ਵਿਗਿਆਨ ਪ੍ਰਸਾਰ

ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ
ਗੁਣਹੀਣ, ਲੁਧਿਆਣਾ

 

ਅੱਜ-ਕੱਲ੍ਹ ਐਂਡ੍ਰਾਇਡ ਮੋਬਾਈਲਾਂ ਦਾ ਬੋਲਬਾਲਾ ਹੈ, ਪਰ ਇਨ੍ਹਾਂ ਵਿੱਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। iPhone ਦੇ ਸਾਰੇ ਮੋਬਾਈਲਾਂ ਅਤੇ Samsung ਦੇ ਕੁਝ ਮੋਬਾਈਲਾਂ ਵਿੱਚ ਪੰਜਾਬੀ ਅਸਾਨੀ ਨਾਲ਼ ਪੜ੍ਹੀ-ਲਿਖੀ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਵਿੱਚ ਕੰਪਨੀ ਵੱਲੋਂ ਪਹਿਲਾਂ ਤੋਂ ਹੀ ਪੰਜਾਬੀ ਫੋਂਟ ਮੌਜੂਦ ਹੁੰਦਾ ਹੈ। ਪਰ Sony, HTC, Micromax, Lava, Samsung ਆਦਿ ਸਾਰੇ ਮੋਬਾਈਲਾਂ ਵਿੱਚ ਪੰਜਾਬੀ ਫੋਂਟ ਨਾ ਹੋਣ ਕਰਕੇ ਇਨ੍ਹਾਂ ਵਿੱਚ ਪੰਜਾਬੀ ਪੜ੍ਹਨ-ਲਿਖਣ ਦੀ ਸਮੱਸਿਆ ਬਣੀ ਰਹਿੰਦੀ ਹੈ। ਜਦੋਂ ਵੀ ਕੋਈ Whatsapp, Facebook ਜਾਂ ਈਮੇਲ ‘ਤੇ ਪੰਜਾਬੀ ਵਿੱਚ ਸੰਦੇਸ਼ ਭੇਜਦਾ ਹੈ ਤਾਂ ਡੱਬੀਆਂ ਹੀ ਦਿਖਾਈ ਦਿੰਦੀਆਂ ਹਨ। ਪਰ ਇਸ ਸਬੰਧ ਵਿੱਚ ਖੋਜ ਕਰਦੇ ਹੋਏ ਮੈਂ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ ਜੋ ਤਰਤੀਬਵਾਰ ਹੇਠ ਲਿਖੇ ਪੜਾਵਾਂ ਅਨੁਸਾਰ ਹੈ।

  1. ਸਭ ਤੋਂ ਪਹਿਲਾਂ Google Play Store ਜਾਂ ModestJasdeep.wordpress.com ਤੋਂ Gurmukhi Keyboard ਅਤੇ Textgram ਨਾਂ ਦੀਆਂ ਦੋ ਐਪਲੀਕੇਸ਼ਨਾਂ ਡਾਊਨਲੋਡ ਕਰਕੇ ਇੰਸਟਾਲ ਕਰ ਲਵੋ।
  2. Gurmukhi Keyboard ਨੂੰ ਚਲਾਉਣ ਲਈ ਮੋਬਾਈਲ ਦੀ Setting, ਫ਼ਿਰ Language & Keyboard ਵਿੱਚ ਜਾ ਕੇ Keyboard Settings ਦੇ ਨੀਚੇ Gurmukhi Keyboard ਦੇ ਵਿਕਲਪ (ਤਸਵੀਰ ਵਿੱਚ ਨੰਬਰ 1 ਦੇਖੋ) ਨੂੰ ਮਾਰਕ ਕਰ ਦਿਓ। ਹੁਣ ਤੁਸੀਂ ਮੋਬਾਈਲ ਵਿੱਚ ਜਿੱਥੇ ਵੀ ਪੰਜਾਬੀ ਟਾਈਪ ਕਰਨਾ ਚਹੁੰਦੇ ਹੋ ਉਸ Text Box ਵਿੱਚ ਜਾ ਕੇ 2 ਕੁ ਸਕਿੰਟ ਤੱਕ ਉੰਗਲੀ ਨਾਲ਼ ਕਲਿੱਕ ਕਰੀ ਰੱਖੋ। ਇੱਕ ਮੀਨੂ ਖੁਲ੍ਹੇਗਾ। ਉਸ ਵਿੱਚ Input Methods (ਜਾਂ ਤੁਹਾਡੇ ਮੋਬਾਈਲ ਅਨੁਸਾਰ ਇਸੇ ਤਰ੍ਹਾਂ ਦਾ ਕੋਈ ਵਿਕਲਪ ਆਵੇਗਾ) ਦੀ ਚੋਣ ਕਰੋ। ਕੀਬੋਰਡਾਂ ਦੀ ਇੱਕ ਸੂਚੀ ਦਿਖਾਈ ਦੇਵੇਗੀ, ਉਸ ਵਿੱਚੋਂ Gurmukhi Keyboard ਚੁਣੋ। ਤੁਹਾਡੇ ਸਾਮ੍ਹਣੇ ਪੰਜਾਬੀ ਲਿੱਪੀ ਵਾਲ਼ਾ ਕੀਬੋਰਡ ਖੁੱਲ੍ਹ ਜਾਵੇਗਾ। ਇਸ ਕੀਬੋਰਡ ਦੇ Spacebar ਬਟਨ ‘ਤੇ English ਜਾਂ Punjabi ਲਿਖਿਆ ਦਿਖਾਈ ਦੇਵੇਗਾ। ਅਗਰ ਭਾਸ਼ਾ English ਹੋਵੇ ਤਾਂ Spacebar ਨੂੰ ਸਲਾਈਡ ਕਰਨ ‘ਤੇ ਪੰਜਾਬੀ ਭਾਸ਼ਾ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਤੁਸੀਂ Gurmukhi Keyboard ਨਾਲ਼ ਦੋਨਾਂ ਭਾਸ਼ਾਵਾਂ ਵਿੱਚ ਲਿਖ ਸਕਦੇ ਹੋ। ਸਗੋਂ Gurmukhi Keyboard Settings ਵਿੱਚ ਜਾ ਕੇ ਹਿੰਦੀ ਭਾਸ਼ਾ ਨੂੰ ਮਾਰਕ ਕਰਕੇ ਹਿੰਦੀ ਵਿੱਚ ਵੀ ਟਾਈਪ ਕਰ ਸਕਦੇ ਹੋ। ਹੁਣ ਪੰਜਾਬੀ ਵਿੱਚ ਟਾਈਪ ਤਾਂ ਕੀਤਾ ਜਾ ਸਕੇਗਾ ਪਰ Text Box ਵਿੱਚ ਪੰਜਾਬੀ ਦਿਖਾਈ ਦੇਣ ਦੀ ਜਗ੍ਹਾ ਡੱਬੀਆਂ ਹੀ ਦਿਖਾਈ ਦੇਣਗੀਆਂ (ਤਸਵੀਰ ਵਿੱਚ ਨੰਬਰ 1 ਦੇਖੋ)। ਇਸ ਸਮੱਸਿਆ ਦਾ ਹੱਲ ਅਗਲੇ ਪੜਾਅ ਵਿੱਚ ਹੈ।
  3. ਹੁਣ Textgram ਨਾਂ ਦੀ ਐਪਲੀਕੇਸ਼ਨ ਖੋਲ੍ਹੋ। Next ‘ਤੇ ਕਲਿੱਕ ਕਰੋ। ਫ਼ਿਰ Templates(ਤਸਵੀਰ ਵਿੱਚ ਨੰਬਰ 1 ਦੇਖੋ) ‘ਤੇ ਕਲਿੱਕ ਕਰੋ। Templates ਬਟਨ ਦੇ ਉੱਪਰ ਕੁਝ Templates ਖੁੱਲ੍ਹ ਜਾਣਗੀਆਂ। ਓਨ੍ਹਾਂ ਨੂੰ ਉਂਗਲੀ ਨਾਲ਼ ਸੱਜਿਓਂ ਖੱਬੇ ਵੱਲ ਸਲਾੲਈਡ ਕਰੋ। ਨੌਵੇਂ ਕੁ ਨੰਬਰ ‘ਤੇ ਇੱਕ ਲੱਕੜ ਦੇ ਰੰਗ (ਤਸਵੀਰ ਵਿੱਚ ਨੰਬਰ 1 ਦੇਖੋ) ਵਰਗੀ Template ਦੀ ਚੋਣ ਕਰੋ। ਇਸ Template ਦੇ ਖੁੱਲ੍ਹਣ ਤੋਂ ਬਾਅਦ ਸਕਰੀਨ ‘ਤੇ ਡਬਲ ਕਲਿੱਕ(ਤਸਵੀਰ ਵਿੱਚ ਨੰਬਰ 1 ਦੇਖੋ) ਕਰੋ। ਚਿੱਟੇ ਰੰਗ ਦਾ ਇੱਕ Text Box ਖੁੱਲ੍ਹੇਗਾ। ਪੜਾਅ ਨੰਬਰ 2 ਵਿੱਚ ਦਰਸਾਏ ਅਨੁਸਾਰ Gurmukhi Keyboard ਰਾਹੀਂ ਇਸ Text Box ਵਿੱਚ ਪੰਜਾਬੀ ਬੜੀ ਅਸਾਨੀ ਨਾਲ਼ ਟਾਈਪ ਕੀਤੀ ਜਾ ਸਕਦੀ ਹੈ ਜੋ ਕਿ ਹੁਣ ਡੱਬੀਆਂ ਦੀ ਜਗ੍ਹਾ ਪੰਜਾਬੀ ਵਿੱਚ ਹੀ ਦਿਖਾਈ ਦੇਵੇਗੀ। ਆਪਣੀ ਮਨਚਾਹੀ ਪੰਜਾਬੀ ਟਾਈਪ ਕਰੋ। ਟਾਈਪਿੰਗ ਮੁਕੰਮਲ ਹੋਣ ਉਪਰੰਤ ਟਾਈਪ ਕੀਤੀ ਗਈ ਪੰਜਾਬੀ ਲਿਖਤ ਨੂੰ “Select All” ਵਿਕਲਪ ਨਾਲ਼ ਸਿਲੈਕਟ ਕਰੋ। (Select All ਵਿਕਲਪ ਕਿਸੇ ਵੀ ਲਿਖਤ ‘ਤੇ ਉਂਗਲੀ 2 ਕੁ ਸਕਿੰਟ ਦੱਬੇ ਰੱਖਣ ਨਾਲ਼ ਚਾਲੂ ਹੁੰਦਾ ਹੈ।) ਸਿਲੇਕਟ ਕੀਤੀ ਲਿਖਤ ‘ਤੇ ਇੱਕ ਵਾਰ ਫ਼ਿਰ ਕਲਿੱਕ ਕਰਕੇ Copy ਦਾ ਵਿਕਲਪ ਚੁਣੋ ਜਿਸ ਨਾਲ਼ ਤੁਹਾਡੀ ਲਿਖਤ ਕਾਪੀ ਹੋ ਜਾਵੇਗੀ। ਹੁਣ ਤੁਸੀਂ ਆਪਣੀ ਲਿਖਤ ਨੂੰ Email, Facebook ਜਾਂ Whatsapp ‘ਤੇ ਜਾ ਕੇ Text Box ਵਿੱਚ Paste ਕਰਕੇ ਕਿਸੇ ਨੂੰ ਵੀ ਭੇਜ ਸਕਦੇ ਹੋ। Paste ਵਿਕਲਪ Text Box ‘ਚ ਉਂਗ਼ਲੀ 2 ਕੁ ਸਕਿੰਟ ਦਬਾਕੇ ਰੱਖਣ ਨਾਲ਼ ਚਾਲੂ ਕੀਤਾ ਜਾ ਸਕਦਾ ਹੈ।
  4. ਅਗਰ ਤੁਹਾਨੂੰ Whatsapp, Facebook ਜਾਂ Email ‘ਤੇ ਪੰਜਾਬੀ ਵਿੱਚ ਕੋਈ ਸੰਦੇਸ਼ ਆਉਂਦਾ ਹੈ ਜੋ ਕਿ ਡੱਬੀਆਂ ਵਿੱਚ ਦਿਖਾਈ ਦੇਣ ਕਰਕੇ ਪੜ੍ਹਿਆ ਨਹੀਂ ਜਾ ਸਕਦਾ ਤਾਂ ਉਸ ਸੰਦੇਸ਼ ਨੂੰ Copy ਕਰਕੇ ਪੜਾਅ ਨੰਬਰ 3 ਵਿੱਚ ਦੱਸੀ ਗਈ Textgram ਐਪਲੀਕੇਸ਼ਨ ਦੀ Template ਦੇ Text Box ਵਿੱਚ Paste ਕਰਕੇ ਅਸਾਨੀ ਨਾਲ਼ ਪੜ੍ਹਿਆ ਜਾ ਸਕਦਾ ਹੈ।

ਸੋ ਜਿੰਨਾਂ ਐਂਡ੍ਰਾਇਡ ਫ਼ੋਨਾਂ ‘ਚ ਪੰਜਾਬੀ ਪੜ੍ਹਨ-ਲਿਖਣ ਦੀ ਸਮੱਸਿਆ ਹੈ, ਉਹ ਉਪਰੋਕਤ ਵਿਧੀ ਅਨੁਸਾਰ ਅਸਾਨੀ ਨਾਲ਼ ਹੱਲ ਕੀਤੀ ਜਾ ਸਕਦੀ ਹੈ।

ਜਸਦੀਪ ਸਿੰਘ
ਪਿੰਡ ਤੇ ਡਾ.:- ਆਸੀ ਕਲਾਂ
ਲੁਧਿਆਣਾ - 141203
ਮੋ: 95-92-120-120
www.ModestJasdeep.wordpress.com

 

15/06/2014

ਤਸਵੀਰ 1


  ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com