ਵਿਗਿਆਨ ਪ੍ਰਸਾਰ

ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਤੱਕ ਦੇ ਬੱਚੇ ਕਈ ਵਾਰ ਗਲਾ ਖ਼ਰਾਬ ਜਾਂ ਵਾਇਰਲ ਬੁਖ਼ਾਰ ਦੀ ਤਾਬ ਝੱਲ ਨਹੀਂ ਸਕਦੇ। ਭਾਵੇਂ ਦਿਮਾਗ਼ ਵਿਚ ਕੀਟਾਣੂਆਂ ਦਾ ਹਮਲਾ ਨਹੀਂ ਹੋਇਆ ਹੁੰਦਾ, ਫੇਰ ਵੀ ਬੁਖ਼ਾਰ ਕਾਰਣ ਉਨਾਂ ਨੂੰ ਦੌਰਾ ਪੈ ਜਾਂਦਾ ਹੈ। ਇਹ ਦਿਮਾਗ਼ੀ ਬੁਖ਼ਾਰ ਨਹੀਂ ਹੁੰਦਾ। ਇਸਨੂੰ ‘ਬੁਖ਼ਾਰੀ ਦੌਰਾ’ (ਫੀਬਰਾਈਲ ਸੀਜ਼ਰ) ਕਿਹਾ ਜਾਂਦਾ ਹੈ।

ਅਮਰੀਕਾ ਵਿਚ ਲਗਭਗ ਪੰਜ ਪ੍ਰਤੀਸ਼ਤ ਬੱਚਿਆਂ ਵਿਚ ਇਹ ਬੀਮਾਰੀ ਵੇਖੀ ਜਾਂਦੀ ਹੈ ਜਦਕਿ ਹਿੰਦੁਸਤਾਨ ਵਿਚ 10 ਪ੍ਰਤੀਸ਼ਤ ਤਕ ਬੱਚੇ 'ਬੁਖ਼ਾਰੀ ਦੌਰੇ' ਦੇ ਸ਼ਿਕਾਰ ਹੋ ਜਾਂਦੇ ਹਨ।

ਇਹ ਬੀਮਾਰੀ ਜ਼ਿਆਦਾਤਰ ਉਨਾਂ ਬੱਚਿਆਂ ਨੂੰ ਹੁੰਦੀ ਹੈ :

  • ਜਿਸ ਟੱਬਰ ਵਿਚ ਪਹਿਲਾਂ ਵੀ ਕਿਸੇ ਨੂੰ ਇਹ ਬੀਮਾਰੀ ਹੋਵੇ।
  • ਜੇ ਜੱਚਾ ਨੂੰ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੋਵੇ, ਉਸਦੇ ਪਿਸ਼ਾਬ ਵਿਚ ਪ੍ਰੋਟੀਨ ਆ ਰਹੀ ਹੋਵੇ, ਫੇਫੜਿਆਂ ਵਿਚ ਕੀਟਾਣੂਆਂ ਦਾ ਹਮਲਾ ਹੋਇਆ ਹੋਵੇ, ਜੱਚਾ ਸਿਗਰਟ ਪੀਂਦੀ ਹੋਵੇ ਜਾਂ ਛੋਟੀ ਉਮਰ ਦੀ ਹੋਵੇ ਤਾਂ ਉਸਦੇ ਬੱਚੇ ਨੂੰ ਇਸ ਬੀਮਾਰੀ ਦਾ ਖ਼ਤਰਾ ਵਧ ਹੁੰਦਾ ਹੈ।
  • ਬੱਚਾ ਪੂਰੇ ਵਕਤ ਤੋਂ ਪਹਿਲਾ ਜੰਮ ਪਿਆ ਹੋਵੇ, ਜਨਮ ਸਮੇਂ ਬਹੁਤ ਜ਼ਿਆਦਾ ਵਧਿਆ ਹੋਇਆ ਪੀਲੀਆ ਹੋਵੇ, ਬੱਚਾ ਘੱਟ ਭਾਰ ਦਾ ਜੰਮਿਆ ਹੋਵੇ, ਬੱਚਾ ਜੰਮਣ ਤੋਂ ਇਕਦਮ ਬਾਅਦ ਨਾ ਰੋਇਆ ਹੋਵੇ, ਜਨਮ ਵੇਲੇ ਸਿਰ ਤੇ ਸੱਟ ਵਜ ਜਾਵੇ, ਜਨਮ ਤੋਂ ਬਾਅਦ 28 ਦਿਨ ਤਕ ਹਸਪਤਾਲ ਦਾਖਲ ਰਹਿਣਾ ਪਿਆ ਹੋਵੇ, ਆਦਿ ਕਾਰਣ ਵੀ ਬੁਖ਼ਾਰੀ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।
  • ਜੇ ਬੱਚਾ ਇਕ ਸਾਲ ਵਿਚ ਸੱਤ ਜਾਂ ਅੱਠ ਵਾਰ ਬੀਮਾਰ ਹੁੰਦਾ ਹੋਵੇ।
  • ਜੇ ਬੱਚੇ ਤੇ 'ਹਰਪੀਜ਼ ਵਾਇਰਸ' - ਕਿਸਮ 6 ਦਾ ਹਮਲਾ ਹੋਇਆ ਹੋਵੇ।
  • ਲਹੂ ਦੀ ਬਹੁਤੀ ਕਮੀ ਹੋਵੇ, ਤਾਂ ਵੀ ਇਸ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।
  • ਕਈ ਵਾਰ ਡੀ.ਪੀ.ਟੀ  ਜਾਂ ਐਮ.ਐਮ.ਆਰ  ਦੇ ਟੀਕੇ ਲੱਗਣ ਤੋਂ ਬਾਅਦ ਵੀ ਇਹ ਬੀਮਾਰੀ ਵੇਖੀ ਗਈ ਹੈ।

ਜਦੋਂ ਬੱਚੇ ਨੂੰ ਬੁਖ਼ਾਰ ਤੇਜ਼ੀ ਨਾਲ ਚੜਦਾ ਜਾਂ ਉਤਰਦਾ ਹੈ ਤਾਂ ਦਿਮਾਗ਼ ਵਿਚ 'ਗਲੂਟਾਮੇਟ'  ਦੀ ਮਾਤਰਾ ਵਧ ਜਾਂਦੀ ਹੈ ਜਿਸ ਕਾਰਣ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ। ਕੁੱਝ ਵਿਗਿਆਨੀ ਜ਼ਿੰਕ ਦੀ ਕਮੀ ਨੂੰ ਵੀ ਇਸਦਾ ਕਾਰਣ ਮੰਨਦੇ ਹਨ।

ਇੱਕ ਗੱਲ ਤਾਂ ਪੱਕੀ ਹੈ ਕਿ 'ਬੁਖ਼ਾਰੀ ਦੌਰੇ' ਵਾਲੇ ਚਾਲੀ ਪ੍ਰਤੀਸ਼ਤ ਬੱਚਿਆਂ ਦੇ ਟੱਬਰ ਵਿਚ ਕਿਸੇ ਨਾ ਕਿਸੇ ਨੂੰ ਇਹ ਬੀਮਾਰੀ ਜ਼ਰੂਰ ਹੁੰਦੀ ਹੈ। ਇਸੇ ਕਰਕੇ ਇਸਨੂੰ ‘ਜੀਨ’ ਰਾਹੀਂ ਪੁਸ਼ਤ ਦਰ ਪੁਸ਼ਤ ਚੱਲਣ ਵਾਲਾ ਰੋਗ ਵੀ ਮੰਨ ਲਿਆ ਗਿਆ ਹੈ।

ਇਕ ਵਾਰ ਦੌਰਾ ਪੈਣ ਤੋਂ ਬਾਅਦ ਸੈਂਤੀ ਪ੍ਰਤੀਸ਼ਤ ਬੱਚਿਆਂ ਨੂੰ ਦੁਬਾਰਾ ਇਕ ਦੌਰਾ ਪੈ ਜਾਂਦਾ ਹੈ। ਤੀਹ ਕੁ ਪ੍ਰਤੀਸ਼ਤ ਬੱਚਿਆਂ ਨੂੰ ਦੁਬਾਰਾ ਦੋ ਵਾਰ ਦੌਰੇ ਪੈ ਸਕਦੇ ਹਨ ਤੇ ਸਤਾਰਾਂ ਪ੍ਰਤੀਸ਼ਤ ਬੱਚਿਆਂ ਨੂੰ ਬਾਅਦ ਦੀ ਉਮਰ ਵਿਚ ਬੁਖ਼ਾਰੀ ਦੌਰਾ ਤਿੰਨ ਜਾਂ ਵੱਧ ਵਾਰ ਵੀ ਪੈ ਸਕਦਾ ਹੈ।

ਆਮ ਤੌਰ ਤੇ ਪਹਿਲਾ ਬੁਖ਼ਾਰੀ ਦੌਰਾ ਪੈਣ ਤੋਂ 6 ਮਹੀਨੇ ਦੇ ਵਿਚ ਵਿਚ ਇਹ ਦੌਰਾ ਦੁਬਾਰਾ ਪੈਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਤੇ ਦੋ ਸਾਲ ਤਕ ਖ਼ਤਰਾ ਕਾਇਮ ਵੀ ਰਹਿੰਦਾ ਹੈ। ਜਿਨਾਂ ਬੱਚਿਆਂ ਦੇ ਟੱਬਰ ਵਿਚ ਅੱਗੇ 'ਬੁਖ਼ਾਰੀ ਦੌਰੇ' ਦਾ ਕੋਈ ਮਰੀਜ਼ ਹੋਵੇ, ਉਨਾਂ ਵਿਚ ਬਾਰ ਬਾਰ ਬੁਖ਼ਾਰੀ ਦੌਰੇ ਪੈਣ ਦਾ ਖ਼ਤਰਾ ਵਧ ਜਾਂਦਾ ਹੈ।

ਜੇ ਬੱਚੇ ਨੂੰ ਪਹਿਲਾ ਦੌਰਾ ਡੇਢ ਸਾਲ ਦੀ ਉਮਰ ਤੋਂ ਪਹਿਲਾਂ ਪਿਆ ਹੋਵੇ ਜਾਂ ਢਾਈ ਸਾਲ ਦੀ ਉਮਰ ਤੋਂ ਬਾਅਦ ਪਿਆ ਹੋਵੇ, ਤਾਂ ਵੀ ਦੁਬਾਰਾ 'ਬੁਖ਼ਾਰੀ ਦੌਰਾ' ਪੈਣ ਦੇ ਆਸਾਰ ਵਧ ਜਾਂਦੇ ਹਨ। ਜੇ ਬਹੁਤ ਘੱਟ ਬੁਖ਼ਾਰ ਤੇ ਵੀ ਬੱਚੇ ਨੂੰ ਦੌਰਾ ਪੈ ਜਾਵੇ ਤਾਂ ਦੁਬਾਰਾ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ।

ਬੁਖ਼ਾਰੀ ਦੌਰਾ ਤਿੰਨ ਕਿਸਮਾਂ ਦਾ ਹੁੰਦਾ ਹੈ। ਪਹਿਲੀ ਕਿਸਮ ਵਿਚ ਇਕ ਦੌਰਾ ਪੰਦਰਾਂ ਮਿੰਟ ਤੋਂ ਘਟ ਰਹਿੰਦਾ ਹੈ ਤੇ ਇਸ ਵਿਚ ਹੱਥਾਂ ਪੈਰਾਂ ਦੇ ਝਟਕੇ ਵਜਦੇ ਹਨ। ਮੂੰਹ ਵਿੱਚੋਂ ਝੱਗ ਆਉਂਦੀ ਹੈ। ਟੱਟੀ ਪਿਸ਼ਾਬ ਪਜਾਮੀ ਵਿਚ ਨਿਕਲ ਜਾਂਦਾ ਹੈ ਤੇ ਦੌਰਾ ਰੁਕਣ ਤੋਂ ਬਾਅਦ ਬੱਚਾ ਕੁੱਝ ਦੇਰ ਲਈ ਸੁਸਤ ਪੈ ਜਾਂਦਾ ਹੈ। ਇਹ ਦੌਰਾ ਬੁਖ਼ਾਰ ਦੇ ਦੌਰਾਨ ਵੀ ਚੌਵੀ ਘੰਟਿਆਂ ਵਿਚ ਇਕ ਵਾਰ ਤੋਂ ਵਧ ਨਹੀਂ ਪੈਂਦਾ।

ਦੂਜੀ ਕਿਸਮ ਦੇ ਦੌਰੇ ਵਿਚ ਸਰੀਰ ਦੇ ਇਕ ਪਾਸੇ ਦਾ ਦੌਰਾ ਪੈ ਜਾਂਦਾ ਹੈ ਤੇ ਇਕ ਦੌਰਾ ਪੰਦਰਾਂ ਮਿੰਟ ਤੋਂ ਵਧ ਰਹਿ ਸਕਦਾ ਹੈ। ਕਈ ਵਾਰ ਤਾਂ ਅਜਿਹਾ ਦੌਰਾ ਚੌਵੀ ਘੰਟਿਆਂ ਵਿਚ ਦੁਬਾਰਾ ਵੀ ਪੈ ਜਾਂਦਾ ਹੈ। ਇਸ ਦੌਰੇ ਵਿਚ ਸਰੀਰ ਦੇ ਇਕ ਪਾਸੇ ਦੀ ਥੋੜੀ ਦੇਰ ਲਈ ਕਮਜ਼ੋਰੀ ਵੀ ਹੋ ਜਾਂਦੀ ਹੈ।

ਤੀਜੀ ਕਿਸਮ ਦਾ ਦੌਰਾ ਲਗਾਤਾਰ ਅੱਧਾ ਘੰਟਾ ਪੈਂਦਾ ਰਹਿੰਦਾ ਹੈ।

ਜੇ ਬੱਚੇ ਨੂੰ ਦੌਰਾ ਦੂਜੀ ਤਾਂ ਤੀਜੀ ਕਿਸਮ ਦਾ ਪਿਆ ਹੋਵੇ ਤਾਂ ਦੁਬਾਰਾ ਦੌਰਾ ਪੈਣ ਦਾ ਖ਼ਤਰਾ ਕਾਫ਼ੀ ਵਧ ਹੁੰਦਾ ਹੈ।

ਜਿਸ ਬੱਚੇ ਦੀ ਗਰਦਨ ਵਿਚ ਅਕੜਾਓ ਹੋ ਰਿਹਾ ਹੋਵੇ, ਦੌਰਾ ਪੈਣ ਤੋਂ ਪਹਿਲਾਂ ਹੀ ਬੇਸੁਰਤ ਹੋ ਰਿਹਾ ਹੋਵੇ ਜਾਂ ਚਿੜਚਿੜਾ ਹੋਵੇ, ਉਲਟੀਆਂ ਲੱਗੀਆਂ ਹੋਣ, ਸਰੀਰ ਤੇ ਦਾਣੇ ਨਿਕਲੇ ਹੋਣ ਜਾਂ ਦੌਰੇ ਤੋਂ ਕਾਫੀ ਬਾਅਦ ਤਕ ਵੀ ਹੋਸ਼ ਵਿਚ ਨਾ ਆਵੇ ਤਾਂ ਬੱਚੇ ਦੀ ਰੀੜ ਦੀ ਹੱਡੀ ਵਿੱਚੋਂ ਪਾਣੀ ਕੱਢ ਕੇ ਟੈਸਟ ਕਰਨਾ ਜ਼ਰੂਰੀ ਹੁੰਦਾ ਹੈ ਕਿ ਕਿਤੇ ਉਸਨੂੰ ਦਿਮਾਗ਼ੀ ਬੁਖ਼ਾਰ ਜਾਂ ਉਸਦੇ ਦਿਮਾਗ਼ ਵਿਚ ਕੀਟਾਣੂਆਂ ਦਾ ਹਮਲਾ ਤਾਂ ਨਹੀਂ ਹੋ ਗਿਆ?

ਦੌਰਾ ਪੈਣ ਤੇ ਬੱਚੇ ਨੂੰ ਪਾਸਾ ਦੁਆ ਦੇਣਾ ਚਾਹੀਦਾ ਹੈ ਅਤੇ ਠੰਡੇ ਪਾਣੀ ਦੀਆਂ ਪੱਟੀਆਂ ਕਰਨੀਆਂ ਚਾਹੀਦੀਆਂ ਹਨ। ਬੱਚੇ ਦਾ ਮੂੰਹ ਇਕ ਪਾਸੇ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਮੂੰਹ ਅੰਦਰਲੀ ਥੁੱਕ ਸਾਹ ਦੀ ਨਾਲੀ ਵੱਲ ਨਾ ਲੰਘ ਜਾਏ ਤੇ ਬੱਚੇ ਨੂੰ ਸਾਹ ਲੈਣ ਵਿਚ ਔਖਿਆਈ ਨਾ ਆਵੇ ਜੋ ਜਾਨਲੇਵਾ ਸਾਬਤ ਹੋ ਸਕਦੀ ਹੈ।

ਦੌਰਾ ਰੁਕ ਜਾਣ ਤੇ ਬੱਚੇ ਨੂੰ ਇਕਦਮ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ਤਾਂ ਜੋ ਬੁਖ਼ਾਰ ਦਾ ਇਲਾਜ ਕੀਤਾ ਜਾ ਸਕੇ। ਆਮ ਤੌਰ ਤੇ ਦੌਰਾ ਰੋਕਣ ਦੀਆਂ ਦਵਾਈਆਂ ਜ਼ਿਆਦਾ ਦੇਰ ਤਕ ਦੇਣ ਦੀ ਲੋੜ ਨਹੀਂ ਪੈਂਦੀ। ਪਰ, ਜੇ ਚਾਰ ਵਾਰ ਬੁਖ਼ਾਰੀ ਦੌਰਾ ਪੈ ਜਾਏ ਤਾਂ ਅਗਲੇਰੀ ਜ਼ਿੰਦਗੀ ਵਿਚ ਮਿਰਗ਼ੀ ਦਾ ਦੌਰਾ ਪੈਣ ਦਾ ਆਸਾਰ ਵਧ ਹੁੰਦਾ ਹੈ ਤੇ ਦੌਰੇ ਰੋਕਣ ਦੀ ਦਵਾਈ ਵੀ ਤਿੰਨ ਸਾਲ ਖੁਆਉਣੀ ਪੈਂਦੀ ਹੈ।

ਬੁਖ਼ਾਰੀ ਦੌਰੇ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਬੁਖ਼ਾਰ ਲਾਹੁਣ ਵਾਲੀ ਦਵਾਈ ਹਮੇਸ਼ਾਂ ਕੋਲ ਰੱਖਣੀ ਚਾਹੀਦੀ ਹੈ ਤਾਂ ਜੋ ਬੱਚੇ ਨੂੰ ਤੇਜ਼ ਬੁਖ਼ਾਰ ਚੜਨ ਹੀ ਨਾ ਦਿੱਤਾ ਜਾਵੇ ਤੇ ਠੰਡੀਆਂ ਪੱਟੀਆਂ ਕਰ ਕੇ ਬੁਖ਼ਾਰ ਉਤਾਰਨਾ ਚਾਹੀਦਾ ਹੈ।

ਕੁੱਝ ਅਜਿਹੇ ਵਹਿਮ ਹਨ ਜੋ ਦੌਰੇ ਵਾਲੇ ਬੱਚਿਆਂ ਵਾਸਤੇ ਜਾਨਲੇਵਾ ਸਾਬਤ ਹੋ ਸਕਦਾ ਹਨ। ਇਹ ਹਨ :

  • ਦੌਰੇ ਦੇ ਦੌਰਾਨ ਬੱਚੇ ਦੇ ਮੂੰਹ ਵਿਚ ਪਾਣੀ ਪਾਉਣਾ,
  • ਦੌਰੇ ਦੇ ਦੌਰਾਨ ਬੱਚੇ ਦਾ ਨੱਕ ਬੰਦ ਕਰ ਦੇਣਾ,
  • ਦੰਦਲ ਪੈਣ ਤੇ ਚਮਚਾ ਦੰਦਾਂ ਵਿਚ ਫਸਾ ਕੇ ਮੂੰਹ ਖੋਲਣਾ,
  • ਬੁਖ਼ਾਰ ਦੌਰਾਨ ਪੱਖਾ ਬੰਦ ਕਰ ਕੇ ਕੰਬਲ ਜਾਂ ਰਜਾਈ ਵਿਚ ਲਪੇਟ ਦੇਣਾ,
  • ਦਵਾਈ ਦੇਣ ਦੀ ਥਾਂ ਝਾੜਾ ਕਰਵਾਉਣਾ,
  • ਹਸਪਤਾਲ ਲਿਜਾਉਣ ਦੀ ਬਜਾਏ ਜੁੱਤੀ ਸੁੰਘਾਉਂਦੇ ਰਹਿਣਾ।

ਇਕ ਬੁਖ਼ਾਰੀ ਦੌਰੇ ਤੋਂ ਪੀੜਤ ਦੋ ਸਾਲ ਦੇ ਬੱਚੇ ਦੀ ਲਾਸ਼ ਲੈ ਕੇ ਜਦੋਂ ਮਾਪੇ ਹਸਪਤਾਲ ਆਏ ਤਾਂ ਪੁੱਛਣ ਤੇ ਪਤਾ ਲੱਗਾ ਕਿ ਉਨਾਂ ਦੇ ਗੁਆਂਢੀ ਨੇ ਬੱਚੇ ਨੂੰ ਦੌਰਾ ਪੈਣ ਤੇ ਮੂਧੇ ਮੂੰਹ ਮੰਜੇ ਤੇ ਪਾਉਣ ਲਈ ਕਹਿ ਦਿੱਤਾ ਸੀ। ਬੱਚੇ ਦੇ ਸਿਰ ਵਾਲੇ ਪਾਸੇ ਲਾਲ ਮਿਰਚਾਂ, ਹਲਦੀ, ਪਿਆਜ਼ ਤੇ ਨਿੰਬੂ ਰੱਖ ਦਿੱਤਾ ਗਿਆ। ਤੀਲਾਂ ਵਾਲੇ ਝਾੜੂ ਨਾਲ ਬੱਚੇ ਦੇ ਪੈਰਾਂ ਨੂੰ ਕੁੱਟਿਆ ਗਿਆ।

ਨਤੀਜੇ ਵਜੋਂ ਮੂੰਹ ਵਿਚ ਆਈ ਝੱਗ ਤੇ ਨੱਕ ਦੱਬੇ ਹੋਣ ਨਾਲ ਬੰਦ ਹੋਣ ਕਾਰਣ ਬੱਚੇ ਤੋਂ ਸਾਹ ਹੀ ਨਹੀਂ ਲਿਆ ਗਿਆ ਤੇ ਉਸਦੀ ਮੌਤ ਹੋ ਗਈ।

ਜੇ ਡਾਕਟਰ ਦੀ ਅਣਗਹਿਲੀ ਕਾਰਣ ਉਸਨੂੰ ਜੱਜ ਸਾਹਿਬਾਨ ਸਜ਼ਾ ਸੁਣਾ ਸਕਦੇ ਹਨ ਤਾਂ ਇਸ ਤਰਾਂ ਦੇ ਗਵਾਂਢੀਆਂ ਲਈ ਸਜ਼ਾ ਤਜਵੀਜ਼ ਕਿਉਂ ਨਹੀਂ ਹੋ ਸਕਦੀ?

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

10/07/2016
 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com