|
ਪਪੀਤਾ |
ਫਲਾਂ ਦੇ ਸ਼ਹਿਨਸ਼ਾਹ ਪਪੀਤੇ ਨੂੰ ‘ਦੇਵਤਿਆਂ ਦਾ ਫਲ’ ਕਿਹਾ ਜਾਦਾ ਹੈ। ਇਸ ਵਿਚਲੇ
ਅਣਮੁੱਲੇ ਤੱਤ ਅਤੇ ਇਸਦਾ ਸੁਆਦ ਸਦੀਆਂ ਤੋਂ ਇਨਸਾਨ ਨੂੰ ਇਸਨੂੰ ਵਰਤਣ ਉੱਤੇ ਮਜਬੂਰ
ਕਰਦੇ ਰਹੇ ਹਨ। ਬਾਕੀਆਂ ਬਾਰੇ ਕੀ ਕਹੀਏ ਜਦ ਕ੍ਰਿਸਟੋਫਰ ਕੋਲੰਬਸ ਹੀ ਜ਼ਿਕਰ ਕਰਦਾ ਹੈ
ਕਿ ਮੇਰੇ ਕੋਲੋਂ ਰੋਜ਼ ਪਪੀਤਾ ਖਾਧੇ ਬਗ਼ੈਰ ਰਿਹਾ ਹੀ ਨਹੀਂ ਸੀ ਜਾਂਦਾ। ਹੋਇਆ ਇੰਜ ਕਿ
ਜਦੋਂ ਲੰਮੇ ਸਫਰ ਬਾਅਦ ਕੋਲੰਬਸ ਅਤੇ ਉਸਦੇ ਸਾਥੀ ਅਮਰੀਕਾ ਪੁੱਜੇ ਤਾਂ ਲਗਭਗ ਸਭ ਦਾ
ਪੇਟ ਖ਼ਰਾਬ ਸੀ। ਪਪੀਤਾ ਖਾਂਦੇ ਸਾਰ ਸਭਨਾਂ ਦਾ ਹਾਜ਼ਮਾ ਠੀਕ ਹੋ ਗਿਆ। ਉਦੋਂ ਵੀ ਇਹੀ
ਮੰਨਿਆ ਜਾਂਦਾ ਸੀ ਕਿ ਪਪੀਤੇ ਦੇ ਪੱਤੇ, ਬੀਜ ਤੇ ਦੁੱਧ, ਅੰਤੜੀਆਂ ਨੂੰ ਰੋਗ-ਮੁਕਤ
ਕਰ ਕੇ ਢਿਡ ਵਿਚਲੇ ਕੀੜੇ ਵੀ ਮਾਰ ਦਿੰਦੇ ਹਨ। ਜਿਉਂ ਹੀ ਸਭ ਦਾ ਹਾਜ਼ਮਾ ਠੀਕ ਹੋਇਆ,
ਉਨਾਂ ਨੂੰ ਪਪੀਤਾ ਇਕ ਵਰਦਾਨ ਵਾਂਗ ਜਾਪਿਆ।
ਪੁਰਾਣੇ ਸਮਿਆਂ ਵਿਚ ਤਾਂ ਪਪੀਤੇ ਦੀ ਪੂਜਾ ਕੀਤੀ ਜਾਂਦੀ ਸੀ ਤੇ ਇਸਨੂੰ
‘‘ਜ਼ਿੰਦਗੀ ਬਖਸ਼ਣ ਵਾਲਾ ਦਰਖ਼ਤ’’ ਕਿਹਾ ਜਾਂਦਾ ਸੀ।
ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਤਾਂ ਕਈ ਔਰਤਾਂ ਇਸਦਾ ਸੇਵਨ ਗਰਭ ਠਹਿਰਨ
ਤੋਂ ਰੋਕਣ ਲਈ ਵੀ ਕਰਦੀਆਂ ਰਹੀਆਂ ਹਨ ਤੇ ਹੁਣ ਤਕ ਵੀ ਦਾਈਆਂ ਗਰਭਵਤੀ ਔਰਤ ਨੂੰ
ਅਣਚਾਹੇ ਗਰਭ ਡੇਗਣ ਲਈ ਕੌਲਾ ਭਰ ਕੇ ਪਪੀਤਾ ਖਾਣ ਲਈ ਕਹਿ ਦਿੰਦੀਆਂ ਹਨ।
ਚਮੜੀ, ਵਾਲਾਂ ਅਤੇ ਸਰੀਰ ਵਾਸਤੇ ਪਪੀਤੇ ਦਾ ਫਲ ਹੀ ਨਹੀਂ ਬਲਕਿ ਬੂਟੇ ਦਾ ਹਰ
ਹਿੱਸਾ ਫ਼ਾਇਦੇਮੰਦ ਸਾਬਤ ਹੋ ਚੁੱਕਿਆ ਹੈ। ਪਪੀਤੇ ਵਿਚਲਾ ‘ਪੈਪੇਨ’ ਐਨਜ਼ਾਈਮ ਹਾਜ਼ਮਾ
ਤਾਂ ਠੀਕ ਕਰਦਾ ਹੀ ਹੈ ਪਰ ਅੱਜਕਲ ਹਾਜ਼ਮਾ ਠੀਕ ਕਰਨ ਵਾਲੇ ਗੁਣਾਂ ਸਦਕਾ ਇਸਦੀ ਵਰਤੋਂ
‘ਚਿੰਗਮ’ ਵਿਚ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਧੜਾਧੜ ਵਿਕਰੀ ਵੀ ਹੋ ਰਹੀ ਹੈ।
ਅਮਰੀਕਾ ਤੋਂ ਸ਼ੁਰੂ ਹੋਈ ਇਸਦੀ ਪੈਦਾਵਾਰ ਨੇ ਹੁਣ ਦੁਨੀਆ ਦੇ ਲਗਭਗ ਹਰ ਹਿੱਸੇ
ਵਿਚ ਤਹਿਲਕਾ ਮਚਾਇਆ ਪਿਆ ਹੈ। ਪਪੀਤੇ ਵਿਚਲੇ ਕੈਰੋਟੀਨ, ਵਿਟਾਮਿਨ ਸੀ, ਫਲੇਵੋਨਾਇਡ,
ਵਿਟਾਮਿਨ ਬੀ, ਫੋਲੇਟ, ਪੈਂਟੋਥੀਨਿਕ ਏਸਿਡ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ
ਇਸਨੂੰ ਬੇਹਤਰੀਨ ਫਲ ਦਾ ਖ਼ਿਤਾਬ ਦੇਣ ਵਿਚ ਸਹਾਈ ਹੁੰਦੇ ਹਨ।
ਸੇਬ, ਅਮਰੂਦ ਵਰਗੇ ਹੋਰ ਬਥੇਰੇ ਫਲਾਂ ਵਿੱਚੋਂ ਸਭ ਤੋਂ ਵੱਧ ਕੈਰੋਟੀਨ ਪਪੀਤੇ
ਵਿਚ ਹੀ ਲੱਭਦੀ ਹੈ। ਇਸੇ ਲਈ ਚਮੜੀ ਲਈ ਕੋਈ ਹੋਰ ਫਲ ਇਸਤੋਂ ਵਧੀਆ ਸਾਬਤ ਨਹੀਂ ਹੋ
ਸਕਿਆ।
- ਬਲੱਡ ਪ੍ਰੈੱਸ਼ਰ : ਵਾਲੇ ਮਰੀਜ਼ਾਂ ਲਈ ਪਪੀਤਾ ਇਕ ਵਰਦਾਨ ਸਾਬਤ ਹੋ
ਚੁੱਕਿਆ ਹੈ। ਇਸ ਵਿਚਲਾ ਪੋਟਾਸ਼ੀਅਮ ਬਲੱਡ ਪ੍ਰੈੱਸ਼ਰ ਨੂੰ ਤਾਂ ਠੀਕ ਰੱਖਦਾ ਹੀ ਹੈ
ਪਰ ਦਿਮਾਗ਼ ਵੀ ਚੁਸਤ ਦਰੁਸਤ ਰੱਖਦਾ ਹੈ।
- ਨਜ਼ਰ : ਵਿਟਾਮਿਨ ਏ ਭਰਪੂਰ ਹੋਣ ਸਦਕਾ ਇਹ ਨਜ਼ਰ ਵੀ ਸਹੀ ਰੱਖਦਾ ਹੈ।
ਰੋਜ਼ ਦੀਆਂ ਪਪੀਤੇ ਦੀਆਂ ਤਿੰਨ ਵੱਡੀਆਂ ਫਾੜੀਆਂ ਖਾਣ ਨਾਲ ਨਜ਼ਰ ਠੀਕ ਰੱਖੀ ਜਾ
ਸਕਦੀ ਹੈ ਅਤੇ ਬਜ਼ੁਰਗਾਂ ਦੀ ਅੱਖਾਂ ਦੀ ਰੌਸ਼ਨੀ ਵੀ ਸੁਰੱਖਿਅਤ ਰਹਿ ਸਕਦੀ ਹੈ।
- ਬੀਟਾ ਕੈਰੋਟੀਨ ਸਰੀਰ ਦਾ ਇਮਿਊਨ ਸਿਸਟਮ ਰਵਾਂ ਰਖਣ ਵਿਚ ਸਹਾਈ ਹੁੰਦਾ ਹੈ
ਅਤੇ ਬੀਮਾਰੀ ਨਾਲ ਲੜਨ ਵਾਲੇ ਸੈੱਲਾਂ ਨੂੰ ਤਗੜਾ ਕਰਦਾ ਹੈ। ਵਿਟਾਮਿਨ ਏ ਤੇ ਸੀ
ਦੀ ਭਰਪੂਰ ਮਾਤਰਾ ਨਾਲ ਵਾਰ ਵਾਰ ਜ਼ੁਕਾਮ, ਖੰਘ ਨਹੀਂ ਹੁੰਦਾ ਅਤੇ ਕੰਨਾਂ ਵਿਚ
ਰੇਸ਼ਾ ਵੀ ਨਹੀਂ ਪੈਂਦਾ।
- ਐਂਟੀਓਕਸੀਡੈਂਟ ਭਰਪੂਰ ਹੋਣ ਕਾਰਣ ਦਿਲ ਨੂੰ ਰੋਗੀ ਹੋਣ ਤੋਂ ਬਚਾਉਂਦਾ ਹੈ ਤੇ
ਕੋਲੈਸਟਰੋਲ ਦੀ ਓਕਸੀਡੇਸ਼ਨ ਘਟਾਉਂਦਾ ਹੈ।
- ਸ਼ੱਕਰ ਰੋਗੀਆਂ ਨੂੰ ਸਿਹਤਮੰਦ ਰੱਖਣ ਤੇ ਸੀਰੀਅਸ ਬੀਮਾਰੀਆਂ ਤੋਂ ਬਚਾਉਣ ਲਈ
ਵੀ ਪਪੀਤਾ ਵਧੀਆ ਰੋਲ ਅਦਾ ਕਰਦਾ ਹੈ।
- ਚਮੜੀ ਉੱਤੇ ਹੋਏ ਜ਼ਖ਼ਮ ਪਪੀਤੇ ਦਾ ਲੇਪ ਲਾਉਣ ਨਾਲ ਛੇਤੀ ਭਰ ਜਾਂਦੇ ਹਨ। ਲੰਮੇ
ਸਮੇਂ ਤੋਂ ਨਾ ਭਰ ਰਹੇ ਜ਼ਖ਼ਮਾਂ ਉੱਤੇ ਵੀ ਪਪੀਤੇ ਤੇ ਮੱਖਣ ਦਾ ਲੇਪ ਲਾਉਣ ਨਾਲ
ਫ਼ਾਇਦਾ ਮਿਲਦਾ ਹੈ।
- ਖੰਘ, ਜ਼ੁਕਾਮ, ਬਰੌਂਕਾਈਟਿਸ, ਦਮੇ ਆਦਿ ਲਈ ਪਪੀਤੇ ਵਿਚਲਾ ਲੇਟੈਕਸ ਫ਼ਾਇਦੇਮੰਦ
ਹੈ।
- ਫਾਈਬਰ ਭਰਪੂਰ ਹੋਣ ਸਦਕਾ ਕਬਜ਼, ਕੈਂਸਰ, ਆਦਿ ਤੋਂ ਬਚਾਓ ਕਰ ਕੇ ਅੰਤੜੀਆਂ
ਨੂੰ ਬੀਮਾਰੀ ਰਹਿਤ ਕਰ ਦਿੰਦਾ ਹੈ ਅਤੇ ਮੋਟਾਪਾ ਵੀ ਘਟਾਉਂਦਾ ਹੈ।
- ਗਰਭ ਦੌਰਾਨ ਦਿਲ ਕੱਚਾ ਹੋ ਰਿਹਾ ਹੋਵੇ ਤਾਂ ਪਪੀਤੇ ਦੀ ਇਕ ਨਿੱਕੀ ਫਾੜੀ ਖਾਣ
ਨਾਲ ਠੀਕ ਹੋ ਜਾਂਦਾ ਹੈ।
- ਪਪੀਤੇ ਵਿਚਲੇ ਦਰਦ ਨਿਵਾਰਕ ਤੱਤ ਜੋ ਸੋਜ਼ਿਸ਼ ਘਟਾਉਂਦੇ ਹਨ, ਉਨਾਂ ਸਦਕਾ
ਜੋੜਾਂ ਦੀਆਂ ਦਰਦਾਂ ਤੋਂ ਪੀੜਤ ਮਰੀਜ਼ ਇਸਨੂੰ ਖਾਣ ਨਾਲ ਕੁੱਝ ਫ਼ਾਇਦਾ ਜ਼ਰੂਰ ਲੈ
ਸਕਦੇ ਹਨ।
- ਪੁਰਾਣੇ ਸਮਿਆਂ ਵਿਚ ਜਿਸਨੂੰ ਮਾਹਵਾਰੀ ਸਮੇਂ ਸਿਰ ਨਹੀਂ ਆਉਂਦੀ ਸੀ, ਉਸਨੂੰ
ਵੀ ਲਗਾਤਾਰ ਪਪੀਤਾ ਹੀ ਦਿੱਤਾ ਜਾਂਦਾ ਸੀ। ਇਸਨੂੰ ਖਾਣ ਨਾਲ ਮਾਹਵਾਰੀ ਦੌਰਾਨ ਹੋ
ਰਹੀ ਦਰਦ ਨੂੰ ਵੀ ਆਰਾਮ ਮਿਲ ਜਾਂਦਾ ਹੈ।
- ਜਿਗਰ ਦੇ ਕੈਂਸਰ ਨੂੰ ਭਾਵੇਂ ਠੀਕ ਨਾ ਕਰ ਸਕੇ ਪਰ ਕੈਂਸਰ ਦੇ ਸੈੱਲਾਂ ਦੀ
ਤੇਜ਼ੀ ਨਾਲ ਵਧਣ ਦੀ ਰਫਤਾਰ ਜ਼ਰੂਰ ਪਪੀਤਾ ਘੱਟ ਕਰ ਦਿੰਦਾ ਹੈ।
- ਲੰਗੂਰਾਂ ਉੱਤੇ ਕੀਤੀ ਖੋਜ ਵਿਚ ਪਪੀਤੇ ਨੂੰ ਖਾਣ ਨਾਲ ਉਨਾਂ ਦੀ ਮਰਦਾਨਗੀ
ਵਧੀ ਲੱਭੀ ਗਈ। ਇਸੇ ਲਈ ਕਈ ਖੋਜੀ, ਇਨਸਾਨਾਂ ਉੱਤੇ ਉਹੀ ਅਸਰ ਮੰਨਦੇ ਹੋਏ ਹਰ ਮਰਦ
ਨੂੰ ਪਪੀਤਾ ਰੋਜ਼ਾਨਾ ਖਾਣ ਦੀ ਸਲਾਹ ਦਿੰਦੇ ਹਨ।
- ਪਪੀਤੇ ਦੇ ਪੱਤਿਆਂ ਦੇ ਜੂਸ ਨੂੰ ਡੇਂਗੂ ਬੁਖ਼ਾਰ ਵਿਚ ਵਰਤਿਆ ਜਾਂਦਾ ਰਿਹਾ ਹੈ
ਅਤੇ ਕੁੱਝ ਖੋਜਾਂ ਵਿਚ ਇਸ ਨਾਲ ਪਲੇਟਲੈਟ ਸੈੱਲ ਵੀ ਵਧੇ ਵੇਖੇ ਗਏ ਹਨ। ਕੁੱਝ
ਖੋਜਾਂ ਵਿਚ ਅਜਿਹਾ ਅਸਰ ਨਹੀਂ ਲੱਭਿਆ।
- ਗੁਰਦੇ ਉੱਤੇ ਤੇਜ਼ ਦਵਾਈਆਂ ਦੇ ਪਏ ਮਾੜੇ ਅਸਰ ਵੀ ਪਪੀਤੇ ਨਾਲ ਘਟੇ ਹੋਏ ਵੇਖੇ
ਗਏ।
- ਪਪੀਤੇ ਦੇ ਰਸ ਤੋਂ ਬਣੇ ਸ਼ੈਪੂੰ ਨਾਲ ਵਾਲਾਂ ਵਿਚਲੀ ਸਿਕਰੀ ਠੀਕ ਹੋ ਜਾਂਦੀ
ਹੈ।
100 ਗ੍ਰਾਮ ਪਪੀਤੇ ਦੇ ਵਿਚ ਭਰੇ ਤੱਤਾਂ ਵੱਲ ਝਾਤ ਮਾਰੀਏ :
- ਕੈਲਰੀਆਂ 39
- ਖੰਡ 5.9 ਗ੍ਰਾਮ
- ਫਾਈਬਰ 1.8 ਗ੍ਰਾਮ
- ਕਾਰਬੋਹਾਈਡਰੇਟ 9.81 ਗ੍ਰਾਮ
- ਪ੍ਰੋਟੀਨ 0.61 ਗ੍ਰਾਮ
- ਵਿਟਾਮਿਨ ਏ 328 ਮਾਈਕਰੋਗ੍ਰਾਮ
- ਵਿਟਾਮਿਨ ਬੀ ਇਕ 0.04 ਮਿਲੀਗ੍ਰਾਮ
- ਵਿਟਾਮਿਨ ਬੀ ਦੋ 0.05 ਮਿਲੀਗ੍ਰਾਮ
- ਵਿਟਾਮਿਨ ਬੀ ਤਿੰਨ, ਛੇ, ਵਿਟਾਮਿਨ ਸੀ, ਕੈਲਸ਼ੀਅਮ (24 ਮਿਲੀਗ੍ਰਾਮ), ਫੋਲੇਟ,
ਵਿਟਾਮਿਨ ਈ, ਕੇ
- ਲੋਹ ਕਣ (0.1 ਮਿਲੀਗ੍ਰਾਮ), ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ (257
ਮਿਲੀਗ੍ਰਾਮ) ਜ਼ਿੰਕ ਅਤੇ ਸੋਡੀਅਮ।
- ਇਨਾਂ ਤੱਤਾਂ ਵਲ ਝਾਤ ਮਾਰਨ ਤੋਂ ਬਾਅਦ ਹੁਣ ਤਾਂ ਸਮਝ ਆ ਹੀ ਸਕਦੀ ਹੈ ਕਿ
ਕਿਉਂ ਲਗਾਤਾਰ ਪਪੀਤਾ ਖਾਣ ਵਾਲੇ ਜ਼ਿਆਦਾ ਦੇਰ ਜਵਾਨ ਦਿਸਦੇ ਹਨ। ਇਸ ਵਿਚਲਾ
ਵਿਟਾਮਿਨ ਸੀ, ਈ, ਬੀਟਾ ਕੈਰੋਟੀਨ (ਐਂਟੀਓਕਸੀਡੈਂਟ) ਚਮੜੀ ਨੂੰ ਝੁਰੜੀਆਂ ਰਹਿਤ
ਕਰਕੇ ਕਿਸੇ ਨੂੰ ਵੀ ਅਸਲ ਉਮਰ ਤੋਂ ਪੰਜ ਕੁ ਸਾਲ ਛੋਟਾ ਮਹਿਸੂਸ ਕਰਵਾ ਦਿੰਦੇ ਹਨ।
- ਜੇ ਸਾਰੇ ਦਿਨ ਦੀ ਥਕਾਨ ਲਾਹੁਣੀ ਹੋਵੇ ਤਾਂ ਘਰ ਵਾਪਸ ਮੁੜਦੇ ਸਾਰ ਪਪੀਤੇ ਦੀ
ਭਰੀ ਪਲੇਟ ਖਾ ਲੈਣੀ ਚਾਹੀਦੀ ਹੈ। ਯੂਨੀਵਰਸਿਟੀ ਆਫ ਐਲਬਾਮਾ ਵਿਚ ਚੂਹਿਆਂ ਉੱਤੇ
ਹੋਈ ਖੋਜ ਨੇ ਸਪਸ਼ਟ ਕੀਤਾ ਹੈ ਕਿ 200 ਮਿਲੀਗ੍ਰਾਮ ਵਿਟਾਮਿਨ ਸੀ ਤਣਾਓ ਵਧਾ ਰਹੇ
ਹਾਰਮੋਨਾਂ ਨੂੰ ਘਟਾ ਦਿੰਦਾ ਹੈ। ਪਪੀਤਾ ਵਿਟਾਮਿਨ ਸੀ ਭਰਪੂਰ ਹੈ ਤੇ ਇਸਨੂੰ ਆਰਾਮ
ਨਾਲ ਚੱਬ ਕੇ ਖਾਂਦੇ ਸਾਰ ਤਣਾਓ ਛੂ ਮੰਤਰ ਹੋ ਜਾਂਦਾ ਹੈ।
ਉੱਪਰ ਦੱਸੇ ਅਸਰ ਪਪੀਤਾ ਖਾਂਦੇ ਸਾਰ ਪਹਿਲੇ ਦਿਨ ਨਜ਼ਰ ਨਹੀਂ ਆਉਂਦੇ ਪਰ ਲਗਾਤਾਰ
ਵਰਤਣ ਤੋਂ ਬਾਅਦ ਮਿਲੇ ਫ਼ਾਇਦੇ ਸਰੀਰ ਦੇ ਨਾਲ ਹੀ ਨਿਭਦੇ ਹਨ।
ਪਪੀਤੇ ਦਾ ਚਮੜੀ ਅਤੇ ਵਾਲਾਂ ਉੱਤੇ ਅਸਰ ਬਾਰੇ ਖ਼ਾਸ ਤੌਰ ਉੱਤੇ ਜ਼ਿਕਰ ਕਰਨਾ ਜ਼ਰੂਰੀ
ਹੈ।
- ਪਪੀਤੇ ਵਿਚਲੇ ਵਿਟਾਮਿਨ ਏ ਤੇ ਪੈਪੇਨ ਚਮੜੀ ਵਿਚਲੇ ਮਰ ਚੁੱਕੇ ਸੈੱਲਾਂ ਅਤੇ
ਟੁੱਟੇ ਹੋਏ ਪ੍ਰੋਟੀਨ ਨੂੰ ਝੜ ਜਾਣ ਵਿਚ ਮਦਦ ਕਰਦੇ ਹਨ।
- ਲੂਣ ਨਾ ਬਰਾਬਰ ਹੋਣ ਕਾਰਣ ਪਪੀਤਾ ਖਾਣ ਨਾਲ ਸਰੀਰ ਅੰਦਰ ਪਾਣੀ ਘਟ ਜਮਾਂ
ਹੁੰਦਾ ਹੈ।
- ਕੱਚੇ ਪਪੀਤੇ ਦੀ ਪੇਸਟ ਬਣਾ ਕੇ ਮੂੰਹ ਉੱਤੇ ਰੋਜ਼ 25 ਮਿੰਟ ਮਲ ਕੇ ਰਖਣ ਨਾਲ
ਕਿਲ ਮੁਹਾਂਸੇ ਤੇ ਚਿਹਰੇ ਦੇ ਦਾਗ਼ ਖ਼ਤਮ ਹੋ ਜਾਂਦੇ ਹਨ।
- ਲਗਾਤਾਰ ਪਪੀਤਾ ਖਾਂਦੇ ਰਹਿਣ ਨਾਲ ਇਸ ਵਿਚਲੀ ਕੈਰੋਟੀਨ ਸਦਕਾ ਚਮੜੀ ਵਿਚ ਚਮਕ
ਆ ਜਾਂਦੀ ਹੈ।
- ਪੈਰਾਂ ਦੀਆਂ ਅੱਡੀਆਂ ਵਿਚ ਪਏ ਪਾੜ ਉੱਤੇ ਪਪੀਤੇ ਦੀ ਪੇਸਟ ਮਲਣ ਨਾਲ ਆਰਾਮ
ਮਿਲਦਾ ਹੈ ਤੇ ਜ਼ਖ਼ਮ ਛੇਤੀ ਠੀਕ ਹੋ ਜਾਂਦੇ ਹਨ।
- ਚਮੜੀ ਦਾ ਰੰਗ ਰਤਾ ਕੁ ਗੋਰਾ ਕਰਨ ਵਿਚ ਵੀ ਪਪੀਤਾ ਸਹਾਈ ਹੁੰਦਾ ਹੈ।
- ਦਾਦ ਦੀ ਬੀਮਾਰੀ ਵਿਚ ਵੀ ਪਪੀਤਾ ਲਾਉਣ ਨਾਲ ਬੀਮਾਰੀ ਭਾਵੇਂ ਨਾ ਜਾਏ ਪਰ ਜਲਨ
ਤੇ ਖ਼ੁਰਕ ਜ਼ਰੂਰ ਪਪੀਤਾ ਲਾਉਣ ਨਾਲ ਘੱਟ ਜਾਂਦੀ ਹੈ। ਇਸਤੋਂ ਬਾਅਦ ਡਾਕਟਰੀ ਇਲਾਜ
ਕਰ ਲੈਣਾ ਚਾਹੀਦਾ ਹੈ।
- ਝੁਰੜੀਆਂ ਘਟਾਉਣ ਵਿਚ ਪਪੀਤੇ ਦਾ ਕੋਈ ਸਾਨੀ ਨਹੀਂ। ਪਪੀਤੇ ਦੇ ਛਿੱਲੜ ਨੂੰ
ਚਿਹਰੇ ਦੀ ਚਮੜੀ ਉੱਤੇ 5 ਮਿੰਟ ਹਲਕਾ ਰਗੜ ਕੇ ਪੰਜ ਮਿੰਟ ਬਾਅਦ ਠੰਡੇ ਪਾਣੀ ਨਾਲ
ਧੋਣ ਨਾਲ ਹੌਲੀ ਹੌਲੀ ਝੁਰੜੀਆਂ ਵਿਚ ਫਰਕ ਪਿਆ ਵੇਖਿਆ ਜਾ ਸਕਦਾ ਹੈ। ਪਪੀਤੇ
ਵਿਚਲੇ ਐਲਫਾ ਹਾਈਡਰੋਕਸੀ ਏਸਿਡ ਸਦਕਾ ਹੀ ਬੁਢੇਪੇ ਦੇ ਚਿਹਰੇ ਉੱਤੇ ਪੈ ਰਹੇ ਅਸਰ
ਘੱਟ ਜਾਂਦੇ ਹਨ। ਖਾਣ ਨਾਲ ਕੀ ਕਮਾਲ ਹੋਵੇਗਾ ਇਹ ਤਾਂ ਹੁਣ ਸਮਝ ਆ ਹੀ ਸਕਦੀ ਹੈ।
ਧਿਆਨ ਰਹੇ ਘੰਟਿਆਂ ਬੱਧੀ ਪਪੀਤਾ ਮੂੰਹ ਉੱਤੇ ਨਹੀਂ ਰਗੜਨਾ ਕਿਉਂਕਿ ਇਸ ਨਾਲ ਚਮੜੀ
ਖੁਸ਼ਕ ਹੋ ਕੇ ਖ਼ਰਾਬ ਹੋ ਸਕਦੀ ਹੈ। ਜਿਵੇਂ ਸਫਲਤਾ ਮਿਹਨਤ ਬਿਨਾਂ ਸੰਭਵ ਨਹੀਂ,
ਬਿਲਕੁਲ ਉਜੰ ਹੀ ਪਪੀਤੇ ਵਿੱਚੋਂ ਸਹਿਜੇ ਸਹਿਜੇ ਅਸਰ ਭਾਲਣ ਦੀ ਲੋੜ ਹੈ।
- ਜੇ ਚਮੜੀ ਖੁਸ਼ਕ ਹੈ ਤਾਂ ਪਪੀਤੇ ਵਿਚ ਸ਼ਹਿਦ ਜਾਂ ਮਲਾਈ ਮਿਲਾ ਕੇ ਚਿਹਰੇ ਉੱਤੇ
20 ਮਿੰਟ ਹਰ ਹਫ਼ਤੇ ਵਿਚ ਤਿੰਨ ਵਾਰ ਲਾਉਣ ਦੀ ਲੋੜ ਹੈ।
- ਜੇ ਚਿਹਰੇ ਉੱਤੇ ਦਾਗ਼ ਹਨ ਤਾਂ ਪਪੀਤੇ ਵਿਚ ਦੁੱਧ ਮਿਲਾ ਕੇ ਚਿਹਰੇ ਉੱਤੇ
ਲਾਉਣ ਨਾਲ ਹੌਲੀ ਹੌਲੀ ਫ਼ਰਕ ਪੈਣ ਲੱਗ ਜਾਂਦਾ ਹੈ।
- ਜੇ ਚਮੜੀ ਢਿੱਲੀ ਪੈ ਰਹੀ ਹੈ ਤਾਂ ਪਪੀਤੇ ਵਿਚ ਸ਼ਹਿਦ ਤੇ ਚੌਲਾਂ ਦਾ ਆਟਾ
ਮਿਲਾ ਕੇ ਵੀਹ ਮਿੰਟ ਚਿਹਰੇ ਉੱਤੇ ਹਫਤੇ ਵਿਚ ਤਿੰਨ ਵਾਰ ਲਾ ਕੇ ਠੀਕ ਕੀਤੀ ਜਾ
ਸਕਦੀ ਹੈ।
- ਜੇ ਚਿਹਰੇ ਉੱਤੇ ਬਹੁਤ ਜ਼ਿਆਦਾ ਕਾਲੇ ਦਾਗ਼ ਹਨ ਤਾਂ ਪਪੀਤੇ ਦੀ ਪੇਸਟ ਵਿਚ
ਦਹੀਂ, ਸ਼ਹਿਦ, ਨਿੰਬੂ ਦਾ ਰਸ ਤੇ ਅੰਡੇ ਦਾ ਚਿੱਟਾ ਹਿੱਸਾ ਮਿਲਾ ਕੇ ਧੋਤੇ ਹੋਏ
ਚਿਹਰੇ ਉੱਤੇ 15 ਤੋਂ 20 ਮਿੰਟ ਲਾ ਕੇ ਰੱਖਣ ਤੇ ਉਸਤੋਂ ਬਾਅਦ ਕੋਸੇ ਪਾਣੀ ਨਾਲ
ਚਿਹਰਾ ਧੋਣ ਨਾਲ ਫ਼ਰਕ ਵੇਖਿਆ ਜਾ ਸਕਦਾ ਹੈ।
ਚਮੜੀ ਲਈ ਵਰਤੀਆਂ ਜਾ ਰਹੀਆਂ ਕਰੀਮਾਂ ਅਤੇ ਵਾਲਾਂ ਲਈ ਵਰਤੇ ਜਾ ਰਹੇ ਸ਼ੈਪੂੰ ਵਿਚ
ਜੇ ਪਪੀਤੇ ਦੇ ਅੰਸ਼ ਪਾਏ ਜਾਣ ਲੱਗ ਪਏ ਹਨ ਤਾਂ ਸਪਸ਼ਟ ਹੈ ਕਿ ਪਪੀਤੇ ਦੇ ਅਸਰ ਲਾਜਵਾਬ
ਹਨ।
ਭਾਵੇਂ ਵਾਲ ਝੜ ਰਹੇ ਹੋਣ, ਸਿਕਰੀ ਹੋਵੇ ਤੇ ਭਾਵੇਂ ਵਾਲ ਲਿਸ਼ਕ ਰਹਿਤ ਅਤੇ ਖੁਸ਼ਕ
ਹੋਣ, ਪਪੀਤੇ ਦੀ ਵਰਤੋਂ ਧੜਾਧੜ ਹਰ ਚੀਜ਼ ਲਈ ਕੀਤੀ ਜਾ ਰਹੀ ਹੈ। ਭਾਵੇਂ ਕੋਈ ਮੈਡੀਕਲ
ਖੋਜ ਇਸ ਪਾਸੇ ਨਹੀਂ ਹੋਈ ਪਰ ਪਪੀਤੇ ਵਿਚਲੇ ਮਿਨਰਲ ਅਤੇ ਵਿਟਾਮਿਨ ਸਿਰ ਦੀ ਚਮੜੀ
ਨੂੰ ਬੀਮਾਰੀ ਰਹਿਤ ਕਰ ਕੇ ਵਾਲਾਂ ਦੀਆਂ ਜੜਾਂ ਮਜ਼ਬੂਤ ਕਰਨ ਵਿਚ ਸਹਾਈ ਹੁੰਦੇ ਲੱਭੇ
ਗਏ ਹਨ। ਕਈ ਦਾਦੀਆਂ ਨਾਨੀਆਂ ਘਰਾਂ ਵਿਚ ਪਪੀਤੇ ਦੀ ਪੇਸਟ, ਖੋਪੇ ਦਾ ਤੇਲ ਤੇ ਦਹੀਂ
ਦਾ ਲੇਪ ਵਾਲਾਂ ਉੱਤੇ ਲਾ ਕੇ ਅੱਧੇ ਘੰਟੇ ਬਾਅਦ ਸਿਰ ਧੋਣ ਦੀ ਸਲਾਹ ਦਿੰਦੀਆਂ ਹਨ ਕਿ
ਇੰਜ ਕਰਨ ਨਾਲ ਵਾਲ ਘੱਟ ਟੁੱਟਦੇ ਹਨ, ਉਨਾਂ ਦੀ ਲਿਸ਼ਕ ਬਰਕਰਾਰ ਰਹਿੰਦੀ ਹੈ ਅਤੇ
ਝੜਨੇ ਵੀ ਰੁਕ ਜਾਂਦੇ ਹਨ।
ਖ਼ੈਰ ਇਹ ਟੋਟਕੇ ਤਾਂ ਦਾਦੀਆਂ ਨਾਨੀਆਂ ਦੇ ਸਦੀਆਂ ਤੋਂ ਸਹੀ ਸਾਬਤ ਹੁੰਦੇ ਰਹੇ ਹਨ
ਪਰ ਮੈਡੀਕਲ ਖੋਜਾਂ ਵੀ ਪਪੀਤੇ ਨੂੰ ਬਹੁਤ ਉੱਚਾ ਦਰਜਾ ਦੇ ਰਹੀਆਂ ਹਨ ਖ਼ਾਸ ਕਰ ਜਦੋਂ
ਸਰੀਰ ਅੰਦਰਲੇ ਅੰਗਾਂ ਦੇ ਕੰਮਕਾਰ ਦੀ ਗੱਲ ਹੋਵੇ!
ਕਿੰਜ ਦਾ ਪਪੀਤਾ ਖਰੀਦਿਆ ਜਾਏ
ਪਪੀਤੇ ਉੱਤੇ ਰਿੰਗਸਪਾਟ ਵਾਇਰਸ ਜੇ ਹਮਲਾ ਕਰ ਦੇਵੇ ਤਾਂ ਪਪੀਤੇ ਦਾ ਬੂਟਾ ਪੂਰੀ
ਤਰਾਂ ਨਸ਼ਟ ਕਰ ਸਕਦੀ ਹੈ।
ਇਸੇ ਲਈ ਬਾਹਰੋਂ ਬਿਲਕੁਲ ਬੇਦਾਗ਼ ਪਪੀਤਾ ਹੀ ਖਰੀਦਣਾ ਚਾਹੀਦਾ ਹੈ। ਪਕਿਆ ਹੋਇਆ
ਪਪੀਤਾ ਤੁਰੰਤ ਵਰਤ ਲੈਣਾ ਚਾਹੀਦਾ ਹੈ। ਜੇ ਇਕ ਜਾਂ ਦੋ ਦਿਨ ਠਹਿਰ ਕੇ ਵਰਤਣਾ ਹੈ
ਤਾਂ ਅਧਪੱਕਿਆ ਪਪੀਤਾ ਹੀ ਖਰੀਦਣਾ ਚਾਹੀਦਾ ਹੈ। ਖਰੀਦਣ ਤੋਂ ਪਹਿਲਾਂ ਹਲਕਾ ਦਬਾਓ ਪਾ
ਕੇ ਚੈੱਕ ਕਰ ਲੈਣਾ ਚਾਹੀਦਾ ਹੈ। ਜੇ ਜ਼ਿਆਦਾ ਨਰਮ ਹੋਵੇ ਤਾਂ ਨਹੀਂ ਖਰੀਦਣਾ ਚਾਹੀਦਾ।
ਹੁਣ ਰਹਿ ਗਈ ਗੱਲ ਖਾਣ ਦੀ! ਬਸ ਝਟਪਟ ਛਿੱਲੋ ਤੇ ਜਿਸਤਰਾਂ ਚਾਹੋ ਖਾ ਲਵੋ!
ਛਿੱਲੜ ਵੀ ਮੂੰਹ ਉੱਤੇ ਵਰਤੋ ਪਰ ਬੀਜ ਚੇਤੇ ਨਾਲ ਸੁੱਟ ਦੇਣਾ ਕਿਉਂਕਿ ਉਨਾਂ ਦੀ
ਐਲਰਜੀ ਖ਼ਤਰਨਾਕ ਹੋ ਸਕਦੀ ਹੈ।
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783 |
|
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|