ਵਿਗਿਆਨ ਪ੍ਰਸਾਰ

ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਪੰਜਾਬੀ ਨਾਮ

http://www.5abi.com/punaam

ਚਿਰਾਂ ਤੋਂ ਸੁਣਦੇ ਆਏ ਹਾਂ - ਨਾਂ ਵਿਚ ਕੀ ਪਿਆ ਹੈ? ਕਿਸੇ ਨੂੰ ਕਿਸੇ ਹੀ ਨਾਂ ਨਾਲ ਬੁਲਾ ਲਵੋ, ਕੀ ਫ਼ਰਕ ਪੈਂਦਾ ਹੈ! ਵਿਗਿਆਨਿਕ ਪੱਖੋਂ ਅੱਜ ਵੇਖੀਏ ਕਿ ਨਾਂ ਵਿਚ ਅਸਲ ਵਿਚ ਕੀ ਪਿਆ ਹੈ?

ਕਿਵੇਂ ਫ਼ਰਕ ਪੈਂਦਾ ਹੈ ਜਦੋਂ ਕਿਸੇ ਨੂੰ ਐਵੇਂ ਹੀ ‘ਕਾਕਾ’, ‘ਬੇਬੀ’, ‘ਗੁੱਡੀ’ ਜਾਂ ਫਿਰ ਉਸਦੇ ਸਹੀ ਨਾਂ ਨਾਲ ਬੁਲਾਇਆ ਜਾਵੇ? ਦਿਮਾਗ਼ ਬਹੁਤ ਗੁੰਝਲਦਾਰ ਅੰਗ ਹੈ। ਇਸ ਉੱਤੇ ਕਿਸੇ ਨੂੰ ਉਸਦਾ ਨਾਂ ਲੈ ਕੇ ਬੁਲਾਉਂਦੇ ਸਾਰ ਬਹੁਤ ਹਿੱਸਿਆਂ ਵਿਚ ਹਲਚਲ ਹੋਣ ਲੱਗ ਪੈਂਦੀ ਹੈ।

ਦਿਮਾਗ਼ ਦੇ ਖੱਬੇ ਪਾਸੇ ਵਿਚ ਵਿਚਕਾਰਲੇ ਫਰੰਟਲ ਕੌਰਟੈਕਸ, ਟੈਂਪੋਰਲ ਕੌਰਟੈਕਸ ਤੇ ਕਿਊਨੀਅਸ ਹਿੱਸਿਆਂ ਵਿਚ ਸਿਰਫ਼ ਆਪਣਾ ਨਾਂ ਸੁਣਦੇ ਸਾਰ ਸਾਰੇ ਸੈੱਲ ਹਰਕਤ ਵਿਚ ਆ ਜਾਂਦੇ ਹਨ।

ਜਨਮ ਤੋਂ ਪਹਿਲੇ ਸਾਲ ਦੇ ਅੰਦਰ ਹੀ ਬੱਚੇ ਦਾ ਦਿਮਾਗ਼ ਬੁਲਾਏ ਜਾ ਰਹੇ ਨਾਂ ਨੂੰ ਸਮੋਣਾ ਸ਼ੁਰੂ ਕਰ ਦਿੰਦਾ ਹੈ। ਦੂਜੇ ਸਾਲ ਦੇ ਅੱਧ ਤੋਂ ਬਾਅਦ ਉਹ ਆਪਣੇ ਆਪ ਨੂੰ ਪਛਾਨਣਾ ਸ਼ੁਰੂ ਕਰਦਾ ਹੈ ਤੇ ਆਪਣੇ ਆਪ ਨੂੰ ਵੀ ਆਪਣੇ ਨਾਂ ਨਾਲ ਸੰਬੋਧਨ ਕਰਨ ਲੱਗ ਪੈਂਦਾ ਹੈ। ਮਸਲਨ, ਫ਼ੋਨ ਚੁੱਕ ਕੇ ਕਹਿਣਾ, ‘‘ਮੈਂ ਜੌਲੀ ਬੋਲਦਾਂ,’’ ‘‘ਜੌਲੀ ਨੇ ਖਾਣੈ’’, ਆਦਿ।

ਇਸ ਪਛਾਣ ਦੇ ਨਾਲ ਬੱਚੇ ਦੇ ਦਿਮਾਗ਼ ਦੇ ਖੱਬੇ ਹਿੱਸੇ ਦਾ ਵਿਕਾਸ ਛੇਤੀ ਹੋਣ ਲੱਗ ਪੈਂਦਾ ਹੈ। ਇਸੇ ਹਿੱਸੇ ਨਾਲ ਅੱਗੋਂ ਜਾ ਕੇ ਵਿਸ਼ਵਾਸ ਤੇ ਤਰਕ ਵੱਲ ਰੁਚੀ ਵੱਧਦੀ ਹੈ।

ਬੱਚਾ ਸ਼ੀਸ਼ੇ ਵਿਚ ਆਪਣੇ ਆਪ ਨੂੰ ਨਿਹਾਰ ਕੇ, ਆਪਣਾ ਨਾਂ ਨਾਲ ਜੋੜ ਕੇ, ਆਪਣੀ ਪਛਾਣ ਬਣਾਉਂਦਾ ਹੈ। ਯਾਨੀ ਇਹ ਤਾਂ ਸਪਸ਼ਟ ਹੋ ਗਿਆ ਕਿ ਬੱਚੇ ਨੂੰ ਸਿਰਫ਼ ਗੁਗਲੂ, ਮੁਗਲੂ ਕਹਿਣ ਨਾਲੋਂ, ਨਾਂ ਨਾਲ ਸੰਬੋਧਨ ਕਰਨਾ ਪਹਿਲੇ ਸਾਲ ਤੋਂ ਹੀ ਬਹੁਤ ਜ਼ਰੂਰੀ ਹੈ। ਕੁੱਝ ਬੱਚਿਆਂ ਨੂੰ ਨੀਮ ਬੇਹੋਸ਼ ਕਰ ਕੇ, 1995 ਵਿਚ ਡਾ. ਮੇਰੋਲਾ ਨੇ ਐਮ.ਆਰ.ਆਈ. ਸਕੈਨ ਕਰ ਕੇ ਉਨਾਂ ਦੇ ਨਾਂ ਨਾਲ ਬੁਲਾਉਣ ਬਾਅਦ ਦਿਮਾਗ਼ ਦੇ ਕਈ ਹਿੱਸਿਆਂ ਵਿਚ ਹਲਚਲ ਰਿਕਾਰਡ ਕੀਤੀ। ਡਾ. ਸੋਵੀਡੇਨ ਨੇ 1999 ਵਿਚ ਅਜਿਹੀ ਹੀ ਖੋਜ ਰਾਹੀਂ ਸਾਬਤ ਕੀਤਾ ਕਿ ਪੂਰੇ ਨਾਂ ਦੀ ਥਾਂ ਜੇ ਘਰ ਵਿਚਲਾ ਛੋਟਾ ਨਾਂ ਵੀ ਮਾਪਿਆਂ ਵੱਲੋਂ ਲਾਡ ਨਾਲ ਬੁਲਾਇਆ ਜਾਵੇ ਜਿਵੇਂ ਪਾਲੀ, ਨਾਨੂ, ਆਦਿ ਤਾਂ ਬੱਚੇ ਦੇ ਦਿਮਾਗ਼ ਵਿਚ ਹਲਚਲ ਰਿਕਾਰਡ ਹੋ ਜਾਂਦੀ ਹੈ ਪਰ ਕਿਸੇ ਹੋਰ ਦੇ ਨਾਂ ਨਾਲ ਬੁਲਾਉਣ ਉੱਤੇ ਉੱਕਾ ਹੀ ਕੋਈ ਹਲਚਲ ਨਹੀਂ ਹੁੰਦੀ।

ਵੱਡਿਆਂ ਵਿਚ ਹੋਏ ਪੈੱਟ ਸਕੈਨ  ਰਾਹੀਂ ਪਤਾ ਲੱਗਿਆ ਕਿ ਸਿਰਫ਼ ਨਾਂ ਲੈ ਕੇ ਬੁਲਾਉਣ ਉੱਤੇ ਦਿਮਾਗ਼ ਦੇ ਮੀਡੀਅਲ ਪ੍ਰੀਫਰੰਟਲ ਕੌਰਟੈਕਸ, ਟੈਂਪੋਰੋ ਪੈਰਾਈਟਲ ਜੋੜ, ਸੂਪੀਰੀਅਰ ਟੈਂਪੋਰਲ ਗਾਇਰਸ, ਮੀਡੀਅਲ ਫਰੰਟਲ ਗਾਇਰਸ, ਖੱਬੇ ਪਾਸੇ ਦਾ ਸੁਪੀਰੀਅਰ ਟੈਂਪੋਰਲ ਕੌਰਟੈਕਸ, ਇਨਫੀਰੀਅਰ ਪੈਰਾਈਟਲ ਕੌਰਟੈਕਸ, ਸੁਪੀਰੀਅਰ ਫਰੰਟਲ ਗਾਇਰਸ ਤੇ ਮੀਡੀਅਲ ਫਰੰਟਲ ਕੌਰਟੈਕਸ ਹਿੱਸਿਆਂ ਦੇ ਲਗਭਗ ਸਾਰੇ ਹੀ ਸੈੱਲ ਰਵਾਂ ਹੋਏ ਲੱਭੇ।

ਇਹ ਸਾਰੇ ਹਿੱਸੇ ਮਿਲਾ ਕੇ ਦਿਮਾਗ਼ ਦਾ ਏਨਾ ਵੱਡਾ ਹਿੱਸਾ ਬਣ ਜਾਂਦਾ ਹੈ ਕਿ ਨੀਮ ਬੇਹੋਸ਼ ਆਦਮੀ ਵੀ ਆਪਣਾ ਨਾਂ ਸੁਣ ਕੇ ਉਸਦੀ ਹਾਮੀ ਭਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸਦਾ ਸੁਸਤ ਪਿਆ ਦਿਮਾਗ਼ ਰਵਾਂ ਹੋਣ ਲੱਗ ਪੈਂਦਾ ਹੈ।

ਖੋਜ ਰਾਹੀਂ ਪਤਾ ਲੱਗਿਆ ਹੈ ਕਿ ਇਹ ਸਾਰੇ ਦੇ ਸਾਰੇ ਹਿੱਸੇ ਕਿਸੇ ਨੂੰ ਵੀ ਫੈਸਲਾ ਲੈਣ, ਆਤਮ ਪੜਚੋਲ ਕਰਨ ਤੇ ਤਰਕ ਦੇ ਆਧਾਰ ਉੱਤੇ ਗ਼ੱਲ ਕਰਨ ਯੋਗ ਬਣਾਉਂਦੇ ਹਨ।

1998 ਵਿਚ ਟੂਰਨੋ ਨੇ ਇਕ ਵਖ਼ਰੀ ਕਿਸਮ ਦੀ ਖੋਜ ਵਿਚ ਦਿਮਾਗ਼ ਦੇ ਇਨਾਂ ਸਾਰੇ ਵੱਖ-ਵੱਖ ਹਿੱਸਿਆਂ ਦੀ ਹਰਕਤ ਮਾਪੀ। ਸਾਰੇ ਹੀ ਹਿੱਸੇ ਆਪਣਾ ਨਾਂ ਬੁਲਾਏ ਜਾਣ ਉੱਤੇ ਬੇਹੋਸ਼ ਇਨਸਾਨ ਵਿਚ ਵੀ ਹਰਕਤ ਵਿਚ ਦਿਸੇ ਜਦਕਿ ਹੋਸ਼ੋ ਹਵਾਸ ਵਿਚ ਬੈਠੇ ਲੋਕਾਂ ਦੀ ਵੀ ਕਿਸੇ ਹੋਰ ਨਾਂ ਨਾਲ ਬੁਲਾਏ ਜਾਣ ਉੱਤੇ ਕੋਈ ਹਰਕਤ ਨਹੀਂ ਲੱਭੀ।

ਫੇਰ ਪੂਰੇ ਨਾਵਾਂ ਦੀ ਥਾਂ ਉਨਾਂ ਦੀਆਂ ਮਾਵਾਂ ਵੱਲੋਂ ਪਿਆਰ ਦੁਲਾਰ ਨਾਲ ਬੁਲਾਏ ਨਾਂ ਨਾਲ ਤਬਦੀਲ ਕਰ ਕੇ ਸੱਦਿਆ ਗਿਆ। ਮਸਲਨ, ‘ਦੁਲਾਰ ਸਿੰਘ’ ਨੂੰ ‘ਮੇਰਿਆ ਪਿਆਰਿਆ ਦੁੱਲਿਆ’ ਜਾਂ ‘ਟੈਨਸ਼ੌਕ’ ਨੂੰ ‘ਡੀਅਰ ਲਵਲੀ ਟੈਨੀ’ ਕਹਿ ਕੇ ਜਦੋਂ ਮਾਂ ਵੱਲੋਂ ਸੰਬੋਧਨ ਕੀਤਾ ਗਿਆ ਤਾਂ ਨਾ ਸਿਰਫ਼ ਦਿਮਾਗ਼ ਦੇ ਸਾਰੇ ਹਿੱਸੇ ਝਟਪਟ ਰਵਾਂ ਹੋ ਗਏ, ਬਲਕਿ ਧੜਕਨ ਵੀ ਵਧ ਗਈ ਤੇ ਸਿਰ ਵੱਲ ਜਾਂਦਾ ਲਹੂ ਵੀ ਵਧਿਆ।

ਜਦੋਂ ਬੇਹੋਸ਼ ਪਏ ਬੰਦੇ ਨਾਲ ਇਹੀ ਕੁੱਝ ਕੀਤਾ ਗਿਆ ਅਤੇ ਉਸਦੇ ਹੱਥ ਨਾਲ ਮਾਂ ਦਾ ਹੱਥ ਵੀ ਛੋਹਿਆ ਗਿਆ ਤਾਂ ਦਿਮਾਗ਼ ਵਿਚਲੇ ਸੈੱਲਾਂ ਤੋਂ ਹੱਥਾਂ ਵੱਲ ਸੁਣੇਹਾ ਵੀ ਜਾਂਦਾ ਲੱਭਿਆ। ਹੱਥ ਦੀ ਹਲਕੀ ਹਿਲਜੁਲ ਵੀ ਹੋ ਗਈ। ਅਜਿਹਾ ਕੁੱਝ ਵੀ ਕਿਸੇ ਹੋਰ ਨਾਂ ਨਾਲ ਬੁਲਾਉਣ ਉੱਤੇ ਨਹੀਂ ਲੱਭਿਆ ਗਿਆ।

ਨਾ ਸਿਰਫ਼ ਦਿਮਾਗ਼ ਦੀ ਉੱਪਰੀ ਪਰਤ ਬਲਕਿ ਡੂੰਘੀਆਂ ਪਰਤਾਂ ਤਕ ਦੀ ਹਿਲਜੁਲ ਰਿਕਾਰਡ ਕੀਤੀ ਗਈ ਤੇ ਇਹ ਹਿਲਜੁਲ ਦਾ ਪੂਰਾ ਸਰਕਟ ਨਾਂ ਬੁਲਾਏ ਜਾਣ ਤੋਂ ਅੱਧਾ ਘੰਟਾ ਬਾਅਦ ਤਕ ਜਾਰੀ ਰਿਹਾ।

ਇੱਕ ਹੋਰ ਨੁਕਤਾ ਵੀ ਲੱਭਿਆ ਗਿਆ। ਜਦੋਂ ਸਾਹਮਣੇ ਖੜਾ ਕੋਈ ਸਾਡੇ ਨਾਂ ਨਾਲ ਸਾਨੂੰ ਬੁਲਾਉਂਦਾ ਹੈ ਤਾਂ ਦਿਮਾਗ਼ ਵਿਚ ਉਸ ਬੰਦੇ ਦੀ ਤਸਵੀਰ ਵੀ ਨਾਲੋ ਨਾਲ ਛਪਣ ਲੱਗ ਪੈਂਦੀ ਹੈ ਤੇ ਦਿਮਾਗ਼ ਉਸ ਬੰਦੇ ਨੂੰ ਆਪਣਾ ਮੰਨ ਕੇ ਇਕ ਸਾਂਝ ਜਿਹੀ ਗੰਢ ਲੈਂਦਾ ਹੈ। ਇਸਨੂੰ ‘ਮੈਂਟਾਲਾਈਜ਼ਿੰਗ’ ਕਹਿੰਦੇ ਹਨ।

ਸਿਰਫ਼ ਨਾਂ ਨਾਲ ਬੁਲਾਏ ਜਾਣ ਉੱਤੇ ਇਸ ਤਰਾਂ ਦੀ ਅਜੀਬ ਜਿਹੀ ਨਿੱਘੀ ਸਾਂਝ ਨਾ ਸਿਰਫ਼ ਸਾਹਮਣੇ ਖੜੇ ਬੰਦੇ ਨਾਲ, ਬਲਕਿ ਟੈਲੀਫ਼ੋਨ ਉੱਤੇ ਨਾਂ ਸੁਣਨ ਨਾਲ ਵੀ ਗੰਢੀ ਜਾਂਦੀ ਹੈ।

ਖੋਜੀ ਪਲੈਟਿਕ ਨੇ ਸੰਨ 2004 ਵਿਚ ਇਹ ਸਾਬਤ ਕੀਤਾ ਕਿ ਸਾਹਮਣੇ ਬੈਠੇ ਬੰਦੇ ਨੂੰ ਨਾਂ ਨਾਲ ਬੁਲਾਉਣ ਉੱਤੇ ਦਿਮਾਗ਼ ਦੇ ਅਗ਼ਲੇ ਸਿਰੇ, ਮੀਡੀਅਲ ਪ੍ਰੀਫਰੰਟਲ ਹਿੱਸੇ ਵਿਚਲੀ ਹਲਚਲ ਰਾਹੀਂ ਬੰਦੇ ਦੇ ਹੱਥ ਵੀ ਹਲਕੀ ਹਰਕਤ ਕਰਨ ਲੱਗ ਜਾਂਦੇ ਹਨ। ਅਜਿਹਾ ਨਾਂ ਨਾਲ ਨਾ ਬੁਲਾਏ ਜਾਣ ਉੱਤੇ ਆਮ ਤੌਰ ’ਤੇ ਦਿਮਾਗ਼ ਨੂੰ ਸੁਣੇਹਾ ਘੱਲਣ ਅਤੇ ਹੱਥ ਹਿਲਾਉਣ ਵਾਸਤੇ ਕਹਿਣ ਲਈ ਪੜਚੋਲ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ।

ਇਕ ਹੋਰ ਖੋਜ ਵਿਚ ਬੰਦੇ ਨੂੰ ਉਸਦੇ ਆਖ਼ਰੀ ਨਾਂ ਯਾਨੀ ਉਪਨਾਮ ਨਾਲ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ। ਮਸਲਨ, ਰੰਧਾਵਾ, ਸਚਦੇਵਾ, ਢੀਂਡਸਾ, ਆਦਿ। ਇਹ ਵੇਖਣ ਵਿਚ ਆਇਆ ਕਿ ਦਿਮਾਗ਼ ਦੇ ਅੱਧ ਤੋਂ ਵੱਧ ਹਿੱਸਿਆਂ ਵਿਚ ਹਰਕਤ ਨਹੀਂ ਹੋਈ।

ਫੇਰ ਕੁੱਝ ਦਫ਼ਤਰਾਂ ਵਿਚ ਕਾਮਿਆਂ ਵੱਲੋਂ ਅਫ਼ਸਰਾਂ ਨੂੰ ‘ਸਰ’ ਜਾਂ ‘ਬੌਸ’ ਕਹਿ ਕੇ ਸੰਬੋਧਨ ਕਰਵਾਇਆ ਗਿਆ ਤੇ ਕੁੱਝ ਥਾਵਾਂ ਉੱਤੇ ਉਨਾਂ ਦਾ ਨਾਂ ਜਿਵੇਂ ਜੌਨ, ਸੁਰਿੰਦਰ, ਬ੍ਰਹਮ ਆਦਿ ਕਹਿ ਕੇ ਬੁਲਾਉਣ ਨੂੰ ਕਿਹਾ ਗਿਆ। ਇਹ ਵੇਖਣ ਵਿਚ ਆਇਆ ਕਿ ਜਿੱਥੇ ਅਫ਼ਸਰ ਨੂੰ ‘ਸਰ’ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਸੀ, ਉੱਥੇ ਅਫ਼ਸਰਾਂ ਦਾ ਰਵੱਈਆ ਵੀ ਕਾਮਿਆਂ ਪ੍ਰਤੀ ਕੁੱਝ ਸਖ਼ਤ ਦਿਸਿਆ ਤੇ ਕਾਮੇ ਵੀ ਕੰਮ ਨੂੰ ਬੋਝ ਮੰਨ ਕੇ ਕਰਦੇ ਲੱਭੇ।

ਜਦੋਂ ਅਫ਼ਸਰ ਨੂੰ ਨਾਂ ਨਾਲ ਬੁਲਾਇਆ ਗਿਆ ਤੇ ਅਫ਼ਸਰ ਵੀ ਆਪਣੇ ਤੋਂ ਹੇਠਲਿਆਂ ਨੂੰ ਨਾਂ ਨਾਲ ਬੁਲਾਉਣ ਲੱਗਿਆ ਤਾਂ ਕੰਮ ਕਾਰ ਵਾਲੀ ਥਾਂ ਕਾਫ਼ੀ ਸੁਹਿਰਦ ਲੱਭੀ।

ਅਜਿਹੇ ਦਫ਼ਤਰਾਂ ਵਿਚ ਸਾਰੇ ਭੱਜ ਦੌੜ ਕੇ, ਬਿਨਾਂ ਥਕਾਵਟ ਦੁਗਣਾ ਕੰਮ ਕਰ ਸਕੇ ਸਨ ਤੇ ਉਨਾਂ ਦੇ ਦਿਮਾਗ਼ ਉੱਤੇ ਵੀ ਥਕਾਨ ਦੇ ਕੋਈ ਲੱਛਣ ਨਹੀਂ ਲੱਭੇ। ਲਗਭਗ ਸਾਰੇ ਹੀ ਇਹੋ ਜਿਹੀ ਥਾਂ ਉੱਤੇ ਕੰਮ ਕਰਨ ਵਾਲਿਆਂ ਦੀ ਘਰ ਵਾਪਸ ਜਾ ਕੇ ਵੀ ਘਰ ਵਿਚ ਲੜਾਈ ਨਾ ਬਰਾਬਰ ਹੋਈ ਤੇ ਘੱਟ ਥੱਕੇ ਟੁੱਟੇ ਘਰ ਮੁੜੇ। ਬਹੁਤਿਆਂ ਨੇ ਕੰਮ ਕਾਰ ਤੋਂ ਵਾਪਸ ਜਾ ਕੇ ਆਪਣੇ ਬੱਚਿਆਂ ਨਾਲ ਵੀ ਹੱਸ ਖੇਡ ਕੇ ਸਮਾਂ ਬਿਤਾਇਆ।

ਡੂੰਘੀ ਸੋਚ ਵਿਚਾਰ ਕਰਨ ਵਿਚ ਲੱਗੇ ਹਿੱਸੇ ਖੱਬਾ ਵਿਚਕਾਰਲਾ ਤੇ ਉੱਪਰਲਾ ਟੈਂਪੋਰਲ ਕੌਰਟੈਕਸ ਵੀ ਨਾਂ ਨਾਲ ਬੁਲਾਏ ਜਾਣ ਉੱਤੇ ਕਾਫ਼ੀ ਚਿਰ ਹਰਕਤ ਕਰਦੇ ਰਹਿੰਦੇ ਹਨ। ਬੱਚਿਆਂ ਵਿਚ ਇਹ ਹਿੱਸੇ ਅੱਖਰ ਪਛਾਨਣ ਵਿਚ ਮਦਦ ਕਰਦੇ ਹਨ।

ਪਿਛਲਾ ਸਿੰਗੂਲੇਟ ਹਿੱਸਾ ਦੂਜੇ ਬਾਰੇ ਨਿਰਣਾ ਕਰਨ ਵਿਚ ਮਦਦ ਕਰਦਾ ਹੈ ਜੋ ਸਿਰਫ਼ ਨਾਂ ਨਾਲ ਬੁਲਾਉਣ ਉੱਤੇ ਹੀ ਰਵਾਂ ਹੋ ਜਾਂਦਾ ਹੈ।

ਯਾਦ ਸ਼ਕਤੀ, ਚਿਹਰਿਆਂ ਨੂੰ ਯਾਦ ਰੱਖ ਸਕਣਾ, ਲੈਅ ਬੰਨ ਸਕਣਾ, ਸੰਗੀਤ ਦੀ ਪ੍ਰਸੰਸਾ ਕਰਨਾ, ਚੀਜ਼ਾਂ ਤਰਤੀਬਵਾਰ ਯਾਦ ਰੱਖਣੀਆਂ, ਕੰਨਾਂ ਰਾਹੀਂ ਸੁਣੀ ਚੀਜ਼ ਯਾਦ ਰੱਖਣੀ, ਔਖੀ ਗੱਲਬਾਤ ਸਮਝ ਸਕਣੀ, ਖੁਸ਼ਬੂ ਯਾਦ ਰੱਖਣੀ, ਵੇਖੀ ਚੀਜ਼ ਦਿਮਾਗ਼ ਵਿਚ ਛਪਣੀ, ਜਜ਼ਬਾਤ ਉਘਾੜਨੇ, ਠਹਿਰਾਓ ਮਹਿਸੂਸ ਕਰਨਾ, ਆਦਿ ਕੰਮ ਕਰਨ ਵਾਲੇ ਸਾਰੇ ਹੀ ਦਿਮਾਗ਼ ਦੇ ਹਿੱਸਿਆਂ ਵਿਚ ਸਿਰਫ਼ ਨਾਂ ਨਾਲ ਬੁਲਾਏ ਜਾਣ ਨਾਲ ਹਲਚਲ ਹੁੰਦੀ ਲੱਭੀ।

ਇਹ ਵੀ ਖੋਜ ਰਾਹੀਂ ਲੱਭਿਆ ਗਿਆ ਕਿ ਜਦੋਂ ਕੋਈ ਜਣਾ ਔਖਾ ਕੰਮ ਕਰਨ ਦਾ ਢੰਗ ਨਾ ਸਮਝ ਸਕ ਰਿਹਾ ਹੋਵੇ ਤਾਂ ਉਸ ਕੰਮ ਨੂੰ ਸਮਝਾਉਣ ਲੱਗਿਆਂ ਜੇ ਵਾਰ-ਵਾਰ ਉਸਨੂੰ ਨਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੋਵੇ ਤਾਂ ਉਹ ਸੌਖਿਆਂ ਸਮਝ ਲੈਂਦਾ ਹੈ।

ਇਹ ਸਭ ਦਿਮਾਗ਼ ਵਿਚਲੇ ‘ਰਿਵਾਰਡ ਸਿਸਟਮ’ ਅਨੁਸਾਰ ਚਲਦਾ ਹੈ ਜਿਸ ਵਿਚ ਆਪਣੀ ਪਛਾਣ ਮਿਲ ਜਾਣ ਦਾ ਇਹਸਾਸ ਦਿਮਾਗ਼ ਰਵਾਂ ਕਰ ਕੇ ਦੁਗਣਾ ਕੰਮ ਕਰਨ ਦੀ ਤਾਕਤ ਬਖ਼ਸ਼ ਦਿੰਦਾ ਹੈ।

ਬੱਚਿਆਂ ਵਿਚ ਵੀ ਨਾਂ ਲਏ ਬਗ਼ੈਰ ਬੁਲਾਉਣ ਉੱਤੇ ਅਜਿਹੇ ਕਿਸੇ ਹਿੱਸੇ ਵਿਚ ਕੋਈ ਹਰਕਤ ਹੁੰਦੀ ਨਹੀਂ ਲੱਭੀ ਗਈ। ਲਗਭਗ 1000 ਬੱਚਿਆਂ ਨੂੰ ਨਾਂ ਨਾਲ ਬੁਲਾਏ ਜਾਣ ਉੱਤੇ ਜਦੋਂ ਉਨਾਂ ਨੂੰ ਪਛਾਣ ਮਿਲ ਗਈ ਤਾਂ ਉਨਾਂ ਬੱਚਿਆਂ ਦਾ ਦਿਮਾਗ਼ ਜ਼ਿਆਦਾ ਪ੍ਰਫੁੱਲਿਤ ਹੁੰਦਾ ਲੱਭਿਆ ਤੇ ਉਨਾਂ ਵਿਚ ਆਪਸੀ ਨਿੱਘ ਵਾਲਾ ਰਿਸ਼ਤਾ ਵੀ ਜੁੜਿਆ। ਪਰ, ਇਹ ਵੇਖਣ ਵਿਚ ਆਇਆ ਕਿ ਮਾਂ ਜਾਂ ਪਿਓ ਵੱਲੋਂ ਰੱਖਿਆ ਪਿਆਰ ਭਿੱਜਿਆ ਨਾਂ ਬੱਚੇ ਦੇ ਮਨ ਅੰਦਰ ਵਾਧੂ ਕੁਤਕਤਾਰੀਆਂ ਪੈਦਾ ਕਰਦਾ ਹੈ। ਵੱਡੇ ਹੋ ਜਾਣ ਉੱਤੇ ਤੇ ਨੀਮ ਬੇਹੋਸ਼ੀ ਵਿਚ ਵੀ ਉਹੀ ਪਿਆਰ ਭਿੱਜਿਆ ਨਾਂ ਬੁਲਾਉਣ ਉੱਤੇ ਦਿਮਾਗ਼ ਵਿਚ ਹੁੰਦੀ ਹਰਕਤ ਨੇ ਇਹ ਸਭ ਸਾਬਤ ਕਰ ਦਿੱਤਾ ਹੈ।

ਮਾਪਿਆਂ ਵੱਲੋਂ ਸਿਰਫ਼ ‘ਬੱਚਿਆ’, ‘ਕਾਕਾ’ ਵਰਗੇ ਸ਼ਬਦ ਜਿਨਾਂ ਨਾਲ ਹੋਰਨਾਂ ਨੂੰ ਵੀ ਸੰਬੋਧਨ ਕੀਤਾ ਜਾ ਰਿਹਾ ਹੋਵੇ, ਕਹਿਣ ਨਾਲ ਹਰਕਤ ਨਾ ਬਰਾਬਰ ਹੁੰਦੀ ਲੱਭੀ। ਇਸ ਦਾ ਸਪਸ਼ਟ ਮਤਲਬ ਨਿਕਲਦਾ ਹੈ ਕਿ ਸਭ ਕੁੱਝ ਨਾਂ ਵਿਚ ਹੀ ਪਿਆ ਹੈ।

ਨਵੀਂ ਖੋਜ :
ਚਾਰ ਜਵਾਨ, 22, 30, 31 ਤੇ 32 ਸਾਲਾਂ ਦੇ ਬੰਦੇ ਚੁਣੇ ਗਏ। ਉਨਾਂ ਦੇ ਨਾਂ ਡੈਨ, ਜੇਅ, ਮਾਈਕ ਤੇ ਸੌਲ ਸਨ। ਇਨਾਂ ਸਾਰਿਆਂ ਦੇ ਨਾਂ ਪਹਿਲਾਂ ਤੋਂ ਰਿਕਾਰਡ ਕਰ ਕੇ 15 ਸਕਿੰਟ ਲਈ ਉਨਾਂ ਨੂੰ ਸੁਣਾਏ ਗਏ। ਫੇਰ 12 ਸਕਿੰਟ ਕੋਈ ਆਵਾਜ਼ ਨਾ ਕੱਢ ਕੇ ਬਾਕੀਆਂ ਦੇ ਨਾਂ ਸੁਣਾਏ ਗਏ। ਅਜਿਹਾ 6 ਵਾਰ ਕੀਤਾ ਗਿਆ। ਸਾਰੀ ਖੋਜ 678 ਸਕਿੰਟ ਵਿਚ ਪੂਰੀ ਕੀਤੀ ਗਈ। ਨਾਲੋ ਨਾਲ ਸਿਰ ਦੀ ਸਕੈਨਿੰਗ ਵੀ ਕੀਤੀ ਗਈ।

ਕਮਾਲ ਦੀ ਗ਼ੱਲ ਇਹ ਸੀ ਕਿ ਇਨਾਂ ਵਿੱਚੋਂ ਕੋਈ ਵੀ ਆਪਣਾ ਨਾਂ ਵਾਰ-ਵਾਰ ਸੁਣਨ ਨਾਲ ਔਖਾ ਨਹੀਂ ਹੋਇਆ ਤੇ ਹਰ ਵਾਰ ਦਿਮਾਗ਼ ਦੇ ਸਾਰੇ ਹਿੱਸੇ ਉਸੇ ਤਰਾਂ ਹਰਕਤ ਵਿਚ ਆਉਂਦੇ ਰਹੇ। ਪਰ ਜਿੰਨੀ ਵਾਰ ਦੂਜਿਆਂ ਦਾ ਨਾਂ ਸੁਣਿਆ ਤਾਂ ਉਨਾਂ ਦੇ ਦਿਮਾਗ਼ ਵਿਚ ਕੋਈ ਹਰਕਤ ਨਹੀਂ ਦਿਸੀ।

ਨਤੀਜਾ :
ਇਸ ਖੋਜ ਨੇ ਸਾਬਤ ਕਰ ਦਿੱਤਾ ਕਿ ਨਾਂ ਨਾਲ ਬੁਲਾਉਣ ਦੀ ਬਹੁਤ ਭਾਰੀ ਅਹਿਮੀਅਤ ਹੈ।

ਵਿਕਸਿਤ ਦੇਸਾਂ ਵਿਚ ਇਨਾਂ ਖੋਜਾਂ ਦੇ ਆਧਾਰ ਉੱਤੇ ਸਾਰੇ ਬੱਚਿਆਂ ਨੂੰ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਤੇ ‘ਸਰ’ ਜਾਂ ‘ਬੌਸ’ ਛੱਡ ਕੇ ਆਪਣੇ ਅਧਿਆਪਿਕਾਂ ਤੇ ਅਫ਼ਸਰਾਂ ਨੂੰ ਵੀ ਨਾਂ ਨਾਲ ਹੀ ਸੰਬੋਧਨ ਕੀਤਾ ਜਾਣ ਲੱਗ ਪਿਆ ਹੈ। ਇਸ ਤਰਾਂ ਕੰਮ ਕਾਰ ਵਾਲੀ ਥਾਂ ਸੁਖਾਵੀਂ ਜਾਪਦੀ ਹੈ ਤੇ ਕੰਮ ਦਾ ਭਾਰ ਵੀ ਨਹੀਂ ਮਹਿਸੂਸ ਹੁੰਦਾ।

ਇਸ ਲੇਖ ਦਾ ਮਕਸਦ ਸੀ ਨਾਂ ਦੀ ਅਹਿਮੀਅਤ ਸਮਝਾਉਣੀ ਤਾਂ ਜੋ ਆਪਣੇ ਬੱਚਿਆਂ ਨਾਲ ਤਾਂ ਨਿੱਘਾ ਰਿਸ਼ਤਾ ਗੰਢੀਏ ਹੀ, ਉਨਾਂ ਨੂੰ ਲਾਇਕ ਵੀ ਬਣਾਈਏ, ਪਰ, ਕੰਮ ਕਾਰ ਵਾਲੀ ਥਾਂ ਉੱਤੇ ਵੀ ‘ਸਰ’, ‘ਜੀ ਹਜ਼ੂਰ’ ਕਹਿਣਾ ਛੱਡ ਕੇ ‘ਸੁਰਿੰਦਰ ਜੀ’, ‘ਸੰਗੀਤਾ ਜੀ’, ਬੇਅੰਤ ਭਾਜੀ, ਰੁਪਿੰਦਰ ਭੈਣਜੀ, ਕਹਿ ਕੇ ਬੁਲਾਉਣਾ ਸ਼ੁਰੂ ਕਰੀਏ ਤਾਂ ਜੋ ਕਮਾਲ ਵਾਪਰੇਗਾ, ਉਹ ਤੁਸੀਂ ਪ੍ਰਤੱਖ ਵੇਖ ਸਕੋਗੇ!

ਇਕ ਆਖ਼ਰੀ ਗੱਲ ਇਹ ਹੈ- ਓਏ, ਗਧੇ, ਕੁੱਤੇ, ਖੋਤੇ ਦੇ ਪੁੱਤਰ, ਵਿਚਾਰੀ, ਕੁਲਿਹਣੀ, ਕੁਲੱਛਣੀ, ਬਥੇਰੀ, ਆਦਿ ਵਰਗੇ ਸੰਬੋਧਨ ਉੱਕਾ ਹੀ ਛੱਡਣੇ ਪੈਣੇ ਹਨ। ਇਹ ਸਿਰਫ਼ ਪਾੜ ਪਾਉਂਦੇ ਹਨ ਤੇ ਦਿਮਾਗ਼ ਵਿਕਸਿਤ ਵੀ ਨਹੀਂ ਹੋਣ ਦਿੰਦੇ।

ਸ਼ੁਰੂ ਅੱਜ ਤੋਂ ਹੀ ਕਰ ਵੇਖੀਏ! ਕਿਸੇ ਨੂੰ ਫ਼ੋਨ ਮਿਲਾਓ ਤੇ ਲਓ ਇੱਜ਼ਤ ਨਾਲ ਉਸਦਾ ਪੂਰਾ ਨਾਂ ਤੇ ਵੇਖੋ ਕਿਵੇਂ ਅੱਗੋਂ ਜਵਾਬੀ ਹੁੰਗਾਰਾ ਮੋਹ ਭਿੱਜਿਆ ਮਿਲਦਾ ਹੈ!
ਹੁਣ ਤਾਂ ਮੰਨ ਗਏ ਨਾ ਕਿ ‘ਨਾਂ’ ਵਿਚ ਬਹੁਤ ਕੁੱਝ ਪਿਆ ਹੈ!

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

09/08/2017
 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com