|
|
ਵਿਗਿਆਨ
ਪ੍ਰਸਾਰ |
ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(26/05/2020) |
|
|
|
ਜੋ
ਸਬੂਤ ਹੁਣ ਸਾਡੇ ਕੋਲ ਬਚੇ ਹਨ, ਉਸ ਹਿਸਾਬ ਨਾਲ ਪਹਿਲੀ ਦਿਮਾਗ਼ ਦੀ ਸਰਜਰੀ ਲਗਭਗ
7,000 ਸਾਲ ਪਹਿਲਾਂ ਦੱਖਣੀ ਅਮਰੀਕਾ ਵਿਚ ਹੋਈ ਸੀ। ਉਦੋਂ ਦਿਮਾਗ਼ ਤੇ ਪਾਸਿਆਂ ਵੱਲ
ਨਿੱਕੀਆਂ ਮੋਰੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਇਹ ਸੋਚਿਆ ਜਾਂਦਾ ਸੀ ਕਿ ਪ੍ਰੇਤ
ਆਤਮਾਵਾਂ ਸਿਰ ਉੱਤੇ ਕਾਬਜ਼ ਹੋ ਚੁੱਕੀਆਂ ਹਨ। ਜੇ ਮੋਰੀਆਂ ਕਰ ਦਿੱਤੀਆਂ ਜਾਣ ਤਾਂ
ਆਤਮਾਵਾਂ ਬਾਹਰ ਨਿਕਲ ਜਾਣਗੀਆਂ।
ਇਸ ਆਧਾਰ ਉੱਤੇ ਬਹੁਤ ਸਾਰੇ ਮਨੋਰੋਗੀਆਂ
ਦੇ ਅਪਰੇਸ਼ਨ ਕਰ ਦਿੱਤੇ ਗਏ। ਇਸ ਤੱਥ ਦੇ ਸਬੂਤ ਵਜੋਂ ਲਗਭਗ ਇੱਕ ਫੀਸਦੀ ਪੁਰਾਣੇ
ਸਮਿਆਂ ਦੀਆਂ ਦੱਬੀਆਂ ਹੋਈਆਂ ਲੱਭੀਆਂ ਖੋਪੜੀਆਂ ਵਿਚਲੀਆਂ ਕੀਤੀਆਂ ਹੋਈਆਂ ਮੋਰੀਆਂ
ਹਨ।
ਇਹ ਮੋਰੀਆਂ ਕਰਨੀਆਂ ਅੱਜ ਵੀ ਜਾਰੀ ਹਨ ਪਰ ਹੁਣ ਪ੍ਰੇਤ ਆਤਮਾਵਾਂ ਕੱਢਣ
ਲਈ ਨਹੀਂ ਸਗੋਂ ਦਿਮਾਗ਼ ਅੰਦਰ ਨਿੱਕੀਆਂ ਮਸ਼ੀਨਾਂ ਫਿੱਟ ਕਰਨ ਲਈ ਹਨ। ਇਲੈਕਟ੍ਰਿਕ
ਤਰੰਗਾਂ ਕੱਢਣ ਵਾਲੀਆਂ ਇਹ ਮਸ਼ੀਨਾਂ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਦੇ ਸੈੱਲਾਂ ਨੂੰ
ਚੁਸਤ ਕਰਦੀਆਂ ਹਨ ਜਿਹੜੇ ਸੁਸਤ ਪੈ ਚੁੱਕੇ ਹੋਣ। ਇਸ ਨੂੰ ‘‘ਦਿਮਾਗ਼ ਦੇ ਅੰਦਰੂਨੀ
ਹਿੱਸਿਆਂ ਦੀ ਰਵਾਨੀ’’ ਕਿਹਾ ਜਾਂਦਾ ਹੈ ਯਾਨੀ ਡੀਪ ਬਰੇਨ ਸਟਿਮੂਲੇਸ਼ਨ
(ਡੀ.ਬੀ.ਐੱਸ.)।
ਸਭ ਤੋਂ ਪਹਿਲਾਂ ਤਿੱਖੀ ਪੀੜ ਨੂੰ ਜਰ ਜਾਣ ਲਈ
ਅਜਿਹਾ ਇਲਾਜ 1960 ਵਿਚ ਕੀਤਾ ਗਿਆ ਸੀ। ਹੁਣ ਅਮਰੀਕਾ ਤੇ ਯੂਰਪ ਵਿਚ ਹਿੱਲਦੇ-ਕੰਬਦੇ
ਹੱਥਾਂ ਲਈ, ਪਾਰਕਿਨਸਨ ਰੋਗ ਵਿਚਲੀਆਂ ਸਰੀਰ ਦੀਆਂ ਬੇਲੋੜੀਆਂ ਘੁਮਾਊਦਾਰ ਹਰਕਤਾਂ
ਰੋਕਣ ਲਈ, ਦੌਰਿਆਂ ਲਈ ਤੇ ਵਾਰ-ਵਾਰ ਕੁੰਡੀਆਂ ਲਾਉਣ ਜਾਂ ਹੱਥ ਧੋਣ ਵਾਲੀ ਬੀਮਾਰੀ
(ਓ.ਸੀ.ਐਨ.) ਨੂੰ ਕਾਬੂ ਕਰਨ ਲਈ ਇਹ ਇਲਾਜ ਕੀਤਾ ਜਾਂਦਾ ਹੈ।
ਇਹ ਸਾਰੀਆਂ
ਬੀਮਾਰੀਆਂ ਦਰਅਸਲ ਦਿਮਾਗ਼ ਦੇ ਕਿਸੇ ਇੱਕ ਹਿੱਸੇ ਦੀ ਵੱਖਰੀ ਹਿਲਜੁਲ ਕਰ ਕੇ ਹੀ
ਹੁੰਦੀਆਂ ਹਨ। ਜੇ ਦਵਾਈ ਅਸਰ ਨਾ ਵਿਖਾ ਰਹੀ ਹੋਵੇ ਤਾਂ ਇਹ ਅਪਰੇਸ਼ਨ ਕਰਨਾ ਪੈ ਜਾਂਦਾ
ਹੈ। ਹੁਣ ਇਹੀ ਇਲਾਜ ਲਗਾਤਾਰ ਰਹਿੰਦੀ ਢਹਿੰਦੀ ਕਲਾ, ਐਲਜ਼ੀਮਰ ਬੀਮਾਰੀ
ਅਤੇ ਨਸ਼ੇ ਦੀ ਲਤ ਵਾਸਤੇ ਵੀ ਕੀਤਾ ਜਾਣ ਲੱਗ ਪਿਆ ਹੈ।
ਜਿਵੇਂ
ਪਾਰਕਿਨਸਨ ਰੋਗ ਵਿਚ ਕੁੱਝ ਹਿੱਸਿਆਂ ਵਿਚ ਹੱਦੋਂ ਵੱਧ ਇਕਦਮ ਹਿਲਜੁਲ ਨਾਲ
ਨੁਕਸ ਦਿਸਦਾ ਹੈ, ਤਾਂ ਇਸ ਅਪਰੇਸ਼ਨ ਨਾਲ ਉਸ ਹਿੱਸੇ ਨੂੰ ਕਾਬੂ ਵਿਚ ਕਰਨ ਦਾ ਸੁਣੇਹਾ
ਲਾ ਦਿੱਤਾ ਜਾਂਦਾ ਹੈ। ਇੰਜ ਹੀ ਢਹਿੰਦੀ ਕਲਾ ਵਾਲੇ ਹਿੱਸੇ ਨੂੰ ਸ਼ਾਂਤ ਕਰ ਕੇ ਮੂਡ
ਸਹੀ ਕੀਤਾ ਜਾ ਸਕਦਾ ਹੈ। ਐਲਜ਼ੀਮਰ ਬੀਮਾਰੀ ਵਿਚ ਸੁਸਤ ਹੋਏ ਹਿੱਸਿਆਂ ਨੂੰ ਵੀ ਚੁਸਤ
ਕੀਤਾ ਜਾ ਸਕਦਾ ਹੈ।
ਮਨੁੱਖੀ ਦਿਮਾਗ਼ ਨੂੰ ਕਾਬੂ ਕਰ ਕੇ ਹੁਕਮ ਸੁਣਾਉਣ ਵਾਲੇ
ਇਸ ਅਪਰੇਸ਼ਨ ਨੂੰ ਸਫ਼ਲ ਢੰਗ ਨਾਲ ਲਗਭਗ ਇੱਕ ਲੱਖ ਤੋਂ ਵੱਧ ਮਰੀਜ਼ਾਂ ਵਿਚ ਕੀਤਾ ਜਾ
ਚੁੱਕਿਆ ਹੈ। ਜ਼ਿਆਦਾਤਰ ਮਰੀਜ਼ ਪਾਰਕਿਨਸਨ ਬੀਮਾਰੀ ਤੋਂ ਪੀੜਤ ਸਨ।
ਹੁਣ ਤਾਂ
ਜਾਗਦੇ ਹੋਏ ਮਰੀਜ਼ ਵਿਚ ਵੀ ਅਪਰੇਸ਼ਨ ਵਾਲੇ ਹਿੱਸੇ ਵਾਲੀ ਥਾਂ ਨੂੰ ਹਲਕਾ ਸੁੰਨ ਕਰ ਕੇ
ਇਹ ਮਸ਼ੀਨ ਸਿਰ ਅੰਦਰ ਫਿੱਟ ਕਰ ਦਿੱਤੀ ਜਾਂਦੀ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ
ਮਸ਼ੀਨ ਫਿੱਟ ਕਰਦਿਆਂ ਇਨਸਾਨੀ ਦਿਮਾਗ਼ ਵਿਚਲੀਆਂ ਤਰੰਗਾਂ, ਵੱਖੋ-ਵੱਖ ਹਿੱਸਿਆਂ ਦੇ
ਕੰਮ ਕਾਰ ਦੇ ਢੰਗ, ਇਨਸਾਨੀ ਸੋਚ ਵਿਚਲੇ ਉਤਾਰ ਚੜਾਓ, ਬੌਧਿਕ ਵਿਚਾਰਧਾਰਾ ਸਮੇਤ
ਸਰੀਰ ਦੇ ਵੱਖੋ-ਵੱਖ ਅੰਗਾਂ ਦੀ ਹਿਲਜੁਲ, ਪੀੜ ਦਾ ਇਹਸਾਸ, ਫ਼ੈਸਲਾ ਲੈਣ ਦਾ ਢੰਗ,
ਆਦਿ ਸਭ ਕੁੱਝ ਬਾਰੇ ਸਮਝਣਾ ਸੌਖਾ ਹੋ ਗਿਆ ਹੈ। ਅਜਿਹਾ ਕਰਦਿਆਂ ਹਰ ਬੀਮਾਰੀ ਨਾਲ
ਢਹਿੰਦੀ ਕਲਾ ਜਾਂ ਮਨੋਦਸ਼ਾ ਵਿਚ ਤਬਦੀਲੀ ਬਾਰੇ ਸਮਝਣਾ ਸੌਖਾ ਹੋ ਗਿਆ ਹੈ।
ਦਿਮਾਗ਼ ਵਿਚਲੇ ਉਹ ਹਿੱਸੇ ਜਿਨ੍ਹਾਂ ਬਾਰੇ ਹਾਲੇ ਤਕ ਸਮਝਿਆ ਨਹੀਂ ਜਾ ਸਕਿਆ ਸੀ ਕਿ
ਕਿਵੇਂ ਕੋਈ ਜਣਾ ਉਸੇ ਹਾਲ ਵਿਚ ਪੀੜ ਮਹਿਸੂਸ ਨਹੀਂ ਕਰਦਾ ਤੇ ਕਿਵੇਂ ਕੋਈ ਰੋ ਰੋ
ਬੇਹਾਲ ਹੋ ਜਾਂਦਾ ਹੈ; ਇੰਜ ਹੀ ਵਧੀ ਹੋਈ ਬੀਮਾਰੀ ਨੂੰ ਵੀ ਮਨੋਬਲ ਨਾਲ ਕਿਵੇਂ
ਘਟਾਇਆ ਜਾ ਸਕਦਾ ਹੈ, ਬਾਰੇ ਵੀ ਸਮਝ ਆਉਣ ਲੱਗ ਪਈ ਹੈ।
ਇਸ ਮਸ਼ੀਨ ਰਾਹੀਂ
ਡਿੱਗਿਆ ਹੋਇਆ ਮਨੋਬਲ ਵਧਾ ਕੇ ਵੇਖਿਆ ਜਾ ਚੁੱਕਿਆ ਹੈ ਤੇ ਸਰੀਰਕ ਹਿਲਜੁਲ ਨੂੰ ਵੀ
ਕਾਬੂ ਵਿਚ ਕਰ ਕੇ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਹੁਣ ਤੱਕ ਵੱਖੋ-ਵੱਖਰੇ 700
ਖੋਜ ਪੱਤਰ ਸਿਰਫ਼ ਇਸ ਅਪਰੇਸ਼ਨ ਬਾਰੇ ਲਿਖੇ ਜਾ ਚੁੱਕੇ ਹਨ।
ਟੋਰਾਂਟੋ ਦੇ
ਵੈਸਟਰਨ ਹਸਪਤਾਲ ਵਿਖੇ ਸੰਨ 1990 ਵਿਚ ਰੋਨਾਲਡ ਟਾਸਕਰ ਨੇ ਪਾਸਾ ਮਾਰੇ ਜਾਣ, ਰੀੜ੍ਹ
ਦੀ ਹੱਡੀ ਦੀ ਸੱਟ ਵਾਲੇ ਮਰੀਜ਼ਾਂ ਅਤੇ ਬਾਂਹ ਜਾਂ ਲੱਤ ਵੱਢੀ ਜਾਣ ਵਾਲਿਆਂ ਦੇ ਦਿਮਾਗ਼
ਵਿਚ ਇਹ ਮਸ਼ੀਨ ਫਿੱਟ ਕਰ ਕੇ ਉਨ੍ਹਾਂ ਦੇ ਪੀੜ ਦੇ ਇਹਸਾਸ ਨੂੰ ਘਟਾਇਆ ਤਾਂ ਮਰੀਜ਼ਾਂ
ਵਿਚ ਬਹੁਤ ਜ਼ਿਆਦਾ ਫਰਕ ਦਿਸਿਆ। ਅਜਿਹਾ ਕਰਨ ਲਈ ਮਸ਼ੀਨ ਰਾਹੀਂ ਲਗਾਤਾਰ ਬਿਜਲਈ
ਤਰੰਗਾਂ ਸੁੱਟਣੀਆਂ ਪੈਂਦੀਆਂ ਹਨ ਜੋ 20 ਤੋਂ 200 ਵਾਰ ਪ੍ਰਤੀ ਸਕਿੰਟ ਨਿਕਲਦੀਆਂ
ਹਨ। ਟਾਸਕਰ ਦੇ ਅੱਧੇ ਤੋਂ ਵੱਧ ਮਰੀਜ਼ਾਂ ਨੂੰ ਪੀੜ ਵਿਚ ਆਰਾਮ ਮਹਿਸੂਸ ਹੋਇਆ। ਪਰ
ਅੱਜਕਲ ਅਜਿਹੀ ਪੀੜ ਲਈ ਇਸ ਅਪਰੇਸ਼ਨ ਦੀ ਥਾਂ ਨਸ਼ੇ ਦੇ ਟੀਕੇ ਜਾਂ ਮਨੋਵਿਗਿਆਨਿਕ ਢੰਗ
ਵਾਸਤੇ ਜਾਣ ਲੱਗ ਪਏ ਹਨ। ਮੌਜੂਦਾ ਸਮੇਂ ਵਿਚ ਇਸ ਅਪਰੇਸ਼ਨ ਨੂੰ ਜਾਰੀ ਰੱਖਣ ਬਾਰੇ
ਫਿਰ ਤੋਂ ਸੋਚ ਵਿਚਾਰ ਹੋਣ ਲੱਗ ਪਈ ਹੈ।
ਪਾਰਕਿਨਸਨ ਰੋਗ ਵਿਚ ਬਹੁਤ ਵਧੀਆ
ਨਤੀਜੇ ਦਿਸਣ ਬਾਅਦ ਹੁਣ ਇਹ ਸਮਝ ਆ ਚੁੱਕੀ ਹੈ ਕਿ ਦਿਮਾਗ਼ ਦੇ ਕਿਹੜੇ ਹਿੱਸੇ ਵਿੱਚੋਂ
ਸਰੀਰ ਦੇ ਕੰਬਣ ਵਾਲੀਆਂ ਤਰੰਗਾਂ ਨਿਕਲਦੀਆਂ ਹਨ। ਇਹ ਬਿਜਲਈ ਤਰੰਗਾਂ ਲਗਭਗ 25 ਹਜ਼ਾਰ
ਨਿਊਰੋਨ ਸੈੱਲਾਂ ਵਿੱਚੋਂ ਇੱਕੋ ਸਮੇਂ ਨਿਕਲਦੀਆਂ ਹਨ। ਪੱਠਿਆਂ ਦਾ
ਆਕੜਨਾ, ਤੁਰਨ ਵਿਚ ਤਕਲੀਫ਼ ਤੇ ਪੱਠਿਆਂ ਦੀ ਬੇਤਰਤੀਬੀ ਹਿਲਜੁਲ ਨੂੰ ਕਾਬੂ ਕਰਨ ਲਈ
ਏਨੇ ਸਾਰੇ ਨਿਊਰੌਨ ਸੈੱਲਾਂ ਨੂੰ ਅਪਰੇਸ਼ਨ ਰਾਹੀਂ ਸਿਰ ਅੰਦਰ ਪਾਈ ਮਸ਼ੀਨ
ਕਾਬੂ ਵਿਚ ਕਰ ਲੈਂਦੀ ਹੈ ਤੇ ਮਰੀਜ਼ ਲਗਭਗ ਠੀਕ ਹੋ ਜਾਂਦਾ ਹੈ।
ਡਿਸਟੋਨੀਆ ਦੇ ਮਰੀਜ਼ ਬੱਚਿਆਂ ਦਾ ਸਰੀਰ ਵੀ ਅਜੀਬ ਤਰੀਕੇ ਘੁੰਮ ਕੇ ਟੇਢਾ ਹੋ
ਜਾਂਦਾ ਹੈ ਜਿਸ ਸਦਕਾ ਨਾ ਤਾਂ ਉਹ ਤੁਰ ਫਿਰ ਸਕਦੇ ਹਨ, ਨਾ ਆਪਣੀ ਤਕਲੀਫ਼ ਸਾਂਝੀ ਕਰ
ਸਕਦੇ ਹਨ ਤੇ ਉਨ੍ਹਾਂ ਦੀ ਮੌਤ ਵੀ ਛੇਤੀ ਹੋ ਜਾਂਦੀ ਹੈ। ਇਨ੍ਹਾਂ ਬੱਚਿਆਂ ਵਿਚ ਵੀ
ਇਸ ਮਸ਼ੀਨ ਸਦਕਾ ਦਿਮਾਗ਼ ਦੇ ਗਲੋਬਸ ਪੈਲੀਡਸ ਹਿੱਸੇ ਨੂੰ ਸ਼ਾਂਤ ਕਰ ਕੇ
ਕੁੱਝ ਹਫ਼ਤਿਆਂ ਅੰਦਰ ਹੀ ਬੱਚੇ ਨੂੰ ਲਗਭਗ ਨਾਰਮਲ ਕੀਤਾ ਜਾ ਸਕਦਾ ਹੈ।
ਅਨੇਕ ਮਨੋਰੋਗ ਜਿਵੇਂ ਟੂਰੇਟ ਸਿੰਡਰੋਮ, ਓ.ਸੀ.ਡੀ., ਢਹਿੰਦੀ ਕਲਾ,
ਖਾਣ ਪੀਣ ਵਿਚ ਦਿੱਕਤਾਂ, ਐਨੋਰੈਕਸੀਆ ਨਰਵੋਜ਼ਾ, ਨਸ਼ੇ ਦੀ ਲਤ, ਆਦਿ ਵਿਚ
ਇਸ ਅਪਰੇਸ਼ਨ ਦਾ ਕਮਾਲ ਦਾ ਅਸਰ ਵੇਖਣ ਨੂੰ ਮਿਲਿਆ ਹੈ।
ਸਭ ਤੋਂ ਵੱਧ ਕਮਾਲ
ਤਾਂ ਉਦੋਂ ਵੇਖੀ ਗਈ ਜਦੋਂ ਐਲਜ਼ੀਮਰ ਦੇ ਰੋਗੀਆਂ ਵਿਚ ਦਿਮਾਗ਼ ਦੇ ਹਿੱਸੇ
ਦੇ ਖੁਰ ਜਾਣ ਸਦਕਾ ਖ਼ਤਮ ਹੋਈ ਯਾਦਾਸ਼ਤ ਦੇ ਵਿਚ ਇਹ ਮਸ਼ੀਨ ਫਿੱਟ ਕੀਤੀ ਗਈ।
ਮਸ਼ੀਨ ਨਾਲ ਸੁੱਕੇ ਹੋਏ ਹਿੱਸੇ ਵਿਚ ਲਗਾਤਾਰ ਤਰੰਗਾਂ ਭੇਜਣ ਨਾਲ ਹੌਲੀ-ਹੌਲੀ ਉਸ ਵਿਚ
ਹਿਲਜੁਲ ਹੋ ਕੇ ਟੁੱਟੇ ਸੈੱਲਾਂ ਵਿਚ ਦੁਬਾਰਾ ਭੰਨ ਤੋੜ ਤੇ ਜੋੜ ਬਣਨੇ ਸ਼ੁਰੂ ਹੋ ਗਏ।
ਇਹ ਬਹੁਤ ਜ਼ਿਆਦਾ ਉਤਸਾਹਜਨਕ ਖੋਜ ਸੀ।
ਇਸ ਖੋਜ ਨਾਲ ਨਵਾਂ ਰਾਹ ਖੁੱਲ ਗਿਆ
ਕਿ ਅਨੇਕ ਕਿਸਮ ਦੀਆਂ ਦਿਮਾਗ਼ੀ ਸੱਟਾਂ, ਦਿਮਾਗ਼ ਦੇ ਕਿਸੇ ਹਿੱਸੇ ਦੇ ਸੁੰਗੜ ਜਾਣ ਦੇ
ਨਾਲ-ਨਾਲ ਡੀਜੈਨੇਰੇਟਿਵ ਰੋਗਾਂ ਦਾ ਵੀ ਪੂਰਾ ਇਲਾਜ ਕੀਤਾ ਜਾ ਸਕੇਗਾ।
ਐਲਜ਼ੀਮਰ ਮਰੀਜ਼ਾਂ ਦੇ ਐਮ.ਆਰ.ਆਈ. ਸਕੈਨ ਵਿਚ ਜਿਨ੍ਹਾਂ ਹਿੱਸਿਆਂ
ਵਿਚ ਘੱਟ ਲਹੂ ਜਾਂਦਾ ਸੀ ਤੇ ਘੱਟ ਕੰਮ ਕਰ ਰਹੇ ਸਨ, ਉਨ੍ਹਾਂ ਹਿੱਸਿਆਂ ਵਿਚ
ਗਲੂਕੋਜ਼ ਵੀ ਘੱਟ ਮਾਤਰਾ ਵਿਚ ਲੱਭਿਆ ਸੀ। ਮਸ਼ੀਨ ਲਾਉਣ ਤੋਂ ਇੱਕ ਮਹੀਨੇ ਬਾਅਦ
ਉਨ੍ਹਾਂ ਹਿੱਸਿਆਂ ਵਿਚ ਗਲੂਕੋਜ਼ ਵੱਧ ਦਿਸਿਆ ਤੇ ਉਨ੍ਹਾਂ ਹਿੱਸਿਆਂ ਵਿਚ
ਲਹੂ ਵੀ ਵੱਧ ਜਾਣ ਲੱਗ ਪਿਆ ਸੀ। ਇਸ ਖੋਜ ਤੋਂ ਬਾਅਦ ਐਮਰੀ ਯੂਨੀਵਰਸਿਟੀ
ਦੀ 'ਹੈਲਨ ਮੇਅਬਰਗ' ਨੇ ਮਨੁੱਖੀ ਮੂਡ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ
ਜਿਹੜਾ ਦਵਾਈਆਂ ਤੇ ਸਾਈਕੋਥੈਰੇਪੀ ਨਾਲ ਠੀਕ ਨਹੀਂ ਕੀਤਾ ਜਾ ਸਕਿਆ ਸੀ।
ਇਸ ਵਾਸਤੇ ਦਿਮਾਗ਼ ਦੇ ‘‘ਬਰੈਡਮੈਨ ਹਿੱਸੇ 25’’ ਜੋ ਉਦਾਸੀ ਦਾ ਸੈਂਟਰ ਹੈ ਵਿਚ
ਡੀ.ਬੀ.ਐਸ. ਮਸ਼ੀਨ ਫਿੱਟ ਕੀਤੀ ਗਈ। ਕੁੱਝ ਮਹੀਨਿਆਂ ਬਾਅਦ ਉਦਾਸੀ ਦੇ
ਸੈਂਟਰ ਵਿਚਲੀ ਹਲਚਲ ਬਹੁਤ ਘੱਟ ਹੋ ਗਈ ਤੇ ਬੰਦੇ ਦਾ ਮੂਡ ਬਹੁਤ ਵਧੀਆ ਹੋ ਗਿਆ।
ਫਿਰ 200 ਮਰੀਜ਼ਾਂ ਉੱਤੇ ਇਹੀ ਅਜ਼ਮਾਇਆ ਗਿਆ ਤਾਂ ਉਨ੍ਹਾਂ ਵਿਚ ਕਈ ਸਾਲ ਉਦਾਸੀ
ਉੱਕਾ ਹੀ ਨੇੜੇ ਨਹੀਂ ਫਟਕੀ। ਹੁਣ ਇਹ ਮਸ਼ੀਨ ਪੂਰੀ ਉਮਰ ਵਾਸਤੇ ਵੀ ਸੁਰੱਖਿਅਤ ਮੰਨੀ
ਜਾਣ ਲੱਗ ਪਈ ਹੈ।
ਕੁੱਝ ਕਿਸਮਾਂ ਦੀਆਂ ਰਸੌਲੀਆਂ ਵਿਚ ਵੀ ਇਹ ਮਸ਼ੀਨ ਅਜ਼ਮਾਈ
ਜਾ ਚੁੱਕੀ ਹੈ ਜਿੱਥੇ ਅਪਰੇਸ਼ਨ ਦੇ ਮਾੜੇ ਅਸਰਾਂ ਤੋਂ ਮਰੀਜ਼ ਬਚ ਗਿਆ।
ਫੈਸਲਾ
ਨਾ ਲੈ ਸਕਣ ਵਾਲੀ ਬੀਮਾਰੀ, ਯਾਦਾਸ਼ਤ ਦੀ ਕਮਜ਼ੋਰੀ, ਨਵੀਆਂ ਚੀਜ਼ਾਂ ਸਿੱਖਣ ਵਿਚ ਦਿੱਕਤ
ਅਤੇ ਓ.ਸੀ.ਡੀ. ਦੇ ਮਰੀਜ਼ਾਂ ਵਿਚ ਵੀ 40 ਤੋਂ 60 ਫੀਸਦੀ ਫ਼ਾਇਦਾ ਦਿਸਿਆ।
ਟੂਰੈਟ ਸਿੰਡਰੋਮ ਮਰੀਜ਼ਾਂ ਵਿਚ ਵੀ 70 ਫੀਸਦੀ ਫ਼ਾਇਦਾ ਹੋ ਗਿਆ। ਭੁੱਖ
ਨਾ ਲੱਗਣ ਦੀ ਬੀਮਾਰੀ, ਬਾਈਪੋਲਰ ਬੀਮਾਰੀ ਦੇ ਮਰੀਜ਼ਾਂ ਵਿੱਚੋਂ ਵੀ 60
ਫੀਸਦੀ ਠੀਕ ਹੋ ਗਏ। ਹਕਲਾਉਣ ਦੀ ਬੀਮਾਰੀ ਵਿਚ ਵੀ ਜ਼ਬਾਨ ਦੇ ਸੈਂਟਰ ਉੱਤੇ
ਡੀ.ਬੀ.ਐਸ. ਮਸ਼ੀਨ ਦਾ ਵਧੀਆ ਅਸਰ ਦਿਸਿਆ। ਇਸ ਸੰਬੰਧੀ ਟੋਰਾਂਟੋ ਯੂਨੀਵਰਸਿਟੀ
ਦੇ ਨਿਊਰੋਸਰਜਰੀ ਵਿਭਾਗ ਦੇ 'ਐਂਦਰੇ ਲੋਜ਼ਾਨੋ' ਲਗਾਤਾਰ ਖੋਜ ਜਾਰੀ ਰੱਖ
ਰਹੇ ਹਨ ਤੇ ਕਈ ਖੋਜਾਂ ਦੁਨੀਆਂ ਦੇ ਚੋਟੀ ਦੇ ਲੈਂਸੱਟ ਰਿਸਾਲੇ ਵਿਚ ਛੱਪ ਵੀ
ਚੁੱਕੀਆਂ ਹਨ।
ਹੁਣ ਸਪਸ਼ਟ ਹੋ ਚੁੱਕਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਮਨੁੱਖੀ
ਮਨ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ ਤੇ ਅਨੇਕ ਲਾਇਲਾਜ ਰੋਗਾਂ ਨੂੰ ਠੀਕ ਵੀ ਕੀਤਾ
ਜਾ ਸਕਦਾ ਹੈ। ਸਿਰਫ਼ ਇੱਕ ਨੁਕਤਾ ਜਿਸ ਬਾਰੇ ਕਈ ਸੀਨੀਅਰ ਖੋਜੀਆਂ ਨੇ ਚਿੰਤਾ
ਜਤਾਈ ਹੈ, ਉਹ ਇਹ ਹੈ ਕਿ ਜੇ ਦਿਮਾਗ਼ ਦ ਅੰਦਰ ਪਾਈ ਮਸ਼ੀਨ ਦੀਆਂ ਮਹੀਨ ਤਰੰਗਾਂ ਏਨੀ
ਜ਼ਬਰਦਸਤ ਤਬਦੀਲੀ ਲਿਆ ਸਕਦੀਆਂ ਹਨ ਤਾਂ ਇਸ ਤੋਂ ਹਜ਼ਾਰ ਗੁਣਾਂ ਤੇਜ਼ ਤਰੰਗਾਂ, ਜੋ ਕੰਨ
ਦੇ ਬਾਹਰੋਂ ਦਿਮਾਗ਼ ਨਾਲ ਲੱਗ ਕੇ, ਸਾਰਾ ਦਿਨ ਅੰਦਰ ਪਹੁੰਚ ਕੇ ਘੰਟਿਆਂ ਬੱਧੀ ਅਸਰ
ਛੱਡਦੀਆਂ ਹੋਣ ਅਤੇ ਨਿੱਕੇ ਬੱਚਿਆਂ ਦੇ ਬਣਦੇ ਦਿਮਾਗ਼ ਦੇ ਹਿੱਸਿਆਂ ਵਿਚ ਵੀ ਲੰਮੇ
ਸਮੇਂ ਤੱਕ ਬਣਤਰ ਤੇ ਹਰਕਤ ਵਿਚ ਅਸਰ ਪਾ ਰਹੀਆਂ ਹੋਣ ਤਾਂ ਕੀ ਬਣੇਗਾ?
ਇਹ
ਤਰੰਗਾਂ ਹਨ ਮੋਬਾਈਲ ਫ਼ੋਨ ਦੀਆਂ। ਹੁਣ ਤੱਕ ਦੀਆਂ ਖੋਜਾਂ ਸਪਸ਼ਟ ਕਰ ਚੁੱਕੀਆਂ ਹਨ ਕਿ
ਬੱਚਿਆਂ ਵਿਚ ਵੱਧਦਾ ਮਨੋਰੋਗ ‘‘ਓਟਿਜ਼ਮ’’ ਮੋਬਾਈਲ ਫ਼ੋਨ ਦੀ ਹੀ ਦੇਣ ਹੈ। ਬਾਕੀ
ਫੈਸਲਾ ਪਾਠਕਾਂ ਉੱਤੇ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਦਿਮਾਗ਼
ਨੂੰ ਕਾਬੂ ਕਰਨ ਵਾਲੀ ਮਸ਼ੀਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਅਤੇ ਬੱਚੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕੋਵਿਡ
ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ? ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਸਵਰਗ ਜਾਣੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਇਮਿਊਨ
ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਸੰਬੰਧੀ ਕੁੱਝ ਸ਼ੰਕੇ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|