|
|
ਵਿਗਿਆਨ
ਪ੍ਰਸਾਰ |
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
|
|
ਏਸ਼ੀਆ ਤੇ ਅਫਰੀਕਾ ਵਿਚ ਰਾਗੀ ਕਾਫੀ ਉਗਾਈ ਜਾਂਦੀ ਹੈ। ਇਹ ਘੱਟ ਪਾਣੀ ਵਿਚ ਉਗਾਈ
ਜਾ ਸਕਦੀ ਹੈ ਤੇ ਪਹਾੜਾਂ ਵਿਚ ਵੀ। ਮਾੜੇ ਚੰਗੇ ਮੌਸਮ ਨੂੰ ਸੌਖਿਆਂ ਜਰ ਜਾਂਦੀ ਹੈ।
ਕਰਨਾਟਕ ਵਿੱਚੋਂ ਪੂਰੇ ਭਾਰਤ ਵਾਸਤੇ 58 ਫੀਸਦੀ ਰਾਗੀ ਪਹੁੰਚਦੀ ਹੈ। ਇਸਤੋਂ ਵਧੀਆ
ਅੰਨ ਸ਼ਾਇਦ ਹੀ ਕੋਈ ਹੋਵੇ ਕਿਉਂਕਿ ਇਸ ਵਿਚ ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਲੋਹ ਕਣ
ਤੇ ਹੋਰ ਅਨੇਕ ਲੋੜੀਂਦੇ ਤੱਤ ਹਨ। ਇਸ ਵਿਚ ਅਨਸੈਚੂਰੇਟਿਡ
ਥਿੰਦਾ ਕਾਫ਼ੀ ਘੱਟ ਹੈ।
ਭਾਰ ਘਟਾਉਣ ਲਈ ਇਸ ਤੋਂ ਬਿਹਤਰ ਕੋਈ ਹੋਰ ਅੰਨ ਨਹੀਂ ਤੇ ਬੀਮਾਰੀਆਂ ਤੋਂ ਬਚਾਉਣ
ਵਿਚ ਵੀ ਇਸਦਾ ਕੋਈ ਸਾਨੀ ਨਹੀਂ। ਕਮਜ਼ੋਰ ਹੱਡੀਆਂ, ਖੁਰੀਆਂ ਹੋਈਆਂ ਹੱਡੀਆਂ, ਲਹੂ ਦੀ
ਕਮੀ, ਸ਼ੱਕਰ ਰੋਗ ਆਦਿ ਤੋਂ ਬਚਣ ਲਈ ਰਾਗੀ ਹਰ ਹਾਲ ਵਰਤਣੀ ਹੀ ਪੈਂਦੀ ਹੈ।
ਕਮਾਲ ਤਾਂ ਇਹ ਵੇਖੋ ਕਿ ਤਣਾਓ ਘਟਾਉਣ ਲਈ ਵੀ ਇਹ ਲਾਹੇਵੰਦ ਸਾਬਤ ਹੋ ਚੁੱਕੀ ਹੈ।
ਇਸ ਨੂੰ ਪਾਲਿਸ਼ ਕਰਨ ਦੀ ਲੋੜ ਨਹੀਂ ਹੁੰਦੀ, ਇਸੇ ਲਈ ਇਸਨੂੰ ਇੰਜ ਹੀ ਪਿਹਾ ਕੇ ਖਾਧਾ
ਜਾ ਸਕਦਾ ਹੈ ਜਿਸ ਨਾਲ ਇਸ ਦੀ ਪੋਸ਼ਟਿਕਤਾ ਬਰਕਰਾਰ ਰਹਿੰਦੀ ਹੈ।
ਫ਼ਾਇਦੇ :
ਭਾਰ ਘਟਾਉਣ ਲਈ :
ਜਿੰਨੇ ਵੀ ਉੱਚ ਪੱਧਰੀ ਜਾਂ ਮਹਿੰਗੇ ਭਾਰ ਘਟਾਉਣ ਵਾਲੇ ਪਲੈਨ ਸ਼ੁਰੁ ਕੀਤੇ ਜਾਣ, ਹਰ
ਕਿਸੇ ਵਿਚ ਖ਼ੁਰਾਕ ਵਿਚ ਰਾਗੀ ਖਾਣ ਨੂੰ ਕਿਹਾ ਜਾਂਦਾ ਹੈ। ਕਾਰਨ? ਇਸ ਵਿਚਲਾ
ਅਮਾਈਨੋ ਏਸਿਡ ‘ਟਰਿਪਟੋਫੈਨ’ ਭੁੱਖ ਮਾਰਦਾ ਹੈ। ਸਭ ਤੋਂ ਵੱਧ
ਫਾਈਬਰ ਭਰਪੂਰ ਹੋਣ ਸਦਕਾ ਇਹ ਢਿੱਡ ’ਚ ਪਾਣੀ ਇਕੱਠਾ ਕਰ ਲੈਂਦਾ ਹੈ ਤੇ
ਢਿੱਡ ਭਰਿਆ ਮਹਿਸੂਸ ਹੁੰਦਾ ਹੈ। ਅਨਸੈਚੂਰੇਟਿਡ ਥਿੰਦਾ ਹੋਰ ਵੀ ਭਾਰ
ਘਟਾ ਦਿੰਦਾ ਹੈ। ਢਿੱਡ ਭਰਿਆ ਮਹਿਸੂਸ ਹੋਣ ਸਦਕਾ ਘੱਟ ਖਾਣਾ ਖਾਧਾ ਜਾਂਦਾ ਹੈ ਤੇ
ਫਾਈਬਰ ਛੇਤੀ ਹਜ਼ਮ ਨਾ ਹੋਣ ਕਾਰਨ ਢਿੱਡ ਛੇਤੀ ਖਾਲੀ ਵੀ ਨਹੀਂ ਹੁੰਦਾ।
ਹੱਡੀਆਂ ਤਗੜੀਆਂ ਕਰਨ ਲਈ :
ਰਾਗੀ ਵਿਚ ਜਿੰਨਾ ਕੈਲਸ਼ੀਅਮ ਹੈ, ਓਨਾ ਕਿਸੇ ਹੋਰ ਸਬਜ਼ੀ ਜਾਂ ਅੰਨ ’ਚ ਨਹੀਂ। ਇਸੇ ਲਈ
ਰਾਗੀ ਖਾਣ ਨਾਲ ਸਰੀਰ ਅੰਦਰ ਕੈਲਸ਼ੀਅਮ ਤੇ ਵਿਟਾਮਿਨ ਡੀ ਦਾ ਭੰਡਾਰ ਜਮਾਂ ਹੋ ਜਾਂਦਾ
ਹੈ ਜੋ ਹੱਡੀਆਂ ਤਗੜੀਆਂ ਕਰ ਦਿੰਦਾ ਹੈ ਤੇ ਛੇਤੀ ਖੁਰਨ ਵੀ ਨਹੀਂ ਦਿੰਦਾ। ਇਸੇ ਲਈ
ਬੱਚਿਆਂ ਤੇ ਬਜ਼ੁਰਗਾਂ ਲਈ ਰਾਗੀ ਦਾ ਦਲੀਆ ਇਕ ਬੇਸ਼ਕੀਮਤੀ ਸੁਗਾਤ ਵਾਂਗ ਹੈ ਜੋ ਥੋੜੀ
ਮਾਤਰਾ ਵਿਚ ਪੂਰੀ ਤਾਕਤ ਦੇ ਦਿੰਦਾ ਹੈ।
ਸ਼ੱਕਰ ਰੋਗੀਆਂ ਲਈ :
ਜਿਨਾਂ ਨੂੰ ਸ਼ੱਕਰ ਰੋਗ ਹੋਣ ਦਾ ਖ਼ਤਰਾ ਹੈ, ਉਨਾਂ ਵਾਸਤੇ ਰਾਗੀ ਕੁਦਰਤੀ ਨਿਆਮਤ ਤੋਂ
ਘੱਟ ਨਹੀਂ ਕਿਉਂਕਿ ਇਸ ਵਿਚਲਾ ਫਾਈਬਰ ਤੇ ‘ਪੌਲੀਫੀਨੋਲ’, ਕਣਕ,
ਚੌਲਾਂ ਤੇ ਹੋਰ ਸਾਰੇ ਕਿਸਮਾਂ ਦੇ ਅੰਨ ਤੋਂ ਕਿਤੇ ਵੱਧ ਹੈ। ਇਸਨੂੰ ਖਾਣ ਨਾਲ ਰੋਟੀ
ਛੇਤੀ ਹਜ਼ਮ ਨਹੀਂ ਹੁੰਦੀ ਤੇ ਲਹੂ ਵਿਚ ਸ਼ੱਕਰ ਦੀ ਮਾਤਰਾ ਛੇਤੀ ਵਧਦੀ ਨਹੀਂ। ਰਾਗੀ ਦਾ
ਗਲਾਈਸੀਮਿਕ ਇੰਡੈਕਸ ਕਾਫ਼ੀ ਘੱਟ ਹੋਣ ਸਦਕਾ ਸ਼ੱਕਰ ਰੋਗੀਆਂ ਨੂੰ ਅੱਧ
ਰਾਤ ਨੂੰ ਸ਼ੱਕਰ ਦੀ ਮਾਤਰਾ ਘਟਣ ਦਾ ਖ਼ਤਰਾ ਟਲ ਜਾਂਦਾ ਹੈ ਤੇ ਉਨਾਂ ਦੀ ਸ਼ੱਕਰ ਦੀ
ਮਾਤਰਾ ਸਹੀ ਰਹਿੰਦੀ ਹੈ।
ਕੋਲੈਸਟਰੋਲ ਨੂੰ ਘਟਾਉਣ ਲਈ :
ਕੋਲੈਸਟਰੋਲ ਨੂੰ ਘਟਾਉਣ ਵਿਚ ਵੀ ਰਾਗੀ ਦਾ ਕੋਈ ਸਾਨੀ ਨਹੀਂ। ਦਿਲ
ਨੂੰ ਸਿਹਤਮੰਦ ਰੱਖਣ ਲਈ ਰਾਗੀ ਬੇਮਿਸਾਲ ਹੈ। ਇਹ ਨਾੜੀਆਂ ਵਿਚ ਕੋਲੈਸਟਰੋਲ
ਦੇ ਖਲੇਪੜ ਜੰਮਣ ਨਹੀਂ ਦਿੰਦੀ ਤੇ ਦਿਲ ਦੀਆਂ ਬੀਮਾਰੀਆਂ ਹੋਣ ਤੋਂ ਰੋਕਦੀ ਹੈ।
ਦਿਮਾਗ਼ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰੱਖ ਕੇ ਪਾਸਾ ਮਰਨ ਦਾ ਖ਼ਤਰਾ ਘਟਾ ਦਿੰਦੀ
ਹੈ।
ਅਮਾਈਨੋ ਏਸਿਡ ‘ਲੈਸੀਥਿਨ’ ਤੇ ‘ਮੀਥਾਈਓਨੀਨ’
ਕੋਲੈਸਟਰੋਲ ਨੂੰ ਛੇਤੀ ਘਟਾਉਣ ਦੇ ਨਾਲ-ਨਾਲ ਜਿਗਰ ਵਿੱਚੋਂ ਜੰਮੇ ਥੰਦੇ ਨੂੰ ਵੀ
ਖੋਰ ਦਿੰਦੇ ਹਨ। ‘ਥਰੀਓਨੀਨ’ ਅਮਾਈਨੋ ਏਸਿਡ ਜੋ ਰਾਗੀ ਵਿਚ
ਬੇਅੰਤ ਹੈ, ਉਹ ਜਿਗਰ ਵਿਚ ਥਿੰਦਾ ਇਕੱਠਾ ਹੋਣ ਹੀ ਨਹੀਂ ਦਿੰਦਾ।
ਜੇ ਰਾਗੀ ਨੂੰ ਪੂਰੀ ਪੱਕਣ ਤੋਂ ਪਹਿਲਾਂ ਵਰਤ ਲਿਆ ਜਾਵੇ, ਯਾਨੀ ਜਦੋਂ ਅਜੇ ਹਰੀ
ਹੀ ਹੋਵੇ, ਤਾਂ ਇਹ ਬਲੱਡ ਪ੍ਰੈੱਸ਼ਰ ਘਟਾਉਣ ਵਿਚ ਵੀ ਸਹਾਈ ਹੋ ਜਾਂਦੀ
ਹੈ।
ਤਣਾਓ ਘਟਾਉਣ ਲਈ :
ਐਂਟੀ ਆਕਸੀਡੈਂਟ ਭਰਪੂਰ ਹੋਣ ਕਾਰਨ, ਖ਼ਾਸ ਕਰ ਟਰਿਪਟੋਫ਼ੈਨ
ਤੇ ਹੋਰ ਅਮਾਈਨੋ ਏਸਿਡ, ਰਾਗੀ ਖਾਣ ਨਾਲ ਸਰੀਰ ਅੰਦਰ ਫਰੀ ਰੈਡੀਕਲ
ਆਪਣੇ ਮਾੜੇ ਅਸਰ ਛੱਡ ਨਹੀਂ ਸਕਦੇ ਤੇ ਨਤੀਜਾ-ਤਣਾਓ ਦਾ ਘਟਣਾ। ਇੰਜ ਹੁੰਦੇ ਸਾਰ
ਬਲੱਡ ਪ੍ਰੈੱਸ਼ਰ ਨਾਰਮਲ ਹੋ ਜਾਂਦਾ ਹੈ, ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ
ਹੈ, ਸਿਰ ਪੀੜ ਠੀਕ ਹੋ ਜਾਂਦੀ ਹੈ ਤੇ ਨੀਂਦਰ ਵੀ ਵਧੀਆ ਆਉਣ ਲੱਗ ਪੈਂਦੀ ਹੈ।
ਸਿਰ ਪੀੜ ਤੇ ਮਿਗਰੇਨ ਵਾਲੇ ਮਰੀਜ਼ਾਂ ਲਈ ਰਾਗੀ ਕਾਫ਼ੀ ਅਸਰਦਾਰ ਸਾਬਤ ਹੋ ਚੁੱਕੀ
ਹੈ।
ਪੱਠਿਆਂ ਦਾ ਕੰਮ ਕਾਰ :
ਕੁਦਰਤੀ ਪ੍ਰੋਟੀਨ ਦਾ ਸਭ ਤੋਂ ਵਧੀਆ ਸੋਮਾ ਰਾਗੀ ਹੀ ਮੰਨਿਆ ਗਿਆ ਹੈ। ਨਾ ਸਿਰਫ਼
ਅਮਾਈਨੋ ਏਸਿਡ, ਬਲਕਿ ਕੈਲਸ਼ੀਅਮ, ਲੋਹ-ਕਣ, ਨਾਇਆਸਿਨ, ਥਾਇਆਮੀਨ,
ਰਾਈਬੋਫਲੇਵਿਨ, ਵੇਲੀਨ, ਥਰੀਓਨੀਨ, ਆਈਸੋਲਿਊਸੀਨ,
ਮੀਥਾਇਓਨੀਨ ਤੇ ਟਰਿਪਟੋਫੈਨ ਪੱਠਿਆਂ ਦੇ ਕੰਮ ਕਾਰ, ਉਨਾਂ
ਲਈ ਲਹੂ ਬਣਾਉਣਾ, ਤਣਾਓ ਘਟਾ ਕੇ ਗਰੋਥ ਹਾਰਮੋਨ ਵਧਾਉਣਾ, ਆਦਿ ਵਿਚ
ਮਦਦ ਕਰਦੇ ਹਨ। ਇਸੇ ਲਈ ਲੰਬਾਈ ਵਧਾਉਣ ਲਈ ਰਾਗੀ ਜ਼ਰੂਰ ਖਾਣੀ ਚਾਹੀਦੀ ਹੈ।
ਲਹੂ ਦੀ ਕਮੀ ਠੀਕ ਕਰਨੀ :
ਪੁੰਗਰੀ ਹੋਈ ਰਾਗੀ ਰੈਗੂਲਰ ਤੌਰ ਉੱਤੇ ਵਰਤਣ ਵਾਲਿਆਂ ਨੂੰ ਲਹੂ ਦੀ ਕਮੀ ਹੋ
ਹੀ ਨਹੀਂ ਸਕਦੀ। ਇਸ ਵਿਚਲਾ ਵਿਟਾਮਿਨ ਸੀ ਖ਼ੁਰਾਕ ਵਿੱਚੋਂ ਲੋਹ ਕਣ ਹਜ਼ਮ ਕਰਨ ਵਿਚ
ਮਦਦ ਕਰਦਾ ਹੈ। ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਰੋਜ਼ ਰਾਗੀ ਖਾਣ ਵਾਲਿਆਂ ਨੂੰ
ਆਇਰਨ ਦੀਆਂ ਗੋਲੀਆਂ ਖਾਣ ਦੀ ਲੋੜ ਹੀ ਨਹੀਂ ਰਹਿੰਦੀ।
ਹਾਜ਼ਮਾ ਠੀਕ ਕਰਨਾ :
ਫਾਈਬਰ ਭਰਪੂਰ ਹੋਣ ਕਾਰਨ ਅੰਤੜੀਆਂ ਠੀਕ ਠਾਕ ਚਲਦੀਆਂ ਰਹਿੰਦੀਆਂ ਹਨ
ਤੇ ਕਬਜ਼ ਨਹੀਂ ਹੁੰਦੀ। ਰਾਗੀ ਵਿਚਲਾ ਫਾਈਬਰ ਹਜ਼ਮ ਨਹੀਂ ਹੁੰਦਾ ਤੇ
ਪਾਣੀ ਨੂੰ ਵਿਚ ਮਿਲਾ ਕੇ ਅੰਤੜੀਆਂ ਤੰਦਰੁਸਤ ਰੱਖਦਾ ਹੈ ਜਿਸ ਨਾਲ ਹਾਜ਼ਮਾ ਠੀਕ
ਰਹਿੰਦਾ ਹੈ।
ਜੱਚਾ ਦਾ ਦੁੱਧ ਵੱਧ ਬਣਨਾ :
ਦੁੱਧ ਪਿਆਉਣ ਵਾਲੀਆਂ ਮਾਵਾਂ ਵਾਸਤੇ ਰਾਗੀ ਬਹੁਤ ਲਾਹੇਵੰਦ ਹੈ। ਜਿੱਥੇ ਇਹ ਸੰਪੂਰਨ
ਖ਼ੁਰਾਕ ਵਾਂਗ ਹੈ, ਉੱਥੇ ਹੀਮੋਗਲੋਬਿਨ ਠੀਕ ਰੱਖਦੀ ਹੈ ਤੇ ਹੱਡੀਆਂ
ਵੀ ਤਗੜੀਆਂ ਕਰਦੀ ਹੈ। ਹਰੀ ਰਾਗੀ ਜੱਚਾ ਦਾ ਦੁੱਧ ਵਧਾ ਦਿੰਦੀ ਹੈ ਤੇ ਮਾਂ ਦੇ ਦੁੱਧ
ਵਿਚ ਸਾਰੇ ਜ਼ਰੂਰੀ ਤੱਤ ਵੀ ਭਰ ਦਿੰਦੀ ਹੈ ਜਿਵੇਂ, ਲੋਹ ਕਣ, ਕੈਲਸ਼ੀਅਮ, ਤੇ ਦਿਮਾਗ਼
ਵਧਾਉਣ ਵਾਲੇ ਅਮਾਈਨੋ ਏਸਿਡ ਵੀ।
ਚਮੜੀ ਨੂੰ ਜਵਾਨ ਰੱਖਣਾ :
ਚਮੜੀ ਨੂੰ ਝੁਰੜੀਆਂ ਤੋਂ ਬਚਾਉਣ ਲਈ ਰਾਗੀ ਦਾ ‘ਐਂਟੀਏਜਿੰਗ ਡਰਿੰਕ’ ਬਹੁਤ
ਆਮ ਵਰਤਿਆ ਜਾਂਦਾ ਹੈ। ਰਾਗੀ ਵਿਚਲੇ ਅਮਾਈਨੋ ਏਸਿਡ ‘ਮੀਥਾਇਓਨੀਨ’
ਤੇ ‘ਲਾਈਸੀਨ’, ਕੋਲਾਜਨ ਬਣਾਉਂਦੇ ਹਨ। ਕੋਲਾਜਨ
ਨਾਲ ਚਮੜੀ ਢਿੱਲੀ ਨਹੀਂ ਪੈਂਦੀ ਤੇ ਝੁਰੜੀਆਂ ਵੀ ਛੇਤੀ ਨਹੀਂ ਪੈਂਦੀਆਂ। ਇਸੇ ਲਈ
ਰਾਗੀ ਖਾਣ ਵਾਲੇ ਜ਼ਿਆਦਾ ਦੇਰ ਜਵਾਨ ਦਿਸਦੇ ਰਹਿੰਦੇ ਹਨ।
ਰਾਗੀ ਨੂੰ ਖਾਣ ਦਾ ਤਰੀਕਾ :
- ਪੰਜ ਕਿਲੋ ਮਲਟੀਗਰੇਨ (ਛੋਲੇ, ਸੋਇਆਬੀਨ, ਕਣਕ, ਜੁਆਰ,
ਬਾਜਰਾ, ਸੱਤੂ) ਆਟੇ ਵਿਚ ਇੱਕ ਕਿਲੋ ਛਾਣਬੂਰਾ ਤੇ ਇੱਕ ਕਿਲੋ ਰਾਗੀ ਪਾ ਕੇ ਰੱਖ
ਲਵੋ। ਇਸ ਦਾ ਆਟਾ ਗੁੰਨ ਕੇ ਰੋਟੀ ਬਣਾਉਣ ਨਾਲ ਸਰੀਰ ਸਿਹਤਮੰਦ ਰੱਖਿਆ ਜਾ ਸਕਦਾ
ਹੈ।
- ਰਾਗੀ ਦਾ ਸ਼ਰਬਤ ਬਣਾਉਣ ਲਈ :
- ਇੱਕ ਕੱਪ ਪਾਣੀ ਲਓ
- ਤਿੰਨ ਚਮਚ ਸ਼ੱਕਰ
- ਇੱਕ ਚਮਚ ਛੋਟੀ ਲਾਚੀ ਪੀਸੀ ਹੋਈ
- ਦੁੱਧ 1/4 ਕੱਪ
- ਰਾਗੀ ਦਾ ਆਟਾ 1/2 ਕੱਪ
ਰਾਗੀ ਦੇ ਆਟੇ ਨੂੰ ਵੱਡੇ ਭਾਂਡੇ ਵਿਚ ਪਾ ਕੇ, ਹੌਲੀ-ਹੌਲੀ ਵਿਚ ਪਾਣੀ ਮਿਲਾਓ ਤੇ
ਲਗਾਤਾਰ ਹਿਲਾਉਂਦੇ ਰਹੋ ਤਾਂ ਜੋ ਢੇਲੇ ਨਾ ਬਣ ਜਾਣ। ਗਾੜੀ ਪੇਸਟ ਬਣ ਜਾਣ ਉੱਤੇ
ਇਸ ਨੂੰ ਪਾਸੇ ਰੱਖ ਦਿਓ। ਦੁੱਧ ਉਬਾਲੋ ਤੇ ਗਾੜੀ ਪੇਸਟ ਨੂੰ ਦੁੱਧ ਵਿਚ
ਹੌਲੀ-ਹੌਲੀ ਹਿਲਾਉਂਦੇ ਹੋਏ ਮਿਲਾ ਦਿਓ। ਵਿੱਚੇ ਸ਼ੱਕਰ ਤੇ ਲਾਚੀ ਪਾ ਦਿਓ। ਹੌਲੀ
ਕੀਤੀ ਹੋਈ ਗੈਸ ਉੱਤੇ ਭਾਂਡਾ ਰੱਖ ਕੇ ਹੌਲੀ-ਹੌਲੀ ਹਿਲਾਉਂਦੇ ਰਹੋ। ਫੇਰ ਠੰਡਾ ਕਰ
ਕੇ ਵਿਚ ਬਦਾਮ, ਕਾਜੂ ਤੇ ਅਖਰੋਟ ਦੇ ਟੋਟੇ ਪਾ ਲਵੋ। ਲਓ ਜੀ ਹੋ ਗਈ ਤਿਆਰ ਗਰਮੀਆਂ
ਵਾਸਤੇ ਠੰਡੀ ਸੁਗ਼ਾਤ ਤੇ ਸਰਦੀਆਂ ਦੀ ਗਰਮ ਸੁਗ਼ਾਤ। ਇਸਤੋਂ ਵਧੀਆ ਹੋਰ ਕੋਈ
ਸਿਹਤਮੰਦ ਸ਼ਰਬਤ ਹੋ ਹੀ ਨਹੀਂ ਸਕਦਾ। (ਸ਼ੱਕਰ ਰੋਗੀ ਸ਼ੱਕਰ ਤੋਂ ਬਗ਼ੈਰ ਪੀਣ)
- ਰਾਗੀ ਦਾ ਸੂਪ :
ਜੇ ਕੋਈ ਭਾਰ ਘਟਾਉਣ ਬਾਰੇ ਸੋਚ ਰਿਹਾ ਹੈ ਤੇ ਸਿਹਤਮੰਦ ਰਹਿਣ ਦਾ ਫ਼ੈਸਲਾ ਕਰ
ਚੁੱਕਿਆ ਹੈ ਤਾਂ ਰਾਗੀ ਦਾ ਸੂਪ ਪੀਤੇ ਬਿਨਾਂ ਅਗਲਾ ਦਿਨ ਚੜਨਾ ਹੀ ਨਹੀਂ ਚਾਹੀਦਾ।
ਬਿਨਾਂ ਘਿਓ ਦੇ, ਪਰ ਸਬਜ਼ੀਆਂ ਦੇ ਸਾਰੇ ਜ਼ਰੂਰੀ ਤੱਤਾਂ ਸਮੇਤ ਬਣਿਆ ਇਹ ਸੂਪ ਪੂਰਨ
ਸੰਤੁਲਿਤ ਖ਼ੁਰਾਕ ਹੈ।
- ਰਾਗੀ ਦਾ ਆਟਾ -3/4 ਕੱਪ
- ਟਮਾਟਰ ਕੱਟਿਆ ਹੋਇਆ-1
- ਪਿਆਜ਼ ਕੱਟਿਆ ਹੋਇਆ-1
- ਫੁੱਲ ਗੋਭੀ ਕੱਦੂਕਸ ਕੀਤੀ ਹੋਈ-1/2 ਕੱਪ
-ਹਰੇ ਮਟਰ -1/4 ਕੱਪ
- ਗਾਜਰਾਂ ਕੱਟੀਆਂ ਹੋਈਆਂ- 1/4 ਕੱਪ
- ਥੋਮ-4 ਤੁਰੀਆਂ ਬਰੀਕ ਕੱਟੀਆਂ ਹੋਈਆਂ
- ਪਾਣੀ - ਇੱਕ ਲਿਟਰ
- ਦੁੱਧ - ਦੋ ਕੱਪ
- ਖੰਡ - ਦੋ ਚਮਚ
- ਲੂਣ ਤੇ ਮਿਰਚ – ਸਵਾਦ ਅਨੁਸਾਰ
- ਖੋਪੇ ਦਾ ਤੇਲ - ਦੋ ਚਮਚ
- ਜ਼ੀਰਾ - ਦੋ ਚਮਚ
- ਕੜੀ ਪੱਤਾ - ਦੋ
ਪੈਨ ਦੇ ਵਿਚ ਪਾਣੀ ਪਾ ਕੇ ਉਬਾਲੋ। ਉਸ ਵਿਚ ਪਿਆਜ਼, ਥੋਮ,
ਗਾਜਰਾਂ, ਫੁੱਲਗੋਭੀ, ਹਰੇ ਮਟਰ, ਟਮਾਟਰ, ਲੂਣ, ਮਿਰਚ ਤੇ ਖੰਡ ਮਿਲਾ ਦਿਓ। ਇਸਨੂੰ
10 ਮਿੰਟ ਉਬਾਲੋ। ਇੱਕ ਵੱਖਰੇ ਪੈਨ ਵਿਚ ਖੋਪੇ ਦਾ ਤੇਲ ਗਰਮ ਕਰ ਕੇ ਜੀਰਾ
ਤੇ ਕੜੀ ਪੱਤਾ ਪਾ ਕੇ ਭੁੰਨ ਲਵੋ ਤੇ ਬਾਕੀ ਦੇ ਉਬਲੇ ਪਾਣੀ ਵਿਚ ਮਿਲਾ ਦਿਓ। ਫਿਰ
ਵਿਚ ਦੁੱਧ ਮਿਲਾਓ। ਅਖ਼ੀਰ ਵਿਚ ਪਾਣੀ ਵਿਚ ਘੁਲਿਆ ਰਾਗੀ ਦਾ ਆਟਾ ਮਿਲਾ ਦਿਓ। ਇਸ
ਸਾਰੇ ਮਿਸ਼ਰਨ ਨੂੰ ਹਲਕੀ ਅੱਗ ਉ¤ਤੇ 10 ਮਿੰਟ ਲਈ ਰਿੰਨੋ। ਫੇਰ ਤਾਜ਼ਾ ਹਰਾ ਧਨੀਆ
ਬਰੀਕ ਕੱਟ ਕੇ ਉ¤ਤੇ ਪਾ ਦਿਓ ਤੇ ਗਰਮਾ ਗਰਮ ਪੀ ਲਵੋ।
- ਰਾਗੀ ਦਾ ਉਪਮਾ :
ਆਮ ਤੌਰ ਉੱਤੇ ਉਪਮਾ ਚੌਲਾਂ ਨੂੰ ਫੇਹ ਕੇ ਬਣਾਇਆ ਜਾਂਦਾ ਹੈ ਪਰ ਰਾਗੀ ਦਾ ਉਪਮਾ
ਉਸਤੋਂ ਕਿਤੇ ਵੱਧ ਸਿਹਤਮੰਦ ਹੈ।
- ਰਾਗੀ ਦਾ ਆਟਾ - ਇੱਕ ਕੱਪ
- ਰਾਈ - 1/2 ਚਮਚ
- ਜੀਰਾ - 1/2 ਚਮਚ
- ਤੇਲ - 4 ਚਮਚ
- ਛੋਲਿਆਂ ਦੀ ਦਾਲ - 1/2 ਚਮਚ
- ਉੜਦ ਦਾਲ - 1/2 ਚਮਚ
- ਹਲਦੀ - ਇੱਕ ਚੂੰਢੀ
- ਹਰੀਆਂ ਮਿਰਚਾਂ - 2 (ਕੱਟੀਆਂ ਹੋਈਆਂ)
- ਪਿਆਜ਼ ਕੱਟਿਆ ਹੋਇਆ - ਇੱਕ
- ਟਮਾਟਰ ਕੱਟਿਆ ਹੋਇਆ- ਇੱਕ
- ਕੜੀ ਪੱਤਾ - 4
-ਧਨੀਆ ਕੱਟਿਆ ਹੋਇਆ- 4 ਚਮਚ
- ਲੂਣ - ਸਵਾਦ ਅਨੁਸਾਰ
- ਪਾਣੀ - 2 ਕੱਪ
- ਨਿੰਬੂ ਨਿਚੋੜਿਆ ਹੋਇਆ- 4 ਚਮਚ
ਇੱਕ ਚਮਚ ਤੇਲ ਪੈਨ ਵਿਚ ਗਰਮ ਕਰ ਕੇ ਉਸ ਵਿਚ ਰਾਗੀ ਦੇ ਆਟੇ ਨੂੰ ਭੁੰਨ
ਲਵੋ। ਬਾਕੀ ਦੇ ਤੇਲ ਨੂੰ ਹੋਰ ਪੈਨ ਵਿਚ ਗਰਮ ਕਰ ਕੇ ਜੀਰਾ ਤੇ ਰਾਈ
ਭੁੰਨੋ। ਉਸ ਵਿਚ ਦਾਲਾਂ ਪਾ ਕੇ ਫੇਰ ਭੁੰਨੋ। ਜਦੋਂ ਹਲਕਾ ਭੂਰਾ ਹੋ ਜਾਏ ਤਾਂ ਵਿਚ
ਕੜੀ ਪੱਤਾ, ਪਿਆਜ਼ ਤੇ ਟਮਾਟਰ ਪਾ ਕੇ ਹੋਰ ਭੁੰਨੋ। ਫੇਰ ਵਿਚ ਲੂਣ ਤੇ ਪਾਣੀ ਪਾ ਕੇ
ਉਬਾਲੋ। ਲਗਾਤਾਰ ਹਿਲਾਉਂਦੇ ਹੋਏ ਰਾਗੀ ਦਾ ਭੁੰਨਿਆ ਆਟਾ ਮਿਲਾਓ ਤੇ ਪੰਜ ਮਿੰਟ
ਤੱਕ ਢਕ ਕੇ ਹਲਕੀ ਅੱਗ ਉੱਤੇ ਪਕਾਓ। ਫੇਰ ਨਿੰਬੂ ਤਰੋਂਕ ਕੇ, ਹਰਾ ਧਨੀਆ ਕੱਟ ਕੇ,
ਉ¤ਤੇ ਛਿੜਕੋ ਤੇ ਗਰਮਾ ਗਰਮ ਛਕੋ।
- ਰਾਗੀ ਇਡਲੀ :
ਸਭ
ਤੋਂ ਮਸ਼ਹੂਰ ਇਡਲੀ, ਜਿਸ ਵਿਚ ਫਾਈਬਰ, ਪੋਟਾਸ਼ੀਅਮ ਤੇ ਕੈਲਸ਼ੀਅਮ ਭਰਿਆ ਪਿਆ
ਹੈ, ਉਹ ਰਾਗੀ ਦੀ ਬਣੀ ਇਡਲੀ ਹੀ ਹੈ। ਨਾਸ਼ਤੇ ਵਿਚ ਖਾਧੀ ਰਾਗੀ ਇਡਲੀ ਨਾ ਸਿਰਫ਼
ਕੈਲੋਸਟਰੋਲ ਬਲਕਿ ਸ਼ੱਕਰ ਦੀ ਮਾਤਰਾ ਵੀ ਲਹੂ ਵਿੱਚੋਂ ਘਟਾਉਂਦੀ ਹੈ।
ਜੇ ਇਸ ਵਿਚ ਗਾਜਰਾਂ, ਫਲੀਆਂ ਤੇ ਸ਼ਿਮਲਾ ਮਿਰਚ ਕੱਦੂਕਸ ਕਰ ਕੇ ਮਿਲਾ ਲਈਆਂ ਜਾਣ
ਜਾਂ ਇਡਲੀ ਨਾਲ ਖਾਣ ਲਈ ਵਖ ਚਟਨੀ ਵਿਚ ਮਿਲਾ ਲਈਆਂ ਜਾਣ ਤਾਂ ਸੁਆਦ ਦੁਗਣਾ ਹੋ
ਸਕਦਾ ਹੈ,
- ਰਾਗੀ ਦਾ ਆਟਾ - ਇੱਕ ਕੱਪ
- ਰਵਾ ਇਡਲੀ ਚੌਲਾਂ ਦਾ ਪਾਊਡਰ-ਅੱਧਾ ਕੱਪ
- ਪਾਣੀ - ਲੋੜ ਅਨੁਸਾਰ
- ਲੂਣ - ਲੋੜ ਅਨੁਸਾਰ
- ਮਿੱਠਾ ਸੋਡਾ - ਇੰਕ ਚੂੰਢੀ
- ਤੇਲ - 3 ਚਮਚ
ਉੜਦ ਦਾਲ ਤੇ ਚੌਲਾਂ ਨੂੰ ਵੱਖੋ-ਵਖ ਇਕ ਘੰਟੇ ਲਈ ਪਾਣੀ ਵਿਚ ਭਿਉਂ ਦਿਓ। ਫੇਰ
ਵਾਧੂ ਪਾਣੀ ਕੱਢ ਕੇ ਮਿਕਸੀ ਵਿਚ ਬਰੀਕ ਕਰ ਲਵੋ। ਫੇਰ ਰਾਗੀ ਦਾ ਆਟਾ ਮਿਲਾ ਦਿਓ
ਤੇ ਚੰਗੀ ਤਰਾਂ ਹਿਲਾ ਦਿਓ। ਰਾਤ ਭਰ ਇਸ ਮਿਸ਼ਰਨ ਨੂੰ ਗਰਮ ਥਾਂ ਉੱਤੇ ਢਕ ਕੇ ਰੱਖ
ਦਿਓ। ਸਵੇਰੇ ਰਤਾ ਕੁ ਲੂਣ ਤੇ ਮਿੱਠਾ ਸੋਡਾ ਮਿਲਾ ਦਿਓ। ਫੇਰ ਇਡਲੀ ਸਟੈਂਡ ਦੇ
ਖੋਲਾਂ ਵਿਚ ਹਲਕਾ ਤੇਲ ਲਾ ਕੇ, ਉ¤ਤੇ ਇਹ ਮਿਸ਼ਰਨ ਪਾ ਦਿਓ। ਪੰਦਰਾਂ ਤੋਂ 20 ਮਿੰਟ
ਭਾਫ਼ ਦੇ ਕੇ ਕੱਢ ਲਵੋ ਤੇ ਟਮਾਟਰ ਦੀ ਚਟਨੀ ਨਾਲ ਖਾ ਲਵੋ।
ਡੱਬਾ ਬੰਦ ਚੀਜ਼ਾਂ ਤੇ ਪ੍ਰੋਸੈੱਸਡ ਚੀਜ਼ਾਂ ਸਾਡੇ ਸਰੀਰ ਦਾ ਨਾਸ
ਮਾਰ ਰਹੀਆਂ ਹਨ। ਰਾਗੀ ਹਮੇਸ਼ਾਂ ਤੋਂ ਪਿੰਡਾਂ ਵਿਚ ਵਰਤੀ ਜਾਂਦੀ ਸੀ, ਪਰ ਹੌਲੀ-ਹੌਲੀ
ਸ਼ਹਿਰੀ ਮਾਹੌਲ ਵਿਚ ਰਚ ਜਾਣ ਸਦਕਾ ਇਹ ਲੋਪ ਹੁੰਦੀ ਜਾ ਰਹੀ ਹੈ। ਬਰੈੱਡ, ਪਾਸਤਾ,
ਬਿਸਕੁਟ, ਬਰਗਰ ਖਾ-ਖਾ ਕੇ ਸਾਡੇ ਪੇਂਡੂ ਬੱਚੇ ਵੀ ਮੋਟਾਪੇ ਦੇ ਸ਼ਿਕਾਰ ਹੋ ਚੁੱਕੇ
ਹਨ। ਪਿੰਡ ਵਿਚ ਰਹਿ ਰਹੇ ਬੱਚੇ ਆਪਣੇ ਆਪ ਨੂੰ ਸ਼ਹਿਰੀ ਅਖਵਾਉਣ ਲਈ ਸੰਤੁਲਿਤ ਤੇ
ਸਿਹਤਮੰਦ ਖ਼ੁਰਾਕ ਛੱਡ ਕੇ ਕੋਕ, ਪਿਜ਼ਾ ਵਿਚ ਹੀ ਰੁਲ ਚੁੱਕੇ ਹਨ।
ਇਹੀ ਕਾਰਨ ਹੈ ਕਿ ਬੱਚਿਆਂ ਵਿਚ ਬੀਮਾਰੀਆਂ ਦਾ ਵਾਧਾ ਹੁੰਦਾ ਜਾ ਰਿਹਾ ਹੈ।
ਘੱਟ ਪਾਣੀ ਮੰਗਦੀ ਰਾਗੀ ਜਿੱਥੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਹਲ
ਕਰ ਸਕਦੀ ਹੈ, ਉੱਥੇ ਪੰਜਾਬ ਦੀ ਜਵਾਨੀ ਨੂੰ ਸਿਹਤਮੰਦ ਵੀ ਰੱਖ ਸਕਦੀ ਹੈ। ਇਸੇ ਲਈ
ਲੋੜ ਹੈ ਤੁਰੰਤ ਇਸ ਤਬਦੀਲੀ ਵੱਲ ਧਿਆਨ ਦੇਣ ਦੀ!
ਜੇ ਉਮਰ ਲੰਮੀ ਭੋਗਣੀ ਚਾਹੁੰਦੇ ਹਾਂ, ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤੇ ਧਰਤ
ਹੇਠਲੇ ਘਟਦੇ ਪਾਣੀ ਬਾਰੇ ਵੀ ਫਿਕਰਮੰਦ ਹਾਂ, ਤਾਂ ਹਰ ਹਾਲ ਰਾਗੀ ਦੀ ਫਸਲ ਬੀਜਣੀ
ਪਵੇਗੀ ਤੇ ਇਸਦੀ ਵਰਤੋਂ ਵੀ ਸਭ ਨੂੰ ਰੋਜ਼ਾਨਾ ਕਰਨੀ ਪਵੇਗੀ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |
04/06/2017 |
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|