|
|
ਵਿਗਿਆਨ
ਪ੍ਰਸਾਰ |
ਬੱਚੇ ਦੇ ਪਹਿਲੇ ਦੋ ਸਾਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
(26/05/2018) |
|
|
|
|
|
ਬੱਚੇ ਦੇ ਉਮਰ ਦੇ ਪਹਿਲੇ ਦੋ ਸਾਲ ਬਹੁਤ ਮਜ਼ੇਦਾਰ ਹੁੰਦੇ ਹਨ। ਸੋਚਣਾ, ਸਮਝਣਾ,
ਜ਼ਬਾਨ ਦਾ ਆਧਾਰ, ਮਾਪਿਆਂ ਦੇ ਹਾਵ ਭਾਵ, ਰੋਣਾ, ਹੱਸਣਾ, ਡੁਸਕਣਾ ਤੇ ਫਿਰ ਆਪਣੇ ਮਨ
ਅੰਦਰ ਚਲ ਰਹੀ ਹਲਚਲ ਨੂੰ ਜ਼ਾਹਰ ਕਰਨਾ। ਕੁਦਰਤ ਦਾ ਕਮਾਲ ਤਾਂ ਇਹ ਹੈ ਕਿ ਇਸ ਉਮਰ
ਵਿਚ ਬੱਚਾ ਨਾ ਸਿਰਫ਼ ਆਪਣੀ ਸੋਚ ਬਾਰੇ ਸਮਝਾਉਂਦਾ ਹੈ, ਬਲਕਿ ਮਾਪਿਆਂ ਦੀ ਸੋਚ ਨੂੰ
ਅਤੇ ਉਨ੍ਹਾਂ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਵੀ ਕਰਦਾ ਹੈ।
ਇਸੇ ਕਰਕੇ ਪਹਿਲੇ ਸਾਲ ਦੀ ਉਮਰ ਤੋਂ ਹੀ ਬੱਚੇ ਦਾ ਭਾਵਨਾਤਮਕ ਤੇ ਸਮਾਜਿਕ ਵਿਕਾਸ
ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਉਮਰ ਭਰ ਅਸਰ ਛੱਡਦਾ ਹੈ।
ਖੋਜਾਂ ਰਾਹੀਂ ਇਹ
ਸਾਬਤ ਹੋਇਆ ਹੈ ਕਿ ਕੁੱਝ ਵਿਕਾਸ ਮਾਂ ਦੇ ਢਿੱਡ ਅੰਦਰ ਹੀ ਹੋ ਜਾਂਦਾ ਹੈ ਜਿਸ ਉੱਤੇ
ਆਲਾ-ਦੁਆਲਾ, ਮਾਪੇ ਜਾਂ ਦੋਸਤ ਅਸਰ ਨਹੀਂ ਪਾ ਸਕਦੇ। ਇਸੇ ਲਈ ਇੱਕੋ ਘਰ ਵਿਚਲੇ ਦੋ
ਬੱਚਿਆਂ ਦਾ ਸੁਭਾਅ ਤੇ ਵਿਹਾਰ ਵੱਖ ਹੋ ਸਕਦਾ ਹੈ।
ਬਚਪਨ ਵਿਚ ਪੈਂਦੀਆਂ
ਝਿੜਕਾਂ, ਮਾੜਾ ਮਾਹੌਲ, ਮਾਰ ਕੁਟਾਈ ਵੀ ਡੂੰਘਾ ਅਸਰ ਛੱਡਦੇ ਹਨ।
ਨਿੱਕੇ
ਬੱਚੇ ਆਪਣਾ ਗੁੱਸਾ, ਘਬਰਾਹਟ, ਖਿੱਝ ਜਾਂ ਪਿਆਰ ਆਪਣੇ ਚਿਹਰੇ ਦੇ ਹਾਵ-ਭਾਵ ਤੇ
ਸਰੀਰਕ ਹਿਲਜੁਲ ਰਾਹੀਂ ਜ਼ਾਹਰ ਕਰਦੇ ਹਨ। ਕੁੱਝ ਬੱਚੇ ਤਿਊੜੀਆਂ ਪਾ ਕੇ, ਕੁੱਝ ਮੂੰਹ
ਫੇਰ ਕੇ ਜਾਂ ਅੱਖਾਂ ਘੁਮਾ ਕੇ ਜਾਂ ਲੱਤਾਂ ਬਾਹਵਾਂ ਨਾਲ ਪਰਾਂ ਧੱਕ ਕੇ ਆਪਣਾ ਗੁੱਸਾ
ਦਿਖਾ ਦਿੰਦੇ ਹਨ ਤੇ ਕੁੱਝ ਹਲਕੀ ਮੁਸਕਾਨ ਨਾਲ ਸਵਾਗਤ ਕਰਦੇ ਹਨ। ਇਹ ਸਭ ਪਹਿਲੇ ਦੋ
ਜਾਂ ਤਿੰਨ ਮਹੀਨੇ ਦੇ ਬੱਚੇ ਵਿਚ ਵੇਖਿਆ ਜਾ ਸਕਦਾ ਹੈ। ਚੌਥੇ ਮਹੀਨੇ ’ਤੇ ਬੱਚਾ ਕਦੇ
ਕਦਾਈ ਹੱਸ ਵੀ ਪੈਂਦਾ ਹੈ। ਚਾਰ ਤੋਂ ਛੇ ਮਹੀਨੇ ਦਾ ਬੱਚਾ ਗੁੱਸਾ, ਉਦਾਸੀ, ਹੈਰਾਨੀ
ਤੇ ਡਰ ਬਾਰੇ ਜਾਣੂੰ ਹੋ ਜਾਂਦਾ ਹੈ ਤੇ ਆਪਣੇ ਹਾਵ-ਭਾਵਾਂ ਨਾਲ ਇਨ੍ਹਾਂ ਚਾਰਾਂ ਨੂੰ
ਜ਼ਾਹਰ ਕਰਨ ਜੋਗਾ ਵੀ ਹੁੰਦਾ ਹੈ। ਸਿਰਫ਼ ਗੱਲ ਹੁੰਦੀ ਹੈ ਲਾਇਕ ਮਾਂ ਦੀ, ਕਿ ਉਹ ਬੱਚੇ
ਦੇ ਇਨ੍ਹਾਂ ਪ੍ਰਤੱਖ ਦਿਸਦੇ ਲੱਛਣਾਂ ਨੂੰ ਪਛਾਣ ਸਕਦੀ ਹੈ ਜਾਂ ਨਹੀਂ। ਜੇ ਮਾਂ ਬੱਚੇ
ਦੇ ਸੁਭਾਅ ਨੂੰ ਸਮਝ ਲਵੇ ਤੇ ਉਸੇ ਅਨੁਸਾਰ ਬੱਚੇ ਨੂੰ ਸਹਿਜ ਕਰ ਸਕੇ ਤਾਂ ਬੱਚਾ
ਆਗਿਆਕਾਰੀ, ਸਹਿਯੋਗੀ ਅਤੇ ਲਾਡ ਜਤਾਉਣ ਵਾਲਾ ਬਣ ਜਾਂਦਾ ਹੈ। ਪਰ ਜੇ ਬੱਚੇ ਤੋਂ
ਅਣਜਾਣ ਬਣੀ ਰਹੇ ਤੇ ਆਪਣੇ ਕੰਮਾਂ ਵਿਚ ਉਲਝੀ ਰਹੇ ਤਾਂ ਬੱਚਾ ਵੀ ਆਪਣਿਆਂ ਖ਼ਾਸ ਕਰ,
ਮਾਂ ਤੋਂ ਹਲਕੀ ਦੂਰੀ ਬਣਾ ਲੈਂਦਾ ਹੈ ਕਿ ਜੇ ਇਨ੍ਹਾਂ ਨੂੰ ਮੇਰੀ ਪਰਵਾਹ ਨਹੀਂ ਤਾਂ
ਫੇਰ ਮੈਂ ਵੀ ਕਿਉਂ ਇਨ੍ਹਾਂ ਨਾਲ ਸਾਂਝ ਗੰਢਾਂ!
ਪੰਜਵੇਂ ਮਹੀਨੇ ਤੋਂ ਬਾਅਦ
ਬੱਚੇ ਦਾ ਦਿਮਾਗ਼ ਆਪਣੇ ਪਰਾਏ ਵਿਚ ਫਰਕ ਸਮਝਣ ਲੱਗ ਪੈਂਦਾ ਹੈ ਤੇ ਕਿਸੇ ਓਪਰੇ ਵੱਲੋਂ
ਚੁੱਕੇ ਜਾਣ ਉੱਤੇ ਰੋਂਦਾ ਵੀ ਹੈ ਜਾਂ ਪਾਸਾ ਮੋੜ ਕੇ ਨਰਾਜ਼ਗੀ ਜ਼ਾਹਰ ਕਰ ਦਿੰਦਾ ਹੈ।
ਜੇ ਪਿਆਰ ਨਾਲ ਗੱਲਾਂ ਉੱਤੇ ਪੋਲੀ ਚੂੰਡੀ ਮਾਰੀ ਜਾਵੇ ਤਾਂ ਓਪਰੇ ਬੰਦੇ ਨਾਲ ਗੁੱਸਾ
ਜ਼ਾਹਰ ਕਰਦਿਆਂ ਬੱਚਾ ਚੀਕ ਚੰਘਾੜਾ ਮਚਾ ਸਕਦਾ ਹੈ। ਜੇ ਕਿਤੇ ਜ਼ਬਰਦਸਤੀ ਦੂਜਾ ਜਣਾ
ਚੁੱਕ ਲਵੇ, ਫੇਰ ਤਾਂ ਰਬ ਹੀ ਰਾਖਾ!
ਦਿਮਾਗ਼ ਦੇ ਵਿਕਾਸ ਦੀ ਗੱਲ ਵੇਖੋ, ਕਿ
ਚੌਥੇ ਮਹੀਨੇ ਦੀ ਉਮਰ ਉੱਤੇ ਦੂਜਿਆਂ ਵੱਲੋਂ ਜਤਾਏ ਜਾਂਦੇ ਵਿਹਾਰ ਨੂੰ ਦਿਮਾਗ਼ ਵਿਚ
ਵਸਾ ਕੇ, ਸਮਝ ਕੇ, ਛੇਵੇਂ ਮਹੀਨੇ ਦੀ ਉਮਰ ਤਕ ਬੱਚੇ ਉਸੇ ਤਰ੍ਹਾਂ ਨਕਲ ਲਾਹੁਣ ਯੋਗ
ਬਣ ਜਾਂਦੇ ਹਨ।
ਇਸ ਤੋਂ ਬਾਅਦ ਹੌਲੀ-ਹੌਲੀ ਬੱਚਾ ਆਪਣਿਆਂ ਨਾਲ ਖ਼ਾਸ ਕਰ
ਉਨ੍ਹਾਂ ਨਾਲ, ਜੋ ਉਸ ਨਾਲ ਪਿਆਰ ਜਤਾਉਂਦੇ ਹੋਣ, ਡੂੰਘੀ ਸਾਂਝ ਗੰਢ ਲੈਂਦਾ ਹੈ।
ਇਨਸਾਨੀ ਦਿਮਾਗ਼ ਦਾ ਕਮਾਲ ਵੇਖੋ ਕਿ ਇਕ ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ
ਅਧੂਰਾ ਬਣਦਾ ਦਿਮਾਗ਼ ਵੀ ਪਿਆਰ ਤੇ ਨਫ਼ਰਤ ਵਿਚਲੀਆਂ ਤਰੰਗਾਂ ਨੂੰ ਪਛਾਣ ਕੇ ਉਸ ਦਾ
ਵਾਪਸ ਜਵਾਬੀ ਹੁੰਗਾਰਾ ਭਰਨ ਯੋਗ ਬਣ ਜਾਂਦਾ ਹੈ। ਸੋਚ ਕੇ ਵੇਖੀਏ ਕਿ ਪੂਰਾ ਬਣਿਆ
ਦਿਮਾਗ਼ ਪਿਆਰ ਨਾਲ ਕਿੰਨਾ ਤਬਦੀਲ ਕੀਤਾ ਜਾ ਸਕਦਾ ਹੋਵੇਗਾ!
ਅੱਠਵੇਂ ਤੋਂ
ਦੱਸਵੇਂ ਮਹੀਨੇ ਦਾ ਬੱਚਾ ਆਪਣੇ ਮਾਂ ਜਾਂ ਪਿਓ ਦਾ ਨੇੜੇ ਨਾ ਹੋਣਾ ਮਹਿਸੂਸ ਕਰ ਕੇ
ਘਬਰਾਹਟ ਜ਼ਾਹਰ ਕਰਦਿਆਂ ਡਰ ਦਾ ਇਹਸਾਸ ਪਾਲ ਲੈਂਦਾ ਹੈ।
ਇਹ ਡਰ ਜਾਂ ਘਬਰਾਹਟ
ਇਸ ਗ਼ੱਲ ਉੱਤੇ ਨਿਰਭਰ ਕਰਦੀ ਹੈ ਕਿ ਬੱਚਾ ਡਰਪੋਕ ਹੈ ਜਾਂ ਹਿੰਮਤ ਵਾਲਾ ਤੇ ਉਸ ਨੂੰ
ਆਪਣਿਆਂ ਕੋਲੋਂ ਪਿਆਰ ਮਿਲ ਰਿਹਾ ਹੈ ਕਿ ਝਿੜਕਾਂ। ਸੋ ਬੱਚਾ ਬਹੁਤ ਜ਼ੋਰ ਦੀ ਚੀਕਾਂ
ਮਾਰ ਕੇ ਰੋ ਸਕਦਾ ਹੈ, ਹਲਕਾ ਸੁਬਕ ਸਕਦਾ ਹੈ ਜਾਂ ਬਿਲਕੁਲ ਚੁੱਪ ਹੋ ਕੇ ਸਹਿਮ ਕੇ
ਦੁਬਕ ਸਕਦਾ ਹੈ।
ਨੌਂ ਤੋਂ ਦਸ ਮਹੀਨੇ ਦਾ ਬੱਚਾ ਉਦਾਸੀ, ਖੁਸ਼ੀ, ਗੁੱਸਾ,
ਨਫ਼ਰਤ ਆਦਿ ਨੂੰ ਸਮਝ ਕੇ 11 ਮਹੀਨੇ ਦੀ ਉਮਰ ਉੱਤੇ ਵਾਪਸ ਉਂਜ ਦਾ ਹੀ ਵਿਹਾਰ ਅਪਣਾ
ਲੈਂਦਾ ਹੈ। ਇੱਕ ਸਾਲ ਦੀ ਉਮਰ ਉੱਤੇ ਈਰਖਾ ਦਾ ਪਹਿਲਾ ਬੀਜ ਦਿਮਾਗ਼ ਅੰਦਰ ਉਪਜਦਾ ਹੈ।
ਇਸ ਤੋਂ ਪਹਿਲਾਂ ਬੱਚੇ ਨੂੰ ਈਰਖਾ ਬਾਰੇ ਸਮਝ ਨਹੀਂ ਹੁੰਦੀ। ਇਸ ਈਰਖਾ ਨੇ ਕਿੰਨਾ
ਘਣਾ ਦਰਖ਼ਤ ਬਣਨਾ ਹੈ, ਇਸ ਉੱਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਮਾਪਿਆਂ ਨੇ ਕਿਹੋ
ਜਿਹਾ ਮਾਹੌਲ ਬਖ਼ਸ਼ਿਆ ਹੈ।
13 ਮਹੀਨੇ ਤੋਂ 18 ਮਹੀਨੇ ਤਕ ਬੱਚੇ ਦਾ ਮਾਪਿਆਂ
ਨਾਲ ਸੰਬੰਧ ਹੋਰ ਡੂੰਘਾ ਹੋ ਜਾਂਦਾ ਹੈ। ਹੁਣ ਤੱਕ ਉਸ ਨੂੰ ਏਨੀ ਕੁ ਸਮਝ ਆਉਣ ਲੱਗ
ਪੈਂਦੀ ਹੈ ਕਿ ਜੇ ਮਾਪੇ ਆਲੇ-ਦੁਆਲੇ ਨਹੀਂ ਹਨ ਤਾਂ ਵੀ ਗੁੰਮ ਨਹੀਂ ਹੋਏ, ਕਿਤੇ ਨਾਲ
ਵਾਲੇ ਕਮਰੇ ਵਿਚ ਹੀ ਹੋਣਗੇ! ਇਸੇ ਉਮਰ ਵਿਚ ਬੱਚਾ ਆਪਣੇ ਮਾਪਿਆਂ ਦੀ ਗ਼ੈਰਹਾਜ਼ਰੀ ਵਿਚ
ਰੋਣ ਪਿੱਟਣ ਦੀ ਥਾਂ ਕਿਸੇ ਟੈਡੀ, ਕੰਬਲ, ਗੁੱਡੀ, ਆਦਿ ਵਿਚ ਆਪਣਾ ਸਾਥੀ ਲੱਭ ਲੈਂਦਾ
ਹੈ। ਉਸੇ ਨਾਲ ਆਪਣੇ ਆਪ ਨੂੰ ਡੂੰਘੇ ਰਿਸ਼ਤੇ ਨਾਲ ਬੰਨ੍ਹ ਕੇ ਬੱਚਾ ਸਹਿਜ ਮਹਿਸੂਸ
ਕਰਨ ਲੱਗ ਪੈਂਦਾ ਹੈ। ਪਰ ਜਦੋਂ ਬੱਚੇ ਦੇ ਅਜਿਹੇ ਟੈਡੀ ਜਾਂ ਗੁੱਡੀ ਜਾਂ ਕੰਬਲ ਆਦਿ
ਨੂੰ ਪਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਬੱਚਾ ਹਾਲ ਪਾਹਰਿਆ ਮਚਾ ਦਿੰਦਾ ਹੈ,
ਜਿਵੇਂ ਉਸ ਕੋਲੋਂ ਉਸ ਦੀ ਪੂਰੀ ਜਾਇਦਾਦ ਖੋਹੀ ਜਾ ਰਹੀ ਹੋਵੇ। ਇਸੇ ਸਮੇਂ ਬੱਚੇ ਨੂੰ
ਝੂਠੀ ਮੂਠੀ ਰੋ ਕੇ ਸਾਰਿਆਂ ਵੱਲੋਂ ਪੁਚਕਾਰਿਆ ਜਾਣਾ ਚੰਗਾ ਲੱਗਣ ਲੱਗ ਪੈਂਦਾ ਹੈ ਤੇ
ਉਹ ਆਪਣੀ ‘ਮੈਂ’ ਨੂੰ ਪੱਠੇ ਪਾਉਣਾ ਸਿੱਖ ਜਾਂਦਾ ਹੈ।
ਇਸੇ ਦੌਰਾਨ ਝੂਠ
ਬੋਲਣ ਦਾ ਬੀਜ ਅਚਨਚੇਤ ਹੀ ਬੱਚੇ ਦੇ ਮਨ ਅੰਦਰ ਪਨਪ ਪੈਂਦਾ ਹੈ। ਉਸ ਨੂੰ ਸਮਝ ਆ
ਜਾਂਦੀ ਹੈ ਕਿ ਜੇ ਝੂਠ ਮੂਠ ਦਾ ਰੋਣਾ ਵੀ ਰੋਇਆ ਜਾਏ ਤਾਂ ਮਾਪੇ ਝਟਪਟ ਭੱਜ ਕੇ ਚੁੱਕ
ਕੇ ਪਿਆਰ ਕਰਦੇ ਹਨ। ਬਸ, ਫਿਰ ਕੀ ਹੈ! ਬੱਚਾ ਅਨੇਕ ਵਾਰ ਅਜ਼ਮਾਉਂਦਾ ਹੈ ਤੇ ਹਰ ਵਾਰ
ਇਹ ਗੱਲ ਪਕਿਆਈ ਫੜਦੀ ਜਾਂਦੀ ਹੈ।
ਲਗਭਗ 21 ਮਹੀਨਿਆਂ ਦੀ ਉਮਰ ਉੱਤੇ ਪਹੁੰਚ
ਕੇ ਅਜਿਹੀਆਂ ਕੁੱਝ ਜ਼ਿੱਦਾਂ ਬੱਚਾ ਛੰਡ ਦਿੰਦਾ ਹੈ ਬਸ਼ਰਤੇ ਕਿ ਮਾਪੇ ਉਸ ਨੂੰ ਲੋੜੋਂ
ਵਧ ਲਾਡ ਕਰਦਿਆਂ ਉਸਦੇ ਮਨ ਵਿਚ ਹੋਰ ਜ਼ਿੱਦ ਕਰਨ ਤੇ ਝੂਠ ਮੂਠ ਦੇ ਰੋਣ ਦੀ ਆਦਤ ਨਾ
ਪਾ ਦੇਣ ਤਾਂ !
ਜੇ ਉਸ ਨੂੰ ਰਤਾ ਕੁ ਖੁੱਲਾ ਛੱਡਿਆ ਜਾਏ ਤੇ ਆਪਣੀ ਛਤਰ ਛਾਂ
ਤੋਂ ਪਰ੍ਹਾਂ ਰੱਖਿਆ ਜਾਏ ਤਾਂ ਬੱਚਾ ਛੇਤੀ ਆਪਣੇ ਆਪ ਜੋਗਾ ਬਣ ਜਾਂਦਾ ਹੈ।
ਲਗਭਗ ਦੋ ਸਾਲ ਦਾ ਹੁੰਦਿਆਂ ਬੱਚਾ ਆਪਣੀਆਂ ਲੋੜਾਂ ਸਮਝ ਲੈਂਦਾ ਹੈ ਤੇ ਉਨ੍ਹਾਂ ਨੂੰ
ਹਾਸਲ ਕਰਨ ਦਾ ਢੰਗ ਵੀ। ਇਹ ਉਮਰ ਬਹੁਤ ਨਾਜ਼ੁਕ ਹੁੰਦੀ ਹੈ ਕਿਉਂਕਿ ਜੇ ਬੱਚੇ ਦੀ ਹਰ
ਜ਼ਿੱਦ ਅੱਗੇ ਗੋਡੇ ਟੇਕ ਦਿੱਤੇ ਜਾਣ ਜਾਂ ਲਾਡ ਲਡਾਉਂਦਿਆਂ ਬੇਲੋੜੀਆਂ ਮੰਗਾਂ ਮੰਨ
ਲਈਆਂ ਜਾਣ ਤਾਂ ਬੱਚਾ ਪੂਰਾ ਜ਼ਿੱਦੀ ਤੇ ਅੜਬ ਬਣ ਜਾਂਦਾ ਹੈ।
ਇਸ ਉਮਰ ਵਿਚ
ਝਿੜਕਣ ਨਾਲੋਂ ਪਿਆਰ ਤੇ ਤਰਕ ਨਾਲ ਗ਼ੱਲ ਸਮਝਾਉਣ ਦਾ ਜਤਨ ਕੀਤਾ ਜਾਵੇ ਤਾਂ ਬੱਚਾ
ਸਿਆਣਾ ਤੇ ਆਖੇ ਲੱਗਣ ਵਾਲਾ ਬਣ ਜਾਂਦਾ ਹੈ। ਮਿਸਾਲ ਵਜੋਂ, ਜੇ ਬੱਚਾ ਪੌੜੀਆਂ ਚੜ੍ਹਨ
ਦੀ ਜ਼ਿੱਦ ਕਰ ਰਿਹਾ ਹੋਵੇ ਤਾਂ ਸਿਰਫ਼ ਝਿੜਕ ਕੇ ਜਾਂ ਉਸ ਦੀ ਜ਼ਿੱਦ ਅੱਗੇ ਝੁੱਕਣ
ਨਾਲੋਂ ਵਧੀਆ ਤਰੀਕਾ ਹੈ-ਚੱਲ ਸ਼ਾਬਾਸ਼, ਪਰ ਮੈਨੂੰ ਵੀ ਚੜ੍ਹਨਾ ਸਿਖਾ, ਮੇਰਾ ਹੱਥ ਫੜ
ਕੇ ਮੈਨੂੰ ਨਾਲ ਲੈ ਜਾ ! ਬੱਚੇ ਨੂੰ ਲੱਗੇਗਾ ਮੈਂ ਜ਼ਿਆਦਾ ਸਿਆਣਾ ਤੇ ਵੱਡਾ ਹੋ ਗਿਆ
ਹਾਂ ਤੇ ਕਿਸੇ ਦਾ ਜ਼ਿੰਮਾ ਵੀ ਚੁੱਕ ਸਕਦਾ ਹਾਂ। ਜਦ ਕਿ ਬਹਾਨੇ ਸਿਰ ਬੱਚੇ ਦੇ ਹੱਥ
ਵਿਚ ਆਪਣਾ ਹੱਥ ਫੜਾ ਕੇ ਉਸ ਨੂੰ ਸੁਰੱਖਿਅਤ ਕਰ ਲਿਆ ਗਿਆ।
ਇਸੇ ਉਮਰ ਵਿਚ
ਬੱਚਾ ਆਪਣੀ ਗ਼ਲਤੀ ਉੱਤੇ ਮੁਆਫ਼ੀ ਮੰਗਣ ਯੋਗ ਵੀ ਬਣ ਜਾਂਦਾ ਹੈ। ਆਪਣੀ ਗ਼ਲਤੀ ਉੱਤੇ
ਸ਼ਰਮਿੰਦਾ ਵੀ ਹੁੰਦਾ ਹੈ। ਇਹ ਦੋਵੇਂ ਗ਼ੱਲਾਂ ਦਿਮਾਗ਼ ਦੇ ਵਿਕਾਸ ਵਿਚ ਬਹੁਤ ਮਹੱਤਾ
ਰਖਦੀਆਂ ਹਨ। ਜੇ ਮਾਪੇ ਇਸ ਇਹਸਾਸ ਨੂੰ ਪੂਰਾ ਪਨਪ ਲੈਣ ਦੇਣ ਤੇ ਉਸ ਨੂੰ ਆਪਣੀ ਕੀਤੀ
ਗ਼ਲਤੀ ਉੱਤੇ ਪਰਦਾ ਪਾ ਦੇਣ ਨਾਲੋਂ ਮੁਆਫ਼ੀ ਮੰਗਣ ਲਈ ਤਿਆਰ ਕਰ ਦੇਣ ਤਾਂ ਬੱਚਾ ਬਹੁਤ
ਵਧੀਆ ਸ਼ਖਸੀਅਤ ਵਾਲਾ ਇਨਸਾਨ ਬਣ ਸਕਦਾ ਹੈ।
ਗੱਲ ਬਚੀ ਜ਼ਬਾਨ ਦੇ ਵਿਕਾਸ ਦੀ!
ਦੋ ਸਾਲ ਦਾ ਬੱਚਾ ਮਾਂ ਤੇ ਪਿਓ ਵੱਲੋਂ ਬੋਲੇ ਜਾ ਰਹੇ ਸ਼ਬਦਾਂ ਨੂੰ ਪੂਰੀ ਤਰ੍ਹਾਂ
ਸਮੋ ਕੇ ਆਪਣੇ ਨਵੇਂ ਸ਼ਬਦ ਘੜਨ ਲੱਗ ਪੈਂਦਾ ਹੈ। ਮਸਲਨ ਕੰਬਲ ਨੂੰ ‘ਮੇਰਾ ਤੰਬਾ’ ਜਾਂ
‘ਮੇਰਾ ਬੂਬਾ’ ਕਹਿ ਕੇ ਸੰਬੋਧਨ ਕਰ ਸਕਦਾ ਹੈ। ਇੰਜ ਹੀ ਆਪਣੇ ਟੈਡੀ ਜਾਂ ਗੁੱਡੀ ਨੂੰ
‘ਮੰਨਾ’ ਜਾਂ ‘ਗੁੱਗਾ’ ਆਦਿ ਸ਼ਬਦ ਵਰਤਣ ਨਾਲ ਉਹ ਮਾਂ ਬੋਲੀ ਨਾਲ ਆਪਣੀ ਸਾਂਝ ਡੂੰਘੀ
ਕਰ ਰਿਹਾ ਹੁੰਦਾ ਹੈ।
ਕੁੱਝ ਬੱਚੇ ਡੇਢ ਕੁ ਸਾਲ ਉੱਤੇ ਇੱਕੋ ਸ਼ਬਦ ਨਾਲ
ਆਪਣੀਆਂ ਦੋ ਜਾਂ ਤਿੰਨ ਪਿਆਰੀਆਂ ਚੀਜ਼ਾਂ ਨੂੰ ਸੰਬੋਧਨ ਕਰਨ ਲੱਗ ਪੈਂਦੇ ਹਨ। ਮਸਲਨ
ਕੰਬਲ, ਟੈਡੀ, ਪਾਣੀ, ਬੌਲ, ਆਦਿ ਸਾਰਿਆਂ ਨੂੰ ਹੀ ‘ਬੂਬਾ’ ਜਾਂ ‘ਪੱਪਾ’ ਜਾਂ
‘ਤੀਤੀ’, ‘ਤੰਬਾ’ ਆਦਿ।
ਇਸ ਤੋਂ ਬਾਅਦ ਦੋ ਜਾਂ ਤਿੰਨ ਸ਼ਬਦ ਹੋਰ ਦੋ ਕੁ ਸਾਲ
ਤਕ ਪਹੁੰਚਦਿਆਂ ਬੱਚਾ ਆਪਣੇ ਆਪ ਹੀ ਜੋੜ ਲੈਂਦਾ ਹੈ। ਮਿਸਾਲ ਵਜੋਂ-ਤੰਬਾ ਨੈਨੈ
(ਕੰਬਲ ਲੈਣੈ), ਤੀਤੀ ਪੀ (ਪਾਣੀ ਪੀਣੈ), ਆਦਿ। ਵਿਗਿਆਨਿਕ ਪੱਖੋਂ ਸਾਬਤ ਹੋਇਆ ਪੱਖ
ਹੈ ਕਿ ਆਪਣੀ ਬਣਾਈ ਸ਼ਬਦਾਵਲੀ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਬੋਲਣਾ ਦਿਮਾਗ਼ ਦੇ
ਵਧੀਆ ਤਰੀਕੇ ਵਿਕਸਿਤ ਹੋਣ ਦੀ ਪਹਿਲੀ ਪੌੜੀ ਹੈ। ਇਸ ਤੋਂ ਬਾਅਦ ਤੰਦਾਂ ਹੋਰ ਪੀਡੀਆਂ
ਹੋਣ ਲੱਗ ਪੈਂਦੀਆਂ ਹਨ। ਬੱਚਾ ਆਪਣੇ ਆਪ ਨੂੰ ਇਕ ਸੁਰੱਖਿਅਤ ਮਾਹੌਲ ਵਿਚ ਸਮਝਣ ਲੱਗ
ਪੈਂਦਾ ਹੈ ਜੋ ਉਸ ਦੀਆਂ ਲੋੜਾਂ ਸਮਝਦੇ ਹਨ। ਅਜਿਹਾ ਮਹਿਸੂਸ ਹੁੰਦੇ ਸਾਰ ਉਸ ਦੇ
ਦਿਮਾਗ਼ ਅੰਦਰ ਚੰਗੇ ਹਾਰਮੋਨ ਨਿਕਲਣ ਲੱਗ ਪੈਂਦੇ ਹਨ ਜਿਸ ਨਾਲ ਬੱਚਾ ਡੂੰਘੀ ਨੀਂਦਰ
ਵੀ ਲੈਂਦਾ ਹੈ, ਖਾਣਾ ਵੀ ਠੀਕ ਖਾਂਦਾ ਹੈ ਤੇ ਜ਼ਿੱਦੀ ਵੀ ਘੱਟ ਬਣਦਾ ਹੈ।
ਹੁਣ ਕੋਈ ਸੋਚ ਕੇ ਵੇਖੇ ਕਿ ਅਜਿਹੀ ਸਾਂਝ ਇਕ ਜਰਮਨ ਬੱਚਾ ਆਪਣੀ ਮਾਂ ਬੋਲੀ ਅਤੇ
ਸੱਭਿਆਚਾਰ ਨਾਲ ਗੰਢ ਰਿਹਾ ਹੋਵੇ ਤਾਂ ਉਸੇ ਦਾ ਇਕ ਰਿਸ਼ਤੇਦਾਰ ਉਸ ਨੂੰ ਹਿੰਦੀ ਜ਼ਬਾਨ
ਪੜ੍ਹਾਉਣ ਦੀ ਜ਼ਿੱਦ ਫੜ ਲਵੇ ਤਾਂ ਕੀ ਹਸ਼ਰ ਹੋਵੇਗਾ?
ਦਿਮਾਗ਼ ਵਿੱਚੋਂ
ਪੁੰਗਰਦੀਆਂ ਨਿੱਕੀਆਂ ਤਰੰਗਾਂ ਨੂੰ ਅੱਧ ਵਿਚਾਲੇ ਰੋਕਣ ਦਾ ਨਤੀਜਾ ਹੋਵੇਗਾ ਕਿ ਨਾ
ਤਾਂ ਬੱਚਾ ਪਹਿਲੀ ਜ਼ਬਾਨ ਨਾਲ ਪੀਡੀ ਸਾਂਝ ਗੰਢ ਸਕੇਗਾ ਤੇ ਨਾ ਹੀ ਨਵੀਂ ਜ਼ਬਾਨ ਨਾਲ,
ਜੋ ਉਸਨੇ ਮਾਂ ਦੇ ਢਿੱਡ ਅੰਦਰ ਸੁਣੀ ਹੀ ਨਹੀਂ !
ਅਜਿਹੇ ਬੱਚੇ ਦੇ ਮਾਨਸਿਕ
ਵਿਕਾਸ ਵਿਚ ਹਲਕਾ ਵਿਗਾੜ ਹੋਣਾ ਲਾਜ਼ਮੀ ਹੈ। ਕੁੱਝ ਇਹੋ ਜਿਹਾ ਹੀ ਹਾਲ ਪੰਜਾਬ
ਅੰਦਰਲੇ ਨਿੱਕੇ ਅਣਭੋਲ ਬੱਚਿਆਂ ਦੇ ਦਿਮਾਗ਼ਾਂ ਨਾਲ ਹੋਣ ਵਾਲਾ ਹੈ ਜਿਨ੍ਹਾਂ ਨੂੰ
ਜਬਰੀ ਪੰਜਾਬੀ ਜ਼ਬਾਨ ਦੀਆਂ ਤਰੰਗਾਂ ਨਾਲ ਮੋਹ ਤੋੜਨ ਬਾਅਦ ਅੰਗਰੇਜ਼ੀ ਜ਼ਬਾਨ ਨਾਲ ਜੋੜਨ
ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਭ ਤੋਂ ਵਧ ਖ਼ਤਰਨਾਕ ਇਹ ਰੁਝਾਨ ਇਸ
ਲਈ ਵੀ ਹੈ ਕਿ ਇਸ ਸਭ ਜਾਣਕਾਰੀ ਤੋਂ ਅਣਭਿੱਜ ਜਿਹੜੇ ਅਜਿਹੇ ਕਾਨੂੰਨ ਬਣਾ ਰਹੇ ਹਨ,
ਉਹ ਪੰਜਾਬੀ ਸੱਭਿਆਚਾਰ ਤੇ ਜ਼ਬਾਨ ਨਾਲ ਤਾਂ ਧ੍ਰੋਹ ਕਮਾ ਹੀ ਰਹੇ ਹਨ ਤੇ ਇਸ ਭੁਲੇਖੇ
ਵਿਚ ਵੀ ਬੈਠੇ ਹਨ ਕਿ ਕੋਈ ਚੀਨ ਜਾਂ ਫਰਾਂਸ ਜਾਂ ਜਰਮਨੀ ਦਾ ਸਕੂਲ ਆਪਣੀ ਪਹਿਲੀ
ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਏਗਾ।
ਇਸ ਖ਼ਤਰੇ ਤੋਂ ਅਣਭਿੱਜ
ਜਿਹੜਾ ਗੱਦੀਧਾਰੀ ਇਹ ਸੋਚ ਕੇ ਬੱਠਾ ਹੈ ਕਿ ਸਾਰੇ ਪੰਜਾਬੀਆਂ ਨੂੰ ਕਨੇਡਾ ਅਮਰੀਕਾ
ਧੱਕਣ ਲਈ ਅੰਗਰੇਜ਼ੀ ਜ਼ਬਾਨ ਰਟਾਉਣੀ ਜ਼ਰੂਰੀ ਹੈ, ਉਸਨੂੰ ਇਹ ਖਿਆਲ ਕਿਉਂ ਨਹੀਂ ਆਉਂਦਾ
ਕਿ ਉਸ ਦੀਆਂ ਪੁਸ਼ਤਾਂ ਨੇ ਪੰਜਾਬੀਆਂ ’ਤੇ ਹੀ ਰਾਜ ਕਰਨਾ ਹੈ। ਜੇ ਪੰਜਾਬੀ ਰਹੇ ਹੀ
ਨਾ, ਤਾਂ ਬਿਹਾਰ ਤੋਂ ਆ ਕੇ ਵੱਸੇ ਲੋਕਾਂ ਨੇ ਬਿਹਾਰੀ ਰਾਜੇ ਲਿਆਉਣੇ ਹਨ। ਜੇ ਏਨੀ
ਕੁ ਗੱਲ ਸਭ ਨੂੰ ਸਮਝ ਆ ਜਾਵੇ ਤਾਂ ਨਾ ਨਿਕੜੇ ਬਾਲਾਂ ਨਾਲ ਕੋਈ ਧ੍ਰੋਹ ਕਮਾਏਗਾ, ਨਾ
ਪੰਜਾਬੀ ਬੋਲੀ ਤੇ ਸੱਭਿਆਚਾਰ ਦੀਆਂ ਜੜ੍ਹਾਂ ’ਚ ਕੋਈ ਤੇਲ ਪਾਏਗਾ ਤੇ ਨਾ ਹੀ ਰਾਜ
ਕਰਨ ਵਾਲਿਆਂ ਨੂੰ ਆਪਣਾ ਰਾਜ ਪਾਟ ਕਿਸੇ ਹੋਰ ਹੱਥ ਦੇਣਾ ਪਵੇਗਾ।
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
|
|
|
ਭਾਰਤੀ ਪਰੰਪਰਾ ਵਿਚ ਵਿਗਿਆਨਕ
ਤਰਕ:
ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ |
|
ਬੱਚੇ
ਦੇ ਪਹਿਲੇ ਦੋ ਸਾਲ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਭਰੂਣ
ਉਬਾਸੀ ਕਿਉਂ ਲੈਂਦੇ ਹਨ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਹਿੰਗ
ਦੇ ਫ਼ਾਇਦੇ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਔਰਤਾਂ
ਤੇ ਬੱਚੀਆਂ ਦੀ ਸੁੰਨਤ ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਦੇਸੀ
ਘਿਓ ਤੋਂ ਪਰਹੇਜ਼ ਕਿਉਂ? ਡਾ: ਹਰਸ਼ਿੰਦਰ
ਕੌਰ, ਐਮ ਡੀ, ਪਟਿਆਲਾ |
ਕੀ
ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭੈ
ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਚਮਤਕਾਰੀ
ਚੁਕੰਦਰ ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਦਿਲ
ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਰ
ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੇਰੀ
ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਗਰਟ
ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਵਾ
ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪੰਜਾਬੀਓ,
ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੈਠੇ
ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕਿਉਂ
ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਨਾਂ
ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਿਆਰ
ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਜਿਗਿਆਸਾ
ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਰਾਗੀ
ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉੱਚੀਆਂ
ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
“ਸੂਰਜੁ
ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ |
ਨਾਸ਼ਤੇ
ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
50
ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਦਿਲ
ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਟਾਕਿਆਂ
ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਰਦਾਂ
ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤੇਜ਼
ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭਵਤੀ
ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਬੱਚੇ
ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਭਾਰਤ
ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਦਬਾਅ
ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
(ਪੰਯੂਪ) |
ਪੰਜਾਬੀ
ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ |
ਸਵਾਲ
ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਨੋਬਲ
ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਾਹਵਾਰੀ
ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਕੀਪੀਡੀਆ
ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ |
ਟੈਲੀਸਕੋਪ
ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ |
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮਤੀਰਾ
: ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ |
ਭੂਚਾਲ
ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ |
ਗਰਮੀ
ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ
ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ |
PippalLabs.com
ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ |
ਪੰਜਾਬੀਆਂ
ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਕੈਂਸਰ
ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਗਰਭ
ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਣੀ
ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹਜ਼ਾਰਾਂ
ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਸੜਕ
ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਆਓ
ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਾਰੇ
ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਨੀਂਦਰ
ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਵਿਗਿਆਨਕ
ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ |
ਸਿਰਫ਼
120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ'
ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਤਣਾਓ
ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਉਹ
ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਪਰਮਾਣੂ
ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ |
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|