|
|
ਵਿਗਿਆਨ
ਪ੍ਰਸਾਰ |
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
|
|
‘‘ ਆਉ ਸਭਾਗੀ ਨੀਂਦੜੀਏ ਮਤੁ ਸਹੁ ਦੇਖਾ ਸੋਇ। ’’ ਸ੍ਰੀ ਗੁਰੂ ਗ੍ਰੰਥ ਸਾਹਿਬ
ਵਿਚ ਵੀ ਨੀਂਦਰ ਦਾ ਜ਼ਿਕਰ ਹੋਣਾ ਇਸਦੀ ਮਹੱਤਾ ਬਾਰੇ ਦਰਸਾ ਦਿੰਦਾ ਹੈ। ਨੀਂਦਰ ਬਾਰੇ
ਹੋਈ ਇਕ ਖੋਜ ਇਸਦੀ ਅਹਿਮੀਅਤ ਬਾਰੇ ਹੋਰ ਚਾਨਣਾ ਪਾ ਦੇਵੇਗੀ। ਕੁੱਝ ਚੂਹਿਆਂ ਨੂੰ ਕਈ
ਰਾਤਾਂ ਤੱਕ ਸੌਣ ਨਹੀਂ ਦਿੱਤਾ ਗਿਆ ਤੇ ਕੁੱਝ ਚੂਹਿਆਂ ਨੂੰ ਕਈ ਦਿਨ ਖਾਣ ਨੂੰ ਕੁੱਝ
ਨਹੀਂ ਦਿੱਤਾ ਗਿਆ।
ਖੋਜ ਪੂਰੀ ਹੋਣ ਉਪਰੰਤ ਇਹ ਨਤੀਜੇ ਸਾਹਮਣੇ ਆਏ ਕਿ ਜਿਹੜੇ ਚੂਹੇ ਸੌਂ ਨਹੀਂ ਸਨ
ਸਕੇ, ਉਹ 2 ਤੋਂ ਤਿੰਨ ਹਫ਼ਤਿਆਂ ਵਿਚ ਹੀ ਮਰ ਗਏ ਜਦਕਿ ਜਿਹੜੇ ਚੂਹੇ ਭੁੱਖੇ ਰੱਖੇ ਗਏ
ਸਨ ਉਹ 4 ਤੋਂ 5 ਹਫ਼ਤਿਆਂ ਬਾਅਦ ਮਰੇ। ਇਸਤੋਂ ਇਹ ਸਪਸ਼ਟ ਹੋ ਗਿਆ ਕਿ ਨੀਂਦਰ ਨਾ ਆਉਣੀ
ਭੁੱਖੇ ਰਹਿਣ ਤੋਂ ਵੱਧ ਜਾਨਲੇਵਾ ਸਾਬਤ ਹੋ ਜਾਂਦੀ ਹੈ।
ਨੀਂਦਰ ਵਿਚ ਕਈ ਤਰਾਂ ਦੇ ਪੜਾਅ ਆਉਂਦੇ ਹਨ ਜਿਨਾਂ ਵਿੱਚ ਡੂੰਘੀ ਨੀਂਦਰ,
ਸੁਫ਼ਨਿਆਂ ਦਾ ਸਮਾਂ, ਤੇਜ਼ ਅੱਖਾਂ ਫਰਕਣ ਦਾ ਸਮਾਂ, ਕੱਚੀ ਨੀਂਦਰ, ਆਦਿ ਸ਼ਾਮਲ ਹਨ।
ਇਨਾਂ ਨੂੰ ‘ਰੈਮ ਨੀਂਦਰ’ ਅਤੇ ‘ਨੌਨ ਰੈਮ ਨੀਂਦਰ’ ਵਿਚ ਵੰਡ ਦਿੱਤਾ ਗਿਆ ਹੈ।
ਚੰਗੀ ਤਰਾਂ ਨਾ ਸੌਂ ਸਕਣ ਨਾਲ ਨੀਂਦਰ ਦੇ ਸਾਈਕਲ ‘ਰੈਮ’ ਤੇ ‘ਨੌਨ ਰੈਮ’ ਉੱਤੇ
ਡੂੰਘਾ ਅਸਰ ਪੈ ਜਾਂਦਾ ਹੈ ਅਤੇ ਬੰਦਾ ਦਿਨ ਸਮੇਂ ਪੂਰਾ ਜ਼ੋਰ ਲਾ ਕੇ ਜਾਗਣ ਦੇ
ਬਾਵਜੂਦ ਝੱਪੀ ਲੈ ਲੈਂਦਾ ਹੈ। ਜੇ ਕਿਤੇ ਬੰਦਾ ਕਾਰ, ਸਕੂਟਰ, ਬਸ ਜਾਂ ਟਰੱਕ ਚਲਾ
ਰਿਹਾ ਹੋਵੇ ਤਾਂ ਅਜਿਹੀ ਝੱਪੀ ਸੀਰੀਅਸ ਐਕਸੀਡੈਂਟ ਕਰਵਾ ਸਕਦੀ ਹੈ। ਸਿਰਫ਼ ਸਰੀਰਕ
ਪੱਖੋਂ ਹੀ ਇਨਸਾਨ ਥੱਕਿਆ ਟੁੱਟਿਆ ਨਹੀਂ ਮਹਿਸੂਸ ਕਰਦਾ ਬਲਕਿ ਮਾਨਸਿਕ ਪੱਖੋਂ ਵੀ
ਅਸਰ ਪੈ ਜਾਣ ਸਦਕਾ ਢਹਿੰਦੀ ਕਲਾ ਵਿਚ ਜਾ ਸਕਦਾ ਹੈ।
ਕਮਾਲ ਦੀ ਗੱਲ ਤਾਂ ਇਹ ਹੈ ਕਿ ਨੀਂਦਰ ਪੂਰੀ ਨਾ ਕਰਨ ਨਾਲ ਸਿਰਫ਼ ਇੱਕੋ ਇਨਸਾਨ
ਉੱਤੇ ਹੀ ਅਸਰ ਨਹੀਂ ਪੈਂਦਾ ਬਲਕਿ ਉਸਦੇ ਚਿੜਚਿੜੇ ਹੋ ਜਾਣ ਕਾਰਣ ਬਾਕੀ ਦੇ ਟੱਬਰ
ਉੱਤੇ ਵੀ ਕੋਈ ਨਾ ਕੋਈ ਅਸਰ ਜ਼ਰੂਰ ਪੈਂਦਾ ਹੈ।
ਸੌਂਦੇ ਹੋਏ ਸਰੀਰ ਅੰਦਰ ਕੀ ਕੁੱਝ ਵਾਪਰਦਾ ਹੈ, ਪਹਿਲਾਂ ਉਸ ਬਾਰੇ ਸਮਝਣ ਦੀ ਲੋੜ
ਹੈ।
-
ਓਕਸੀਡੇਸ਼ਨ
ਨਾਲ ਸਰੀਰ ਅੰਦਰ ਹੋ ਰਹੀ ਭੰਨ ਤੋੜ ਉੱਤੇ ਰੋਕ ਲੱਗਦੀ ਹੈ।
- ਦਿਮਾਗ਼ ਅੰਦਰਲੇ ਸੈੱਲਾਂ ਵਿਚ ਚਲਦੇ ਪ੍ਰਤੀਕਰਮ ਹੌਲੀ ਹੋ ਜਾਂਦੇ ਹਨ ਅਤੇ
ਸੈੱਲ ਘਟ ਟੁੱਟਦੇ ਹਨ।
- ਦਿਮਾਗ਼ ਦੇ ਸੈੱਲਾਂ ਵਿਚਲੀ ਅਤੇ ਸਰੀਰ ਅੰਦਰਲੀ ਊਰਜਾ ਨੂੰ ਸੁਰਜੀਤ ਕਰਨ ਲਈ
ਪੂਰੀ ਨੀਂਦਰ ਲੈਣੀ ਜ਼ਰੂਰੀ ਹੁੰਦੀ ਹੈ।
- ਸੌਂਦੇ ਹੋਏ ਵੀ ਸਰੀਰ ਦਾ ਕੰਮ ਕਾਰ ਤੁਰਦਾ ਰਹਿੰਦਾ ਹੈ। ਮਸਲਨ, ਚਮੜੀ ਦੇ
ਸੈੱਲ ਲਗਾਤਾਰ ਬਣਦੇ ਰਹਿੰਦੇ ਹਨ, ਦਿਲ ਧੜਕਦਾ ਰਹਿੰਦਾ ਹੈ, ਜਿਗਰ, ਗੁਰਦੇ,
ਤਿਲੀ, ਲਹੂ ਦੀਆਂ ਨਾੜੀਆਂ, ਲਹੂ ਦੇ ਸੈੱਲ ਆਦਿ ਸਭ ਆਪੋ ਆਪਣੇ ਕੰਮ ਵਿਚ ਜੁਟੇ
ਰਹਿੰਦੇ ਹਨ। ਇਨਾਂ ਕੰਮ ਕਾਰਾਂ ਵਿਚ ਖਪਤ ਹੋ ਰਹੀ ਊਰਜਾ ਸੌਣ ਸਮੇਂ ਸਿਰਫ਼ 15
ਪ੍ਰਤੀਸ਼ਤ ਰਹਿ ਜਾਂਦੀ ਹੈ। ਇਸਤਰਾਂ ਇਕ ਤਰੀਕੇ ਸਾਰਾ ਸਰੀਰ ਹੀ ਕੰਪਿਊਟਰ ਵਾਂਗ
ਆਰਾਮ ਕਰਨ ਦੇ ‘ਮੋਡ’ ਵਿਚ ਚਲਾ ਜਾਂਦਾ ਹੈ। ਜੇ ਅਜਿਹਾ ਨਾ ਹੋਵੇ ਤਾਂ ਸਰੀਰ ਦੇ
ਵਾਧੂ ਕੰਮ ਕਰਦੇ ਰਹਿਣ ਨਾਲ ਢੇਰ ਸਾਰੀ ਊਰਜਾ ਵਰਤੀ ਜਾਂਦੀ ਹੈ ਜੋ ਵਾਪਸ ਸਰੀਰ
ਅੰਦਰ ਭਰਨ ਲਈ ਢਿੱਡ ਖਾਣ ਨੂੰ ਉਕਸਾਉਂਦਾ ਹੈ। ਨਤੀਜੇ ਵਜੋਂ ਵਾਧੂ ਖਾਧਾ ਜਾਂਦਾ
ਹੈ। ਜੇ ਅਜਿਹਾ ਲਗਾਤਾਰ ਚੱਲਦਾ ਰਹੇ ਤਾਂ ਹੌਲੀ ਹੌਲੀ ਭਾਰ ਵਧਣ ਲੱਗ ਪੈਂਦਾ ਹੈ।
- ਜਾਨਵਰਾਂ ਉੱਤੇ ਕੀਤੀ ਗਈ ਖੋਜ ਰਾਹੀਂ ਇਹ ਸਿੱਟੇ ਸਾਹਮਣੇ ਆਏ ਹਨ ਕਿ ਮਾਸ
ਖਾਣ ਵਾਲੇ ਜਾਨਵਰ ਵੱਧ ਢੂੰਘੀ ਨੀਂਦਰ ਲੈਂਦੇ ਹਨ ਕਿਉਂਕਿ ਉਨਾਂ ਨੂੰ ਸ਼ਿਕਾਰ ਕਰਨ
ਲਈ ਵੱਧ ਜ਼ੋਰ ਲਾਉਣਾ ਪੈਂਦਾ ਹੈ ਤੇ ਉਸਨੂੰ ਹਜ਼ਮ ਕਰਨ ਲਈ ਵੀ। ਸ਼ਿਕਾਰ ਕਰ ਸਕਣ
ਵਾਲੀ ਤਾਕਤ ਰੱਖਣ ਵਾਲੇ ਜਾਨਵਰਾਂ ਦੀ ਨੀਂਦਰ ਵੀ ਚਿੰਤਾ ਰਹਿਤ ਹੁੰਦੀ ਹੈ ਕਿਉਂਕਿ
ਉਨਾਂ ਨੂੰ ਘਾਹ ਖਾਣ ਵਾਲੇ ਜਾਨਵਰਾਂ ਤੋਂ ਹਮਲੇ ਦਾ ਡਰ ਨਹੀਂ ਹੁੰਦਾ ਤੇ ਉਹ ਘੋੜੇ
ਵੇਚ ਕੇ ਸੌਂਦੇ ਹਨ। ਕੁਦਰਤ ਦਾ ਕਮਾਲ ਵੋਖੋ ਕਿ ਹਾਥੀ ਵਰਗਾ ਜਾਨਵਰ ਵੀ ਆਪਣੇ ਆਪ
ਨੂੰ ਸਰਵ ਸ਼ਕਤੀਮਾਨ ਮੰਨਦੇ ਹੋਏ ਸ਼ੇਰ ਤੱਕ ਨੂੰ ਭਜਾ ਦੇਣ ਦੀ ਤਾਕਤ ਰੱਖਦਾ ਹੋਇਆ,
ਇਕ ਕੀੜੇ ਵੱਲੋਂ ਕੰਨ ਅੰਦਰ ਕੀਤੇ ਹਮਲੇ ਨੂੰ ਜਰ ਨਹੀਂ ਸਕਦਾ ਤੇ ਦਹਾੜ ਦਹਾੜ ਕੇ
ਪਾਗਲ ਹੋ ਜਾਂਦਾ ਹੈ ਪਰ ਉਸਦਾ ਕੁੱਝ ਵਿਗਾੜ ਨਹੀਂ ਸਕਦਾ।
ਕਿੰਨਾ ਪਿਆਰਾ ਕੁਦਰਤੀ ਸੁਣੇਹਾ ਹੈ ਕਿ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਮੰਨਣ ਵਾਲੇ
ਨੂੰ ਮਾਰਨ ਤੇ ਬੇਚੈਨ ਕਰਨ ਲਈ ਹੋਰ ਵੱਡੇ ਹਥਿਆਰਾਂ ਦੀ ਲੋੜ ਨਹੀਂ ਤੇ ਨਾ ਹੀ ਉਸੇ
ਜਿੰਨੀ ਤਾਕਤ ਰੱਖਣ ਵਾਲੇ ਦੀ ਲੋੜ ਹੈ, ਬਲਕਿ ਬਿਲਕੁਲ ਆਮ ਮਾੜਚੂ ਤੇ ਕਮਜ਼ੋਰ ਬੰਦਾ
ਵੀ ਆਪਣੀ ਅੰਦਰੂਨੀ ਹਿੰਮਤ ਨਾਲ ਉਸਦੀ ਹੈਂਕੜ ਨੂੰ ਤਾਰ ਤਾਰ ਕਰਨ ਲਈ ਬਥੇਰਾ
ਹੁੰਦਾ ਹੈ।
- ਨਿੱਕੇ ਬੱਚੇ, ਨਵਜੰਮੇਂ ਬੱਚੇ ਅਤੇ ਜਾਨਵਰਾਂ ਦੇ ਨਿੱਕੇ ਬੱਚੇ ਵੱਧ ਨੀਂਦਰ
ਲੈਂਦੇ ਹਨ ਕਿਉਂਕਿ ਉਨਾਂ ਦੇ ਸਰੀਰ ਨੇ ਵਧਣ ਲਈ ਵਾਧੂ ਕੰਮ ਕਰਨਾ ਹੁੰਦਾ ਹੈ ਸੋ
ਜ਼ਿਆਦਾ ਊਰਜਾ ਇੱਕਠੀ ਕਰਨ ਦੀ ਲੋੜ ਪੈਂਦੀ ਹੈ।
- ਰਤਾ ਧਿਆਨ ਕਰੀਏ ਕਿ ਬੱਚੇ ਨੂੰ ਮਾਂ ਦੀ ਗੋਦ ਦੇ ਨਿੱਘ ਵਿਚ, ਵੱਡਿਆਂ ਨੂੰ
ਆਪਣੇ ਕਮਰੇ ਅੰਦਰਲੇ ਬਿਸਤਰੇ ਅਤੇ ਸਿਰਹਾਣੇ ਦੇ ਨਿੱਘ ਵਿਚ, ਕੋਸੇ ਪਾਣੀ ਨਾਲ ਨਹਾ
ਲੈਣ ਜਾਂ ਹਲਕੀ ਮਾਲਿਸ਼ ਤੋਂ ਬਾਅਦ ਵਧੀਆ ਨੀਂਦਰ ਕਿਉਂ ਆਉਂਦੀ ਹੈ ? ਇਸਦਾ ਵੀ
ਵਿਗਿਆਨਿਕ ਆਧਾਰ ਹੈ।
ਜੇ ਸੌਣ ਦੇ ਸੈਂਟਰ (ਹਾਈਪੋਥੈਲਾਮਸ ਵਿਚ ਹੁੰਦਾ ਹੈ) ਨੂੰ ਰਤਾ ਕੁ ਨਿੱਘ ਮਿਲ ਜਾਏ
ਜਾਂ ਚਮੜੀ ਨੂੰ ਹਲਕਾ ਕੋਸਾ ਮਾਹੌਲ ਮਿਲੇ ਤਾਂ ਨੀਂਦਰ ਦੀਆਂ ਤਰੰਗਾਂ ਤੁਰਨੀਆਂ
ਸ਼ੁਰੂ ਹੋ ਜਾਂਦੀਆਂ ਹਨ। ਜਾਨਵਰਾਂ ਉੱਤੇ ਕੀਤੀ ਖੋਜ ਨੇ ਇਹ ਤੱਥ ਸਾਬਤ ਕੀਤਾ ਹੈ।
ਇਨਸਾਨਾਂ ਵਿਚ ਵੀ ਖੋਜ ਸਾਬਤ ਕਰ ਚੁੱਕੀ ਕਿ ਦਿਮਾਗ਼ ਦੇ ਸੈੱਲ ਕੋਸਾ ਹੁੰਦੇ ਸਾਰ
ਨੀਂਦਰ ਦੇ ਹਿਲੌਰੇ ਲੈਣ ਉੱਤੇ ਮਜਬੂਰ ਕਰ ਦਿੰਦੇ ਹਨ। ਜੇ ਬਰੇਨਸਟੈਮ ਹਿੱਸੇ ਨੂੰ
ਠੰਡਾ ਕਰ ਦਿੱਤਾ ਜਾਵੇ ਤਾਂ ਰੈਮ ਨੀਂਦਰ (ਤੇਜ਼ ਅੱਖਾਂ ਫਰਕਣ ਦਾ ਸਮਾਂ) ਦਾ ਸਾਈਕਲ
ਵਧ ਜਾਂਦਾ ਹੈ। ਰੈਮ ਨੀਂਦਰ ਦਾ ਚੱਕਰ ਸ਼ੁਰੂ ਹੁੰਦੇ ਸਾਰ ਦਿਮਾਗ਼ ਦਾ ਤਾਪਮਾਨ ਵਧਣ
ਲੱਗ ਪੈਂਦਾ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਰੈਮ ਨੀਂਦਰ ਦੌਰਾਨ ਸਰੀਰਕ ਤਾਪਮਾਨ ਘਟ ਜਾਂਦਾ ਹੈ ਤੇ
ਅਜਿਹਾ ਸਵਖ਼ਤੇ ਵੇਲੇ ਹੁੰਦਾ ਹੈ।
- ਇਹ ਤਾਂ ਕਈ ਖੋਜਾਂ ਰਾਹੀਂ ਸਪਸ਼ਟ ਹੋ ਚੁੱਕਿਆ ਹੈ ਕਿ ਦਿਮਾਗ਼ ਦੇ ਸੈੱਲਾਂ ਦਾ
ਵਧਣਾ ਰੈਮ ਨੀਂਦਰ ਦੌਰਾਨ ਹੁੰਦਾ ਹੈ। ਏਸੇ ਲਈ ਨਵਜੰਮੇਂ ਬੱਚੇ ਵਿਚ ਰੈਮ ਨੀਂਦਰ
ਵੱਧ ਹੁੰਦੀ ਹੈ। ਸਤਮਾਹੇ ਜੰਮੇਂ ਬੱਚਿਆਂ ਵਿਚ ਹੋਰ ਵੀ ਵੱਧ ਹੁੰਦੀ ਹੈ।
ਗਿਨੀ ਪਿਗ (ਚੂਹੇ ਵਰਗੀ ਕਿਸਮ) ਦੇ ਬੱਚਿਆਂ ਉੱਤੇ ਕੀਤੀਆਂ ਕਈ ਖੋਜਾਂ ਵਿਚ ਜ਼ਾਹਿਰ
ਹੋਇਆ ਕਿ ਉਨਾਂ ਦੇ ਨਵੰਜਮੇਂ ਬੱਚੇ ਇਨਸਾਨਾਂ ਦੇ ਬੱਚਿਆਂ ਤੋਂ ਵਧ ਚੁਸਤ ਹੁੰਦੇ
ਹਨ, ਦੰਦਾਂ ਸਮੇਤ ਪੈਦਾ ਹੁੰਦੇ ਹਨ ਤੇ ਝਟਪਟ ਤੁਰਨਾ ਸ਼ੁਰੂ ਕਰ ਦਿੰਦੇ ਹਨ। ਇਸੇ
ਲਈ ਜੰਮਣ ਸਮੇਂ ਉਨਾਂ ਦਾ ਦਿਮਾਗ਼ ਇਨਸਾਨੀ ਬੱਚੇ ਤੋਂ ਜ਼ਿਆਦਾ ਤਿਆਰ ਹੋਇਆ ਹੁੰਦਾ
ਹੈ। ਸੋ ਗਿਨੀ ਪਿੱਗ ਦੇ ਬੱਚਿਆਂ ਵਿਚ ਰੈਮ ਨੀਂਦਰ ਘੱਟ ਹੁੰਦੀ ਹੈ। ਇਹੀ ਕੁੱਝ
ਜਿਰਾਫ਼ ਤੇ ਭੇਡਾਂ ਦੇ ਬੱਚਿਆਂ ਵਿਚ ਵੀ ਵੇਖਣ ਨੂੰ ਮਿਲਦਾ ਹੈ।
- ਨੀਂਦਰ ਦੌਰਾਨ ਜਿਉਂ ਹੀ ਰੈਮ ਨੀਂਦਰ ਦਾ ਹਿੱਸਾ ਸ਼ੁਰੂ ਹੋਵੇ, ਦਿਮਾਗ਼ ਅੰਦਰ
ਪ੍ਰੋਟੀਨ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਸੈੱਲ ਝਟਪਟ ਵਧਣ ਲੱਗ ਪੈਂਦੇ ਹਨ। ਸਿਰਫ
ਦੋ ਜਾਂ ਤਿੰਨ ਦਿਨ ਹੀ ਜੇ ਠੀਕ ਤਰੀਕੇ ਨਾ ਸੁੱਤਾ ਗਿਆ ਹੋਵੇ ਤਾਂ ਦਿਮਾਗ਼ ਦੇ
ਡੈਂਟੇਟ ਗਾਇਰਸ ਹਿੱਸੇ ਵਿਚ ਸੈੱਲ ਬਣਨੇ ਬੰਦ ਹੋ ਜਾਂਦੇ ਹਨ।
ਨਵੰਜਮੇਂ ਬੱਚੇ ਨੂੰ ਜੇ ਲਗਾਤਾਰ ਹਨੇਰੇ ਵਿਚ ਰੱਖਿਆ ਜਾਵੇ ਤੇ ਉੱਕਾ ਹੀ ਲਾਈਟ ਨਾ
ਵਿਖਾਈ ਜਾਏ ਤਾਂ ਉਨਾਂ ਦੇ ਨਜ਼ਰ ਵਾਲੇ ਸੈੱਲ ਘਟ ਵੱਧਦੇ ਹਨ। ਜੇ ਨਵਜੰਮੇਂ ਬੱਚੇ
ਨੂੰ ‘ਰੈਮ ਨੀਂਦਰ’ ਵੀ ਨਾ ਲੈਣ ਦਿੱਤੀ ਜਾਏ ਤਾਂ ਨਜ਼ਰ ਦੇ ਸੈੱਲ ਘਟਣ ਲੱਗ ਪੈਂਦੇ
ਹਨ।
- ਕਈ ਵਿਗਿਆਨੀ ਇਹ ਮੰਨਦੇ ਹਨ ਅਤੇ ਇਸ ਸੰਬੰਧੀ ਖੋਜ ਪੱਤਰ ਵੀ ਛਪ ਚੁੱਕੇ ਹਨ
ਕਿ ਨੀਂਦਰ ਦੌਰਾਨ ਪਹਿਲਾਂ ਦੀਆਂ ਯਾਦ ਕੀਤੀਆਂ ਹੋਈਆਂ ਚੀਜ਼ਾਂ ਹੌਲੀ ਹੌਲੀ ਦਿਮਾਗ਼
ਦੀ ਹਾਰਡ ਡਿਸਕ ਉੱਤੇ ਪੱਕੀ ਯਾਦ ਦੀ ਤੌਰ ਉੱਤੇ ਛਪਦੀਆਂ ਰਹਿੰਦੀਆਂ ਹਨ। ਏਸੇ ਲਈ
ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਮਤਿਹਾਨਾਂ ਵੇਲੇ ਵੀ ਦਿਨ ਵੇਲੇ
ਯਾਦ ਕੀਤੀ ਚੀਜ਼ ਨੂੰ ਪੱਕਿਆਂ ਕਰਨ ਲਈ ਰਾਤ ਦੀ ਚੰਗੀ ਨੀਂਦਰ ਲੈਣੀ ਜ਼ਰੂਰੀ ਹੁੰਦੀ
ਹੈ।
ਨੀਂਦਰ ਚੰਗੀ ਨਾ ਆਉਣ ਸਦਕਾ ਧਿਆਨ ਲਾ ਕੇ ਪੜਿਆ ਨਹੀਂ ਜਾ ਸਕਦਾ ਤੇ ਯਾਦਾਸ਼ਤ ਵੀ
ਘਟ ਜਾਂਦੀ ਹੈ।
ਇਨਸਾਨੀ ਦਿਮਾਗ਼ ਦੇ ਪੈਰਾਈਟਲ ਕੌਰਟੈਕਸ ਹਿੱਸੇ ਦੀਆਂ ਤਰੰਗਾਂ ਨਾਪਣ ਉੱਤੇ ਪਤਾ
ਲੱਗਿਆ ਕਿ ਰੈਮ ਨੀਂਦਰ ਦੌਰਾਨ ਇਹ ਵੱਧ ਜਾਂਦੀਆਂ ਹਨ ਤੇ ਪੱਕੀ ਯਾਦ ਬਣਨ ਵਿਚ
ਸਹਾਈ ਹੁੰਦੀਆਂ ਹਨ। ਕੁੱਝ ਜੀਨਜ਼ ਵੀ ਜਿਹੜੇ ਯਾਦਾਸ਼ਤ ਵਧਾਉਣ ਵਿਚ ਮਦਦ ਕਰਦੇ ਹਨ,
ਨੀਂਦਰ ਦੌਰਾਨ ਰਵਾਂ ਹੋ ਜਾਂਦੇ ਹਨ।
ਇਹ ਸਾਰੀਆਂ ਖੋਜਾਂ ਸਾਬਤ ਕਰਦੀਆਂ ਹਨ ਕਿ ਜੋ ਕੁੱਝ ਵੀ ਯਾਦ ਕੀਤਾ ਗਿਆ ਹੋਵੇ,
ਉਸਨੂੰ ਪਕਾ ਕਰਨ ਲਈ ਡੂੰਘੀ ਨੀਂਦਰ ਲੈਣੀ ਜ਼ਰੂਰੀ ਹੁੰਦੀ ਹੈ ਤਾਂ ਜੋ ਦੁਬਾਰਾ ਲੋੜ
ਪੈਣ ਉੱਤੇ ਉਹੀ ਚੀਜ਼ ਦਿਮਾਗ਼ ਦੀ ਹੇਠਲੀ ਪਰਤ ਵਿੱਚੋਂ ਝੱਟ ਉੱਤੇ ਆ ਸਕੇ।
- ਨੀਂਦਰ ਸਿਰਫ਼ ਯਾਦਾਸ਼ਤ ਲਈ ਹੀ ਜ਼ਰੂਰੀ ਨਹੀਂ ਬਲਕਿ ਵਾਧੂ ਭਰੀਆਂ ਫਿਜ਼ੂਲ
ਗੱਲਾਂ, ਤਣਾਓ, ਮਾੜੀਆਂ ਯਾਦਾਂ, ਗੁੱਸਾ ਆਦਿ ਵੀ ਡੂੰਘੀ ਨੀਂਦਰ ਨਾਲ ਘਟ ਜਾਂਦੇ
ਹਨ। ਕਈ ਗੱਲਾਂ ਤਾਂ ਸੁਫ਼ਨਿਆਂ ਦੇ ਰੂਪ ਵਿਚ ਆ ਕੇ ਝੰਜੋੜ ਜਾਂਦੀਆਂ ਹਨ ਜਾਂ ਦੱਬੀ
ਇੱਛਾ ਪੂਰੀ ਕਰ ਦਿੰਦੀਆਂ ਹਨ ਤੇ ਹੌਲੀ ਹੌਲੀ ਫ਼ਾਲਤੂ ਗੱਲਾਂ ਦਿਮਾਗ਼ ਛੰਡ ਦਿੰਦਾ
ਹੈ। ਇਸੇ ਲਈ ਵਕਤ ਲੰਘਣ ਨਾਲ ਡੂੰਘੇ ਫੱਟ ਵੀ ਭਰ ਜਾਂਦੇ ਹਨ। ਲਗਾਤਾਰ ਉਨੀਂਦਰੇ
ਨਾਲ ਕਈ ਬੀਮਾਰੀਆਂ ਵੀ ਸਰੀਰ ਅੰਦਰ ਪੱਕੀ ਤੌਰ ਉੱਤੇ ਵਸ ਜਾਂਦੀਆਂ ਹਨ ਜਿਵੇਂ
ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ, ਦਿਲ ਦੇ ਰੋਗ, ਆਦਿ।
ਢਹਿੰਦੀ
ਕਲਾ ਵਿਚ ਗਏ ਬੰਦੇ ਦਾ ਸਭ ਤੋਂ ਵਧੀਆ ਇਲਾਜ ਨੀਂਦਰ ਹੈ। ਜਿਉਂ ਹੀ ਬੰਦਾ ਡੂੰਘੀ
ਨੀਂਦਰ ਸੌਂ ਕੇ ਉੱਠਿਆ, ਢਹਿੰਦੀ ਕਲਾ ਵਿਚ ਲਿਜਾ ਰਹੇ ਹਾਰਮੋਨ ਘਟ ਕੇ, ਦਿਮਾਗ਼ ਦੇ
ਸੈੱਲਾਂ ਦੀ ਸਾਫ਼ ਸਫ਼ਾਈ ਕਰ ਕੇ ਬੰਦੇ ਦੀ ਚਿੰਤਾ ਘਟਾ ਕੇ ਉਸਨੂੰ ਚੁਸਤ ਕਰ ਦਿੰਦੇ ਹਨ
ਤੇ ਹਾਲਾਤ ਨਾਲ ਲੜ ਸਕਣ ਦੀ ਤਾਕਤ ਬਖ਼ਸ਼ ਦਿੰਦੇ ਹਨ। ਬਸ ਇਹ ਸੁਣੇਹਾ ਫੜਨ ਦੀ ਲੋੜ
ਹੁੰਦੀ ਹੈ। ਜੇ ਸੁਣੇਹਾ ਨਾ ਫੜਿਆ ਗਿਆ ਤਾਂ ਦਵਾਈਆਂ ਖਾਣ ਦਾ ਚੱਕਰਵਿਊ ਸ਼ੁਰੂ ਹੋ
ਜਾਂਦਾ ਹੈ।
ਜੇ ਚਿੰਤਾ ਕਾਰਣ ਰੈਮ ਨੀਂਦਰ ਪੂਰੀ ਨਾ ਲਈ ਜਾ ਰਹੀ ਹੋਵੇ ਤਾਂ ਬੰਦਾ ਚਿੜਚਿੜਾ,
ਲੜਾਕਾ ਤੇ ਛੇਤੀ ਕਾਹਲਾ ਪੈ ਜਾਣ ਵਾਲਾ ਬਣ ਜਾਂਦਾ ਹੈ।
ਰੈਮ ਨੀਂਦਰ ਦਾ ਵਕਤ ਪੂਰੀ ਰਾਤ ਦੀ ਨੀਂਦਰ ਵਿਚ ਬਹੁਤ ਥੋੜਾ ਹੁੰਦਾ ਹੈ। ਜਿੱਥੇ
ਚੂਹਿਆਂ ਵਿਚ 12 ਮਿੰਟ ਤੋਂ ਘੱਟ ਦਾ ਸਮਾਂ ਹੁੰਦਾ ਹੈ, ਉੱਥੇ ਇਨਸਾਨਾਂ ਵਿਚ 90
ਮਿੰਟ ਦੇ ਨੇੜੇ ਤੇੜੇ ਦਾ ਹੁੰਦਾ ਹੈ। ਗਿਨੀ ਪਿਗ ਲਗਭਗ ਇਕ ਘੰਟਾ ਰੈਮ ਨੀਂਦਰ ਦਾ
ਮਜ਼ਾ ਲੈਂਦੇ ਹਨ। ਪਲੈਟੀਪਸ ਲਗਭਗ 10 ਘੰਟੇ (ਸਭ ਤੋਂ ਵੱਧ) ਰੈਮ ਨੀਂਦਰ ਵਿਚ ਬਤੀਤ
ਕਰਦੇ ਹਨ।
ਪਰਵਾਸੀ ਪੰਛੀ ਕਈ ਕਈ ਦਿਨ ਨਹੀਂ ਸੌਂਦੇ ਪਰ ਪਰਵਾਸ ਦੌਰਾਨ ਦਾ ਨੀਂਦਰ ਦਾ ਨਾਗਾ
ਉਨਾਂ ਦੇ ਸਰੀਰ ਉੱਤੇ ਕੋਈ ਮਾੜਾ ਅਸਰ ਨਹੀਂ ਛੱਡਦਾ ਬਲਕਿ ਨਵੀਂ ਥਾਂ ਦਾ ਸਰੂਰ ਉਨਾਂ
ਵਿਚ ਸਫ਼ੂਰਤੀ ਭਰ ਦਿੰਦਾ ਹੈ ਅਤੇ ਉਨਾਂ ਦੀ ਥਕਾਨ ਨਵੀਂ ਥਾਂ ਉੱਤੇ ਉੱਡ ਕੇ ਪੂਰੀ ਹੋ
ਜਾਂਦੀ ਹੈ।
ਕੁਦਰਤ ਨੇ ਚੁਫੇਰੇ ਕੀ ਕਮਾਲ ਕੀਤਾ ਹੋਇਆ ਹੈ, ਇਹ ਤਾਂ ਉਸਦੀ ਰਚੀ ਹਰ ਨਿੱਕੀ
ਤੋਂ ਨਿੱਕੀ ਚੀਜ਼ ਬਾਰੇ ਜਾਣ ਕੇ ਪਤਾ ਲੱਗਦਾ ਹੈ।
ਖ਼ੈਰ! ਆਪਾਂ ਗੱਲ ਕਰੀਏ ਨੀਂਦਰ ਦੀ।
ਸਾਰ
ਇਹੀ ਹੈ ਕਿ ਹੁਣ ਤੱਕ ਦੀਆਂ ਹੋਈਆਂ ਸਾਰੀਆਂ ਖੋਜਾਂ ਇਹੀ ਸਾਬਤ ਕਰਦੀਆਂ ਹਨ ਕਿ
ਮਨੁੱਖੀ ਸਰੀਰ ਲਈ ਨੀਂਦਰ ਇਕ ਵਰਦਾਨ ਹੈ ਜੋ ਦਿਮਾਗ਼ ਅਤੇ ਸਰੀਰ ਨੂੰ ਸਹੀ ਤਰੀਕੇ ਕੰਮ
ਕਰਦੇ ਰੱਖਣ ਲਈ ਜ਼ਰੂਰੀ ਹੁੰਦੀ ਹੈ। ਸੋ ਲੰਮੀਆਂ ਤਾਣ ਕੇ ਸੌਵੋਂ ਤੇ ਦਿਨ ਭਰ ਦਾ
ਥਕੇਵਾਂ ਲਾਹ ਲਵੋ!
ਕੁਦਰਤ ਨੇ ਤਾਂ ਜ਼ਿੰਦਗੀ ਭਰ ਦਾ ਥਕੇਵਾਂ ਲਾਹੁਣ ਲਈ ਵੀ ਲੰਮੀ ਨੀਂਦਰ ਸੌਗਾਤ
ਵਜੋਂ ਮੌਤ ਦੇ ਰੂਪ ਵਿਚ ਦਿੱਤੀ ਹੋਈ ਹੈ। ਸੋ ਜਦ ਤੱਕ ਸਦੀਵੀ ਨੀਂਦਰ ਦਾ ਸਮਾਂ ਨਹੀਂ
ਆਉਂਦਾ, ਉਦੋਂ ਤਕ ਰੋਜ਼ ਦੀ ਥਕਾਨ ਲਾਹੁਣ ਲਈ ਅਤੇ ਤਰੋਤਾਜ਼ਾ ਰਹਿਣ ਲਈ ਰਾਤ ਦੀ ਨੀਂਦਰ
ਦਾ ਆਨੰਦ ਜ਼ਰੂਰ ਮਾਣੋ!
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
|
10/06/2014 |
|
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|