ਵਿਗਿਆਨ ਪ੍ਰਸਾਰ

ਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ   (07/05/2018)

 
ultrascan
 

ਅਲਟਰਾਸਾਊਂਡ ਦੇ ਈਜਾਦ ਹੋਣ ਬਾਅਦ ਕਈ ਕੁਦਰਤੀ ਕਰਿਸ਼ਮਿਆਂ ਬਾਰੇ ਜਾਣੂੰ ਹੋ ਸਕੇ ਹਾਂ। ਸਦੀਆਂ ਤੋਂ ਲੋਕ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਬਾਰੇ ਕਿਆਸ ਲਾਉਂਦੇ ਰਹੇ ਹਨ ਕਿ ਉਹ ਕਿਵੇਂ ਪਾਣੀ ਵਿਚ ਪੁੱਠਾ ਲਟਕਿਆ ਮਹਿਸੂਸ ਕਰਦਾ ਹੋਵੇਗਾ ਤੇ ਕਿਵੇਂ ਕੋਈ ਪਿਆਰੀ ਜਿਹੀ ਮੁਸਕਾਨ ਬਿਖੇਰਦੀ ਹੋਵੇਗੀ, ਪਿਓ ਦੀ ਕਵਿਤਾ ਉਸ ਨੂੰ ਸੁਣਦੀ ਹੈ ਜਾਂ ਨਹੀਂ ਤੇ ਮਾਂ ਦੇ ਬੁਲਾਉਣ ਉ¤ਤੇ ਭਰੂਣ ਕਿੰਜ ਹੁੰਗਾਰਾ ਭਰਦਾ ਹੈ!

ਅਲਟਰਾਸਾਊਂਡ ਨੇ ਸਭ ਕੁੱਝ ਆਸਾਨ ਕਰ ਦਿੱਤਾ ਹੈ। ਹੁਣ ਤਾਂ ਅਜਿਹੀਆਂ ਗੱਲਾਂ ਪਤਾ ਲੱਗ ਰਹੀਆਂ ਹਨ ਜਿਨ੍ਹਾਂ ਨੇ ਖੋਜਾਂ ਲਈ ਕਈ ਰਾਹ ਹੋਰ ਖੋਲ੍ਹ ਦਿੱਤੇ ਹਨ।

ਅਸੀਂ ਉਬਾਸੀ ਲੈਂਦੇ ਹਾਂ ਤਾਂ ਇਹ ਲਾਗ ਦੀ ਬੀਮਾਰੀ ਵਾਂਗ ਆਲੇ-ਦੁਆਲੇ ਉ¤ਤੇ ਪੂਰਾ ਅਸਰ ਪਾਉਂਦੀ ਹੈ। ਹਦ ਤਾਂ ਇਹ ਹੈ ਕਿ ਉਬਾਸੀ ਬਾਰੇ ਪੜ੍ਹਨ ਜਾਂ ਲਿਖਣ ਜਾਂ ਉਬਾਸੀ ਦਾ ਜ਼ਿਕਰ ਆਉਣ ਨਾਲ ਵੀ ਬਥੇਰਿਆਂ ਨੂੰ ਉਬਾਸੀ ਆ ਜਾਂਦੀ ਹੈ। ਪਰ, ਭਰੂਣ ਦੀ ਉਬਾਸੀ ਦਾ ਕਾਰਨ ਕੁੱਝ ਹੋਰ ਹੁੰਦਾ ਹੈ। ਆਮ ਤੌਰ ਉ¤ਤੇ ਢਿੱਡ ਵਿਚ ਭਰੂਣ ਅਨੇਕ ਵਾਰ ਮੂੰਹ ਖੋਲ੍ਹਦਾ ਹੈ ਤੇ ਪਾਣੀ ਅੰਦਰ ਲੰਘਾਉਣ ਜਾਂ ਖਾਣ ਵਾਂਗ ਮੂੰਹ ਮਾਰਨ ਦਾ ਜਤਨ ਕਰਦਾ ਵੇਖਿਆ ਗਿਆ ਹੈ। ਅਜਿਹਾ ਕੁਦਰਤ ਉਸ ਨੂੰ ਜੰਮਣ ਬਾਅਦ ਦੁੱਧ ਚੁੰਘਣ ਲਈ ਤਿਆਰ ਕਰ ਰਹੀ ਹੁੰਦੀ ਹੈ।

ਚੌਥੇ ਮਹੀਨੇ ਤੋਂ ਨੌਵੇਂ ਮਹੀਨੇ ਤੱਕ ਕੀਤੇ ਅਲਟਰਾਸਾਊਂਡ ਵਿਚ ਅਜਿਹੇ ਖੋਲ੍ਹੇ ਮੂੰਹ ਉ¤ਤੇ ਜਦੋਂ ਖੋਜ ਚਲ ਰਹੀ ਸੀ ਤਾਂ ਅਨੇਕ ਖੋਜਾਰਥੀਆਂ ਨੇ ਧਿਆਨ ਕੀਤਾ ਕਿ ਕਈ ਵਾਰ ਭਰੂਣ ਮੂੰਹ ਖੋਲ੍ਹ ਕੇ ਕੁੱਝ ਅੰਦਰ ਲੰਘਾਉਣ ਦਾ ਜਤਨ ਨਹੀਂ ਕਰਦਾ, ਬਸ ਐਵੇਂ ਹੀ ਕੁੱਝ ਪਲ ਮੂੰਹ ਚੌੜਾ ਖੋਲ੍ਹ ਕੇ ਰੱਖਦਾ ਹੈ ਤੇ ਬਿਲਕੁਲ ਉਬਾਸੀ ਲੈਣ ਦਾ ਇਹਸਾਸ ਹੁੰਦਾ ਹੈ।
ਇਸ ਗੱਲ ’ਤੇ ਕਾਫ਼ੀ ਕਿੰਤੂ ਪਰੰਤੂ ਹੋਇਆ ਤੇ ਅਖ਼ੀਰ ਉਬਾਸੀ ਲੈਂਦੇ ਦੌਰਾਨ ਭਰੂਣ ਦੇ ਦਿਮਾਗ਼ ਦਾ ਸਕੈਨ ਕੀਤਾ ਗਿਆ। ਇਹ ਵੇਖਣ ਵਿਚ ਆਇਆ ਕਿ ਤੀਜੇ ਮਹੀਨੇ ਦੇ ਗਰਭ ਬਾਅਦ ਭਰੂਣ ਉਬਾਸੀ ਲੈਣਾ ਸ਼ੁਰੂ ਕਰਦਾ ਹੈ ਤੇ ਜਿਵੇਂ ਜਿਵੇਂ ਸਮਾਂ ਵੱਧਦਾ ਹੈ, ਉਬਾਸੀਆਂ ਘਟਣ ਲੱਗ ਪੈਂਦੀਆਂ ਹਨ। ਨੌਵੇਂ ਮਹੀਨੇ ਉ¤ਤੇ ਪਹੁੰਚ ਕੇ ਕਦੇ ਕਦਾਈਂ ਹੀ ਭਰੂਣ ਉਬਾਸੀ ਲੈਂਦਾ ਵੇਖਿਆ ਗਿਆ।

ਇੰਗਲੈਂਡ ਦੇ ਡਾ. ਨਡਜਾ ਰੀਸਲੈਂਡ ਨੇ ਆਪਣੀ ਖੋਜ ਵਿਚ ਸਪਸ਼ਟ ਕੀਤਾ ਕਿ ਭਰੂਣ ਦੇ ਉਬਾਸੀ ਲੈਣ ਸਮੇਂ ਉਸ ਦੇ ਦਿਮਾਗ਼ ਦੇ ਸੈੱਲ ਕੁੱਝ ਤੇਜ਼ੀ ਨਾਲ ਵਧ ਰਹੇ ਹੁੰਦੇ ਹਨ। ਯਾਨੀ ਭਰੂਣ ਦੀ ਉਬਾਸੀ ਨੂੰ ਦਿਮਾਗ਼ ਦੇ ਵਿਕਾਸ ਨਾਲ ਜੋੜਿਆ ਗਿਆ। ਜਿਵੇਂ-ਜਿਵੇਂ ਸੈੱਲਾਂ ਦੇ ਜੋੜ ਤੇਜ਼ੀ ਨਾਲ ਵੱਧਣ ਲੱਗਣ ਤੇ ਦਿਮਾਗ਼ ਜ਼ਿਆਦਾ ਕੰਮ ਕਰਨ ਲੱਗ ਪਵੇ, ਭਰੂਣ ਓਨਾ ਹੀ ਵੱਧ ਉਬਾਸੀ ਲੈਣ ਲੱਗ ਪੈਂਦਾ ਹੈ।

ਕੁੱਝ ਖੋਜਾਂ ਰਾਹੀਂ ਇਹ ਤੱਥ ਸਾਹਮਣੇ ਆਇਆ ਕਿ ਜਿਹੜੇ ਭਰੂਣਾਂ ਵਿਚ ਲਹੂ ਦੀ ਕਮੀ ਹੋਵੇ, ਉਹ ਵੀ ਵਾਧੂ ਉਬਾਸੀਆਂ ਲੈਂਦੇ ਹਨ। ਇਹ ਵੀ ਵੇਖਣ ਵਿਚ ਆਇਆ ਕਿ ਜਿਹੜੇ ਬੱਚੇ ਸਤਮਾਹੇ ਜੰਮ ਪੈਣ ਉਹ ਪੂਰੇ ਸਮੇਂ ਉੱਤੇ ਜੰਮੇ ਬੱਚਿਆਂ ਨਾਲੋਂ ਵੱਧ ਉਬਾਸੀਆਂ ਲੈਂਦੇ ਹਨ। ਯਾਨੀ ਉਨ੍ਹਾਂ ਦੇ ਦਿਮਾਗ਼ ਦੇ ਸੈੱਲ ਤੇਜ਼ੀ ਨਾਲ ਕੰਮ ਕਰ ਰਹੇ ਹੁੰਦੇ ਹਨ ਤਾਂ ਜੋ ਉਹ ਪੂਰੇ ਸਮੇਂ ਉ¤ਤੇ ਜੰਮੇ ਬੱਚੇ ਜਿੰਨਾ ਦਿਮਾਗ਼ ਬਣਾ ਸਕਣ।

ਡਾ. ਰੀਸਲੈਂਡ ਨੇ ਕੁੱਝ ਹੋਰ ਖੋਜ ਕਰਨ ਲਈ ਬਹੁਤ ਸਾਰੇ ਅਲਟਰਾਸਾਊਂਡ ਸੈਂਟਰਾਂ ਤੋਂ ਅਜਿਹੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਤਾਂ ਜੋ ਉਹ ਉਬਾਸੀ ਤੇ ਦੁੱਧ ਚੁੰਘਣ ਲਈ ਖੋਲ੍ਹੇ ਮੂੰਹ ਵਿਚ ਹੋਰ ਫ਼ਰਕ ਲੱਭ ਸਕੇ।

ਉਸ ਨੇ ਆਪਣੀ ਪੂਰੀ ਟੀਮ ਨਾਲ ਸੱਤ ਲੜਕੀ ਭਰੂਣਾਂ ਤੇ ਅੱਠ ਲੜਕੇ ਭਰੂਣਾਂ ਦੇ ਵੀਡੀਓ ਬਣਾਏ। ਅਜਿਹਾ ਹਰ ਮਹੀਨੇ ਵਿਚ ਇਕ ਵਾਰ ਕੀਤਾ ਗਿਆ (5 ਤੋਂ 8 ਮਹੀਨੇ ਦੇ ਭਰੂਣਾਂ ਵਿਚ)।

ਉਸ ਦੀ ਖੋਜ ਦੇ ਨਤੀਜਿਆਂ ਅਨੁਸਾਰ 5 ਮਹੀਨੇ ਦੇ ਭਰੂਣ ਲਗਭਗ ਹਰ ਰੋਜ਼ ਛੇ ਵਾਰ ਉਬਾਸੀ ਲੈਂਦੇ ਹਨ ਤੇ ਅੱਠ ਮਹੀਨੇ ਹੋਣ ਬਾਅਦ ਉਬਾਸੀ ਲੈਣੀ ਛੱਡ ਦਿੰਦੇ ਹਨ।
ਪੂਰੀ ਸਕੈਨਿੰਗ ਦੀ ਖੋਜ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਬਾਸੀ ਲੈਣ ਤੋਂ ਬਾਅਦ ਦਿਮਾਗ਼ ਦੇ ਸੈੱਲ ਹਰਕਤ ਵਿਚ ਆਉਣ ਲੱਗ ਪੈਂਦੇ ਹਨ ਤੇ ਤੇਜ਼ੀ ਨਾਲ ਜੋੜ ਬਣਾ ਕੇ ਸੁਣੇਹੇ ਘੱਲਦੇ ਹਨ। ਯਾਨੀ ਉਬਾਸੀ ਦਾ ਮਤਲਬ ਇਹ ਸੀ ਕਿ ਦਿਮਾਗ਼ ਦੇ ਸੈ¤ਲਾਂ ਨੂੰ ਹਰਕਤ ਵਿਚ ਲਿਆਂਦਾ ਜਾ ਸਕੇ।

ਪਰ ਇਕ ਹੋਰ ਤੱਥ ਵੀ ਸਾਹਮਣੇ ਆਇਆ ਕਿ ਜਿਹੜੇ ਭਰੂਣ ਲੋੜ ਤੋਂ ਕਈ ਗੁਣਾਂ ਵੱਧ ਉਬਾਸੀ ਲੈ ਰਹੇ ਸਨ, ਉਨ੍ਹਾਂ ਦੇ ਦਿਮਾਗ਼ ਪੂਰੀ ਤਰ੍ਹਾਂ ਵਿਕਸਿਤ ਨਹੀਂ ਸਨ ਹੋ ਰਹੇ। ਯਾਨੀ ਭਰੂਣ ਵੱਲੋਂ ਵਾਰ-ਵਾਰ ‘ਸਵਿੱਚ ਆਨ’ ਦੇ ਸੁਣੇਹੇ ਬਾਅਦ ਵੀ ਦਿਮਾਗ਼ ਦੇ ਸੈੱਲ ਹਰਕਤ ਨਹੀਂ ਸਨ ਕਰ ਰਹੇ। ਜੇ ਵੇਲੇ ਸਿਰ ਅਜਿਹੇ ਭਰੂਣਾਂ ਬਾਰੇ ਜਾਣਕਾਰੀ ਮਿਲ ਜਾਏ ਤਾਂ ਉਨ੍ਹਾਂ ਦੇ ਦਿਮਾਗ਼ ਤੇਜ਼ ਕਰਨ ਲਈ ਡਾਕਟਰੀ ਇਲਾਜ ਸੰਭਵ ਹੈ। ਪਰ ਜੇ ਅਣਗੌਲਿਆ ਛੱਡ ਦਿੱਤਾ ਜਾਵੇ ਤਾਂ ਕਈ ਭਰੂਣ ਘੱਟ ਦਿਮਾਗ਼ ਨਾਲ ਹੀ ਪੈਦਾ ਹੁੰਦੇ ਹਨ।
ਜੰਮਣ ਤੋਂ ਬਾਅਦ ਉਬਾਸੀ ਦੇ ਮਾਇਨੇ ਬਦਲ ਜਾਂਦੇ ਹਨ। ਜਦੋਂ ਨਵਜੰਮਿਆ ਬੱਚਾ ਥਕੇਵਾਂ ਮਹਿਸੂਸ ਕਰੇ ਜਾਂ ਬੋਰ ਹੋਣ ਲਗ ਪਵੇ ਤਾਂ ਨਿੱਕੀਆਂ ਪਿਆਰੀਆਂ ਉਬਾਸੀਆਂ ਰਾਹੀਂ ਸੰਕੇਤ ਦੇ ਦਿੰਦਾ ਹੈ ਕਿ ਹੁਣ ਹੋਰ ਮੇਰੇ ਨਾਲ ਛੇੜਖਾਨੀ ਕਰਨੀ ਛੱਡ ਕੇ ਮੈਨੂੰ ਆਪਣੀ ਨੀਂਦਰ ਪੂਰੀ ਕਰ ਲੈਣ ਦਿਓ ਤੇ ਤੁਸੀਂ ਪਰ੍ਹਾਂ ਹੋ ਕੇ ਸ਼ੋਰ ਪਾਓ।

ਜੇ ਅਣਗੌਲਿਆਂ ਕਰ ਦਿੱਤਾ ਜਾਵੇ ਤਾਂ ਬੱਚਾ ਚੀਕ ਚਿੰਘਾੜਾ ਮਚਾ ਕੇ ਰੌਂਦੂ ਹੋਣ ਦਾ ਸੰਕੇਤ ਦੇ ਦਿੰਦਾ ਹੈ ਤੇ ਹੌਲੀ-ਹੌਲੀ ਜ਼ਿੱਦੀ ਬਣ ਜਾਂਦਾ ਹੈ।

ਹੋਰ ਵੱਡੇ ਹੋ ਜਾਣ ਉੱਤੇ ਇਹੀ ਉਬਾਸੀ ਸੁਸਤੀ ਦਾ ਸੰਕੇਤ ਬਣ ਜਾਂਦੀ ਹੈ ਤੇ ਲਾਗ ਦੀ ਬੀਮਾਰੀ ਵੀ। ਫੇਰ ਭਾਵੇਂ ਕਿੰਨੇ ਹੀ ਚੁਸਤ ਹੋ ਕੇ ਬੈਠੇ ਹੋਵੋ, ਨਾਲ ਦੇ ਬੰਦੇ ਵੱਲੋਂ ਕੀਤੀ ਉਬਾਸੀ ਦੀ ਗੱਲਬਾਤ ਜਾਂ ਲਈ ਉਬਾਸੀ, ਬਦੋਬਦੀ ਦੂਜੇ ਨੂੰ ਉਬਾਸੀ ਲੈਣ ਉੱਤੇ ਮਜਬੂਰ ਕਰ ਦਿੰਦੀ ਹੈ। ਕਮਾਲ ਦੀ ਗੱਲ ਇਹ ਹੈ ਕਿ ਉਬਾਸੀ ਬਾਰੇ ਪੜ੍ਹਨ ਉੱਤੇ ਜਾਂ ਉਬਾਸੀ ਲੈਂਦੇ ਬੰਦੇ ਦੀ ਤਸਵੀਰ ਵੇਖਣ ਉੱਤੇ ਵੀ ਬਹੁਤਿਆਂ ਨੂੰ ਉਬਾਸੀ ਆ ਜਾਂਦੀ ਹੈ।

ਉਬਾਸੀ ਲੈਂਦੇ ਭਰੂਣ ਨਾਲ ਜੇ ਬਾਹਰੋਂ ਮਾਂ ਗੱਲ ਕਰਨੀ ਸ਼ੁਰੂ ਕਰੇ ਤਾਂ ਉਹ ਕਾਫ਼ੀ ਚੁਸਤੀ ਨਾਲ ਹੁੰਗਾਰਾ ਭਰਦਾ ਹੈ। ਭਾਵੇਂ ਮਾਂ ਦੇ ਢਿੱਡ ਅੰਦਰ ਉਬਾਸੀ ਲੈਣ ਦੇ ਤੌਰ ਤਰੀਕੇ ਮੁੰਡੇ ਤੇ ਕੁੜੀ ਦੇ ਇੱਕੋ ਜਿਹੇ ਹੁੰਦੇ ਹਨ ਪਰ ਕੁਦਰਤ ਦਾ ਕਮਾਲ ਵੇਖੋ ਕਿ ਮਾਂ ਦੇ ਢਿੱਡ ਅੰਦਰ ਵੀ ਬੁਲਾਉਣ ਉੱਤੇ ਬੇਟੀ ਵੱਧ ਚੁਸਤ ਹੋ ਕੇ ਹੁੰਗਾਰਾ ਭਰਦੀ ਹੈ ਤੇ ਜ਼ਿਆਦਾ ਸਮੇਂ ਲਈ ਕਰਦੀ ਹੈ। ਯਾਨੀ ਕੁਦਰਤ ਵੱਲੋਂ ਬੇਟੀਆਂ ਬਣਾਈਆਂ ਹੀ ਵੱਧ ਲਾਡ ਪਿਆਰ ਕਰਨ ਵਾਲੀਆਂ ਹਨ।

10 ਮਹੀਨਿਆਂ ਦੇ ਬੱਚਿਆਂ ਦੇ ਦਿਮਾਗ਼ ਬਲੂਪ੍ਰਿੰਟ ਤਿਆਰ ਕਰਨ ਦੇ ਸਮਰੱਥ ਬਣ ਜਾਂਦੇ ਹਨ ਤੇ ਉਨ੍ਹਾਂ ਦੇ ਦਿਮਾਗ਼ ਅੰਦਰ ਮਾਂ ਤੇ ਪਿਓ ਵੱਲੋਂ ਕੀਤੀ ਜਾਂਦੀ ਸਾਰੀ ਗੱਲ ਛਪ ਚੁੱਕੀ ਹੁੰਦੀ ਹੈ। ਬੱਚੇ ਦੀ ਜ਼ਬਾਨ ਦਾ ਆਧਾਰ ਵੀ ਕਾਫੀ ਹਦ ਤਕ ਪਕਿਆਈ ਫੜ ਲੈਂਦਾ ਹੈ ਤੇ ਉਸ ਨੂੰ ਇਹ ਵੀ ਸਮਝ ਲੱਗ ਜਾਂਦੀ ਹੈ ਕਿ ਕਿਹੜਾ ਜਣਾ ਘਰ ਵਿਚ ਦੂਜੇ ਉੱਤੇ ਹਾਵੀ ਹੈ। ਬੱਚੇ ਦੀ ਸੋਚਣ ਸਮਝਣ ਦੀ ਸਮਰਥਾ ਇਸ ਸਮੇਂ ਚਰਮ ਸੀਮਾ ਉੱਤੇ ਹੁੰਦੀ ਹੈ ਤੇ ਉਹ ਬੋਲਣ ਦੀ ਥਾਂ ਸਭ ਕੁੱਝ ਸਮੋਣ ਵਿਚ ਜੁਟਿਆ ਹੁੰਦਾ ਹੈ।

ਸੰਨ 2009 ਵਿਚ ਹੋਈ ਖੋਜ ਰਾਹੀਂ ਪਤਾ ਲੱਗਿਆ ਕਿ 6 ਮਹੀਨੇ ਦੇ ਬੱਚੇ ਨੂੰ ਬੋਲਣਾ ਭਾਵੇਂ ਨਾ ਆਉਂਦਾ ਹੋਵੇ ਪਰ ਉਹ ਮਾਂ ਦੇ ਢਿੱਡ ਅੰਦਰ ਆਪਣੇ ਨਾਲ ਕੀਤੇ ਗਏ ਵਰਤਾਰੇ ਅਨੁਸਾਰ ਤੇ ਜੰਮਣ ਬਾਅਦ ਆਪਣੇ ਨਾਲ ਗੁੱਸੇ ਜਾਂ ਪਿਆਰ ਭਰੇ ਸ਼ਬਦਾਂ ਨਾਲ ਸੰਬੋਧਨ ਕੀਤੇ ਗਏ ਅਨੁਸਾਰ ਆਪਣੇ ਗੁੱਸੇ ਨੂੰ ਤਿੱਖੇ ਚੀਕਵੇਂ ਰੋਣ ਜਾਂ ਕੁੱਤੇ ਦੇ ਨਿੱਕੇ ਜਿਹੇ ਬੱਚੇ ਵਾਂਗ ਚਊਂ-ਚਊਂ ਦੀ ਆਵਾਜ਼ਾਂ ਕੱਢ ਕੇ ਹੁੰਗਾਰਾ ਭਰਦਾ ਹੈ।

ਹੈ ਤਾਂ ਕਮਾਲ ਪਰ ਇਹ ਸਮਝ ਲੈਣ ਬਾਅਦ ਸਾਨੂੰ ਆਪਣੇ ਗੋਦ ਵਿਚ ਪਏ ਬੱਚੇ ਨੂੰ ਐਵੇਂ ਮਾਸ ਦਾ ਲੋਥੜਾ ਨਹੀਂ ਮੰਨ ਲੈਣਾ ਚਾਹੀਦਾ। ਉਸ ਦੇ ਦਿਮਾਗ਼ ਵਿਚਲੇ ਕੰਪਿਊਟਰ ਨੇ ਉਹ ਸਭ ਕੁੱਝ ਸਮੋਣਾ ਹੈ ਜੋ ਉਸ ਨੂੰ ਸੁਣ ਰਿਹਾ ਹੈ ਜਾਂ ਮਹਿਸੂਸ ਹੋ ਰਿਹਾ ਹੈ। ਏਸੇ ਲਈ ਗੋਦ ਵਿਚ ਪਏ ਬਾਲ ਅੱਗੇ ਵੀ ਉੱਚੀ ਬੋਲਣਾ, ਲੜਨਾ, ਚੀਕਣਾ ਜਾਂ ਗਾਲ੍ਹਾਂ ਕੱਢਣੀਆਂ ਉਸ ਉੱਤੇ ਸਦੀਵੀ ਅਸਰ ਵਿਖਾ ਸਕਦੀਆਂ ਹਨ।

ਸੰਨ 2010 ਵਿਚ ‘ਨਿਊਰੋਨ ਜਰਮਲ’ ਵਿਚ ਦਿਮਾਗ਼ ਬਾਰੇ ਸੂਖਮ ਖੋਜਾਂ ਨੂੰ ਸ਼ਾਮਲ ਕਰਦਿਆਂ ਇਸ ਤੱਥ ਉੱਤੇ ਜ਼ੋਰ ਪਾਇਆ ਗਿਆ ਕਿ 5 ਮਹੀਨੇ ਦੀ ਬੱਚੀ ਨੂੰ ਮਾਂ ਦੀ ਗੋਦ ਵਿਚ ਪਿਆਂ ਹੀ ਸਮਝ ਆ ਜਾਂਦੀ ਹੈ ਕਿ ਉਸ ਦੀ ਮਾਂ ਉਦਾਸ ਹੈ। ਉਹ ਉਸ ਦੇ ਹਾਵਾਂ ਭਾਵਾਂ, ਉਸ ਦੇ ਬੋਲਣ ਵਿਚਲੀ ਤਬਦੀਲੀ, ਤੇਜ਼ ਸਾਹ, ਅੱਖਾਂ ਵਿਚਲੇ ਹੰਝੂ ਤੇ ਦਿਲ ਦੀ ਧੜਕਨ ਰਾਹੀਂ ਸਭ ਕੁੱਝ ਸਮਝ ਲੈਂਦੀ ਹੈ। ਭਾਵੇਂ ਬੋਲ ਨਾ ਸਕੇ ਪਰ ਉਸ ਦੇ ਦਿਮਾਗ਼ ਵਿਚਲੀਆਂ ਤਰੰਗਾਂ ਦੇ ਰਿਕਾਰਡ ਨੇ ਸਮਝਾ ਦਿੱਤਾ ਹੈ ਕਿ ਬੱਚੀ ਦਾ ਮਨ ਵੀ ਨਿਰਾਸਾ ਨਾਲ ਭਰ ਜਾਂਦਾ ਹੈ ਤੇ ਉਸ ਦੇ ਦਿਮਾਗ਼ ਦੀਆਂ ਕਿਰਿਆਵਾਂ ਵੀ ਸੁਸਤ ਪੈ ਜਾਂਦੀਆਂ ਹਨ। ਉਸ ਮੁਸਕੁਰਾਉਣਾ ਛੱਡ ਦਿੰਦੀ ਹੈ ਤੇ ਮਾਂ ਨਾਲ ਪੂਰੀ ਹਮਦਰਦੀ ਜਤਾਉਣ ਦਾ ਜਤਨ ਕਰਦੀ ਹੈ।

ਇਕ ਤੋਂ ਦੋ ਦਿਨ ਦੇ 26 ਬੱਚਿਆਂ ਦੇ ਸੁੱਤੇ ਹੋਇਆਂ ਦੌਰਾਨ ਸਿਰ ਦੁਆਲੇ 124 ਇਲੈਕਟਰੋਡ ਲਾ ਕੇ ਉਨ੍ਹਾਂ ਦੇ ਦਿਮਾਗ਼ ਦੀਆਂ ਤਰੰਗਾਂ ਰਿਕਾਰਡ ਕੀਤੀਆਂ ਗਈਆਂ। ਇਹ ਵੇਖਣ ਵਿਚ ਆਇਆ ਕਿ ਉਸ ਸਮੇਂ ਮਾਂ ਜਾਂ ਪਿਓ ਵੱਲੋਂ ਹਲਕਾ ਪਿਆਰ ਨਾਲ ਥਪਥਪਾਉਣਾ ਜਾਂ ਚੁੰਮਣ ਦੀ ਆਵਾਜ਼ ਕੱਢਣ ਨਾਲ ਉਨ੍ਹਾਂ ਦਾ ਪੂਰਾ ਦਿਮਾਗ਼ ਰਵਾਂ ਹੋ ਕੇ ਤੇਜ਼ੀ ਨਾਲ ਜੋੜ ਬਣਾਉਣ ਲੱਗ ਪੈਂਦਾ ਹੈ। ਯਾਨੀ ਘੂਕ ਸੁੱਤੇ ਹੋਇਆਂ ਵੀ ਪਿਆਰ ਦੇ ਸੁਣੇਹੇ ਨਵਜੰਮੇ ਬੱਚੇ ਲਈਂ ਤੇਜ਼ ਦਿਮਾਗ਼ ਬਣਨ ਦਾ ਆਧਾਰ ਬਣਦੇ ਹਨ।

ਹੁਣ ਦੂਜੇ ਪਾਸੇ ਝਾਤ ਮਾਰੀਏ। ਅਜਿਹੀ ਜਾਣਕਾਰੀ ਤੋਂ ਬਾਅਦ ਹੁਣ ਉਨ੍ਹਾਂ ਬੱਚੀਆਂ ਦੇ ਦਿਮਾਗ਼ ਦੇ ਵਿਕਾਸ ਬਾਰੇ ਸੋਚੀਏ ਜਿਨ੍ਹਾਂ ਨੂੰ ਜੰਮਦੇ ਸਾਰ ਨਕਾਰਾ, ਬੇਲੋੜੀ, ਪੱਥਰ ਆਦਿ ਸੰਬੋਧਨ ਕਰਨ ਦੇ ਨਾਲ ਘਰ ਵਿਚ ਅਫ਼ਸੋਸ ਦਾ ਮਾਹੌਲ ਵੀ ਪੈਦਾ ਕਰ ਦਿੱਤਾ ਗਿਆ ਹੋਵੇ।

ਸਭ ਪਾਸਿਓਂ ਤਿਰਸਕਾਰ ਸਹਿੰਦਿਆਂ ਉਸ ਦੇ ਦਿਮਾਗ਼ ਦਾ ਵਿਕਾਸ ਤਾਂ ਰੁਕਣਾ ਹੀ ਹੈ ਪਰ ਇਸ ਸਭ ਦੇ ਬਾਵਜੂਦ ਕੁਦਰਤੀ ਕਮਾਲ ਵੇਖੋ ਕਿ ਉਸ ਦੇ ਦਿਮਾਗ਼ ਵਿਚਲੀਆਂ ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ। ਕਿਸੇ ਵੱਲੋਂ ਹਲਕੀ ਮੁਸਕਾਨ ਵੀ ਉਸ ਦੇ ਦਿਮਾਗ਼ ਵਿਚ ਸੁਣੇਹਿਆਂ ਦੀਆਂ ਬੁਛਾਰਾਂ ਕਰ ਦਿੰਦੀਆਂ ਹਨ ਤੇ ਉਸ ਦੇ ਦਿਮਾਗ਼ ਵਿਚਲਾ ਰਿਵਾਰਡ ਸਿਸਟਮ ਰਵਾਂ ਹੋ ਕੇ ਉਸ ਨੂੰ ਅਜਿਹੇ ਬੰਦੇ ਲਈ ਜਾਨ ਵਾਰਨ ਤਕ ਤਿਆਰ ਕਰ ਦਿੰਦਾ ਹੈ।

ਜੇ ਹਾਲੇ ਵੀ ਸਮਝ ਨਹੀਂ ਆਈ ਤਾਂ ਲਾਅਨਤ ਹੈ। ਏਨਾ ਪਿਆਰ, ਜਿਸ ਦੇ ਬਦਲੇ ਬੱਚੀ ਕੁੱਝ ਵੀ ਨਾ ਮੰਗਦੀ ਹੋਵੇ ਤੇ ਜਾਨ ਵਾਰਨ ਤੱਕ ਤਿਆਰ ਹੋਵੇ, ਫੇਰ ਵੀ ਉਸ ਬੇਕਸੂਰ ਦੀ ਜਾਨ ਲੈ ਲਈ ਜਾਵੇ ਤਾਂ ਇਸ ਤੋਂ ਵੱਡਾ ਹੋਰ ਕਿਹੜਾ ਜੁਰਮ ਹੋ ਸਕਦਾ ਹੈ? ਅਜਿਹੇ ਕਤਲ ਲਈ ਸਿਰਫ਼ ਮੌਤ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ।

ਅੰਤ ਵਿਚ ਦੱਸਣਾ ਜ਼ਰੂਰੀ ਹੈ ਕਿ ਮਾਂ ਦੇ ਢਿੱਡ ਅੰਦਰ ਭਰੂਣ ਕਿੰਨਾ ਕੁ ਸਮਝਦਾਰ ਹੁੰਦਾ ਹੈ। ਇਹ ਵੀ ਖੋਜ ਨੇ ਸਾਬਤ ਕੀਤਾ ਹੈ ਕਿ ਜਦੋਂ ਗਰਭ ਡੇਗਣ ਦੀ ਗੱਲਬਾਤ ਚੱਲੇ ਤੇ ਭਰੂਣ ਨੂੰ ਮਾਰਨ ਦੀ ਤਿਆਰੀ ਕਸ ਲਈ ਜਾਏ ਤਾਂ ਔਜ਼ਾਰਾਂ ਨਾਲ ਉਸ ਦੇ ਚੀਥੜੇ ਕਰਨ ਤੋਂ ਪਹਿਲਾਂ ਭਰੂਣ ਤੇਜ਼ੀ ਨਾਲ ਉਬਾਸੀ ਲੈਂਦੇ ਵੇਖਿਆ ਗਿਆ ਹੈ। ਇਸਦਾ ਮਤਲਬ ਹੈ ਉਸ ਵੱਲੋਂ ਤੇਜ਼ੀ ਨਾਲ ਸੁਣੇਹਾ ਘੱਲਣਾ! ਸਮਝੋ! ਰੁਕੋ! ਦੱਸੋ ਤਾਂ ਸਹੀ ਕਿਉਂ? ਕਿਉਂ ਸਾਨੂੰ ਅਜਿਹੀ ਬੇਕਸੂਰ ਦੇ ਨਿੱਕੇ ਨਿੱਕੇ ਹਾੜੇ ਉਸ ਸਮੇਂ ਨਹੀਂ ਸੁਣਦੇ? ਇਸ ਉਬਾਸੀ ਰਾਹੀਂ ਉਸ ਦੀ ਚੀਕ ਨੂੰ ਅਸੀਂ ਕਦੋਂ ਸੁਣਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਦੀ ਰਹਿਮ ਦੀ ਅਪੀਲ ਉ¤ਤੇ ਗ਼ੌਰ ਕਰਾਂਗੇ?

ਕੋਈ ਹੋਰ ਵੀ ਮੇਰੇ ਨਾਲ ਅਜਿਹੀ ਬੱਚੀ ਦੀ ਆਵਾਜ਼ ਬਣਨੀ ਚਾਹੇਗਾ?

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com