ਵਿਗਿਆਨ ਪ੍ਰਸਾਰ

ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਮੇਰੇ ਲੇਖ ਪੜ੍ਹ ਕੇ ਮੈਨੂੰ ਇਕ ਪਚਵੰਜਾ ਕੁ ਸਾਲ ਦੀ ਔਰਤ ਦੀ ਚਿੱਠੀ ਮਿਲੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ। ਮੈਂ ਉਸ ਨੂੰ ਅਗਲੇ ਹੀ ਐਤਵਾਰ ਸ਼ਾਮ ਦਾ ਵਕਤ ਦੇ ਦਿੱਤਾ। ਉਹ ਔਰਤ ਮੈਨੂੰ ਮਿਲ ਕੇ ਆਪਣੀ ਰਾਮ ਕਹਾਣੀ ਸੁਣਾਉਣ ਦੀ ਇਛੁੱਕ ਸੀ।

ਆਪਣੇ ਬਾਰੇ ਦੱਸਣ ਤੋਂ ਪਹਿਲਾਂ ਉਸ ਔਰਤ ਨੇ ਬਾਬਾ ਫ਼ਰੀਦ ਦੀ ਇਕ ਤੁਕ ਕਹੀ,

“ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥
ਫਰੀਦਾ ਜਿਤੁ ਤਨਿ ਬਿਰਹੁ ਨ ਉਪਜੈ ਸੋ ਤਨੁ ਜਾਣੁ ਮਸਾਨੁ॥”

ਫੇਰ ਉਹ ਕਹਿਣ ਲੱਗੀ, ‘ਮੇਰੀ ਜ਼ਿੰਦਗੀ ਉੱਪਰ ਤਾਂ ਕੋਈ ਵੀ ਜਣਾ ਕਿਤਾਬ ਲਿਖ ਸਕਦਾ ਹੈ। ਮੈਂ ਅੱਠ ਕੁ ਸਾਲਾਂ ਦੀ ਸਾਂ ਜਦੋਂ ਮੇਰੇ ਪਿਤਾ ਦੀ ਕੈਂਸਰ ਨਾਲ ਮੌਤ ਹੋ ਗਈ। ਮੇਰੀ ਮਾਂ ਤੇ ਮੈਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਪੈਸੇ ਇਕੱਠੇ ਕਰਦੇ ਰਹੇ ਤਾਂ ਜੋ ਮੇਰੇ ਤੋਂ ਵੱਡਾ ਮੇਰਾ ਭਰਾ ਪੜ੍ਹ ਸਕੇ। ਜਦੋਂ ਮੇਰਾ ਭਰਾ ਨੌਕਰੀ ਤੇ ਲੱਗਿਆ ਤਾਂ ਸਾਨੂੰ ਜਾਪਿਆ ਸਾਡੇ ਦੁੱਖਾਂ ਦਾ ਅੰਤ ਹੋ ਗਿਆ। ਹਾਲੇ ਉਸਦੀ ਨੌਕਰੀ ਨੂੰ ਤਿੰਨ ਕੁ ਮਹੀਨੇ ਹੀ ਲੰਘੇ ਸਨ ਤੇ ਮੇਰਾ ਰੋਕਾ ਵੀ ਹੋ ਗਿਆ। ਵਿਆਹ ਦੀ ਤਰੀਕ ਪੱਕੀ ਕਰਨ ਜਿਸ ਦਿਨ ਮੇਰੇ ਸਹੁਰੇ ਸਾਡੇ ਘਰ ਆਏ ਤਾਂ ਮੇਰੀ ਮਾਂ ਨੂੰ ਬੜੀ ਸਖ਼ਤ ਢਿੱਡ ਪੀੜ ਉੱਠੀ। ਸਾਰੇ ਟੈਸਟ ਕਰਵਾ ਕੇ ਪਤਾ ਲੱਗਿਆ ਕਿ ਉਸਨੂੰ ਢਿੱਡ ਦਾ ਕੈਂਸਰ ਸੀ। ਉਸਤੋਂ ਬਾਅਦ ਛੇ ਮਹੀਨੇ ਵਿਚ ਹੀ ਉਸਦੀ ਮੌਤ ਹੋ ਗਈ।

ਇਕ ਸਾਲ ਬਾਅਦ ਮੇਰਾ ਵਿਆਹ ਹੋ ਗਿਆ। ਮੇਰੇ ਭਰਾ ਨੇ ਕਰਜ਼ਾ ਚੁੱਕ ਕੇ ਮੇਰਾ ਵਿਆਹ ਕੀਤਾ। ਮੇਰੇ ਵਿਆਹ ਤੋਂ ਬਾਅਦ ਮੇਰੇ ਭਰਾ ਨੇ ਹੌਲੀ ਹੌਲੀ ਕਰਜ਼ਾ ਲਾਹੁਣਾ ਸ਼ੁਰੂ ਕੀਤਾ।

ਵਿਆਹ ਤੋਂ ਦੋ ਸਾਲ ਬਾਅਦ ਮੇਰੇ ਘਰ ਬੇਟੇ ਦਾ ਜਨਮ ਹੋਇਆ। ਮੇਰਾ ਭਰਾ ਮਠਿਆਈ ਲੈ ਮੇਰੇ ਘਰ ਆਇਆ ਤਾਂ ਮੈਂ ਜ਼ਬਰਦਸਤੀ ਉਸਨੂੰ ਰਾਤ ਰੋਕ ਲਿਆ। ਰਾਤ ਇਕਦਮ ਤਿੱਖੀ ਸਿਰ ਪੀੜ ਨਾਲ ਉਸਨੂੰ ਉਲਟੀਆਂ ਸ਼ੁਰੂ ਹੋ ਗਈਆਂ। ਇਸ ਬਾਰੇ ਪਹਿਲਾਂ ਉਸਨੇ ਕਦੇ ਮੈਨੂੰ ਜ਼ਿਕਰ ਹੀ ਨਹੀਂ ਸੀ ਕੀਤਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਨਾਲ ਅਜਿਹਾ ਹੋ ਰਿਹਾ ਸੀ। ਚੰਡੀਗੜ੍ਹ ਪੀ ਜੀ ਆਈ  ਵਿਚ ਚੈਕਅੱਪ ਕਰਵਾਉਣ ਤੇ ਪਤਾ ਲੱਗਾ ਕਿ ਉਸਨੂੰ ਸਿਰ ਦਾ ਕੈਂਸਰ ਸੀ। ਛੇ ਮਹੀਨਿਆਂ ਦੇ ਵਿਚ ਵਿਚ ਉਸਦੀ ਵੀ ਮੌਤ ਹੋ ਗਈ।

ਮੇਰੇ ਘਰ ਉਸ ਤੋਂ ਬਾਅਦ ਦੋ ਬੇਟੀਆਂ ਹੋਰ ਹੋਈਆਂ। ਪਰ, ਡਾਕਟਰ ਸਾਹਿਬਾ ਕੁਦਰਤ ਨੇ ਅਜੇ ਮੇਰਾ ਹੋਰ ਇਮਤਿਹਾਨ ਲੈਣਾ ਸੀ। ਮੇਰੇ ਜਵਾਨ ਮੁੰਡੇ ਨੂੰ ਬਲੱਡ ਪ੍ਰੈੱਸ਼ਰ ਦੀ ਬੀਮਾਰੀ ਹੋ ਗਈ। ਦਿੱਲੀ ਚੈਕਅੱਪ ਕਰਵਾਉਣ ਤੇ ਪਤਾ ਲੱਗਾ ਗੁਰਦੇ ਦੇ ਨੇੜੇ ਰਸੌਲੀ ਕਾਰਣ ਅਜਿਹਾ ਹੋ ਰਿਹਾ ਸੀ। ਉਸ ਜਵਾਨ ਪੁੱਤਰ ਦੀ ਲਾਸ਼ ਵੀ ਮੈਂ ਆਪਣੇ ਇਨ੍ਹਾਂ ਦੋਨੋਂ ਹੱਥਾਂ ਨਾਲ ਚੁੱਕੀ ਸੀ।

ਪੰਜ ਸਾਲ ਪਹਿਲਾਂ ਮੇਰਾ ਪਤੀ ਵੀ ਖਾਣੇ ਦੀ ਪਾਈਪ ਦੇ ਕੈਂਸਰ ਨਾਲ ਪੂਰਾ ਹੋ ਚੁੱਕਿਆ ਹੈ। ਹੁਣ ਮੈਂ ਸਿਰਫ਼ ਆਪਣੀਆਂ ਬੇਟੀਆਂ ਦੇ ਆਸਰੇ ਹੀ ਜੀਅ ਰਹੀ ਹਾਂ। ਮੇਰੇ ਸਿਰ ਉੱਤੇ ਕੈਂਸਰ ਦੀ ਤਲਵਾਰ ਲਟਕ ਰਹੀ ਹੈ। ਮੈਨੂੰ ਨੀਂਦਰ ਨਹੀਂ ਆਉਂਦੀ। ਹਰ ਪਲ ਕੈਂਸਰ ਮੈਨੂੰ ਅੰਦਰ ਵੜਦਾ ਦਿਸਦਾ ਹੈ। ਕੁੱਝ ਦਿਨਾਂ ਤੋਂ ਮੇਰੀ ਬੇਟੀ ਨੂੰ ਢਿੱਡ ਪੀੜ ਰਹਿਣ ਲਗ ਪਈ ਹੈ। ਇਸਨੂੰ ਵੀ ਜ਼ਰੂਰ ਕੈਂਸਰ ਹੀ ਹੋ ਗਿਆ ਹੋਣੈ।”

ਹਾਲਾਂਕਿ ਕੈਂਸਰ ਦੀ ਬੀਮਾਰੀ ਵਿਚ ਬਹੁਤ ਵਾਧਾ ਹੋ ਚੁੱਕਿਆ ਹੈ ਤੇ ਅਸੀਂ ਡਾਕਟਰ ਤਾਂ ਰੋਜ਼ ਹੀ ਇਕ ਅੱਧ ਮਰੀਜ਼ ਇਸ ਰੋਗ ਤੋਂ ਪੀੜਤ ਵੇਖਦੇ ਹਾਂ, ਪਰ ਇਸ ਕਿਸਮ ਦੀ ਕਰੋਪੀ ਮੈਂ ਵੀ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਸੁਣੀ ਸੀ। ਜੇ ਉਸਨੇ ਰਿਪੋਰਟਾਂ ਨਾ ਦਿਖਾਈਆਂ ਹੁੰਦੀਆਂ ਤਾਂ ਮੈਂ ਉਸਦੀ ਕਹਾਣੀ ਉੱਤੇ ਇਤਬਾਰ ਹੀ ਨਹੀਂ ਸੀ ਕਰਨਾ। ਆਪਣੇ ਆਪ ਨੂੰ ਲੱਗੇ ਧੱਕੇ ਨੂੰ ਮੂੰਹ ਤੇ ਨਾ ਲਿਆਉਣ ਦੀ ਕੋਸ਼ਿਸ਼ ਕਰਦਿਆਂ ਮੈਂ ਉਸ ਔਰਤ ਦੀ ਹਿੰਮਤ ਵਧਾਉਣ ਦੀ ਨਾਕਾਮ ਜਿਹੀ ਕੋਸ਼ਿਸ਼ ਕੀਤੀ।

ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਹੜੇ ਮੂੰਹ ਨਾਲ ਉਸ ਔਰਤ ਨੂੰ ਹੌਸਲਾ ਦੇਵਾਂ। ਮੈਂ ਉਸਨੂੰ ਆਪਣੀ ਕੁੜੀ ਨੂੰ ਲਿਆਉਣ ਲਈ ਕਿਹਾ ਤਾਂ ਜੋ ਉਸਦਾ ਚੈਕਅੱਪ ਪੂਰੀ ਤਰ੍ਹਾਂ ਕੀਤਾ ਜਾ ਸਕੇ।

ਅਗਲੇ ਦਿਨ ਹੀ ਉਹ ਫੇਰ ਆਪਣੀ ਕੁੜੀ ਨੂੰ ਲੈ ਕੇ ਆ ਗਈ। ਪੂਰੀ ਤਰ੍ਹਾਂ ਚੈਕਅੱਪ ਕਰਕੇ ਮੈਂ ਉਸਨੂੰ ਕੁੱਝ ਮੁੱਢਲੇ ਟੈਸਟ ਕਰਨ ਲਈ ਭੇਜੇ ਤਾਂ ਉਨ੍ਹਾਂ ਵਿਚ ਕੁੱਝ ਨੁਕਸ ਆ ਗਿਆ। ਫੇਰ ਅਲਟਰਾਸਾਊਂਡ  ਕਰਵਾਇਆ ਤਾਂ ਉਸ ਵਿਚ ਅੰਡਕੋਸ਼  ਦੇ ਕੈਂਸਰ ਦਾ ਸ਼ੱਕ ਪਿਆ।

ਰਿਪੋਰਟ ਪੜ੍ਹ ਕੇ ਮੇਰੇ ਤੋਤੇ ਉੱਡ ਗਏ। ਮੈਨੂੰ ਆਪਣੀ ਹਿੰਮਤ ਪਸਤ ਹੋਈ ਜਾਪੀ ਕਿ ਇਸ ਔਰਤ ਨੂੰ ਕੀ ਆਖਾਂ ? ਉਹ ਔਰਤ ਵੀ ਰਟ ਲਾਈ ਬੈਠੀ ਸੀ ਕਿ ਜ਼ਰੂਰ ਕੈਂਸਰ ਹੀ ਹੋਣੈ। ਉਸਦੀ ਸ਼ਕਲ ਵੇਖ ਕੇ ਮੈਨੂੰ ਲਗ ਰਿਹਾ ਸੀ ਕਿ ਜੇ ਮੈਂ ਇਸ ਬਾਰੇ ਦਸ ਦਿੱਤਾ ਕਿ ਕਿਤੇ ਇਹ ਹਾਰਟ ਅਟੈਕ  ਨਾਲ ਇੱਥੇ ਹੀ ਨਾ ਮਰ ਜਾਏ। ਮੈਂ ਉਸਨੂੰ ਝੂਠਾ ਦਿਲਾਸਾ ਦੇ ਕੇ ਚੰਡੀਗੜ੍ਹ ਪੀ ਜੀ ਆਈ  ਦੁਬਾਰਾ ਟੈਸਟ ਕਰਵਾਉਣ ਲਈ ਭੇਜਿਆ।

ਮੇਰਾ ਵਜੂਦ ਹਿੱਲ ਗਿਆ ਸੀ ਏਨੀਆਂ ਕੈਂਸਰ ਦੀਆਂ ਮੌਤਾਂ ਇੱਕੋ ਔਰਤ ਦੇ ਗਿਰਦ ਹੁੰਦੀਆਂ ਸੁਣ ਕੇ।

ਪੀ ਜੀ ਆਈ  ਚੰਡੀਗੜ੍ਹ ਤੋਂ ਚੈਕਅੱਪ ਕਰਵਾਉਣ ਤੋਂ ਪੰਜ ਦਿਨ ਬਾਅਦ ਉਸ ਔਰਤ ਦਾ ਮੈਨੂੰ ਦੁਬਾਰਾ ਫ਼ੋਨ ਆਇਆ। ਉਸਦੀ ਆਵਾਜ਼ ਸੁਣ ਕੇ ਮੇਰੇ ਦਿਲ ਦੀ ਧੜਕਨ ਤੇਜ਼ ਹੋ ਗਈ।

ਉਹ ਔਰਤ ਬੇਬਸੀ ਜਿਹੀ ਨਾਲ ਹਲਕਾ ਹੱਸ ਕੇ ਬੋਲੀ, “ਮੇਰੇ ਬਾਰੇ ਹਾਲੇ ਕਹਾਣੀ ਨਾ ਹੀ ਲਿਖਿਓ। ਮੇਰੀ ਵੀ ਵਾਰੀ ਆ ਜਾਣ ਦਿਓ। ਕੀ ਤੁਸੀਂ ਦਸ ਸਕਦੇ ਹੋ ਕਿ ਮੇਰੇ ਨਾਲ ਹੀ ਅਜਿਹਾ ਕਿਉਂ ਵਾਪਰ ਰਿਹਾ ਹੈ ? ਹੁਣ ਤਾਂ ਇਹ ਗੱਲ ਪੱਕੀ ਹੀ ਹੈ ਕਿ ਅਗਲੀ ਵਾਰੀ ਮੇਰੀ ਹੈ ਕੈਂਸਰ ਨਾਲ ਮਰਨ ਦੀ। ਹੁਣ ਮੈਨੂੰ ਦੱਸੋ, ਮੈਂ ਕਿਸ ਉਮੀਦ ਨਾਲ ਜੀਣ ਦੀ ਕੋਸ਼ਿਸ਼ ਕਰਾਂ ?”

ਸਵਾਲ ਔਖਾ ਸੀ ਤੇ ਮੇਰਾ ਆਪਣਾ ਦਿਲ ਵੀ ਏਨੇ ਕਿਸਮ ਦੇ ਕੈਂਸਰ ਇੱਕੋ ਟੱਬਰ ਵਿਚ ਵੇਖ ਕੇ ਡਰ ਗਿਆ ਸੀ।

ਕੈਂਸਰ ਸ਼ਬਦ ਹੈ ਹੀ ਏਨਾ ਡਰਾਵਨਾ ਕਿਉਂਕਿ ਇਸ ਨਾਲ ਜੁੜੀ ਭਿਆਨਕ ਤੇ ਦਰਦ ਭਰੀ ਮੌਤ ਵੇਖੀ ਹੀ ਨਹੀਂ ਜਾਂਦੀ।

ਜਦੋਂ ਅਜਿਹੀਆਂ ਮੌਤਾਂ ਮੈਂ ਰੋਜ਼ ਵੇਖਦੀ ਹਾਂ ਤਾਂ ਜ਼ਿੰਦਗੀ ਕੋਰੀ ਝੂਠ ਜਿਹੀ ਜਾਪਣ ਲਗ ਪੈਂਦੀ ਹੈ। ਜਦੋਂ ਕੋਈ ਪੈਸੇ ਦੀ ਜਾਂ ਰੁਤਬੇ ਦੀ ਆਕੜ ਦਿਖਾਉਂਦਾ ਹੈ ਤਾਂ ਹੱਸ ਛੱਡੀਦਾ ਹੈ ਕਿ ਦੱਸੋ ਇਕ ਝੂਠੇ ਜਿਹੇ ਨਕਾਬ ਨੂੰ ਇਕ ਪਾਣੀ ਦੇ ਬੁਲਬੁਲੇ ਉੱਤੇ ਚਾੜ੍ਹ ਕੇ ਕਾਹਦੀ ਆਕੜ ?

ਦੁਨੀਆ ਭਰ ਵਿਚ ਕੈਂਸਰ ਨਾਲ ਹੋਈਆਂ ਮੌਤਾਂ ਦੇ ਵਾਧੇ ਨੂੰ ਵੇਖਦੇ ਹੋਏ ਇਸ ਦੇ ਕਾਰਣਾਂ ਉੱਤੇ ਵੱਡੀ ਪੱਧਰ ਉੱਤੇ ਖੋਜ ਚੱਲ ਰਹੀ ਹੈ। ਦੂਜੇ ਪਾਸੇ ਇਲਾਜ ਵਿਚ ਹੋ ਰਹੀਆਂ ਖੋਜਾਂ ਵੀ ਇਨਸਾਨ ਨੂੰ ਕੁੱਝ ਦੇਰ ਦੀ ਵਧੀਆ ਜ਼ਿੰਦਗੀ ਦੇਣ ਵਿਚ ਸਹਾਈ ਹੋ ਰਹੀਆਂ ਹਨ ਪਰ ਸਿਰ ਉੱਤੇ ਮੌਤ ਦੀ ਤਲਵਾਰ ਟੰਗੀ ਰਹਿੰਦੀ ਹੈ।

ਕੁੱਝ ਕਿਸਮ ਦੇ ਕੈਂਸਰ ਜੇ ਛੇਤੀ ਲਭ ਲਏ ਜਾਣ ਤਾਂ ਉਨ੍ਹਾਂ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੈ। ਕੈਂਸਰ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਮਾੜੇ ਅਸਰ ਇਨਸਾਨ ਨੂੰ ਇਕ ਵਾਰ ਤਾਂ ਰੱਬ ਯਾਦ ਕਰਨ ਉੱਤੇ ਮਜਬੂਰ ਕਰ ਹੀ ਦਿੰਦੇ ਹਨ।

ਵਿਗਿਆਨੀਆਂ ਨੇ ਕਈ ਸਾਲਾਂ ਦੀ ਖੋਜ ਕਰਨ ਤੋਂ ਬਾਅਦ ਬੱਚਿਆਂ ਵਿਚ ਕੁੱਝ ਕਾਰਣ ਤਾਂ ਲੱਭ ਹੀ ਲਏ ਹਨ। ਜਿਨ੍ਹਾਂ ਬੱਚਿਆਂ ਦਾ ਸਿੱਧਾ ਜਾਂ ਅਸਿੱਧਾ (ਭਰੂਣ ਦਾ ਮਾਂ ਰਾਹੀਂ) ਇਨ੍ਹਾਂ ਚੀਜ਼ਾਂ ਨਾਲ ਲਗਾਤਾਰ ਵਾਸਤਾ ਪੈਂਦਾ ਰਹਿੰਦਾ ਹੈ ਉਨ੍ਹਾਂ ਵਿਚ ਕੈਂਸਰ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ।

ਇਹ ਖੋਜਾਂ ਜ਼ਿਆਦਾਤਰ ਅਮਰੀਕਾ, ਅਸਟਰੇਲੀਆ, ਜਰਮਨੀ, ਸਵੀਡਨ, ਇਟਲੀ, ਕਨੇਡਾ, ਨਿਊਜ਼ੀਲੈਂਡ ਅਤੇ ਏਸ਼ੀਆ ਵਿਚ ਹੋਈਆਂ ਹਨ। ਇਹ ਚੀਜ਼ਾਂ ਹਨ :

  1. ਜੇ ਜੱਚਾ ਦੇ ਦੋ ਤੋਂ ਵੱਧ ਐਕਸਰੇ ਹੋ ਚੁੱਕੇ ਹੋਣ ਅਤੇ ਭਰੂਣ ਉੱਤੇ ਉਹ ਕਿਰਨਾਂ ਪੈ ਗਈਆਂ ਹੋਣ ਤਾਂ ਬੱਚੇ ਨੂੰ ਲਹੂ ਦਾ ਜਾਂ ਦਿਮਾਗ਼ ਦਾ ਕੈਂਸਰ ਹੋ ਸਕਦਾ ਹੈ।
  2. ਨਿਊਕਲੀਅਰ ਰਿਐਕਟਰ  ਦੀਆਂ ਕਿਰਨਾਂ ਅਤੇ ਰੇਡੌਨ  ਗੈਸ ਨਾਲ ਕੁੱਝ ਦੇਰ ਦਾ ਵਾਹ ਪੈਣ ਨਾਲ ਲਹੂ ਦਾ ਕੈਂਸਰ ਜਾਂ ਹੋਰ ਵੀ ਕਈ ਤਰ੍ਹਾਂ ਦੇ ਕੈਂਸਰ ਹੋ ਸਕਦੇ ਹਨ।
  3. ਇਲੈਕਟਰੋਮੈਗਨੈਟਿਕ  ਘੇਰੇ ਦੇ ਅਸਰ ਨਾਲ ਵੀ ਦਿਮਾਗ਼ ਅਤੇ ਲਹੂ ਦੇ ਕੈਂਸਰ ਵਿਚ ਵਾਧਾ ਵੇਖਿਆ ਗਿਆ ਹੈ। ਰਿਹਾਇਸ਼ੀ ਇਲਾਕਿਆਂ ਵਿਚ ਲੱਗੇ ਵੱਡੇ ਰੇਡੀਓ ਫਰੀਕੂਇੰਸੀ ਟਰਾਂਸਮੀਟਰ  ਦੇ ਖੰਭੇ ਅਤੇ ਵੱਡੇ ਬਿਜਲੀ ਦੇ ਖੰਭਿਆਂ ਨੇੜੇ ਅਜਿਹੇ ਇਲੈਕਟਰੋਮੈਗਨੈਟਿਕ  ਘੇਰੇ ਬਣ ਜਾਂਦੇ ਹਨ। ਜਿਹੜੇ 0.4 ਮਾਈਕਰੋ ਟੈਲਸਾ  ਤੋਂ ਵੱਧ ਚੁੰਬਕੀ ਤਾਕਤ ਰੱਖਣ, ਉਹ ਜ਼ਿਆਦਾ ਖ਼ਤਰਨਾਕ ਹੁੰਦੇ ਹਨ।
  4. ਕੀੜੇਮਾਰ ਦਵਾਈਆਂ ਜਿਹੜੀਆਂ ਫਸਲਾਂ ਤੇ ਛਿੜਕਾ ਦਿੱਤੀਆਂ ਜਾਂਦੀਆਂ ਹਨ, ਉਹ ਜ਼ਰੂਰੀ ਨਹੀਂ ਕਿ ਸਿੱਧਾ ਬੱਚੇ ਤੇ ਵਾਰ ਕਰਨ, ਬਲਕਿ ਕਈ ਵਾਰ ਤਾਂ ਮਾਪਿਆਂ ਰਾਹੀਂ ਬੱਚੇ ਨੂੰ ਪਹੁੰਚ ਕੇ ਉਸ ਵਿਚ ਦਿਮਾਗ਼, ਲਹੂ, ਗੁਰਦੇ ਅਤੇ ਜਿਗਰ ਦਾ ਕੈਂਸਰ ਕਰ ਸਕਦੀਆਂ ਹਨ।
  5. ਫੈਕਟਰੀਆਂ ਵਿੱਚੋਂ ਨਿਕਲਦੀ ਗੰਦਗੀ, ਗੈਸਾਂ, ਬੈਨਜ਼ੀਨ  ਵੀ ਲਹੂ ਦੇ ਕੈਂਸਰ ਦਾ ਖ਼ਤਰਾ ਵਧਾ ਦਿੰਦੀਆਂ ਹਨ।
  6. ਸਿੱਕਾ, ਲੋਹਾ ਜਾ ਵੈਲਡਿੰਗ   ਦੇ ਕਿੱਤੇ ਵਾਲਿਆਂ ਦੇ ਬੱਚਿਆਂ ਨੂੰ ਜਿਗਰ, ਗੁਰਦੇ ਅਤੇ ਅੱਖ ਦਾ ਮਾਰੂ ਕੈਂਸਰ ਹੋਣ ਦਾ ਖ਼ਤਰਾ ਵਧ ਹੁੰਦਾ ਹੈ।
  7. ਤੇਲ, ਕੋਲੇ ਦੀ ਖ਼ਾਨ ਅਤੇ ਪੇਂਟ ਦੇ ਕੰਮ ਕਰਨ ਵਾਲਿਆਂ ਦੇ ਬੱਚਿਆਂ ਵਿਚ ਜਿਗਰ ਦਾ ਕੈਂਸਰ ਕਾਫ਼ੀ ਵੇਖਿਆ ਗਿਆ ਹੈ।
  8. ਲੱਕੜ ਦੇ ਪੇਂਟ ਕਰਨ ਵਾਲਿਆਂ ਦੇ ਬੱਚਿਆਂ ਨੂੰ ਦਿਮਾਗ਼ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।
  9. ਖੇਤੀਬਾੜੀ ਕਰਨ ਵਾਲੇ ਮਾਪੇ ਜ਼ਮੀਨ ਅਤੇ ਪਾਣੀ ਵਿਚਲੇ ਰਲੇ ਜ਼ਹਿਰ ਅਤੇ ਛਿੜਕਾਅ ਵਾਲੇ ਹਾਨੀਕਾਰਕ ਤੱਤ ਜਦੋਂ ਆਪਣੇ ਬੱਚਿਆਂ ਤਕ ਪਹੁੰਚਾਉਂਦੇ ਹਨ ਤਾਂ ਉਨ੍ਹਾਂ ਨੂੰ ਹੱਡੀਆਂ ਦਾ ਮਾਰੂ ਕੈਂਸਰ ਹੋ ਜਾਂਦਾ ਹੈ।
  10. ਬੈਨਜ਼ੀਨ  ਤੇ ਮੋਟਰਾਂ ਵਿੱਚੋਂ ਨਿਕਲਦੇ ਧੂੰਏਂ ਵਿਚਲੀ ਨਾਈਟਰੋਜਨ ਡਾਇਓਕਸਾਈਡ  ਬੱਚੇ ਨੂੰ ਲਹੂ ਅਤੇ ਦਿਮਾਗ਼ ਦੇ ਕੈਂਸਰ ਤੋਂ ਇਲਾਵਾ ਹੌਜਕਿਨ ਲਿੰਫੋਮਾ  ਵੀ ਕਰ ਦਿੰਦੀ ਹੈ।
  11. ਜੇ ਪਿਓ ਸਿਗਰਟਾਂ ਫੂਕਦਾ ਰਹੇ ਤਾਂ ਇਹ ਧੂੰਆਂ ਮਾਂ ਦੇ ਸਾਹ ਰਾਹੀਂ ਭਰੂਣ ਨੂੰ ਪਹੁੰਚ ਕੇ ਉਸਨੂੰ ਜਿਗਰ, ਦਿਮਾਗ਼ ਅਤੇ ਹੋਰ ਵੀ ਕਈ ਕਿਸਮ ਦੇ ਕੈਂਸਰ ਕਰ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਮਾਂ ਆਪ ਸਿਗਰਟ ਪੀਵੇ ਤਾਂ ਹੀ ਇਹ ਅਸਰ ਹੁੰਦਾ ਹੈ ਬਲਕਿ ਕਿਸੇ ਹੋਰ ਦੀ ਪੀਤੀ ਸਿਗਰਟ ਦਾ ਧੂੰਆਂ ਜ਼ਿਆਦਾ ਮਾਰੂ ਸਾਬਤ ਹੁੰਦਾ ਹੈ।
  12. ਜੱਚਾ ਵੱਲੋਂ ਪੀਤੀ ਸ਼ਰਾਬ ਬੱਚੇ ਵਿਚ ਲਹੂ ਦਾ ਕੈਂਸਰ, ਗੁਰਦੇ ਅਤੇ ਦਿਮਾਗ਼ ਦਾ ਕੈਂਸਰ ਹੋਣ ਦਾ ਖ਼ਤਰਾ ਵਧਾ ਦਿੰਦੀ ਹੈ।
  13. ਪੀਣ ਵਾਲਾ ਪਾਣੀ ਜੇ ਸਾਫ਼ ਨਾ ਹੋਵੇ ਖ਼ਾਸਕਰ ਟਰਾਈਹੈਲੋਮੀਥੇਨ, ਕਲੋਰੋਫ਼ਾਰਮ ਜਾਂ ਜ਼ਿੰਕ  ਨਾਲ ਭਰਿਆ ਪਿਆ ਹੋਵੇ ਤਾਂ ਲਹੂ ਦਾ ਕੈਂਸਰ ਬਣ ਜਾਂਦਾ ਹੈ। ਜੇ ਜੱਚਾ ਦੇ ਪੀਣ ਵਾਲੇ ਪਾਣੀ ਵਿਚ ਨਾਈਟਰਾਈਟ  ਜ਼ਿਆਦਾ ਹੋਵੇ ਤਾਂ ਬੱਚੇ ਨੂੰ ਦਿਮਾਗ਼ ਦਾ ਕੈਂਸਰ ਹੋ ਸਕਦਾ ਹੈ।
  14. ਜੇ ਜੱਚਾ ਵਾਲ ਰੰਗਣ ਵਾਲੀ ਡਾਈ ਵਰਤਦੀ ਰਹੇ ਤਾਂ ਭਰੂਣ ਇਸਦੇ ਅਸਰ ਹੇਠ ਅਜਿਹਾ ਆਉਂਦਾ ਹੈ ਕਿ ਜੰਮਣ ਤੋਂ ਬਾਅਦ ਬਚਪਨ ਵਿਚ ਹੀ ਉਸਨੂੰ ਦਿਮਾਗ਼ ਦਾ ਕੈਂਸਰ ਹੋ ਸਕਦਾ ਹੈ।
  15. ਜੇ ਬਹੁਤ ਜ਼ਿਆਦਾ ਵਾਰ ਬੱਚੇ ਨੂੰ ਵਾਇਰਲ  ਬੁਖ਼ਾਰ ਹੁੰਦਾ ਰਹੇ ਤਾਂ ਲਹੂ ਦਾ ਕੈਂਸਰ ਹੋਣ ਅਤੇ ਲਿੰਫੋਮਾ  ਦਾ ਖ਼ਤਰਾ ਵਧ ਜਾਂਦਾ ਹੈ। ਜਰਮਨੀ ਵਿਚ ਤਾਂ ਬੱਚਿਆਂ ਵਿਚ ਇਸ ਨਾਲ ਹੱਡੀਆਂ ਦਾ ਕੈਂਸਰ ਵੀ ਵੱਧ ਵੇਖਿਆ ਗਿਆ ਹੈ।
  16. ਜੇ ਜੱਚਾ ਕੀਟਾਣੂਆਂ ਦੇ ਹਮਲੇ ਕਾਰਣ ਬਹੁਤ ਜ਼ਿਆਦਾ ਬੀਮਾਰ ਰਹੀ ਹੋਵੇ ਤਾਂ ਵੀ ਬੱਚੇ ਨੂੰ ਲਹੂ ਦਾ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
  17. ਜਨਮ ਵੇਲੇ ਬਹੁਤ ਜ਼ਿਆਦਾ ਭਾਰੇ ਬੱਚਿਆਂ ਵਿਚ ਦਿਮਾਗ਼ ਅਤੇ ਗੁਰਦੇ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਜਦਕਿ ਬਹੁਤ ਘਟ ਭਾਰ ਵਾਲੇ ਬੱਚਿਆਂ ਵਿਚ ਜਿਗਰ ਦਾ ਕੈਂਸਰ ਵਧ ਵੇਖਿਆ ਗਿਆ ਹੈ।
  18. ਕੁੱਝ ਕੈਂਸਰ ‘ਜੀਨ’ ਤੇ ਆਧਾਰਿਤ ਹੁੰਦੇ ਹਨ। ਬੱਚਿਆਂ ਦੀ ਬੀਮਾਰੀ ਨਾਲ ਲੜਨ ਦੀ ਤਾਕਤ ਘੱਟ ਹੁੰਦੀ ਹੈ ਤੇ ਕੀਟਾਣੂਆਂ ਦੇ ਹਮਲੇ ਦੀ ਜਵਾਬੀ ਤਿਆਰੀ ਕਰਨ ਵਾਲੇ ਪ੍ਰੋਟੀਨ ਦਾ ਕੰਮਕਾਰ ਜੇ ਪਹਿਲਾਂ ਹੀ ਢਿੱਲਾ ਹੋਵੇ ਤਾਂ ਕੈਂਸਰ ਬਣਨ ਦਾ ਖ਼ਤਰਾ ਵਧ ਜਾਂਦਾ ਹੈ।
  19. ਜੇ ਜੀਨ ਵਿਚ ਨੁਕਸ ਕਾਰਣ ਕੁੱਝ ਜਮਾਂਦਰੂ ਬੀਮਾਰੀਆਂ ਬੱਚੇ ਨੂੰ ਹੋਣ, ਤਾਂ ਵੀ ਸਿਰ ਦਾ ਕੈਂਸਰ, ਲਹੂ, ਅੱਖ, ਗੁਰਦੇ, ਜਿਗਰ ਪੱਠੇ ਆਦਿ ਦਾ ਕੈਂਸਰ ਹੋਣ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ।
  20. ਬੱਚੇ ਦੀ ਅੱਖ ਦਾ ਇਕ ਕਿਸਮ ਦਾ ਕੈਂਸਰ ਉਨ੍ਹਾਂ ਥਾਵਾਂ ਖ਼ਾਸ ਕਰ ਅਫ਼ਰੀਕਾ ਤੇ ਹਿੰਦੁਸਤਾਨ ਵਿਚਲੇ ਉਨ੍ਹਾਂ ਹਿੱਸਿਆਂ ਵਿਚ ਵਧ ਵੇਖਿਆ ਗਿਆ ਹੈ ਜਿੱਥੇ ਏਡਜ਼  ਦੀ ਬੀਮਾਰੀ ਵੱਧ ਹੈ।
  21. ਕੁੱਝ ਕਿਸਮ ਦੇ ਬੱਚਿਆਂ ਦੇ ਦਿਮਾਗ਼ੀ ਅਤੇ ਹੱਡੀਆਂ ਦੇ ਕੈਂਸਰ ਅਮੀਰਾਂ ਵਿਚ ਬਹੁਤ ਵੱਧ ਵੇਖੇ ਗਏ ਹਨ। ਲਗਦੀ ਤਾਂ ਹੈ ਅਜੀਬ ਜਿਹੀ ਗੱਲ, ਪਰ ਸੱਚ ਹੈ। ਸ਼ਾਇਦ ਗ਼ਲਤ ਤਰੀਕੇ ਕੀਤੀ ਕਮਾਈ ਦਾ ਫਲ ਇਸੇ ਤਰ੍ਹਾਂ ਹੀ ਮਿਲਦਾ ਹੈ।
  22. ਬੱਚਿਆਂ ਲਈ ਵਰਤੀਆਂ ਜਾਣ ਵਾਲੀਆਂ ਬੋਤਲਾਂ ਤੇ ਨਿੱਪਲ ਵੀ ਕੈਂਸਰ ਦਾ ਕਾਰਣ ਬਣ ਜਾਂਦੇ ਹਨ ਕਿਉਂਕਿ ਰਬੜ ਵਿਚਲਾ ਐਨ ਨਾਈਟਰੋਸਾਮੀਨ  ਤੇ ਐਨ ਨਾਈਟਰਾਮੀਨ  ਕੈਂਸਰ ਕਰਦਾ ਹੈ।
  23. ਰੋਜਮਰਾ ਦੀ ਜ਼ਿੰਦਗੀ ਵਿਚ ਪਲਾਸਟਿਕ ਦੀ ਵਰਤੋਂ, ਕੈਂਸਰ ਦਾ ਬਹੁਤ ਵੱਡਾ ਕਾਰਣ ਉਭਰ ਕੇ ਸਾਹਮਣੇ ਆ ਰਿਹਾ ਹੈ।
  24. ਫਿਨੈਸਿਟਿਨ  ਦਵਾਈ ਜੋ ਦਰਦ ਦੂਰ ਕਰਨ ਵਾਸਤੇ ਵਰਤੀ ਜਾਂਦੀ ਹੈ, ਵੀ ਕੈਂਸਰ ਦਾ ਕਾਰਣ ਸਾਬਤ ਹੋ ਗਈ ਹੈ।
  25. ਸੜੇ ਹੋਏ ਕੋਲੇ ਦੀ ਕਾਲਖ, ਲੁੱਕ, ਸ਼ੈਂਪੂ ਵਿਚ ਵਰਤਿਆ ਜਾ ਰਿਹਾ ਸੀਲੀਨੀਅਮ, ਉੱਲੀ (ਐਫਲਾਟੌਕਸਿਨ), ਖੰਡ ਦੀ ਥਾਂ ਤੇ ਵਰਤੀ ਜਾ ਰਹੀ ਸੈਕਰੀਨ, ਤਮਾਕੂ, ਹੋਮਿਓਪੈਥੀ, ਆਯੁਰਵੈਦ ਜਾਂ ਐਲੋਪੈਥੀ ਦਵਾਈਆਂ ਵਿਚ ਵਰਤੀ ਜਾ ਰਹੀ ਆਰਸੈਨਿਕ, ਆਦਿ ਵੀ ਕੈਂਸਰ ਵਧਾਉਣ ਵਿਚ ਕਾਫ਼ੀ ਸਹਾਈ ਹੋਏ ਹਨ।

ਸ਼ੁਕਰ ਹੈ ਪ੍ਰਮਾਤਮਾ ਦਾ ਕਿ ਆਪਣੇ ਚੁਫ਼ੇਰੇ ਏਨੀਆਂ ਕੈਂਸਰ ਕਰਨ ਵਾਲੀਆਂ ਚੀਜ਼ਾਂ ਦੇ ਬਾਵਜੂਦ ਕੁੱਝ ਆਮ ਵਰਤੋਂ ਵਾਲੀਆਂ ਚੀਜ਼ਾਂ ਕੈਂਸਰ ਤੋਂ ਬਚਾਓ ਵੀ ਕਰ ਦਿੰਦੀਆਂ ਹਨ।
ਮਾਂ ਦੇ ਦੁੱਧ ਤੇ ਹੋਈ ਖੋਜ ਇਹ ਸਾਬਤ ਕਰ ਚੁੱਕੀ ਹੈ ਕਿ ਇਸ ਵਿਚਲੇ ਤੱਤ ਕੈਂਸਰ ਤੋਂ ਬਚਾਓ ਕਰਦੇ ਹਨ। ਜਿਹੜੇ ਬੱਚੇ ਨੇ ਮਾਂ ਦਾ ਦੁੱਧ ਜ਼ਿਆਦਾ ਦੇਰ ਪੀਤਾ ਹੋਵੇ, ਉਸਨੂੰ ਕੈਂਸਰ ਹੋਣ ਦੇ ਆਸਾਰ ਘਟ ਜਾਂਦੇ ਹਨ।

ਜੇ ਜੱਚਾ ਹਰੀਆਂ ਸਬਜ਼ੀਆਂ, ਫਲ ਅਤੇ ਪ੍ਰੋਟੀਨ ਭਰਪੂਰ ਖ਼ੁਰਾਕ ਸਮੇਤ ਸੰਤੁਲਿਤ ਖ਼ੁਰਾਕ ਖਾਂਦੀ ਰਹੇ ਤਾਂ ਵੀ ਬੱਚੇ ਨੂੰ ਲਹੂ ਦੇ ਕੈਂਸਰ ਹੋਣ ਦਾ ਖ਼ਤਰਾ ਘਟ ਜਾਂਦਾ ਹੈ।

ਜ਼ਿੰਦਗੀ ਦੇ ਪਹਿਲੇ ਦੋ ਸਾਲ ਜੇ ਬੱਚਾ ਸੰਤਰੇ ਤੇ ਕੇਲੇ ਜ਼ਿਆਦਾ ਖਾਂਦਾ ਰਹੇ ਤਾਂ ਵੀ, ਇੰਗਲੈਂਡ ਵਿਚਲੀ ਖੋਜ ਅਨੁਸਾਰ, ਉਸ ਦੇ ਸਰੀਰ ਵਿਚ ਕੈਂਸਰ ਆਪਣੀਆਂ ਜੜਾਂ ਨਹੀਂ ਫੈਲਾ ਸਕਦਾ।

ਆਸਟ੍ਰੇਲੀਆ ਵਿਚ ਹੋਈ ਖੋਜ ਵੀ ਇਹ ਸਾਬਤ ਕਰ ਰਹੀ ਹੈ ਕਿ ਲੋਹਕਣ ਅਤੇ ਫੋਲਿਕ ਏਸਿਡ  ਜੇ ਜੱਚਾ ਠੀਕ ਮਾਤਰਾ ਵਿਚ ਲੈਂਦੀ ਰਹੇ ਤਾਂ ਬੱਚੇ ਵਿਚ ਲਹੂ ਦੇ ਕੈਂਸਰ ਦਾ ਖ਼ਤਰਾ ਘਟ ਜਾਂਦਾ ਹੈ।

ਸਾਰੀ ਦੁਨੀਆ ਵਿਚ ਇੱਕੋ ਵੇਲੇ ਕੀਤੀ ਖੋਜ ਨੇ ਸਾਬਤ ਕੀਤਾ ਹੈ ਕਿ ਜੱਚਾ ਜੇ ਬੱਚਾ ਠਹਿਰਨ ਦੇ ਸ਼ੁਰੂ ਦੇ ਦੋ ਮਹੀਨੇ ਵਿਟਾਮਿਨ ਸਹੀ ਮਾਤਰਾ ਵਿਚ ਲੈਂਦੀ ਰਹੇ ਤਾਂ ਬੱਚੇ ਨੂੰ ਸਿਰ ਦੇ ਕੈਂਸਰ ਹੋਣ ਦਾ ਖ਼ਤਰਾ ਨਾ ਬਰਾਬਰ ਹੋ ਜਾਂਦਾ ਹੈ।

ਕਨੇਡਾ ਤੇ ਅਮਰੀਕਾ ਵਿਚਲੀਆਂ ਕੈਂਸਰ ਸੰਸਥਾਵਾਂ ਜਿਨ੍ਹਾਂ ਵਿਚ ਹਾਵਰਡ ਸੈਂਟਰ ਵੀ ਸ਼ਾਮਲ ਹੈ, ਨੇ ਖੋਜ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ ਛੇ ਸਾਲ ਦੀ ਉਮਰ ਤੋਂ ਬਾਅਦ ਜਿਹੜੇ ਬੱਚੇ ਰੋਜ਼ਾਨਾ 30 ਮਿੰਟ ਦੀ ਤੇਜ਼ ਸੈਰ ਕਰਦੇ ਰਹਿਣ, ਉਨ੍ਹਾਂ ਵਿਚ ਅੰਤੜੀਆਂ ਦੇ ਕੈਂਸਰ ਹੋਣ ਦਾ ਖ਼ਤਰਾ ਘਟ ਜਾਂਦਾ ਹੈ ਤੇ ਕੁੱਝ ਹੱਦ ਤਕ ਗਦੂਦ ਦਾ ਕੈਂਸਰ ਵੀ ਘਟ ਹੁੰਦਾ ਹੈ।

ਐਂਟੀ ਔਕਸੀਡੈਂਟ  ਤੱਤਾਂ ਉੱਤੇ ਕਾਫ਼ੀ ਖੋਜ ਹੋ ਚੁੱਕੀ ਹੈ। ਕੁੱਝ ਵਿਗਿਆਨੀ ਇਸ ਦੇ ਹੱਕ ਵਿਚ ਹਨ ਤੇ ਕੁੱਝ ਨਹੀਂ। ਪਹਿਲਾਂ ਦੀ ਕੀਤੀ ਖੋਜ ਸਾਬਤ ਕਰਦੀ ਸੀ ਕਿ ਇਹ ਤੱਤ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਹੋਣ ਤੋਂ ਰੋਕਦੇ ਹਨ, ਪਰ ਬਾਅਦ ਦੀਆਂ ਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਇਹ ਬਹੁਤੇ ਸਹਾਈ ਨਹੀਂ ਹੋਏ। ਕਿਉਂਕਿ ਅਜੇ ਤੱਕ ਇਹ ਨੁਕਸਾਨਦੇਹ ਸਾਬਤ ਨਹੀਂ ਹੋਏ, ਇਸ ਲਈ ਹਾਲੇ ਵੀ ਕੈਂਸਰ ਨਾਲ ਸੰਬੰਧਤ ਬਹੁਤੇ ਡਾਕਟਰ ਮਰੀਜ਼ਾਂ ਨੂੰ ਇਹ ਖਾਣ ਲਈ ਕਹਿੰਦੇ ਹਨ। ਜ਼ਰੂਰੀ ਨਹੀਂ ਕਿ ਗੋਲੀਆਂ ਹੀ ਖਾਧੀਆਂ ਜਾਣ, ਇਹ ਤੱਤ ਫਲਾਂ, ਸਬਜ਼ੀਆਂ, ਮੀਟ, ਅੰਡੇ, ਮੱਛੀ, ਸੁੱਕੇ ਮੇਵੇ ਆਦਿ ਵਿਚ ਭਰੇ ਪਏ ਹਨ। ਜੇ ਫਰਜ਼ ਕਰ ਵੀ ਲਿਆ ਜਾਵੇ ਕਿ ਇਹ ਤੱਤ ਕੈਂਸਰ ਹੋਣ ਤੋਂ ਨਹੀਂ ਰੋਕਦੇ, ਤਾਂ ਵੀ ਅੱਖਾਂ, ਚਮੜੀ ਅਤੇ ਹੋਰ ਅੰਗਾਂ ਨੂੰ ਰੋਗ ਮੁਕਤ ਤਾਂ ਰੱਖਦੇ ਹੀ ਹਨ।

ਜਦੋਂ ਕਿਸੇ ਇਨਸਾਨ ਤੇ ਬਹੁਤ ਭਾਰੀ ਮੁਸੀਬਤ ਪੈ ਜਾਏ ਤਾਂ ਆਪਣੇ ਗੋਡਿਆਂ ਨੂੰ ਇਕ ਛੋਟਾ ਜਿਹਾ ਸਫ਼ਰ ਤਹਿ ਕਰਨ ਨੂੰ ਕਹਿ ਦੇਣਾ ਚਾਹੀਦਾ ਹੈ - ਜ਼ਮੀਨ ਨੂੰ ਛੂਹਣ ਦਾ ! ਮਤਲਬ ਇਹ ਹੈ ਕਿ ਜਿਹੜੇ ਬੰਦੇ ਮੁਸੀਬਤ ਵਿਚ ਟੁੱਟਦੇ ਨਹੀਂ ਤੇ ਪ੍ਰਮਾਤਮਾ ਅੱਗੇ ਗੋਡੇ ਟੇਕ ਕੇ, ਸਿਰ ਝੁਕਾ ਕੇ ਉਸਦਾ ਭਾਣਾ ਮੰਨ ਕੇ, ਆਤਮ ਵਿਸ਼ਵਾਸ ਕਾਇਮ ਰੱਖ ਲੈਂਦੇ ਹਨ, ਉਹ ਵੱਡੀ ਤੋਂ ਵੱਡੀ ਮੁਸੀਬਤ ਨੂੰ ਜਰ ਲੈਣ ਦਾ ਹੌਸਲਾ ਰਖਦੇ ਹਨ। ਇਹ ਸਾਬਤ ਹੋ ਚੁੱਕਿਆ ਹੈ ਕਿ ਕੈਂਸਰ ਉੱਤੇ ਜਿੱਤ ਹਾਸਲ ਕਰਨ ਵਾਲੇ ਉਹੀ ਇਨਸਾਨ ਹਨ ਜਿਹੜੇ ਇਸ ਅਸੂਲ ਨੂੰ ਮੰਨਦੇ ਹਨ - ‘ਹਿੰਮਤੇ ਮਰਦਾਂ ਮਦਦੇ ਖ਼ੁਦਾ’।

ਦਰਅਸਲ ਉਮੀਦ ਤੇ ਹਿੰਮਤ ਰੱਖਣ ਨਾਲ ਸਰੀਰ ਅੰਦਰ ਅਜਿਹੇ ਹਾਰਮੋਲ ਨਿਕਲ ਪੈਂਦੇ ਹਨ ਜਿਹੜੇ ਕੈਂਸਰ ਦੇ ਸੈੱਲ ਮਾਰਨ ਵਿਚ ਸਹਾਈ ਹੁੰਦੇ ਹਨ ਜਾਂ ਕੈਂਸਰ ਦੀ ਵਧਣ ਦੀ ਰਫ਼ਤਾਰ ਰੋਕ ਲੈਂਦੇ ਹਨ।

ਸਾਨੂੰ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰੋਣ ਪਿੱਟਣ ਨਾਲ ਕੁੱਝ ਹਾਸਲ ਨਹੀਂ ਹੋਣ ਲੱਗਾ। ਸਿਆਣੇ ਕਹਿੰਦੇ ਹਨ ਕਿ ਆਪਣੇ ਦੁਖ ਦੂਜਿਆਂ ਨੂੰ ਸੁਣਾਉਣ ਦਾ ਫ਼ਾਇਦਾ ਨਹੀਂ ਕਿਉਂਕਿ ਦੂਜਿਆਂ ਨੂੰ ਕੋਈ ਪੀੜ ਨਹੀਂ ਹੁੰਦੀ ਤੇ ਆਪਣਿਆਂ ਨੂੰ ਸੁਣਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜੋ ਸਹੀ ਮਾਅਨਿਆਂ ਵਿਚ ਆਪਣੇ ਹੁੰਦੇ ਹਨ, ਉਹ ਤੁਹਾਡੀ ਪੀੜ ਦੀ ਗੁਹਾਰ ਨੂੰ ਬਿਨ੍ਹਾਂ ਬੋਲਿਆਂ ਹੀ ਸੁਣ ਲੈਂਦੇ ਹਨ।

ਹਿੰਮਤ ਬਰਕਰਾਰ ਰੱਖਣੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਢਹਿ ਢੇਰੀ ਹੋ ਜਾਣ ਨਾਲ ਕੈਂਸਰ ਦੇ ਵਧਣ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ।

ਬੱਚਿਆਂ ਵਿਚ ਜਰ ਜਾਣ ਦੀ ਹਿੰਮਤ ਬਹੁਤ ਜ਼ਿਆਦਾ ਹੁੰਦੀ ਹੈ ਬਸ਼ਰਤੇ ਕਿ ਮਾਪਿਆਂ ਵੱਲੋਂ ਹੱਲਾਸ਼ੇਰੀ ਤੇ ਪਿਆਰ ਕਾਇਮ ਰਹੇ।

ਇਸੇ ਲਈ ਜਦੋਂ ਵੀ ਆਪਣੇ ਬੱਚੇ ਵਿਚਲੇ ਕੈਂਸਰ ਦਾ ਪਤਾ ਲੱਗੇ ਤਾਂ ਡਾਕਟਰ ਬਦਲ ਕੇ ਵਕਤ ਬਰਬਾਦ ਕਰਨ ਨਾਲੋਂ ਕੈਂਸਰ ਦੇ ਸਪੈਸ਼ਲਿਸਟ ਨਾਲ ਸਲਾਹ ਕਰ ਕੇ ਫਟਾਫਟ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ। ਜਿੰਨੀ ਛੇਤੀ ਕੈਂਸਰ ਦਾ ਇਲਾਜ ਸ਼ੁਰੂ ਹੋ ਜਾਏ, ਓਨੀ ਹੀ ਜਾਨ ਬਚਣ ਦੀ ਸੰਭਾਵਨਾ ਵਧ ਹੁੰਦੀ ਹੈ।

ਕੈਂਸਰ ਦੇ ਇਲਾਜ ਦੀਆਂ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਇਸ ਲਈ ਸਰਕਾਰ ਜਾਂ ਰੈੱਡ ਕਰਾਸ ਵਰਗੀਆਂ ਏਜੰਸੀਆਂ ਨੂੰ ਅਜਿਹੇ ਮਰੀਜ਼ਾਂ ਦੀ ਵਧ ਚੜ੍ਹ ਕੇ ਮਦਦ ਕਰਨੀ ਚਾਹੀਦੀ ਹੈ।

ਬੱਚੇ ਕਿਉਂਕਿ ਸਾਡੇ ਸਭ ਦੀ ਸਾਂਝੀ ਅਮਾਨਤ ਹਨ, ਇਸ ਲਈ ਏਡਜ਼  ਦੀਆਂ ਦਵਾਈਆਂ ਵਾਂਗ ਇਹ ਦਵਾਈਆਂ ਵੀ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਜਾਂ ਘੱਟ ਰੇਟ ਤੇ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।

05/02/2015
ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com