ਵਿਗਿਆਨ ਪ੍ਰਸਾਰ

ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਪਾਲਕ ਬਾਰੇ ਮਸ਼ਹੂਰ ਹੈ ਕਿ ਇਹ ਪਾਲਣਹਾਰ ਹੈ। ਕਿਹਾ ਜਾਂਦਾ ਹੈ ਕਿ ਪੰਜਵੀਂ ਸਦੀ ਵਿਚ ਇਰਾਨ ਦੇ ਵਿਚ ਇਹ ਲੱਭੀ ਗਈ ਤੇ ਸੱਤਵੀਂ ਸਦੀ ਵਿਚ ਨੇਪਾਲ ਦੇ ਰਾਜੇ ਨੇ ਸੌਗਾਤ ਵਜੋਂ ਇਸਨੂੰ ਚੀਨ ਭੇਜਿਆ। ਗਿਆਹਰਵੀਂ ਸਦੀ ਵਿਚ ਇਹ ਸਪੇਨ ਵਿਚ ਪਹੁੰਚੀ ਤੇ ਉੱਥੋਂ ਇਹ ਯੂਰਪ ਵੱਲ ਉਡਾਰੀ ਮਾਰ ਗਈ। ਯੂਰਪ ਵਿਚ ਓਦੋਂ ਇਸਨੂੰ ਪਾਲਕ ਨਹੀਂ ਬਲਕਿ ‘ਸਪੇਨ ਦੀ ਸਬਜ਼ੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਸੋਲਵੀਂ ਸਦੀ ਵਿਚ ਇਟਲੀ ਦੇ ਫਲੋਰੈਂਸ ਸ਼ਹਿਰ ਦੀ ਰਾਣੀ ਜਦੋਂ ਫਰਾਂਸ ਦੇ ਰਾਜੇ ਨਾਲ ਵਿਆਹੀ ਗਈ ਤਾਂ ਉਹ ਆਪਣੇ ਨਾਲ ਦੋ ਰਸੋਈਏ ਲੈ ਕੇ ਗਈ ਜਿਨਾਂ ਨੂੰ ਉਸਦੀ ਪਸੰਦ ਦੀ ਪਾਲਕ ਬਣਾਉਣੀ ਆਉਂਦੀ ਸੀ। ਉਦੋਂ ਤੋਂ ਹੀ ਫਰਾਂਸ ਵਿਚ ਜਿਸ ਸਬਜ਼ੀ ਜਾਂ ਮੀਟ ਵਿਚ ਪਾਲਕ ਪਾਈ ਜਾਏ, ਉਸਨੂੰ ‘‘ ਆ ਲਾ ਫਲੋਰੈਂਟੀਨ’’ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।

ਅੱਜ ਦੇ ਦਿਨ ਭਾਰਤ ਨੂੰ ਪਿੱਛੇ ਛੱਡ ਅਮਰੀਕਾ ਤੇ ਨੀਦਰਲੈਂਡ ਪਾਲਕ ਉਗਾਉਣ ਵਿਚ ਪਹਿਲੇ ਨੰਬਰ ਉੱਤੇ ਜਾ ਪਹੁੰਚੇ ਹਨ ਕਿਉਂਕਿ ਉਹ ਇਸਦੇ ਫ਼ਾਇਦਿਆਂ ਨੂੰ ਵੇਖਦੇ ਹੋਏ ਇਸਦੀ ਧੜਾਧੜ ਵਰਤੋਂ ਕਰਨ ਲੱਗ ਪਏ ਹਨ।

ਪਾਲਕ ਵਿਚਲੇ ਤੱਤਾਂ ਬਾਰੇ ਜਾਣ ਕੇ ਝਟ ਸਮਝ ਆ ਸਕਦੀ ਹੈ ਕਿ ਇਹ ਮਲੂਕ ਜਿਹੇ ਹਰੇ ਪੱਤੇ ਕਿੰਨੇ ਲਾਹੇਵੰਦ ਹਨ :

180 ਗ੍ਰਾਮ ਪਾਲਕ ਵਿਚ 41 ਕੈਲਰੀਆਂ ਹਨ

  • ਵਿਟਾਮਿਨ ਕੇ 987.2 ਪ੍ਰਤੀਸ਼ਤ
  • ਵਿਟਾਮਿਨ ਏ 104.8 ਪ੍ਰਤੀਸ਼ਤ
  • ਮੈਂਗਨੀਜ਼ 84 ਪ੍ਰਤੀਸ਼ਤ
  • ਫੋਲੇਟ 65.7 ਪ੍ਰਤੀਸ਼ਤ
  • ਮੈਗਨੀਸ਼ੀਅਮ 39.1 ਪ੍ਰਤੀਸ਼ਤ
  • ਲੋਹ ਕਣ 35.7 ਪ੍ਰਤੀਸ਼ਤ
  • ਕੌਪਰ 34.4 ਪ੍ਰਤੀਸ਼ਤ
  • ਵਿਟਾਮਿਨ ਬੀ 2 32.3 ਪ੍ਰਤੀਸ਼ਤ
  • ਵਿਟਾਮਿਨ ਬੀ 6 25.8 ਪ੍ਰਤੀਸ਼ਤ
  • ਵਿਟਾਮਿਨ ਈ 24.9 ਪ੍ਰਤੀਸ਼ਤ
  • ਕੈਲਸ਼ੀਅਮ 24.4 ਪ੍ਰਤੀਸ਼ਤ
  • ਪੋਟਾਸ਼ੀਅਮ 23.9 ਪ੍ਰਤੀਸ਼ਤ
  • ਵਿਟਾਮਿਨ ਸੀ 23.5 ਪ੍ਰਤੀਸ਼ਤ
  • ਫਾਈਬਰ 17.2 ਪ੍ਰਤੀਸ਼ਤ
  • ਫਾਸਫੋਰਸ 14.4 ਪ੍ਰਤੀਸ਼ਤ
  • ਵਿਟਾਮਿਨ ਬੀ ਇਕ 14.1 ਪ੍ਰਤੀਸ਼ਤ
  • ਜ਼ਿੰਕ 12.4 ਪ੍ਰਤੀਸ਼ਤ
  • ਪ੍ਰੋਟੀਨ 10.1 ਪ੍ਰਤੀਸ਼ਤ
  • ਕੋਲੀਨ 8.3 ਪ੍ਰਤੀਸ਼ਤ
  • ਓਮੇਗਾ 3 ਫੈਟ 7 ਪ੍ਰਤੀਸ਼ਤ
  • ਵਿਟਾਮਿਨ ਬੀ 3 5.5 ਪ੍ਰਤੀਸ਼ਤ
  • ਪੈਂਟੋਥੀਨਿਕ ਏਸਿਡ 5.2 ਪ੍ਰਤੀਸ਼ਤ
  • ਸੀਲੀਨੀਅਮ 4.9 ਪ੍ਰਤੀਸ਼ਤ

ਆਓ ਹੁਣ ਸਭ ਤੋਂ ਪਹਿਲਾਂ ਪਾਲਕ ਬਾਰੇ ਹੋਈਆਂ ਕੁੱਝ ਖੋਜਾਂ ਬਾਰੇ ਜਾਣੀਏ।

ਗਦੂਦ ਦੇ ਕੈਂਸਰ ਦੇ ਮਰੀਜ਼ਾਂ ਨੂੰ ਚੁਨਿੰਦਾ ਸਬਜ਼ੀਆਂ ਖੁਆਈਆਂ ਗਈਆਂ ਜਿਨਾਂ ਵਿਚ ਵਧੀਆ ਕੁਦਰਤੀ ਤੱਤ ਜ਼ਿਆਦਾ ਮਾਤਰਾ ਵਿਚ ਸਨ, ਜਿਵੇਂ ਪਾਲਕ, ਬਰੌਕਲੀ, ਫੁੱਲਗੋਭੀ, ਗੋਂਗਲੂ, ਬੰਦਗੋਭੀ, ਆਦਿ। ਇਨਾਂ ਵਿੱਚੋਂ ਸਿਰਫ ਪਾਲਕ ਨੇ ਹੀ ਤੇਜ਼ੀ ਨਾਲ ਵਧਦੇ ਗਦੂਦ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਵਧੀਆ ਅਸਰ ਵਿਖਾਇਆ। ਪਾਲਕ ਵਿਚਲੇ ਐਂਟੀ ਕੈਂਸਰ ਕੈਰੋਟੀਨਾਇਡ  (ਈਪੌਕਸੀ ਜ਼ੈਂਥੋਫਿਲਜ਼) ਸਦਕਾ ਸੰਭਵ ਹੋ ਸਕਿਆ ਜੋ ਪਾਲਕ ਵਿਚ ਤੂਸ ਤੂਸ ਕੇ ਭਰੇ ਹੋਏ ਹਨ, ਖ਼ਾਸ ਕਰ ਨੀਓਜ਼ੈਂਥੀਨ ਅਤੇ ਵੋਇਲਾ ਜ਼ੈਂਥੀਨ। ਭਾਵੇਂ ਇਨਾਂ ਨੂੰ ਪੂਰੀ ਤਰਾਂ ਇਨਸਾਨੀ ਸਰੀਰ ਹਜ਼ਮ ਨਹੀਂ ਕਰ ਸਕਦਾ ਪਰ ਜਿੰਨੇ ਵੀ ਹਜ਼ਮ ਹੁੰਦੇ ਹਨ, ਉਹ ਕੈਂਸਰ ਭਾਵੇਂ ਠੀਕ ਨਾ ਕਰ ਸਕਣ ਪਰ ਕੈਂਸਰ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿਚ ਵਧੀਆ ਅਸਰ ਦਿਖਾਉਂਦੇ ਹਨ।

ਪਾਲਕ ਵਿਚਲੇ ਗਲਾਈਕੋ ਗਲਿਸਰੋ ਲਿਪਿਡ  ਢਿੱਡ ਅੰਦਰ ਇਕ ਪਰਤ ਬਣਾ ਦਿੰਦੇ ਹਨ ਜੋ ਢਿਡ ਨੂੰ ਕਈ ਚੀਜ਼ਾਂ ਦੇ ਮਾੜੇ ਅਸਰਾਂ ਤੋਂ ਬਚਾਉਂਦੇ ਹਨ। ਢਿੱਡ ਦੇ ਕੈਂਸਰ ਵਿਚ (ਐਡੀਨੋਕਾਰਸੀਨੋਮਾ). ਕੈਂਸਰ ਦੇ ਸੈੱਲਾਂ ਦੇ ਵਧਣ ਦੀ ਸਪੀਡ ਘਟਾਉਣ ਵਿਚ ਪਾਲਕ ਸਹਾਈ ਸਾਬਤ ਹੋਈ ਹੈ। ਜਾਨਵਰਾਂ ਉੱਤੇ ਕੀਤੀ ਗਈ ਖੋਜ ਵਿਚ ਚਮੜੀ ਦੇ ਕੈਂਸਰ (ਪੈਪੀਲੋਮਾ ) ਦੇ ਸੈੱਲਾਂ ਨੂੰ ਛੇਤੀ ਵਧਣ ਤੋਂ ਰੋਕਣ ਵਿਚ ਵੀ ਪਾਲਕ ਫ਼ਾਇਦੇਮੰਦ ਦਿਸੀ।

ਪਾਲਕ ਵਿੱਚੋਂ ਇਹ ਫ਼ਾਇਦਾ ਲੈਣ ਲਈ ਇਸਨੂੰ ਖਾਣ ਤੋਂ ਪਹਿਲਾਂ ਇਕ ਮਿੰਟ ਲਈ ਉਬਾਲਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਇਸ ਵਿਚਲੇ ਤੱਤ ਖ਼ਰਾਬ ਵੀ ਨਾ ਹੋਣ ਪਰ ਓਗ਼ਜ਼ੈਲਿਕ ਏਸਿਡ ਦੀ ਮਾਤਰਾ ਜੋ ਨੁਕਸਾਨ ਪਹੁੰਚਾ ਸਕਦੀ ਹੈ, ਕਾਫੀ ਘੱਟ ਹੋ ਜਾਏ।

ਇੰਗਲੈਂਡ ਵਿਚ 1986 ਵਿਚ ਇਕ ਔਰਤ ਨੂੰ, ਜਿਸਨੂੰ ਛਾਤੀ ਦਾ ਫੈਲਿਆ ਕੈਂਸਰ ਸੀ, ਲਗਾਤਾਰ ਪਾਲਕ ਦਿੰਦੇ ਰਹਿਣ ਨਾਲ ਵੇਖਿਆ ਗਿਆ ਕਿ ਕੈਂਸਰ ਦੇ ਸੈੱਲ ਬਹੁਤਾ ਤੇਜ਼ੀ ਨਾਲ ਫੈਲ ਨਹੀਂ ਸਕੇ ਤੇ ਉਹ ਲੰਬੀ ਉਮਰ ਭੋਗ ਕੇ ਮਰੀ।

ਪਾਲਕ ਵਿਚ ਲਗਭਗ ਦਰਜਨ ਤੋਂ ਉੱਪਰ ਵੱਖੋ ਵੱਖਰੇ ਫਾਈਟੋਨਿਊਟਰੀਐਂਟ  ਹਨ ਜਿਹੜੇ ਸੋਜ਼ਿਸ਼ ਘਟਾਉਂਦੇ ਹਨ ਜਿਨਾਂ ਵਿੱਚੋਂ ਇੱਕ ਫਲੇਵੋਨਾਇਡ  ਜ਼ਿਕਰਯੋਗ ਹੈ - ‘‘ ਮਿਥਲੀਨ ਡਾਈਓਕਸੀ ਫਲੇਵੋਨੋਲ ਗਲੂਕਰੋਨਾਈਡਜ਼’’।

ਪਾਲਕ ਵਿਚਲੇ ਭਰਪੂਰ ਨੀਓਜ਼ੈਥੀਨ ਅਤੇ ਵੋਇਲਾ ਜ਼ੈਥੀਨ ਡਾਕਟਰਾਂ ਨੂੰ ਪਾਲਕ ਬਾਰੇ ਖੋਜ ਕਰਨ ਲਈ ਮਜਬੂਰ ਕਰਦੇ ਹਨ ਕਿਉਂਕਿ ਇਨਾਂ ਦੀ ਵਰਤੋਂ ਨਾਲ ਜੋੜਾਂ ਦੀ ਸੋਜ਼ਿਸ਼ ਵੀ ਘਟ ਜਾਂਦੀ ਹੈ।

ਪਾਲਕ ਵਿਚਲੇ ਵਿਟਾਮਿਨ ਸੀ, ਈ, ਏ, ਮੈਂਗਨੀਜ਼, ਜ਼ਿੰਕ ਅਤੇ ਸੀਲੀਨੀਅਮ ਤਗੜੇ ਐਂਟੀਓਕਸੀਡੈਂਟ  ਹੋਣ ਸਦਕਾ ਬਲੱਡ ਪ੍ਰੈੱਸ਼ਰ ਕਾਬੂ ਵਿਚ ਰੱਖਣ, ਨਾੜੀਆਂ ਵਿਚ ਥਿੰਦਾ ਜੰਮਣ ਅਤੇ ਪਾਸਾ ਮਰ ਜਾਣ ਤੋਂ ਬਚਾਓ ਕਰਦੇ ਹਨ। ਬਲੱਡ ਪ੍ਰੈੱਸ਼ਰ ਘਟਾਉਣ ਵਿਚ ਸਿਰਫ ਇਹ ਹੀ ਨਹੀਂ ਬਲਕਿ ਪਾਲਕ ਵਿਚਲੇ ਪੈਪਟਾਈਡ  ਵੀ ਵਧੀਆ ਰੋਲ ਅਦਾ ਕਰਦੇ ਹਨ ਜੋ ਐਨਜੀਓਟੈਨਸਿਨ ਕਨਵਰਟਿੰਗ ਐਨਜ਼ਾਈਮ  ਘਟਾ ਦਿੰਦੇ ਹਨ।

ਪਾਲਕ ਵਿਚਲੇ ਕੈਰੋਟੀਨਾਇਡ - ਲਿਊਟੀਨ  ਅਤੇ ਜ਼ੀਜ਼ੈਨਥੀਨ ਅੱਖਾਂ ਵਿਚਲੇ ਰੈਟੀਨਾ ਅਤੇ ਮੈਕੂਲਾ ਨੂੰ ਸਿਹਤਮੰਦ ਰੱਖਣ ਲਈ ਬਹੁਤ ਵਧੀਆ ਸਾਬਤ ਹੋ ਚੁੱਕੇ ਹਨ। ਇਸੇ ਲਈ ਮੈਕੂਲਰ ਡੀਜੈਨੇਰੇਸ਼ਨ ਦੇ ਮਰੀਜ਼ ਯਾਨੀ ਉਮਰ ਨਾਲ ਘਟ ਰਹੀ ਨਜ਼ਰ ਵਾਲਿਆਂ ਨੂੰ ਪਾਲਕ ਰੈਗੂਲਰ ਤੌਰ ਉੱਤੇ ਖਾਣੀ ਚਾਹੀਦੀ ਹੈ। ਭਾਵੇਂ ਬਹੁਤੀਆਂ ਖੋਜਾਂ ਇਸ ਪਾਸੇ ਨਹੀਂ ਹੋਈਆਂ ਪਰ ਜਿੰਨੀਆਂ ਵੀ ਹੋਈਆਂ ਹਨ, ਉਹ ਫ਼ਾਇਦਾ ਹੀ ਦਰਸਾ ਰਹੀਆਂ ਹਨ।

ਪਾਲਕ ਵਿਚਲੇ ਵਿਟਾਮਿਨ ‘ਕੇ’ ਦੇ ਭੰਡਾਰ ਹੱਡੀਆਂ ਨੂੰ ਤਗੜਾ ਕਰਦੇ ਹਨ। ਕਿਸੇ ਹੋਰ ਸਬਜ਼ੀ ਵਿਚ ਕੁਦਰਤ ਨੇ ਏਨਾ ਵਿਟਾਮਿਨ ‘ਕੇ’ ਨਹੀਂ ਭਰਿਆ ਜਿੰਨਾ ਪਾਲਕ ਵਿਚ ਹੈ। ਅੰਤੜੀਆਂ ਵਿਚ ਪਹੁੰਚ ਕੇ ਵਿਟਾਮਿਨ ‘ਕੇ ਇਕ,’ ‘ਕੇ ਦੋ’ ਵਿਚ ਤਬਦੀਲ ਹੋ ਜਾਂਦਾ ਹੈ ਜੋ ਓਸਟੀਓਕੈਲਸਿਨ  ਨੂੰ ਚੁਸਤ ਕਰ ਦਿੰਦਾ ਹੈ ਕਿ ਹੱਡੀਆਂ ਅੰਦਰ ਕੈਲਸ਼ੀਅਮ ਜਮਾਂ ਕਰੇ। ਇਸਦੇ ਨਾਲੋ ਨਾਲ ਪਾਲਕ ਵਿਚਲਾ ਕੈਲਸ਼ੀਅਮ ਤੇ ਮੈਗਨੀਸ਼ੀਅਮ ਵੀ ਝਟਪਟ ਹੱਡੀ ਵਿਚ ਜਮਾਂ ਹੋ ਕੇ ਉਸਨੂੰ ਤਗੜੀ ਕਰਨ ਦਾ ਕੰਮ ਸ਼ੁਰੂ ਕਰ ਦਿੰਦਾ ਹੈ। ਇੰਜ ਕੁਦਰਤੀ ਤਰੀਕੇ ਸਰੀਰਕ ਕਮਜ਼ੋਰੀ ਕੁੱਝ ਦਿਨਾਂ ਵਿਚ ਹੀ ਕਾਫੂਰ ਹੋ ਜਾਂਦੀ ਹੈ।

ਏਨੇ ਫ਼ਾਇਦੇ ਵੇਖਦੇ ਹੋਏ ਅਤੇ ਬੱਚਿਆਂ ਨੂੰ ਇਸਨੂੰ ਨਾ ਖਾਂਦੇ ਵੇਖ ਕੇ ਵਿਕਸਿਤ ਦੇਸਾਂ ਵਾਲਿਆਂ ਨੇ ਇਕ ਗੁਰ ਵਰਤਿਆ। ਪੌਪਈ ਨਾਂ ਦਾ ਇਕ ਕਾਰਟੂਨ ਬਣਾਇਆ ਜੋ ਮਾਰ ਪੈਣ ਤੋਂ ਬਾਅਦ ਮਰਨ ਕਿਨਾਰੇ ਪਹੁੰਚਿਆ ਹੋਇਆ ਵੀ ਡੱਬਾ ਬੰਦ ਪਾਲਕ ਖਾਂਦੇ ਸਾਰ ਤਗੜਾ ਹੋ ਕੇ ਦੁਸ਼ਮਨਾਂ ਨੂੰ ਮਾਰ ਸੁੱਟਦਾ ਹੈ। ਇਸਦਾ ਨਤੀਜਾ ਇਹ ਹੋਇਆ ਕਿ ਬੱਚੇ ਧੜਾਧੜ ਪਾਲਕ ਖਾਣ ਲੱਗ ਪਏ ਅਤੇ ਉਨਾਂ ਦੇ ਸਰੀਰ ਸਿਹਤਮੰਦ ਹੋਣੇ ਸ਼ੁਰੂ ਹੋ ਗਏ।

ਜਿਹੜੀਆਂ ਮਾਵਾਂ ਹਮੇਸ਼ਾਂ ਬੱਚੇ ਦੇ ਸਬਜ਼ੀ ਨਾ ਖਾਣ ਕਾਰਣ ਚਿੰਤਿਤ ਰਹਿੰਦੀਆਂ ਹਨ, ਉਨਾਂ ਨੂੰ ਵੀ ਅਜਿਹੀ ਜੁਗਤ ਵਰਤ ਲੈਣੀ ਚਾਹੀਦੀ ਹੈ ਕਿਉਂਕਿ ਹਰ ਬੱਚਾ ਜ਼ੋਰਾਵਰ ਬਣਨਾ ਚਾਹੁੰਦਾ ਹੈ।

ਕਿਵੇਂ ਖਾਧੀ ਜਾਏ :

ਕੱਚੀ ਪਾਲਕ ਵੀ ਸਲਾਦ ਵਿਚ ਪਾ ਕੇ ਜਾਂ ਬਰੈੱਡ ਵਿਚ ਪਨੀਰ ਨਾਲ ਪਾ ਕੇ ਬੱਚੇ ਨੂੰ ਖੁਆਈ ਜਾ ਸਕਦੀ ਹੈ। ਪਾਲਕ ਦੇ ਪੱਤੇ ਹਵਾਬੰਦ ਪਲਾਸਟਿਕ ਬੈਗ ਵਿਚ ਰੱਖ ਕੇ ਫਰਿੱਜ ਅੰਦਰ 5 ਦਿਨ ਤਕ ਠੀਕਠਾਕ ਰੱਖੇ ਜਾ ਸਕਦੇ ਹਨ, ਪਰ ਪਕਾ ਕੇ ਫਰਿੱਜ ਅੰਦਰ ਰੱਖੀ ਪਾਲਕ ਝਟਪਟ ਖ਼ਰਾਬ ਹੋ ਜਾਂਦੀ ਹੈ।

ਪਾਲਕ ਨੂੰ ਧੋਣ ਵੇਲੇ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਚੰਗੀ ਤਰਾਂ ਵੱਖੋ ਵੱਖਰਾ ਪੱਤਾ ਖੁੱਲੇ ਪਾਣੀ ਹੇਠਾਂ ਧੋ ਲਵੋ ਪਰ ਪਾਣੀ ਵਿਚ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਜਿਸ ਨਾਲ ਕੁੱਝ ਤੱਤ ਬਾਹਰ ਨਿਕਲ ਜਾਂਦੇ ਹਨ।

ਪਾਲਕ ਦੇ ਪੱਤੇ ਉਬਾਲ ਕੇ ਖਾਣੇ ਠੀਕ ਰਹਿੰਦੇ ਹਨ ਕਿਉਂਕਿ ਇੰਜ ਕਰਨ ਨਾਲ ਪਾਲਕ ਵਿਚਲਾ ਏਸਿਡ ਪਾਣੀ ਵਿਚ ਨਿਕਲ ਜਾਂਦਾ ਹੈ ਤੇ ਪਾਲਕ ਮਿੱਠੀ ਜਾਪਣ ਲੱਗ ਪੈਂਦੀ ਹੈ। ਬਚਿਆ ਉਬਾਲਿਆ ਪਾਣੀ ਪੀਣਾ ਨਹੀਂ ਚਾਹੀਦਾ ਕਿਉਂਕਿ ਉਸ ਵਿਚ ੳਗਜ਼ੈਲਿਕ ਏਸਿਡ ਦੀ ਮਾਤਰਾ ਵੱਧ ਹੁੰਦੀ ਹੈ।

ਇਕ ਮਿੰਟ ਤਕ ਪਾਲਕ ਦੇ ਪੱਤਿਆਂ ਨੂੰ ਉਬਾਲ ਕੇ ਫੇਰ ਕਿਸੇ ਵੀ ਸਬਜ਼ੀ, ਦਾਲ ਜਾਂ ਮੀਟ ਵਿਚ ਪਾ ਕੇ ਖਾਧਾ ਜਾ ਸਕਦਾ ਹੈ।

ਕੁੱਝ ਧਿਆਨਯੋਗ ਗੱਲਾਂ :

  1. ਪਾਲਕ ਵਿਚ ਕੀਟਨਾਸ਼ਕ ਦੇ ਅੰਸ਼ ਚਲੇ ਜਾਣ ਤਾਂ ਇਸਤੋਂ ਪੂਰਾ ਫਾਇਦਾ ਨਹੀਂ ਲਿਆ ਜਾ ਸਕਦਾ ਪਰ ਨੁਕਸਾਨ ਜ਼ਰੂਰ ਪਹੁੰਚਦਾ ਹੈ। ਇਸੇ ਲਈ ਪੂਰਾ ਫ਼ਾਇਦਾ ਲੈਣ ਲਈ ਇਸਨੂੰ ਆਰਗੈਨਿਕ ਤਰੀਕੇ ਉਗਾਉਣਾ ਸ਼ੁਰੂ ਕੀਤਾ ਗਿਆ ਹੈ।
  2. ਪਾਲਕ ਵਿਚ ਈ . ਕੋਲਾਈ  ਕੀਟਾਣੂ ਜੇ ਚਲੇ ਜਾਣ ਤਾਂ ਸਰੀਰ ਅੰਦਰ ਬੀਮਾਰੀ ਫੈਲਾ ਦਿੰਦੇ ਹਨ। ਇਹ ਸਿਰਫ਼ ਧੋਣ ਨਾਲ ਨਹੀਂ ਨਿਕਲਦੇ ਪਰ ਇਕ ਮਿੰਟ ਉਬਾਲਣ ਨਾਲ ਮਰ ਜਾਂਦੇ ਹਨ।
  3. ਪਾਲਕ ਵਿਚਲੇ ਓਗਜ਼ਾਲੇਟ ਵੀ ਐਲਰਜੀ ਕਰ ਦਿੰਦੇ ਹਨ ਅਤੇ ਸਰੀਰ ਨੂੰ ਕੈਲਸ਼ੀਅਮ ਪੂਰੀ ਤਰਾਂ ਹਜ਼ਮ ਨਹੀਂ ਕਰਨ ਦਿੰਦੇ। ਓਗਜ਼ਾਲੇਟ ਵੀ ਉਬਾਲਣ ਨਾਲ ਘੱਟ ਜਾਂਦੇ ਹਨ।
  4. ਪਾਲਕ ਵਿਚ ਪੂਰੀਨ ਹੈ ਜੋ ਯੂਰਿਕ ਏਸਿਡ  ਵਧਾਉਂਦੀ ਹੈ। ਇਸੇ ਲਈ ਜੋੜਾਂ ਦੀ ਦਰਦ (ਗਾਊਟ) ਅਤੇ ਗੁਰਦੇ ਦੀ ਪੱਥਰੀ ਵਾਲੇ ਮਰੀਜ਼ ਪਾਲਕ ਨਾ ਹੀ ਵਰਤਣ ਜਾਂ ਘੱਟ ਵਰਤਣ ਤਾਂ ਠੀਕ ਰਹੇਗਾ।

ਬਾਕੀ ਜਣਿਆਂ ਨੂੰ ਇਹੋ ਸਲਾਹ ਹੈ ਕਿ ਹਫ਼ਤੇ ਵਿਚ ਤਿੰਨ ਵਾਰ ਇਸ ਕੁਦਰਤੀ ਪਾਲਣਹਾਰ ਪਾਲਕ ਨੂੰ ਜ਼ਰੂਰ ਖਾ ਲੈਣ ਤਾਂ ਜੋ ਕੁਦਰਤੀ ਤਰੀਕੇ ਸਰੀਰ ਨੂੰ ਤੰਦਰੁਸਤ ਰੱਖ ਸਕਣ ਅਤੇ ਲੰਬੀ ਉਮਰ ਭੋਗ ਸਕਣ!

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

30/08/2014

 

 

ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com