 |
|
ਵਿਗਿਆਨ
ਪ੍ਰਸਾਰ |
ਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(21/04/2018) |
 |
|
|
 |
|
ਪੁਰਾਣੇ ਸਮਿਆਂ ਤੋਂ ਹੀ ਹਿੰਗ ਨੂੰ ਪੇਟ ਦੀ ਗੈਸ, ਚਮੜੀ ਤੇ ਵਾਲਾਂ ਲਈ ਲਾਹੇਵੰਦ
ਮੰਨਿਆ ਗਿਆ ਹੈ। ਬੂਟੀ ਦੀ ਜੜ੍ਹ ਨੂੰ ਸੁਕਾ ਕੇ ਗੂੰਦ ਵਾਂਗ ਬਣੀ ਹਿੰਗ ਦੀ ਖ਼ੁਸ਼ਬੂ
ਬੜੀ ਤਗੜੀ ਹੁੰਦੀ ਹੈ। ਇਹ ਬੂਟੀ ਇਰਾਨ ਤੇ ਅਫ਼ਗਾਨਿਸਤਾਨ ਦੀ ਉਪਜ ਸੀ। ਉੱਥੋਂ ਭਾਰਤ
ਅਪੜੀ ਹਿੰਗ ਨੇ ਹਰ ਘਰ ਵਿਚ ਵਾਸ ਕਰ ਲਿਆ ਕਿਉਂਕਿ ਇਸਦਾ ਅਸਰ ਹੀ ਬਹੁਤ ਤਗੜਾ ਸੀ।
ਇਸ ਦੇ ਫ਼ਾਇਦੇ ਵੇਖਦੇ ਹੋਏ ਹਿੰਗ ਨੂੰ ਰਬ ਲਈ ਬਣਾਏ ਜਾਂਦੇ ਖਾਣਿਆਂ ਵਿਚ ਪਾਉਣਾ
ਸ਼ੁਰੂ ਕਰ ਦਿੱਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਸਮਿਆਂ ਵਿਚ ਇਸ
ਦੀ ਵਰਤੋਂ ਨਾਲ ਚਮੜੀ ਉੱਤੇ ਝੁਰੜੀਆਂ ਨਹੀਂ ਸੀ ਪੈਂਦੀਆਂ। ਜਿਨ੍ਹਾਂ ਨੂੰ ਪੈ
ਚੁੱਕੀਆਂ ਸਨ, ਹਿੰਗ ਦੀ ਵਰਤੋਂ ਨਾਲ ਉਨ੍ਹਾਂ ਦੇ ਚਿਹਰਿਆਂ ਉੱਤੇ ਪਈਆਂ ਝੁਰੜੀਆਂ
ਘਟੀਆਂ ਹੋਈਆਂ ਦਿਸੀਆਂ। ਇਹ ਮੰਨ ਲਿਆ ਗਿਆ ਕਿ ਹਿੰਗ ਖਾਣ ਨਾਲ ਉਮਰ ਲੰਮੀ ਹੁੰਦੀ
ਹੈ, ਸੋ ਇਹ ਰਬ ਵੱਲੋਂ ਭੇਜੀ ਸੁਗਾਤ ਹੈ।
ਵਿਗਿਆਨਿਕ ਯੁੱਗ ਵਿਚ ਇਸ ਬਾਰੇ
ਖੋਜ ਕਰਨ ਉੱਤੇ ਪਤਾ ਲੱਗਿਆ ਕਿ ਹਿੰਗ ਵਾਕਈ ਚਮੜੀ ਲਈ ਬਹੁਤ ਲਾਹੇਵੰਦ ਹੈ। ਝੁਰੜੀਆਂ
ਘਟਾਉਣ ਤੇ ਦੇਰ ਤਕ ਚਮੜੀ ਨੂੰ ਝੁਰੜੀਆਂ ਰਹਿਤ ਰੱਖਣ ਲਈ ਮੁਲਤਾਨੀ ਮਿੱਟੀ ਵਿਚ
ਗੁਲਾਬ ਜਲ ਰਲਾ ਕੇ, ਉਸ ਵਿਚ ਹਿੰਗ ਪਾ ਕੇ ਮੂੰਹ ਉੱਤੇ ਰੈਗੂਲਰ ਤੌਰ ਉੱਤੇ ਲਾਉਣ
ਨਾਲ ਵਾਕਈ ਇਹ ਅਸਰ ਦਿਸਣਾ ਸ਼ੁਰੂ ਹੋ ਗਿਆ।
ਅੱਜ ਵੀ ਵੱਡੇ ਸ਼ਹਿਰਾਂ ਵਿਚ ਪੰਜ
ਤੋਂ ਦਸ ਹਜ਼ਾਰ ਤਕ ਦੇ ਫੇਸ਼ੀਅਲ ਵਿਚ ਮੁਲਤਾਨੀ ਮਿੱਟੀ ਵਿਚ ਸ਼ਹਿਦ ਤੇ ਕੁੱਝ ਬੂੰਦਾਂ
ਗੁਲਾਬ ਜਲ ਦੀਆਂ ਰਲਾ ਲਈਆਂ ਜਾਂਦੀਆਂ ਹਨ। ਇਸ ਵਿਚ ਇਕ ਚੂੰਢੀ ਹਿੰਗ ਦੀ ਰਲਾ ਕੇ
ਵਧੀਆ ਪੇਸਟ ਬਣਾ ਦਿੱਤੀ ਜਾਂਦੀ ਹੈ। ਫੇਰ ਮੂੰਹ ਉੱਤੇ ਲਾ ਕੇ ਸੁੱਕਣ ਤੱਕ ਰਹਿਣ
ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ 15 ਮਿੰਟ ਦੀ ਮਾਲਿਸ਼ ਕੀਤੀ ਜਾਂਦੀ ਹੈ।
ਜੇ ਅਜਿਹਾ ਆਪੇ ਹੀ ਘਰ ਕਰ ਲਿਆ ਜਾਵੇ ਤਾਂ ਹਰ ਮਹੀਨੇ ਦਾ ਦਸ ਹਜ਼ਾਰ ਰੁਪਿਆ ਬਚਾਇਆ
ਜਾ ਸਕਦਾ ਹੈ। ਇਸ ਨੂੰ ਅਜ਼ਮਾਉਣ ਵਾਲਾ ਜੇ ਹਰ ਮਹੀਨੇ ਘੱਟੋ-ਘੱਟ 16 ਮਹੀਨੇ ਤਕ
ਵਰਤਦਾ ਰਹੇ ਤਾਂ ਮੂੰਹ ਉੱਤੇ ਪਏ ਕਾਲੇ ਧੱਬੇ ਤੇ ਝੁਰੜੀਆਂ ਤੋਂ ਮੁਕਤੀ ਪਾ ਕੇ ਆਪਣੀ
ਉਮਰ ਤੋਂ 10 ਸਾਲ ਛੋਟਾ ਲੱਗਣ ਲੱਗ ਸਕਦਾ ਹੈ।
ਚਮੜੀ ਗੋਰੀ ਕਰਨ
ਲਈ : ਭਾਰਤੀ ਲੋਕ ਗੋਰੀ ਚਮੜੀ ਪਿੱਛੇ ਪਾਗਲ ਹਨ। ਇਸ ਵਾਸਤੇ ਹਜ਼ਾਰਾਂ
ਰੁਪੈ ਲੁਟਾਉਂਦੇ ਰਹਿੰਦੇ ਹਨ। ਝੁਰੜੀਆਂ ਲਈ ਵਰਤੇ ਜਾਣ ਦੌਰਾਨ ਇਹ ਪੱਖ ਸਾਹਮਣੇ ਆਇਆ
ਕਿ ਜਿਹੜਾ ਜਣਾ ਇਸਨੂੰ ਵਰਤ ਰਿਹਾ ਸੀ, ਉਸਦੇ ਚਿਹਰੇ ਉੱਪਰਲੇ ਦਾਗ਼, ਕਿੱਲ-ਮੁਹਾਂਸੇ
ਆਦਿ ਵੀ ਸਾਫ਼ ਹੋ ਗਏ ਤੇ ਰੰਗ ਵੀ ਸਾਫ਼ ਹੋ ਗਿਆ। ਫੇਰ ਹਿੰਗ ਨੂੰ ਇਕੱਲੇ ਤੌਰ ਉੱਤੇ
ਦਾਗ਼ਾਂ ਉੱਤੇ ਲਾ ਕੇ ਵੇਖਿਆ ਗਿਆ ਤਾਂ ਪੱਕਾ ਹੋ ਗਿਆ ਕਿ ਵਾਕਈ ਹਿੰਗ ਰੰਗ ਵੀ ਸਾਫ਼
ਕਰ ਦਿੰਦੀ ਹੈ ਤੇ ਦਾਗ਼ ਵੀ ਠੀਕ ਕਰ ਦਿੰਦੀ ਹੈ। ਚਮੜੀ ਵਿੱਚੋਂ ਟਾਇਰੋਸੀਨ
ਨੂੰ ਘਟਾ ਕੇ ਹਿੰਗ ਆਪਣਾ ਅਸਰ ਵਿਖਾਉਂਦੀ ਹੈ। ਟਾਇਰੋਸੀਨ
ਨੇ ਮੈਲਾਨਿਨ ਬਣਾਉਣਾ ਹੁੰਦਾ ਹੈ ਜੋ ਰੰਗ ਕਾਲਾ ਕਰਦਾ ਹੈ, ਤਿਲ
ਬਣਾਉਂਦਾ ਹੈ ਤੇ ਚਮੜੀ ਵਿਚ ਦਾਗ਼ ਵੀ ਪੈਦਾ ਕਰਦਾ ਹੈ।
ਜਿਸ ਦਾ ਚਿਹਰਾ
ਦਾਗ਼ਾਂ ਨਾਲ ਭਰ ਚੁੱਕਿਆ ਹੋਵੇ, ਉਸ ਨੂੰ ਚਾਹੀਦਾ ਹੈ ਕਿ ਮਹਿੰਗੀਆਂ ਕਰੀਮਾਂ ਵਰਤਣ
ਦੀ ਥਾਂ ਇਕ ਟਮਾਟਰ ਨੂੰ ਫੇਹ ਕੇ ਉਸ ਵਿਚ ਖੰਡ ਮਿਲਾ ਕੇ ਚੰਗੀ ਤਰ੍ਹਾਂ ਰਲਾ ਲਵੇ।
ਫੇਰ ਰਤਾ ਕੁ ਹਿੰਗ ਮਿਲਾ ਕੇ ਪੇਸਟ ਬਣਾ ਲਵੇ।
ਇਸ ਨੂੰ ਮੂੰਹ ਉੱਤੇ 15
ਦਿਨਾਂ ਬਾਅਦ ਇਕ ਵਾਰ ਲਾਉਂਦੇ ਰਹਿਣ ਨਾਲ ਚਿਹਰੇ ਵਿਚ 8 ਕੁ ਮਹੀਨਿਆਂ ਵਿਚ ਨਿਖਾਰ
ਵੇਖਿਆ ਜਾ ਸਕਦਾ ਹੈ।
ਕੀਟਾਣੂਆਂ ਨੂੰ ਚਮੜੀ ਵਿਚ ਪੈਰ ਜਮਾਉਣ ਤੋਂ ਰੋਕ ਕੇ
ਹਿੰਗ ਕਿਲ ਮੁਹਾਂਸੇ ਨਹੀਂ ਹੋਣ ਦਿੰਦੀ। ਇਸੇ ਲਈ ਮੁਲਤਾਨੀ ਮਿੱਟੀ ਤੇ ਗੁਲਾਬ ਜਲ
ਵਾਲੇ ਪੇਸਟ ਵਿਚ ਹਿੰਗ ਦੇ ਨਾਲ ਜੇ ਨਿੰਬੂ ਦੀਆਂ ਕੁੱਝ ਬੂੰਦਾਂ ਪਾ ਲਈਆਂ ਜਾਣ ਤਾਂ
ਕਿੱਲ ਮੁਹਾਂਸੇ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਜਿਨ੍ਹਾਂ ਦੇ ਅੱਖਾਂ
ਥੱਲੇ ਕਾਲੇ ਘੇਰੇ ਹੋਣ ਤੇ ਚਿਹਰੇ ਉੱਤੇ ਚਮਕ ਨਾ ਹੋਵੇ, ਉਨ੍ਹਾਂ ਲਈ ਵੀ ਹਿੰਗ
ਫ਼ਾਇਦੇਮੰਦ ਹੈ ਕਿਉਂਕਿ ਹਿੰਗ ਚਿਹਰੇ ਦੀ ਚਮੜੀ ਅਤੇ ਪੱਠਿਆਂ ਵਿਚ ਲਹੂ ਦੀ ਰਵਾਨੀ
ਵਧਾ ਦਿੰਦੀ ਹੈ ਜਿਸ ਨਾਲ ਆਕਸੀਜਨ ਵੱਧ ਮਾਤਰਾ ਵਿਚ ਪਹੁੰਚ ਜਾਂਦੀ ਹੈ। ਇੰਜ
ਗੱਲ੍ਹਾਂ ਉੱਤੇ ਹਲਕੀ ਲਾਲੀ ਦਿਸਣ ਲੱਗ ਪੈਂਦੀ ਹੈ।
ਕਾਲੇ ਘੇਰਿਆਂ ਵਾਸਤੇ
ਹਿੰਗ ਨੂੰ ਗੁਲਾਬ ਜਲ ਵਿਚ ਮਿਲਾ ਕੇ ਲਾਇਆ ਜਾ ਸਕਦਾ ਹੈ। ਪੁਰਾਣੇ ਸਮਿਆਂ ਦੀਆਂ
ਰਾਣੀਆਂ ਇਸ ਵਿਚ ਚੰਦਨ ਦਾ ਬੂਰ ਪਾ ਕੇ ਲਾਇਆ ਕਰਦੀਆਂ ਸਨ ਤਾਂ ਜੋ ਚਮੜੀ ਵਿਚ ਲਿਸ਼ਕ
ਵੱਧ ਜਾਏ।
ਜਿਨ੍ਹਾਂ ਦੀ ਚਮੜੀ ਖੁਸ਼ਕ ਹੋਵੇ, ਉਨ੍ਹਾਂ ਲਈ ਵੀ ਹਿੰਗ
ਫ਼ਾਇਦੇਮੰਦ ਹੈ। ਖ਼ੁਸ਼ਕ ਚਮੜੀ ਵਾਲਿਆਂ ਨੂੰ ਚਾਹੀਦਾ ਹੈ ਕਿ ਮੁਲਤਾਨੀ ਮਿੱਟੀ ਦੀ
ਵਰਤੋਂ ਨਾ ਕਰ ਕੇ, ਉਸ ਦੀ ਥਾਂ ਦੁੱਧ ਤੇ ਸ਼ਹਿਦ ਵਿਚ ਹਿੰਗ ਮਿਲਾ ਕੇ ਫੈਂਟ ਲੈਣ। ਇਸ
ਮਿਸ਼ਰਨ ਨੂੰ ਫਰਿੱਜ ਵਿਚ ਰੱਖ ਕੇ ਰੋਜ਼ ਵਰਤਿਆ ਜਾ ਸਕਦਾ ਹੈ।
ਧੁੱਪ ਨਾਲ ਪਏ
ਸਾੜ੍ਹ ਅਤੇ ਐਲਰਜੀ ਉੱਤੇ ਵੀ ਇਹੀ ਮਿਸ਼ਰਨ ਵਰਤਿਆ ਜਾ ਸਕਦਾ ਹੈ।
ਵਾਲਾਂ ਲਈ : ਮਹਿੰਗੇ ਕੰਡੀਸ਼ਨਰ ਲਾਉਣ ਦੀ ਥਾਂ
ਦਹੀਂ, ਹਰੀ ਚਾਹ ਪੱਤੀ ਦਾ ਪਾਣੀ, ਬਦਾਮਾਂ ਦਾ ਤੇਲ ਤੇ ਹਿੰਗ ਚੰਗੀ ਤਰ੍ਹਾਂ ਰਲਾ ਕੇ
ਵਾਲਾਂ ਵਿਚ ਇਕ ਘੰਟਾ ਲਾ ਕੇ ਰੱਖੋ। ਫਿਰ ਕੋਸੇ ਪਾਣੀ ਨਾਲ ਧੋ ਲਵੋ। ਵੇਖੋ ਫੇਰ
ਲਿਸ਼ਕਦੇ ਤੇ ਨਰਮ ਵਾਲ!
ਹਿੰਗ ਨਾ ਸਿਰਫ਼ ਵਾਲਾਂ ਦਾ ਝੜਨਾ ਰੋਕਦੀ ਹੈ ਬਲਕਿ
ਗੰਜ ਉੱਤੇ ਲਾਉਣ ਨਾਲ ਵੀ ਕੁੱਝ ਹਦ ਤਕ ਫ਼ਰਕ ਪਾ ਦਿੰਦੀ ਹੈ। ਸਿਕਰੀ ਨੂੰ ਵੀ ਠੀਕ
ਕਰਦੀ ਹੈ। ਸਿਰ ਦੀ ਚਮੜੀ ਦਾ ਤੇਜ਼ਾਬੀ ਮਾਦਾ ਠੀਕ ਕਰਨ ਨਾਲ ਅਜਿਹਾ ਅਸਰ ਦਿਸਦਾ ਹੈ।
ਫਲੂ ਵਾਸਤੇ : ਇਸ ਵਾਸਤੇ ਹਾਲੇ ਖੋਜਾਂ ਚੱਲ ਰਹੀਆਂ
ਹਨ। ਇਨਫਲੂਐਂਜ਼ਾ ਵਾਇਰਸ ਨੂੰ ਲੈਬਾਰਟਰੀਆਂ ਵਿਚ ਟੈਸਟ ਕਰਨ
ਉੱਤੇ ਕੁੱਝ ਕੁ ਖੋਜੀਆਂ ਦਾ ਨਿਚੋੜ ਇਹ ਸੀ ਕਿ ਹਿੰਗ ਇਸ ਨੂੰ ਫੈਲਣ ਤੋਂ ਰੋਕਦੀ ਹੈ।
ਸੋ ਦਵਾਈਆਂ ਦੇ ਨਾਲ ਹਿੰਗ ਵੀ ਵਰਤ ਕੇ ਵੇਖ ਲੈਣੀ ਚਾਹੀਦੀ ਹੈ।
ਪਰ ਆਮ ਖੰਘ
ਜ਼ੁਕਾਮ ਵਿਚ ਤਾਂ ਦਾਦੀਆਂ ਨਾਨੀਆਂ ਦੇ ਨੁਸਖ਼ਿਆਂ ਵਿਚ ਇਹ ਪਹਿਲਾਂ ਤੋਂ ਹੀ ਸਾਬਤ ਹੋ
ਚੁੱਕਿਆ ਹੈ ਕਿ ਹਿੰਗ ਲਾਉਣ ਨਾਲ ਗਲਾ ਤੇ ਨੱਕ ਸਾਫ਼ ਹੋ ਜਾਂਦੇ ਹਨ। ਦਮਾ ਜਾਂ
ਬਰੌਂਕਾਈਟਿਸ ਵਿਚ ਵੀ ਕੁੱਝ ਛੇਤੀ ਆਰਾਮ ਮਹਿਸੂਸ ਹੁੰਦਾ ਹੈ ਪਰ ਨਾਲੋ
ਨਾਲ ਦਵਾਈ ਲੈਣੀ ਜ਼ਰੂਰੀ ਹੈ।
ਦੌਰਿਆਂ ਵਾਸਤੇ :
ਪੁਰਾਣੇ ਸਮਿਆਂ ਦੇ ਹਕੀਮ ਦੌਰਿਆਂ ਦੇ ਮਰੀਜ਼ ਨੂੰ ਹਿੰਗ ਸੁੰਘਾ ਦਿਆ ਕਰਦੇ ਸਨ। ਪਰ,
ਖੋਜਾਂ ਇਸ ਪਾਸੇ ਹਾਲੇ ਤਕ ਕੁੱਝ ਸਾਬਤ ਨਹੀਂ ਕਰ ਸਕੀਆਂ। ਇਸੇ ਲਈ ਦੌਰੇ ਦੀਆਂ
ਦਵਾਈਆਂ ਹੀ ਵਰਤਣੀਆਂ ਚਾਹੀਦੀਆਂ ਹਨ।
ਹਾਜ਼ਮੇ ਲਈ :
ਹਿੰਗ ਹਾਜ਼ਮਾ ਤੇ ਪੇਟ ਗੈਸ ਠੀਕ ਕਰਨ ਲਈ ਰਾਮ ਬਾਣ ਹੈ ਤੇ ਕਬਜ਼ ਵੀ ਠੀਕ ਕਰਦੀ ਹੈ।
ਸੜੀ ਹੋਈ ਚਮੜੀ : ਗਰਮ ਚੀਜ਼ ਲਗਦੇ ਸਾਰ ਖੁੱਲੇ ਪਾਣੀ
ਹੇਠ ਚਮੜੀ ਧੋ ਕੇ ਹਿੰਗ ਲਾਉਣ ਨਾਲ ਪੀੜ ਘੱਟ ਜਾਂਦੀ ਹੈ ਤੇ ਬਾਅਦ ਵਿਚ ਜ਼ਖ਼ਮ ਦਾ
ਨਿਸ਼ਾਨ ਵੀ ਬਹੁਤ ਫਿੱਕਾ ਰਹਿ ਜਾਂਦਾ ਹੈ।
ਅਫ਼ੀਮ ਦੇ ਅਸਰ ਰੋਕਣ ਲਈ
: ਪੁਰਾਣੇ ਸਮਿਆਂ ਵਿਚ ਬਜ਼ੁਰਗ ਅਫ਼ੀਮ ਖਾਣ ਬਾਅਦ ਉਸਦਾ ਅਸਰ ਘਟਾਉਣ
ਲਈ ਹਿੰਗ ਖਾ ਲਿਆ ਕਰਦੇ ਸਨ।
ਗਰਭ ਡੇਗਣ ਲਈ :
ਪੁਰਾਣੇ ਸਮਿਆਂ ਵਿਚ ਲਿਖਿਆ ਮਿਲਦਾ ਹੈ ਕਿ ਦਾਈਆਂ ਗਰਭ ਡੇਗਣ ਲਈ ਹਿੰਗ ਦੀ ਵਰਤੋਂ
ਕਰਿਆ ਕਰਦੀਆਂ ਸਨ। ਹਾਲੇ ਤਕ ਕੋਈ ਮੌਜੂਦਾ ਖੋਜ ਇਸ ਪਾਸੇ ਕੀਤੀ ਨਹੀਂ ਗਈ ਪਰ ਡਾਕਟਰ
ਗਰਭਵਤੀ ਔਰਤਾਂ ਨੂੰ ਹਿੰਗ ਵਰਤਣ ਤੋਂ ਰੋਕ ਜ਼ਰੂਰ ਦਿੰਦੇ ਹਨ।
ਢਹਿੰਦੀ ਕਲਾ ਠੀਕ ਕਰਨ ਲਈ : ਹਿੰਗ ਦੀ ਤੇਜ਼ ਖ਼ੁਸ਼ਬੂ ਡੋਪਾਮੀਨ
ਹਾਰਮੋਨ ਨੂੰ ਵਧਾ ਦਿੰਦੀ ਹੈ, ਮੂਡ ਠੀਕ ਕਰ ਦਿੰਦੀ ਹੈ ਤੇ ਢਹਿੰਦੀ
ਕਲਾ ਵੀ। ਪਰ, ਧਿਆਨ ਰਹੇ ਕਿ ਇਹ ਵਕਤੀ ਅਸਰ ਹੈ ਤੇ ਨਿਰੀ ਹਿੰਗ ਹੀ ਨਹੀਂ ਵਰਤਣੀ
ਚਾਹੀਦੀ। ਢਹਿੰਦੀ ਕਲਾ ਦੂਰ ਕਰਨ ਲਈ ਆਪਣੇ ਆਪ ਨੂੰ ਆਹਰੇ ਲਾਉਣ ਦੀ ਲੋੜ ਹੈ।
ਕੋਲੈਸਟਰੋਲ : ਕੁੱਝ ਹਦ ਤਕ ਹਿੰਗ ਕੋਲੈਸਟਰੋਲ
ਘਟਾਉਣ ਵਿਚ ਮਦਦ ਕਰਦੀ ਹੈ ਪਰ ਜ਼ਿਆਦਾ ਅਸਰਦਾਰ ਨਹੀਂ। ਖੰਘ ਤੇ ਫੇਫੜਿਆਂ ਦੇ ਰੋਗਾਂ
ਲਈ ਜ਼ਿਆਦਾ ਅਸਰਦਾਰ ਹੈ।
ਜਿਸਮਾਨੀ ਤਾਕਤ : ਲੱਗੇ
ਭਾਵੇਂ ਅਜੀਬ ਪਰ ਹੈ ਸੱਚ। ਮਰਦਾਨਾ ਤਾਕਤ ਲਈ ਸਦੀਆਂ ਤੋਂ ਹਿੰਗ ਵਰਤੀ ਜਾਂਦੀ ਰਹੀ
ਹੈ। ਇਹ ਔਰਤਾਂ ਵਿਚ ਵੀ ਜਿਸਮਾਨੀ ਤਾਂਘਾਂ ਵੱਧ ਕਰ ਦਿੰਦੀ ਹੈ।
ਮਾਹਵਾਰੀ ਲਈ : ਅਜ਼ਮਾਈ ਹੋਈ ਗੱਲ ਹੈ। ਮਾਹਵਾਰੀ ਦੌਰਾਨ ਹੁੰਦੀ ਤਿੱਖੀ
ਪੀੜ ਵਿਚ ਪੱਠਿਆਂ ਨੂੰ ਢਿੱਲੇ ਪਾ ਕੇ ਆਰਾਮ ਦੇਣ ਵਿਚ ਹਿੰਗ ਅਸਰਦਾਰ ਹੈ। ਇਹ ਪੀੜ
ਦਾ ਇਹਸਾਸ ਕਰਵਾਉਣ ਵਾਲੀਆਂ ਨਸਾਂ ਵੀ ਸੁੰਨ ਕਰ ਦਿੰਦੀ ਹੈ।
ਢਿੱਡ
ਦੇ ਕੀੜਿਆਂ ਲਈ : ਦਾਦੀਆਂ ਨਾਨੀਆਂ ਦੇ ਟੋਟਕਿਆਂ ਅਨੁਸਾਰ ਤਾਂ
ਬੱਚਿਆਂ ਨੂੰ ਰਾਤ ਵੇਲੇ ਕੋਸੇ ਪਾਣੀ ਵਿਚ ਹਿੰਗ ਤੇ ਜਵੈਣ ਮਿਲਾ ਕੇ ਦੇਣ ਨਾਲ ਢਿਡ
ਦੇ ਕੀੜੇ ਵੀ ਬਾਹਰ ਨਿਕਲ ਜਾਂਦੇ ਹਨ। ਇਸ ਬਾਰੇ ਹਾਲੇ ਤਕ ਕੋਈ ਨਿੱਠ ਕੇ ਖੋਜ ਨਹੀਂ
ਹੋਈ ਤੇ ਨਾ ਹੀ ਉਸਦੀ ਮਾਤਰਾ ਬਾਰੇ। ਇਸੇ ਲਈ ਮੈਂ ਇਸ ਬਾਰੇ ਕੋਈ ਆਪਣੀ ਰਾਇ ਨਹੀਂ
ਦੇ ਸਕਦੀ।
ਹਿੰਗ ਬਾਰੇ ਮੈਨੂੰ ਇਸ ਲਈ ਲਿਖਣਾ ਪਿਆ ਕਿਉਂਕਿ ਮੈਂ ਪਿੰਡਾਂ
ਦੀਆਂ ਬੱਚੀਆਂ ਨੂੰ ਬਿਊਟੀ ਪਾਰਲਰਾਂ ਵਿਚ ਲਾਈਨਾਂ ਲਾ ਕੇ ਖੜ੍ਹੇ ਵੇਖਿਆ
ਹੈ। ਉਹ ਸ਼ਾਇਦ ਧਿਆਨ ਹੀ ਨਹੀਂ ਦਿੰਦੀਆਂ ਕਿ ਜਿਹੜਾ ਮਹਿੰਗਾ ਲੇਪ ਉਨ੍ਹਾਂ ਦੇ ਮੂੰਹ
ਉੱਤੇ ਲਾਇਆ ਜਾ ਰਿਹਾ ਹੈ, ਉਸ ਵਿਚਲਾ ‘ਐਸਫੋਟੀਡਾ’, ਹਿੰਗ ਨੂੰ ਹੀ ਕਿਹਾ ਜਾਂਦਾ
ਹੈ।
ਬਿਲਕੁਲ ਇੰਜ ਹੀ ਮਰਦਾਨਾ ਕਮਜ਼ੋਰੀ ਲਈ ਵੀ ਲਗਭਗ 90 ਫੀਸਦੀ ਦਵਾਈਆਂ
ਵਿਚ ਹਿੰਗ ਵਰਤੀ ਜਾਂਦੀ ਹੈ।
ਹਿੰਗ ਦੀ ਵਰਤੋਂ ਅੱਜ ਤੋਂ ਨਹੀਂ, ਰੋਮਨ
ਸਾਮਰਾਜ ਵਿਚ ਸਦੀਆਂ ਪਹਿਲਾਂ ਵੀ ਹਿਸਟੀਰੀਆ, ਦਮਾ, ਪੇਟ ਗੈਸ, ਬਲੱਡ
ਪ੍ਰੈਸ਼ਰ, ਕਬਜ਼, ਸ਼ੱਕਰ ਰੋਗੀ, ਬਰੌਂਕਾਈਟਿਸ, ਨਸਾਂ ਦੀ ਕਮਜ਼ੋਰੀ, ਤਣਾਓ
ਘਟਾਉਣ, ਚਿਹਰੇ ਦੀਆਂ ਛਾਈਆਂ ਤੇ ਵਾਲ ਸੰਘਣੇ ਕਰਨ ਲਈ ਸਫਲਤਾਪੂਰਕ ਵਰਤੀ ਜਾਂਦੀ ਰਹੀ
ਹੈ। ਅੱਜ ਵੀ ‘ਇਰੀਟੇਬਲ ਬਾਵਲ ਸਿੰਡਰੋਮ’ ਲਈ ਹਿੰਗ ਦੀ ਵਰਤੋਂ ਬੇਮਿਸਾਲ ਹੈ।
ਅੱਧ ਰਾਤ ਜਦੋਂ ਕੋਈ ਸਾਧਨ ਨਾ ਲੱਭੇ ਤਾਂ ਅੱਜ ਵੀ ਬਜ਼ੁਰਗ ਆਪਣੇ ਵਧੇ ਹੋਏ ਦਮੇ
ਦੌਰਾਨ ਖੰਘ ਨੂੰ ਹਿੰਗ ਨਾਲ ਹੀ ਰੋਕਦੇ ਹਨ।
ਕੜ੍ਹੀ ਤੇ ਆਲੂਆਂ ਦੀ ਸਬਜ਼ੀ
ਵਿਚ ਹਿੰਗ ਪਾ ਕੇ ਇਸਦਾ ਸਵਾਦ ਕਈ ਗੁਣਾ ਵਧਾਇਆ ਜਾ ਸਕਦਾ ਹੈ।
ਨਵੀਆਂ ਖੋਜਾਂ : ਜਾਨਵਰਾਂ ਉੱਤੇ ਹੋਈਆਂ ਕੁੱਝ ਖੋਜਾਂ ਰਾਹੀਂ ਜੋ ਤੱਥ
ਸਾਹਮਣੇ ਆਏ ਹਨ, ਉਹ ਹਨ :
- ਹਿੰਗ ਵਿਚਲਾ ‘ਵੋਲਾਟਾਈਲ ਤੇਲ’ ਫੇਫੜਿਆਂ ਵਿਚ ਜੰਮਿਆ ਰੇਸ਼ਾ ਪਤਲਾ ਕਰ ਕੇ
ਖੰਘਾਰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਹੀ ਕਾਰਣ ਹੈ ਕਿ ਦਮੇ ਦੇ ਰੋਗੀ ਨੂੰ
ਐਮਰਜੈਂਸੀ ਸੇਵਾਵਾਂ ਤਕ ਪਹੁੰਚਾਏ ਜਾਣ ਤਕ ਹਿੰਗ ਦੀ ਵਰਤੋਂ
ਕੀਤੀ ਜਾ ਸਕਦੀ ਹੈ।
- ਹਿੰਗ ਲਹੂ ਨੂੰ ਪਤਲਾ ਕਰਦੀ ਹੈ ਤੇ ਬਲੱਡ ਪ੍ਰੈੱਸ਼ਰ ਵੀ ਘਟਾ ਦਿੰਦੀ ਹੈ।
ਇਸ ਵਿਚਲੇ ‘ਕੁਮਾਰਿਨ’ ਸਦਕਾ ਇਹ ਅਸਰ ਦਿਸਦਾ ਹੈ ਜੋ ਲਹੂ ਦੀਆਂ ਨਾੜੀਆਂ
ਢਿੱਲੀਆਂ ਕਰ ਦਿੰਦਾ ਹੈ।
- ਕਬਜ਼, ਟੱਟੀਆਂ ਲੱਗਣੀਆਂ ਅਤੇ ਪੇਟ ਗੈਸ ਲਈ ਜਾਨਵਰਾਂ ਵਿਚ ਵੀ ਕਾਫ਼ੀ
ਅਸਰਦਾਰ ਸਾਬਤ ਹੋ ਚੁੱਕੀ ਹੈ।
- ਸ਼ੱਕਰ ਰੋਗੀ ਜਾਨਵਰਾਂ ਨੂੰ 50 ਮਿਲੀਗ੍ਰਾਮ ਪ੍ਰਤੀ ਕਿਲੋ ਭਾਰ ਦੇ
ਹਿਸਾਬ ਨਾਲ ਹਿੰਗ ਚਾਰ ਹਫ਼ਤਿਆਂ ਲਈ ਖੁਆਈ ਗਈ। ਹਿੰਗ ਵਿਚਲੇ ਫਿਨੋਲਿਕ
ਏਸਿਡ, ਟੈਨਿਕ ਤੇ ਫਿਰੂਲਿਕ ਏਸਿਡ ਸਦਕਾ
ਜਾਨਵਰਾਂ ਦੇ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਘਟੀ ਹੋਈ ਲੱਭੀ।
- ਖ਼ੁਰਾਕ ਵਿਚਲੇ ਓਲੀਗੋ, ਡਾਈ ਤੇ ਮੋਨੋਸੈਕਰਾਈਡ
ਛੇਤੀ ਹਜ਼ਮ ਨਹੀਂ ਹੁੰਦੇ ਤੇ ਢਿੱਡ ਅੰਦਰਲੇ ਬੈਕਟੀਰੀਆ ਕੀਟਾਣੂ ਇਨ੍ਹਾਂ ਨੂੰ ਖਾ
ਕੇ ਗੈਸ ਬਣਾ ਦਿੰਦੇ ਹਨ। ਇਨ੍ਹਾਂ ਨੂੰ ਹਜ਼ਮ ਕਰਨ ਵਾਸਤੇ ਹਿੰਗ ਤੇ ਥੋਮ
ਕਾਫੀ ਅਸਰਦਾਰ ਸਾਬਤ ਹੋ ਚੁੱਕੇ ਹਨ।
ਏਨੇ ਵਧੀਆ ਅਸਰ ਵੇਖਦੇ ਹੋਏ ਹਿੰਗ ਨੂੰ ‘ਰਬ ਦੀ ਖ਼ੁਰਾਕ’
ਮੰਨ ਲਿਆ ਹੋਇਆ ਹੈ। ਅੱਗੇ ਤੋਂ ਬੰਦ ਡੱਬਾ ਖ਼ੁਰਾਕ ਜਾਂ ਦਵਾਈਆਂ ਉੱਤੇ-ਫੈਰੂਲਾ,
ਐਸਫੋਟੀਡਾ, ਐਸੰਤ, ਜੌਵਨ ਬਾਦੀਆਂ, ਸਟਿੰਕਿਗ ਗਮ, ਡੈਵਿਲ ਡੰਗ, ਹੈਂਗੂ, ਇੰਗੂ,
ਕਾਇਮ, ਟਿੰਗ, ਆਦਿ ਲਿਖਿਆ ਵੇਖੋ ਤਾਂ ਸਮਝ ਲਇਓ ਹਿੰਗ ਦੇ ਹੀ ਵੱਖੋ-ਵੱਖਰੇ ਨਾਂ ਹਨ।
ਇਸ ਵਿਚ 4 ਤੋਂ 20 ਫੀਸਦੀ ਵੋਲਾਟਾਈਲ ਤੇਲ, 40 ਤੋਂ 60 ਫੀਸਦੀ ਰਾਲ ਤੇ
25 ਫੀਸਦੀ ਗੂੰਦ ਹੁੰਦੀ ਹੈ।
ਇਤਿਹਾਸ ਵਿਚ ਸਭ ਤੋਂ ਪਹਿਲਾਂ ਐਲਗਜ਼ਾਂਡਰ
ਦੀ ਆਮਦ ਨਾਲ ਹਿੰਗ ਦਾ ਜ਼ਿਕਰ ਮਿਲਦਾ ਹੈ।
ਵਰਤੀਏ ਕਿੰਜ :
ਇਸ ਦੀ ਖ਼ੁਸ਼ਬੂ ਸਾਂਭਣ ਲਈ ਤੇਜ਼ ਧੁੱਪ, ਤਿੱਖੀ ਲਾਈਟ ਤੇ ਗਰਮ ਥਾਂ ਤੋਂ ਪਰ੍ਹਾਂ
ਪਲਾਸਟਿਕ ਜਾਂ ਸ਼ੀਸ਼ੇ ਦੇ ਬੰਦ ਡੱਬੇ ਵਿਚ ਰੱਖਣਾ ਚਾਹੀਦਾ ਹੈ। ਹਿੰਗ ਦੇ ਢੇਲਿਆਂ ਨੂੰ
ਫੇਹ ਕੇ ਦਾਲਾਂ, ਸਬਜ਼ੀਆਂ, ਸੂਪ, ਆਚਾਰ ਵਿਚ ਥੋੜੀ ਮਾਤਰਾ ਵਿਚ ਪਾਇਆ ਜਾ ਸਕਦਾ ਹੈ।
ਮਾੜੇ ਅਸਰ : ਫੱਕੇ ਮਾਰ ਕੇ ਖਾਣ ਵਾਲਿਆਂ ਨੂੰ ਪਤਾ
ਹੋਣਾ ਚਾਹੀਦਾ ਹੈ ਕਿ ਇਸਦੇ ਮਾੜੇ ਅਸਰ ਵੀ ਹਨ। ਰੋਜ਼ ਚਮਚੇ ਭਰ ਕੇ ਖਾਣ ਨਾਲ ਦਿਲ
ਕੱਚਾ, ਉਲਟੀਆਂ, ਟੱਟੀਆਂ, ਪਿਸ਼ਾਬ ਕਰਨ ਵਿਚ ਦਿੱਕਤ ਆਉਣੀ, ਗਰਭ ਦਾ ਡਿਗਣਾ, ਛੋਟੇ
ਬੱਚਿਆਂ ਦੇ ਨੱਕ ਵਿੱਚੋਂ ਲਹੂ ਵਗ ਪੈਣਾ, ਬੁੱਲਾਂ ਦਾ ਸੁੱਕਣਾ, ਸਿਰ ਪੀੜ, ਦੌਰਾ
ਪੈਣਾ, ਮਾਹਵਾਰੀ ਠੀਕ ਨਾ ਆਉਣੀ ਵਗੈਰਾਹ ਵੇਖੇ ਜਾ ਚੁੱਕੇ ਹਨ।
ਹਿੰਗ ਸਿਰਫ਼
ਦੋ ਸੌ ਤੋਂ ਪੰਜ ਸੌ ਮਿਲੀਗ੍ਰਾਮ ਤੱਕ ਰੋਜ਼ ਡਾਕਟਰ ਦੀ ਸਲਾਹ ਨਾਲ ਹੀ ਖਾਧੀ ਜਾ ਸਕਦੀ
ਹੈ। ਜੇ ਲਹੂ ਵਗਣ ਦਾ ਰੋਗ ਹੈ ਤਾਂ ਹਿੰਗ ਬਿਲਕੁਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਇਹ
ਲਹੂ ਪਤਲਾ ਕਰਦੀ ਹੈ।
ਸੋ, ਕੁਦਰਤੀ ਚੀਜ਼ਾਂ ਵਰਤੋ, ਖ਼ੁਸ਼ ਰਹੋ, ਤੰਦਰੁਸਤ ਰਹੋ
ਪਰ ਧਿਆਨ ਰਹੇ ਘਰੇਲੂ ਨੁਸਖੇ ਵੀ ਕਈ ਵਾਰ ਡਾਕਟਰੀ ਸਲਾਹ ਨਾਲ ਹੀ ਲੈਣੇ ਠੀਕ ਹੁੰਦੇ
ਹਨ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
 |
|
|
|