ਵਿਗਿਆਨ ਪ੍ਰਸਾਰ

ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)

 

ਪ੍ਰਾਕਿਰਤੀ ਦੇ ਵਰਤਾਰਿਆਂ ਸਬੰਧੀ ਨਿਰਪੱਖ ਅਧਿਐਨ, ਜਿਸਨੂੰ ਕਿ ਵਿਗਿਆਨ ਕਿਹਾ ਜਾਂਦਾ ਹੈ, ਤੇ ਜਿਹੜਾ ਕੇਵਲ ਵਿਗਿਆਨਕ ਸੋਚ ਤੇ ਆਧਾਰਿਤ ਹੈ, ਉਸ ਸੋਚ ਨੂੰ ਅੱਜ ਦੇ ਭਾਰਤ ਵਿੱਚ ਇੱਕ ਨਵਾਂ ਖਤਰਾ ਭਾਸ ਰਿਹਾ। ਭਾਰਤ ਵਿੱਚ ਵਿਗਿਆਨਕ ਖੋਜ ਦਾ ਜੋ ਪੈਟਰਨ  ਆਜਾਦੀ ਤੋਂ ਬਾਅਦ ਸਾਡੇ ਪ੍ਰਮੁੱਖ ਵਿਗਿਆਨੀਆਂ ਨੇ ਉਲੀਕਿਆ ਸੀ, ਉਸ ਉੱਪਰ ਸੋਚੇ ਸਮਝੇ ਢੰਗ ਨਾਲ ਪ੍ਰਸ਼ਨ ਉਠਾਏ ਜਾ ਰਹੇ ਹਨ। ਓਦੋਂ ਇਹ ਨੀਤੀ ਬਣੀ ਸੀ ਕਿ ਆਧੁਨਿਕ ਵਿਗਿਆਨਕ ਗਿਆਨ ਤੇ ਉਸਤੇ ਆਧਾਰਿਤ ਤਕਨਾਲੋਜੀ ਹੀ ਦੇਸ਼ ਨੂੰ ਅੱਗੇ ਲਿਜਾਣ ਵਿੱਚ ਸਹਾਈ ਹੋਣਗੇ। ਪਰ ਇਸ ਲਈ ਕੀ ਢੰਗ ਤਰੀਕਾ ਅਪਣਾਇਆ ਜਾਏਗਾ; ਇਹ ਸੂਝਵਾਨ ਵਿਗਿਆਨੀਆ ਦੇ ਫੈਸਲੇ ਤੇ ਛੱਡ ਦਿੱਤਾ ਗਿਆ ਸੀ ਕਿ ਉਹ ਅੰਤਰਰਾਸ਼ਟਰੀ ਵਿਗਿਆਨਕ ਖੋਜ ਦੀ ਅਗਵਾਈ ਹੇਠ ਇਹ ਕੰਮ ਕਰਨਗੇ। ਇਸ ਨਿਰਪੱਖ/ਬਾਹਰਮੁੱਖੀ ਪਹੁੰਚ ਨਾਲ ਦੇਸ਼ ਨੂੰ ਬਹੁਤ ਸਹਾਇਤਾ ਮਿਲਦੀ ਰਹੀ ਹੈ। ਅੱਜ ਅੰਤਰਰਾਸ਼ਟਰੀ ਵਿਗਿਆਨਕ ਖੋਜ ਵਿੱਚ ਕੋਈ ਹੀ ਅਜਿਹਾ ਖੇਤਰ ਹੋਏਗਾ ਜਿਸ ਵਿੱਚ ਭਾਰਤੀ ਖੋਜਕਾਰਾਂ ਦਾ ਯੋਗਦਾਨ ਨਾ ਹੋਵੇ। ਇਸ ਦਾ ਮੰਤਵ ਇਹ ਵੀ ਸੀ ਕਿ ਜਿਸ ਖੋਜ ਦਾ ਜੋ ਕੰਮ ਅਸੀਂ ਕਰਦੇ ਹਾਂ ਉਹ ਅੰਤਰਰਾਸ਼ਟਰੀ ਖੋਜੀਆਂ ਤੱਕ ਪੁੱਜੇ ਤੇ ਜਿਸ ਨਾਲ ਸਾਨੂੰ ਵੀ ਉਤਸ਼ਾਹ ਮਿਲੇ ਅਤੇ ਇਹ ਕੰਮ ਸਹੀ ਤਰ੍ਹਾਂ ਨਾਲ ਚੱਲ ਰਿਹਾ ਹੈ। ਅੱਜ ਸਮਕਾਲੀਨ ਵਿਗਿਆਨ ਵਿੱਚ ਖੋਜਕਾਰਾਂ ਦੀ ਬਰਾਦਰੀ ਵਿੱਚ ਭਾਰਤੀ ਵੀ ਸ਼ਾਮਲ ਹਨ ਤੇ ਨੋਬਲ ਪੁਰਸਕਾਰ ਵਿਜੇਤਾਵਾਂ ਵਿੱਚ ਕਿੰਨੇ ਭਾਰਤੀਆਂ ਦਾ ਨਾਂ ਵੀ ਸ਼ਾਮਲ ਹੋ ਚੁੱਕਾ ਹੈ। ਇਹ ਚੀਜ਼ ਅੰਤਰਰਾਸ਼ਟਰੀ ਤੇ ਭਾਰਤੀ, ਦੋਨਾਂ ਵਿਗਿਆਨੀਆਂ ਵਾਸਤੇ ਲਾਹੇਵੰਦ ਹੋ ਰਹੀ ਹੈ, ਪਰ ਤੰਗ ਸੋਚ ਤੇ ਧੁੰਦਲੀ ਅੱਖ ਨਾਲ ਦੇਖਣ ਵਾਲੇ ਕੁਝ ਲੋਕਾਂ ਨੂੰ ਇਹ ਸਾਰੇ ਵਿਗਿਆਨੀ ਪੱਛਮੀ ਵਿਗਿਆਨਕ ਸੋਚ ਦੇ ਪਿੱਠੂ ਜਾਪਦੇ ਹਨ, ਅਤੇ ਉਹ ਇਨ੍ਹਾਂ ਵਿਗਿਆਨੀਆਂ ਨੂੰ ਦੇਸ਼ ਭਗਤ ਅਤੇ ਭਾਰਤੀ ਰਾਸ਼ਟਰ ਦੇ ਪ੍ਰਤੀ ਵਫਾਦਾਰ ਨਹੀਂ ਮੰਨਦੇ।

ਵਿਗਿਆਨ ਵਿੱਚ ਅੱਜ ਬਹੁਤ ਪ੍ਰਾਪਤੀਆਂ ਹੋ ਚੁੱਕੀਆਂ ਹਨ ਜਿਸ ਵਿੱਚ ਪੱਛਮੀ ਵਿਗਿਆਨੀਆਂ ਦੁਆਰਾ ਦਿੱਤਾ ਗਿਆ ਵੱਡਾ ਯੋਗਦਾਨ ਛੁਟਿਆਇਆ ਨਹੀਂ ਜਾ ਸਕਦਾ, ਵਿਗਿਆਨ ਦਾ ਇਤਿਹਾਸ ਇਹੋ ਦੱਸਦਾ ਹੈ। ਪਰ ਕੁਝ ਹਾਸ਼ੀਏ ਤੇ ਬੈਠੇ ਅਰਧ-ਬੁੱਧੀਜੀਵੀ ਪੁਰਾਤਨ ਭਾਰਤ ਦੀਆਂ ਪ੍ਰਮਾਣ-ਰਹਿਤ, ਬੇਹਿਸਾਬ ਕਾਲਪਨਿਕ ਪ੍ਰਾਪਤੀਆਂ ਦੀ ਬੀਨ ਵਜਾਉਂਦੇ ਰਹਿੰਦੇ ਹਨ। ਉਹ ਲੋਗ ਜਿਨ੍ਹਾਂ ਨੂੰ ਕੁਦਰਤ ਨੂੰ ਹਰ ਪੱਖੋਂ ਸਮਝਣ ਵਾਸਤੇ ਸ਼ੰਕਾਸ਼ੀਲ, ਤਰਕਸ਼ੀਲ ਪਹੁੰਚ ਵਾਲੀ ਸਿੱਖਿਆ ਮਿਲੀ ਹੈ, ਉਹ ਭੂਤਕਾਲ ਦੀ ਮਹਿਮਾ ਦੇ ਦਾਅਵਿਆਂ ਨੂੰ ਦੀਰਘ ਘੋਖ ਦੇ ਬਿਨਾ ਪਰਵਾਨ ਨਹੀਂ ਕਰ ਸੱਕਦੇ। ਇਹ ਲੋਗ ਉਨ੍ਹਾਂ ਗਰੁੱਪਾਂ ਨੂੰ ਤਕੜਾ ਚੈਲੰਜ ਦੇ ਰਹੇ ਹਨ ਜੋ ਕਿ ਤਰਕ ਅਤੇ ਦਲੀਲ ਤੋਂ ਦੂਰ ਹਟਕੇ ਆਪਣੇ ਭੂਤਕਾਲ ਦੇ ਜੱਸ ਗਾਉਂਦੇ ਰਹਿੰਦੇ ਹਨ। ਕੁਝ ਦੇਰ ਤੋਂ ਇਹ ਗਰੁੱਪ ਵਾਸਤਵਿਕ/ਵਿਗਿਆਨਕ ਢੰਗ ਨਾਲ ਸਿਖਲਾਈ ਲੈ ਚੁੱਕੇ ਵਿਗਿਆਨੀਆਂ ਨੂੰ ਪੱਛਮ ਦੇ ਅਵਸਾਦਗ੍ਰਸਤ ਪ੍ਰਤੀਨਿਧੀ ਕਹਿ ਰਹੇ ਹਨ ਅਤੇ ਉਸ ਤੋਂ ਵੀ ਮਾੜੀ ਗੱਲ ਇਹ ਹੋ ਰਹੀ ਹੈ ਕਿ ਇਨ੍ਹਾਂ ਦੀ ਪਿੱਠ ਠੋਕਣ ਵਾਲੇ ਵੀ ਬਹੁਤ ਉਤਪੰਨ ਹੋ ਰਹੇ ਹਨ। ਉਹ ਕਹਿੰਦੇ ਹਨ ਕਿ ਆਲੋਚਨਾਤਮਿਕ ਅਧਿਐਨ ਕਰਨ ਵਾਲੇ, ਵਿਗਿਆਨਕ ਸੋਚ ਵਾਲੇ ਇਹ ਲੋਗ ਖਤਰਨਾਕ ਹਨ, ਅਤੇ ਸਾਡੀ ਚਿਰ ਪੁਰਾਣੀ ਸੱਭਿਅਤਾ ਵਿੱਚ ਵਿਗਾੜ ਲਿਆਉਣ ਲਈ ਪਰੌਪੇਗੰਡਾ ਕਰ ਰਹੇ ਹਨ। ਇੱਕ ਵੱਡੇ ਪ੍ਰਤਿਗਾਮੀ ਕਦਮ ਵਜੋਂ ਉਹ ਪੁਰਾਤਨ ਭਾਰਤੀ ਵਿਗਿਆਨ ਤੇ ਤਕਨਾਲੋਜੀ ਬਾਰੇ ਨਵੇਂ ਸਿਰਿਓਂ (ਅਕਸਰ ਕਾਲਪਨਕਿ) ਸਬੂਤ ਘੜ ਰਹੇ ਹਨ। ਉਹ ਚਹੁੰਦੇ ਹਨ ਕਿ ਸਾਡੀਆਂ ਪੁਰਾਣੀਆਂ ਪ੍ਰਾਪਤੀਆਂ ਨੂੰ (ਭਾਵੇਂ ਉਨ੍ਹਾਂ ਚੋਂ ਕਈ ਮਹੱਤਵਪੂਰਣ ਵੀ ਹਨ) ਅਸਲ ਨਾਲੋਂ ਬਹੁਤ ਵਧਾ ਚੜ੍ਹਾਕੇ ਪੇਸ਼ ਕੀਤਾ ਜਾਵੇ। ਇਸ ਵਿੱਚ ਉਹ ਆਧੁਨਿਕ ਸਵੈਸਿੱਧ ਢੰਗਾਂ ਨਾਲ ਸਿੱਖਿਅਤ ਵਿਗਿਆਨੀਆਂ ਨੂੰ ਹਾਨੀਕਾਰਕ ਸਮਝਦੇ ਹਨ ਜੋ ਕਿ ਉਨ੍ਹਾਂ ਨਾਲ ਰਲਕੇ ਕੰਮ (ਜਿਹੋ ਜਿਹਾ ਕਿ ਉਹ ਚਹੁੰਦੇ ਹਨ) ਕਰਨ ਦੀ ਬਜਾਏ ਉਨ੍ਹਾਂ ਦੀਆਂ ਪਲੈਨਾਂ ਵਿੱਚ ਅੜਚਣਾਂ ਪੈਦਾ ਕਰਨ ਵਾਲੇ ਹਨ। ਉਨ੍ਹਾਂ ਨੂੰ ਪੱਕੇ ਦੁਸ਼ਮਨ ਸਮਝਿਆ ਜਾ ਰਿਹਾ ਹੈ। ਆਧੁਨਿਕ ਵਿਗਿਆਨੀਆਂ ਨੂੰ ਪਤਾ ਹੈ ਕਿ ਜਿਨ੍ਹਾਂ ਢੰਗਾਂ ਨਾਲ ਅਤੇ ਜਿਨ੍ਹਾਂ ਰਾਹਾਂ ਤੇ ਚੱਲਕੇ ਵੱਡੀਆਂ ਵੱਡੀਆਂ ਖੋਜਾਂ ਹੋਈਆਂ ਹਨ ਤੇ ਨਵੀਆਂ ਕਾਢਾਂ ਕੱਢੀਆਂ ਗਈਆਂ ਹਨ, ਪੁਰਾਤਨ ਕਾਲ ਵਿੱਚ ਉਸ ਹੱਦ ਤੱਕ ਪਹੁੰਚਿਆ ਹੀ ਨਹੀਂ ਸੀ ਜਾ ਸੱਕਦਾ।

ਬਹੁਤ ਸਾਰੇ ਵਿਗਿਆਨੀ ਜੋ ਪੁਰਾਤਨ ਭਾਰਤ ਵਿੱਚ ਵਿਗਿਆਨਕ ਪ੍ਰਾਪਤੀਆਂ ਦਾ ਅਧਿਐਨ ਕਰਨਾ ਚਹੁੰਦੇ ਹਨ, ਉਹ ਵੀ ਭਾਰਤ ਦੀਆਂ ਪ੍ਰਾਚੀਨ ਪ੍ਰਾਪਤੀਆਂ ਦੀ ਸਰਾਹਨਾ ਕਰਦੇ ਹਨ ਪਰ ਉਸਦੀਆਂ ਸੀਮਾਵਾਂ ਬਾਰੇ ਵੀ ਚੇਤੰਨ ਹਨ। ਪਰੰਤੂ ਹਾਸ਼ੀਏ ਤੇ ਬੈਠੇ ਰਾਸ਼ਟਰਵਾਦੀ ਗਰੁੱਪ ਜੋ ਤਾਰਕਿਕ ਵਿਆਖਿਆ ਤੋਂ ਪਰ੍ਹਾਂ ਜਾਣਾ ਚਹੁੰਦੇ ਹਨ, ਉਹ ਜਬਰਦਸਤੀ ਭਾਰਤ ਦੇ ਭੁਤਕਾਲ ਬਾਰੇ ਮੁੱਖਧਾਰਾ ਵੱਲੋ ਦਿੱਤੇ ਸੰਵਾਦ ਤੇ ਭਾਰੂ ਹੋਣਾ ਚਹੁੰਦੇ ਹਨ ਅਤੇ ਤਰਕ ਦੁਆਰਾ ਦੱਸੀਆਂ ਸੀਮਾਵਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ। ਉਹ ਕਲੇਮ  ਕਰਦੇ ਹਨ ਕਿ ਪੁਰਾਣੇ ਰਿਸ਼ੀ ਮੁਨੀ ਜਾਣੀ-ਜਾਨ ਸਨ, ਸਭ ਕੁਝ ਜਾਣਦੇ ਸਨ, ਜੋਕਿ ਅਜੋਕੇ ਵਿਗਿਆਨੀ ਹੁਣ ਕਰ ਰਹੇ ਹਨ। ਪਰ ਇਨ੍ਹਾਂ ਚੀਜ਼ਾਂ ਦਾ ਕੋਈ ਸਬੂਤ ਨਹੀਂ ਹੈ ਕਿ ਉਨ੍ਹਾਂ ਨੂੰ ਬਿਜਲੀ, ਬਿਜਲ-ਚੁੰਬਕਤਾ ਦਾ ਕੋਈ ਗਿਆਨ ਸੀ ਅਤੇ ਨਾ ਹੀ ਤਾਪ-ਗਤੀ ਵਿਗਿਆਨ ਬਾਰੇ ਕੁਝ ਪਤਾ ਸੀ। ਇਹ ਵਿਗਿਆਨ ਦਾ ਉਹ ਭਾਗ ਹਨ ਜਿਨ੍ਹਾਂ ਤੋਂ ਕੁਆਂਟਮ ਮਕੈਨਿਕਸ  ਜਹੇ ਗੰਭੀਰ ਵਿਸ਼ੇ ਉਤਪੰਨ ਹੋਏ। ਪਰ ਹਾਸ਼ੀਏ ਤੇ ਖੜ੍ਹਾ ਗਰੁੱਪ ਸਾਨੂੰ ਇਹ ਗੱਲ ਕਬੂਲ ਕਰਨ ਲਈ ਕਹਿੰਦਾ ਹੈ ਕਿ ਪੁਰਾਤਨ ਕਾਲ ਵਿੱਚ ਰਿਸ਼ੀਆਂ ਨੂੰ ਕੁਆਂਟਮ ਮਕੈਨਿਕਸ  ਦਾ ਵੀ ਗਿਆਨ ਸੀ ਤੇ ਹਵਾਈ-ਜਹਾਜ਼ ਤਕਨਾਲੋਜੀ ਦਾ ਵੀ ਪਤਾ ਸੀ। ਗਨੇਸ਼ ਜੀ ਦਾ ਹਵਾਲਾ ਦੇਕੇ ਸਿੱਧ ਕਰਨਾ ਚਹੁੰਦੇ ਹਨ ਕਿ ਪਲਾਸਟਿਕ ਸਰਜਰੀ ਕੋਈ ਨਵੀਂ ਗੱਲ ਨਹੀਂ। ਉਹ ਕਹਿੰਦੇ ਹਨ ਕਿ ਭਾਰਤ ਵਿੱਚ ਸਾਢੇ ਸੱਤ ਹਜ਼ਾਰ ਸਾਲ ਪਹਿਲਾਂ ਜਹਾਜ਼ ਬਣ ਗਿਆ ਸੀ। ਇਹ ਬਿਲਕੁਲ ਪਰੀ-ਕਹਾਣੀਆਂ ਵਰਗੀ ਗੱਲ ਹੈ। ਇਹ ਉਨ੍ਹਾਂ ਅਨਜਾਣ ਲੋਕਾਂ ਨੂੰ ਪਤਾ ਹੀ ਨਹੀਂ ਕਿ ਓਦੋਂ ਤਾਂ ਭਾਰਤ ਸਮੇਤ ਸਾਰੀ ਦੁਨੀਆ ਵਿੱਚ ਪੱਥਰ ਯੁੱਗ ਹੀ ਸੀ, ਤੇ ਕੀ ਉਹ ਪੱਥਰ/ਲੱਕੜ ਦੇ ਉਪਕਰਣ ਬਣਾਉਂਦੇ ਹੋਣਗੇ? ਪੁਰਾਤਨ ਸਾਹਿਤ ਅਤੇ ਅਧੁਨਿਕ ਵਿਗਿਆਨ ਬਾਰੇ ਸਾਰੇ ਸਚੇਤਨ ਅਧਿਐਨ, ਪੱਕੇ ਤੌਰ ਤੇ ਮਨੁੱਖੀ ਵਿਕਾਸ ਦੀ ਸਮਾਂ ਸਾਰਣੀ ਸਥਾਪਿਤ ਕਰ ਚੁੱਕੇ ਹਨ। ਪਰ ਹਾਸ਼ੀਏ ਤੇ ਖ੍ਹੜੇ ਇਨ੍ਹਾਂ ਤਰਕ ਅਤੇ ਵਿਵੇਕ ਸਬੰਧੀ ਸੀਮਤ ਬੁੱਧੀ ਤੇ ਥੋੜ੍ਹੇ ਸਬਰ ਵਾਲੇ ਲੋਕ, ਮਨੁੱਖੀ ਵਿਕਾਸ ਦੀ ਸਮਾਂ-ਸਾਰਣੀ ਨੂੰ ,ਇਤਿਹਾਸ ਨੂੰ ਪੂਰੀ ਤਰ੍ਹਾਂ ਮੁੜ-ਈਜਾਦ ਕਰਨਾਂ ਚਹੁੰਦੇ ਹਨ, ਕੇਵਲ ਝੂਠੇ ਸਵੈ-ਅਭਿਮਾਨ ਵਾਸਤੇ।

ਉਨ੍ਹਾਂ ਵੱਲੋਂ ਦਿੱਤੀਆਂ ਜਾਂਦੀਆਂ ਕਈ ਦਲੀਲਾਂ ਵਿੱਚੋਂ ਇੱਕ ਇਹ ਹੈ ਕਿ ਵਰਤਮਾਨ ਵਿਗਿਆਨੀ ਪੁਰਾਤਨ ਸਮਿਆਂ ਬਾਰੇ ਕੁਝ ਜਾਣਦੇ ਨਹੀਂ, ਨਾ ਹੀ ਉਹ ਓਦੋਂ ਮੌਜੂਦ ਸਨ, ਤਾਂ ਫਿਰ ਉਹ ਪੁਰਾਣੇ ਰਿਸ਼ੀਆਂ ਮੁਨੀਆਂ ਦੀ ਪ੍ਰਤਿਭਾ ਨੂੰ ਕਿਵੇਂ ਭਾਂਪ ਸੱਕਦੇ ਹਨ? ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਵਿਗਿਆਨ ਦੇ ਵਿਕਾਸ ਦੀ ਪ੍ਰਕਿਰਿਆ ਬਾਰੇ ਕਿੰਨੀ ਘੱਟ ਸਮਝ ਹੈ। ਇਸ ਲਈ ਇਹ ਗੱਲ ਸਮਝਣ ਦੀ ਬੜੀ ਲੋੜ ਹੈ ਕਿ ਵਿਗਿਆਨੀ ਵਿਗਿਆਨ ਦੇ ਇਤਿਹਾਸ ਨੂੰ ਕਿਵੇਂ ਜਾਂਚਦੇ ਹਨ। ਭੂਤਕਾਲ ਦਾ ਮੂਲਾਂਕਣ ਕਰਨਾ ਕਿ ਸਾਡੇ ਵੱਡੇ ਵਡੇਰਿਆਂ ਨੇ ਕੀ ਪ੍ਰਾਪਤੀਆਂ ਕੀਤੀਆਂ ਸਨ, ਹੁਣ ਆਸ ਨਾਲੋਂ ਵਧੇਰੇ ਸਰਲ ਹੋ ਗਿਆ ਹੈ। ਹੁਣ ਤਾਂ ਵਿਕਾਸ ਦੀ ਸਮਾਂ-ਸਾਰਣੀ ਅੰਕਿਤ ਕਰਨ ਵਾਸਤੇ ਆਰਕਿਆਲੋਜੀ ਵਿੱਚ ਸਿੱਧਾ ਆਯੂ-ਨਿਰਧਾਰਣ ਢੰਗ ਆ ਗਿਆ ਹੈ। ਰੇਡੀਓਐਕਟਿਵਟੀ ਨਾਲ ਪੁਰਾਣੇ ਜਮਾਨੇ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਤੇ ਮਨੁੱਖ ਦੀ ਰਹਿਣੀ ਸਹਿਣੀ ਬਾਰੇ ਸਭ ਗਿਆਨ ਹੋ ਜਾਂਦਾ ਹੈ। ਅਜੋਕੀ ਤਕਨਾਲੋਜੀ ਇੰਨੀ ਪ੍ਰਫੁੱਲਤ ਹੋ ਚੁੱਕੀ ਹੈ ਕਿ ਕੁਝ ਮਿਲੀਗ੍ਰਾਮ ਪਦਾਰਥ ਵਰਤਕੇ ਹੀ ਸਹੀ ਅਨੁਮਾਨ ਮਿਲ ਜਾਂਦੇ ਹਨ। ਮਿਥਿਹਾਸ ਨੂੰ ਇਤਿਹਾਸ ਬਨਾਉਣ ਦੇ ਜੋ ਅਵਿਗਿਆਨਕ ਉਪਰਾਲੇ ਹੋ ਰਹੇ ਹਨ, ਵਿਗਿਆਨਕ ਆਯੂ-ਨਿਰਧਾਰਣ ਤੱਥ ਉਨ੍ਹਾਂ ਨੂੰ ਬੁਰੀ ਤਰ੍ਹਾਂ ਝੁਠਲਾਉਂਦੇ ਹਨ। ਇਸੇ ਪ੍ਰਕਾਰ ਦੇ ਵਿਗਿਆਨਕ ਅਧਿਐਨ ਤੁਹਾਨੂੰ ਦੱਸਣਗੇ ਕਿ ਸਰੀਰਕ ਰਚਨਾ ਪੱਖੋਂ ਅੱਜ ਵਰਗਾ ਮਨੁੱਖ 10 ਕੁ ਲੱਖ ਸਾਲ ਪਹਿਲਾਂ ਇਸ ਧਰਤੀ ਤੇ ਉਪਜਿਆ ਤੇ ਲੱਖ ਕੁ ਸਾਲ ਪਹਿਲਾਂ ਉਹ ਧਰਤੀ ਦੇ ਵੱਖ ਵੱਖ ਭਾਗਾਂ ਵਿੱਚ ਫੈਲਣ ਲੱਗਾ। ਇਹ ਗੱਲ ਹੁਣ ਸਰਬ ਤੌਰ ਤੇ ਜਾਣੀ ਜਾਂਦੀ ਹੈ ਕਿ ਆਧੁਨਿਕ ਮਨੁੱਖ ਅਫਰੀਕਾ ਚੋਂ ਹੀ ਨਿਕਲਿਆ ਸੀ ਤੇ ਹੌਲੀ ਹੌਲੀ ਸਾਰੇ ਵਿਸ਼ਵ ਵਿੱਚ ਫੈਲ ਗਿਆ। ਅਫਰੀਕਾ ਵਿੱਚ ਅਸਟ੍ਰਾਲੋਪਿਥੀਕਸ  ਚੋਂ  -ਇਰੈਕਟੱਸ  ਤੇ ਨਿਅੰਡਰਥਲ  ਵਿਕਸਿਤ ਹੋਏ ਤੇ ਹੋਮੋ-ਇਰੈਕਟੱਸ  ਚੋਂ ਦੋ ਕੁ ਲੱਖ ਸਾਲ ਪਹਿਲਾਂ ਆਧੁਨਿਕ ਬਣਤਰ ਵਾਲਾ ਮਾਨਵ ਉਪਜਿਆ। ਭਾਰਤ ਵਿੱਚ ਮਨੁੱਖ ਨੇ ਲਗਭਗ 70 ਹਜਾਰ ਸਾਲ ਪਹਿਲਾਂ ਆਪਣੇ ਕਦਮ ਰੱਖੇ ਸਨ। ਇਸਦਾ ਇੱਕ ਗਰੁੱਪ ਅਰਬ ਸਾਗਰ ਦੇ ਕਿਨਾਰੇ ਚੱਲਦਾ ਹੋਇਆ ਭਾਰਤ ਦੇ ਪੂਰਬੀ ਤੱਟ ਰਾਹੀਂ ਹੌਲੀ ਹੌਲੀ ਭਾਰਤ ਦੀ ਧਰਤੀ ਤੇ ਦਾਖਲ ਹੋਇਆ ਤੇ ਦੂਜਾ ਕੁਝ ਚਿਰ ਬਾਅਦ ਯੂਰਪ ਦੇ ਰਸਤੇ ਇੱਥੇ ਪਹੁੰਚਿਆ। ਬਾਅਦ ਵਿੱਚ ਪੱਥਰ ਕਾਲ ਦੇ ਕਈ ਯੁੱਗ ਲੰਘੇ। ਦਸ ਤੋਂ ਸੱਤ ਹਜਾਰ ਸਾਲ ਪਹਿਲਾਂ ਮਨੁੱਖ ਨੇ ਖੇਤੀ ਕਰਨੀ ਸ਼ੁਰੂ ਕੀਤੀ। ਸਾਢੇ-ਕੁ ਚਾਰ ਹਜਾਰ ਸਾਲ ਪਹਿਲਾਂ ਤਾਂਬਾ/ਕਾਂਸਾ ਯੁੱਗ ਸੀ। ਓਦੋਂ ਛੱਤੀ ਕੁ ਸੌ ਸਾਲ ਪੁਰਵ ਤੱਕ ਤੇ ਚੌਤੀ-ਪੈਂਤੀ ਸੌ ਸਾਲ ਪਹਿਲਾਂ ਭਾਰਤ ਵਿੱਚ ਆਰੀਆਂ ਦੇ ਦਾਖਲ ਹੋਣ ਨਾਲ ਲੋਹਾ-ਯੁੱਗ ਆਇਆ। ਵੈਸੇ ਇਸ ਲੇਖ ਦੇ ਲੇਖਕ ਦੀ ਤਾਜਾ ਖੋਜ (ਆਯੂ-ਨਿਰਧਾਣਨ ਦੀ ਸਹਾਇਤਾ ਨਾਲ) ਅਨੁਸਾਰ ਅੰਤਲੇ ਹੜੱਪਨ ਲੋਕ ਸੋਕੇ ਪੈ ਜਾਣ ਕਰਕੇ ਪਾਣੀ ਦੀ ਭਾਲ ਵਿੱਚ ਉੱਜੜਕੇ ਸ਼ਿਵਾਲਿਕ ਪਹਾੜੀਆਂ ਵੱਲ ਧਾ ਗਏ, 3-4 ਸੌ ਸਾਲ ਤੱਕ ਸਭ ਕੁਝ ਖਤਮ ਹੋ ਜਾਣ ਬਾਅਦ ਉਹ ਪੱਥਰ ਦੇ ਸੰਦ ਵਰਤਣ ਲੱਗ ਪਏ ਸਨ। ਬਾਹਰੋਂ ਆਏ ਆਰੀਆਂ ਨੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਹੋਊ। ਪਰ ਇਹ ਕਹਿਣਾ ਕਿ ਬਾਹਰੋਂ ਕੋਈ ਸੱਭਿਅਤਾ ਨਹੀਂ ਆਈ, ਹੜੱਪਨ ਹੀ ਆਰੀਆਂ ਵਿੱਚ ਬਦਲ ਗਏ ਕਿਵੇਂ ਵੀ ਸਿੱਧ ਨਹੀਂ ਹੁੰਦਾ। (ਇਹ ਆਪਣੀ ਸੱਭਿਅਤਾ ਨੂੰ ਹੀ ਮੁੱਢਕਾਲ ਤੋਂ ਸਥਾਪਿਤ ਸਿੱਧ ਕਰਨਾ ਚਹੁੰਦੇ ਹਨ ਨਾ) ਨਿੱਘਰ ਚੁੱਕੇ ਹੜੱਪਨ ਛੇਤੀ ਹੀ ਘੋੜਿਆਂ/ਰੱਥਾਂ ਵਾਲੇ ਯੋਧੇ ਨਹੀਂ ਸਨ ਬਣ ਸੱਕਦੇ, ਸੋ ਆਰੀਆ ਬਾਹਰੋਂ ਹੀ ਆਏ ਸਨ। ਇਹ ਸਾਰੇ ਤੱਥ ਕਿਸੇ ਬਹਿਸ ਦੇ ਮੁਥਾਜ ਨਹੀਂ ਹਨ ਕਿਉਂਕਿ ਇਹ ਵਿਗਿਆਨਕ ਸੋਚ ਅਤੇ ਪ੍ਰਮਾਣਾਂ ਦੇ ਅਨੁਸਾਰ ਹਨ। ਜੋ ਕਈ ਪੁਰਾਣੇ ਮਹਾਕਾਵਿ ਰਚੇ ਗਏ ਹਨ, ਉਨ੍ਹਾਂ ਵਿੱਚ ਘੋੜੇ, ਰੱਥ ਤੇ ਲੋਹੇ ਦੇ ਹਥਿਆਰ ਦਿਖਾਕੇ ਉਨ੍ਹਾਂ ਨੂੰ 7-8 ਹਜਾਰ ਸਾਲ ਪੁਰਾਣੇ ਕਹਿਣਾ, ਖਿਆਲੀ ਪੁਲਾੜ ਬਨਾਉਣ ਦੇ ਤੁਲ ਹੈ, ਹੋਰ ਕੁਝ ਨਹੀਂ। ਪਰ ਜੋ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿੰਦੇ ਹਨ, ਉਹ ਇਤਿਹਾਸਕਾਰ ਗਲਤ-ਠੀਕ ਢੰਗ ਨਾਲ ਇਹ ਸਿੱਧ ਕਰਨ ਤੇ ਜੁਟੇ ਹੋਏ ਹਨ ਕਿ ਵੈਦਿਕ ਸੱਭਿਅਤਾ ਕਈ ਹਜਾਰ ਸਾਲ ਪੁਰਾਣੀ ਹੈ ਅਤੇ ਹੜੱਪਣ ਜਾਂ ਉਨ੍ਹਾਂ ਤੋਂ ਪਹਿਲਾਂ ਹੋਏ ਲੋਕ, ਸਭ ਵੈਦਿਕ ਹੀ ਸਨ। ਵੈਸੇ ਭਾਰਤ ਦੀ ਪੁਰਾਤਨ ਸੱਭਿਅਤਾ ਬਹੁਤ ਅਮੀਰ ਹੈ ਅਤੇ ਵੇਦਾਂ ਜਾਂ ਕਈ ਰਚਨਾਵਾਂ ਚੋਂ ਵੀ ਬਹੁਤ ਗਿਆਨ ਮਿਲਦਾ ਹੈ। ਪਰ ਉਨ੍ਹਾਂ ਰਚਨਾਵਾਂ ਨੂੰ ਸਹੀ ਸਮੇਂ ਤੋਂ ਬਹੁਤ ਜਿਆਦਾ ਪਹਿਲਾਂ ਅੰਕਿਤ ਕਰਨਾ ਅਤੇ ਧੱਕੇ ਨਾਲ ਆਪਣੀ ਤਰਕਹੀਣ ਸੋਚ ਨੂੰ ਸਭ ਤੇ ਠੋਸਨਾ, ਵਿਦਿਆਰਥੀਆਂ ਤੇ ਜਨ ਸਧਾਰਨ ਨੂੰ ਨਿਰੋਲ ਧੋਖੇ ਅਤੇ ਹਨੇਰੇ ਵਿੱਚ ਰੱਖਣ ਵਾਲੀ ਗੱਲ ਹੈ।

ਪੁਰਾਤਨ ਬੀਜ ਗਣਿੱਤ ਵੀ ਤੇਰ੍ਹਵੀਂ ਸਦੀ ਦੇ ਇਰਦ ਗਿਰਦ ਹੀ ਹੋਂਦ ਵਿੱਚ ਆਇਆ ਸੀ ਤੇ ਜਿਆਦਾ ਪ੍ਰਾਚੀਨ ਕਾਲ ਦੇ ਰਿਸ਼ੀਆਂ ਨੂੰ ਇਸਦਾ ਪਤਾ ਨਹੀਂ ਸੀ। ਜੇ ਇਨ੍ਹਾਂ ਗੱਲਾਂ ਨੂੰ ਨਜ਼ਰ ਅੰਦਾਜ ਵੀ ਕਰ ਦਈਏ ਤਾਂ ਫਿਰ ਪੁੱਛਣਾ ਬਣਦਾ ਹੈ ਕਿ ਉਹ ਅਦਭੁੱਤ ਤਕਨਾਲੋਜੀ ਕਿੱਥੇ ਗਈ ਤੇ ਉਹ ਪ੍ਰਤਿਭਾ ਕਿਵੇਂ ਗੁੰਮ ਹੋ ਗਈ? ਉਹ ਅੱਗੋਂ ਵਿਕਸਿਤ ਕਿਉਂ ਨਾ ਹੋਈ, ਉਸ ਤੇ ਕੋਈ ਚਰਚਾ ਵੀ ਨਾ ਚੱਲੀ? ਉਹ ਕਿਹੜੀਆਂ ਘਟਨਾਵਾਂ ਸਨ ਜਿਨ੍ਹਾਂ ਕਰਕੇ ਪੁਰਾਣਾ ਵਿਕਸਿਤ ਗਿਆਨ ਨਸ਼ਟ ਹੋ ਗਿਆ, ਇਸ ਬਾਰੇ ਕੋਈ ਲੋਕ ਕਥਾ ਜਾਂ ਮਿੱਥ ਵੀ ਪ੍ਰਚਲਤ ਨਹੀਂ ਹੈ। ਇਹ ਗੱਲ ਸੋਚ ਤੋਂ ਪਰ੍ਹੇ ਹੈ ਕਿ ਕੋਈ ਹਮਲਾਵਰ ਅਜਿਹੀ ਉੱਨਤ ਤਕਨੀਕ ਤੇ ਅਗਨੀ ਬਾਣਾਂ ਵਰਗੇ ਹਥਿਆਰਾਂ ਨੂੰ ਕਾਬੂ ਕਰਕੇ ਆਪਣੀ ਵਰਤੋਂ ਵਾਸਤੇ ਇਸਤੇਮਾਲ ਨਾ ਕਰੇ ਹੋਣ।

ਹਾਸ਼ੀਏ ਤੇ ਬੈਠੇ ਅਖੌਤੀ ਚਿੰਤਕਾਂ ਦੇ ਅਜਿਹੇ ਅ-ਵਿਗਿਆਨਕ ਵਿਚਾਰ ਅੱਜ ਦੇ ਵਿਗਿਆਨਕ ਵਿਸ਼ਿਆਂ ਦੇ ਅਧਿਆਪਕਾਂ ਤੇ ਵੀ ਆਪਣਾ ਦੁਸ਼ ਪ੍ਰਭਾਵ ਪਾ ਰਹੇ ਹਨ। ਸੈਕਸ-ਬਦਲੀ ਸਰਜਰੀ ਦਾ ਮਾਹਰ ਇੱਕ ਡਾਕਟਰ ਜਦੋਂ ਆਪਣੇ ਲੈਕਚਰ ਵਿੱਚ ਸਿਰਖੰਡੀ (ਮਹਾਂਭਾਰਤ ਦਾ ਇੱਕ ਪਾਤਰ) ਦਾ ਹਵਾਲਾ ਦੇਕੇ ਆਪਣਾ ਲੈਕਚਰ ਸ਼ੁਰੂ ਕਰਦਾ ਹੈ ਤਾਂ ਸੁਣਕੇ ਹਾਸਾ ਆਉਂਦਾ ਹੈ। ਇਹ ਭਾਰਤੀ ਸਾਈਕੀ ਵਿੱਚ ਵਿਗਿਆਨਕ ਸੋਚ ਦੀ ਅਣਹੋਂਦ ਦੀ ਇੱਕ ਉਦਾਹਰਣ ਹੈ।

ਜਲੰਧਰ ਤੋਂ ਛਪਦੀ ਐਫ਼ ਐਸ ਸੀ  ਦੇ ਸਿਲੇਬਸ ਵਾਲੀ ਫਿਜ਼ਿਕਸ ਦੀ ਬਹੁ-ਪ੍ਰਚਲਤ ਪੁਸਤਕ ਦਾ ਇਕ ਲੇਖਕ ਭੁਮਿਕਾ ਵਿੱਚ ਲਿਖਦਾ ਹੁੰਦਾ ਸੀ ਕਿ ਜਰਮਨਾਂ ਨੂੰ ਸਾਡੇ ਪ੍ਰਾਚੀਨ ਗ੍ਰੰਥਾਂ ਦੇ ਕੁਝ ਪੰਨੇ ਲੱਭ ਗਏ ਸਨ, ਜਿਨ੍ਹਾਂ ਨੂੰ ਪੜ੍ਹਕੇ ਉਨ੍ਹਾਂ ਨੇ ਵਿਗਿਆਨ ਵਿੱਚ ਏਨੀ ਉੱਨਤੀ ਕਰ ਲਈ। ਮੈਂ ਉਸਨੂੰ ਪੁੱਛਿਆ ਕਿ ਜਿਨ੍ਹਾਂ ਨੇ ਸਾਰੀ ਉਮਰ ਉਹ ਸਾਲਮ ਗ੍ਰੰਥ ਪੜ੍ਹੇ, ਹੰਢਾਏ, ਉਹ ਤਾਂ ਕੋਈ ਕਾਢ ਕੱਢ ਨਾ ਸਕੇ, ਤੇ ਕੁਝ ਪੰਨੇ ਪੜ੍ਹਣ ਵਾਲੇ ਲੋਗ ਏਨੇ ਅੱਗੇ ਵਧ ਗਏ? ਪਰ ਮੈ ਨਾ ਮਾਨੂੰ। ਵਿਗਿਆਨ ਦੇ ਇਤਿਹਾਸ ਦੀ ਕੋਈ ਜਾਣਕਾਰੀ ਨਹੀਂ, ਵਿਗਿਆਨਕ ਢੰਗ ਦੀ ਹੀ ਸਮਝ ਨਹੀਂ, ਪਰ ਰੱਟੇ ਲਗਾਕੇ ਐਮ ਐਸ ਸੀ  ਕਰ ਲਈ ਅਤੇ ਮਸ਼ਹੂਰ ਆਥਰ  ਬਣ ਗਏ। ਮੈਂ ਸਮਝਦਾ ਹਾਂ ਕਿ ਇਹ ਸਾਡੀ ਸਿਖਿੱਆ ਪ੍ਰਣਾਲੀ ਦਾ ਹੀ ਦੋਸ਼ ਹੈ ਜਿਸ ਵਿੱਚ ਵਿਗਿਆਨਕ ਢੰਗ/ਵਿਗਿਆਨਕ ਸੋਚ ਬਾਰੇ ਕੁਝ ਦੱਸਿਆ ਹੀ ਨਹੀਂ ਜਾਂਦਾ।

ਜਿਨ੍ਹਾਂ ਵਿਗਿਆਨੀਆਂ/ਖੋਜਕਾਰਾਂ ਦੀ ਰਾਸ਼ਟਰਵਾਦੀ ਸੋਚ ਹੈ ਉਹ ਬਦੋ ਬਦੀ ਸੱਚ-ਝੂਠ ਜੋੜਕੇ ਇਹ ਸਿੱਧ ਕਰਨ’ਚ ਜੁਟੇ ਹੋਏ ਹਨ ਜੋ ਭਾਰਤ ਦੀ ਪ੍ਰਾਚੀਨ ਖੋਜ ਸੀ, ਬੱਸ ਉਹੋ ਠੀਕ ਹੈ। ਅਦਿਮਾਨਵ ਜਾਂ ਅਧੁਨਿਕ ਮਨੁੱਖ, ਸਭ ਕੁਝ ਭਾਰਤ ਵਿੱਚੋਂ ਹੀ ਉਪਜਿਆ ਹੈ। ਸਰਸਵਤੀ ਨਦੀ ਬਾਰੇ ਬੜੇ ਚਿਰ ਤੋਂ ਚਰਚਾ ਚਲ ਰਹੀ ਹੈ ਕਿ ਇਹ ਗਲੇਸਲੀਅਰਾਂ ਚੋਂ ਨਿਕਲਦੀ ਬਰਫਾਨੀ ਨਦੀ ਸੀ ਤੇ ਰਿਗ ਵੇਦ ਆਦਿ ਗ੍ਰੰਥ ਇਸਦੇ ਕਿਨਾਰੇ ਬੈਠਕੇ ਹਜਾਰਾਂ ਸਾਲ ਪਹਿਲਾਂ ਰਚੇ ਗਏ ਸਨ? ਵਾਸਤਵ ਵਿੱਚ ਇਹ ਘੱਗਰ/ਹਕਰਾ ਨਦੀ ਸੀ ਜੋ ਸ਼ਿਵਾਲਿਕ ਵਿੱਚੋਂ ਨਿਕਲਦੀ ਸੀ ਤੇ ਲੰਬੇ ਸਮੇਂ ਲਈ ਬਹੁਤ ਭਰਕੇ ਵਗੀ, ਜੋ ਕਿ ਇਸਦੇ ਸ੍ਰੋਤ ਖੇਤਰ ਵਿੱਚ ਲਗਾਤਾਰ ਬਰਸਾਤਾਂ ਕਰਕੇ ਅਤੇ ਸੰਘਣੇ ਜੰਗਲਾਂ ਕਰਕੇ ਸੀ। ਸਿੰਧ ਘਾਟੀ ਤੋਂ ਇਲਾਵਾ ਇਸਦੇ ਖੇਤਰ ਵਿੱਚ ਵੀ ਹੜੱਪਨ ਸੱਭਿਅਤਾ ਪਰਫੁੱਲਤ ਹੋਈ ਜੋ ਚਾਰ-ਕੁ ਹਜਾਰ ਸਾਲ ਪਹਿਲਾਂ ਲੰਬੇ ਕਾਲ ਪੈਣ ਕਰਕੇ ਘੱਗਰ ਦੇ ਸੁੱਕ ਜਾਣ ਨਾਲ ਹੀ ਅਲੋਪ ਹੋ ਗਈ, ਅੰਤਲੇ ਹੜੱਪਨ ਵੀ ਨਿੱਘਰ ਗਏ ਤੇ ਬਚੇ ਖੁਚੇ ਪੂਰਬ ਵੱਲ ਤੇ ਸਿਵਾਲਿਕ ਪਹਾੜੀਆਂ ਵੱਲ ਚਲੇ ਗਏ, ਜਿੱਥੇ ਕਿ ਬਰਸਾਤਾਂ ਤੇ ਪਾਣੀ ਅਜੇ ਮੌਜੂਦ ਸਨ। ਵਿਸ਼ਵ ਪ੍ਰਸਿੱਧ ਖੋਜ ਪੱਤ੍ਰਿਕਾ ‘ਪਨਾਸ’ ਵਿੱਚ ‘ਲਿਵਿਊ-ਗਿਓਸਾਨ’ਦੀ ਅਗਵਾਈ ਵਿੱਚ 15 ਨਾਮਵਰ ਖੋਜੀਆਂ ਨੇ 2012 ਵਿੱਚ ਖੋਜ ਪੱਤਰ ਛਾਪਿਆ ਸੀ, ਜਿਸ ਅਨੁਸਾਰ ਉਨ੍ਹਾਂ ਕਈ ਪੱਖਾਂ ਤੋਂ ਵਿਗਿਆਨ ਦੀਆਂ ਸੂਖਮ-ਕਲਾਵਾਂ ਵਰਤਕੇ ਖੋਜ ਕੀਤੀ ਤੇ ਇਹ ਸਿੱਟਾ ਕੱਢਿਆ ਸੀ ਕਿ ਘੱਗਰ ਦਰਿਆ (ਜਾਂ ਸਰਸਵਤੀ; ਜਿਵੇਂ ਕਿ ਇਸਨੂੰ ਗ੍ਰੰਥਾਂ ਵਿੱਚ ਕਿਹਾ ਗਿਆ ਹੈ) ਵਾਕਈ ਬਹੁਤ ਵਿਸ਼ਾਲ ਸੀ ਪਰ ਗਲੇਸ਼ੀਅਰਾਂ ਚੋਂ ਨਹੀਂ ਸੀ ਨਿਕਲਿਆ। ਇਹ ਸਦਾ ਏਡਾ ਵੱਡਾ ਨਹੀਂ ਰਿਹਾ ਕਿਉਂਕਿ ਇਸਦੇ ਹੇਠਾਂ ਤਲਛਟ ਡੂੰਘੇ ਨਹੀਂ ਹਨ ਤੇ ਸਥਾਨ ਬਦਲਕੇ ਦਰਿਆ ਸਿੰਧ ਤੋਂ ਇਲਾਵਾ ਕਿਸੇ ਹੋਰ ਨਦੀ ਵਿੱਚ ਨਹੀਂ ਗਿਆ। ਗਲੇਸ਼ੀਅਰ ਤੋਂ ਨੀਵੇਂ ਸਿਵਾਲਕ ਤੱਕ, ਰਾਹ ਵਿੱਚ ਬੀਤੇ ਦੌਰਾਨ ਇਸਦੇ ਵਗੇ ਹੋਣ ਦੇ ਵੀ ਬਿਲਕੁਲ ਕੋਈ ਚਿੰਨ੍ਹ ਨਹੀਂ ਹਨ। ਮਿਥਿਹਾਸਕ ਵਿਵਰਣਾਂ ਅਨੁਸਾਰ ਕਿਸੇ ਦੇਵਤੇ ਦੇ ਸਰੀਰ ਚੋਂ ਇਹ ਪ੍ਰਗਟ ਹੋਈ ਸੀ ਤੇ ਫਿਰ ਸਰਾਪ ਮਿਲਣ ਪਿੱਛੋਂ ਧਰਤੀ ਹੇਠ ਸਮਾ ਗਈ ਸੀ ਤੇ ਅਜੇ ਵੀ ਧਰਤੀ ਹੇਠ ਵਗ ਰਹੀ ਹੈ।

ਸੰਨ 2014 ਵਿੱਚ ਹਰਿਆਣਾ ਸਰਕਾਰ ਨੇ ਮੁਗਲਾਂਵਾਲੀ ਕੋਲ ਪਹਾੜੀ ਦੇ ਦਾਮਨ ਵਿੱਚ ਇਸਨੂੰ ਲੱਭ ਲਿਆ। ਮੀਹਾਂ ਤੋਂ ਬਾਅਦ ਦਸ ਫੁੱਟ ਹੇਠਾਂ ਜਮੀਨਦੋਜ਼ ਮਿੱਠਾ ਪਾਣੀ ਨਿਕਲਿਆ ਤੇ ਸਭ ਪਾਸੇ ਰੌਲਾ ਪੈ ਗਿਆ ਕਿ ਜਮੀਨ ਹੇਠੋਂ ਸਰਸਵਤੀ ਮਿਲ ਗਈ। ਪੂਜਾ ਅਰਚਨਾ ਸ਼ੁਰੂ ਹੋ ਗਈ। ਸਰਕਾਰ ਨੇ ਕਰੋੜਾਂ ਰੁਪਏ ਸੈਂਕਸ਼ਨ ਕਰ ਦਿੱਤੇ ਸਰਸਵਤੀ ਦੇ ਉਦਗਮ ਸਥਾਨ ਤੋਂ ਅੰਤ ਤੱਕ ਸਰਸਵਤੀ ਦੀ ਖੁਦਾਈ ਕੀਤੀ ਜਾਵੇਗੀ। ਲੱਖਾਂ ਡੂੰਘੇ ਟਿਊਬਵੈਲ ਪੁਟ ਕੇ ਇਸ ਵਿੱਚ ਪਾਣੀ ਛੱਡਿਆ ਜਾਵੇਗਾ (ਭਾਵੇਂ ਹਰਿਆਣੇ ਵਿੱਚ ਜਮੀਨਦੋਜ਼ ਪਾਣੀ ਉਂਜ ਹੀ ਤੇਜ਼ੀ ਨਾਲ ਘਟ ਰਿਹਾ ਹੈ)। ਰਸਤੇ ਵਿੱਚ ਕਈ ਧਰਮ ਅਸਥਾਨ ਉਸਾਰੇ ਜਾਣਗੇ। ਲੋਕਾਂ ਵਿੱਚ ਮਿਥਿਹਾਸ ਨੂੰ ਇਤਿਹਾਸ ਵਿੱਚ ਬਦਲਕੇ ਅੰਧ ਨੂੰ ਵਿਸ਼ਵਾਸ ਪੱਕਾ ਕੀਤਾ ਜਾ ਰਿਹਾ ਹੈ। ਇਹ ਵਿਗਿਆਨਕ ਸੋਚ ਤੇ ਇੱਕ ਹੋਰ ਵੱਡਾ ਹਮਲਾ ਹੈ।

ਤਰਕਵਾਦੀ ਵਿਚਾਰਕਾਂ ਨੂੰ ਖੱਬੇ-ਪੱਖੀ ਜਾਂ ਰਾਸ਼ਟਰ-ਵਿਰੋਧੀ ਗਰਦਾਨਿਆ ਜਾ ਰਿਹਾ ਹੈ, ਭਾਵੇਂ ਉਹ ਖੱਬੇ-ਪੱਖੀ ਨਾ ਵੀ ਹੋਣ ਤੇ ਰਾਸ਼ਟਰ ਨੂੰ ਆਪਣੀ ਵਿਚਾਰਧਾਰਾ ਦੇ ਅਨੁਕੂਲ, ਅਖੌਤੀ ਰਾਸ਼ਟਰਵਾਦੀਆਂ ਨਾਲੋਂ ਵੀ ਵੱਧ ਪਿਆਰ ਕਰਦੇ ਹੋਣ। ਵਿਗਿਆਨ ਦੀ ਹਰ ਕਾਢ ਨੂੰ ਆਪਣੇ ਅ-ਵਿਗਿਆਨਕ ਵਿਚਾਰ ਪ੍ਰਸਾਰਣ ਲਈ ਵਰਤਿਆ ਤਾਂ ਜਾਂਦਾ ਹੈ, ਪਰ ਫਿਰ ਵੀ ਵਿਗਿਆਨਕ ਸੋਚ ਨੂੰ ਆਪਣਾ ਦੁਸ਼ਮਨ ਸਮਝਿਆ ਜਾਂਦਾ ਹੈ। ਤੇ ਜੇ ਕੋਈ ਨਵੀਂ ਖੋਜ ਜਾਂ ਕਾਢ ਕੱਢੀ ਜਾਂਦੀ ਹੈ ਤਾਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਇਹ ਤਾਂ ਸਾਡੇ ਪ੍ਰਾਚੀਨ ਕਾਲ ਵਿੱਚ ਪਹਿਲੋਂ ਹੀ ਮੌਜੂਦ ਸੀ। ਗਣਿੱਤ, ਕਾਰੀਗਰੀ, ਭਵਨ-ਨਿਰਮਾਣ ਕਲਾ , ਅਯੁਰਵੈਦ , ਸੰਗੀਤ ਤੇ ਹੋਰ ਅਜਿਹੀਆਂ ਅਨੇਕਾਂ ਪ੍ਰਣਾਲੀਆਂ ਵਿੱਚ ਅਸੀਂ ਬਹੁਤ ਉੱਨਤੀ ਕਰ ਲਈ ਸੀ, ਪਰ ਇਹ ਸਭ ਦੋ ਹਜਾਰ ਸਾਲ ਪੂਰਵ ਤੋਂ ਬਾਅਦ ਵਿੱਚ ਹੋਇਆ, ਜਿਸਨੂੰ ਕਿ ਰਾਸ਼ਟਰਵਾਦੀ ਹਜਾਰਾਂ ਸਾਲ ਪੁਰਾਣਾ ਜਤਲਾਉਂਦੇ ਹਨ। ਜੇਕਰ ਇਹ ਅ-ਵਿਗਿਆਨਕ ਸੋਚ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਕਰ ਦਿੱਤੀ ਗਈ ਤਾਂ ਸਮਾਜ ਲਈ ਬਹੁਤ ਘਾਤਕ ਸਿੱਧ ਹੋਵੇਗੀ।

ਮੋ: 9814348697
ਫੈਲੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

11/04/2016
 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com