|
|
ਵਿਗਿਆਨ
ਪ੍ਰਸਾਰ |
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(01/02/2020) |
|
|
|
ਹਵਾ ਵਿਚਲਾ ਪ੍ਰਦੂਸ਼ਣ ਕਰੋੜਾਂ ਮੌਤਾਂ ਦਾ ਕਾਰਨ ਬਣਦਾ ਜਾ ਰਿਹਾ ਹੈ। 'ਵਿਸ਼ਵ
ਸਿਹਤ ਸੰਸਥਾ' (ਵਿਸਿਸ) ਨੇ ਸਪਸ਼ਟ ਕਹਿ ਦਿੱਤਾ ਹੈ ਕਿ ਹਵਾ
ਵਿਚਲਾ ਪ੍ਰਦੂਸ਼ਣ ਨਾ ਸਿਰਫ਼ ਇਨਸਾਨਾਂ ਉੱਤੇ, ਬਲਕਿ ਕੀੜਿਆਂ, ਜਾਨਵਰਾਂ, ਪਾਣੀ,
ਧਰਤੀ, ਵਨਸਪਤੀ, ਹਰ ਚੀਜ਼ ਉੱਤੇ ਜਾਨਲੇਵਾ ਅਸਰ ਛੱਡ ਰਿਹਾ ਹੈ।
ਇਰਾਨ ਦੇ
'ਤਹਿਰਾਨ' ਤੇ 'ਭਾਰਤ' ਦੀ 'ਦਿੱਲੀ' ਨੂੰ ਦੁਨੀਆ ਦੀਆਂ ਸਭ ਤੋਂ ਵੱਧ ਪ੍ਰਦੂਸ਼ਿਤ
ਥਾਵਾਂ ਮੰਨ ਲੈਣ ਬਾਅਦ 'ਵਿਸ਼ਵ ਸਿਹਤ ਸੰਸਥਾ' ਨੇ ਪ੍ਰਦੂਸ਼ਿਤ ਹਵਾ ਨਾਲ ਹੋ ਰਹੇ ਮਾੜੇ
ਅਸਰਾਂ ਬਾਰੇ ਖੋਜ ਕਰਨ ਦਾ ਫ਼ੈਸਲਾ ਕੀਤਾ।
'ਇਰਾਨ' ਦੀ 'ਮੈਡੀਕਲ
ਯੂਨੀਵਰਸਿਟੀ' ਵਿਚਲੇ 'ਮੈਡੀਕਲ ਤਕਨਾਲੌਜੀ ਰਿਸਰਚ ਸੈਂਟਰ', ਵਿਖੇ ਮੈਡੀਸਨ ਵਿਭਾਗ
ਦੇ ਸਪੈਸ਼ਲਿਸਟਾਂ ਵੱਲੋਂ ਖੋਜ ਕਰ ਕੇ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਲਿਆ
ਧਰੇ ਹਨ।
ਸਭ ਤੋਂ ਪਹਿਲਾਂ ਹਵਾ ਵਿਚਲੇ ਕਣ ਜੋ ਪ੍ਰਦੂਸ਼ਣ ਕਹਾਏ ਜਾਂਦੇ ਹਨ,
ਉਨ੍ਹਾਂ ਬਾਰੇ ਜਾਣੀਏ:
- ਕਾਰਬਨ ਮੋਨੋਆਕਸਾਈਡ (CO)
- ਸਲਫਰ ਡਾਈਆਕਸਾਈਡ (SO2)
- ਓਜ਼ੋਨ (O3)
- ਨਾਈਟਰੋਜਨ ਡਾਈਆਕਸਾਈਡ (NO2)
- 5. ਪ੍ਰਦੂਸ਼ਿਤ ਕਣ
ਇਨ੍ਹਾਂ ਦੀ ਹਵਾ ਵਿਚਲੀ ਮਾਤਰਾ ਦੇ ਹਿਸਾਬ ਨਾਲ ਹਵਾ ਸਹੀ ਜਾਂ ਜ਼ਹਿਰੀਲੀ ਗਿਣੀ
ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਵੀ ਹੋਰ ਅਨੇਕ ਜ਼ਹਿਰੀਲੀਆਂ ਗੈਸਾਂ ਤੇ ਕਣ ਹਨ ਜੋ
ਵਾਤਾਵਰਨ ਨੂੰ ਗੰਧਲਾ ਕਰ ਰਹੇ ਹਨ।
ਸਿਫ਼ਰ ਤੋਂ ਲੈ ਕੇ 500 ਤਕ ਦੀ ਮਿਣਤੀ
ਅਨੁਸਾਰ ਹਵਾ ਨੂੰ ਪ੍ਰਦੂਸ਼ਿਤ ਗਿਣਿਆ ਜਾਂਦਾ ਹੈ ਕਿ ਇਹ ਹਵਾ ਕਿਸੇ ਇਨਸਾਨ ਲਈ,
ਜਾਨਵਰ ਲਈ, ਕੀਟਾਣੂਆਂ ਲਈ ਜਾਂ ਬੂਟਿਆਂ ਲਈ ਕਿੰਨੀ ਹਾਨੀਕਾਰਕ ਹੈ!
ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਲਈ ਇੱਕ ਸਿਗਰਟ ਦਾ ਵੀ ਰੋਲ ਹੁੰਦਾ ਹੈ। ਕੁਦਰਤੀ ਤੌਰ
ਉੱਤੇ ਫਟਣ ਵਾਲੇ ਜਵਾਲਾਮੁਖੀ, ਗੱਡੀਆਂ, ਮੋਟਰਾਂ, ਹਵਾਈ ਜਹਾਜ਼ਾਂ ਦੇ ਇੰਜਣਾਂ ਤੇ
ਫੈਕਟਰੀਆਂ ਵਿੱਚੋਂ ਲਗਾਤਾਰ ਨਿਕਲਦੀ ਗੰਦਗੀ ਸਮੇਤ ਜੰਗਲਾਂ ਨੂੰ ਅੱਗਾਂ ਲੱਗਣੀਆਂ ਵੀ
ਇਸ ਦਾ ਕਾਰਨ ਬਣਦੇ ਜਾ ਰਹੇ ਹਨ।
ਪ੍ਰਦੂਸ਼ਿਤ ਹਵਾ ਨਾਲ ਕੀ ਨੁਕਸਾਨ ਹੋ
ਚੁੱਕੇ ਹਨ ਤੇ ਹੋ ਰਹੇ ਹਨ ?
- ਕਈ ਕਿਸਮਾਂ ਦੇ ਕੁਦਰਤੀ ਮਦਦਗਾਰ ਕੀਟਾਣੂ ਹਮੇਸ਼ਾ ਲਈ ਖ਼ਤਮ ਹੋ ਚੁੱਕੇ ਹਨ।
- ਹਰ ਸਾਲ 43 ਲੱਖ ਮੌਤਾਂ ਘਰ ਅੰਦਰਲੇ ਧੂੰਏ ਨਾਲ ਹੋ ਰਹੀਆਂ ਹਨ।
- ਹਵਾ ਵਿਚਲਾ ਵਧਦਾ ਪ੍ਰਦੂਸ਼ਣ ਹਰ ਸਾਲ 37 ਲੱਖ ਮੌਤਾਂ ਦਾ ਕਾਰਨ ਬਣ ਰਿਹਾ
ਹੈ। ਇਕੱਲੇ 'ਤਹਿਰਾਨ' ਵਿਚ ਸੰਨ 2013 ਵਿਚ 4,460 ਮੌਤਾਂ ਹਵਾ ਦੇ ਪ੍ਰਦੂਸ਼ਿਤ
ਹੋ ਜਾਣ ਨਾਲ ਹੋਈਆਂ ਕਿਉਂਕਿ ਉਸ ਸਾਲ 'ਲੰਡਨ' ਦੀ ਹਵਾ ਨਾਲੋਂ 13 ਗੁਣਾ ਵੱਧ
ਗੰਦਗੀ 'ਤਹਿਰਾਨ' ਦੀ ਹਵਾ ਵਿਚ ਲੱਭੀ।
- ਕਈ ਤਰ੍ਹਾਂ ਦੇ ਜਾਨਵਰ ਹੌਲੀ-ਹੌਲੀ ਲੁਪਤ ਹੁੰਦੇ ਜਾ ਰਹੇ ਹਨ ਤੇ ਖੋਜਾਂ
ਰਾਹੀਂ ਪਤਾ ਲੱਗਿਆ ਹੈ ਕਿ ਉਸ ਦਾ ਕਾਰਨ ਪ੍ਰਦੂਸ਼ਿਤ ਹਵਾ ਵਿਚਲੇ ਜ਼ਹਿਰ ਦਾ
ਬੂਟਿਆਂ ਤੇ ਧਰਤੀ ਵਿਚਲੇ ਪਾਣੀ ਵਿਚ ਰਲ ਜਾਣਾ ਹੈ।
- ਹਵਾ ਵਿਚਲੇ ਲੋੜੋਂ ਵੱਧ ਮਾੜੇ ਕਣ ਜੋ ਪੱਤਿਆਂ ਉੱਤੇ ਜੰਮ ਕੇ
ਉਨ੍ਹਾਂ ਵਿੱਚੋਂ ਨਾਰਮਲ ਗੈਸਾਂ ਦਾ ਆਦਾਨ ਪ੍ਰਦਾਨ ਹੋਣ ਤੋਂ ਰੋਕ
ਦਿੰਦੇ ਹਨ, ਉਸੇ ਗੰਦਗੀ ਤਹਿਤ ਦਰਖਤ ਹਵਾ ਵਿੱਚੋਂ ਗੰਦਗੀ ਨੂੰ ਸਾਫ ਕਰਨ ਵਿਚ
ਅਸਮਰਥ ਹੋ ਜਾਂਦੇ ਹਨ। ਇਸੇ ਕਰਕੇ ਕਈ ਤਰ੍ਹਾਂ ਦੀ ਵਨਸਪਤੀ ਦੀ ਹੋਂਦ ਵੀ
ਜਾਨਵਰਾਂ ਵਾਂਗ ਖ਼ਤਰੇ ਵਿਚ ਪੈ ਚੁੱਕੀ ਹੈ ਤੇ ਕੁੱਝ ਕਿਸਮਾਂ ਲੁਪਤ ਹੋ ਚੁੱਕੀਆਂ
ਹਨ।
- 'ਵਿਸ਼ਵ ਸਿਹਤ ਸੰਸਥਾ' ਅਨੁਸਾਰ ਓਜ਼ੋਨ, ਸਲਫਰ ਡਾਇਓਕਸਾਈਡ,
ਨਾਈਟਰੋਜਨ ਆਕਸਾਈਡ, ਲੈੱਡ (ਸਿੱਕਾ) ਤੇ ਪ੍ਰਦੂਸ਼ਿਤ ਕਣ ਜਿਵੇਂ ਮਿੱਟੀ-ਘੱਟਾ,
ਪਰਾਲੀ ਦਾ ਸਾੜਨਾ, ਜੰਗਲਾਂ ਦਾ ਸੜਨਾ, ਫੈਕਟਰੀਆਂ ਦਾ ਧੂੰਆਂ, ਹਾਈਡਰੋਕਾਰਬਨ,
ਹੈਲੋਜਨ, ਵਿਸਫੋਟਕ ਧੂੰਆਂ, ਆਦਿ ਸਰੀਰ ਉੱਤੇ ਹੌਲੀ-ਹੌਲੀ ਮਾਰੂ ਅਸਰ ਕਰ ਕੇ
ਕੈਂਸਰ ਕਰ ਦਿੰਦੇ ਹਨ।
- ਇਕੱਲੇ 'ਈਰਾਨ' ਵਿਚ ਪ੍ਰਦੂਸ਼ਿਤ ਹਵਾ ਨਾਲ ਹੋਈਆਂ ਬੀਮਾਰੀਆਂ ਦੇ
ਇਲਾਜ ਵਿਚ ਇੱਕ ਸਾਲ ਵਿਚ ਲੋਕਾਂ ਦੇ 16 ਬਿਲੀਅਨ ਡਾਲਰ ਖਰਚ ਹੋਏ
ਹਨ।
- ਫੈਕਟਰੀਆਂ, ਗੱਡੀਆਂ, ਬੱਸਾਂ, ਕਾਰਾਂ ਆਦਿ ਵਿੱਚੋਂ ਨਿਕਲੀ
ਪ੍ਰਦੂਸ਼ਿਤ ਗੈਸ 'ਡੀ.ਐਨ.ਏ.' ਵਿੱਚ ਸਦੀਵੀ ਨੁਕਸ ਪਾਉਣ ਦੇ ਸਮਰੱਥ ਹੈ। ਓਜ਼ੋਨ,
'ਇਲੈਕਟਰੋਨ' ਨੂੰ ਖਿੱਚ ਕੇ ਸਾਹ ਦੀਆਂ ਨਾਲੀਆਂ ਵਿਚਲੇ ਸੈੱਲਾਂ ਦੀ ਪਰਤ ਹੇਠਲੇ
'ਫੈੱਟੀ ਏਸਿਡ' ਨਾਲ ਛੇੜਛਾੜ ਕਰ ਕੇ ਹੌਲੀ-ਹੌਲੀ ਦਮੇ ਦਾ ਪੱਕਾ ਰੋਗੀ ਬਣਾ
ਦਿੰਦੀ ਹੈ। ਫੇਰ 'ਹਾਈਡਰੋਜਨ ਪਰਆਕਸਾਈਡ' ਤੇ 'ਐਲਡੀਹਾਈਡ' ਬਣਾ ਕੇ ਸੈੱਲਾਂ ਦੀ
ਪਰਤ ਵਿਚ ਤਬਦੀਲੀ ਲਿਆ ਕੇ, 'ਡੀ.ਐਨ.ਏ.' ਵਿਚ ਬਦਲਾਓ ਲਿਆ ਦਿੰਦੀ ਹੈ। ਇੰਜ ਨਾ
ਸਿਰਫ਼ ਸੈੱਲਾਂ ਦੇ ਕੰਮ ਕਾਰ, ਬਣਤਰ, ਬੀਮਾਰੀ ਨਾਲ ਲੜਨ ਦੀ ਸਮਰੱਥਾ, ਬਲਕਿ
ਉਨ੍ਹਾਂ ਅੰਦਰਲੀਆਂ 'ਬਾਇਓਕੈਮੀਕਲ' ਸੋਧਾਂ ਵਿਚ ਵੀ ਗੜਬੜੀ ਕਰ ਦਿੰਦੀ ਹੈ। ਇੰਜ
ਸਰੀਰ ਧੁਆਂਖੀ ਲੱਕੜ ਵਾਂਗ ਹੌਲੀ-ਹੌਲੀ ਰੋਗੀ ਬਣਦਾ ਜਾਂਦਾ ਹੈ ਪਰ ਕਿਸੇ ਨੂੰ
ਪਤਾ ਹੀ ਨਹੀਂ ਲੱਗਦਾ ਕਿ ਕਿਉਂ ਕੁੱਝ ਸਾਲਾਂ ਬਾਅਦ ਫੈਲੇ ਹੋਏ ਕੈਂਸਰ ਦਾ
ਸ਼ਿਕਾਰ ਬਣ ਗਿਆ ਤੇ ਕਿਉਂ ਸਾਰਾ ਟੱਬਰ ਵਾਰ-ਵਾਰ ਬੀਮਾਰ ਹੁੰਦਾ ਰਹਿੰਦਾ ਹੈ!
ਬਿਲਕੁਲ ਇੰਜ ਹੀ 'ਓਜ਼ੋਨ' ਦਰਖ਼ਤਾਂ ਵਿੱਚ ਕਾਰਬਨ ਦਾ ਘੁਲਣਾ ਰੋਕ ਕੇ ਉਨ੍ਹਾਂ
ਨੂੰ ਸੁਕਾ ਦਿੰਦੀ ਹੈ ਤੇ ਪੂਰਾ ਇਲਾਕਾ ਵੀਰਾਨ ਕਰ ਦਿੰਦੀ ਹੈ ਜੋ ਅੱਗੋਂ ਹਵਾ
ਵਿਚਲਾ ਪ੍ਰਦੂਸ਼ਣ ਖ਼ਤਮ ਕਰਨ ਜੋਗਾ ਨਹੀਂ ਰਹਿੰਦਾ।
- ਲੱਕੜ ਤੇ ਕੋਲੇ ਦੇ ਬਾਲਣ ਨਾਲ ਨਿਕਲੀ 'ਕਾਰਬਨ ਮੋਨੋਆਕਸਾਈਡ' ਸਿਰ
ਪੀੜ, ਚੱਕਰ, ਬੇਹੋਸ਼ੀ ਹੋਣੀ, ਕਮਜ਼ੋਰੀ, ਜੀਅ ਕੱਚਾ, ਉਲਟੀਆਂ, ਘਬਰਾਹਟ, ਕੁੱਝ
ਸਮਝ ਨਾ ਸਕਣਾ, ਆਦਿ ਵਰਗੇ ਲੱਛਣ ਪੈਦਾ ਕਰ ਦਿੰਦੀ ਹੈ। ਦੋ ਫੀਸਦੀ ਤੱਕ ਵਧੀ
'ਕਾਰਬਨ ਮੋਨੋਆਕਸਾਈਡ' ਨਾਲ ਖ਼ਤਰਾ ਨਹੀਂ ਹੁੰਦਾ ਪਰ 40 ਫੀਸਦੀ ਤੱਕ ਵਧੀ ਨਾਲ
ਮੌਤ ਹੋ ਜਾਂਦੀ ਹੈ। ਦੋ ਤੋਂ 6 ਫੀਸਦੀ ਵਾਧੇ ਨਾਲ 'ਐਨਜਾਈਨਾ' ਦੀ ਪੀੜ ਸ਼ੁਰੂ
ਹੋ ਜਾਂਦੀ ਹੈ ਤੇ ਦਿਲ ਦੀ ਧੜਕਨ ਦੀ ਗੜਬੜੀ ਮੌਤ ਦਾ ਕਾਰਨ ਬਣ ਸਕਦੀ ਹੈ।
- 'ਸਲਫਰ ਡਾਇਆਕਸਾਈਡ': ਜਵਾਲਾ ਮੁਖੀ ਫਟਣ, ਫੈਕਟਰੀਆਂ ਦੀ ਜ਼ਹਿਰੀਲੀ
ਗੈਸ ਤੇ ਲੱਕੜ ਕੋਲਾ ਬਾਲਣ ਨਾਲ ਨਿਕਲੀ ਗੈਸ ਬੂਟਿਆਂ ਲਈ ਵੀ ਬਹੁਤ ਨੁਕਸਾਨਦੇਹ
ਹੈ। ਜਾਨਵਰਾਂ ਤੇ ਬੰਦਿਆਂ ਉੱਤੇ ਇਹ ਕਹਿਰ ਢਾਅ ਸਕਦੀ ਹੈ। ਚਮੜੀ ਤੇ ਫੇਫੜਿਆਂ
ਦੀਆਂ ਬੀਮਾਰੀਆਂ ਬੱਚਿਆਂ ਤੋਂ ਬਜ਼ੁਰਗਾਂ ਤਕ, ਹਰ ਕਿਸੇ ਨੂੰ ਹੋ ਸਕਦੀਆਂ ਹਨ।
ਦਿਲ ਦੀਆਂ ਬੀਮਾਰੀਆਂ, ਛਾਤੀ ਵਿਚ ਪਾਣੀ ਭਰਨਾ, ਨਿਮੂਨੀਆ, ਇਕਦਮ ਸਾਹ ਦਾ
ਰੁਕਣਾ, ਦਮਾ, ਆਦਿ ਆਮ ਲੱਛਣ ਹਨ।
ਮੀਂਹ ਰਾਹੀਂ ਧਰਤੀ ਤੱਕ ਪਹੁੰਚਦੇ ਸਾਰ
'ਸਲਫਰ ਡਾਇਓਕਸਾਈਡ' ਤੇਜ਼ਾਬੀ ਮਾਦਾ ਹੋਣ ਸਦਕਾ ('ਏਸਿਡ ਰੇਨ') ਪਾਣੀ ਵਿਚਲੇ
ਜੀਵਾਂ ਨੂੰ ਵੀ ਮਾਰ ਮੁਕਾਉਂਦੀ ਹੈ ਤੇ ਵਨਸਪਤੀ ਦਾ ਵੀ ਨਾਸ ਮਰ ਦਿੰਦੀ ਹੈ।
ਭਲਾ ਫੇਰ ਮਨੁੱਖ ਕਿਵੇਂ ਇਸਦੇ ਮਾੜੇ ਅਸਰਾਂ ਤੋਂ ਬਚ ਸਕਦਾ ਹੈ?
- 'ਨਾਈਟਰੋਜਨ ਆਕਸਾਈਡ': ਬਸਾਂ, ਟਰੱਕਾਂ, ਕਾਰਾਂ ਵਿੱਚੋਂ ਨਿਕਲਦੀ
ਇਸ ਗੈਸ ਨਾਲ ਫੇਫੜਿਆਂ ਵਿਚ ਪਾਣੀ ਭਰ ਸਕਦਾ ਹੈ। 'ਸੀ. ਡੀ 8' ਸੈੱਲਾਂ ਦਾ
ਕੰਮਕਾਰ ਘਟਾ ਕੇ ਬੀਮਾਰੀ ਨਾਲ ਲੜਨ ਦੀ ਤਾਕਤ ਖ਼ਤਮ ਕਰ ਦਿੰਦੀ ਹੈ। ਅੱਖਾਂ ਵਿਚ
ਰੜਕ, ਨੱਕ ਤੇ ਗਲੇ ਵਿਚ ਖ਼ੁਰਕ, ਸਿਰ ਪੀੜ, ਸਾਹ ਚੜ੍ਹਨਾ, ਛਾਤੀ ਵਿਚ ਪੀੜ ਅਤੇ
ਜਕੜਨ, ਬੁਖ਼ਾਰ, ਪਸੀਨਾ ਆਉਣਾ, ਫੇਫੜਿਆਂ ਵਿਚ ਪਾਣੀ ਇਕੱਠਾ ਹੋਣਾ, ਆਦਿ ਹੋਣੇ
ਸ਼ੁਰੂ ਹੋ ਜਾਂਦੇ ਹਨ।
- 'ਸਿੱਕਾ': ਫੈਕਟਰੀਆਂ ਵਿਚਲੀ ਗੰਦਗੀ ਰਾਹੀਂ, ਬੈਟਰੀਆਂ, ਸਿੱਕੇ ਵਾਲੇ
ਪੈਟਰੋਲ, ਆਦਿ ਵਿੱਚੋਂ ਨਿਕਲਦਾ ਸਿੱਕਾ 'ਟਰੈਫਿਕ ਪੁਲਿਸ' ਮੁਲਾਜ਼ਮਾਂ ਉੱਤੇ
ਹੌਲੀ-ਹੌਲੀ ਅਸਰ ਕਰਦਾ, ਉਨ੍ਹਾਂ ਦਾ ਸਰੀਰ ਛਲਣੀ ਕਰ ਦਿੰਦਾ ਹੈ। ਮਾਂ ਦੇ ਢਿੱਡ
ਅੰਦਰ ਪਲ ਰਹੇ ਬੱਚੇ ਵੀ ਇਸਦੇ ਮਾੜੇ ਅਸਰਾਂ ਤੋਂ ਬਚਦੇ ਨਹੀਂ। ਸਿੱਕਾ ਲਹੂ,
ਹੱਡੀਆਂ ਤੇ ਪੱਠਿਆਂ ਵਿਚ ਜੰਮ ਜਾਂਦਾ ਹੈ ਤੇ ਹੌਲੀ-ਹੌਲੀ ਗੁਰਦੇ, ਜਿਗਰ,
ਦਿਮਾਗ਼, ਫੇਫੜੇ, ਅੱਖਾਂ, ਕੰਨ ਆਦਿ, ਸਾਰੇ ਅੰਗਾਂ ਨੂੰ ਆਪਣੀ ਚਪੇਟ ਵਿਚ ਲੈ
ਲੈਂਦਾ ਹੈ।
ਬੱਚਿਆਂ ਦੇ ਦਿਮਾਗ਼ ਵਿਚ ਜੰਮਣ ਬਾਅਦ ਇਹ ਦਿਮਾਗ਼ ਦੇ ਕੰਮ ਕਾਰ
ਨੂੰ ਬਹੁਤ ਘਟਾ ਦਿੰਦਾ ਹੈ। ਮੰਦਬੁੱਧ, ਪੜਨ ਲਿਖਣ ਵਿਚ ਦਿੱਕਤ, ਯਾਦਾਸ਼ਤ ਦੀ
ਕਮੀ, ਟਿਕ ਕੇ ਨਾ ਬਹਿ ਸਕਣਾ, ਛੇਤੀ ਕਾਹਲੇ ਪੈ ਜਾਣਾ, ਲੜਾਈ-ਮਾਰ ਕੁਟਾਈ
ਕਰਨੀ, ਜ਼ਿੱਦੀ ਬਣ ਜਾਣਾ, ਗਾਲ੍ਹਾਂ ਕੱਢਣ ਲੱਗ ਪੈਣਾ, ਆਦਿ ਵੇਖੇ ਜਾ ਸਕਦੇ ਹਨ।
ਕੁੱਝ ਸਾਲਾਂ ਬਾਅਦ ਦਿਲ, ਗੁਰਦੇ ਅਤੇ ਸ਼ਕਰਾਣੂਆਂ ਉੱਤੇ ਅਸਰ ਪੈਣਾ ਸ਼ੁਰੂ ਹੋ
ਜਾਂਦਾ ਹੈ। ਕਈਆਂ ਨੂੰ ਢਿੱਡ ਪੀੜ, ਲਹੂ ਦੀ ਕਮੀ, ਕਬਜ਼, ਚਿੜਚਿੜਾਪਨ, ਸਿਰ
ਪੀੜ, ਛੇਤੀ ਭੜਕ ਜਾਣ, ਧਿਆਨ ਨਾ ਲਾ ਸਕਣ, ਛੇਤੀ ਭੁੱਲਣ ਲੱਗ ਪੈਣ, ਨੀਂਦਰ ਵਿਚ
ਗੜਬੜੀ, ਬਲੱਡ ਪ੍ਰੈੱਸ਼ਰ ਦਾ ਵਧਣਾ, ਸ਼ਕਰਾਣੂਆਂ ਦੀ ਕਮੀ, ਬਾਂਝਪਨ, ਹਾਜ਼ਮਾ ਖ਼ਰਾਬ
ਹੋਣਾ, ਪੇਟ ’ਚ ਅਫਾਰਾ ਮਹਿਸੂਸ ਹੋਣਾ, ਜੋੜਾਂ ਦਾ ਦਰਦ, ਪੱਠਿਆਂ ਵਿਚ ਖਿੱਚ,
ਗੁਰਦੇ ਖ਼ਰਾਬ ਹੋਣ ਆਦਿ ਦੇ ਲੱਛਣ ਦਿਸਣ ਲੱਗ ਪੈਂਦੇ ਹਨ।
- ਬੈਨਜ਼ੀਨ, ਟੌਲਿਊਈਨ, ਈਥਾਈਲ ਬੈਨਜ਼ੀਨ, ਜ਼ਾਈਲੀਨ, ਐਂਥਰਾਸੀਨ, ਡਾਇਓਕਸੀਨ
ਵਰਗੇ ਹਾਨੀਕਾਰਕ ਤੱਤ ਫੈਕਟਰੀਆਂ ਰਾਹੀਂ ਜਾਂ ਕੋਲੇ ਜਾਂ ਤੇਲ ਦੀ ਵਰਤੋਂ ਨਾਲ
ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ ਤੇ ਕੈਂਸਰ ਵਰਗੀ ਬੀਮਾਰੀ ਦਾ ਆਧਾਰ ਬਣਦੇ ਹਨ।
- ਜੰਗਲ ਦੀ ਅੱਗ ਤੇ ਜਵਾਲਾਮੁਖੀ ਵੀ ਲੰਮੇ ਸਮੇਂ ਤਕ ਪੂਰਾ ਵਾਤਾਵਰਣ ਗੰਧਲਾ
ਕਰ ਦਿੰਦੇ ਹਨ। ਇਹ ਵੀ ਸਾਹ ਤੇ ਚਮੜੀ ਦੀਆਂ ਬੀਮਾਰੀਆਂ ਅਤੇ ਕੈਂਸਰ ਦੀ ਸ਼ੁਰੂਆਤ
ਕਰ ਦਿੰਦੇ ਹਨ।
ਹਵਾ ਵਿਚਲੇ ਪ੍ਰਦੂਸ਼ਣ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ :
ਅਣਜੰਮੇ ਬੱਚੇ ਹੋਣ ਤੇ ਭਾਵੇਂ ਬਜ਼ੁਰਗ, ਕੋਈ ਵੀ ਪ੍ਰਦੂਸ਼ਣ ਦੇ ਅਸਰਾਂ
ਤੋਂ ਬਚ ਨਹੀਂ ਸਕਿਆ। ਕੋਈ ਘੱਟ ਤੇ ਕੋਈ ਵੱਧ, ਸਭ ਇਸ ਦੀ ਮਾਰ ਹੇਠ ਆਉਂਦੇ ਹਨ।
ਕਿਸੇ ਨੂੰ ਦਿਮਾਗ਼ ਤੇ ਕਿਸੇ ਨੂੰ ਦਿਲ, ਜਿਗਰ ਜਾਂ ਗੁਰਦੇ ਦਾ ਰੋਗ ਹੋ ਸਕਦਾ ਹੈ।
ਕੋਈ ਚਮੜੀ ਤੇ ਕੋਈ ਜੋੜਾਂ ਜਾਂ ਅੱਖਾਂ ਦੇ ਰੋਗ ਲੈ ਬਹਿੰਦਾ ਹੈ। ਕਿਸੇ ਨੂੰ ਮਾਨਸਿਕ
ਰੋਗ ਜਕੜ ਲੈਂਦੇ ਹਨ ਤੇ ਕੋਈ ਕੈਂਸਰ ਦੇ ਬੀਜ ਸਰੀਰ ਅੰਦਰ ਬੀਜ ਲੈਂਦਾ ਹੈ। ਕਈਆਂ
ਨੂੰ ਛੇਤੀ ਤੇ ਕਈਆਂ ਨੂੰ ਸਾਲਾਂ ਬਾਅਦ ਇਸਦੇ ਮਾੜੇ ਅਸਰ ਦਿਸਦੇ ਹਨ। ਪਰ, ਦਿਸਦੇ
ਜ਼ਰੂਰ ਹਨ।
ਆਮ ਵੇਖੇ ਜਾਣ ਵਾਲੇ ਨੁਕਸ :
- ਮੂੰਹ ਉੱਤੇ ਕਾਲੇ ਚਟਾਕ ਜਾਂ ਤਿਲ ਵਧਣ ਲੱਗ ਪੈਣੇ ਤੇ ਝੁਰੜੀਆਂ ਛੇਤੀ
ਪੈਣੀਆਂ।
- ਇਮਿਊਨ ਸਿਸਟਮ ਵਿਚ ਗੜਬੜੀ।
- ਬੀਮਾਰੀ ਨਾਲ ਲੜਨ ਵਾਲੇ ਸੈੱਲਾਂ ਦਾ ਘਟਣਾ।
- ਭਰੂਣ ਦਾ ਵਧਣਾ ਫੁੱਲਣਾ ਰੁਕ ਜਾਣਾ।
- ਸਤਮਾਹਿਆ ਬੱਚਾ ਪੈਦਾ ਹੋਣਾ।
- ਸ਼ਕਰਾਣੂਆਂ ਦੀ ਕਮੀ।
- ਫੇਫੜਿਆਂ ਦਾ ਨਾਸ ਵੱਜਣਾ ਤੇ ਸਦੀਵੀ ਰੋਗ ਹੋਣੇ।
- ਅੱਖਾਂ ਦੇ ਅਨੇਕ ਰੋਗ ਹੋਣੇ, ਪਾਣੀ ਵੱਗਦਾ ਰਹਿਣਾ, ਲਾਲੀ ਹੋਣੀ,
ਖਾਰਸ਼ ਹੋਣੀ।
- ਚਮੜੀ ਦੀ ਐਲਰਜੀ/ਖ਼ੁਰਕ/ਦਾਣੇ/ਐਗਜ਼ੀਮਾ।
- ਦਿਲ ਦੇ ਰੋਗ ਤੇ ਨਾੜੀਆਂ ਵਿਚ ਨੁਕਸ।
- ਮਨੋਰੋਗ ਹੋਣੇ/ਵਾਧੂ ਲੜਨਾ, ਢਹਿੰਦੀ ਕਲਾ ਹੋਣੀ, ਆਦਿ।
- ਛੇਤੀ ਝਗੜ ਪੈਣਾ, ਗੁਸੈਲ ਹੋਣਾ, ਓਟਿਜ਼ਮ, ਯਾਦਾਸ਼ਤ ਘਟਣੀ, ਹੱਥ ਪੈਰ
ਬੇਲੋੜੇ ਹਿਲਣੇ, ਜੁਰਮ ਵੱਲ ਝੁਕਾਓ ਹੋਣਾ।
- ਲਹੂ ਦੀ ਕਮੀ।
- ਕੈਂਸਰ ਦਾ ਬੀਜ ਬੋਇਆ ਜਾਣਾ।
- ਜਿਨ੍ਹਾਂ ਨੂੰ ਪਹਿਲਾਂ ਤੋਂ ਸਾਹ ਜਾਂ ਦਿਲ ਦੀ ਬੀਮਾਰੀ ਹੋਵੇ,
ਉਨ੍ਹਾਂ ਦੀ ਮੌਤ ਦਾ ਖ਼ਤਰਾ ਤਿੰਨ ਗੁਣਾ ਵੱਧ ਜਾਂਦਾ ਹੈ।
- ਗਲੇ ਵਿਚ ਖ਼ਰਾਸ਼, ਆਵਾਜ਼ ਭਾਰੀ ਹੋਣੀ ਤੇ ਗਲਾ ਸਾਫ਼ ਕਰਨ ਦੀ ਲੋੜ
ਪੈਣੀ ਦਾ ਮਤਲਬ ਹੈ ਕਿ ਪ੍ਰਦੂਸ਼ਿਤ ਹਵਾ ਦੇ ਅਸਰ ਹੇਠ ਸਰੀਰ ਆ ਚੁੱਕਿਆ ਹੈ।
ਫੇਫੜਿਆਂ ਵਿਚਲੇ ਨੁਕਸ ਕਈ ਵਾਰ ਸਾਲਾਂ ਬਾਅਦ ਪਤਾ ਲੱਗਦੇ ਹਨ ਪਰ ਸ਼ੁਰੂਆਤ ਕਾਫ਼ੀ
ਪਹਿਲਾਂ ਦੀ ਹੋ ਚੁੱਕੀ ਹੁੰਦੀ ਹੈ।
- ਬਲੱਡ ਪ੍ਰੈੱਸ਼ਰ ਦਾ ਵਾਧਾ।
- ਲਹੂ ਵਿਚਲੇ ਚਿੱਟੇ ਸੈੱਲਾਂ ਦਾ ਨੁਕਸ।
- ਦਿਲ ਦੇ ਵੱਖੋ-ਵੱਖ ਹਿੱਸਿਆਂ (ਵੈਂਟਰੀਕਲ, ਸੱਜਾ ਤੇ ਖੱਬਾ) ਦਾ
ਮੋਟਾ ਹੋਣਾ ਜੋ ਖ਼ਤਰਨਾਕ ਹੈ।
ਨਵੀਂ ਖੋਜ : ਪ੍ਰਦੂਸ਼ਿਤ ਹਵਾ ਵਿਚ
ਲਗਾਤਾਰ ਰਹਿਣ ਵਾਲਿਆਂ ਦੇ ਦਿਮਾਗ਼ ਉੱਤੇ ਪੈਂਦੇ ਵਿਗਾੜ ਸਦਕਾ:
- ਮਨੋਰੋਗਾਂ ਵਿਚ 18 ਫੀਸਦੀ ਵਾਧਾ ਵੇਖਿਆ ਗਿਆ।
- ਅਜਿਹੇ ਮਾਹੌਲ ਵਿਚ ਪੈਦਾ ਹੋਏ ਬੱਚਿਆਂ ਵਿਚ ਵੱਡੇ ਹੋ ਕੇ ਠਹਿਰਾਓ ਨਹੀਂ
ਲੱਭਿਆ।
- ਬੱਚੇ ਰੋਂਦੂ, ਚਿੜਚਿੜੇ, ਜ਼ਿੱਦੀ ਤੇ ਲੋੜੋਂ ਵੱਧ ਲੜਾਕੇ ਹੋਏ ਲੱਭੇ।
- 45 ਸਾਲਾਂ ਦੀ ਉਮਰ ’ਤੇ ਹੀ ਬਥੇਰਿਆਂ ਨੂੰ ਐਲਜ਼ਾਈਮਰ ਤੇ ਪਾਰਕਿਨਸਨ ਰੋਗ
ਦੀ ਸ਼ੁਰੂਆਤ ਹੋਈ ਲੱਭੀ।
- ਵੱਡੇ ਸ਼ਹਿਰਾਂ ਵਿਚ ਭਿਆਨਕ ਜੁਰਮਾਂ ਵਿਚ ਵਾਧੇ ਵਿਚ ਵੀ ਜ਼ਰਾਇਮ ਪੇਸ਼ਾ
ਲੋਕਾਂ ਦੇ ਦਿਮਾਗ਼ ਦੀ ਸਕੈਨਿੰਗ ਤੇ ਲਹੂ ਦੇ ਟੈਸਟਾਂ ਰਾਹੀਂ ਇਹੀ ਪੱਖ ਸਾਹਮਣੇ
ਆਇਆ ਕਿ ਪ੍ਰਦੂਸ਼ਿਤ ਹਵਾ ਰਾਹੀਂ ਉਨ੍ਹਾਂ ਦੇ ਸਰੀਰਾਂ ਤੇ ਦਿਮਾਗ਼ ਅੰਦਰ
ਪ੍ਰਦੂਸ਼ਿਤ ਕਣਾਂ ਦਾ ਵਾਧਾ ਹੋ ਚੁੱਕਿਆ ਸੀ, ਜਿਸ ਨਾਲ ਉਨ੍ਹਾਂ ਦੇ ਸੋਚਣ ਸਮਝਣ
ਦੀ ਸ਼ਕਤੀ ਤੇ ਤਰਕ ਖ਼ਤਮ ਹੋ ਗਿਆ ਸੀ।
- ਘਬਰਾਹਟ ਹੁੰਦੀ ਰਹਿਣੀ, ਡਰ ਲੱਗਣਾ ਤੇ ਛੇਤੀ ਭੜਕ ਪੈਣਾ ਵੀ ਪ੍ਰਦੂਸ਼ਣ ਦੇ
ਅਸਰ ਸਦਕਾ ਹੈ।
- ਜਿਗਰ ਦੇ ਕੈਂਸਰ ਵਿਚ ਵਾਧਾ।
- ਬੱਚਿਆਂ ਵਿਚ ਓਟਿਜ਼ਮ ਬੀਮਾਰੀ ਦਾ ਵਾਧਾ ਜੋ ਉਮਰ ਭਰ ਲਈ ਬੱਚੇ ਦੇ ਦਿਮਾਗ਼
ਵਿਚ ਵਿਗਾੜ ਪੈਦਾ ਕਰ ਦਿੰਦੀ ਹੈ।
- ਭਰੂਣ ਦੇ ਦਿਮਾਗ਼ ਦੇ ਵਿਕਾਸ ਵਿਚ ਗੜਬੜੀ, ਉਸਦੇ ਸਿਰ ਦੇ ਆਕਾਰ ਵਿਚ ਵਿਗਾੜ
ਤੇ ਭਾਰ ਦੇ ਘੱਟ ਰਹਿ ਜਾਣ ਦੇ ਨਾਲ-ਨਾਲ ਅੰਗਾਂ ਦਾ ਪੂਰਾ ਵਿਕਾਸ ਨਾ ਹੋਣਾ
- ਇਮਿਊਨ ਸਿਸਟਮ ਦਾ ਭੱਠਾ ਬਹਿ ਜਾਣਾ।
- ਦਿਮਾਗ਼ ਵਿਚਲੇ ਸੁਣੇਹੇ ਪਹੁੰਚਾਉਣ ਵਿਚ ਗੜਬੜੀ।
- ਅੰਨ੍ਹੇ ਹੋ ਜਾਣਾ।
ਕਾਰਨ : ਆਮ ਹੀ ਸਿਰਫ਼ ਕਿਸਾਨਾਂ ’ਤੇ ਪਰਾਲੀ ਸਾੜਨ ਸਦਕਾ
ਹੋਏ ਹਵਾ ਦੇ ਪ੍ਰਦੂਸ਼ਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਪਰ ਇਹ ਸਭ ਤੋਂ ਆਖ਼ਰੀ ਕਾਰਨ
ਹੈ। ਪਰਾਲੀ ਸਾੜਨ ਨਾਲ ਧਰਤੀ ਉੱਪਰਲੇ ਵਧੀਆ ਕੀਟਾਣੂ ਮਰ ਜਾਂਦੇ ਹਨ ਤੇ ਧਰਤੀ ਵਿਚਲੇ
ਲੋੜੀਂਦੇ ਤੱਤਾਂ ਦਾ ਵੀ ਨਾਸ ਵੱਜ ਜਾਂਦਾ ਹੈ। ਕੁਦਰਤੀ ਤੌਰ ਉੱਤੇ ਬੀਮਾਰੀਆਂ ਤੋਂ
ਬਚਾਉਣ ਲਈ ਇਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਜੋ ਪਰਾਲੀ ਸਾੜ੍ਹਨ ਨਾਲ ਨਸ਼ਟ ਹੋ ਜਾਂਦੇ
ਹਨ ਤੇ ਹਵਾ ਵਿਚ ਮਿੱਟੀ ਤੇ ਧੂੰਏ ਦੀ ਮਾਤਰਾ ਵੱਧ ਹੋ ਜਾਂਦੀ ਹੈ। ਇਸ ਨਾਲ ਸਭ ਤੋਂ
ਵੱਧ ਨੁਕਸਾਨ ਕਿਸਾਨਾਂ ਦਾ ਆਪਣਾ ਹੀ ਹੁੰਦਾ ਹੈ ਜਿਨ੍ਹਾਂ ਦੀਆਂ ਫਸਲਾਂ ਦਾ ਝਾੜ
ਹੌਲੀ-ਹੌਲੀ ਕਈ ਦਹਾਕਿਆਂ ਬਾਅਦ ਘਟਣ ਲੱਗ ਪੈਂਦਾ ਹੈ ਅਤੇ ਨੇੜੇ ਰਹਿੰਦੇ ਆਪਣੇ ਹੀ
ਟੱਬਰ ਦੇ ਜੀਅ ਬੀਮਾਰੀਆਂ ਸਹੇੜ ਲੈਂਦੇ ਹਨ।
ਅਸਲ ਕਾਰਨ ਜੋ ਪ੍ਰਦੂਸ਼ਣ ਫੈਲਾ ਰਹੇ ਹਨ, ਉਹ ਹਨ :
- ਜਵਾਲਾਮੁਖੀ।
- ਸਿਗਰਟਾਂ ਦਾ ਧੂੰਆਂ।
- ਫੈਕਟਰੀਆਂ ਵਿੱਚੋਂ ਨਿਕਲਦੀ ਗੰਦਗੀ।
- ਮੋਟਰਾਂ (ਡੀਜ਼ਲ ਉੱਤੇ ਚੱਲਣ ਵਾਲੀਆਂ)।
- ਮੋਟਰਸਾਈਕਲ ਕਾਰ ਨਾਲੋਂ 60 ਗੁਣਾ ਵੱਧ ਹਵਾ ਨੂੰ ਪ੍ਰਦੂਸ਼ਿਤ ਕਰਦੇ
ਹਨ।
- ਕਾਰਾਂ, ਬਸਾਂ, ਟਰੱਕ, ਵੈਨਾਂ।
- ਸਲਫਰ ਡਾਇਓਕਸਾਈਡ, ਜੋ ਸਭ ਤੋਂ ਖ਼ਤਰਨਾਕ ਗਿਣੀ ਜਾਂਦੀ ਹੈ, ਇਸ
ਵੇਲੇ ਦਿੱਲੀ ਦੀ ਹਵਾ ਵਿਚ ਸਭ ਤੋਂ ਵੱਧ ਹੈ ਤੇ ਇਹ ਉਸਦੀ ਆਪਣੀ ਉਪਜ ਹੈ ਜੋ
ਕਿਸੇ ਹੋਰ ਸੂਬੇ ਤੋਂ ਨਹੀਂ ਆਈ ਹੋਈ ਕਿਉਂਕਿ ਹੋਰਨਾਂ ਕਿਸੇ ਸੂਬਿਆਂ ਵਿਚਲੀ
ਹਵਾ ਵਿਚ ਏਨੀ ਮਾਤਰਾ ਨਹੀਂ ਹੈ। ਸਗੋਂ ਦਿੱਲੀ ਦੇ ਕਾਰਖ਼ਾਨੇ ਤੇ ਵੱਡੀ ਗਿਣਤੀ
ਮੋਟਰਸਾਈਕਲਾਂ, ਬਸਾਂ, ਟਰੱਕਾਂ, ਕਾਰਾਂ ਦੇ ਨਾਲੋ ਨਾਲ ਕੂੜੇ ਦੇ ਢੇਰ ਦਾ
ਸਾੜਿਆ ਜਾਣਾ ਹੀ ਇਸ ਵਿਚ ਲਗਾਤਾਰ ਵਾਧਾ ਕਰ ਰਿਹਾ ਹੈ ਅਤੇ ਹੋਰਨਾਂ ਸੂਬਿਆਂ ਦੀ
ਹਵਾ ਵੀ ਖ਼ਰਾਬ ਕਰ ਰਿਹਾ ਹੈ।
'ਯੂਨੀਵਰਸਿਟੀ ਆਫ਼ ਮੈਰੀਲੈਂਡ' ਨੇ ਖੋਜ ਰਾਹੀਂ ਦਸ ਦਿੱਤਾ ਹੈ ਕਿ ਭਾਰਤ ਵਿਚ
ਕੋਲੇ ਦੀ ਵਾਧੂ ਵਰਤੋਂ ਸਦਕਾ ਭਾਰਤ ਦੀ ਹਵਾ ਵਿਚਲੀ 'ਸਲਫਰ ਡਾਇਓਕਸਾਈਡ' ਦੀ ਮਾਤਰਾ
ਚੀਨ ਤੋਂ ਵੀ ਟੱਪ ਜਾਣ ਵਾਲੀ ਹੈ। ਹਵਾ ਵਿਚਲਾ ਗੰਧਲਾਪਨ ਬਣਾਉਣ ਦਾ ਵੀਹ ਫੀਸਦੀ
ਹਿੱਸਾ ਸਿਰਫ਼ 'ਸਲਫਰ ਡਾਇਓਕਸਾਈਡ' ਸਦਕਾ ਹੀ ਹੈ।
'ਵਿਸ਼ਵ ਸਿਹਤ ਸੰਸਥਾ' ਨੇ
ਏਸ਼ੀਆ ਵਿੱਚੋਂ 'ਦਿੱਲੀ' ਤੇ 'ਤਹਿਰਾਨ' ਨੂੰ ਦੁਨੀਆ ਭਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ
ਸ਼ਹਿਰ ਐਲਾਨ ਦਿੱਤਾ ਹੈ ਜਿੱਥੇ ਫੈਕਟਰੀਆਂ, ਕੋਲਾ ਤੇ ਬਸਾਂ, ਕਾਰਾਂ, ਮੋਟਰਸਾਈਕਲਾਂ
ਹੀ ਇਸਦਾ ਕਾਰਨ ਦੱਸਿਆ ਗਿਆ ਹੈ।
ਪੰਜਾਬ ਦੇ ਥਰਮਲ ਪਲਾਂਟਾਂ ਵਿਚਲਾ ਕੋਲਾ
ਵੀ ਇਹੋ ਹਾਲ ਕਰਨ ਵਾਲਾ ਹੈ।
ਹਲ : 'ਲੰਡਨ' ਤੇ
'ਟੋਕੀਓ' ਨੇ ਪ੍ਰਦੂਸ਼ਿਤ ਹਵਾ ਨੂੰ ਸਾਫ਼ ਕਰ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਦਾ ਹਲ
ਹੈ। ਇਸ ਵਾਸਤੇ ਉਨ੍ਹਾਂ ਵੱਲੋਂ ਸੁਝਾਏ ਨੁਕਤੇ ਹਨ,
- ਮੋਟਰਾਂ ਦੇ ਇੰਜਨਾਂ ਵਿਚ ਤਬਦੀਲੀ ਲਿਆ ਕੇ 'ਸੀ.ਐਨ.ਜੀ.' ਦੀ ਵਰਤੋਂ ਵਧਾਈ
ਜਾਏ।
- ਇਲੈਕਟ੍ਰਿਕ ਕਾਰਾਂ ਦੀ ਵਰਤੋਂ ਵਧਾਈ ਜਾਏ।
- ਸਬ ਵੇਅ, ਮੈਟਰੋ, ਟਰੈਮ, ਬਿਜਲੀ ਨਾਲ ਚੱਲਣ ਵਾਲੀਆਂ ਬਸਾਂ ਚਾਲੂ
ਕੀਤੀਆਂ ਜਾਣ।
- ਦਸ ਸਾਲਾਂ ਤੋਂ ਪੁਰਾਣੀਆਂ ਸਾਰੀਆਂ ਫੈਕਟਰੀਆਂ ਦੀਆਂ ਮਸ਼ੀਨਾਂ
ਨਵੀਆਂ ਲਾਈਆਂ ਜਾਣ ਤੇ ਉਨ੍ਹਾਂ ਵਿੱਚੋਂ ਨਿਕਲਦੇ ਪ੍ਰਦੂਸ਼ਣ ਦੀ ਜਾਂਚ ਰੈਗੂਲਰ
ਤੌਰ ਉੱਤੇ ਹੋਵੇ।
- ਵੀਹ ਸਾਲ ਤੋਂ ਪੁਰਾਣੀਆਂ ਸਾਰੀਆਂ ਕਾਰਾਂ ਸੜਕਾਂ ਉੱਤੇ ਚੱਲਣੀਆਂ
ਬੰਦ ਕਰ ਦਿੱਤੀਆਂ ਜਾਣ।
- ਹਵਾ ਵਿਚ ਪ੍ਰਦੂਸ਼ਿਤ ਕਣਾਂ ਦੇ ਵਧਦੇ ਸਾਰ ਫੈਕਟਰੀਆਂ ਦੇ ਕੰਮ ਕਾਰ
ਦਾ ਸਮਾਂ ਕੁੱਝ ਹਫਤੇ ਘਟਾ ਕੇ ਤੇ ਕਾਰਾਂ ਬਸਾਂ ਦੀ ਗਿਣਤੀ ਵੀ ਸੜਕਾਂ ਉੱਤੇ
ਕੁੱਝ ਹਫ਼ਤੇ ਘਟਾ ਦੇਣੀ ਚਾਹੀਦੀ ਹੈ।
- ਮੀਡੀਆ ਵੱਲੋਂ ਲੋਕਾਂ ਨੂੰ ਪ੍ਰਦੂਸ਼ਿਤ ਹਵਾ ਤੋਂ ਬਚਣ ਲਈ ਘਰਾਂ ਵਿਚ
ਜ਼ਿਆਦਾ ਸਮਾਂ ਰਹਿਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ।
- ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਘਰਾਂ ਵਿਚ ਜ਼ਿਆਦਾ ਸਮਾਂ ਬਤੀਤ
ਕਰਨ ਲਈ ਕਹਿਣਾ ਚਾਹੀਦਾ ਹੈ।
- ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾ ਕੇ ਹਵਾ ਨੂੰ ਪ੍ਰਦੂਸ਼ਿਤ ਕਰਨ
ਵਾਲੀਆਂ ਫੈਕਟਰੀਆਂ ਉੱਤੇ ਰੋਕ ਲਾ ਦੇਣੀ ਚਾਹੀਦੀ ਹੈ। ਇੰਜ ਹੀ ਪੁਰਾਣੀਆਂ
ਕਾਰਾਂ ਉੱਤੇ ਚਾਰ ਗੁਣਾ ਟੈਕਸ ਲਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸੜਕਾਂ
ਉੱਤੇ ਚੱਲਣਾ ਬੰਦ ਹੋਵੇ।
- ਦਰਖ਼ਤਾਂ ਦਾ ਵੱਧ ਤੋਂ ਵੱਧ ਲਾਉਣਾ।
ਸਾਰ :
- ਇਕ ਸਿਗਰਟ ਦਾ ਧੂੰਆਂ ਵੀ ਹਵਾ ਪ੍ਰਦੂਸ਼ਿਤ ਕਰਦਾ ਹੈ।
- ਜਵਾਲਾਮੁਖੀ ਫਟਣ ਨਾਲ ਹੋਇਆ ਪ੍ਰਦੂਸ਼ਣ ਇਨਸਾਨੀ ਪ੍ਰਦੂਸ਼ਣ ਤੋਂ ਕਿਤੇ
ਵੱਧ ਹੈ।
- ਫੈਕਟਰੀਆਂ, ਕੋਲੇ ਦਾ ਬਲਣਾ ਤੇ ਮੋਟਰਸਾਈਕਲ ਸਭ ਤੋਂ ਵੱਧ ਪ੍ਰਦੂਸ਼ਣ
ਫੈਲਾਉਂਦੇ ਹਨ।
- ਹਵਾ ਵਿਚਲੇ ਪ੍ਰਦੂਸ਼ਣ ਦਾ ਅਸਰ ਭਰੂਣ ਤੋਂ ਲੈ ਕੇ 100 ਸਾਲਾਂ ਦੀ
ਉਮਰ ਭੋਗ ਰਹੇ ਹਰ ਜਣੇ ਉੱਤੇ ਪੈਂਦਾ ਹੈ।
- ਇਸਦੇ ਮਾੜੇ ਅਸਰ ਤੁਰੰਤ ਤੋਂ ਲੈ ਕੇ ਕਈ ਸਾਲਾਂ ਬਾਅਦ ਤਕ ਹੁੰਦੇ
ਰਹਿ ਸਕਦੇ ਹਨ ਤੇ ਧੁਖਦੀ ਲੱਕੜ ਵਾਂਗ ਸਰੀਰ ਨੂੰ ਹੌਲੀ-ਹੌਲੀ ਖੋਖਲਾ ਕਰ ਦਿੰਦੇ
ਹਨ।
- ਮਨੋਰੋਗ ਤੇ ਵਧਦੇ ਜੁਰਮਾਂ ਦੇ ਨਾਲੋ ਨਾਲ ਓਟਿਜ਼ਮ ਅਤੇ ਵਧਦੇ
ਲੜਾਈਆਂ ਝਗੜੇ ਇਸੇ ਦੀ ਉਪਜ ਹਨ।
- ਡੀ.ਐਨ.ਏ. ਵਿਚਲੀ ਤਬਦੀਲੀ ਅਗਲੀਆਂ ਪੁਸ਼ਤਾਂ ਤਕ ਅਸਰ ਛੱਡ ਸਕਦੀ
ਹੈ।
- ਵਨਸਪਤੀ ਅਤੇ ਜਾਨਵਰਾਂ ਉੱਤੇ ਬੇਹੱਦ ਮਾੜੇ ਅਸਰ ਦਿਸਦੇ ਹਨ।
- ਸਰਕਾਰਾਂ ਨੂੰ ਇਕ ਦੂਜੇ ਉੱਤੇ ਦੂਸ਼ਣ ਲਾਉਣ ਦੀ ਥਾਂ ਅਤੇ ਸਾਰਾ ਦੋਸ਼
ਕਿਸਾਨਾਂ ਉੱਤੇ ਮੜ੍ਹਨ ਦੀ ਥਾਂ ਸਖ਼ਤ ਕਾਨੂੰਨ ਲਾਗੂ ਕਰ ਕੇ ਫੈਕਟਰੀਆਂ, ਕੋਲੇ
ਦੇ ਬਾਲਣ ਦੀ ਵਰਤੋਂ ਘਟਾਉਣ ਤੇ ਮੋਟਰਸਾਈਕਲਾਂ, ਬਸਾਂ, ਕਾਰਾਂ ਦੀ ਗਿਣਤੀ
ਸੜਕਾਂ ਉੱਤੇ ਘਟਾਉਣ ਵਲ ਧਿਆਨ ਦੇਣਾ ਚਾਹੀਦਾ ਹੈ।
- ਦਰਖ਼ਤਾਂ ਦੀ ਗਿਣਤੀ ਹਰ ਸਾਲ ਵਧਾਉਣੀ ਪੈਣੀ ਹੈ। ਸੜਕਾਂ ਦੁਆਲੇ ਰੁਖ
ਬੀਜਣ ਤੇ ਹਰ ਘਰ ਵਿਚ ਬੂਟੇ ਲਾਉਣੇ ਲਾਜ਼ਮੀ ਕਰ ਦੇਣੇ ਚਾਹੀਦੇ ਹਨ।
- ਪ੍ਰਦੂਸ਼ਣ ਹਰ ਵੱਡੇ-ਛੋਟੇ, ਅਮੀਰ-ਗਰੀਬ ਉੱਤੇ ਇੱਕੋ ਜਿਹਾ ਅਸਰ
ਕਰਦਾ ਹੈ। ਸੋ ਇਸ ਨੂੰ ਰੋਕਣ ਲਈ ਸਾਂਝਾ ਉਪਰਾਲਾ ਕਰਨ ਦੀ ਲੋੜ ਹੈ ਤਾਂ ਜੋ
ਸਾਡੀਆਂ ਆਪਣੀਆਂ ਹੀ ਆਉਣ ਵਾਲੀਆਂ ਨਸਲਾਂ ਮਾਨਸਿਕ ਤੇ ਸਰੀਰਕ ਪੱਖੋਂ ਤੰਦਰੁਸਤ
ਰਹਿ ਸਕਣ!
ਕਿਸਾਨਾਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਪਰਾਲੀ ਸਾੜਨ ਨਾਲ ਸਭ ਤੋਂ ਵੱਧ
ਨੁਕਸਾਨ ਉਨ੍ਹਾਂ ਦੇ ਆਪਣੇ ਸਰੀਰ ਦਾ ਤੇ ਆਪਣੇ ਟੱਬਰ ਵਿਚਲੇ ਬੱਚਿਆਂ ਦਾ ਹੋਣਾ ਹੈ
ਤੇ ਨਾਲੋ ਨਾਲ ਆਪਣੀ ਜ਼ਮੀਨ ਦਾ ਵੀ।
ਅੰਤ ਵਿਚ ਇਹ ਸਪਸ਼ਟ ਹੋ ਜਾਣਾ ਚਾਹੀਦਾ
ਹੈ ਕਿ ਮੀਡੀਆ ਰਾਹੀਂ ਪੂਰਾ ਦੋਸ਼ ਕਿਸਾਨਾਂ ਉੱਤੇ ਮੜ੍ਹ ਦੇਣ ਦਾ ਮਤਲਬ ਹੈ ਅਸਲ ਦੋਸ਼ੀ
ਵੱਲੋਂ ਲੋਕਾਂ ਦਾ ਧਿਆਨ ਹਟਾਉਣਾ। ਕਿਸਾਨਾਂ ਦੀ ਪਰਾਲੀ ਨੂੰ ਲਾਈ ਅੱਗ ਜੰਗਲਾਂ ਵਿਚ
ਲੱਗੀ ਅੱਗ ਤੋਂ ਵਧ ਪ੍ਰਦੂਸ਼ਣ ਨਹੀਂ ਫੈਲਾ ਸਕਦੀ।
ਜਦੋਂ ਸਭ ਨੂੰ ਸਮਝ ਆ
ਜਾਏਗੀ ਕਿ ਅਸਲ ਕਾਰਨ ਹਨ- ਫੈਕਟਰੀਆਂ, ਕੋਲਾ ਸਾੜਨਾ, ਡੀਜ਼ਲ, ਪੈਟਰੋਲ, ਬਸਾਂ,
ਟਰੱਕਾਂ, ਕਾਰਾਂ ਤੇ ਮੋਟਰਸਾਈਕਲ, ਤਾਂ ਸਾਂਝੇ ਤੌਰ ਉੱਤੇ ਰੋਕਥਾਮ ਕਰਨੀ ਆਸਾਨ ਹੋ
ਜਾਵੇਗੀ।
ਵੱਡੀ ਗੱਲ ਹੈ – ਪੰਜਾਬ ਦੀ ਹਵਾ ਦਿਲੀ ਦੀ ਹਵਾ ਨਾਲੋਂ ਸਾਫ਼ ਹੈ
ਸੋ ਦਿੱਲੀ ਵੱਲੋਂ ਪੰਜਾਬ ਉੱਤੇ ਲਾਏ ਜਾ ਰਹੇ ਦੂਸ਼ਣ ਸਰਾਸਰ ਗ਼ਲਤ ਹਨ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|