ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ
ਅਮਰੀਕਾ ਅਮਰੀਕਾ ਨੇ ਇਕ ਐਸੇ ਬੰਬਾਰੀ ਜਹਾਜ਼ ਦਾ ਕਾਮਯਾਬੀ ਨਾਲ ਪਰੀਖਣ
ਕੀਤਾ ਹੈ ਜੋ ਧੁਨੀ (ਆਵਾਜ਼) ਦੀ ਰਫ਼ਤਾਰ ਤੋ ਪੰਜ ਗੁਣਾ ਤੇਜ਼ੀ ਨਾਲ ਉੜ ਕੇ ਦੁਨੀਆ ਦੇ
ਕਿਸੇ ਕੋਨੇ ਵਿਚ ਇਕ ਘੰਟੇ ਦੇ ਅੰਦਰ-ਅੰਦਰ ਪਹੁੰਚ ਸਕਦਾ ਹੈ। ਭਾਵੇ ਇਹ ਪ੍ਰਯੋਗ
ਸੈਨਿਕ ਮਹੱਤਤਾ ਨੂੰ ਮੁੱਖ ਰੱਖ ਕੇ ਅਮਰੀਕਾ ਦੇ ਸੁਰੱਖਿਆ ਵਿਭਾਗ (ਪੈਂਟੇਗਨ) ਵਲੋਂ
ਕੀਤਾ ਗਿਆ ਹੈ, ਪਰ ਇਸ ਦਾ ਸ਼ਾਂਤੀਪੂਰਨ ਇਸਤੇਮਾਲ ਹਵਾਈ ਯਾਤਰਾ ਨੂੰ ਸੌਖਿਆ ਕਰ ਸਕਦਾ
ਹੈ। ਯੂਰਪ ਅਤੇ ਅਮਰੀਕਾ ਦੇ ਵਿਗਿਆਨਕ ਐਸੇ ਹਵਾਈ-ਜਹਾਜ਼ ਦੇ ਨਿਰਮਾਣ ਵਿਚ ਜੁੱਟੇ ਹੋਏ
ਹਨ ਜੋ 6000 (ਛੇ ਹਜ਼ਾਰ) ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੜ ਸਕੇਗਾ। ਇਸ
ਤਰ੍ਹਾ ਦਿੱਲੀ ਤੋਂ ਲੰਡਨ ਦਾ ਸਫਰ ਇਕ ਘੰਟੇ ਵਿਚ ਤੈ ਕਰਨਾ ਸੰਭਵ ਹੋ ਜਾਏਗਾ। ਯਾਦ
ਰਹੇ ਕਿ ਅੱਜ ਕੱਲ ਦੇ ਹਵਾਈ ਸਫਰ ਵਾਲੇ ਜਹਾਜ਼ 900 ਕਿਲੋਮੀਟਰ ਪ੍ਰਤੀ ਘੰਟਾ ਦੀ
ਰਫਤਾਰ ਨਾਲ ਹੀ ਉੜ ਸਕਦੇ ਹਨ। |