ਕਿਵੇਂ ਉਤਾਰੀਏ, ਭਰੀਏ ਅਤੇ ਵਰਤੀਏ
ਮਾਂ ਬੋਲੀ 'ਪੰਜਾਬੀ' (ਗੁਰਮੁਖੀ) ਹੋਰ ਅਮੀਰ ਹੋ ਗਈ। ਹੁਣ ਆਮ ਵਰਤੋਂਕਾਰ ਨੂੰ
ਵੱਖ ਵੱਖ ਸਹੂਲਤਾਂ ਲਈ ਅਣਗਣਿਤ ਆਫ਼ ਅਤੇ ਆਨਲਾਈਨ ਪ੍ਰੋਗਰਾਮਾਂ ਦੇ ਝੰਜਟ ਤੋਂ
ਛੁਟਕਾਰਾ ਮਿਲ ਗਿਆ। ਇੱਕੋ ਪ੍ਰੋਗਰਾਮ "ਅੱਖਰ 2010" ਵਿੱਚ ਸਾਰੀਆਂ ਸਹੂਲਤਾਂ ਮੌਜੂਦ
ਹਨ।
ਡਾ. ਗੁਰਪ੍ਰੀਤ ਸਿੰਘ ਲਹਿਲ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਦਰਿਆ-ਦਿਲੀ
ਦਿਖਾਉਂਦਿਆਂ ਪੰਜਾਬੀ ਦਾ ਇੱਕੋ ਇੱਕ ਬਹੁ-ਸਹੂਲਤੀ ਆਫ਼-ਲਾਈਨ ਪ੍ਰੋਗਰਾਮ 'ਅੱਖਰ
2010' ਮੁਫ਼ਤ ਕਰ ਦਿੱਤਾ ਹੈ। ਜਿਸ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ ਤੋਂ ਆਪਣੇ
ਕੰਪਿਊਟਰ ਮੁਤਾਬਿਕ ਉਤਾਰ ਸਕਦੇ ਹੋ।
ਅੱਖਰ ਮਦਦ ਪੰਨਾ:
http://Akhar.JattSite.com/
ਹੁਣ ਪੰਜਾਬੀ ਵਿੱਚ ਈ-ਮੇਲ ਭੇਜਣਾ ਅਤੇ ਗੁਰਮੁਖੀ ਵਿੱਚ ਟਾਈਪਿੰਗ ਕਰਨਾ ਜ਼ਿਆਦਾ
ਸੌਖਾ ਅਤੇ ਆਨੰਦਦਾਇਕ ਹੋਵੇਗਾ। ਇਹ ਇੱਕ ਨਵੇਂ ਸੌਫ਼ਟਵੇਅਰ ਦੀ ਉਪਲਬਧੀ ਹੈ ਜੋ ਕਿ
ਰੋਮਨ ਵਿੱਚ ਲਿਖੇ ਸੁਨੇਹੇ ਨੂੰ ਆਪਣੇ ਆਪ ਗੁਰਮੁਖੀ ਲਿਪੀ ਵਿੱਚ ਤਬਦੀਲ ਕਰ ਦਿੰਦਾ
ਹੈ। ਇਹ ਸੌਫ਼ਟਵੇਅਰ 'ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ
ਉੱਚਤਮ ਕੇਂਦਰ' ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਵੱਲੋਂ ਤਿਆਰ ਕੀਤਾ ਗਿਆ
ਹੈ। ਇਹ ਤਕਨੀਕ 'ਪੰਜਾਬੀ ਵਰਡ ਪ੍ਰੋਸੈਸਰ ਅੱਖਰ' ਵਿੱਚ ਸ਼ਾਮਿਲ ਕੀਤੀ ਗਈ ਹੈ।
ਪੰਜਾਬੀ ਦੇ ਕਿਸੇ ਵੀ ਸ਼ਬਦ ਨੂੰ ਉਸਦੇ ਉਚਾਰਨ ਮੁਤਾਬਿਕ ਅੰਗਰੇਜ਼ੀ ਕੀਬੋਰਡ ਤੇ
ਟਾਈਪ ਕਰੋ ਅਤੇ ਉਹ ਸ਼ਬਦ ਆਪਣੇ ਆਪ ਗੁਰਮੁਖੀ ਵਿੱਚ ਤਬਦੀਲ ਹੋ ਜਾਵੇਗਾ। ਹੁਣ ਤਕ ਦੇ
ਸਾਰੇ ਲਿਪੀਅੰਤਰਨ ਸਿਸਟਮ ਵਰਤੋਂ ਕਰਤਾ ਨੂੰ ਸਥਿਰ ਨਿਯਮ ਅਧੀਨ ਹੀ ਟਾਈਪ ਕਰਨ ਦੀ
ਇਜਾਜ਼ਤ ਦਿੰਦੇ ਹਨ, ਪਰ ਅੱਖਰ ਵਿੱਚ ਇਹ ਫੈਸਿਲਟੀ ਹੈ ਕਿ ਵਰਤੋਂ ਕਰਤਾ ਕਿਸੇ ਵੀ
ਤਰੀਕੇ ਨਾਲ ਟਾਈਪ ਕਰੇ ਇਹ ਸਾਫਟਵੇਅਰ ਉਸ ਸ਼ਬਦ ਨੂੰ ਬੜੀ ਹੋਸ਼ਿਆਰੀ ਨਾਲ ਗੁਰਮੁਖੀ
ਦੇ ਸਭ ਤੋ ਢੁਕਵਾਂ ਸ਼ਬਦ ਵਿੱਚ ਬਦਲ ਦਿੰਦਾ ਹੈ। ਇਹ ਸੌਫ਼ਟਵੇਅਰ ਭਾਰਤ ਅਤੇ ਵਿਦੇਸ਼
ਵਿਚਲੇ ਉਹਨਾਂ ਪੰਜਾਬੀਆਂ ਦੀ ਸਹਾਇਤਾ ਕਰੇਗਾ, ਜੋ ਭਾਸ਼ਾ ਨੂੰ ਪੜ੍ਹਨਾ ਅਤੇ ਲਿਖਣਾ
ਤਾਂ ਜਾਣਦੇ ਹਨ, ਪਰ ਉਹ ਗੁਰਮੁਖੀ ਵਿੱਚ ਆਸਾਨੀ ਨਾਲ ਟਾਈਪ ਨਹੀਂ ਕਰ ਸਕਦੇ। ਹੁਣ ਤਕ
ਇਨ੍ਹਾਂ ਪੰਜਾਬੀਆਂ ਲਈ ਪੰਜਾਬੀ ਟਾਈਪਿੰਗ ਲਈ ਸਭ ਤੋਂ ਸੌਖਾ ਤਰੀਕਾ ਫੋਨੈਟਿਕ
ਕੀਬੋਰਡ ਹੀ ਸੀ। ਫੋਨੈਟਿਕ ਕੀਬੋਰਡ ਵਿੱਚ ਗੁਰਮੁਖੀ ਦੇ ਅੱਖਰ ਧੁਨੀ ਅਨੁਸਾਰ ਮਿਲਦੇ
ਜੁਲਦੇ ਰੋਮਨ ਦੇ ਅੱਖਰਾਂ ਨਾਲ ਪਾਏ ਜਾਂ ਮਿਸਾਲ ਦੇ ਤੌਰ ਤੇ ਟ ਲਈ t ਅਤੇ ਦ ਲਈ d
ਕੀਅ ਵਰਤੀ ਜਾਂਦੀ ਹੈ। ਪਰ ਇਹਨਾਂ ਸਾਰੀਆਂ ਕੀਬੋਰਡਾਂ ਦੀਆਂ ਕੁੱਝ ਕਮਜ਼ੋਰੀਆਂ ਵੀ
ਹਨ, ਜਿਨ੍ਹਾਂ ਕਰਕੇ ਆਮ ਬੰਦੇ ਲਈ ਪੰਜਾਬੀ ਟਾਈਪ ਕਰਨੀ ਹਾਲੇ ਵੀ ਐਨੀ ਸੌਖੀ ਨਹੀਂ।
ਮਿਸਾਲ ਦੇ ਤੌਰ ਤੇ ਚਾਤ੍ਰਿਕ, ਜਿਹੜਾ ਕਿ ਸਭ ਤੋਂ ਮਸ਼ਹੂਰ ਫੋਨੈਟਿਕ ਫੌਂਟਾਂ
ਵਿੱਚੋਂ ਹੈ, ਉਸਦੇ ਵਿੱਚ ਵੀ ਗੁਰਮੁਖੀ ਦੇ ਅੱਖਰ ਤ, ਥ, ੜ, ਯ, ਡ ਅਤੇ ਢ ਰੋਮਨ
ਦੀਆਂ ਕੀਆਂ q, Q, v, x, z ਅਤੇ Z ਨਾਲ ਪਏ ਜਾਂਦੇ ਹਨ। ਇਨ੍ਹਾਂ ਗੁਰਮੁਖੀ ਅੱਖਰਾਂ
ਦਾ ਰੋਮਨ ਦੀਆਂ ਕੀਆਂ ਨਾਲ ਕੋਈ ਧੁਨਿਆਤਮਿਕ ਸੰਬੰਧ ਨਹੀਂ ਹੈ। ਇਸਦੇ ਨਤੀਜੇ ਵੱਜੋਂ
ਆਮ ਵਰਤਣ ਵਾਲੇ ਸ਼ਬਦ ਜਿਵੇਂ ਕਿ ਸਿੰਘ ਨੂੰ ਵੀ ਟਾਈਪ ਕਰਨ ਲਈ isMG ਕੀਆਂ
ਦਬਾਉਣੀਆਂ ਪੈਂਦੀਆਂ ਹਨ। ਵਰਤੋਂ ਕਰਤਾ ਲਈ ਕਿੰਨਾ ਸੌਖਾ ਹੋਵੇ ਜੇ ਸਿੰਘ ਟਾਈਪ ਕਰਨ
ਲਈ ਉਹsingh ਲਿਖੇ ਅਤੇ ਸਕਰੀਨ ਤੇ ਆਪਣੇ ਆਪ ਗੁਰਮੁਖੀ ਵਿੱਚ ਸਿੰਘ ਲਿਖਿਆ ਜਾਵੇ।
ਇਸੇ ਤਰ੍ਹਾਂ ਗੁਰਮੁਖੀ ਵਿੱਚ ਵਰਤੇ ਜਾਣ ਵਾਲੇ ਸ਼ਬਦ ਜਿਵੇਂ ਕਿ ਉੱਤੇ, ਯੂਨੀਅਨ,
ਸ਼ੇਡ ਨੂੰ ਟਾਈਪ ਕਰਨ ਲਈ ਚਾਤ੍ਰਿਕ ਵਿੱਚ Auwqy XUnIan sLyz ਟਾਈਪ ਕਰਨਾ ਪੈਂਦਾ
ਹੈ। ਵਰਤੋ ਕਰਤਾ ਲਈ ਬਹੁਤ ਸੌਖਾ ਹੋ ਜਾਵੇ ਅਗਰ ਉਹ utte, union, shade ਟਾਈਪ
ਕਰੇ ਅਤੇ ਸਕਰੀਨ ਉਤੇ ਗੁਰਮੁਖੀ ਵਿੱਚ ਉੱਤੇ, ਯੂਨੀਅਨ, ਸ਼ੇਡ ਲਿਖਿਆ ਜਾਵੇ। ਹੁਣ ਇਹ
ਸਭ ਇਸ ਨਵੇਂ ਸਾਫਟਵੇਅਰ ਨਾਲ ਸੰਭਵ ਹੈ। ਇਸ ਸਾਫਟਵੇਅਰ ਨਾਲ ਅੰਗਰੇਜ਼ੀ ਦੇ ਸ਼ਬਦ
ਜਿਵੇਂ ਕਿ city, school, lovely ਜਿਹੜੇ ਕਿ ਪੰਜਾਬੀ ਭਾਸ਼ਾ ਵਿੱਚ ਘੁਲ ਮਿਲ ਗਏ
ਹਨ ਨੂੰ ਟਾਈਪ ਕਰਨ ਲਈ ਉਹਨਾਂ ਨੂੰ ਅੰਗ੍ਰਜ਼ੀ ਦੇ ਸ਼ਬਦ-ਜੋੜ ਮੁਤਾਬਿਕ ਹੀ ਟਾਈਪ
ਕੀਤਾ ਜਾ ਸਕਦਾ ਹੈ ਅਤੇ ਇਹ ਆਪਣੇ ਆਪ ਗੁਰਮੁਖੀ ਲਿਪੀ ਵਿੱਚ ਤਬਦੀਲ ਹੋ ਜਾਂਦੇ ਹਨ।
ਇਸ ਸੌਫ਼ਟਵੇਅਰ ਦਾ ਵਿਕਾਸ ਬਹੁਤ ਹੀ ਚੁਣੌਤੀ ਅਤੇ ਮੁਸ਼ਕਿਲ ਵਾਲਾ ਸੀ। ਪਹਿਲੀ
ਚੁਣੌਤੀ ਪੰਜਾਬੀ ਸ਼ਬਦ ਜੋੜਾਂ ਦੇ ਰੋਮਨ ਵਿੱਚ ਮਿਆਰੀਕਰਨ ਦੀ ਸੀ। ਇੱਕ ਹੀ ਪੰਜਾਬੀ
ਸ਼ਬਦ ਨੂੰ ਵੱਖ-ਵੱਖ ਵਰਤੋਂ ਕਰਤਾਵਾਂ ਦੁਆਰਾਂ ਵੱਖ ਵੱਖ ਤਰੀਕਿਆਂ ਨਾਲ ਲਿਖਿਆ
ਜਾਂਦਾ ਹੈ। ਉਦਾਹਰਣ ਲਈ ਪੰਜਾਬੀ ਸ਼ਬਦ 'ਸਾਰੇ' ਨੂੰ sare, saray, saare,
saaray ਕਰਕੇ ਲਿਖਿਆ ਜਾਂਦਾ ਹੈ ਅਤੇ ਇਵੇਂ ਹੀ 'ਸਿਆਣਪ' ਨੂੰ sianap, syanap,
sayanap ਅਤੇ seyanap ਲਿਖਿਆ ਜਾ ਸਕਦਾ ਹੈ।
ਹੋਰ ਸਮੱਸਿਆ ਇਹ ਹੈ ਕਿ ਪੰਜਾਬੀ ਦੀਆਂ ਸਾਰੀਆਂ ਆਵਾਜ਼ਾਂ ਨੂੰ ਅੰਗਰੇਜ਼ੀ ਵਿੱਚ
ਪੂਰੀ ਤਰ੍ਹਾਂ ਪੇਸ਼ ਨਹੀਂ ਕੀਤਾ ਜਾ ਸਕਦਾ। ਅੰਗਰੇਜ਼ੀ ਦਾ ਇੱਕ ਅੱਖਰ ਪੰਜਾਬੀ ਦੇ
ਦੋ ਤੋਂ ਵੱਧ ਅੱਖਰਾਂ ਦੀ ਜਗ੍ਹਾ ਵਰਤਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ
ਅੰਗਰੇਜ਼ੀ ਦਾ ਅੱਖਰ d ਨੂੰ ਗੁਰਮੁਖੀ ਲਿਪੀ ਦੇ 'ਦ' ਅਤੇ 'ਡ' ਦੋਨਾਂ ਲਈ ਵਰਤਿਆ ਜਾ
ਸਕਦਾ ਹੈ।ਸੌਫ਼ਟਵੇਅਰ ਲਈ ਇਹੀ ਚੁਣੌਤੀ ਵਾਲਾ ਕੰਮ ਸੀ ਕਿ ਰੋਮਨ ਦੇ ਹਰ ਅੱਖਰ ਲਈ
ਗੁਰਮੁਖੀ ਦਾ ਢੁਕਵਾਂ ਅੱਖਰ ਪੇਸ਼ ਕਰਨਾ।
ਇਕ ਹੋਰ ਸਮੱਸਿਆ ਜਿਹੜੀ ਪੇਸ਼ ਆਉਂਦੀ ਹੈ ਉਹ ਇਹ ਹੈ ਇੱਕ ਅੰਗਰੇਜ਼ੀ ਦਾ ਸ਼ਬਦ
ਦੋ ਜਾਂ ਦੋ ਤੋਂ ਵੱਧ ਗੁਰਮੁਖੀ ਸ਼ਬਦਾਂ ਲਈ ਵੀ ਵਰਤਿਆ ਜਾ ਸਕਦਾ ਹੈ। ਉਦਾਹਰਣ ਲਈ
ਰੋਮਨ ਦਾ ਸ਼ਬਦ hun ਗੁਰਮੁਖੀ ਦੇ ਸ਼ਬਦ 'ਹਨ' ਅਤੇ 'ਹੁਣ' ਲਈ ਵਰਤਿਆ ਜਾ ਸਕਦਾ ਹੈ।
ਇਸ ਤਰ੍ਹਾਂ ਹੀ ਸ਼ਬਦ dand ਵੀ ਦੰਦ, ਦੰਡ ਅਤੇ ਡੰਡ ਕਿਸੇ ਇੱਕ ਲਈ ਵਰਤਿਆ ਜਾ ਸਕਦਾ
ਹੈ।
ਇਹਨਾਂ ਸਾਰੀਆਂ ਚੁਨੌਤੀਆਂ ਦਾ ਹੱਲ ਲੱਭਣ ਲਈ 74 ਲੱਖ ਤੋ ਵੀ ਵੱਧ ਪੰਜਾਬੀ
ਸ਼ਬਦਾਂ ਦਾ ਕੰਪਿਊਟਰ ਰਾਹੀਂ ਵਿਸ਼ਲੇਸ਼ਣ ਕੀਤਾ ਗਿਆ। ਇਸਦੇ ਇਲਾਵਾ 1.5 ਲੱਖ
ਸ਼ਬਦਾਂ ਦੀ ਪੰਜਾਬੀ ਡਿਕਸ਼ਨਰੀ ਵੀ ਗੁਰਮੁਖੀ ਦੇ ਸ਼ਬਦ ਜੋੜਾਂ ਨੂੰ ਚੈੱਕ ਕਰਨ ਲਈ
ਵਰਤੀ ਗਈ ਹੈ। ਇਕ 20,000 ਸ਼ਬਦਾਂ ਦੀ ਅੰਗਰੇਜ਼ੀ-ਗੁਰਮੁੱਖੀ ਲਿਪੀਅੰਤਰਨ ਡਿਕਸ਼ਨਰੀ
ਜਿਸ ਵਿਚ ਆਮ ਵਰਤੋ ਲਈ ਵਰਤੇ ਗਏ ਅੰਗਰੇਜ਼ੀ ਦੇ ਸ਼ਬਦ ਅਤੇ ਨਾਮ ਵੀ ਹਨ, ਤਿਆਰ ਕੀਤੀ
ਗਈ। ਇਹਨਾਂ ਸਾਰਿਆਂ ਸੋਮਿਆਂ ਨੂੰ ਰਲਾ ਕੇ ਇੱਕ ਆਵਾਜ਼ ਅਧਾਰਿਤ ਰੋਮਨ-ਗੁਰਮੁੱਖੀ
ਲਿਪੀਅੰਤਰਨ ਸਾਰਣੀ ਨਾਲ ਜੋੜ ਕੇ ਇਹ ਰੋਮਨ-ਗੁਰਮੁੱਖੀ ਲਿਪੀਅੰਤਰਨ ਦਾ ਸੌਫ਼ਟਵੇਅਰ
ਤਿਆਰ ਕੀਤਾ ਗਿਆ ਹੈ। ਇਸ ਸੌਫ਼ਟਵੇਅਰ ਨੂੰ ਤਿਆਰ ਕਰਨ ਵਿੱਚ ਇੱਕ ਸਾਲ ਤੋਂ ਵੀ ਵੱਧ
ਸਮਾਂ ਲੱਗਿਆ ਹੈ।
ਇਸ ਸੌਫ਼ਟਵੇਅਰ ਨੂੰ ਬਹੁਤ ਥਾਂਵਾਂ ਤੇ ਵਰਤਿਆ ਜਾ ਸਕਦਾ ਹੈ। ਅੱਜ ਕੰਪਿਊਟਰ ਉਪਰ
ਪੰਜਾਬੀ ਵਰਤਨ ਵਾਲੇ ਬਹੁਤ ਘੱਟ ਲੋਕ ਹੀ ਹਨ ਜਿਹੜੇ ਕਿ ਆਰਾਮ ਨਾਲ ਪੰਜਾਬੀ ਟਾਈਪ ਕਰ
ਸਕਦੇ ਹਨ। ਹਾਲਾਂ ਕਿ ਅੰਗਰੇਜ਼ੀ ਦੀ ਟਾਈਪਿੰਗ ਉਹਨਾਂ ਲਈ ਬਹੁਤ ਸੌਖੀ ਹੈ। ਇਹ
ਸੌਫ਼ਟਵੇਅਰ ਉਹਨਾਂ ਲਈ ਵਰਦਾਨ ਸਾਬਤ ਹੋਵੇਗਾ। ਉਹ ਰੋਮਨ ਵਿੱਚ ਪੰਜਾਬੀ ਦੇ ਸ਼ਬਦਾਂ
ਨੂੰ ਉਹਨਾਂ ਦੀ ਆਵਾਜ਼ ਤੇ ਆਧਾਰਿਤ ਟਾਈਪ ਕਰ ਸਕਦੇ ਹਨ ਅਤੇ ਇਹ ਉਹਨਾਂ ਨੂੰ
ਗੁਰਮੁਖੀ ਵਿੱਚ ਤਬਦੀਲ ਕਰ ਦੇਵੇਗਾ। ਮਿਸਾਲ ਦੇ ਤੌਰ ਤੇ 'ਸ਼੍ਰੀ ਗੁਰੂ ਗ੍ਰੰਥ
ਸਾਹਿਬ' ਨੂੰ ਪੰਜਾਬੀ ਵਿੱਚ ਟਾਈਪ ਕਰਨਾ ਹੋਵੇ ਤਾਂ ਅੰਗਰੇਜ਼ੀ ਵਿੱਚ Sri Guru
Granth Sahib ਲਿਖਿਆ ਜਾਵੇ ਅਤੇ ਫਿਰ ਇਹ ਆਪਣੇ ਆਪ ਗੁਰਮੁਖੀ ਵਿੱਚ ਤਬਦੀਲ ਹੋ
ਜਾਵੇਗਾ। ਵਿਦੇਸ਼ਾਂ ਵਿੱਚ ਬੈਠੇ ਲੋਕ ਜਿਹੜੇ ਕਿ ਪੰਜਾਬੀ ਸਿੱਖਣਾ ਚਾਹੁੰਦੇ ਹਨ ਉਹ
ਸ਼ਬਦਾਂ ਨੂੰ ਰੋਮਨ ਵਿੱਚ ਲਿਖ ਸਕਦੇ ਹਨ ਅਤੇ ਉਹ ਸ਼ਬਦ ਗੁਰਮੁਖੀ ਵਿੱਚ ਤਬਦੀਲ ਹੋ
ਸਕਦਾ ਹੈ।
ਅੱਜ ਕਈ ਵੈਬਸਾਈਟਾਂ ਤੇ ਕਈ ਕਵਿਤਾਵਾਂ ਅਤੇ ਸੰਦੇਸ਼ ਰੋਮਨ ਪੰਜਾਬੀ ਵਿੱਚ ਹਨ।
ਇਹ ਸੌਫ਼ਟਵੇਅਰ ਉਹਨਾਂ ਟੈੱਕਸਟਾਂ ਨੂੰ ਆਪਣੇ ਆਪ ਗੁਰਮੁਖੀ ਵਿੱਚ ਬਦਲ ਦੇਵੇਗਾ,
ਜਿਨ੍ਹਾਂ ਨਾਲ ਇਹਨਾਂ ਨੂੰ ਸੌਖੇ ਤਰੀਕੇ ਨਾਲ ਪੜਿਆ ਜਾ ਸਕਦਾ ਹੈ। ਪੰਜਾਬੀ ਵਿੱਚ
ਈ-ਮੇਲ ਭੇਜਣਾ ਬਹੁਤ ਆਸਾਨ ਹੋ ਜਾਵੇਗਾ। ਕੋਈ ਵੀ ਪੰਜਾਬੀ ਟੈੱਕਸਟ ਨੂੰ ਰੋਮਨ ਲਿਪੀ
ਵਿੱਚ ਲਿਖ ਸਕਦਾ ਹੈ ਅਤੇ ਫਿਰ ਇਸਨੂੰ ਗੁਰਮੁਖੀ ਵਿੱਚ ਬਦਲ ਸਕਦਾ ਹੈ।
ਇਸ ਸੌਫ਼ਟਵੇਅਰ ਦੀ ਇਕ ਹੋਰ ਮਹੱਤਵਪੂਰਨ ਵਰਤੋਂ ਇਹ ਹੈ ਕਿ ਇਹ ਸੌਫ਼ਟਵੇਅਰ ਡਾਟਾ
ਬੇਸ ਵਿੱਚ ਨਾਂਵਾਂ ਅਤੇ ਪਤੇ ਜਿਵੇਂ ਕਿ ਟੈਲੀਫ਼ੋਨ ਡਾਇਰੈਕਟਰੀ, ਪ੍ਰੀਖਿਆ ਦਾ
ਰਿਕਾਰਡ, ਭੂਮੀ ਦਾ ਰਿਕਾਰਡ ਆਦਿ ਨੂੰ ਲਿਪੀਅੰਤਰਨ ਕਰ ਦਿੰਦਾ ਹੈ। ਇਹ ਮਿਹਨਤ ਦੇ
ਹਜ਼ਾਰਾਂ ਘੰਟੇ ਬਚਾਏਗਾ। ਕੋਈ ਵੀ ਵਿਅਕਤੀ ਮਾਊਸ ਦੇ ਇੱਕ ਕਲਿੱਕ ਨਾਲ ਸਾਰੀ
ਟੈਲੀਫ਼ੋਨ ਡਾਇਰੈਕਟਰੀ ਨੂੰ ਕੁਝ ਹੀ ਮਿੰਟਾਂ ਵਿੱਚ ਅੰਗਰੇਜ਼ੀ ਤੋਂ ਪੰਜਾਬੀ ਵਿੱਚ
ਬਦਲ ਸਕਦਾ ਹੈ।
ਬਹੁਤ ਸਾਰੀਆਂ ਹੋਰ ਸਮੱਸਿਆਵਾਂ ਜਿਵੇਂ ਪੰਜਾਬੀ ਦੇ ਸ਼ਬਦ ਜੋੜ ਵੀ ਇਸ
ਸੌਫ਼ਟਵੇਅਰ ਰਾਹੀਂ ਸੁਲਝਾਈਆਂ ਜਾ ਸਕਦੀਆਂ ਹਨ। ਇਹ ਸੌਫ਼ਟਵੇਅਰ ਕਿਸੇ ਵੀ ਰੋਮਨ
ਸੰਦੇਸ਼ ਨੂੰ ਵੀ ਗੁਰਮੁਖੀ ਦੇ ਕਿਸੇ ਵੀ ਫੌਂਟ ਜਿਵੇਂ ਸਤਲੁਜ, ਪੰਜਾਬੀ, ਆਸੀਸ ਜਾਂ
ਫਿਰ ਯੂਨੀਕੋਡ ਵਿੱਚ ਬਦਲ ਸਕਦਾ ਹੈ।
ਹੋਰ ਲਿੰਕ:
JattSite.blogspot.com
Youtube.com/JattSite
Facebook.com/Hardeep.Singh.Mann
Facebook.com/PunjabiUnicodeHelp
Free iPhone App 'PunjabiKeyboards' by
JattSite.com
Punjabi Keyboards Pro with Dictionary & More |