਈਨਾ ਇਸ ਲਈ ਖ਼ਤਰਨਾਕ ਹੈ ਕਿਉਂਕਿ ਇਸ ਵਿਚ ਨਸਾਂ ਵਿਚ ਰੋਕਾ 40 ਫੀਸਦੀ ਤੋਂ ਵੀ ਘੱਟ ਹੁੰਦਾ ਹੈ ਪਰ, ਉਸ ਪੀੜ ਦੇ ਸਮੇਂ ਕਿਸੇ ਇਕ ਛੋਟੀ ਜਿਹੀ ਢੇਲੀ ਵਿਚ ਤ੍ਰੇੜ ਆ ਜਾਂਦੀ ਹੈ, ਜਿਸ ਦੇ ਦੁਆਲੇ ਲਹੂ ਦੇ ਸੈਲ ਜੰਮਣ ਲੱਗ ਪੈਂਦੇ ਹਨ। ਇੰਜ ਮਰੀਜ਼ ਨੂੰ ਜਾਪਦਾ ਹੈ ਕਿ ਉਹ ਪੂਰੀ ਤਰਾਂ ਤੰਦਰੁਸਤ ਹੈ ਤੇ ਧੱਕੋ ਜ਼ੋਰੀ ਹਥਲਾ ਕੰਮ ਕਰੀ ਜਾਂਦਾ ਹੈ, ਭਾਵੇਂ ਕਾਰ ਹੀ ਕਿਉਂ ਨਾ ਚਲਾ ਰਿਹਾ ਹੋਵੇ। ਏਨੇ ਨੂੰ ਸਕਿੰਟਾਂ ਵਿਚ ਲਹੂ ਦੇ ਸੈੱਲਾਂ ਦੇ ਝਟਪਟ ਇੱਕ ਦੂਜੇ ਨਾਲ ਚਿੰਬੜਦੇ ਹੋਏ ਨਸ ਲਗਭਗ ਪੂਰਨ ਰੂਪ ਵਿਚ ਹੀ ਬੰਦ ਹੋ ਜਾਂਦੀ ਹੈ ਤੇ ਸਕਿੰਟਾਂ ਵਿਚ ਖੜੇ ਖਲੋਤੇ ਜਾਂ ਬੈਠੇ ਜਾਂ ਕਾਰ ਚਲਾਉਂਦੇ ਹੀ ਬੰਦਾ ਸਵਾਸ ਤਿਆਗ਼ ਜਾਂਦਾ ਹੈ।

ਇਹ ਜਾਣਕਾਰੀ ਦੇਣ ਦਾ ਇੱਕੋ ਮਕਸਦ ਸੀ ਕਿ ਅਨੇਕ ਜਵਾਨ ਜ਼ਿੰਦਗੀਆਂ ਰੋਜ਼ ਅਜਾਈਂ ਜਾ ਰਹੀਆਂ ਹਨ। ਸਾਰੇ ਦੇ ਸਾਰੇ ਅਜਿਹੇ ਮਰੀਜ਼ ਸਿਰਫ਼ ਇਹ ਲੱਛਣਾਂ ਦੀ ਬੇਗ਼ੌਰੀ ਕਰਨ ਸਦਕਾ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਛਾਤੀ ਵਿਚ ਹੁੰਦੀ ਪੀੜ ਬਾਰੇ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਭਾਵੇਂ ਟੈਸਟਾਂ ਤੋਂ ਬਾਅਦ ਇਹ ਕਾਰਨ ਨਾ ਲੱਭੇ ਤਾਂ ਕੋਈ ਡਰ ਨਹੀਂ ਪਰ ਜਿਉਂ ਹੀ ਇਹ ਲੱਛਣ ਹੋਵੇ, ਤਾਂ ਤੁਰੰਤ ਸਪੈਸ਼ਲਿਸਟ ਕੋਲ ਪਹੁੰਚ ਕੇ ਸਟੈਂਟ ਪੁਆਉਣ ਦੀ ਲੋੜ ਹੁੰਦੀ ਹੈ ਤਾਂ ਜੋ ਰੋਕੇ ਵਾਲੀ ਥਾਂ ਝਟਪਟ ਖੋਲੀ ਜਾ ਸਕੇ। ਇਹ ਜਾਨ ਬਚਾਉਣ ਦਾ ਇੱਕੋ ਇੱਕ ਐਮਰਜੈਂਸੀ ਤਰੀਕਾ ਹੈ। ਜੇ ਰਤਾ ਵੀ ਲੇਟ ਹੋ ਗਏ ਤਾਂ ਸਕਿੰਟਾਂ ਵਿਚ ਮੌਤ ਹੋ ਜਾਂਦੀ ਹੈ ਕਿਉਂਕਿ ਉਨਾਂ ਝਟਪਟ ਜੁੜਦੇ ਜਾਂਦੇ ਸੈੱਲਾਂ ਨੂੰ ਇਕਦਮ ਰੋਕਣ ਦਾ ਕੋਈ ਹੋਰ ਤਰੀਕਾ ਨਹੀਂ ਹੁੰਦਾ।

ਇਸ ਐਮਰਜੈਂਸੀ ਨਿੱਕੇ ਅਪਰੇਸ਼ਨ ਨਾਲ ਮਰੀਜ਼ ਦੀ ਜਾਨ ਬਚ ਜਾਣ ਬਾਅਦ ਫੇਰ ਬਾਈਪਾਸ ਅਪਰੇਸ਼ਨ ਲਈ ਡਾਕਟਰ ਦੀ ਸਲਾਹ ਨਾਲ ਸੋਚਿਆ ਜਾ ਸਕਦਾ ਹੈ।

ਸਵਾਲ :- ਕੀ ਸਟੈਂਟ ਤੋਂ ਬਾਅਦ ਬਾਈਪਾਸ ਅਪਰੇਸ਼ਨ ਦੀ ਲੋੜ ਹੁੰਦੀ ਹੈ?
ਜਵਾਬ :- ਜੇ ਲੱਛਣ ਨਾ ਹੋਣ ਤਾਂ ਬਾਈਪਾਸ ਅਪਰੇਸ਼ਨ ਦੀ ਲੋੜ ਨਹੀਂ ਰਹਿੰਦੀ।

ਸਵਾਲ :- ਅਨਸਟੇਬਲ ਐਨਜਾਈਨਾ ਕਿਉਂ ਸ਼ੁਰੂ ਹੁੰਦਾ ਹੈ?
ਜਵਾਬ :- ਸਵਖ਼ਤੇ ਵੇਲੇ ਸਰੀਰ ਅੰਦਰ ਨਿਕਲਦੇ ਹਾਰਮੋਨ, ਸਵੇਰ ਦੇ ਕੰਮ ਦਾ ਤਣਾਓ ਅਤੇ ਸਵੇਰ ਵੇਲੇ ਪਲੇਟਲੈਟ ਸੈੱਲਾਂ ਦੇ ਵੱਧ ਚਿਪਕਣ ਵਾਲੀ ਸਮਰਥਾ ਸਦਕਾ ਸਵੇਰੇ ਇਹ ਪੀੜ ਜ਼ਿਆਦਾ ਮਹਿਸੂਸ ਹੁੰਦੀ ਹੈ।
ਇਸ ਦੇ ਨਾਲ-ਨਾਲ ਸਵੇਰੇ ਪਖ਼ਾਨੇ ਲਈ ਲਾਇਆ ਜ਼ੋਰ ਤੇ ਬੁਰਸ਼ ਕਰਨ ਲੱਗਿਆਂ ਸੰਘ ਅੰਦਰ ਬੁਰਸ਼ ਮਾਰ ਕੇ ਖੰਘਾਰ ਕੱਢਣ ਨਾਲ ਲੱਗੇ ਜ਼ੋਰ ਦੌਰਾਨ ਹਾਰਟ ਅਟੈਕ ਵੀ ਹੋ ਸਕਦਾ ਹੈ ਜੋ ਮੌਤ ਦਾ ਕਾਰਨ ਬਣ ਜਾਂਦਾ ਹੈ।

ਸਵਾਲ :- ਕੀ ਇਕ ਵਾਰ ਪਿਆ ਸਟੈਂਟ ਹਮੇਸ਼ਾ ਲਈ ਬੰਦੇ ਨੂੰ ਨਿਰੋਗ ਕਰ ਸਕਦਾ ਹੈ?
ਜਵਾਬ :- ਸਟੈਂਟ ਪਾਉਣ ਨਾਲ ਸਰੀਰ ਅੰਦਰਲੀ ਬੀਮਾਰੀ, ਜਿਸ ਨੂੰ ਐਥਿਰੋ ਥਰੋਂਮਬੋਸਿਸ ਕਹਿੰਦੇ ਹਨ, ਖ਼ਤਮ ਨਹੀਂ ਹੁੰਦੀ। ਉਹ ਨਿਰੰਤਰ ਵਧਦੀ ਰਹਿੰਦੀ ਹੈ। ਸਟੈਂਟ ਪਾਉਣ ਨਾਲ ਸਿਰਫ਼ ਇਕ ਥਾਂ ਦਾ ਰੋਕਾ ਹੀ ਠੀਕ ਕੀਤਾ ਜਾ ਸਕਦਾ ਹੈ।
ਇੱਕੋ ਨਾੜੀ ਵਿਚ, ਜਿਸ ਵਿਚ ਸਟੈਂਟ ਪਾਇਆ ਗਿਆ ਹੋਵੇ, ਵਿਚ ਵੀ ਕਿਸੇ ਦੂਜੀ ਥਾਂ ਜਾਂ ਦੂਜੀਆਂ ਨਾੜੀਆਂ ਵਿਚ ਵੀ ਕਿਸੇ ਸਮੇਂ ਦੁਬਾਰਾ ਇਹੋ ਜਿਹਾ ਰੋਕਾ ਪੈ ਸਕਦਾ ਹੈ।
ਇਸ ਲਈ ਸਟੈਂਟ ਪਾਉਣਾ ਮਰੀਜ਼ ਨੂੰ ਅੰਦਰ ਨਿਰੰਤਰ ਵੱਧਦੀ ਜਾਂਦੀ ਬੀਮਾਰੀ ਤੋਂ ਛੁਟਕਾਰਾ ਨਹੀਂ ਦੁਆ ਸਕਦਾ।

ਸਵਾਲ :- ਕੀ ਇਹ ਸਟੈਂਟ ਸਦੀਵੀ ਹਨ?
ਜਵਾਬ :- ਸਟੈਂਟ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਕੁੱਝ ਸਟੈਂਟ ਸਿਰਫ਼ ਜਾਲੀ ਦੇ ਬਣੇ ਹੁੰਦੇ ਹਨ (ਬੇਅਰ ਮੈਟਲ ਸਟੈਂਟ) ਅਤੇ ਕੁੱਝ ਦਵਾਈ ਨਾਲ ਬਣੇ ਹੁੰਦੇ ਹਨ (ਡਰੱਗ ਇਲਿਊਟਿੰਗ ਸਟੈਂਟ)। ਹੁਣੇ ਜਿਹੇ ਨਵੀਂ ਤਰਾਂ ਦੇ ਸਟੈਂਟ ਈਜਾਦ ਹੋਏ ਹਨ ਜੋ ਕੁੱਝ ਸਾਲਾਂ ਬਾਅਦ ਆਪਣੇ ਆਪ ਖੁਰ ਜਾਂਦੇ ਹਨ। ਇਨਾਂ ਨੂੰ ‘ਬਾਇਓ ਐਬਜ਼ਾਰਬੇਬਲ’ ਸਟੈਂਟ ਕਿਹਾ ਜਾਂਦਾ ਹੈ।
ਇਕ ਵਾਰ ਸਟੈਂਟ ਪਾ ਦੇਣ ਤੋਂ ਬਾਅਦ ਉਸ ਉੱਤੇ ਕੁੱਝ ਸਮੇਂ ਬਾਅਦ ਪਲੇਟਲੈੱਟ ਸੈੱਲਾਂ ਦਾ ਜੰਮਣਾ ਸ਼ੁਰੂ ਹੋ ਸਕਦਾ ਹੈ ਜਿਸ ਨਾਲ ਸਟੈਂਟ ਬੰਦ ਹੋ ਸਕਦਾ ਹੈ ਜੋ ਇਕਦਮ ਜਾਨਲੇਵਾ ਸਾਬਤ ਹੋ ਜਾਂਦਾ ਹੈ।
ਇਸ ਲਈ ਸਟੈਂਟ ਦੁਬਾਰਾ ਵੀ ਪਾਉਣਾ ਪੈ ਸਕਦਾ ਹੈ ਹੈ ਜਾਂ ਖੋਲਣਾ ਪੈ ਸਕਦਾ ਹੈ। ਜੇ ਸੰਭਵ ਨਾ ਹੋਵੇ ਤਾਂ ਬਾਈਪਾਸ ਸਰਜਰੀ ਵੀ ਕਰਨੀ ਪੈ ਸਕਦੀ ਹੈ।

ਸਵਾਲ :- ਸਟੈਂਟ ਪਾਉਣ ਲਈ ਕਿੰਨਾ ਕੁ ਵੱਡਾ ਅਪਰੇਸ਼ਨ ਕਰਨਾ ਪੈਂਦਾ ਹੈ।
ਜਵਾਬ :- ਸਟੈਂਟ ਪਾਉਣ ਲਈ ਮਰੀਜ਼ ਨੂੰ ਬੇਹੋਸ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਂਹ ਜਾਂ ਲੱਤ ਦੀ ਨਾੜੀ ਰਾਹੀਂ ਤਾਰ ਪਾ ਕੇ ਦਿਲ ਦੀਆਂ ਨਾੜੀਆਂ ਵਿਚ ਸਟੈਂਟ ਟਿਕਾ ਦਿੱਤਾ ਜਾਂਦਾ ਹੈ। ਸਿਰਫ਼ ਇਕ ਜਾਂ ਦੋ ਟਾਂਕੇ ਲਾਉਣ ਦੀ ਲੋੜ ਪੈਂਦੀ ਹੈ।

ਸਵਾਲ :- ਬਾਈਪਾਸ ਸਰਜਰੀ ਦੀ ਲੋੜ ਕਦੋਂ ਪੈਂਦੀ ਹੈ?
ਜਵਾਬ :- ਅਨਸਟੇਬਲ ਐਨਜਾਈਨਾ ਵਿਚ ਬਾਈਪਾਸ ਸਰਜਰੀ ਨਹੀਂ ਕੀਤੀ ਜਾਂਦੀ।
ਸਰਜਰੀ ਸਿਰਫ਼ ਉਦੋਂ ਕੀਤੀ ਜਾਂਦੀ ਹੈ, ਜਦੋਂ :-
1. ਸਥਿਰ ਐਨਜਾਈਨਾ
2. ਸ਼ੱਕਰ ਰੋਗੀਆਂ ਵਿਚ, ਜੇ ਤਿੰਨੋਂ ਨਾੜੀਆਂ ਦਾ ਰੋਕਾ ਹੋਵੇ
3. ਐਂਜੀਓਗ੍ਰਾਫ਼ੀ ਵਿਚਲਾ ਕੋਈ ਐਸਾ ਨੁਕਸ ਜੋ ਡਾਕਟਰੀ ਸਲਾਹ ਨਾਲ ਹੀ ਕੀਤਾ ਜਾ ਸਕਦਾ ਹੈ।

ਸਵਾਲ :- ਕੀ ਸਟੈਂਟ ਪਾਉਣ ਨਾਲ ਜ਼ਿੰਦਗੀ ਲੰਮੀ ਹੋ ਸਕਦੀ ਹੈ?
ਜਵਾਬ :- ਜੇ ਹਾਰਟ ਅਟੈਕ ਜਾਂ ਅਨਸਟੇਬਲ ਐਨਜਾਈਨਾ ਵਿਚ ਪਾਇਆ ਜਾਵੇ ਤਾਂ ਜਾਨ ਬਚ ਸਕਦੀ ਹੈ। ਪਰ, ਜੇ ਸਟੇਬਲ ਐਨਜਾਈਨਾ ਵਿਚ ਪਾਇਆ ਜਾਵੇ ਤਾਂ ਜ਼ਿੰਦਗੀ ਲੰਮੀ ਨਹੀਂ ਹੁੰਦੀ। ਸਿਰਫ਼ ਜ਼ਿੰਦਗੀ ਰਤਾ ਸੁਖਾਲੀ ਹੋ ਜਾਂਦੀ ਹੈ ਜਿਸ ਵਿਚ ਤੁਰਨ ਫਿਰਨ ਲੱਗਿਆਂ ਓਨੀ ਤਕਲੀਫ਼ ਨਹੀਂ ਹੁੰਦੀ।

ਸਵਾਲ :- ਕੀ ਐਨਜਾਈਨਾ ਕਰਨ ਵਾਲੀ ਨਸਾਂ ਦੀ ਬੀਮਾਰੀ ਠੀਕ ਕੀਤੀ ਜਾ ਸਕਦੀ ਹੈ?
ਜਵਾਬ :- ਠੀਕ ਤਾਂ ਨਹੀਂ, ਪਰ ਕਾਬੂ ਵਿਚ ਕੀਤੀ ਜਾ ਸਕਦੀ ਹੈ। ਸਰੀਰ ਦੀਆਂ ਸਾਰੀਆਂ ਨਸਾਂ ਵਿਚ ਥਿੰਦੇ ਦੇ ਢੇਲੇ ਜੰਮ ਜਾਂਦੇ ਹਨ ਕਿਉਂਕਿ ਇਹ ਖਾਣ ਪੀਣ ਤੇ ਜੀਊਣ ਦੇ ਢੰਗ ਉੱਤੇ ਨਿਰਭਰ ਕਰਦੇ ਹਨ।
ਇਸੇ ਲਈ ਜਦੋਂ ਤਕ ਆਪਣੇ ਜੀਊਣ ਦੇ ਤੌਰ ਤਰੀਕੇ ਨਹੀਂ ਬਦਲੇ ਜਾਂਦੇ, ਜ਼ਿੰਦਗੀ ਲੰਮੀ ਨਹੀਂ ਹੁੰਦੀ। ਜਿਹੜੇ ਜਣੇ ਆਪਣੀ ਵਧੀ ਹੋਈ ਬੀਮਾਰੀ ਦੇ ਕਾਰਨਾਂ ਨੂੰ ਕਾਬੂ ਕਰਨਾ ਚਾਹੁੰਦੇ ਹੋਣ, ਉਨਾਂ ਲਈ :-
1. ਸਿਗਰਟਨੋਸ਼ੀ ਉੱਤੇ ਸੰਪੂਰਨ ਰੋਕ
2. ਬਲੱਡ ਪ੍ਰੈੱਸ਼ਰ ਨੂੰ ਦਵਾਈਆਂ ਨਾਲ ਵਧਣ ਨਾ ਦੇਣਾ
3. ਲਹੂ ਵਿਚ ਸ਼ੱਕਰ ਦੀ ਮਾਤਰਾ ਸਹੀ ਰੱਖਣੀ
4. ਸਬਜ਼ੀ ਫਲ ਵੱਧ ਖਾਣੇ
5. ਅੰਡੇ, ਮੱਖਣ, ਘਿਓ, ਤੇਲ, ਮਲਾਈ, ਮਾਸਾਹਾਰੀ ਖਾਣੇ, ਲੂਣ ਤੇ ਖੰਡ ਘੱਟ ਖਾਣੇ (ਇਸ ਬਾਰੇ ਕੁੱਝ ਖੋਜੀ ਮੰਨਦੇ ਹਨ ਕਿ ਕਦੇ ਕਦਾਈਂ ਖਾਂਦੇ ਰਹਿਣ ਨਾਲ ਕੋਈ ਵਾਧੂ ਨੁਕਸਾਨ ਨਹੀਂ ਹੁੰਦਾ)
6. ਤਣਾਓ ਨੂੰ ਨੇੜੇ-ਤੇੜੇ ਨਾ ਫਟਕਣ ਦੇਣਾ
7. ਸਟੈਂਟ ਪਾਉਣ ਬਾਅਦ ਐਸਪਿਰਿਨ/ਕਲੋਪੀਡੋਗਰਿਲ ਦਵਾਈਆਂ
ਰੈਗੂਲਰ ਖਾਣੀਆਂ, ਜਿਨਾਂ ਨਾਲ ਪਲੇਟਲੈੱਟ ਸੈੱਲ ਜੰਮਦੇ ਨਹੀਂ।
8. ਸਟੈਟਿਨ ਦਵਾਈ ਰੈਗੂਲਰ ਖਾਣੀ
9. ਰੋਜ਼ ਕਸਰਤ ਕਰਨੀ। ਹਰ ਹਫ਼ਤੇ 150 ਮਿੰਟ ਕਸਰਤ ਕਰਨੀ ਜ਼ਰੂਰੀ ਹੈ।
ਇਸ ਤੋਂ ਘੱਟ ਕਸਰਤ ਦਾ ਫ਼ਾਇਦਾ ਨਹੀਂ।
10. ਸੈਰ ਕਰਨੀ, ਸਾਈਕਲ ਚਲਾਉਣੀ, ਤੈਰਨਾ, ਭੱਜਣਾ, ਆਦਿ ਸਭ ਠੀਕ
ਹਨ।
11. ਸਭ ਤੋਂ ਜ਼ਰੂਰੀ ਹੈ ਆਪਣੇ ਆਪ ਨੂੰ ਸਹਿਜ ਰੱਖਣਾ ਤੇ ਹਰ ਗੱਲ ਭਾਜੜ ਪਾ ਕੇ ਨਾ ਕਰਨੀ। ਸੁਭਾਅ ਵਿਚ ਠਹਿਰਾਓ ਜ਼ਿੰਦਗੀ ਲੰਮੀ ਕਰਨ ਵਿਚ ਮਦਦਗਾਰ ਸਾਬਤ ਹੋ ਚੁੱਕਿਆ ਹੈ। ਕਾਹਲ ਮੌਤ ਨੂੰ ਸੱਦਾ ਦਿੰਦੀ ਹੈ। ਸਾਰੇ ਕੰਮ ਇੱਕੋ ਦਿਨ ਵਿਚ ਮੁਕਾਉਣ ਦੀ ਕੋਸ਼ਿਸ਼ ਕਰਦਿਆਂ ਲੋੜੋਂ ਵੱਧ ਤਣਾਓ ਸਹੇੜ ਕੇ ਮਰ ਜਾਣ ਨਾਲੋਂ ਚੰਗਾ ਹੈ ਦਸ ਸਾਲ ਹੋਰ ਖੁਸ਼ ਰਹਿ ਕੇ ਜੀਅ ਲਈਏ।
ਖਿੱਝ ਕੇ, ਲੜ ਕੇ, ਇਕਦਮ ਤੈਸ਼ ਵਿਚ ਆ ਕੇ ਹਾਰਟ ਅਟੈਕ ਕਰਵਾ ਕੇ ਮਰ ਜਾਣਾ ਨਹੀਂ ਚਾਹੁੰਦੇ ਤਾਂ ਕੰਮ ਕਾਰ ਦੇ ਬੋਝ ਵਿੱਚੋਂ ਆਪਣੇ ਅਤੇ ਆਪਣੇ ਬੱਚਿਆਂ ਜਾਂ ਦੋਸਤਾਂ ਲਈ ਸਮਾਂ ਜ਼ਰੂਰ ਕੱਢਣਾ ਪੈਣਾ ਹੈ।

ਨਿਚੋੜ :

  1. ਛਾਤੀ ਵਿਚਲੀ ਪੀੜ ਜਾਨਲੇਵਾ ਹੋ ਸਕਦੀ ਹੈ। ਇਸ ਲਈ ਤੁਰੰਤ ਐਮਰਜੈਂਸੀ ਵਿਚ ਐਂਬੂਲੈਂਸ ਰਾਹੀਂ ਪਹੁੰਚ ਜਾਣਾ ਚਾਹੀਦਾ ਹੈ।
  2. ਸਟੈਂਟ ਅਨਸਟੇਬਲ ਐਨਜਾਈਨਾ ਵਿਚ ਜਾਨ ਬਚਾ ਦਿੰਦੇ ਹਨ। ਅਜਿਹੇ ਸਮੇਂ ਪੈਸੇ ਦੀ ਕਿਰਸ ਜਾਨ ਲੈ ਸਕਦੀ ਹੈ। ਬਹੁਤ ਸਾਰੀਆਂ ਜਵਾਨ ਮੌਤਾਂ ਹਰ ਰੋਜ਼ ਸਿਰਫ਼ ਇਸ ਗੱਲ ਉੱਤੇ-‘‘ਕੋਈ ਨਾ ਰਤਾ ਕੁ ਗੈਸ ਜਿਹੀ ਹੈ, ਆਪੇ ਠੀਕ ਹੋ ਜਾਏਗੀ। ਸ਼ਾਮ ਤਾਈਂ ਵੇਖ ਲੈਂਦੇ ਹਾਂ’’-ਨਾਲ ਹੀ ਹੋ ਰਹੀਆਂ ਹਨ। ਜਾਨ ਤੋਂ ਵੱਧ ਕੀਮਤੀ ਹੋਰ ਕੋਈ ਚੀਜ਼ ਨਹੀਂ ਹੁੰਦੀ।
  3. ਛਾਤੀ ਦੀ ਪੀੜ ਦੌਰਾਨ ਇਕਦਮ ਹਥਲਾ ਕੰਮ ਛੱਡ ਦੇਣਾ ਚਾਹੀਦਾ ਹੈ। ਆਪ ਕਾਰ ਚਲਾ ਕੇ ਕਦੇ ਵੀ ਨਹੀਂ ਜਾਣਾ ਚਾਹੀਦਾ।
  4. ਜੀਊਣ ਦਾ ਢੰਗ ਤਬਦੀਲ ਕਰ ਕੇ ਸਹਿਜ ਭਾਵ ਨਾਲ ਹਰ ਮੁਸ਼ਕਲ ਨੂੰ ਨਜਿੱਠਣਾ ਚਾਹੀਦਾ ਹੈ।
  5. ਆਪਣੇ ਨਿੰਦਕ ਤੋਂ ਕੁੱਝ ਫਾਸਲਾ ਬਣਾ ਕੇ ਰੱਖਣਾ ਚਾਹੀਦਾ ਹੈ। ਨਿੰਦਿਆ ਕਰਨ ਜਾਂ ਸੁਣਨ ਨਾਲ ਤਣਾਓ ਕਈ ਗੁਣਾ ਵਧ ਜਾਂਦਾ ਹੈ ਜੋ ਨੁਕਸਾਨਦੇਹ ਹੈ।
  6. ਇਹ ਕਰਨੇ ਜ਼ਰੂਰੀ ਹਨ :
  • ਬਲੱਡ ਪ੍ਰੈੱਸ਼ਰ 120/80 ਤੋਂ ਹੇਠਾਂ
  • ਨਿਰਣੇ ਪੇਟ ਸ਼ੂਗਰ 100 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਹੇਠਾਂ
  • ਢਿੱਡ ਦਾ ਨਾਪ ਕੁਲਿਆਂ ਤੋਂ ਘੱਟ
  • ਲਹੂ ਵਿਚਲੀ ਟਰਾਈਗਲਿਸਟਰਾਈਡ 150 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਘੱਟ
  • ਐਚ.ਡੀ.ਐਲ. ਕੋਲੈਸਟਰੋਲ ਮਰਦਾਂ ਵਿਚ 50 ਤੋਂ ਵੱਧ ਤੇ ਔਰਤਾਂ ਵਿਚ 40 ਤੋਂ ਵੱਧ

ਉੱਪਰ ਦੱਸੇ ਲਹੂ ਤੇ ਸਰੀਰ ਵਿਚਲੇ ਇਹ ਪੰਜ ਅੰਕੜੇ ਠੀਕ ਰੱਖ ਲਏ ਜਾਣ ਤਾਂ ਹਾਲੇ ਤੱਕ ਦੀਆਂ ਹੋਈਆਂ ਖੋਜਾਂ ਅਨੁਸਾਰ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
ਲਓ ਜੀ, ਅਜ਼ਮਾਓ ਤੇ ਲੰਮੀ ਜ਼ਿੰਦਗੀ ਭੋਗੋ। ਮੇਰੇ ਵੱਲੋਂ ਇਹ ਨਵੇਂ ਸਾਲ ਦਾ ਤੋਹਫ਼ਾ ਕਬੂਲ ਕਰੋ। (17/01/2018)

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com