|
|
ਵਿਗਿਆਨ
ਪ੍ਰਸਾਰ |
ਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(15/04/2020) |
|
|
|
|
|
ਸਾਡੇ ਸਰੀਰ ਅੰਦਰ ਪੂਰੀ ਜ਼ਿੰਦਗੀ ਵਿਚ ਲਗਭਗ ਦਸ ਲੱਖ ਦੇ ਕਰੀਬ ਵੱਖੋ-ਵੱਖ
ਕਿਸਮਾਂ ਦੇ ਕੀਟਾਣੂ, ਖ਼ੁਰਾਕ ਵਿਚਲੇ ਨਵੇਂ ਤੱਥ, ਕਈ ਤਰ੍ਹਾਂ ਦੇ ਹਲਕੇ ਜ਼ਹਿਰ ਤੇ
ਹੋਰ ਵੀ ਕਈ ਕੁੱਝ ਜੋ ਇਨਸਾਨੀ ਸਰੀਰ ਦੇ ਹਿਸਾਬ ਨਾਲ ਅਨੁਕੂਲ ਨਾ ਹੋਵੇ, ਵੜ ਜਾਂਦੇ
ਹਨ। ਇਸ ਨੂੰ ਸੌਖੇ ਤਰੀਕੇ ਸਮਝਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਸਾਡਾ ਸਰੀਰ ਹਰ ਪਲ
ਕਿਸੇ ਅਣਕਿਆਸੇ ਦੁਸ਼ਮਨ ਨਾਲ ਜੰਗ ਲੜਨ ਨੂੰ ਤਿਆਰ ਰਹਿੰਦਾ ਹੈ, ਭਾਵੇਂ ਉਹ ਸਾਹ
ਰਾਹੀਂ, ਲਹੂ ਰਾਹੀਂ, ਮੂੰਹ ਰਾਹੀਂ, ਅੱਖਾਂ ਰਾਹੀਂ ਜਾਂ ਚਮੜੀ ਰਾਹੀਂ ਅੰਦਰ ਵੜ
ਰਿਹਾ ਹੋਵੇ।
ਇਸ ਵਾਸਤੇ ਕੁਦਰਤ ਨੇ ਸਰੀਰ ਦੇ ਅੰਦਰ ਵੱਖੋ-ਵੱਖ ਥਾਵਾਂ ਉੱਤੇ
ਅਨੇਕ ਫੌਜੀ ਯੂਨਿਟ ਬਣਾਏ ਹੋਏ ਹਨ। ਇਹ ਯੂਨਿਟ ਅੰਤੜੀਆਂ ਵਿਚ, ਫੇਫੜਿਆਂ ਵਿਚ, ਲਿੰਫ
ਨੋਡ ਵਿਚ, ਹੱਡੀਆਂ ਵਿਚ, ਟੌਂਸਿਲ ਵਿਚ, ਐਡੀਨਾਇਡ ਵਿਚ, ਥਾਇਮਸ ਗਲੈਂਡ ਵਿਚ, ਬੱਚੇ
ਪੈਦਾ ਕਰਨ ਵਾਲੇ ਅੰਗਾਂ ਵਿਚ ਤੇ ਹੋਰ ਵੀ ਕਈ ਥਾਈਂ ਆਪੋ ਆਪਣੇ ਕੰਮ ਲੱਗੇ ਹੋਏ ਹਨ।
ਜਿਉਂ ਹੀ ਕੀਟਾਣੂ ਸਰੀਰ ਅੰਦਰ ਵੜਨ, ਲੋੜ ਮੁਤਾਬਕ ਇਹ ਸੈਂਟਰ ਰਵਾਂ ਹੋ ਜਾਂਦੇ ਹਨ
ਤੇ ਢੇਰਾਂ ਦੇ ਢੇਰ ਸੈੱਲ ਤਿਆਰ ਕਰ ਕੇ ਉਸ ਕੀਟਾਣੂ ਦੇ ਆਕਾਰ, ਵਿਹਾਰ ਅਤੇ ਹੱਲਾ
ਬੋਲਣ ਦੇ ਢੰਗ ਦੇ ਹਿਸਾਬ ਨਾਲ ਉਸ ਨੂੰ ਕਾਬੂ ਕਰਨ ਲੱਗ ਪੈਂਦੇ ਹਨ।
ਜੇ
ਸਰੀਰ ਕੋਲ ਵਾਧੂ ਸੈੱਲ ਬਣਾਉਣ ਦੀ ਸਮਰੱਥਾ ਹੋਵੇ ਤਾਂ ਇਮਿਊਨ ਸਿਸਟਮ (ਰੋਗ ਨਿਰੋਧ
ਤੰਤਰ ਜਾਂ ਗਦਰੋਧਕ ਤੰਤਰ) ਦੇ ਸੈੱਲ ਇਸ ਕੀਟਾਣੂ ਨੂੰ ਮਾਰ
ਮੁਕਾਉਂਦੇ ਹਨ। ਉਸ ਕੀਟਾਣੂ ਬਾਰੇ ਪੂਰਾ ਗਿਆਨ ਹਾਸਲ ਕਰ ਕੇ ਦੁਬਾਰਾ ਕਦੇ ਵੀ ਉਸ
ਵੱਲੋਂ ਹੱਲਾ ਬੋਲੇ ਜਾਣ ਉੱਤੇ ਪਹਿਲਾਂ ਤੋਂ ਤਿਆਰ ਹੋਏ ਫੌਜੀ ਸੈੱਲ ਝਟਪਟ ਉਸ ਨੂੰ
ਮਾਰ ਮੁਕਾਉਂਦੇ ਹਨ ਤੇ ਸਰੀਰ ਅੰਦਰ ਫੈਲਣ ਦਾ ਸਮਾਂ ਹੀ ਨਹੀਂ ਦਿੰਦੇ।
ਜੇ
ਸਰੀਰ ਦਾ "ਇਮਿਊਨ ਸਿਸਟਮ" ਢਿੱਲਾ ਹੋਵੇ ਤਾਂ ਕੀਟਾਣੂਆਂ ਨੂੰ ਰੋਕਣ ਲਈ ਪੂਰੇ ਸੈੱਲ
ਬਣਦੇ ਹੀ ਨਹੀਂ। ਇੰਜ ਕੀਟਾਣੂਆਂ ਨੂੰ ਸਰੀਰ ਅੰਦਰ ਫੈਲ ਕੇ ਬੀਮਾਰੀ ਕਰਨ ਦਾ ਸਮਾਂ
ਮਿਲ ਜਾਂਦਾ ਹੈ। ਜੇ ਇਮਿਊਨ ਸਿਸਟਮ ਤਗੜਾ ਹੋਵੇ ਪਰ ਕੀਟਾਣੂ ਦੇ ਆਕਾਰ, ਵਿਹਾਰ ਤੇ
ਉਸ ਦੇ ਹੱਲਾ ਬੋਲਣ ਦੇ ਢੰਗ ਬਾਰੇ ਸਰੀਰ ਸਮਝ ਹੀ ਨਾ ਸਕੇ ਤਾਂ ਫੌਜੀ ਯੂਨਿਟ ’ਚੋਂ
ਸੈੱਲ ਤਿਆਰ ਹੋ ਕੇ ਨਿਕਲਣ ਵਿਚ ਦੇਰ ਹੋ ਸਕਦੀ ਹੈ। ਅਜਿਹੇ ਮੌਕੇ ਕੀਟਾਣੂ ਬੀਮਾਰੀ
ਕਰ ਸਕਦੇ ਹਨ ਪਰ ਬੀਮਾਰੀ ਬਹੁਤੀ ਫੈਲਦੀ ਨਹੀਂ ਤੇ ਛੇਤੀ ਕਾਬੂ ਵਿਚ ਆ ਜਾਂਦੀ ਹੈ।
'ਸਾਈਕੋਨਿਊਰੋਇਮਿਊਨੌਲੋਜੀ' ਦੇ ਸੈਂਟਰ ਵਿਖੇ ਲਾਸ ਏਂਜਲਸ ਦੀ ਕੈਲੀਫੌਰਨੀਆ
ਯੂਨੀਵਰਸਿਟੀ ਵਿਚ ਖੋਜੀ ‘ਕੋਲ’ ਨੇ ਇਕ ਖੋਜ ਆਰੰਭੀ ਕਿਉਂਕਿ ਉਹ ਸਮਝਣਾ ਚਾਹੁੰਦਾ ਸੀ
ਕਿ ਇਮਿਊਨ ਸਿਸਟਮ ਦਾ ਕੰਮ ਕਾਰ ਹਰ ਸਰੀਰ ਅੰਦਰ ਵੱਖ ਕਿਉਂ ਹੈ? ਕਿਸੇ ਨੂੰ ਉਹੀ
ਕੀਟਾਣੂ ਵੱਧ ਮਾਰੂ ਬਿਮਾਰੀ ਕਰਦੇ ਹਨ ਤੇ ਕਿਸੇ ਨੂੰ ਘੱਟ। ਕਿਸੇ ਦੇ ਸਰੀਰ ਅੰਦਰ
ਉਹੀ ਕੀਟਾਣੂ ਬਿਲਕੁਲ ਹੀ ਮਾਰ ਨਹੀਂ ਮਾਰਦੇ।
‘ਕੋਲ’ ਨੇ ਸਾਰੀ ਉਮਰ
ਵੱਖੋ-ਵੱਖ ਤਰ੍ਹਾਂ ਦੀਆਂ ਖੋਜਾਂ ਇਸੇ ਵਿਸ਼ੇ ਉੱਤੇ ਕੀਤੀਆਂ। ਉਸ ਨੇ ਪਹਿਲੀ ਖੋਜ ਕਰਨ
ਸਮੇਂ ਨੋਟ ਕੀਤਾ ਕਿ ਜਿਹੜੇ ਲੋਕ ਤਣਾਓ ਅਧੀਨ ਰਹਿੰਦੇ ਸਨ, ਉਨ੍ਹਾਂ ਵਿਚ ਸ਼ੱਕਰ ਰੋਗ
ਕਾਫੀ ਵੱਧ ਹੋ ਰਿਹਾ ਸੀ। ਉਸ ਨੇ ਸਰੀਰ ਦੇ 'ਮਾਲੀਕੁਲਰ' (ਆਣਵਿਕ) ਪੱਧਰ ਉੱਤੇ
ਸੈੱਲਾਂ ਅੰਦਰਲੀ ਤਬਦੀਲੀ ਬਾਰੇ ਖੋਜ ਆਰੰਭੀ।
ਇਮਿਊਨ ਸਿਸਟਮ ਤੇ ਦਿਮਾਗ਼
ਵਿਚਲੇ ਆਪਸੀ ਸੰਬੰਧਾਂ ਦੇ ਤਾਲਮੇਲ ਨੂੰ ਘੋਖਣ ਲਈ ਉਸ ਨੇ ਦੋ ਹਿੱਸਿਆਂ ਵਿਚ ਆਮ
ਲੋਕਾਂ ਨੂੰ ਵੰਡ ਲਿਆ। ਪਹਿਲੇ ਉਹ ਜਿਹੜੇ ਇਕੱਲੇ ਰਹਿ ਰਹੇ ਸਨ ਤੇ ਦੂਜੇ ਉਹ ਜੋ
ਟੱਬਰਦਾਰ ਸਨ।
ਉਸ ਤੋਂ ਬਾਅਦ ਉਸ ਨੇ ਉਨ੍ਹਾਂ ਵਿਚ ਸ਼ੱਕਰ ਰੋਗ, ਦਿਲ ਦੇ
ਰੋਗ, ਏਡਜ਼, ਕੈਂਸਰ ਆਦਿ ਬੀਮਾਰੀਆਂ ਨੋਟ ਕਰ ਕੇ ਉਨ੍ਹਾਂ ਦਾ ਛੇਤੀ ਵਧਣਾ ਤੇ ਉਨ੍ਹਾਂ
ਦੇ ਮਾਰੂ ਅਸਰ ਘੋਖੇ। ਉਸ ਦੇ ਨਾਲੋ ਨਾਲ ‘ਕੋਲ’ ਨੇ ਉਨ੍ਹਾਂ ਦਾ ਖ਼ੁਸ਼ੀ ਦਾ ਮੀਟਰ ਵੀ
ਨੋਟ ਕੀਤਾ ਕਿ ਕਿੰਨੇ ਢਹਿੰਦੀ ਕਲਾ ਵਿਚ ਰਹਿੰਦੇ ਸਨ ਤੇ ਕਿੰਨੇ ਖ਼ੁਸ਼ ਜਾਂ ਸੰਤੁਸ਼ਟ
ਸਨ।
ਅਜਿਹਾ ਕਰਨ ਤੋਂ ਪਹਿਲਾਂ ਖੋਜੀ ਕੋਲ ਨੇ ਇੱਕ ਖੋਜ ਪੱਤਰ ਪੜ੍ਹਿਆ ਸੀ
ਜੋ ਸੰਨ 1964 ਵਿਚ ਛਪਿਆ ਸੀ। ਉਸ ਖੋਜ ਪੱਤਰ ਵਿਚ ਇੱਕ ਮਰੀਜ਼ ਨੌਰਮਨ ਦਾ ਜ਼ਿਕਰ ਸੀ
ਜਿਸ ਨੂੰ ਜੋੜਾਂ ਦੀ ਤਕਲੀਫ਼ (ਐਨਕਾਈਲੋਜ਼ਿੰਗ ਸਪੌਂਡੀਲਾਈਟਿਸ) ਸੀ ਜਿਸ ਦੇ ਠੀਕ ਹੋਣ
ਦੇ ਆਸਾਰ ਬਹੁਤ ਹੀ ਘੱਟ ਹੁੰਦੇ ਹਨ ਤੇ ਇਹ ਇਮਿਊਨ ਸਿਸਟਮ ਵਿਚ ਗੜਬੜੀ ਸਦਕਾ ਹੁੰਦੀ
ਹੈ। ਉਸ ਮਰੀਜ਼ ਨੂੰ ‘ਹੈਪੀਨੈੱਸ ਥੈਰੇਪੀ’ ਦਿੱਤੀ ਗਈ।
ਇਸ ਇਲਾਜ ਅਧੀਨ ਰੋਜ਼
ਦਿਨ ਵਿਚ ਤਿੰਨ ਵਾਰ ਇੱਕ-ਇੱਕ ਘੰਟੇ ਵਾਸਤੇ ਹਾਸੇ ਦੀਆਂ ਫ਼ਿਲਮਾਂ ਜਾਂ ਚੁਟਕੁਲੇ
ਸੁਣਾਏ ਗਏ। ਦੋ ਹਫ਼ਤਿਆਂ ਬਾਅਦ ਹੀ ਉਸ ਦੇ ਜੋੜਾਂ ਵਿਚ ਕਾਫੀ ਸੁਧਾਰ ਦਿਸਿਆ। ਉਦੋਂ
ਇਸ ਖੋਜ ਦਾ ਕਾਫੀ ਵਿਰੋਧ ਹੋਇਆ ਤੇ ਕਈ ਖੋਜੀਆਂ ਨੇ ਇਸ ਖੋਜ ਨੂੰ ਕੋਈ ਅਹਿਮੀਅਤ
ਨਹੀਂ ਦਿੱਤੀ। ਕੁੱਝ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਕਿ ਨੌਰਮਨ ਨੂੰ ਬੀਮਾਰੀ ਹੋਣੀ
ਹੀ ਨਹੀਂ ਤੇ ਪਾਖੰਡ ਕਰ ਰਿਹਾ ਹੋਣਾ ਹੈ।
ਸੰਨ 1980 ਤੇ ਫੇਰ 1990 ਵਿਚ
ਹੋਰ ਖੋਜਾਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਦਿਮਾਗ਼ ਅਤੇ ਇਮਿਊਨ ਸਿਸਟਮ ਦੇ ਵਿਚ ਡੂੰਘਾ
ਸੰਬੰਧ ਲੱਭ ਲਿਆ ਗਿਆ। ਸੰਤੁਸ਼ਟੀ ਤੇ ਚੜ੍ਹਦੀ ਕਲਾ ਦੇ ਇਹਸਾਸ ਰੱਖਣ ਵਾਲਿਆਂ ਅਤੇ
ਖ਼ੁਸ਼ ਰਹਿਣ ਵਾਲਿਆਂ ਵਿਚ ਉਨ੍ਹਾਂ ਦੇ ਇਮਿਊਨ ਸਿਸਟਮ ਵਿਚਲੇ ਥਾਇਮਸ ਗਲੈਂਡ ਤੇ
ਹੱਡੀਆਂ ਦੇ ਮਾਦੇ ਵਿਚਲੇ ਸੈੱਲਾਂ ਉੱਤੇ ਲੱਗੇ ਰਿਸੈਪਟਰ ਦੇ ਸਿਰੇ ਜ਼ਿਆਦਾ ਚੁਸਤ
ਲੱਭੇ।
ਇਸ ਖੋਜ ਦੀ ਪਕਿਆਈ ਕਰਨ ਲਈ ਉਹ ਲੋਕ ਲੱਭੇ ਗਏ ਜਿਹੜੇ ਤਣਾਓ ਅਧੀਨ
ਰਹਿੰਦੇ ਸਨ। ਖੋਜੀ ਰੋਨੈਲਡ ਗਲੇਜ਼ਰ ਨੇ ਓਹੀਓ ਸਟੇਟ ਯੂਨੀਵਰਸਿਟੀ ਵਿਚ ‘ਇੰਸਟੀਚਿਊਟ
ਫੌਰ ਬਿਹੇਵਿਓਰਲ ਮੈਡੀਸਿਨ ਰਿਸਰਚ’ ਵਿਚ ਸੰਨ 1980 ਵਿਚ ਪਹਿਲੀ ਵਾਰ ਇਹ ਤੱਥ ਸਭ ਦੇ
ਸਾਹਮਣੇ ਰੱਖੇ। ਉਸ ਨੇ ਡਾਕਟਰੀ ਪੜ੍ਹਦੇ ਵਿਦਿਆਰਥੀਆਂ ਦੇ ਲਹੂ ਦੇ ਸੈਂਪਲ ਲਏ ਤੇ
ਨੋਟ ਕੀਤਾ ਕਿ ਇਮਤਿਹਾਨਾਂ ਨੇੜੇ ਉਨ੍ਹਾਂ ਦੇ ਇਮਿਊਨ ਸਿਸਟਮ ਦੇ ਸੈੱਲ ਘੱਟ ਕੰਮ
ਕਰਦੇ ਸਨ। ਉਸ ਸਮੇਂ ਉਨ੍ਹਾਂ ਉੱਤੇ ਵਾਇਰਸ ਕੀਟਾਣੂ ਵੱਧ ਹਮਲਾ ਕਰਦੇ ਸਨ। ਕਈਆਂ ਦੇ
ਤਾਂ ਪਹਿਲਾਂ ਦੇ ਥੋੜੀ ਮਾਤਰਾ ਵਿਚ ਪਏ ਵਾਇਰਸ ਕੀਟਾਣੂ ਇਕਦਮ ਦੁਗਣੇ ਤਿਗਣੇ ਹੋ ਗਏ
ਲੱਭੇ। ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਵਿਕਸਿਤ ਮੁਲਕਾਂ ਵਿਚ ਡਾਕਟਰਾਂ ਦੇ ਮਨੋਬਲ
ਨੂੰ ਵਧਾਉਣ ਉੱਤੇ ਜ਼ੋਰ ਦਿੱਤਾ ਗਿਆ।
ਲੰਮੀ ਦੇਰ ਚੱਲੀ ਖੋਜ ਵਿਚ ਇਹ ਤੱਥ
ਸਾਹਮਣੇ ਆਏ ਕਿ ਤਣਾਓ ਤੇ ਢਹਿੰਦੀ ਕਲਾ ਨਾਲ ਇਮਿਊਨ ਸਿਸਟਮ ਦਾ ਕੰਮ ਕਾਰ ਢਿੱਲਾ ਪੈ
ਜਾਂਦਾ ਹੈ। ਢਿੱਲਾ ਪੈਣ ਦਾ ਮਤਲਬ ਹੈ ਕਿ ਵਾਇਰਸ ਕੀਟਾਣੂ ਤੇਜ਼ੀ ਨਾਲ ਫੈਲ ਕੇ ਸਰੀਰ
ਅੰਦਰ ਬੀਮਾਰੀ ਕਰ ਸਕਦੇ ਹਨ।
1967 ਵਿਚ ਬਰਿਟੇਨ ਦੇ ਸਰਕਾਰੀ ਮੁਲਾਜ਼ਮਾਂ ਦੇ
ਵੀ ਇਹੋ ਟੈਸਟ ਕੀਤੇ ਗਏ ਸਨ ਤੇ ਲੱਭਿਆ ਗਿਆ ਸੀ ਕਿ ਜ਼ਿਆਦਾ ਤੇ ਲਗਾਤਾਰ ਤਣਾਓ ਅਧੀਨ
ਰਹਿਣ ਵਾਲਿਆਂ ਵਿਚ ਦਿਲ ਦੇ ਰੋਗ ਅਤੇ ਸ਼ੱਕਰ ਰੋਗ ਵੱਧ ਹੁੰਦੇ ਸਨ।
ਜਿੱਥੇ
ਗ਼ਰੀਬਾਂ ਵਿਚ ਉਸ ਸਮੇਂ ਲਾਗ ਨਾਲ ਹੋਣ ਵਾਲੀਆਂ ਬੀਮਾਰੀਆਂ ਵੱਧ ਲੱਭੀਆਂ, ਉੱਥੇ ਰੱਜੇ
ਪੁੱਜਿਆਂ ਵਿਚ ਤਣਾਓ ਨਾਲ ਸਰੀਰ ਅੰਦਰ ਕੌਰਟੀਸੋਲ ਤੇ ਸਾਈਟੋਕੀਨ ਵਧੇ ਹੋਏ ਲੱਭੇ ਜੋ
ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ, ਦਿਲ ਦੇ ਰੋਗ, ਕੈਂਸਰ, ਆਦਿ ਵਰਗੀਆਂ ਬੀਮਾਰੀਆਂ ਵਧਾ
ਰਹੇ ਸਨ।
ਬਾਅਦ ਵਿਚ ਕੀਤੀਆਂ ਖੋਜਾਂ ਜੋ ਏਡਜ਼ ਦੇ ਮਰੀਜ਼ਾਂ ਉੱਤੇ ਕੀਤੀਆਂ
ਗਈਆਂ, ਨੇ ਵੀ ਸਪਸ਼ਟ ਕੀਤਾ ਕਿ ਤਣਾਓ ਪਾਲਣ ਵਾਲਿਆਂ ਵਿਚ ਵਾਇਰਸ ਵੱਧ ਤੇਜ਼ੀ ਨਾਲ
ਫੈਲੀ।
ਸੰਨ 2007 ਵਿਚ ਇਕੱਲੇ ਰਹਿਣ ਵਾਲਿਆਂ ਉੱਤੇ ਖੋਜਾਂ ਕੀਤੀਆਂ ਗਈਆਂ।
ਇਹ ਵੇਖਣ ਵਿਚ ਆਇਆ ਕਿ ਇਕੱਲੇ ਰਹਿਣ ਵਾਲੇ ਤੇ ਖ਼ਾਸ ਕਰ ਜਿਨ੍ਹਾਂ ਦੇ ਦੋਸਤ ਜਾਂ
ਰਿਸ਼ਤੇਦਾਰ ਨਾ ਹੋਣ, ਤਾਂ ਅਜਿਹੇ ਲੋਕ ਖਾਣਾ ਵੀ ਠੀਕ ਨਹੀਂ ਖਾਂਦੇ ਤੇ ਉਨ੍ਹਾਂ ਦੇ
ਇਮਿਊਨ ਸਿਸਟਮ ਦੇ ਕੰਮ ਕਾਰ ਵੀ ਘੱਟ ਜਾਂਦੇ ਹਨ। ਇਨ੍ਹਾਂ ਵਿਚ ਢਹਿੰਦੀ ਕਲਾ ਵੱਧ
ਲੱਭੀ, ਮਾਨਸਿਕ ਰੋਗ ਵੱਧ ਲੱਭੇ, ਦਿਲ ਦੇ ਰੋਗ, ਸ਼ੱਕਰ ਰੋਗ, ਜੋੜਾਂ ਦੇ ਰੋਗ,
ਐਲਰਜੀ, ਕੈਂਸਰ, ਆਦਿ ਵੀ ਵੱਧ ਲੱਭੇ।
ਇਕੱਲੇ ਰਹਿਣ ਵਾਲਿਆਂ ਵਿਚ ਸ਼ਰਾਬ ਪੀਣ
ਜਾਂ ਨਸ਼ਾ ਕਰਨ ਦਾ ਰੁਝਾਨ ਵੀ ਵੱਧ ਦਿਸਿਆ ਤੇ ਮੌਤ ਦਾ ਭੈਅ ਵੀ ਵੱਧ ਲੱਭਿਆ।
ਕੋਲ ਖੋਜੀ ਨੇ ਆਪਣੇ ਸਾਥੀਆਂ ਨਾਲ 6 ਸਦੀਵੀ ਇਕੱਲੇ ਰਹਿਣ ਵਾਲਿਆਂ ਦੇ ਲਹੂ
ਵਿਚਲੇ ਬੀਮਾਰੀ ਨਾਲ ਲੜਨ ਵਾਲੇ ਚਿੱਟੇ ਸੈੱਲਾਂ ਦੇ ਜੀਨ ਐਕਸਪ੍ਰੈਸ਼ਨ ਉੱਤੇ ਖੋਜ
ਕੀਤੀ। ਫੇਰ ਉਨ੍ਹਾਂ ਨੇ 8 ਅਜਿਹੇ ਇਕੱਲੇ ਰਹਿਣ ਵਾਲੇ ਸ਼ਾਮਲ ਕੀਤੇ ਜਿਨ੍ਹਾਂ ਦਾ ਰੋਜ਼
ਦੋਸਤਾਂ ਮਿੱਤਰਾਂ ਨਾਲ ਮੇਲ ਜੋਲ ਸੀ ਤੇ ਰਿਸ਼ਤੇਦਾਰੀ ਨਾਲ ਵੀ।
ਇਸ
ਖੋਜ ਦੇ ਨਤੀਜੇ ਸਨ : ਇਨਸਾਨੀ ਸਰੀਰ ਵਿਚਲੇ ਜੀਨੋਮ ਵਿੱਚੋਂ ਲਗਭਗ
22,000 ਜੀਨਾਂ ਵਿੱਚੋਂ 209 ਅਜਿਹੇ ਜੀਨ ਲੱਭ ਲਏ ਗਏ ਜੋ ਸਿਰਫ਼ ਬਿਲਕੁਲ ਇਕੱਲੇ
ਰਹਿਣ ਵਾਲੇ ਉਨ੍ਹਾਂ ਲੋਕਾਂ ਵਿਚ ਸਨ ਜਿਹੜੇ ਕਿਸੇ ਨਾਲ ਕੋਈ ਮੇਲ ਜੋਲ ਨਹੀਂ ਰੱਖਦੇ
ਸਨ।
ਇਹ ਜੀਨ ਵੱਖ ਤਰ੍ਹਾਂ ਦੀ ਪ੍ਰੋਟੀਨ ਬਣਾਉਣ ਦਾ ਕੰਮ ਕਰਦੇ ਹਨ ਜੋ
ਵਾਇਰਲ ਕੀਟਾਣੂਆਂ ਦੇ ਹਮਲੇ ਵਿਚ ਉਸ ਦਾ ਮਾਰੂ ਅਸਰ ਵਧਾ ਦਿੰਦੇ ਹਨ।
ਜਿਹੜੇ
ਇਕੱਲੇ ਰਹਿੰਦੇ ਹੋਏ ਵੀ ਸਭ ਨਾਲ ਰਲ ਮਿਲ ਰਹੇ ਸਨ, ਉਨ੍ਹਾਂ ਦੇ ਸਰੀਰ ਅੰਦਰਲੇ ਇਹੀ
ਜੀਨ ਵਾਇਰਸ ਨੂੰ ਮਾਰਨ ਵਿਚ ਮਦਦ ਕਰਦੇ ਲੱਭੇ। ਇਸ ਨੂੰ ‘ਜੀਨ ਐਕਸਪ੍ਰੈਸ਼ਨ’ ਵਿਚਲਾ
ਫ਼ਰਕ ਮੰਨ ਲਿਆ ਗਿਆ ਜੋ ਪਹਿਲੀ ਵਾਰ ਦੁਨੀਆ ਸਾਹਮਣੇ ਵਿਗਿਆਨਿਕ ਤੌਰ ਉੱਤੇ ਸਾਬਤ ਕਰਨ
ਵਿਚ ਸਹਾਈ ਹੋਇਆ ਕਿ ਇਕੱਲੇ ਸਾਰਿਆਂ ਤੋਂ ਕਟ ਕੇ ਰਹਿਣਾ ਕਿੰਨਾ ਹਾਣੀਕਾਰਕ ਹੋ ਸਕਦਾ
ਹੈ!
ਇਸ ਖੋਜ ਤੋਂ ਬਾਅਦ 93 ਹੋਰ ਉਨ੍ਹਾਂ ਬੰਦਿਆਂ ਨੂੰ ਸ਼ਾਮਲ ਕੀਤਾ ਗਿਆ ਜੋ
ਕਿਸੇ ਹਾਲਾਤ ਸਦਕਾ, ਮਜਬੂਰੀ ਵਸ ਜਾਂ ਬੀਮਾਰੀ ਕਰ ਕੇ ਇਕੱਲੇ ਰਹਿ ਗਏ ਸਨ ਜਾਂ ਸਮਾਜ
’ਚੋਂ ਛੇਕੇ ਗਏ ਸਨ। ਇਨ੍ਹਾਂ ਵਿਚ ਵੀ ਜੀਨਾਂ ਵਿਚ ਹੋ ਰਹੀ ਤਬਦੀਲੀ ਸਪਸ਼ਟ ਨਜ਼ਰੀ ਪੈ
ਗਈ ਜੋ ਬੀਮਾਰੀਆਂ ਨੂੰ ਸੱਦਾ ਦੇਣ ਲੱਗ ਪਈ ਸੀ ਤੇ ਉਨ੍ਹਾਂ ਦੀ ਉਮਰ ਵੀ ਛੋਟੀ ਕਰ
ਰਹੀ ਸੀ।
ਇਹ ਵੀ ਤੱਥ ਨਜ਼ਰੀਂ ਪਏ ਕਿ ਇਕੱਲੇ ਰਹਿਣ ਵਾਲਿਆਂ ਦੇ ਜ਼ਖ਼ਮ ਭਰਨ
ਵਿਚ ਵੀ ਵੱਧ ਸਮਾਂ ਲੱਗਦਾ ਹੈ ਤੇ ਬੈਕਟੀਰੀਅਲ ਕੀਟਾਣੂਆਂ ਦਾ ਹਮਲਾ ਵੀ ਵੱਧ ਹੁੰਦਾ
ਹੈ।
ਇਸ ਤੋਂ ਬਾਅਦ ਇਹ ਕਿਆਸ ਲਾਇਆ ਗਿਆ ਕਿ ਸਦੀਆਂ ਪਹਿਲਾਂ ਜਦੋਂ ਲੋਕ
ਛੋਟੇ ਝੁੰਡਾਂ ਵਿਚ ਰਹਿੰਦੇ ਸਨ ਤਾਂ ਵਾਇਰਲ ਬੀਮਾਰੀਆਂ ਬਥੇਰੀਆਂ ਫੈਲਦੀਆਂ ਹੋਣਗੀਆਂ
ਪਰ ਉਨ੍ਹਾਂ ਦਾ ਸਰੀਰ ਉਨ੍ਹਾਂ ਕੀਟਾਣੂਆਂ ਵਿਰੁੱਧ ਬੀਮਾਰੀ ਨਾਲ ਲੜਨ ਵਾਲੇ ਸੈੱਲ
ਤੇਜ਼ੀ ਨਾਲ ਤਿਆਰ ਕਰ ਕੇ ਉਨ੍ਹਾਂ ਨੂੰ ਬਚਾ ਲੈਂਦਾ ਹੋਵੇਗਾ।
ਮੌਜੂਦਾ ਸਮੇਂ
ਦਾ ਕੰਮ ਦਾ ਤਣਾਓ ਜਿੱਥੇ ਦਿਲ ਦੀਆਂ ਨਾੜੀਆਂ ਦੀ ਪਰਤ ਖ਼ਰਾਬ ਕਰ ਕੇ ਉਸ ਥਾਂ ਘੱਪੇ
ਜੰਮਣ ਵਿਚ ਮਦਦ ਕਰਦਾ ਹੈ, ਉੱਥੇ ਬਲੱਡ ਪ੍ਰੈੱਸ਼ਰ, ਕੈਂਸਰ ਤੇ ਸ਼ੱਕਰ ਰੋਗ ਵਧਾਉਣ ਵਿਚ
ਚਾਰ ਜਾਂ ਪੰਜ ਗੁਣਾ ਵੱਧ ਮਾਰੂ ਸਾਬਤ ਹੋ ਰਿਹਾ ਹੈ।
ਨਿਊਯਾਰਕ ਦੇ ਰੌਕਫੈਲਰ
ਯੂਨੀਵਰਸਿਟੀ ਦੇ ਇਮਿਊਨੋਲੋਜਿਸਟ, ਐਲਗਜ਼ਾਂਡਰ ਤਰੋਕਵਸਕੀ ਨੇ ਸਪਸ਼ਟ ਕੀਤਾ ਹੈ ਕਿ
‘ਕੋਲ’ ਦੀ ਖੋਜ ਨੇ ਹੋਰ ਖੋਜਾਂ ਲਈ ਰਾਹ ਖੋਲ੍ਹ ਦਿੱਤਾ ਹੈ। ਪਰ, ਹਾਲੇ ਤੱਕ ਇਹ ਸਮਝ
ਨਹੀਂ ਲੱਗ ਸਕੀ ਕਿ ਜੀਨਾਂ ਦੀ ਕਿਹੜੀ ਹਰਕਤ ਨਾਲ ਔਖੇ ਹਾਲਾਤ ਨੂੰ ਕੁੱਝ ਜਣੇ ਵਧੀਆ
ਤਰੀਕੇ ਜਰ ਕੇ ਅਣਕਿਆਸੀ ਸਫਲਤਾ ਪ੍ਰਾਪਤ ਕਰ ਜਾਂਦੇ ਹਨ ਤੇ ਕੁੱਝ ਉਸੇ ਹਾਲਾਤ ਵਿਚ
ਖ਼ੁਦਕੁਸ਼ੀ ਕਰ ਜਾਂਦੇ ਹਨ।
ਐਟਲਾਂਟਾ ਦੇ ਜੌਰਜੀਆ ਇੰਸਟੀਚਿਊਟ ਔਫ ਟੈਕਨਾਲੋਜੀ
ਦੇ ਗਰੈਗ ਗਿਬਸਨ ਨੇ ਵੀ ਹਾਮੀ ਭਰੀ ਹੈ ਕਿ ਜੇ ਜੀਨਾਂ ਵਿਚਲੀ ਹੋਰ ਬਰੀਕੀ ਸਮਝ ਆ
ਜਾਵੇ ਤਾਂ ਢਹਿੰਦੀ ਕਲਾ ਦਾ ਇਲਾਜ ਕਰਨ ਵਿਚ ਸੌਖ ਹੋ ਜਾਵੇਗੀ। ਪਰ, ਉਦੋਂ ਤਕ ਹਰ
ਹਾਲ ਵਿਚ ਲੰਮੀ ਉਮਰ ਭੋਗਣ ਲਈ ਖ਼ੁਸ਼ ਰਹਿਣਾ ਹੀ ਪੈਣਾ ਹੈ।
ਸੰਨ 2010 ਵਿਚ
‘ਕੋਲ’ ਦੀ ਖੋਜ ਦੇ ਆਧਾਰ ਉੱਤੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿਖੇ ਖ਼ੁਸ਼ੀ ਤੇ
ਚੜ੍ਹਦੀ ਕਲਾ ਦਾ ਅਸਰ ਤਣਾਓ ਅਧੀਨ ਆ ਚੁੱਕੇ ਲੋਕਾਂ ਉੱਤੇ ਵੇਖਿਆ ਗਿਆ।
ਇਸ
ਵਾਸਤੇ 45 ਆਪੋ ਆਪਣੇ ਟੱਬਰ ਵਿਚ ਰਹਿੰਦੇ ਚਿੰਤਾ ਤੇ ਤਣਾਓ ਗ੍ਰਸਤ ਲੋਕ ਸ਼ਾਮਲ ਕੀਤੇ
ਗਏ ਤੇ 40 ਇਕੱਲੇ ਰਹਿੰਦੇ ਬੰਦੇ। ਉਨ੍ਹਾਂ ਦੇ ਲਹੂ ਵਿਚਲੇ ਕੌਰਟੀਸੋਲ ਨਾਪੇ ਗਏ ਤੇ
ਸਵਾਲਾਂ ਦੇ ਚਾਰ ਫਾਰਮ ਭਰਵਾਏ ਗਏ।
ਉਸ ਤੋਂ ਬਾਅਦ ਉਨ੍ਹਾਂ ਕੋਲੋਂ ਰੋਜ਼ ਇੱਕ
ਘੰਟਾ ਮੈਡੀਟੇਸ਼ਨ ਦੇ ਨਾਲ ਇੱਕ ਘੰਟਾ ਸਵੇਰੇ ਤੇ ਇੱਕ ਘੰਟਾ ਸ਼ਾਮ ਖੁੱਲ ਕੇ ਹੱਸਣ
ਵਾਲੇ ਸੈਸ਼ਨ ਕਰਵਾਏ ਗਏ।
ਇੱਕ ਹਫਤੇ ਬਾਅਦ ਹੀ ਨਤੀਜੇ ਹੈਰਾਨ ਕਰ ਦੇਣ ਵਾਲੇ
ਸਨ। ਉਨ੍ਹਾਂ ਦੇ ਬੀਮਾਰੀ ਵਧਾਉਣ ਵਾਲੇ ‘ਜੀਨ ਐਕਸਪ੍ਰੈਸ਼ਨ’ ਵਿਚ ਤਬਦੀਲੀ ਦਿਸਣ ਲੱਗ
ਪਈ ਤੇ ਵਾਇਰਲ ਕੀਟਾਣੂਆਂ ਨਾਲ ਲੜਨ ਦੀ ਸਮਰਥਾ ਵੱਧ ਗਈ।
ਇਸ ਖੋਜ ਨੂੰ ਅੱਗੇ
ਤੋਰਦਿਆਂ ਫਲੋਰੀਡਾ ਦੇ ਯੂਨੀਵਰਸਿਟੀ ਔਫ ਮਿਆਮੀ ਦੇ ਮਾਈਕਲ ਐਨਟੋਨੀ ਨੇ 200 ਉਨ੍ਹਾਂ
ਔਰਤਾਂ ਨੂੰ ਸ਼ਾਮਲ ਕੀਤਾ ਜਿਨ੍ਹਾਂ ਨੂੰ ਛਾਤੀ ਦੇ ਕੈਂਸਰ ਦੀ ਪਹਿਲੀ ਸਟੇਜ ਸੀ।
ਇਨ੍ਹਾਂ ਵਿੱਚੋਂ 100 ਨੂੰ 10 ਹਫ਼ਤੇ ਦੀ ਮੈਡੀਟੇਸ਼ਨ ਤੇ ਖੁੱਲ ਕੇ ਹੱਸਣ ਦੇ ਸੈਸ਼ਨ
ਕਰਵਾਏ ਗਏ ਜਦਕਿ ਬਾਕੀ 100 ਨੂੰ ਸਿਰਫ਼ ਇਕ ਦਿਨ ਦੇ ਸੈਮੀਨਾਰ ਵਿਚ ਹਿੰਮਤ ਵਧਾਉਣ ਤੇ
ਚੜ੍ਹਦੀ ਕਲਾ ਬਾਰੇ ਦੱਸਿਆ ਗਿਆ।
ਦੱਸ ਹਫ਼ਤਿਆਂ ਬਾਅਦ ਦੀ ਸਰੀਰਕ ਤਬਦੀਲੀ ਨੇ
ਸੰਸਾਰ ਭਰ ਦੇ ਖੋਜੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹ ਜੀਨ ਜਿਹੜੇ ‘‘ਟਾਈਪ 1
ਇੰਟਰਫਿਰੋਨ ਰਿਸਪੌਂਸ’’ ਅਧੀਨ ਰਸੌਲੀਆਂ ਤੇ ਵਾਇਰਸ ਕੀਟਾਣੂਆਂ ਨਾਲ ਲੜਦੇ ਹਨ, ਕਈ
ਗੁਣਾਂ ਵੱਧ ਚੁਸਤ ਉਨ੍ਹਾਂ 100 ਔਰਤਾਂ ਵਿਚ ਸਨ ਜਿਹੜੀਆਂ ਰੋਜ਼ ਖ਼ੁਸ਼ ਰਹਿਣ ਦੇ ਕੋਰਸ
ਕਰ ਰਹੀਆਂ ਸਨ। ਇਸ ਦੇ ਨਾਲ-ਨਾਲ ਉਹ ਜੀਨ ਜੋ ਵਾਇਰਸ ਕੀਟਾਣੂ ਦਾ ਹਮਲਾ ਵਧਾਉਂਦੇ ਹਨ
ਜਾਂ ਕੈਂਸਰ ਨੂੰ ਫੈਲਣ ਵਿਚ ਮਦਦ ਕਰਦੇ ਹਨ, ਉੱਕਾ ਹੀ ਸੁਸਤ ਪਏ ਹੋਏ ਲੱਭੇ!
ਇਨ੍ਹਾਂ ਸਾਰੀਆਂ ਔਰਤਾਂ ਨੂੰ ਲਗਾਤਾਰ ਚੈੱਕਅੱਪ ਕਰਦੇ ਰਹਿਣ ਬਾਅਦ ਪਤਾ ਲੱਗਿਆ
ਕਿ ਖ਼ੁਸ਼ ਰਹਿਣ ਤੇ ਤਣਾਓ ਛੱਡਣ ਵਾਲੀਆਂ 100 ਔਰਤਾਂ ਕੈਂਸਰ ਰਹਿਤ ਹੋ ਗਈਆਂ ਸਨ ਤੇ
ਦੂਜੇ ਗਰੁੱਪ ਦੀਆਂ 100 ਵਿੱਚੋਂ 60 ਦਾ ਕੈਂਸਰ ਫੈਲ ਗਿਆ ਸੀ!
ਸਪਸ਼ਟ ਹੋ
ਗਿਆ ਕਿ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਨਾਲ ਵੀ ਚੜ੍ਹਦੀ ਕਲਾ ਵਿਚ ਰਹਿਣ ਨਾਲ
ਲੰਮੀ ਉਮਰ ਭੋਗੀ ਜਾ ਸਕਦੀ ਹੈ ਤੇ ਕੈਂਸਰ ਦੇ ਸੈੱਲਾਂ ਨੂੰ ਮਾਰ ਮੁਕਾਇਆ ਜਾ ਸਕਦਾ
ਹੈ। ਇੰਜ ਹੀ ਵਾਇਰਲ ਕੀਟਾਣੂਆਂ ਦੇ ਹਮਲੇ ਦਾ ਅਸਰ ਵੀ ਖ਼ੁਸ਼ ਰਹਿ ਕੇ ਘਟਾਇਆ ਜਾ ਸਕਦਾ
ਹੈ।
ਇਸ ਖੋਜ ਤੋਂ ਬਾਅਦ ਖ਼ੁਸ਼ ਰਹਿਣ ਵਾਲੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ
ਗਈ ਤੇ ਉਨ੍ਹਾਂ ਦੇ ਲਹੂ ਦੇ ਟੈਸਟਾਂ ਦੇ ਨਾਲ ਤਿੰਨ ਫਾਰਮ ਵੀ ਭਰਵਾਏ ਗਏ। ਉਨ੍ਹਾਂ
ਦੇ ਖਾਣ-ਪੀਣ, ਰਹਿਣ ਸਹਿਣ, ਦੋਸਤਾਂ ਮਿੱਤਰਾਂ ਦੇ ਸਾਥ ਅਤੇ ਜਿਸਮਾਨੀ ਸੰਬੰਧਾਂ
ਬਾਰੇ ਵੀ ਪੁੱਛਿਆ ਗਿਆ। ਇੱਕ ਫਾਰਮ ਵਿਚ ਉਨ੍ਹਾਂ ਦੇ ਰਿਸ਼ਤਿਆਂ ਦੀ ਡੂੰਘਿਆਈ, ਪੱਕੀ
ਦੋਸਤੀ ਤੇ ਸਮਾਜ ਸੇਵੀ ਕੰਮਾਂ ਬਾਰੇ ਵੀ ਨੋਟ ਕੀਤਾ ਗਿਆ।
ਇਹ ਵੇਖਿਆ ਗਿਆ
ਕਿ ਖ਼ੁਸ਼ ਰਹਿਣ ਵਾਲਿਆਂ ਵਿੱਚੋਂ ਜਿੰਨ੍ਹਾਂ ਦੀ ਜ਼ਿੰਦਗੀ ਵਿਚ ਸੰਤੁਸ਼ਟੀ ਸੀ, ਗੂੜ੍ਹੇ
ਰਿਸ਼ਤੇ ਸੀ, ਪੱਕੀ ਦੋਸਤੀ ਸੀ, ਸਮਾਜ ਸੇਵੀ ਕੰਮਾਂ ਨਾਲ ਜੁੜੇ ਸਨ ਤੇ ਜ਼ਿੰਦਗੀ ਪ੍ਰਤੀ
ਸਕਾਰਾਤਮਕ ਨਜ਼ਰੀਆ ਸੀ, ਉਨ੍ਹਾਂ ਦੇ ਜੀਨ ਵਧੀਆ ਅਸਰ ਵਿਖਾ ਰਹੇ ਸਨ। ਜਿਹੜੇ ਵੇਖਣ
ਨੂੰ ਖ਼ੁਸ਼ ਸਨ ਪਰ ਉਨ੍ਹਾਂ ਦੇ ਕੋਈ ਪੱਕੇ ਦੋਸਤ ਮਿੱਤਰ ਨਹੀਂ ਸਨ, ਜੀਵਨ ਸਾਥੀ ਨਾਲ
ਰਿਸ਼ਤਾ ਨਿੱਘਾ ਨਹੀਂ ਸੀ, ਸਿਰਫ਼ ਕੰਮ ਕਾਰ ਵਿਚ ਹੀ ਆਪਣੇ ਆਪ ਨੂੰ ਮਸਰੂਫ਼ ਰੱਖ ਰਹੇ
ਸਨ ਅਤੇ ਬਾਕੀ ਸਮਾਂ ਸ਼ਰਾਬ ਪੀ ਕੇ ਜਾਂ ਮਸਤੀ ਕਰ ਕੇ ਲੰਘਾ ਰਹੇ ਸਨ, ਉਨ੍ਹਾਂ ਦੇ
ਸਰੀਰਾਂ ਅੰਦਰ ਉਹੋ ਜਿਹਾ ਹੀ ਹਾਲ ਲੱਭਿਆ ਜਿਹੋ ਜਿਹਾ ਇਕੱਲੇ ਰਹਿਣ ਵਾਲਿਆਂ ਵਿਚ
ਸੀ। ਯਾਨੀ ਅਜਿਹੇ ਲੋਕ ਔਖੇ ਸਮੇਂ ਛੇਤੀ ਢਹਿ ਢੇਰੀ ਹੋ ਜਾਂਦੇ ਸਨ ਤੇ ਬੀਮਾਰੀਆਂ ਵੀ
ਛੇਤੀ ਸਹੇੜ ਰਹੇ ਸਨ। ਇਨ੍ਹਾਂ ਦਾ ਇਮਿਊਨ ਸਿਸਟਮ ਓਨਾ ਤਗੜਾ ਨਹੀਂ ਸੀ।
ਜਿਵੇਂ ਹੀ ਇਨ੍ਹਾਂ ਵਿੱਚੋਂ ਕੁੱਝ ਦਾ ਧਿਆਨ ਹੋਰ ਪਾਸਿਆਂ ਵੱਲ ਵੰਡਾ ਕੇ ਤਣਾਓ
ਘਟਾਇਆ ਗਿਆ ਤਾਂ ਇਨ੍ਹਾਂ ਦੇ ਸਰੀਰਾਂ ਵਿਚ ਵੀ ਤਬਦੀਲੀ ਦਿਸ ਪਈ। ਇਹ ਹੋਰ ਪਾਸੇ
ਸਨ-ਸਮਾਜ ਸੇਵਾ, ਫੋਟੋਗ੍ਰਾਫੀ, ਪੇਂਟਿੰਗ, ਖੇਡਾਂ, ਡਾਂਸ ਸਿੱਖਣਾ, ਕਸਰਤ ਕਰਨੀ,
ਪਾਲਿਟਿਕਸ ਵੱਲ ਰੁਝਾਨ, ਆਦਿ।
ਇਸ ਖੋਜ ਉੱਤੇ ਆਧਾਰਿਤ ਹੁਣ ਮੈਡੀਕਲ ਦੀਆਂ
ਕਿਤਾਬਾਂ ਵਿਚ ਦਰਜ ਚੈਪਟਰ ਵੀ ਪੜ੍ਹਨ ਨੂੰ ਮਿਲਦੇ ਹਨ ਜਿਨ੍ਹਾਂ ਵਿਚ ਸ਼ੁਰੂਆਤ ਹੀ
ਇਨ੍ਹਾਂ ਸਤਰਾਂ ਤੋਂ ਕੀਤੀ ਜਾਂਦੀ ਹੈ :- ‘‘ਖ਼ੁਸ਼ੀ ਤੇ ਚੜ੍ਹਦੀ ਕਲਾ ਸਿਹਤ ਅਤੇ
ਲੰਮੀ ਉਮਰ ਦਾ ਰਾਜ਼ ਹਨ। ਸਕਾਰਾਤਮਕ ਸੋਚ ਮਾੜੀ ਤੋਂ ਮਾੜੀ ਬੀਮਾਰੀ ਨਾਲ ਲੜਨ ਦੀ
ਸਮਰੱਥਾ ਚੌਗੁਣੀ ਕਰ ਦਿੰਦੀ ਹੈ ਤੇ ਕਈ ਵਾਰ ਇਮਿਊਨ ਸਿਸਟਮ ਨੂੰ ਏਨਾ ਰਵਾਂ ਕਰ
ਦਿੰਦੀ ਹੈ ਕਿ ਬਿਨਾਂ ਦਵਾਈ ਦੇ ਵੀ ਬੀਮਾਰੀ ਠੀਕ ਹੋ ਜਾਂਦੀ ਹੈ।’’
ਜਿਹੜਾ
ਫਾਰਮੂਲਾ ਦੁਨੀਆ ਭਰ ਦੇ ਡਾਕਟਰ ਯਾਦ ਕਰਦੇ ਹਨ, ਉਹ ਹੈ :
ਅੰਤ ਵਿਚ ਸਿਰਫ਼ ਏਨਾ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਮਤ ਭਾਵੇਂ ਥੋੜੀ ਹੈ ਪਰ
ਫਿਰ ਵੀ ਮੈਂ ਆਪਣੀ ਸਮਝ ਅਨੁਸਾਰ ਹੈਰਾਨ ਜ਼ਰੂਰ ਹੋਈ ਹਾਂ ਕਿ ਚੜ੍ਹਦੀ ਕਲਾ ਬਾਰੇ 60
ਸਾਲਾਂ ਦੀ ਖੋਜ ਤੋਂ ਬਾਅਦ ਹੀ ਮੈਡੀਕਲ ਸਾਇੰਸ ਸਮਝ ਸਕੀ ਹੈ ਕਿ ਇਹ ਕਿੰਨੀ ਬੇਕੀਮਤੀ
ਹੈ। ਪਰ ਸਵਾਲ ਇਹ ਹੈ ਕਿ ਸਿੱਖ ਅਰਦਾਸ ਵਿਚ ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ ਸਦੀਆਂ
ਪਹਿਲਾਂ ਕਿਵੇਂ ਸ਼ਾਮਲ ਹੋ ਗਏ ਸਨ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਇਮਿਊਨ
ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਸੰਬੰਧੀ ਕੁੱਝ ਸ਼ੰਕੇ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|