ਵਿਗਿਆਨ ਪ੍ਰਸਾਰ

ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਚਾਲੀ ਸਾਲ ਤੋਂ ਵੱਧ ਉਮਰ ਦੇ ਲਗਭਗ 50 ਪ੍ਰਤੀਸ਼ਤ ਮਰਦ ਇਸੇ ਕਮਜ਼ੋਰੀ ਸਦਕਾ ਹਕੀਮਾਂ ਜਾਂ ਡਾਕਟਰਾਂ ਦੇ ਗੇੜੇ ਕੱਢਦੇ ਰਹਿੰਦੇ ਹਨ। ਜਰਨਲ ਆਫ ਸੈਕਸੁਅਲ ਮੈਡੀਸਨ ਅਨੁਸਾਰ 40 ਸਾਲਾਂ ਤੋਂ ਘੱਟ ਉਮਰ ਦੇ ਲਗਭਗ 26 ਪ੍ਰਤੀਸ਼ਤ ਮਰਦ ਵੀ ਇਸੇ ਕਮਜ਼ੋਰੀ ਤੋਂ ਪੀੜਤ ਲੱਭੇ ਗਏ ਹਨ। ਇਸੇ ਖੋਜ ਨੂੰ ਆਧਾਰ ਬਣਾ ਕੇ ਵਿਆਗਰਾ ਗੋਲੀ ਬਣਾਉਣ ਵਾਲੀ ਕੰਪਨੀ ਖ਼ਰਬਾਂ ਡਾਲਰਾਂ ਦੀ ਕਮਾਈ ਕਰ ਚੁੱਕੀ ਹੈ ਜੋ ਹਾਲੇ ਤਕ ਜਾਰੀ ਹੈ।

ਸ਼ੁਰੂ-ਸ਼ੁਰੂ ਵਿਚ ਦੁਨੀਆਂ ਭਰ ਵਿਚ ਮਰਦਾਨਾ ਕਮਜ਼ੋਰੀ ਦਾ ਕਾਰਣ ਸਿਰਫ਼ ਮਾਨਸਿਕ ਤਣਾਓ ਹੀ ਮੰਨਿਆ ਗਿਆ ਸੀ ਜਿਸ ਦਾ ਫ਼ਾਇਦਾ ਚੁੱਕ ਕੇ ਨੀਮ ਹਕੀਮਾਂ ਨੇ ਸੜਕਾਂ ਕਿਨਾਰੇ ਸ਼ਿਲਾਜੀਤ ਵੇਚਣ ਦਾ ਧੰਦਾ ਹੀ ਬਣਾ ਲਿਆ ਤੇ ਅਨੇਕ ਨੌਜਵਾਨ ਸ਼ਰਮ ਦੇ ਮਾਰੇ, ਓਹਲਾ ਰੱਖਣ ਸਦਕਾ ਸਪੈਸ਼ਲਿਸਟ  ਡਾਕਟਰਾਂ ਕੋਲ ਜਾਣ ਦੀ ਬਜਾਏ ਇਨਾਂ ਸੜਕ ਛਾਪ ਡਾਕਟਰਾਂ ਦੇ ਗੇੜੇ ਕੱਢਦੇ ਰਹੇ! ਅਫ਼ਸੋਸ ਕਿ ਹੁਣ ਤੱਕ ਇਹ ਜਾਰੀ ਹੈ।

ਸਟੈਨਫੋਰਡ ਮੈਡੀਕਲ ਸੈਂਟਰ  ਦੇ ਡਾਕਟਰ ਮਾਈਕਲ ਨੇ ਅਨੇਕ ਮਰੀਜ਼ਾਂ ਦਾ ਚੈੱਕਅਪ  ਕਰਕੇ ਜਿਹੜੇ ਕਾਰਣ ਲੱਭੇ, ਉਨਾਂ ਵਿਚ ਸਿਗਰਟ ਪੀਣਾ, ਕੋਲੈਸਟਰੋਲ ਦਾ ਵਾਧਾ ਆਦਿ ਤੋਂ ਲੈ ਕੇ ਅੰਗ ਦੀ ਬਣਤਰ ਵਿਚ ਜਮਾਂਦਰੂ ਨੁਕਸ ਤਕ ਸ਼ਾਮਲ ਸਨ।

ਆਓ ਇਨਾਂ ਕਾਰਣਾਂ ਦਾ ਵਿਸਤਾਰ ਸਹਿਤ ਵਿਸ਼ਲੇਸ਼ਣ ਕਰੀਏ।

1.ਤਣਾਓ :
ਵੀਹ ਤੋਂ ਤੀਹ ਸਾਲ ਦੇ ਨੌਜਵਾਨਾਂ ਵਿਚ ਅੰਗ ਦੀ ਲੰਬਾਈ ਨੂੰ ਲੈ ਕੇ ਏਨਾ ਗੰਭੀਰ ਤਣਾਓ ਵੇਖਣ ਵਿਚ ਆਇਆ ਕਿ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ, ਬਿਨਾਂ ਰੋਗ ਦੇ ਵੀ ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਹੋਏ ਲੱਭੇ। ਬਹੁਤ ਸਾਰੇ ਗਭਰੂ ਹਸਤਮੈਥੁਨ ਨੂੰ ਬੀਮਾਰੀ ਮੰਨ ਕੇ ਆਪੇ ਹੀ ਕਮਜ਼ੋਰ ਬਣ ਬੈਠੇ। ਇਹ ਸਭ ਮਾਨਸਿਕ ਤਣਾਓ ਹੀ ਹੈ ਹੋਰ ਕੁੱਝ ਨਹੀਂ ਕਿਉਂਕਿ ਲੰਬਾਈ ਜਾਂ ਹਸਤਮੈਥੁਨ ਦਾ ਮਰਦਾਨਾ ਕਮਜ਼ੋਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਯੂਰੋਲੋਜੀ  ਦੇ ਸਹਾਇਕ ਪ੍ਰੋਫੈਸਰ ਜੋਜ਼ਫ ਨੇ ਪੈਨੀਸਿਲਵੈਨੀਆ ਦੀ ਯੂਨੀਵਰਸਿਟੀ ਵਿਖੇ ਬਹੁਤ ਸਾਰੇ ਨੌਜਵਾਨ ਮਰੀਜ਼ਾਂ ਵਿਚ ਇਹੋ ਕਾਰਣ ਲੱਭਿਆ ਜਿੱਥੇ ਪਹਿਲੀ ਵਾਰ ਸੰਬੰਧ ਬਣਾਉਣ ਦੀ ਘਬਰਾਹਟ ਸਦਕਾ ਮਜ਼ਾਕ ਉੱਡ ਜਾਣ ਨਾਲ ਆਪਣੇ ਆਪ ਨੂੰ ਸਦੀਵੀ ਤੌਰ ਉੱਤੇ ਨਾਮਰਦ ਮੰਨ ਕੇ ਬਹਿ ਗਏ।

ਕਈ ਇਸ ਤਰਾਂ ਦੇ ਮਰੀਜ਼ ਸਿਰਫ਼ ਆਪਣੀ ਮਰਦਾਨਗੀ ਦਾ ਟੈੱਸਟ ਕਰਨ ਲਈ ਨਾਬਾਲਗ ਬੱਚੀਆਂ ਦਾ ਜਬਰਜ਼ਨਾਹ ਕਰਨ ਦੀ ਧੁਨ ਪਾਲ ਬੈਠੇ। ਕਈ ਨੌਜਵਾਨ ਬਲਾਤਕਾਰੀਏ ਮਨੋਵਿਗਿਆਨੀਆਂ ਸਾਹਮਣੇ ਮੰਨੇ ਕਿ ਅੰਗ ਦੀ ਲੰਬਾਈ ਘੱਟ ਹੋਣ ਅਤੇ ਦੋਸਤਾਂ ਸਾਹਮਣੇ ਮਜ਼ਾਕ ਉੱਡ ਜਾਣ ਨਾਲ ਉਹ ਆਪਣੇ ਅੰਦਰ ਭਰੇ ‘ਨਾਮਰਦ’ ਲਫਜ਼ ਦੇ ਗੁੱਸੇ ਨੂੰ ਬਾਲੜੀਆਂ ਉੱਤੇ ਜਬਰ ਕਰ ਕੇ ਲਾਹ ਰਹੇ ਸਨ ਅਤੇ ਇੰਜ ਉਹ ਆਪਣੇ ਆਪ ਨੂੰ ‘ਮਰਦ’ ਕਹਾਏ ਜਾਣ ਦਾ ਅਨੰਦ ਮਾਣ ਸਕੇ ਸਨ। ਦਰਅਸਲ ਘਬਰਾਹਟ ਹੁੰਦੇ ਸਾਰ ਸਰੀਰ ਅੰਦਰ ਐਡਰੀਨਾਲੀਨ  ਨਿਕਲ ਪੈਂਦੀ ਹੈ ਜੋ ਅੰਗ ਦੀ ਸੁਡੌਲਤਾ ਖ਼ਤਮ ਕਰ ਦਿੰਦੀ ਹੈ।

2. ਬਹੁਤ ਜ਼ਿਆਦਾ ਸਾਈਕਲ ਚਲਾਉਣ ਨਾਲ :
ਹਰ ਸਾਈਕਲ ਚਲਾਉਣ ਵਾਲੇ ਨਾਲ ਅਜਿਹਾ ਨਹੀਂ ਹੁੰਦਾ ਪਰ ਜੇ ਕੁੱਝ ਮੀਲ ਸਾਈਕਲ ਚਲਾਉਣ ਬਾਅਦ ਅੰਗ ਜਾਂ ਉਸ ਦੇ ਦੁਆਲੇ ਦਾ ਹਿੱਸਾ ਸੁੰਨ ਜਿਹਾ ਹੁੰਦਾ ਜਾਪੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੰਗ ਦੀ ਨਸ ਉੱਤੇ ਦਬਾਓ ਪੈ ਰਿਹਾ ਹੈ। ਅਜਿਹੇ ਕੇਸਾਂ ਵਿਚ ਗਦੂਦ ਹੇਠੋਂ ਲੰਘ ਰਹੀਆਂ ਨਸਾਂ ਸਾਈਕਲ ਦੀ ਸੀਟ ਨਾਲ ਫਿਸ ਕੇ ਹਿੱਸੇ ਨੂੰ ਸੁੰਨ ਕਰ ਦਿੰਦੀਆਂ ਹਨ।

ਸਾਈਕਲ ਦੀ ਸੀਟ ਬਦਲਣ ਨਾਲ ਵੀ ਜੇ ਆਰਾਮ ਨਾ ਜਾਪੇ ਤਾਂ ਸਾਈਕਲ ਚਲਾਉਣਾ ਛੱਡਣ ਵਿਚ ਹੀ ਭਲਾਈ ਹੈ।

3.ਸ਼ਰਾਬ ਅਤੇ ਨਸ਼ਾ:
ਬਹੁਤ ਜਣੇ ਪੱਕਾ ਭਰਮ ਪਾਲੀ ਬੈਠੇ ਹਨ ਕਿ ਉਨਾਂ ਨੂੰ ਸ਼ਰਾਬ ਪੀਣ ਨਾਲ ਚੰਗਾ ਮਹਿਸੂਸ ਹੁੰਦਾ ਹੈ ਤੇ ਸਰੀਰਕ ਤਾਕਤ ਵਧੀ ਹੋਈ ਲੱਗਦੀ ਹੈ। ਅੰਗ ਦੀ ਸੁਡੌਲਤਾ ਉੱਤੇ ਇਸ ਦਾ ਉੱਕਾ ਕੋਈ ਅਸਰ ਨਹੀਂ ਹੁੰਦਾ। ਨਸ਼ਾ ਜਾਂ ਸ਼ਰਾਬ ਦਿਮਾਗ਼ ਉੱਤੇ ਜ਼ਰੂਰ ਵਕਤੀ ਅਸਰ ਪਾਉਂਦੇ ਹਨ ਜਿਵੇਂ ਬੰਦਾ ਸੁਰਖ਼ਰੂ ਹੋ ਕੇ ਉੱਚੀ ਉਡਾਣ ਭਰ ਰਿਹਾ ਹੋਵੇ। ਮਰਦਾਨਗੀ ਨਾਲ ਇਸ ਦਾ ਉੱਕਾ ਕੋਈ ਸੰਬੰਧ ਨਹੀਂ ਹੈ। ਸ਼ਰਾਬ ਤਾਂ ਸਗੋਂ ਬੰਦੇ ਨੂੰ ਢਹਿੰਦੀ ਕਲਾ ਵਲ ਲੈ ਜਾਂਦੀ ਹੈ। ਦੋ ਪੈੱਗ ਤੋਂ ਵੱਧ ਲੈ ਚੁੱਕੇ ਅਨੇਕ ਮਰਦਾਂ ਦੀ ਇਹੋ ਸ਼ਿਕਾਇਤ ਰਹੀ ਹੈ ਕਿ ਉਨਾਂ ਤੋਂ ਸਰੀਰਕ ਸੰਬੰਧ ਬਣਾਏ ਨਹੀਂ ਜਾਂਦੇ।

ਕੋਕੀਨ  ਲੈਣ ਦੇ ਸ਼ੌਕੀਨ ਇਹ ਸਮਝ ਲੈਣ ਕਿ ਉਨਾਂ ਦੇ ਸਰੀਰ ਅੰਦਰਲੀ ਟੈਸਟੋਸਟੀਰੋਨ  ਦੀ ਮਾਤਰਾ ਘੱਟ ਜਾਂਦੀ ਹੈ ਜਿਸ ਨਾਲ ਸਰੀਰਕ ਕਮਜ਼ੋਰੀ ਆਉਣੀ ਸੁਭਾਵਕ ਹੈ। ਇਸ ਦੀ ਵਰਤੋਂ ਨਾਲ ਉਹ ਨਪੁੰਸਕ ਵੀ ਬਣ ਸਕਦੇ ਹਨ। ਇਹੋ ਕਾਰਣ ਹੈ ਕਿ ਪੰਜਾਬ ਅੰਦਰ ਨਸ਼ੇ ਦੀ ਵਧਦੀ ਵਰਤੋਂ ਸਦਕਾ ਢੇਰਾਂ ਦੇ ਢੇਰ ਨੌਜਵਾਨ ਨਪੁੰਸਕ ਬਣਦੇ ਜਾ ਰਹੇ ਹਨ।

4.ਜ਼ੁਕਾਮ ਦੀ ਦਵਾਈ :
ਜ਼ੁਕਾਮ ਲਈ ਆਮ ਵਰਤੀ ਜਾਂਦੀ ਦਵਾਈ ਵਿਚ ਸੂਡੋਫੈਡਰੀਨ  ਹੁੰਦੀ ਹੈ, ਜੋ ਸਰੀਰ ਅੰਦਰ ਐਪੀਨੈਫਰੀਨ  ਵਧਾ ਦਿੰਦੀ ਹੈ। ਇਸ ਨਾਲ ‘ਕਰੋ ਜਾਂ ਮਰੋ’ ਵਰਗਾ ਇਹਸਾਸ ਹੁੰਦਾ ਹੈ। ਮਸਲਨ ਸਾਹਮਣੇ ਸ਼ੇਰ ਵੇਖ ਕੇ ਜਾਂ ਤਾਂ ਉਸ ਉੱਤੇ ਟੁੱਟ ਪਵੋ, ਜਾਂ ਭੱਜ ਕੇ ਜਾਨ ਬਚਾ ਲਵੋ। ਸਰੀਰ ਅੰਦਰਲੇ ਅਜਿਹੇ ਹਾਲਾਤ ਵਿਚ ਕੋਈ ਕਿਵੇਂ ਸਰੀਰਕ ਸੰਬੰਧ ਬਣਾਉਣ ਬਾਰੇ ਸੋਚ ਸਕਦਾ ਹੈ। ਇਸੇ ਲਈ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ ਜੋ ਵਕਤੀ ਹੁੰਦੀ ਹੈ। ਕਈ ਲੋਕ ਅਜਿਹੀ ਵਕਤੀ ਗੜਬੜੀ ਕਾਰਨ ਵੀ ਝੱਟਪਟ ਢਹਿੰਦੀ ਕਲਾ ਵੱਲ ਤੁਰ ਜਾਂਦੇ ਹਨ ਤੇ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਨ। ਸੂਡੋਫੈਡਰੀਨ  ਤੋਂ ਅੱਗੋਂ ਕਈ ਲੈਬਾਰਟਰੀਆਂ  ਵਿਚ ‘ਚਿੱਟਾ’ ਬਣਾਇਆ ਜਾਂਦਾ ਹੈ ਜਿਸ ਦੀ ਵਰਤੋਂ ਨਾਲ ਸਦੀਵੀ ਨੁਕਸਾਨ ਹੋ ਸਕਦਾ ਹੈ।

5. ਸ਼ੱਕਰ ਰੋਗ :
ਸ਼ੱਕਰ ਰੋਗ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ੱਕਰ ਰੋਗ ਦਾ ਠੀਕ ਤਰਾਂ ਇਲਾਜ ਨਾ ਕਰਵਾਉਣ ਸਦਕਾ ਬਥੇਰੇ ਰੋਗੀ ਹੌਲੀ-ਹੌਲੀ ਨਾਮਰਦ ਬਣਦੇ ਜਾ ਰਹੇ ਹਨ। ਇਸੇ ਲਈ ਸ਼ੱਕਰ ਰੋਗੀਆਂ ਨੂੰ ਲਹੂ ਵਿਚ ਨਿਰਣੇ ਕਾਲਜੇ ਸ਼ੱਕਰ ਦੀ ਮਾਤਰਾ ਨੂੰ 110 ਤੱਕ ਰੱਖਣ ਦੀ ਸਲਾਹ ਦਿੱਤੀ ਗਈ ਹੈ। ਜੇ ਗੋਲੀਆਂ ਨਾਲ ਸ਼ੂਗਰ 110 ਤੋਂ ਉੱਪਰ ਹੋਵੇ ਤਾਂ ਝਟਪਟ ਇਨਸੂਲਿਨ  ਦੇ ਟੀਕਿਆਂ ਨੂੰ ਸ਼ੁਰੂ ਕਰ ਲੈਣਾ ਚਾਹੀਦਾ ਹੈ। ਇੰਜ ਬਥੇਰੇ ਮਰੀਜ਼ ਆਪਣੀ ਮਰਦਾਨਗੀ ਬਰਕਰਾਰ ਰਖ ਸਕਦੇ ਹਨ।

ਸ਼ੂਗਰ ਦੀ ਬੀਮਾਰੀ ਵਿਚ ਸਰੀਰ ਅੰਦਰ ਨਾਈਟਰਿਕ ਏਸਿਡ  ਘੱਟ ਬਣਨ ਲੱਗ ਪੈਂਦਾ ਹੈ। ਨਾਈਟਰਿਕ ਏਸਿਡ  ਦਾ ਕੰਮ ਹੁੰਦਾ ਹੈ ਸਕਿੰਟਾਂ ਵਿਚ ਅੰਗ ਨੂੰ ਲਹੂ ਪਹੁੰਚਾਉਣਾ ਜਿਸ ਨਾਲ ਅੰਗ ਆਕਾਰ ਵਿਚ ਵੱਡਾ ਅਤੇ ਸੁਡੌਲ ਹੋਣ ਲੱਗ ਪੈਂਦਾ ਹੈ। ਇਸੇ ਲਈ ਸ਼ੂਗਰ ਦੀ ਬੀਮਾਰੀ ਦਾ ਸਹੀ ਇਲਾਜ ਹੋਣਾ ਜ਼ਰੂਰੀ ਹੈ ਤੇ ਲਹੂ ਵਿਚ ਸ਼ੱਕਰ ਦੀ ਮਾਤਰਾ 110 ਤੋਂ ਉੱਪਰ ਕਿਸੇ ਹਾਲ ਵਿਚ ਨਹੀਂ ਜਾਣ ਦੇਣੀ ਚਾਹੀਦੀ।

6.ਬਲੱਡ ਪ੍ਰੈਸ਼ਰ ਦਾ ਵਾਧਾ :
ਬਲੱਡ ਪ੍ਰੈੱਸ਼ਰ ਦੀ ਬੀਮਾਰੀ ਨੂੰ ਜੇ ਛੇਤੀ ਕਾਬੂ ਵਿਚ ਨਾ ਕੀਤਾ ਜਾਵੇ ਤਾਂ ਇਹ 20 ਸਾਲਾਂ ਦੇ ਬੰਦੇ ਦੇ ਸਰੀਰ ਨੂੰ ਵੀ 60 ਸਾਲ ਦੀ ਉਮਰ ਵਾਂਗ ਕਰ ਦਿੰਦੀ ਹੈ। ਸਰੀਰ ਢਿੱਲਾ, ਥੱਕਿਆ, ਸਿਰ ਪੀੜ ਆਦਿ ਨਾਲ ਮੂਡ ਦਾ ਸੱਤਿਆਨਾਸ ਵੱਜ ਜਾਂਦਾ ਹੈ।

7. ਕੈਂਸਰ :
ਕੀਮੋਥੈਰੇਪੀ ਟੈਸਟੋਸਟੀਰੋਨ  ਘਟਾ ਦਿੰਦੀ ਹੈ, ਜਿਸ ਨਾਲ ਅੰਗ ਨੂੰ ਜਾਂਦਾ ਲਹੂ ਘਟ ਜਾਂਦਾ ਹੈ। ਕਿਰਨਾਂ ਨਾਲ ਕੀਤੇ ਇਲਾਜ ਵਿਚ ਅੰਗ ਨੂੰ ਜਾਂਦੀਆਂ ਲਹੂ ਦੀਆਂ ਨਾੜੀਆਂ ਦੀ ਪਰਤ ਜਾਂ ਨਸਾਂ ਵੀ ਖ਼ਰਾਬ ਹੋ ਸਕਦੀਆਂ ਹਨ। ਸਾਇੰਸ ਦੀ ਤਰੱਕੀ ਸਦਕਾ ਮਰਦਾਨਾ ਤਾਕਤ ਵਧਾਉਣ ਦੀਆਂ ਦਵਾਈਆਂ ਖਾਣ ਨਾਲ ਕੈਂਸਰ ਦੇ ਇਲਾਜ ਦੌਰਾਨ ਵੀ ਵਧੀਆ ਅਸਰ ਵੇਖਿਆ ਗਿਆ ਹੈ।

8. ਸਿਗਰਟਨੋਸ਼ੀ  ਵੀ ਹੌਲੀ-ਹੌਲੀ ਮਰਦਾਨਾ ਤਾਕਤ ਘਟਾ ਦਿੰਦੀ ਹੈ।

9. ਜਮਾਂਦਰੂ ਨੁਕਸ :
ਅੰਗ ਦੀ ਬਣਤਰ ਵਿਚ ਜਮਾਂਦਰੂ ਨੁਕਸ ਦਾ ਅਪਰੇਸ਼ਨ ਨਾਲ ਇਲਾਜ ਹੋ ਸਕਦਾ ਹੈ।

10. ਮੋਟਾਪਾ :
ਮੋਟੇ ਤੌਰ ਉੱਤੇ ਇਕ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਹਰ ਉਹ ਨੁਕਸ ਜੋ ਦਿਲ ਲਈ ਹਾਨੀਕਾਰਕ ਹੈ, ਮਰਦਾਨਾ ਤਾਕਤ ਉੱਤੇ ਵੀ ਸੱਟ ਮਾਰਦਾ ਹੈ। ਜੇ ਸਰੀਰ ਦੀਆਂ ਹੋਰ ਨਸਾਂ ਵਿਚ ਰੋਕੇ ਦੀ ਬੀਮਾਰੀ ਹੈ ਅਤੇ ਥਿੰਦਾ ਜੰਮ ਚੁੱਕਿਆ ਹੈ ਤਾਂ ਇਸ ਦਾ ਮਤਲਬ ਹੈ ਮਰਦਾਨਾ ਤਾਕਤ ਵੀ ਘਟ ਜਾਣੀ ਹੋਈ। ਲਹੂ ਦਾ ਤੇਜ਼ ਵਹਾਓ ਅਤੇ ਇੱਕੋ ਥਾਂ ਕੁੱਝ ਸਮੇਂ ਲਈ ਇਕੱਠਾ ਹੋਣਾ ਹੀ ਸੁਖੜ ਅੰਗ ਦਾ ਕਾਰਣ ਹੁੰਦਾ ਹੈ।

ਖੋਜਾਂ ਰਾਹੀਂ ਸਾਬਤ ਹੋ ਚੁੱਕਿਆ ਹੈ ਕਿ ਤੰਦਰੁਸਤ ਸਰੀਰ, ਤਣਾਓ ਰਹਿਤ ਦਿਮਾਗ਼, ਨਸ਼ੇ ਤੋਂ ਤੌਬਾ, ਸੰਤੁਲਿਤ ਖ਼ੁਰਾਕ, ਘਰੇਲੂ ਝਗੜਿਆਂ ਤੋਂ ਰਾਹਤ, ਸੁਖਾਵਾਂ ਮਾਹੌਲ, ਉਸਾਰੂ ਸੋਚ, ਇੱਕੋ ਪ੍ਰਤੀ ਨਿਸ਼ਠਾ, ਰੋਜ਼ਾਨਾ ਕਸਰਤ, ਮਧੁਰ ਸੰਗੀਤ, ਹਲਕੀ ਮਾਲਿਸ਼, ਬੀਮਾਰੀਆਂ ਦਾ ਛੇਤੀ ਅਤੇ ਸਹੀ ਇਲਾਜ ਹੀ ਮਰਦਾਨਾ ਤਾਕਤ ਬਰਕਰਾਰ ਰੱਖਣ ਵਿਚ ਸਹਾਈ ਸਾਬਤ ਹੋਏ ਹਨ।

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

23/08/2016
 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com