|
|
ਵਿਗਿਆਨ
ਪ੍ਰਸਾਰ |
ਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ
ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(23/04/2019) |
|
|
|
ਤੇਰ੍ਹਾਂ ਸਾਲ ਤੋਂ ਛੋਟੇ ਲਗਭਗ 2.8 ਫੀਸਦੀ ਬੱਚੇ ਤੇ 13 ਤੋਂ 18 ਸਾਲ ਦੇ 5.6
ਫੀਸਦੀ ਬੱਚੇ ਢਹਿੰਦੀ ਕਲਾ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਗਿਣਤੀ ਭਾਵੇਂ ਵੱਡਿਆਂ ਦੇ
ਹਿਸਾਬ ਨਾਲ ਜ਼ਿਆਦਾ ਨਾ ਜਾਪੇ ਪਰ ਵੱਡੇ ਹੋ ਕੇ ਇਹ ਬੀਮਾਰੀ ਲੰਮੇ ਸਮੇਂ ਤੱਕ ਰਹਿਣ
ਵਾਲੀ ਬਣ ਜਾਂਦੀ ਹੈ। ਇਸੇ ਲਈ ਇਸ ਨੂੰ ਵੇਲੇ ਸਿਰ ਪਛਾਣ ਕੇ ਤੁਰੰਤ ਇਲਾਜ ਕਰਵਾਉਣਾ
ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ਬੱਚਿਆਂ ਵਿੱਚੋਂ 60 ਫੀਸਦੀ ਨੂੰ ਅੱਗੋਂ ਸਾਰੀ
ਉਮਰ ਢਹਿੰਦੀ ਕਲਾ ਜਕੜੀ ਰੱਖ ਸਕਦੀ ਹੈ ਜਾਂ ਫਿਰ ਨਿੱਕੀ ਜਿਹੀ ਗੱਲ ਉੱਤੇ ਹੀ
ਖ਼ੁਦਕੁਸ਼ੀ ਕਰਨ ਦੇ ਖ਼ਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਬਹੁਤੇ ਖ਼ੁਦਕੁਸ਼ੀ ਕਰ ਵੀ
ਜਾਂਦੇ ਹਨ।
ਢਹਿੰਦੀ ਕਲਾ ਵਿਚ ਬੱਚੇ ਦੀ ਸਿਹਤ ਉੱਤੇ ਕਾਫ਼ੀ ਮਾੜਾ ਅਸਰ ਪੈ
ਜਾਂਦਾ ਹੈ। ਮਾਨਸਿਕ ਪੱਖੋਂ, ਲੋਕਾਂ ਨਾਲ ਮੇਲ ਜੋਲ ਕਰਨ ਵਿਚ, ਦੋਸਤੀਆਂ ਗੰਢਣ,
ਰਿਸ਼ਤੇ ਨਿਭਾਉਣ, ਆਦਿ ਸਭ ਉੱਤੇ ਇਸ ਦਾ ਅਸਰ ਪੈਂਦਾ ਹੈ।
ਕਾਰਨ :
- ਜੇ ਟੱਬਰ ਵਿਚ ਪਹਿਲਾਂ ਵੀ ਕਿਸੇ ਨੂੰ ਇਹ ਰੋਗ ਹੋਵੇ ਤਾਂ ਉਸ ਘਰ ਦੇ
ਬੱਚਿਆਂ ਵਿਚ ਇਸ ਰੋਗ ਦੇ ਆਸਾਰ ਤਿੰਨ ਗੁਣਾ ਵੱਧ ਹੁੰਦੇ ਹਨ।
- ਜੇ ਘਰ ਵਿਚ ਲੜਾਈ ਹੁੰਦੀ ਰਹਿੰਦੀ ਹੋਵੇ
- ਮਾਪੇ ਬੱਚੇ ਉੱਤੇ ਲੋੜੋਂ ਵੱਧ ਦਬਾਓ ਪਾਉਂਦੇ ਜਾਂ ਝਿੜਕਦੇ ਰਹਿੰਦੇ
ਹੋਣ
- ਘਰੇਲੂ ਹਿੰਸਾ
- ਹਮੇਸ਼ਾ ਨਕਾਰਾਤਮਕ ਗੱਲ ਕਰਨੀ
- ਇਕ ਬੱਚੇ ਨੂੰ ਦੂਜੇ ਤੋਂ ਵੱਧ ਤਰਜੀਹ ਦੇਣੀ
- ਉਸ ਪਾਸੇ ਪੜ੍ਹਨ ਵੱਲ ਧੱਕਣਾ ਜਿਸ ਪਾਸੇ ਬੱਚਾ ਨਾ ਚਾਹੁੰਦਾ ਹੋਵੇ
- ਪੜ੍ਹਾਈ ਵਿਚ ਘੱਟ ਨੰਬਰ ਆਉਣੇ
- ਨਸ਼ਾ ਕਰਨਾ
- ਛੋਟੀ ਉਮਰ ਵਿਚ ਵਿਆਹੇ ਜਾਣਾ ਜਾਂ ਗਰਭ ਠਹਿਰ ਜਾਣਾ
- ਭੱਦੀ ਛੇੜਛਾੜ
- ਸਰੀਰਕ ਸ਼ੋਸ਼ਣ
- ਘਰੋਂ ਬਾਹਰ ਕੱਢੇ ਜਾਣਾ
- ਪੈਸੇ ਦੀ ਤੰਗੀ
- ਬੱਚਿਆਂ ਵਿਚ ਤਿੰਨ ਤੋਂ ਪੰਜ ਸਾਲ ਦੀ ਉਮਰ ਵਿੱਚ ਸ਼ੱਕਰ ਰੋਗ ਜਾਂ
ਦਮੇ ਦਾ ਰੋਗ ਹੋ ਜਾਣ ਉੱਤੇ
- ਪੰਜ ਸਾਲ ਦੇ ਬੱਚੇ ਨੂੰ ਕਲਾਸ ਵਿਚ ਬਾਕੀ ਬੱਚਿਆਂ ਅੱਗੇ ਝਿੜਕ ਕੇ
ਸਜ਼ਾ ਦਿੱਤੀ ਜਾਣੀ ਜਿਵੇਂ ਖੜ੍ਹੇ ਕਰੀ ਰੱਖਣਾ ਜਾਂ ਕਲਾਸ ਵਿੱਚੋਂ ਬਾਹਰ ਕੱਢਣਾ
- ਬੇਟੀ ਨੂੰ ਬੇਲੋੜੀ ਸਮਝਣਾ
- ਜਵਾਨ ਹੋਣ ਵੇਲੇ ਦੀ ਹਾਰਮੋਨਾਂ ਵਿਚਲੀ ਤਬਦੀਲੀ
- ਜੰਮਣ ਸਮੇਂ ਘੱਟ ਭਾਰ ਦਾ ਹੋਣਾ
- ਜੇ ਮਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇ ਤਾਂ ਅਜਿਹੇ ਬੱਚਿਆਂ ਵਿਚ
ਢਹਿੰਦੀ ਕਲਾ ਵੱਧ ਹੁੰਦੀ ਹੈ
- ਮਾਈਗਰੇਨ ਸਿਰ ਪੀੜ ਹੋਣੀ
- ਮੋਟਾਪਾ
- ਘਬਰਾਹਟ ਰਹਿਣੀ
- ਡਰਪੋਕ ਹੋਣਾ
- ਨੀਂਦਰ ਠੀਕ ਨਾ ਆਉਣੀ
- ਦੱਬੂ ਹੋਣਾ
- ਸਰੀਰਕ ਕਮਜ਼ੋਰੀ
- ਸੂਰਜ ਦੀ ਰੌਸ਼ਨੀ ਘੱਟ ਮਿਲਣੀ
- ਕਸਰਤ ਘੱਟ ਕਰਨੀ
- ਦੋਸਤ ਮਾਰ ਕੁਟਾਈ ਕਰਨ ਵਾਲੇ ਹੋਣੇ
- ਮਾਂ ਜਾਂ ਦੋਸਤ ਦੀ ਮੌਤ
- ਪੈਸੇ ਦੀ ਕਿੱਲਤ
- ਬਹੁਤਾ ਮਿੱਠਾ ਖਾਣ ਦੇ ਸ਼ੌਕੀਨ ਬੱਚਿਆਂ ਵਿਚ
- ਜਿਸ ਨਾਲ ਪਿਆਰ ਹੋਣਾ ਉਸ ਵੱਲੋਂ ਦੁਰਕਾਰਿਆ ਜਾਣਾ
ਕਿਵੇਂ ਲੱਭੀਏ : ਬੱਚਿਆਂ ਦੀ ਸਕੂਲ ਵਿਚਲੀ ਰਿਪੋਰਟ,
ਆਂਢੀਆਂ-ਗੁਆਂਢੀਆਂ ਦੀਆਂ ਸ਼ਿਕਾਇਤਾਂ ਤੇ ਬੱਚੇ ਵੱਲੋਂ ਇਕ ਪ੍ਰੋਫਾਰਮਾ
ਭਰਵਾਏ ਜਾਣ ਨਾਲ ਮਾਪੇ ਕੁੱਝ ਹੱਦ ਤੱਕ ਇਸ ਬੀਮਾਰੀ ਬਾਰੇ ਆਪੇ ਪਤਾ ਲਾ ਸਕਦੇ ਹਨ।
- ਉਦਾਸੀ : ਬਿਲਕੁਲ ਉਦਾਸ ਨਹੀਂ।
-
ਜ਼ਿਆਦਾ ਸਮੇਂ ਉਦਾਸੀ ਮਹਿਸੂਸ ਹੋਣੀ।
-
ਹਰ
ਵੇਲੇ ਉਦਾਸੀ ਮਹਿਸੂਸ ਹੋਣੀ।
-
ਰੋਣ ਨੂੰ ਦਿਲ ਕਰਨਾ ਤੇ ਬਹੁਤ ਜ਼ਿਆਦਾ ਉਦਾਸੀ ਹੋਣੀ।
- ਮਾੜੇ ਵਿਚਾਰ : ਮੈਨੂੰ ਕੋਈ ਫਿਕਰ ਫਾਕਾ
ਨਹੀਂ।
- 1-ਮੈਨੂੰ ਆਪਣੇ ਕੈਰੀਆਰ ਬਾਰੇ ਬਹੁਤ ਚਿੰਤਾ ਹੋਣ ਲੱਗ ਪਈ ਹੈ।
- 2-ਸਭ ਕੁੱਝ ਮੇਰੇ ਹਿਸਾਬ ਨਾਲ ਨਹੀਂ ਹੋ ਰਿਹਾ।
- 3-ਮੇਰਾ ਭਵਿੱਖ ਹਨ੍ਹੇਰਾ ਹੈ। ਕੋਈ ਰਾਹ ਨਹੀਂ ਲੱਭ ਰਿਹਾ।
- ਪਿਛਲੀ ਵਾਰ ਦਾ ਫੇਲ੍ਹ ਹੋਣਾ :ਕੋਈ ਗੱਲ ਨਹੀਂ।
- 1-ਮੈਨੂੰ ਆਪਣਾ ਫੇਲ੍ਹ ਹੋਣਾ ਚੁੱਭਦਾ ਹੈ।
- 2-ਮੈਨੂੰ ਤਾਂ ਹਰ ਵਾਰ ਆਪਣਾ ਫੇਲ੍ਹ ਹੋਣਾ ਦਿਸਦਾ ਰਹਿੰਦਾ ਹੈ।
- 3-ਮੈਂ ਤਾਂ ਬਿਲਕੁਲ ਨਕਾਰਾ ਤੇ ਜ਼ਿੰਦਗੀ ਤੋਂ ਹਾਰਿਆ ਇਨਸਾਨ ਹਾਂ।
- 4. ਆਪਣੇ ਆਪ ਪ੍ਰਤੀ ਨਕਾਰਾਤਮਕ ਸੋਚ :
- ਮੈਂ ਬਿਲਕੁਲ ਠੀਕ ਹਾਂ।
- 1-ਆਤਮ ਵਿਸ਼ਵਾਸ ਦੀ ਘਾਟ ਲੱਗ ਰਹੀ ਹੈ।
- 2-ਮੇਰੇ ਵਿਚ ਬਹੁਤ ਕਮੀਆਂ ਹਨ।
- 3-ਮੈਂ ਨਖਿੱਧ ਹਾਂ।
- ਆਪਣੀ ਨੁਕਤਾਚੀਨੀ ਕਰਨੀ : ਮੈਂ ਆਪਣੇ ਵਿਚ ਵਾਧੂ ਨੁਕਸ ਨਹੀਂ
ਲੱਭ ਰਿਹਾ।
- 1-ਮੈਨੂੰ ਆਪਣੇ ਵਿਚ ਪਹਿਲਾਂ ਨਾਲੋਂ ਵੱਧ ਨੁਕਸ ਦਿਸਦੇ ਹਨ।
- 2-ਮੈਨੂੰ ਆਪਣੇ ਵਿਚ ਨਿਰੇ ਨੁਕਸ ਹੀ ਦਿਸ ਰਹੇ ਹਨ।
- 3-ਜੋ ਵੀ ਕੁੱਝ ਮਾੜਾ ਹੁੰਦਾ ਹੈ, ਸਭ ਮੇਰੇ ਕਰਕੇ ਹੀ ਹੁੰਦਾ ਹੈ।
-
ਖ਼ੁਦਕੁਸ਼ੀ ਦੇ ਵਿਚਾਰ : ਮੇਰਾ ਖ਼ੁਦਕੁਸ਼ੀ ਕਰਨ
ਦਾ ਕੋਈ ਵਿਚਾਰ ਨਹੀਂ।
- ਮੈਨੂੰ ਖ਼ਿਆਲ ਤਾਂ ਆਉਂਦੇ ਹਨ, ਪਰ ਮੈਂ ਮਰਨਾ ਨਹੀਂ ਚਾਹੁੰਦਾ।
- ਮੇਰਾ ਮਰਨ ਨੂੰ ਦਿਲ ਕਰਦਾ ਹੈ।
- ਬਸ ਮੌਕਾ ਮਿਲ ਜਾਏ, ਮੈਂ ਖ਼ੁਦਕੁਸ਼ੀ ਕਰ ਲੈਣੀ ਹੈ।
- ਦਿਲਚਸਪੀ ਘਟਣੀ :ਮੈਂ ਦੂਜਿਆਂ ਨਾਲ ਘੁਲ ਮਿਲ ਰਿਹਾ ਹਾਂ।
- ਮੇਰਾ ਕਿਸੇ ਨੂੰ ਮਿਲਣ ਦਾ ਘੱਟ ਦਿਲ ਕਰਦਾ ਹੈ।
- ਮੇਰਾ ਹੋਰ ਚੀਜ਼ਾਂ ਵੱਲ ਬਹੁਤ ਧਿਆਨ ਨਹੀਂ ਜਾਂਦਾ।
- ਨਾ ਮੈਂ ਕਿਸੇ ਨੂੰ ਮਿਲਣਾ ਹੈ ਨਾ ਕੁੱਝ ਹੋਰ ਕਰਨਾ ਹੈ।
ਨਤੀਜੇ :
0-3 ਨੰਬਰ -ਢਹਿੰਦੀ ਕਲਾ ਦੇ ਨਾ ਬਰਾਬਰ ਅੰਸ਼ 4-6 ਨੰਬਰ -ਢਹਿੰਦੀ ਕਲਾ ਦੇ
ਕੁੱਝ ਲੱਛਣ 7-9 ਨੰਬਰ -ਬਿਮਾਰੀ ਵਧ ਗਈ ਹੈ 10-21 ਨੰਬਰ-ਬਿਮਾਰੀ ਹੱਦੋਂ
ਜ਼ਿਆਦਾ ਵੱਧ ਚੁੱਕੀ ਹੈ।
ਜਵਾਨ ਹੋ ਰਹੇ ਬੱਚਿਆਂ ਵਿਚ ਸ਼ੁਰੂਆਤੀ ਦੌਰ ਵਿਚ ਥਕੇਵਾਂ, ਬੋਰੀਅਤ ਮਹਿਸੂਸ
ਹੋਣੀ, ਨਿਕੰਮਾਪਨ, ਨਿਠੱਲਾ, ਨੀਂਦਰ ਵੱਧ ਆਉਣੀ, ਭਾਰ ਘਟਣ ਲੱਗ ਜਾਣਾ, ਸ਼ਰਾਬ ਪੀਣ
ਲੱਗ ਪੈਣਾ, ਨਸ਼ਾ ਕਰਨਾ, ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨੀ, ਕਦੇ ਖ਼ੁਸ਼ੀ ਮਹਿਸੂਸ ਨਾ ਹੋਣੀ,
ਆਦਿ ਵੇਖੇ ਜਾ ਸਕਦੇ ਹਨ।
ਛੋਟੇ ਬੱਚਿਆਂ ਵਿਚ ਸਰੀਰਕ ਪੀੜਾਂ, ਸਿਰ ਪੀੜ, ਡਰ, ਘਬਰਾਹਟ, ਭੈੜੇ ਸੁਫ਼ਨੇ
ਆਉਣੇ, ਪੜ੍ਹਾਈ ਵਿਚ ਦਿਲ ਘੱਟ ਲੱਗਣਾ, ਸਕੂਲ ਜਾਣ ਤੋਂ ਭੱਜਣਾ, ਘਰ ਅੰਦਰ ਕਿਸੇ ਚੋਰ
ਜਾਂ ਡਾਕੂ ਦੇ ਵੜਨ ਦੇ ਖ਼ਿਆਲ ਆਉਣ ਲੱਗ ਪੈਣੇ, ਸੱਪ ਜਾਂ ਹੋਰ ਜਾਨਵਰਾਂ ਵੱਲੋਂ ਕੱਟੇ
ਜਾਣ ਦੇ ਖ਼ਿਆਲ ਆਉਣੇ, ਮਾਪਿਆਂ ਦੇ ਮਰਨ ਦਾ ਡਰ, ਬਹੁਤ ਜ਼ਿਆਦਾ ਉਦਾਸੀ ਮਹਿਸੂਸ ਕਰਨੀ,
ਚਿੜਚਿੜਾਪਨ, ਲੜਨਾ, ਜ਼ਿੱਦੀ ਬਣ ਜਾਣਾ, ਮਰਨ ਦਾ ਖ਼ਿਆਲ ਆਉਣਾ, ਬੀਮਾਰ ਜਾਂ ਥੱਕਿਆ
ਮਹਿਸੂਸ ਕਰਨਾ, ਖੇਡਣ ਨੂੰ ਦਿਲ ਨਾ ਕਰਨਾ, ਆਦਿ ਹੋ ਸਕਦੇ ਹਨ।
ਇਲਾਜ ਤੋਂ ਪਹਿਲਾਂ : ਅਜਿਹੇ ਬੱਚੇ ਦੇ ਇਲਾਜ ਤੋਂ
ਪਹਿਲਾਂ ਉਸ ਦੇ ਕੁੱਝ ਟੈਸਟ ਕਰਨੇ ਜ਼ਰੂਰੀ ਹੁੰਦੇ ਹਨ ਕਿਉਂਕਿ ਕੁੱਝ ਹੋਰ ਬੀਮਾਰੀਆਂ
ਵਿਚ ਵੀ ਅਜਿਹੇ ਲੱਛਣ ਦਿਸ ਸਕਦੇ ਹਨ, ਜਿਵੇਂ ਥਾਇਰਾਇਡ ਹਾਰਮੋਨਾਂ ਦਾ
ਵਧਣਾ ਜਾਂ ਘੱਟ ਹੋ ਜਾਣਾ, ਲਹੂ ਦੀ ਕਮੀ, ਕੁੱਝ ਦਵਾਈਆਂ ਦੇ ਮਾੜੇ ਅਸਰ, ਕੈਂਸਰ,
ਕਰੌਨਿਕ ਫਟੀਗ ਸਿੰਡਰੋਮ, ਏਡਜ਼, ਪੀਲੀਆ, ਅੰਤੜੀਆਂ ਦੇ ਰੋਗ, ਦਿਮਾਗ਼ੀ ਬੀਮਾਰੀ, ਬੀਟਾ
ਬਲੌਕਰ ਦਵਾਈਆਂ, ਗਰਭ ਰੋਕੂ ਦਵਾਈਆਂ, ਸਟੀਰਾਇਡ, ਆਈਸੋਟਰੈਟੀਨਾਇਨ ਦਵਾਈ, ਟਿਕ ਕੇ
ਨਾ ਬਹਿ ਸਕਣ ਦੀ ਬੀਮਾਰੀ, ਖਾਣੇ ਦੇ ਰੋਗ (ਬੂਲੀਮੀਆ, ਐਨੋਰੈਕਸੀਆ ਨਰਵੋਜ਼ਾ),
ਸਕੀਜ਼ੋਫਰੀਨੀਆ, ਹੈਰੋਇਨ (ਚਿੱਟਾ) ਦੀ ਵਰਤੋਂ ਆਦਿ ਵੀ ਅਜਿਹੇ ਲੱਛਣਾਂ ਦਾ ਕਾਰਨ ਹੋ
ਸਕਦੇ ਹਨ।
ਇਲਾਜ : ਬੱਚੇ ਦੀ ਢਹਿੰਦੀ ਕਲਾ ਦਾ ਇਲਾਜ ਤੁਰੰਤ
ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਦੀ ਦੇਖ-ਰੇਖ ਹੇਠਾਂ ਸ਼ੁਰੂ ਕਰਵਾਉਣਾ ਜ਼ਰੂਰੀ ਹੈ ਤੇ
ਇਹ ਲੰਮੇ ਸਮੇਂ ਤਕ ਜਾਰੀ ਵੀ ਰੱਖਣਾ ਚਾਹੀਦਾ ਹੈ। ਜਦ ਬੱਚਾ ਪੂਰੀ ਤਰ੍ਹਾਂ ਠੀਕ ਹੋ
ਜਾਵੇ, ਉਸ ਤੋਂ ਬਾਅਦ ਵੀ ਛੇ ਮਹੀਨੇ ਹੋਰ ਤਕ ਇਲਾਜ ਜ਼ਰੂਰ ਜਾਰੀ ਰੱਖਣਾ ਹੁੰਦਾ ਹੈ।
ਇਸ ਦੇ ਬਾਵਜੂਦ ਵੀ 34 ਤੋਂ 60 ਫੀਸਦੀ ਵਿਚ ਇਹ ਲੱਛਣ ਦੁਬਾਰਾ ਸ਼ੁਰੂ ਹੋ ਸਕਦੇ
ਹਨ। ਇਸੇ ਲਈ ਘਰ ਦਾ ਮਾਹੌਲ ਖ਼ੁਸ਼ਗਵਾਰ ਰੱਖਣਾ ਜ਼ਰੂਰੀ ਹੈ ਤੇ ਮਾਪਿਆਂ ਨੂੰ ਚਾਹੀਦਾ
ਹੈ ਕਿ ਬੱਚਿਆਂ ਨੂੰ ਲੋੜੀਂਦਾ ਸਮਾਂ ਵੀ ਜ਼ਰੂਰ ਦੇਣ ਤੇ ਉਨ੍ਹਾਂ ਦੀਆਂ ਗੁੰਝਲਾਂ
ਸੁਲਣਾ ਦੇਣ। ਖੇਡਾਂ ਵੱਲ ਵੱਧ ਰੁਝਾਨ ਕਰਵਾਉਣ ਅਤੇ ਬੱਚੇ ਨੂੰ ਆਪਣੀ ਮਰਜ਼ੀ ਦਾ
ਕਿੱਤਾ ਚੁਣਨ ਦਾ ਹੱਕ ਜ਼ਰੂਰ ਦੇਣਾ ਚਾਹੀਦਾ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|