|
|
ਵਿਗਿਆਨ
ਪ੍ਰਸਾਰ |
ਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(12/03/2018) |
|
|
|
|
|
ਦੁਨੀਆ ਦੇ ਚੋਟੀ ਦੇ ਮੈਡੀਕਲ ਜਰਨਲ ਲੈਨਸਟ ਵਿਚ ਛਪੀ ਖੋਜ
ਦਿਮਾਗ਼ ਦੇ ਪਰਦੇ ਖੋਲ੍ਹਣ ਵਾਲੀ ਹੈ। ਇਸ ਵਿੱਚੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ
ਭਾਰਤ ਵਿੱਚੋਂ ਉਤਪੰਨ ਹੋਇਆ ਡਾਕਟਰੀ ਵਿਗਿਆਨ ਹੀ ਅਸਲ ਧੁਰਾ ਹੈ ਜਿੱਥੋਂ ਅਰਬ
ਹਮਲਾਵਰਾਂ ਨੇ ਤਰਜਮਾ ਕਰ ਕੇ ਪੂਰੀ ਦੁਨੀਆ ਵਿਚ ਇਸ ਨੂੰ ਪਹੁੰਚਾਇਆ। ਹੁਣ ਅਸੀਂ
ਅੱਖਾਂ ਉੱਤੇ ਪਰਦਾ ਡੇਗ ਕੇ ਉਸੇ ਵਿਗਿਆਨ ਨੂੰ ਅੰਗਰੇਜ਼ਾਂ ਦੀ ਉਪਜ ਮੰਨ ਕੇ ਆਪਣੇ
ਨੁਸਖਿਆਂ ਨੂੰ ਖੁੱਡੇ ਲਾਈਨ ਲਾ ਕੇ, ਕੰਪਨੀਆਂ ਦੀਆਂ ਮਸ਼ਹੂਰੀਆਂ ਉੱਤੇ ਨਿਰਭਰ ਹੋ ਕੇ
ਆਪਣਾ ਵਧੀਆ ਖਾਣ ਪੀਣ ਤਬਦੀਲ ਕਰ ਕੇ ਪੱਛਮੀ ਸੱਭਿਅਤਾ ਦੀ ਰੰਗਤ ਦੇਣ ਲੱਗ ਪਏ ਹਾਂ।
ਨਤੀਜੇ ਅਸੀਂ ਆਪ ਹੀ ਭੁਗਤ ਰਹੇ ਹਾਂ। ਪੱਛਮੀ ਲੋਕ ਸਾਡੇ ਹੀ ਸੱਤੂਆਂ ਨੂੰ
‘ਓਟਮੀਲ’ ਦਾ ਨਾਂ ਦੇ ਕੇ ਸਾਨੂੰ 10 ਗੁਣਾ ਕੀਮਤ ਉੱਤੇ ਖਰੀਦਣ ਉੱਤੇ ਮਜਬੂਰ ਕਰ ਰਹੇ
ਹਨ। ਉਸ ਦੇ ਲੁਭਾਵਨੇ ਨਾਂ ਰੱਖ ਕੇ, ਖੋਜਾਂ ਰਾਹੀਂ ਇਸ ਨੂੰ ਉੱਤਮ ਸਾਬਤ ਕਰ ਕੇ,
ਸਾਨੂੰ ਹੀ ਖੁਆਉਣ ਲੱਗ ਪਏ ਹਨ।
ਅਸੀਂ ਆਪਣੀ ਨਾਨੀ-ਦਾਦੀ ਵੱਲੋਂ ਬਣਾਈ ਮੱਕੀ
ਦੀ ਰੋਟੀ, ਬਾਜਰੇ ਦੀ ਖੀਰ ਜਾਂ ਰਾਗੀ ਦੀ ਇਡਲੀ ਨੂੰ ਪਿਛਾਂਹ ਖਿੱਚੂ-ਖਾਣਾ ਸਾਬਤ ਕਰ
ਕੇ ਤਿਆਗ ਚੁੱਕੇ ਹਾਂ ਤੇ ਬੱਚਿਆਂ ਨੂੰ ਬਰਗਰ, ਨੂਡਲਜ਼ ਖੁਆ ਕੇ
ਉਨ੍ਹਾਂ ਦੇ ਸਰੀਰਾਂ ਨੂੰ ਰੋਗਾਂ ਦਾ ਪੰਡਾਰਾ ਬਣਾ ਛੱਡਿਆ ਹੈ। ਹੋਰ ਤਾਂ ਹੋਰ, ਹੁਣ
ਤਾਂ ਸਵੀਡਨ ਵਿਚ ਦਹੀਂ ਤੇ ਸ਼ਹਿਦ ਨਾਲ ਬੱਚੇ ਨੂੰ ਨੁਹਾਉਣ ਵਾਸਤੇ 1000 ਰੁਪੈ ਦੀ
ਸ਼ੀਸ਼ੀ ਬਜ਼ਾਰ ਵਿਚ ਵਿਕਣ ਲਈ ਤਿਆਰ ਹੋਈ ਪਈ ਹੈ। ਪਰ, ਅਸੀਂ ਆਪਣੇ ਬੱਚਿਆਂ ਨੂੰ ਘਰ ਦੀ
ਦਹੀਂ ਛੱਡ ਕੇ ਸਵੀਡਨ ਦੇ ਬਣੇ ਸਾਬਣ ਨਾਲ ਨੁਹਾਉਣ ਨੂੰ ਕਾਹਲੇ ਹਾਂ।
ਪੱਛਮੀ
ਲੋਕਾਂ ਵਿਚ ਵੱਧ ਰਹੇ ਹਾਰਟ ਅਟੈਕ, ਸ਼ੱਕਰ ਰੋਗ, ਕੈਂਸਰ, ਬਲੱਡ ਪ੍ਰੈੱਸ਼ਰ ਤੇ ਮੋਟਾਪਾ
ਉਨ੍ਹਾਂ ਮੁਲਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਇਸੇ ਲਈ ਉਨ੍ਹਾਂ ਮੁਲਕਾਂ ਵਿਚ
ਭਾਰਤੀ ਖਾਣਿਆਂ ਉੱਤੇ ਖੋਜ ਆਰੰਭੀ ਗਈ ਕਿਉਂਕਿ ਏਥੇ ਏਨੀ ਵੱਡੀ ਮਾਤਰਾ ਵਿਚ ਉਦੋਂ
ਸ਼ੱਕਰ ਰੋਗੀ ਨਹੀਂ ਸਨ।
ਮੌਜੂਦਾ ਖੋਜ ਇੱਕੋ ਸਮੇਂ 18 ਮੁਲਕਾਂ ਵਿਚ ਆਰੰਭੀ
ਗਈ। ਉਸ ਵਿਚ ਵੱਖੋ-ਵੱਖ ਤਰ੍ਹਾਂ ਦੇ ਘਿਓ, ਤੇਲ, ਕਾਰਬੋਹਾਈਡਰੇਟ ਤੇ ਪ੍ਰੋਟੀਨ ਦੀ
ਵਰਤੋਂ ਤੇ ਉਨ੍ਹਾਂ ਦੇ ਸਿਹਤ ਉੱਤੇ ਪੈਂਦੇ ਅਸਰ ਵੇਖੇ ਗਏ। ਇਸ ਵਿਚ ਦਿਲ ਦੀਆਂ
ਬੀਮਾਰੀਆਂ ਤੇ ਉਨ੍ਹਾਂ ਸਦਕਾ ਹੋਈਆਂ ਮੌਤਾਂ ਬਾਰੇ ਵੀ ਨਤੀਜੇ ਕੱਢੇ ਗਏ।
ਦਸ
ਸਾਲਾਂ ਤੱਕ (ਸੰਨ 2003 ਤੋਂ 2013) ਚੱਲੀ ਇਸ ਖੋਜ ਵਿਚ 35 ਤੋਂ 70 ਸਾਲਾਂ ਦੀਆਂ
ਔਰਤਾਂ ਤੇ ਪੁਰਸ਼ ਸ਼ਾਮਲ ਕੀਤੇ ਗਏ। ਇਸ ਖੋਜ ਦੌਰਾਨ 5796 ਮੌਤਾਂ ਹੋਈਆਂ ਤੇ 4784
ਹਾਰਟ ਅਟੈਕ ਤੇ ਅਧਰੰਗ ਦੇ ਮਰੀਜ਼ ਸਾਹਮਣੇ ਆਏ। ਕੁੱਲ ਇਕ ਲੱਖ 35 ਹਜ਼ਾਰ ਤਿੰਨ ਸੌ
ਪੈਂਤੀ ਲੋਕਾਂ ਦਾ ਖਾਣ ਪੀਣ ਦਾ ਰਿਕਾਰਡ ਰੱਖਿਆ ਗਿਆ ਸੀ ਤੇ ਉਨ੍ਹਾਂ ਦਾ ਪੂਰਾ
ਚੈੱਕਅੱਪ ਵੀ ਰੈਗੂਲਰ ਤੌਰ ਉੱਤੇ ਕੀਤਾ ਗਿਆ ਸੀ।
ਨਤੀਜੇ : ਇਸ ਖੋਜ ਦੇ ਨਤੀਜਿਆਂ ਨੇ ਹੁਣ
ਤੱਕ ਦੇ ਖਾਣ ਪੀਣ ਉੱਤੇ ਲਾਈਆਂ ਰੋਕਾਂ ਉੱਤੇ ਵੱਡਾ ਕਿੰਤੂ ਪਰੰਤੂ ਖੜ੍ਹਾ ਕਰ ਦਿੱਤਾ
ਹੈ।
ਪਹਿਲਾਂ ਦੀਆਂ ਖੋਜਾਂ ਅਨੁਸਾਰ ਥਿੰਦਾ, ਖਾਸ ਕਰ ਦੇਸੀ ਘਿਓ ਨੂੰ ਦਿਲ
ਲਈ ਹਾਨੀਕਾਰਕ ਦਸ ਕੇ ਰੀਫਾਇੰਡ ਤੇਲਾਂ ਵਲ ਵੱਧ ਝੁਕਾਓ ਬਣਾ ਦਿੱਤਾ ਗਿਆ ਸੀ। ਇਸ
ਵਾਸਤੇ ਮੀਡੀਆ ਰਾਹੀਂ ਏਨੀ ਇਸ਼ਹਿਤਾਰਬਾਜ਼ੀ ਕੀਤੀ ਗਈ ਕਿ ਮਸ਼ਹੂਰੀ ਦੇ ਆਧਾਰ ਉੱਤੇ ਹੀ
ਮਲੇਸ਼ੀਆ ਨੇ ‘ਪਾਮ ਤੇਲ’ ਭਾਰਤੀਆਂ ਨੂੰ ਵੇਚ-ਵੇਚ ਕੇ ਆਪਣੀ ਅਰਥ-ਵਿਵਸਥਾ ਮਜ਼ਬੂਤ ਕਰ
ਲਈ। ਹਰ ਅਖ਼ਬਾਰ, ਕਿਤਾਬ, ਜਰਨਲ ਵਿਚ ਖਾਣੇ ਵਿਚ ਘਿਓ ਤੇਲ ਦੀ ਮਾਤਰਾ ਨੂੰ ਸਿਰਫ਼ 30
ਫੀਸਦੀ, ਜਿਸ ਵਿਚ ਦੇਸੀ ਘਿਓ 10 ਫੀਸਦੀ ਤੋਂ ਵੀ ਘੱਟ ਵਰਤੋਂ ਕਰਨ ਬਾਰੇ ਜ਼ੋਰ ਦਿੱਤਾ
ਗਿਆ। ਇਸ ਇਸ਼ਤਿਹਾਰਬਾਜ਼ੀ ਨੇ ਦੇਸੀ ਘਿਓ ਨੂੰ ਕਿਤੇ ਪਿਛਾਂਹ ਧੱਕ ਕੇ ਵੱਖੋ-ਵੱਖਰੇ
ਰੀਫਾਇੰਡ ਤੇਲਾਂ ਦੇ ਕਾਰੋਬਾਰ ਨੂੰ ਖਰਬਾਂ ਦਾ ਮੁਨਾਫ਼ਾ ਦੁਆ ਦਿੱਤਾ।
ਮੈਡੀਕਲ ਜਰਨਲਾਂ ਵਿਚ ਛਪੀਆਂ ਖੋਜਾਂ ਨੇ ਡਾਕਟਰਾਂ ਨੂੰ ਵੀ ਆਪੋ ਆਪਣੇ ਮਰੀਜ਼ਾਂ ਨੂੰ
ਘੱਟ ਘਿਓ ਦੀ ਵਰਤੋਂ ਕਰਨ ਦੀ ਸਲਾਹ ਦੇਣ ਲਈ ਮਜਬੂਰ ਕਰ ਦਿੱਤਾ। ਇਹ ਤੱਥ ਬਾਅਦ ਵਿਚ
ਸਾਹਮਣੇ ਆਇਆ ਕਿ ਇਸ ਵਾਸਤੇ ਕੰਪਨੀਆਂ ਵੱਲੋਂ ਦਿੱਤੇ ਪੈਸਿਆਂ ਨਾਲ ਖੋਜਾਂ ਕਰਵਾਈਆਂ
ਗਈਆਂ, ਜਿਨ੍ਹਾਂ ਨੇ ਐਲ.ਡੀ.ਐਲ. ਤੇ ਐਚ.ਡੀ.ਐਲ. ਕੋਲੈਸਟਰੋਲ
ਦਾ ਐਸਾ ਹਊਆ ਬਣਾ ਕੇ ਪੇਸ਼ ਕੀਤਾ ਕਿ ਆਮ ਬੰਦਾ ਵਿਚਾਰਾ ਆਪਣਾ ਦਿਲ ਫੜ ਕੇ ਦਿਨ ਰਾਤ
ਲੈਬਾਰਟਰੀਆਂ ਵਿੱਚੋਂ ਟੈਸਟ ਕਰਵਾ ਕੇ ਡਾਕਟਰਾਂ ਤੋਂ ਚੰਗੇ ਮਾੜੇ ਕੋਲੈਸਟਰੋਲ ਦੇ
ਵਾਧੇ ਘਾਟੇ ਬਾਰੇ ਪੁੱਛਦਾ ਹੀ ਗੁੰਮ ਹੋ ਕੇ ਰਹਿ ਗਿਆ।
ਇਸ ਸਾਰੇ ਰੌਲੇ
ਗੌਲੇ ਵਿਚ ਸਭ ਤੋਂ ਵੱਧ ਮਾਰ ਪਈ ਦੇਸੀ ਘਿਓ ਨੂੰ। ਪਿੰਡਾਂ ਵਿਚ ਘਰ ਦਾ ਘਿਓ, ਮੱਖਣ
ਛੱਡ ਕੇ ਮੁੱਲ ਖਰੀਦਿਆ ਰੀਫਾਇੰਡ ਤੇਲ, ਕਨੋਲਾ ਤੇਲ ਤੇ ਓਲਿਵ ਤੇਲ ਵਰਤਣ ਦਾ ਭੂਤ
ਸਵਾਰ ਹੋ ਗਿਆ।
ਕਨੇਡੀਅਨ ਇੰਸਟੀਚਿਊਟ ਆਫ ਹੈਲਥ ਰੀਸਰਚ ਵੱਲੋਂ
ਕੀਤੇ ਖ਼ਰਚੇ ਰਾਹੀਂ ਪੂਰੀ ਕੀਤੀ ਖੋਜ ਜਿਸ ਵਿਚ ਓਨਟਾਰੀਓ ਮਿਨਿਸਟਰੀ ਆਫ਼ ਹੈਲਥ
ਨੇ ਵੀ ਗਰਾਂਟਾਂ ਦਿੱਤੀਆਂ, ਵਿਚ ਅਰਜਨਟੀਨਾ, ਬੰਗਲਾ ਦੇਸ, ਬਰਾਜ਼ੀਲ, ਕਨੇਡਾ,
ਦਿੱਲੀ, ਚੀਨ, ਕੋਲੰਬੀਆ, ਭਾਰਤ, ਮਲੇਸ਼ੀਆ, ਪੈਲਸਟੀਨ, ਪੋਲੈਂਡ, ਸਾਊਥ ਅਫਰੀਕਾ,
ਨੀਦਰਲੈਂਡ, ਸਵੀਡਨ, ਤੁਰਕੀ, ਦੁਬਈ ਸਮੇਤ ਕਈ ਮੁਲਕਾਂ ਤੇ ਸਿਹਤ ਸੰਸਥਾਵਾਂ ਨੇ ਰਲ
ਕੇ ਪੁਰਾਣੀ ਖੋਜ ਨੂੰ ਖੰਡਿਤ ਕਰ ਦਿੱਤਾ ਹੈ!
ਨਵੀਂ ਖੋਜ ਤਹਿਤ :
-
ਸਭ ਤੋਂ ਵੱਧ ਮੌਤਾਂ ਉਨ੍ਹਾਂ ਬੰਦਿਆਂ ਦੀਆਂ ਹੋਈਆਂ
ਜੋ ਪੂਰੇ ਦਿਨ ਦੇ ਖਾਣੇ ਵਿਚ 60 ਫੀਸਦੀ ਤੋਂ ਵੱਧ ਕਾਰਬੋਹਾਈਡਰੇਟ (ਖੰਡ,
ਮੈਦਾ, ਕਣਕ ਦਾ ਆਟਾ) ਵਰਤ ਰਹੇ ਸਨ।
-
ਉਨ੍ਹਾਂ ਲੋਕਾਂ ਵਿਚ ਅਧਰੰਗ ਹੋਣ ਦਾ ਖ਼ਤਰਾ ਕਈ ਗੁਣਾਂ
ਘਟਿਆ ਲੱਭਿਆ ਜਿਨ੍ਹਾਂ ਦੇ ਖਾਣੇ ਵਿਚ ਰੀਫਾਇੰਡ ਕਾਰਬੋਹਾਈਡਰੇਟ (ਖੰਡ, ਸ਼ੱਕਰ,
ਗੁੜ, ਮੈਦਾ) ਦੀ ਥਾਂ ਸੈਚੂਰੇਟਿਡ ਥਿੰਦੇ (ਦੇਸੀ ਘਿਓ) ਦੀ ਮਾਤਰਾ ਵੱਧ ਸੀ।
-
ਦੇਸੀ ਘਿਓ ਖਾਣ ਵਾਲਿਆਂ ਦਾ ਐਲ.ਡੀ.ਐਲ.
ਤੇ ਐਚ.ਡੀ.ਐਲ. ਕੋਲੈਸਟਰੋਲ ਵਧਿਆ ਹੋਇਆ ਲੱਭਿਆ ਤੇ
ਟਰਾਈਗਲਿਸਰਾਈਡ ਘਟੇ ਹੋਏ ਲੱਭੇ। ਯਾਨੀ, ਮਾੜਾ ਤੇ ਚੰਗਾ ਕੋਲੈਸਟਰੋਲ, ਦੋਵੇਂ
ਵਧ ਗਏ, ਪਰ ਫਿਰ ਵੀ ਏਨੇ ਖ਼ਤਰਨਾਕ ਨਹੀਂ ਸਨ।
-
ਜਿਹੜੇ ਜ਼ਿਆਦਾ ਕਾਰਬੋਹਾਈਡਰੇਟ ਵਰਤ ਰਹੇ ਸਨ,
ਉਨ੍ਹਾਂ ਦਾ ਐਲ.ਡੀ.ਐਲ. ਤੇ ਐਚ.ਡੀ.ਐਲ. ਕੋਲੈਸਟਰੋਲ, ਦੋਵੇਂ ਹੀ ਘਟ ਗਏ ਸਨ।
ਇਸ ਦਾ ਮਤਲਬ ਇਹ ਹੋਇਆ ਕਿ ਮੈਦਾ ਤੇ ਖੰਡ ਖਾਣ ਨਾਲ ਜਿੱਥੇ ਮਾੜਾ ਕੋਲੈਸਟਰੋਲ
ਵੱਧ ਗਿਆ, ਉੱਥੇ ਚੰਗਾ ਕੋਲੈਸਟਰੋਲ ਵੀ ਘਟ ਗਿਆ।
-
ਦੇਸੀ ਘਿਓ ਦੀ ਵਰਤੋਂ ਕਰਨ ਵਾਲਿਆਂ ਦੇ
ਸਰੀਰਾਂ ਅੰਦਰ ਐਪੋ-ਬੀ/ਐਪੋ-ਏ 1 ਦੀ ਮਾਤਰਾ ਘਟੀ ਹੋਈ ਲੱਭੀ ਜਿਸ ਨਾਲ ਹਾਰਟ
ਅਟੈਕ ਤੇ ਐਨਜਾਈਨਾ ਦਾ ਖ਼ਤਰਾ ਕਈ ਗੁਣਾ ਘੱਟ ਹੋ ਗਿਆ।
-
ਐਲ.ਡੀ.ਐਲ. ਕੋਲੈਸਟਰੋਲ ਉੱਤੇ ਸਿਰਫ਼ ਖ਼ੁਰਾਕ
ਦਾ ਹੀ ਅਸਰ ਨਹੀਂ ਪੈਂਦਾ। ਇਸੇ ਲਈ ਇਕੱਲੀ ਖ਼ੁਰਾਕ ਉੱਤੇ ਹੀ ਹਾਰਟ ਅਟੈਕ ਨਾਲ
ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰੀ ਨਹੀਂ ਪਾਈ ਜਾ ਸਕਦੀ। ਤਣਾਓ ਵੀ ਇਕ ਵੱਡਾ
ਕਾਰਨ ਉਭਰ ਕੇ ਸਾਹਮਣੇ ਆ ਰਿਹਾ ਹੈ।
-
ਟਰਾਂਸ ਫੈਟ (ਬਜ਼ਾਰੀ ਤਲੇ ਆਲੂ, ਚਿਪਸ, ਬਰਗਰ,
ਪਿਜ਼ਾ, ਆਦਿ) ਦਿਲ, ਜਿਗਰ ਅਤੇ ਅੰਤੜੀਆਂ ਲਈ ਹਾਨੀਕਾਰਕ ਸਿੱਧ ਹੋ ਚੁੱਕੇ ਹਨ ਤੇ
ਮੋਟਾਪੇ ਨਾਲ ਹੋ ਰਹੀਆਂ ਬੀਮਾਰੀਆਂ ਲਈ ਵੀ।
-
ਜਿਨ੍ਹਾਂ ਨੇ ਦੇਸੀ ਘਿਓ ਛੱਡ ਕੇ ਰੀਫਾਇੰਡ ਘਿਓ ਖਾਣਾ
ਸ਼ੁਰੂ ਕੀਤਾ ਸੀ, ਉਨ੍ਹਾਂ ਵਿਚ ਵੀ ਮਰਨ ਦਰ ਘਟੀ ਨਹੀਂ।
-
ਵੱਧ ਕਾਰਬੋਹਾਈਡਰੇਟ ਤੇ ਘੱਟ ਥਿੰਦੇ ਵਾਲੀ
ਖ਼ੁਰਾਕ ਖਾਣ ਵਾਲਿਆਂ ਵਿਚ ਮੌਤ ਦਰ ਵੱਧ ਦਿਸੀ ਪਰ ਹਾਰਟ ਅਟੈਕ ਨਾਲੋਂ ਜ਼ਿਆਦਾ
ਸਟਰੋਕ ਜਾਂ ਹੋਰ ਕਾਰਨਾਂ ਕਰ ਕੇ।
-
ਖਾਣੇ ਵਿਚ ਥਿੰਦਾ ਨਾ ਬਰਾਬਰ ਕਰਨ ਬਾਅਦ ਵੀ
ਮੌਤ ਦਰ ਵਿਚ ਕੋਈ ਫ਼ਰਕ ਨਹੀਂ ਦਿਸਿਆ।
-
ਜੇ ਖ਼ੁਰਾਕ ਵਿਚ ਘਿਓ ਦੀ ਮਾਤਰਾ 30 ਫੀਸਦੀ ਦੀ
ਥਾਂ ਉੱਤੇ 35 ਫੀਸਦੀ ਹੋਵੇ, ਤਾਂ ਮੌਤ ਦਰ ਘਟ ਜਾਂਦੀ ਹੈ ਤੇ ਅਧਰੰਗ ਦਾ ਖ਼ਤਰਾ
ਵੀ ਘਟ ਜਾਂਦਾ ਹੈ। ਇੰਜ ਦਿਲ ਦੇ ਰੋਗਾਂ ਤੋਂ ਇਲਾਵਾ ਹੋਰ ਕਾਰਨਾਂ ਕਰ ਕੇ ਵੀ
ਮੌਤ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
-
ਚਿੱਟੇ ਚੌਲ, ਖੰਡ, ਸ਼ੱਕਰ, ਗੁੜ, ਮੈਦਾ ਖਾਣ
ਨਾਲ ਮੌਤ ਦਰ ਵਧੀ ਦਿਸੀ ਤੇ ਹਾਰਟ ਅਟੈਕ ਵੀ ਵੱਧ ਹੋਏ ਲੱਭੇ।
-
ਘਿਓ ਨਾਲੋਂ ਮੈਦਾ ਤੇ ਖੰਡ ਕੋਲੈਸਟਰੋਲ ਅਤੇ
ਬਲੱਡ ਪ੍ਰੈੱਸ਼ਰ ਉੱਤੇ ਵੱਧ ਮਾੜਾ ਅਸਰ ਪਾਉਂਦੇ ਹਨ।
-
ਜੇ ਦੇਸੀ ਘਿਓ ਖਾਇਆ ਜਾਵੇ ਤਾਂ ਮੌਤ ਦਰ ਤੇ
ਅਧਰੰਗ ਦਾ ਖ਼ਤਰਾ ਤਾਂ ਘਟਦਾ ਹੀ ਹੈ, ਦਿਲ ਦੀਆਂ ਬੀਮਾਰੀਆਂ ਤੇ ਹਾਰਟ ਅਟੈਕ ਦਾ
ਖ਼ਤਰਾ ਵੀ ਘਟ ਜਾਂਦਾ ਹੈ।
ਸਾਰ :
-
ਖੰਡ, ਗੁੜ, ਸ਼ੱਕਰ, ਮੈਦਾ, ਚਿੱਟੇ ਚੌਲ, ਕਣਕ ਦਾ
ਬਿਨਾਂ ਛਾਣਬੂਰੇ ਵਾਲਾ ਆਟਾ, ਖਾਣ ਨਾਲ ਮੌਤ ਦਰ ਵਧ ਜਾਂਦੀ ਹੈ ਤੇ ਹਾਰਟ ਅਟੈਕ
ਦਾ ਖ਼ਤਰਾ ਵੀ ਵਧ ਜਾਂਦਾ ਹੈ।
-
ਕਾਰਬੋਹਾਈਡਰੇਟ ਨਾਲੋਂ ਵੱਧ ਦੇਸੀ ਘਿਓ ਖਾਣ
ਨਾਲ ਅਧਰੰਗ ਦਾ ਖ਼ਤਰਾ ਘੱਟ ਜਾਂਦਾ ਹੈ।
-
ਘਿਓ ਖਾਣ ਨਾਲ ਮੌਤ ਦਰ ਵਧਣ ਦਾ ਕੋਈ ਸੰਬੰਧ
ਨਹੀਂ। ਦਿਲ ਦੀਆਂ ਬੀਮਾਰੀਆਂ ਉੱਤੇ ਵੀ ਘਿਓ ਖਾਣ ਨਾਲ ਕੋਈ ਮਾੜਾ ਅਸਰ ਨਹੀਂ
ਲੱਭਿਆ।
-
ਘਿਓ ਜਾਂ ਤੇਲ ਲੋੜੋਂ ਵੱਧ ਖਾਣ ਨਾਲ ਮੋਟਾਪਾ
ਵਧ ਜਾਂਦਾ ਹੈ ਜੋ ਮੋਟਾਪੇ ਤੋਂ ਹੋਣ ਵਾਲੀਆਂ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ
ਜਿਸ ਨਾਲ ਬਾਅਦ ਵਿਚ ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ ਤੇ ਕੈਂਸਰ ਹੋ ਸਕਦਾ ਹੈ।
-
ਹਰ ਚੀਜ਼ ਲੋੜੋਂ ਵਧ ਨੁਕਸਾਨ ਕਰਦੀ ਹੈ। ਇਸੇ
ਲਈ ਦੇਸੀ ਘਿਓ ਵਰਤੋ ਜ਼ਰੂਰ ਪਰ ਕੌਲੀਆਂ ਭਰ-ਭਰ ਕੇ ਨਹੀਂ। ਸਿਰਫ਼ ਓਨਾ ਜਿੰਨਾ
ਕਸਰਤ ਨਾਲ ਹਜ਼ਮ ਕੀਤਾ ਜਾ ਸਕੇ।
-
ਵਾਧੂ ਲੂਣ, ਖੰਡ, ਸ਼ੱਕਰ, ਗੁੜ ਤੇ ਮੈਦਾ ਤਾਂ
ਹਰ ਹਾਲ ਬੰਦ ਕਰਨਾ ਹੀ ਪੈਣਾ ਹੈ।
-
ਕਣਕ ਦੇ ਆਟੇ ਦੀ ਥਾਂ ਰਾਗੀ ਦਾ ਆਟਾ, ਬਾਜਰੇ
ਦਾ ਆਟਾ ਤੇ ਮੱਕੀ ਦਾ ਆਟਾ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
-
ਰੀਫਾਇੰਡ ਘਿਓ ਨੂੰ ਦੇਸੀ ਘਿਓ ਉੱਤੇ ਪਹਿਲ
ਨਹੀਂ ਦੇਣੀ ਚਾਹੀਦੀ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|