|
|
ਵਿਗਿਆਨ
ਪ੍ਰਸਾਰ |
ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(07/12/2020) |
|
|
|
ਦੁਨੀਆ
ਵਿਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਖਾਣਿਆਂ ਵਿੱਚ ਚੌਲ, ਕਣਕ, ਮੱਕੀ ਤੇ ਆਲੂ ਹੀ
ਆਉਂਦੇ ਹਨ। ਈਸਾ ਮਸੀਹ ਤੋਂ ਲਗਭਗ 8000 ਸਾਲ ਪਹਿਲਾਂ ਪੀਰੂ ਵਿਖੇ ਆਲੂ ਬੀਜੇ ਜਾਂਦੇ
ਸਨ। ਸੰਨ 1536 ਵਿਚ ਪੀਰੂ ਉੱਤੇ ਸਪੇਨ ਤੋਂ ਲੋਕ ਹੱਲਾ ਬੋਲਣ ਆਏ ਤਾਂ ਉਨ੍ਹਾਂ ਨੇ
ਪਹਿਲੀ ਵਾਰ ਆਲੂ ਦਾ ਸਵਾਦ ਚੱਖਿਆ। ਉਨ੍ਹਾਂ ਨੂੰ ਆਲੂ ਏਨੇ ਪਸੰਦ ਆਏ ਕਿ ਉਹ ਯੂਰਪ
ਵਿਚ ਵਾਪਸ ਹੋਰ ਲੁੱਟ ਦੇ ਸਮਾਨ ਨਾਲ ਆਲੂ ਵੀ ਲੈ ਗਏ।
ਆਇਰਲੈਂਡ ਦੀ ਕਹਾਣੀ ਕੁੱਝ
ਵੱਖ ਹੈ। ਸਰ ਵਾਲਟਰ ਜਦੋਂ ਪਹਿਲੀ ਵਾਰ ਸੰਨ 1589 ਵਿਚ ਆਇਰਲੈਂਡ ਵਿਖੇ ਆਪਣੇ
ਮਨਪਸੰਦ ਆਲੂ ਲੈ ਕੇ ਗਏ ਤਾਂ ਕੌਰਕ ਕੇ ਨੇੜੇ 40,000 ਏਕੜ ਵਿਚ ਨਿਰੇ ਆਲੂ ਹੀ ਬੀਜ
ਦਿੱਤੇ ਗਏ। ਉਸ ਤੋਂ 40 ਸਾਲ ਬਾਅਦ ਸਾਰੇ ਯੂਰਪ ਵਿਚ ਆਲੂ ਹੀ ਆਲੂ ਦਿਸਣ ਲੱਗ ਪਏ।
ਹੌਲੀ-ਹੌਲੀ ਯੂਰਪ ਦੇ ਕਿਸਾਨਾਂ ਨੂੰ ਕਣਕ ਅਤੇ ਸੱਤੂਆਂ ਨਾਲੋਂ ਆਲੂ ਜ਼ਿਆਦਾ ਸਵਾਦੀ
ਲੱਗਣ ਲੱਗੇ ਅਤੇ ਬੀਜਣੇ ਤੇ ਵੇਚਣੇ ਵੀ ਸੌਖੇ ਲੱਗੇ। ਬਾਅਦ ਵਿਚ ਪਤਾ ਲੱਗਿਆ ਕਿ
ਲੋੜੀਂਦੇ ਵਿਟਾਮਿਨ ਆਲੂਆਂ ਵਿਚ ਭਰੇ ਪਏ ਹਨ ਅਤੇ ਇੱਕ ਏਕੜ ਜ਼ਮੀਨ ਵਿਚ ਬੀਜੇ ਆਲੂ ਦਸ
ਬੰਦਿਆਂ ਦਾ ਢਿੱਡ ਭਰ ਸਕਦੇ ਹਨ।
ਹਾਲਾਂਕਿ ਸੰਨ 1621 ਵਿਚ ਬਰਮੂਦਾ ਦਾ
ਗਵਰਨਰ ਆਲੂਆਂ ਦੇ ਭਰੇ ਟਰੱਕ ਵਰਜੀਨੀਆ ਵਿਖੇ ਲੈ ਕੇ ਗਿਆ, ਪਰ ਬਿਜਾਈ ਸੰਨ 1719
ਵਿਚ ਸਕਾਟਲੈਂਡ ਤੋਂ ਆਏ ਲੋਕਾਂ ਨੇ ਹੀ ਅਮਰੀਕਾ ਵਿਚ ਸ਼ੁਰੂ ਕੀਤੀ।
ਫਰਾਂਸ ਵਿਚ
ਅਠਾਹਰਵੀਂ ਸਦੀ ਵਿਚ ਰਾਜਾ ਲੂਈ ਨੇ ਆਲੂਆਂ ਦੀ ਬਿਜਾਈ ਸ਼ੁਰੂ ਕਰਵਾਈ।
ਅੱਜ ਦੇ
ਦਿਨ ਇਡਾਹੋ ਦੁਨੀਆ ਭਰ ਵਿਚ ਸਭ ਤੋਂ ਵੱਧ ਆਲੂ ਬੀਜ ਰਿਹਾ ਹੈ। ਇਸ ਥਾਂ ਉੱਤੇ ਪਹਿਲੀ
ਵਾਰ ਸੰਨ 1836 ਵਿਚ ਆਲੂ ਪਹੁੰਚੇ ਸਨ। ਉਦੋਂ ਮਿਸ਼ਨਰੀ ਲੋਕਾਂ ਨੇ ਰੋਜ਼ ਜੰਗਲਾਂ ਵਿਚ
ਧੱਕੇ ਖਾ ਕੇ ਸ਼ਿਕਾਰ ਕਰਨ ਦੀ ਥਾਂ ਆਲੂ ਬੀਜਣੇ ਸ਼ੁਰੂ ਕਰ ਦਿੱਤੇ। ਸੰਨ 1872 ਵਿਚ
ਇੱਥੇ ਆਲੂਆਂ ਦੀ ਸਬਜ਼ੀ ਤੋਂ ਇਲਾਵਾ ਹੋਰ ਚੀਜ਼ਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ
ਗਈਆਂ।
ਕਮਾਲ ਤਾਂ ਇਹ ਹੈ ਕਿ ਸੰਨ 1995 ਅਕਤੂਬਰ ਵਿਚ ਆਲੂ ਪਹਿਲੀ ਸਬਜ਼ੀ ਬਣ ਗਏ
ਜੋ ਨਾਸਾ ਨੇ ਪੁਲਾੜ ਦੇ ਸਪੇਸ ਸੈਂਟਰ ਵਿਚ ਬੀਜੇ। ਉੱਥੇ ਪੁਲਾੜ ਯਾਤਰੀਆਂ ਨੂੰ
ਖ਼ੁਰਾਕ ਵਜੋਂ ਲੰਮੇ ਸਮੇਂ ਤੱਕ ਆਲੂ ਹੀ ਖੁਆਏ ਗਏ। ਹੁਣ ਵੀ ਪੁਲਾੜ ਵਿਚ ਬਣ ਚੱਲੀਆਂ
ਕਲੋਨੀਆਂ ਵਿਚ ਸਿਰਫ਼ ਆਲੂ ਹੀ ਬੀਜੇ ਜਾਣ ਦੀ ਖੋਜ ਜਾਰੀ ਹੈ।
ਫਰੈਂਚ ਫਰਾਈਜ਼ ਅੱਜ
ਦੁਨੀਆ ਭਰ ਵਿਚ ਮਸ਼ਹੂਰ ਹਨ। ਪਤਲੇ ਤਲੇ ਆਲੂ ਦੁਨੀਆ ਦੇ ਹਰ ਕੋਨੇ ਵਿਚ ਮਿਲ ਜਾਂਦੇ
ਹਨ। ਪਹਿਲੀ ਵਾਰ ਪ੍ਰੈਜ਼ੀਡੈਂਟ ਥੌਮਸ ਜੈੱਫਰਸਨ ਨੂੰ ਅਮਰੀਕਾ ਦੇ ਵਾਈਟ ਹਾਊਸ ਵਿਚ
ਸੰਨ 1801 ਤੋਂ 1809 ਤੱਕ ਦੇ ਰਾਜ ਵਿਚ ਉੱਥੇ ਇਹ ਖਾਣ ਨੂੰ ਮਿਲੇ। ਇਨ੍ਹਾਂ ਨੂੰ
ਬਣਾਉਣ ਦੀ ਕਹਾਣੀ ਵੀ ਬੜੇ ਮਜ਼ੇਦਾਰ ਹੈ।
ਕੁੱਝ ਚਿਰ ਪਹਿਲਾਂ ਦੇ ਤਲੇ ਹੋਏ ਆਲੂ
ਰਸੋਈ ਵਿਚ ਪਏ ਸਨ ਜਦੋਂ ਅਚਾਨਕ ਰਾਜਾ ਰਾਤ ਦੀ ਰੋਟੀ ਲਈ ਪਹੁੰਚ ਗਿਆ। ਵਕਤ ਘੱਟ ਹੋਣ
ਸਦਕਾ ਰਸੋਈਏ ਕੌਲੀਨੈੱਟ ਨੇ (ਉਹ ਫਰਾਂਸੀਸੀ ਰਾਜੇ ਲੂਈ ਫਿਲਿੱਪ ਦਾ ਰਸੋਈਆ ਵੀ ਰਿਹਾ
ਸੀ) ਫਟਾਫਟ ਪਹਿਲਾਂ ਦੇ ਤਲੇ ਆਲੂਆਂ ਨੂੰ ਖੌਲਦੇ ਤੇਲ ਵਿੱਚੋਂ ਝਟਪਟ ਦੁਬਾਰਾ ਕੱਢ
ਦਿੱਤਾ। ਉਸ ਵੇਖਿਆ ਕਿ ਆਲੂ ਹਲਕੇ ਜਿਹੇ ਫੁੱਲ ਗਏ ਸਨ ਤੇ ਕੜਕ ਵੀ ਹੋ ਗਏ ਸਨ। ਉਸ
ਉਨ੍ਹਾਂ ਉੱਤੇ ਲੂਣ ਛਿੜਕ ਕੇ ਖਾਣ ਨੂੰ ਦੇ ਦਿੱਤੇ ਜੋ ਰਾਜੇ ਨੂੰ ਬੇਹੱਦ ਪਸੰਦ ਆਏ।
ਇੰਜ ਹੀ ਇੱਕ ਵਾਰ ਸੰਨ 1853 ਵਿਚ ਇੱਕ ਕਮਾਂਡਰ ਨੇ ਨਿਊ ਯਾਰਕ ਵਿਖੇ ਸਾਰਾਤੋਗਾ
ਸਪਰਿੰਗ ਰਿਜ਼ੌਰਟ ਵਿਖੇ ਰੋਟੀ ਨਾਲ ਮਿਲੇ ਮੋਟੇ ਆਲੂਆਂ ਦੀ ਸ਼ਿਕਾਇਤ ਕੀਤੀ ਤਾਂ ਉੱਥੇ
ਦੇ ਰਸੋਈਏ ਨੇ ਝਟਪਟ ਉਨ੍ਹਾਂ ਹੀ ਆਲੂਆਂ ਨੂੰ ਉੱਕਾ ਹੀ ਪਤਲੇ ਕੱਟ ਕੇ ਦੁਬਾਰਾ ਤਲ
ਦਿੱਤਾ ਜਿੱਥੋਂ ‘ਸਾਰਾਤੋਗਾ ਚਿੱਪਸ’ ਨਾਂ ਮਸ਼ਹੂਰ ਹੋ ਗਿਆ ਤੇ ਹੁਣ ਦੁਨੀਆ ਭਰ ਵਿਚ
ਇਹ ਆਲੂਆਂ ਦੇ ਚਿੱਪਸ ਵਿਕ ਰਹੇ ਹਨ।
ਬਿਲਕੁਲ ਏਸੇ ਹੀ ਤਰ੍ਹਾਂ ਵੋਦਕਾ ਸ਼ਰਾਬ ਵੀ
ਫਲਾਂ, ਬਾਜਰਾ, ਚੌਲ, ਰਾਈ, ਮੱਕੀ ਆਦਿ ਤੋਂ ਬਣਾਉਂਦਿਆਂ ਜਦੋਂ ਆਲੂ ਤੋਂ ਬਣਾਉਣ ਦੀ
ਕੋਸ਼ਿਸ਼ ਕੀਤੀ ਗਈ ਤਾਂ ਉਹ ਬਾਕੀ ਕਿਸਮਾਂ ਵਾਂਗ ਹੀ ਮਕਬੂਲ ਹੋ ਗਈ। ਹੁਣ ਤੱਕ ਵੀ ਅੰਨ
ਦੇ ਨਾਲ ਅੰਗੂਰ, ਦੁੱਧ ਤੇ ਆਲੂ, ਵੋਦਕਾ ਸ਼ਰਾਬ ਬਣਾਉਣ ਲਈ ਵਰਤੇ ਜਾ ਰਹੇ ਹਨ।
ਮੌਜੂਦਾ ਤੱਥਾਂ ਅਨੁਸਾਰ ਦੁਨੀਆ ਭਰ ਵਿਚ ਸਭ ਤੋਂ ਵੱਧ ਆਲੂ ਅਮਰੀਕਨ ਲੋਕ ਖਾ ਰਹੇ
ਹਨ।
ਸੰਨ 1950 ਤੋਂ ਆਲੂਆਂ ਨੂੰ ਫੇਹ ਕੇ, ਟਿੱਕੀ ਬਣਾ ਕੇ (ਹੈਸ਼ ਬਰਾਊਨ),
ਫਰੈਂਚ
ਫਰਾਈਜ਼, ਚਿੱਪਸ ਆਦਿ ਬੇਅੰਤ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ। ਅਮਰੀਕਨ ਲੋਕ ਆਲੂਆਂ
ਨੂੰ ਏਨਾ ਪਸੰਦ ਕਰਦੇ ਸਨ ਕਿ ਸੰਨ 1960 ਵਿਚ 35 ਫੀਸਦੀ ਅਮਰੀਕਨ ਖ਼ੁਰਾਕ ਆਲੂਆਂ ਤੋਂ
ਸੀ ਜਿਹੜੀ ਸੰਨ 2000 ਵਿਚ 64 ਫੀਸਦੀ ਤੱਕ ਪਹੁੰਚ ਗਈ। ਇਸਦਾ ਮਤਲਬ ਇਹ ਹੈ ਕਿ ਔਸਤਨ
ਅਮਰੀਕਨ ਹਰ ਸਾਲ 35 ਕਿਲੋ ਬਰਫ਼ ਵਿਚ ਜਮਾਏ ਆਲੂ, 19 ਕਿੱਲੋ ਤਾਜ਼ੇ ਆਲੂ, 8 ਕਿੱਲੋ
ਆਲੂ ਦੇ ਚਿੱਪਸ ਅਤੇ 6 ਕਿੱਲੋ ਸੁੱਕੇ ਆਲੂ ਖਾ ਲੈਂਦੇ ਹਨ। ਉਬਲੇ ਆਲੂਆਂ ਨੂੰ ਫੇਹ
ਕੇ, ਉਸ ਵਿੱਚ ਮੱਖਣ ਜਾਂ ਕਰੀਮ ਮਿਲਾ ਕੇ ਖਾਣਾ ਅਮਰੀਕਨਾਂ ਨੂੰ ਬੇਹੱਦ ਪਸੰਦ ਹੈ ਜੋ
ਉਨ੍ਹਾਂ ਵਿਚ ਮੋਟਾਪਾ, ਸ਼ੱਕਰ ਰੋਗ ਤੇ ਦਿਲ ਦੇ ਰੋਗਾਂ ਦਾ ਆਧਾਰ ਬਣ ਰਿਹਾ ਹੈ।
ਅਮਰੀਕਨ ਜਰਨਲ ਔਫ਼ ਕਲਿਨਿਕਲ ਨਿਊਟਰੀਸ਼ਨ ਵਿਚ ਸੰਨ 2017 ਵਿਚ ਛਪੀ ਖੋਜ ਅਨੁਸਾਰ
ਜਿਹੜੇ ਲੋਕ ਹਫ਼ਤੇ ਵਿਚ ਦੋ ਵਾਰ ਤਲੇ ਹੋਏ ਆਲੂ ਖਾਂਦੇ ਹੋਣ, ਉਨ੍ਹਾਂ ਵਿਚ ਮੌਤ ਦਾ
ਖ਼ਤਰਾ ਦੁਗਣਾ ਹੋ ਜਾਂਦਾ ਹੈ। ਇਸ ਖੋਜ ਵਿਚ 45 ਤੋਂ 79 ਸਾਲਾਂ ਦੇ 4400 ਲੋਕ ਸ਼ਾਮਲ
ਕੀਤੇ ਗਏ। ਇਹ ਖੋਜ ਲਗਾਤਾਰ 8 ਸਾਲ ਚੱਲੀ। ਇਸ ਦੌਰਾਨ ਖੋਜ ਵਿਚਲੇ 236 ਲੋਕ ਮਰ ਗਏ।
ਇਨ੍ਹਾਂ ਮਰ ਗਏ ਲੋਕਾਂ ਵਿੱਚੋਂ 208 ਲੋਕ ਤਲੇ ਆਲੂ, ਟਿੱਕੀਆਂ ਅਤੇ ਫਰੈਂਚ ਫਰਾਈਜ਼
ਹਫ਼ਤੇ ਵਿਚ ਦੋ ਵਾਰ ਖਾ ਰਹੇ ਸਨ।
ਇਸ ਖੋਜ ਤੋਂ ਬਾਅਦ ਟੈਕਸਾਸ ਯੂਨੀਵਰਸਿਟੀ
ਵਿਚ
ਡਾ. ਵਿਕਟੋਰੀਆ ਨੇ ਸਪਸ਼ਟ ਕੀਤਾ ਕਿ ਆਲੂ ਓਨੇ ਮਾੜੇ ਨਹੀਂ ਜਿੰਨਾ ਉਸ ਵਿਚ ਪੈ ਰਿਹਾ
ਘਿਓ, ਤੇਲ, ਮੱਖਣ, ਪਨੀਰ ਅਤੇ ਕਰੀਮ ਉਨ੍ਹਾਂ ਨੂੰ ਮਾੜਾ ਸਾਬਤ ਕਰ ਰਹੇ ਹਨ।
ਆਪਣੇ ਆਪ ਵਿਚ ਆਲੂਆਂ ਅੰਦਰ ਓਨੀਆਂ ਕੈਲਰੀਆਂ ਨਹੀਂ ਹੁੰਦੀਆਂ ਜੋ ਨੁਕਸਾਨਦੇਹ ਹੋਣ।
ਇੱਕ ਆਮ ਵਿਚਕਾਰਲੇ ਮੇਲ ਦੇ ਬਿਨਾਂ ਤੇਲ ਦੇ ਭੁੰਨੇ ਜਾਂ ਉਬਾਲੇ ਹੋਏ ਆਲੂ ਵਿਚ 110
ਕੈਲਰੀਆਂ ਹੁੰਦੀਆਂ ਹਨ ਤੇ ਢੇਰ ਸਾਰਾ ਵਿਟਾਮਿਨ ਸੀ ਅਤੇ ਬੀ-6 ਵੀ ਹੁੰਦਾ ਹੈ।
ਆਲੂਆਂ ਵਿਚ ਮੈਂਗਨੀਜ਼, ਫਾਸਫੋਰਸ, ਨਾਇਆਸਿਨ ਅਤੇ ਪੈਂਟੋਥੀਨਿਕ ਏਸਿਡ ਵੀ ਹੁੰਦਾ ਹੈ।
ਕੋਲੈਸਟਰੋਲ ਅਤੇ ਥਿੰਦਾ ਨਾ ਬਰਾਬਰ ਹੁੰਦਾ ਹੈ, ਸੋਡੀਅਮ 8 ਮਿਲੀਗ੍ਰਾਮ ਅਤੇ ਤਿੰਨ
ਗ੍ਰਾਮ ਪ੍ਰੋਟੀਨ ਭਰੇ ਪਏ ਹਨ। ਇਨ੍ਹਾਂ ਤੋਂ ਇਲਾਵਾ ਕੈਲਸ਼ੀਅਮ, ਲੋਹ ਕਣ,
ਕਾਰਬੋਹਾਈਡ੍ਰੇਟ 26 ਗ੍ਰਾਮ, ਫਾਈਬਰ ਦੋ ਗ੍ਰਾਮ ਅਤੇ ਮਿੱਠਾ ਇੱਕ ਗ੍ਰਾਮ ਹੁੰਦਾ ਹੈ।
ਇਸ ਵਿਚਲੇ ਫਾਈਟੋ ਨਿਊਟਰੀਐਂਟ-ਕੈਰੋਟੀਨਾਇਡ, ਫਲੇਵੋਨਾਇਡ ਅਤੇ
ਕੈਫਿਕ ਏਸਿਡ ਸਰੀਰ
ਉੱਤੇ ਵਧੀਆ ਅਸਰ ਵਿਖਾਉਂਦੇ ਹਨ।
ਨੈਸ਼ਨਲ ਇੰਸਟੀਚਿਊਟ ਔਫ਼ ਹੈੱਲਥ ਅਨੁਸਾਰ ਆਲੂਆਂ
ਵਿਚਲਾ ਵਿਟਾਮਿਨ ਸੀ ਬਹੁਤ ਵਧੀਆ ਐਂਟੀਆਕਸੀਡੈਂਟ ਹੈ। ਕੈਂਸਰ ਦੇ ਸੈੱਲਾਂ ਦਾ ਵਧਣਾ
ਰੋਕਣਾ ਤੇ ਦਿਲ ਸਿਹਤਮੰਦ ਰੱਖਣਾ ਐਂਟੀਆਕਸੀਡੈਂਟ ਦਾ ਹੀ ਕੰਮ ਹੁੰਦਾ ਹੈ। ਜਾਮਨੀ
ਰੰਗ ਵਾਲੇ ਆਲੂਆਂ ਵਿਚ ਫਾਈਟੋ ਨਿਊਟੀਐਂਟ ਤੇ ਐਂਟੀਆਕਸੀਡੈਂਟ ਕਾਫ਼ੀ ਜ਼ਿਆਦਾ ਹੁੰਦੇ
ਹਨ।
ਇਨ੍ਹਾਂ ਜਾਮਨੀ ਆਲੂਆਂ ਉੱਤੇ ਹੋਈ ਖੋਜ ਜਰਨਲ ਔਫ਼ ਐਗਰੀਕਲਚਰ ਅਤੇ
ਫੂਡ
ਕੈਮਿਸਟਰੀ ਵਿਚ ਛਪੀ ਹੈ ਜਿਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਰੋਜ਼ ਸਿਰਫ਼ ਛੇ ਤੋਂ ਅੱਠ
ਬਹੁਤ ਨਿੱਕੇ ਜਾਮਨੀ ਉਬਲੇ ਹੋਏ ਆਲੂ ਜੇ ਦਿਨ ਵਿਚ ਦੋ ਵਾਰ ਵੰਡ ਕੇ ਖਾਧੇ ਜਾਣ ਤਾਂ
ਬਲੱਡ ਪ੍ਰੈੱਸ਼ਰ ਨੂੰ ਕਾਬੂ ਵਿਚ ਰੱਖਦੇ ਹਨ ਜਿਸ ਨਾਲ ਪਾਸਾ ਮਾਰੇ ਜਾਣ ਦਾ ਖ਼ਤਰਾ ਘੱਟ
ਹੋ ਜਾਂਦਾ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਜਾਮਨੀ ਆਲੂਆਂ ਵਿਚਲੇ
ਕਾਰਬੋਹਾਈਡ੍ਰੇਟ ਸਦਕਾ ਕਿਸੇ ਖਾਣ ਵਾਲੇ ਨੂੰ ਮੋਟਾਪਾ ਨਹੀਂ ਹੋਇਆ।
ਜਾਮਨੀ ਆਲੂ
ਫਾਈਬਰ ਭਰਪੂਰ ਹੋਣ ਸਦਕਾ ਕੈਲੇਸਟਰੋਲ ਨੂੰ ਆਪਣੇ ਨਾਲ ਚਿਪਕਾ ਕੇ ਸਰੀਰ ਅੰਦਰੋਂ
ਬਾਹਰ ਕੱਢ ਦਿੰਦਾ ਹੈ। ਹਰ ਰੰਗ ਦਾ ਆਲੂ ਪੋਟਾਸ਼ੀਅਮ ਭਰਪੂਰ ਹੁੰਦਾ ਹੈ। ਇਹ ਸਾਬਤ ਹੋ
ਚੁੱਕਿਆ ਹੈ ਕਿ ਕੇਲੇ ਨਾਲੋਂ ਵੱਧ ਪੋਟਾਸ਼ੀਅਮ ਆਲੂ ਵਿਚ ਹੁੰਦਾ ਹੈ। ਪੋਟਾਸ਼ੀਅਮ ਦਾ
ਕਾਫ਼ੀ ਹਿੱਸਾ ਆਲੂ ਦੀ ਛਿੱਲੜ ਵਿਚ ਹੁੰਦਾ ਹੈ। ਛਿੱਲੜ ਵਿਚ ਫਾਈਬਰ ਵੀ ਕਾਫ਼ੀ ਹੁੰਦਾ
ਹੈ।
ਪੋਟਾਸ਼ੀਅਮ ਜਿੱਥੇ ਬਲੱਡ ਪ੍ਰੈੱਸ਼ਰ ਘਟਾਉਂਦਾ ਹੈ। ਉੱਥੇ ਨਸਾਂ ਵੀ ਖੋਲ੍ਹਦਾ
ਹੈ। ਇੰਸਟੀਚਿਊਟ ਔਫ਼ ਫੂਡ ਰਿਸਰਚ ਵਿਚ ਹੋਈ ਖੋਜ ਦੌਰਾਨ ਆਲੂ ਵਿਚ ‘ਕੁਕੋਆਮੀਨ’ ਲੱਭੇ
ਹਨ ਜੋ ਬਲੱਡ ਪ੍ਰੈੱਸ਼ਰ ਘਟਾਉਣ ਵਿਚ ਕਾਫ਼ੀ ਮਦਦ ਕਰਦੇ ਹਨ, ਬਸ਼ਰਤੇ ਕਿ ਆਲੂ ਤਲੇ ਨਾ
ਜਾਣ।
ਆਲੂਆਂ ਵਿਚਲਾ ਵਿਟਾਮਿਨ ਬੀ-ਛੇ ਦਿਮਾਗ਼ ਲਈ ਬਿਹਤਰੀਨ ਹੈ।
ਯੂਨੀਵਰਸਿਟੀ ਔਫ਼
ਮੈਰੀਲੈਂਡ ਮੈਡੀਕਲ ਸੈਂਟਰ ਨੇ ਸਪਸ਼ਟ ਕੀਤਾ ਹੈ ਕਿ ਤਣਾਓ, ਢਹਿੰਦੀ ਕਲਾ ਅਤੇ
ਏ.ਡੀ.ਐੱਚ. ਡੀ. ਬੀਮਾਰੀ ਵਿਚ ਆਲੂ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ ਕਿਉਂਕਿ
ਇਨ੍ਹਾਂ ਵਿਚਲੇ ਵਿਟਾਮਿਨ ਬੀ-ਸਿਰੌਟੋਨਿਨ, ਡੋਪਾਮੀਨ ਤੇ ਨੌਰਐਪੀਨੈਫਰੀਨ ਰਸ
ਬਣਾਉਂਦੇ ਹਨ। ਆਲੂਆਂ ਵਿਚਲਾ ਕਾਰਬੋਹਾਈਡ੍ਰੇਟ ਦਿਮਾਗ਼ ਦੇ ਸਹੀ ਕੰਮਕਾਰ ਲਈ ਵਧੀਆ ਹੈ
ਅਤੇ ਦਿਮਾਗ਼ ਨੂੰ ਲੋੜੀਂਦੀ ਗਲੂਕੋਜ਼ ਪਹੁੰਚਾ ਦਿੰਦਾ ਹੈ।
ਸੰਨ 1995 ਵਿਚ ਅਮਰੀਕਨ
ਜਰਨਲ ਔਫ਼ ਕਲੀਨੀਕਲ ਨਿਊਟਰੀਸ਼ਨ ਵਿਚ ਛਪਿਆ ਸੀ ਕਿ ਯਾਦਾਸ਼ਤ ਤੇਜ਼ ਕਰਨ ਵਿਚ ਆਲੂਆਂ
ਵਿਚਲਾ ਕਾਰਬੋਹਾਈਡ੍ਰੇਟ (ਗਲੂਕੋਜ਼ ਤਬਦੀਲ ਹੋ ਕੇ) ਅਤੇ ਪੋਟਾਸ਼ੀਅਮ (ਨਸਾਂ ਖੋਲ੍ਹ ਕੇ
ਲਹੂ ਦੀ ਰਵਾਨੀ ਵਧਾ ਕੇ) ਵਧੀਆ ਸਾਬਤ ਹੋ ਚੁੱਕੇ ਹਨ।
ਇਮਿਊਨਿਟੀ ਵਧਾਉਣ ਲਈ
ਇੱਕ ਉੱਬਲੇ ਆਲੂ ਵਿਚ (ਵਿਚਕਾਰਲਾ ਮੇਲ) ਹਰ ਰੋਜ਼ ਦੀ ਲੋੜੀਂਦੀ ਵਿਟਾਮਿਨ ਸੀ ਦਾ 45
ਫੀਸਦੀ ਹਿੱਸਾ ਹੁੰਦਾ ਹੈ। ਸੋ ਵਾਇਰਲ ਕੀਟਾਣੂ, ਖੰਘ ਜ਼ੁਕਾਮ ਅਤੇ ਵਿਟਾਮਿਨ ਸੀ ਦੀ
ਕਮੀ ਨਾਲ ਕਮਜ਼ੋਰ ਹੋ ਰਹੀਆਂ ਹੱਡੀਆਂ ਨੂੰ ਆਲੂ ਖਾਣ ਨਾਲ ਫ਼ਾਇਦਾ ਮਿਲਦਾ ਹੈ।
ਆਰਥਰਾਈਟਿਸ ਆਮ ਧਾਰਨਾ ਬਣ ਚੁੱਕੀ ਹੈ ਕਿ ਆਲੂ, ਬੈਂਗਣ ਤੇ ਮਿਰਚਾਂ ਜੋੜਾਂ
ਦਾ ਦਰਦ ਵਧਾਉਂਦੇ ਹਨ। ਇਹ ਸੋਚ ਉਕਾ ਹੀ ਬੇਬੁਨਿਆਦ ਹੈ। ਖੋਜਾਂ ਅਨੁਸਾਰ ਆਲੂ ਸਗੋਂ
ਸੋਜ਼ਿਸ਼ ਘਟਾਉਣ ਵਿਚ ਮਦਦ ਕਰਦੇ ਹਨ।
ਹਾਜ਼ਮੇ ਲਈ ਵੱਧ
ਕਾਰਬੋਹਾਈਡ੍ਰੇਟ
ਸਦਕਾ ਅਤੇ ਬਾਹਰੀ ਪਰਤ ਵਿਚਲੇ ਫਾਈਬਰ ਸਦਕਾ ਇਹ ਸੌਖੇ ਹਜ਼ਮ ਹੋ ਜਾਂਦੇ ਹਨ।
ਦਿਲ
ਵਾਸਤੇ ਫਾਈਬਰ, ਵਿਟਾਮਿਨ ਸੀ ਤੇ ਵਿਟਾਮਿਨ ਬੀ 6 ਹੋਣ ਕਾਰਨ ਮਾੜੇ
ਫਰੀ
ਰੈਡੀਕਲ ਅੰਸ਼ ਘਟਾ ਕੇ ਆਲੂ ਦਿਲ ਨੂੰ ਸਿਹਤਮੰਦ ਰੱਖਦੇ ਹਨ।
ਸਰੀਰ ਵਿਚਲੇ ਖ਼ਤਰਨਾਕ
ਹੋਮੋਸਿਸਟੀਨ ਨੂੰ ਮਿਥਾਇਓਨੀਨ ਬਣਾ ਕੇ ਆਲੂ ਵਿਚਲਾ ਵਿਟਾਮਿਨ ਬੀ 6 ਲਹੂ ਦੀਆਂ
ਨਾੜੀਆਂ ਨੂੰ ਖ਼ਰਾਬ ਨਹੀਂ ਹੋਣ ਦਿੰਦਾ ਤੇ ਹਾਵਰਡ ਯੂਨੀਵਰਸਿਟੀ ਅਨੁਸਾਰ
ਹਾਰਟ ਅਟੈਕ
ਅਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਘਟਾ ਦਿੰਦਾ ਹੈ।
ਕਸਰਤ ਕਰਨ ਵਾਲਿਆਂ ਲਈ
ਆਲੂ ਦੀਆਂ ਛਿੱਲੜਾਂ ਵਿਚ ਸੋਡੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ। ਕਸਰਤ ਕਰਨ ਵਾਲਿਆਂ
ਦੇ ਪਸੀਨੇ ਰਾਹੀਂ ਇਹ ਕਣ ਬਾਹਰ ਨਿਕਲ ਜਾਂਦੇ ਹਨ ਅਤੇ ਲੱਤਾਂ ਵਿਚ ਕੜਵੱਲ ਪੈ ਜਾਂਦੇ
ਹਨ। ਆਲੂ ਖਾਣ ਨਾਲ ਇਹ ਕੜਵੱਲ ਠੀਕ ਹੋ ਜਾਂਦੇ ਹਨ।
ਚਮੜੀ ਲਈ ਉਬਾਲੇ ਹੋਏ
ਆਲੂਆਂ ਵਿਚਲੇ ਵਿਟਾਮਿਨ ਬੀ 6, ਸੀ, ਪੋਟਾਸ਼ੀਅਮ,
ਮੈਂਗਨੀਜ਼, ਜ਼ਿੰਕ ਅਤੇ ਫਾਸਫੋਰਸ
ਚਮੜੀ ਨੂੰ ਤਰੋਤਾਜ਼ਾ ਤੇ ਚਮਕਦਾਰ ਰੱਖਦੇ ਹਨ।
ਕੈਂਸਰ ਸੰਨ 2017 ਵਿਚ
ਜਰਨਲ ਔਫ ਨਿਊਟਰੀਸ਼ਨਲ ਬਾਇਓਕੈਮਿਸਟਰੀ ਵਿਚ ਛਪੀ ਖੋਜ ਅਨੁਸਾਰ ਜਾਮਨੀ ਆਲੂ ਅੰਤੜੀਆਂ
(ਕੋਲਨ) ਦਾ ਕੈਂਸਰ ਹੋਣ ਤੋਂ ਰੋਕਦੇ ਹਨ ਕਿਉਂਕਿ ਉਨ੍ਹਾਂ ਵਿਚਲੇ ਤੱਤ, ਇੰਟਰਲਿਊਕਿਨ
ਛੇ ਨੂੰ ਘਟਾ ਦਿੰਦੇ ਹਨ, ਜੋ ਕੈਂਸਰ ਕਰਦੇ ਹਨ।
ਇਹ ਖੋਜ ਸੂਰਾਂ ਉੱਤੇ ਕੀਤੀ ਗਈ
ਸੀ। ਜਿਨ੍ਹਾਂ ਸੂਰਾਂ ਨੂੰ ਜਾਮਨੀ ਆਲੂ ਖੁਆਏ ਗਏ, ਉਨ੍ਹਾਂ ਦੇ ਸਰੀਰ ਅੰਦਰਲੇ
ਇੰਟਰਲਿਊਕਿਨ 6, ਦੂਜਿਆਂ ਨਾਲੋਂ ਛੇ ਗੁਣਾਂ ਘੱਟ ਗਏ। ਸੂਰਾਂ ਦੀ ਅੰਤੜੀ ਮਨੁੱਖੀ
ਅੰਤੜੀਆਂ ਨਾਲ ਕਾਫੀ ਰਲਦੀ ਹੈ, ਸੋ ਉਹੀ ਅਸਰ ਬੰਦਿਆਂ ਵਿਚ ਵੀ ਦਿਸਣ ਦੀ ਉਮੀਦ ਹੈ।
ਭਾਰ ਸੰਨ 2017 ਵਿਚ ਇਕ ਅਸਟ੍ਰੇਲੀਅਨ ਬੰਦੇ ਨੇ ਕਾਫ਼ੀ ਰੌਲਾ ਪਾਇਆ ਕਿ ਉਸ ਨੇ
ਇੱਕ ਸਾਲ ਸਿਰਫ ਉਬਲੇ ਆਲੂ ਖਾ ਕੇ 110 ਪੌਂਡ ਭਾਰ ਘਟਾ ਲਿਆ ਹੈ। ਇਸ ਖ਼ਬਰ ਤੋਂ ਬਾਅਦ
ਦੁਨੀਆ ਭਰ ਵਿਚ ਆਲੂ ਖਾਣ ਦਾ ਰੁਝਾਨ ਵੱਧ ਗਿਆ। ਇਸ ਖ਼ਬਰ ਦਾ ਖੰਡਨ ਡਾਕਟਰਾਂ ਵੱਲੋਂ
ਕੀਤਾ ਗਿਆ ਕਿਉਂਕਿ ਸਾਰੇ 20 ਜ਼ਰੂਰੀ ਅਮਾਈਨੋ ਏਸਿਡ, ਵਿਟਾਮਿਨ ਤੇ ਤੱਤ ਸਿਰਫ਼ ਆਲੂਆਂ
ਰਾਹੀਂ ਪੂਰੇ ਨਹੀਂ ਕੀਤੇ ਜਾ ਸਕਦੇ। ਇਸੇ ਲਈ ਸੰਪੂਰਨ ਖ਼ੁਰਾਕ ਬਣਾਉਣ ਵਾਸਤੇ ਰੋਜ਼ਾਨਾ
ਖ਼ੁਰਾਕ ਵਿਚ ਉਬਲੇ ਆਲੂਆਂ ਨੂੰ ਸ਼ਾਮਲ ਕਰਨ ਦੀ ਲੋੜ ਸਮਝੀ ਗਈ ਹੈ।
ਸ਼ੱਕਰ ਰੋਗ
ਆਲੂਆਂ ਵਿਚ ਥਿੰਦਾ ਨਹੀਂ ਹੁੰਦਾ ਪਰ ਵਾਧੂ ਕਾਰਬੋਹਾਈਡ੍ਰੇਟ ਸਦਕਾ ਖਾਣੇ ਤੋਂ ਬਾਅਦ
ਇਕਦਮ ਸ਼ੱਕਰ ਦੀ ਮਾਤਰਾ ਵਧਾ ਦਿੰਦੇ ਹਨ ਤੇ ਝਟਪਟ ਹਜ਼ਮ ਹੋਣ ਬਾਅਦ ਹੋਰ ਭੁੱਖ ਲਾ
ਦਿੰਦੇ ਹਨ। ਇਸ ਵਾਸਤੇ ਸ਼ੱਕਰ ਰੋਗੀਆਂ ਨੂੰ ਆਲੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਵੀ ਆਲੂਆਂ ਤੋਂ ਪਰਹੇਜ਼ ਰੱਖਣ ਦੀ ਲੋੜ ਹੈ। ਸਿਰਫ਼
ਆਲੂ ਹੀ ਨਹੀਂ, ਚਿੱਟੀ ਬਰੈੱਡ ਅਤੇ ਮੈਦੇ ਤੋਂ ਵੀ ਬਚਣ ਦੀ ਲੋੜ ਹੈ।
ਸੰਨ 2016
ਵਿਚ ਬਰਿਟਿਸ਼ ਮੈਡੀਕਲ ਜਰਨਲ ਵਿਚ ਇੱਕ ਖੋਜ ਛਪੀ ਜਿਸ ਵਿਚ ਕੁੱਝ ਨੂੰ ਉਬਲੇ ਅਤੇ
ਕੁੱਝ ਨੂੰ ਤਲੇ ਆਲੂ ਖੁਆ ਕੇ ਵੱਖੋ-ਵੱਖ ਲੋਕਾਂ ਉੱਤੇ ਅਸਰ ਵੇਖਿਆ ਗਿਆ ਸੀ।
ਉਸ
ਵਿਚ ਪਤਾ ਲੱਗਿਆ ਕਿ ਔਰਤਾਂ ਉੱਤੇ ਤਲੇ ਆਲੂਆਂ ਦੇ ਮਾੜੇ ਅਸਰ ਪੁਰਸ਼ਾਂ ਨਾਲੋਂ ਵੱਧ
ਹੁੰਦੇ ਹਨ। ਔਰਤਾਂ ਵਿਚ ਬਲੱਡ ਪ੍ਰੈੱਸ਼ਰ ਬੰਦਿਆਂ ਨਾਲੋਂ ਜ਼ਿਆਦਾ ਵਧਿਆ ਹੋਇਆ ਲੱਭਿਆ।
ਇਸੇ ਲਈ ਮਾਈਕਰੋਵੇਵ ਜਾਂ ਕੁੱਕਰ ਵਿਚ ਬਿਨਾਂ ਘਿਓ ਜਾਂ ਤੇਲ ਦੇ, ਉਬਲੇ ਹੋਏ ਆਲੂ ਹੀ
ਖਾਣੇ ਚਾਹੀਦੇ ਹਨ ਜਿਸ ਨਾਲ ਉਨ੍ਹਾਂ ਵਿਚਲੇ ਤੱਤ ਕਾਇਮ ਰਹਿ ਜਾਂਦੇ ਹਨ। ਬਹੁਤੇ ਤੱਤ
ਛਿੱਲੜ ਵਿਚ ਜਾਂ ਉਸ ਦੇ ਇਕਦਮ ਹੇਠਾਂ ਹੁੰਦੇ ਹਨ ਸੋ ਬਹੁਤ ਪਤਲੇ ਛਿੱਲੜ ਲਾਹੁਣੇ
ਚਾਹੀਦੇ ਹਨ ਜਾਂ ਚੰਗੀ ਤਰ੍ਹਾਂ ਸਾਫ਼ ਕਰ ਕੇ ਨਿੱਕੇ ਆਲੂ ਛਿੱਲੜਾਂ ਸਮੇਤ ਹੀ ਖਾਧੇ
ਜਾ ਸਕਦੇ ਹਨ।
ਛਿੱਲੜ ਲਾਹ ਕੇ ਆਲੂ ਉਬਾਲਣ ਨਾਲ ਆਲੂਆਂ ਵਿਚਲੇ ਸਾਰੇ ਹੀ ਤੱਤ
ਪਾਣੀ ਵਿਚ ਨਿਕਲ ਜਾਂਦੇ ਹਨ। ਵਿਟਾਮਿਨ ਸੀ ਤਾਂ 80 ਫੀਸਦੀ ਬਾਹਰ ਨਿਕਲ ਜਾਂਦਾ ਹੈ।
ਜੇ ਉਬਾਲਣ ਤੋਂ ਬਾਅਦ ਆਲੂ ਛਿੱਲ ਕੇ ਪਾਣੀ ਵਿਚ ਰੱਖ ਦਿੱਤੇ ਜਾਣ, ਤਾਂ ਵੀ ਤੱਤ
ਬਾਹਰ ਨਿਕਲ ਕੇ ਪਾਣੀ ਵਿਚ ਰਲ ਜਾਂਦੇ ਹਨ।
ਜੇ ਆਲੂ ਪੁੰਗਰ ਚੁੱਕੇ ਹੋਣ
ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਅਨੁਸਾਰ ਪੁੰਗਰ ਰਹੇ ਆਲੂ (ਆਲੂ ਦੀਆਂ ਅੱਖਾਂ) ਯਾਨੀ
ਪੁੰਗਰ ਰਹੀਆਂ ਚਿੱਟੀਆਂ ਚੋਭਾਂ ਉੱਕਾ ਹੀ ਨਹੀਂ ਖਾਣੀਆਂ ਚਾਹੀਦੀਆਂ। ਇਸੇ ਤਰ੍ਹਾਂ
ਆਲੂਆਂ ਦੀਆਂ ਟਾਹਣੀਆਂ ਜਾਂ ਪੱਤੇ ਵੀ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ
ਸਾਰਿਆਂ ਵਿਚ ਆਰਸੈਨਿਕ, ਚਾਕੋਨੀਨ ਅਤੇ ਸੋਲਾਨੀਨ ਕਾਫ਼ੀ ਮਾਤਰਾ ਵਿਚ ਹੁੰਦੇ ਹਨ ਜੋ
ਥੋੜੀ ਮਾਤਰਾ ਵਿਚ ਵੀ ਭਾਰੀ ਨੁਕਸਾਨ ਕਰ ਸਕਦੇ ਹਨ।
ਹਰੇ ਆਲੂ ਤਾਂ ਜ਼ਹਿਰੀਲੇ ਵੀ
ਹੁੰਦੇ ਹਨ। ਜਦੋਂ ਆਲੂਆਂ ਨੂੰ ਬਹੁਤੀ ਧੁੱਪ ਲੱਗਦੀ ਰਹੇ ਤਾਂ ਉਹ ਹਰੇ ਰੰਗ ਦੇ ਹੋ
ਜਾਂਦੇ ਹਨ। ਛਿੱਲੜ ਹੇਠਾਂ ਵੀ ਜੇ ਹਰਾ ਰੰਗ ਦਿਸੇ ਤਾਂ ਆਲੂ ਸੁੱਟ ਦੇਣਾ ਚਾਹੀਦਾ
ਹੈ।
ਕੁੱਝ ਮਜ਼ੇਦਾਰ ਤੱਥ
- ਆਲੂ ਸਪੈਨਿਸ਼ ਲਫਜ਼ ‘ਪਟਾਟਾ’ ਤੋਂ ਅੰਗਰੇਜ਼ੀ
ਵਿਚ ‘ਪੋਟੈਟੋ’ ਸ਼ਬਦ ਬਣਿਆ। ਖੋਦਣ ਵਾਲੇ ਔਜ਼ਾਰ ਤੋਂ ਕੁੱਝ ਨੇ ਇਸ ਦਾ ਨਾ ‘ਸਪੱਡ’
ਰੱਖ ਦਿੱਤਾ, ਡੁੱਚ ਵਿਚ ‘ਸਪਿੱਡ’ ਤੇ ਬਥੇਰੇ ਅੰਗਰੇਜ਼ ‘ਸਪੇਡ’ ਵੀ ਕਹਿੰਦੇ ਹਨ।
- ਆਲੂਆਂ ਦੀਆਂ ਕਿਸਮਾਂ ਜਿਹੜੀਆਂ ਹੁਣ ਮਿਲ ਰਹੀਆਂ ਹਨ, ਉਹ ਹਨ-ਜਾਮਨੀ, ਲਾਲ,
ਚਿੱਟੇ, ਪੀਲੇ, ਫਿੰਗਰਲਿੰਗ, ਰਸੱਟ, ਪੈਟੀਟ!
- ਅਮਰੀਕਾ ਵਿਚ ਸੰਨ 2013 ਵਿਚ
ਇੱਕ ਮਿਲੀਅਨ ਏਕੜ ਤੋਂ ਵੱਧ ਵਿਚ ਆਲੂ ਉਗਾਏ ਗਏ ਅਤੇ ਉਸ ਵਿੱਚੋਂ 20 ਬਿਲੀਅਨ ਕਿੱਲੋ
ਆਲੂਆਂ ਦੀ ਉਪਜ ਹੋਈ।
- ਇਸ ਸਾਲ ਦੀ ਰਿਪੋਰਟ ਅਨੁਸਾਰ ਔਸਤਨ ਇਕ ਅਮਰੀਕਨ 56
ਕਿਲੋ ਆਲੂ ਪੂਰੇ ਸਾਲ ਵਿਚ ਖਾ ਲੈਂਦਾ ਹੈ ਤੇ ਇੱਕ ਜਰਮਨ 112 ਕਿੱਲੋ।
- ਗਿੰਨੀਜ਼ ਵਰਲਡ ਰਿਕਾਰਡ ਅਨੁਸਾਰ ਹੁਣ ਤੱਕ ਦਾ ਸਭ ਤੋਂ ਵੱਡਾ ਆਲੂ 3.2 ਕਿੱਲੋ ਦਾ
ਸੀ।
- ਬਾਈਬਲ ਵਿਚ ਆਲੂਆਂ ਦਾ ਜ਼ਿਕਰ ਨਹੀਂ ਮਿਲਦਾ, ਇਸ ਲਈ ਕਈ ਸਦੀਆਂ ਤੱਕ ਆਲੂ
ਨੂੰ ਮਾੜਾ ਮੰਨਿਆ ਜਾਂਦਾ ਰਿਹਾ ਤੇ ਇਹ ਮੰਨ ਲਿਆ ਗਿਆ ਕਿ ਆਲੂ ਕੋਹੜ ਦੀ ਬੀਮਾਰੀ
ਕਰਦੇ ਹਨ।
- ਮੈਰੀ ਐਂਟੋਨਿਓ ਨੇ ਫਰਾਂਸ ਵਿਚ ਆਪਣੇ ਵਾਲਾਂ ਉੱਤੇ ਆਲੂਆਂ ਦੇ
ਹਿੱਸੇ ਸਜਾਏ ਤਾਂ ਪੂਰੇ ਫਰਾਂਸ ਵਿਚ ਆਲੂ ਫੈਸ਼ਨ ਸ਼ੁਰੂ ਹੋ ਗਿਆ ਸੀ।
- ਆਇਰਲੈਂਡ
ਵਿਚ ਸੰਨ 1840 ਵਿਚ ਆਲੂਆਂ ਦੀ ਫਸਲ ਮਾਰ ਜਾਣ ਬਾਅਦ ਉਹ ਗ਼ਰੀਬ ਲੋਕ, ਜੋ ਸਿਰਫ਼ ਆਲੂ
ਖਾ ਕੇ ਗੁਜ਼ਾਰਾ ਕਰ ਰਹੇ ਸਨ, ਦੀ ਭਾਰੀ ਮਾਤਰਾ ਵਿਚ ਮੌਤ ਹੋ ਗਈ। ਉਦੋਂ ਲਗਭਗ 10
ਲੱਖ ਗਰੀਬ ਲੋਕ ਭੁੱਖ ਨਾਲ ਮਰ ਗਏ ਅਤੇ ਏਨੇ ਹੀ ਕੰਮ ਕਾਰ ਦੀ ਖੋਜ ਵਿਚ ਭੁੱਖ
ਮਿਟਾਉਣ ਖ਼ਾਤਰ ਅਮਰੀਕਾ ਜਾਂ ਕਨੇਡਾ ਵੱਲ ਤੁਰ ਗਏ।
ਸਾਰ ਹਰ ਖਾਣ ਵਾਲੀ
ਚੀਜ਼ ਦੇ ਫ਼ਾਇਦੇ ਵੀ ਹੁੰਦੇ ਹਨ ਅਤੇ ਨੁਕਸਾਨ ਵੀ। ਇਸੇ ਲਈ ਸਹੀ ਮਿਕਦਾਰ ਵਿਚ ਅਤੇ
ਸਹੀ ਢੰਗ ਨਾਲ ਬਣਾਉਣ ਅਤੇ ਖਾਣ ਦੀ ਲੋੜ ਹੁੰਦੀ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੁਹੱਬਤ
ਦੀ ਕੈਮਿਸਟਰੀ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਆਓ
ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਵਿਡ
ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬ
ਰੇਗਿਸਤਾਨ ਬਣਨ ਵੱਲ ਨੂੰ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਰੋਣਾ
ਵੀ ਸਿਹਤ ਲਈ ਚੰਗਾ ਹੈ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਨੂੰ ਕਾਬੂ ਕਰਨ ਵਾਲੀ ਮਸ਼ੀਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਅਤੇ ਬੱਚੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕੋਵਿਡ
ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ? ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਸਵਰਗ ਜਾਣੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਇਮਿਊਨ
ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਸੰਬੰਧੀ ਕੁੱਝ ਸ਼ੰਕੇ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|