ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਅਮਰੀਕਾ ਦੀ ਪੁਲਾੜ ਸੰਸਥਾ ਨਾਸਾ (NASA) ਵਲੋ ਮੰਗਲ
ਗ੍ਰਹਿ ਦੀ ਧਰਤੀ ਉੱਪਰ ਚੱਲਣ ਵਾਲਾ ਰੋਵਰ ਫਲੋਰਿਡਾ ਤੋਂ ਐਟਲਸ ਨਾਮੀ ਰਾਕਟ ਤੇ ਸਵਾਰ
ਰਵਾਨਾ ਕੀਤਾ ਗਿਆ। ਇਹ "ਕਿਊਰੀਔਸਟੀ"
(ਜਿਗਿਆਸਾ) ਨਾਮ ਵਾਲਾ ਵਾਹਨ ਲਗ ਪਗ ਸਾਢੇ ਅੱਠ ਮਹੀਨਿਆ ਦਾ ਸਫਰ ਕਰਦਾ ਹੋਇਆ 6
ਅਗਸਤ 2012 ਨੂੰ ਮੰਗਲ ਦੀ ਧਰਤੀ ਉਪਰ ਪਹੁੰਚੇਗਾ। ਨਾਸਾ ਦਾ ਇਹ ਬੜਾ ਉਤਸ਼ਾਹਪੂਰਣ
ਪਰਾਜੈਕਟ ਮੰਨਿਆ ਜਾਂਦਾ ਹੈ। ਇਸ ਛੇ ਪਹੀਆਂ, ਇਕ
ਟੱਨ ਵਜ਼ਨ ਵਾਲੇ ਵਾਹਨ ਦੇ ਮਿਸ਼ਨ ਦਾ ਮਕਸਦ ਮੰਗਲ ਦੀ ਧਰਤੀ ਉਪਰ ਘੁੱਮ ਫਿਰ ਕੇ,
ਮਿੱਟੀ ਨੂੰ ਖੋਦ ਕੇ ਇਹ ਪਤਾ ਲਗਾਉਣਾ ਹੈ ਕਿ ਕੀ ਇਸ ਗ੍ਰਹਿ ਦਾ ਵਾਤਾਵਰਣ ਸੂਖਮ
ਜੀਵਨ ਦੇ ਵਿਕਾਸ ਲਈ ਅਨੁਕੂਲ ਹੈ ਜਾ ਨਹੀ। ਹੁਣ ਤੱਕ ਮੰਗਲ ਬਾਰੇ ਪ੍ਰਾਪਤ ਵਿਗਿਆਨਕ
ਜਾਣਕਾਰੀ ਤੋ ਇਹ ਪਤਾ ਲਗਦਾ ਹੈ ਕਿ ਇਸ ਗ੍ਰਹਿ ਉਪਰ ਸੂਖਮ ਜੀਵਨ ਹੋਣ ਦੀ ਕਾਫੀ
ਸੰਭਾਵਨਾ ਹੈ। ਕਿਊਰੀਔਸਟੀ ਵਾਹਨ ਉਪਰ 75 ਕਿਲੋਗ੍ਰਾਮ ਦੇ ਵਿਗਿਆਨਕ ਯੰਤਰ ਹਨ ਮੌਜੂਦ
ਹਨ ਜੋ ਵਿਭਿੰਨ ਕਿਸਮ ਦੇ ਤਜਰਬੇ ਅਤੇ ਜਾਂਚ ਪੜਤਾਲ ਕਰਨਗੇ। ਉਮੀਦ ਕੀਤੀ
ਜਾਦੀ ਹੈ ਕਿ ਪਲੁਟੋਨੀਅਮ ਬਿਜਲੀ ਜੈਨਰੇਟਰ ਦੇ ਸਹਾਰੇ ਇਹ ਵਾਹਨ 14 ਸਾਲ ਤੱਕ
ਲਗਾਤਾਰ ਕੰਮ ਕਰਦਾ ਰਹੇਗਾ। |