ਗਰਮੀਆਂ ਦੀ ਆਮਦ ਨਾਲ ਅੰਬਾਂ ਦਾ ਸੀਜ਼ਨ ਵੀ ਆ ਗਿਆ ਹੈ। ਵੈਸੇ ਤਾਂ ਇਸਨੂੰ ਖਾਣ
ਦਾ ਮਨ ਸਾਰਾ ਸਾਲ ਹੀ ਲਲਚਾਉਂਦਾ ਰਹਿੰਦਾ ਹੈ ਪਰ ਹੁਨਾਲ ਰੁੱਤੇ ਇਸਨੂੰ ਖਾਣ ਦਾ
ਆਨੰਦ ਤੇ ਸੁਆਦ ਹੀ ਵੱਖਰਾ ਹੁੰਦਾ ਹੈ। ਇਸ ਲਈ ਇਸਨੂੰ ਫਲਾਂ ਦਾ ਰਾਜਾ ਵੀ ਕਿਹਾ
ਜਾਂਦਾ ਹੈ। ਇਹ ਇਕ ਬਹੁ–ਉਪਯੋਗੀ, ਗੁੱਦੇਦਾਰ, ਰਸਦਾਰ, ਮਿੱਠਾ ਅਤੇ ਗਿੜਕ ਵਾਲਾ ਫਲ
ਹੈ ਜੋ ਫਲਾਂ ਦੀ ਮੈਂਗੀਫ਼ੇਰਾ ਜਾਤੀ ਨਾਲ਼ ਸਬੰਧ ਰੱਖਦਾ ਹੈ। ਅੰਬਾਂ ਦੀਆਂ ਅਨੇਕਾਂ
ਕਿਸਮਾਂ ਮਿਲਦੀਆਂ ਹਨ ਅਤੇ ਇਨਾਂ ਨੂੰ ਲੋਕ ਖਾਂਦੇ ਵੀ ਅਨੇਕਾਂ ਤਰੀਕਿਆਂ ਨਾਲ ਹਨ।
ਕੋਈ ਕੱਟ ਕੇ, ਕੋਈ ਚੁਪ ਕੇ, ਕੋਈ ਮੈਂਗੋਸ਼ੇਕ ਬਣਾ ਕੇ ਅਤੇ ਕੋਈ ਚਟਨੀ, ਮੁਰਬਾਂ,
ਅਚਾਰ ਅਤੇ ਚੂਰਨ (ਅਮਚੂਰ) ਬਣਾ ਕੇ ਖਾਣਾ ਪਸੰਦ ਕਰਦਾ ਹੈ। ਗਰਮੀਆਂ ਦੀ ਇਹ ਸੌਗਾਤ
ਆਪਣੇ ਸਾਰੇ ਰੂਪਾਂ ’ਚ ਖਿੱਚ ਦਾ ਕੇਂਦਰ ਹੈ । ਇਹ ਭਾਰਤ, ਪਾਕਿਸਤਾਨ ਅਤੇ ਫ਼ਿਲੀਪੀਨ
ਦਾ ਰਾਸ਼ਟਰੀ ਫ਼ਲ ਵੀ ਹੈ।
ਸਿਰਫ ਸੁਆਦ ’ਚ ਹੀ ਨਹੀਂ ਇਹ ਗੁਣਾਂ ’ਚ ਵੀ ਫਲਾਂ ’ਚੋਂ ਸਿਰਮੌਰ ਹੈ। ਪਕਿਆ
ਹੋਇਆ ਅੰਬ ਸਿਹਤ ਵਧਾਉ, ਤਾਕਤ ਦੇਣ ਵਾਲ਼ਾ ਅਤੇ ਚਰਬੀ ਵਧਾਉਣ ਵਾਲਾ ਹੁੰਦਾ ਹੈ।
ਆਧੁਨਿਕ ਖੋਜਾਂ ਅਨੁਸਾਰ ਇਸ ’ਚ ਵਿਟਾਮਿਨ 'ਏ' ਅਤੇ 'ਸੀ' ਅਤੇ ਕੁੱਝ ਮਾਤਰਾ ’ਚ
ਵਿਟਾਮਿਨ 'ਬੀ' ਅਤੇ 'ਡੀ' ਵੀ ਪਾਇਆ ਜਾਂਦਾ ਹੈ। ਅੰਬ ’ਚ ਮੁੱਖ ਤੌਰ ਤੇ ਖੰਡ ਹੁੰਦੀ
ਹੈ, ਜੋ ਵੱਖ–ਵੱਖ ਕਿਸਮਾਂ ’ਚ 11 ਤੋਂ 20 ਪ੍ਰਤੀਸ਼ਤ ਤੱਕ ਹੋ ਸਕਦੀ ਹੈ। ਇਸ ’ਚ ਵੀ
ਜ਼ਿਆਦਾਤਰ ਸੁਕਰੋਜ਼ ਖੰਡ ਹੀ ਹੁੰਦੀ ਹੈ, ਜੋ ਇਸ ਦੇ ਖਾਣਯੋਗ ਹਿੱਸੇ ਭਾਵ ਗੁੱਦੇ ਦਾ
6.75 ਤੋਂ 17 ਫ਼ੀਸਦੀ ਤੱਕ ਹੁੰਦੀ ਹੈ । ਫਰਕਟੋਜ਼ ਖੰਡ ਦੀ ਮਾਤਰਾ ਕੁੱਲ ਖੰਡ ਦਾ 35
ਫੀਸਦੀ ਹੁੰਦੀ ਹੈ। ਗਲੂਕੋਜ ਅਤੇ ਹੋਰ ਵੱਖ–ਵੱਖ ਕਿਸਮ ਦੀਆਂ ਖੰਡਾਂ ਲਗਭਗ 1.5 ਤੋਂ
6.15 ਫੀਸਦੀ ਤੱਕ ਹੁੰਦੀਆਂ ਹਨ । ਇਸ ’ਚ ਟਾਰਟੈਰਿਕ ਐਸਿਡ, ਮੇਲਿਕ ਐਸਿਡ ਅਤੇ ਥੋੜੀ
ਜਿਹੀ ਮਿਕਦਾਰ ’ਚ ਸਿਟਰਿਕ ਐਸਿਡ ਵੀ ਪਾਇਆ ਜਾਂਦਾ ਹੈ । ਇਸ ਦੇ ਨਾਲ਼ ਨਾਲ਼ ਇਸ ’ਚ
ਪ੍ਰੋਟੀਨ 9.6, ਫੈਟ 0.1, ਖਣਿਜ ਪਦਾਰਥ 0.3, ਫਾਇਬਰ 1.1, ਫਾਸਫੋਰਸ 0.02 ਅਤੇ
ਅਲੌਹ ਪਦਾਰਥ 0.3 ਫ਼ੀਸਦੀ ਹੁੰਦੇ ਹਨ। ਇਸ ’ਚ ਨਮੀ ਦੀ ਮਿਕਦਾਰ 86 ਫ਼ੀਸਦੀ ਹੁੰਦੀ ਹੈ
ਅਤੇ 100 ਗਰਾਮ ’ਚ ਲੱਗਭਗ 50 ਕਲੋਰੀ ਊਰਜਾ ਵੀ ਹੁੰਦੀ ਹੈ। ਬੰਬਈ ਗਰੀਨ, ਬੰਬਈ ਅਤੇ
ਅਲਫਾਂਜੋ ’ਚ ਇਹ 80 ਕੈਲੋਰੀ ਤੱਕ ਹੁੰਦੀ ਹੈ । ਇਹ ਕੈਲਸਟਰੋਲ ਫ੍ਰੀ ਹੁੰਦਾ ਹੈ। ਇਹ
ਵਿਟਾਮਿਨਾਂ ਨਾਲ਼ ਭਰਪੂਰ ਹੁੰਦਾ ਹੈ। ਇਸ ’ਚ ਥਾਇਆਮੀਨ (21) 0.028 ਮਿਲੀਗ੍ਰਾਮ,
ਰਾਇਬੋਫਲਾਵਿਨ (22) 0.038 ਮਿਲੀਗ੍ਰਾਮ, ਨਿਆਸਿਨ (23) 0.669 ਮਿਲੀਗ੍ਰਾਮ,
ਪੈਂਟੋਥਿਨਕ ਐਸਿਡ (25) 0.197 ਮਿਲੀਗ੍ਰਾਮ, ਵਿਟਾਮਿਨ 26 0.119 ਮਿਲੀਗ੍ਰਾਮ,
ਫੋਲੇਟ (29) 43 ਮਾਇਕ੍ਰੋਗ੍ਰਾਮ, ਵਿਟਾਮਿਨ ਸੀ 36.4 ਮਾਇਕ੍ਰੋਗ੍ਰਾਮ , ਵਿਟਾਮਿਨ ਈ
0.9 ਮਾਇਕ੍ਰੋਗ੍ਰਾਮ ਅਤੇ ਵਿਟਾਮਿਟ ਕੇ 4.2 ਮਾਇਕ੍ਰੋਗ੍ਰਾਮ ਪ੍ਰਤੀ 100 ਗ੍ਰਾਮ
ਹੁੰਦਾ ਹੈ।
ਇਹ
ਖਣਿਜ ਪਦਾਰਥਾਂ ਦਾ ਵੀ ਚੰਗਾ ਸ੍ਰੋਤ ਹੈ। ਇਸਦੇ 100 ਗ੍ਰਾਮ ਗੁੱਦੇ ’ਚ 11
ਮਿਲੀਗ੍ਰਾਮ ਕੈਲਸ਼ੀਅਮ, 0.16 ਮਿਲੀਗ੍ਰਾਮ ਆਇਰਨ, 10 ਮਿਲੀਗ੍ਰਾਮ ਮੈਗਨੀਸ਼ੀਅਮ,
0.063 ਮਿਲੀਗ੍ਰਾਮ ਮੈਗਨਂਜ਼, 14 ਮਿਲੀਗ੍ਰਾਮ ਫਾਸਫੋਰਸ, 168 ਮਿਲੀਗ੍ਰਾਮ
ਪੋਟਾਸ਼ੀਅਮ, 1 ਮਿਲੀਗ੍ਰਾਮ ਸੋਡੀਅਮ ਅਤੇ 0.09 ਮਿਲੀਗ੍ਰਾਮ ਜ਼ਿੰਕ ਹੁੰਦਾ ਹੈ।
ਬਾਗਵਾਨੀ ਦੇ ਤੌਰ ਤੇ ਇਸਦੀਆਂ ਲੱਗਭਗ 1400 ਜਾਤੀਆਂ ਲਗਾਈਆਂ ਜਾਂਦੀਆਂ ਹਨ ।
ਇਨਾਂ ਤੋਂ ਬਿਨਾਂ ਅਨੇਕਾਂ ਜੰਗਲੀ ਕਿਸਮਾਂ ਵੀ ਹਨ । ਇਹ ਦੁਨੀਆਂ ਦਾ ਸਭ ਤੋਂ ਜ਼ਿਆਦਾ
ਉਗਾਏ ਜਾਣ ਵਾਲਾ ਫਲ ਹੈ। ਆਪਣੇ ਦੇਸ਼ ’ਚ ਮੈਂਗੀਫ਼ੇਰਾ ਇੰਡੀਕਾ ਜਾਤੀ ਦਾ ਅੰਬ ਹੀ
ਜ਼ਿਆਦਾ ਲਗਾਇਆ ਜਾਂਦਾ ਹੈ ਪਰ ਟਾਂਵੇ ਟਾਂਵੇ ਬਾਕੀ ਮੈਂਗੀਫ਼ੇਰਾ ਜਾਤੀਆਂ (ਜਿਵੇਂ
ਘੋੜਾ ਅੰਬ, ਮੈਂਗੀਫ਼ੇਰਾ ਫ਼ੀਟੀਡਾ) ਵੀ ਉਗਾਈਆਂ ਜਾਂਦੀਆਂ ਹਨ। ਆਪਣੇ ਦੇਸ਼ ’ਚ ਇਸਦੀਆਂ
ਉਗਾਈਆਂ ਜਾਣ ਵਾਲੀਆਂ ਆਮ ਕਿਸਮਾਂ ’ਚ ਦਸ਼ਹਰੀ, ਸਫੈਦਾ, ਚੌਸਾ, ਲੰਗੜਾ, ਫਜਲੀ,
ਕੇਸ਼ਰੀਆ, ਨੀਲਮ, ਸਵਰਨ ਰੇਖਾ, ਸ਼ੇਰ, ਬਾਂਬੇਗਰੀਨ, ਅਲਫਾਂਜੋ, ਬੈਂਗਨ ਪੱਲੀ,
ਹਿਮਸਾਗਰ, ਕਿਸ਼ਨਭੋਗ, ਜਰਦਾਲੂ ਆਦਿ ਹਨ । ਨਵੀਂਆਂ ਕਿਸਮਾਂ ’ਚ ਮਲਿਕਾ, ਰਤਨਾ, ਅਰਕਾ
ਅਰੁਣ, ਅਰਮਾ ਪਵਿੱਤਰ, ਅਰਕਾ ਅਨਮੋਲ ਅਤੇ ਦਸ਼ਹਰੀ - 51 ਮੁੱਖ ਹਨ । ਉੱਤਰ ਭਾਰਤ ’ਚ
ਗੌਰਜੀਤ, ਬਾਂਬੇਗਰੀਨ, ਦਸ਼ਹਰੀ, ਲੰਗੜਾ, ਚੌਸਾ ਅਤੇ ਸਫੈਦਾ ਮੁੱਖ ਤੌਰ ਤੇ ਉਗਾਈਆਂ
ਜਾਣ ਵਾਲੀਆਂ ਕਿਸਮਾਂ ਹਨ।
ਵੱਖ–ਵੱਖ ਕਿਸਮ ਦੇ ਅੰਬਾਂ ਦੇ ਰੰਗ, ਰੂਪ, ਸੁਆਦ ਅਤੇ ਅਕਾਰ ’ਚ ਵੀ ਅੰਤਰ ਹੁੰਦਾ
ਹੈ। ਸਭ ਤੋਂ ਛੋਟਾ ਅੰਬ ਆਲੂਬੁਖ਼ਾਰੇ ਦੇ ਸਾਇਜ਼ ਦਾ ਹੁੰਦਾ ਹੈ ਅਤੇ ਕੁੱਝ 1.5 ਤੋਂ 2
ਕਿਲੋ ਤੱਕ ਵੀ ਹੁੰਦੇ ਹਨ ਜਿਵੇਂ ਹਾਥੀਝੂਲ। ਕੁਝ ਕਿਸਮਾਂ ਲਾਲ ਸੁਰਖ ਅਤੇ ਪੀਲੀ
ਰੰਗਤ ਵਾਲੀਆਂ ਹੁੰਦੀਆਂ ਹਨ, ਜਦੋਂ ਕਿ ਕੁਝ ਹਰੇ ਰੰਗ ਦੀ ਹੁੰਦੀਆਂ ਹਨ ।ਇਸ ’ਚ
ਪਾਇਆ ਜਾਣ ਵਾਲਾ ਇਕਮਾਤਰ ਬੀਜ ਚਪਟਾ ਹੁੰਦਾ ਹੈ ਜਿਸਨੂੰ ਅਸੀਂ ਆਮਤੌਰ ਤੇ ਗਿੜਕ
ਕਹਿੰਦੇ ਹਾਂ ਅਤੇ ਇਸਦੇ ਚਾਰੇ ਪਾਸੇ ਮੌਜੂਦ ਗੁੱਦਾ ਫਿੱਕਾ ਪੀਲਾ, ਪੀਲਾ ਅਤੇ ਕੁਝ
’ਚ ਲਾਲ ਜਿਹੀ ਰੰਗਤ ਵਾਲਾ ਹੁੰਦਾ ਹੈ।
ਆਓ ਇਸ ਹੁਨਾਲ ਰੁੱਤੇ ਇਸ ਸੌਗਾਤ ਦਾ ਆਨੰਦ ਮਾਣੀਏ।
|
|
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|