|
|
ਵਿਗਿਆਨ
ਪ੍ਰਸਾਰ |
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ
(14/11/2021) |
|
|
|
'ਕੰਪਿਊਟਰ
'ਤੇ ਮਿਆਰੀ ਪੰਜਾਬੀ: ਮਹਾਂ-ਮਸਲਾ' ਮੌਜੂਦਾ ਕੰਪਿਊਟਰ ਯੁੱਗ ਵਿੱਚ, ਅੱਜ ਤੋਂ
ਲੱਗਭੱਗ ਛੇ ਸਾਲ ਪਹਿਲਾਂ ਪੰਜਾਬੀ ਦੀ ਦੁਨੀਆਂ ਵਿੱਚ ਅਚੰਭਿਤ ਅਤੇ ਇਨਕਲਾਬੀ ਘਟਨਾ
ਵਾਪਰੀ ਸੀ। ਇਸ ਨਵੇਂ ਯੁੱਗ ਦੇ ਆਗ਼ਾਜ਼ ਦੀ ਖ਼ਬਰ ਕੁੱਝ ਕੁ ਰੋਸ਼ਨ ਦਿਮਾਗਾਂ ਨੂੰ
ਹੋਈ ਜੋ ਕਹਿ ਉੱਠੇ ਸਨ “ਪੰਜਾਬੀ ਵਿਕਾਸ ਮੰਚ ਯੂ:ਕੇ:” ਨੇ ਯੂਨੀਕੋਡ ਲਿਖਤ ਵਿਧਾਨ
‘ਤੇ ਅਧਾਰਿਤ ਸੰਸਾਰ ਦਾ ਪਹਿਲਾ ਭੌਤਿਕੀ, ਇੰਸਕ੍ਰਿਪਟ ਕੀਬੋਰਡ ਬਣਾ ਲਿਆ !” ਇਹ
ਖ਼ਬਰ ਅਜੋਕੇ ਲੋਕ-ਮਾਧਿਅਮ ਤੇ ਅੱਗ ਵਾਂਗ ਫੈਲ ਜਾਣੀ ਚਾਹੀਦੀ ਸੀ। ਨਹੀਂ ਵੀ ਤਾਂ
ਘੱਟੋ ਘੱਟ ਪੰਜਾਬੀ ਸਫਾਂ ਵਿੱਚ ਤਾਂ ਇਸਦੀ ਗੱਲ ਚੱਲਣੀ ਲਾਜ਼ਮੀ ਸੀ। ਪਰ ਇਹ ਨਹੀਂ
ਹੋਇਆ। ਇਸਦੇ ਅਨੇਕਾਂ, ਅਜੀਬੋ ਗਰੀਬ ਅਤੇ ਵਿਲੱਖਣ ਕਾਰਨ ਸਨ ਅਤੇ ਉਹ ਅੱਜ ਵੀ ਹਨ।
ਇਹਨਾਂ ਬਾਰੇ ਵੀ ਇਸ ਲੇਖ ਵਿੱਚ ਜ਼ਿਕਰ ਕਰਾਂਗੇ। ਸ਼ਾਇਦ ਉਹ ਲੋਕ ਵੀ ਜਾਣ ਲੈਣ ਕਿ
ਪੰਜਾਬੀ ਦੀ ਹਰ ਸਮੱਸਿਆ ਹੀ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਨੇ ਹੀ ਪੂਰੀ ਨਹੀਂ ਕਰਨੀ
ਹੁੰਦੀ। ਇਸਦੀ ਪੂਰਤੀ ਵਿੱਚ ਲੋਕਾਂ ਦਾ ਵੀ ਬਰਾਬਰ ਦਾ ਹੱਥ ਹੁੰਦਾ ਅਤੇ ਇਹ ਹੋਣਾ ਵੀ
ਚਾਹੀਦਾ ਹੈ। ਕਿਉਂਕਿ ਭਾਸ਼ਾ ਦਾ ਨਾਲ਼ ਸਮਾਜ ਦਾ ਹਰ ਮੁਆਸ਼ਰਾ ਜੁੜਿਆ ਹੁੰਦਾ ਹੈ।
ਬਹੁਤੇ ਹੁਨਰ ਅਸੀਂ ਸਮਾਜ ਵਿੱਚ ਵਿੱਚਰਦਿਆਂ ਹੀ ਸਿੱਖਦੇ ਹਾਂ। ਸਾਡੇ ਆਪਣੇ
ਵੀ ਤਾਂ ਸਮਾਜ ਪ੍ਰਤੀ ਕੁੱਝ ਫ਼ਰਜ਼ ਹੁੰਦੇ ਹਨ ਅਤੇ ਉਹਨਾਂ ਨੂੰ ਪਛਾਨਣਾ ਅਤੇ ਅਤੇ
ਉਹਨਾਂ ਦੀ ਪੂਰਤੀ ਲਈ ਬਣਦਾ ਯੋਗਦਾਨ ਪਾਉਣਾ ਹੁੰਦਾ ਹੈ।
ਪਿਛਲੇ ਦਸ ਸਾਲ
ਦੇ ਸਰਵੇਖਣ ਸਫ਼ਰ ਦੌਰਾਨ ਸਾਨੂੰ ਅਜਬ ਤਜਰਬੇ ਹੋਏ। ਆਓ, ਪਹਿਲਾਂ ਤੁਹਾਨੂੰ ਇੱਕ
ਰੋਚਕ ਹੱਡਬੀਤੀ ਸੁਣਾਈਏ।
ਸਾਲ 2006 ਵਿੱਚ 'ਪੰਜਾਬੀ ਅਕਾਦਮੀ ਲੈੱਸਟਰ'
ਵੱਲੋਂ ਪਹਿਲੀ 'ਅੰਤਰ-ਰਾਸ਼ਟਰੀ ਕਾਨਫ੍ਰੰਸ' ਦਾ ਪ੍ਰਬੰਧ 'ਕੈਪੀਟਲ ਬਿਲਡਿੰਗ' ਵਿੱਚ
ਕੀਤਾ ਗਿਆ। ਇਸ ਵਿੱਚ ਵਤਨ ਪੰਜਾਬ ਤੋਂ ਇਲਾਵਾ ਯੂਰਪ, ਕਨੇਡਾ ਅਤੇ ਪਾਕਿਸਤਾਨ ਤੋਂ
ਅਨੇਕਾਂ ਲੇਖਕ ਅਤੇ ਕਲਾਕਾਰ ਸਾਡੇ ਸੱਦੇ ਤੇ ਹੁੰਮ-ਹੁਮਾ ਕੇ ਪਹੁੰਚੇ। ਉਹਨਾਂ ਦੇ
ਖਾਣ ਪੀਣ, ਸਾਂਭ ਸੰਭਾਲ਼ ਅਤੇ ਰਿਹਾਇਸ਼ ਤੋਂ ਇਲਾਵਾ ਉਹਨਾਂ ਨੂੰ ਹਵਾਈ ਸਫ਼ਰ ਦਾ
ਕਿਰਾਇਆ ਦੇਣਾ ਵੀ ਸਾਡਾ ਫ਼ਰਜ਼ ਅਤੇ ਜ਼ੁੰਮਵਾਰੀ ਸੀ। ਇਸ ਸਾਰੇ ਬੰਦੋਬਸਤ ਵਿੱਚ ਸਾਡਾ
ਵੀ ਆਟੇ ‘ਚ ਲੂਣ ਵਰਗਾ ਮਾੜਾ ਮੋਟਾ ਯੋਗਦਾਨ ਰਿਹਾ। ਜਿਸ ਖ਼ਾਸ ਘਟਨਾ ਦਾ ਜ਼ਿਕਰ ਕਰਨ
ਲਈ ਮੈਨੂੰ ਇਹ ਸਭ ਦੱਸਣਾ ਪਿਆ, ਉਹ ਇਹ ਕਿ ਇਸਦੇ ਤਿੰਨ ਦਿਨਾ ਪ੍ਰੋਗਰਾਮ ਵਿੱਚ,
ਆਖ਼ਰੀ ਦਿਨ ਡਾ. ਬਲਦੇਵ ਕੰਦੋਲਾ ਅਤੇ ਮੇਰੇ ਵੱਲੋਂ ਵੀ ਇੱਕ ਸੈਸ਼ਨ ਨੂੰ ਅੰਜਾਮ ਦੇਣ
ਲਈ ਤਿਆਰੀ ਕੀਤੀ ਗਈ। ਸਾਡੇ ਸੈਸ਼ਨ ਦਾ ਨਾਮ ਸੀ “ਕੰਪਿਊਟਰ ਦੀ ਵਰਤੋਂ ਅਤੇ ਪੰਜਾਬੀ
ਫੌਂਟ” ਜਿਸਦਾ ਮੁੱਖ ਮੰਤਵ ਉਹਨੀਂ ਦਿਨੀਂ ਕਿਸੇ ਇੱਕ ਫੌਂਟ ਨੂੰ ਮਿੱਥ ਕੇ ਸਭ ਵਲੋਂ
ਉਸ ਤੇ ਸਹਿਮਤ ਹੋਣਾ ਸੀ ਤਾਂ ਕਿ ਕੰਪਿਊਟਰ ਤੇ ਪੰਜਾਬੀ ਨੂੰ ਦਰਪੇਸ਼ ਮੁਸ਼ਕਲਾਂ ਨਾਲ਼
ਨਜਿੱਠਿਆ ਜਾ ਸਕੇ ਜਾਂ ਉਹਨਾਂ ਨੂੰ ਕੰਮ ਸੇ ਕੰਮ ਟਾਲ਼ਿਆ ਹੀ ਜਾ ਸਕੇ। ਪਰ ਅਚੰਭਾ
ਕਿ ਸਾਡੇ ਤੌਖ਼ਲੇ ਦੀ ਗੱਲ ਬਹੁਤਿਆਂ ਦੇ ਤਾਂ ਸਿਰਾਂ ਉੱਤੋਂ ਦੀ ਗੁਜ਼ਰ ਗਈ ਅਤੇ ਉਹ
ਸਾਰੇ ਹੀ ਆਪਣੇ ਜਸ਼ਨਾਂ ਵਿੱਚ ਮਸਤ ਰਹੇ। ਸਭ ਨੇ ਸਾਡੇ ਚਿੰਤਾਜਨਕ ਵਿਸ਼ੇ ਨੂੰ, ਬਿਨ
ਸੋਚੇ ਵਿਚਾਰੇ, ਉੱਥੇ ਹੀ ਪਾੜ ਕੇ ਸੁੱਟ ਦਿੱਤਾ। ਪਰ ਅਸੀਂ ਨਿਰਾਸ਼ ਜ਼ਰਾ ਵੀ ਨਹੀਂ
ਹੋਏ। ਇਹ ਆਪਣੇ ਆਪ ਵਿੱਚ ਸਾਡਾ ਪਹਿਲਾ, ਖੱਟੇ ਰੰਗ ਦਾ ਤਜਰਬਾ ਸੀ। ਸਾਡੇ
ਅਗਲੇ ਲੰਮੇ ਪੈਂਡੇ ਵਿੱਚ ਇਸਦਾ ਦਾ ਫ਼ਾਇਦਾ ਇਹ ਹੋਇਆ ਕਿ ਇਹ ਸਾਡੇ ਤਜਰਬਿਆਂ ਦੀ
ਕੁੜੱਤਣ ਨੂੰ ਝਟਪਟ ਹੀ ਘੱਟ ਕਰ ਦਿੰਦਾ ਰਿਹਾ।
ਸਾਡੇ ਲਈ ਹੈਰਾਨੀ ਦੀ ਗੱਲ
ਇਹ ਵੀ ਸੀ ਕਿ ਭਾਵੇਂ ਉਹਨੀਂ ਦਿਨੀਂ ਪੰਜਾਬੀ ਯੂਨੀਕੋਡ ਵਿਧਾਨ ਬਣ ਚੁੱਕਾ ਸੀ ਪਰ
ਪੰਜਾਬ ਦੇ ਕਿਸੇ ਵੀ ਕੰਪਿਊਟਰ ਮਾਹਰ, ਸਰਕਾਰੀ ਜਾਂ ਗ਼ੈਰ ਸਰਕਾਰੀ ਸੰਸਥਾ ਜਾਂ
ਯੂਨੀਵਰਸਿਟੀ ਨੇ ਇਸ ਉੱਤੇ ਕੋਈ ਕੰਮ ਤਾਂ ਕੀ ਕਰਨਾ ਸੀ, ਇਸ ਪਾਸੇ ਕੋਈ ਧਿਆਨ ਵੀ
ਨਹੀਂ ਸੀ ਦਿੱਤਾ। ਲਗਦਾ ਹੈ ਉਹ ਵੀ ਸਾਡੇ ਮਹਿਮਾਨ ਲਿਖਾਰੀਆਂ ਵਾਂਗ ਮਸਤ ਹੀ ਰਹੇ
ਹੋਣਗੇ। ਹਰ ਕੋਈ ਆਪਣੀ ਟਿੰਡ ਵਿੱਚ, ਆਪਣਾ ਹੀ ਕਾਨਾ ਪਾਈ ਬੈਠਾ ਸੀ। ਬੱਸ, ਮਸਤ ਸੀ
ਹਰ ਕੋਈ। ਮੁੱਠੀ ਭਰ ਲੋਕ ਹੀ ਸਾਡੀ ਸਮੱਸਿਆ ਨੂੰ ਸਮਝਦੇ ਅਤੇ ਮਹਿਸੂਸ ਕਰਦੇ ਸਨ,
ਪਰ ਕੋਈ ਵੀ ਇਸਦਾ ਹੱਲ ਕੱਢਣ ਜਾਂ ਲੱਭਣ ਲਈ ਤਿਆਰ ਨਹੀਂ ਸੀ ਜਾਂ ਚਾਹੁੰਦਾ ਹੀ ਨਹੀਂ
ਸੀ। ਕੱਢਣਾ ਵੀ ਕਿਸ ਨੇ ਸੀ, ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਅਸਲ ਸਮੱਸਿਆ ਹੈ ਕੀ?
ਇਸ ਸਥਿਤੀ ਵਿੱਚ ਉਸਦਾ ਹੱਲ ਕੀ ਨਿੱਕਲ਼ਣਾ ਸੀ? ਜਿਸਦੇ ਹੱਥ ਜੋ ਵੀ ਸੀ, ਉਹ ਵਰਤੀ ਜਾ
ਰਿਹਾ ਸੀ। ਉਹ ਇਸ ਗੱਲੋਂ ਬੇਖ਼ਬਰਾ ਕਿ ਆਉਣ ਵਾਲ਼ੀ ਪੀੜ੍ਹੀਆਂ ਉੱਤੇ ਉਹਨਾਂ ਦੇ ਇਸ
ਭੰਬਲ਼ਭੂਸੇ ਦਾ ਕੀ ਅਸਰ ਹੋਵੇਗਾ?
ਗੱਲ ਕੀ ਹਰ ਕੋਈ ਆਪਣੀ ਧੁਨ ਵਿੱਚ ਮਸਤ
ਰਿਹਾ। ਤੁਸੀਂ ਸੋਚੋ ਇਸ ਹਾਲਤ ਵਿੱਚ ਸ਼ਿੰਦਰ ਅਤੇ ਬਲਦੇਵ ਦੀ ਕਿਸ ਨੇ ਸੁਣਨੀ ਸੀ?
ਮੈਨੂੰ ਅੱਜ ਵੀ ਚੰਗੀ ਤਰਾਂ ਯਾਦ ਹੈ ਕਿ ਸੈਸ਼ਨ ਦੌਰਾਨ 'ਬੀਬੀਸੀ ਏਸ਼ੀਅਨ ਨੈਟਵਰਕ'
ਦੇ ਪੰਜਾਬੀ ਪ੍ਰੋਗਰਾਮ ਦੀ ਮੇਜ਼ਬਾਨ ਗੁਰਪ੍ਰੀਤ ਕੌਰ ਨੇ ਬਹੁਤ ਹੀ ਢੁਕਵੇਂ ਸੁਝਾਅ
ਦਿੱਤੇ ਕਿ ਪੰਜਾਬੀ ਸਕੂਲਾਂ ਦੇ ਬੱਚਿਆਂ ਨੂੰ ਇੱਕ ਬਹੁਸੰਮਤੀ ਪ੍ਰਵਾਨਗੀ ਵਾਲ਼ੇ
ਫੌਂਟ ਨਾਲ਼ ਜੋੜਨਾ ਬਹੁਤ ਹੀ ਜ਼ਰੂਰੀ ਸੀ। ਪਰ ਇਹ ਕਿਸੇ ਦੇ ਵੀ, ਨਾ ਹੀ ਉਦੋਂ ਸਮਝ
ਪਈ ਸੀ ਅਤੇ ਨਾ ਹੀ ਹੁਣ ਪੈ ਰਹੀ ਹੈ। ਕਈ ਲੇਖਕਾਂ ਨੇ ਤਾਂ ਇਹ ਵੀ ਸੁਝਾਅ ਦਿੱਤੇ ਕਿ
ਬੱਚੇ ਰੋਮਨ ਅੱਖਰਾਂ ਵਿੱਚ ਹੀ ਪੰਜਾਬੀ ਲਿਖ ਕੇ ਖੁਸ਼ ਹਨ ਅਤੇ ਉਹ ਸਭ ਲਈ ਠੀਕ ਹੈ।
ਉਹ ਸਾਰੇ ਹੀ ਸਮਝਦੇ ਲੈਂਦੇ ਹਨ। ਮੇਰੇ ਕਾਲਜ ਵੇਲੇ ਦੇ ਉਸਤਾਦ ਪ੍ਰੋ. ਮੰਗਤ
ਭਾਰਦ੍ਵਾਜ ਜੀ ਦਾ ਤਰਕ ਸੀ ਕਿ ਰੋਮਨ ਅੱਖਰਾਂ ਵਿੱਚ ਲਿਖ ਕੇ ਦਿਖਾਇਆ ਜਾਵੇ ਕਿ “ਮੈਂ
ਤੱਤੀ ਤੱਤੀ ਚਾਹ ਪੀਣੀ ਹੈ।“ ਖ਼ੈਰ, ਪੰਚਾਂ ਦਾ ਕਿਹਾ ਸਿਰ ਮੱਥੇ … ਪਰ
ਪਰਨਾਲ਼ਾ ਉਦੋਂ ਵੀ ਉੱਥੇ ਹੀ ਸੀ ਅਤੇ ਅੱਜ ਵੀ ਹੈ।
ਮਹੱਤਵਪੂਰਨ ਗੱਲ ਤਾਂ
ਇਹ ਵੀ ਹੈ, ਕਿ ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਸੰਸਾਰ ਭਰ ਦੇ ਕਰੋੜਾਂ ਪੰਜਾਬੀਆਂ
ਨੂੰ ਆਪਣੀ ਮਾਤ ਭਾਸ਼ਾ ਨਾਲ਼ ਲੋਹੜੇ ਦਾ ਮੋਹ, ਪਿਆਰ ਹੈ। ਇਸ ਬਾਰੇ ਆਪਾਂ
ਸਾਰੇ ਹੀ ਅਖ਼ਬਾਰਾਂ, ਰਸਾਲਿਆਂ ਅਤੇ ਇੰਟਰਨੈੱਟ ਤੇ ਪੜ੍ਹਦੇ ਹੀ ਰਹਿੰਦੇ ਹਾਂ।
ਯੂਟਿਊਬਰ ਟੀ.ਵੀ. ਚੈਨਲਾਂ ਉੱਤੇ ਤਾਂ ਪੰਜਾਬੀ ਦਾ ਕੋਈ ਨਾ ਕੋਈ ਮਸਲਾ ਨਿੱਤ ਦਿਨ ਹੀ
ਭਖ਼ਿਆ ਹੀ ਰਹਿੰਦਾ ਹੈ। ਪਰ ਇਸ ਸਭ ਕਾਸੇ ਦੇ ਬਾਵਜੂਦ ਵੀ ਲਗਦਾ ਹੈ ਕੰਪਿਊਟਰ ਦਾ
ਵਿਸ਼ਾ ਪੰਜਾਬੀਆਂ ਦੇ ਵੱਸ ਦੀ ਗੱਲ ਹੀ ਨਹੀਂ।
ਬ੍ਰਤਾਨੀਆ ਦੀ ਗੱਲ ਕਰੀਏ
ਤਾਂ ਪੰਜਾਬੋਂ ਪੜ੍ਹ ਕੇ ਆਏ ਸਾਰੇ ਲੇਖਕਾਂ ਲਈ ਤਾਂ ਇਹ ਅਸਲੋਂ ਹੀ ਨਵੀਂ ਅਤੇ
ਅਦਭੁੱਤ ਗੱਲ ਸੀ। ਖ਼ੈਰ, ਸ਼ਾਬਾਸ਼ੇ ਉਹਨਾਂ ਦੇ ਕਿ ਉਹਨਾਂ ਔਹੁੜ ਪਹੁੜ ਕਰਕੇ, ਦੇਖੋ
ਦੇਖੀ, ਪੁੱਛ ਦੱਸ ਕੇ ਜਾਂ ਮੰਗਵੀਂ ਮੱਦਦ ਲੈ ਕੇ ਕੰਪਿਊਟਰ ‘ਤੇ ਅੰਗ੍ਰੇਜ਼ੀ ਦੀਆਂ
ਧ੍ਵਨੀਆਂ ਦੁਆਲ਼ੇ ਸਿਰਜੇ ਗਏ ਲਿਖਤ ਵਿਧਾਨ ਸਿੱਖਣ ਅਤੇ ਵਰਤਣ ‘ਚ ਕਾਮਯਾਬੀ ਹਾਸਲ ਕਰ
ਹੀ ਲਈ।
ਆਮ ਤੌਰ ਤੇ ਲਿਖਾਰੀਆਂ ਵਿੱਚ 'ਧਨੀ ਰਾਮ ਚਾਤ੍ਰਿਕ' ਅਤੇ 'ਅਨਮੋਲ
ਲਿੱਪੀ' ਦੋ ਫ਼ੌਂਟ ਹੀ, ਅੰਨ੍ਹਿਆਂ ਵਿੱਚ ਕਾਣੇ ਰਾਜੇ ਸਨ। ਸਹੀ ਸਿਖਲਾਈ ਕਿਸੇ ਨੇ ਵੀ
ਨਹੀਂ ਲਈ। ਉਹਨਾਂ ਦੀ ਕੰਪਿਊਟਰ ਵਰਤੋਂ ਸਬੰਧੀ ਅਨਪੜ੍ਹਤਾ ਦਾ ਪੰਜਾਬੀ ਕੰਪਿਊਟਰ
ਮਾਹਰਾਂ ਨੇ ਖ਼ੂਬ ਫ਼ਾਇਦਾ ਉਠਾਇਆ। ਕਿਸੇ ਨੇ ਵੀ 'ਭਾਰਤੀ ਸੂਚਨਾ ਮੰਤ੍ਰਾਲੇ' ਤੋਂ
ਪ੍ਰਵਾਣਿਤ ਅਦਾਰੇ ਸੀਡੈਕ (CDAC) ਵਲੋਂ ਤਿਆਰ ਕੀਤਾ ਅਤੇ ਮਾਈਕ੍ਰੋਸੌਫ਼ਟ ਤੇ ਐਪਲ
ਵਲੋਂ ਪ੍ਰਵਾਨਿਤ ਪੰਜਾਬੀ ਲਿਖਤ ਵਿਧਾਨ, 'ਇੰਸਕ੍ਰਿਪਟ' (ਯੂਨੀਕੋਡ) ਕੀਬੋਰਡ ਬਾਰੇ
ਜਾਨਣ ਦਾ ਯਤਨ ਹੀ ਨਹੀਂ ਕੀਤਾ ਜਿਸਦਾ ਨਤੀਜਾ ਇਹ ਹੋਇਆ ਕਿ ਪੰਜਾਬੀ ਦੇ ਸੈਂਕੜੇ
ਲਿਖਤ ਵਿਧਾਨ (ਕੀਬੋਰਡ) ਪੈਦਾ ਹੋ ਗਏ। ਇੱਕ ਦੀ ਸੁਰ ਦੂਜੇ ਨਾਲ਼ ਕਿਵੇਂ ਰਲ਼ ਸਕਦੀ
ਸੀ? - ਸੋ ਉਹ ਰਲ਼ੀ ਹੀ ਨਹੀਂ ਜਿਸਦਾ ਕਾਰਨ ਅੱਜ ਵੀ ਕੀਬੋਰਡਾਂ ਦੀ ਘੜਮੱਸ ਜਾਰੀ ਹੈ,
ਜਿਸਨੂੰ ਸਾਰੇ ਪੰਜਾਬੀ “ਫ਼ੌਂਟ” ਹੀ ਦੱਸੀ ਜਾਂਦੇ ਹਨ ਜਿਵੇਂ ਕਿ 'ਅਸੀਸ', 'ਜੁਆਏ'
ਆਦਿ।
ਪਹਿਲੀਆਂ ਵਿੱਚ ਜਿਹੜੇ ਦੋ ਸਭ ਤੋਂ ਵੱਧ ਪ੍ਰਚੱਲਤ ਹੋਏ, ਉਹਨਾਂ ਦਾ
ਜ਼ਿਕਰ ਉੱਪਰ ਕਰ ਹੀ ਦਿੱਤਾ ਹੈ। ਇਹਨਾਂ ਦੋਹਾਂ ਵਿਧਾਨਾਂ (ਕੀਬੋਰਡਾਂ) ਵਿੱਚ ਜਿੱਥੇ
ਕਾਫੀ ਸਮਾਨਤਾ ਸੀ ਉੱਥੇ ਹੀ ਵਖਰੇਵਾਂ ਵੀ ਸੀ। ਭਾਵੇਂ ਦੋਹਾਂ ਵਿੱਚ ‘ਪੀ ਨਾਲ਼
ਪੱਪਾ’ – ‘ਜੇ ਨਾਲ਼ ਜੱਜਾ’ ਤੇ ‘ਬੀ ਨਾਲ਼ ਬੱਬਾ’ ਪੈ ਜਾਂਦਾ ਹੈ। ਪਰ ਡ, ਢ, ਗੱਗੇ
ਪੈਰ ਤੇ ਜੱਜੇ ਪੈਰ ਬਿੰਦੀ ਦੇ ਵੱਖਰੇ ਨਿਯਮ ਸਨ। ਏਸੇ ਤਰਾਂ ਕਈ ਕੁੱਝ ਹੋਰ ਲਗੜਮ
ਪਗੜਮ ਵੱਖਰਾ ਹੀ ਸੀ। ਗੱਲ ਕੀ ਔਖੇ ਸੌਖੇ ਹੋ ਕੇ ਸਾਡੇ ਲੋਕ, ਸਮੇਤ ਲਿਖਾਰੀ ਵਰਗ,
ਪੰਜਾਬੀ ਲਿਖਣ ਲੱਗ ਪਏ। ਸਭ ਦੀ ਬੱਲੇ ਬੱਲੇ।
ਪਰ ਸਭ ਤੋਂ ਵੱਡਾ ਨਸੂਰ ਜੋ
ਅੱਜ ਵੀ ਸਭ ਦੇ ਅੰਦਰ ਰਿਸ ਰਿਹਾ ਹੈ, ਉਹ ਹੈ 'ਸਤਲੁਜ' ਫੌਂਟ ਜਿਹੜਾ ਕਿ ਪੰਜਾਬੀ ਦੇ
ਜੜ੍ਹਾਂ 'ਚ ਕਈ ਦਹਾਕਿਆਂ ਤੋਂ ਚੁਆਤੀ ਲਾਉਣ ਦਾ ਕੰਮ ਕਰ ਰਿਹਾ ਹੈ। ਇਸ ਬਾਰੇ ਬਹੁਤੇ
ਲੇਖਕ ਅਤੇ ਪਾਠਕ ਭਲੀ ਭਾਂਤ ਵਾਕਿਫ਼ ਹੀ ਹੋਣਗੇ। ਜ਼ਿਆਦੀ ਵਿਸਥਾਰ ਦੀ ਲੋੜ ਨਹੀਂ। ਪਰ
ਜਨਮੇਜਾ ਸਿੰਘ ਜੌਹਲ਼ ਨੇ ਮੇਰੇ ਨਾਲ ਆਪਣਾ ਸੁਪਨਾ ਸਾਂਝਾ ਕਰਦਿਆਂ ਕਿਹਾ ਕਿ ਉਹ
'ਸਤਲੁਜ' ਫੌਂਟ ਬਣਾਉਣ ਅਤੇ ਵਰਤਣ ਵਾਲ਼ਿਆਂ ‘ਤੇ ਕੇਸ ਕਰਕੇ ਉਹਨਾਂ ਨੂੰ ਸਜ਼ਾ
ਦਿਵਾਉਣੀ ਚਾਹੁੰਦੇ ਹਨ ਜਿਸਨੇ ਪੰਜਾਬੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ।
ਇਹ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਰੋੜਾ ਹੈ, ਪਰ ਕਿਸੇ ਨੂੰ ਵੀ ਇਹ
ਨਜ਼ਰ ਨਹੀਂ ਆ ਰਿਹਾ। ਪੰਜਾਬੀ ਦੇ ਅਖ਼ਬਾਰਾਂ ਅਤੇ ਸਾਹਿਤ ਪ੍ਰਕਾਸ਼ਨ ਵਾਲ਼ੇ ਸਤਲੁਜ ਦੀ
ਵਰਤੋਂ, ਸਭ ਤੋਂ ਵੱਧ ਅਤੇ ਅੱਖਾਂ ਮੀਟੀ ਕਰ ਰਹੇ ਹਨ। ਇਹ ਵੀ ਸੁਣਨ ਵਿੱਚ ਆਇਆ ਹੈ
ਕਿ ਉਹ ਯੂਨੀਕੋਡ ‘ਚ ਛਪੀ ਰਚਨਾ ਨੂੰ ਛਾਪਣ ਤੋਂ ਇਨਕਾਰੀ ਹੋ ਜਾਂਦੇ ਹਨ।
ਉੱਪਰ ਦੱਸੇ ਮੁਤਾਬਿਕ ਭਾਵੇਂ ਇਨ੍ਹਾਂ ਦੋਹਾਂ, 'ਧਨੀ ਰਾਮ ਚਾਤ੍ਰਿਕ' ਅਤੇ 'ਅਨਮੋਲ
ਲਿੱਪੀ', ਲਿਖਤ ਵਿਧਾਨਾਂ (ਕੀਬੋਰਡਾਂ) ਵਿੱਚ ਸਮਾਨਤਾ ਵੀ ਸੀ ਅਤੇ ਵਖਰੇਵਾਂ ਵੀ, ਪਰ
ਬਹੁਸੰਮਤੀ ਕਿਸੇ ਵੀ ਕੀਬੋਰਡ ਨੂੰ ਹਾਸਿਲ ਨਾ ਹੋਈ। ਬਹੁਤ ਵਾਰੀ ਦੱਸਿਆ ਜਾ ਚੁੱਕਾ
ਹੈ ਕਿ ਸਾਰੇ ਲਿਖਾਰੀ ਹੀ ਨਹੀਂ ਸਗੋਂ ਸਾਰਾ ਪੰਜਾਬੀ ਜਗਤ ਹੀ ਫੌਂਟ ਅਤੇ ਕੀਬੋਰਡ ਦੇ
ਭੰਬਲ਼ਭੂਸੇ ਵਿੱਚ ਹੀ ਉਲ਼ਝਿਆ ਪਿਆ ਹੈ। ਇਹ ਸਿਲਸਿਲਾ ਚੱਪਾ ਸਦੀ ਤੋਂ ਹੀ ਜਾਰੀ ਹੈ।
ਇਸ ਬਾਰੇ ਲੇਖ "ਕਥਾ ਪੰਜਾਬੀ ਯੂਨੀਕੋਡ ਦੀ" (http://www.5abi.com/vmanch/vm2016/03-unicode-ate-punjabi-shinder-120316.htm
) ਪੜ੍ਹਨ ਦੀ ਲੋੜ ਹੈ। ਲਗਦਾ ਹੈ ਸ਼ਾਇਦ ਇਸ ਗੰਝਲ਼ਦਾਰ ਵਿਸ਼ੇ ਨੂੰ ਭਵਿੱਖ ਵਿੱਚ ਇੱਕ
ਹੋਰ ਲੇਖ ਵਿੱਚ, ਸਰਲ ਭਾਸ਼ਾ ਵਿੱਚ ਬਿਆਨ ਕਰਨ ਦੀ ਲੋੜ ਹੈ।
ਯੂਨੀਕੋਡ ‘ਤੇ
ਅਧਾਰਿਤ ਬਣੇ ਇੰਸਕ੍ਰਿਪਟ ਕੀਬੋਰਡ ਨੂੰ ਆਪਣੇ ਵਿੰਡੋਜ਼ (ਔਪਰੇਟਿੰਗ ਸਿਸਟਮ) ਭਾਵ ਕਿ
ਚਾਲਕ ਪ੍ਰਣਾਲ਼ੀ ਵਾਲ਼ੇ 'ਡੈਸਕਟੌਪ' (ਕੰਪਿਊਟਰ) ਜਾਂ 'ਲੈਪਟੌਪ' ਉੱਤੇ ਪਾਉਣ ਜਾਂ
ਉਪਲਬਧ ਕਰਨ ਦੀ ਅਸਾਨ ਵਿਧੀ ਬਾਰੇ ਦੱਸਣਾ ਲਾਜ਼ਮੀ ਹੈ, ਜੋ ਅਸੀਂ ਜਲਦੀ ਹੀ ਆਪਣੇ
ਪਾਠਕਾਂ ਨਾਲ਼ ਸਾਂਝਾ ਕਰਾਂਗੇ। ਆਮ ਵਰਤੋਕਾਰਾਂ ਲਈ ਇਸ ਨਿੱਕੀ ਜਹੀ,’ਪੰਜਾਬੀ ਗੇਅਰ’
ਪਾਉਣ ਦੀ, ਪ੍ਰਕਿਰਿਆ ਨੂੰ ਆਪ ਸਮਝਣ ਅਤੇ ਆਪ ਹੱਥੀਂ ਕਰਨ ਦੀ ਲੋੜ ਹੈ। ਇੱਥੇ ਇਹ ਵੀ
ਦੱਸਣਾ ਸ਼ਾਇਦ ਕੁਥਾਵਾਂ ਨਹੀਂ ਹੋਵੇਗਾ ਕਿ ਦੁਨੀਆਂ ਦੀ ਕੋਈ ਵੀ ਵੈੱਬਸਾਈਟ ਤੁਹਾਨੂੰ
ਇਹ ਗੱਲ ਨਹੀਂ ਦੱਸੇਗੀ ਜਿਵੇਂ ਤੁਹਾਨੂੰ
5ਆਬੀ.ਕੌਮ ਤਰੀਕੇ ਅਤੇ ਸਲੀਕੇ ਨਾਲ਼
ਸਾਰਾ ਸਮਝਾ ਰਿਹਾ ਹੈ। ਇਸਦਾ ਮੁੱਖ ਕਾਰਨ ਇਹ ਵੀ ਕਿ ਕਿਸੇ ਹੋਰ ਵੈੱਬਸਾਈਟ ਤੇ
ਇੰਸਕ੍ਰਿਪਟ ਦੀ ਗੱਲ ਬਹੁਤ ਘੱਟ ਜਾਂ ਹੈ ਹੀ ਨਹੀਂ ਅਤੇ ਆਪਣੇ ਹੀ ਪੈਦਾ ਕੀਤੇ
ਭੰਬਲ਼ਭੂਸੇ ਦੀ ਗੱਲ ਵੱਧ ਹੁੰਦੀ ਹੈ। ਆਪ ਗੁਆਚਾ ਬੰਦਾ ਕਿਸੇ ਹੋਰ ਨੂੰ ਸਹੀ ਰਾਹ
‘ਤੇ ਭਲਾ ਕਿਵੇਂ ਪਾ ਸਕਦਾ ਹੈ? ਸੋ ਜਿਵੇਂ ਗੁਰੂ ਸਾਹਿਬ ਜੀ ਕਈ ਸਦੀਆਂ ਪਹਿਲਾਂ ਹੀ
ਸਮਝਾ ਗਏ ਹਨ: "ਆਪਣ ਹੱਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥" ਤੁਹਾਨੂੰ ਆਪਣਾ ਕੰਮ ਆਪ
ਹੀ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ ਅਤੇ ਪੈਣੀ ਹੈ – ਪੰਜਾਬੀਓ, ਜੇ ਪੰਜਾਬੀ ਦਾ
ਭਲਾ ਚਾਹੁੰਦੇ ਹੋ ! 'ਇੰਸਕ੍ਰਿਪਟ ਕੀਬੋਰਡ' ਦੀ ਵਰਤੋਂ ਲਈ ਤੁਹਾਨੂੰ ਜ਼ਰਾ
ਕੁ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੋਵੇਗੀ। ਬੁੱਲ੍ਹੇ ਸ਼ਾਹ ਦੇ ਕਹਿਣ ਵਾਂਗ,
"ਬੁੱਲ੍ਹਿਆ ਰੱਬ ਦਾ ਕੀ ਪਾਉਣਾ ਉੱਧਰੋਂ ਪੱਟ ਕੇ ਐਧਰ ਲਾਉਣਾ !” ਇੱਕ ਹੋਰ ਗੱਲ ਵੀ
ਮਨ ‘ਚ ਪੱਕੀ ਧਾਰ ਲਈ ਜਾਵੇ ਕਿ ਇੰਸਕ੍ਰਿਪਟ ਹੀ ਕੰਪਿਊਟਰ ਤੇ ਮਿਆਰੀ ਪੰਜਾਬੀ ਦੀ
ਵਰਤੋਂ ਦਾ ਅਸਲੀ ਅਤੇ ਸਹੀ ਲਿਖਤ ਵਿਧਾਨ ਹੈ। ਇਸ ਉੱਤੇ ਜਹਾਜ਼ ‘ਚ ਬੈਠਣ ਵੇਲੇ
ਪਾਇਲਟ ‘ਤੇ ਧਾਰੇ ਯਕੀਨ ਵਰਗਾ ਵਿਸ਼ਵਾਸ਼ ਕਰਨਾ ਪਵੇਗਾ, ਕਿ ਉਹ ਤੁਹਾਨੂੰ ਸਿੱਧਾ
ਦਿੱਲੀ ਜਾਂ ਅੰਮ੍ਰਿਤਸਰ ਹੀ ਲੈ ਕੇ ਜਾਵੇਗਾ, ਰਾਹ ਵਿੱਚ ਐਧਰ ਉੱਧਰ ਭਟਕਾਵੇਗਾ
ਨਹੀਂ। ਇੱਕ ਗੱਲ ਹੋਰ ਸਪਸ਼ਟ ਤੌਰ ਤੇ, ਧਿਆਨ ਨਾਲ਼ ਸਮਝਣ ਵਾਲ਼ੀ ਹੈ ਕਿ ਇੰਸਕ੍ਰਿਪਟ
ਲਿਖਤ ਵਿਧਾਨ ਦੀ ਸਧਾਰਨ ਵਰਤੋਂ ਲਈ ਤੁਹਾਨੂੰ ਕਿਸੇ ਭੌਤਿਕੀ ਕੀਬੋਰਡ ਦੀ ਵੀ ਲੋੜ
ਨਹੀਂ ਹੈ। ਪਰ ਅਫ਼ਸੋਸ ਪੰਜਾਬੀਆਂ ਦੇ ਦਿਮਾਗ਼ ਕੰਪਿਊਟਰ ‘ਤੇ ਮਿਆਰੀ ਪੰਜਾਬੀ
(ਯੂਨੀਕੋਡ) ਦੀ ਵਰਤੋਂ ਲਈ ਓਨੇ ਤੇਜ਼ ਨਹੀਂ ਹੋਏ ਜਿੰਨੇ ਉਹ 'ਲੋਕ ਮਾਧਿਅਮ' ਭਾਵ
‘ਸੋਮੀ’ ਜਾਂ ਸੋਸ਼ਲ ਮੀਡੀਆ ਉੱਤੇ ਤੇਜ਼ ਤਰਾਰ ਹਨ। ਇਸਦੇ ਵੀ ਅਨੇਕਾਂ ਗੁੱਝੇ ਕਾਰਨ
ਹਨ, ਜੋ ਸਾਨੂੰ ਹੌਲ਼ੀ ਹੌਲ਼ੀ ਪਤਾ ਲੱਗ ਰਹੇ ਹਨ। ਪਰ ਸਾਡੇ ਤਜਰਬੇ ਅਨੁਸਾਰ ਜੋ ਦੇਖਣ
ਵਿੱਚ ਆਇਆ ਹੈ, ਉਸ ਵਿੱਚ ਪਹਿਲੀ ਗੱਲ ਹੈ; ਮੈਂ ਨਾ ਮਾਨੂੰ, ਦੂਜੀ ਗੱਲ ਮੈਨੂੰ
ਦੂਜਿਆਂ ਤੋਂ ਵੱਧ ਪਤਾ ਹੈ, ਤੀਜੀ ਗੱਲ ਮੈਂ ਨੀ ਮੰਨਦਾ – ਮੈਂ ਨੀ ਸਿੱਖਦਾ/ਵਰਤਦਾ -
ਲਾ ਲਓ ਜ਼ੋਰ - ਭਾਵ ਪੂਰੀ ਅੜਬਾਈ।
ਇਸਨੂੰ ਤੁਸੀਂ ਢੀਠਤਾਈ ਵੀ ਕਹਿ ਸਕਦੇ
ਹੋ। ਪਰ ਅਸਲ ਵਿੱਚ ਇਸ ਅੜਬਾਈ ਦੇ ਓਹਲੇ ਵੀ ਕਈ ਰਾਜ਼ ਛੁਪੇ ਹੋਏ ਹਨ। ਮੰਨੋ ਚਾਹੇ
ਨਾ, ਇਸ ਰਾਜ਼ ਪਿੱਛੇ ਲੁਕੀ ਹੈ ਉਹਨਾਂ ਦੀ ਅਸਲੀ ਨਾ-ਸਮਝੀ, ਨਾ-ਕਾਬਲੀਅਤ, ਜਿਸਦੇ
ਜੱਗ ਜ਼ਾਹਿਰ ਹੋਣ ਤੋਂ ਉਹ ਬਹੁਤ ਡਰਦੇ ਹਨ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ
ਕੰਪਿਊਟਰ ਦੇ, ਖ਼ੁਦ ਨੂੰ ਮਹਾਨ ਵਿਗਿਆਨੀ ਮਾਹਰ ਸਮਝਣ ਵਾਲ਼ੇ ਭੱਦਰਪੁਸ਼ ਨੇ ਤਾਂ ਇੱਥੋਂ
ਤੱਕ ਵੀ ਕਹਿ ਦਿੱਤਾ ਸੀ ਕਿ ਭੌਤਿਕੀ ਕੀਬੋਰਡ ਦੀ ਲੋੜ ਹੀ ਨਹੀਂ ਹੈ। ਤੁਹਾਡੇ
ਵਿੱਚੋਂ ਵੀ ਸ਼ਾਇਦ ਕਈ ਸੋਚਦੇ ਹੋਣਗੇ ਕਿ ਹੁਣ ਤਾਂ ਸਾਰੇ ਕੰਮ ਫ਼ੋਨਾਂ ‘ਤੇ ਬੋਲ ਕੇ
ਹੀ ਹੋ ਜਾਣੇ ਹਨ, ਕੀਬੋਰਡ ਦੀ ਕੀ ਲੋੜ? ਪਰ ਡੁੰਘਾਈ ‘ਚ ਸੋਚੋਗੇ ਮਸਲਾ ਬਹੁਤ ਗੰਭੀਰ
ਹੈ। ਪਰ ਪੰਜਾਬੀਆਂ ਦੇ ਮਨਾਂ ‘ਚ ਕਈ ਕਿਸਮ ਦੇ ਡਰ ਹਨ। ਇਸ ਡਰ ਨੇ ਵੀ ਉਹਨਾਂ ਨੂੰ
ਬਹੁਤ ਸਾਰੇ ਹੁਨਰ ਸਿੱਖਣ ਤੋਂ ਵਾਂਝਿਆਂ ਰੱਖਿਆ ਹੈ ਅਤੇ ਇਸਦਾ ਖ਼ਮਿਆਜਾ ਸਾਡੀਆਂ
ਨਵੀਆਂ ਪੜ੍ਹੀਆਂ ਹੁਣ ਭੁਗਤ ਰਹੀਆਂ ਹਨ। ਇਸਦੀ ਵੱਡੀ ਤੇ ਜ਼ਾਹਰਾ ਮਿਸਾਲ ਇਹ ਹੈ ਕਿ
ਯੂਨੀਕੋਡ ਅੱਖਰ ਘੜਨ ਉੱਤੇ ਕੰਮ ਹੀ ਨਹੀਂ ਹੋ ਰਿਹਾ। ਸ਼ਾਇਦ ਅੱਖਰ ਘੜਨ ਵਾਲ਼ੇ ਸੋਚਦੇ
ਹੋਣ “ਕੀ ਫ਼ਾਇਦਾ – ਇਹ ਕਿਹੜੇ ਕਿਸੇ ਨੇ ਕਿਹੜਾ ਵਰਤਣੇ ਆਂ।“ ਇਸ ਕਰਕੇ ਹੀ ਸੋਹਣੀ
ਦਿੱਖ ਵਾਲ਼ੇ ਯੂਨੀਕੋਡ ਅੱਖਰਾਂ ਦੀ ਘਾਟ ਵੀ ਰੜਕਵੀਂ ਹੈ। ਇੱਕ ਗੱਲ ਹੋਰ:
ਪੱਲੇ ਬੰਨ੍ਹ ਲੈਣ ਵਾਲ਼ੀ। ਮਿਆਰੀ ਕੀਬੋਰਡ ਦੀ ਵਰਤੋਂ ਵਾਸਤੇ ਤੁਹਾਨੂੰ 'ਰਾਵੀ', ਜੋ
ਹਰ ਕੰਪਿਊਟਰ ਵਿੱਚ ਪਹਿਲਾਂ ਹੀ ਉਪਲਬਧ ਹੁੰਦਾ ਹੈ, ਤੋਂ ਇਲਾਵਾ ਹੋਰ ਯੂਨੀਕੋਡ ਅੱਖਰ
ਵੀ ਉਪਲਬਧ ਹਨ ਅਤੇ ਵਰਤੇ ਜਾ ਸਕਦੇ ਹਨ। ਜਿਵੇਂ ਕਿ 'ਅਕਾਸ਼', 'ਨਿਰਮਲਾ ਯੂਨੀ',
'ਅਨਮੋਲ ਯੂਨੀ' ਆਦਿ। ਜਿਵੇਂ ਕਿ ਇਸ ਲੇਖ ਦੇ ਸਿਰਲੇਖ ਲਈ ਜੋ ਅੱਖਰ ਵਰਤੇ ਗਏ ਹਨ
ਉਹਨਾਂ ਦਾ ਨਾਮ ਹੈ 'ਅਕਾਸ਼ ਸੁੰਦਰ' ਅਤੇ ਇਸਦਾ ਇੰਟਰਨੈੱਟ ਤੋਂ ਉਤਾਰਾ ਕੀਤਾ ਜਾ
ਸਕਦਾ ਹੈ। ਆਪਣੀ ਕਿਸੇ ਵੀ ਮਸ਼ੀਨ ਤੇ ਯੂਨੀਕੋਡ ਲਿਖਤ ਵਿਧਾਨ ਵਰਤਣ ਲਈ ਤੁਹਾਨੂੰ
ਆਪਣੀ ਮਸ਼ੀਨ ਉੱਤੇ ਇਸਨੂੰ ਚਾਲੂ ਕਰਨਾ ਪਵੇਗਾ ਜਿਸ ਵਾਸਤੇ ਮਸ਼ੀਨ ਨੂੰ ਹਦਾਇਤ ਦੇਣੀ
ਲਾਜ਼ਮੀ ਹੈ। ਜਿਵੇਂ ਕਿ ਪਿੱਛੇ ਨੂੰ ਗੱਡੀ ਮੋੜਨ ਲਈ ਪਿਛਲਾ ਗੇਅਰ ਪਾਉਣਾ ਲਾਜ਼ਮੀ
ਹੁੰਦਾ ਹੈ। ਕੀ ਪਿਛਲਾ (ਰਿਵਰਸ) ਗੇਅਰ ਪਾਏ ਬਿਨਾਂ ਗੱਡੀ ਪਿੱਛੇ ਮੁੜ ਸਕਦੀ ਹੈ? ਸਭ
ਦਾ ਜਵਾਬ ਹੋਵੇਗਾ ਨਹੀਂ। ਇਸੇ ਤਰਾਂ ਕੰਪਿਊਟਰ ‘ਤੇ ਪੰਜਾਬੀ ਲਿਖਣ ਲਈ ਤੁਹਾਨੂੰ
ਪੰਜਾਬੀ ਗੇਅਰ ਲਾਜ਼ਮੀ ਪਾਉਣਾ ਪਵੇਗਾ। ਉਹ ਗੇਅਰ ਕਿਵੇਂ ਪਾਉਣਾ ਹੈ? ਇਸ ਬਾਰੇ ਜਲਦੀ
ਹੀ ਵਿਸਥਾਰ ਸਹਿਤ ਦੱਸਿਆ ਜਾਵੇਗਾ।
ਜਦ ਤੱਕ ਤੁਸੀਂ ਹੇਠ ਦਿੱਤਾ
"ਇੰਸਕ੍ਰਿਪਟ ਕੀਬੋਰਡ" ਦਾ ਖ਼ਾਕਾ ਛਾਪ ਕੇ ਆਪਣੇ ਕੰਪਿਊਟਰ ਦੇ ਸਾਹਮਣੇ ਵਾਲ਼ੀ ਕੰਧ ਤੇ
ਲਾ ਲਓ ਅਤੇ ਰੋਜ਼ ਸਵੇਰੇ ਇਸਨੂੰ ਦੇਖ ਦੇਖ ਕੇ ਇਸ ਵਿੱਚਲੇ ਪੰਜਾਬੀ, ਰੋਮਨ ਕੁੰਜੀਆਂ
ਦੇ ਹਿਸਾਬ ਨਾਲ਼, ਅੱਖਰਾਂ ਦੀਆਂ ਕੁੰਜੀਆਂ ਨੂੰ ਮਨ ‘ਚ ਵਸਾਉਣ ਦਾ ਯਤਨ ਸ਼ੁਰੂ ਕਰ
ਦਿਓ। ਆਪ ਹੀ ਭੁਲਾਵੇਂ ਅੱਖਰਾਂ ਵਾਂਗ ਯਾਦ ਕਰੋ ਕਿ ਕਿਹੜਾ ਅੱਖਰ ਕਿਹੜੀ
ਕੁੰਜੀ ਵਿੱਚ ਹੈ। ਕਿਉਂਕਿ ਇੰਸਕ੍ਰਿਪਟ ਹੋਰ ਪੰਜਾਬੀ ਕੀਬੋਰਡਾਂ ਵਾਂਗ ਅੱਖਰਾਂ ਦੀਆਂ
ਧ੍ਵਨੀਆਂ ਤੇ ਅਧਾਰਿਤ, ਭਾਵ ਫੋਨੈਟਿਕ, ਨਹੀਂ ਹੈ। ਤੁਸੀਂ ਇਸ ਨੂੰ ਦੋ ਚਾਰ
ਰਲ਼ਕੇ ਖੇਡ ਬਣਾ ਕੇ ਵੀ ਖੇਡ ਸਕਦੇ ਹੋ। ਇਹ ਜਿਸ ਤਰਾਂ ਵੀ ਬਣਿਆ, ਬਣਾਇਆ ਗਿਆ –
ਇਸਨੂੰ ਸਿੱਖਣਾ ਹੀ ਪਵੇਗਾ। ਇਸ ਬਿਨਾਂ ਗੁਜ਼ਾਰਾ ਜਾਂ ਛੁਟਕਾਰਾ ਨਹੀਂ।
ਅੰਤ ਵਿੱਚ ਸਿਰਫ਼ ਏਨਾ ਹੀ ਕਿ ਇੰਸਕ੍ਰਿਪਟ ਕੀਬੋਰਡ ਨਾਲ਼ ਸਾਡੀਆਂ ਆਉਣ ਵਾਲ਼ੀਆਂ
ਪੀੜ੍ਹੀਆਂ ਦਾ ਭਵਿੱਖ ਬੱਝਾ ਹੋਇਆ ਹੈ। ਸੋਚੋ ਕਿ ਜੇ “ਪੰਜਾਬੀ ਅਤੇ ਹੋਰ ਭਾਸ਼ਾਵਾਂ
ਸਿੱਖਿਆ ਕਨੂੰਨ-2008” ਦੇ ਤਹਿਤ ਜਦ ਵੀ ਕਦੇ ਪੰਜਾਬ ਵਿੱਚ ਪੰਜਾਬੀ ਪੂਰੀ ਲਾਗੂ
ਹੋਵੇ ਤਾਂ ਕੀ ਤੁਹਾਡੇ ਬੱਚੇ ਉਸ ਹਾਲਤ ਵਿੱਚ ਕੰਪਿਊਟਰ ਉੱਤੇ ਪੰਜਾਬੀ ਵਿੱਚ ਕੰਮ
ਕਰਨ ਦੇ ਕਾਬਿਲ ਹੋਣਗੇ? ਨਹੀਂ ਤਾਂ ਇਸਦੇ ਭਾਗੀਦਾਰ ਤੁਸੀਂ ਵੀ ਖ਼ੁਦ ਹੋਵਗੇ, ਕਿ
ਜਿਹਨਾਂ ਆਪ ਤਾਂ ਕੰਪਿਊਟਰ ‘ਤੇ ਮਿਆਰੀ ਪੰਜਾਬੀ ਵਰਤਣੀ ਸਿੱਖੀ ਨਹੀਂ ਅਤੇ ਨਾ ਹੀ
ਬੱਚਿਆਂ ਨੂੰ ਸਿੱਖਣ ਲਈ ਹੀ ਕਦੇ ਪ੍ਰੇਰਿਆ ਹੈ। ਇਸ ਕਸੂਰ ਵਿੱਚ ਪੰਜਾਬ ਦੀਆਂ
ਸਾਰੀਆਂ ਹੀ ਸਾਹਿਤਕ ਅਤੇ ਸਿੱਖਿਆ ਸੰਸਥਾਵਾਂ ਵੀ ਭਾਗੀਦਾਰ ਹੋਣਗੀਆਂ ਜਿਹਨਾਂ ਨੇ ਇਸ
ਪਾਸੇ ਕਦੇ ਵੀ ਧਿਆਨ ਨਹੀਂ ਦਿੱਤਾ। ਮਾਫ਼ ਕਰਨਾ ਉਹ ਸਾਰੇ ਕਬੂਤਰ ਵਾਂਗ ਇਸ ਮਸਲੇ ਨੂੰ
ਜਾਣਦੇ ਹੋਏ ਵੀ ਬੇਖ਼ਬਰ ਰਹੇ। ਪੰਜਾਬੀਓ! ਪੰਜਾਬੀ ਦਾ ਭਵਿੱਖ ਤੁਹਾਡੇ
ਹੱਥਾਂ ਵਿੱਚ ਵੀ ਉਨਾਂ ਹੀ ਹੈ ਜਿੰਨਾ ਕਿ ਤੁਸੀਂ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਹੱਥਾਂ
ਵਿੱਚ ਸਮਝਦੇ ਹੋ। ਸੋ ਸਮਾਂ ਅਤੇ ਅਮਲ ਕਰੋ ਇਸ ਮਹਾਨ ਕਥਨ ਉੱਤੇ: ਵਖ਼ਤ ਵਿਚਾਰੇ ਸੋ
ਬੰਦਾ ਹੋਇ॥ ਪੰਜਾਬੀ ਭਾਸ਼ਾ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ। ਪ੍ਰਣ ਕਰੋ ਕਿ
ਤੁਸੀਂ ਆਪਣੀ ਮਾਤ ਭਾਸ਼ਾ ਦੀ ਸਾਂਭ ਸੰਭਾਲ਼ ਲਈ ਜਿੱਥੇ ਆਪ ਸੁਚੇਤ ਹੋਵੋਗੇ ਉੱਥੇ
ਹੋਰਨਾਂ ਨੂੰ ਵੀ ਜਾਗਰੂਕ ਅਤੇ ਉਤਸ਼ਾਹਿਤ ਕਰੋਗੇ ਅਤੇ ਮਾਂ ਬੋਲੀ ਦੇ ਬਰਖ਼ੁਰਦਾਰ
ਬਣੋਗੇ।
|
|
|
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ: br>
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
'ਕੰਪਿਊਟਰ
'ਤੇ ਮਿਆਰੀ ਪੰਜਾਬੀ: ਮਹਾਂ-ਮਸਲਾ'
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ |
ਪੁਲਾੜ
ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ
ਸੁਖਵੰਤ ਹੁੰਦਲ, ਕਨੇਡਾ |
ਵਿਸ਼ਵ
ਪੱਧਰ ‘ਤੇ ਕੋਵਿਡ-19 ਦੇ ਵੈਕਸੀਨਾਂ ਤੱਕ ਪਹੁੰਚ ਵਿੱਚ ਨਾਬਰਾਬਰੀ
ਸੁਖਵੰਤ ਹੁੰਦਲ, ਕਨੇਡਾ |
ਕੀ
ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੀਂ
ਕਿਸਮ ਦੀ ਅਗਨ ਪ੍ਰੀਖਿਆ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੇਲ
- ਬੇਸ਼ਕੀਮਤੀ ਪੱਤਾ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
20ਵੀਂ
ਸਦੀ ਦਾ ਚੋਟੀ ਦਾ ਸਾਇੰਸਦਾਨ - ਡਾ. ਨਰਿੰਦਰ ਕਪਾਨੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੁਹੱਬਤ
ਦੀ ਕੈਮਿਸਟਰੀ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਆਓ
ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਵਿਡ
ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬ
ਰੇਗਿਸਤਾਨ ਬਣਨ ਵੱਲ ਨੂੰ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਰੋਣਾ
ਵੀ ਸਿਹਤ ਲਈ ਚੰਗਾ ਹੈ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਨੂੰ ਕਾਬੂ ਕਰਨ ਵਾਲੀ ਮਸ਼ੀਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਅਤੇ ਬੱਚੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕੋਵਿਡ
ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ? ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਸਵਰਗ ਜਾਣੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਇਮਿਊਨ
ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੋਰੋਨਾ
ਸੰਬੰਧੀ ਕੁੱਝ ਸ਼ੰਕੇ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦਿਮਾਗ਼
ਤੇ ਸਰੀਰ ਦਾ ਸੰਤੁਲਨ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਜ਼ਹਬ
ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਅਸੰਖ
ਚੋਰ ਹਰਾਮਖ਼ੋਰ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|