|
|
ਵਿਗਿਆਨ
ਪ੍ਰਸਾਰ |
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ
ਕਰੀਏ
ਸੰਜੀਵ ਝਾਂਜੀ, ਜਗਰਾਉਂ |
|
|
ਬੀਤੇ ਦਿਨੀਂ ਨੇਪਾਲ ’ਚ ਆਏ ਭੂਚਾਲ ਨੇ ਬੀਤੇ ਦਸ ਦਹਾਕਿਆਂ ’ਚ ਆਏ ਭੁਜ ਅਤੇ
ਕਸ਼ਮੀਰ ’ਚ ਆਏ ਭੂਚਾਲਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਸ ਬਾਰ ਨੇਪਾਲ ਅਤੇ ਭਾਰਤ
ਦੇ ਕੁਝ ਇਲਾਕਿਆ ’ਚ ਆਏ ਭੂਚਾਲ ਨੇ ਲਗਭਗ ਸਭ ਕੁਝ
ਹਿਲਾ ਕੇ ਰੱਖ ਦਿੱਤਾ ਹੈ। ਮਾਨਵਤਾ ਇਕ ਬਾਰ ਫਿਰ ਤ੍ਰਿਬਕ ਗਈ ਹੈ। ਚਾਹੇ ਸਰਕਾਰੀ
ਆਂਕੜੇ ਕੁਝ ਵੀ ਕਹਿਣ ਪਰ ਲਗਭਗ 10,000 ਮਤਾਂ ਦਾ
ਖੰਦਸ਼ਾ ਪ੍ਰਕਟ ਕੀਤਾ ਜਾ ਰਿਹਾ ਹੈ। ਇਸ ਬਾਰ ਦੇ ਭੂਚਾਲ ’ਚ, ਜਿਸਦੀ ਰਿਕਟਰ ਸਕੇਲ ਤੇ
ਰੀਡਿੰਗ 7.9 ਸੀ, ਸ਼ੁਰੂਆਤੀ ਦੌਰ ’ਚ ਸਿਰਫ ਇਕ ਸੌ ਮੋਤਾਂ ਦੀ ਹੀ ਪੁਸ਼ਟੀ ਕੀਤੀ ਗਈ
ਸੀ ਪਰ ਜਿਉ ਜਿਉ ਸਮਾਂ ਬੀਤਦਾ ਜਾ ਰਿਹਾ ਹੈ ਮੌਤਾਂ ਦਾ ਆਂਕੜਾ ਹੱਦਾ ਬੰਨੇ ਟਪਦਾ ਜਾ
ਰਿਹਾ ਹੈ।
ਭੂਚਾਲ ਕੀ ਹੁੰਦਾ ਹੈ?
ਸਭ ਤੋਂ ਪਹਿਲਾਂ ਇਹੀ ਪ੍ਰਸ਼ਨ ਜਾਨਣਾ ਜਰੂਰੀ ਹੈ ਕਿ ਭੂਚਾਲ ਕੀ ਹੁੰਦਾ ਹੈ। ਦਰਅਸਲ
ਜਦੋਂ ਕਿਸੇ ਕਾਰਨ ਧਰਤੀ ਦੇ ਅੰਦਰੋਂ ਕੁਝ ਅਜਿਹੀਆਂ ਤਰਗਾਂ ਨਿਕਲਦੀਆਂ ਹਨ ਜਿਹੜੀਆਂ
ਧਰਤੀ ਦੀ ਉਪਰੀ ਪਰਤ ਜਿਸ ਨੂੰ 'ਪੇਪੜੀ' ਆਖਦੇ ਹਾਂ, ਤੇ ਹਲਚਲ ਜਾਂ ਕੰਪਕਪੀ ਪੈਦਾ
ਕਰਦੀਆਂ ਹਨ ਤਾਂ ਕਿਹਾ ਜਾਂਦਾ ਹੈ ਕਿ ਇਹ ਭੂਚਾਲ ਹੈ। ਭੂਚਾਲ ਮੌਕੇ ਧਰਤੀ ਦੇ ਕਿਸੇ
ਵਿਸ਼ੇਸ਼ ਖੇਤਰ ’ਚ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਧਰਤੀ ਡੋਲਦੀ ਹੈ ਪਰ ਡੋਲਣ ਦੀ ਦਰ
ਦਰ ਵੱਖੋ ਵੱਖਰੀ ਹੁੰਦੀ ਹੈ। ਇਹ ਭੂਚਾਲ ਦੀ ਤੀਬਰਤਾ ਤੇ ਨਿਰਭਰ ਕਰਦੀ ਹੈ। ਤੀਬਰਤਾ
ਜ਼ਿਆਦਾ ਹੋਣ ਤੇ ਕਈ ਬਾਰ ਕਈ ਥਾਵਾਂ ਤੋਂ ਧਰਤੀ ਪਾੜ ਵੀ ਜਾਂਦੀ ਹੈ। ਪਹਾੜੀ ਖੇਤਰਾਂ
’ਚ ਜਿਆਦਾ ਤਬਾਹੀ ਹੁੰਦੀ ਹੈ ਕਿਉਂਕਿ ਹਲਚਲ ਦੌਰਾਣ ਵੱਡੇ ਵੱਡੇ ਪੱਥਰ ਰੁੜ ਪੈਂਦੇ
ਹਨ।
ਭੂਚਾਲ ਕਿਉਂ ਆਉਂਦਾ ਹੈ?
ਭੂਚਾਲ ਆਉਣ ਦਾ ਕਾਰਨ ਧਰਤੀ ਹੇਠੋ ਪਲੇਟਾਂ ਦਾ ਸਰਕਣਾ ਮੰਨਿਆ ਜਾਂਦਾ ਹੈ। ਜਦੋਂ
ਪਲੇਟਾਂ ਆਪਸ ’ਚ ਸਰਕ ਖਾਂਦੀਆਂ ਹਨ ਤਾਂ ਤਰੰਗਾਂ ਪੈਦਾ ਹੁੰਦੀਆਂ ਹਨ। ਇਹ ਤਰੰਗਾਂ
ਧਰਤੀ ਨੂੰ ਹਿਲਾ ਦਿੰਦੀਆਂ ਹਨ। ਅਸਲ ’ਚ ਧਰਤੀ ਅੰਦਰ 'ਇਲਾਸਟਿਕ' ਊਰਜਾ ਜਮਾਂ ਹੁੰਦੀ
ਰਹਿੰਦੀ ਹੈ। ਜਦੋਂ ਧਰਤੀ ਦੇ ਉਪਰੀ ਖੋਲ ’ਚੋ ਇਹ ਊਰਜਾ ਇਕਦਮ ਬਾਹਰ ਨਿਕਲਦੀ ਹੈ ਤਾਂ
ਇਹ ਧਰਤੀ ਦੀਆਂ ਪਲੇਟਾਂ ਨੂੰ ਹਿਲਾ ਕੇ ਇਕ ਦੂਜੀ ਨਾਲ ਸਰਕਣ ਲਈ ਮਜਬੂਰ ਕਰ ਦਿੰਦੀ
ਹੈ। ਜਿਸ ਦੇ ਸਿਟੇ ਵਜੋਂ ਭੂਚਾਲ ਆਉਂਦੇ ਹਨ।
ਇਹ 'ਇਲਾਸਟਿਕ' ਊਰਜਾ ਧਰਤੀ ਦੀ ਪੇਪੜੀ ਦੇ 'ਬਰਿਟਲ' ਜਿਸਨੂੰ ਭੰਗੁਰ ਕਹਿੰਦੇ
ਹਨ, ਸ਼ੈਲਾਂ ’ਚ ਤਨਾਅ ਦੇ ਰੂਪ ’ਚ ਇਕੱਠੀ ਹੁੰਦੀ ਰਹਿੰਦੀ ਹੈ। ਇਸ ਤਰਾਂ ਪੈਦਾ ਹੋਇਆ
ਪ੍ਰਤੀਬਲ ਜਦੋਂ ਇਨਾਂ ਸ਼ੈਲਾ ਦੀ ਸਹਿਣ ਸੀਮਾ ਤੋਂ ਬਾਹਰ ਹੋ ਜਾਂਦਾ ਹੈ ਤਾਂ ਇਹ ਊਰਜਾ
ਸ਼ੈਲ ਨੂੰ ਤੋੜ ਕੇ ਬਾਹਰ ਵੱਲ ਨੂੰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ। ਇਹ ਰਿਸਾਵ ਭੂਕੰਪੀ
ਤਰੰਗਾਂ ਦੇ ਰੂਪ ’ਚ ਹੁੰਦਾ ਹੈ। ਤਰੰਗਿਤ ਹੋ ਕੇ ਜਮੀਨ ਹਿਲਣ ਲਗਦੀ ਹੈ। ਇਸ ਦਾ
ਵਿਨਾਸ਼ਕਾਰੀ ਪ੍ਰਭਾਵ ਅਸੀਂ ਧਰਤੀ ਦੀ ਸਤਹਿ ਤੇ ਮਹਿਸੂਸ ਕਰਦੇ ਹਾਂ।
ਭੂਚਾਲ ਦਾ ਮੂੱਖ ਕਾਰਨ ਕੀ ਹੈ?
ਦਰਅਸਲ ਧਰਤੀ ਦਾ ਬਾਹਰੀ 100 ਕਿਲੋਮੀਟਰ ਤੱਕ ਦਾ ਗਹਿਰਾ ਖੇਤਰ ਜਿਸਨੂੰ ਸਥਲਮੰਡਲ
ਕਿਹਾ ਜਾਂਦਾ ਹੈ, ਸਥਿਰ ਨਾ ਹੋ ਕੇ ਸਤਤ ਪਾਰਸ਼ਵਿਕ ਗਤੀ ’ਚ ਰਹਿੰਦਾ ਹੈ। ਸਥਲਮੰਡਲ
ਦੇ ਗੋਲਾਕਾਰ ਟੁਕੜੇ ਜਾਂ ਪਲੇਟਾਂ ਗਤੀਮਾਨ ਹੋਣ ਦੇ ਕਾਰਨ ਕਈ ਖੇਤਰਾਂ ’ਚ ਇਕ ਦੂਜੇ
ਤੋਂ ਦੂਰ ਹਟਣ ਅਤੇ ਕਈ ਖੇਤਰਾਂ ’ਚ ਇਕ ਦੂਜੇ ਨਾਲ ਟਕਰਾਉਣ ਦੀ ਪ੍ਰਕਿਰਿਆਂ ’ਚ
ਰਹਿੰਦੇ ਹਨ। ਜਦੋਂ ਇਹ ਇਕ ਦੂਜੇ ਨਾਲ ਟਕਰਾਉਂਦੇ ਹਨ ਜਾ ਪਰਾਂ ਹਟਦੇ ਹਨ ਤਾ ਭੂਚਾਲ
ਆਉਂਦੇ ਹਨ। ਜਿਹੜੇ ਖੇਤਰਾਂ ’ਚ ਇਹ ਪਲੇਟਾਂ ਹਨ ਉਥੇ ਭੂਚਾਲ ਆਉਣ ਦੀ ਸੰਭਾਵਨਾ
ਜਿਆਦਾ ਰਹਿੰਦੀ ਹੈ।
ਭੂਚਾਲ ਨਾਲ ਕੀ ਹੁੰਦਾ ਹੈ?
ਭੂਚਾਲ ਤਾਂ ਧਰਤੀ ਤੇ ਆਉਂਦੇ ਹੀ ਰਹਿੰਦੇ ਹਨ। ਜਿਆਦਾਤਰ ਭੂਚਾਲ ਤਾਂ ਅਜਿਹੇ ਹੁੰਦੇ
ਹਨ ਜਿਨਾਂ ਦਾ ਪਤਾ ਆਮ ਲੋਕਾਂ ਨੂੰ ਨਹੀਂ ਲਗਦਾ, ਕਿਉਂਕਿ ਇਨਾਂ ਦੀ ਤੀਬਰਤਾ ਬਹੁਤ
ਘੱਟ ਹੁੰਦੀ ਹੈ। ਤੇਜ਼ ਭੂਚਾਲ ਵੱਡੀ ਤਬਾਹੀ ਦਾ ਕਾਰਣ ਬਣਦੇ ਹਨ। ਕਈ ਲੋਕ ਮਾਰੇ
ਜਾਂਦੇ ਹਨ। ਬਿਲਡਿਗਾਂ ਢਹਿ ਢੇਰੀ ਹੋ ਜਾਂਦੀਆਂ ਹਨ। ਲੋਕ ਮਲਬੇ ਹੇਠਾ ਦੱਬੇ ਜਾਂਦੇ
ਹਨ। ਭੂਚਾਲ ਦੌਰਾਣ ਲੋਕ ਇਧਰ ਉਧਰ ਭੱਜਦੇ ਹਨ, ਜਿਸਦੇ ਸਿੱਟੇ ਵਜੋਂ ਕੁਝ ਲੋਕ ਭਗਦੜ
’ਚ ਵੀ ਮਾਰੇ ਜਾਂਦੇ ਹਨ ਜਾਂ ਫੱਟੜ ਹੋ ਜਾਂਦੇ ਹਨ। ਘਰਾਂ ਬਿਲਡਿਗਾਂ ਦੇ ਢਹਿ ਢੇਰੀ
ਹੋ ਜਾਣ ਨਾਲ ਲੋਕ ਬੇਘਰ ਹੋ ਜਾਂਦੇ ਹਨ ਅਤੇ ਦੁਕਾਨਾਂ ਦੇ ਮਲਬੇ ਦੇ ਰੂਪ ’ਚ ਬਦਲ
ਜਾਣ ਕਾਰਨ ਲੋਕ ਬੇਰੁਜਗਾਰ ਹੋ ਜਾਂਦੇ ਹਨ। ਕਈ ਬੱਚੇ ਯਤੀਮ ਹੋ ਜਾਂਦੇ ਹਨ। ਪਰ ਇਹ
ਸਭ ਕੁਝ ਹਰ ਭੂਚਾਲ ਨਾਲ ਨਹੀਂ ਹੁੰਦਾ। ਇਹ ਸਿਰਫ ਉਸ ਵੇਲੇ ਹੁੰਦਾ ਹੈ ਜਦੋਂ ਭੂਚਾਲ
ਦੀ ਸ਼ਕਤੀ ਜਿਆਦਾ ਹੋਵੇ।
ਭੂਚਾਲ ਆਉਣ ਤੇ ਕੀ ਕੀਤਾ ਜਾਵੇ?
ਇਹ ਸਭ ਤੋਂ ਮਹਤਵਪੂਰਨ ਪ੍ਰਸ਼ਨ ਹੈ ਕਿ ਜਦੋਂ ਭੂਚਾਲ ਆਵੇ ਤਾਂ ਆਪਣੀ ਅਤੇ ਆਪਣੇ
ਪਰਿਵਾਰ ਦੀ ਸੁਰੱਖਿਆ ਲਈ ਕੀ ਕੀਤਾ ਜਾਵੇ? ਸਭ ਤੋਂ ਜਰੂਰੀ ਤਾਂ ਇਹ ਹੈ ਕਿ ਡਰੋ ਨਾ
ਅਤੇ ਨਾ ਹੀ ਘਬਰਾਉ। ਸੰਜਮ ਤੋਂ ਕੰਮ ਲਵੋ। ਭਗਦੜ ’ਚ ਉਨੀ ਦੇਰ ਬਿਲਡਿੰਗ ਛੱਡਣ ਦੀ
ਕੋਸ਼ਿਸ਼ ਨਾ ਕਰੋ ਜਿਨੀ ਦੇਰ ਧਰਤੀ ’ਚ ਹਲਚਲ ਹੈ ਜਾਂ ਧਰਤੀ ਝਟਕੇ ਮਹਿਸੂਸ ਕਰ ਰਹੀ
ਹੈ। ਬੀਮ ਦੇ ਨੇੜੇ, ਕੰਧ ਦੇ ਨਾਲ ਜਾਂ ਦਰਵਾਜੇ ਦੇ ਵਿਚਕਾਰ ਆਪਣੀ ਪੁਜੀਸ਼ਨ ਸੰਭਾਲ
ਲਵੋ। ਕਿਸੇ ਮਜਬੂਤ ਫਰਨੀਚਰ ਜਿਵੇਂ ਸਕੂਲਾਂ ’ਚ ਡੈਸਕਾਂ, ਘਰਾਂ ’ਚ ਬੈੱਡ ਜਾਂ ਮੇਜ
ਥੱਲੇ ਹੋ ਜਾਵੋ। ਉਸ ਦੀਵਾਰ ਦੇ ਨੇੜੇ ਖੜੇ ਹੋ ਜਾਵੋ ਜਿਸ ’ਚ ਸ਼ੈਲਫ ਨਾ ਹੋਣ। ਬਚਣ
ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਤੁਹਾਡੇ ਨੇੜੇ ਫਰਨੀਚਰ ਜਾਂ
ਹੋਰ ਸਮਾਨ ਜਿਹੜਾ ਡਿਗ ਸਕਦਾ ਹੈ, ਨਾ ਹੋਵੇ।
ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ?
ਜਦੋਂ ਕਿਸੇ ਥਾਂ ਤੇ ਭੂਚਾਲ ਆਉਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਸਦੀ ਤੀਬਰਤਾ 7.4
ਜਾਂ 5.8 ਜਾਂ 7.8 ਸੀ। ਆਖਿਰ ਇਸ ਤੋਂ ਕੀ ਭਾਵ ਹੈ? ਅਸਲ ’ਚ ਇਹ ਭੂਚਾਲ ਮਾਪਕ
'ਸਕੇਲ' ਦੀ 'ਰੀਡਿੰਗ' ਹੈ। ਭੂਚਾਲ ਨੂੰ 'ਰਿਕਟਰ' ਪੈਮਾਨੇ ਨਾਲ ਮਾਪਿਆ ਜਾਂਦਾ ਹੈ।
ਇਹ ਇਕ 'ਲਾਗੋਰੇਥਿਮਕ ਸਕੇਲ' ਹੈ, ਜਿਹੜੀ ਕਿ 1935 ’ਚ ਚਾਰਲਸ ਰਿਕਟਰ ਨੇ ਭੂਚਾਲ
ਦੌਰਾਣ ਧਰਤੀ ਵਲੋਂ ਛੱਡੀ ਜਾਣ ਵਾਲੀ ਊਰਜਾ ਨੂੰ ਮਾਪਣ ਵਾਸਤੇ ਬਣਾਈ ਸੀ।
ਕਿਹੜਾ ਭੂਚਾਲ ਖਤਰਨਾਕ ਹੁੰਦਾ ਹੈ?
ਆਮਤੌਰ ਤੇ ਉਹ ਭੂਚਾਲ ਜਿਨਾਂ ਦੀ ਰਿਕਟਰ ਸਕੇਲ ਤੇ 'ਵੈਲਿਓ' 2.5 ਹੁੰਦੀ ਹੈ, ਉਨਾਂ
ਨੂੰ ਮਹਿਸੂਸ ਨਹੀਂ ਕੀਤਾ ਜਾਂਦਾ ਪਰ ਇਹ ਰਿਕਾਰਡ ਕੀਤੇ ਜਾ ਸਕਦੇ ਹਨ। 4.5 ਵਾਲੇ
ਭੂਚਾਲਾਂ ਨਾਲ ਸਥਾਨਕ ਥੋੜੀ ਬਹੁਤ ਤਬਾਹੀ ਹੁੰਦੀ ਹੈ। 6.0 ਰਿਕਟਰ ਸਕੇਲ ਵਾਲਾ
ਭੂਚਾਲ ਅਬਾਦੀ ਵਾਲੇ ਇਲਾਕਿਆਂ ਲਈ ਤਬਾਹਕੁਨ ਸਿੱਧ ਹੋ ਸਕਦਾ ਹੈ। 7.0 ਵਾਲੇ ਭੂਚਾਲ
ਖਤਰਨਾਕ ਸਿੱਧ ਹੋ ਸਕਦੇ ਹਨ। ਇਨਾਂ ਨਾਲ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਰਿਕਟਰ
ਸਕੇਲ ਤੇ 8.0 ਜਾਂ ਇਸਤੋਂ ਵੱਧ ਵੈਲਿਉ ਵਾਲੇ ਭੂਚਾਲ ਬਹੁਤ ਖਤਰਨਾਕ ਹੁੰਦੇ ਹਨ। ਇਹ
ਪਿੰਡਾ ਦੇ ਪਿੰਡ ਜਾਂ ਸ਼ਹਿਰਾਂ ਨੂੰ ਪੂਰੀ ਤਰਾਂ ਤਬਾਹ ਕਰ ਦਿੰਦਾ ਹੈ ਜਾਂ ਕਈ ਵਾਰ
ਗਰਕਾਂ ਵੀ ਦਿੰਦਾ ਹੈ। ਜਿਵੇਂ 31 ਮਈ 1935 ਨੂੰ ਕੋਟਾ ’ਚ ਆਏ ਭੂਚਾਲ ਨੇ ਸਾਰਾ
ਕੋਟਾ ਹੀ ਗਰਕਾ ਦਿੱਤਾ ਸੀ।
ਭਾਰਤ ’ਚ ਭੂਚਾਲ ਕਿੱਥੇ ਕਿੱਥੇ ਆ ਸਕਦਾ ਹੈ?
ਹਾਲਾਂਕਿ ਭੂਚਾਲ ਦੀ ਭੱਵਿਖ ਬਾਣੀ ਕਰਨ ਵਾਲਾ ਕੋਈ ਯੰਤਰ ਹੋਂਦ ’ਚ ਹਾਲੇ ਤੱਕ ਨਹੀਂ
ਹੈ, ਇਸ ਦਾ ਅਨੁਮਾਨ ਸਿਰਫ ਕੁੱਤਿਆਂ, ਬਿੱਲੀਆਂ ਦੇ ਕੂਕਣ ਚੂਕਣ ਜਾਂ ਹੋਰ ਜਾਨਵਰਾਂ
ਦੀਆਂ ਗੱਤੀਵਿੱਧੀਆਂ ਤੋਂ ਹੀ ਲਗਾਇਆ ਜਾ ਸਕਦਾ ਹੈ। ਹਿਮਾਲੇ ਖੇਤਰ ’ਚ ਵੱਡੇ ਭੂਚਾਲ
ਆਉਣ ਦੀ ਸੰਭਾਵਨਾ ਉਨਾਂ ਖੇਤਰਾਂ ’ਚ ਜਿਆਦਾ ਹੈ ਜਿਥੇ ਇਹ ਹੁਣ ਤੱਕ ਨਹੀਂ ਆਏ, ਖਾਸ
ਤੌਰ ਤੇ ਪਿਛਲੇ ਸੌ ਸਾਲਾਂ ’ਚ। ਕਾਂਗੜਾ, ਬਿਹਾਰ ਅਤੇ ਅਸਾਮ ਉਹ ਭੂਕੰਪੀ ਖੇਤਰ ਹਨ
ਜਿਨਾਂ ’ਚ ਭੂਚਾਲ ਅੰਤਰਾਲ ਮੌਜੂਦ ਹੈ। ਕਾਂਗੜਾ ਜਿਥੇ 1905 ’ਚ ਭੂਚਾਲ ਆਇਆ ਸੀ, ਦੇ
ਪੱਛਮੀ ਭਾਗ, ਕਾਂਗੜਾ ਅਤੇ ਬਿਹਾਰ ਦੇ ਉਹ ਖੇਤਰ ਜਿੱਥੇ 1934 ’ਚ ਭੂਚਾਲ ਆਇਆ ਸੀ,
ਦੇ ਵਿਚਾਲੇ ਦਾ 700 ਕਿਲੋਮੀਟਰ ਲੰਮਾ ਖੇਤਰ ਅਤੇ 1897 ਅਤੇ 1950 ’ਚ ਅਸਾਮ ’ਚ ਆਏ
ਭੂਚਾਲ ਪ੍ਰਭਾਵਿਤ ਇਲਾਕਿਆਂ ਦੇ ਮੱਧ ਦੇ ਭਾਗ ’ਚ ਆਉਣ ਵਾਲੇ ਸਾਲਾਂ ’ਚ ਭੂਚਾਲ ਆ
ਸਕਦਾ ਹੈ। ਇਹ ਸਮਾਂ ਸੀਮਾ ਵੱਧ ਤੋਂ ਵੱਧ 30 ਸਾਲ ਹੋ ਸਕਦੀ ਹੈ। ਭਾਵ ਕਿ 30 ਸਾਲਾਂ
’ਚ ਇਥੇ ਭੂਚਾਲ ਆਉਣਾ ਨਿਸ਼ਚਿਤ ਹੈ। ਬਿਹਾਰ ਅਤੇ ਅਸਾਮ ਦੇ ਵਿਚਾਲੇ ਵਾਲਾ ਕੇਂਦਰੀ
ਭਾਗ ਕਾਫੀ ਵੱਡਾ ਹੈ,ਇਥੇ ਜਬਰਦਸਤ ਤਬਾਹੀ ਵਾਲੇ ਦੋ ਭੂਚਾਲ ਆਉੁਣ ਦੀ ਸੰਭਾਵਨਾ ਹੈ।
|
19/04/2015 |
ਸੰਜੀਵ ਝਾਂਜੀ ਜਗਰਾਉਂ
4, ਸ਼ਾਸਤਰੀ ਨਗਰ ਜਗਰਾਉਂ
0 80049 10000
0 81461 21000 |
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|