 |
|
ਵਿਗਿਆਨ
ਪ੍ਰਸਾਰ |
ਕੀ ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ
ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(09/03/2020) |
 |
|
|
 |
|
ਮੁੰਬਈ ਵਿਚ ਚਲਦੀ ਸੜਕ ਦੇ ਇਕ ਪਾਸੇ ਇਕ ਨਾਬਾਲਗ ਬੱਚੀ ਦੇ ਢਿੱਡ ਤੇ ਛਾਤੀ ਵਿਚ
ਇਕ ਮੁਸ਼ਟੰਡੇ ਵੱਲੋਂ 22 ਛੁਰੇ ਦੇ ਵਾਰ ਕੀਤੇ ਗਏ। ਆਉਂਦਾ ਜਾਂਦਾ ਹਰ ਜਣਾ ਉਸ ਦੀ
ਪੂਰੀ ਵੀਡੀਓ ਬਣਾਉਂਦਾ ਰਿਹਾ ਤੇ ਨਾਲੋ-ਨਾਲ ਫੇਸਬੁੱਕ ਤੇ ਵੱਟਸਐਪ ’ਤੇ ਪਾਉਂਦਾ
ਰਿਹਾ। ਕੀ ਮਜਾਲ ਇਕ ਵੀ ਜਣਾ ਉਸ ਦੀ ਮਦਦ ਨੂੰ ਅੱਗੇ ਆਇਆ ਹੋਵੇ। ਲਹੂ ਵਹਿ ਵਹਿ ਕੇ
ਉਸ ਦੀ ਉੱਥੇ ਹੀ ਮੌਤ ਹੋ ਗਈ ਪਰ ਨਾ ਪੁਲਿਸ ਨੂੰ ਖ਼ਬਰ ਕੀਤੀ ਗਈ ਤੇ ਨਾ ਕਿਸੇ ਨੇ
ਹਸਪਤਾਲ ਲਿਜਾਉਣ ਦੀ ਕੋਸ਼ਿਸ਼ ਕੀਤੀ।
ਵਾਰ ਕਰਨ ਵਾਲੇ ਦੇ ਚਲੇ ਜਾਣ ਬਾਅਦ
ਕੁੱਝ ਜਣੇ ਬਿਲਕੁਲ ਮੂੰਹ ਦੇ ਲਾਗੇ ਤੱਕ ਜਾ ਕੇ ਆਖ਼ਰੀ ਸਾਹ ਨਿਕਲਣ ਤੱਕ ਕੁੜੀ ਦਾ
ਪੂਰਾ ਵੀਡੀਓ ਬਣਾ ਕੇ ਅਪਲੋਡ ਕਰਦੇ ਰਹੇ। ਹਰ ਜਣੇ ਨੇ ਆਪੋ ਆਪਣੀ ਵੀਡੀਓ ਨੂੰ ਸਭ
ਤੋਂ ਵਧੀਆ ਦਰਸਾਉਣ ਦੇ ਚੱਕਰ ਵਿਚ ‘‘ਮੇਰੀ ਕਲਿੱਪ ਇਸ ਤੋਂ ਵੀ ਹੋਰ ਨੇੜੇ ਦੀ ਹੈ,’’
‘‘ਮੇਰੀ ਕਲਿੱਪ ਵਿਚ ਤਾਂ ਢਿੱਡ ’ਚੋਂ ਨਿਕਲਦੇ ਲਹੂ ਦੀਆਂ ਧਤੀਰੀਆਂ ਵੀ ਦਿਸਦੀਆਂ
ਨੇ,’’ ਆਦਿ ਦੇ ਕੁਮੈਂਟ ਨਾਲ ਅੱਗੇ ਤੋਂ ਅੱਗੇ ਤੋਰੀ। ਪੂਰੇ ਹਿੰਦੁਸਤਾਨ ਵਿਚ ਇਹ
ਕਲਿੱਪ ਘੁੰਮਦੀ ਰਹੀ ਤੇ ਲੋਕ ਕੁਮੈਂਟ ਲਿਖ ਕੇ ਸ਼ੇਅਰ ਕਰਦੇ ਰਹੇ!
ਰਾਜਸਥਾਨ ਵਿਚ ਇਕ ਹਿੰਦੂ ਕੁੜੀ ਨੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਨ ਬਾਰੇ ਗੱਲ
ਕੀਤੀ ਤਾਂ ਪੂਰੀ ਭੀੜ ਨੇ ਉਸ ਨਾਲ ਖਿੱਚ ਧੂਹ ਕੀਤੀ, ਵਾਲ ਪੁੱਟੇ, ਕਪੜੇ ਪਾੜੇ ਤੇ
ਅਖ਼ੀਰ ਉਸ ਉੱਤੇ ਤੇਲ ਸੁੱਟ ਕੇ ਅੱਗ ਲਾ ਦਿੱਤੀ। ਇਸ ਪੂਰੇ ਸਿਲਸਿਲੇ ਦੀ ਸ਼ੁਰੂ ਤੋਂ
ਅਖ਼ੀਰ ਤੱਕ ਪਲ-ਪਲ ਦੀ ਵੀਡੀਓ, ਨੇੜਿਓ ਦੂਰੋਂ ਉਸ ਦੇ ਚੀਕਣ ਦੀ, ਲਹੂ ਨਿਕਲਣ ਦੀ,
ਫਟੇ ਕਪੜਿਆਂ ਹੇਠਲੇ ਜਿਸਮ ਦੀ, ਅੱਗ ਲੱਗੀ ਹੋਈ ਦੇ ਤੜਫਣ ਦੀ ਤੇ ਢਿੱਡ ਅੰਦਰੋਂ
ਬਲਦੇ ਮਾਸ ਦੇ ਭਬਕਣ ਦੀ, ਆਖ਼ਰੀ ਸਾਹ ਨਿਕਲ ਜਾਣ ਤਕ ਤੇ ਅੱਖ ਦੇ ਡੇਲੇ ਦੇ ਪਟਾਕਾ
ਮਾਰ ਕੇ ਫਟ ਜਾਣ ਤਕ ਦੀ ਪੂਰੀ ਵੀਡੀਓ ਤੇ ਨਾਲ ਉੱਚੀ-ਉੱਚੀ ਹੱਸਣ, ਤਾਅਨੇ ਮਿਹਣੇ
ਕੱਸਣ, ਜਿਸਮ ਦੇ ਅੰਦਰੂਨੀ ਹਿੱਸਿਆਂ ਬਾਰੇ ਚਟਕਾਰੇ ਲੈ ਕੇ ਗੱਲਾਂ ਕਰਨ ਤੱਕ ਦੀ
ਵੀਡੀਓ ਪੂਰੇ ਹਿੰਦੁਸਤਾਨ ਵਿਚ ਸ਼ੇਅਰ ਹੋਈ। ਕਿਸੇ ਇੱਕ ਨੇ ਅਗਾਂਹ ਹੋ ਕੇ ਬਚਾਉਣ ਦੀ
ਕੋਸ਼ਿਸ਼ ਨਹੀਂ ਕੀਤੀ। ਦੂਰੋਂ ਖੜ੍ਹੇ ਵੀ ਦਰਖ਼ਤਾਂ ਉੱਤੋਂ ਚੜ੍ਹ ਕੇ ਪੂਰੀ ਵੀਡੀਓ
ਖਿੱਚਣ ਲਈ ਕਾਹਲੀ ਤਮਾਸ਼ਬੀਨਾਂ ਦੀ ਭੀੜ ਇਸ ਫ਼ਿਲਮ ਵਿਚ ਵਿਖਾਈ ਗਈ। ਕੁਮੈਂਟ
ਕੁੱਝ ਇਸ ਤਰ੍ਹਾਂ ਦੇ ਲਿਖੇ ਗਏ ਸਨ-‘‘ਸਾਲੀ ਕੋ ਬੁੱਚੜਖ਼ਾਨੇ ਮੇਂ ਹਲਾਲ ਕਰਨਾ
ਚਾਹੀਏ,’’ ‘‘ਐਸੀ ਲੜਕੀਓਂ ਕੀ ਸਜ਼ਾ ਯਹੀ ਹੋਣੀ ਚਾਹੀਏ।’’
ਮੁੰਬਈ ਦੇ ਇਕ
ਪੱਬ ਵਿਚ ਉੱਪਰ ਟੰਗੀ ਤਰਪਾਲ ਨੂੰ ਅੱਗ ਲੱਗੀ ਤਾਂ ਉਹ ਹੇਠਾਂ ਨੱਚ ਰਹੇ ਜਵਾਨਾਂ
ਉੱਤੇ ਡਿੱਗ ਪਈ। ਬਲਦੀ ਤਰਪਾਲ ਕਪੜਿਆਂ ਤੇ ਚਮੜੀ ਨੂੰ ਚਿੰਬੜ ਗਈ। ਤਰਪਾਲ ਨੂੰ ਚਮੜੀ
ਸਮੇਤ ਹੀ ਖਿੱਚ ਕੇ, ਲਾਹ ਕੇ ਜਿੰਨੇ ਜਣੇ ਬਾਹਰ ਜਾਨ ਬਚਾ ਕੇ ਭੱਜ ਸਕੇ, ਭੱਜੇ! ਲਹੂ
ਲੁਹਾਨ ਨਿਰਵਸਤਰ ਤੇ ਬਿਨਾਂ ਚਮੜੀ ਦੇ, ਜਦੋਂ ਸਾਹਮਣੇ ਵਾਲੀ ਕੌਫ਼ੀ ਸ਼ਾਪ ਤੋਂ ਪਾਣੀ
ਮੰਗਣ ਗਏ ਤਾਂ ਦੁਕਾਨਦਾਰ ਨੇ ਪੈਸਿਆਂ ਤੋਂ ਬਿਨਾਂ ਪਾਣੀ ਦੇਣ ਨੂੰ ਨਾ ਕਰ ਦਿੱਤੀ।
ਇਹੀ ਜਵਾਨ ਜਦੋਂ ਸੜਕ ਉੱਤੋਂ ਲੰਘਦਿਆਂ ਬੰਦਿਆਂ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ
ਕੇ ਹਸਪਤਾਲ ਲਿਜਾਉਣ ਲਈ ਅਰਜ਼ੋਈ ਕਰਨ ਲੱਗੇ ਤਾਂ ਹਰ ਕਾਰ, ਸਕੂਟਰ, ਟੈਂਪੂ, ਬਸ,
ਟਰੱਕ ਵਾਲੇ ਨੇ ਉਨ੍ਹਾਂ ਦੇ ਨਿਰਵਸਤਰ ਜਿਸਮਾਂ ਦੀਆਂ ਵੀਡੀਓ ਬਣਾ ਕੇ ਝਟਪਟ ਅਪਲੋਡ
ਕਰ ਦਿੱਤੀਆਂ ਪਰ ਕੋਈ ਮਦਦ ਲਈ ਨਹੀਂ ਰੁਕਿਆ। ਕੁੱਝ ਮਨਚਲੇ ਤਾਂ ਦੋ ਜਾਂ ਤਿੰਨ ਗੇੜੇ
ਲਾ ਕੇ ਵੀਡੀਓਜ਼ ਨਾਲ ਸਟਿੱਲ ਫੋਟੋਜ਼ ਵੀ ਖਿੱਚਣ ਲਈ ਮੁੜੇ!
ਹਰ ਰੋਜ਼
ਐਕਸੀਡੈਂਟ ਵਿਚ ਲਹੂ ਲੁਹਾਨ ਬੰਦਿਆਂ ਦੀਆਂ ਤੇ ਉਨ੍ਹਾਂ ਦੇ ਸਰੀਰਾਂ ਵਿੱਚੋਂ
ਧਤੀਰੀਆਂ ਮਾਰ ਕੇ ਵਗਦੇ ਲਹੂ ਦੀਆਂ ਵੀਡੀਓਜ਼, ਫਟ ਚੁੱਕੇ ਕਪੜਿਆਂ ਵਿੱਚੋਂ ਦਿਸਦੇ
ਜਿਸਮ ਦੀਆਂ ਤੇ ਹਾਏ ਹਾਏ ਕਰ ਕੇ ਆਖ਼ਰੀ ਸਾਹ ਨਿਕਲ ਜਾਣ ਤੱਕ ਦਾ ਪੂਰਾ ਵੀਡੀਓ ਸ਼ੂਟ
ਕਰਨ ਲਈ ਭੀੜ ਜਮਾਂ ਹੋ ਜਾਂਦੀ ਹੈ ਤੇ ਰੋਜ਼ ਅਜਿਹੀ ਨਵੀਂ ਵੀਡੀਓ ਫੇਸ ਬੁੱਕਾਂ ਉਤੇ
ਘੁੰਮਣ ਲੱਗ ਜਾਂਦੀ ਹੈ ਪਰ ਕਦੇ ਕੋਈ ਮਦਦ ਲਈ ਅਗਾਂਹ ਨਹੀਂ ਆਉਂਦਾ ਦਿਸਦਾ।
ਅਣਮਨੁੱਖੀ ਫੋਟੋਗ੍ਰਾਫ਼ਰਾਂ ਦੀ ਭਰਮਾਰ ਚੁਫ਼ੇਰੇ ਸਿਰਫ਼ ਆਪਣਾ ਸ਼ਿਕਾਰ ਲੱਭਣ ਲਈ
ਦਨਦਨਾਉਂਦੀ ਫਿਰਦੀ ਹੈ। ਜੇ ਕੁੱਝ ਘੰਟਿਆਂ ਤਕ ਕੋਈ ਨਵੀਂ ਫ਼ਿਲਮ ਤਿਆਰ ਨਾ ਹੋ ਸਕੇ
ਤਾਂ ਇਹ ਭੀੜ ਆਪਣਾ ਕਾਰਨਾਮਾ ਕਰਨ ਲਈ ਤਿਆਰ ਹੋ ਜਾਂਦੀ ਹੈ। ਹਰ ਜਣਾ ਦੂਜੇ ਨਾਲੋਂ
ਵੱਧ ਭਿਆਨਕ ਵੀਡੀਓ ਬਣਾਉਣ ਲਈ ਜੁਟ ਜਾਂਦਾ ਹੈ। ਅਜਿਹੇ ਕਾਰਨਾਮੇ ਸ਼ੂਟ ਕਰਨ ਲਈ ਕਿਸ
ਹਦ ਤਕ ਇਹ ਅਣਮਨੁੱਖੀ ਫੋਟੋਗ੍ਰਾਫ਼ਰ ਜਾਂਦੇ ਹਨ, ਟੈਲੀਵਿਜ਼ਨ ਉੱਤੇ ਇਕ ਚਿਹਰਾ ਢਕੇ
ਹੋਏ ਨਾਬਾਲਗ ਬਲਾਤਕਾਰੀ ਨੇ ਸਪਸ਼ਟ ਕਰ ਦਿੱਤਾ ਸੀ। ਉਸ ਬਿਆਨ ਦਿੱਤਾ, ‘‘ਮੈਂ
ਬਲਾਤਕਾਰ ਕਰ ਕੇ ਵੀਡੀਓ ਕਲਿੱਪਾਂ ਤਿਆਰ ਕਰਨ ਦਾ ਸੈਂਕੜਾ ਪੂਰਾ ਕਰਨ ਦਾ ਟੀਚਾ
ਮਿੱਥਿਆ ਹੋਇਆ ਸੀ।’’
ਇਸ ਤਰ੍ਹਾਂ ਦੀਆਂ ਦਿਲ ਵਲੂੰਧਰਦੀਆਂ ਵੀਡੀਓਜ਼ ਕਿਵੇਂ
ਹੌਲੀ-ਹੌਲੀ ਨਾਬਾਲਗ ਬੱਚਿਆਂ ਦੇ ਬਣਦੇ ਦਿਮਾਗ਼ ਵਿਚ ਸ਼ੈਤਾਨੀ ਕਾਰੇ ਕਰਨ ਵਾਲਾ ਬਾਰੂਦ
ਇਕੱਠਾ ਕਰ ਰਹੀਆਂ ਹਨ, ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿਉਂਕਿ ਨਿਤ ਦਿਨ ਪਹਿਲਾਂ
ਤੋਂ ਵੱਖ ਤੇ ਪਹਿਲਾਂ ਤੋਂ ਵੱਧ ਭਿਆਨਕ ਤਰੀਕੇ ਨਾਲ ਨਾਬਾਲਗ ਬੱਚੀਆਂ ਦੇ ਸਮੂਹਕ
ਬਲਾਤਕਾਰ ਕਰਨ ਬਾਅਦ ਉਨ੍ਹਾਂ ਨੂੰ ਜਿਉਂਦੇ ਸਾੜ ਕੇ, ਡੁਬੋ ਕੇ ਜਾਂ ਲੱਤਾਂ ਬਾਹਵਾਂ
ਤੋੜ ਕੇ ਕਤਲ ਕਰਨ ਦੇ ਕੇਸ ਸਾਹਮਣੇ ਆ ਰਹੇ ਹਨ।
ਅਜਿਹੇ ਬਰਬਰ ਕਤਲ ਸਮਾਜ
ਵਿਚ ਵੱਧ ਰਹੀ ਵਹਿਸ਼ੀਅਤ ਦਾ ਚਰਮ ਪ੍ਰਗਟਾਵਾ ਹਨ। ਔਰਤ ਨੂੰ ਸਿਰਫ਼ ਭੋਗ ਵਿਲਾਸ ਦੀ
ਵਸਤੂ ਮੰਨ ਕੇ, ਹਵਸ ਤ੍ਰਿਪਤ ਕਰਨ ਵਿਚ ਪਸ਼ੂਵਤ ਪ੍ਰਵਿਰਤੀ ਖੁੱਲ ਕੇ ਉਜਾਗਰ ਹੋਣ ਲੱਗ
ਪਈ ਹੈ।
ਪਾਨੀਪਤ ਵਿਚ ਉਰਲਾਨਾ ਕਲਾਂ ਪਿੰਡ ਦੇ ਬਾਹਰਵਾਰ ਇਕ ਛੱਪੜ ਲਾਗੇ
ਅਧਨੰਗੀ, ਅਧਸੜੀ, ਬਾਹਵਾਂ ਲੱਤਾਂ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਦੀ 11 ਵਰ੍ਹਿਆਂ
ਦੀ ਬਾਲੜੀ ਦੀ ਲਾਸ਼ ਮਿਲੀ। ਜਦੋਂ ਕਾਤਲਾਂ ਦੀ ਭਾਲ ਸ਼ੁਰੂ ਕੀਤੀ ਤਾਂ 28 ਸਾਲਾ
ਪ੍ਰਦੀਪ ਕੁਮਾਰ ਤੇ 22 ਸਾਲਾ ਸਾਗਰ ਜੋ ਉਸੇ ਪਿੰਡ ਦੇ ਸਨ, ਨੇ ਮੰਨਿਆ ਕਿ ਉਨ੍ਹਾਂ
ਨੇ ਬਾਲੜੀ ਦਾ ਜਬਰਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੂਰਾ ਜ਼ੋਰ ਲਾ ਕੇ ਸਾਨੂੰ
ਨੇੜੇ ਨਾ ਫਟਕਣ ਦਿੱਤਾ। ਇਸੇ ਲਈ ਪਹਿਲਾਂ ਅਸੀਂ ਉਸੇ ਦੇ ਸਕਾਰਫ਼ ਨਾਲ ਉਸ
ਦਾ ਗਲਾ ਘੁੱਟਿਆ, ਫੇਰ ਕਪੜੇ ਸਾੜੇ ਤੇ ਫੇਰ ਆਰਾਮ ਨਾਲ ਚਟਕਾਰੇ ਲੈ ਕੇ ਲਾਸ਼ ਨਾਲ
ਚਾਰ ਘੰਟੇ (ਸ਼ਾਮ 7 ਵਜੇ ਤੋਂ ਰਾਤ 11 ਵਜੇ ਤਕ) ਬਲਾਤਕਾਰ ਕੀਤਾ। ਉਸ ਤੋਂ ਬਾਅਦ
ਵੀਡੀਓ ਬਣਾ ਕੇ ਲਾਸ਼ ਨੂੰ ਛੱਪੜ ਕਿਨਾਰੇ ਸੁੱਟ ਦਿੱਤਾ।
ਝਾਂਸਾ ਪਿੰਡ
(ਕੁਰਕਸ਼ੇਤਰ ਜ਼ਿਲ੍ਹਾ) ਵਿਚ ਰਹਿ ਰਹੀ ਇਕ 15 ਸਾਲਾ ਦਲਿਤ ਬੱਚੀ ਦੀ ਲਾਸ਼ ਕੁਰਕਸ਼ੇਤਰ
ਤੋਂ 110 ਕਿਲੋਮੀਟਰ ਦੂਰ ਸਫੀਦੋਂ ਦੇ ਨੇੜੇ ਪਿੰਡ ਬੁੱਢਾ ਖੇੜਾ ’ਚੋਂ ਮਿਲੀ। ਉਹ
ਤਿੰਨ ਦਿਨ ਪਹਿਲਾਂ ਲਾਪਤਾ ਹੋਈ ਸੀ। ਇਕ ਗਵਾਂਢੀ ਬਾਰਵੀਂ ਜਮਾਤ ਦੇ ਵਿਦਿਆਰਥੀ ਨੇ 9
ਜਨਵਰੀ 2018 ਨੂੰ ਆਪਣੇ ਕਈ ਦੋਸਤਾਂ ਨਾਲ ਇਸ ਬੱਚੀ ਨੂੰ ਚੁੱਕ ਕੇ ਰੱਜ ਕੇ ਦੋ ਦਿਨ
ਉਸ ਦਾ ਸਮੂਹਕ ਬਲਾਤਕਾਰ ਕੀਤਾ। ਫੇਰ ਲੋਹੇ ਦੇ ਮੋਟੇ ਡੰਡੇ ਨਾਲ ਬੱਚੇਦਾਨੀ ਰਾਹੀਂ
ਜਿਗਰ ਤੱਕ ਘੁਸਾ ਕੇ, ਪੂਰਾ ਢਿੱਡ ਪਾੜ ਕੇ ਉਸ ਨੂੰ ਬੇਦਰਦੀ ਨਾਲ ਡਾਂਗਾਂ ਮਾਰ-ਮਾਰ
ਕੇ ਮਾਰਿਆ। ਫੇਰ ਪਾਣੀ ਵਿਚ ਡੁਬੋ ਕੇ ਆਖ਼ਰੀ ਸਾਹ ਖ਼ਤਮ ਕਰਕੇ ਦੁਬਾਰਾ ਜਬਰਜ਼ਨਾਹ
ਕੀਤਾ। ਉਸ ਤੋਂ ਬਾਅਦ ਬੱਚੇਦਾਨੀ ਨੂੰ ਬੁਰੀ ਤਰ੍ਹਾਂ ਕੱਟ ਵੱਢ ਕੇ ਨਿਰਵਸਤਰ ਲਾਸ਼
ਸੁੱਟ ਦਿੱਤੀ। ਪੂਰੀ ਲਾਸ਼ ਨਿਰੇ ਡੂੰਘੇ ਜ਼ਖਮਾਂ ਨਾਲ ਭਰੀ ਹੋਈ ਲੱਭੀ।
ਕੁਰਕਸ਼ੇਤਰ ਵਿਖੇ ਇਕ ਹੋਰ 11 ਵਰ੍ਹਿਆਂ ਦੀ ਨਾਬਾਲਗ ਬੱਚੀ ਦੀ ਲਾਸ਼ ਲੱਭੀ ਜਿਸ ਨਾਲ
ਸਮੂਹਕ ਬਲਾਤਕਾਰ ਕਰਨ ਬਾਅਦ ਉਸ ਨੂੰ ਵੱਢ ਟੁਕ ਕੇ, ਮਾਰ ਕੇ ਸੁੱਟ ਦਿੱਤਾ ਗਿਆ ਸੀ।
ਇਨ੍ਹਾਂ ਸਭ ਦੀਆਂ ਪੀੜ ਸਹਿਨ ਕਰਦੀਆਂ ਦੀਆਂ ਕੂਕਾਂ ਤੇ ਜਿਸਮ ਵਿੱਚੋਂ ਵਹਿੰਦੇ
ਲਹੂ ਦੀਆਂ ਧਤੀਰੀਆਂ ਦੀ ਨਰਭਖ਼ਸ਼ੀ ਫੋਟੋਗ੍ਰਾਫਰਾਂ ਨੇ ਵੀਡੀਓਜ਼ ਖਿੱਚੀਆਂ।
ਜਦੋਂ ਅਜਿਹੇ ਗ਼ੈਰ ਮਨੁੱਖੀ ਕਤਲਾਂ ਬਾਰੇ ਤੇ ਨਿਤ ਵਧਦੇ ਜਾਂਦੇ ਭਿਆਨਕ ਜੁਰਮਾਂ ਬਾਰੇ
ਆਵਾਜ਼ ਚੁੱਕੀ ਗਈ ਤਾਂ ਮਰਦ ਪ੍ਰਧਾਨ ਸਮਾਜ ਵੱਲੋਂ ਬੜੀ ਬੁਲੰਦ ਆਵਾਜ਼ ਗੂੰਜੀ-‘‘ਔਰਤ
ਹੀ ਔਰਤ ਦੀ ਦੁਸ਼ਮਨ ਹੈ।’’
ਸਪਸ਼ਟ ਹੋ ਗਿਆ ਕਿ ਬਹੁਗਿਣਤੀ ਲੋਕਾਂ ਨੇ
ਵਹਿਸ਼ੀਪੁਣੇ ਤੇ ਬਰਬਰਤਾ ਨੂੰ ਵੇਖਦਿਆਂ ਗੋਡਿਆਂ ’ਚ ਸਿਰ ਦੇ ਕੇ ਬਹਿਣ ਦਾ ਫੈਸਲਾ ਕਰ
ਲਿਆ ਹੋਇਆ ਹੈ। ਜਿਨ੍ਹਾਂ ਨੇ ਕੁੱਝ ਵੀ ਨਹੀਂ ਕਰਨਾ ਤੇ ਇਨ੍ਹਾਂ ਸਾਰੇ ਭੂਤਰੇ
ਸਾਨ੍ਹਾਂ ਵੱਲੋਂ ਕੀਤੇ ਕੁਕਰਮਾਂ ਉੱਤੇ ਪਰਦਾ ਪਾਉਣਾ ਹੈ, ਉਨ੍ਹਾਂ ਕੋਲ ਇਹ ਕਹਿਣ
ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।
ਸਿਰਫ਼ ਇਹ ਕਹਿ ਕੇ ਕਿ ਔਰਤ ਹੀ ਔਰਤ ਦੀ
ਦੁਸ਼ਮਨ ਹੈ, ਇਨ੍ਹਾਂ ਸਾਰੇ ਕੁਕਰਮਾਂ ਲਈ ਔਰਤ ਉੱਤੇ ਹੀ ਜ਼ਿੰਮੇਵਾਰੀ ਸੁੱਟ ਦਿਓ। ਇੰਜ
ਜਾਪਣ ਲੱਗ ਪਿਆ ਹੈ ਜਿਵੇਂ ਪਾਸਾ ਵੱਟ ਕੇ ਆਪੋ ਆਪਣੇ ਕੰਮਾਂ ਵਿਚ ਰੁੱਝ ਚੁੱਕੇ
ਅਸੰਵੇਦਨਸ਼ੀਲ ਲੋਕ ਬਰਬਰ ਸਮੱਸਿਆਵਾਂ ਨਾਲ ਸਮਝੌਤਾ ਕਰਨ ਦੀ ਰੌਂਅ ਵਿਚ ਹਨ।
ਆਖ਼ਰ ਸਮਝ ਤਾਂ ਆਵੇ ਕਿ 10 ਸਾਲਾਂ ਦੀ ਬੱਚੀ ਨੂੰ ਅਧਖੜ ਉਮਰ ਦੇ ਗਵਾਂਢੀ ਨੇ ਪਿੰਜੌਰ
ਵਿਚ ਸ਼ਾਮ ਨੂੰ ਖੇਡਦੀ ਨੂੰ ਚੁੱਕ ਕੇ ਉਸ ਦੀ ਬੱਚੇਦਾਨੀ ਵਿਚ ਸੋਟੀ ਪਾ ਕੇ, ਪਾੜ ਕੇ,
ਆਖ਼ਰੀ ਸਾਹ ਗਿਣਦੀ ਦਾ ਬਲਾਤਕਾਰ ਕੀਤਾ, ਤਾਂ ਇਸ ਵਿਚ ਔਰਤ ਔਰਤ ਦੀ ਦੁਸ਼ਮਨ ਕਿਵੇਂ ਬਣ
ਗਈ?
ਇਹ ਹਾਦਸਾ ਵੀ 14 ਜਨਵਰੀ 2018 ਨੂੰ ਵਾਪਰਿਆ। 13 ਜਨਵਰੀ ਨੂੰ
ਫਰੀਦਾਬਾਦ ਵਿਖੇ 20 ਸਾਲਾਂ ਦੀ ਮੁਟਿਆਰ ਕੰਮ ਕਰ ਕੇ ਵਾਪਸ ਮੁੜ ਰਹੀ ਸੀ, ਜਦੋਂ
ਚਲਦੀ ਕਾਰ ਵਿਚ ਚਾਰ ਜਣਿਆਂ ਨੇ ਉਸ ਦਾ ਜਬਰਜ਼ਨਾਹ ਕੀਤਾ। ਇਸ ਵਿਚ ਵੀ ਕਸੂਰ ਕੀ ਔਰਤ
ਜ਼ਾਤ ਦਾ ਹੈ?
9 ਦਸੰਬਰ 2017 ਨੂੰ ਇਕ 6 ਵਰ੍ਹਿਆਂ ਦੀ ਗ਼ਰੀਬ ਦਲਿਤ ਬੱਚੀ ਦਾ
ਉਕਲਾਨਾ ਬਲਾਕ (ਜ਼ਿਲ੍ਹਾ ਹਿਸਾਰ) ਵਿਖੇ ਬੁਰੀ ਤਰ੍ਹਾਂ ਹੱਡੀਆਂ ਤੋੜ ਕੇ ਵੱਢਿਆ ਤੇ
ਬਲਾਤਕਾਰ ਕੀਤਾ ਹੋਇਆ ਮੁਰਦਾ ਜਿਸਮ ਲੱਭਿਆ। ਪੋਸਟ ਮਾਰਟਮ ਰਾਹੀਂ ਖੁਲਾਸਾ ਹੋਇਆ ਕਿ
ਬਲਾਤਕਾਰ ਤੋਂ ਪਹਿਲਾਂ ਉਸ ਬੱਚੀ ਦੀਆਂ ਹੱਡੀਆਂ ਤੋੜੀਆਂ ਗਈਆਂ, ਚਾਕੂ ਦੇ ਅਨੇਕ ਵਾਰ
ਕੀਤੇ ਗਏ, ਮਾਸ ਦੇ ਲੋਥੜੇ ਲਾਹੇ ਗਏ ਤੇ ਬੱਚੇਦਾਨੀ ਦਾ ਰਾਹ ਪਾੜ ਕੇ ਉਸ ਵਿਚ ਸੋਟੀ
ਘੁਸਾਈ ਗਈ, ਜਿਸ ਦਾ ਢਾਈ ਇੰਚ ਲੰਮਾ ਟੋਟਾ ਬੱਚੇਦਾਨੀ ਪਾੜ ਕੇ ਢਿੱਡ ਵਿਚ ਫਸਿਆ ਰਹਿ
ਗਿਆ ਲੱਭਿਆ।
ਕੀ ਇਸ ਨੂੰ ਸਿਰਫ਼ ਹੈਵਾਨੀਅਤ ਕਹਿ ਕੇ ਸਾਰ ਲਿਆ ਜਾਵੇਗਾ? ਕੀ
ਸਮਾਜ ਇਸਨੂੰ ਵੀ ਔਰਤ ਹੀ ਔਰਤ ਦੀ ਦੁਸ਼ਮਨ ਕਹਿ ਕੇ ਪਾਸਾ ਵੱਟ ਲਵੇਗਾ?
ਘੱਟ
ਸਜ਼ਾਵਾਂ ਤੇ ਸਮਾਜਿਕ ਨਪੁੰਸਕਤਾ ਹੀ ਦਿਨੋ ਦਿਨ ਅਪਰਾਧੀਆਂ ਨੂੰ ਪਹਿਲਾਂ ਨਾਲੋਂ ਹੋਰ
ਭਿਆਨਕ ਤਰੀਕੇ ਸਮੂਹਕ ਜਬਰਜ਼ਨਾਹ ਤੇ ਕਤਲ ਕਰਨ ਲਈ ਉਕਸਾਉਣ ਲੱਗ ਪਏ ਹਨ। ਦਿਨੋ ਦਿਨ
ਵਧਦੀ ਜਾਂਦੀ ਜਿਸਮਾਨੀ ਭੁੱਖ ਤੇ ਚੁਫ਼ੇਰੇ ਕਾਮੁਕਤਾ ਵਧਾਉਣ ਵਾਲੀਆਂ ਫ਼ਿਲਮਾਂ ਤੇ
ਲੱਚਰ ਸਾਹਿਤ ਦੀ ਭਰਮਾਰ ਨੇ ਪੂਰੇ ਸਮਾਜ ਦਾ ਚਿਹਰਾ ਵਿਗਾੜ ਕੇ ਰੱਖ ਦਿੱਤਾ ਹੈ। ਔਰਤ
ਵਿਰੋਧੀ ਮਾਨਸਿਕਤਾ ਤੇ ਮੱਧਯੁਗੀ ਕਦਰਾਂ ਕੀਮਤਾਂ ਹਾਲੇ ਵੀ ਔਰਤਾਂ ਨੂੰ ਜੰਜੀਰਾਂ
ਵਿਚ ਜਕੜੀਆਂ ਬੈਠੀਆਂ ਹਨ। ਸਸਤੀ ਕਿਰਤ ਨਾਲ ਜੋੜ ਕੇ ਜੋ ਔਰਤ ਦੀ ਬੇਕਦਰੀ ਹੋ ਰਹੀ
ਹੈ, ਉਸ ਵਿਚ ਰਾਖਸ਼ੀ ਪ੍ਰਵਿਰਤੀ ਉਭਰ ਕੇ ਸਾਹਮਣੇ ਆ ਚੁੱਕੀ ਹੈ। ਭੋਗ ਵਿਲਾਸ ਦੀ
ਵਸਤੂ ਮੰਨ ਕੇ, ਦੇਹਵਾਦ ਨੂੰ ਮੁਨਾਫ਼ੇ ਦਾ ਸਰੋਤ ਮੰਨ ਲਿਆ ਗਿਆ ਹੈ।
4
ਦਸੰਬਰ 2017 ਨੂੰ ਹਿਸਾਰ ਦੇ 'ਮਿਲਟਰੀ ਕੈਨਟੋਨਮੈਂਟ' ਵਿਚ 27 ਸਾਲਾ ਕੰਮ ਤੋਂ
ਮੁੜਦੀ ਮੁਟਿਆਰ ਦਾ ਤਿੰਨ ਬੰਦਿਆਂ ਨੇ 'ਆਟੋ ਰਿਕਸ਼ਾ' ਵਿਚ ਬਲਾਤਕਾਰ ਕਰਨ ਬਾਅਦ
ਅਧਨੰਗਾ ਕਰ ਕੇ ਸੜਕ ਕਿਨਾਰੇ ਸੁੱਟ ਕੇ ਇਹ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਨਾ
ਕਿਸੇ ਕਾਨੂੰਨ ਦਾ ਡਰ ਹੈ, ਨਾ ਪੁਲਿਸ ਦਾ ਤੇ ਨਾ ਹੀ ਮਿਲਟਰੀ ਦਾ!
ਗੁਰੂ
ਗੋਬਿੰਦ ਸਿੰਘ ਜੀ ਨੇ ਕਿਹਾ ਸੀ,
‘‘ਚੂੰ ਕਾਰ ਅਜ਼ ਹਮਾਂ ਹੀਲਤੇ
ਦਰ ਗੁਜ਼ਸ਼ਤ। ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।’’
ਜੇ ਜ਼ੁਲਮ
ਦੀ ਅਤਿ ਹੋ ਜਾਏ ਤਾਂ ਤਲਵਾਰ ਚੁੱਕਣੀ ਜਾਇਜ਼ ਹੁੰਦੀ ਹੈ।
ਕੀ ਹਾਲੇ ਵੀ
ਜ਼ਰੂਰਤ ਨਹੀਂ ਕਿ ਜਦੋਂ ਤੱਕ ਜਾਗਰੂਕ ਤੇ ਸੰਵੇਦਨਸ਼ੀਲ ਮਰਦ ਮੋਰਚਾ ਨਹੀਂ ਸੰਭਾਲਦੇ,
ਉਦੋਂ ਤੱਕ ਹਰ ਬੱਚੀ ਘਰੋਂ ਬਾਹਰ ਨਿਕਲਣ ਲੱਗਿਆਂ ਇਕ ਬਰਛਾ, ਕਿਰਪਾਨ ਤੇ ਪੈੱਪਰ
ਸਪਰੇਅ ਲੈ ਕੇ ਨਿਕਲੇ ਤੇ ਆਪ ਸ਼ਿਕਾਰ ਬਣ ਜਾਣ ਨਾਲੋਂ ਇਨ੍ਹਾਂ ਹੈਵਾਨਾਂ ਦਾ ਖ਼ਾਤਮਾ
ਕਰ ਦੇਵੇ?
ਕਾਨੂੰਨ ਤਾਂ ਇਨਸਾਨਾਂ ਦੇ ਮਾਰੇ ਜਾਣ ਉੱਤੇ ਸਜ਼ਾ ਦਿੰਦਾ ਹੈ। ਕੀ
ਇਸ ਤਰ੍ਹਾਂ ਦੇ ਅਣਮਨੁੱਖੀ ਕਾਰਾ ਕਰਨ ਵਾਲਿਆਂ ਨੂੰ ਇਨਸਾਨ ਮੰਨਿਆ ਜਾਵੇਗਾ? ਜੇ
ਹਾਂ, ਤਾਂ ਇਹ ਵੀ ਦਸ ਦਿੱਤਾ ਜਾਵੇ ਕਿ ਔਰਤ ਜ਼ਾਤ ਨੂੰ ਕੀ ਮੰਨਿਆ ਜਾ ਰਿਹਾ ਹੈ? ਜੇ
ਨਹੀਂ, ਤਾਂ ਫਿਰ ਮਾਰ ਦੇਣਾ ਆਪੇ ਜਾਇਜ਼ ਹੋ ਗਿਆ।
ਭਾਰਤ ਵਿਚ ਕੁੱਤਿਆਂ ਦੇ
ਹੱਕਾਂ ਬਾਰੇ ਸਖ਼ਤ ਕਾਨੂੰਨ ਬਣਾਏ ਜਾ ਚੁੱਕੇ ਹਨ। ਗਾਵਾਂ ਉੱਤੇ ਹੱਥ ਚੁੱਕਣ ਵਾਲੇ ਵੀ
ਕਤਲ ਕਰ ਦਿੱਤੇ ਜਾਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਔਰਤ ਜ਼ਾਤ ਇਨ੍ਹਾਂ ਤੋਂ ਵੀ
ਬਦਤਰ ਗਿਣੀ ਜਾ ਰਹੀ ਹੈ ਜਿਸ ਨੂੰ ਬੁੱਚੜਾਂ ਵਾਂਗ ਵੱਢਿਆ ਟੁੱਕਿਆ ਜਾ ਰਿਹਾ ਹੈ ਤੇ
ਇਸ ਦੇ ਹੱਕ ਵਿਚ ਆਵਾਜ਼ ਚੁੱਕਣ ਦੀ ਥਾਂ ਸਿਰਫ਼ ਇਹ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਕਿ
ਕਸੂਰਵਾਰ ਔਰਤ ਹੀ ਹੈ!
ਗੁੰਡਾਗਰਦੀ ਤੇ ਹੈਵਾਨੀਅਤ ਦੇ ਨਿਤ ਟੁੱਟਦੇ ਰਿਕਾਰਡ
ਵੇਖਦਿਆਂ ਜੇ ਔਰਤ ਕਹੇ ਕਿ ਬੇਟੀ ਨਹੀਂ ਜੰਮਣੀ ਤਾਂ ਜੋ ਉਹ ਰਾਖਸ਼ਾਂ ਹੱਥੋਂ ਵੱਢੇ
ਟੁੱਕੇ ਜਾਣ ਤੋਂ ਬਚ ਜਾਵੇ, ਤਾਂ ਕੀ ਇਸ ਦਾ ਮਤਲਬ ਹੈ ਕਿ ਔਰਤ ਔਰਤ ਦੀ ਦੁਸ਼ਮਣ ਬਣ
ਗਈ ਹੈ?
ਪਰ, ਕੋਈ ਤਾਂ ਦੱਸੇ ਕਿ ਕਾਨੂੰਨ ਦੇ ਘਾੜਿਆਂ ਵੱਲੋਂ ਹੈਵਾਨਾਂ ਲਈ
ਕਿਹੜੀਆਂ ਸਜ਼ਾਵਾਂ ਬਣਾਈਆਂ ਗਈਆਂ ਹਨ? ਇਨ੍ਹਾਂ ਨੂੰ ਇਨਸਾਨਾਂ ਵਾਲੀਆਂ ਸਜ਼ਾਵਾਂ ਕਿਉਂ
ਸੁਣਾਈਆਂ ਜਾ ਰਹੀਆਂ ਹਨ?
ਕਿਉਂ ਨਹੀਂ ਇਨ੍ਹਾਂ ਮਾਨਸਿਕ ਰੋਗੀਆਂ ਨੂੰ ਆਖ਼ਰੀ
ਸਾਹ ਤਕ ਜੇਲ੍ਹ ਅੰਦਰ ਤਾੜ ਦਿੱਤਾ ਜਾਂਦਾ? ਕਿਉਂ ਨਹੀਂ ਇਨ੍ਹਾਂ ਨੂੰ ਵੀ ਜ਼ਿੰਦਗੀ ਦਾ
ਹਰ ਪਲ ਤੜਫ ਕੇ ਗੁਜ਼ਾਰਨ ਉਤੇ ਮਜਬੂਰ ਕੀਤਾ ਜਾਂਦਾ?
ਕਦੇ ਤਾਂ ਅਸੰਵੇਦਨਸ਼ੀਲ
ਸਮਾਜ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਇਹ ਕਹਿਣਾ ਛੱਡੇਗਾ ਕਿ ਔਰਤ ਔਰਤ ਦੀ ਦੁਸ਼ਮਨ
ਨਹੀਂ, ਬਲਕਿ ਮਰਦ ਜ਼ਿਆਦਾ ਵੱਡਾ ਦੁਸ਼ਮਨ ਹੈ। ਉਦੋਂ ਹੀ ਸਹੀ ਮਾਅਣਿਆਂ ਵਿਚ ਅਜਿਹੇ
ਭਿਆਨਕ ਕਾਰਾ ਕਰਨ ਵਾਲਿਆਂ ਉੱਤੇ ਨਕੇਲ ਕੱਸਣ ਵੱਲ ਧਿਆਨ ਜਾਵੇਗਾ।
ਕਦੇ ਤਾਂ
ਚੰਗੇ ਲੋਕ ਆਪਣੀ ਚੁੱਪੀ ਤੋੜ ਕੇ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਦੇ ਹੋਏ ਸਖ਼ਤ
ਸਜ਼ਾਵਾਂ ਦੀ ਮੰਗ ਕਰਨਗੇ! ਆਖ਼ਰ ਕਦੇ ਤਾਂ ਹਜ਼ਾਰਾਂ ਸਾਲਾਂ ਬਾਅਦ ਔਰਤ ਨੂੰ ਵੀ ਇਨਸਾਨ
ਹੋਣ ਦਾ ਦਰਜਾ ਦਿੱਤਾ ਜਾਵੇਗਾ!
ਉਮੀਦ ਉੱਤੇ ਦੁਨੀਆ ਟਿਕੀ ਹੈ! ਆਓ ਸਾਰੇ ਰਲ
ਕੇ 'ਸਾਈਬਰ ਕਰਾਈਮ' ਵਿਚ ਤਬਦੀਲੀ ਲਿਆਉਣ ਬਾਰੇ ਮੁੱਦਾ ਚੁੱਕੀਏ ਕਿ ਅਜਿਹੀਆਂ ਭਿਆਨਕ
'ਵੀਡੀਓਜ਼ ਅਪਲੋਡ' ਕਰਨ ਵਾਲਿਆਂ ਨੂੰ ਵੀ ਉਮਰ ਕੈਦ ਮਿਲਣੀ ਚਾਹੀਦੀ ਹੈ। 'ਪੋਰਨ
ਫਿਲਮਾਂ', ਜਿਨ੍ਹਾਂ ਉੱਤੇ ਕਾਰਪੋਰੇਟ ਘਰਾਣਿਆਂ ਦਾ ਪੈਸਾ ਲੱਗਿਆ ਹੋਇਆ ਹੈ, ਉਤੇ ਵੀ
ਸੰਪੂਰਨ ਰੋਕ ਲੱਗਣੀ ਚਾਹੀਦੀ ਹੈ। ਅਸ਼ਲੀਲਤਾ ਤੇ ਲੱਚਰਤਾ ਪਰੋਸਣ ਵਾਲੀਆਂ ਫਿਲਮਾਂ ਤੇ
ਗੀਤਾਂ ਉਤੇ ਬੈਨ ਲੱਗਣਾ ਚਾਹੀਦਾ ਹੈ। ਔਰਤ ਦੇ ਮਨੁੱਖੀ ਅਧਿਕਾਰਾਂ ਲਈ ਇਕਜੁੱਟ ਹੋ
ਕੇ ਸਮਾਜਿਕ ਤਬਦੀਲੀ ਲਿਆਉਣ ਦੀ ਲੋੜ ਹੈ।
ਜਾਗਦੀ ਜ਼ਮੀਰਾਂ ਵਾਲੇ ਲੋਕਾਂ ਨੂੰ
ਹੁਣ ਆਪਣੀ ਚੁੱਪੀ ਤੋੜ ਕੇ ਨਾਬਾਲਗ ਬੱਚੀਆਂ ਦੀ ਰਾਖੀ ਲਈ ਅੱਗੇ ਆਉਣਾ ਪਵੇਗਾ ਤੇ
ਉਨ੍ਹਾਂ ਨਾਲ ਕੁਕਰਮ ਕਰਨ ਵਾਲਿਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਨੀ ਪਵੇਗੀ।
ਜੇ ਇਹ ਜ਼ੁਲਮ ਦੀ ਹਨ੍ਹੇਰੀ ਬੰਦ ਨਾ ਹੋਈ ਤਾਂ ਕੋਈ ਵੱਡੀ ਗੱਲ ਨਹੀਂ ਕਿ ਔਰਤ
ਸਚਮੁੱਚ ਔਰਤ ਦੀ ਦੁਸ਼ਮਨ ਬਣਨ ਲੱਗ ਜਾਏ ਤੇ ਆਪਣੇ ਕੁੱਖੋਂ ਬੱਚੀ ਦਾ ਜੰਮਣਾ ਬੰਦ ਕਰ
ਦੇਵੇ ਤਾਂ ਜੋ ਉਹ ਅਣਮਨੁੱਖੀ ਤਸੀਹਿਆਂ ਤੋਂ ਬਚ ਜਾਵੇ।
ਪਰ ਇਹ ਤਾਂ ਸੋਚੋ
ਕਿ ਜੇ ਕਿਤੇ ਔਰਤ ਨੇ ਇਹ ਫੈਸਲਾ ਲੈ ਲਿਆ ਕਿ ਮੈਂ ਆਪਣੇ ਕੁੱਖੋਂ ਹੋਰ ਹੈਵਾਨਾਂ ਦਾ
ਜੰਮਣਾ ਬੰਦ ਕਰ ਦੇਣਾ ਹੈ! ਕੀ ਬਣੇਗਾ ਜੇ ਕੁੱਖ ਵਿਚ ਉਹ ਮੁੰਡਿਆਂ ਨੂੰ ਮਾਰਨ ਲੱਗ
ਪਈ ਤਾਂ?
'ਪੈਪੂਆ ਨਿਊ ਗਿਨੀ' ਵਿਚ ਇਹ ਵਾਪਰ ਚੁੱਕਿਆ ਹੈ! ਜੇ ਅਸੀਂ ਨਹੀਂ
ਚਾਹੁੰਦੇ ਕਿ ਅਜਿਹਾ ਭਾਰਤ ਵਿਚ ਹੋਵੇ, ਤਾਂ ਇਸ ਤਰ੍ਹਾਂ ਦੇ ਭਿਆਨਕ ਜੁਰਮਾਂ ਵਿਚ ਹਰ
ਹਾਲ ਠੱਲ ਪਾਉਣੀ ਪਵੇਗੀ।
ਜੇ ਹਾਲੇ ਵੀ ਕੋਈ ਸਸ ਨੂੰਹ ਦੇ ਝਗੜੇ ਨੂੰ ਆਧਾਰ
ਬਣਾ ਕੇ ਔਰਤ ਨੂੰ ਔਰਤ ਦੀ ਦੁਸ਼ਮਣ ਕਹਿਣਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਤੱਥਾਂ
ਬਾਰੇ ਕੀ ਕਹੇਗਾ :
- 71 ਫੀਸਦੀ ਔਰਤਾਂ ਆਪਣੇ ਪਤੀਆਂ ਹੱਥੋਂ ਮਾਰ ਕੁਟਾਈ, ਜ਼ਲਾਲਤ ਤੇ ਗਾਹਲਾਂ
ਸੁਣ ਰਹੀਆਂ ਹਨ (ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ)
- ਅਨੇਕ ਪੁੱਤਰ ਆਪਣੇ ਪਿਓਆਂ ਦਾ ਜਾਇਦਾਦ ਖ਼ਾਤਰ ਕਤਲ ਕਰ ਚੁੱਕੇ ਹਨ।
ਕਿਉਂ ਫੇਰ ਮਰਦ ਵੀ ਮਰਦ ਦਾ ਦੁਸ਼ਮਨ ਨਹੀਂ ਕਿਹਾ ਜਾਂਦਾ?
ਘਰੇਲੂ ਝਗੜਿਆਂ ਦੀ ਗੱਲ ਛੱਡ ਕੇ, ਬਿਹਤਰ ਹੈ ਛੇਤੀ ਤੋਂ ਛੇਤੀ ਬਾਲੜੀਆਂ ਉੱਤੇ
ਹੋ ਰਹੀ ਹੈਵਾਨੀਅਤ ਰੋਕਣ ਵਾਸਤੇ ਠੋਸ ਕਦਮ ਚੁੱਕੇ ਜਾਣ। ਜੇ ਹਾਲੇ ਵੀ ਆਵਾਜ਼ ਨਾ
ਚੁੱਕੀ ਤਾਂ ਇਹ ਅੱਗ ਸਾਡੇ ਆਪਣੇ ਘਰ ਨੂੰ ਵੀ ਹੜੱਪ ਕਰ ਜਾਏਗੀ। ਉਦੋਂ ਚੀਕਣ ਦਾ ਕੋਈ
ਫਾਇਦਾ ਨਹੀਂ ਹੋਣਾ। ਅੱਜ ਲੋੜ ਹੈ ਹਰ ਪਿੰਡ ਤੇ ਸ਼ਹਿਰ ਦੇ ਨੌਜਵਾਨਾਂ ਨੂੰ ਗਰੁੱਪ
ਬਣਾ ਕੇ ਵੱਡੀ ਪੱਧਰ ਉੱਤੇ ਲਹਿਰ ਖੜੀ ਕਰਨ ਦੀ ਤੇ ਅਜਿਹੇ ਹੈਵਾਨਾਂ ਦੀ ਰੱਜ ਕੇ
ਨਿਖੇਧੀ ਕਰ ਕੇ ਉਨ੍ਹਾਂ ਦੇ ਟੱਬਰਾਂ ਦਾ ਸੰਪੂਰਨ ਬਾਈਕਾਟ ਕਰਨ ਦੀ!
ਬੱਚੀਆਂ
ਦੇ ਮਾਪਿਆਂ ਲਈ ਫਿਰ ਦੁਹਰਾਉਂਦੀ ਹਾਂ ਕਿ ਆਪਣੀਆਂ ਬੱਚੀਆਂ ਨੂੰ ਸਿਹਤ ਪੱਖੋਂ ਤਗੜੇ
ਕਰਨ ਲਈ ਖੇਡਾਂ, ਜੂਡੋ-ਕਰਾਟੇ, ਗਤਕਾ ਜ਼ਰੂਰ ਸਿਖਾਓ ਅਤੇ ਘਰੋਂ ਬਾਹਰ ਨਿਕਲਣ ਲੱਗਿਆਂ
ਆਪਣੀ ਰਾਖੀ ਲਈ ਹਥਿਆਰ ਜ਼ਰੂਰ ਫੜਾਓ, ਭਾਵੇਂ ਛੋਟੀ ਕਿਰਪਾਨ ਜਾਂ 'ਪੈੱਪਰ ਸਪਰੇਅ' ਹੀ
ਕਿਉਂ ਨਾ ਹੋਵੇ!
ਜਿਸ ਨੂੰ ਆਉਣ ਵਾਲੇ ਸਮੇਂ ਬਾਰੇ ਹਾਲੇ ਵੀ ਕੋਈ ਸ਼ੰਕਾ ਰਹਿ
ਗਈ ਹੋਵੇ, ਉਹ 18 ਜਨਵਰੀ 2018 ਦੀ ਮੁੱਖ ਪੰਨੇ ਉੱਤੇ ਲੱਗੀ ਖ਼ਬਰ ਪੜ੍ਹ ਸਕਦਾ ਹੈ
ਜਿੱਥੇ 14 ਵਰ੍ਹਿਆਂ ਦੇ ਬੱਚੇ ਨੇ ਹਿਸਾਰ ਵਿਚ ਮੰਨਿਆ ਹੈ ਕਿ ਉਸ ਨੇ ਅਪਾਣੀ ਗਵਾਂਢਣ
ਤਿੰਨ ਸਾਲ ਦੀ ਬੱਚੀ ਦਾ ਬਲਾਤਕਾਰ ਕਾਮੁਕ ਵੀਡੀਓ ਫਿਲਮਾਂ ਤੋਂ ਉਤਸਾਹਿਤ ਹੋ ਕੇ
ਕੀਤਾ ਹੈ। ਭਾਰਤ ਮਾਤਾ ਦੇ ਦੋਗਲੇ ਪੁੱਤਰ 800 ਸਾਲ ਪਹਿਲਾਂ ਮਰ ਚੁੱਕੀ ਇਕ ਰਾਣੀ ਲਈ
ਪੂਰੇ ਮੁਲਕ ਨੂੰ ਅੱਗ ਲਾਉਣ ਲਈ ਕਾਹਲੇ ਹਨ ਪਰ ਰੋਜ਼ ਦੀਆਂ ਮਸਲੀਆਂ ਜਾਂਦੀਆਂ 100
ਤੋਂ ਵੱਧ ਨਾਜ਼ੁਕ ਕਲੀਆਂ ਵਰਗੀਆਂ ਪਦਮਨੀਆਂ ਲਈ ਕੋਈ ਆਵਾਜ਼ ਚੁੱਕਣ ਨੂੰ ਤਿਆਰ ਨਹੀਂ।
ਗੁਆਂਢੀ ਮੁਲਕ ਪਾਕਿਸਤਾਨ ਵਿਚ ਇਕ ਬੱਚੀ ਨਾਲ ਜ਼ੁਲਮ ਹੋਇਆ ਤਾਂ ਪੂਰੇ ਮੁਲਕ ਵਿਚ
ਹਾਹਾਕਾਰ ਮਚ ਗਈ। ਪਰ ਅਸੀਂ ਮਰ ਚੁੱਕੇ ਜ਼ਮੀਰਾਂ ਵਾਲੇ ਬਣ ਚੁੱਕੇ ਹਾਂ। ਸਿਰਫ਼
ਵਿਖਾਵਾ ਕਰ ਸਕਦੇ ਹਾਂ। ਹੁਣ ਇਸ ਤੋਂ ਵੱਧ ਹੋਰ ਕੀ ਕਹਿਣ ਨੂੰ ਰਹਿ ਗਿਆ ਹੈ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
 |
|
|
|