|
|
ਵਿਗਿਆਨ
ਪ੍ਰਸਾਰ |
ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(03/05/2021) |
|
|
|
ਅਸੀਂ ਅੱਜ ਫੁੱਟਪਾਥਾਂ ਉੱਤੇ ਰੁਲਦੀਆਂ ਲਾਸ਼ਾਂ, ਇੱਕੋ ਚਿਤਾ ਉੱਤੇ ਦੱਸ ਮੁਰਦਾ
ਸਰੀਰਾਂ ਦਾ ਸਾੜਿਆ ਜਾਣਾ, ਮੁਰਦਾਘਰਾਂ ਵਿਚ ਥਾਂ ਦੀ ਘਾਟ, ਐਂਬੂਲੈਂਸਾਂ
ਵਿਚ ਆਕਸੀਜਨ ਲਈ ਤੜਫ਼ਦੇ ਮਰੀਜ਼ ਤੇ ਆਪਣਿਆਂ ਦੇ ਆਖ਼ਰੀ ਦਰਸ਼ਨਾਂ ਨੂੰ ਤਰਸਦੇ
ਰਿਸ਼ਤੇਦਾਰਾਂ ਦੀਆਂ ਖ਼ਬਰਾਂ ਪੜ੍ਹਨ ਉੱਤੇ ਮਜਬੂਰ ਹੋ ਚੁੱਕੇ ਹਾਂ।
ਇਸ ਸਭ ਦਾ
ਜ਼ਿੰਮੇਦਾਰ ਕੌਣ ਹੈ? ਪਹਿਲੀ ਉਂਗਲ ਸਾਡੇ ਵੱਲ ਹੀ ਉੱਠਦੀ ਹੈ! ਕਿਉਂ?
- ਪੂਰੀ ਕਾਇਨਾਤ ਹਥਿਆ ਲੈਣ ਦੀ ਚਾਹ,
- ਕੁਦਰਤੀ ਸੋਮਿਆਂ ਦੀ ਤਬਾਹੀ,
- ਹੋਰ ਜੀਵ ਜੰਤੂਆਂ ਤੇ ਬਨਸਪਤੀ ਨੂੰ ਮੁਕਾਉਣ ਦੇ ਜਤਨ,
- ਧਰਮ ਨੂੰ ਉਗਰਾਹੀ ਦਾ ਮਾਧਿਅਮ ਬਣਾ ਕੇ ਰੱਖ ਦੇਣਾ,
- ਸਿਹਤ ਨਾਲੋਂ ਪੱਬਾਂ, ਹੋਟਲਾਂ, ਮੂਰਤੀਆਂ ਤੇ ਸੈਰ ਸਪਾਟਿਆਂ
ਵਾਲੀਆਂ ਥਾਵਾਂ ਉੱਤੇ ਵਾਧੂ ਖ਼ਰਚਾ ਕਰਨਾ,
- ਅਨਪੜ੍ਹ ਸਿਆਸੀ ਆਗੂਆਂ ਹੱਥ ਤਾਕਤ ਫੜਾ ਕੇ ਉਨ੍ਹਾਂ ਦੀਆਂ ਗ਼ਲਤ
ਨੀਤੀਆਂ ਉੱਤੇ ਫਿਰ ਹਾਹਾਕਾਰ ਮਚਾਉਣੀ।
ਕੁੱਝ ਖ਼ਬਰਾਂ ਵੱਲ ਧਿਆਨ ਕਰੀਏ:
- ਰੈਲੀਆਂ ਵਿਚ ਵੱਡੇ-ਵੱਡੇ ਇਕੱਠ ਕਰ
ਕੇ ਸਿਆਸਤਦਾਨਾਂ ਵੱਲੋਂ ਆਪਣੀ ਪਿੱਠ ਠੋਕਣੀ ਕਿ ਅਸੀਂ ਹਰਮਨ ਪਿਆਰੇ ਹਾਂ। ਕੌਣ ਹਨ
ਰੈਲੀਆਂ ਦੇ ਇਕੱਠ ਵਿਚ? ਕੌਣ ਜ਼ਿੰਮੇਵਾਰ ਹੈ ਉਸ ਇਕੱਠ ਤੋਂ ਬਾਅਦ ਫੈਲੀ ਬੀਮਾਰੀ ਨਾਲ
ਵਧਦੀਆਂ ਮੌਤਾਂ ਦਾ?
- ਇੰਦੌਰ ਵਿਚ ਆਕਸੀਜਨ ਦੇ ਭਰੇ ਟਰੱਕਾਂ ਨੂੰ ਪੌਣਾ ਘੰਟਾ ਰੋਕ ਕੇ ਸਿਆਸੀ
ਆਗੂਆਂ ਨੇ ਆਪਣੀਆਂ ਤਸਵੀਰਾਂ ਖਿਚਾ ਕੇ ਖ਼ਬਰਾਂ ਲੁਆਈਆਂ। ਉਸ ਤੋਂ ਬਾਅਦ ਟਰੱਕਾਂ
ਅੱਗੇ ਦੋ ਵੱਖੋ-ਵੱਖ ਥਾਵਾਂ ਉੱਤੇ ਕਈ ਘੰਟੇ ਪੂਜਾ ਕੀਤੀ ਗਈ। ਟਰੱਕ ਡਰਾਈਵਰ
ਸ਼ੈਲੇਂਦਰ ਖੁਸ਼ਵਾਹ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਉਹ 700 ਕਿਲੋਮੀਟਰ ਲਗਾਤਾਰ
ਟਰੱਕ ਚਲਾ ਕੇ ਆ ਰਿਹਾ ਹੈ ਤੇ ਰਾਹ ਵਿਚ ਉਸ ਨੇ ਅੱਖ ਵੀ ਨਹੀਂ ਝਪਕੀ। ਸਿਰਫ਼ ਇੱਕ
ਵਾਰ 15 ਮਿੰਟ ਰੁੱਕ ਕੇ ਰੋਟੀ ਖਾਧੀ ਤਾਂ ਜੋ ਮਰੀਜ਼ਾਂ ਨੂੰ ਬਚਾਉਣ ਲਈ ਛੇਤੀ ਤੋਂ
ਛੇਤੀ ਆਕਸੀਜਨ ਪਹੁੰਚਾਈ ਜਾ ਸਕੇ। ਹੁਣ ਇੱਥੇ ਸਾਢੇ ਤਿੰਨ ਘੰਟੇ ਸਿਰਫ਼ ਫੋਟੋਆਂ
ਖਿਚਵਾਉਣ ਅਤੇ ਪੂਜਾ ਕਰਨ ਉੱਤੇ ਖ਼ਰਾਬ ਕਰਨ ਦਾ ਕੀ ਮਤਲਬ? ਓਨੀ ਦੇਰ ਵਿਚ ਹਸਪਤਾਲਾਂ
ਵਿਚ ਆਕਸੀਜਨ ਦੀ ਕਮੀ ਨਾਲ 26 ਬੰਦ ਮਰ ਗਏ।
ਇਸ ਦਾ ਜਵਾਬ ਅਸੀਂ ਦੇਣਾ ਹੈ! ਇਸ
ਭਾਰੀ ਗੁਣਾਹ ਲਈ ਕੌਣ ਜ਼ਿੰਮੇਵਾਰ ਹੈ? ਕਿਸ ਨੇ ਇਹ ਸਿਆਸੀ ਆਗੂ ਚੁਣੇ?
- ਵੱਡੇ ਛੋਟੇ ਧਾਰਮਿਕ ਸਮਾਗਮਾਂ ਬਾਅਦ ਕੋਵਿਡ ਬੀਮਾਰੀ ਨਾਲ ਪੀੜਤ ਮਰੀਜ਼ਾਂ ਦਾ
ਵਾਧਾ ਹੋਣ ਦਾ ਮਤਲਬ ਕੀ ਅਸੀਂ ਸਮਝ ਸਕੇ ਹਾਂ? ਇਨ੍ਹਾਂ ਬੇਅੰਤ ਮੌਤਾਂ ਲਈ ਕੀ ਅਸੀਂ
ਹੀ ਜ਼ਿੰਮੇਵਾਰ ਨਹੀਂ? ਕੀ ਅਸੀਂ ਧਰਮ ਨੂੰ ਪਾਖੰਡ ਵਿਚ ਤਾਂ ਨਹੀਂ ਤਬਦੀਲ ਕਰ ਦਿੱਤਾ?
ਕਿਉਂ ਹੁਣ ਕਈ ਧਾਰਮਿਕ ਅਦਾਰਿਆਂ ਨੇ ਦਰਵਾਜ਼ੇ ਬੰਦ ਕਰ ਕੇ ਧਾਰਮਿਕ ਸਥਾਨ ਦੇ
ਬਾਹਰਵਾਰ ਪੈਸਿਆਂ ਦੀ ਗੋਲਕ ਰੱਖ ਦਿੱਤੀ ਹੈ?
ਦੋ ਲੱਖ ਤੋਂ ਵੱਧ ਮੌਤਾਂ, 20 ਲੱਖ
ਤੋਂ ਵੱਧ ਦਾਖਲ ਮਰੀਜ਼, ਸਾਢੇ ਤਿੰਨ ਲੱਖ ਤੋਂ ਵੱਧ ਰੋਜ਼ ਦੇ ਨਵੇਂ ਕੇਸ, (21 ਅਪਰੈਲ
2021 ਦੀ ਰਿਪੋਰਟ) ਲਈ ਕੌਣ-ਕੌਣ ਜ਼ਿੰਮੇਵਾਰ ਹੈ?
- ਟੀਕਾ ਤਿਆਰ ਕਰਨ ਵੱਲ ਧਿਆਨ ਕਰੀਏ। ਅਮਰੀਕਾ ਤੇ ਯੂਰਪ ਵਿਚ ਟੀਕਾ ਤਿਆਰ ਕਰਨ
ਲਈ ਸਰਕਾਰ ਵੱਲੋਂ ਵੱਖ ਫੰਡ ਐਡਵਾਂਸ ਵਿਚ ਦੇ ਦਿੱਤੇ ਗਏ। ਕੁੱਝ
ਪੱਤਰਕਾਰਾਂ ਦੀ ਨਿਰਪੱਖ ਪੱਤਰਕਾਰੀ ਰਾਹੀਂ ਕੱਢੀ ਰਿਪੋਰਟ ਅਨੁਸਾਰ
ਭਾਰਤ ਵਿਚ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈਕ
ਕੰਪਨੀਆਂ ਨੂੰ ਟੀਕਾ ਤਿਆਰ ਕਰਨ ਲਈ ਕੁੱਝ ਵੀ ਨਹੀਂ ਦਿੱਤਾ ਗਿਆ। ਖ਼ਬਰਾਂ ਅਨੁਸਾਰ
'ਸੀਰਮ ਇੰਸਟੀਚਿਊਟ' ਨੇ 2000 ਕਰੋੜ ਰੁਪੈ ਪੱਲਿਓਂ ਲਾਏ ਤੇ ਬਾਕੀ 2200 ਕਰੋੜ ਦਾ
ਖ਼ਰਚਾ 'ਬਿੱਲ ਗੇਟਸ' ਤੇ 'ਮੈਲਿੰਡਾ ਫਾਊਂਡੇਸ਼ਨ' ਨੇ ਦਿੱਤਾ।
'ਭਾਰਤ ਬਾਇਓਟੈਕ'
ਨੂੰ ਤਾਂ ਕੁੱਝ ਵੀ ਹਾਸਲ ਨਹੀਂ ਹੋਇਆ। ਸਭ ਕੁੱਝ ਉਸ ਆਪਣੇ ਪੱਲਿਓਂ ਲਾਇਆ। ਕੌਣ
ਜ਼ਿੰਮੇਵਾਰ ਹੈ?
- ਅਮਰੀਕਾ ਸਰਕਾਰ ਨੇ ਅਗਸਤ 2020 ਤੱਕ 44,700 ਕਰੋੜ ਰੁਪੈ ਟੀਕਾ ਬਣਾਉਣ
ਵਾਲੀਆਂ ਕੰਪਨੀਆਂ ਨੂੰ ਦਿੱਤਾ। ਯਾਨੀ 6 ਬਿਲੀਅਨ ਡਾਲਰ! ਅਸੀਂ ਉਨ੍ਹਾਂ ਮਹੀਨਿਆਂ
ਵਿਚ ਕੀ ਕਰ ਰਹੇ ਸੀ?
ਥਾਲੀਆਂ ਖੜਕਾਈਆਂ, ਸੂਰਜੀ ਪੂਜਾ, ਧਾਰਮਿਕ ਆਸਥਾ ਅਧੀਨ
ਮੋਮਬੱਤੀਆਂ ਜਗਾਈਆਂ ਤੇ ਹੋਰ ਵੀ ਹਰ ਹੀਲੇ ਸਮੇਤ ਪ੍ਰਾਰਥਨਾ ਕੀਤੀ। ਉਸ ਸਭ ਦੇ
ਬਾਵਜੂਦ ਅੱਜ ਮੌਤਾਂ ਤੇ ਬੀਮਾਰਾਂ ਦੀ ਗਿਣਤੀ ਵਿਚ ਪੂਰੀ ਦੁਨੀਆ ਵਿਚ ਪਹਿਲੇ ਨੰਬਰ
ਉੱਤੇ ਹਾਂ। ਖ਼ਬਰਾਂ ਅਨੁਸਾਰ 19 ਅਪਰੈਲ 2021 ਨੂੰ ਭਾਰਤ ਸਰਕਾਰ ਵੱਲੋਂ 4500
ਕਰੋੜ ਰੁਪੈ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤਾ ਗਿਆ। ਅੱਜ ਦੇ ਦਿਨ
(24/4/21 ਤੱਕ) ਜੇ ਟੀਕਿਆਂ ਦੀ ਗਿਣਤੀ ਵੱਲ ਝਾਤ ਮਾਰੀਏ ਤਾਂ ਭਾਰਤ ਨੂੰ ਹਰ ਮਹੀਨੇ
150 ਤੋਂ 200 ਮਿਲੀਅਨ ਟੀਕੇ ਚਾਹੀਦੇ ਹਨ ਪਰ, ਸਾਡੇ ਕੋਲ ਅੱਧੇ ਤੋਂ ਵੀ ਘੱਟ ਹਨ।
ਇਸ ਦਾ ਮਤਲਬ ਹੈ ਕਿ ਸਾਨੂੰ ਬਾਹਰੋਂ ਟੀਕੇ ਮੰਗਵਾਉਣ ਦੀ ਲੋੜ ਸੀ ਜੋ ਲਗਭਗ 100
ਮਿਲੀਅਨ ਦੇ ਨੇੜੇ ਤੇੜੇ ਸਨ। ਕੋਈ ਤਿਆਰੀ ਕੀਤੀ ਗਈ? ਅਮਰੀਕਾ ਵਿਚ ਲੋਕਾਂ ਦੇ
ਭਲੇ ਲਈ ਸਰਕਾਰ ਨੇ ਪਹਿਲਾਂ ਹੀ ਅਗਸਤ 2020 ਵਿਚ 400 ਮਿਲੀਅਨ ਟੀਕਿਆਂ ਲਈ 4
ਕੰਪਨੀਆਂ ਨੂੰ ਪੈਸੇ ਫੜਾ ਦਿੱਤੇ ਸਨ। ਖ਼ਬਰਾਂ ਅਨੁਸਾਰ ਯੂਰਪ ਨੇ ਵੀ ਨਵੰਬਰ 2020
ਵਿਚ ਕੰਪਨੀਆਂ ਤੋਂ 800 ਮਿਲੀਅਨ ਟੀਕੇ ਖਰੀਦਣ ਲਈ ਪੈਸੇ ਐਡਵਾਂਸ
ਫੜਾ ਦਿੱਤੇ ਸਨ। ਭਾਰਤ ਵੱਲੋਂ ਜਨਵਰੀ 2021 ਵਿਚ ਸਿਰਫ਼ 16 ਮਿਲੀਅਨ ਟੀਕਿਆਂ ਲਈ
ਪੈਸੇ ਫੜਾਏ ਗਏ। ਚੇਤੇ ਰਹੇ ਕਿ ਸੰਨ 2019 ਵਿਚ ਇੱਕ ਮੂਰਤੀ ਵਾਸਤੇ ਭਾਰਤ ਸਰਕਾਰ ਨੇ
2,063 ਕਰੋੜ (370 ਮਿਲੀਅਨ ਡਾਲਰ) ਖਰਚ ਦਿੱਤੇ ਸਨ। 1.3 ਬਿਲੀਅਨ ਲੋਕਾਂ ਲਈ ਸਿਰਫ਼ 16
ਮਿਲੀਅਨ ਟੀਕੇ ਤੇ ਉਹ ਵੀ ਏਨੇ ਲੇਟ! ਕੌਣ ਜ਼ਿੰਮੇਵਾਰ ਹੈ? ਕੀ ਸਰਕਾਰ? ਨਹੀਂ,
ਸਾਡਾ ਕਸੂਰ ਹੈ। ਇਹ ਨੁਮਾਇੰਦੇ ਅਸੀਂ ਹੀ ਚੁਣਦੇ ਹਾਂ। ਆਪਣੀਆਂ ਵੋਟਾਂ ਵੇਚਣ ਦਾ
ਇਹੀ ਨਤੀਜਾ ਹੁੰਦਾ ਹੈ। ਇਸ ਸਰਕਾਰੀ ਕੁਸ਼ਾਸ਼ਨ ਲਈ ਪੂਰੇ ਜ਼ਿੰਮੇਵਾਰੀ ਸਾਨੂੰ ਹੀ
ਚੁੱਕਣੀ ਪੈਣੀ ਹੈ ਤੇ ਉਹ ਵੀ ਆਪਣੀ ਅਤੇ ਆਪਣਿਆਂ ਦੀਆਂ ਜਾਨਾਂ ਗੁਆ ਕੇ।
- ਲੋਕਾਂ ਵਿਚ ਅਤੇ ਵਿਸ਼ਵ ਪੱਧਰ ਉੱਤੇ ਹਾਹਾਕਾਰ ਮਚਣ ਬਾਅਦ ਹੁਣ ਹੋਰਨਾਂ
ਮੁਲਕਾਂ ਵੱਲੋਂ ਟੀਕੇ ਮੰਗਵਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਸਵਾਲ ਇਹ ਹੈ ਕਿ ਉਹ
ਕੰਪਨੀਆਂ ਪਹਿਲਾਂ ਆਪਣੇ ਮੁਲਕ ਦੇ ਬਾਸ਼ਿੰਦਿਆਂ ਨੂੰ ਟੀਕੇ ਲਾਉਣਗੀਆਂ, ਤਾਂ ਕੀ ਭਾਰਤ
ਲਈ ਪੂਰੇ ਟੀਕੇ ਵੇਲੇ ਸਿਰ ਸਪਲਾਈ ਹੋ ਸਕਣਗੇ? ਜੇ ਹਜ਼ਾਰਾਂ ਲੱਖਾਂ ਮੌਤਾਂ ਹੋ ਜਾਣ
ਬਾਅਦ ਟੀਕੇ ਪਹੁੰਚੇ, ਤਾਂ ਇਸ ਤਬਾਹੀ ਦੀ ਕੌਣ ਜ਼ਿੰਮੇਵਾਰੀ ਲਏਗਾ? ਪਾਲਿਸੀ ਬਣਾਉਣ
ਵਾਲੇ, ਅਨਪੜ੍ਹ ਸਿਆਸਤਦਾਨ ਜਾਂ ਵੋਟਾਂ ਵੇਚਣ ਵਾਲੇ?
ਇਹ ਜ਼ਿੰਦਗੀਆਂ ਬਚਾਈਆਂ ਜਾ
ਸਕਦੀਆਂ ਸਨ! ਸਿਰਫ਼ ਆਮ ਲੋਕਾਂ ਨੂੰ ਜਾਗਣ ਦੀ ਲੋੜ ਹੈ!
- ਆਕਸੀਜਨ ਲਈ ਮਚੀ ਹਾਹਾਕਾਰ ਬਾਰੇ ਛਪੀਆਂ ਖ਼ਬਰਾਂ ਦਿਲ ਕੰਬਾਊ ਹਨ। ਓਨੀਆਂ
ਮੌਤਾਂ ਵਾਇਰਸ ਤੋਂ ਹੋਈ ਬੀਮਾਰੀ ਨਾਲ ਨਹੀਂ ਹੋਈਆਂ, ਜਿੰਨੀਆਂ
ਆਕਸੀਜਨ ਦੀ ਕਮੀ ਨਾਲ ਹੋ ਚੁੱਕੀਆਂ ਹਨ।
- ਅਕਤੂਬਰ 2020 ਵਿਚ ਖ਼ਬਰਾਂ ਵੀ ਛਪੀਆਂ ਸਨ ਅਤੇ ਐਲਾਨ ਵੀ ਹੋਏ ਕਿ ਪੂਰੇ ਭਾਰਤ
ਵਿਚਲੇ 150 ਜ਼ਿਲਾ ਪੱਧਰੀ ਹਸਪਤਾਲਾਂ ਵਿਚ 162 ਆਕਸੀਜਨ ਬਣਾਉਣ ਵਾਲੇ ਯੂਨਿਟ ਲਾਏ
ਜਾਣਗੇ। ਇਸ ਵਾਸਤੇ ਸਿਰਫ਼ 201 ਕਰੋੜ ਰੁਪੈ ਲੱਗਣੇ ਸਨ ਜੋ ਪ੍ਰਧਾਨ ਮੰਤਰੀ ਕੇਅਰ
ਫੰਡ ਵਿੱਚੋਂ ਵਰਤੇ ਜਾਣੇ ਸਨ। ਛੇ ਮਹੀਨੇ ਬਾਅਦ ਤੱਕ ਸਿਰਫ਼ 33 ਹੀ ਯੂਨਿਟ ਲੱਗ
ਸਕੇ ਹਨ। ਉੱਤਰ ਪ੍ਰਦੇਸ ਵਿਚਲੇ 14 ਆਕਸੀਜਨ ਯੂਨਿਟਾਂ ਵਿੱਚੋਂ ਇੱਕ ਵੀ ਹਾਲੇ ਤੱਕ
ਨਹੀਂ ਲਾਇਆ ਜਾ ਸਕਿਆ। ਹੁਣ ਤਾਂ ਅਸੀਂ ਫ਼ੈਸਲਾ ਕਰ ਹੀ ਸਕਦੇ ਹਾਂ ਕਿ ਆਕਸੀਜਨ ਦੀ
ਕਮੀ ਲਈ ਕੌਣ ਜ਼ਿੰਮੇਵਾਰ ਹੈ? ਡਾਕਟਰ? ਸਿਆਸਤਦਾਨ? ਕੰਪਨੀਆਂ?
ਇਨ੍ਹਾਂ ਮੌਤਾਂ ਲਈ
ਕੌਣ ਫਾਹੇ ਟੰਗਿਆ ਜਾਣਾ ਚਾਹੀਦਾ ਹੈ? ਕਿਸ ਨੇ ਸਿਆਸੀ ਆਗੂ ਚੁਣੇ?
- ਇਸ ਵੇਲੇ ਮਾਰੂ ਕੋਰੋਨਾ ਦੀ ਦੋਧਾਰੀ ਬਦਲੀ ਸ਼ਕਲ ਦਾ ਨਾਂ ਬੀ.1.167 ਹੈ ਜੋ
ਧੜਾਧੜ ਹਜ਼ਾਰਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ। ਇਸ ਬਾਰੇ ਪਹਿਲੀ ਵਾਰ 5
ਅਕਤੂਬਰ 2020 ਨੂੰ ਸਾਇੰਸਦਾਨਾਂ ਨੇ ਖੋਜ ਕਰ ਕੇ ਦੱਸ ਦਿੱਤਾ ਸੀ। ਕੀ ਕਿਸੇ ਨੂੰ ਉਸ
ਸਮੇਂ ਖ਼ਿਆਲ ਆਇਆ ਕਿ ਝਟਪਟ ਇਸ ਕੀਟਾਣੂ ਉੱਤੇ ਹੋਰ ਖੋਜਾਂ ਦੀ ਲੋੜ ਹੈ ਜਿਸ ਵਾਸਤੇ
ਤੁਰੰਤ ਪੈਸੇ ਦੇ ਕੇ ਇਲਾਜ ਲੱਭਿਆ ਜਾਵੇ?
ਚੋਣ ਪ੍ਰਕਿਰਿਆ ਬਾਰੇ ਲਗਾਤਾਰ
ਮੀਟਿੰਗਾਂ ਬਾਅਦ ਅਖ਼ੀਰ ਵਿਹਲੇ ਹੋ ਕੇ ਸਿਆਸਤਦਾਨਾਂ ਵੱਲੋਂ ਸੰਨ 2021 ਜਨਵਰੀ ਵਿਚ
ਭਾਰਤ ਵਿਚ 10 ਲੈਬਾਰਟਰੀਆਂ ਖੋਲ੍ਹੀਆਂ ਗਈਆ ਜਿਨ੍ਹਾਂ ਨੇ ਵਾਇਰਸ ਦੀ ਜੀਨੋਮ ਸੀਕੂਐਂਸਿੰਗ
ਕਰਨੀ ਸੀ। ਅਪਰੈਲ 2021 ਤੱਕ ਖੋਜਾਂ ਹਾਲੇ ਜਾਰੀ ਸਨ
ਕਿਉਂਕਿ ਜਿਹੜੇ 115 ਕਰੋੜ ਰੁਪੈ ਇਨ੍ਹਾਂ ਲੈਬਾਰੇਟਰੀਆਂ ਨੂੰ ਦਿੱਤੇ ਜਾਣੇ ਸਨ, ਉਹ
ਹਾਲੇ ਤੱਕ ਦਿੱਤੇ ਹੀ ਨਹੀਂ ਗਏ। ਹੁਣ ਬਾਇਓਟੈਕਨਾਲੋਜੀ ਵਿਭਾਗ ਨੂੰ ਇਹ
ਪੈਸੇ ਆਪਣੇ ਵੱਲੋਂ ਹੀ ਕਿਸੇ ਵਸੀਲੇ ਹਾਸਲ ਕਰਨ ਲਈ ਕਹਿ ਦਿੱਤਾ ਗਿਆ ਹੈ। ਵਿਭਾਗ
ਬਹੁਤ ਮੁਸ਼ਕਲ ਨਾਲ ਸਿਰਫ਼ 80 ਕਰੋੜ ਹੀ ਹਾਸਲ ਕਰ ਸਕਿਆ ਜੋ ਕਿ ਉਸ ਨੂੰ 31 ਮਾਰਚ
2021 ਨੂੰ ਮਿਲੇ। ਇਨ੍ਹਾਂ ਛੇ ਮਹੀਨਿਆਂ ਵਿਚਲੇ ਲੱਖਾਂ ਮਰੀਜ਼ ਤੇ ਹਜ਼ਾਰਾਂ ਮੌਤਾਂ ਦਾ
ਜ਼ਿੰਮੇਵਾਰ ਕੌਣ ਹੈ? ਕੀ ਸਾਨੂੰ ਹਾਲੇ ਵੀ ਸਮਝ ਨਹੀਂ ਆ ਰਹੀ ਕਿ ਸੂਬੇ ਦੀ ਹੋਵੇ ਜਾਂ
ਮੁਲਕ ਦੀ ਤਰੱਕੀ, ਇਸ ਵਾਸਤੇ ਸਾਡੀ ਅਕਲ ਅਨੁਸਾਰ ਚੁਣੇ ਨੁਮਾਇੰਦਿਆਂ ਦਾ ਹੀ ਰੋਲ
ਹੁੰਦਾ ਹੈ। ਉਨ੍ਹਾਂ ਨੁਮਾਇੰਦਿਆਂ ਨੇ ਆਪਣੀ ਸਮਝ ਅਨੁਸਾਰ ਪਹਿਲ ਦੇ ਆਧਾਰ ਉੱਤੇ ਕੰਮ
ਕਰਨੇ ਹੁੰਦੇ ਹਨ ਕਿ ਪਹਿਲਾਂ ਆਪਣੀ ਸੀਟ ਪੱਕੀ ਕਰਨੀ ਹੈ, ਜੁਮਲੇ ਛੱਡਣੇ ਹਨ, ਲੋਕਾਂ
ਨੂੰ ਲੁਭਾਉਣਾ ਹੈ ਜਾਂ ਉਨ੍ਹਾਂ ਦੀ ਜਾਨ ਬਚਾਉਣੀ ਹੈ!
- ਕੀ ਸਿਹਤ ਤੇ ਸਿੱਖਿਆ ਨੂੰ ਕਿਸੇ ਸਿਆਸਤਦਾਨ ਨੇ ਪਹਿਲ ਦੇ ਆਧਾਰ ਉੱਤੇ ਲਿਆ
ਹੈ? ਚੋਣ ਰੈਲੀਆਂ ਦੌਰਾਨ ਫੈਲੇ ਕੋਰੋਨਾ ਅਤੇ ਮਾਸਕ ਨਾ ਪਾਉਣ ਲਈ ਕਿਸ ਨੂੰ ਸਜ਼ਾ
ਮਿਲਣੀ ਚਾਹੀਦੀ ਹੈ? ਸਿਆਸਤਦਾਨਾਂ ਨੂੰ ਜਾਂ ਆਮ ਲੋਕਾਂ ਨੂੰ?
- ਲਾਕਡਾਊਨ ਕਿਸ ਨੇ ਲਾਇਆ ਤੇ ਇਸ ਨਾਲ ਕਿਸ ਨੂੰ ਵੱਧ ਨੁਕਸਾਨ
ਹੋਇਆ? ਲੱਖਾਂ ਬੇਰੁਜ਼ਗਾਰ ਹੋਏ ਤੇ ਅਨੇਕ ਘਰੋਂ ਬੇਘਰ ਹੋਏ। ਇਸ ਸਾਰੇ ਵਰਤਾਰੇ ਲਈ
ਕੌਣ ਆਪਣੀ ਪਿੱਠ ਉੱਤੇ ਥਾਪੜਾ ਦੇ ਰਿਹਾ ਹੈ? ਕੀ ਸਾਨੂੰ ਦਿੱਸਣਾ ਤੇ ਸੁਣਨਾ ਬੰਦ ਹੋ
ਚੁੱਕਿਆ ਹੈ? ਕਦੋਂ ਸਮਝਾਂਗੇ?
- ਇਸ ਮਹਾਂਮਾਰੀ ਅਤੇ ਮੌਤ ਦੇ ਤਾਂਡਵ ਦੌਰਾਨ ਭਾਰਤ ਵਿਚ ਆਈ.ਪੀ.ਐਲ. ਮੈਚ
ਜਾਰੀ ਰਿਹਾ ਜਿਸ ਵਿਚ ਹਰ ਖਿਡਾਰੀ ਨੂੰ ਕਰੋੜਾਂ ਰੁਪੈ ਦਿੱਤੇ ਗਏ। ਕੀ ਕਿਸੇ
ਨੇ ਆਵਾਜ਼ ਚੁੱਕੀ ਕਿ ਅਜਿਹੇ ਮੌਕੇ ਉਨ੍ਹਾਂ ਕਰੋੜਾਂ ਰੁਪਇਆਂ ਨਾਲ ਵਧੀਆ ਮੁਫ਼ਤ
ਸਹੂਲਤਾਂ ਦੇਣ ਵਾਲੇ ਹਸਪਤਾਲ ਕਿਉਂ ਨਹੀਂ ਖੋਲ੍ਹੇ ਗਏ? ਕੀ ਕਿਸੇ ਭਾਰਤੀ ਖਿਡਾਰੀ ਨੇ
ਇਸ ਬਾਰੇ ਸੋਚਿਆ? ਇਨ੍ਹਾਂ ਪੈਸਿਆਂ ਨਾਲ ਹਰ ਸੂਬੇ ਵਿੱਚ ਸੈਂਕੜੇ ਵਧੀਆ ਐਂਬੂਲੈਂਸਾਂ ਮੁਹੱਈਆ ਹੋ ਸਕਦੀਆਂ ਸਨ।
- ਭਾਰਤ ਦੀ ਅਰਥ ਵਿਵਸਥਾ ਕਿੱਧਰ ਜਾ ਰਹੀ ਹੈ? ਕੀ ਤੁਸੀਂ ਤੇ ਮੈਂ ਫਜ਼ੂਲ ਖਰਚੀ
ਕਰ ਰਹੇ ਹਾਂ? ਕੌਣ ਖ਼ਰਬਾਂ ਦਾ ਹੇਰ ਫੇਰ ਕਰ ਕੇ, ਬੈਂਕ ਹਜ਼ਮ ਕਰ ਕੇ ਗਾਇਬ ਹੋ ਜਾਂਦਾ
ਹੈ ਤੇ ਫਿਰ ਸਾਹਮਣੇ ਫਿਰਦਾ ਵੀ ਪਕੜ ਵਿਚ ਨਹੀਂ ਆਉਂਦਾ? ਕੌਣ ਗ਼ਰੀਬਾਂ ਲਈ ਦਿੱਤੇ
ਫੰਡਾਂ ਦਾ ਗ਼ਬਨ ਕਰਦਾ ਹੈ? ਕੌਣ ਆਪਣੇ ਹੀ ਟੱਬਰ ਅਤੇ ਨਾਮਲੇਵਿਆਂ ਨੂੰ ਸਿਆਸਤ ਦੇ
‘ਕਿੱਤੇ’ ਵਿਚ ਕਮਾਈ ਕਰਨ ਲਈ ਅਗਾਂਹ ਧੱਕਦਾ ਹੈ?
- ਕੀ ਕਿਸੇ ਨੂੰ ਪਤਾ ਹੈ ਕਿ ਅਸਲ ਵਿਚ ਆਕਸੀਜਨ ਦੀ ਕਮੀ ਤਾਂ ਭਾਰਤ ਵਿਚ ਹੈ
ਹੀ ਨਹੀਂ! ਗੁਜਰਾਤ ਦੀ ਰਿਲਾਇੰਸ ਕੰਪਨੀ ਵਿਚ ਰੋਜ਼ 22,000 ਟਨ ਆਕਸੀਜਨ
ਤਿਆਰ ਹੋ ਰਹੀ ਹੈ। ਪੂਰੇ ਭਾਰਤ ਵਿਚ ਰੋਜ਼ ਇੱਕ ਲੱਖ ਟਨ ਆਕਸੀਜਨ ਬਣਦੀ ਹੈ ਜਿਸ
ਵਿੱਚੋਂ 80 ਫੀਸਦੀ ਸਟੀਲ ਪਲਾਂਟਾਂ ਵਿਚ ਵਰਤੀ ਜਾਂਦੀ ਹੈ। ਇੰਡਸਟਰੀਅਲ ਤੇ
ਮੈਡੀਕਲ ਆਕਸੀਜਨ ਵਿਚ ਨਾ-ਮਾਤਰ ਹੀ ਫ਼ਰਕ ਹੁੰਦਾ
ਹੈ।
ਫਿਰ ਆਖ਼ਰ ਦਿੱਕਤ ਕੀ ਹੈ? ਕਿਉਂ ਆਕਸੀਜਨ ਦੀ ਲੋੜ ਪੂਰੀ ਨਹੀਂ ਕੀਤੀ ਜਾ ਰਹੀ?
ਭਾਰਤ ਕੋਲ ਇੱਕ ਥਾਂ ਤੋਂ ਦੂਜੇ ਥਾਂ ਤੱਕ ਆਕਸੀਜਨ ਲਿਜਾਉਣ ਦੇ ਪੂਰਨ ਪ੍ਰਬੰਧ
ਨਹੀਂ ਹਨ। ਇੱਕ ਆਕਸੀਜਨ ਟੈਂਕਰ ਨੂੰ ਭਾਰਤ ਦੇ ਇੱਕ ਸਿਰੇ ਤੋਂ ਦੂਜੇ
ਸਿਰੇ ਤੱਕ ਜਾਣ ਲਈ 4 ਕੁ ਦਿਨ ਲੱਗਦੇ ਹਨ। ਵਾਪਸ ਪਰਤਣ ਤੱਕ ਪੂਰੇ 10 ਕੁ ਦਿਨ ਲੱਗ
ਜਾਂਦੇ ਹਨ। ਇਸ ਟੈਂਕਰ ਦਾ ਖ਼ਰਚ 45 ਲੱਖ ਪੈਂਦਾ ਹੈ। ਇੱਕ ਆਕਸੀਜਨ ਦਾ
ਸਿਲੰਡਰ 10,000 ਦਾ ਪੈਂਦਾ ਹੈ ਜੋ 300 ਰੁਪੈ ਵਿਚ ਵੇਚਿਆ ਜਾਂਦਾ ਹੈ।
ਸਵਾਲ ਇਹ ਹੈ ਕਿ ਕੀ ਆਕਸੀਜਨ ਹੋਰ ਮੁਲਕਾਂ ਤੋਂ ਮੰਗਵਾਉਣ ਦੀ ਲੋੜ ਹੈ? ਬਿਲਕੁਲ
ਨਹੀਂ! ਸਿਰਫ਼ ਸਟੀਲ ਪਲਾਂਟਾਂ ਦਾ ਕੰਮ ਅੱਧਾ ਕਰ ਦਿੱਤਾ ਜਾਵੇ ਤਾਂ
ਹਜ਼ਾਰਾਂ ਮਰੀਜ਼ ਬਚ ਸਕਦੇ ਹਨ ਕਿਉਂਕਿ ਲਿਕੂਇਡ ਆਕਸੀਜਨ ਦਾ ਭੰਡਾਰ ਭਾਰਤ
ਵਿਚ ਪਿਆ ਹੈ!
ਗੱਲ ਉੱਥੇ ਹੀ ਟਿਕੀ ਹੈ! ਇਸ ਸਭ ਲਈ ਜ਼ਿੰਮੇਵਾਰ ਕੌਣ? ਕੀ ਸਾਡੇ ਕੋਲ ਪੜ੍ਹੇ
ਲਿਖੇ ਜਾਂ ਸਮਝਦਾਰ ਲੋਕਾਂ ਦੀ ਘਾਟ ਹੈ? ਉਹ ਸਿਆਸਤ ਵਿਚ ਕਿਉਂ ਨਹੀਂ ਜਾਂਦੇ? ਕੌਣ
ਆਪਣੀਆਂ ਵੋਟਾਂ ਦੀ ਦੁਰਵਰਤੋਂ ਕਰ ਕੇ ਇਨ੍ਹਾਂ ਸਮਝਦਾਰ ਲੋਕਾਂ ਨੂੰ ਦਰਕਿਨਾਰ ਕਰਦਾ
ਹੈ?
ਜੇ ਆਪਣੀ ਮੌਤ ਦੇ ਜਾਂ ਆਪਣੇ ਲੁੱਟੇ ਜਾਣ ਦੇ ਜ਼ਿੰਮੇਵਾਰ ਅਸੀਂ ਹਾਂ ਤਾਂ ਫਿਰ
ਸਹੀ ਵੀ ਅਸੀਂ ਹੀ ਕਰਨਾ ਹੈ! ਕਦੋਂ? ਆਖ਼ਰ ਕਦੋਂ ਕੁੰਭਕਰਨੀ ਨੀਂਦਰ ਤੋਂ ਜਾਗਾਂਗੇ?
ਇੱਕ ਸਿਆਣਾ ਸਿਆਸਤਦਾਨ ਹੀ ਵੇਲੇ ਸਿਰ ਸਹੀ ਕਦਮ ਪੁੱਟ ਕੇ ਅਤੇ ਕਿਹੜੇ ਕੰਮ ਨੂੰ
ਤਰਜੀਹ ਦੇਣੀ ਹੈ, ਬਾਰੇ ਚੰਗਾ ਫ਼ੈਸਲਾ ਲੈ ਸਕਦਾ ਹੈ।
ਅਖ਼ੀਰ ਵਿਚ ਸਿਰਫ਼ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਸਾਡੇ ਯੋਗਦਾਨ ਨੂੰ
ਬਾਖ਼ੂਬੀ ਸਮਝਾ ਦਿੰਦਾ ਹੈ।
ਇੱਕ ਸਮੁੰਦਰੀ ਤੂਫ਼ਾਨ ਬਾਅਦ ਹਜ਼ਾਰਾਂ ਮੱਛੀਆਂ ਕਿਨਾਰੇ ਬਾਹਰ ਤੜਫ਼ ਰਹੀਆਂ ਸਨ।
ਉੱਥੇ ਇੱਕ ਸੱਤ ਸਾਲਾਂ ਦਾ ਬੱਚਾ ਆਪਣੀ ਮਾਂ ਨਾਲ ਬਹਿ ਕੇ ਸਾਰਾ ਨੁਕਸਾਨ ਵੇਖ ਰਿਹਾ
ਸੀ। ਤੜਫ਼ਦੀਆਂ ਮੱਛੀਆਂ ਨੂੰ ਵੇਖ ਉਸ ਨੇ ਇੱਕ ਮੱਛੀ ਨੂੰ ਚੁੱਕ ਕੇ ਵਾਪਸ ਸਮੁੰਦਰ
ਵਿਚ ਸੁੱਟ ਦਿੱਤਾ। ਮੱਛੀ ਤੈਰਦੀ ਹੋਈ ਅਗਾਂਹ ਲੰਘ ਗਈ। ਇੰਜ ਹੀ ਉਸ ਨੇ 20-25 ਹੋਰ
ਮੱਛੀਆਂ ਸਮੁੰਦਰ ਵਿਚ ਸੁੱਟੀਆਂ ਤਾਂ ਉਸ ਦੀ ਮਾਂ ਕਹਿਣ ਲੱਗੀ, ‘‘ਇਸ ਨਾਲ ਕੀ ਫ਼ਰਕ
ਪੈਣਾ? ਤੂੰ ਸਿਰਫ਼ ਆਪਣਾ ਵਕਤ ਜ਼ਾਇਆ ਕਰ ਰਿਹੈਂ! ਕਿੰਨੀਆਂ ਬਚਾ ਲਵੇਂਗਾ।’’ ਬੱਚਾ
ਅੱਗੋਂ ਅੱਖਾਂ ਪੂੰਝਦਾ ਹੋਇਆ ਬੋਲਿਆ, ‘‘ਮਾਂ ਤੈਨੂੰ ਤੇ ਮੈਨੂੰ ਫ਼ਰਕ ਨਾ ਵੀ ਪਵੇ,
ਪਰ ਜਿਹੜੀ ਇੱਕ ਮੱਛੀ ਬਚ ਗਈ, ਉਸ ਨੂੰ ਜ਼ਰੂਰ ਫ਼ਰਕ ਪੈਣਾ ਹੈ।’’
ਬਿਲਕੁਲ ਇਹੋ ਕੁੱਝ ਸਾਡੇ ਉੱਤੇ ਲਾਗੂ ਹੁੰਦਾ ਹੈ। ਚੁਫ਼ੇਰੇ ਮੌਤ ਦਾ ਤਾਂਡਵ
ਵੇਖਦੇ ਹੋਏ ਜੇ ਅਸੀਂ ਸਿਰਫ਼ ਮਾਸਕ ਪਾ ਕੇ ਇੱਕ ਦੀ ਵੀ ਜਾਨ ਬਚਾ ਸਕਦੇ
ਹਾਂ ਤਾਂ ਉਸ ਜਣੇ ਨੂੰ ਤੇ ਉਸ ਦੇ ਟੱਬਰ ਨੂੰ ਤਾਂ ਫ਼ਰਕ ਪੈਂਦਾ ਹੀ ਹੈ। ਜੇ ਹਰ ਜਣਾ
ਇਹ ਜ਼ਿੰਮੇਵਾਰੀ ਸਮਝ ਲਵੇ ਤਾਂ ਅਸੀਂ ਰਲ ਮਿਲ ਕੇ ਇਹ ਜੰਗ ਜਿੱਤ ਸਕਦੇ ਹਾਂ।
ਪਰ, ਇਹ ਨਾ ਭੁੱਲਿਓ ਕਿ ਅਸਲ ਮੁਜਰਮ ਕੌਣ ਹੈ?
'ਮਰਦਾਸ ਹਾਈ ਕੋਰਟ' ਨੇ ਤਾਂ 'ਇਲੈਕਸ਼ਨ ਕਮਿਸ਼ਨ' ਵਾਲਿਆਂ ਉੱਤੇ 302 ਦਾ ਮੁਕੱਦਮਾ
ਦਰਜ ਕਰਨ ਨੂੰ ਕਹਿ ਦਿੱਤਾ ਹੈ। ਕੀ ਹੁਣ ਅਸੀਂ ਆਪਣੀਆਂ ਵੋਟਾਂ ਦੀ ਸਹੀ ਵਰਤੋਂ ਕਰਨਾ
ਸਿੱਖ ਸਕਾਂਗੇ ਜਾਂ ਹਾਲੇ ਹੋਰ ਮੌਤਾਂ ਦੀ ਉਡੀਕ ਕਰਾਂਗੇ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ: br>
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਕੀ
ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੀਂ
ਕਿਸਮ ਦੀ ਅਗਨ ਪ੍ਰੀਖਿਆ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੇਲ
- ਬੇਸ਼ਕੀਮਤੀ ਪੱਤਾ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
20ਵੀਂ
ਸਦੀ ਦਾ ਚੋਟੀ ਦਾ ਸਾਇੰਸਦਾਨ - ਡਾ. ਨਰਿੰਦਰ ਕਪਾਨੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੁਹੱਬਤ
ਦੀ ਕੈਮਿਸਟਰੀ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਆਓ
ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਵਿਡ
ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬ
ਰੇਗਿਸਤਾਨ ਬਣਨ ਵੱਲ ਨੂੰ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਰੋਣਾ
ਵੀ ਸਿਹਤ ਲਈ ਚੰਗਾ ਹੈ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਨੂੰ ਕਾਬੂ ਕਰਨ ਵਾਲੀ ਮਸ਼ੀਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਅਤੇ ਬੱਚੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕੋਵਿਡ
ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ? ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਸਵਰਗ ਜਾਣੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਇਮਿਊਨ
ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਸੰਬੰਧੀ ਕੁੱਝ ਸ਼ੰਕੇ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|