ਵਿਗਿਆਨ ਪ੍ਰਸਾਰ

ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਪਹਿਲਾਂ ਨਜ਼ਰ ਮਾਰੀਏ ਕਿ ਕਿਸੇ ਵੀ ਕੌਮ ਨੂੰ ਖ਼ਤਮ ਕਰਨ ਦੇ ਢੰਗ ਕੀ ਹੁੰਦੇ ਹਨ :

 1. ਉਸ ਕੌਮ ਵਿਚਲੇ ਸਾਰੇ ਸਿਆਣੇ ਤੇ ਬਜ਼ੁਰਗ ਕਿਨਾਰੇ ਕਰ ਦਿੱਤੇ ਜਾਣ,
 2. ਛੋਟੇ ਬੱਚਿਆਂ ਨੂੰ ਧਮਕਾ ਕੇ ਭੈਭੀਤ ਕਰ ਦਿੱਤਾ ਜਾਵੇ,
 3. ਨੌਜਵਾਨਾਂ ਨੂੰ ਆਰਥਿਕ ਪੱਖੋਂ ਨਿਤਾਣਾ ਕਰ ਦਿੱਤਾ ਜਾਵੇ ਤੇ ਨਸ਼ਿਆਂ ਵੱਲ ਧੱਕ ਦਿੱਤਾ ਜਾਵੇ,
 4. ਔਰਤਾਂ ਦੀ ਕੁੱਖ ਵਿਚ ਕਿਸੇ ਹੋਰ ਕੌਮ ਦਾ ਬੀਜ ਬੋ ਦਿੱਤਾ ਜਾਵੇ,
 5. ਜਿਸ ਥਾਂ ਨਾਲ ਕੌਮ ਦੀ ਪਛਾਣ ਜੁੜੀ ਹੋਵੇ, ਉਸ ਥਾਂ ਨੂੰ ਬੰਜਰ ਬਣਾ ਕੇ ਵਸੋਂ ਨੂੰ ਉੱਥੋਂ ਹੋਰ ਪਾਸੇ ਵੱਲ ਖਿੰਡਾ  ਦਿੱਤਾ ਜਾਵੇ,
 6. ਜ਼ਬਾਨ ਤੇ ਸੱਭਿਆਚਾਰ ਉੱਤੇ ਮਾਰੂ ਟੱਕ ਲਾ ਦਿੱਤਾ ਜਾਵੇ। ਸਰਕਾਰੇ ਦਰਬਾਰੇ ਜ਼ਬਾਨ ਨੂੰ ਮਾਨਤਾ ਨਾ ਦਿੱਤੀ ਜਾਵੇ। ਇੰਜ ਉਸ ਕੌਮ ਦਾ ਸਾਹਿਤ ਮਰ ਮੁੱਕ ਜਾਂਦਾ ਹੈ,
 7. ਸਿਹਤ ਦਾ ਨਾਸ ਮਾਰ ਦਿੱਤਾ ਜਾਵੇ,

ਜੇ ਸਿਹਤ ਪੱਖੋਂ ਗੱਲ ਕਰੀਏ ਤਾਂ ਪੰਜਾਬੀ ਸੈਂਕੜੇ ਸਾਲਾਂ ਤੋਂ ਮੱਕੀ, ਬਾਜਰਾ, ਜੌਂ, ਸੱਤੂ, ਰਾਗੀ ਤੇ ਵੇਸਣ ਵਰਤਦੇ ਆਏ ਹਨ। ਇਨਾਂ ਵਿਚ ਸਿਹਤਮੰਦ ਰਹਿਣ ਦੇ ਗੁਰ ਲੁਕੇ ਹੋਏ ਹਨ। ਇਸੇ ਲਈ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ ਤੇ ਮੋਟਾਪਾ ਪੰਜਾਬੀਆਂ ਦੇ ਨੇੜੇ ਤੇੜੇ ਨਹੀਂ ਸੀ ਢੁੱਕਦਾ।

ਅੱਜ ਬਾਜਰੇ ਬਾਰੇ ਗੱਲ ਕਰੀਏ :

ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਇਹ ਸਿਰਫ਼ ਫਾਇਦਾ ਹੀ ਪਹੁੰਚਾਉਂਦਾ ਹੈ। ਬਹੁਤ ਘੱਟ ਪਾਣੀ ਨਾਲ ਉੱਗਣ ਵਾਲਾ ਬਾਜਰਾ ਕਣਕ ਤੋਂ ਹੋ ਰਹੀ ਐਲਰਜੀ ਵਾਲਿਆਂ ਲਈ ਬਿਹਤਰੀਨ ਸਾਬਤ ਹੋ ਚੁੱਕਿਆ ਹੈ।

ਬਾਜਰੇ ਵਿਚਲੇ ਫਾਈਟਿਕ ਏਸਿਡ ਤੇ ਨਾਇਆਸਿਨ ਹੋਰ ਕਿਸੇ ਅੰਨ ਵਿਚ ਨਹੀਂ ਮਿਲਦੇ। ਪ੍ਰੋਟੀਨ ਤੇ ਫਾਈਬਰ  ਭਰਪੂਰ ਬਾਜਰੇ ਵਿਚ ਫੌਸਫੋਰਸ  ਤੇ ਜ਼ਿੰਕ ਵੀ ਭਰੇ ਪਏ ਹਨ। ਲੋਹ ਕਣਾਂ ਨਾਲ ਲਬਾਲਬ ਬਾਜਰਾ ਧਰਤੀ ਹੇਠਲਾ ਪਾਣੀ ਵੀ ਜ਼ਿਆਦਾ ਨਹੀਂ ਮੰਗਦਾ।

ਸਭ ਤੋਂ ਵੱਧ ਪ੍ਰੋਟੀਨ, ਮੈਗਨੀਸ਼ੀਅਮ, ਅਮਾਈਨੋ ਏਸਿਡ, ਵਿਟਾਮਿਨ ਹੋਣ ਸਦਕਾ ਇਹ ਸਰੀਰ ਲਈ ਅਤਿ ਦਾ ਲਾਹੇਵੰਦ ਹੈ।

ਬਾਜਰੇ ਦੀ ਰੋਟੀ ਰੈਗੂਲਰ ਤੌਰ ਉੱਤੇ ਖਾਣ ਵਾਲਿਆਂ ਨੂੰ :

 1. ਤੇਜ਼ਾਬੀ ਮਾਦਾ ਨਹੀਂ ਵਧਦਾ ਤੇ ਢਿੱਡ ਵਿਚਲੇ ਅਲਸਰ ਨਹੀਂ ਬਣਦੇ ਕਿਉਂਕਿ ਇਹ ਤੇਜ਼ਾਬ ਘਟਾਉਂਦਾ ਹੈ,
 2. ਜੇ ਪੰਜਾਬੀਆਂ ਨੂੰ ਦਿਲ ਦੇ ਰੋਗਾਂ ਤੋਂ ਕੋਈ ਖ਼ੁਰਾਕ ਬਚਾਉਂਦੀ ਰਹੀ ਹੈ, ਤਾਂ ਉਹ ਹੈ ਬਾਜਰੇ ਦੀ ਰੋਟੀ। ਇਸ ਵਿਚਲਾ ਢੇਰਾਂ ਦਾ ਢੇਰ ਮੈਗਨੀਸ਼ੀਅਮ ਬਲੱਡ ਪ੍ਰੈੱਸ਼ਰ  ਕਾਬੂ ਵਿਚ ਰੱਖਦਾ ਹੈ ਤੇ ਦਿਲ ਉੱਤੇ ਤਣਾਓ ਦਾ ਅਸਰ ਘਟਾਉਂਦਾ ਹੈ,
 3. ਮੈਗਨੀਸ਼ੀਅਮ ਸਦਕਾ ਹੀ ਸਾਹ ਦੀਆਂ ਬੀਮਾਰੀਆਂ ਘੱਟ ਹੁੰਦੀਆਂ ਹਨ ਤੇ ਦਮਾ ਵੀ ਘੱਟ ਹੁੰਦਾ ਹੈ। ਬਾਜਰਾ ਸਿਰ ਪੀੜ ਤੇ ਮਾਈਗਰੇਨ ਪੀੜ ਵੀ ਘਟਾ ਦਿੰਦਾ ਹੈ,
 4. ਬਾਜਰੇ ਵਿਚਲੇ ਫਾਸਫੋਰਸ ਨਾਲ ਜਿੱਥੇ ਹੱਡੀਆਂ ਤੰਦਰੁਸਤ ਰਹਿੰਦੀਆਂ ਹਨ, ਉੱਥੇ ਛੇਤੀ ਖ਼ੁਰਦੀਆਂ ਵੀ ਨਹੀਂ ਤੇ ਸਰੀਰ ਨੂੰ ਲੋੜੀਂਦੀ ਤਾਕਤ ਵੀ ਮਿਲਦੀ ਰਹਿੰਦੀ ਹੈ ਜਿਸ ਨਾਲ ਸਾਰਾ ਦਿਨ ਕੰਮ ਕਰ ਕੇ ਵੀ ਥਕਾਵਟ ਮਹਿਸੂਸ ਨਹੀਂ ਹੁੰਦੀ,
 5. ਕੈਂਸਰ ਹੋਣ ਦੇ ਆਸਾਰ ਕਾਫ਼ੀ ਘੱਟ ਹੋ ਜਾਂਦੇ ਹਨ। ਇਹ ਅਸਰ ਵੀ ਮੈਗਨੀਸ਼ੀਅਮ ਤੇ ਫਾਈਟੇਟ ਸਦਕਾ ਹੁੰਦਾ ਹੈ,
 6. ਬਾਜਰਾ ਖਾਣ ਨਾਲ ਮੋਟਾਪਾ ਨਹੀਂ ਹੁੰਦਾ। ਇਸ ਵਿਚਲਾ ਫਾਈਬਰ ਦੇਰ ਤੱਕ ਭਰੇ ਹੋਏ ਢਿੱਡ ਦਾ ਇਹਸਾਸ ਦਵਾਉਂਦਾ ਰਹਿੰਦਾ ਹੈ,
 7. ਜੇ ਪਹਿਲਾਂ ਪੰਜਾਬੀ ਸ਼ੱਕਰ ਰੋਗ ਤੋਂ ਬਚੇ ਰਹਿੰਦੇ ਸਨ ਤਾਂ ਉਹ ਸਿਰਫ਼ ਬਾਜਰੇ ਦੀਆਂ ਰੋਟੀਆਂ ਸਦਕਾ ਹੀ ਸੀ। ਸ਼ੱਕਰ ਦੀ ਮਾਤਰਾ ਲਹੂ ਵਿਚ ਦੇਰ ਤੱਕ ਸਹਿਜ ਰੱਖਣਾ ਬਾਜਰੇ ਸਦਕਾ ਹੀ ਸੰਭਵ ਹੋ ਸਕਿਆ ਹੈ,
 8. ਕਣਕ ਤੇ ਚੌਲ ਖਾਣ ਵਾਲਿਆਂ ਨੂੰ ਆਮ ਹੀ ਕਣਕ ਤੋਂ ਹੋ ਰਹੀ ਐਲਰਜੀ ਨਾਲ ਜੂਝਣਾ ਪੈਂਦਾ ਹੈ। ਉਨਾਂ ਲਈ ਬਾਜਰੇ ਅਤੇ ਰਾਗੀ ਤੋਂ ਵਧੀਆ ਹੋਰ ਕੋਈ ਅੰਨ ਨਹੀਂ। ਜਦੋਂ ਪਿੰਡਾਂ ਵਿਚ ਬਾਜਰੇ ਅਤੇ ਰਾਗੀ ਦੀਆਂ ਮੋਟੀਆਂ ਰੋਟੀਆਂ ਖਾਧੀਆਂ ਜਾਂਦੀਆਂ ਸਨ, ਉਦੋਂ ਕਣਕ ਦੀ ਐਲਰਜੀ ਦੀ ਬੀਮਾਰੀ ਬਾਰੇ ਕਦੇ ਕਿਸੇ ਨੇ ਸੁਣਿਆ ਵੀ ਨਹੀਂ ਸੀ। ਜਦੋਂ ਤੋਂ ਖਾਣ ਪੀਣ ਦੀਆਂ ਆਦਤਾਂ ਬਦਲ ਕੇ ਪੱਛਮੀ ਸੱਭਿਅਤਾ ਨੂੰ ਅਪਣਾਉਣਾ ਸ਼ੁਰੂ ਕੀਤਾ ਹੈ, ਪੰਜਾਬੀਆਂ ਦੀਆਂ ਅੰਤੜੀਆਂ ਦਾ ਤੇ ਸਰੀਰ ਦਾ ਨਾਸ ਵੱਜ ਗਿਆ ਹੈ। ਕਣਕ ਤੇ ਚੌਲਾਂ ਲਈ ਧਰਤੀ ਹੇਠੋਂ ਪਾਣੀ ਮੁਕਾ ਕੇ, ਸਰੀਰ ਨੂੰ ਨਿਰੀ ਰੋਗਾਂ ਦੀ ਪੰਡ ਬਣਾ ਕੇ, ਕੈਂਸਰ, ਸ਼ੱਕਰ ਰੋਗ, ਮੋਟਾਪਾ, ਬਲੱਡ ਪ੍ਰੈੱਸ਼ਰ, ਹਾਰਟ ਅਟੈਕ ਤੇ ਤਣਾਓ ਨਾਲ ਉਮਰ ਛੋਟੀ ਕਰ ਕੇ, ਆਪਣੇ ਜੁੱਸੇ ਦਾ ਨਾਸ ਮਾਰ ਲਿਆ ਹੈ। ਕਮਜ਼ੋਰ ਹੱਡੀਆਂ, ਘੱਟਦੀ ਲੰਬਾਈ, ਛਲਣੀ ਸਰੀਰ, ਘਟਦੀ ਯਾਦਾਸ਼ਤ, ਸਰੀਰਕ ਕਮਜ਼ੋਰੀ ਤੇ ਸ਼ਕਰਾਣੂਆਂ ਦੀ ਕਮੀ ਨਾਲ ਜੂਝਦੇ ਪੰਜਾਬੀਆਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਬਾਜਰੇ ਨੂੰ ਤਿਆਗ ਕੇ ਕਣਕ ਚੌਲ ਖਾਣ ਨਾਲ ਉਹ ਕਿਵੇਂ ਹੌਲੀ-ਹੌਲੀ ਪੂਰੀ ਕੌਮ ਨੂੰ ਤਬਾਹੀ ਵੱਲ ਤੋਰ ਰਹੇ ਹਨ,
 9. ਕੋਲੈਸਟਰੋਲ  ਦੀਆਂ ਬੀਮਾਰੀਆਂ ਕਦੇ ਹੱਟੇ ਕੱਟੇ ਪੰਜਾਬੀਆਂ ਵਿਚ ਹੁੰਦੀਆਂ ਹੀ ਨਹੀਂ ਸਨ ਕਿਉਂਕਿ ਬਾਜਰੇ ਵਿਚਲੇ ਫਾਈਟਿਕ ਏਸਿਡ ਦਾ ਕੰਮ ਹੀ ਕੋਲੈਸਟਰੋਲ ਨੂੰ ਖ਼ੋਰਨਾ ਹੈ,
 10. ਬਾਜਰੇ ਵਿਚ ਸਰੀਰ ਨੂੰ ਲੋੜੀਂਦੇ ਸਾਰੇ ਹੀ ਅਮਾਈਨੋ ਏਸਿਡ ਹਨ ਜੋ ਅੱਜ ਮਹਿੰਗੀਆਂ ਦਵਾਈਆਂ ਰਾਹੀਂ ਖਾਧੇ ਜਾ ਰਹੇ ਹਨ,
 11. ਪੰਜਾਬੀਆਂ ਵਿਚ ਥੈਲਾਸੀਮੀਆ ਜੀਨ ਪ੍ਰਚਲਿਤ ਹੈ ਜਿਸ ਵਿਚ ਸਾਰੀ ਉਮਰ ਲਹੂ ਚੜਾਉਣਾ ਪੈਂਦਾ ਹੈ ਤੇ ਪਿੱਤੇ ਵਿਚ ਪਥਰੀਆਂ ਵੀ ਬਣ ਜਾਂਦੀਆਂ ਹਨ। ਇਨਾਂ ਪਥਰੀਆਂ ਨੂੰ ਸਿਰਫ਼ ਅਪਰੇਸ਼ਨ ਰਾਹੀਂ ਕੱਢਣਾ ਪੈਂਦਾ ਹੈ। ਪਿੱਤੇ ਦੀਆਂ ਪਥਰੀਆਂ ਦਾ ਰੋਗ ਪੇਂਡੂ ਰਿਹਾਇਸ਼ ਵਾਲਿਆਂ ਵਿਚ ਨਾ ਬਰਾਬਰ ਹੁੰਦਾ ਸੀ। ਟੈਸਟ ਕਰ ਕੇ ਪਤਾ ਲੱਗਿਆ ਹੈ ਕਿ ਬਾਜਰੇ ਵਿਚਲਾ ਫਾਈਬਰ ਵਾਧੂ ਬਾਈਲ ਰਸ ਬਣਨ ਹੀ ਨਹੀਂ ਦਿੰਦਾ ਤੇ ਇਹੀ ਕਾਰਨ ਹੈ ਕਿ ਪੰਜਾਬੀਆਂ ਵਿਚ ਪਹਿਲਾਂ ਪਿੱਤੇ ਦੀਆਂ ਪਥਰੀਆਂ ਘੱਟ ਬਣਦੀਆਂ ਸਨ। ਹੁਣ ਕਣਕ ਚੌਲ ਦੇ ਚੱਕਰ ਨੇ ਹਰ ਪੰਜਵੇਂ ਛੇਵੇਂ ਪੰਜਾਬੀ ਨੂੰ ਪਿੱਤੇ ਦੀ ਪਥਰੀ ਦਾ ਰੋਗੀ ਬਣਾ ਦਿੱਤਾ ਹੈ,
 12. ਐਲਰਜੀਆਂ ਅੱਗੇ ਕਦੇ ਕਦਾਈਂ ਹੀ ਵੇਖਣ ਵਿਚ ਆਉਂਦੀਆਂ ਸਨ ਜਦੋਂ ਸਾਰੇ ਬਾਜਰਾ ਖਾਂਦੇ ਹੁੰਦੇ ਸਨ। ਬਾਜਰੇ ਦਾ ਦਲੀਆ ਤੇ ਖੀਰ ਬਹੁਤ ਸੁਆਦਲੇ ਹੁੰਦੇ ਸਨ। ਇਸ ਦੇ ਏਨੇ ਫ਼ਾਇਦੇ ਵੇਖਦੇ ਹੋਏ ਪੱਛਮੀ ਲੋਕਾਂ ਨੇ ਹੌਲੀ-ਹੌਲੀ ਬਾਜਰੇ ਦੇ ਬਿਸਕੁਟ, ਬਰੈੱਡ, ਕੇਕ, ਮੱਫਿਨ, ਆਦਿ ਬਣਾ ਕੇ ਆਪਣੇ ਲੋਕਾਂ ਨੂੰ ਬਾਜਰਾ ਖਾਣ ਲਈ ਪ੍ਰੋਤਸਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਅਸੀਂ, ਪੰਜਾਬੀਆਂ ਨੇ ਚੰਗੇ ਭਲੇ ਬਾਜਰੇ ਦੀ ਵਰਤੋਂ ਛੱਡ ਕੇ, ਆਪਣੇ ਆਪ ਨੂੰ ਅਗਾਂਹਵਧੂ ਸਾਬਤ ਕਰਨ ਲਈ ਕਣਕ, ਮੈਦੇ, ਚੌਲਾਂ ਵਿਚ ਰੋਲ ਲਿਆ ਹੈ ਤੇ ਸਰੀਰਾਂ ਨੂੰ ਰੋਗਾਂ ਦੀ ਪੰਡ ਵਿਚ ਤਬਦੀਲ ਕਰ ਲਿਆ ਹੈ। ਨਾ ਸਿਰਫ਼ ਸਰੀਰ ਦਾ ਬਲਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਕਣਕਾਂ, ਚੌਲਾਂ ਵਿਚ ਮੁਕਾ ਕੇ ਸੱਭਿਆਚਾਰ ਦੇ ਖ਼ਾਤਮੇ ਵੱਲ ਵੀ ਚਾਲੇ ਪਾ ਲਏ ਹਨ ਕਿਉਂਕਿ ਬੰਜਰ ਜ਼ਮੀਨ ਉੱਤੇ ਕੋਈ ਕੌਮ ਪਨਪ ਹੀ ਨਹੀਂ ਸਕਦੀ,
 13. ਬੱਚਿਆਂ ਦੀ ਲਿਸ਼ਕਦੀ ਚਮੜੀ ਤੇ ਲਹਿਲਹਾਉਂਦੇ ਲੰਮੇ ਵਾਲਾਂ ਲਈ ਬਾਜਰਾ ਬਹੁਤ ਗੁਣਕਾਰੀ ਹੈ। ਦੇਰ ਤੱਕ ਚਮੜੀ ਉੱਤੇ ਝੁਰੜੀਆਂ ਤੋਂ ਬਚਾਓ ਲਈ ਬਾਜਰਾ ਬਾਕਮਾਲ ਹੈ,
 14. ਮਾਂ ਦਾ ਦੁੱਧ ਵਧਾਉਣ ਲਈ ਬਾਜਰਾ ਉੱਤਮ ਹੈ ਤੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਵਿਕਾਸ ਲਈ ਵੀ,
 15. ਹੁਣ ਤਾਂ ਇਹ ਸਾਬਤ ਹੋ ਚੁੱਕਿਆ ਹੈ ਕਿ ਸ਼ੱਕਰ ਰੋਗ ਤੋਂ ਬਚਾਓ ਵਾਸਤੇ ਬਾਜਰਾ ਨੰਬਰ ਵੰਨ ਹੈ। ਜੇ ਸ਼ੱਕਰ ਰੋਗ ਹੋ ਚੁੱਕਿਆ ਹੈ ਤਾਂ ਵੀ ਦਵਾਈਆਂ ਤੇ ਟੀਕਿਆਂ ਦੀ ਮਾਤਰਾ ਘਟਾਉਣ ਲਈ ਰੋਜ਼ ਬਾਜਰੇ ਦੀ ਰੋਟੀ ਖਾਣੀ ਚਾਹੀਦੀ ਹੈ,
 16. ਅਮਰੀਕਾ ਦੇ ਚੋਟੀ ਦੇ ਗੈਸਟਰੋਐਨਟਰੌਲੋਜੀ ਜਰਨਲ ਵਿਚ 16 ਸਾਲ ਵਿਚ 69,000 ਔਰਤਾਂ ਉੱਤੇ ਖੋਜ ਕਰਨ ਬਾਅਦ ਇਹ ਗੱਲ ਸਾਹਮਣੇ ਆਈ ਕਿ ਬਾਜਰਾ ਖਾਣ ਵਾਲਿਆਂ ਨੂੰ ਪਿੱਤੇ ਦੀ ਪੱਥਰੀ ਨਹੀਂ ਬਣਦੀ,
 17. ਇਹ ਵੀ ਤੱਥ ਸਾਹਮਣੇ ਆਇਆ ਕਿ ਬਾਜਰੇ ਵਿਚਲੇ ਮੈਗਨੀਸ਼ੀਅਮ ਤੇ ਮਿਨਰਲ ਸਰੀਰ ਅੰਦਰਲੇ 300 ਰਸ ਬਣਾਉਣ ਵਿਚ ਮਦਦ ਕਰਦੇ ਹਨ ਜਿਨਾਂ ਵਿਚ ਗਲੂਕੋਜ਼ ਤੇ ਇਨਸੂਲਿਨ ਵੀ ਹਨ। ਇਹੀ ਕਾਰਨ ਹੈ ਕਿ ਬਾਜਰਾ ਖਾਣ ਵਾਲੇ ਸ਼ੱਕਰ ਰੋਗ ਹੋਣ ਤੋਂ ਬਚ ਜਾਂਦੇ ਹਨ ਤੇ ਜਿਨਾਂ ਨੂੰ ਸ਼ੱਕਰ ਰੋਗ ਹੋ ਚੁੱਕਿਆ ਹੈ, ਉਨਾਂ ਨੂੰ ਵੀ ਲੋੜੀਂਦੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਮਿਲ ਜਾਣ ਸਦਕਾ ਦਿਲ ਦੇ ਰੋਗ ਨਹੀਂ ਹੁੰਦੇ,
 18. ਖੋਜ ਰਾਹੀਂ ਸਾਹਮਣੇ ਆਏ ਤੱਥਾਂ ਵਿੱਚੋਂ ਪਤਾ ਲੱਗਿਆ ਹੈ ਕਿ ਔਰਤਾਂ ਵਿਚ ਛਾਤੀ ਦੇ ਕੈਂਸਰ ਹੋਣ ਤੋਂ ਬਚਾਓ ਵਿਚ ਵੀ 52 ਫੀਸਦੀ ਫਾਇਦਾ ਦਿਸਿਆ ਤੇ ਮੰਨ ਲਿਆ ਗਿਆ ਕਿ ਜਿਹੜੀਆਂ ਔਰਤਾਂ ਰੈਗੂਲਰ ਤੌਰ ਉੱਤੇ ਬਾਜਰਾ ਖਾਂਦੀਆਂ ਰਹਿਣ, ਉਨਾਂ ਨੂੰ ਛਾਤੀ ਦਾ ਕੈਂਸਰ ਨਹੀਂ ਹੁੰਦਾ। ਜੇ ਸ਼ੁਰੂ ਹੋ ਗਿਆ ਹੈ, ਤਾਂ ਵੀ ਇਲਾਜ ਦੇ ਨਾਲ ਬਾਜਰਾ ਖਾਂਦੇ ਰਹਿਣ ਨਾਲ ਬਚਣ ਦੇ ਆਸਾਰ ਵੱਧ ਜਾਂਦੇ ਹਨ,
 19. ਕਬਜ਼ ਤੋਂ ਆਰਾਮ ਤਾਂ ਮਿਲਦਾ ਹੀ ਹੈ, ਪਰ ਇਸ ਵਿਚਲਾ ਵਿਟਾਮਿਨ ਬੀ ਦਿਮਾਗ਼ ਦੇ ਕੰਮ ਕਾਰ ਨੂੰ ਵੀ ਲੰਮੇ ਸਮੇਂ ਤੱਕ ਠੀਕ ਠਾਕ ਰੱਖਦਾ ਹੈ ਤੇ ਸੱਤਰਿਆ ਬਹੱਤਰਿਆ ਹੋਣ ਤੋਂ ਵੀ ਬਚਾਉਂਦਾ ਹੈ। ਬਾਜਰੇ ਵਿਚਲਾ ਫਾਸਫੋਰਸ ਥਿੰਦੇ ਨੂੰ ਖੋਰਨ ਦਾ ਕੰਮ ਕਰਦਾ ਹੈ,
 20. ਪੁਰਾਣੇ ਜ਼ਖ਼ਮਾਂ ਦੇ ਬਣੇ ਨਿਸ਼ਾਨ ਵੀ ਲਗਾਤਾਰ ਬਾਜਰਾ ਖਾਂਦੇ ਰਹਿਣ ਨਾਲ ਫਿੱਕੇ ਪੈਣ ਲੱਗ ਜਾਂਦੇ ਹਨ ਜੋ ਕਿ ਇਸ ਵਿਚਲੇ ਏਲੀਅਮ ਸਦਕਾ ਹੈ। ਬਾਜਰੇ ਵਿਚਲੇ ਅਮਾਈਨੋ ਏਸਿਡ ਕੋਲਾਜਨ ਤੇ ਈਲਾਸਟਿਨ ਬਣਾ ਦਿੰਦੇ ਹਨ ਜੋ ਝੁਰੜੀਆਂ ਨਹੀਂ ਪੈਣ ਦਿੰਦੇ ਤੇ ਬਣ ਚੁੱਕੀਆਂ ਹਲਕੀਆਂ ਝੁਰੜੀਆਂ ਨੂੰ ਵੀ ਠੀਕ ਕਰ ਦਿੰਦੇ ਹਨ,
 21. ਬਾਜਰੇ ਵਿਚ ਸੀਲੀਨੀਅਮ, ਵਿਟਾਮਿਨ ਈ, ਤੇ ਸੀ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦੇ ਹਨ ਤੇ ਰੰਗ ਵੀ ਸਾਫ਼ ਕਰ ਦਿੰਦੇ ਹਨ। ਇਸ ਵਿਚਲੇ ਲਾਈਪੌਇਕ ਏਸਿਡ ਸਦਕਾ ਕਿਲ ਮੁਹਾਂਸੇ ਵੀ ਨਹੀਂ ਹੁੰਦੇ,
 22. ਐਗਜ਼ੀਮਾ ਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਵੀ ਰੈਗੂਲਰ ਤੌਰ ਉੱਤੇ ਬਾਜਰਾ ਖਾਣ ਵਾਲਿਆਂ ਨੂੰ ਨਹੀਂ ਹੁੰਦੀਆਂ,
 23. ਬਾਜਰੇ ਵਿਚਲੇ ਲਿਗਨੈਨ ਉੱਤੇ ਹੋਈ ਖੋਜ ਰਾਹੀਂ ਪਤਾ ਲੱਗਿਆ ਕਿ ਇਨਾਂ ਸਦਕਾ ਹੀ ਛਾਤੀ ਦਾ ਕੈਂਸਰ ਨਹੀਂ ਹੁੰਦਾ ਤੇ ਦਿਲ ਦੇ ਰੋਗ ਵੀ ਵਡੇਰੀ ਉਮਰ ਤੱਕ ਨਹੀਂ ਹੁੰਦੇ। ਇਹੀ ਲਿਗਨੈਨ ਹਰੀਆਂ ਸਬਜ਼ੀਆਂ, ਫਲਾਂ, ਬੈਰੀਜ਼ ਤੇ ਸੁੱਕੇ ਮੇਵਿਆਂ ਵਿਚ ਵੀ ਹੁੰਦੇ ਹਨ,

ਹੁਣ ਕੋਈ ਸਮਝਾਏ ਕਿ ਵਿਟਾਮਿਨ ਬੀ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਲੋੜੀਂਦਾ ਥਿੰਦਾ, ਸਟਾਰਚ, ਬਾਇਓਟਿਨ, ਕੋਲੀਨ, ਫੋਲੇਟ, ਪੈਂਟੋਥੀਨਿਕ ਏਸਿਡ, ਰੈਟੀਨਾਇਡ, ਕੈਰੋਟੀਨਾਇਡ, ਵਿਟਾਮਿਨ ਸੀ, ਬੀਟਾ ਕੈਰੋਟੀਨ, ਲਾਈਕੋਪੀਨ, ਲਿਊਸੀਨ, ਵਿਟਾਮਿਨ ਡੀ, ਕੇ, ਈ, ਸੀਲੀਨੀਅਮ, ਫਾਸਫੋਰਸ, ਸੋਡੀਅਮ, ਆਇਓਡੀਨ, ਕੌਪਰ, ਕਰੋਮੀਅਮ, ਕੈਲਸ਼ੀਅਮ, ਬੋਰੋਨ, ਫਲੋਰਾਈਡ, ਓਮੇਗਾ ਤਿੰਨ ਤੇ ਛੇ ਫੈਟੀ ਏਸਿਡ, ਲਿਨੋਲਿਨੀਕ ਏਸਿਡ, ਓਲੀਕ ਏਸਿਡ ਨਾਲ ਲਬਾਲਬ ਬਾਜਰਾ ਜੇ ਢੇਰਾਂ ਦੇ ਢੇਰ ਰੋਗਾਂ ਤੋਂ ਬਚਾ ਕੇ ਲੰਮੀ ਤੇ ਸਿਹਤਮੰਦ ਜ਼ਿੰਦਗੀ ਦੇ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਬਚਾ ਰਿਹਾ ਹੈ ਤਾਂ ਕਿਸ ਕਰਕੇ ਪੰਜਾਬੀ ਕਣਕਾਂ ਚੌਲਾਂ ਦੇ ਚੱਕਰ ਵਿਚ ਫਸ ਕੇ ਨਾ ਸਿਰਫ਼ ਰੋਗੀ ਸਰੀਰਾਂ ਦਾ ਢੇਰ ਲਾ ਰਹੇ ਹਨ, ਬਲਕਿ ਖ਼ੁਦਕੁਸ਼ੀਆਂ ਵੀ ਕਰ ਰਹੇ ਹਨ ਤੇ ਜ਼ਮੀਨ ਵੀ ਬੰਜਰ ਬਣਾ ਰਹੇ ਹਨ?

ਇਸ ਕੌਮ ਨੂੰ ਪੀਹਣ ਵਿਚ ਪਾ ਕੇ ਆਖਰ ਕੌਣ ਪੰਜਾਬੀਆਂ ਨੂੰ ਤਬਾਹ ਕਰਨ ਉੱਤੇ ਤੁਲਿਆ ਹੋਇਆ ਹੈ?

ਕੀ ਅਸੀਂ ਆਪ ਹੀ ਆਪਣੇ ਪੈਰਾਂ ਉੱਤੇ ਕੁਹਾੜਾ ਮਾਰ ਰਹੇ ਹਾਂ? ਕਣਕਾਂ ਚੌਲਾਂ ਨਾਲ ਤਾਂ ਸਰੀਰ ਗਲਿਆ ਹੀ ਹੈ ਪਰ ਹੁਣ ਸਪਰੇਆਂ ਨਾਲ ਵੀ ਨਸਲਾਂ ਤਬਾਹ ਕਰ ਰਹੇ ਹਾਂ।

ਹਾਲੇ ਵੀ ਵੇਲਾ ਹੈ। ਸੰਭਲ ਜਾਈਏ। ਬਰੈੱਡ, ਪਿਜ਼ਾ, ਬਰਗਰ, ਠੰਡੇ ਛੱਡ ਕੇ ਨਾਸ਼ਤੇ ਵਿਚ ਸੱਤੂ ਤੇ ਸ਼ਕਰਕੰਦੀ ਖਾਣੀ ਸ਼ੁਰੂ ਕਰੀਏ। ਦੁਪਿਹਰੇ ਬਾਜਰੇ ਦੀ ਰੋਟੀ, ਦਹੀਂ ਤੇ ਹਰੀ ਸਬਜ਼ੀ। ਰਾਤ ਨੂੰ ਰਾਗੀ ਦੀ ਰੋਟੀ ਤੇ ਛੋਲਿਆਂ ਦੀ ਦਾਲ, ਕਾਲੇ ਛੋਲੇ, ਰਾਜਮਾਂਹ, ਰੌਂਗੀ ਜਾਂ ਸੋਇਆਬੀਨ! ਫੇਰ ਵੇਖੋ ਦੁਬਾਰਾ ਪੰਜਾਬ ਵਿਚ ਲਹਿਲਹਾਉਂਦੇ ਖੇਤ, ਖ਼ੁਦਕੁਸ਼ੀਆਂ ਤੋਂ ਬਚੇ ਕਿਸਾਨ, ਸਿਹਤਮੰਦ ਤੇ ਤਗੜੇ ਜੁੱਸੇ ਵਾਲੇ ਪੰਜਾਬੀ, ਜੋ ਭਰੀ ਕਣਕ ਦੀ ਬੋਰੀ ਅਸਾਨੀ ਨਾਲ ਪਿੱਠ ਉੱਤੇ ਚੁੱਕ ਸਕਣਗੇ ਤੇ ਭੰਗੜੇ ਪਾਉਂਦੇ 60 ਸਾਲਾਂ ਦੇ ਨੌਜਵਾਨਾਂ ਨਾਲ 55 ਵਰਿਆਂ ਦੀਆਂ ਗੁਟਕਦੀਆਂ ਮੁਟਿਆਰਾਂ ਦਾ ਗਿੱਧਾ ਵੇਖਣ ਨੂੰ ਮਿਲੇਗਾ।

ਸੰਤੁਲਿਤ ਖ਼ੁਰਾਕ ਹੀ ਹੈ ਲੰਮੀ ਤੇ ਸਿਹਤਮੰਦ ਜ਼ਿੰਦਗੀ ਦਾ ਰਾਜ਼! ਕਿਸਾਨ ਵੀਰੋ, ਤੁਹਾਡੀ ਬੰਦ ਮੁੱਠੀ ਵਿਚ ਆਉਣ ਵਾਲੀ ਕੌਮ ਦੀ ਸਿਹਤ ਲੁਕੀ ਜੇ। ਬਚਾ ਸਕਦੇ ਹੋ ਤਾਂ ਬਚਾ ਲਓ! ਕਣਕ ਤੇ ਚੌਲ ਦੇ ਚੱਕਰਵਿਊ ਵਿੱਚੋਂ ਜਿੰਨੀ ਛੇਤੀ ਨਿਕਲ ਸਕਦੇ ਹੋ ਨਿਕਲ ਜਾਓ!

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

11/10/2017
 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com