Punjabi Keyboards Pro with Dictionary & More
https://itunes.apple.com/gb/app/punjabi-keyboards-pro-dictionary/id680241358?l=de&ls=1&mt=8
ਨਿਰਦੇਸ਼ਕ, ਟੈੱਸਟਕਾਰ, ਸੁਧਾਰਕ, ਖ਼ਰਚ ਕਰਤਾ, ਫੋਟੋਆਂ, ਵੀਡੀਓ ਅਤੇ ਲੇਖਕ:
ਹਰਦੀਪ ਮਾਨ ਜਮਸ਼ੇਰ ਅਸਟਰੀਆ
ਐਪ ਜਾਣਕਾਰੀ:
ਵੈਸੇ ਤਾਂ ਪਹਿਲੀ ਕੋਸ਼ਿਸ਼ ਇਹੀ ਸੀ ਕਿ ਆਈਫ਼ੋਨ ਤੇ ਪੰਜਾਬੀ ਸਿੱਧਾ ਲਿਖਣ ਦੀ
ਸਹੂਲਤ ਕਰਵਾ ਦਿੱਤੀ ਜਾਵੇ। ਖ਼ਰਚਾ ਭਾਵੇ ਜਿੰਨਾ ਮਰਜ਼ੀ ਹੋ ਜਾਵੇ, ਪਰ ਐਪਲ ਵਾਲਿਆਂ
ਦੇ ਨਿਯਮ ਸਖ਼ਤ ਹੋਣ ਕਰਕੇ, ਇਹ ਸੰਭਵ ਨਹੀਂ ਹੋ ਸਕਿਆ। ਨਿਯਮ ਨਰਮ ਹੋਣ ਦੀ ਉਡੀਕ
ਰਹੇਗੀ। ਜਦੋਂ ਨਿਯਮ ਨਰਮ ਹੋ ਗਿਆ ਤਾਂ ਐਪ ਦਾ ਸੁਧਾਰ ਕਰਕੇ ਸਿੱਧਾ ਲਿਖਣ ਦੀ ਸਹੂਲਤ
ਦੇਣ ਦੀ ਕੋਸ਼ਿਸ਼ ਕਰਾਂਗੇ।
'ਪੰਜਾਬੀ ਕੀਬੋਰਡਸ ਪਰੋ (ਪੰਕੀਬੋਸ ਪਰੋ)' ਵਿਚ ਚਾਰ ਤਰ੍ਹਾਂ ਦੇ ਕੀਬੋਰਡ ਹਨ।
੧)
ਮੁੱਖ 'ੳਅੲ' ਕੀਬੋਰਡ, ਉਨ੍ਹਾਂ ਵਰਤੋਂਕਾਰਾਂ ਲਈ ਕੀਬੋਰਡ ਹੈ, ਜੋ ਫੌਨੈਟਿਕ ਕੀਬੋਰਡ
ਨਾਲ ਲਿਖਣਾ ਨਹੀਂ ਜਾਣਦੇ।
੨) 'abc' ਕੀਬੋਰਡ, ਰੋਮਨ ਅੱਖਰਾਂ ਵਾਲਾ ਹੈ, ਜੋ ਆਈਫ਼ੋਨ ਸਿੱਧਾ ਰੱਖਣ ਤੇ
ਤੀਜਾ ਬਟਨ ਗਰੁੱਪ ਦੇ ਰੂਪ ਵਿਚ ਹੈ ਤਾਂ ਕਿ ਇੰਟਰਨੈੱਟ ਜਾਂ ਈਮੇਲ ਪਤੇ ਵੀ ਲਿਖੇ ਜਾ
ਸਕਣ।
੩) ਫੌਨੈਟਿਕ 'ੳਸਦ' ਕੀਬੋਰਡ, ਜੋ ਟੇਢਾ ਕਰਨ ਤੇ ਆਉਂਦਾ ਹੈ, ਜਿਸ ਵਿਚ ੬
ਬਟਨ-ਗਰੁੱਪ ਹਨ। ਜਿਸ ਨੂੰ ਤੁਸੀਂ ਆਈਫ਼ੋਨ ਸਿੱਧਾ ਰੱਖ ਕੇ ਵਰਤਣ ਲਈ ਸੈਟਿੰਗ ਵਿਚ
ਚਾਲੂ ਕਰਕੇ ਸਕਦੇ ਹੋ।
੪) 'Qwerty' (ਰੋਮਨ ਅੱਖਰਾਂ ਵਾਲਾ) ਕੀਬੋਰਡ, ਜੋ ਕਿ ੫ (ਛੋਟੇ ਅੱਖਰ) ਅਤੇ ੬
(ਵੱਡੇ ਅੱਖਰ) ਬਟਨ ਗਰੁੱਪ ਦੇ ਰੂਪ ਵਿਚ ਹੈ। ਜਿਸ ਨੂੰ ਵੀ ਤੁਸੀਂ ਆਈਫ਼ੋਨ ਸਿੱਧਾ
ਅਤੇ ਟੇਢਾ ਕਰਕੇ ਵਰਤ ਸਕਦੇ ਹੋ।
ਮੁਢਲੇ ਤੌਰ ਤੇ 'ੳਸਦ' ਫੌਨੈਟਿਕ ਅਤੇ 'Qwerty' ਕੀਬੋਰਡ ਆਈਪੈਡ ਲਈ ਬਣਾਇਆ ਗਿਆ
ਹੈ। ਆਈਪੈਡ ਵਿਚ ਜਗ੍ਹਾ ਜ਼ਿਆਦਾ ਹੋਣ ਕਰਕੇ, ਕੰਪਿਊਟਰ ਕੀਬੋਰਡ ਦੀ ਤਰ੍ਹਾਂ ਦੱਸ
ਉਂਗਲਾਂ ਨਾਲ ਲਿਖਿਆ ਜਾ ਸਕਦਾ ਹੈ। ਸੋ 'ਕੀਬੋਰਡਸ' ਬਹੁ-ਵਚਨ ਦੇ ਰੂਪ ਵਿਚ ਨਾਮ
ਰੱਖਿਆ ਗਿਆ ਹੈ।
‘ਪੰਜਾਬੀ ਕੀਬੋਰਡਸ ਪਰੋ’ ਐਪ ਅਤਿ-ਆਧੁਨਿਕ ਤਕਨੀਕ ਨਾਲ ਲਿਖਿਆ ਗਿਆ ਹੈ, ਨਾ ਕਿ
Drag & Drop ਤਕਨੀਕ ਨਾਲ ਬਣਾਇਆ ਗਿਆ ਹੈ। ਇਸ ਕਰਕੇ ਐਪ-ਜਾਣਕਾਰੀ ਲਿਖਣ ਤੱਕ 7792
ਕੋਡ-ਲਾਈਨਾਂ ਵਿਚ C# ਤਕਨੀਕ ਨਾਲ ਲਿਖਿਆ ਜਾ ਚੁੱਕਾ ਹੈ। ਐਪ ਵਿਚ ਪੰਜਾਬੀ ਲਿਖਣ
ਅਤੇ ਜਨਤਕ ਹੋਣ ਸੰਬੰਧੀ ਹਰ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ। ਭਾਵੇ ਉਹ ੳ ਅ ੲ
ਨਾਲ ਲਗਾਂ-ਮਾਤਰਾਵਾਂ ਜੋੜਨ ਸੰਬੰਧੀ ਆਉਂਦੀ ਸਮੱਸਿਆ ਹੋਵੇ ਜਾਂ ਹੋਰ ਕੋਈ। ਪਰ
ਬਣੇ-ਬਣਾਏ ਲਗਾਂ-ਮਾਤਰਾਵਾਂ ਵਾਲੇ ੳ ਅ ੲ ਵੀ ਉਪ-ਬਟਨ ਦੇ ਰੂਪ ਵਿਚ ਰੱਖੇ ਗਏ ਹਨ।
ਰੋਮਨ ਤੇ ਗੁਰਮੁਖੀ ਦੇ ਕਿਸੇ ਵੀ ਅੱਖਰ ਜਾਂ ਚਿੰਨ੍ਹ ਨੂੰ ਛੱਡਿਆ ਨਹੀਂ ਗਿਆ।
'ਪੰਜਾਬੀ ਕੀਬੋਰਡਸ ਪਰੋ' ਨੂੰ ਹੂ-ਬ-ਹੂ ਆਈਫ਼ੋਨ ਕੀਬੋਰਡ ਦੇ ਰੂਪ-ਢਾਂਚਾ ਤੇ ਕਾਰਜ
ਪ੍ਰਣਾਲੀ ਵਾਂਗ ਬਣਾਇਆ ਗਿਆ ਹੈ ਤਾਂ ਕਿ ਵਰਤੋਂਕਾਰ ਨੂੰ ਪੰਜਾਬੀ ਲਿਖਣਾ ਬਹੁਤ ਹੀ
ਆਸਾਨ ਹੋਵੇ। ਬਲਕਿ ਇਕ-ਦੋ ਸਹੂਲਤਾਂ ਕਰਕੇ 'ਪੰਜਾਬੀ ਕੀਬੋਰਡਸ ਪਰੋ' ਐਪਲ ਅਤੇ
ਐਂਡ੍ਰਾਇਡ ਕੀਬੋਰਡ ਨਾਲੋਂ ਅੱਗੇ ਹੈ।
ਐਪ-ਵਰਤੋਂ:
੧) ੳ ਅ ੲ ਨਾਲ ਲਗਾਂ-ਮਾਤਰਾਵਾਂ ਲਗਾਉਣ ਤੇ ਉਹ ਬਣੇ 'ਬਣਾਏ ਲਗਾਂ-ਮਾਤਰਾਵਾਂ
ਵਾਲੇ ਅੱਖਰਾਂ' ਵਿਚ ਬਦਲ ਜਾਣਗੇ ਤਾਂ ਕਿ ਕੰਪਿਊਟਰ-ਫੇਸਬੁੱਕ ਤੇ ਲਗਾਂ-ਮਾਤਰਾਵਾਂ
ਅੱਖਰਾਂ ਨਾਲ ਜੁੜੀਆਂ ਦਿਸਣ ਅਤੇ ਤੁਹਾਨੂੰ ਲਿਖਣ ਵਿਚ ਆਸਾਨੀ ਹੋਵੇ। ਕਹਿਣ ਤੋਂ ਭਾਵ
ੳ ਅ ੲ ਨਾਲ ਲਗਾਂ-ਮਾਤਰਾਂ ਆਉਣ ਤੇ ਤੁਹਾਨੂੰ ਬਣੇ ਬਣਾਏ ਲਗਾਂ-ਮਾਤਰਾਵਾਂ ਵਾਲੇ
ਅੱਖਰ (ਸਿੰਬਲ) ਲੱਭਣ ਦੀ ਲੋੜ ਨਾ ਪਵੇ। ਜਿਵੇਂ ਉ ਊ ਆ ਆਂ ਐ ਔ ਇ ਈ ਏ।
੨) ਤੇਜ਼ ਗਤੀ ਨਾਲ ਲਿਖਣ ਲਈ ਦੋ ਵਾਰੀ 'ਖਾਲੀ-ਥਾਂ-ਬਟਨ' ਦੱਬੋ ਤਾਂ ਡੰਡੀ
ਪਵੇਗੀ। ਜਿਵੇਂ ਆਈਫ਼ੋਨ ਦੇ ਅੰਗ੍ਰੇਜ਼ੀ ਕੀਬੋਰਡ ਤੇ ਬਿੰਦੀ ਪੈਂਦੀ ਹੈ। ਪੰਜਾਬੀ
ਕੀਬੋਰਡਸ ਦੇ ਅੰਗ੍ਰੇਜ਼ੀ ਬਟਨ ਗਰੁੱਪ ਵਿਚ ਦੋ ਵਾਰੀ 'ਖਾਲੀ-ਥਾਂ-ਬਟਨ' ਦੱਬਣ ਤੇ
ਬਿੰਦੀ ਪਵੇਗੀ।
੩) ਆਈਫ਼ੋਨ ਦੀ ਸੈਟਿੰਗ-ਐਪ > ‘ਪੰਜਾਬੀ ਕੀਬੋਰਡਸ ਪਰੋ’ ਵਿਚ ਤੁਸੀਂ ਐਪ-ਭਾਸ਼ਾ
ਲਈ ਅੰਗ੍ਰੇਜ਼ੀ ਚਾਲੂ ਜਾਂ ਬੰਦ ਕਰ ਸਕਦੇ ਹੋ। ਅੰਗ੍ਰੇਜ਼ੀ ਬੰਦ ਹੋਣ ਤੇ ਐਪ-ਭਾਸ਼ਾ
ਪੰਜਾਬੀ ਹੋਵੇਗੀ।
੪)
ਆਈਫ਼ੋਨ ਦੀ ਸੈਟਿੰਗ-ਐਪ > ‘ਪੰਜਾਬੀ ਕੀਬੋਰਡਸ ਪਰੋ’ ਦੀ Pre-render keys ਸਹੂਲਤ
ਚਾਲੂ ਕਰਨ ਤੇ ਕੀਬੋਰਡ ਬਹੁਤਾ ਆਕਰਸ਼ਕ ਤਾਂ ਨਹੀਂ ਦਿਸੇਗਾ, ਪਰ ਤੁਸੀਂ ਬਟਨ-ਝਲਕ ਅਤੇ
ਬਟਨ-ਟਾਈਪ ਤੇਜ਼ ਗਤੀ ਨਾਲ ਦੇਖ ਅਤੇ ਪਾ ਸਕਦੇ ਹੋ।
੫) ਆਈਫ਼ੋਨ ਦੀ ਸੈਟਿੰਗ-ਐਪ > ਸਾਊਂਡਸ > ‘ਕੀਬੋਰਡਸ ਕਲਿੱਕਸ’ ਨੂੰ ਚਾਲੂ ਜਾਂ
ਬੰਦ ਕਰਨ ਤੇ ਤੁਸੀਂ ਬਟਨ ਦੱਬਣ ਤੇ ਅਵਾਜ਼ ਆਵੇ ਜਾਂ ਨਾ ਆਵੇ, ਚੋਣ ਕਰ ਸਕਦੇ ਹੋ।
੬) ਬਟਨ-ਗਰੁੱਪ ਨੂੰ ਦੱਬੀ ਰੱਖਣ ਤੇ ਬਟਨ ਚੋਣ ਕਰਨ ਤੋਂ ਬਾਅਦ ਮੌਜੂਦਾ ਗਰੁੱਪ
ਨਹੀਂ ਬਦਲੇਗਾ। ਉਦਾਹਰਣ ਦੇ ਤੌਰ ਤੇ ਜੇਕਰ ਤੁਸੀਂ 'ਮੁੱਖ ਬਟਨ-ਗਰੁੱਪ' (ੳਅੲ) ਨਾਲ
ਲਿਖ ਰਹੇ ਹੋ ਅਤੇ ਤੁਹਾਨੂੰ ਗਿਣਤੀ-ਅੰਕ ਦੀ ਲੋੜ ਪੈਂਦੀ ਹੈ ਤਾਂ ਤੁਸੀਂ '123' ਬਟਨ
ਦੱਬੀ ਰੱਖ ਕੇ ਲੋੜੀਂਦਾ ਗਿਣਤੀ-ਅੰਕ-ਬਟਨ ਵੱਲ ਨੂੰ ਆਪਣਾ ਅੰਗੂਠਾ ਜਾਂ ਉਂਗਲ ਘਸੀਟੋ
ਤਾਂ ਗਿਣਤੀ ਅੰਕ ਪੈਣ ਤੋਂ ਬਾਅਦ ਤੁਸੀਂ ਆਪਣੇ ਆਪ ਮੁੜ 'ੳਅੲ' ਗਰੁੱਪ ਬਟਨ ਤੇ ਆ
ਜਾਓਗੇ। ਇਹ ਸਹੂਲਤ ਹੋਰ 'ਬਟਨ-ਗਰੁੱਪਾਂ' ਤੇ ਵੀ ਲਾਗੂ ਹੁੰਦੀ ਹੈ।
ਜਾਣਕਾਰੀ ਲਈ ਦੱਸ ਦੇਈਏ, 'ਬਟਨ-ਗਰੁੱਪ ਦੱਬੀ ਰੱਖਣ ਦੀ ਸਹੂਲਤ' ਵਿਚ ਲੋੜੀਂਦਾ
ਬਟਨ-ਗਰੁੱਪ ਦੇ ਉਪ-ਬਟਨ ਦਿਸਣ ਤੋਂ ਬਾਅਦ ਵੀ ਤੁਸੀਂ ਹੋਰ ਬਟਨਾਂ ਦੀ ਚੋਣ ਕਰ ਸਕਦੇ
ਹੋ। ਜਦ ਕਿ ਆਈਫ਼ੋਨ-ਕੀਬੋਰਡ ਵਿਚ ਉਪ-ਬਟਨ ਦਿਸਣ ਤੇ ਤੁਹਾਨੂੰ ਕਿਸੇ ਇਕ ਉਪ-ਬਟਨ ਦੀ
ਚੋਣ ਕਰਨੀ ਹੀ ਪਵੇਗੀ। ਪਰ 'ਪੰਜਾਬੀ ਕੀਬੋਰਡਸ ਪਰੋ' ਵਿਚ ਬਟਨ-ਚੋਣ ਆਸਾਨ ਕਰਨ ਲਈ
ਉਪ-ਬਟਨ ਝਟਪਟ ਨਾ ਖੁੱਲ੍ਹ ਕੇ ੨ ਸੈਕਿੰਡ ਦੱਬੀ ਰੱਖਣ ਤੇ ਹੀ ਖੁੱਲ੍ਹਣਗੇ।
੬) del ਬਟਨ ਦੱਬੀ ਰੱਖਣ ਤੇ ਪਹਿਲਾ ੧੦ ਇਕੱਲੇ ਅੱਖਰ ਜਾਂ ਚਿੰਨ੍ਹ ਮਿਟਣਗੇ,
ਫਿਰ ਪੂਰੇ ਸ਼ਬਦ ਮਿਟਣੇ ਸ਼ੁਰੂ ਹੋ ਜਾਣਗੇ।
੭) ਇਕ ਬਟਨ ਤੇ ਉਪ-ਬਟਨਾਂ ਦੀ ਸਹੂਲਤ ਬਣਾਈ ਗਈ ਹੈ, ਜਿਵੇਂ ਸਿਹਾਰੀ-ਬਟਨ ਦੱਬੀ
ਰੱਖਣ ਤੇ ਬਿਹਾਰੀ ਉਪ-ਬਟਨ ਵਜੋਂ ਹੈ ਤਾਂ ਕਿ ਘੱਟ ਤੋਂ ਘੱਟ ਜਗ੍ਹਾ ਵਿਚ ਵੱਧ ਤੋਂ
ਵੱਧ ਬਟਨ ਪਾਏ ਜਾਣ ਅਤੇ ਬਟਨ ਆਸਾਨੀ ਨਾਲ ਲੱਭੇ ਅਤੇ ਦੱਬੇ ਜਾ ਸਕਣ। ਇਸ ਤੋਂ ਇਲਾਵਾ
ਆਈਫ਼ੋਨ ਕੀਬੋਰਡ ਵਾਂਗ ਉਪ-ਬਟਨ ਦੱਬਣ ਦੀ ਲੋੜ ਨਹੀਂ। ਸਿਰਫ਼ ਉਪ-ਬਟਨਾਂ ਦੇ ਉਪਰਲੇ
ਜਾਂ ਥੱਲੇ ਵਾਲੇ ਹਿੱਸੇ ਤੋਂ ਨੀਲਾ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਯੂਨੀਕੋਡ ਵਿਚ ਸਿਹਾਰੀ ਅੱਖਰ ਤੋਂ ਬਾਅਦ ਵਿਚ ਪਵੇਗੀ। ਇਸ
ਕਰਕੇ ਸਿਹਾਰੀ-ਬਟਨ ਲਈ ਖਾਸ ਤੌਰ ਤੇ ਬਟਨ ਬਣਾਇਆ ਗਿਆ ਹੈ। ਜਿਸ ਵਿਚ ਸੱਸੇ ਤੋਂ
ਬਾਅਦ ਵਿਚ ਸਿਹਾਰੀ ਦਿਸਦੀ ਹੈ ਤਾਂ ਕਿ ਲਿਖਣ ਲੱਗੇ ਹਮੇਸ਼ਾਂ ਚੇਤਾ ਰਹੇ ਕਿ ਸਿਹਾਰੀ
ਅੱਖਰ ਤੋਂ ਬਾਅਦ ਵਿਚ ਪਵੇਗੀ।
੮) ਫੇਸਬੁੱਕ ਤੇ ਟਿੱਪਣੀ-ਸਹੂਲਤ ਵਿਚ ਚਿੰਨ੍ਹਾਂ ਦੇ ਸੁਮੇਲ ਨਾਲ
ਚਿੰਨ੍ਹ-ਸਮਾਈਲੀ ਗਰਾਫਿਕਲ-ਚਿੱਤਰਾਂ ਵਿਚ ਬਦਲ ਜਾਂਦੇ ਹਨ। ਇਸ ਕਰਕੇ 'ੳਅੲ' ਕੀਬੋਰਡ
ਦੇ ਦੂਜੇ ਬਟਨ-ਗਰੁੱਪ ਵਿਚ ਚਿੰਨ੍ਹ-ਸਮਾਈਲੀ ਮੁੱਖ-ਬਟਨ ਅਤੇ ਉਪ-ਬਟਨ ਦੇ ਰੂਪ ਬਣਾ
ਦਿੱਤੇ ਗਏ ਹਨ।
'ਪੰਜਾਬੀ ਕੀਬੋਰਡਸ ਪਰੋ' ਵਿਚ ਨਵਾਂ ਕੀ ਹੈ?
੧)
ਫੌਨੈਟਿਕ 'ੳਸਦ' ਕੀਬੋਰਡ ਦੇ ਚੌਥੇ ਬਟਨ-ਗਰੁੱਪ ਵਿਚ ਵੀ 'ਚਿੰਨ੍ਹ-ਸਮਾਈਲੀ' ਪਾ
ਦਿੱਤੇ ਗਏ।
੨) ਫੌਨੈਟਿਕ 'ੳਸਦ' ਕੀਬੋਰਡ ਨੂੰ ਤੁਸੀਂ ਆਈਫ਼ੋਨ ਸਿੱਧਾ ਕਰਕੇ ਵੀ ਵਰਤ ਸਕਦੇ ਹੋ।
੩) ਫੌਨੈਟਿਕ 'ੳਸਦ' ਕੀਬੋਰਡ ਵਿਚ ਛੋਟੇ ਅਤੇ ਵੱਡੇ ਰੋਮਨ ਅੱਖਰਾਂ ਵਾਲੇ ਦੋ
'Qwerty' ਕੀਬੋਰਡ ਪੰਜਵੇਂ ਅਤੇ ਛੇਵੇਂ ਰੂਪ ਵਿਚ ਪਾ ਦਿੱਤੇ ਗਏ।
੪) 'ਗੁਰਮੁਖੀ ਆਈਪੈਡ-ਕੀਬੋਰਡ' ਨੂੰ ਅੰਗ੍ਰੇਜ਼ੀ ਕੀਬੋਰਡ ਦੇ ਅਨੁਕੂਲ ਬਣਾ ਦਿੱਤਾ
ਗਿਆ, ਮਤਲਬ ਦੋਵੇਂ ਪਾਸੇ ਸ਼ਿਫ਼ਟ ਬਟਨ ਤੇ ਹੋਰ ਸਹੂਲਤਾਂ।
੫) 'ਗੁਰਮੁਖੀ ਆਈਪੈਡ-ਕੀਬੋਰਡ' ਵਿਚ ਵੀ ਛੋਟੇ ਅਤੇ ਵੱਡੇ ਰੋਮਨ ਅੱਖਰਾਂ ਵਾਲੇ ਦੋ
'Qwerty' ਕੀਬੋਰਡ ਪੰਜਵੇਂ ਅਤੇ ਛੇਵੇਂ ਰੂਪ ਵਿਚ ਪਾ ਦਿੱਤੇ ਗਏ, ਜੋ ਕਿ ਆਈਫ਼ੋਨ
ਕੀਬੋਰਡ ਨਾਲ ਵੱਖਰੇ ਹਨ।
ਸੋ, ਇਸ ਤਰ੍ਹਾਂ 'ਦੋ ਮੁੱਖ ਐਪਲ ਯੰਤਰਾਂ' ਦੇ 'ਦੋ ਵੱਖਰੇ-ਵੱਖਰੇ ਕੀਬੋਰਡ' ਹੋਣ
ਕਰਕੇ ਐਪ ਕੀਮਤ 4,99 ਯੂਰੋ 'ਦੋ ਐਪ' ਦੀ ਕੀਮਤ ਹੈ, ਨਾ ਕਿ ਇਕ ਐਪ ਦੀ।
੬) 'ੳਅੲ' ਅਤੇ 'ੳਸਦ' ਸਿੱਧੇ ਕੀਬੋਰਡ ਬਟਨਾਂ ਵਿਚ ਉੱਪਰ-ਥੱਲੇ ਵੀ ਵੱਡਾ ਫ਼ਰਕ
ਕਰ ਦਿੱਤਾ ਗਿਆ ਹੈ ਤਾਂ ਕਿ ਲੋੜੀਂਦੇ ਬਟਨ ਦੀ ਚੋਣ ਆਸਾਨੀ ਨਾਲ ਹੋ ਸਕੇ।
੭) 'ਮੁੱਖ-ਬਟਨ ਅੱਧਕ' ਵਿਚ ਚਿੰਨ੍ਹ ' ਉਪ-ਬਟਨ ਵਜੋਂ ਪਾ ਦਿੱਤਾ ਗਿਆ, ਕਿਉਂਕਿ
ਸ਼ਬਦਾਂ ਵੱਲ ਖਾਸ ਧਿਆਨ ਦਿਵਾਉਣ ਲਈ ਇਸ ਦੀ ਬਹੁ-ਵਰਤੋਂ ਹੁੰਦੀ ਹੈ, ਮਤਲਬ ਹੁਣ
ਚੌਥੇ ਬਟਨ ਗਰੁੱਪ ਤੱਕ ਲੰਬਾ ਸਫ਼ਰ ਤਹਿ ਕਰਨਾ ਨਹੀਂ ਪਵੇਗਾ। ਇਸੇ ਤਰ੍ਹਾਂ 'ੳਸਦ'
ਕੀਬੋਰਡ ਦੇ ਤੀਜੇ ਬਟਨ-ਗਰੁੱਪ ਦੇ ਮੁੱਖ-ਬਟਨ 'ਬਿੰਦੀ' ਵਿਚ 'ਦੋ ਬਿੰਦੀਆਂ' ਉਪ-ਬਟਨ
ਵਜੋਂ ਪਾ ਦਿੱਤੀਆਂ ਗਈਆਂ ਤਾਂ ਕਿ 'ਬਟਨ-ਗਰੁੱਪ ਦੱਬੀ ਰੱਖਣ ਸਹੂਲਤ' ਰਾਹੀ, ਮਤਲਬ
'123' ਬਟਨ-ਗਰੁੱਪ ਦੱਬ ਕੇ ਦੋ ਬਿੰਦੀਆਂ ਪਾਈਆਂ ਜਾ ਸਕਣ ਅਤੇ ਮੁੱਖ-ਬਟਨ-ਗਰੁੱਪ
ਬਦਲਣ ਦੀ ਲੋੜ ਵੀ ਨਾ ਪਵੇ।
੮) ਫੌਨੈਟਿਕ 'ੳਸਦ' ਕੀਬੋਰਡ ਵਿਚ ਛੇ ਬਟਨ-ਗਰੁੱਪ ਹੋਣ ਕਰਕੇ, ਪਹਿਲੇ ਬਟਨ-ਗਰੁੱਪ
ਤੋਂ ਪੰਜਵੇਂ ਜਾਂ ਛੇਵੇਂ ਬਟਨ-ਗਰੁੱਪ ਤੱਕ ਪਹੁੰਚਣ (ਇੰਟਰਨੈੱਟ ਜਾਂ ਈਮੇਲ ਪਤਾ
ਲਿਖਣ ਲਈ) ਅਤੇ ਵਾਪਸ ਆਉਣ ਲਈ ਲੰਬਾ ਸਫ਼ਰ ਤਹਿ ਕਰਨਾ ਪੈਂਦਾ ਹੈ। ਇਸ ਕਰਕੇ
ਖਾਲੀ-ਥਾਂ ਬਟਨ ਵਿਚ 'ਬਟਨ-ਗਰੁੱਪ ਸੂਚੀ' (Space Menu) ਸਹੂਲਤ ਪਾ ਦਿੱਤੀ ਗਈ ਹੈ।
'ਖਾਲੀ ਥਾਂ ਬਟਨ' ਨੂੰ ਕੁਝ ਸੈਕਿੰਡ ਦੱਬੀ ਰੱਖਣ ਤੇ 'ਬਟਨ-ਗਰੁੱਪ ਸੂਚੀ' ਸਹੂਲਤ
ਖੁੱਲ੍ਹਦੀ ਹੈ ਅਤੇ ਤੁਸੀਂ ਲੋੜੀਂਦੇ ਬਟਨ-ਗਰੁੱਪ ਦੀ ਚੋਣ ਕਰ ਸਕਦੇ ਹੋ।
੯) ਚਾਰ ਤਰੀਕੇ ਵਾਲੀ 'ਸ਼ਬਦ-ਸੁਝਾਅ ਸਹੂਲਤ' ਬਾਰੇ ਜਾਣਕਾਰੀ:
ਸਭ
ਤੋਂ ਪਹਿਲਾ ਖਾਸ ਤੌਰ ਤੇ 'ਕਿਰਪਾਲ ਸਿੰਘ ਪੰਨੂੰ (ਬਰੈਂਪਟਨ, ਕਨੇਡਾ)' ਜੀ ਦਾ ਬਹੁਤ
ਬਹੁਤ ਧੰਨਵਾਦ। ਜਿਨ੍ਹਾਂ ਨੇ ਮੇਰੀ ਬੇਨਤੀ ਤੇ 'ਪੰਜਾਬੀ ਸ਼ਬਦ ਕੋਸ਼' ਭੇਜਿਆ, ਜਿਸ
ਕਰਕੇ ਇਹ 'ਸ਼ਬਦ-ਸੁਝਾਅ-ਸਹੂਲਤ' ਸੰਭਵ ਹੋਈ। ‘ਪੰਜਾਬੀ ਸ਼ਬਦ ਕੋਸ਼’ ਵਿਚ ਕੁਲ 'ਇੱਕ
ਲੱਖ ਉੱਨੀ ਹਜ਼ਾਰ ਇੱਕ ਸੋ ਇਕੱਤੀ' (119131) ਸ਼ਬਦ ਹਨ। ਜਿਨ੍ਹਾਂ ਵਿਚ 134 ਤਕਨੀਕੀ
ਅਤੇ ਆਮ ਸ਼ਬਦ, ਜੋ ਐਪ ਟੈੱਸਟ ਦੌਰਾਨ ਧਿਆਨ ਵਿਚ ਆਏ, ਹਰਦੀਪ ਵਲੋਂ ਭਰੇ ਗਏ ਹਨ।
ਮੁੱਢਲੇ ਤੌਰ ਤੇ 'ਸੁਮੇਲ' ਅਤੇ 'ਸਪਸ਼ਟ' ਸਹੂਲਤ ਆਈਪੈਡ ਲਈ ਬਣਾਈ ਗਈ ਹੈ,
ਕਿਉਂਕਿ ਆਈਪੈਡ ਤੇ ਦਸੇ ਉਂਗਲਾਂ ਵਰਤੀਆਂ ਜਾ ਸਕਦੀਆਂ ਹਨ ਅਤੇ ਸਪਸ਼ਟ ਤੌਰ ਤੇ
ਲਿਖਿਆ ਜਾ ਸਕਦਾ ਹੈ। 'ਅੱਖਰ' ਅਤੇ 'ਅੱਖਰ+' ਸਹੂਲਤ ਆਈਫ਼ੋਨ ਲਈ ਹੈ, ਕਿਉਂਕਿ ਉਸ
ਤੇ ਇਕ ਅੰਗੂਠੇ ਜਾਂ ਦੋਵਾਂ ਅੰਗੂਠਿਆਂ ਨਾਲ ਲਿਖਿਆ ਜਾਂਦਾ ਹੈ, ਮਤਲਬ ਸਾਰੇ ਬਟਨਾਂ
ਤੇ ਤੇਜ਼ੀ ਨਾਲ ਨਹੀਂ ਪਹੁੰਚਿਆ ਜਾ ਸਕਦਾ। ਪਰ ਸ਼ਬਦ-ਸੁਝਾਅ-ਸਹੂਲਤ ਨਾਲ ਤੇਜ਼ ਗਤੀ
ਨਾਲ ਲਿਖਿਆ ਜਾ ਸਕਦਾ ਹੈ।
ਪੰਜਾਬੀ-ਕੋਸ਼ ਦੇ ਸ਼ਬਦਾਂ ਵਿਚ 'ੳ ਅ ੲ' ਨਾਲ ਲਗਾਂ-ਮਾਤਰਾਵਾਂ (ਉ ਊ ਆ ਆਂ ਐ ਔ
ਇ ਈ ਏ) ਪਹਿਲਾਂ ਤੋਂ ਹੀ ਜੁੜੀਆਂ ਹੋਣ ਕਰਕੇ, ਸ਼ਬਦ-ਸੁਝਾਅ-ਸਹੂਲਤ ਵਿਚ ਵੀ
'ਖਾਸ-ਸਹੂਲਤ' ਪਾ ਦਿੱਤੀ ਹੈ ਤਾਂ ਕਿ 'ੳ ਅ ੲ' ਪਾਉਣ ਤੇ 'ਉ ਊ ਆ ਆਂ ਐ ਔ ਇ ਈ ਏ'
ਵਾਲੇ ਸ਼ਬਦ ਵੀ ਦਿਖਾਈ ਦੇਣ।
੯.੧) ਸੁਮੇਲ (Fuzzy): ਅੱਖਰਾਂ ਅਤੇ ਲਗਾਂ-ਮਾਤਰਾਵਾਂ ਦੇ ਸੁਮੇਲ ਮੁਤਾਬਿਕ
ਸ਼ਬਦ-ਸੁਝਾਅ ਦਿੱਤੇ ਜਾਣਗੇ। ਲਿਖੇ ਹੋਏ ਕੁਝ ਅੱਖਰਾਂ ਨੂੰ ਬੇਧਿਆਨਾ ਕੀਤਾ ਜਾ ਸਕਦਾ
ਹੈ। ਜਿਵੇਂ 'ਮੇਂਗਣ' ਸ਼ਬਦ ਲਿਖਣ ਤੇ ਸਹੀ ਸ਼ਬਦ ‘ਮੇਂਙਣ’ ਅਤੇ ਹੋਰ ਸ਼ਬਦ-ਸੁਝਾਅ
ਆਉਣਗੇ।
੯.੨) ਸਪਸ਼ਟ (Exact): ਜਿਵੇਂ ਲਿਖੋਗੇ, ਉਵੇਂ ਪਾਓਗੇ। ਅੱਖਰਾਂ ਅਤੇ
ਲਗਾਂ-ਮਾਤਰਾਵਾਂ ਮੁਤਾਬਿਕ ਸਪਸ਼ਟ ਨਤੀਜੇ ਆਉਣਗੇ। ‘ਸਪ’ ਪਾਉਣ ਤੇ ‘ਸਪਸ਼ਟ’,
‘ਸਪੰਜ’ ‘ਸਪਰਸ਼’ ਅਤੇ ਹੋਰ ਸ਼ਬਦ। ‘ਪ੍ਰਿੰ’ ਪਾਉਣ ਤੇ ‘ਪ੍ਰਿੰਸ’, ‘ਪ੍ਰਿੰਟ’
‘ਪ੍ਰਿੰਟਰ’ ਅਤੇ ਹੋਰ ਸ਼ਬਦ।
੯.੩) ਅੱਖਰ (Smart): ਸ਼ਬਦ ਵਿਚਲੇ ਅੱਖਰ ਪਾਉਣ ਦੀ ਲੋੜ ਹੈ ਅਤੇ
ਲਗਾਂ-ਮਾਤਰਾਵਾਂ ਵਾਲੇ ਸ਼ਬਦ-ਸੁਝਾਅ ਆਉਣਗੇ। ਜਿਵੇਂ ‘ਗਅਢ’ ਪਾਉਣ ਅਤੇ ‘ਗੁਆਂਢ’,
‘ਗੁਆਂਢੀ’।
੯.੪) ਅੱਖਰ+ (Smart+): ਸ਼ਬਦ ਵਿਚਲੇ ਸਿਰਫ਼ ਕੁਝ ਅੱਖਰ ਪਾਉਣ ਦੀ ਲੋੜ ਹੈ।
ਲਗਾਂ-ਮਾਤਰਾਵਾਂ ਅਤੇ ਹੋਰ ਅੱਖਰਾਂ ਵਾਲੇ ਸ਼ਬਦ-ਸੁਝਾਅ ਆਉਣਗੇ। ਜਿਵੇਂ ‘ਗਅਢ’ ਪਾਉਣ
ਤੇ ‘ਗੁਆਂਢਣ’, ‘ਗੁਆਂਢੀਓ’, ‘ਗੁਆਂਢ-ਮੱਥਾ’ ਅਤੇ ਹੋਰ ਸ਼ਬਦ।
>>
ਅੱਖਰ ਅਤੇ ਅੱਖਰ+ ਬਾਰੇ ਹੋਰ ਜਾਣਕਾਰੀ:
+
ਪੰਜਾਬੀ-ਸ਼ਬਦਾਂ ਦਾ
ਮਿਆਰੀਕਰਨ ਜਨਤਕ ਨਾ ਹੋਇਆ ਕਰਕੇ,
ਸਾਰੇ ਆਪੋ-ਆਪਣੀ ਮਰਜ਼ੀ ਨਾਲ
ਪੰਜਾਬੀ ਸ਼ਬਦ ਲਿਖੀ ਜਾ ਰਹੇ ਹਨ।
ਇਸ ਕਰਕੇ 'ਜਮਾਂ
ਅੱਖਰ-ਚਿੰਨ੍ਹ ਸਹੂਲਤ'
ਪਾਈ ਗਈ ਹੈ ਤਾਂ ਕਿ ਸਹੀ ਸ਼ਬਦ ਆਵੇ ਅਤੇ ਪਾਇਆ ਜਾ ਸਕੇ।
ਜਿਵੇਂ 'ਸੱਸਾ'
ਪਾਉਣ ਤੇ 'ਸੱਸੇ
ਪੈਰ ਬਿੰਦੀ' ਵਾਲੇ
ਸ਼ਬਦ ਵੀ ਦਿਖਾਈ ਦੇਣਗੇ।
ਇਹ ਸ਼ਰਤ ਹੋਰ
ਪੈਰ-ਬਿੰਦੀ-ਅੱਖਰਾਂ ਤੇ ਵੀ ਲਾਗੂ ਹੁੰਦੀ ਹੈ ਅਤੇ ਇਸ ਦੇ ਉਲਟ,
ਜਿਵੇਂ 'ਪੈਰ-ਬਿੰਦੀ-ਅੱਖਰ'
(ਸ਼) ਪਾਉਣ ਤੇ 'ਗ਼ੈਰ-ਪੈਰ-ਬਿੰਦੀ'
(ਸ) ਵਾਲਾ ਵੀ ਦਿਸੇਗਾ।
ਉਦਾਹਰਣ
ਦੇ ਤੌਰ ਤੇ ਸ਼ਬਦ 'ਸ਼ਖ਼ਸੀਅਤ'।
ਆਮ ਪੰਜਾਬੀ ਇਸ ਨੂੰ
ਮਨ-ਮਰਜ਼ੀ ਅਨੁਸਾਰ ਵੱਖ ਵੱਖ ਤਰ੍ਹਾਂ,
ਜਿਵੇਂ 'ਸਖਸੀਅਤ,
ਸ਼ਖਸੀਅਤ,
ਸਖ਼ਸੀਅਤ,
ਸਖਸ਼ੀਅਤ,
ਸ਼ਖ਼ਸੀਅਤ,
ਸਖ਼ਸ਼ੀਅਤ,
ਸ਼ਖਸ਼ੀਅਤ,
ਸ਼ਖ਼ਸ਼ੀਅਤ'
ਲਿਖ ਰਿਹਾ ਹੈ।
ਸਹੀ ਸ਼ਬਦ ਲਈ ਹੱਲ ਇਹ
ਹੈ ਕਿ 'ਸਖਸਅਤ'
ਪਾਇਆ ਜਾਵੇ ਤੇ ਫਿਰ ਸਹੀ ਸ਼ਬਦ
'ਸ਼ਖ਼ਸੀਅਤ'
ਦਿਸੇਗਾ।
+
ਊੜਾ (ੳ) ਪਾਉਣ ਤੇ
‘ਓ’
ਵਾਲੇ ਸ਼ਬਦ ਵੀ ਦਿਖਾਈ ਦੇਣਗੇ। ਜਿਵੇਂ ਸ਼ਬਦ ‘ਵੀਡੀਓ’
ਲਈ ‘ਵਡੳ’
ਪਾਓ।
+
ਅੱਧੇ ਅੱਖਰ ਵਾਲੇ
ਸ਼ਬਦ ਪਾਉਣ ਲਈ ਅੱਧਾ-ਅੱਖਰ ਤੁਹਾਨੂੰ ਪੂਰਾ ਪਾਉਣਾ ਪਵੇਗਾ।
ਜਿਵੇਂ 'ਪੜ੍ਹਿਆ'
ਸ਼ਬਦ ਲਈ 'ਪੜਹਅ'
ਲਿਖਣਾ ਪਵੇਗਾ।
ਇਹ ਸ਼ਰਤ ਅੱਧੇ-ਰਾਰੇ
ਅਤੇ ਅੱਧੇ-ਵਾਵੇ ਤੇ ਵੀ ਲਾਗੂ ਹੁੰਦੀ ਹੈ।
'ਸ਼ਬਦ
ਸੁਝਾਅ ਸਹੂਲਤ'
ਦੇ ਤਿੰਨ
ਫ਼ਾਇਦੇ:
੧)
ਵਰਤੋਂਕਾਰ ਤੇਜ਼ ਗਤੀ ਨਾਲ ਲਿਖ ਸਕੇਗਾ।
੨)
ਵਰਤੋਂਕਾਰ ਸਹੀ ਸ਼ਬਦਾਂ ਵਿੱਚ ਲਿਖੇਗਾ।
'ਫ਼ਾਇਦੇ' (ਸਹੀ
ਸ਼ਬਦ) ਨਾ ਕਿ 'ਫ਼ਾਈਦੇ'
(ਗ਼ਲਤ ਸ਼ਬਦ)।
੩)
ਵਰਤੋਂਕਾਰ ਨੂੰ ਸਹੀ ਸ਼ਬਦਾਂ ਦਾ ਪਤਾ ਲੱਗੇਗਾ।
+
ਅੰਗ੍ਰੇਜ਼ੀ-ਸ਼ਬਦ-ਕੋਸ਼ ਵੀ ਜੋੜ ਦਿੱਤਾ ਗਿਆ।
ਪਰ ਇਸ ਵਿਚ ਦੋ
ਸਹੂਲਤਾਂ (Fuzzy,
Exact) ਹੀ ਸੰਭਵ ਸਨ।
Smart
ਅਤੇ
Smart+
ਦੀ ਚੋਣ ਤੇ
Exact
ਨਤੀਜੇ ਹੀ ਦਿਖਾਏ ਜਾਣਗੇ।
ਜ਼ਿਕਰਯੋਗ
ਹੈ ਕਿ ਆਈਫ਼ੋਨ ਦੀ ਸੈਟਿੰਗ-ਐਪ > ਜਰਨਲ > ਕੀਬੋਰਡ > ‘ਆਟੋ
(Auto-Correction, Check Spelling)
ਸਹੂਲਤਾਂ’
ਨੂੰ ਚਾਲੂ ਕਰਨ ਤੇ ‘ਪੰਕੀਬੋਸ
ਪਰੋ’
ਦੇ ਰੋਮਨ ਕੀਬੋਰਡ ਵਿਚ ਵੀ ‘ਸ਼ਬਦ
ਸੁਝਾਅ’
ਆਉਣ ਅਤੇ ਸ਼ਬਦ ਚੈੱਕ ਹੋਣ ਲੱਗ ਪੈਣਗੇ।
+
ਐਪ ਨੋਟ ਕਰ ਲੈਂਦਾ ਹੈ
ਕਿ ਐਪ ਬੰਦ ਕਰਨ ਤੋਂ ਪਹਿਲਾ ਤੁਸੀਂ ਕਿਸ ਸ਼ਬਦ-ਸੁਝਾਅ-ਸਹੂਲਤ ਦੀ ਚੋਣ ਕੀਤੀ ਸੀ
ਅਤੇ ਐਪ ਦੁਬਾਰਾ ਖੋਲ੍ਹਣ ਤੇ ਉਸੇ ਸ਼ਬਦ-ਸੁਝਾਅ-ਸਹੂਲਤ ਦੀ ਚੋਣ ਹੋਈ ਦਿਸੇਗੀ।
+
ਇਹ ਜ਼ਰੂਰੀ ਨਹੀਂ ਕਿ
ਸ਼ਬਦ-ਸੁਝਾਅ-ਸਹੂਲਤ ਪੰਨੇ ਨੂੰ 'ਉੱਪਰ-ਬਟਨ'
ਨਾਲ ਹੀ ਬੰਦ ਕਰ ਸਕਦੇ
ਹੋ।
'ਲਿਖਤ-ਡੱਬੇ'
ਵਿਚ ਵੀ ਇਕ ਜਾਂ ਦੋ
ਵਾਰ ਦੱਬ ਕੇ ਕੀਬੋਰਡ ਆ ਜਾਂਦਾ ਹੈ।
+
ਚੁਣਿਆ ਹੋਇਆ ਸ਼ਬਦ
ਰੰਗ ਬਦਲ ਕੇ ਨਾ ਕਿ ਆਪਣੀ ਜਗ੍ਹਾ ਤੇ ਬਲਕਿ ਸ਼ਬਦ-ਸੁਝਾਅ ਲਾਈਨ ਦੇ ਗੱਭੇ ਵੀ ਕੁਝ
ਸੈਕਿੰਡ ਦਿਸੇਗਾ ਤਾਂ ਕਿ ਪੱਕਾ ਹੋ ਜਾਵੇ,
ਸਹੀ ਸ਼ਬਦ ਚੁਣਿਆ ਗਿਆ ਹੈ।
ਇਸ ਸਹੂਲਤ ਵਿਚ
'ਪੰਕੀਬੋਸ ਪਰੋ'
ਐਂਡ੍ਰਾਇਡ ਕੀਬੋਰਡ ਸਹੂਲਤ
ਨਾਲੋਂ ਇਕ ਕਦਮ ਅੱਗੇ ਹੈ।
ਐਂਡ੍ਰਾਇਡ ਕੀਬੋਰਡ
ਵਿਚ ਚੁਣਿਆ ਹੋਇਆ ਸ਼ਬਦ ਸਿਰਫ਼ ਆਪਣੀ ਜਗ੍ਹਾ ਤੇ ਹੀ ਰੰਗ ਬਦਲ ਕੇ ਝਟਪਟ ਗਾਇਬ ਹੋ
ਜਾਂਦਾ ਹੈ।
'ਪੰਜਾਬੀ
ਕੀਬੋਰਡਸ ਪਰੋ'
ਬਾਰੇ 48 ਮਿੰਟ ਦੀ ਸੰਪੂਰਨ ਜਾਣਕਾਰੀ ਵੀਡੀਓ
http://www.youtube.com/watch?v=EK3t1hxUZ9I
'ਪੰਜਾਬੀ
ਕੀਬੋਰਡਸ ਪਰੋ'
ਫੋਟੋਆਂ ਲਿੰਕ
https://www.facebook.com/media/set/?set=a.543154659078184.1073741827.137584412968546&type=3
ਸੰਪੂਰਨ
ਜਾਣਕਾਰੀ ਲਈ
‘ਪੰਜਾਬੀ
ਕੀਬੋਰਡਸ ਪਰੋ'
ਐਪ ਦੇ ਮਦਦ ਪੰਨਾ:
http://pkbspro.jattsite.com/
ਮੁਫ਼ਤ
ਐਪ PunjabiKeyboards
https://itunes.apple.com/gb/app/punjabikeyboards/id549678055?mt=8
ਹਰਦੀਪ ਸਿੰਘ ਮਾਨ ਦੀ ਨਿੱਜੀ ਵੈੱਬਸਾਇਟ - ਗਿਆਨ,
ਜਾਣਕਾਰੀ,
ਵਿਚਾਰਾਂ ਦੀ ਸਾਂਝ
JattSite.com
ਹੋਰ ਲਿੰਕ:
JattSite.blogspot.com
Youtube.com/JattSite
Facebook.com/Hardeep.Singh.Mann
Facebook.com/PunjabiUnicodeHelp
Free iPhone App 'PunjabiKeyboards' by JattSite.com
Making of iPhone App 'PunjabiKeyboards Pro' by JattSite.com
|