ਵਿਗਿਆਨ ਪ੍ਰਸਾਰ

ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

ਇਕ ਕਮਰੇ ਵਿਚ ਇਕ ਨਿੱਕੀ ਜਿਹੀ ਨੀਲੀ ਡੱਬੀ ਪਈ ਸੀ। ਉਸ ਸਾਧਾਰਨ ਡੱਬੀ ਉੱਤੇ ਕੁੱਝ ਲਿਖਿਆ ਨਹੀਂ ਸੀ ਹੋਇਆ। ਉਸਦੇ ਆਲੇ-ਦੁਆਲੇ ਬਹੁਤ ਚੋਟੀ ਦੇ ਵਿਗਿਆਨੀ ਤੇ ਬੁੱਧੀਜੀਵੀ ਬੈਠੇ ਸਨ। ਸਭ ਨੂੰ ਕਿਹਾ ਗਿਆ ਕਿ ਕਮਰੇ ਦੀ ਹਰ ਚੀਜ਼ ਘੋਖੋ, ਛੇੜੋ ਤੇ ਪਰਖੋ ਕਿਉਂਕਿ ਪੂਰਾ ਕਮਰਾ ਪੁਰਾਤਨ ਚੀਜ਼ਾਂ ਨਾਲ ਭਰਿਆ ਪਿਆ ਹੈ, ਪਰ ਇੱਕ ਗ਼ੱਲ ਦਾ ਧਿਆਨ ਰੱਖਿਓ ਕਿ ਇਹ ਨੀਲੀ ਡੱਬੀ ਬਿਲਕੁਲ ਨਹੀਂ ਛੇੜਨੀ। ਖੋਲਣ ਬਾਰੇ ਤਾਂ ਸੋਚਿਓ ਵੀ ਨਾ।

ਉਨਾਂ ਨੂੰ ਦੱਸੇ ਬਗ਼ੈਰ ਕਮਰੇ ਦੇ ਕੋਨਿਆਂ ਵਿਚ ਬਰੀਕ ਕੈਮਰੇ ਲਗਾ ਦਿੱਤੇ ਹੋਏ ਸਨ। ਸਾਰੇ ਜਣੇ ਆਲੇ-ਦੁਆਲੇ ਚੀਜ਼ਾਂ ਵੇਖਣ ਲੱਗੇ ਪਰ ਕੈਮਰੇ ਰਾਹੀਂ ਪਤਾ ਲੱਗਿਆ ਕਿ ਆਲੇ-ਦੁਆਲੇ ਇਕ ਨਜ਼ਰ ਘੁਮਾਉਣ ਬਾਅਦ ਹਰ ਕਿਸੇ ਨੇ ਨੀਲੀ ਡੱਬੀ ਨੂੰ ਚੰਗੀ ਤਰਾਂ ਨਿਹਾਰਿਆ। ਸਾਰੇ ਹੀ ਜਣੇ ਨੀਲੀ ਡੱਬੀ ਵੱਲ ਖਿੱਚੇ ਮਹਿਸੂਸ ਹੋ ਰਹੇ ਸਨ। ਕੁੱਝ ਜਣੇ ਤਾਂ ਆਪਣੀਆਂ ਕੁਰਸੀਆਂ ਤੋਂ ਉੱਠ ਦੂਜੇ ਪਾਸੇ ਜਾਣ ਤੋਂ ਪਹਿਲਾਂ ਉਸ ਡੱਬੀ ਦੇ ਬਿਲਕੁਲ ਨੇੜਿਓਂ ਹੋ ਕੇ ਲੰਘੇ ਤੇ ਪੂਰੀ ਨੀਝ ਲਾ ਕੇ ਤੱਕਿਆ।

ਪ੍ਰਤੱਖ ਦਿਸ ਰਿਹਾ ਸੀ ਕਿ ਨੀਲੀ ਡੱਬੀ ਨੇ ਸਭ ਨੂੰ ਆਪਣੇ ਵੱਲ ਬਦੋਬਦੀ ਖਿੱਚ ਲਿਆ ਹੋਇਆ ਸੀ। ਅਖ਼ੀਰ ਜਦੋਂ ਰਿਹਾ ਹੀ ਨਾ ਗਿਆ ਤਾਂ ਇੱਕ ਬੁੱਧੀਜੀਵੀ ਨੇ ਕਹਿ ਹੀ ਦਿੱਤਾ,‘‘ਭਲਾ ਕੀ ਹੋ ਸਕਦਾ ਹੈ ਇਸ ਨਿੱਕੀ ਜਿਹੀ ਨੀਲੀ ਡੱਬੀ ਵਿਚ, ਜਿਹੜਾ ਬਿਲਕੁਲ ਹੀ ਵਰਜਿਤ ਸਮਾਨ ਹੈ? ਵੇਖੀਏ ਤਾਂ ਸਹੀ, ਹੈ ਕੀ?’’

ਬਾਕੀ ਜਣੇ ਜਿਵੇਂ ਇਸੇ ਗ਼ੱਲ ਦੀ ਹੀ ਉਡੀਕ ਕਰ ਰਹੇ ਸਨ। ਸਭ ਨੇ ਹਾਮੀ ਭਰ ਦਿੱਤੀ। ਫੇਰ ਕੀ ਸੀ। ਝਟਪਟ ਦੋ ਤਿੰਨ ਜਣੇ ਅਗਾਂਹ ਹੋਏ ਤੇ ਡੱਬੀ ਦਾ ਢੱਕਣ ਚੁੱਕ ਦਿੱਤਾ। ਡੱਬੀ ਖਾਲੀ ਸੀ। ਉਨੀ ਹੀ ਦੇਰ ਨੂੰ ਤਿੰਨ ਮਨੋਵਿਗਿਆਨੀ ਬਾਹਰੋਂ ਅੰਦਰ ਵੜੇ ਤੇ ਕਹਿਣ ਲੱਗੇ, ‘‘ਅਸੀਂ ਇਸੇ ਉੱਤੇ ਹੀ ਖੋਜ ਕਰ ਰਹੇ ਸੀ। ਆਮ ਬੰਦਾ ਤਾਂ ਵਰਜਿਤ ਚੀਜ਼ ਵੱਲ ਝਟਪਟ ਦੌੜਦਾ ਹੈ। ਵੇਖਣਾ ਇਹ ਸੀ ਕਿ ਚੋਟੀ ਦੇ ਸਮਝਦਾਰ ਬੰਦੇ ਕੀ ਕਰਦੇ ਹਨ?’’

ਇਹ ਹਕੀਕਤ ਹੈ। ਸਾਡਾ ਦਿਮਾਗ਼ ਹੈ ਹੀ ਇੰਜ ਦਾ ਕਿ ਰੋਕੀ ਹੋਈ ਚੀਜ਼ ਵੱਲ ਜ਼ਿਆਦਾ ਖਿੱਚਿਆ ਜਾਂਦਾ ਹੈ।

ਅਜਿਹੀ ਜਿਗਿਆਸਾ ਵਾਸਤੇ ਵੀ ਕੁਦਰਤ ਨੇ ਸਾਡੇ ਦਿਮਾਗ਼ ਵਿਚ ਇਕ ਕੇਂਦਰ ਬਣਾਇਆ ਹੋਇਆ ਹੈ। ਡਾ. ਮੈਥੀਅਸ ਗਰੂਬਰ ਨੇ 'ਡੇਵਿਸ' ਵਿਚਲੀ 'ਯੂਨੀਵਰਸਿਟੀ ਆਫ ਕੈਲੀਫੋਰਨੀਆ' ( 'ਕੈਲੀਫੋਰਨੀਆ ਦਾ ਵਿਸ਼ਵਵਿਦਿਆਲਾ') ਵਿਖੇ ਇਕ ਮਜ਼ੇਦਾਰ ਖੋਜ ਕੀਤੀ। ਉਸ ਨੇ ਕਈ ਬੰਦਿਆਂ ਨੂੰ ਕੰਪਿਊਟਰ ਸਾਹਮਣੇ ਬਿਠਾ ਕੇ ਇੱਕ ਅਣਜਾਣ ਬੰਦੇ ਦੀ ਤਸਵੀਰ ਵਿਖਾਈ ਤੇ ਉਸ ਬਾਰੇ ਕੁੱਝ ਸਵਾਲ ਪੁੱਛੇ। ਹਰ ਸਵਾਲ ਦਾ ਸਹੀ ਜਵਾਬ ਕੰਪਿਊਟਰ ਵਿਚ ਆਪਣੇ ਆਪ 14 ਸਕਿੰਟ ਬਾਅਦ ਲਿਖਿਆ ਦਿਸ ਜਾਂਦਾ ਸੀ। ਉਸ ਸਮੇਂ ਵਿਚ ਸਾਰਿਆਂ ਦੀ ਐਮ.ਆਰ.ਆਈ. ਸਕੈਨ  ਕੀਤੀ ਗਈ।

ਇਹ ਵੇਖਣ ਵਿਚ ਆਇਆ ਕਿ ਜਿਨਾਂ ਨੂੰ ਕੁੱਝ ਜਾਣਨ ਦੀ ਇੱਛਾ ਸੀ, ਉਨਾਂ ਨੇ ਚਿਹਰਾ ਚੰਗੀ ਤਰਾਂ ਘੋਖਿਆ ਸੀ, ਜ਼ਿਆਦਾ ਸਹੀ ਜਵਾਬ ਦਿੱਤੇ ਸਨ ਤੇ ਅਜਿਹੇ ਸੈਸ਼ਨ  ਤੋਂ ਬਾਅਦ ਸਵਾਲਾਂ ਦੇ ਜਵਾਬਾਂ ਨੂੰ ਪੂਰੀ ਤਰਾਂ ਯਾਦ ਵੀ ਰੱਖ ਲਿਆ ਸੀ।

ਐਮ.ਆਰ.ਆਈ. ਸਕੈਨ  ਰਾਹੀਂ ਪਤਾ ਲੱਗਿਆ ਕਿ ਵੱਧ ਜਿਗਿਆਸਾ ਵਾਲੇ ਲੋਕਾਂ ਦੇ ਦਿਮਾਗ਼ ਦੇ ਇੱਕ ਹਿੱਸੇ ਵਿਚ ਵੱਧ ਹਲਚਲ ਹੋਈ ਸੀ ਤੇ ਉਨਾਂ ਦੇ ਦਿਮਾਗ਼ ਵਿਚਲੇ ਸੈੱਲਾਂ ਵਿਚ ਵੀ ਵੱਧ ਹਰਕਤ ਹੋਈ ਸੀ ਜਿਸ ਨਾਲ ਸੁਣੇਹਾ ਅੱਗੇ ਤੱਕ ਯਾਨੀ ਯਾਦਾਸ਼ਤ ਸੈਂਟਰ  ਤਕ ਪਹੁੰਚ ਗਿਆ ਸੀ।

ਜਿਨਾਂ ਨੂੰ ਜਵਾਬ ਯਾਦ ਰਹਿ ਗਏ ਸਨ, ਉਨਾਂ ਸਾਰਿਆਂ ਦਾ 24 ਘੰਟੇ ਬਾਅਦ ਦੁਬਾਰਾ ਐਮ.ਆਰ.ਆਈ. ਸਕੈਨ  ਕੀਤਾ ਗਿਆ। ਜਿਨਾਂ ਨੂੰ ਜਿਗਿਆਸਾ ਵੱਧ ਸੀ, ਉਨਾਂ ਦੇ ਦਿਮਾਗ਼ ਵਿਚ 24 ਘੰਟੇ ਬਾਅਦ ਵੀ ਹਰਕਤ ਹੁੰਦੀ ਦਿਸੀ।

ਡਾ. ਗਰੂਬਰ ਨੇ ਨਤੀਜੇ ਕੱਢੇ ਕਿ ਜਿਸ ਨੂੰ ਵੱਧ ਜਾਨਣ ਦੀ ਚਾਹ ਹੋਵੇ, ਉਸ ਦਾ ਦਿਮਾਗ਼ ਜ਼ਿਆਦਾ ਦੇਰ ਚੁਸਤ ਦਰੁਸਤ ਰਹਿੰਦਾ ਹੈ ਤੇ ਅਜਿਹੇ ਬੱਚੇ ਜ਼ਿਆਦਾ ਚੰਗੀ ਤਰਾਂ ਗ਼ੱਲ ਨੂੰ ਸਮਝ ਕੇ ਲੰਮੇ ਸਮੇਂ ਤੱਕ ਯਾਦ ਰੱਖ ਸਕਦੇ ਹਨ।

ਰੱਟੂ ਤੋਤੇ ਗ਼ੱਲ ਨੂੰ ਬਹੁਤ ਦੇਰ ਯਾਦ ਨਹੀਂ ਰੱਖ ਸਕਦੇ। ਜੇ ਰੱਖਦੇ ਵੀ ਹਨ ਤਾਂ ਉਸ ਗ਼ੱਲ ਨੂੰ ਲਾਗੂ ਕਰਨ ਵਿਚ ਮਾਰ ਖਾ ਜਾਂਦੇ ਹਨ।

ਦਿਮਾਗ਼ ਵਿਚਲਾ ‘ਡੋਪਾਮੀਨ’ ਜੋ ਸੁਣੇਹੇ ਅੱਗੇ ਪਹੁੰਚਾਉਂਦਾ ਹੈ, ਤੇ ਦਿਮਾਗ਼ ਦੇ ਸੈੱਲ (ਕੁਟੀ)  ਰਵਾਂ ਰੱਖਦਾ ਹੈ, ਇਨਾਂ ਲੋਕਾਂ ਵਿਚ, ਜੋ ਜਿਗਿਆਸੂ ਹੋਣ, ਵੱਧ ਹੁੰਦਾ ਹੈ ਤੇ ਨਵੀਆਂ ਕਾਢਾਂ ਕੱਢਣ ਵਿਚ ਸੈੱਲਾਂ (ਕੁਟੀਆਂ) ਦੇ ਸੁਣੇਹੇ ਝੱਟਪਟ ਅਗਾਂਹ ਪਿਛਾਂਹ ਭੇਜਣ ਵਿਚ ਮਦਦ ਕਰਦਾ ਹੈ ਤੇ ਨਤੀਜੇ ਕੱਢਣ ਵਿਚ ਵੀ।

ਇਕ ਹੋਰ ਚੀਜ਼ ਜੋ ਖ਼ੋਜ ਰਾਹੀਂ ਲੱਭੀ, ਉਹ ਸੀ, ਜਿਗਿਆਸੂ ਦਿਮਾਗ਼ ਵਿਚਲੇ ‘ਹਿੱਪੋਕੈਂਪਸ’ ਹਿੱਸੇ ਵਿਚ ਸਾਰੀਆਂ ਵੇਖੀਆਂ ਸੁਣੀਆਂ ਚੀਜ਼ਾਂ ਦਾ ਪਹੁੰਚ ਕੇ ਯਾਦ ਬਣਨਾ ਅਤੇ ਉੱਥੋਂ ਵਾਪਸ ਨੱਕ, ਜੀਭ, ਚਮੜੀ, ਕੰਨਾਂ ਤੇ ਅੱਖਾਂ ਨੂੰ ਸੁਣੇਹਾ ਜਾਣਾ। ਇਸਦਾ ਮਤਲਬ ਹੈ ਵੇਖੀ, ਸੁਣੀ, ਸੁੰਘੀ, ਛੋਹੀ ਤੇ ਚੱਖੀ ਚੀਜ਼ ਬਾਰੇ ਸਾਰੀ ਨਿੱਕੀ ਤੋਂ ਨਿੱਕੀ ਜਾਣਕਾਰੀ ਦਿਮਾਗ਼ ਤੱਕ ਪਹੁੰਚਣੀ ਤੇ ਚੋਖੀ ਦੇਰ ਟਿਕੀ ਵੀ ਰਹਿਣੀ।

ਇਸ ਖੋਜ ਦੇ ਆਧਾਰ ਉੱਤੇ ਨਾ ਸਿਰਫ਼ ਬੀਮਾਰੀਆਂ ਦਾ ਇਲਾਜ ਕਰਨਾ ਸੌਖਾ ਹੋ ਗਿਆ ਬਲਕਿ ਵਿਗਿਆਰਥੀਆਂ ਦੇ ਪੜਾਉਣ ਵਿਚ ਵੀ ਬਹੁਤ ਮਦਦ ਮਿਲੀ।

ਵਡੇਰੀ ਉਮਰ ਵਿਚ 'ਡੋਪਾਮੀਨ' ਦਾ ਘਟਣਾ ਤੇ ਯਾਦਾਸ਼ਤ ਘਟਣੀ ਆਮ ਹੀ ਵੇਖਣ ਵਿਚ ਆਉਂਦੀ ਹੈ। ਇੰਜ ਹੀ ਵਿਦਿਆਰਥੀਆਂ ਨੂੰ ਪੜਾਉਣ ਵੇਲੇ ਕਿਸੇ ਬੋਰਿੰਗ ਲੈਕਚਰ ਦੌਰਾਨ 'ਡੋਪਾਮੀਨ' ਕਿਤੇ ਖੂੰਜੇ ’ਚ ਵੜ ਕੇ ਬਹਿ ਜਾਂਦੀ ਹੈ ਤੇ ਵਿਦਿਆਰਥੀ ਸਿਵਾਏ ਉਬਾਸੀਆਂ ਮਾਰਨ ਜਾਂ ਸੌਣ ਤੋਂ ਇਲਾਵਾ ਕੁੱਝ ਨਹੀਂ ਕਰਦੇ। ਅਜਿਹੀ ਕਲਾਸ ਤੋਂ ਬਾਅਦ ਇਕ ਵੀ ਅਜਿਹਾ ਹਰਫ਼ ਨਹੀਂ ਜਿਹੜਾ ਪੁੱਛੇ ਜਾਣ ਉੱਤੇ ਵਿਦਿਆਰਥੀ ਯਾਦ ਕਰ ਕੇ ਦੱਸ ਸਕਣ।

ਇਸ ਖੋਜ ਤੋਂ ਬਾਅਦ ਅਨੇਕ ਦੇਸਾਂ ਵਿਚ ਯਾਦਾਸ਼ਤ ਵਧਾਉਣ ਲਈ ਖੋਜਾਂ ਕੀਤੀਆਂ ਗਈਆ ਤੇ ਹਰ ਥਾਂ ਉੱਤੇ ਇਹੀ ਨਤੀਜਾ ਨਿਕਲਿਆ ਕਿ ਜਿਗਿਆਸੂ ਹੋਣਾ ਬਹੁਤ ਜ਼ਰੂਰੀ ਹੈ।

ਜਿਗਿਆਸਾ ਵਧਾਉਣਾ ਕੋਈ ਔਖਾ ਨਹੀਂ ਤੇ ਨਾ ਹੀ ਵੱਡੇ-ਵੱਡੇ ਮਾਹਿਰ ਮਨੋਵਿਗਿਆਨੀਆਂ ਦੀ ਲੋੜ ਪੈਂਦੀ ਹੈ।

ਜਿਹੜੇ ਕੁਦਰਤ ਵੱਲੋਂ ਹੀ ਜਿਗਿਆਸੂ ਹੋਣ, ਉਨਾਂ ਨੇ ਆਪੇ ਹੀ ਲਾਇਕ ਬਣ ਕੇ ਚੋਟੀ ਉੱਤੇ ਪਹੁੰਚ ਜਾਣਾ ਹੁੰਦਾ ਹੈ। ਕੁਦਰਤ ਨੇ ਹਰ ਬੱਚੇ ਨੂੰ ਜੰਮਣ ਸਮੇਂ ਖੋਜੀ ਸੁਭਾਓ ਦੇ ਕੇ ਭੇਜਿਆ ਹੁੰਦਾ ਹੈ। ਉਸਨੇ ਹਰ ਚੀਜ਼ ਉੱਤੇ ਸਵਾਲ ਪੁੱਛ-ਪੁੱਛ ਕੇ ਮਾਪਿਆਂ ਨੂੰ ਬੇਹਾਲ ਕਰ ਦੇਣਾ ਹੁੰਦਾ ਹੈ। ਜਿਹੜੇ ਮਾਪੇ ਬੱਚੇ ਦੀ ਉਤਸੁਕਤਾ ਵੱਲ ਧਿਆਨ ਨਾ ਦੇਣ ਤੇ ਝਿੜਕ ਕੇ ਚੁੱਪ ਕਰਵਾ ਦੇਣ, ਉਹ ਬੱਚੇ ਦਾ ਬੌਧਿਕ ਵਿਕਾਸ ਖ਼ਤਮ ਕਰ ਰਹੇ ਹੁੰਦੇ ਹਨ। ਜਿਹੜੇ ਮਾਪੇ ਬੱਚੇ ਦੇ ਸਵਾਲਾਂ ਦੇ ਜਵਾਬ ਵੀ ਦੇਣ ਅਤੇ ਉਸੇ ਵਰਗਾ ਕੋਈ ਹੋਰ ਸਵਾਲ ਵੀ ਅੱਗੋਂ ਕਰ ਦੇਣ, ਉਹ ਆਪਣੇ ਬੱਚੇ ਨੂੰ ਉੱਚ ਕੋਟੀ ਦਾ ਗਿਆਨੀ ਬਣਾ ਰਹੇ ਹੁੰਦੇ ਹਨ।

ਮਸਲਨ, ਬੱਚੇ ਨੇ ਕੀੜੀ ਨੂੰ ਵੇਖ ਕੇ ਪੁੱਛਿਆ, ‘‘ਇਹ ਕੀ?’’ ਮਾਂ ਨੇ ਦੱਸਆ ‘‘ਕੀੜੀ।’’ ਬੱਚੇ ਦੇ ਦਿਮਾਗ਼ੀ ਕੰਪਿਊਟਰ ਨੇ ਸ਼ਬਦ ਪਹਿਲੀ ਵਾਰ ਸੁਣਿਆ ਹੈ ਤਾਂ ਉਹ ਫੇਰ ਪੁੱਛੇਗਾ, ‘‘ਇਹ ਕੀ?’’ ਜਿਵੇਂ ਮੋਬਾਈਲ  ਵਿਚ ਲੌਕ ਭਰਨ ਸਮੇਂ ਮੋਬਾਈਲ ਵੀ ਦੋ ਜਾਂ ਤਿੰਨ ਵਾਰ ਪੁੱਛਦਾ ਹੈ ਕਿ ਉਹੀ ਲੌਕ ਦੁਬਾਰਾ ਭਰੋ, ਉਂਜ ਹੀ ਬੱਚੇ ਦਾ ਦਿਮਾਗ਼ ਫੇਰ ਪੁੱਛਦਾ ਹੈ। ਮਾਂ ਨੇ ਦੂਜੀ ਵਾਰ ਵੀ ਜਵਾਬ ਦਿੱਤਾ ਤਾਂ ਬੱਚੇ ਨੇ ਤੀਜੀ ਵਾਰ ਫੇਰ ਉਹੀ ਸਵਾਲ ਪੁੱਛਣਾ ਹੈ।

ਜੇ ਮਾਂ ਖਿੱਝ ਕੇ ਬੱਚੇ ਨੂੰ ਚੁੱਕ ਕੇ ਤੁਰ ਪਈ ਤਾਂ ਸਮਝੋ ਬੱਚੇ ਦੇ ਜਿਗਿਆਸੂ ਹੋਣ ਦੇ ਆਸਾਰ ਅੱਧੇ ਰਹਿ ਗਏ। ਜੇ ਹਮੇਸ਼ਾ ਹੀ ਇੰਜ ਹੁੰਦਾ ਰਹੇ ਤਾਂ ਬੱਚਾ ਔਸਤ ਜਾਂ ਘੱਟ ਬੁੱਧੀ ਦਾ ਬਣ ਜਾਏਗਾ।

ਜੇ ਇਸਦੀ ਥਾਂ ਦਸ ਵਾਰ ‘ਕੀੜੀ’ ਕਹਿ ਕੇ ਫੇਰ ਅੱਗੋਂ ਮਕੌੜਾ ਵਿਖਾ ਕੇ-ਵੱਡੀ ਕੀੜੀ-‘ਮਕੌੜਾ’, ਕਹਿ ਕੇ ਸਮਝਾਇਆ ਜਾਵੇ ਤੇ ਫੇਰ ਸੁੰਡੀ ਜਾਂ ਤਿਤਲੀ ਵਿਖਾਈ ਜਾਏ, ਤਾਂ ਮਾਂ ਆਪਣੇ ਬੱਚੇ ਦੀ ਹੋਰ ਜਾਨਣ ਦੀ ਚਾਹ ਵਧਾ ਰਹੀ ਹੋਵੇਗੀ ਤੇ 'ਡੋਪਾਮੀਨ' ਵੀ। ਇਸ ਦਾ ਮਤਲਬ ਹੈ ਅਜਿਹੇ ਬੱਚੇ ਦਾ ਬੌਧਿਕ ਵਿਕਾਸ ਉੱਚ ਕੋਟੀ ਦਾ ਹੋਵੇਗਾ।

ਹੁਣ ਗ਼ੱਲ ਕਰੀਏ ਵਿਦਿਆਰਥੀਆਂ ਦੀ, ਜਿਨਾਂ ਨੂੰ ਬੋਰਿੰਗ ਕਲਾਸ  ਪੜ੍ਹਨੀ ਪੈ ਰਹੀ ਹੈ। ਅਜਿਹੀ ਕਲਾਸ ਵਿਚ ਨਿੱਕੀ ਕਹਾਣੀ, ਚਿੱਤਰ, ਪਹੇਲੀ, ਕਲਾਸ ਦੇ ਵਿਸ਼ੇ ਨਾਲ ਆਧਾਰਿਤ ਕੋਈ ਖੋਜ ਵਗੈਰਾਹ ਜੇ ਕਲਾਸ ਵਿਚ ਸ਼ਾਮਲ ਕਰ ਲਈ ਜਾਏ ਤਾਂ ਹਰ ਵਿਦਿਆਰਥੀ ਦੇ ਸਿਰ ਅੰਦਰਲਾ 'ਹਿੱਪੋਕੈਂਪਸ' ਹਰਕਤ ਕਰਦਾ ਰਹੇਗਾ ਤੇ ਨਾ ਚਾਹੁੰਦਿਆਂ ਹੋਇਆਂ ਵੀ ਬੋਰਿੰਗ ਕਲਾਸ  ਯਾਦਗਾਰੀ ਬਣ ਜਾਏਗੀ।

ਜੇ ਬੁਢੇਪੇ ਦੀ ਗ਼ੱਲ ਕਰੀਏ ਤਾਂ ਉੱਥੇ ਜਿਗਿਆਸਾ ਦਾ ਵੱਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਮ ਹੀ ਲੋਕ ਆਪਣੇ ਮਾਪਿਆਂ ਨੂੰ ਸੱਤਰਿਆ ਬਹੱਤਰਿਆ ਕਹਿ ਕੇ ਖੂੰਜੇ ਲਾ ਛੱਡਦੇ ਹਨ ਤੇ ਉਨਾਂ ਤੋਂ ਕੁੱਝ ਸਲਾਹ ਮਸ਼ਵਰਾ ਵੀ ਲੈਣਾ ਪਸੰਦ ਨਹੀਂ ਕਰਦੇ। ਨਤੀਜਾ ਇਹ ਹੁੰਦਾ ਹੈ ਕਿ ਉਨਾਂ ਦਾ 'ਹਿੱਪੋਕੈਂਪਸ' ਤੇ 'ਡੋਪਾਮੀਨ' ਆਪਣਾ ਕੰਮ ਕਾਰ ਘਟਾ ਦਿੰਦੇ ਹਨ ਤੇ ਹੌਲੀ-ਹੌਲੀ ਦਿਮਾਗ਼ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ। ਜਿਗਿਆਸਾ ਪੈਦਾ ਕਰਨ ਨਾਲ ਜ਼ਿਆਦਾ ਦੇਰ ਤੱਕ ਦਿਮਾਗ਼ ਰਵਾਂ ਰੱਖਿਆ ਜਾ ਸਕਦਾ ਹੈ। ਇਸ ਵਾਸਤੇ ਕੁੱਝ ਵੀ ਨਵਾਂ ਕੀਤਾ ਜਾ ਸਕਦਾ ਹੈ। ਮਸਲਨ ਸ਼ੀਸ਼ੇ ਦੇ ਇੱਕ ਭਾਂਡੇ ਵਿਚ ਗਿੱਲਾ ਰੂੰ ਰੱਖ ਕੇ, ਉਸ ਵਿੱਚ ਬੀਜ ਪਾ ਦਿਓ। ਉਸਨੂੰ ਰੋਜ਼ ਪੁੰਗਰਦੇ ਵੇਖਣਾ ਤੇ ਪੱਤੀਆਂ ਦੇ ਨਾਲ-ਨਾਲ ਜੜਾਂ ਦਾ ਵਧਣਾ ਵੇਖਣਾ ਵੀ ਜਿਗਿਆਸਾ ਪੈਦਾ ਕਰਦਾ ਹੈ। ਕਿਸੇ ਖੇਡ ਨਾਲ ਜੁੜਨਾ ਤੇ ਉਸ ਵਿਚਲੇ ਜੇਤੂ ਬੰਦੇ ਨਾਲ ਅੰਤ ਤਕ ਜੁੜੇ ਰਹਿਣਾ, ਜਿਵੇਂ, ਚੈੱਸ, ਕੈਰਮ, ਗੀਟੀਆਂ ਜਾਂ ਕਿਸੇ ਰਹੱਸਮਈ ਨਾਵਲ ਨੂੰ ਪੜਨਾ, ਕਿਸੇ ਸੁੰਡੀ ਨੂੰ ਤਿਤਲੀ ਬਣਦੇ ਵੇਖਣਾ, ਵਗੈਰਾਹ।

ਇਸ ਤਰਾਂ ਬੁਢੇਪੇ ਵਿਚ ਵੀ 'ਡੋਪਾਮੀਨ' ਦਾ ‘ਰਿਵਾਰਡ ਸਰਕਟ’ ਬਣਦਾ ਰਹਿੰਦਾ ਹੈ। ਰਿਵਾਰਡ ਸਰਕਟ  ਵਿਚ ਬਾਹਰਲੀ ਕਿਸੇ ਨਵੀਂ ਚੀਜ਼ ਵਿੱਚੋਂ ਸਕਾਰਾਤਮਕ ਊਰਜਾ ਲੈ ਕੇ ਦਿਮਾਗ਼ 'ਡੋਪਾਮੀਨ' ਨੂੰ 'ਹਿੱਪੋਕੈਂਪਸ' ਵੱਲ ਧੱਕਣ ਲੱਗ ਪੈਂਦਾ ਹੈ। 'ਹਿੱਪੋਕੈਂਪਸ' ਫੇਰ ਦਿਮਾਗ਼ ਨੂੰ ਹੋਰ ਸਿੱਖਣ ਤੇ ਯਾਦ ਰੱਖਣ ਲਈ ਤਰੋਤਾਜ਼ਾ ਕਰ ਦਿੰਦਾ ਹੈ।

ਇੱਕ ਗ਼ੱਲ ਪੱਕੀ ਹੋ ਗਈ ਕਿ ਕੁੱਝ ਨਵਾਂ ਪਨਪ ਜਾਣ ਜਾਂ ਜਿੱਤਣ ਦੇ ਇਹਸਾਸ ਨੇ ਹੀ ਵੱਡੀ ਉਮਰ ਵਿਚ ਦਿਮਾਗ਼ ਜਵਾਨ ਰੱਖਣਾ ਹੈ। ਇਹ ਖੋਜ ‘ਸਾਇੰਸ ਡੇਲੀ’ ਰਿਸਾਲੇ ਵਿਚ ਅਕਤੂਬਰ 2014 ਵਿਚ ਛਪ ਚੁੱਕੀ ਹੋਈ ਹੈ ਕਿ ਸਿਰਫ਼ ਵਧੀਆ ਸਰੀਰਕ ਸਿਹਤ ਹੀ ਨਹੀਂ ਬਲਕਿ ਦਿਮਾਗ਼ ਨੂੰ ਚੁਸਤ ਰੱਖਣ ਲਈ ਵੀ ਪ੍ਰੇਰਣਾ ਦੀ ਵੱਧ ਲੋੜ ਹੁੰਦੀ ਹੈ ਤੇ ਪ੍ਰੇਰਣਾ ਲੈਣ ਲਈ ਸਕਾਰਾਤਮਕ ਊਰਜਾ ਦੀ ਲੋੜ ਹੈ ਜੋ ਜਿਗਿਆਸਾ ਨਾਲ ਯਾਨੀ ਹੋਰ ਸਿੱਖਣ ਦੀ ਚਾਹ ਨਾਲ ਹੀ ਪੈਦਾ ਹੁੰਦੀ ਹੈ।

ਬਸ ਹੁਣ ਉਡੀਕਿਓ ਨਾ, ਝਟਪਟ ਨਵੀਆਂ ਚੀਜ਼ਾਂ ਸਿੱਖਣ ਵੱਲ ਲੱਗ ਪਵੋ। ਉਮਰ ਦਾ ਕੋਈ ਤਕਾਜ਼ਾ ਨਹੀਂ।

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

12/06/2017
 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com