ਵਿਗਿਆਨ ਪ੍ਰਸਾਰ

ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

ਅੱਜ ਕਲ ‘ਹਾਈ ਹੀਲ ਤੇ ਨੱਚੇ’ ਵਰਗੇ ਗੀਤ ਸੰਗੀਤ ਨੇ ਨਿੱਕੀਆਂ ਕੁੜੀਆਂ ਨੂੰ ਵੀ ਉੱਚੀ ਅੱਡੀ ਵਾਲੇ ਸੈਂਡਲ ਪਾਉਣ ਉੱਤੇ ਮਜਬੂਰ ਕਰ ਦਿੱਤਾ ਹੈ।

ਫੈਸ਼ਨ ਦਾ ਸਿਖਰ ਬਣ ਚੁੱਕੀਆਂ ਉੱਚੀਆਂ ਅੱਡੀਆਂ ਸਿਰਫ਼ ਕੁੜੀਆਂ ਵਿਚ ਹੀ ਨਹੀਂ, ਮੁੰਡਿਆਂ ਵਿਚ ਵੀ ਰੁਝਾਨ ਬਣ ਚੁੱਕੀਆਂ ਹਨ।

ਵੱਖੋ-ਵੱਖਰੇ ਮੁਲਕਾਂ ਦੀਆਂ ਅਨੇਕ ਖੋਜਾਂ ਉੱਚੀ ਅੱਡੀ ਦੇ ਮਾੜੇ ਪ੍ਰਭਾਵਾਂ ਬਾਰੇ ਹੋ ਚੁੱਕੀਆਂ ਹਨ। ਪਰ, ਫੇਰ ਵੀ ਉੱਚੀਆਂ ਅੱਡੀਆਂ ਵਾਲੇ ਬੂਟਾਂ ਸੈਂਡਲਾਂ ਦਾ ਚਲਣ ਹਟ ਹੀ ਨਹੀਂ ਰਿਹਾ। ਦਿਨੋ-ਦਿਨ ਵਧਦਾ ਰੁਝਾਨ ਕਿਵੇਂ ਸਰੀਰ ਉੱਤੇ ਮਾੜਾ ਅਸਰ ਪਾ ਰਿਹਾ ਹੈ, ਉਸੇ ਬਾਰੇ ਅੱਗੇ ਸਪਸ਼ਟ ਕੀਤਾ ਗਿਆ ਹੈ।

ਅੱਡੀਆਂ ਉੱਚੀਆਂ ਰਾਹੀਂ ਭਾਰ ਚੁੱਕਣ ਦੀ ਕੀਮਤ ਸਰੀਰ ਦੇ ਵੱਖੋ-ਵੱਖ ਅੰਗ ਅਦਾ ਕਰਦੇ ਹਨ। ਪੈਰ, ਅੱਡੀ, ਗੋਡੇ, ਚੂਲਾ ਤੇ ਰੀੜ ਦੀ ਹੱਡੀ ਉੱਤੇ ਬਹੁਤ ਮਾੜੇ ਅਸਰ ਤਾਂ ਪੈਂਦੇ ਹੀ ਹਨ, ਤੋਰ ਅਤੇ ਖੜੇ ਹੋਣ ਦਾ ਢੰਗ ਵੀ ਤਬਦੀਲ ਹੋ ਜਾਂਦਾ ਹੈ।

ਦੁਨੀਆ ਵਿਚ ਸਿਰਫ਼ 28 ਫੀਸਦੀ ਔਰਤਾਂ ਹਨ ਜਿਨਾਂ ਨੇ ਕਦੇ ਉੱਚੀ ਅੱਡੀ ਨਹੀਂ ਪਾਈ। ਬਾਕੀ 72 ਫੀਸਦੀ ਵਿੱਚੋਂ ਕੁੱਝ ਰੋਜ਼ ਤੇ ਕੁੱਝ ਕਦੇ ਕਦਾਈਂ ਪਾਉਂਦੀਆਂ ਰਹਿੰਦੀਆਂ ਹਨ। ਨਿੱਕੀਆਂ ਬੱਚੀਆਂ ਖ਼ਾਸ ਕਰ ਪੰਜ ਸਾਲ ਤੋਂ ਛੋਟੀਆਂ ਬੱਚੀਆਂ ਵੀ ਹੁਣ ਤਾਂ ਆਮ ਹੀ ਉੱਚੀ ਅੱਡੀ ਪਾਈ ਵੇਖੀਆਂ ਜਾ ਸਕਦੀਆਂ ਹਨ। ਬਣ ਰਹੇ ਸਰੀਰ ਤੇ ਵਧ ਰਹੀਆਂ ਹੱਡੀਆਂ ਵਿੱਚ ਪਏ ਬੇਢੰਗੇ ਦਬਾਓ ਕਾਰਣ ਲੱਤ ਦੇ ਪੱਠੇ ਸੁੰਗੜ ਜਾਂਦੇ ਹਨ ਤੇ ਰੀੜ ਦੀ ਹੱਡੀ ਦਾ ਹੇਠਲਾ ਹਿੱਸਾ ਅਗਾਂਹ ਮੁੜ ਜਾਂਦਾ ਹੈ। ਛਾਤੀ ਦੀਆਂ ਹੱਡੀਆਂ ਅਗਾਂਹ ਧੱਕੀਆਂ ਜਾਂਦੀਆਂ ਹਨ ਤੇ ਗੋਡੇ ਉੱਤੇ ਸਾਰਾ ਵਾਧੂ ਭਾਰ ਪੈ ਜਾਂਦਾ ਹੈ।

ਪਿੱਠ :  ਕੁਦਰਤ ਵੱਲੋਂ ਰੀੜ ਦੀ ਹੱਡੀ ਅੰਗਰੇਜ਼ੀ ਅੱਖ਼ਰ ‘ਐੱਸ’ ਵਾਂਗ ਬਣਾਈ ਹੋਈ ਹੈ ਤਾਂ ਜੋ ਮੋਢਿਆਂ ਵਿਚਕਾਰ ਰੀੜ ਦੀ ਹੱਡੀ ਹਲਕੀ ਬਾਹਰ ਨੂੰ ਹੋਵੇ ਤੇ ਹੇਠਲਾ ਸਿਰਾ ਲੱਕ ਦੇ ਕੋਲੋਂ ਅਗਾਂਹ ਨੂੰ ਧੱਕਿਆ ਹੋਵੇ। ਉੱਚੀ ਅੱਡੀ ਪਾਉਣ ਨਾਲ ਰੀੜ ਦੀ ਹੱਡੀ ਦਾ ਉਪਰਲਾ ਸਿਰਾ ਅਗਾਂਹ ਧੱਕਿਆ ਜਾਂਦਾ ਹੈ ਤੇ ਹੇਠਲਾ ਪਿੱਛੇ! ਇੰਜ ਲਗਾਤਾਰ ਪਿੱਠ ਦਰਦ ਹੁੰਦੀ ਰਹਿ ਸਕਦੀ ਹੈ।

ਖੜੇ ਹੋਣ ਦਾ ਤਰੀਕਾ : ਉੱਚੀ ਅੱਡੀ ਪਾਉਣ ਨਾਲ ਪੈਰ ਦੇ ਅਗਲੇ ਪੰਜੇ ਉੱਤੇ ਪੂਰਾ ਭਾਰ ਪੈ ਜਾਂਦਾ ਹੈ ਤੇ ਸਰੀਰ ਦੇ ਪੂਰੇ ਭਾਰ ਦਾ ਸੰਤੁਲਨ ਰੱਖਣ ਲਈ ਰੀੜ ਦੀ ਹੱਡੀ ਦੇ ਨਾਲ ਲੱਤ ਦੇ ਪੱਠੇ ਵੀ ਪੂਰਾ ਜ਼ੋਰ ਲਾਉਂਦੇ ਹਨ ਜਿਸ ਨਾਲ ਭਾਵੇਂ ਕੋਈ ਸਿੱਧਾ ਖੜਾ ਦਿਸੇ, ਪਰ ਉਸ ਦੀ ਰੀੜ ਦੀ ਹੱਡੀ ਅਤੇ ਪੰਜਿਆਂ ਦਾ ਨਾਸ ਵੱਜ ਰਿਹਾ ਹੁੰਦਾ ਹੈ। ਕੁਦਰਤੀ ਤੌਰ ਉੱਤੇ ਬਣੀਆਂ ਭਾਰ ਝੱਲਣ ਵਾਲੀਆਂ ਥਾਵਾਂ ਦੀ ਬਜਾਏ ਜਦੋਂ ਹੋਰਨਾਂ ਥਾਵਾਂ ਉੱਤੇ ਭਾਰ ਪੈਂਦਾ ਹੈ ਜਾਂ ਹੱਡੀ ਮੁੜਦੀ ਹੈ, ਤਾਂ ਉੱਥੇ ਹੌਲੀ-ਹੌਲੀ ਸਦੀਵੀ ਬਦਲਾਓ ਪੈ ਜਾਂਦਾ ਹੈ।

ਰੀੜ ਦੀ ਹੱਡੀ ਹੇਠਲੇ ਸਿਰੇ ਤੋਂ (ਕਮਰ ਕੋਲੋਂ) ਅੱਗੇ ਝੁਕਣ ਨਾਲ ਸਰੀਰ ਦਾ ਭਾਰ ਅਗਲੇ ਹਿੱਸੇ ਉੱਤੇ ਪੈ ਜਾਂਦਾ ਹੈ, ਜਿਸ ਨਾਲ ਰੀੜ ਦੀ ਹੱਡੀ ਦੇ ਮਣਕੇ ਅਗਲੇ ਸਿਰਿਆਂ ਤੋਂ ਘਸਣ ਲੱਗ ਪੈਂਦੇ ਹਨ। ਲੱਤਾਂ ਦੇ ਪੱਠੇ ਉੱਚੀ ਅੱਡੀ ਪਾ ਕੇ ਸੁੰਗੜਦੇ ਰਹਿਣ ਨਾਲ, ਹਮੇਸ਼ਾ ਲਈ ਆਕਾਰ ਵਿਚ ਕੁੱਝ ਛੋਟੇ ਤੇ ਮੋਟੇ ਹੋ ਜਾਂਦੇ ਹਨ।

ਸਪੌਂਡੀਲੋਡਿਸਥੀਸਿਸ : ਰੀੜ ਦੀ ਹੱਡੀ ਵਿੱਚੋਂ ਮਣਕਿਆਂ ਵਿਚਕਾਰਲੇ ਸਹਾਰੇ ਦੇ ਅਗਲੇ ਸਿਰੇ ਦਾ ਬਾਹਰ ਵੱਲ ਖਿਸਕਣਾ ਜਾਂ ਮਣਕਾ ਹੀ ਖਿਸਕ ਜਾਣਾ ਵੀ ਕਈ ਵਾਰ ਵੇਖਣ ਵਿਚ ਆਉਂਦਾ ਹੈ, ਖਾਸ ਕਰ ਉਨਾਂ ਵਿਚ, ਜਿਹੜੇ ਹਫ਼ਤੇ ਵਿਚ ਤਿੰਨ ਜਾਂ ਚਾਰ ਦਿਨ ਜਾਂ ਰੋਜ਼ ਹੀ ਉੱਚੀਆਂ ਅੱਡੀਆਂ ਪਾਉਂਦੇ ਹੋਣ। ਸਰੀਰ ਦਾ ਭਾਰ ਰੀੜ ਦੀ ਹੱਡੀ ਦੇ ਹੇਠਲੇ ਹਿੱਸੇ ਵਿਚ ਬਾਹਰਲੇ ਪਾਸੇ ਦੀ ਥਾਂ ਅੰਦਰਲੇ ਕਮਜ਼ੋਰ ਹਿੱਸੇ ਉੱਤੇ ਪੈਂਦੇ ਰਹਿਣ ਕਾਰਣ ਅਜਿਹਾ ਹੁੰਦਾ ਹੈ।

ਫੋਰਾਮਿਨ ਸਟੀਨੋਸਿਸ : ਰੀੜ ਦੀ ਹੱਡੀ ਦੇ ਅੰਦਰ ਕੁਦਰਤ ਵੱਲੋਂ ਸਰੀਰ ਨੂੰ ਨਸਾਂ ਪਹੁੰਚਾਉਣ ਦਾ ਰਾਹ ਬਣਾਇਆ ਹੁੰਦਾ ਹੈ। ਇਸਦੇ ਆਸ-ਪਾਸ ਸੱਟ ਫੇਟ ਤੋਂ ਬਚਾਉਣ ਲਈ ਕੁੱਝ ਖੁੱਲੀ ਥਾਂ ਰੱਖੀ ਹੋਈ ਹੈ, ਜਿਸ ਵਿਚ ਪਾਣੀ ਭਰਿਆ ਹੁੰਦਾ ਹੈ। ਉੱਚੀ ਅੱਡੀ ਪਾਉਣ ਨਾਲ ਟੇਢੀ ਮੇਢੀ ਹੋਈ ਰੀੜ ਦੀ ਹੱਡੀ ਵਿਚਲੇ ਕੁੱਝ ਮਣਕੇ ਜਿਹੜੇ ਬਹੁਤਾ ਭਾਰ ਝੱਲਣ ਲਈ ਬਣਾਏ ਹੀ ਨਹੀਂ ਸਨ ਗਏ, ਉਨਾਂ ਅੰਦਰਲਾ ਸੁਰਾਖ਼ ਦਬਾਓ ਪੈਣ ਨਾਲ ਭੀੜਾ ਹੋ ਜਾਂਦਾ ਹੈ ਤੇ ਨਸਾਂ ਦੱਬ ਦਿੰਦਾ ਹੈ। ਨਤੀਜੇ ਵਜੋਂ ਕੁੱਝ ਸਾਲਾਂ ਬਾਅਦ ਲੱਤਾਂ ਤੇ ਪਿੱਠ ਵਿਚ ਦਰਦ ਰਹਿਣ ਲੱਗ ਪੈਂਦਾ ਹੈ। ਕਈ ਵਾਰ ਲੱਤਾਂ ਵੱਲ ਜਾਂਦੀ ਤਿੱਖੀ ਪੀੜ, ਕੀੜੀਆਂ ਲੜਦੀਆਂ ਮਹਿਸੂਸ ਹੋਣੀਆਂ, ਲੱਤਾਂ ਸੁੰਨ ਹੋਣੀਆਂ, ਪੱਠਿਆਂ ਦੀ ਕਮਜ਼ੋਰੀ, ਨਸਾਂ ਖਿੱਚੀਆਂ ਮਹਿਸੂਸ ਹੋਣੀਆਂ, ਸ਼ਿਆਟਿਕਾ, ਆਦਿ ਵਰਗੇ ਲੱਛਣ ਦਿਸਣ ਲੱਗ ਪੈਂਦੇ ਹਨ।

ਪੈਰਾਂ ਦੇ ਅਗਲੇ ਸਿਰੇ : ਪੂਰਾ ਭਾਰ ਝੱਲਦੇ ਰਹਿਣ ਕਾਰਣ-ਅੱਟਣ ਬਣਨੇ, ਜੋੜਾਂ ਵਿਚ ਸਦੀਵੀ ਨੁਕਸ, ਪੀੜ ਹੁੰਦੀ ਰਹਿਣੀ, ਨਿੱਕੇ ਜੋੜ ਦੁੱਖਣੇ, ਚਮੜੀ ਸਖ਼ਤ ਹੋਣੀ ਆਦਿ ਵੇਖਣ ਨੂੰ ਮਿਲਦੇ ਹਨ।

ਓਸਟੀਓਆਰਥਰਾਈਟਿਸ : ਹੱਡੀਆਂ ਬੇਲੋੜੇ ਭਾਰ ਕਾਰਣ ਛੇਤੀ ਖੁਰ ਜਾਂਦੀਆਂ ਹਨ।

ਲੰਬਾਈ : ਛੋਟੀ ਉਮਰ ਤੋਂ ਹੀ ਉੱਚੀ ਅੱਡੀ ਪਾਉਣ ਵਾਲੀਆਂ ਕੁੜੀਆਂ ਦੀ ਲੰਬਾਈ ਵੀ ਘੱਟ ਰਹਿ ਜਾਂਦੀ ਹੈ।

ਇਨਾਂ ਤੋਂ ਬਚਣ ਲਈ :

 1. ਵਧਦੀ ਉਮਰ ਦੇ ਬੱਚਿਆਂ ਵਿਚ ਸ਼ੌਕੀਆ ਵੀ ਉੱਚੀ ਅੱਡੀ ਨਹੀਂ ਪਾਉਣ ਦੇਣੀ ਚਾਹੀਦੀ।
 2. ਸੋਲਾਂ ਵਰਿਆਂ ਤੋਂ ਬਾਅਦ ਕਦੇ ਕਦਾਈਂ (ਮਹੀਨੇ ਵਿਚ ਸਿਰਫ਼ ਤਿੰਨ ਵਾਰ) ਬਾਹਰ ਕਿਸੇ ਪਾਰਟੀ ਉੱਤੇ ਜਾਣ ਲੱਗਿਆਂ ਇਕ ਅੱਧ ਘੰਟੇ ਲਈ ਉੱਚੀ ਅੱਡੀ ਪਾਈ ਜਾ ਸਕਦੀ ਹੈ। ਘੰਟੇ ਤੋਂ ਵੱਧ ਬਿਲਕੁਲ ਨਹੀਂ।
 3. ਉੱਚੀ ਅੱਡੀ ਪਾਉਣ ਤੋਂ ਪਹਿਲਾਂ ਤੇ ਬਾਅਦ ਵਿਚ ਪੱਠਿਆਂ ਦੀ ਕਸਰਤ ਕਰਨੀ ਜ਼ਰੂਰੀ ਹੈ। ਸਟਰੈਚਿੰਗ ਕਸਰਤਾਂ ਕਰ ਕੇ ਪੱਠਿਆਂ ਵਿਚਲੀ ਖਿੱਚ ਤੇ ਲੰਬਾਈ ਸਹੀ ਰੱਖੀ ਜਾ ਸਕਦੀ ਹੈ।
 4. ਦੋ ਇੰਚ ਤੋਂ ਉੱਚੀ ਅੱਡੀ ਨਹੀਂ ਪਾਉਣੀ ਚਾਹੀਦੀ।
 5. ਉੱਚੀ ਅੱਡੀ ਦਾ ਅਗਲਾ ਸਿਰਾ ਨੁਕੀਲਾ ਨਹੀਂ ਹੋਣਾ ਚਾਹੀਦਾ। ਚੌੜੇ ਪੱਬ ਵਾਲਾ ਹੀ ਲੈਣਾ ਚਾਹੀਦਾ ਹੈ। ਇੰਜ ਨਿੱਕੇ ਜੋੜਾਂ ਦਾ ਸਦੀਵੀ ਨੁਕਸਾਨ ਹੋਣ ਤੋਂ ਬਚਾਓ ਹੋ ਜਾਂਦਾ ਹੈ।
 6. ਜੁੱਤੀ ਦੇ ਅੰਦਰ ਚਮੜੇ ਦੀ ਪਰਤ ਲੁਆ ਲੈਣੀ ਠੀਕ ਰਹਿੰਦੀ ਹੇ ਤਾਂ ਜੋ ਉੱਚੀ ਅੱਡੀ ਤੋਂ ਫਿਸਲ ਕੇ ਪੈਰ ਦਾ ਸਾਰਾ ਅਗਲਾ ਸਿਰਾ ਮੁੜ ਕੇ ਇਕੱਠਾ ਨਾ ਹੋ ਜਾਵੇ। ਇੰਜ ਨਿੱਕੇ ਜੋੜਾਂ ਉੱਤੇ ਅੱਟਣ ਬਣਨ ਤੋਂ ਬਚਾਓ ਹੋ ਜਾਂਦਾ ਹੈ।
 7. ਘਰ ਵਿਚ ਤਾਂ ਉੱਚੀ ਅੱਡੀ ਉੱਕਾ ਹੀ ਨਹੀਂ ਪਾਉਣੀ ਚਾਹੀਦੀ, ਪਰ ਬਾਹਰ ਜਾਣ ਲੱਗਿਆਂ ਵੀ ਆਪਣੇ ਨਿੱਕੇ ਬੈਗ ਵਿਚ ਬਿਨਾਂ ਹੀਲ ਦੀ ਜੁੱਤੀ ਦਾ ਜੋੜਾ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਪਾਰਟੀ ਤੋਂ ਬਾਅਦ ਤੁਰੰਤ ਜੁੱਤੀ ਬਦਲ ਲਈ ਜਾਵੇ।
 8. ਉੱਚੀ ਅੱਡੀ ਖਰੀਦਣ ਵੇਲੇ ਪੈਰਾਂ ਵਲ ਝਾਕਣ ਦੀ ਬਜਾਏ ਚੂਲੇ ਉੱਪਰਲੀ ਰੀੜ ਦੀ ਹੱਡੀ ਦਾ ਅਗਾਂਹ ਵੱਲ ਹੁੰਦਾ ਝੁਕਾਓ ਵੇਖਣ ਜਾਂ ਟੋਹਣ ਦੀ ਲੋੜ ਹੁੰਦੀ ਹੈ। ਜੇ ਗੋਲਾਈ (ਕਰਵ) ਡੇਢ ਸੈਂਟੀਮੀਟਰ ਤੋਂ ਵੱਧ ਅਗਾਂਹ ਹੋ ਰਹੀ ਹੈ ਤਾਂ ਘੱਟ ਉੱਚੀ ਅੱਡੀ ਲੈਣੀ ਚਾਹੀਦੀ ਹੈ।

ਨਾਰਥ ਕੈਰੋਲੀਨਾ ਯੂਨੀਵਰਸਿਟੀ ਦੇ ਖੋਜੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਛੋਟੀ ਉਮਰੇ ਉੱਚੀ ਅੱਡੀ ਪਾਉਣ ਵਾਲੀਆਂ ਬੱਚੀਆਂ ਤੇ ਘੰਟੇ ਤੋਂ ਵੱਧ ਜਵਾਨ ਔਰਤਾਂ ਵਿਚ ਪਾਈ ਹੀਲ ਵਾਲੀ ਜੁੱਤੀ ਉਨਾਂ ਦੀ ਅੱਡੀ ਦੇ ਜੋੜ ਦਾ ਸਦੀਵੀ ਨੁਕਸਾਨ ਕਰ ਦਿੰਦੀ ਹੈ ਤੇ ਪੱਠੇ ਵੀ ਹਮੇਸ਼ਾ ਲਈ ਕਮਜ਼ੋਰ ਕਰ ਦਿੰਦੀ ਹੈ।

ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਉੱਚੀ ਅੱਡੀ ਪਾਉਂਦੇ ਰਹਿਣ ਨਾਲ ਲੱਤਾਂ ਦੇ ਪੱਠੇ ਹਮੇਸ਼ਾ ਲਈ ਕੁੱਝ ਸੁੰਗੜ ਕੇ ਛੋਟੇ ਹੋ ਜਾਂਦੇ ਹਨ। ਟਰੀਸ਼ੀਆ ਟਰਨਰ ਨੇ ਐਥਲੈਟਿਕ ਟਰੇਨਿੰਗ ਦਿੰਦਿਆਂ ਆਪਣੇ ਸਾਥੀਆਂ ਨਾਲ ਸ਼ਾਰਲੋ ਯੂਨੀਵਰਸਿਟੀ ਵਿਚ ਖੋਜ ਕਰਦਿਆਂ ਲੱਭਿਆ ਕਿ ਹਵਾਈ ਜਹਾਜ਼ਾਂ ਵਿਚ ਏਅਰ ਹੋਸਟੈਸਾਂ ਵੱਲੋਂ ਲੰਮੇ ਸਮੇਂ ਤਕ ਉੱਚੀਆਂ ਅੱਡੀਆਂ ਪਾਉਣ ਨਾਲ ਉਨਾਂ ਦੇ ਅੱਡੀਆਂ ਦੇ ਲਿਗਾਮੈਂਟ, ਪੱਠੇ ਤੇ ਨਸਾਂ ਵੀ ਹਮੇਸ਼ਾ ਲਈ ਨੁਕਸਾਨੇ ਜਾਂਦੇ ਹਨ। ਹੌਲੀ-ਹੌਲੀ ਇਹ ਪੀੜ ਲੱਤਾਂ ਵੱਲ ਵੀ ਜਾਣ ਲੱਗ ਪੈਂਦੀ ਹੈ।

ਸਭ ਤੋਂ ਵੱਧ ਨੁਕਸਾਨ 20 ਵਰਿਆਂ ਦੇ ਨੇੜੇ ਤੇੜੇ ਉੱਚੀ ਅੱਡੀ ਪਾਉਣ ਵਾਲਿਆਂ ਵਿਚ ਵੇਖਿਆ ਗਿਆ ਕਿ 30 ਵਰਿਆਂ ਤੱਕ ਪਹੁੰਚਦੇ ਉਨਾਂ ਦਾ ਸਰੀਰ ਪੂਰੀ ਮਾਰ ਝੱਲ ਚੁੱਕਿਆ ਹੁੰਦਾ ਹੈ। ਉਸ ਤੋਂ ਬਾਅਦ ਉਨਾਂ ਦੀ ਤੋਰ ਹਮੇਸ਼ਾ ਲਈ ਖ਼ਰਾਬ ਹੋ ਜਾਂਦੀ ਹੈ।

ਐਥਲੈਟਿਕ ਟਰੇਨਿੰਗ ਦੌਰਾਨ ਟਰਨਰ ਨੇ ਕੁੱਝ ਕਸਰਤਾਂ ਰਾਹੀਂ ਫਾਇਦਾ ਹੁੰਦਾ ਵੇਖਿਆ ਜੋ ਉੱਚੀ ਅੱਡੀ ਪਾਉਣ ਵਾਲਿਆਂ ਨੂੰ ਸਰੀਰ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਹਰ ਹਾਲ ਕਰਨੀਆਂ ਹੀ ਪੈਣੀਆਂ ਹਨ। ਉਹ ਹਨ :

 1. ਭੁੰਜੇ ਬਹਿ ਕੇ, ਲੱਤਾਂ ਸਿੱਧੀਆਂ ਕਰ ਕੇ, ਤੌਲੀਏ ਨਾਲ ਪੈਰਾਂ ਦੇ ਹੇਠਿਓਂ ਖਿੱਚ ਪਾ ਕੇ ਹੱਥਾਂ ਨਾਲ ਉਤਾਂਹ ਖਿੱਚੋ ਤੇ ਪੈਰਾਂ ਨਾਲ ਉਸ ਨੂੰ ਹੇਠਾਂ ਧੱਕੋ। ਇਹ ਖਿੱਚ 30 ਸਕਿੰਟ ਤਕ ਇਕ ਸਮੇਂ ਰੱਖਣੀ ਚਾਹੀਦੀ ਹੈ ਤੇ 10 ਤੋਂ 15 ਵਾਰ ਕਰਨੀ ਹੁੰਦੀ ਹੈ।
 2. ਇੱਕ ਲੱਤ ਦੇ ਭਾਰ ਉੱਤੇ 30 ਸਕਿੰਟ ਖੜੇ ਹੋਵੋ। ਵਾਰੀ-ਵਾਰੀ ਇਹ ਵੀ 10 ਤੋਂ 15 ਵਾਰ ਕਰਨੀ ਹੈ।
 3. ਸਿੱਧੇ ਖੜੇ ਹੋ ਕੇ ਇੱਕ ਵਾਰ ਅੱਡੀ ਤੇ ਫੇਰ ਦੂਜੀ ਵਾਰ ਪੰਜਾ ਚੁੱਕ ਕੇ, ਵਾਰੀ-ਵਾਰੀ 10 ਸਕਿੰਟ ਲਈ 10 ਤੋਂ 15 ਵਾਰ ਕਰੋ।
 4. ਪਿੱਠ ਬਿਲਕੁਲ ਸਿੱਧੀ ਰੱਖ ਕੇ ਜ਼ਮੀਨ ਤੋਂ ਚੀਜ਼ ਚੁੱਕੋ। ਫੇਰ ਰੱਖੋ ਤੇ ਫੇਰ ਚੁੱਕੋ। ਵੀਹ ਤੋਂ 25 ਵਾਰ ਅਜਿਹਾ ਕਰੋ।

ਧਿਆਨ ਰਹੇ ਕਿ ਸਿਰਫ਼ ਔਰਤਾਂ ਜਾਂ ਬੱਚੀਆਂ ਵਿਚ ਹੀ ਨਹੀਂ, ਉੱਚੀ ਅੱਡੀ ਵਾਲੇ ਬੂਟ ਪੁਰਸ਼ਾਂ ਵਿਚ ਵੀ ਫੈਸ਼ਨ ਬਣ ਚੁੱਕੇ ਹਨ। ਸੋ ਦੁਹਾਂ ਨੂੰ ਹੀ ਆਪਣੇ ਸਰੀਰ ਦਾ ਪੂਰਾ ਧਿਆਨ ਰੱਖਣ ਦੀ ਲੋੜ ਹੈ। ਲੰਬਾਈ ਵਧਾਉਣ ਲਈ ਸ਼ੁਰੂ ਤੋਂ ਹੀ ਕਸਰਤ ਅਤੇ ਸੰਤੁਲਿਤ ਖ਼ੁਰਾਕ ਉੱਤੇ ਧਿਆਨ ਰੱਖਿਆ ਜਾਵੇ ਤਾਂ ਲੰਬਾਈ ਆਪੇ ਹੀ ਏਨੀ ਵਧ ਜਾਣੀ ਹੈ ਕਿ ਉੱਚੀ ਅੱਡੀ ਦੀ ਲੋੜ ਹੀ ਨਹੀਂ ਰਹਿਣੀ। ਸੋ ਖੁਸ਼ ਰਹੋ, ਤੰਦਰੁਸਤ ਰਹੋ ਤੇ ਜੇ ਗਿੱਠੇ ਰਹਿ ਚੁੱਕੇ ਹੋ ਤਾਂ ਆਪਣੇ ਕਾਰਜਾਂ ਨਾਲ ਆਪਣਾ ਕੱਦ ਉੱਚਾ ਕਰ ਕੇ ਲੋਕਾਂ ਦਾ ਦਿਲ ਜਿੱਤੋ ਨਾ ਕਿ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ ਪਾ ਕੇ!

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

08/04/2017
 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com