|
|
ਵਿਗਿਆਨ
ਪ੍ਰਸਾਰ |
ਗਰਭ ਅਤੇ ਸ਼ੱਕਰ ਰੋਗ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(23/09/2018) |
|
|
|
|
|
ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਾਂ ਵਿਚ ਤਬਦੀਲੀ ਆਉਂਦੀ ਹੈ।
ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ
ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ
ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਾਂ ਸਦਕਾ ਹੀ ਜੱਚਾ ਤੇ ਬੱਚੇ
ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।
ਕਿਸੇ ਵੀ ਆਮ ਬੰਦੇ ਵਿਚ ਦੋ
ਖਾਣਿਆਂ ਵਿਚਕਾਰ ਜਾਂ ਨੀਂਦਰ ਦੌਰਾਨ ਲਹੂ ਵਿਚ ਸ਼ੱਕਰ ਦੀ ਮਾਤਰਾ ਘਟਦੀ ਨਹੀਂ। ਪਰ,
ਗਰਭ ਠਹਿਰਦੇ ਸਾਰ ਭਰੂਣ ਮਾਂ ਦੇ ਸਰੀਰ ਅੰਦਰੋਂ ਗਲੂਕੋਜ਼ ਖਿੱਚ ਕੇ ਪਲਾਸੈਂਟਾ ਵਿਚ
ਜਮਾਂ ਕਰਨ ਲੱਗ ਪੈਂਦਾ ਹੈ ਤਾਂ ਜੋ ਉਸ ਦੇ ਵਧਣ ਫੁੱਲਣ ਵਿਚ ਕਿਸੇ ਤਰ੍ਹਾਂ ਦੀ
ਰੁਕਾਵਟ ਨਾ ਆਵੇ। ਜੇ ਮਾਂ ਬਿਲਕੁਲ ਭੁੱਖੀ ਵੀ ਹੋਵੇ, ਤਾਂ ਵੀ ਭਰੂਣ ਆਪਣੀ ਪੂਰੀ
ਖ਼ੁਰਾਕ ਮਾਂ ਦੇ ਲਹੂ ਵਿੱਚੋਂ ਖਿੱਚ ਲੈਂਦਾ ਹੈ। ਜਿਵੇਂ-ਜਿਵੇਂ ਗਰਭ ਦੇ ਮਹੀਨੇ ਵਧਦੇ
ਹਨ, ਭਰੂਣ ਦੀ ਖ਼ੁਰਾਕ ਵਧਦੀ ਜਾਂਦੀ ਹੈ ਤੇ ਉਹ ਵੱਧ ਗਲੂਕੋਜ਼ ਖਿੱਚਣ ਲੱਗ ਪੈਂਦਾ ਹੈ
ਜਿਸ ਨਾਲ ਮਾਂ ਦੀ ਸਰੀਰ ਦੀ ਸ਼ਕਰ ਦੀ ਮਾਤਰਾ ਹੋਰ ਘੱਟ ਜਾਂਦੀ ਹੈ।
ਅੱਠਵੇਂ
ਮਹੀਨੇ ਦੇ ਗਰਭ ਦੌਰਾਨ ਆਮ ਹਾਲਤ ਨਾਲੋਂ 24 ਘੰਟਿਆਂ ਦੀ ਸਰੀਰ ਵਿੱਚੋਂ ਨਿਕਲਦੀ
ਇਨਸੂਲਿਨ ਦੀ ਮਾਤਰਾ 50 ਫੀਸਦੀ ਵੱਧ ਹੋ ਜਾਂਦੀ ਹੈ।
ਲਗਭਗ 3 ਤੋਂ 10
ਫੀਸਦੀ ਗਰਭਵਤੀ ਔਰਤਾਂ ਦੇ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਨੂੰ ਨਾਰਮਲ ਰੱਖਣ ਦੇ ਚੱਕਰ
ਵਿਚ ਕੁੱਝ ਨਾ ਕੁੱਝ ਗੜਬੜ ਹੋ ਜਾਂਦੀ ਹੈ। ਇਸ ਨੂੰ ‘ਗਲੂਕੋਜ਼ ਇਨਟੌਲਰੈਂਸ’ ਕਹਿੰਦੇ
ਹਨ। ਅਜਿਹੀ ਗਲੂਕੋਜ਼ ਦੀ ਗੜਬੜੀ ਹੀ ਗਰਭ ਦੌਰਾਨ ਸ਼ੱਕਰ ਦੀ ਵਕਤੀ ਬਿਮਾਰੀ ਸ਼ੁਰੂ ਕਰ
ਦਿੰਦੀ ਹੈ ਜੋ ਬੱਚਾ ਜੰਮਣ ਤੋਂ ਤਿੰਨ ਸਾਲ ਦੇ ਵਿਚ ਵਿਚ ਠੀਕ ਵੀ ਹੋ ਜਾਂਦੀ ਹੈ।
ਜਿਨ੍ਹਾਂ ਔਰਤਾਂ ਨੂੰ ਗਰਭ ਠਹਿਰਨ ਤੋਂ ਪਹਿਲਾਂ ਦਾ ਸ਼ੱਕਰ ਰੋਗ ਹੋਵੇ, ਇਹੋ
ਜਿਹੀਆਂ ਔਰਤਾਂ ਨੂੰ ਵਾਧੂ ਖ਼ਿਆਲ ਰੱਖਣ ਦੀ ਲੋੜ ਹੈ। ਖੋਜਾਂ ਰਾਹੀਂ ਇਹ ਸਾਬਤ ਹੋ
ਚੁੱਕਿਆ ਹੈ ਕਿ ਛਾਤੀ ਦਾ ਦੁੱਧ ਪਿਆਉਂਦੇ ਰਹਿਣ ਨਾਲ ਸ਼ੱਕਰ ਰੋਗ ਉੱਤੇ ਕਾਫੀ ਹਦ ਤਕ
ਕਾਬੂ ਪਾਇਆ ਜਾ ਸਕਦਾ ਹੈ।
ਕੁੱਝ ਖੋਜਾਂ ਨੇ ਇਹ ਸਾਬਤ ਕੀਤਾ ਹੈ ਕਿ
ਜਿਨ੍ਹਾਂ ਔਰਤਾਂ ਨੂੰ ਗਰਭ ਦੌਰਾਨ ਸ਼ੱਕਰ ਰੋਗ ਹੋਇਆ ਹੋਵੇ, ਉਨ੍ਹਾਂ ਵਿਚ 40 ਸਾਲਾਂ
ਦੀ ਉਮਰ ਪੂਰੀ ਕਰਨ ਬਾਅਦ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਆਮ ਔਰਤਾਂ ਨਾਲੋਂ 27
ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਵੱਧ ਹੁੰਦੀ ਹੈ।
ਗੋਰੀਆਂ ਔਰਤਾਂ ਨਾਲੋਂ
ਕਾਲੇ ਰੰਗ ਵਾਲੀਆਂ ਔਰਤਾਂ ਵਿਚ ਇਹ ਖ਼ਤਰਾ ਵੱਧ ਹੁੰਦਾ ਹੈ।
ਇਹ ਵੀ ਪੱਕੀ
ਗੱਲ ਹੈ ਕਿ ਵਾਧੂ ਦਵਾਈਆਂ ਖਾਣ ਵਾਲੀਆਂ ਗਰਭਵਤੀ ਔਰਤਾਂ ਆਪਣਾ ਨੁਕਸਾਨ ਹੀ ਕਰਦੀਆਂ
ਹਨ। ਵਕਤ ਤੋਂ ਪਹਿਲਾਂ ਬੱਚੇ ਦੇ ਜਨਮ ਨੂੰ ਰੋਕਣ ਵਾਸਤੇ ਜਿਹੜੀ 17 ਐਲਫਾ
ਹਾਈਡਰੌਕਸੀ ਪਰੋਜੈਸਟਰੋਨ ਦਵਾਈ ਵਰਤੀ ਜਾਂਦੀ ਹੈ, ਉਸ ਨਾਲ ਗਰਭ ਦੌਰਾਨ ਸ਼ੱਕਰ ਰੋਗ
ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਭਾਰਤੀ ਤੇ ਚੀਨੀ ਮੂਲ ਅਤੇ
ਅਮਰੀਕਾ ਦੇ ਮੂਲ ਨਿਵਾਸੀਆਂ ਵਿਚਲੀਆਂ ਗਰਭਵਤੀ ਔਰਤਾਂ ਵਿਚ ਗਰਭ ਦੌਰਾਨ ਸ਼ੱਕਰ ਰੋਗ
ਹੋਣ ਦਾ ਖ਼ਤਰਾ ਵੱਧ ਹੁੰਦਾ ਹੈ (5 ਤੋਂ 15 ਫੀਸਦੀ ਵੱਧ)। ਇਨ੍ਹਾਂ ਵਿੱਚੋਂ ਅੱਗੋਂ
68 ਫੀਸਦੀ ਨੂੰ ਦੂਜੀ ਵਾਰ ਗਰਭਵਤੀ ਹੋਣ ਉ¤ਤੇ ਸ਼ੱਕਰ ਰੋਗ ਫਿਰ ਹੋ ਜਾਂਦਾ ਹੈ।
ਅੱਗੋਂ ਇਨ੍ਹਾਂ ਵਿੱਚੋਂ ਇਕ ਤਿਹਾਈ ਨੂੰ ਬੱਚਾ ਜੰਮਣ ਦੇ ਪੰਜ ਸਾਲ ਦੇ
ਅੰਦਰ-ਅੰਦਰ ਸ਼ੱਕਰ ਰੋਗ ਹੋਣ ਦਾ ਖ਼ਤਰਾ ਸ਼ੁਰੂ ਹੋ ਜਾਂਦਾ ਹੈ ਜੋ ਉਮਰ ਭਰ ਦਾ ਰੋਗ ਬਣ
ਜਾਂਦਾ ਹੈ। ਜੇ ਇਲਾਜ ਸਹੀ ਨਾ ਕੀਤਾ ਜਾਵੇ ਤਾਂ ਵਧੀ ਹੋਈ ਸ਼ੱਕਰ ਦੀ ਮਾਤਰਾ ਭਰੂਣ
ਉੱਤੇ ਬਹੁਤ ਮਾੜੇ ਅਸਰ ਪਾ ਦਿੰਦੀ ਹੈ। ਇਹ ਹਨ :
- ਪਲਾਸੈਂਟਾ ਰਾਹੀਂ ਵਾਧੂ ਸ਼ੱਕਰ ਜਦੋਂ ਭਰੂਣ ਅੰਦਰ ਲੰਘੇ ਤਾਂ ਉਸਦਾ ਸਰੀਰ
ਲੋੜੋਂ ਵੱਧ ਇਲਸੂਲਿਨ ਬਣਾਉਣ ਲੱਗ ਪੈਂਦਾ ਹੈ। ਭਰੂਣ ਅੰਦਰ ਉਹੀ ਮਿੱਠਾ ਥਿੰਦੇ
ਦੇ ਰੂਪ ਵਿਚ ਜਮਾਂ ਹੋਣ ਲੱਗ ਪੈਂਦਾ ਹੈ ਜਿਸ ਕਰਕੇ ਉਸ ਦਾ ਭਾਰ ਨਾਰਮਲ ਨਾਲੋਂ
ਵੱਧ ਹੋ ਜਾਂਦਾ ਹੈ।
- ਵਾਧੂ ਭਾਰ ਕਰਕੇ ਭਰੂਣ ਨੂੰ ਜਨਮ ਸਮੇਂ ਜ਼ਿਆਦਾ ਸੱਟਾਂ ਲੱਗ ਸਕਦੀਆਂ
ਹਨ ਜਾਂ ਦਿਮਾਗ਼ ਅੰਦਰ ਲਹੂ ਚੱਲ ਸਕਦਾ ਹੈ ਜਾਂ ਆਕਸੀਜਨ ਦੀ ਕਮੀ ਨਾਲ ਜੂਝਣਾ ਪੈ
ਸਕਦਾ ਹੈ।
- ਜੰਮਣ ਬਾਅਦ ਬੱਚੇ ਵਿਚ ਸ਼ੱਕਰ ਦੀ ਕਮੀ ਤੇ ਮਿਨਰਲ ਤੱਤਾਂ ਦੀ ਕਮੀ
ਹੋ ਸਕਦੀ ਹੈ।
- ਪੀਲੀਆ ਹੋ ਸਕਦਾ ਹੈ।
- ਵਕਤ ਤੋਂ ਪਹਿਲਾਂ ਬੱਚਾ ਪੈਦਾ ਹੋ ਸਕਦਾ ਹੈ।
- ਸਾਹ ਦੀ ਤਕਲੀਫ਼ ਹੋ ਸਕਦੀ ਹੈ।
- ਵੱਡੇ ਹੋਣ ਉੱਤੇ ਬੱਚਾ ਮੋਟਾਪੇ ਦਾ ਜਾਂ ਸ਼ੱਕਰ ਰੋਗ ਦਾ ਸ਼ਿਕਾਰ ਹੋ
ਸਕਦਾ ਹੈ।
ਜੱਚਾ ਨੂੰ ਖ਼ਤਰੇ :
- * ਵੱਡਾ ਅਪਰੇਸ਼ਨ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਹੋ ਜਾਂਦਾ ਹੈ।
- * ਬੱਚਾ ਢਿੱਡ ਅੰਦਰ ਹੀ ਮਰ ਸਕਦਾ ਹੈ।
- * ਬਲੱਡ ਪ੍ਰੈੱਸ਼ਰ ਦਾ ਰੋਗ ਹੋ ਸਕਦਾ ਹੈ।
- * ਬੱਚਾ ਜੰਮਣ ਤੋਂ ਕੁੱਝ ਸਾਲ ਬਾਅਦ ਮਾਂ ਨੂੰ ਸ਼ੱਕਰ ਰੋਗ ਹੋ ਸਕਦਾ ਹੈ।
ਇਨ੍ਹਾਂ ਤੋਂ ਬਚਣ ਲਈ :
- ਖ਼ੁਰਾਕ : ਖ਼ੁਰਾਕ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਕਾਰਬੋਹਾਈਡਰੇਟ ਘੱਟ
ਤੇ ਗੁੜ, ਖੰਡ, ਸ਼ੱਕਰ, ਸ਼ਹਿਦ ਆਦਿ ਬਿਲਕੁਲ ਨਾ ਬਰਾਬਰ!
- ਕਸਰਤ : ਰੋਜ਼ 30 ਮਿੰਟ ਤੇਜ਼ ਤੁਰਨਾ ਜ਼ਰੂਰੀ ਹੈ। ਜੇ ਭਰੂਣ ਨੂੰ ਕੋਈ
ਖ਼ਤਰਾ ਹੋਵੇ ਤਾਂ 30 ਮਿੰਟ ਹੌਲੀ ਤੁਰਨਾ ਜਾਂ ਤੈਰਨਾ ਜਾਰੀ ਰੱਖਿਆ ਜਾ ਸਕਦਾ
ਹੈ।
- ਲਹੂ ਦਾ ਟੈਸਟ : ਰੋਜ਼ ਇੱਕ ਵਾਰ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਜ਼ਰੂਰ
ਚੈੱਕ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਵਧੀ ਹੋਈ ਸ਼ੱਕਰ ਦੀ ਮਾਤਰਾ ਤੁਰੰਤ ਠੀਕ
ਕੀਤੀ ਜਾ ਸਕੇ ਤੇ ਭਰੂਣ ਉੱਤੇ ਕੋਈ ਮਾੜਾ ਅਸਰ ਨਾ ਪਵੇ।
- ਬਲੱਡ ਪ੍ਰੈੱਸ਼ਰ ਹਫ਼ਤੇ ਵਿਚ ਇਕ ਵਾਰ ਜ਼ਰੂਰ ਚੈੱਕ ਕਰਵਾਉਂਦੇ ਰਹਿਣਾ
ਚਾਹੀਦਾ ਹੈ।
- ਅਲਟਰਾਸਾਊਂਡ ਰਾਹੀਂ ਬੱਚੇ ਦੇ ਵਧਣ ਫੁੱਲਣ ਬਾਰੇ ਰੈਗੂਲਰ ਪਤਾ
ਲਾਉਂਦੇ ਰਹਿਣਾ ਚਾਹੀਦਾ ਹੈ।
ਕਦੋਂ ਇਕਦਮ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ :
- ਬੁਖ਼ਾਰ ਹੋ ਜਾਏ ਜਾਂ ਰੋਟੀ ਨਾ ਖਾਧੀ ਜਾ ਰਹੀ ਹੋਵੇ,
- ਵਧੀ ਹੋਈ ਸ਼ੱਕਰ ਦੀ ਮਾਤਰਾ ਸਦਕਾ ਤਿੱਖੀ ਸਿਰ ਪੀੜ ਹੋਣ ਲੱਗ ਪਵੇ,
ਧਿਆਨ ਨਾ ਲਾਇਆ ਜਾ ਸਕੇ, ਪਿਆਸ ਵਧ ਜਾਵੇ, ਨਜ਼ਰ ਘਟ ਜਾਵੇ ਜਾਂ ਭਾਰ ਘਟਣ ਲੱਗ
ਪਵੇ,
- ਸ਼ੱਕਰ ਦੀ ਮਾਤਰਾ ਘਟਣ ਦੇ ਲੱਛਣ ਦਿੱਸਣ ਲੱਗ ਪੈਣ, ਯਾਨੀ ਘਬਰਾਹਟ,
ਪੂਰੀ ਗੱਲ ਸਮਝ ਨਾ ਆ ਰਹੀ ਹੋਵੇ, ਚੱਕਰ ਆਉਣੇ, ਭੁੱਖ ਵੱਧਣੀ, ਸਿਰ ਪੀੜ, ਧੜਕਣ
ਵੱਧਣੀ, ਹੱਥ ਪੈਰ ਕੰਬਣੇ, ਚਿਹਰਾ ਪੀਲਾ ਪੈ ਜਾਣਾ, ਪਸੀਨਾ ਆਉਣਾ, ਕਮਜ਼ੋਰੀ
ਮਹਿਸੂਸ ਹੋਣੀ, ਆਦਿ।
ਖੋਜਾਂ ਰਾਹੀਂ ਸਾਬਤ ਹੋਏ ਤੱਥ :
- ਗਰਭ ਠਹਿਰਨ ਤੋਂ ਪਹਿਲਾਂ ਵਾਧੂ ਕੋਲੈਸਟਰੋਲ ਤੇ ਅੰਡੇ ਖਾਣ ਨਾਲ ਗਰਭ
ਠਹਿਰਨ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
- ਜੇ ਮਹਾਵਾਰੀ 9 ਤੋਂ 11 ਸਾਲ ਦੀ ਉਮਰ ਵਿਚ ਆਉਣੀ ਸ਼ੁਰੂ ਹੋਈ ਹੋਵੇ
ਤਾਂ ਵੀ ਗਰਭ ਠਹਿਰਨ ਦੌਰਾਨ ਸ਼ੱਕਰ ਰੋਗ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।
ਜਿਹੜੀਆਂ ਗਰਭਵਤੀ ਔਰਤਾਂ ਨੂੰ ਸ਼ੱਕਰ ਰੋਗ ਤੋਂ ਜ਼ਿਆਦਾ ਖ਼ਤਰਾ ਹੁੰਦਾ
ਹੈ, ਉਹ ਹਨ :
- ਬਹੁਤ ਜ਼ਿਆਦਾ ਮੋਟਾਪਾ,
- ਪਿਛਲੇ ਗਰਭ ਦੌਰਾਨ ਵੀ ਸ਼ੱਕਰ ਰੋਗ ਹੋਇਆ ਹੋਵੇ,
- ਟੱਬਰ ਵਿਚ ਕਿਸੇ ਨੂੰ ਪਹਿਲਾਂ ਸ਼ੱਕਰ ਰੋਗ ਹੋਵੇ,
- ਪੋਲੀਮਿਸਰਿਕ ਅੰਡਕੋਸ਼ ਦਾ ਰੋਗ ਪਹਿਲਾਂ ਹੋਵੇ,
- ਪਿਸ਼ਾਬ ਵਿਚ ਸ਼ੂਗਰ ਆ ਰਹੀ ਹੋਵੇ।
ਜਿਨ੍ਹਾਂ ਔਰਤਾਂ ਨੂੰ ਜ਼ਿਆਦਾ ਖ਼ਤਰਾ ਨਹੀਂ ਹੁੰਦਾ, ਉਹ ਹਨ :
- 25 ਸਾਲ ਤੋਂ ਘੱਟ ਦੀ ਉਮਰ,
- ਗਰਭ ਠਹਿਰਨ ਤੋਂ ਪਹਿਲਾਂ ਨਾਰਮਲ ਭਾਰ ਹੋਣਾ,
- ਘਰ ਵਿਚ ਕਿਸੇ ਨੂੰ ਸ਼ੱਕਰ ਰੋਗ ਦਾ ਨਾ ਹੋਣਾ,
- ਪਹਿਲਾਂ ਕਦੇ ਲਹੂ ਵਿਚ ਸ਼ੱਕਰ ਦੀ ਮਾਤਰਾ ਨਾ ਵਧੀ ਹੋਣੀ,
- ਪਹਿਲਾਂ ਗਰਭਪਾਤ ਨਾ ਹੋਇਆ ਹੋਣਾ,
ਵਿਸ਼ਵ ਪੱਧਰ ਉ¤ਤੇ ਸ਼ੱਕਰ ਰੋਗ ਦੀਆਂ ਸ਼ਿਕਾਰ ਗਰਭਵਤੀ ਔਰਤਾਂ ਲਈ ਜਾਰੀ
ਹੋਈਆਂ ਹਦਾਇਤਾਂ :
- ਗਰਭ ਠਹਿਰਨ ਦਾ ਪਤਾ ਲੱਗਦੇ ਸਾਰ ਐਚ.ਬੀ.ਏ.ਇਕ.ਸੀ ਟੈਸਟ ਕਰਵਾਉਣਾ ਲਾਜ਼ਮੀ
ਹੈ।
- ਨਿਰਣੇ ਪੇਟ ਸ਼ੱਕਰ ਦੀ ਮਾਤਰਾ 126 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ
ਜਾਂ ਵੱਧ ਤੇ ਰੈਂਡਮ (ਕੁੱਝ ਖਾਧੇ ਬਾਅਦ) ਮਾਤਰਾ 200 ਮਿਲੀਗ੍ਰਾਮ ਪ੍ਰਤੀ
ਡੈਸੀਲਿਟਰ ਜਾਂ ਵਧ ਅਤੇ ਐਚ.ਬੀ.ਏ.ਇਕ.ਸੀ. 6.5 ਫੀਸਦੀ ਜਾਂ ਵੱਧ ਦਾ ਮਤਲਬ ਹੈ
ਕਿ ਮਾਂ ਨੂੰ ਸ਼ੱਕਰ ਰੋਗ ਗਰਭ ਠਹਿਰਨ ਤੋਂ ਪਹਿਲਾਂ ਹੀ ਹੈ। ਜੇ ਨਿਰਣੇ ਪੇਟ
ਸ਼ੱਕਰ ਦੀ ਮਾਤਰਾ 92 ਤੋਂ 125 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਹੈ ਤਾਂ ਇਸਦਾ
ਮਤਲਬ ਹੈ ਕਿ ਗਰਭ ਦੌਰਾਨ ਸ਼ੱਕਰ ਰੋਗ ਹੋਇਆ ਹੈ।
- ਜੇ ਨਿਰਣੇ ਪੇਟ ਸ਼ੱਕਰ ਦੀ ਮਾਤਰਾ 126 ਮਿਲੀਗ੍ਰਾਮ ਆ ਚੁੱਕੀ ਹੈ
ਤਾਂ ਓ.ਜੀ.ਟੀ.ਟੀ. ਟੈਸਟ (ਖਾਣਾ ਖਾਣ ਬਾਅਦ ਗਲੂਕੋਜ਼ ਖੁਆ ਕੇ ਕੀਤਾ ਟੈਸਟ)
ਕਰਨਾ ਜ਼ਰੂਰੀ ਹੁੰਦਾ ਹੈ।
- ਜੇ 24 ਤੋਂ 28 ਹਫ਼ਤਿਆਂ ਦੇ ਗਰਭ ਦੌਰਾਨ ਓ.ਜੀ.ਟੀ.ਟੀ. ਟੈਸਟ 153
ਤੋਂ 199 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਆਉਂਦਾ ਹੈ ਤਾਂ ਇਸਦਾ ਮਤਲਬ ਹੈ ਕਿ
ਸ਼ੱਕਰ ਰੋਗ ਗਰਭ ਦੌਰਾਨ ਹੋਇਆ ਹੈ। ਜੇ 200 ਤੋਂ ਉ¤ਤੇ ਰਿਪੋਰਟ ਹੈ ਤਾਂ ਮਤਲਬ
ਸ਼ੱਕਰ ਰੋਗ ਦੀਆਂ ਜੜ੍ਹਾਂ ਪੁਰਾਣੀਆਂ ਹਨ।
- ਗਰਭ ਦੌਰਾਨ ਹੋਏ ਸ਼ੱਕਰ ਰੋਗ ਦਾ ਪਹਿਲਾ ਇਲਾਜ ਕਸਰਤ ਤੇ ਸੰਤੁਲਿਤ
(ਬਿਨਾਂ ਮਿੱਠੇ ਵਾਲੀ) ਖ਼ੁਰਾਕ ਹੀ ਹੈ। ਜੇ ਇਨ੍ਹਾਂ ਨਾਲ ਕਾਬੂ ਵਿਚ ਨਾ ਆਵੇ
ਤਾਂ ਦਵਾਈਆਂ ਲੈਣੀਆਂ ਪੈਂਦੀਆਂ ਹਨ।
- ਗਰਭ ਦੌਰਾਨ ਹੋਏ ਸ਼ੱਕਰ ਰੋਗ ਵਾਲੀ ਹਰ ਔਰਤ ਨੂੰ ਬੱਚਾ ਜੰਮਣ ਤੋਂ
ਡੇਢ ਮਹੀਨੇ ਬਾਅਦ ਦੁਬਾਰਾ ਓ.ਜੀ.ਟੀ.ਟੀ. ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ
ਪਤਾ ਲੱਗ ਸਕੇ ਕਿ ਉਸ ਦੀ ਵਧੀ ਹੋਈ ਸ਼ੂਗਰ ਠੀਕ ਹੋ ਚੁੱਕੀ ਹੈ ਜਾਂ ਨਹੀਂ।
- ਅਗਲੀ ਵਾਰ ਗਰਭ ਠਹਿਰਨ ਤੋਂ ਪਹਿਲਾਂ ਹਰ ਹਾਲ ਸ਼ੱਕਰ ਰੋਗ ਦੇ ਸਾਰੇ
ਟੈਸਟ ਹੋਣੇ ਜ਼ਰੂਰੀ ਹਨ।
- ਹਰ ਸ਼ੱਕਰ ਰੋਗੀ ਗਰਭਵਤੀ ਦੇ ਅੱਖ ਵਿਚਲੀ ਪਰਤ (ਰੈਟੀਨਾ) ਦਾ ਟੈਸਟ
ਕਰਵਾਉਣਾ ਜ਼ਰੂਰੀ ਹੈ ਕਿ ਉਸ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ! ਜੇ ਹੋਇਆ ਹੈ
ਤਾਂ ਹਰ ਹਾਲ ਉਸੇ ਵੇਲੇ ਇਲਾਜ ਕਰਵਾਉਣ ਦੀ ਲੋੜ ਹੈ।
- ਜੇ ਗਰਭ ਹਾਲੇ ਨਹੀਂ ਠਹਿਰਿਆ ਤਾਂ ਹਰ ਸ਼ੱਕਰ ਰੋਗੀ ਔਰਤ ਦੇ ਅੱਖ ਦਾ
ਮੁਆਇਨਾ ਕਰਨਾ ਜ਼ਰੂਰੀ ਹੈ ਤਾਂ ਜੋ ਰੈਟੀਨਾ ਪਰਤ ਦਾ ਕਿਸੇ ਵੀ ਕਿਸਮ ਦਾ ਨੁਕਸਾਨ
ਗਰਭ ਠਹਿਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕੇ।
ਖ਼ੁਰਾਕ:
- ਗਰਭ ਦੌਰਾਨ ਹੋਈਆਂ ਸ਼ੱਕਰ ਰੋਗੀ ਔਰਤਾਂ ਨੂੰ ਇੱਕੋ ਵੇਲੇ ਰੱਜ ਕੇ ਨਹੀਂ
ਖਾਣਾ ਚਾਹੀਦਾ। ਇਸ ਦੀ ਬਜਾਏ ਦਿਨ ਵਿਚ ਛੇ ਵਾਰ ਥੋੜਾ ਥੋੜਾ ਵੰਡ ਕੇ ਖਾ ਲੈਣਾ
ਚਾਹੀਦਾ ਹੈ। ਇਸ ਵਿਚ ਨਾਸ਼ਤਾ, ਦੁਪਿਹਰ ਦਾ ਖਾਣਾ, ਰਾਤ ਦਾ ਖਾਣਾ ਤੇ ਵਿਚ ਤਿੰਨ
ਵਾਰ ਹਲਕਾ ਖਾਣਾ ਸ਼ਾਮਲ ਹਨ।
- ਕਾਰਬੋਹਾਈਡਰੇਟ ਦੀ ਮਾਤਰਾ ਵੱਧੋ ਵੱਧ 50 ਫੀਸਦੀ, ਥਿੰਦਾ 25
ਫੀਸਦੀ ਤੇ ਪ੍ਰੋਟੀਨ ਵੀ 25 ਫੀਸਦੀ ਹੋਣੇ ਚਾਹੀਦੇ ਹਨ।
- ਜੇ ਕਾਰਬੋਹਾਈਡਰੇਟ ਦੀ ਮਾਤਰਾ 35 ਤੋਂ 40 ਫੀਸਦੀ ਰੱਖ ਲਈ ਜਾਵੇ
ਤਾਂ ਜੱਚਾ ਤੇ ਬੱਚਾ ਵੱਧ ਸਿਹਤਮੰਦ ਰਹਿੰਦੇ ਹਨ।
- ਕਾਰਬੋਹਾਈਡਰੇਟ ਲਈ ਛਾਣਬੂਰੇ ਵਾਲਾ ਆਟਾ, ਦਾਲਾਂ, ਆਲੂ, ਸ਼ਕਰਕੰਦੀ
ਲੈਣੀਆਂ ਚਾਹੀਦੀਆਂ ਹਨ।
- ਰੋਜ਼ਾਨਾ ਛੇ ਹਫ਼ਤਿਆਂ ਲਈ ਕੈਲਸ਼ੀਅਮ (1000 ਮਿਲੀਗ੍ਰਾਮ) ਤੇ
ਵਿਟਾਮਿਨ ਡੀ 50,000 ਯੂਨਿਟ ਸਿਰਫ਼ ਦੋ ਖ਼ੁਰਾਕਾਂ ਛੇ ਹਫ਼ਤਿਆਂ ਦੇ ਫਰਕ ਨਾਲ ਲੈਣ
ਨਾਲ ਸ਼ੱਕਰ ਰੋਗ ਵਿਚ ਫ਼ਾਇਦਾ ਹੁੰਦਾ ਵੇਖਿਆ ਗਿਆ ਹੈ। ਇੰਜ ਨਿਰਣੇ ਕਾਲਜੇ ਸ਼ੱਕਰ
ਦੀ ਮਾਤਰਾ ਘੱਟ ਹੋਈ ਲੱਭੀ ਗਈ ਹੈ।
ਓ.ਜੀ.ਟੀ.ਟੀ. ਟੈਸਟ : ਇਹ ਟੈਸਟ ਕਰਨ ਤੋਂ ਪਹਿਲਾਂ
ਗਰਭਵਤੀ ਔਰਤ ਨੂੰ ਤਿੰਨ ਦਿਨ ਰੱਜ ਕੇ ਕਾਰਬੋਹਾਈਡਰੇਟ ਲੈਣੇ ਚਾਹੀਦੇ ਹਨ। ਫੇਰ ਸ਼ਾਮ
ਨੂੰ ਰੋਟੀ ਖਾਣ ਬਾਅਦ 8 ਤੋਂ 14 ਘੰਟੇ ਬਿਨਾਂ ਕੁੱਝ ਖਾਧੇ ਪੀਤੇ, ਸੁੱਤੇ ਉ¤ਠਦੇ
ਸਾਰ ਟੈਸਟ ਕਰਵਾਉਣਾ ਚਾਹੀਦਾ ਹੈ।
ਨਿਰਣੇ ਕਾਲਜੇ ਲਹੂ ਵਿਚ 95 ਮਿਲੀਗ੍ਰਾਮ
ਸ਼ੂਗਰ, ਫੇਰ ਗਲੂਕੋਜ਼ ਖਾਣ ਦੇ ਇਕ ਘੰਟੇ ਬਾਅਦ 180, ਦੋ ਘੰਟੇ ਬਾਅਦ 155 ਤੇ ਤਿੰਨ
ਘੰਟੇ ਬਾਅਦ 140 ਦਾ ਮਤਲਬ ਹੈ ਕਿ ਔਰਤ ਨੂੰ ਗਰਭ ਦੌਰਾਨ ਸ਼ੱਕਰ ਰੋਗ ਹੋ ਚੁੱਕਿਆ ਹੈ।
ਜੇ ਤੁਰੰਤ ਇਲਾਜ ਨਾ ਸ਼ੁਰੂ ਕੀਤਾ ਜਾਏ (ਮਿੱਠਾ ਬੰਦ ਤੇ ਕਸਰਤ ਸ਼ੁਰੂ) ਤਾਂ ਭਰੂਣ
ਵਾਧੂ ਭਾਰ ਵਾਲਾ ਵੀ ਹੋ ਸਕਦਾ ਹੈ, ਸੁੱਜ ਸਕਦਾ ਹੈ ਤੇ ਉਸ ਦੀ ਮੌਤ ਵੀ ਹੋ ਸਕਦੀ
ਹੈ।
ਗਰਭ ਠਹਿਰਨ ਤੋਂ ਪਹਿਲਾਂ ਦੇ ਸ਼ੱਕਰ ਰੋਗ ਬਾਰੇ ਕਿਵੇਂ ਪਤਾ
ਲਾਇਆ ਜਾਵੇ ? ਆਮ ਤੌਰ ਉੱਤੇ ਕਈ ਮਾਵਾਂ ਗਰਭ ਠਹਿਰਨ ਤੋਂ ਪਹਿਲਾਂ
ਕੋਈ ਟੈਸਟ ਕਰਵਾਉਂਦੀਆਂ ਹੀ ਨਹੀਂ ਤੇ ਕਈ ਵਾਰ ਇਹ ਲੱਭਣ ਵਿਚ ਦਿੱਕਤ ਆਉਂਦੀ ਹੈ ਕਿ
ਮਾਂ ਨੂੰ ਗਰਭ ਦੌਰਾਨ ਸ਼ੱਕਰ ਰੋਗ ਹੋਇਆ ਹੈ ਜਾਂ ਪਹਿਲਾਂ ਤੋਂ ਹੀ ਸੀ।
ਅਮਰੀਕਨ ਡਾਇਆਬੀਟੀਜ਼ ਐਸੋਸੀਏਸ਼ਨ ਵੱਲੋਂ ਕੁੱਝ ਟੈਸਟ ਨਿਰਧਾਰਤ ਕੀਤੇ ਗਏ ਹਨ ਜਿਨ੍ਹਾਂ
ਦੇ ਆਧਾਰ ਉ¤ਤੇ ਜੱਚਾ ਨੂੰ ਗਰਭ ਠਹਿਰਨ ਤੋਂ ਪਹਿਲਾਂ ਦੇ ਸ਼ੱਕਰ ਰੋਗ ਨਾਲ ਪੀੜਤ ਮੰਨ
ਲਿਆ ਜਾਂਦਾ ਹੈ। ਇਹ ਹਨ :
- ਐਚ.ਬੀ.ਏ.ਇਕ.ਸੀ = 6.5 ਫੀਸਦੀ ਜਾਂ ਵੱਧ,
- ਅੱਠ ਘੰਟੇ ਦੇ ਨਿਰਣੇ ਪੇਟ ਬਾਅਦ ਦੀ ਲਹੂ ਵਿਚਲੀ ਸ਼ੱਕਰ ਦੀ ਮਾਤਰਾ
126 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਵੱਧ,
- ਜੱਚਾ ਨੂੰ 75 ਗ੍ਰਾਮ ਗਲੂਕੋਜ਼ ਖੁਆ ਕੇ ਦੋ ਘੰਟਿਆਂ ਬਾਅਦ
ਓ.ਜੀ.ਟੀ.ਟੀ. ਟੈਸਟ ਵਿਚਲੀ ਲਹੂ ਦੀ ਮਾਤਰਾ 200 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ
ਜਾਂ ਵੱਧ ਹੋਵੇ,
- ਦਿਨ ਵਿਚ ਕਿਸੇ ਵੇਲੇ ਦੀ ਸ਼ੱਕਰ ਦੀ ਮਾਤਰਾ (ਰੈਂਡਮ) 200
ਮਿਲੀਗ੍ਰਾਮ ਜਾਂ ਇਸ ਤੋਂ ਵੱਧ ਹੋਵੇ ਅਤੇ ਜੱਚਾ ਨੂੰ ਲੋੜੋਂ ਵੱਧ ਭੁੱਖ ਤੇ
ਪਿਆਸ ਲੱਗ ਰਹੀ ਹੋਵੇ। ਪੱਕਾ ਕਰਨ ਲਈ ਇਹ ਸਾਰੇ ਟੈਸਟ ਇਕ ਤੋਂ ਵੱਧ ਵਾਰ ਜ਼ਰੂਰੀ
ਕਰ ਲੈਣੇ ਚਾਹੀਦੇ ਹਨ।
ਇਲਾਜ : ਮੈਟਫਾਰਮਿਨ ਗੋਲੀਆਂ ਜਾਂ ਇਨਸੂਲਿਨ ਦੇ ਟੀਕੇ
ਸਿਰਫ਼ ਸਪੈਸ਼ਲਿਸਟ ਡਾਕਟਰ ਦੀ ਦੇਖ-ਰੇਖ ਹੇਠਾਂ ਹੀ ਸ਼ੁਰੂ ਕਰਨੇ ਚਾਹੀਦੇ ਹਨ। ਪਰ,
ਇਲਾਜ ਨਾ ਕਰਵਾਉਣ ਉੱਤੇ ਜੱਚਾ ਤੇ ਬੱਚਾ, ਦੋਨਾਂ ਲਈ ਹੀ ਖ਼ਤਰਨਾਕ ਸਿੱਟੇ ਨਿਕਲ ਸਕਦੇ
ਹਨ।
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|