ਵਿਗਿਆਨ ਪ੍ਰਸਾਰ

ਹਿਮਾਲਿਆ ਦੇ ਹਿਮਨਦ, ਧਰਤੀ ਤੇ ਤੀਜੇ ਵੱਡੇ ਤਾਜੇ ਪਾਣੀ ਦਾ ਸਰੋਤ ਦੇ ਪਿਘਲਣ ਕਾਰਨ ਕਰੋੜਾਂ ਲੋਕਾਂ ਉੱਤੇ ਲਟਕਦਾ ਜਲ ਸੰਕਟ
ਰਿਪਨਜੋਤ ਕੌਰ ਸੋਨੀ ਬੱਗਾ    (03/01/2022)

ripanjot

145ਪਿਛਲੇ ਕੁਝ ਸਾਲਾਂ ਤੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਬਹੁਤ ਜਿਆਦਾ ਹੜ ਆ ਰਹੇ ਹਨ, ਸੋਕਾ ਪੈ ਰਿਹਾ ਹੈ, ਵਾਤਾਵਰਨ ਵਿੱਚ ਵੱਡੇ ਪੱਧਰ ਤੇ ਤਬਦੀਲੀਆਂ ਨਜ਼ਰ ਆ ਰਹੀਆਂ ਹਨ। ਆਉ ਇਸਦਾ ਕਾਰਣ ਜਾਨਣ ਦੀ ਕੋਸ਼ਿਸ਼ ਕਰੀਏ।  

ਧਰਤੀ ਉੱਤੇ ਲੱਖਾਂ ਸਾਲ ਪੁਰਾਣੇ ਹਿਮਨਦ (ਗਲੇਸ਼ੀਅਰ)  ਪਿਘਲ ਕੇ ਧਰਤੀ ਉੱਤੇ ਵਹਿਣ ਵਾਲੇ ਦਰਿਆਵਾਂ ਲਈ ਪਾਣੀ ਦਾ ਪ੍ਰਬੰਧ ਕਰਦੇ ਹਨ। ਇਹ ਪਾਣੀ ਕਰੋੜਾਂ-ਅਰਬਾਂ ਜ਼ਿੰਦਾਂ ਦੇ ਜਿਊਣ ਲਈ ਜ਼ਰੂਰੀ ਹੁੰਦਾ ਹੈ, ਭਾਵੇਂ ਇਹ ਜੀਵਨ ਮਨੁੱਖ ਦੇ ਰੂਪ ਵਿੱਚ ਹੋਵੇ ਜਾਂ ਜਾਨਵਰਾਂ ਦੇ ਰੂਪ ਵਿੱਚ ਅਤੇ ਜਾਂ ਰੁੱਖਾਂ ਪੌਦਿਆਂ ਦੇ ਰੂਪ ਵਿੱਚ।

ਸਾਡੀ ਧਰਤੀ ਦਾ 68% ਤੋਂ ਵੀ ਜ਼ਿਆਦਾ ਸਾਫ ਪੀਣ ਯੋਗ ਪਾਣੀ ਦੱਖਣਧਰੁਵੀ (ਐਂਟਾਰਟੀਕਾ), ਉੱਤਰਧਰੁਵੀ (ਆਰਕਟਿਕ) ਅਤੇ ਹਿਮਾਲਿਆ ਦੇ ਹਿਮਨਦਾਂ ਵਿਚ ਹੈ। ਕਈ ਕਿਲੋਮੀਟਰਾਂ ਵਿਚ ਫੈਲੀ ਬਰਫ਼ ਅਤੇ ਵੱਡੇ-ਵੱਡੇ ਬਰਫ਼ ਦੇ ਤੋਦਿਆਂ ਤੋਂ ਬਣੇ ਚਿੱਟੇ ਪਹਾੜ ਹਿਮਨਦ ਵਿੱਚ 10 ਹਜ਼ਾਰ ਸਾਲ ਤੋਂ ਲੈ ਕੇ ਲੱਖਾਂ ਸਾਲ ਪੁਰਾਣੀ ਬਰਫ ਹੈ।

ਹਿਮਨਦ ਦੇ ਅਧਿਐਨ ਤੋਂ ਧਰਤੀ ਦੇ ਜਲਵਾਯੂ ਪਰਿਵਰਤਨ ਬਾਰੇ ਪਤਾ ਲਗਦਾ ਹੈ। ਸਮੁੰਦਰਾਂ ਅਤੇ ਧਰਤੀ ਉੱਤੇ ਵਿਛੀ ਹਿਮਨਦ ਦੀ ਬਰਫ ਦੀ ਚਾਦਰ ਧਰਤੀ ਨੂੰ ਠੰਢਾ ਰੱਖਣ ਵਿੱਚ ਮਦਦਗਾਰ ਹੁੰਦੀ ਹੈ, ਕਿਉਂਕਿ ਇਹ ਸੂਰਜ ਵੱਲੋ ਆਉਂਦੀ ਤਪਸ਼ ਅਤੇ ਗਰਮੀ ਨੂੰ ਵਾਪਸ ਬ੍ਰਹਿਮੰਡ ਵਿਚ ਭੇਜਦੀ ਹੈ ਅਤੇ ਸਾਡੇ ਗ੍ਰਹਿ ਨੂੰ ਠੰਡਾ ਰੱਖਦੀ ਹੈ, ਇਸ ਕਾਰਨ ਉੱਤਰਧਰੁਵ ਅਤੇ ਦੱਖਣਧਰੁਵ ਭੂਮਧ ਰੇਖਾ ਨਾਲੋਂ ਠੰਡਾ ਹੁੰਦਾ ਹੈ। ਵਿਗਿਆਨੀਆਂ ਦੀ ਇਕ ਧਾਰਨਾ ਹੈ ਕਿ ਧਰਤੀ ਦੇ ਵਧ ਰਹੇ ਤਾਪਮਾਨ ਕਾਰਨ ਜੇਕਰ ਧਰਤੀ ਦੀ ਸਾਰੀ ਬਰਫ਼ ਪਿਘਲ ਜਾਵੇ ਸਮੁੰਦਰ ਵਿਚ ਪਾਣੀ ਦਾ ਤਲ 230 ਫੁੱਟ ਉਚਾ ਹੋ ਜਾਵੇਗਾ ਅਤੇ ਧਰਤੀ ਦਾ ਬਹੁਤ ਸਾਰਾ ਹਿੱਸਾ ਪਾਣੀ ਵਿਚ ਡੁੱਬ ਜਾਵੇਗਾ। ਪਰ ਇਹ ਵਰਤਾਰਾ ਹੋਣ ਨੂੰ ਹਜ਼ਾਰਾਂ ਸਾਲ ਲੱਗ ਜਾਣਗੇ। ਅੱਜਕੱਲ 'ਪੌਦਾਘਰ' ਨਿਕਾਸੀ ਕਾਰਨ ਜਲਵਾਯੁ ਪਰਿਵਰਤਨ, ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਵਾਧਾ ਅਤੇ ਸਮੁੰਦਰੀ ਤੂਫ਼ਾਨ ਆਓਣੇ ਸ਼ੁਰੂ ਹੋ ਗਏ ਹਨ, ਜਿਵੇਂ ਕਿ ਝੱਖੜ, ਤੁਫਾਨ, ਸੁਨਾਮੀ, ਭਿਆਨਕ ਤੱਟੀ ਤੂਫਾਨ ਆਦਿ। ਇਹਨਾਂ ਵੱਡੇ ਹਿਮਨਦ ਉਤੇ ਖੁਰਦੀ ਬਰਫ ਦੇ ਵੀਡੀਓ ਅਸੀਂ ਅੱਜ ਕੱਲ ਆਮ ਦੇਖ ਰਹੇ ਹਾਂ।

ਅੱਜ ‌ਅਸੀਂ ਦੱਖਣੀਧਰੁਵ ਅਤੇ 'ਗਰੀਨਲੈਂਡ' ਨੂੰ ਛੱਡ ਕੇ , ਦੁਨੀਆਂ ਉਪਰ ਤੀਜੇ ਵੱਡੇ ਬਰਫ਼ ਅਤੇ ਪਾਣੀ ਦੇ ਸਰੋਤ, ਹਿਮਾਲਿਆ ਪਰਬਤ ਲੜੀ ਅਤੇ ਤਿੱਬਤ ਦੀ ਪਠਾਰ , ਬਾਰੇ ਕੁਝ ਵਿਸਤਾਰ ਵਿਚ ਗੱਲ ਕਰਾਂਗੇ।

ਉੱਨੀ ਸੌ ਬਾਰਾਂ ਵਿਚ ਜਰਮਨੀ ਦੇ ਇੱਕ ਮੌਸਮ ਵਿਗਿਆਨੀ 'ਐਲਫਰਡ ਵੈਗਨਰ' ਨੇ ਧਰਤੀ ਦੇ ਨਕਸ਼ੇ ਨੂੰ ਦੇਖ ਕੇ ਕਿਹਾ ਕਿ ਸਾਰੇ ਮਹਾਂਦੀਪ ਇਕ ਦੂਜੇ ਨਾਲ ਫਿੱਟ ਕੀਤੇ ਜਾ ਸਕਦੇ ਹਨ।  ਭੂ-ਵਿਗਿਆਨੀਆਂ ਨੇ ਬਾਅਦ ਵਿੱਚ ਇਸ ਤੱਥ ਦਾ ਅਧਿਐਨ ਕੀਤਾ ਅਤੇ ਪਤਾ ਲਗਾਇਆ ਕਿ ਇਹ ਅੰਦਾਜ਼ਾ ਵੈਗਨਰ ਦੇ ਅੰਦਾਜੇ਼ ਅਨੁਸਾਰ ਠੀਕ ਹੈ। ਇਨ੍ਹਾਂ ਦੀ ਪੜਾਈ ਨੂੰ "ਪਲੇਟ ਵਿਵਰਤਨਿਕੀ" (ਟੈਕਟਾਨਿਸ) ਕਹਿੰਦੇ ਹਨ, ਜਿਸ ਅਨੁਸਾਰ ਧਰਤੀ ਦੀਆਂ ਪਲੇਟਾਂ ਲਗਾਤਾਰ ਖਿਸਕਦੀਆਂ ਰਹਿੰਦੀਆਂ ਹਨ ਜਿਸ ਦੇ ਫਲਸਰੂਪ ਧਰਤੀ ਦੀ ਸਤ੍ਹਾ ਉੱਚੀ ਨੀਵੀਂ ਹੁੰਦੀ ਰਹਿੰਦੀ ਹੈ ਅਤੇ ਹੜ ਆਉਂਦੇ ਹਨ।

ਅੱਜ ਤੋਂ ਕੁਝ 25 ਕਰੋੜ ਸਾਲ ਪਹਿਲਾਂ ਭਾਰਤ ਇਕ ਵਿਸ਼ਾਲ "ਪੈਂਜੀਆ" ਨਾਮ ਦੇ ਅਤਿਮਹਾਂਦੀਪ ਦਾ‌ ਹਿੱਸਾ ਸੀ ਅਤੇ ਬਾਕੀ ਸਾਰੀ ਧਰਤੀ ਉੱਤੇ ਪਾਣੀ ਸੀ ਜਿਸ ਨੂੰ 'ਟੈਥਿਸ ਸਾਗਰ' ਕਹਿੰਦੇ ਸਨ। ਉਦੋਂ ਧਰਤੀ ਦੇ ਅੰਦਰ ਇਕ ਵੱਡੀ ਹਿਲਜੁਲ ਹੋਈ ਅਤੇ ਪੈਂਜੀਆਂ ਵਿਚ ਤਰੇੜਾਂ ਪੈ ਗਈਆਂ। ਸਾਰੇ ਮਹਾਂਦੀਪ ਅੱਡ ਅੱਡ ਹੋ ਕੇ ਖਿੰਡਣ ਲੱਗੇ। ਅੱਜ ਤੋਂ 20 ਕਰੋੜ ਸਾਲ ਪਹਿਲਾਂ ਪੈਂਜੀਆ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ; ਉੱਤਰੀ ਭਾਗ ਸੀ 'ਲਾਓਰੇਸੀਆ' ਜਿਸ ਵਿਚ ਉੱਤਰੀ ਅਮਰੀਕਾ , ਯੂਰਪ, ਅਤੇ ਏਸ਼ੀਆ ਦੇ ਬਾਕੀ ਭਾਗ ਸਨ ਅਤੇ ਦੱਖਣੀ ਭਾਗ 'ਗੌਂਦਵਾਨਾ' ਜਿਸ ਵਿਚ ਦੱਖਣੀ ਅਮਰੀਕਾ ,ਅਫਰੀਕਾ, ਐਂਟਰਾਟਿਕਾਂ ,ਆਸਟਰੇਲੀਆ ਸਮੇਤ ਭਾਰਤ ਦਾ ਅਰਾਵਲੀ ਪਰਬਤ ਅਤੇ ਪਠਾਰ ਵਾਲਾ ਹਿੱਸਾ ਸਨ।

12 ਕਰੋੜ ਸਾਲ ਪਹਿਲਾਂ ਸਾਰੇ ਖੰਡ ਇੱਕ-ਦੂਜੇ ਤੋਂ ਕਾਫ਼ੀ ਦੂਰ ਦੂਰ ਹਟ ਗਏ । ਭਾਰਤ ਦਾ 'ਅਰਾਵਲੀ ਪਠਾਰੀ' ਹਿੱਸਾ ਇਕੱਲਾ ਹੀ ਉੱਤਰ ਵੱਲ ਨੂੰ ਸਰਕ ਰਿਹਾ ਸੀ, ਜੋ ਹੌਲੀ-ਹੌਲੀ ਪੰਜ ਛੇ ਕਰੋੜ ਸਾਲਾਂ ਵਿਚ 'ਯੂਰੇਸ਼ੀਆ' ਦੇ ਦੱਖਣੀ ਹਿੱਸੇ ਦੇ ਬਹੁਤ ਨੇੜੇ ਆ ਗਿਆ ਸੀ। ਯੂਰੇਸ਼ੀਆ ਦੇ ਥਲ ਭਾਗ ਵੱਲੋਂ ਵਗਦੇ ਦਰਿਆ 'ਟੈਥਿਸ' ਵਿੱਚ ਕਰੋੜਾਂ ਸਾਲਾਂ ਤੋਂ ਲਗਾਤਾਰ ਡਿਗ ਰਹੇ ਸਨ , ਉਧਰੋਂ ਭਾਰਤ ਦੇ ਅਰਾਵਲੀ ਵੱਲੋਂ ਵਗਦੇ ਅਨੇਕਾਂ ਦਰਿਆ ਵੀ ਆਪਣੇ ਨਾਲ ਲਿਆਂਦੇ ਤਲਛੱਟ ਇਸ ਸਮੁੰਦਰ ਵਿੱਚ ਸੁੱਟਦੇ ਰਹੇ ਅਤੇ ਇਹ ਸਮੁੰਦਰ ਹੋਲੀ ਹੋਲੀ ਭਰਦਾ ਗਿਆ।

ਉਸੇ ਸਮੇਂ ਦੌਰਾਨ ਦਸ ਕੁ ਕਿਲੋਮੀਟਰ ਵਿਆਸ ਵਾਲੀ ਇਕ ਵਿਸ਼ਾਲ ਉਲਕਾ ਮੈਕਸੀਕੋ ਦੀ ਖਾੜੀ ਦੇ 'ਚਿਕਸਲੂਬ' ਇਲਾਕੇ ਵਿਚ ਇਕ ਥਾਂ ਧਰਤੀ ਤੇ ਆਣ ਡਿੱਗੀ ਅਤੇ ਵੱਡੀ ਤਬਾਹੀ ਮਚਾ ਦਿੱਤੀ। 90% ਜੀਵਾਂ ਦੀਆਂ ਜਾਤੀਆਂ ਧਰਤੀ ਤੋਂ ਅਲੋਪ ਹੋ ਗਈਆਂ, 'ਡਾਇਨੋਸੋਰ' ਖਤਮ ਹੋ ਗਏ ਅਤੇ ਮਹੀਨਿਆਂ ਬੱਧੀ ਉੱਡੀ ਧੂੜ ਨਾਲ ਧਰਤੀ ਤੇ ਹਨੇਰਾ ਛਾਇਆ ਰਿਹਾ। ਪਰ ਹਾਲੇ ਵੀ ਭਾਰਤੀ ਪਟਲ ਹਰ ਸਾਲ 9 ਤੋਂ 16 ਸੈਂਟੀਮੀਟਰ ਯੂਰੇਸ਼ੀਆ ਵਾਲੇ ਪਾਸੇ ਸਰਕ ਰਿਹਾ ਸੀ। ਲਗਭਗ 5 (ਪੰਜ) ਕਰੋੜ ਸਾਲ ਪਹਿਲਾਂ ਦੋਂਨੋ ਪਲੇਟਾਂ ਆਪਸ ਵਿਚ ਟਕਰਾਈਆਂ ਅਤੇ ਹਿਮਾਲਿਆ ਦਾ ਜਨਮ ਹੋਇਆ।

ਹਿਮਾਲਿਆ ਅੱਜ ਕੱਲ ਵੀ ਇਕ ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਉੱਚਾ ਉਠ ਰਿਹਾ ਹੈ। ਹੁਣ ਜਦੋਂ ਵੀ ਇਹ ਦੋਨੋਂ ਪਲੇਟਾਂ ਸਰਕਦੀਆਂ ਹਨ ਤਾਂ ਧਰਤੀ ਤੇ ਇਸ ਹਿੱਸੇ ਵਿੱਚ ਭੂਚਾਲ ਆਉਂਦੇ ਹਨ, ਜਿਨ੍ਹਾਂ ਦਾ ਕੇਂਦਰ-ਬਿੰਦੂ ਹਮੇਸ਼ਾ ਹਿਮਾਲਿਆ ਹੀ ਹੁੰਦਾ ਹੈ। ਇਹ ਸੀ ਹਿਮਾਲਿਆ ਅਤੇ ਤਿਬੱਤ ਦੀ ਪਠਾਰ ਦੇ ਬਣਨ ਦੀ ਸੰਖੇਪ ਕਹਾਣੀ।

ਧਰਤੀ ਉੱਪਰ ਜਿੰਨੇ ਵੀ ਪਰਬਤ ਹਨ ਸਭ ਤੋਂ ਛੋਟੀ ਉਮਰ ਹਿਮਾਲਿਆ ਪਰਬਤ ਲੜੀ ਦੀ ਹੈ। ਅੱਜ ਤੋਂ ਸਵਾ ਦੋ ਕਰੋੜ ਸਾਲ ਪਹਿਲਾਂ ਹਿਮਾਲਿਆ ਦੇ ਅੱਗੇ ਇਕ ਹੋਰ ਪਰਬਤ ਲੜੀ ਦੀ ਨਿਰਮਾਣ ਕਿਰਿਆ ਸ਼ੁਰੂ ਹੋਈ ਜਿਸ ਤੋਂ ਛੋਟੀਆਂ ਛੋਟੀਆਂ ਸ਼ਿਵਾਲਿਕ ਪਹਾੜੀਆਂ ਦਾ ਜਨਮ ਹੋਇਆ‌। ਸ਼ਿਵਾਲਿਕ ਪਹਾੜੀਆਂ ਦੀ ਚੌੜਾਈ ਕਾਂਗੜੇ ਅਤੇ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿਚ ਸਭ ਤੋਂ ਵੱਧ ਹੈ ਅਤੇ ਪੂਰਬ ਵੱਲ ਜਾਂਦਿਆਂ ਇਹ ਘਟਦੀ ਜਾਂਦੀ ਹੈ। ਇੱਥੇ ਮੈਂ ਇਕ ਹੋਰ ਗੱਲ ਦੱਸਣੀ ਚਾਹਾਂਗੀ ਕਿ ਹਿਮਾਲਾ ਵਿੱਚ ਵੀ ਬਾਕੀ ਧਰਤੀ ਵਾਂਗ ਬਰਫ਼ਾਨੀ ਯੁੱਗ ਆਏ।

ਅੱਜ ਤੋਂ ਕੋਈ 23 ਕੁ ਲੱਖ ਸਾਲ ਪਹਿਲਾਂ ਆਖਰੀ ਬਰਫ਼ਾਨੀ ਯੁੱਗ ਆਇਆ ਸੀ, ਜੋ ਕਿ 10 ਹਜ਼ਾਰ ਸਾਲ ਪਹਿਲਾਂ ਖ਼ਤਮ ਹੋ ਗਿਆ। ਇਥੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੱਸਦੀ ਹਾਂ, ਆਖਿਰੀ ਬਰਫ਼ਾਨੀ ਯੁੱਗ ਦੌਰਾਨ ਹਿਮਾਚਲ ਦੇ ਧਰਮਸਾਲਾ ਦੇ 'ਤਰਿਉਂਢ' ਵਰਗੇ ਇਲਾਕਿਆਂ ਤੱਕ ਨੀਵੇ ਸਥਾਨਾਂ ਤੇ ਵੀ ਹਜ਼ਾਰਾਂ ਸਾਲ ਹਜ਼ਾਰਾਂ ਫੁੱਟ ਉੱਚੀਆਂ ਬਰਫਾਂ ਜੰਮੀਆ ਰਹੀਆਂ। ਜਦੋਂ ਗਰਮ ਯੁੱਗ ਸ਼ੁਰੂ ਹੋਇਆ ਤਾਂ ਹਜ਼ਾਰ ਸਾਲ ਤੋਂ ਵੀ ਵੱਧ ਸਮੇਂ ਤਕ ਮੋਹਲੇਧਾਰ ਮੀਂਹ ਪਏ, ਜਿਸ ਕਾਰਨ ਬਰਫ ਦੇ ਵਿਸ਼ਾਲ ਪਿਘਲ ਕੇ ਉੱਚੇ ਪਹਾੜਾਂ ਤੋਂ ਹੇਠਾਂ ਵੱਲ ਦਰਿਆਵਾਂ ਦੇ ਵਹਿਣ ਨਾਲ ਰੁੜ ਆਏ। ਇਹ ਆਪਣੇ ਨਾਲ ਵੱਡੀਆਂ ਵੱਡੀਆਂ ਚੱਟਾਨਾਂ ਤੋੜ ਕੇ ਲੈ ਆਏ ਜੋ ਕਿ ਕਾਂਗੜੇ ਦੇ ਇਲਾਕੇ ਵਿਚ ਆਮ ਦੇਖੀਆਂ ਜਾ ਸਕਦੀਆਂ ਹਨ ਉਸ ਸਮੇਂ ਭਿਆਨਕ ਹੜ ਆਏ ਅਤੇ ਉਨ੍ਹਾਂ ਹੜਾਂ ਵਿਚ ਰੁੜ੍ਹਦੇ ਚੱਟਾਨਾਂ ਪੱਥਰ ਵੱਡੇ ਵੱਡੇ ਗੋਲ ਮਟੋਲ ਹੋ ਗਏ । ਅਣਗਿਣਤ ਟਨ ਮਿੱਟੀ ਉਪਰੋਂ ਥੱਲੇ ਪਾਣੀ ਨਾਲ ਰੁੜ੍ਹ ਕੇ ਆਈ ਅਤੇ ਉੱਤਰੀ ਭਾਰਤ ਦੇ ਤਰਾਈ ਦੇ ਇਲਾਕੇ ਵਿੱਚ ਦਰਿਆਵਾਂ ਰਾਹੀਂ ਫੈਲ ਗਈ। ਇਹੀ ਹਾਲ ਬਾਕੀ ਦੇਸ਼ਾਂ ਵਿੱਚ ਵੀ ਹੋਇਆ ਹੋਣਾ ਜਿਥੇ ਜਿਥੇ ਹਿਮਾਲੀਆ ਚੋਂ ਨਿਕਲ ਕੇ ਵੱਡੇ ਵੱਡੇ ਦਰਿਆ ਲੰਘੇ। ਹਿਮਾਲਿਆ ਦਾ ਧਰਤੀ ਉੱਤੇ ਜੀਵਨ ਦੀ ਉਤਪਤੀ ਅਤੇ ਵਿਕਾਸ ਵਿੱਚ ਇੱਕ ਅਹਿਮ ਯੋਗਦਾਨ ਹੈ।

ਇੰਟਰ ਨੈਸ਼ਨਲ ਸੈਂਟਰ ਫਾਰ ਇੰਟੀਗਰੇਟਿਡ ਮਾਊਂਟੇਨ ਡਿਵੈਲਪਮੈਂਟ, (ICIMOD,) ਨੇ ਸੰਨ 2019. ਵਿੱਚ ਹਿੰਦੂਕੁਸ਼ ਅਤੇ ਹਿਮਾਲਿਆ ਦਾ ਵਿਸ਼ਵ ਪੱਧਰ ਉੱਤੇ ਪਾਣੀ ਦਾ ਯੋਗਦਾਨ ਨਾਲ ਸੰਬੰਧਤ ਸਰਵੇਖਣ ਦੇ ਆਧਾਰ ਤੇ ਇਕ ਰਿਪੋਰਟ ਤਿਆਰ ਕੀਤੀ ਹੈ ਜਿਸ ਦੇ ਹੇਠ ਲਿਖੇ ਮੁੱਖ ਪੱਖ ਹਨ।

ਹਿੰਦੂਕੁਸ਼ ਹਿਮਾਲਿਆ ਪਰਬਤ ਲੜੀ ਲਗਭਗ 3500 km ਲੰਬੀ ਹੈ ਅਤੇ ਇਹ 8 ਦੇਸ਼ਾਂ ਵਿਚ ਫੈਲੀ ਹੋਈ ਹੈ। ਹਿੰਦੂਕੁਸ਼ ਹਿਮਾਲਿਆ ਪਾਣੀ ਰਾਹੀਂ 200 ਕਰੋੜ ਲੋਕਾਂ ਲਈ ਜੀਵਨ ਦਾਨ ਹੈ। ਅਫਗਾਨਿਸਤਾਨ ਤੋਂ ਲੈ ਕੇ ਬਰਮਾ ਜਾਂ ਮਿਆਂਮਾਰ ਤੱਕ ਫੈਲੀ‌ ਹੋਈ ਇਸ ਪਰਬਤ ਲੜੀ ਵਿਚੋਂ ਏਸ਼ੀਆ ਦੇ 10 ਵੱਡੇ ਦਰਿਆ ਨਿਕਲਦੇ ਹਨ ਜਿਨ੍ਹਾਂ ਦੇ ਨਾਮ ਇਸ ਤਰਾਂ ਹਨ। ਅਮੂ ਦਰਿਆ, ਸਿੰਧ ਦਰਿਆ , ਗੰਗਾ, ਬ੍ਰਹਮਪੁੱਤਰਾ, ਇਰਾਵਾੜੀ, ਸਾਲਵੀਨ ਜਾਂ ਨੂਹ, ਮੀਕਾਂਗ, ਯੈਂਗਟਜੀ, ਯੈਲੋ ਰੀਵਰ, ਤਾਰੀਮ।  ਇਹ ਸਾਰੇ ਦਰਿਆ ਦੁਨੀਆ ਤੇ ਆਬਾਦੀ ਦੇ ਪੰਜਵੇਂ ਹਿੱਸੇ ਨੂੰ ਜੀਵਨ ਦਾਨ ਪਾਣੀ ਦੇ ਰੂਪ ਵਿੱਚ ਦਿੰਦੇ ਹਨ। ਇਹ ਪਾਣੀ ਪੀਣ ਇਲਾਵਾ ਬਿਜਲੀ ਬਣਾਉਣ ਅਤੇ ਸਿੰਚਾਈ ਕਰਨ ਦੇ ਕੰਮ ਆਉਂਦਾ ਹੈ। ਮੌਜੂਦਾ ਸਮੇਂ ਵਿਚ ਧਰਤੀ ਦੇ ਤਾਪਮਾਨ ਵਿੱਚ 1.5 ਤੋਂ 1.8 ਡਿਗਰੀ ਸੈਂਟੀਗ੍ਰੇਡ ਤੱਕ ਵਾਧਾ ਹੋ ਗਿਆ ਹੈ ਜਿਸ ਕਾਰਨ ਲੱਖਾਂ ਟਨ ਬਰਫ ਪਿਘਲ ਚੁੱਕੀ ਹੈ। ਇਹੀ ਹਾਲ ਤਿੱਬਤ ਚੋਂ ਨਿਕਲਦੇ ਦਰਿਆਵਾਂ ਦਾ ਹੈ।

ਇੱਥੇ ਸਾਨੂੰ ਸਿੰਧ ਦਰਿਆ ਬਾਰੇ ਥੋੜਾ ਜਾਣਨਾ ਪਵੇਗਾ। ਸਿੰਧ ਦਰਿਆ ਜੋ ਕਿ ਏਸ਼ੀਆ ਦਾ ਸਭ ਤੋਂ ਲੰਬਾ(3180 km) ਦਰਿਆ ਹੈ ਉਸ ਵਿੱਚ ਸਾਰਾ ਸਾਲ ਪਾਣੀ ਉੱਚੇ ਪਹਾੜਾਂ ਵਿਚ ਸਥਿਤ ਹਿਮਨਦਾਂ ਦੇ ਪਿਘਲਣ ਨਾਲ ਹੀ ਵਹਿੰਦਾ ਹੈ। ਦਰਿਆਵਾਂ ਰਾਹੀਂ ਸਮੁੰਦਰਾਂ ਵਿਚ 90 ਪ੍ਰਤੀਸ਼ਤ ਪਲਾਸਟਿਕ ਪਹੁੰਚਾਉਣ ਵਾਲੇ ਦੁਨੀਆ ਦੇ 10 ਦਰਿਆਵਾਂ ਵਿਚੋਂ ਸਿੰਧ ਦਰਿਆ ਦਾ ਦੂਜਾ ਨਾਮ ਹੈ, ਪਹਿਲੇ ਨੰਬਰ ਤੇ ਚੀਨ ਦਾ ਦਰਿਆ ਯੈਂਗਟਜੀ ਹੈ।

ਉੱਤਰੀ ਧਰੁਵ ਅਤੇ ਦੱਖਣੀ ਧਰੁਵ ਵਿੱਚ ਬਰਫ਼ ਦੇ ਵੱਡੇ-ਵੱਡੇ, ਤੋਦੇ ਮਿਲਕੇ ਹਿਮਨਦ ਬਣਾਉਂਦੇ ਹਨ। ਤਿੱਬਤ ਦੇ ਪਠਾਰ (Tibetan plateau) ਵਿਚ ਤਿੱਬਤ ਲੱਦਾਖ, ਲਾਹੋਲ ਸਪੀਤੀ, ਪੱਛਮੀ ਚੀਨ ਦੇ ਕੁਝ ਸ਼ਹਿਰ, ਪਾਕਿਸਤਾਨ ਦਾ ਗਿਲਗਿਟ, ਬਾਲਟੀਸਤਾਨ ਅਤੇ ਭੁਟਾਨ, ਉਤਰੀ ਨੇਪਾਲ, ਤਜਾਕਿਸਤਾਨ ਅਤੇ ਕਿਰਗਿਸਤਾਨ ਦਾ ਕੁਝ ਹਿੱਸਾ ਆਉਂਦੇ ਹਨ। ਤਿੱਬਤ ਦੀ ਪਠਾਰ ਦੇ ਉੱਚੇ ਪਹਾੜਾਂ ਵਿਚ ਉੱਤਰੀਧਰੁਵ ਅਤੇ ਦੱਖਣੀਧਰੁਵ ਤੋਂ ਬਾਅਦ ਸਭ ਤੋਂ ਜ਼ਿਆਦਾ ਬਰਫ਼ ਪਾਈ ਜਾਂਦੀ ਹੈ।

ਏਸ਼ੀਆ ਦਾ ਸਭ ਤੋਂ ਲੰਮਾ ਦਰਿਆ ਸਿੰਧ ਤਿੱਬਤ,(ਚੀਨ) ਦੀ ਝੀਲ ਮਾਨਸਰੋਵਰ ਤੋਂ ਸ਼ੁਰੂ ਹੋ ਕੇ ਭਾਰਤ ਦੇ ਲੱਦਾਖ ਇਲਾਕੇ ਵਿੱਚੋਂ ਦੀ ਲੰਘਦਾ ਹੋਇਆ ਗਿਲਗਿਤ, ਬਾਲਤੀਸਤਾਂ ਤੋਂ ਦੱਖਣੀ ਪਾਸੇ ਵੱਲ ਸਾਰੇ ਪਾਕਿਸਤਾਨ ਚੋਂ ਲੰਘਦਾ ਹੋਇਆ ਕਰਾਚੀ ਦੇ ਸਿੰਧ ਪ੍ਰਾਂਤ ਵਿਚੋਂ ਦੀ ਹੁੰਦਾ ਹੋਇਆ ,ਅਰਬ ਸਾਗਰ  ਵਿੱਚ ਸਮਾ ਜਾਂਦਾ ਹੈ। ਸਿੰਧ ਦਰਿਆ ਲਗਭਗ 1,165,000 ਵਰਗ ਕਿਲੋਮੀਟਰ ਇਲਾਕੇ ਨੂੰ ਸਿੰਜਦਾ ਹੈ ਅਤੇ ਇਸ ਦਾ ਸਲਾਨਾ ਵਹਾਅ 58 ਘਣ ਮੀਲ ਹੈ।

ਲੱਦਾਖ ਵਿੱਚ ਇਸ ਦਾ ਨਾਮ ਜੰਸਕਰ ਘਾਟੀ ਦੇ ਨਾਮ ਤੇ ਹੈ। ਸਿੰਧ ਦਰਿਆ ਦੀ ਖੱਬੇ ਕੰਢੇ ਦੀ ਸਹਾਇਕ ਨਦੀ ਜੋ ਕਿ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਚਲੀ ਜਾਂਦੀ ਹੈ ਨੂੰ ਪੰਜ ਨਾਦ ਕਹਿੰਦੇ ਹਨ। ਸਿੰਧ ਨਦੀ ਦਾ ਖੱਬੇ ਪਾਸੇ ਦਾ ਵਹਾਅ ਜਿਸ ਨੂੰ ਕਿ ਪੰਜ ਨਾਦ ਕਹਿੰਦੇ ਹਨ ਅੱਗੋਂ ਪੰਜ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ , ਸਤਲੁਜ, ਰਾਵੀ, ਚਨਾਬ, ਜੇਹਲਮ ਤੇ ਬਿਆਸ।

ਸਿੰਧ ਦਰਿਆ ਦਾ ਸੱਜੇ ਪਾਸੇ ਦਾ ਕੰਡਾ ਅੱਗੋਂ ਫੇਰ ਪੰਜ ਨਦੀਆਂ ਵਿੱਚ ਵੰਡਿਆ ਜਾਂਦਾ ਹੈ, ਗਿਲਗਿਟ , ਕਾਬੁਲ, ਕੁਰਰਮ, ਗੋਮਲ, ਸ਼ਇਓਕ। ਸਿੰਧ ਦਰਿਆ ਸ਼ੁਰੂਆਤ ਵਿਚ ਪਹਾੜੀ ਚਸ਼ਮੇ ਵਾਂਗ ਨਿਕਲਦਾ ਹੈ ਉਸ ਤੋਂ ਬਾਅਦ ਵੱਡੇ-ਵੱਡੇ ਗਲੇਸ਼ੀਅਰਾਂ ਤੇ ਹੋਰ ਛੋਟੀਆਂ ਛੋਟੀਆਂ ਨਦੀਆਂ ਜੋ ਕਿ ਹਿਮਾਲਿਆ ਦੇ ਉੱਚੇ ਪਹਾੜਾਂ ਜਿਵੇਂ ਕਿ ਕਰਾਕੋਰਮ, ਹਿੰਦੂਕੁਸ਼ ਆਦਿ ਚੋਂ ਨਿਕਲਦੀਆ ਕੂਲਾਂ ਤੇ ਨਦੀਆਂ ਦੇ ਰੂਪ ਵਿਚ ਇਸ ਵਿੱਚ ਮਿਲਦੀਆ ਜਾਂਦੀਆਂ ਹਨ ਅਤੇ ਇਹ ਮੈਦਾਨਾਂ ਵਿੱਚ ਪਹੁੰਚਦਿਆਂ ਪਹੁੰਚਦਿਆਂ ਇਕ ਵਿਸ਼ਾਲ ਰੂਪ ਧਾਰ ਲੈਂਦਾ ਹੈ। ਇਹ ਦਰਿਆ ਆਪਣੇ ਵਹਾਓਣ ਵਿਚ ਆਉਂਦੇ ਤਪਤ ਖੰਡੀ ਜੰਗਲ, ਮੈਦਾਨੀ ਅਤੇ ਵੀਰਾਨ ਇਲਾਕੇ ਆਦਿ ਦੇ ਜਲਵਾਯੂ ਪੌਣ-ਪਾਣੀ ,ਪੰਛੀਆਂ ,ਜਾਨਵਰਾਂ ਤੇ ਇਨਸਾਨਾਂ ਦੀ ਜੀਵਨ ਸ਼ੈਲੀ ਆਦਿਕ ਉਤੇ ਬਹੁਤ ਪ੍ਰਭਾਵ ਪਾਉਂਦਾ ਹੈ।

ਸਿੰਧ ਘਾਟੀ ਦੇ ਉੱਤਰ ਵਿੱਚ ਪੰਜਾਬ ਆਉਂਦਾ ਹੈ ਜਿੱਥੇ ਸਿੰਧ ਦਰਿਆ ਸਮੁੰਦਰ ਵਿੱਚ ਡੈਲਟਾ ਬਣਾ ਕੇ ਮਿਲਦਾ ਹੈ ਉਸ ਇਲਾਕੇ ਨੂੰ ਸਿੰਧ ਕਹਿੰਦੇ ਹਨ। ਇਤਿਹਾਸਕ ਤੌਰ ਤੇ ਇਸ ਦਰਿਆ ਦਾ ਇਸ ਇਲਾਕੇ ਦੀਆਂ ਸੱਭਿਆਤਾਵਾਂ ਉਤੇ ਬਹੁਤ ਅਸਰ ਰਿਹਾ ਹੈ। ਦੁਨੀਆਂ ਵਿਚ ਹਮੇਸ਼ਾ ਵੱਖ ਵੱਖ ਸਭਿਆਤਾਂਵਾ ਜਲ ਸਰੋਤਾਂ ਦੇ ਆਲੇ-ਦੁਆਲੇ ਹੀ ਪਨਪੀਆਂ ਹਨ ਤੇ ਵਧੀਆਂ ਫੁੱਲੀਆਂ ਹਨ।

ਆਓ ਹੁਣ ਨੈਸ਼ਨਲ ਜਿਓਗ੍ਰਾਫਿਕ ਵੱਲੋਂ ਜੁਲਾਈ 2019 ਤੱਕ ਕੀਤੇ ਸਰਵੇਖਣ ਤੋਂ ਬਾਅਦ ਬਣਾਈ ਰਿਪੋਰਟ ਵਲ ਝਾਤ ਮਾਰੀਏ।

National Geographic ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਸੂਤਰਾਂ ਵੱਲੋਂ ਸਰਵੇਖਣ ਕਰਕੇ ਤਿਆਰ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਿਮਾਲਿਆ ਦੇ ਪਰਬਤਾਂ ਦੇ ਹਿਮਨਦ 2000 ਤੋਂ 2016 ਦੌਰਾਨ ਸੈਂਕੜੇ ਕਰੋੜਾਂ ਟਨ ਬਰਫ਼ ਗੁਆ ਚੁੱਕੇ ਹਨ। ਕਾਰਨ ਹੈ ਧਰਤੀ ਦੇ ਤਾਪਮਾਨ ਵਿੱਚ ਵਾਧਾ, ਜਿਸ ਦਾ ਪੂਰਾ ਦਾ ਪੂਰਾ ਜ਼ਿੰਮੇਵਾਰ ਮਨੁੱਖ ਆਪ ਹੈ। 1975 ਤੋਂ 2000 ਦੇ ਸਮੇਂ ਦੌਰਾਨ ਇਸ ਤੋਂ ਅੱਧੀ ਬਰਫ ਪਿਘਲੀ ਸੀ। ਪਿਛਲੇ ਸਮੇਂ ਦੌਰਾਨ ਧਰਤੀ ਤੇ ਤਾਪਮਾਨ ਵਿੱਚ 1.8 ਦਰਜੇ ਦਾ ਵਾਧਾ ਹੋਇਆ ਹੈ ਜਿਸ ਕਾਰਨ ਹਿਮਨਦ ਤੇਜ਼ੀ ਨਾਲ ਪਿਘਲ ਰਹੇ ਹਨ। 'ਡੰਕਨ ਕੁੰਏਸੀ' ਹਿਮਨਦਾਂ ਦੇ ਮਾਹਰ ਨੇ ਨੇਪਾਲ ਦੇ ਖੂੰਬੁ ਹਿਮਨਦ ਵਿੱਚ ਡਰੀਲਿੰਗ ਕਰਕੇ ਬਰਫ ਦਾ ਅੰਦਰੂਨੀ ਤਾਪਮਾਨ ਪਤਾ ਕੀਤਾ ਹੈ ਅਤੇ ਇਹ ਡਾਟਾ ਇਕੱਠਾ ਕੀਤਾ ਹੈ ਕਿ ਆਉਂਦੇ ਸਾਲਾਂ ਵਿਚ ਬਹੁਤ ਸਾਰੇ ਹਿਮਨਦ ਅੰਦਰੋਂ ਖੁਰ ਜਾਣਗੇ।

ਪਿਛਲੇ 5 ਸਾਲਾਂ ਤੋਂ 200 ਤੋਂ ਵੱਧ ਖੋਜਕਾਰਾਂ ਨੇ ਹਿਮਾਲਿਆ ਦੇ‌ ਹਿਮਨਦਾਂ ‌ਬਾਰੇ ਇਹ ਤੱਥ‌ ਕੱਢਿਆ ਹੈ‌ ਕਿ ਇੱਕੀਵੀਂ ਸਦੀ 2100 ਵਿਚ 66 ਪ੍ਰਤੀਸ਼ਤ ਬਰਫ ਖੁਰ ਜਾਏਗੀ ਜੇਕਰ ਅਸੀਂ ਧਰਤੀ ਤੋਂ ਪੌਦਾਘਰ ਨਿਕਾਸੀ ਨਾ ਰੋਕੀ। ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਸਿੰਧ ਦਰਿਆ ਵਿੱਚ 2050 ਤੱਕ ਬਹੁਤ ਜ਼ਿਆਦਾ ਪਾਣੀ ਹੋਏਗਾ ਉਸ ਤੋਂ ਬਾਅਦ ਪਹਾੜਾਂ ਚੋਂ ਪਾਣੀ ਆਉਣਾ ਘੱਟ ਜਾਏਗਾ।

ਪਿਛਲੇ ਕੁਝ ਸਾਲਾਂ ਵਿੱਚ ਤਕਨਾਲੋਜੀ ਦੀ ਗਲਤ ਤਰੀਕੇ ਨਾਲ ਵਰਤੋ ਕਾਰਨ ਪੈਦਾ ਹੋਈ 'ਭੂਮੰਡਲੀ ਉਸਮਣ' (ਤਪਸ਼) ਦੇ ਕਾਰਨ ਬਰਫ਼ ਦੇ ਹਿਮਨਦ ਸੁੱਕੀਆਂ ਰੜੀਆਂ ਚਟਾਨਾਂ ਬਣ ਜਾਣਗੇ। ਆਉਂਦੇ ਸਮੇਂ ਵਿੱਚ, ਇਹ ਕਿੰਨੀ ਹੈਰਾਨੀ ਵਾਲੀ ਅਤੇ ਮਨੁੱਖਤਾ ਵਾਸਤੇ ਬਹੁਤ ਮਾੜੀ ਗੱਲ ਹੈ।

ਏਸ਼ੀਆ ਵਿਚ ਫੈਲੇ ਵੱਡੇ ਵੱਡੇ ਦਰਿਆਵਾਂ ਵਿੱਚ ਪਾਣੀ ਇਹਨਾਂ ਹਿਮਨਦਾਂ ਤੋਂ ਹੀ ਆਉਂਦਾ ਹੈ। ਇਹਨਾਂ ਦਰਿਆਵਾਂ ਵਿੱਚ ਹੜਾਂ ਦਾ ਕਾਰਨ ਵੀ ਪਹਾੜਾਂ ਤੋਂ ਜ਼ਿਆਦਾ ਪਾਣੀ ਦਾ ਵਹਾਅ ਦਾ ਆਉਣਾ ਹੈ। ਸਭ ਤੋਂ ਜਿਆਦਾ ਖਤਰਨਾਕ ਹੁੰਦਾ ਹੈ ਹਿਮਨਦ ਝੀਲ ਦਾ ਹੜ੍ਹ ਜਿਸ ਵਿਚ ਇਕ ਵੱਡੀ ਸਾਰੀ ਵੱਡੀ ਚੱਟਾਨ ਦੇ ਪਿੱਛੇ ਹਿਮਨਦ ਦਾ ਪਾਣੀ ਤੇ ਬਰਫ ਦੇ ਵੱਡੇ ਵੱਡੇ ਤੋਦੇ ਇਕੱਠੇ ਹੋ ਜਾਂਦੇ ਹਨ ਤੇ ਇਕ ਦਮ ਧਮਾਕੇ ਨਾਲ ਆਵਾਜ਼ ਪੈਦਾ ਕਰਦੇ, ਪਾਣੀ ਨਾਲ ਹੇਠਾਂ ਨੂੰ ਵਹਿੰਦੇ ਹੋਏ ਸਾਰਾ ਕੁਝ ਮਿੱਟੀ ਪੱਥਰ ਚੱਟਾਨਾਂ ਜੋ ਵੀ ਰਾਹ ਵਿਚ ਆਏ ਰੋੜ੍ਹ ਕੇ ਲੈ ਜਾਂਦੇ ਹਨ। ਕਈ ਵਾਰ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਜਾਂਦੇ ਹਨ। ਵੱਡੀਆਂ-ਵੱਡੀਆਂ ਪਾਣੀ ਦੀਆਂ ਝੀਲਾਂ ਬਣ ਜਾਂਦੀਆਂ ਹਨ ਜੋ ਕਿ ਬਹੁਤ ਖ਼ਤਰਨਾਕ ਹੁੰਦੀਆਂ ਹਨ।

2018 ਵਿੱਚ 'ਇਸ਼ਕੁਮਾਨ' ਘਾਟੀ ਵਿਚ ਅਜਿਹੀ ਨਕਲੀ ਝੀਲ ਬਣ ਗਈ ਸੀ ਜਿਸਨੇ ਕਿ ਕਈ ਪਿੰਡ ਡੋਬ ਦਿੱਤੇ ਸਨ। ਹਿਮਨਦ ਹੜ੍ਹਾਂ ਦੇ ਦੌਰਾਨ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਪਿਛਲੇ ਕਾਫੀ ਸਾਲਾਂ ਤੋਂ ਮੌਸਮ ਵਿਚ ਵੀ ਬਹੁਤ ਬਦਲਾਅ ਹੋ ਰਿਹਾ ਹੈ, ਬੇਮੌਸਮੀ ਬਾਰਿਸ਼ ਇਸ ਦਾ ਸਿੱਟਾ ਹੈ। ਇਸ ਕਾਰਨ ਫਸਲੀ ਚੱਕਰ ਵਿੱਚ ਵੀ ਵਿਘਨ ਪੈ ਸਕਦਾ ਹੈ ਕਿਉਂਕਿ ਹਰ ਫ਼ਸਲ ਨੂੰ ਪੱਕਣ ਲਈ ਕੁਝ ਖਾਸ ਦਿਨ ਗਰਮੀ ਦੇ ਜਾਂ ਕੁਝ ਖਾਸ ਸਮਾਂ ਠੰਡ ਦਾ ਚਾਹੀਦਾ ਹੁੰਦਾ ਹੈ। ਪਿਛਲੇ ਲੱਖਾਂ ਸਾਲਾਂ ਤੋਂ ਇੰਝ ਚਲਦਾ ਆਇਆ ਹੈ। ਸਾਇੰਸਦਾਨਾਂ ਅਨੁਸਾਰ ਹਵਾ ਵਿੱਚ ਕੁਝ ਖਾਸ ਨਮੀ ਸਾਲ ਦੇ ਅਲੱਗ-ਅਲੱਗ ਸਮੇਂ ਦੌਰਾਨ ਮੌਸਮ ਵਿੱਚ ਹੋਣੀ ਚਾਹੀਦੀ ਹੈ , ਜੋ ਕਿ ਫਸਲਾਂ ਲਈ ਬਹੁਤ ਜ਼ਰੂਰੀ ਹੈ, ਇਸ ਵਿੱਚ ਬਦਲਾਅ ਆਇਆ ਹੈ ਜੋ ਕਿ ਗਲੇਸ਼ੀਅਰਾਂ ਦੇ ਪਿਘਲਣ ਨਾਲ ਅਤੇ ਧਰਤੀ ਦੇ ਤਾਪਮਾਨ ਦੇ ਵਧਣ ਨਾਲ ਹੋਇਆ ਮੰਨਿਆ ਜਾਂਦਾ ਹੈ। ਹਿਮਨਦਾਂ ਦੇ ਪਿਘਲਣ ਕਰਕੇ ਸਾਰੀ ਦੁਨੀਆਂ ਦੀਆਂ ਮੁੱਖ ਨਦੀਆਂ ਅਤੇ ਸਹਾਇਕ ਨਦੀਆਂ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਹੈ। ਧਰਤੀ ਦੇ ਤਾਪਮਾਨ ਵਧਣ ਕਰਕੇ ਅਤੇ ਹਿਮਨਦਾਂ ਦੀ ਹਜ਼ਾਰਾਂ ਲੱਖਾਂ ਸਾਲ ਪੁਰਾਣੀ ਬਰਫ਼ ਪਿਘਲਣ ਕਰਕੇ ‌ਸਮੁੰਦਰਾਂ ਵਿਚ ਪਾਣੀ ਦਾ ਪੱਧਰ ਵੱਧ ਜਾਵੇਗਾ ਜਿਸ ਨਾਲ ਛੋਟੇ-ਛੋਟੇ ਟਾਪੂ ਡੁੱਬ ਜਾਣਗੇ,ਤਟੀ ਇਲਾਕਿਆ ਵਿਚ ਵੱਡੇ ਵੱਡੇ ਸਮੁੰਦਰੀ ਤੂਫਾਨ ਆਉਣਗੇ, ਜੋ ਕਿ ਅੱਜ ਕੱਲ ਆ ਰਹੇ ਹਨ,। ਸੰਨ 2005 ਵਿੱਚ ਵੀ ਭਾਰਤ ਵਿੱਚ ਸੁਨਾਮੀ ਆਈ ਸੀ । ਸ਼ੁਰੂ-ਸ਼ੁਰੂ ਵਿੱਚ ਹੜ ਆਉਣਗੇ ਪਰ ਬਾਅਦ ਵਿੱਚ ਜਦੋਂ ਗਲੇਸ਼ੀਅਰ ਖਤਮ ਹੋ ਜਾਣਗੇ ਤਾਂ ਦਰਿਆਵਾਂ ਵਿੱਚ ਪਾਣੀ ਨਹੀਂ ਹੋਏਗਾ ਅਤੇ ਸੋਕਾ ਪਵੇਗਾ , ਪਾਣੀ ਕਾਰਨ ਦੇਸ਼ਾਂ ਅਤੇ ਲੋਕਾਂ ਵਿਚਾਲੇ ਜੰਗਾਂ ਹੋਣਗੀਆਂ ਜਿਸ ਦਾ ਅੰਤ ਬਹੁਤ ਦੁਖਦਾਈ ਹੋਵੇਗਾ ।

ਆਧੁਨਿਕ ਯੁੱਗ ਵਿੱਚ ਜਿਥੇ ਕਿ ਹਰ ਪਾਸੇ ਪ੍ਰਗਤੀ ਹੋਈ ਹੈ ਮਨੁੱਖ ਨੇ ਨਦੀਆਂ ਦੇ ਪਾਣੀ ਨੂੰ ਰੋਕਣ ਲਈ ਦਰਿਆਵਾਂ ਉੱਤੇ ਬੰਨ੍ਹ ਬਣਾ ਲਏ ਹਨ, ਜਿਨ੍ਹਾਂ ਦਾ ਸਿੱਟਾ ਇਹ ਨਿਕਲਿਆ ਹੈ ਕਿ ਦਰਿਆ ਸਮੁੰਦਰ ਦੇ ਨੇੜੇ ਜਾਕੇ ਬੜੇ ਛੋਟੇ ਹੋ ਜਾਂਦੇ ਹਨ ਜਿਸ ਕਾਰਨ ਡੈਲਟੇ ਵੀ ਖਤਮ ਹੋ ਰਹੇ ਹਨ , ਅਤੇ ਮੈਨਗਰੂਵ ਜੰਗਲ ਜਿਨ੍ਹਾਂ ਵਿੱਚ ਹਜ਼ਾਰਾਂ ਜਾਤੀਆਂ ਦੇ ਜਾਨਵਰ ਮੱਛੀਆਂ ਅਤੇ ਰੁੱਖ ਪਾਏ ਜਾਂਦੇ ਹਨ, ਮਰ ਰਹੇ ਹਨ। ਮਨੁੱਖੀ ਵਿਕਾਸ ਦਾ ਖਮਿਆਜ਼ਾ ਦੁਨੀਆਂ ਦਾ ਹਰ ਜੀਅ ਭੁਗਤ ਰਿਹਾ ਹੈ। ਅਸੀ ਹੁਣ ਵੀ ਸੰਭਲ ਜਾਈਏ ਤਾਂ ਚੰਗਾ ਹੈ, ਆਪਣੀ ਧਰਤੀ ਨੂੰ ਬਚਾਉਣ ਲਈ ਸਾਨੂੰ ਵੀ ਆਪਣੇ ਉੱਚੇਚੇ ਤੋਰ ਤੇ ਮਦਦ ਕਰਨ ਦੀ ਲੋੜ ਹੈ, ਜਿਵੇਂ ਕਿ ਹਰ ਮਨੁੱਖ ਲਾਵੇ ਇੱਕ ਰੁੱਖ, ਕਾਰਖਾਨਿਆਂ ਵਿੱਚੋਂ ਕਾਰਬਨ ਤੇ ਹੋਰ ਗੈਸਾਂ ਦੀ ਨਿਕਾਸੀ ਦੀ ਕਮੀ , ਧਰਤੀ ਉੱਤੇ ਤਾਪਮਾਨ ਨਾ ਵਧਣ ਦੇਣਾ , ਜੰਗਲਾਂ ਅਤੇ ਰੁੱਖਾਂ ਨੂੰ ਲਗਾਉਣਾ, ਪਾਣੀ ਦੀ ਬੱਚਤ ਕਰਨਾ, ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਬਿਜਾਈ ਕਰਨਾ ਆਦਿ।ਧਰਤੀ ਉੱਤੇ ਵਾਤਾਵਰਨ ਨਾਲ ਸਬੰਧਤ ਵੱਖ-ਵੱਖ ਸੰਮੇਲਨ ਹੋ ਰਹੇ ਹਨ ਇਨ੍ਹਾਂ ਵਿਚ ਖੋਜਾਰਥੀ ਅਤੇ ਸਾਇੰਸ ਦਾਨ ਜੋ ਸੁਝਾਅ ਦਿੰਦੇ ਹਨ ਸਾਰੇ ਦੇਸ਼ਾਂ ਦੇ ਮੁਖੀਆਂ ਅਤੇ ਵੱਡੇ ਵੱਡੇ ਸਨਅਤਕਾਰਾਂ ਨੂੰ ਉਹਨਾਂ ਉੱਤੇ ਗ਼ੌਰ ਕਰਨਾ ਚਾਹੀਦਾ ਹੈ ਕਿਉਂਕਿ ਆਮ ਦੇ ਸਮਿਆਂ ਵਿੱਚ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਹੀ ਪਾਣੀ ਦੀ ਕਮੀ ਕਾਰਨ ਔਖਿਆਈਆਂ ਝੱਲਣੀਆਂ ਹਨ।

ਰਿਪਨਜੋਤ ਕੌਰ ਸੋਨੀ ਬੱਗਾ।
ਪ੍ਰਿੰਸੀਪਲ
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸਕੂਲ ਪਟਿਆਲਾ।
ਮੋਬਾਇਲ ਨੰਬਰ -9878753423

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: br> ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ


145ਹਿਮਾਲਿਆ ਦੇ ਹਿਮਨਦ, ਧਰਤੀ ਤੇ ਤੀਜੇ ਵੱਡੇ ਤਾਜੇ ਪਾਣੀ ਦਾ ਸਰੋਤ ਦੇ ਪਿਘਲਣ ਕਾਰਨ ਕਰੋੜਾਂ ਲੋਕਾਂ ਉੱਤੇ ਲਟਕਦਾ ਜਲ ਸੰਕਟ - ਰਿਪਨਜੋਤ ਕੌਰ ਸੋਨੀ ਬੱਗਾ 144-1ਆਓ, ਕੰਪਿਊਟਰ ਨੂੰ ਪੰਜਾਬੀ ਦੇ ਲਿਖਣ ਯੋਗ ਬਣਾਈਏ-  ਯੂਨੀਕੋਡ ਕੀਬੋਰਡ ਅਪਨਾਉਣ ਦੀ ਵਿਧੀ
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
143'ਕੰਪਿਊਟਰ 'ਤੇ ਮਿਆਰੀ ਪੰਜਾਬੀ: ਮਹਾਂ-ਮਸਲਾ'
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
142ਪੁਲਾੜ ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ
ਸੁਖਵੰਤ ਹੁੰਦਲ, ਕਨੇਡਾ 
vaccineਵਿਸ਼ਵ ਪੱਧਰ ‘ਤੇ ਕੋਵਿਡ-19 ਦੇ ਵੈਕਸੀਨਾਂ ਤੱਕ ਪਹੁੰਚ ਵਿੱਚ ਨਾਬਰਾਬਰੀ
ਸੁਖਵੰਤ ਹੁੰਦਲ, ਕਨੇਡਾ
140ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
139ਨਵੀਂ ਕਿਸਮ ਦੀ ਅਗਨ ਪ੍ਰੀਖਿਆ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
kaleਕੇਲ - ਬੇਸ਼ਕੀਮਤੀ ਪੱਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
13720ਵੀਂ ਸਦੀ ਦਾ ਚੋਟੀ ਦਾ ਸਾਇੰਸਦਾਨ - ਡਾ. ਨਰਿੰਦਰ ਕਪਾਨੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
136ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
135ਮੁਹੱਬਤ ਦੀ ਕੈਮਿਸਟਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
134ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
133ਕੋਵਿਡ ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
132ਪੰਜਾਬ ਰੇਗਿਸਤਾਨ ਬਣਨ ਵੱਲ ਨੂੰ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
131ਰੋਣਾ ਵੀ ਸਿਹਤ ਲਈ ਚੰਗਾ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
130ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
129ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
koronaਕੋਰੋਨਾ ਅਤੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
covidਕੋਵਿਡ ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
swaragਮੈਂ ਸਵਰਗ ਜਾਣੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
immuneਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
coronaਕੋਰੋਨਾ ਸੰਬੰਧੀ ਕੁੱਝ ਸ਼ੰਕੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
dimaagਦਿਮਾਗ਼ ਤੇ ਸਰੀਰ ਦਾ ਸੰਤੁਲਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
auratਕੀ ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
121ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
asankhਅਸੰਖ ਚੋਰ ਹਰਾਮਖ਼ੋਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
pardushanਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gleden'ਗਲੀਡੈਨ ਐਪ' ਦੇ ਖੁਲਾਸੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
117ਭਾਰਤ ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sattaਸੱਤਾ, ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
nanakਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ   
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
nashaਕੁੜੀਆਂ ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
auratਆਉਣ ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
harshਹਰਸ਼ ਮਾਸੀ ਤੇ ਕਾਗਜ਼ ਦੀ ਰੇਸ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
hichkiਭਰੂਣ ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ     
bachayਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
sharabਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
molkiਮੋਲਕੀ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
puttarਕੀ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bike’ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
readingਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
plasticਪਲਾਸਟਿਕ ਦਾ ਕਹਿਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
jhootayਝੂਟਿਆਂ ਦਾ ਬੱਚੇ ਉੱਤੇ ਅਸਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
jay‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
garbhਗਰਭ ਅਤੇ ਸ਼ੱਕਰ ਰੋਗ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
calegynephobiaਕੈਲੇਗਾਈਨੇਫੋਬੀਆ (ਸੌਂਦਰਨਾਰੀਭੈ) 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
betiਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
hassanaਹੱਸਣ ਬਾਰੇ ਕੁੱਝ ਤੱਥ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
shodoਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
nashayਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
bachay1ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com