ਵਿਗਿਆਨ ਪ੍ਰਸਾਰ

ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ   (02/07/2018)

 
bachay
 

ਅਣਗਿਣਤ ਮਾਪਿਆਂ ਵੱਲੋਂ ਪੁੱਜੇ ਫ਼ੋਨਾਂ ਅਤੇ ਆਪਣੇ ਨੌਜਵਾਨ ਬੱਚਿਆਂ ਵਿਚ ਵਧਦੇ ਕ੍ਰੋਧ, ਅਸਹਿਨਸ਼ੀਲਤਾ ਤੇ ਆਖੇ ਨਾ ਲੱਗਣ ਦੀਆਂ ਸ਼ਿਕਾਇਤਾਂ ਸਦਕਾ ਇਲਾਜ ਲਈ ਲੈ ਕੇ ਆਏ ਮਾਪਿਆਂ ਦੀ ਪੁਰਜ਼ੋਰ ਸਿਫਾਰਿਸ਼ ਤਹਿਤ ਇਹ ਲੇਖ ਹੋਂਦ ਵਿਚ ਆਇਆ ਹੈ। ਹਾਲੇ ਵੀ ਸ਼ਾਇਦ ਨਾ ਲਿਖਿਆ ਜਾਂਦਾ ਜੇ ਅੱਖੀਂ ਵੇਖੀਆਂ ਦੋ ਘਟਨਾਵਾਂ ਸਾਹਮਣੇ ਨਾ ਆਉਂਦੀਆਂ।

ਕਿਸੇ ਦੇ ਘਰ ਅਸੀਂ ਖਾਣੇ ’ਤੇ ਗਏ ਤਾਂ ਉਨ੍ਹਾਂ ਦਾ ਬੇਟਾ ਹਾਲ ਕਮਰੇ ’ਚ ਬੈਠਾ ਮੋਬਾਈਲ ਉੱਤੇ ਪੋਸਟਾਂ ਪੜ੍ਹ ਰਿਹਾ ਸੀ। ਉਸ ਦੇ ਪਿਤਾ ਨੇ ਡਰਾਇੰਗ ਰੂਮ ’ਚੋਂ ਆਵਾਜ਼ ਮਾਰੀ ਕਿ ਰਤਾ ਅਖ਼ਬਾਰ ਫੜਾਈਂ। ਬੇਟਾ ਰਤਾ ਕੁ ਅਟਕ ਕੇ ਅਖ਼ਬਾਰ ਫੜਾ ਗਿਆ ਪਰ ਚਿਹਰੇ ਉੱਤੇ ਖ਼ੁਸ਼ੀ ਦੇ ਹਾਵ ਭਾਵ ਨਹੀਂ ਸਨ। ਵਾਪਸ ਮੋਬਾਈਲ ਫੜ ਕੇ ਬਹਿ ਗਿਆ। ਅੱਠ ਦਸ ਮਿੰਟ ਬਾਅਦ ਪਿਤਾ ਨੇ ਫੇਰ ਆਵਾਜ਼ ਮਾਰੀ ਪੁੱਤਰਾ ਜ਼ਰਾ ਕੌਰਡਲੈੱਸ ਫ਼ੋਨ ਫੜਾਈਂ। ਇਸ ਵਾਰ ਪੁੱਤਰ ਨੇ ਉੱਠਣ ਵਿਚ ਰਤਾ ਹੋਰ ਦੇਰ ਲਾਈ ਤੇ ਮੱਥੇ ਉੱਤੇ ਰਤਾ ਤਿਊੜੀਆਂ ਵੀ ਦਿਸੀਆਂ।

ਦਸ ਕੁ ਮਿੰਟ ਬਾਅਦ ਪਿਤਾ ਨੇ ਸਿਰਫ਼ ਆਵਾਜ਼ ਹੀ ਮਾਰੀ ‘ਸੋਮੇ ਪੁੱਤਰ’, ਤਾਂ ਬਿਨਾਂ ਗ਼ੱਲ ਸੁਣੇ ਅੱਗੋਂ ਬੇਟੇ ਨੇ ਮੋੜਵਾਂ ਜਵਾਬ ਦਿੱਤਾ, ‘‘ਹੱਦ ਈ ਹੋ ਗਈ। ਪੰਜ ਮਿੰਟ ਬਹਿਣਾ ਵੀ ਹਰਾਮ ਹੋ ਗਿਆ। ਇਸ ਘਰ ’ਚ ਤਾਂ ਪਿਓ ਸਾਹਮਣੇ ਬਹਿਣਾ ਵੀ ਗੁਣਾਹ ਹੈ।’’

ਲਗਭਗ ਇੰਜ ਦੀ ਹੀ ਘਟਨਾ ਸ਼ਾਪਿੰਗ ਮਾਲ ਵਿਚ ਖੜੀਆਂ ਮਾਵਾਂ ਧੀਆਂ ਦੀ ਗੱਲਬਾਤ ਦੌਰਾਨ ਹੋਈ। ਬੱਚੀ ਦੀਆਂ ਸਹੇਲੀਆਂ ਮਿਲ ਗਈਆਂ ਤਾਂ ਬੇਟੀ ਉਨ੍ਹਾਂ ਨਾਲ ਗੱਲਬਾਤ ਵਿਚ ਰੁੱਝ ਗਈ। ਪੰਦਰਾਂ ਕੁ ਮਿੰਟ ਬਾਅਦ ਮਾਂ ਨੇ ਆਵਾਜ਼ ਮਾਰੀ-‘‘ਬੇਟੀ, ਪਾਪਾ ਦਾ ਫ਼ੋਨ ਆ ਰਿਹੈ, ਚਲੋ ਹੁਣ ਚੱਲੀਏ।’’ ਬੱਚੀ ਪੂਰੇ ਗੁੱਸੇ ’ਚ ਪਰਤੀ ਤੇ ਮਾਂ ਨੇੜੇ ਆ ਕੇ ਰਤਾ ਤਲਖ਼ ਆਵਾਜ਼ ਵਿਚ ਕਹਿਣ ਲੱਗੀ, ‘‘ਮੌਮ ਤੁਹਾਨੂੰ ਪਤਾ ਵੀ ਐ ਫਰੈਂਡਜ਼ ਚੈਟ ਕੀ ਹੁੰਦੈ? ਮੇਰੀ ਇਨਸਲਟ ਕਰਵਾ ’ਤੀ। ਮੈਂ ਇੰਡੀਪੈਂਡੈਂਟ ਹਾਂ। ਤੁਹਾਡੇ ਹੁਕਮਾਂ ਦੀ ਗ਼ੁਲਾਮ ਨਹੀਂ।’’ ਉਸ ਦੀ ਮਾਂ ਚੁੱਪ ਚਾਪ ਅੱਖਾਂ ਨੀਵੀਆਂ ਕਰ ਕੇ ਤੁਰਨ ਲੱਗੀ ਤਾਂ ਅੱਗੋਂ ਕੋਈ ਜਾਣਕਾਰ ਜੋੜੀ ਮਿਲ ਗਈ। ਮੁਸਕੁਰਾ ਕੇ ਹੱਥ ਜੋੜ ਕੇ ਗੱਲ ਸ਼ੁਰੂ ਹੀ ਕੀਤੀ ਸੀ ਕਿ ਬੇਟੀ ਤਲਖ਼ ਸੁਰਾਂ ’ਚ ਬੋਲੀ, ‘‘ਹੁਣ ਲੇਟ ਨਹੀਂ ਹੋ ਰਹੇ? ਸਿਰਫ਼ ਮੇਰੇ ਫ਼ਰੈਡਜ਼ ਹੀ ਲੇਟ ਕਰ ਰਹੇ ਸੀ?’’

ਮੈਨੂੰ ਇਨ੍ਹਾਂ ਦੋਨਾਂ ਘਟਨਾਵਾਂ ਨੇ ਮਜਬੂਰ ਕਰ ਦਿੱਤਾ ਕਿ ਨੌਜਵਾਨ ਬੱਚਿਆਂ ਨਾਲ ਗੱਲ ਕਰਨੀ ਜ਼ਰੂਰੀ ਹੈ। ਅੱਜ ਕਲ ਦਾ ਮਾਹੌਲ ਜਿੱਥੇ ਬੱਚਿਆਂ ਨੂੰ ਆਪਣੇ ਹੱਕਾਂ ਬਾਰੇ ਪੂਰੀ ਜਾਣਕਾਰੀ ਹੈ, ਖੁੱਲ ਵੀ ਪਹਿਲਾਂ ਨਾਲੋਂ ਵੱਧ ਹੈ, ਇੰਟਰਨੈੱਟ ਸਦਕਾ ਦੋਸਤੀਆਂ ਵੀ ਬਥੇਰੀਆਂ ਹੋ ਚੁੱਕੀਆਂ ਹਨ ਤੇ ਮਾਪੇ ਵੀ ਉਨ੍ਹਾਂ ਉੱਤੇ ਹੱਥ ਚੁੱਕਣ ਜਾਂ ਝਿੜਕਣ ਨਾਲੋਂ ਉਨ੍ਹਾਂ ਨੂੰ ਦੋਸਤ ਵੱਧ ਸਮਝਣ ਲੱਗ ਪਏ ਹਨ, ਕੀ ਬੱਚੇ ਇਸ ਖੁੱਲ ਦਾ ਨਾਜਾਇਜ਼ ਫ਼ਾਇਦਾ ਤਾਂ ਨਹੀਂ ਉਠਾਉਣ ਲੱਗ ਪਏ?

ਸਿਰਫ਼ ਹੱਕਾਂ ਬਾਰੇ ਗੱਲ ਕਰਦੇ ਉਹ ਆਪਣੇ ਫਰਜ਼ਾਂ ਬਾਰੇ ਨਾ ਗੱਲ ਕਰਦੇ ਹਨ ਤੇ ਨਾ ਹੀ ਸੋਚਦੇ ਹਨ। ਮੇਰਾ ਸਕੂਲ, ਮੇਰਾ ਕਾਲਜ, ਮੇਰਾ ਘਰ, ਮੇਰੀ ਜਾਇਦਾਦ, ਮੇਰੀ ਕਾਰ ਕਹਿੰਦੇ ਬੱਚੇ ਸ਼ਾਇਦ ਇਹ ਭੁੱਲ ਗਏ ਹਨ ਕਿ ਸਕੂਲ ਉਦੋਂ ਤਕ ਉਨ੍ਹਾਂ ਦਾ ਹੈ ਜਦੋਂ ਤਕ ਰੈਗੂਲਰ ਫੀਸ ਜਮ੍ਹਾਂ ਹੋ ਰਹੀ ਹੈ। ਯਾਨੀ ‘ਗਿਵ ਐਂਡ ਟੇਕ’ ਉੱਤੇ ਆਧਾਰਿਤ ਹੈ। ਜੇ ਅਧਿਆਪਿਕਾਂ ਨਾਲ ਮੰਦਾ ਬੋਲਿਆ ਜਾਂ ਮਾਰ ਕੁਟਾਈ ਕੀਤੀ ਜਾਵੇ ਜਾਂ ਹੋਰ ਵਿਦਿਆਰਥੀਆਂ ਨਾਲ ਭੱਦਾ ਵਿਹਾਰ ਕੀਤਾ ਜਾਵੇ ਤਾਂ ਝੱਟ ਸਕੂਲੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਕੁੱਝ ਇਹੋ ਜਿਹਾ ਹੀ ਕਾਲਜਾਂ ਵਿਚ ਹੁੰਦਾ ਹੈ।

ਘਰ ਦੇ ਪਾਲਤੂ ਜਾਨਵਰਾਂ ਦੀ ਗੱਲ ਹੀ ਲਵੋ। ਉਸ ਨੂੰ ‘ਮੇਰਾ ਕੁੱਤਾ’ ਜਾਂ ‘ਮੇਰੀ ਬਿੱਲੀ’ ਮੰਨਦਿਆਂ ਬੱਚੇ ਚਵੀ ਘੰਟੇ ਉਸ ਨੂੰ ਕੁੱਛੜ ਚੁੱਕਣ ਨੂੰ ਤਿਆਰ ਹਨ। ਕੀ ਕਦੇ ਉਨ੍ਹਾਂ ਸੋਚਿਆ ਹੈ ਕਿ ਰਤਾ ਕੁ ਪਿਆਰ ਦਿੰਦਿਆਂ ਪਾਲਤੂ ਜਾਨਵਰ ਦਸ ਗੁਣਾ ਵੱਧ ਪਿਆਰ ਵਾਪਸ ਦਿੰਦਾ ਹੈ ਤੇ ਇਸ ਬਦਲੇ ਹੋਰ ਕੁੱਝ ਨਹੀਂ ਮੰਗਦਾ। ਯਾਨੀ ਮੈਂ ਵਾਪਸ ਪਿਆਰ ਦਾ ਹੁੰਗਾਰਾ ਤਾਂ ਹੀ ਭਰਾਂਗਾ ਜੇ ਮੈਨੂੰ ਜਾਇਦਾਦ ’ਚੋਂ ਅੱਧਾ ਹਿੱਸਾ ਮਿਲੇ, ਵਰਗੀ ਕੋਈ ਗੱਲ ਨਹੀਂ ਹੁੰਦੀ। ਨਿਸਵਾਰਥ ਪਿਆਰ ਤੇ ਰਿਸ਼ਤਾ ਵੀ ਡੂੰਘਾ। ਹੁਣ ਇਹੀ ਪਾਲਤੂ ਕੁੱਤਾ ਜੇ ਵੱਢਣ ਲੱਗ ਪਵੇ ਜਾਂ ਨੁਕਸਾਨ ਪਹੁੰਚਾ ਰਿਹਾ ਹੋਵੇ ਤਾਂ ਬਾਹਰ ਕੱਢ ਦਿੱਤਾ ਜਾਂਦਾ ਹੈ।

ਪੰਛੀ ਵੀ ਇਕ ਸਮੇਂ ਤੋਂ ਬਾਅਦ ਆਪਣੇ ਬੱਚੇ ਆਲ੍ਹਣੇ ’ਚੋਂ ਬਾਹਰ ਕੱਢ ਦਿੰਦੇ ਹਨ। ਪਰ, ਉਹ ਇਹ ਜ਼ਿੰਮੇਵਾਰੀ ਉੱਕਾ ਨਹੀਂ ਚੁੱਕਦੇ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਆਲ੍ਹਣੇ ਤਿਆਰ ਕਰਨੇ ਹਨ। ਇਸੇ ਲਈ ਬਜ਼ੁਰਗ ਹੋ ਜਾਣ ਉੱਤੇ ਉਨ੍ਹਾਂ ਦੇ ਬੱਚੇ ਵੀ ਮਾਪਿਆਂ ਨੂੰ ਆਪਣੇ ਆਲ੍ਹਣੇ ਵਿਚ ਨਹੀਂ ਬਿਠਾਉਂਦੇ।

ਵਿਕਸਿਤ ਮੁਲਕਾਂ ਵਿਚ ਵੀ ਬੱਚੇ ਮਾਪਿਆਂ ਉੱਤੇ ਆਸ਼ਰਿਤ ਨਹੀਂ ਰਹਿੰਦੇ ਤੇ ਆਪ ਕੰਮ ਕਰ ਕੇ ਆਪਣਾ ਖ਼ਰਚ ਪੂਰਾ ਕਰਦੇ ਹਨ। ਇਸੇ ਲਈ ਮਾਪੇ ਵੀ ਆਪਣੀ ਜਮਾਂ ਪੂੰਜੀ ਆਪਣੀ ਮਰਜ਼ੀ ਨਾਲ ਕਿਸੇ ਸੰਸਥਾ ਨੂੰ ਦਾਨ ਦੇ ਕੇ ਆਪ 'ਬਜ਼ੁਰਗ ਘਰ' ਵਿਚ ਰਹਿ ਲੈਂਦੇ ਹਨ।

ਵਿਆਹੁਤਾ ਰਿਸ਼ਤਿਆਂ ਵਿਚ ਝਾਤ ਮਾਰੀਏ ਤਾਂ ਇੱਥੇ ਵੀ ‘ਗਿਵ ਐਂਡ ਟੇਕ’ ਵਾਲਾ ਹੀ ਹਾਲ ਹੋ ਚੁੱਕਿਆ ਹੈ। ਜਿੰਨਾ ਦੂਜੇ ਲਈ ਕਰੋ, ਓਨਾ ਵਾਪਸ ਮਿਲਿਆ ਤਾਂ ਰਿਸ਼ਤਾ ਠੀਕ, ਨਹੀਂ ਤਾਂ ਤੋੜ ਵਿਛੋੜਾ!

ਇਨ੍ਹਾਂ ਸਾਰੀਆਂ ਮਿਸਾਲਾਂ ਵਿਚ ਪਿਆਰ ਬਦਲੇ ਪਿਆਰ ਨਾਲ ਹੀ ਰਿਸ਼ਤਿਆਂ ਵਿਚ ਨਿੱਘ ਮਹਿਸੂਸ ਕੀਤਾ ਜਾ ਸਕਦਾ ਹੈ। ਪੰਛੀਆਂ ਨੇ ਪਿਆਰ ਨਾਲ ਬੋਟ ਪਾਲ ਕੇ ਖੰਭ ਉੱਗਣ ਤੱਕ ਪੂਰਾ ਧਿਆਨ ਰੱਖਣਾ ਹੁੰਦਾ ਹੈ। ਜਿਉਂ ਹੀ ਬੋਟ ਆਪਹੁਦਰਾ ਹੋਣ ਲੱਗੇ ਤੇ ਆਖੇ ਲੱਗੇ ਬਗ਼ੈਰ ਆਲ੍ਹਣੇ ’ਚੋਂ ਬਾਹਰ ਉਡਾਰੀ ਮਾਰੇ ਤਾਂ ਉਸ ਅੱਗੇ ਦੋ ਹੀ ਰਾਹ ਹੁੰਦੇ ਹਨ: ਪਹਿਲਾ ਥੱਲੇ ਡਿੱਗ ਜਾਵੇ ਤੇ ਕਿਸੇ ਦੀ ਖ਼ੁਰਾਕ ਬਣ ਜਾਵੇ ਜਾਂ ਫੇਰ ਉਡਾਰੀ ਮਾਰ ਕੇ ਹੋਰ ਥਾਂ ਆਲ੍ਹਣਾ ਤਿਆਰ ਕਰੇ।

ਜੇ ਅਸੀਂ ਆਪੋ ਆਪਣੇ ਘਰਾਂ ਅੰਦਰ ਝਾਤ ਮਾਰੀਏ ਤਾਂ ਨੌਜਵਾਨ ਬੱਚੇ ਮਾਪਿਆਂ ਕੋਲੋਂ ਵਿੱਤੋਂ ਬਾਹਰ ਜਾ ਕੇ ਆਪਣੀਆਂ ਬੇਲੋੜੀਆਂ ਮੰਗਾਂ ਮੰਨਵਾਉਣ ਬਾਅਦ ਵੀ ਕਿਤੇ ਰੁਕਦੇ ਨਹੀਂ। ਅਠਾਰਾਂ ਵਰ੍ਹਿਆਂ ਦੀ ਉਮਰ ਪੂਰੀ ਹੋ ਜਾਣ ਬਾਅਦ ਵੀ ਮਹਿੰਗੇ ਕੋਰਸਾਂ ਦੀ ਫੀਸ ਮਾਪਿਆਂ ਕੋਲੋਂ ਹੀ ਭਾਲਦੇ ਹਨ। ਨਵੇਂ ਫੈਸ਼ਨਾਂ ਵਾਲੇ ਮਹਿੰਗੇ ਪਹਿਰਾਵੇ ਅਤੇ ਚਲਾਉਣ ਲਈ ਮਹਿੰਗੇ ਮੋਟਰਸਾਈਕਲ ਕਾਰਾਂ ਵੀ। ਇਸ ਤੋਂ ਬਾਅਦ ਵੀ ਜਾਇਦਾਦ ਉੱਤੇ ਪੂਰਾ ਹੱਕ ਮੰਨਦੇ ਹੋਏ ਮਾਪਿਆਂ ਨੂੰ ਘਰੋਂ ਬੇਦਖਲ ਕਰ ਦਿੰਦੇ ਹਨ ਜਾਂ ਬੇਇੱਜ਼ਤ ਕਰਦੇ ਰਹਿੰਦੇ ਹਨ।

ਨੌਜਵਾਨ ਬੱਚੇ ਹਰ ਤਰ੍ਹਾਂ ਦੀ ਖੁੱਲ ਅਤੇ ਮੌਜ ਮਸਤੀ ਨੂੰ ਆਪਣਾ ਹੱਕ ਮੰਨਦੇ ਹੋਏ ਆਖ਼ਰ ਕਿਉਂ ਆਪਣੇ ਫ਼ਰਜ਼ ਭੁੱਲ ਚੁੱਕੇ ਹਨ ?

ਜੇ ਉਹ ਪਾਲਤੂ ਜਾਨਵਰ ਨੂੰ ਕੀਤੇ ਪਿਆਰ ਦੇ ਬਦਲੇ ਪਿਆਰ ਭਾਲਦੇ ਹਨ, ਸਕੂਲਾਂ, ਕਾਲਜਾਂ ਵਿਚ ਸੱਭਿਆਚਾਰਕ ਮੁਖੌਟਾ ਚਾੜ੍ਹ ਕੇ, ਨੌਕਰੀ ਹਾਸਲ ਕਰ ਲੈਣ ਤੱਕ ਪੂਰੀ ਤਰ੍ਹਾਂ ਮਾਪਿਆਂ ਉੱਤੇ ਆਸ਼ਰਿਤ ਹੁੰਦਿਆਂ ਹਰ ਮੰਗ ਮੰਨਵਾਉਂਦੇ ਹਨ, ਤਾਂ ਫੇਰ ਮਾਪਿਆਂ ਦੇ ਪਿਆਰ ਦੇ ਹੁੰਗਾਰੇ ਦੇ ਬਦਲੇ ਨਫ਼ਰਤ ਤੇ ਖਿੱਝ ਕਿਉਂ ਮੋੜ ਰਹੇ ਹਨ?

ਕੀ ਅੱਜ ਕਲ ਦੇ ਨੌਜਵਾਨ ਬੱਚੇ ਮਾਪਿਆਂ ਦੀ ਦੇਣ ਦੇ ਸਕਦੇ ਹਨ? ਜੇ ਆਪਣੇ ਪਿਆਰੇ ਦੋਸਤ ਵੱਲੋਂ ਬੋਲੇ ਮਾੜੇ ਬੋਲ ਉਨ੍ਹਾਂ ਦਾ ਦਿਲ ਛਲਣੀ ਕਰਦੇ ਹਨ ਤਾਂ ਜਦੋਂ ਬੱਚਿਆਂ ਵੱਲੋਂ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਉਨ੍ਹਾਂ ਦੇ ਮਾਪਿਆਂ ਦਾ ਹਿਰਦਾ ਚੀਰਦੀ ਹੈ, ਉਸ ਪੀੜ ਨੂੰ ਮਹਿਸੂਸ ਕਰਨ ਤੋਂ ਇਨਕਾਰੀ ਕਿਉਂ ਹੋ ਜਾਂਦੇ ਹਨ?

ਕੋਈ ਪਿਓ ਆਪਣੇ ਪੁੱਤਰ ਦੀਆਂ ਨਾਜਾਇਜ਼ ਮੰਗਾਂ ਪੂਰੀਆਂ ਕਰਦਾ ਕਰਜ਼ੇ ਹੇਠ ਡੁੱਬ ਕੇ ਫਾਹਾ ਲੈ ਲਵੇ ਤਾਂ ਜਾਇਜ਼ ਹੈ ਪਰ ਸਿੱਧੇ ਮੂੰਹ ਅਦਬ ਤੇ ਇੱਜ਼ਤ ਨਾਲ ਉਸੇ ਪਿਓ ਨਾਲ ਗੱਲ ਕਰਨ ਜਾਂ ਪਾਣੀ ਦਾ ਗਿਲਾਸ ਖਿੜੇ ਮੱਥੇ ਫੜਾਉਣ ਨੂੰ ਸਾਡੀ ਅੱਜ ਦੀ ਔਲਾਦ ਤਿਆਰ ਨਹੀਂ ਹੈ।

ਮਾਂ ਪਿਓ ਦੀ ਦੋਸਤੀ ਤੇ ਲਾਡ ਦਾ ਨਾਜਾਇਜ਼ ਫਾਇਦਾ ਉਠਾਉਂਦੀ ਅੱਜ ਦੀ ਨੌਜਵਾਨ ਪੌਦ ਇਹ ਭੁੱਲ ਚੁੱਕੀ ਹੈ ਕਿ ਅੱਗੋਂ ਉਨ੍ਹਾਂ ਦੀ ਔਲਾਦ ਇਸ ਤੋਂ ਵੀ ਦੋ ਕਦਮ ਅੱਗੇ ਚੱਲੇਗੀ ਤੇ ਇੰਜ ਹੀ ਉਨ੍ਹਾਂ ਦੇ ਪਾਣੀ ਮੰਗਣ ਉੱਤੇ ਝੁੰਝਲਾ ਉੱਠੇਗੀ! ਕੀ ਅੱਜ ਦੇ ਨੌਜਵਾਨ ਆਪਣੇ ਬੱਚਿਆਂ ਤੋਂ ਅਜਿਹਾ ਵਤੀਰਾ ਚਹੁੰਦੇ ਹਨ? ਜੇ ਨਹੀਂ ਤਾਂ ਫੇਰ ਆਪਣੇ ਮਾਪਿਆਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਪਵੇਗਾ। ਜਦੋਂ ਮਾਪੇ ਰਹੇ ਹੀ ਨਾ, ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ।

ਜੇ ਕੋਈ ਨੌਜਵਾਨ ਆਪਣੇ ਹੱਕਾਂ ਬਾਰੇ ਜਾਣੂੰ ਹੈ, ਸਾਰੇ ਸੁਖ ਵਿੱਤੋਂ ਬਾਹਰ ਜਾ ਕੇ ਵੀ ਹਾਸਲ ਕਰਨਾ ਚਾਹੁੰਦਾ ਹੈ ਤੇ ਐਸ਼ੋ ਆਰਾਮ ਲਈ ਪਿਓ ਨੂੰ ਚੂੰਢ ਰਿਹਾ ਹੈ ਤਾਂ ਚੇਤੇ ਰੱਖੇ ਕਿ ਉਸ ਦੀ ਔਲਾਦ ਬਿਲਕੁਲ ਇਹੋ ਕੁੱਝ ਉਸ ਨਾਲ ਕਰਨ ਵਾਲੀ ਹੈ।

ਇਹ ਸਭ ਵਿਸ਼ਵੀਕਰਨ ਦੀ ਦੇਣ ਹੈ। ਅਸੀਂ ਸਭ ਮਾੜੀਆਂ ਗੱਲਾਂ ਛੇਤੀ ਸਿੱਖ ਲਈਆਂ ਹਨ ਪਰ ਚੰਗੀਆਂ ਨਹੀਂ ਅਪਣਾਈਆਂ। ਦੇਰ ਰਾਤ ਦੀਆਂ ਪਾਰਟੀਆਂ, ਨਸ਼ੇ, ਸ਼ਰਾਬਾਂ, ਮਹਿੰਗੀਆਂ ਕਾਰਾਂ ਤੇ ਮੋਟਰਸਾਈਕਲ, ਮਹਿੰਗੀਆਂ ਐਨਕਾਂ, ਬੂਟ, ਕਪੜੇ, ਟੌਹਰ, ਫੈਸ਼ਨ, ਕਨੇਡਾ ਦੇ ਗੇੜੇ, ਆਦਿ ਸਭ ਜਣੇ ਮੰਗਦੇ ਹਨ ਪਰ ਆਪਣੇ ਹੱਥੀਂ ਮਿਹਨਤ ਕਰ ਕੇ ਨਹੀਂ।

ਲੋੜ ਹੈ ਅੱਜ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਕੋਲੋਂ ਹੱਥੀਂ ਕੰਮ ਕਰਵਾਉਣ ਦੀ। ਘਰ ਦੇ ਕੰਮ ਕਾਰ ਵਿਚ ਮਦਦ, ਰੋਜ਼ ਘੱਟੋ-ਘੱਟ ਤਿੰਨ ਘੰਟੇ ਜ਼ਰੂਰ ਕਿਸੇ ਛੋਟੇ ਮੋਟੇ ਕੰਮ ਵਿਚ ਲੱਗ ਕੇ ਆਪਣੀ ਮਿਹਨਤ ਦੀ ਕਮਾਈ ਕਰਨ, ਉਸੇ ਕਮਾਈ ਵਿੱਚੋਂ ਆਪਣੇ ਸ਼ੌਕ ਪੂਰੇ ਕਰਨ ਤੇ ਆਪਣੀ ਪੜ੍ਹਾਈ ਚਾਲੂ ਰੱਖਣ ਤਾਂ ਉਨ੍ਹਾਂ ਨੂੰ ਛੇਤੀ ਸਮਝ ਆ ਜਾਏਗੀ ਕਿ ਮਾਪੇ ਕਿੰਨੀ ਮਿਹਨਤ ਨਾਲ ਉਨ੍ਹਾਂ ਨੂੰ ਪਾਲ ਰਹੇ ਹਨ ਤੇ ਬਦਲੇ ਵਿਚ ਸਿਰਫ਼ ਇੱਜ਼ਤ ਤੇ ਪਿਆਰ ਮੰਗਦੇ ਹਨ, ਹੋਰ ਕੁੱਝ ਨਹੀਂ।

ਜਾਇਦਾਦਾਂ ਜਮਾਂ ਕਰਨੀਆਂ ਹੀ ਪੁਆੜੇ ਦੀ ਜੜ੍ਹ ਬਣ ਰਹੀਆਂ ਹਨ, ਰਿਸ਼ਤਿਆਂ ਵਿਚ ਫਿੱਕ ਵੀ ਪਾ ਰਹੀਆਂ ਹਨ ਤੇ ਪੁੱਤਰਾਂ ਧੀਆਂ ਹੱਥੋਂ ਮਾਪਿਆਂ ਦਾ ਕਤਲ ਵੀ ਕਰਵਾ ਰਹੀਆਂ ਹਨ।

ਏਸੇ ਲਈ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ 18 ਵਰ੍ਹੇ ਦੀ ਉਮਰ ਪੂਰੀ ਕਰਦੇ ਸਾਰ ਕਿਰਤ ਕਰਨ ਦੀ ਆਦਤ ਪਾਈਏ ਤੇ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਸ਼ੌਕ ਪੂਰੇ ਕਰਨ ਦੀ ਵੀ। ਇੰਜ ਸਾਡੇ ਗਭਰੂ ਖੇਤਾਂ ਵਿਚ ਵੀ ਕੰਮ ਕਰਨਗੇ ਤੇ ਫੈਕਟਰੀਆਂ ਜਾਂ ਦੁਕਾਨਾਂ ਵਿਚ ਵੀ! ਉਨ੍ਹਾਂ ਨੂੰ ਜਿੱਥੇ ਮਾਪਿਆਂ ਦੀ ਘਾਲਣਾ ਬਾਰੇ ਸਮਝ ਆਏਗੀ, ਉੱਥੇ ਹੀ ਕਿਰਤ ਕਰਨ ਵਾਲਿਆਂ ਪ੍ਰਤੀ ਮਨਾਂ ਵਿਚ ਇੱਜ਼ਤ ਵੀ ਬਣ ਜਾਏਗੀ। ਇੰਜ ਕਿਸੇ ਵੀ ਕੰਮ ਨੂੰ ਨੀਵਾਂ ਜਾਂ ਕੰਮ ਕਰਨ ਵਾਲੇ ਨੂੰ ਨੀਵਾਂ ਨਹੀਂ ਮੰਨਿਆ ਜਾਵੇਗਾ ਤੇ ਅਜਿਹੀ ਚੰਗੀ ਸੋਚ ਮਨਾਂ ਵਿਚਲੇ ਊਚ-ਨੀਚ ਦੇ ਵਿਤਕਰੇ ਦੂਰ ਕਰਨ ਵਿਚ ਸਹਾਈ ਹੋਵੇਗੀ।

ਭਾਵੇਂ ਜਾਪੇ ਇਹ ਨਾਮੁਮਕਿਨ ਕਿਉਂਕਿ ਅਸੀਂ ਅੱਜ ਕਲ ਮੰਦਰਾਂ ਗੁਰਦੁਆਰਿਆਂ ਜਾਂ ਮਸੀਤਾਂ ਵਿਚ ਆਪਣੇ ਮੱਥਿਆਂ ਦੀ ਕੀਮਤ ਵਸੂਲਣ ਲੱਗ ਪਏ ਹਾਂ। ਰੁਪਏ ਦਾ ਮੱਥਾ ਟੇਕ ਕੇ ਪੂਰੀ ਲਿਸਟ ਰਬ ਅੱਗੇ ਧਰ ਦਿੰਦੇ ਹਾਂ-ਮੇਰਾ ਕਾਰੋਬਾਰ, ਮੇਰੀ ਸਿਹਤ, ਮੇਰਾ ਵੱਡਾ ਘਰ, ਮੇਰੀ ਨੌਕਰੀ, ਮੇਰੀ ਤਰੱਕੀ, ਮੇਰਾ ਇਮਤਿਹਾਨ ਆਦਿ ਵਿਚ ਫਾਇਦਾ ਤੇ ਵਾਧਾ ਜ਼ਰੂਰ ਕਰੀਂ! ਸਾਡੀ ਸੋਚ ਹੀ ਮਿਹਨਤ ਕਰਨ ਤੋਂ ਮੁਨਕਰ ਹੋ ਕੇ ਕਰਾਮਾਤਾਂ ਤਕ ਸੀਮਤ ਹੋ ਚੁੱਕੀ ਹੈ! ਜਦੋਂ ਅਸੀਂ ਸ਼ੁਕਰਾਨਾ ਕਰਨਾ ਸਿੱਖ ਗਏ-ਭਾਵੇਂ ਰਬ ਦਾ ਤੇ ਭਾਵੇਂ ਮਾਪਿਆਂ ਦਾ ਜਾਂ ਦੋਸਤਾਂ ਦਾ, ਤਾਂ ਉਦੋਂ ਹੀ ਆਪਣੇ ਅੰਦਰ ਤੇ ਸਮਾਜ ਵਿਚਲੀ ਤਬਦੀਲੀ ਮਹਿਸੂਸ ਕਰਨ ਲੱਗ ਪਵਾਂਗੇ।

ਸਾਰ ਇਹੋ ਹੈ ਕਿ ਨੌਜਵਾਨ ਆਪਣੇ ਸਿਰਫ਼ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ ਬਲਕਿ ਫਰਜ਼ਾਂ ਨੂੰ ਵੀ ਪਛਾਣਨ। ਮਾਪਿਆਂ ਵੱਲੋਂ ਬਿਨਾਂ ਕਿਸੇ ਸ਼ਰਤਾਂ ਉੱਤੇ ਮਿਲੇ ਪਿਆਰ ਤੇ ਉਨ੍ਹਾਂ ਦੀ ਹੱਡ-ਭੰਨਵੀਂ ਮਿਹਨਤ ਦੇ ਪੈਸਿਆਂ ਦੇ ਬਦਲੇ ਰੱਜ ਕੇ ਇੱਜ਼ਤ ਤੇ ਪਿਆਰ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਦੇ ਬੱਚੇ ਵੀ ਅੱਗੋਂ ਇਹੋ ਰਸਤਾ ਚੁਣਨ!

ਕੁੱਝ ਨੁਕਤੇ ਨੌਜਵਾਨਾਂ ਲਈ :

  • ਆਪਣੇ ਨਾਲ ਮਾੜਾ ਕਰਨ ਵਾਲੇ ਪ੍ਰਤੀ ਮਨ ਵਿਚ ਕੌੜ ਨਾ ਭਰੋ। ਤੁਹਾਡੇ ਨਾਲ ਸਿਰਫ਼ ਤੇ ਸਿਰਫ਼ ਚੰਗਾ ਕਰਦੇ ਰਹਿਣ ਦੀ ਕੋਸ਼ਿਸ਼ ਕੇਵਲ ਮਾਪੇ ਹੀ ਕਰ ਸਕਦੇ ਹਨ। ਹੋਰਨਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੈ।
  •  ਜੇ ਮਾਪਿਆਂ ਤੋਂ ਇਲਾਵਾ ਕੋਈ ਤੁਹਾਡੇ ਨਾਲ ਸਿਰਫ਼ ਚੰਗਾ ਵਿਹਾਰ ਕਰ ਰਿਹਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਤੁਹਾਨੂੰ ਪਸੰਦ ਹੀ ਕਰ ਰਿਹਾ ਹੈ। ਇਸ ਪਿੱਛੇ ਕੋਈ ਨਾ ਕੋਈ ਮਕਸਦ ਜ਼ਰੂਰ ਹੋਵੇਗਾ।
  •  ਇਹ ਜ਼ਿੰਦਗੀ ਥੁੜ ਚਿਰੀ ਹੈ ਤੇ ਇੱਥੇ ਕੁੱਝ ਵੀ ਸਦੀਵੀ ਨਹੀਂ। ਏਸੇ ਲਈ ਮਾਪਿਆਂ ਵੱਲੋਂ ਚੜ੍ਹੇ ਕਰਜ਼ੇ ਦਾ ਕੁੱਝ ਫੀਸਦ ਹਿੱਸਾ ਉਨ੍ਹਾਂ ਦੇ ਜੀਉਂਦੇ ਜੀਅ ਲਾਹ ਦੇਣਾ ਚਾਹੀਦਾ ਹੈ। ਬਾਅਦ ਵਿਚ ਸਿਰਫ਼ ਪਛਤਾਵਾ ਬਚਦਾ ਹੈ।
  •  ਮਾਂ ਤੇ ਪਿਓ ਨੂੰ ਰੋਜ਼ ਇਕ ਵਾਰ ਘੁੱਟ ਕੇ ਪਾਈ ਜੱਫੀ ਤੇ ਰੋਜ਼ ਇਕ ਵਾਰ ਪੈਰਾਂ ਨੂੰ ਹੱਥ ਲਾਉਣ ਨਾਲ ਬਿਨਾਂ ਕਹੇ ਸਾਰੇ ਮਨ ਮੁਟਾਵ ਦੂਰ ਕੀਤੇ ਜਾ ਸਕਦੇ ਹਨ।
  •  ਛੇਤੀ ਅਮੀਰ ਹੋਣ ਦੇ ਸੁਫ਼ਨੇ ਨਹੀਂ ਲੈਣੇ ਚਾਹੀਦੇ। ਇਹੋ ਜਿਹੀਆਂ ਪੌੜੀਆਂ ਜੋ ਰਾਤੋ ਰਾਤ ਅਮੀਰ ਬਣਾ ਦੇਣ, ਰੇਤ ਦੀਆਂ ਹੁੰਦੀਆਂ ਹਨ ਤੇ ਛੇਤੀ ਹੀ ਜ਼ਮੀਨ ਉੱਤੇ ਮੂਧਾ ਲਿਆ ਮਾਰਦੀਆਂ ਹਨ। ਇਸੇ ਲਈ ਸਹਿਜੇ ਸਹਿਜੇ ਸੁਫ਼ਨੇ ਪੂਰਾ ਕਰਨ ਦਾ ਆਨੰਦ ਮਾਣਨਾ ਚਾਹੀਦਾ ਹੈ।
  •  ਦੂਜੇ ਜਨਮ ਦਾ ਇੰਤਜ਼ਾਰ ਛੱਡ ਦਿਓ। ਕਿੰਨਾ ਵੀ ਜ਼ੋਰ ਲਾ ਲਵੋ ਇਸ ਜਨਮ ਦੇ ਮਾਪੇ ਦੁਬਾਰਾ ਨਹੀਂ ਮਿਲਣੇ। ਇਨ੍ਹਾਂ ਦਾ ਰਿਣ ਇਸੇ ਜਨਮ ਵਿਚ ਲਾਹੁਣ ਦੀ ਕੋਸ਼ਿਸ਼ ਕਰ ਲਵੋ ਤੇ ਜਿੰਨਾ ਵੀ ਸਮਾਂ ਬਚਿਆ ਹੈ, ਹਰ ਪਲ ਵਿਚਲਾ ਪਿਆਰ ਰੱਜ ਕੇ ਮਾਣ ਲਵੋ! ਅਜਿਹੀ ਬੇਕੀਮਤੀ ਦੌਲਤ ਦੁਬਾਰਾ ਕਦੇ ਹਾਸਲ ਨਹੀਂ ਹੋਣੀ। ਯਾਦ ਰੱਖਿਓ, ਤੁਹਾਡੇ ਮਾਪਿਆਂ ਦੀਆਂ ਅੱਖਾਂ ’ਚੋਂ ਡਿੱਗੇ ਹੰਝੂ ਤੁਹਾਡੇ ਬੱਚਿਆਂ ਨੇ ਤੁਹਾਨੂੰ ਦੁਗਣੇ ਕਰ ਕੇ ਮੋੜਨੇ ਹਨ!
  •  ਸਾਡੀ ਮਾਂ ਨੇ ਸਾਨੂੰ ਆਪਣੇ ਲਹੂ ਨਾਲ ਪਾਲ ਕੇ ਜੰਮਿਆ ਹੈ। ਸਾਡੇ ਉੱਤੇ ਆਏ ਖ਼ਤਰੇ ਸਾਰੇ ਆਪ ਝੱਲੇ ਹਨ। ਸਾਨੂੰ ਤੁਰਨ ਜੋਗਾ ਤੇ ਜੀਊਣ ਜੋਗਾ ਬਣਾਇਆ ਹੈ। ਸਾਡੇ ਅੰਦਰ ਉਸੇ ਦਾ ਲਹੂ ਦੌੜ ਰਿਹਾ ਹੈ ਤੇ ਉਹੀ ਜੀਨ ਅੱਗੋਂ ਸਾਡੇ ਬੱਚਿਆਂ ਵਿਚ ਵੀ ਜਾਣੇ ਹਨ। ਜੇ ਸਾਡੀ ਹੋਂਦ ਹੀ ਮਾਂ ਕਰਕੇ ਹੈ ਤਾਂ ਕੀ ਰੋਜ਼ ਦਿਨ ਵਿਚ ਇਕ ਵਾਰ ਉਸੇ ਮਾਂ ਨੂੰ ਘੁੱਟ ਕੇ ਗਲ ਨਾਲ ਲਾਉਣਾ ਸਾਡਾ ਫਰਜ਼ ਨਹੀਂ ਹੈ।

ਅੰਤ ਵਿਚ ਸਿਰਫ਼ ਇਹੀ ਕਹਿਣਾ ਹੈ ਕਿ ਸਾਡੀ ਮਾਂ ਸਾਡੇ ਬਚਪਨ ਵਿਚ ਸਾਡੇ ਲਈ ਸਾਰਾ-ਸਾਰਾ ਦਿਨ ਪਾਣੀ ਲਿਆਉਂਦਿਆਂ ਥੱਕਦੀ ਨਹੀਂ ਸੀ ਅਤੇ ਪਿਤਾ ਵੀ ਸਾਡੀਆਂ ਮੰਗੀਆਂ ਖੇਡਾਂ ਖਰੀਦਣ ਲਈ ਪੂਰੀ ਜਵਾਨੀ ਮਿਹਨਤ ਕਰਦਾ ਰਿਹਾ ਹੈ ਤਾਂ ਕੀ ਇਸਦੇ ਬਦਲੇ ਉਨ੍ਹਾਂ ਨੂੰ ਤਿਰਸਕਾਰ ਦੇਣਾ ਜਾਇਜ਼ ਹੈ?

ਜੇ ਕੋਈ ਕਰਾਮਾਤ ਵਾਪਰਦੀ ਵੇਖਣੀ ਹੈ ਤਾਂ ਹੁਣੇ ‘‘ਆਈ ਲਵ ਯੂ ਮੰਮੀ ਜੀ, ਪਾਪਾ ਜੀ,’’ ਕਹਿ ਕੇ ਵੇਖ ਲਵੋ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


bachay1ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com