|
|
ਵਿਗਿਆਨ
ਪ੍ਰਸਾਰ |
ਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ
ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(18/02/2018) |
|
|
|
|
|
ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਕਿ 50 ਸਾਲ ਤੋਂ ਘੱਟ ਉਮਰ
ਦੇ ਪੁਰਸ਼ ਅਧਿਆਪਕ ਲੜਕੀਆਂ ਦੇ ਸਕੂਲ ਵਿਚ ਤਾਇਨਾਤ ਨਹੀਂ ਕੀਤੇ ਜਾਣਗੇ।
ਸਰਕਾਰ ਦੀ ਮਨਸ਼ਾ ਸਪਸ਼ਟ ਹੈ ਕਿ ਉਹ ਬਾਲੜੀਆਂ ਨੂੰ ਸ਼ੋਸ਼ਣ ਤੋਂ ਬਚਾਉਣਾ ਚਾਹੁੰਦੇ ਹਨ।
ਇਸ ਦਾ ਦੂਜਾ ਅਰਥ ਇਹ ਵੀ ਨਿਕਲਦਾ ਹੈ ਕਿ 50 ਸਾਲ ਤੋਂ ਘੱਟ ਉਮਰ ਦਾ ਹਰ ਪੁਰਸ਼
ਅਧਿਆਪਕ ਜਾਂ ਤਾਂ ਬਲਾਤਕਾਰੀ ਹੈ ਜਾਂ ਉਸ ਦੀ ਮਾਨਸਿਕ ਦਸ਼ਾ ਕਾਮੁਕ ਪ੍ਰਵਿਰਤੀ ਵਾਲੀ
ਹੈ।
ਸਰਕਾਰ ਦਾ ਇਹ ਫ਼ੈਸਲਾ ਸਹੀ ਹੈ ਜਾਂ ਨਹੀਂ, ਇਸ ਬਾਰੇ ਤਾਂ ਆਮ ਜਨਤਾ ਹੀ
ਆਪਣਾ ਫਤਵਾ ਦੇਵੇ ਤਾਂ ਬਿਹਤਰ ਹੈ। ਮੈਂ ਕੁੱਝ ਖੋਜਾਂ ਦਾ ਜ਼ਿਕਰ ਕਰਨਾ ਚਾਹੁੰਦੀ
ਹਾਂ। "ਇੰਡੀਅਨ ਜਰਨਲ ਆਫ ਸਾਈਕੈਟਰੀ" ਵਿਚ ਭਾਰਤੀ ਮਰਦਾਂ ਉੱਤੇ ਕੀਤੀ ਖੋਜ ਦੇ
ਨਤੀਜਿਆਂ ਬਾਰੇ ਖੋਜ ਪੱਤਰ ਛਪਿਆ ਹੈ ਜੋ ਅੱਖਾਂ ਖੋਲ੍ਹਣ ਵਾਲਾ ਹੈ।
ਮੁਬੰਈ
ਦੇ ਮੈਡੀਕਲ ਕਾਲਜ ਵਿਚ ਸੰਨ 2011 ਵਿਚ ਹੋਈ ਇਸ ਖੋਜ ਦਾ ਮੰਤਵ ਸੀ ਕਿ 50 ਸਾਲਾਂ ਦੇ
ਨੇੜੇ-ਤੇੜੇ ਜਾਂ ਇਸ ਉਮਰ ਤੋਂ ਉਤਾਂਹ ਟੱਪ ਚੁੱਕੇ ਭਾਰਤੀ ਪੁਰਸ਼ਾਂ ਦੀਆਂ ਜਿਸਮਾਨੀ
ਤਾਂਘਾਂ ਬਾਰੇ ਘੋਖਿਆ ਜਾਵੇ। ਹਸਪਤਾਲ ਦੇ ਆਊਟਡੋਰ ਵਿਚ ਪਹੁੰਚੇ ਮਰੀਜ਼ਾਂ
ਤੋਂ ਫਾਰਮ ਭਰਵਾਏ ਗਏ ਤੇ ਉਨ੍ਹਾਂ ਤੋਂ ਸਰੀਰਕ ਸੰਬੰਧਾਂ ਅਤੇ ਜਿਸਮਾਨੀ ਤਾਂਘਾਂ
ਬਾਰੇ ਪੁੱਛਿਆ ਗਿਆ।
ਨਤੀਜਿਆਂ ਵਿਚ ਪਤਾ ਲੱਗਿਆ ਕਿ 50 ਤੋਂ 60 ਸਾਲਾਂ ਦੇ
72 ਫੀਸਦੀ ਪੁਰਸ਼ ਲੋੜੋਂ ਵੱਧ ਜਿਸਮਾਨੀ ਤਾਂਘਾਂ ਪਾਲੀ ਬੈਠੇ ਸਨ ਤੇ ਜਿਸਮਾਨੀ
ਸੰਬੰਧਾਂ ਪ੍ਰਤੀ ਖਿੱਚ ਰੱਖਦੇ ਸਨ। ਸੱਠ ਸਾਲਾਂ ਤੋਂ ਵੱਧ ਉਮਰ ਦੇ 57 ਫੀਸਦੀ
ਜਿਸਮਾਨੀ ਸੰਬੰਧ ਰਖ ਰਹੇ ਸਨ। ਇਨ੍ਹਾਂ ਵਿੱਚੋਂ ਬਹੁਤੇ ਸ਼ੋਖ਼ ਅਤੇ ਚੰਚਲ ਮੁਟਿਆਰਾਂ
ਵੱਲ ਜ਼ਿਆਦਾ ਆਕਰਸ਼ਿਤ ਹੋਣਾ ਮੰਨੇ। ਖੋਜ ਵਿਚ ਸਪਸ਼ਟ ਕੀਤਾ ਗਿਆ ਕਿ ਇਨਸਾਨੀ ਮਨ ਜਿਸਮਾਨੀ ਸੰਬੰਧਾਂ ਪ੍ਰਤੀ
ਖਿੱਚ ਰੱਖਦਾ ਹੈ ਜੋ ਨਾਰਮਲ ਪ੍ਰਵਿਰਤੀ ਹੁੰਦੀ ਹੈ। ਪਰ, ਭਾਰਤੀ
ਸੰਸਕਾਰਾਂ ਵਿਚ 40 ਸਾਲਾਂ ਦੀ ਔਰਤ ਨੂੰ ਸਿਰਫ਼ ਮੰਦਰਾਂ ਗੁਰਦੁਆਰਿਆਂ ਦੇ ਚੱਕਰ ਲਾਉਣ
ਜਾਂ ਬਾਬਿਆਂ, ਪੀਰਾਂ ਅੱਗੇ ਮੱਥਾ ਟੇਕਣ ਵੱਲ ਤੋਰ ਦਿੱਤਾ ਜਾਂਦਾ ਹੈ ਤੇ ਉਸ ਨੂੰ
ਜਬਰੀ ਆਪਣੀ ਕਾਮ ਦੀ ਅੱਗ ਨੂੰ ਸ਼ਾਂਤ ਕਰਨ ਉੱਤੇ ਮਜਬੂਰ ਕੀਤਾ ਜਾਂਦਾ ਹੈ। ਨਤੀਜੇ
ਵਜੋਂ ਵੱਡੀ ਗਿਣਤੀ ਔਰਤਾਂ ਦੇ ਪਤੀ ਜੋ 50 ਸਾਲਾਂ ਦੇ ਨੇੜੇ ਢੁਕੇ ਹੁੰਦੇ ਹਨ, ਆਪਣੀ
ਕਾਮ ਵਾਸ਼ਨਾ ਘਰੋਂ ਬਾਹਰ ਪੂਰੀ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਬਦੇਸ਼ਾਂ ਵਿਚ
ਅਜਿਹੀ ਰੋਕ ਟੋਕ ਔਰਤਾਂ ਉੱਤੇ ਨਹੀਂ ਲੱਗੀ ਹੋਈ ਤੇ ਨਾ ਹੀ ਉੱਥੇ ਪਤੀ-ਪਤਨੀ ਦੇ
ਜਿਸਮਾਨੀ ਰਿਸ਼ਤਿਆਂ ਨੂੰ ਕਿਸੇ ਉਮਰ ਵਿਚ ਮਾੜਾ ਸਮਝਿਆ ਜਾਂਦਾ ਹੈ ਕਿਉਂਕਿ ਇਹ
ਕੁਦਰਤੀ ਪੱਖੋਂ ਉੱਕਾ ਹੀ ਨਾਰਮਲ ਮੰਨਿਆ ਗਿਆ ਹੈ।
ਭਾਰਤੀ ਪੁਰਸ਼
ਸਰੀਰਕ ਭੁੱਖ ਨੂੰ ਤ੍ਰਿਪਤ ਕਰਨ ਲਈ ਘਰਾਂ ਵਿਚ ਆਪਣੇ ਜਵਾਨ ਬੱਚਿਆਂ ਦੇ ਹੁੰਦਿਆਂ
ਆਪਣੀ 40 ਵਰ੍ਹਿਆਂ ਦੀ ਉਮਰ ਟੱਪ ਚੁੱਕੀ ਪਤਨੀ ਨਾਲ ਸੰਬੰਧ ਰੱਖਣ ਨੂੰ ਸ਼ਰਮਿੰਦਗੀ
ਵਾਲੀ ਗੱਲ ਮੰਨ ਚੁੱਕੇ ਹਨ ਤੇ ਮਜ਼ਾਕ ਦਾ ਪਾਤਰ ਬਣਨ ਤੋਂ ਡਰਦੇ ਹਨ।
ਸਵਾਲਾਂ
ਦੇ ਜਵਾਬ ਵਿਚ ਇਹ ਪੱਖ ਸਾਹਮਣੇ ਆਇਆ ਕਿ ਸਰੀਰਕ ਤਾਕਤ ਬਰਕਰਾਰ ਰੱਖਣ ਲਈ ਮਜਬੂਰੀ
ਤਹਿਤ ਬਹੁਤ ਸਾਰੇ ਪੁਰਸ਼ ਘਰੋਂ ਬਾਹਰ ਜਿਸਮਾਨੀ ਸੰਬੰਧ ਰੱਖਣ ਉੱਤੇ ਮਜਬੂਰ ਹੋ ਚੁੱਕੇ
ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਕਿਤੇ ਕਾਮ ਵਾਸ਼ਨਾ ਦੱਬ ਲਈ ਗਈ ਤਾਂ ਉਨ੍ਹਾਂ ਨੂੰ
ਸਰੀਰਕ ਕਮਜ਼ੋਰੀ ਹੋ ਜਾਏਗੀ ਤੇ ਕਿਤੇ ਉਹ ਖੜਸੁੱਕ ਨਾ ਹੋ ਜਾਣ। ਘਬਰਾਹਟ ਘਟਾਉਣ, ਆਤਮ
ਵਿਸ਼ਵਾਸ਼ ਵਧਾਉਣ, ਪੱਠਿਆਂ ਦੀ ਤਾਕਤ ਵਧਾਉਣ ਤੇ ਮਰਦਾਨਗੀ ਬਰਕਾਰ ਰੱਖਣ ਲਈ ਉਨ੍ਹਾਂ
ਦੀ ਸੋਚ ਅਨੁਸਾਰ ਅਜਿਹੇ ਸੰਬੰਧ ਰੱਖਣੇ ਲਾਜ਼ਮੀ ਸਨ।
ਕੁੱਝ ਅਜਿਹੇ ਪੁਰਸ਼
ਜਿਨ੍ਹਾਂ ਦੀਆਂ ਪਤਨੀਆਂ ਦੀ ਮੌਤ ਹੋ ਚੁੱਕੀ ਸੀ ਤੇ ਇਕੱਲੇਪਨ ਦਾ ਸ਼ਿਕਾਰ ਹੋ ਚੁੱਕੇ
ਸਨ, ਢਹਿੰਦੀ ਕਲਾ ਵੱਲ ਗਏ ਲੱਭੇ। ਉਨ੍ਹਾਂ ਨੂੰ ਕਿਸੇ ਸਾਥ ਦੀ ਲੋੜ ਮਹਿਸੂਸ ਹੋ ਰਹੀ
ਸੀ।
ਇਸ ਖੋਜ ਵਿਚ ਇਹ ਜ਼ੋਰ ਪਾਇਆ ਗਿਆ ਕਿ ਜਿਵੇਂ-ਜਿਵੇਂ ਉਮਰ ਲੰਮੀ ਹੋ ਰਹੀ
ਹੈ ਤੇ ਵੱਧ ਤੋਂ ਵੱਧ ਲੋਕ 70 ਜਾਂ 80 ਵਰ੍ਹਿਆਂ ਦੀ ਉਮਰ ਤੱਕ ਪੁੱਜ ਰਹੇ ਹਨ,
ਜਿਸਮਾਨੀ ਸੰਬੰਧਾਂ ਨੂੰ ਉੱਕਾ ਹੀ ਪਿਛਾਂਹ ਧੱਕ ਦਿੱਤਾ ਗਿਆ ਹੈ ਜਿਸ ਸਦਕਾ ਨਾਰਮਲ ਕਾਮੁਕ ਪ੍ਰਵਿਰਤੀ ਵਿਚ ਵਿਗਾੜ ਪੈਣ ਲੱਗ ਪਿਆ ਹੈ।
ਖੋਜ
ਵਿਚ ਇੱਕ ਹੋਰ ਤੱਥ ਉਘੜ ਕੇ ਸਾਹਮਣੇ ਆਇਆ ਜਿਸ ਵਿਚ ਇੱਕ ਪਾਸੇ ਕੰਮਕਾਜੀ ਤੇ ਦੂਜੇ
ਪਾਸੇ ਕੰਮ ਛੱਡ ਚੁੱਕੇ ਲੋਕਾਂ ਦੇ ਜਵਾਬ ਰਿਕਾਰਡ ਕੀਤੇ ਗਏ।
75 ਫੀਸਦੀ ਕੋਈ
ਵੀ ਕੰਮ ਨਾ ਕਰ ਰਹੇ 50 ਸਾਲਾਂ ਤੋਂ ਵੱਧ ਉਮਰ ਦੇ ਬੰਦੇ ਮੰਨੇ ਕਿ ਉਨ੍ਹਾਂ ਨੇ
ਆਪਣੀਆਂ ਕਾਮੁਕ ਸਧਰਾਂ ਕਿਸੇ ਨਾ ਕਿਸੇ ਤਰੀਕੇ ਦੱਬ ਲਈਆਂ ਹਨ ਤੇ ਬਹੁਤ ਘੱਟ ਮੌਕੇ
ਮਿਲਦੇ ਹਨ ਜਦੋਂ ਉਹ ਉਨ੍ਹਾਂ ਨੂੰ ਪੂਰਾ ਕਰਨ ਦਾ ਜਤਨ ਕਰਦੇ ਹਨ। ਇਸ ਉਮਰ ਵਿਚ ਹਾਲੇ
ਤੱਕ ਰੈਗੂਲਰ ਕੰਮ ਕਰ ਰਹੇ 37.5 ਫੀਸਦੀ ਪੁਰਸ਼ ਮੰਨੇ ਕਿ ਉਹ
ਸਰੀਰਕ ਸੰਬੰਧ ਵਧੀਆ ਰੱਖ ਰਹੇ ਹਨ ਅਤੇ ਆਪਣੀਆਂ ਸਧਰਾਂ ਦੱਬ ਨਹੀਂ ਰਹੇ। ਇਨ੍ਹਾਂ
ਸੰਬੰਧਾਂ ਸਦਕਾ ਹੀ ਉਹ ਆਪਣੇ ਆਪ ਨੂੰ ਚੁਸਤ ਦਰੁਸਤ ਤੇ ਤਾਕਤਵਰ ਮਹਿਸੂਸ ਕਰ ਰਹੇ
ਸਨ। ਇਨ੍ਹਾਂ ਵਿੱਚੋਂ ਕਾਫ਼ੀ ਜਣੇ ਆਪਣੀਆਂ ਪਤਨੀਆਂ ਨਾਲ ਸੰਬੰਧ ਨਹੀਂ ਸਨ ਬਣਾ ਰਹੇ।
ਖੋਜ ਵਿਚਲੇ ਹੋਰ ਪਹਿਲੂ ਸਨ :
-
52 ਫੀਸਦੀ ਰੋਜ਼ ਜਾਂ ਹਫ਼ਤੇ ਵਿਚ ਦੋ ਵਾਰ ਜਿਸਮਾਨੀ ਸੰਬੰਧ ਰੱਖ ਰਹੇ ਸਨ। ਇਨ੍ਹਾਂ
ਵਿੱਚੋਂ ਕਈ ਘਰਾਂ ਵਿਚਲੀਆਂ ਹੋਰ ਔਰਤਾਂ ਜਾਂ ਘਰੋਂ ਬਾਹਰ ਇਹ ਸ਼ੌਕ ਪੂਰਾ ਕਰ ਰਹੇ
ਸਨ।
-
25.7 ਫੀਸਦੀ 60 ਤੋਂ 70
ਸਾਲਾਂ ਦੀ ਉਮਰ ਵਿਚ ਵੀ ਹਫ਼ਤੇ ਵਿਚ ਇਕ ਜਾਂ ਦੋ ਵਾਰ ਜਿਸਮਾਨੀ ਸੰਬੰਧ ਰਖ ਰਹੇ ਸਨ।
-
70 ਸਾਲਾਂ ਤੋਂ ਵੱਧ ਉਮਰ ਦੇ 14.3 ਫੀਸਦੀ ਮਰਦ ਹਫ਼ਤੇ
ਵਿਚ ਇਕ ਵਾਰ ਆਪਣੀ ਕਾਮ ਦੀ ਅੱਗ ਸ਼ਾਂਤ ਕਰ ਰਹੇ ਸਨ। ਇਹ ਸਾਰੇ ਉਹ ਸਨ ਜਿਨ੍ਹਾਂ ਨੂੰ ਕਿਸੇ ਬੀਮਾਰੀ ਸਦਕਾ
ਜਿਸਮਾਨੀ ਸੰਬੰਧ ਬਣਾਉਣ ਵਿਚ ਦਿੱਕਤ ਨਹੀਂ ਸੀ ਹੋ ਰਹੀ। ਬਾਕੀਆਂ ਵਿਚ ਸਰੀਰਕ
ਬੀਮਾਰੀਆਂ ਸਦਕਾ ਇਹ ਸੰਭਵ ਨਹੀਂ ਸੀ ਹੋ ਰਿਹਾ।
-
ਇਸ ਪੂਰੀ ਖੋਜ ਰਾਹੀਂ ਪ੍ਰਤੱਖ ਹੋ ਗਿਆ ਕਿ 83.4
ਫੀਸਦੀ ਪੰਜਾਹ ਸਾਲਾਂ ਦੀ ਉਮਰ ਟੱਪ ਚੁੱਕੇ ਪੁਰਸ਼, ਕਾਮ ਦੀ ਭੁੱਖ ਰੱਖਦੇ ਸਨ ਤੇ
ਸ਼ਾਂਤ ਕਰਨ ਦੇ ਇਛੁੱਕ ਵੀ ਸਨ। ਬਾਕੀ ਜਣੇ ਸਰੀਰਕ ਬੀਮਾਰੀਆਂ ਦੇ ਸ਼ਿਕਾਰ ਹੋਣ
ਸਦਕਾ ਕੁੱਝ ਕਰ ਸਕਣ ਵਿਚ ਅਸਮਰੱਥ ਹੋ ਚੁੱਕੇ ਸਨ।
-
ਇਨ੍ਹਾਂ ਅਸਮਰੱਥ ਹੋ ਚੁੱਕਿਆਂ ਵਿੱਚੋਂ ਵੀ ਕਾਮ
ਭੜਕਾਊ ਫਿਲਮਾਂ ਤੇ ਚੰਚਲ ਸ਼ੋਖ਼ ਕਮ ਉਮਰ ਬੱਚੀਆਂ ਅਤੇ ਬੱਚਿਆਂ ਵਲ ਕੁੱਝ ਜਣਿਆਂ
ਦਾ ਝੁਕਾਓ ਲੱਭਿਆ।
ਇਸ ਖੋਜ ਰਾਹੀਂ ਇਹ
ਗੱਲ ਪੱਕੀ ਤੌਰ ਉੱਤੇ ਸਿੱਧ ਹੋ ਗਈ ਕਿ ਸਦੀਆਂ ਪੁਰਾਣੀ ਉਹ ਸੋਚ ਜਿੱਥੇ ਸਮਾਜ ਵੱਲੋਂ
50 ਸਾਲਾਂ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਸਿਰਫ਼ ਧਰਮ ਕਰਮ ਵੱਲ ਧੱਕ ਦਿੱਤਾ ਜਾਂਦਾ
ਹੈ, ਉੱਕਾ ਹੀ ਗ਼ਲਤ ਹੈ। ਇਸ ਉਮਰ ਤਕ ਪਹੁੰਚਦਿਆਂ ਕੋਲ ਜ਼ਿਆਦਾਤਰ ਨੌਕਰੀਆਂ ਜਾਂ ਆਪਣੇ
ਕੰਮ ਕਾਰਾਂ ਰਾਹੀਂ ਉੱਚੇ ਰੁਤਬੇ ਹਾਸਲ ਹੋ ਚੁੱਕੇ ਹੁੰਦੇ ਹਨ, ਲੋੜ ਮੁਤਾਬਕ ਪੈਸਾ
ਵੀ ਖੁੱਲਾ ਹੁੰਦਾ ਹੈ, ਬਹੁਤਿਆਂ ਦੀਆਂ ਬੱਚਿਆਂ ਪ੍ਰਤੀ ਜਿੰਮੇਵਾਰੀਆਂ ਵੀ ਪੂਰੀਆਂ
ਹੋ ਚੁੱਕੀਆਂ ਹੁੰਦੀਆਂ ਹਨ, ਸੋ ਉਹ ਆਪਣੀਆਂ ਜਿਸਮਾਨੀ ਤਾਂਘਾਂ ਖੁੱਲ ਕੇ ਪੂਰੀਆਂ
ਕਰਨ ਲਈ ਵਿਹਲ ਲੱਭ ਲੈਂਦੇ ਹਨ।
ਦੂਜੇ ਪਾਸੇ ਪੰਜਾਹ ਸਾਲ ਤੋਂ ਘੱਟ ਉਮਰ ਵਿਚ
ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਿਆਂ ਤੇ ਆਪਣੀਆਂ ਪ੍ਰੋਮੋਸ਼ਨਾਂ ਨਾਲ ਜੂਝਦਿਆਂ,
ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ ਕਰਦਿਆਂ ਕਾਫ਼ੀ ਨੌਜਵਾਨ ਦਿਨ-ਰਾਤ ਪੈਸੇ
ਕਮਾਉਣ ਦੇ ਚੱਕਰ ਵਿਚ ਜਿਸਮਾਨੀ ਸੰਬੰਧਾਂ ਨੂੰ ਘੱਟ ਮਹੱਤਤਾ ਦੇਣ ਲੱਗ ਪੈਂਦੇ ਹਨ।
ਪਰ, ਚੇਤੇ ਰਹੇ ਕਿ ਕਾਮੁਕ ਪ੍ਰਵਿਰਤੀ ਖ਼ਤਮ ਨਹੀਂ ਹੁੰਦੀ। ਇਸੇ ਲਈ ਸੌਖਾ ਸ਼ਿਕਾਰ ਮਿਲ
ਜਾਣ ਉੱਤੇ ਜਾਂ ਨਸ਼ੇ ਜਾਂ ਸ਼ਰਾਬ ਦੇ ਅਸਰ ਹੇਠ ਬਲਾਤਕਾਰ ਵਰਗੇ ਜੁਰਮਾਂ ਨੂੰ ਅੰਜਾਮ
ਦਿੱਤਾ ਜਾਂਦਾ ਹੈ।
ਇਸੇ ਖੋਜ ਵਿਚਲੇ 60 ਤੋਂ 80 ਸਾਲਾਂ ਦੇ ਕਈ ਬਜ਼ੁਰਗ ਮੰਨੇ ਕਿ
ਜਦੋਂ ਹੋਰ ਕੋਈ ਰਾਹ ਨਾ ਲੱਭੇ ਤਾਂ 15 ਦਿਨੀਂ ਜਾਂ ਮਹੀਨੇ ਵਿਚ ਇਕ ਵਾਰ ਉਨ੍ਹਾਂ
ਨੂੰ ਹਸਤ ਮੈਥੁਨ ਕਰਨ ਦੀ ਲੋੜ ਪੈਂਦੀ ਹੈ।
ਜ਼ਿਆਦਾ ਪੜ੍ਹੇ ਲਿਖੇ ਬਜ਼ੁਰਗਾਂ ਵਿਚ
ਪਤੀ-ਪਤਨੀ ਵਿਚਲੇ ਰਿਸ਼ਤੇ ਕਾਫ਼ੀ ਨਜ਼ਦੀਕੀ ਲੱਭੇ ਤੇ ਉਨ੍ਹਾਂ ਦੇ ਸਰੀਰਕ ਸੰਬੰਧ ਵੀ
ਸੁਖਦ ਸਨ। ਬਹੁਤੇ ਪਤੀ-ਪਤਨੀ ਇਕੱਲੇ ਰਹਿ ਰਹੇ ਸਨ ਕਿਉਂਕਿ ਉਨ੍ਹਾਂ ਦੇ ਬੱਚੇ ਘਰੋਂ
ਬਾਹਰ ਹੋਰ ਸ਼ਹਿਰਾਂ ਜਾਂ ਬਾਹਰਲੇ ਮੁਲਕਾਂ ਵਿਚ ਜਾ ਚੁੱਕੇ ਸਨ।
ਇਸ ਖੋਜ ਦੇ ਅੰਤ
ਵਿਚ ਪੂਰੇ ਜ਼ੋਰ ਸ਼ੋਰ ਨਾਲ ਦਰਸਾਇਆ ਗਿਆ ਕਿ ਭਾਰਤ ਵਿਚ 50 ਸਾਲ ਤੋਂ ਵੱਧ ਉਮਰ ਦੇ
ਔਰਤਾਂ ਤੇ ਮਰਦਾਂ ਦੇ ਮਨਾਂ ਵਿਚਲੀ ਕਾਮੁਕਤਾ ਨੂੰ ਦੱਬਣ ਦੀ ਬਜਾਏ ਜੇ ਉਸ ਨੂੰ
ਨਾਰਮਲ ਮੰਨ ਲਿਆ ਜਾਵੇ ਤਾਂ ਜਿੱਥੇ ਪਤੀ-ਪਤਨੀ ਵਿਚਲੇ ਰਿਸ਼ਤੇ ਸੁਖਦ ਤੇ ਨਿੱਘੇ ਹੋ
ਜਾਣਗੇ, ਉੱਥੇ ਵਿਆਹੁਤਾ ਰਿਸ਼ਤਿਆਂ ਤੋਂ ਬਾਹਰ ਸਰੀਰਕ ਭੁੱਖ ਮਿਟਾਉਣ ਦੀ ਸੋਚ ਨੂੰ ਵੀ
ਠੱਲ ਪੈ ਜਾਵੇਗੀ।
ਇਸ ਖੋਜ ਪੱਤਰ ਦੀ ਮਹੱਤਾ ਸਮਝਦੇ ਹੋਏ ਰਾਸ਼ਟਰੀ ਪੱਧਰ ਉੱਤੇ
ਸਿਲਵਰ ਜੁਬਲੀ ਸਮਾਰੋਹ ਵਿਚ ਕਲਕੱਤੇ ਵਿਖੇ ਇਨ੍ਹਾਂ ਖੋਜਾਰਥੀਆਂ ਨੂੰ ਨੈਸ਼ਨਲ ਐਵਾਰਡ
ਦਿੱਤਾ ਗਿਆ। ਜੇ ਇਸ ਖੋਜ ਦੇ ਹਰ ਪਹਿਲੂ ਉੱਤੇ ਪੈਣੀ ਨਜ਼ਰ ਪਾਈ ਜਾਏ ਤਾਂ ਸਰਕਾਰ
ਦਾ ਫ਼ੈਸਲਾ ਬਿਲਕੁਲ ਬੇਤੁਕਾ ਜਾਪਦਾ ਹੈ।
ਕੁੱਝ ਸਵਾਲ ਹਨ :
-
ਸਕੂਲੀ
ਬੱਚਿਆਂ ਵਿਚ ਵੱਧ ਰਹੇ ਅਪਰਾਧ ਤੇ ਕਾਮੁਕਤਾ ਦੀਆਂ ਬਥੇਰੀਆਂ ਮਿਸਾਲਾਂ ਸਾਹਮਣੇ ਆ
ਚੁੱਕੀਆਂ ਹਨ। ਕੀ ਸਰਕਾਰ ਕੁੜੀਆਂ ਮੁੰਡਿਆਂ ਦੇ ਵੱਖ ਸਕੂਲ ਬਣਾਉਣਾ ਸ਼ਰੂ ਕਰੇਗੀ?
-
ਕੀ ਇਹ ਮੰਨ ਲਿਆ ਗਿਆ ਹੈ ਕਿ ਹਰ ਨੌਜਵਾਨ ਅਧਿਆਪਕ ਆਪਣੀਆਂ ਵਿਦਿਆਰਥਣਾਂ ਨੂੰ
ਸਿਰਫ਼ ਜਿਸਮ ਸਮਝ ਰਿਹਾ ਹੈ?
-
ਕੀ 50 ਸਾਲ ਦੀ ਉਮਰ ਟੱਪ ਚੁੱਕਿਆ ਹਰ ਅਧਿਆਪਕ
ਖੜਸੁੱਕ ਜਾਂ ਨਾਮਰਦ ਮੰਨ ਕੇ ਅਜਿਹਾ ਫ਼ੈਸਲਾ ਲਿਆ ਗਿਆ ਹੈ?
-
ਕੀ ਕੱਲ ਨੂੰ
ਬਾਲੜੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਉੱਤੇ ਵੀ ਅਜਿਹੀਆਂ ਬੰਦਸ਼ਾਂ ਲਾਈਆਂ
ਜਾਣਗੀਆਂ ਜਾਂ ਸਿਰਫ਼ ਅਧਿਆਪਕ ਹੀ ਬਲਾਤਕਾਰੀ ਪ੍ਰਵਿਰਤੀ ਵਾਲੇ ਮੰਨੇ ਗਏ ਹਨ?
-
ਘਰਾਂ ਵਿਚ ਆਪਣੇ ਪਿਓਆਂ, ਚਾਚਿਆਂ, ਤਾਇਆਂ ਹੱਥੋਂ ਜ਼ਲੀਲ ਹੋ ਰਹੀਆਂ ਬੱਚੀਆਂ ਬਾਰੇ
ਕੀ ਫ਼ੈਸਲਾ ਕੀਤਾ ਜਾਏਗਾ?
-
ਡਾਕਟਰੀ ਪੇਸ਼ੇ ਵਿਚ 50 ਸਾਲ ਟੱਪ ਚੁੱਕੇ ਡਾਕਟਰਾਂ
ਉੱਤੇ ਸਰਕਾਰ ਨੇ ਅਧਿਆਪਨ ਕਿੱਤੇ ਵੱਲ ਜਾਣ ਉੱਤੇ ਰੋਕ ਲਾ ਦਿੱਤੀ ਹੋਈ ਹੈ ਕਿ ਉਹ
ਉਮਰ ਪੜ੍ਹਾਉਣ ਯੋਗ ਨਹੀਂ ਰਹਿੰਦੀ। ਇਹ ਦੋਗਲੀ ਨੀਤੀ ਕਿਉਂ?
ਲੋੜ ਹੈ ਸਰਕਾਰ ਨੂੰ
ਆਪਣੇ ਇਸ ਫ਼ੈਸਲੇ ਪ੍ਰਤੀ ਦੁਬਾਰਾ ਧਿਆਨ ਕਰਨ ਦੀ ਅਤੇ ਵਾਪਸ ਲੈਣ ਦੀ ਤਾਂ ਜੋ ਅਧਿਆਪਨ
ਦਾ ਕਿੱਤਾ ਦਾਗ਼ੀ ਨਾ ਬਣਾ ਦਿੱਤਾ ਜਾਏ। ਜੇ ਬੱਚੀਆਂ ਦੀ ਏਨੀ ਹੀ ਚਿੰਤਾ ਹੈ ਤਾਂ
ਉਨ੍ਹਾਂ ਨੂੰ ਜੂਡੋ, ਕਰਾਟੇ, ਗਤਕਾ ਸਿਖਾ ਕੇ ਆਤਮ ਨਿਰਭਰ ਕੀਤਾ ਜਾ ਸਕਦਾ ਹੈ।
ਮੈਂ ਸਪਸ਼ਟ ਕਰ ਦਿਆਂ ਕਿ ਮੈਂ 50 ਸਾਲਾਂ ਤੋਂ ਵੱਧ ਉਮਰ ਦੇ ਪੁਰਸ਼ਾਂ
ਦੇ ਵਿਰੁੱਧ ਨਹੀਂ ਹਾਂ। ਉਹ ਤਜਰਬਿਆਂ ਦੀ ਖਾਣ ਹੁੰਦੇ ਹਨ, ਉਸਤਾਦਾਂ ਦੇ ਉਸਤਾਦ ਵੀ
ਤੇ ਸਮਾਜ ਨੂੰ ਸੇਧ ਦੇ ਸਕਣ ਯੋਗ ਵੀ। ਇਸ ਖੋਜ ਰਾਹੀਂ ਸਿਰਫ਼ ਇਹ ਤੱਥ ਸਾਹਮਣੇ
ਲਿਆਉਣਾ ਚਾਹਿਆ ਹੈ ਕਿ ਕਾਮ ਦੀ ਅੱਗ ਕਿਸੇ ਵੀ ਉਮਰ ਦੀ ਔਰਤ ਜਾਂ ਮਰਦ ਨੂੰ ਆਪਣੇ
ਕਲਾਵੇ ਵਿਚ ਲੈ ਸਕਦੀ ਹੈ।
50 ਸਾਲਾਂ ਦੀ ਉਮਰ ਟੱਪ ਚੁੱਕਿਆਂ ਵਿਚ ਸਰੀਰਕ ਤਾਂਘ
ਬਿਲਕੁਲ ਨਾਰਮਲ ਗਿਣਨੀ ਚਾਹੀਦੀ ਹੈ। ਹੁਣ ਸਮਾਜਿਕ ਸੋਚ ਤਬਦੀਲ ਕਰਨ ਦੀ ਲੋੜ ਹੈ ਤਾਂ
ਜੋ ਪਤੀ-ਪਤਨੀ ਦੇ ਰਿਸ਼ਤੇ ਉਸ ਉਮਰ ਵਿਚ ਵੀ ਸੁਖਾਵੇਂ ਬਣੇ ਰਹਿਣ। ਪਰ, ਕਿਸੇ ਵੀ ਹਾਲ
ਵਿਚ, ਨੌਕਰੀਆਂ ਦੇ ਭਾਲ ਵਿਚ ਜੁਟੇ ਨੌਜਵਾਨਾਂ ਨੂੰ ਮਾੜੀ ਨੀਅਤ ਵਾਲੇ ਮੰਨ ਕੇ,
ਉਨ੍ਹਾਂ ਦੇ ਹੱਕ ਖੋਹਣ ਦੀ ਲੋੜ ਨਹੀਂ ਹੈ। ਨੌਜਵਾਨ ਸਾਡੇ ਦੇਸ ਦਾ ਭਵਿੱਖ ਹਨ।
ਉਨ੍ਹਾਂ ਤੋਂ ਉਨ੍ਹਾਂ ਦਾ ਬਣਦਾ ਹੱਕ ਖੋਹਣ ਵਾਲਾ ਕਸੂਰਵਾਰ ਮੰਨਿਆ ਜਾਣਾ ਚਾਹੀਦਾ
ਹੈ! ਕੁੱਝ ਗੰਦੀਆਂ ਮੱਛੀਆਂ ਦੀ ਸਜ਼ਾ ਪੂਰੇ ਤਲਾਬ ਵਿਚਲੀਆਂ ਨੂੰ ਦੇਣਾ ਵਾਜਬ ਨਹੀਂ
ਹੈ। (18/02/2018)
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|