|
"ਕਿਊਰੀਔਸਟੀ" (ਜਿਗਿਆਸਾ) ਮੰਗਲ
ਰੋਵਰ |
ਅਮਰੀਕਾ ਦੀ ਪੁਲਾੜ ਸੰਸਥਾ ਨਾਸਾ (NASA)
ਦਾ ਮੰਗਲ-ਰੋਵਰ ਸੱਤ ਹਫਤੇ
ਤੋਂ ਮੰਗਲ-ਗ੍ਰਹਿ ਦੀ ਖੋਜ ਕਰ ਰਿਹਾ ਹੈ। ਰੋਵਰ ਦੀਆਂ ਹੁਣ ਤੱਕ ਭੇਜੀਆਂ ਤਸਵੀਰਾਂ
ਇਹ ਸਾਫ ਦੱਸਦੀਆਂ ਹਨ ਕਿ ਮੰਗਲ ਦੀ ਸਤਹ ਉੱਪਰ ਪੱਥਰ ਅਤੇ ਰੇਤ ਦੀਆਂ ਪਹਾੜੀਆਂ ਹੀ
ਨਹੀਂ ਬਲਕਿ ਉੱਥੇ ਯੁਗਾਂ ਪੁਰਾਣੇ ਪਾਣੀ ਦੇ ਵਹਾਉ ਦੀਆਂ ਧਾਰਾਵਾਂ ਦੇ ਸਬੂਤ ਵੀ
ਮਿਲਦੇ ਹਨ। ਇਨ੍ਹਾਂ ਤਸਵੀਰਾਂ ਦੀ ਜਾਂਚ ਤੋਂ ਨਾਸਾ ਦੇ ਵਿਗਿਆਨਕਾਂ ਦਾ
ਵਿਚਾਰ ਹੈ ਕਿ ਇਹ ਧਾਰਾਵਾਂ ਲੱਖਾਂ ਕਰੋੜਾਂ ਸਾਲ ਪੁਰਾਣੀਆਂ ਹੋ ਸਕਦੀਆਂ ਹਨ ਅਤੇ ਇਹ
ਵੀ ਸੰਭਵ ਹੈ ਕਿ ਮੰਗਲ ਉੱਪਰ, ਕਿਸੇ ਬੀਤੇ ਯੁਗ ਵਿਚ, ਜਾਨਦਾਰ ਪ੍ਰਾਣੀਆਂ ਦਾ
ਵਸੇਬਾ ਹੋਵੇ।
ਇਹ ਤਸਵੀਰਾਂ ਨਾਸਾ ਦੀ ਵੈਬਸਾਈਟ ਤੇ ਦੇਖੀਆਂ ਜਾ ਸਕਦੀਆਂ ਹਨ,
http://mars.jpl.nasa.gov/msl/multimedia/images/
੩੦/੦੯/੨੦੧੨
|