|
|
ਵਿਗਿਆਨ
ਪ੍ਰਸਾਰ |
'ਗਲੀਡੈਨ ਐਪ' ਦੇ ਖੁਲਾਸੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(08/12/2019) |
|
|
|
|
|
ਗੁਰੂ ਰਾਮ ਦਾਸ ਜੀ ਨੇ ਫੁਰਮਾਇਆ ਸੀ,
ਕਲੀ ਅੰਦਰਿ ਨਾਨਕਾ
ਜਿੰਨਾਂ ਦਾ ਅਉਤਾਰੁ। ਪੁਤ੍ਰ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ॥
ਹੇ ਨਾਨਕ! ਕਲਯੁਗ ਵਿਚ ਵਿਕਾਰੀ ਜੀਵਨ ਵਿਚ ਰਹਿਣ ਵਾਲੇ ਮਨੁੱਖ ਨਹੀਂ ਭੂਤਨੇ
ਜੰਮੇ ਹੋਏ ਹਨ। ਪੁੱਤਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਾਰੇ ਭੂਤਨਿਆਂ ਦੀ ਸਰਦਾਰ
ਹੈ। ਭਾਵ ਨਾਮ ਤੋਂ ਸੱਖਣੇ ਸਾਰੇ ਜੀਵ ਭੂਤਨੇ ਹਨ।
ਇਸ ਨੂੰ ਅੱਜ ਦੇ ਦਿਨ
ਲਾਗੂ ਕਰੀਏ ਤਾਂ ਗੱਲ ਕਲਯੁਗ ਵਿਚਲੇ ਰਿਸ਼ਤਿਆਂ ਦੀ ਹੈ ਜਿੱਥੇ ਮਾਂ ਦਾ ਇਕ ਬੇਰਹਿਮ
ਰੂਪ ਸਾਹਮਣੇ ਆਇਆ ਹੈ। ਔਰਤ ਸਦੀਆਂ ਤੋਂ ਘਰ ਵਿਚ ਵੰਡੀ ਜਾਂਦੀ ਰਹੀ ਹੈ। ਇਹ ਆਮ ਗੱਲ
ਮੰਨ ਲਈ ਗਈ ਸੀ ਕਿ ਨੂੰਹ ਨਾ ਸਿਰਫ਼ ਭਰਾਵਾਂ ਵਿਚ ਵੰਡੀ ਜਾਵੇਗੀ ਬਲਕਿ ਸਹੁਰੇ ਹੱਥੋਂ
ਵੀ ਸਰੀਰਕ ਸੋਸ਼ਣ ਸਹੇਗੀ।
ਹੌਲੀ-ਹੌਲੀ ਔਰਤ ਨੇ ਆਜ਼ਾਦੀ ਦਾ ਸੁਆਦ ਚੱਖਿਆ ਤਾਂ
ਉਸ ਨੂੰ ਲੱਗਿਆ ਸਦੀਆਂ ਤੋਂ ਦੱਬੀ ਆਉਂਦੀ ਹੁਣ ਇੱਕੋ ਸਾਹੇ ਸਭ ਸਧਰਾਂ ਲਾਹ ਲਵਾਂ।
ਇਸੇ ਲਈ ਅਨੇਕ ਥਾਈਂ ਝੂਠੇ ਦਾਜ ਦੇ ਕੇਸ ਪੁਆਏ ਗਏ ਤੇ ਕੁੱਝ ਔਰਤਾਂ ਨੇ ਆਪਣੇ
ਪਤੀ ਤੇ ਸਹੁਰਿਆਂ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ। ਮਰਦ ਨੂੰ ਵਿਆਹੁਤਾ
ਜ਼ਿੰਦਗੀ ਤੋਂ ਬਾਹਰ ਰਿਸ਼ਤੇ ਬਣਾਉਂਦੇ ਤੱਕਿਆ ਤਾਂ ਔਰਤ ਨੇ ਵੀ ਵਿਆਹੁਤਾ ਜ਼ਿੰਦਗੀ ਤੋਂ
ਬਾਹਰ ਝਾਕ ਰੱਖਣੀ ਸ਼ੁਰੂ ਕਰ ਦਿੱਤੀ।
ਅਜਿਹੇ ਰਿਸ਼ਤਿਆਂ ਵਿਚ ਮਾਂ ਦੀ ਮਮਤਾ
ਕਿਧਰੇ ਹੌਲੀ-ਹੌਲੀ ਗੁੰਮ ਹੋਣ ਲੱਗ ਪਈ।
ਪਠਾਨਕੋਟ ਵਿਚ ਹੁਣੇ ਜਿਹੀ ਵਾਪਰੀ
ਘਟਨਾ ਨੇ ਮਾਂ ਦੀ ਮਮਤਾ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਇੰਦੌਰਾ ਪੁਲਸ ਸਟੇਸ਼ਨ
ਵਿਚ ਦਰਜ ਕੇਸ ਰਾਹੀਂ ਮੀਡੀਆ ਵਿਚ ਖ਼ਬਰ ਪਹੁੰਚੀ ਕਿ ਪੂਨਾ ਦੇਵੀ ਦਾ ਅਨੈਤਿਕ ਸੰਬੰਧ
ਉਸ ਦੇ ਦਿਓਰ ਸੇਵਾ ਸਿੰਘ ਨਾਲ ਸੀ। ਜਦੋਂ ਪੂਨਾ ਦੇਵੀ ਦੇ ਸੱਤ ਸਾਲ ਦੇ ਬੱਚੇ ਨੇ
ਅਜਿਹਾ ਹੁੰਦਿਆਂ ਵੇਖ ਲਿਆ ਤਾਂ ਦੋਨਾਂ ਨੇ ਰਲ ਕੇ ਬੱਚੇ ਦਾ ਗਲਾ ਘੁੱਟ ਕੇ ਮਾਰ
ਦਿੱਤਾ ਤੇ ਘਰੋਂ ਦੂਰ ਜੰਗਲ ਵਿਚ ਜਾ ਕੇ ਉਸ ਦੀ ਲਾਸ਼ ਨੂੰ ਡੂੰਘੀ ਖੱਡ ਵਿਚ ਸੁੱਟ
ਦਿੱਤਾ।
ਕਲਯੁਗੀ ਮਾਵਾਂ ਕਿਵੇਂ ਏਨੀਆਂ ਪੱਥਰ ਦਿਲ ਬਣ ਗਈਆਂ ਹਨ?
'ਗਲੀਡੈਨ ਐਪ', ਜਿਸ ਰਾਹੀਂ 5 ਲੱਖ ਤੋਂ ਵੱਧ ਵਿਆਹੁਤਾ ਜੋੜੇ ਅਨੈਤਿਕ ਸੰਬੰਧ ਬਣਾ
ਰਹੇ ਹਨ, ਉਸ ਰਾਹੀਂ ਖੁਲਾਸਾ ਹੋਇਆ ਹੈ ਕਿ ਬੰਗਲੌਰ, ਮੁੰਬਈ ਤੇ ਕਲਕੱਤੇ ਵਿਚ ਸਭ
ਤੋਂ ਵੱਧ ਵਿਆਹੁਤਾ ਔਰਤਾਂ ਆਪਣੇ ਪਤੀ ਨਾਲ ਨਾਖ਼ੁਸ਼ ਮਹਿਸੂਸ ਕਰਦਿਆਂ, ਘਰੇਲੂ ਕੰਮ ਨਾ
ਕਰ ਕੇ, ਘਰੋਂ ਬਾਹਰ ਵੱਧ ਸਮਾਂ ਬਿਤਾਉਂਦਿਆਂ ਹੋਰਨਾਂ ਮਰਦਾਂ ਨਾਲ ਅਨੈਤਿਕ ਸੰਬੰਧ
ਬਣਾ ਰਹੀਆਂ ਹਨ।
ਉਸ ਐਪ ਰਾਹੀਂ ਸਪਸ਼ਟ ਕੀਤਾ ਗਿਆ ਕਿ ਹਰ ਦਸਾਂ ਵਿੱਚੋਂ ਸੱਤ
ਔਰਤਾਂ ਪਰਾਏ ਮਰਦਾਂ ਨਾਲ ਜਾਣਾ ਪਸੰਦ ਕਰਦੀਆਂ ਹਨ। ਇਹ ਉਹ ਔਰਤਾਂ ਸਨ ਜੋ ਘਰੇਲੂ
ਹਿੰਸਾ ਦੀਆਂ ਸ਼ਿਕਾਰ ਸਨ ਜਾਂ ਪਤੀ ਵੱਲੋਂ ਨਕਾਰੀਆਂ ਗਈਆਂ ਸਨ, ਉਨ੍ਹਾਂ ਦੇ ਪਤੀ ਹੋਰ
ਔਰਤਾਂ ਵੱਲ ਝਾਕ ਰੱਖਦੇ ਸਨ ਜਾਂ ਪਤੀ ਘਰ ਟਿਕਦੇ ਹੀ ਨਹੀਂ ਸਨ। ਇਸੇ 'ਐਪ' ਵਿਚ
ਸਪਸ਼ਟ ਕੀਤਾ ਗਿਆ-ਹਰ ਦਸਾਂ ’ਚੋਂ ਚਾਰ ਔਰਤਾਂ ਨੇ ਪੁੱਛੇ ਜਾਣ ਉੱਤੇ ਦੱਸਿਆ ਕਿ ਨੀਰਸ
ਜ਼ਿੰਦਗੀ ’ਚ ਰਸ ਭਰਨ ਲਈ ਤੇ ਬੰਦਸ਼ਾਂ ਤੋੜ ਕੇ ਅਜਨਬੀ ਨਾਲ ਜਾਣ ਵਿਚ ਉਨ੍ਹਾਂ ਨੂੰ
ਵੱਖ ਕਿਸਮ ਦੀ ਖ਼ੁਸ਼ੀ ਮਿਲਦੀ ਹੈ ਤੇ ਵਿਆਹੁਤਾ ਜ਼ਿੰਦਗੀ ਦੀ ‘‘ਬੋਰੀਅਤ’’ ਘੱਟ ਮਹਿਸੂਸ
ਹੁੰਦੀ ਹੈ।
'ਗਲੀਡੈਨ ਐਪ' ਵਿਚ ਭਰਵਾਏ ਫਾਰਮਾਂ ਵਿਚ 20 ਪ੍ਰਤੀਸ਼ਤ ਬੰਦੇ ਤੇ
13 ਫੀਸਦੀ ਔਰਤਾਂ ਮੰਨੀਆਂ ਕਿ ਉਨ੍ਹਾਂ ਨੇ ਆਪਣੇ ਜੀਵਨ ਸਾਥੀ ਨਾਲ ਕਈ ਵਾਰ ਧੋਖਾ
ਕੀਤਾ ਹੈ।
ਸੰਨ 2009 ਵਿਚ 'ਗਲੀਡੈਨ ਐਪ' ਫਰਾਂਸ ਵਿਖੇ ਸ਼ੁਰੂ ਹੋਈ ਸੀ ਤੇ
ਭਾਰਤ ਵਿਚ ਸੰਨ 2017 ਵਿਚ ਪਹੁੰਚੀ। ਹੁਣ ਇਸ ਦੇ ਮੈਂਬਰਾਂ ਵਿਚ 30 ਫੀਸਦੀ ਭਾਰਤੀ
ਵਿਆਹੁਤਾ ਔਰਤਾਂ ਸ਼ਾਮਲ ਹਨ ਜਿਹੜੀਆਂ 34 ਤੋਂ 49 ਸਾਲਾਂ ਦੀਆਂ ਹਨ।
ਇਨ੍ਹਾਂ
ਵਿੱਚੋਂ 77 ਫੀਸਦੀ ਆਪਣੇ ਪਤੀ ਦੇ ਵਿਹਾਰ ਤੋਂ ਔਖੀਆਂ ਹਨ ਤੇ ਨੀਰਸ ਵਿਆਹੁਤਾ
ਜ਼ਿੰਦਗੀ ਵਿਚ ਰਸ ਭਰਨ ਦੀ ਸੋਚ ਅਧੀਨ ਇਸ'ਐਪ' ਰਾਹੀਂ ਸਾਥੀ ਲਭ ਰਹੀਆਂ ਹਨ।
'ਗਲੀਡੈਨ ਐਪ' ਚਲਾਉਣ ਵਾਲੇ ਇਹ ਵੀ ਮੰਨੇ ਹਨ ਕਿ ਲੱਖਾਂ ਜੋੜਿਆਂ ਵਿੱਚੋਂ ਤਿੰਨ
ਚੌਥਾਈ ਵਿਆਹੁਤਾ ਔਰਤਾਂ, ਜੋ ਅਨੈਤਿਕ ਸੰਬੰਧ ਬਣਾ ਰਹੀਆਂ ਹਨ, ਆਪਣੇ ਇਸ ਵਿਹਾਰ ਨੂੰ
ਸਹੀ ਮੰਨ ਰਹੀਆਂ ਹਨ ਤੇ ਇਸੇ ਨੂੰ ਅਸਲ ਆਜ਼ਾਦੀ ਮੰਨ ਚੁੱਕੀਆਂ ਹਨ। ਉਨ੍ਹਾਂ ਨੇ ਕਦੇ
ਅਜਿਹੇ ਕਦਮ ਪੁੱਟਣ ਬਾਰੇ ਸ਼ਰਮ ਮਹਿਸੂਸ ਨਹੀਂ ਕੀਤੀ ਸਗੋਂ ਉਲਟਾ ਖ਼ੁਸ਼ੀ ਮਹਿਸੂਸ ਕਰ
ਰਹੀਆਂ ਹਨ।
ਵੱਡੀ ਗਿਣਤੀ ਭਾਰਤੀ ਔਰਤਾਂ ਖ਼ਾਸ ਕਰ ਵੱਡੇ ਸ਼ਹਿਰਾਂ ਜਿਵੇਂ
ਬੰਗਲੌਰ, ਮੁੰਬਈ ਵਿਖੇ ਜੋ ਨਾਜਾਇਜ਼ ਸੰਬੰਧ ਬਣਾਉਣਾ ਚਾਹੁੰਦੀਆਂ ਹਨ, ਉਨ੍ਹਾਂ
ਵਿੱਚੋਂ 48 ਫੀਸਦੀ ਅਜਿਹੇ ਸੰਬੰਧ ਆਪਣੇ ਪਤੀ 'ਤੇ ਰਿਸ਼ਤੇਦਾਰੀ ਤੋਂ ਓਹਲਾ ਰੱਖ ਕੇ
ਹੀ ਬਣਾ ਰਹੀਆਂ ਹਨ।
23 ਅਪਰੈਲ 2019 ਨੂੰ ਛਪੀ ਖ਼ਬਰ ਵਿਚ ਇਹ ਤੱਥ ਦੁਨੀਆ
ਸਾਹਮਣੇ ਰੱਖੇ ਗਏ ਕਿ ਭਾਰਤੀ ਔਰਤਾਂ ਹੁਣ ਵਿਆਹ ਦੀਆਂ ਬੰਦਸ਼ਾਂ ਤੋਂ ਆਜ਼ਾਦ ਹੋਣਾ ਚਾਹ
ਰਹੀਆਂ ਹਨ।
ਇਸ ਕਿਸਮ ਦੀ ਆਜ਼ਾਦੀ ਜਦੋਂ ਭਾਰਤੀ ਸੱਭਿਆਚਾਰ ਵਿਚ ਸੰਨ੍ਹ
ਲਾਵੇਗੀ ਤਾਂ ਹੋ ਸਕਦਾ ਹੈ ਕਈ ਬਾਲ ਹੋਰ ਵੀ ਸ਼ਿਕਾਰ ਹੋ ਜਾਣ ਜਿਵੇਂ ਪਠਾਨਕੋਟ ਦੀ
ਪੂਨਾ ਦੇਵੀ ਦੇ ਬੇਟੇ ਦਾ ਕਤਲ ਹੋਇਆ ਹੈ।
ਇਹ ਇਕੱਲੀ ਖ਼ਬਰ ਨਹੀਂ, ਅਨੇਕ ਹੋਰ
ਖ਼ਬਰਾਂ ਛਪ ਚੁੱਕੀਆਂ ਹਨ ਜਿੱਥੇ ਮਾਂ ਨੇ ਆਪਣੇ ਪੁੱਤਰ ਜਾਂ ਧੀ ਨੂੰ ਮਾਰ ਕੇ ਪ੍ਰੇਮੀ
ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਹੀ ਤਰ੍ਹਾਂ ਪਤੀ ਵੱਲੋਂ ਆਪਣੀ ਪਤਨੀ ਤੇ ਬੱਚੇ
ਮਾਰ ਕੇ ਪ੍ਰੇਮਿਕਾ ਨਾਲ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਔਰਤਾਂ
ਦੀ ਖ਼ਰੀਦੋ-ਫਰੋਖ਼ਤ ਤਾਂ ਸਦੀਆਂ ਤੋਂ ਹੁੰਦੀ ਰਹੀ ਹੈ। ਹੁਣ ਕਾਫ਼ੀ ਸਮੇਂ ਤੋਂ ਅਮੀਰ
ਔਰਤਾਂ ਨੇ ਮੁੰਡਿਆਂ ਦੀਆਂ ਕੀਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਹਨ। ਇਸ ਦੇ
ਵੀ ਵੱਖਰੇ ‘ਐਪ’ ਬਣ ਚੁੱਕੇ ਹੋਏ ਹਨ।
ਫ਼ੋਨ ਨੰਬਰਾਂ ਤੇ 'ਵੱਟਸਐਪ' ਉੱਤੇ ਵੀ
ਇਹ ਧੰਧਾ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਗੱਲ ਸਿਰਫ਼ ਇਹ ਹੈ ਕਿ ਚੁਫ਼ੇਰੇ ਸਭ
ਕੁੱਝ ਵਾਪਰ ਰਹੇ ਹੋਣ ਦੇ ਬਾਵਜੂਦ ਇਕ ਓਹਲਾ ਰੱਖਿਆ ਜਾਂਦਾ ਹੈ ਜਿਸ ਦੀ ਆੜ ਹੇਠ ਗਾਜ
ਡਿੱਗ ਰਹੀ ਹੈ ਨਿੱਕੇ ਬੱਚਿਆਂ-ਮੁੰਡਿਆਂ ਤੇ ਕੁੜੀਆਂ ’ਤੇ, ਜਿਨ੍ਹਾਂ ਨੂੰ ਸਰੀਰਕ
ਵਿਗਿਆਨ ਤੋਂ ਅਣਭਿੱਜ ਰੱਖ ਕੇ ਅਚਿੰਤੇ ਹੀ ਦਬੋਚ ਕੇ, ਸਰੀਰਕ ਸ਼ੋਸ਼ਣ ਕਰ ਕੇ ਮਾਰ
ਮੁਕਾਇਆ ਜਾਂਦਾ ਹੈ।
ਇਨ੍ਹਾਂ ਨਾਬਾਲਗ ਮਾਸੂਮ ਬੱਚਿਆਂ ਨੂੰ ਜੇ ਵੇਲੇ ਸਿਰ
ਨਾ ਸੰਭਾਲਿਆ ਗਿਆ ਤਾਂ ਵਿਗੜੀ ਸੋਚ ਨਾਲ ਵੱਡੇ ਹੋਏ ਇਹ ਬੱਚੇ ਕਹਿਰ ਢਾਅ ਦੇਣਗੇ।
ਉਨ੍ਹਾਂ ਲਈ ਕਾਮ ਦੀ ਅੱਗ ਵਿਚ ਮਚਦੇ ਦਿਮਾਗ਼ ਨੂੰ ਸ਼ਾਂਤ ਕਰਨ ਲਈ ਹਰ ਬੰਦਸ਼ ਮਾਮੂਲੀ
ਹੋਵੇਗੀ ਤੇ ਇਨਸਾਨੀ ਜ਼ਿੰਦਗੀ ਵੀ ਬੇਮਾਇਨੇ।
ਉਸ ਸਮੇਂ ਇਹ ਅਰਥ ਬਿਲਕੁਲ ਸਹੀ
ਬੈਠਣਗੇ ‘‘ਕਲਯੁਗ ਵਿਚ ਵਿਕਾਰੀ ਜੀਵਨ ਵਿਚ ਰਹਿਣ ਵਾਲੇ ਮਨੁੱਖ ਨਹੀਂ, ਭੂਤਨੇ ਜੰਮੇ
ਹੋਏ ਹਨ! ਪੁੱਤਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਾਰੇ ਭੂਤਨਿਆਂ ਦੀ ਸਰਦਾਰ!’’
ਹਾਲੇ ਵੀ ਸਮਾਂ ਹੈ, ਸੰਭਲ ਜਾਈਏ!
ਜੇ ਲੱਗਦਾ ਹੈ ਸਭ ਅੱਛਾ ਹੈ, ਕੁੱਝ
ਵੀ ਨਹੀਂ ਵਿਗੜਿਆ ਤੇ ਬੱਚਿਆਂ ਤੋਂ ਸਭ ਕੁੱਝ ਲੁਕਿਆ ਹੋਇਆ ਹੈ ਜਾਂ ਉਨ੍ਹਾਂ ਨੂੰ
ਨਿਰੀ ਪੜ੍ਹਾਈ ਵੱਲ ਧੱਕ ਕੇ ਅਸੀਂ ਆਪਣੇ ਮਨ ਨੂੰ ਤਸੱਲੀ ਦੇ ਰਹੇ ਹਾਂ-ਕੋਈ ਵਿਗਾੜ
ਨਹੀਂ ਪਿਆ, ਸਾਡਾ ਆਲਾ ਦੁਆਲਾ ਠੀਕ ਹੈ-ਤਾਂ ਅਗਲੀਆਂ ਤੁਕਾਂ ਸਭ ਸਪਸ਼ਟ ਕਰ ਦੇਣਗੀਆਂ
:
ਭਾਈ ਗੁਰਦਾਸ ਜੀ ਨੇ ਲਿਖਿਆ ਹੈ,
ਖਾਂਡ ਖਾਂਡ ਕਹੈ
ਜਿਹਬਾ ਨਾ ਸ੍ਰਾਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨ ਬਿਨਾਸੁ ਹੈ॥ ਬੈਦੁ
ਬੈਦੁ ਕਹੈ ਰੋਗੁ ਮਿਟਤ ਨ ਕਾਹੂ ਕੋ, ਦ੍ਰਬੁ ਦ੍ਰਬੁ ਕਹੈ ਕੋਊ ਦ੍ਰਬੈ ਨ ਬਿਲਾਸਿ
ਹੈ॥ ਚੰਦਨੁ ਚੰਦਨੁ ਕਹਤ ਪ੍ਰਗਟੈ ਨ ਸੁਬਾਸ ਬਾਸੁ, ਚੰਦੁ ਚੰਦੁ ਕਹੈ ਉਜੀਆਰੋ
ਨ ਪ੍ਰਗਾਸੁ ਹੈ॥ ਤੈਸੇ ਗਿਆਨ-ਗੋਸਟਿ ਕਹਤ ਨ ਰਹਤ ਪਾਵੈ, ਕਰਨੀ ਪ੍ਰਧਾਨ ਭਾਨੁ
ਉਦਿਤ ਅਕਾਸਿ ਹੈ॥
ਜ਼ਬਾਨੀ ਖੰਡ ਖੰਡ ਆਖੀ ਜਾਣ ਨਾਲ ਮੂੰਹ ਮਿੱਠਾ
ਨਹੀਂ ਹੋ ਸਕਦਾ। ਠੰਡ ਦੇ ਮੌਸਮ ਵਿਚ ਪਾਲਾ ਸਰੀਰ ਨੂੰ ਭੰਨ ਰਿਹਾ ਹੋਵੇ ਤਾਂ ਮੂੰਹੋਂ
ਅੱਗ ਅੱਗ ਆਖਿਆਂ ਕਾਂਬਾ ਨਹੀਂ ਹਟ ਸਕਦਾ। ਹਕੀਮ ਹਕੀਮ ਦਾ ਲਫ਼ਜ਼ ਬੋਲਣ ਨਾਲ ਕਿਸੇ
ਰੋਗੀ ਦਾ ਰੋਗ ਦੂਰ ਨਹੀਂ ਹੋ ਸਕਦਾ। ਧਨ ਧਨ ਆਖਿਆਂ ਕਦੇ ਕਿਸੇ ਕੰਗਾਲ ਨੇ ਧਨੀ ਨਹੀਂ
ਹੋ ਜਾਣਾ। ਚੰਦਨ ਦੇ ਬੂਟੇ ਦਾ ਨਾਮ ਲੈਣ ਨਾਲ ਚੰਦਨ ਦੀ ਵਾਸ਼ਨਾ ਨਹੀਂ ਆ ਸਕਦੀ। ਚੰਨ
ਚੰਨ ਆਖਿਆਂ ਹਨੇਰੀ ਰਾਤ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਇਸੇ ਹੀ ਤਰ੍ਹਾਂ ਕਿਸੇ ਵੀ
ਧਰਮ ਦਾ ਆਸਰਾ ਲੈ ਕੇ ਗਿਆਨ ਦੀਆਂ ਨਿਰੀਆਂ ਗੱਲਾਂ ਕਰਨ ਨਾਲ ਸੁਣਨ ਵਾਲੇ ਦੇ ਮਨ ਨੂੰ
ਧਰਵਾਸ ਨਹੀਂ ਬੱਝ ਸਕਦਾ।
ਜਿਹੜੇ ਧਰਮ ਪਰਚਾਰ ਕਰ ਰਹੇ ਹੋਣ, ਉਨ੍ਹਾਂ ਦਾ
ਆਪਣਾ ਆਚਰਨ ਕਿਹੋ ਜਿਹਾ ਹੈ, ਉਸੇ ਵਿਚਾਰ ਸ਼ਕਤੀ ਅਨੁਸਾਰ ਹੀ ਉਨ੍ਹਾਂ ਰਾਹੀਂ ਕੀਤੇ
ਧਰਮ ਦੇ ਪਰਚਾਰ ਦਾ ਅਸਰ ਹੋਣਾ ਹੁੰਦਾ ਹੈ।
ਕੁੱਝ ਇਹੋ ਹੀ ਸਾਡੇ ਚੁਫ਼ੇਰੇ ਦਾ
ਹਾਲ ਹੈ। ਕਥਨੀ ਤੇ ਕਰਨੀ ਦਾ ਅੰਤਰ ਹੀ ਯੋਗ ਕਦਮ ਚੁੱਕਣ ਤੋਂ ਰੋਕ ਰਿਹਾ ਹੈ।
ਪਚਾਨਵੇ ਫੀਸਦੀ ਲੋਕ ਆਪਣੀ ਕਾਮ ਤ੍ਰਿਪਤੀ ਲਈ ਹਰ ਸੰਭਵ ਜਤਨ ਕਰਨ ਵੱਲ ਲੱਗੇ ਹਨ।
ਪਰ, ਜਦੋਂ ਅਜਿਹੀ ਸੋਚ ਰਾਹੀਂ ਮਾੜੀਆਂ ਬੀਮਾਰੀਆਂ ਤੋਂ ਬਚਣ ਜਾਂ ਬਾਲਾਂ ਨੂੰ ਸਰੀਰਕ
ਵਿਗਿਆਨ ਬਾਰੇ ਦੱਸਣ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਸੱਭਿਆਚਾਰ ਦੀ ਦੁਹਾਈ ਪਾ ਕੇ
ਸਭ ਕੁੱਝ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਕੁੱਝ ਵੀ ਹਾਸਲ
ਨਹੀਂ ਹੋਣਾ, ਸਿਰਫ਼ ਨਿੱਕੇ ਬਾਲਾਂ ਦਾ ਸ਼ੋਸ਼ਣ ਹੀ ਹੋਰ ਵਧਦੇ ਰਹਿਣਾ ਹੈ ਤੇ ਅਨੈਤਿਕ
ਸੰਬੰਧ ਵੀ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
|
'ਗਲੀਡੈਨ
ਐਪ' ਦੇ ਖੁਲਾਸੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਭਾਰਤ
ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸੱਤਾ,
ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਾਨਕ
ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੁੜੀਆਂ
ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਉਣ
ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਰਸ਼
ਮਾਸੀ ਤੇ ਕਾਗਜ਼ ਦੀ ਰੇਸ ਡਾ:
ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਰੂਣ
ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਬੱਚਿਆਂ
ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੋਲਕੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੀ
ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
’ਤੇ
ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ! ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਕਿਤਾਬ
ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਲਾਸਟਿਕ
ਦਾ ਕਹਿਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਝੂਟਿਆਂ
ਦਾ ਬੱਚੇ ਉੱਤੇ ਅਸਰ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
‘ਜੇ’
ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਅਤੇ ਸ਼ੱਕਰ ਰੋਗ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਕੈਲੇਗਾਈਨੇਫੋਬੀਆ (ਸੌਂਦਰਨਾਰੀਭੈ)
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੇਟੀ
ਤਾਂ ਬਚਾਓ, ਪਰ ਕੀ ਇਸ ਵਾਸਤੇ...?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੱਸਣ
ਬਾਰੇ ਕੁੱਝ ਤੱਥ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਨਸ਼ੇ
ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨਵੇਂ
ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੌਜਵਾਨ
ਬੱਚੇ ਅਤੇ ਮਾਪੇ ਡਾ: ਹਰਸ਼ਿੰਦਰ ਕੌਰ,
ਐਮ ਡੀ, ਪਟਿਆਲਾ |
ਗਿਆਨ
ਤੇ ਹਉਮੈ ਡਾ: ਹਰਸ਼ਿੰਦਰ ਕੌਰ, ਐਮ
ਡੀ, ਪਟਿਆਲਾ |
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|