|
|
ਵਿਗਿਆਨ
ਪ੍ਰਸਾਰ |
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ,
ਯੂ ਕੇ |
|
|
ਕਿਸੇ ਗੱਲ ਨੂੰ ਸਿਰਫ਼ ਇਸ ਕਰਕੇ ਨਾ ਮੰਨੋ ਕਿ ਉਹ
ਕਿਸੇ ਪ੍ਰਸਿੱਧ ਵਿਅਕਤੀ ਨੇ ਕਹੀ ਹੈ, ਜਾਂ ਕਿਸੇ ਪ੍ਰਸਿੱਧ ਗ੍ਰੰਥ ਵਿਚ ਲਿਖੀ
ਹੋਈ ਹੈ, ਜਾਂ ਮੈਂ ਕਹੀ ਹੈ। ਕਿਸੇ ਗੱਲ ਨੂੰ ਤਦ ਹੀ ਮੰਨੋ ਜੇ ਬੁੱਧੀ ਨਾਲ਼
ਤੋਲਣ ਪਰਖਣ ਮਗਰੋਂ ਤੁਹਾਨੂੰ ਉਹ ਸਹੀ ਜਾਪਦੀ ਹੈ। - ਗੌਤਮ ਬੁੱਧ |
“Doubt everything” - ਕਾਰਲ ਮਾਰਕਸ |
|
ਇਸ ਲੇਖ ਦਾ
PDF ਰੂਪ ਇੱਥੇ |
ਤੇਰਾ ਭਾਣਾ ਮੀਠਾ ਲਾਗੇ
ਇਹ ਲੇਖ ਪ੍ਰਭੂ ਦੇ ਹੁਕਮ ਨਾਲ਼ ਲਿਖਿਆ ਗਿਆ ਹੈ। ਪੰਜਾਬੀ ਬੋਲੀ ਬਾਰੇ ਨਵੀਂ ਖੋਜ
ਪੜਤਾਲ ਕਰਨ ਲਈ ਪੰਜਾਬੀ ਯੂਨਿਵਰਸਿਟੀ ਵਿਚ ਖ਼ਾਸ ਤੌਰ ’ਤੇ ਬਣਾਏ ਗਏ ਭਾਸ਼ਾ ਵਿਗਿਆਨ
ਵਿਭਾਗ ਦੇ ਪਹਿਲੇ ਮੁਖੀ ਹਰਜੀਤ ਸਿੰਘ ਗਿੱਲ ਨੇ ਨਵੀਂ ਖੋਜ ਪੜਤਾਲ ਦਾ ਆਪਣੀ ਵਿੱਤ
ਅਨੁਸਾਰ ਵਧੀਆ ਕੰਮ ਕੀਤਾ। ਪਰ ਉਹਨਾਂ ਦੇ ਜਾਣ ਮਗਰੋਂ ਇਸ ਵਿਭਾਗ ਨੂੰ ਨਵੀਂ ਖੋਜ ਦੇ
ਕੰਮ ਦੇ ਜੰਜਾਲ ਤੋਂ ਮੁਕਤੀ ਮਿਲ ਗਈ, ਜਿਵੇਂ ਕਿਸੇ ਮਹਾਨ ਸੰਤ ਦੀ ਆਤਮਾ ਨੂੰ
ਜਨਮ-ਮਰਨ ਦੇ ਬੰਧਨਾਂ ਤੋਂ ਮੁਕਤੀ ਮਿਲ ਜਾਂਦੀ ਹੈ। ਪਰ ਸਾਡੀਆਂ ਆਤਮਾਵਾਂ ਨੇ
ਵਿਦੇਸ਼ਾਂ ਵਿਚ ਮਜ਼ਦੂਰੀ ਕਰਦਿਆਂ ਵੀ ਮਾਂ ਬੋਲੀ ਬਾਰੇ ਖੋਜ ਪੜਤਾਲ ਕਰਨ ਦੇ ਮੋਹ ਨੂੰ
ਨਾ ਤਿਆਗਣ ਅਤੇ ਇਸ ਖੇਤਰ ਨਾਲ਼ ਸੰਬੰਧਤ ਹਰ ਸਥਾਪਿਤ ਵਿਦਵਾਨ ਦੇ ਵਿਚਾਰਾਂ ’ਤੇ
ਪ੍ਰਸ਼ਨਚਿੰਨ੍ਹ ਲਾਉਣ ਦੇ ਜੋ ਘੋਰ ਪਾਪ ਕੀਤੇ ਹਨ, ਉਹਨਾਂ ਕਰਕੇ “ਚੁਰਾਸੀ ਦੇ ਗੇੜ”
ਦੀ ਬਾਮੁਸ਼ੱਕਤ ਸਜ਼ਾ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਇਹ ਲੇਖ ਉਸੇ ਸਜ਼ਾ ਦੀ ਉਪਜ ਹੈ।
‘ਹੁਣ’ ਦੇ ਸੰਪਾਦਕ ਨੇ ਸਾਨੂੰ ਦੱਸਿਆ ਹੈ ਕਿ ਇਸ ਪਰਚੇ ਵਿਚ ਛਪੀ ਸਮੱਗਰੀ ਦੀ
ਵਰਤੋਂ ਕਾਲਿਜਾਂ ਅਤੇ ਯੂਨਿਵਰਸਿਟੀਆਂ ਦੇ ਵਿਦਿਆਰਥੀ ਵੀ ਕਰਦੇ ਹਨ। ਜਿਸ ਖੋਜ ਪੜਤਾਲ
ਦਾ ਅਸੀਂ ਸਿਰਫ਼ ਆਰੰਭ ਹੀ ਕਰ ਰਹੇ ਹਾਂ, ਜੇ ਪੰਜਾਬੀ ਭਾਸ਼ਾ ਦੇ ਲਗਨਸ਼ੀਲ ਵਿਦਿਆਰਥੀ
ਉਹਨੂੰ ਅਗਾਂਹ ਤੋਰਨ ਤਾਂ ਅਸੀਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਾਂਗੇ। ਲੇਖ ਕੁਝ ਟੈਕਨੀਕਲ
ਹੈ, ਪਰ ਅਸੀਂ ਹਰ ਗੱਲ ਸਮਝਾਉਣ ਦਾ ਪੂਰਾ ਯਤਨ ਕੀਤਾ ਹੈ। ਸਹੀ ਢੰਗ ਨਾਲ਼ ਐਮ.ਏ.
ਪੱਧਰ ਤਕ ਦੀ ਪੜ੍ਹਾਈ ਕਰਨ ਵਾਲੇ ਅਤੇ ਸਿਆਣੇ ਸੂਝਵਾਨ ਪਾਠਕਾਂ ਨੂੰ ਇਹ ਲੇਖ ਸਮਝਣ
ਵਿਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਇਸ ਲੇਖ ਨੂੰ ਕਹਾਣੀ ਪੜ੍ਹਨ ਵਾਲੀ ਰਫ਼ਤਾਰ
’ਤੇ ਨਹੀਂ, ਸਗੋਂ ਇਕ ਇਕ ਵਾਕ ਨੂੰ ਸਮਝ ਕੇ ਪੜ੍ਹਨਾ ਚਾਹੀਦਾ ਹੈ, ਕਿਉਂਕਿ ਜ਼ਿਆਦਾਤਰ
ਪਾਠਕਾਂ ਲਈ ਇਹ ਜਾਣਕਾਰੀ ਬਿਲਕੁਲ ਨਵੀਂ ਹੋਏਗੀ।
ਸਾਨੂੰ ਬੋਲਣ ਦਾ ਪੂਰਾ ਹੱਕ ਹੈ
ਭਾਵੇਂ ਸਾਡਾ ਦੋਹਾਂ ਦਾ ਕਾਰਜ ਖੇਤਰ ਹੁਣ ਭਾਸ਼ਾ ਹੈ, ਪਰ ਅਸੀਂ ਸਾਹਿਤ ਦੇ
ਵਿਦਿਆਰਥੀ ਵੀ ਰਹੇ ਹਾਂ ਅਤੇ ਸਾਹਿਤ ਬਾਰੇ ਚੰਗੀ ਸੂਝ ਰੱਖਦੇ ਹਾਂ। ਅਸੀਂ ਖ਼ੁਦ ਕਵੀ
ਨਹੀਂ ਹਾਂ, ਪਰ ਚੰਗੀ ਅਤੇ ਮਾੜੀ ਕਵਿਤਾ ਵਿਚ ਫ਼ਰਕ ਸਮਝਦੇ ਹਾਂ। ਸ਼ੇਖ਼ ਫਰੀਦ ਤੋਂ ਲੈ
ਕੇ ਹੁਣ ਤਕ ਪੰਜਾਬੀ ਵਿਚ ਕਾਫ਼ੀ ਸਾਰੀ ਉੱਚ ਪੱਧਰ ਦੀ ਕਵਿਤਾ ਦੀ ਰਚਨਾ ਹੋਈ ਹੈ। ਪਰ
ਗ਼ਜ਼ਲ ਵਿਚ ਪੰਜਾਬੀ ਕਵੀ “ਫਾਡੀ” ਕਿਉਂ ਹਨ? ਇਤਿਹਾਸਕ ਕਾਰਣਾਂ ਕਰਕੇ ਪੰਜਾਬੀ ਲੋਕ
ਬੇਸ਼ਕ “ਜੁਝਾਰੂ” ਕਿਸਮ ਦੇ ਹਨ, ਪਰ ਪੰਜਾਬੀ ਕਵੀਆਂ ਕੋਲ਼ ਕਲਪਨਾ, ਕੋਮਲ ਭਾਵਨਾਵਾਂ
ਅਤੇ ਕਾਵਿਮਈ ਭਾਸ਼ਾ ਦੀ ਘਾਟ ਨਹੀਂ। ਫਿਰ ਗ਼ਜ਼ਲ ਦੇ ਖੇਤਰ ਵਿਚ ਇਹ ਉਰਦੂ ਕਵੀਆਂ ਜਿੰਨੇ
ਸਫਲ ਕਿਉਂ ਨਹੀਂ? (ਆਟੇ ਵਿਚ ਲੂਣ ਬਰਾਬਰ ਕੁਝ ਮਿਸਾਲਾਂ ਨੂੰ ਛੱਡ ਕੇ)। ਹਾਂ, ਅਰੂਜ਼
ਦੇ ਕਈ ਮਾਹਿਰ “ਉਸਤਾਦ” ਗ਼ਜ਼ਲਗੋਆਂ ਨੇ ਗ਼ਜ਼ਲ ਦੇ ਨਾਂ ’ਤੇ ਬਹੁਤ ਸਾਰੀ ਬੇਜਾਨ
ਤੁਕਬੰਦੀ ਜ਼ਰੂਰ ਕੀਤੀ ਹੈ। ਪੰਜਾਬੀ ਬੋਲੀ ਦੇ ਕੁਦਰਤੀ ਤਾਲ ਬਾਰੇ ਵਿਚਾਰ ਕਰਦਿਆਂ
ਅਸੀਂ ਕਈ ਸਾਲ ਪਹਿਲਾਂ ਇਸ ਨਤੀਜੇ ’ਤੇ ਪਹੁੰਚੇ ਕਿ ਇਹਦਾ ਕਾਰਣ ਇਹ ਹੋ ਸਕਦਾ ਹੈ
ਕਿ ਪੰਜਾਬੀ ਬੋਲੀ ਦਾ ਕੁਦਰਤੀ ਤਾਲ ਗ਼ਜ਼ਲ ਦੇ ਰਵਾਇਤੀ ਅਰੂਜ਼ ਨਾਲ਼ ਮੇਲ ਨਹੀਂ ਖਾਂਦਾ।
ਭਾਰਦ੍ਵਾਜ ਨੇ ਇਸ ਪਰਚੇ ਦੇ ਪਿਛਲੇ ਅੰਕ ਵਿਚ ਪੰਜਾਬੀ ਬੋਲੀ ਦੇ ਕੁਦਰਤੀ ਤਾਲ
ਅਤੇ ਗ਼ਜ਼ਲ ਦੇ ਰਵਾਇਤੀ ਅਰੂਜ਼ ਵਿਚਕਾਰ ਮੇਲ ਬਾਰੇ ਸ਼ੰਕਾ ਪ੍ਰਗਟ ਕਰਕੇ ਡੂਮਣੇ ਨੂੰ
ਰੋੜਾ ਮਾਰ ਦਿੱਤਾ। ਜ਼ਾਹਿਰ ਹੈ ਕਿ ਇਹਦੇ ਨਾਲ਼ ਖ਼ੁਦ ਨੂੰ ਅਰੂਜ਼ ਦੇ ਮਾਹਿਰ ਸਮਝਣ ਵਾਲ਼ੇ
ਗ਼ਜ਼ਲਗੋਆਂ ਦੀ ਹਉਮੈ ਨੂੰ ਸੱਟ ਵੱਜੀ ਹੋਏਗੀ। ਇਕ ਗ਼ਜ਼ਲਗੋ ਨੇ ਭਾਰਦ੍ਵਾਜ ਨੂੰ ਫ਼ੋਨ ’ਤੇ
ਕਿਹਾ – “ਪਿੰਗਲ ਦੇ ਨਿਯਮ ਪਿੰਗਲ ਰਿਸ਼ੀ ਨੇ ਬਣਾਏ ਸਨ। ਸਦੀਆਂ ਤੋਂ ਪਿੰਗਲ ਅਤੇ
ਅਰੂਜ਼ ਦੇ ਸਿਧਾਂਤ ਬੜੀ ਕਾਮਯਾਬੀ ਨਾਲ ਕੰਮ ਕਰ ਰਹੇ ਹਨ। ਜਿਸ ਗੱਲ ਬਾਰੇ ਤੁਹਾਨੂੰ
ਪਤਾ ਨਹੀਂ ਉਹਦੇ ਬਾਰੇ ਬੋਲਦੇ ਕਿਉਂ ਹੋ?” ਭਾਰਦ੍ਵਾਜ ਨੇ ਆਪਣੀ ਗੱਲ ਬਹੁਤ ਸੰਖੇਪ
ਵਿਚ ਕਹੀ ਸੀ, ਇਸ ਕਰਕੇ ਉਹਦੇ ਵਸਤੂਮੁਖੀ ਸਿਧਾਂਤਕ ਦ੍ਰਿਸ਼ਟੀਕੋਣ ਨੂੰ ਇਸ ਗ਼ਜ਼ਲਗੋ ਨੇ
ਨਿਜੀ ਵਿਅਕਤੀਮੁਖੀ ਮੁਲਾਂਕਣ ਸਮਝ ਲਿਆ ਹੋਏਗਾ। ਦੋਹਾਂ ਦ੍ਰਿਸ਼ਟੀਕੋਣਾਂ ਵਿਚ ਫ਼ਰਕ
ਸਪਸ਼ਟ ਕਰਨ ਲਈ ਇਕ ਮਿਸਾਲ ਦੇਣ ਦੀ ਲੋੜ ਹੈ।
ਮੰਨ ਲਓ ਕਿ ਫ਼ਿਜ਼ਿਕਸ ਦਾ ਕੋਈ ਪ੍ਰੋਫ਼ੈਸਰ ਆਪਣੇ ਵਿਸ਼ੇ ਦੇ ਫ਼ਾਰਮੂਲਿਆਂ ਦੀ
ਵਰਤੋਂ ਕਰਕੇ ਇਹ ਸਾਬਤ ਕਰਦਾ ਹੈ ਕਿ ਭਾਰਤੀ ਸੰਗੀਤ ਦੇ ਪ੍ਰਾਚੀਨ ਆਚਾਰਯਾਂ ਨੇ ਸਪਤਕ
ਵਿਚ 22 ਸ਼ਰੁਤੀਆਂ ਸਥਾਪਿਤ ਕਰਕੇ ਇਹਨਾਂ ਸ਼ਰੁਤੀਆਂ ਉੱਤੇ ਨਾ-ਬਰਾਬਰ ਫ਼ਾਸਲਿਆਂ ’ਤੇ
ਸੁਰਾਂ ਨੂੰ ਰੱਖਣ ਦਾ ਜੋ ਕੰਮ ਕੀਤਾ ਸੀ ਉਹ ਮੈਲੋਡੀ ਦੇ ਪੱਖ ਤੋਂ ਪੂਰੀ ਤਰ੍ਹਾਂ
ਵਿਗਿਆਨਕ ਸੀ; ਅਤੇ ਇਹ ਵੀ ਕਿ ਤਾਨਪੂਰੇ ਦੀਆਂ ਚਾਰ ਤਾਰਾਂ ਦੇ ਸੁਰਾਂ ਨਾਲ਼
ਹਾਰਮੋਨਿਕਸ ਅਤੇ ਵੇਵ ਇੰਟਰਫ਼ੀਅਰੈਂਸ ਦੇ ਫ਼ਾਰਮੂਲਿਆਂ ਅਨੁਸਾਰ
ਨਾ-ਬਰਾਬਰ ਫ਼ਾਸਲਿਆਂ ’ਤੇ ਰੱਖੇ ਸੱਤੇ ਸ਼ੁੱਧ ਸੁਰ ਮੇਲ ਖਾਂਦੇ ਹਨ। ਇਸਦੇ ਉਲਟ,
ਹਾਰਮੋਨੀਅਮ ਦੇ ਬਰਾਬਰ ਦੇ ਫਾਸਲੇ ’ਤੇ ਰੱਖੇ ਸੁਰਾਂ ਦਾ ਭਾਰਤੀ ਸੰਗੀਤ ਦੇ ਮੂਲ
ਢਾਂਚੇ ਨਾਲ਼ ਵਿਰੋਧ ਹੈ। ਜ਼ਾਹਿਰ ਹੈ ਕਿ ਹਾਰਮੋਨੀਅਮ ਵਜਾਉਣ ਦਾ ਕੰਮ ਧੰਦਾ ਕਰਨ ਵਾਲ਼ੇ
ਕਿਸੇ ਬੰਦੇ ਨੂੰ ਇਹ ਗੱਲ ਬੁਰੀ ਲਗਦੀ ਹੈ, ਅਤੇ ਉਹ ਪ੍ਰੋਫ਼ੈਸਰ ਨੂੰ ਕਹਿੰਦਾ ਹੈ –
“ਮੈਂ ਪਿਛਲੇ ਪੰਜਾਹ ਸਾਲਾਂ ਤੋਂ ਹਾਰਮੋਨੀਅਮ ਵਜਾ ਰਿਹਾ ਹਾਂ। ਮੇਰੇ ਕੰਨਾਂ ਨੇ ਤਾਂ
ਭਾਰਤੀ ਸੰਗੀਤ ਦੇ ਸੁਰਾਂ ਦਾ ਹਾਰਮੋਨੀਅਮ ਦੇ ਸੁਰਾਂ ਨਾਲ ਕੋਈ ਵਿਰੋਧ ਨਹੀਂ ਸੁਣਿਆ।
ਮੈਂ ਬੜੇ ਬੜੇ ਉਸਤਾਦਾਂ ਨਾਲ਼ ਹਾਰਮੋਨੀਅਮ ਵਜਾਇਆ ਹੈ। ਕਿਸੇ ਨੇ ਵੀ ਮੈਨੂੰ ਅਜਿਹਾ
ਕੁਝ ਨਹੀਂ ਦੱਸਿਆ। ਤੁਸੀਂ ਕਦੇ ਹਾਰਮੋਨੀਅਮ ਅਤੇ ਤਾਨਪੂਰੇ ਨੂੰ ਹੱਥ ਵੀ ਨਹੀਂ
ਲਾਇਆ। ਜਿਸ ਗੱਲ ਬਾਰੇ ਤੁਹਾਨੂੰ ਪਤਾ ਨਹੀਂ ਉਹਦੇ ਬਾਰੇ ਬੋਲਦੇ ਕਿਉਂ ਹੋ?”
ਹਾਰਮੋਨੀਅਮ-ਵਾਦਕ ਦੇ ਇਹ ਸ਼ਬਦ ਵਿਗਿਆ-ਨਕ ਅਧਿਐਨ ਬਾਰੇ ਅਗਿਆਨਤਾ ਅਤੇ ਬੌਖਲਾਹਟ
ਦੀ ਉਪਜ ਹਨ। ਉਹਦਾ ਦ੍ਰਿਸ਼ਟੀਕੋਣ ਨਿਜੀ ਵਿਅਕਤੀਮੁਖੀ ਹੈ (ਜਿਸ ਵਿਚ ਨਿਜੀ ਪਸੰਦ ਅਤੇ
ਨਾ-ਪਸੰਦ ਅਤੇ ਮਨੁੱਖੀ ਹਿਤ, ਪੂਰਵ-ਧਾਰਨਾਵਾਂ ਅਤੇ ਕਮਜ਼ੋਰੀਆਂ ਸ਼ਾਮਿਲ ਹੋ ਸਕਦੀਆਂ
ਹਨ), ਅਤੇ ਪ੍ਰੋਫ਼ੈਸਰ ਦਾ ਦ੍ਰਿਸ਼ਟੀਕੋਣ ਵਸਤੂਮੁਖੀ ਸਿਧਾਂਤਕ ਹੈ, ਜਿਹਦੇ ਲਈ
ਹਾਰਮੋਨੀਅਮ ਜਾਂ ਤਾਨਪੂਰਾ ਵਜਾਉਣਾ ਆਉਣਾ ਲਾਜ਼ਮੀ ਨਹੀਂ। ਉਹਦਾ ਮੰਤਵ ਵਿਗਿਆਨਕ ਖੋਜ
ਕਰਨਾ ਹੈ, ਕਿਸੇ ਦੇ ਸ੍ਵੈਮਾਣ ਜਾਂ ਰੁਜ਼ਗਾਰ ’ਤੇ ਸੱਟ ਮਾਰਨਾ ਨਹੀਂ। ਸੰਗੀਤ ਦੇ ਸੁਰ
ਭਗਵਾਨ ਦੀ ਦੇਣ, ਰੂਹ ਦੀ ਖ਼ੁਰਾਕ ਵਗ਼ੈਰਾ ਵਗ਼ੈਰਾ ਜਾਂ ਹੋਰ ਜੋ ਕੁਝ ਵੀ ਹੋਣ, ਸਭ ਤੋਂ
ਪਹਿਲਾਂ ਉਹ ਹਵਾ ਵਿਚ ਪੈਦਾ ਹੋਣ ਵਾਲੀਆਂ ਤਰੰਗਾਂ ਹਨ, ਜਿਹਨਾਂ ਦਾ ਅਧਿਐਨ ਫ਼ਿਜ਼ਿਕਸ
ਦੇ ਅਨੇਕ ਖੇਤਰਾਂ ਵਿਚੋਂ ਇਕ ਹੈ। ਜੇ ਪ੍ਰੋਫ਼ੈਸਰ ਦੀਆਂ ਮੁੱਢਲੀਆਂ ਮਾਨਤਾਵਾਂ (22
ਸ਼ਰੁਤੀਆਂ, 7 ਸੁਰ, ਤਾਨਪੂਰਾ ਸੁਰ ਕਰਨ ਦੇ ਢੰਗ ਵਗ਼ੈਰਾ) ਠੀਕ ਹਨ, ਅਤੇ ਉਹਨੇ ਸਹੀ
ਫ਼ਾਰਮੂਲਿਆਂ ਦੀ ਵਰਤੋਂ ਸਹੀ ਢੰਗ ਨਾਲ਼ ਕੀਤੀ ਹੈ, ਤਾਂ ਨਤੀਜੇ ਪੱਕੇ ਹਨ – ਕਿਸੇ
ਹਾਰਮੋਨੀਅਮ-ਵਾਦਕ ਜਾਂ ਉਸਤਾਦ ਗਾਇਕ ਦੀ ਵਿਅਕਤੀ-ਮੁਖੀ ਪਸੰਦ ਜਾਂ ਨਾ-ਪਸੰਦ ਨਾਲ਼
ਕੋਈ ਫ਼ਰਕ ਨਹੀਂ ਪੈਂਦਾ। ਜੇ ਹਾਰਮੋਨੀਅਮ-ਵਾਦਕ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਤਾਂ
ਉਹਨੂੰ ਜਜ਼ਬਾਤੀ ਪ੍ਰਲਾਪ ਕਰਨ ਦੀ ਬਜਾਇ ਫ਼ਿਜ਼ਿਕਸ ਦੇ ਕਿਸੇ ਹੋਰ ਪ੍ਰੋਫ਼ੈਸਰ ਕੋਲ਼ ਜਾ
ਕੇ ਪੁੱਛਣਾ ਚਾਹੀਦਾ ਹੈ ਕਿ ਪਹਿਲੇ ਪ੍ਰੋਫ਼ੈਸਰ ਦੀ ਗੱਲ ਕਿਸ ਹਦ ਤਕ ਸਹੀ ਹੈ। ਪਰ
ਕੁਤਰਕ ਕਰਨ ਵਾਲਿਆਂ ਦੀ ਕੋਈ ਘਾਟ ਨਹੀਂ – “ਮੇਰੀ ਗੱਲ ਇਸ ਕਰਕੇ ਠੀਕ ਹੈ ਕਿ ਫਲਾਣੇ
ਪ੍ਰਸਿੱਧ ਵਿਅਕਤੀ ਨੇ ਇਹ ਕਿਹਾ ਹੈ; ਤੇਰੀ ਗੱਲ ਇਸ ਕਰਕੇ ਗ਼ਲਤ ਹੈ ਕਿਉਂਕਿ ਮੈਂ
ਇਹਦੇ ਨਾਲ ਸਹਿਮਤ ਨਹੀਂ ਜਾਂ ਇਹ ਮੈਨੂੰ ਚੰਗੀ ਨਹੀਂ ਲਗਦੀ; ਜੇ ਤੇਰੀ ਗੱਲ ਠੀਕ ਹੈ,
ਤਾਂ ਪਹਿਲਾਂ ਕਿਸੇ ਨੇ ਇਹ ਕਿਉਂ ਨਹੀਂ ਕਿਹਾ? ਮੈਂ ਤਾਂ ਪਹਿਲਾਂ ਇਹ ਗੱਲ ਕਦੇ ਨਹੀਂ
ਸੁਣੀ,” ਵਗ਼ੈਰਾ ਵਗ਼ੈਰਾ। ਵਿਗਿਆਨਕ ਖੋਜ ਪੜਤਾਲ ਵਿਚ ਇਹੋ ਜਿਹੀਆਂ ਘਟੀਆ ਅਤੇ ਬੇਹੂਦਾ
ਦਲੀਲਾਂ ਇਕਦਮ ਰੱਦ ਕਰ ਦਿੱਤੀਆਂ ਜਾਂਦੀਆਂ ਹਨ।
ਇਸ ਲੇਖ ਦਾ ਮੰਤਵ ਪੰਜਾਬੀ ਬੋਲੀ ਦੇ ਕੁਦਰਤੀ ਤਾਲ ਜਾਂ ਵਹਾਉ ਦੇ ਅਣਛੂਤੇ ਵਿਸ਼ਾਲ
ਖੇਤਰ ਦੇ ਅਧਿਐਨ ਵਿਚ ਕੁਝ ਮੁੱਢਲੇ ਕਦਮ ਚੁੱਕਣਾ ਹੈ। ਜੇ ਇਹਦਾ ਸੰਬੰਧ ਪਿੰਗਲ,
ਅਰੂਜ਼ ਜਾਂ ਕਿਸੇ ਹੋਰ ਖੇਤਰ ਨਾਲ਼ ਜਾ ਜੁੜਦਾ ਹੈ ਅਤੇ ਕਿਸੇ ਖੇਤਰ ਵਿਚ ਸਥਾਪਿਤ
ਮਾਨਤਾਵਾਂ ਦੇ ਵਿਰੋਧ ਵਿਚ ਜਾਂਦਾ ਹੈ, ਜਿਹਦੇ ਨਾਲ਼ ਕਿਸੇ ਵਿਦਵਾਨ ਦੀ ਹਉਮੈ ਨੂੰ
ਸੱਟ ਵੱਜਦੀ ਹੈ, ਤਾਂ ਅਜਿਹਾ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ। “ਲਘੂ”, “ਗੁਰੂ”,
“ਫ਼ਾਇਲੁਨ”, “ਫ਼ਾਇਲਾਤੁਨ” ਵਗ਼ੈਰਾ ਸਭ ਤੋਂ ਪਹਿਲਾਂ ਭਾਸ਼ਾ ਦੇ ਉਚਾਰਖੰਡ ਜਾਂ ਸਿਲੇਬਲ
ਹਨ, ਜਿਹਨਾਂ ਦਾ ਅਧਿਐਨ ਕਰਨਾ ਦਾ ਭਾਸ਼ਾਵਿਗਿਆਨ ਦਾ ਕੰਮ ਹੈ। ਸਿਲੇਬਲਾਂ ਬਾਰੇ ਬੋਲਣ
ਦਾ ਸਾਨੂੰ ਪੂਰਾ ਹੱਕ ਹੈ।
ਵਿਗਿਆਨਕ ਖੋਜ ਕਿਸੇ ਦੀ ਪਸੰਦ ਜਾਂ ਨਾ-ਪਸੰਦ ਨੂੰ ਧਿਆਨ ਵਿਚ ਰੱਖ ਕੇ ਨਹੀਂ
ਕੀਤੀ ਜਾਂਦੀ। ਡਾਰਵਿਨ ਨੇ Origin of the Species ਦਾ ਪ੍ਰਕਾਸ਼ਨ ਰਵਾਇਤੀ ਧਰਮ
ਦੀਆਂ ਮਾਨਤਾਵਾਂ ’ਤੇ ਸੱਟ ਮਾਰਨ ਦੇ ਇਰਾਦੇ ਨਾਲ਼ ਨਹੀਂ ਕੀਤਾ ਸੀ। ਜੇ ਅਜਿਹਾ ਹੋਇਆ
ਤਾਂ ਡਾਰਵਿਨ ਦੋਸ਼ੀ ਨਹੀਂ।
ਲਿਪੀ ਫ਼ਲੂ – ਅਰਥਾਤ ਅੱਖਾਂ ਨਾਲ਼ ਸੁਣਨ ਦਾ ਰੋਗ
ਬਰਤਾਨੀਆ ਵਿਚ ਰਹਿ ਕੇ ਦੇਸੀ ਡਾਕਟਰੀ ਡਿਗਰੀ (ਪੀਐਚ.ਡੀ) ਹਾਸਿਲ ਕਰਨ ਵਾਲ਼ੇ,
ਖ਼ੁਦ ਨੂੰ ਪੰਜਾਬੀ ਦੇ ਵਿਦਵਾਨ ਅਖਵਾਉਣ ਵਾਲ਼ੇ, ਅਤੇ ਖ਼ੁਦ ਹੀ ਆਪਣੇ ਸਿਰ ’ਤੇ “ਡਾ”
ਦੀ ਕਲਗੀ ਸਜਾਉਣ ਵਾਲ਼ੇ ਇਕ ਸੱਜਣ ਨੇ ਭਾਰਦ੍ਵਾਜ ਨੂੰ ਕਿਹਾ – “ਪਿਤਾ” ਵਿਚ ਪੱਪੇ
ਨਾਲ਼ ਸਿਹਾਰੀ ਦੀ ਆਵਾਜ਼ ਲੱਗੀ ਹੋਈ ਹੈ ਪਰ “ਪਤਾ” ਵਿਚ ਪੱਪੇ ਨਾਲ਼ ਕੋਈ ਆਵਾਜ਼ ਨਹੀਂ
ਲੱਗੀ ਹੋਈ।” ਇਹ ਮਾਮੂਲੀ ਜਿਹੀ ਜਾਪਦੀ ਗੱਲ ਇਕ ਬੜੇ ਹੀ ਗੰਭੀਰ ਬੌਧਿਕ ਰੋਗ ਦਾ
ਲੱਛਣ ਹੈ, ਜਿਹਨੂੰ ਅਸੀਂ “ਲਿਪੀ ਫ਼ਲੂ” ਆਖਦੇ ਹਾਂ। ਇਸ ਰੋਗ ਦਾ ਮਰੀਜ਼ ਸ਼ਬਦਾਂ ਦੀਆਂ
ਆਵਾਜ਼ਾਂ ਨੂੰ ਅਚੇਤ ਹੀ ਉਹਨਾਂ ਦੇ ਲਿਖਤੀ ਰੂਪ ਵਿਚ ਫ਼ਿਟ ਕਰਦਾ ਜਾਂਦਾ ਹੈ। ਪੰਜਾਬੀ
ਬੋਲੀ ਵਿਚ “ਪਤਾ” ਵਿਚ ‘ਪ’ ਅਤੇ ‘ਤ’ ਵਿਅੰਜਨਾਂ ਦੀਆਂ ਆਵਾਜ਼ਾਂ ਵਿਚਕਾਰ ‘ਅ’ ਸ੍ਵਰ
ਦੀ ਆਵਾਜ਼ ਹੈ ਜਿਹਦੇ ਲਈ ਗੁਰਮੁਖੀ ਲਿਪੀ ਵਿਚ ਕੋਈ ਚਿੰਨ੍ਹ ਨਹੀਂ। ਇਸ ਕਰਕੇ ਇਸ
ਸੱਜਣ ਨੂੰ ‘ਅ’ ਸ੍ਵਰ ਦੀ ਆਵਾਜ਼ ਸੁਣਾਈ ਹੀ ਨਹੀਂ ਦਿੱਤੀ। ਉਹਨੂੰ ਉਹੀ ਸੁਣਦਾ ਹੈ ਜੋ
ਉਹ ਸੁਣਨਾ ਚਾਹੁੰਦਾ ਹੈ, ਅਰਥਾਤ ਕਿਸੇ ਸ਼ਬਦ ਦੇ ਲਿਖਤੀ ਰੂਪ ਨੂੰ। ਇਸ ਰੋਗ ਦੇ ਮਰੀਜ਼
ਨੂੰ ਜੇ ਕਿਹਾ ਜਾਏ ਕਿ “ਸਿੰਘ” ਸ਼ਬਦ ਵਿਚ ‘ਗ’ ਵਿਅੰਜਨ ਦੀ ਆਵਾਜ਼ ਹੈ ਅਤੇ ਉੱਚੀ ਸੁਰ
ਹੈ, ਪੰਜਾਬੀ ਬੋਲੀ ਵਿਚੋਂ ‘ਘ’ ਦੀ ਮੂਲ ਆਵਾਜ਼ ਸਦੀਆਂ ਪਹਿਲਾਂ ਖ਼ਤਮ ਹੋ ਗਈ ਸੀ, ਤਾਂ
ਅਕਸਰ ਇਹ ਜਵਾਬ ਮਿਲਦਾ ਹੈ, “ਮੈਨੂੰ ਤਾਂ ਘੱਗੇ ਦੀ ਆਵਾਜ਼ ਸੁਣਦੀ ਹੈ, ਤੇ ਕੋਈ ਸੜੀ
ਸੁਰ ਨਹੀਂ ਸੁਣਦੀ।” ਇਸ ਹਦ ਤਕ ਪਹੁੰਚ ਕੇ ਇਹ ਰੋਗ ਲਾਇਲਾਜ ਹੋ ਜਾਂਦਾ ਹੈ। ਜਦ ਕੋਈ
ਵਿਚਾਰ ਧਾਰਮਿਕ ਵਿਸ਼ਵਾਸ ਦੀ ਸ਼ਕਲ ਇਖ਼ਤਿਆਰ ਕਰ ਲਏ ਤਾਂ ਉਹਦੇ ’ਤੇ ਕਿਸੇ ਵੀ ਦਲੀਲ ਦਾ
ਅਸਰ ਹੋਣਾ ਬੰਦ ਹੋ ਜਾਂਦਾ ਹੈ, ਅਤੇ ਲੋਕ ਉਹੀ ਖ਼ਾਤਿਰ ਮਰਨ-ਮਾਰਨ ਅਤੇ ਸ਼ਹੀਦ ਹੋਣ ਲਈ
ਵੀ ਤਿਆਰ ਹੋ ਜਾਂਦੇ ਹਨ। ਘੱਟ ਗੰਭੀਰ ਰੋਗੀ ਵੀ ਬੋਲੀ ਦੀਆਂ ਆਵਾਜ਼ਾਂ ਦੀ ਗੱਲ ਕਰਨ
ਵੇਲੇ ਲਿਪੀ ਦੇ ਅੱਖਰਾਂ ਦਾ ਜ਼ਿਕਰ ਕਰਦੇ ਹਨ, ਜਿਵੇਂ ਕਿ ਬੋਲੀ ਦੀਆਂ ਆਵਾਜ਼ਾਂ ‘ਪ’
ਅਤੇ ‘ਇ’ ਨੂੰ ਲਿਪੀ ਦੇ ਅੱਖਰਾਂ ਰਾਹੀਂ ਛਾਣ ਕੇ ਇਹਨਾਂ ਨੂੰ ਕ੍ਰਮਵਾਰ ‘ਪੱਪੇ’ ਅਤੇ
‘ਸਿਹਾਰੀ’ ਦੀਆਂ ਆਵਾਜ਼ਾਂ ਦੱਸਦੇ ਹਨ। ਇਹ ਨਿੱਕੀ ਜਿਹੀ ਗੱਲ ਜਾਪਦੀ ਹੈ, ਪਰ ਇਹਦੇ
ਪਿੱਛੇ ਗੰਭੀਰ ਬੌਧਿਕ ਘੜਮੱਸ ਲੁਕਿਆ ਬੈਠਾ ਹੈ, ਜੋ ਵੱਧ ਗੰਭੀਰ ਗ਼ਲਤੀਆਂ ਨੂੰ ਜਨਮ
ਦਿੰਦਾ ਹੈ। ਇਹ ਲੋਕ ਅਕਸਰ ਇਹ ਰਟ ਵੀ ਲਾਉਂਦੇ ਰਹਿੰਦੇ ਹਨ, “ਪੰਜਾਬੀ ਵਿਚ ਜਿਵੇਂ
ਬੋਲੋ ਤਿਵੇਂ ਲਿਖੋ; ਜਿਵੇਂ ਲਿਖੋ ਤਿਵੇਂ ਪੜ੍ਹੋ.... ਪੰਜਾਬੀ ਬੋਲੀ ਵਿਚ ਜਿੰਨੀਆਂ
ਆਵਾਜ਼ਾਂ ਹਨ, ਗੁਰਮੁਖੀ ਲਿਪੀ ਵਿਚ ਉਂਨੇ ਹੀ ਅੱਖਰ ਹਨ।” ਬੋਲੀ ਦੀਆਂ ਆਵਾਜਾਂ ਨੂੰ
ਲਿਖਣ ਲਈ ਲਿਪੀ ਦੇ ਅੱਖਰਾਂ ਦੀ ਵਰਤੋਂ ਕਰਨਾ ਸਾਡੀ ਮਜਬੂਰੀ ਹੈ, ਪਰ ਬੋਲੀ ਦੀਆਂ
ਆਵਾਜ਼ਾਂ ਨੂੰ ਉੱਪਰ ਦੱਸੇ ਢੰਗ ਨਾਲ਼ ਲਿਪੀ ਦੇ ਅੱਖਰਾਂ ਰਾਹੀਂ ਪੁਣ ਛਾਣ ਕੇ ਸੁਣਨਾ
ਬਿਲਕੁਲ ਵੱਖਰੀ ਗੱਲ ਹੈ। ਇਹ ਰੋਗ ਮਨੁੱਖ ਦੀ ਬੁੱਧੀ ਨੂੰ ਸੱਚਮੁਚ ਨਪੁੰਸਕ ਬਣਾ ਕੇ
ਉਹਨੂੰ ਭਾਸ਼ਾ ਦੀ ਬਣਤਰ ਸਮਝਣ ਦੇ ਅਯੋਗ ਬਣਾ ਦਿੰਦਾ ਹੈ।
ਕਿਸੇ ਸ਼ਬਦ ਵਿਚ ਸੁਰ ਉੱਚੀ ਜਾਂ ਨੀਵੀਂ ਹੋਣ ਨਾਲ਼ ਉਹਦਾ ਅਰਥ ਬਦਲ ਜਾਣ ਨੂੰ
ਟੋਨ ਆਖਦੇ ਹਨ, ਜਿਵੇਂ “ਕੜੀ”, “ਘੜੀ” ਅਤੇ “ਕੜ੍ਹੀ” ਸ਼ਬਦਾਂ ਵਿਚ ਸ੍ਵਰ
ਅਤੇ ਵਿਅੰਜਨ ਆਵਾਜ਼ਾਂ ਸਾਂਝੀਆਂ ਹਨ, ਸਿਰਫ਼ ਸੁਰ ਦਾ ਫ਼ਰਕ ਹੈ। (ਗੁਰਮੁਖੀ ਸ਼ਬਦ-ਜੋੜ
ਭਾਵੇਂ ਕੋਈ ਵੀ ਇਸ਼ਾਰਾ ਦੇਣ)। ‘ਘੜੀ’ ਵਿਚ ਨੀਵੀਂ ਸੁਰ ਅਤੇ “ਕੜ੍ਹੀ” ਵਿਚ ਉੱਚੀ
ਸੁਰ ਹੈ, “ਕੜੀ” ਵਿਚ ਕੋਈ ਸੁਰ ਨਹੀਂ। (ਕਈ ਭਾਸ਼ਾਵਿਗਿਆਨੀ “ਕੜੀ” ਵਿਚ ਸੁਰ ਦੀ
ਅਣਹੋਂਦ ਨੂੰ ਸੁਣਾਈ ਨਾ ਦੇਣ ਵਾਲੀ ‘ਲੈਵਲ ਟੋਨ’ ਆਖਦੇ ਹਨ, ਪਰ ਇਹ ਬੇਲੋੜੀ
ਪੇਚੀਦਗੀ ਹੈ)। ਪੰਜਾਬੀ ਵਿਚ ‘ਟੋਨ’ ਪਤਾ ਨਹੀਂ ਕਿੰਨੀਆਂ ਸਦੀਆਂ ਪਹਿਲਾਂ ਆਈ। ਪਰ
ਪੰਜਾਬੀ ਵਿਦਵਾਨਾਂ ਨੂੰ ਇਹਦਾ ਪਤਾ ਹੀ ਨਾ ਲੱਗਿਆ। ਸਭ ਤੋਂ ਪਹਿਲਾਂ ਸੰਨ 1889 ਵਿਚ
ਅੰਗਰੇਜ਼ ਪਾਦਰੀ ਟਿਜ਼ਡੈਲ ਨੇ ਕਿਹਾ, “ਪੰਜਾਬੀ ਵਿਚ ‘ਭ’ ਅਤੇ ‘ਘ’ ਦੀਆਂ ਆਵਾਜ਼ਾਂ
ਉਰਦੂ ਵਰਗੀਆਂ ਨਹੀਂ ਸਗੋਂ ਅਜੀਬ ਹਨ।” ਟਿਜ਼ਡੈਲ ਭਾਸ਼ਾਵਿਗਿਆਨੀ ਨਹੀਂ ਸਨ, ਇਸ ਕਰਕੇ
ਉਹ ਪੰਜਾਬੀ ਟੋਨ ਦੀ ਸਹੀ ਪਰਖ ਨਾ ਕਰ ਸਕੇ, ਪਰ ਉਹਨਾਂ ਨੂੰ ਸ਼ੱਕ ਤਾਂ ਪੈ ਗਿਆ – ਉਹ
ਵੀ ਇਸ ਕਰਕੇ ਕਿ ਉਹ ਪੰਜਾਬੀ ਆਵਾਜ਼ਾਂ ਨੂੰ ਗੁਰਮੁਖੀ ਲਿਪੀ ਵਿਚ ਫ਼ਿਟ ਕਰਕੇ (ਅਰਥਾਤ
ਅੱਖਾਂ ਨਾਲ਼) ਨਹੀਂ ਸੁਣਦੇ ਸਨ। ਸਭ ਤੋਂ ਪਹਿਲਾਂ ਤਕੜੇ ਭਾਸ਼ਾਵਿਗਿਆਨੀ ਪਾਦਰੀ
ਗ੍ਰੈਹਮ ਬੇਅਲੀ ਨੇ 1914 ਵਿਚ ਵਜ਼ੀਰਾਬਾਦ (ਜ਼ਿਲਾ ਸਿਆਲਕੋਟ) ਦੀ ਪੰਜਾਬੀ ਬੋਲੀ
ਵਿਚ ਟੋਨ ਬਾਰੇ ਸਹੀ ਵਿਸ਼ਲੇਸ਼ਣ ਪ੍ਰਕਾਸ਼ਿਤ ਕੀਤਾ। ਧਿਆਨ ਦੇਣ ਯੋਗ ਖ਼ਾਸ ਗੱਲ ਇਹ ਹੈ
ਕਿ ਬੇਅਲੀ ਨੇ ਆਪਣੀਆਂ ਲਿਖਤਾਂ ਵਿਚ ਕਿਧਰੇ ਵੀ ਗੁਰਮੁਖੀ ਲਿਪੀ ਦੀ ਵਰਤੋਂ ਨਹੀਂ
ਕੀਤੀ। ਇਹਤੋਂ ਬਾਅਦ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਬੋਲੀਆਂ ਬਾਰੇ ਬਨਾਰਸੀ ਦਾਸ
ਜੈਨ, ਕਾਲੀ ਚਰਨ ਬਹਿਲ, ਬਲਬੀਰ ਸਿੰਘ ਸੰਧੂ, ਹਰਜੀਤ ਸਿੰਘ ਗਿੱਲ, ਸ਼ਿਵ ਜੋਸ਼ੀ, ਤੇਜ
ਭਾਟੀਆ ਅਤੇ ਹੋਰ ਕਈ ਵਿਦਵਾਨਾਂ ਨੇ ਸ਼ਲਾਘਾਯੋਗ ਕੰਮ ਕੀਤਾ। (ਇਹਨਾਂ ਸਤਿਕਾਰਯੋਗ
ਵਿਦਵਾਨਾਂ ਦੇ ਨਾਂਵਾਂ ਨਾਲ਼ ਅਸੀਂ “ਡਾਕਟਰ” ਦੀ ਉਪਾਧੀ ਨਹੀਂ ਜੋੜੀ ਕਿਉਂਕਿ ਅਸੀਂ
ਸਿਰਫ਼ ਮੈਡੀਕਲ ਡਾਕਟਰ ਨੂੰ ਹੀ “ਡਾਕਟਰ” ਆਖਦੇ ਹਾਂ)। ਪਰ ਉਂਨੀਵੀਂ ਸਦੀ ਦੇ ਅਖ਼ੀਰਲੇ
ਦਿਨਾਂ ਵਿਚ ਲਿਪੀ ਫ਼ਲੂ ਦੇ ਵਾਇਰਸ ਦਾ ਜਿਹੜਾ ਖ਼ਤਰਨਾਕ ਸਟ੍ਰੇਨ
ਗੁਰਮੁਖੀ ਲਿਪੀ ਦੇ ਅੰਧ-ਵਿਸ਼ਵਾਸ਼ੀ ਭਗਤਾਂ ਨੇ ਪੈਦਾ ਕੀਤਾ ਸੀ (“ਪੰਜਾਬੀ ਵਿਚ
ਜਿਵੇਂ ਬੋਲੋ ਤਿਵੇਂ ਲਿਖੋ; ਜਿਵੇਂ ਲਿਖੋ ਤਿਵੇਂ ਪੜ੍ਹੋ...” ਵਗ਼ੈਰਾ ਵਗ਼ੈਰਾ), ਉਹ
ਹਾਲੇ ਵੀ ਅਪਣਾ ਕੰਮ ਕਰੀ ਜਾ ਰਿਹਾ ਹੈ।
ਇਹ ਠੀਕ ਹੈ ਕਿ ਅੰਗਰੇਜ਼ੀ ਅਤੇ ਕਈ ਹੋਰ ਬੋਲੀਆਂ ਅਤੇ ਲਿਪੀਆਂ ਦੇ ਮੁਕਾਬਲੇ ’ਤੇ
ਪੰਜਾਬੀ ਅਤੇ ਹੋਰ ਭਾਰਤੀ ਬੋਲੀਆਂ ਦੇ ਉਚਾਰਣ ਦਾ ਆਪਣੀ ਆਪਣੀ ਲਿਪੀ ਵਿਚ ਸ਼ਬਦ-ਜੋੜਾਂ
ਨਾਲ਼ ਕਾਫ਼ੀ ਨੇੜੇ ਦਾ ਸੰਬੰਧ ਹੈ, ਪਰ “ਜਿਵੇਂ ਬੋਲੋ ਤਿਵੇਂ ਲਿਖੋ” ਵਾਲ਼ੀ ਕਿਧਰੇ ਕੋਈ
ਗੱਲ ਨਹੀਂ (ਅਤੇ ਨਾ ਹੀ ਕਿਸੇ ਵੀ ਬੋਲੀ ਅਤੇ ਕਿਸੇ ਵੀ ਲਿਪੀ ਵਿਚਕਾਰ ਇਹੋ ਜਿਹਾ
ਸੰਬੰਧ ਕਦੇ ਹੋ ਸਕਦਾ ਹੈ)। ਕਿਸੇ ਵੀ ਭਾਸ਼ਾ (ਅਤੇ ਖ਼ਾਸ ਤੌਰ ’ਤੇ ਪੰਜਾਬੀ) ਦੇ
ਉਚਾਰਣ ਦਾ ਅਧਿਐਨ ਕਰਨ ਵੇਲੇ ਉਹਨੂੰ ਲਿਖਣ ਲਈ ਵਰਤੀ ਜਾਣ ਵਾਲ਼ੀ ਲਿਪੀ ਨੂੰ ਪੂਰੀ
ਤਰ੍ਹਾਂ ਭੁੱਲ ਜਾਣਾ ਚਾਹੀਦਾ ਹੈ; ਨਹੀਂ ਤਾਂ ਵਿਸ਼ਲੇਸ਼ਣ ਵਿਚ ਗੜਬੜ ਹੁੰਦੀ ਹੀ
ਰਹਿੰਦੀ ਹੈ। ਇਸ ਲੇਖ ਬਾਰੇ ਸਿਆਣੇ ਵਿਦਵਾਨਾਂ ਨਾਲ਼ ਵਿਚਾਰ ਵਟਾਂਦਰਾ ਕਰਨਾ
ਸਾਡੇ ਲਈ ਖ਼ੁਸ਼ੀ ਵਾਲ਼ੀ ਗੱਲ ਹੋਏਗੀ। ਪਰ ਲਿਪੀ ਫ਼ਲੂ ਦੇ ਰੋਗੀਆਂ ਨਾਲ਼ “ਸਵਾਲ
ਕਣਕ, ਜਵਾਬ ਛੋਲੇ” ਵਰਗੀ ਬਹਿਸ ਕਰ ਕੇ ਸਮਾਂ ਬਰਬਾਦ ਕਰਨ ਦਾ ਕੋਈ ਲਾਭ ਨਹੀਂ।
ਜੇ ਸਮਝਦਾਰ ਪਾਠਕਾਂ ਦੇ ਮਨ ਵਿਚ ਕੁਝ ਭੁਲੇਖੇ ਹੋਣ, ਤਾਂ ਉਹਨਾਂ ਨੂੰ ਦੂਰ ਕਰਨ ਲਈ
ਅਸੀਂ ਕੰਪਿਊਟਰ ਰਾਹੀਂ ਵਿਸ਼ਲੇਸ਼ਣ ਕਰਕੇ ਸਬੂਤ ਪੇਸ਼ ਕੀਤੇ ਹਨ। ਕੰਪਿਊਟਰ ’ਤੇ
ਆਵਾਜ਼ਾਂ ਰਿਕਾਰਡ ਕਰਨ ਵਾਲ਼ੇ ਮਾਈਕ੍ਰੋਫ਼ੋਨ ਅਤੇ ਇਹਨਾਂ ਦਾ ਵਿਸ਼ਲੇਸ਼ਣ ਕਰਨ ਵਾਲੇ
ਸੌਫ਼ਟਵੇਅਰ ਨੂੰ ਕੋਈ ਲਿਪੀ ਫ਼ਲੂ ਨਹੀਂ ਹੋ ਸਕਦਾ।
ਡਾੱਕਾ ਤੋ ਨਹੀਂ ਡਾੱਲਾ
ਪਾਕਿਸਤਾਨੀ ਗ਼ਜ਼ਲ ਗਾਇਕ ਗ਼ੁਲਾਮ ਅਲੀ ਬਹੁਤ ਹੀ ਵਧੀਆ ਗਾਇਕ ਹਨ। ਦਰਬਾਰੀ
ਵਰਗੇ ਮੁਸ਼ਕਿਲ ਰਾਗਾਂ ਵਿਚ ਵੀ ਭਾਵ-ਭਿੰਨੀ ਸ਼ੈਲੀ ਵਿਚ ਗ਼ਜ਼ਲ ਗਾਇਨ ਕਰਨ ਵਿਚ ਉਹਨਾਂ
ਨੂੰ ਕਮਾਲ ਦੀ ਮਹਾਰਤ ਹਾਸਿਲ ਹੈ। ਪਰ ਫਿਰ ਵੀ ਹਨ ਤਾਂ ਉਹ “ਪੰਜਾਬ ਦੇ ਪੁੱਤਰ” ਹੀ।
ਜਿਵੇਂ ਅੰਬ ਕਿੰਨਾ ਵੀ ਮਿੱਠਾ ਹੋ ਜਾਏ ਉਹਦੇ ’ਚੋਂ ਖਟਾਸ ਪੂਰੀ ਤਰ੍ਹਾਂ ਨਹੀਂ
ਜਾਂਦੀ, ਉਸੇ ਤਰ੍ਹਾਂ ਪੰਜਾਬ ਦੇ ਜੰਮ-ਪਲ਼ ਅਤੇ ਪੰਜਾਬੀ ਮਾਂ-ਬੋਲੀ ਵਾਲ਼ੇ ਬੰਦੇ ਦਾ
ਪੰਜਾਬੀ ਲਹਿਜਾ ਪੂਰੀ ਤਰ੍ਹਾਂ ਕਦੇ ਵੀ ਖ਼ਤਮ ਨਹੀਂ ਹੁੰਦਾ। ਗ਼ੁਲਾਮ ਅਲੀ ਨੇ ਅਕਬਰ
ਇਲਾਹਾਬਾਦੀ ਦੀ ਗ਼ਜ਼ਲ “ਹੰਗਾਮਾ ਹੈ ਕਿਓਂ ਬਰਪਾ” ਰਾਗ ਦਰਬਾਰੀ ਵਿਚ ਗਾਈ ਹੈ, ਪਰ ਕਈ
ਉਰਦੂ ਸ਼ਬਦਾਂ ਦਾ ਉਚਾਰਣ ਪੰਜਾਬੀ ਢੰਗ ਨਾਲ ਕਰ ਕੇ। (ਸਾਡੀ ਜਾਣਕਾਰੀ ਅਨੁਸਾਰ ਗ਼ੁਲਾਮ
ਅਲੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ, ਪਰ ਅਸੀਂ ਖ਼ਾਸੇ ਪੜ੍ਹੇ ਲਿਖੇ ਪੰਜਾਬੀ
ਪਾਕਿਸਤਾਨੀਆਂ ਨੂੰ ਵੀ ਟੀਵੀ ’ਤੇ ਇਸ ਅੰਦਾਜ਼ ਵਿਚ ਉਰਦੂ ਬੋਲਦਿਆਂ ਸੁਣਿਆ ਹੈ)। ਇਕ
ਤੋਂ ਵੱਧ ਯੂਨਿਵਰਸਿਟੀ ਡਿਗਰੀਆਂ ਦੇ ਧਾਰਨੀ ਬਲਰਾਜ ਸਾਹਨੀ ਨੇ ਆਪਣੀ
ਆਤਮਕਥਾ ਵਿਚ ਲਿਖਿਆ ਹੈ ਕਿ ਫ਼ਿਲਮ ਲਾਈਨ ਵਿਚ ਆਉਣ ਮਗਰੋਂ ਉਹਨਾਂ ਨੂੰ ਆਪਣੇ
ਹਿੰਦੀ-ਉਰਦੂ ਉਚਾਰਣ ਵਿਚੋਂ ਪੰਜਾਬੀ ਅਸਰ ਨੂੰ ਦੂਰ ਕਰਨ ਲਈ ਤਕੜੀ ਮਿਹਨਤ ਕਰਨੀ ਪਈ।
ਮੁਹੰਮਦ ਰਫ਼ੀ ਦੇ ਹਿੰਦੀ-ਉਰਦੂ ਉਚਾਰਣ ਵਿਚੋਂ ਪੰਜਾਬੀ ਅਸਰ ਨੂੰ ਘਟਾਉਣ ਵਿਚ
ਸੰਗੀਤਕਾਰ ਨੌਸ਼ਾਦ ਨੂੰ ਕਈ ਸਾਲ ਲਗ ਗਏ, ਪਰ ਅੰਬ ਦੀ ਖਟਾਸ ਪੂਰੀ ਤਰ੍ਹਾਂ
ਨਹੀਂ ਗਈ। ਗ਼ੁਲਾਮ ਅਲੀ ਦੇ ‘ਡਾਕਾ’ ਅਤੇ ‘ਡਾਲਾ’ ਦੇ ਉਚਾਰਣ ਬਾਰੇ ਇਹ ਤਸਵੀਰ ਦੇਖੋ।
(ਇੱਥੇ ਇਹ ਸਪਸ਼ਟੀਕਰਣ ਦੇਣਾ ਜ਼ਰੂਰੀ ਹੈ ਕਿ ਅਸੀਂ ਦਿੱਲੀ ਅਤੇ ਪੱਛਮੀ ਯੂਪੀ ਦੀ
ਹਿੰਦੀ-ਉਰਦੂ ਨਾਲ਼ ਪੰਜਾਬੀ ਦੀ ਤੁਲਨਾ ਨਹੀਂ ਕਰ ਰਹੇ। ਇਸ ਹਿੰਦੀ-ਉਰਦੂ – ਅਰਥਾਤ
ਖੜ੍ਹੀ ਬੋਲੀ – ’ਤੇ ਪੰਜਾਬੀ ਦਾ ਚੋਖਾ ਅਸਰ ਹੈ। ਅਸੀਂ ਪੂਰਬੀ ਹਿੰਦੀ-ਉਰਦੂ ਨਾਲ਼
ਪੰਜਾਬੀ ਦੀ ਤੁਲਨਾ ਕਰਦੇ ਹਾਂ)।
ਬੋਲੇ ਜਾਣ ਵਾਲੇ ਸ਼ਬਦ ਨੂੰ ਅਸੀਂ ਸਿਲੇਬਲਾਂ ਜਾਂ ਉਚਾਰਖੰਡਾਂ
ਵਿਚ ਵੰਡ ਸਕਦੇ ਹਾਂ। ਬੋਲਣ ਵੇਲੇ ਸੁਭਾਵਿਕ ਤੌਰ ’ਤੇ ਉਚਾਰਖੰਡ ਦੀ ਹੱਦ ’ਤੇ ਰੁਕਿਆ
ਜਾ ਸਕਦਾ ਹੈ। ਜਿਹਨਾਂ ਦੀ ਮਾਤ ਭਾਸ਼ਾ ਹਿੰਦੀ-ਉਰਦੂ ਹੈ, ਉਹਨਾਂ ਦੇ ਸੁਭਾਵਿਕ ਉਚਾਰਣ
ਵਿਚ ਉਚਾਰਖੰਡ ਇਹ ਹਨ – ਡਾ+ਕਾ ਅਤੇ ਡਾ+ਲਾ, ਪਰ ਗ਼ੁਲਾਮ ਅਲੀ ਦੇ
ਉਚਾਰਣ ਵਿਚ ਉਚਾਰਖੰਡ ਦੀ ਹੱਦ ਕ੍ਰਮਵਾਰ ਲੰਮੇ ਕੀਤੇ ਹੋਏ ‘ਕ’ ਅਤੇ ‘ਲ’
ਦੇ ਮੱਧ ਵਿਚ ਆਉਂਦੀ ਹੈ, ਅਰਥਾਤ ਅੱਧਾ ਵਿਅੰਜਨ ਪਹਿਲੇ ਉਚਾਰਖੰਡ ਵਿਚ ਹੈ ਅਤੇ
ਬਾਕੀ ਅੱਧਾ ਦੂਸਰੇ ਉਚਾਰਖੰਡ ਵਿਚ।
ਫ਼ੋਨੈਟਿਕਸ ਅਤੇ ਫ਼ੋਨੋਲੋਜੀ
ਅਸੀਂ ਸ਼ਬਦ ਬੋਲਦੇ ਹਾਂ ਅਤੇ ਸ਼ਬਦ, ਸ੍ਵਰ ਅਤੇ ਵਿਅੰਜਨ ਆਵਾਜ਼ਾਂ ਮਿਲਣ ਨਾਲ਼
ਬਣਦੇ ਹਨ। ਪਰ ਬੋਲੀ ਦੀ ਮੂਲ ਇਕਾਈ ਸਿਲੇਬਲ ਜਾਂ ਉਚਾਰਖੰਡ ਹੈ। ਭਾਸ਼ਾ ਦੇ ਸ਼ਬਦਾਂ
ਨੂੰ ਅਸੀਂ ਉਚਾਰਖੰਡਾਂ ਵਿਚ ਬੋਲਦੇ ਹਾਂ। ਉਚਾਰਖੰਡ ਬਾਰੇ ਭਾਸ਼ਾ ਵਿਗਿਆਨੀਆਂ ਵਿਚ
ਕਾਫ਼ੀ ਮੱਤਭੇਦ ਹਨ, ਖ਼ਾਸ ਤੌਰ ’ਤੇ ਉਚਾਰਖੰਡ ਦੀਆਂ ਹੱਦਾਂ ਮਿੱਥਣ ਬਾਰੇ। ਅਜਿਹਾ ਆਮ
ਤੌਰ ’ਤੇ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਬਾਰੇ ਹੁੰਦਾ ਹੈ ਜਿਹਨਾਂ ਵਿਚ ਵਿਅੰਜਨਾਂ ਦੇ
ਗੁੱਛੇ ਬਹੁਤ ਹੋਣ। ਖ਼ੁਸ਼ਕਿਸਮਤੀ ਨਾਲ ਪੰਜਾਬੀ ਵਿਚ ਵਿਅੰਜਨਾਂ ਦੇ ਗੁੱਛੇ ਬਹੁਤ ਘੱਟ
(ਨਾ ਹੋਣ ਬਰਾਬਰ) ਹਨ। ਪੰਜਾਬੀ ਵਿਚ ਇੱਕ ਉਚਾਰਖੰਡ ਵਿਚ ਸਿਰਫ਼ ਇੱਕ ਸ੍ਵਰ ਅਤੇ
ਉਹਤੋਂ ਪਹਿਲਾਂ ਅਤੇ/ਜਾਂ ਪਿੱਛੇ ਇੱਕ (ਬਹੁਤ ਘੱਟ ਵਾਰ ਦੋ) ਵਿਅੰਜਨ ਹੁੰਦੇ ਹਨ।
ਸ੍ਵਰ ਨੂੰ ਉਚਾਰਖੰਡ ਦਾ ਸਿਖਰ (ਅੰਗਰੇਜ਼ੀ ਵਿਚ peak) ਆਖਿਆ ਜਾਂਦਾ ਹੈ, ਸਿਖਰ ਤੋਂ
ਪਹਿਲਾਂ ਵਾਲ਼ੇ ਵਿਅੰਜਨ ਜਾਂ ਵਿਅੰਜਨਾਂ ਨੂੰ ਆਰੰਭ (onset) ਅਤੇ ਬਾਅਦ ਵਾਲੇ
ਵਿਅੰਜਨ ਜਾਂ ਵਿਅੰਜਨਾਂ ਨੂੰ ਅੰਤ (coda) ਆਖਿਆ ਜਾਂਦਾ ਹੈ। ਜਿਵੇਂ,
ਉਚਾਰਖੰਡ ਵਿਚ ਸਿਖਰ ਦਾ ਹੋਣਾ ਲਾਜ਼ਮੀ ਹੈ, ਆਰੰਭ ਜਾਂ ਅੰਤ ਦਾ
ਹੋਣਾ ਲਾਜ਼ਮੀ ਨਹੀਂ। “ਐਸ਼” ਉਚਾਰਖੰਡ ਵਿਚ ਆਰੰਭ ਨਹੀਂ ਹੈ, “ਸੌ” ਵਿਚ ਅੰਤ ਨਹੀਂ
ਹੈ, ਅਤੇ “ਆ” ਵਿਚ ਨਾ ਆਰੰਭ ਹੈ ਨਾ ਅੰਤ, ਸਿਰਫ਼ ਸਿਖਰ ਹੀ ਹੈ। “ਮਾਲ਼ਾ” ਸ਼ਬਦ ਵਿਚ
ਦੋ ਉਚਾਰਖੰਡ ਹਨ ਅਤੇ ਦੋਹਾਂ ਵਿਚ ਅੰਤ ਨਹੀਂ ਹੈ।
ਜਿਸ ਸਿਲੇਬਲ ਜਾਂ ਉਚਾਰਖੰਡ ਵਿਚ ਸਿਖਰ ਤੋਂ ਬਾਅਦ ਅੰਤ ਵਿਚ ਕੋਈ
ਵਿਅੰਜਨ ਹੋਵੇ ਉਹਨੂੰ ਬੰਦ ਉਚਾਰਖੰਡ ਆਖਿਆ ਜਾਂਦਾ ਹੈ ਅਤੇ ਜੇ ਕੋਈ ਵਿਅੰਜਨ ਨਾ
ਹੋਵੇ, ਤਾਂ ਉਚਾਰਖੰਡ ਖੁੱਲ੍ਹਾ ਹੁੰਦਾ ਹੈ। ਜਿਹਨਾਂ ਲੋਕਾਂ ਦੀ ਮਾਤਭਾਸ਼ਾ
ਹਿੰਦੀ-ਉਰਦੂ ਹੈ, ਉਹਨਾਂ ਦੇ ਉਚਾਰਣ ਵਿਚ ‘ਡਾਕਾ’ ਅਤੇ ‘ਡਾਲਾ’ ਵਿਚ ਖੁੱਲ੍ਹੇ
ਸਿਲੇਬਲ ਹਨ, ਪਰ ਗ਼ੁਲਾਮ ਅਲੀ ਦੇ ਉਚਾਰਣ ਵਿਚ ਦੋਹਾਂ ਸ਼ਬਦਾਂ ਵਿਚ ‘ਡਾ’ ਵਾਲ਼ਾ
ਉਚਾਰਖੰਡ ਬੰਦ ਹੈ। ‘ਸੀਤਾ’ (ਰਾਮ ਦੀ ਪਤਨੀ) ਸ਼ਬਦ ਵਿਚ ਦੋਵੇਂ ਉਚਾਰਖੰਡ ਖੁੱਲ੍ਹੇ
ਹਨ, ਪਰ ‘ਸੀਤਾ’ (ਦਰਜ਼ੀ ਨੇ ਪਜਾਮਾ ਸੀਤਾ) ਵਿਚ ਪਹਿਲਾ ਉਚਾਰਖੰਡ ਬੰਦ ਹੈ। ਦੋ
ਉਚਾਰਖੰਡਾਂ ਦੇ ਵਿਚਾਲ਼ੇ ਦੀ ਹੱਦ ‘ਤ’ ਵਿਅੰਜਨ ਦੇ ਮੱਧ ਵਿਚ ਆਉਂਦੀ ਹੈ। “ਪੰਜਾਬੀ
ਵਿਚ ਜਿਵੇਂ ਬੋਲੋ ਤਿਵੇਂ ਲਿਖੋ; ਜਿਵੇਂ ਲਿਖੋ ਤਿਵੇਂ ਪੜ੍ਹੋ” ਵਾਲ਼ੇ ਵਿਚਾਰ ਨੂੰ
ਗ਼ਲਤ ਸਾਬਤ ਕਰਨ ਲਈ ਇਹ ਇੱਕੋ ਮਿਸਾਲ ਕਾਫ਼ੀ ਹੈ। (ਹੋਰ ਬਹੁਤ ਸਾਰੀਆਂ ਮਿਸਾਲਾਂ ਵੀ
ਦਿੱਤੀਆਂ ਜਾ ਸਕਦੀਆਂ ਹਨ, ਜਿਵੇਂ ‘ਇੱਕ ਵਰ੍ਹਾ ਬੀਤ ਗਿਆ’ ਅਤੇ ‘ਰੱਬਾ ਰੱਬਾ ਮੀਂਹ
ਵਰ੍ਹਾ’)।
ਜਿਹਨਾਂ ਸ਼ਬਦਾਂ ਵਿਚ ਦੋ ਜਾਂ ਵੱਧ ਉਚਾਰਖੰਡ ਹੋਣ, ਉਹਨਾਂ ਵਿਚ
ਇੱਕ ਉਚਾਰਖੰਡ ਬਾਕੀਆਂ ਦੇ ਮੁਕਾਬਲੇ ਵੱਧ ਜ਼ੋਰ ਦੇ ਕੇ ਬੋਲਿਆ ਜਾਂਦਾ ਹੈ। ਉਚਾਰਖੰਡ
’ਤੇ ਇਸ ਤਰ੍ਹਾਂ ਜ਼ੋਰ ਦੇਣ ਨੂੰ ਬਲਾਘਾਤ (ਬਲ ਦਾ ਆਘਾਤ ਅਰਥਾਤ ਜ਼ੋਰ ਪਾਉਣਾ,
ਅੰਗਰੇਜ਼ੀ ਵਿਚ stress) ਆਖਿਆ ਜਾਂਦਾ ਹੈ। ‘ਕਿਤਾਬ’ ਸ਼ਬਦ ਵਿਚ ‘-ਤਾਬ’ ਉਚਾਰਖੰਡ
’ਤੇ ਬਲਾਘਾਤ ਹੁੰਦਾ ਹੈ ਅਤੇ ‘ਕਿ-’ ਉਚਾਰਖੰਡ ਬਲਹੀਣ ਹੈ, ਪਰ ‘ਪੁਸਤਕ’ ਸ਼ਬਦ ਵਿਚ
‘ਪੁਸ-’ ਉਚਾਰਖੰਡ ’ਤੇ ਬਲਾਘਾਤ ਹੈ ਅਤੇ ‘ਤਕ’ ਉਚਾਰਖੰਡ ਬਲਹੀਣ ਹੈ। ਬਲਾਘਾਤ ਬਾਰੇ
ਟੈਕਨੀਕਲ ਬਾਰੀਕੀਆਂ ਵਿਚ ਜਾਣ ਦੀ
ਲੋੜ ਨਹੀਂ। ਕਿਸੇ ਭਾਸ਼ਾ ਨੂੰ ਬੋਲਣ ਵਾਲੇ ਇਹਦੀ ਪਛਾਣ ਸੌਖੀ ਤਰ੍ਹਾਂ ਕਰ ਸਕਦੇ ਹਨ।
ਅੰਗਰੇਜ਼ੀ ਅਤੇ ਡੱਚ ਵਰਗੀਆਂ ਕੁਝ ਬੋਲੀਆਂ ਵਿਚ ਬਲਹੀਣ ਉਚਾਰਖੰਡਾਂ ਦੇ ਮੁਕਾਬਲੇ ’ਤੇ
ਬਲਾਘਾਤ ਵਾਲ਼ੇ ਉਚਾਰਖੰਡ ਕਾਫ਼ੀ ਜ਼ਿਆਦਾ ਬਲ ਦੇ ਕੇ ਬੋਲੇ ਜਾਂਦੇ ਹਨ। ਹਿੰਦੀ-ਉਰਦੂ
ਅਤੇ ਫ਼੍ਰੈਂਚ ਵਿਚ ਇਹ ਫ਼ਰਕ ਬਹੁਤ ਘੱਟ ਹੈ (ਪਰ ਹੈ ਜ਼ਰੂਰ)। ਪੰਜਾਬੀ ਵਿਚ ਇਹ ਫ਼ਰਕ
ਅੰਗਰੇਜ਼ੀ ਜਿੰਨਾ ਨਹੀਂ, ਪਰ ਹਿੰਦੀ-ਉਰਦੂ ਨਾਲ਼ੋਂ ਕਾਫ਼ੀ ਵੱਧ ਹੈ। (ਅਸੀਂ ਪੂਰਬੀ
ਪੰਜਾਬੀ ਦੀ ਤੁਲਨਾ ਪੂਰਬੀ ਹਿੰਦੀ ਨਾਲ਼ ਕਰ ਰਹੇ ਹਾਂ)। ਆਪਣੀ ਇਸ ਵਿਸੇਸ਼ਤਾ ਕਰਕੇ
ਪੰਜਾਬੀ ਦਾ ਉਚਾਰਣ ਉੱਤਰ ਭਾਰਤੀ ਭਾਸ਼ਾਵਾਂ ਵਿਚ ਸਭ ਤੋਂ ਵਿਲੱਖਣ ਹੈ। ਸਿਰਫ਼ ਇੰਨਾ
ਹੀ ਨਹੀਂ – ਜਾਪਦਾ ਹੈ ਕਿ ਪੰਜਾਬੀ ਉਚਾਰਣ ਦੀਆਂ ਹੋਰ ਕਈ ਵਿਲੱਖਣਤਾਵਾਂ ਦਾ ਮੂਲ
ਸ੍ਰੋਤ ਵੀ ਪੰਜਾਬੀ ਦੀ ਇਹੋ ਵਿਸ਼ੇਸ਼ਤਾ ਹੈ।
ਹੁਣ ਤਕ ਅਸੀਂ ਇਹ ਮੰਨ ਕੇ ਚੱਲੇ ਹਾਂ ਕਿ ਸ੍ਵਰ ਅਤੇ ਵਿਅੰਜਨ
ਵਿਚਕਾਰ ਫ਼ਰਕ ਸਪਸ਼ਟ ਹੈ। ਕਾਸ਼ ਕਿ ਅਜਿਹਾ ਹੁੰਦਾ! ਪਰ ਅਸਲ ਜ਼ਿੰਦਗੀ ਇੰਨੀ ਸਰਲ ਕਦੇ
ਨਹੀਂ ਹੁੰਦੀ। ਇੱਥੇ ਭਾਰਦ੍ਵਾਜ ਦੀ ਆਪਬੀਤੀ ਦੀ ਮਿਸਾਲ ਢੁੱਕਵੀਂ ਹੋਏਗੀ।
ਸਕੂਲਾਂ ਵਿਚ ਸੰਸਕ੍ਰਿਤ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ
ਹੈ ਕਿ ਸੰਸਕ੍ਰਿਤ ਦੇ ਸ੍ਵਰਾਂ ਵਿਚ ऋ ਅਤੇ लृ ਵੀ ਸ਼ਾਮਿਲ ਹਨ,
ਜਿਹਨਾਂ ਦਾ ਉਚਾਰਣ ਕ੍ਰਮਵਾਰ ‘ਰਿ’ ਅਤੇ ‘ਲਰਿ’ ਦੱਸਿਆ ਜਾਂਦਾ ਹੈ।
33-34 ਸਾਲ ਦੀ ਉਮਰ ਮਾਨਚੈਸਟਰ (ਇੰਗਲੈਂਡ) ਵਿਚ ਭਾਸ਼ਾਵਿਗਿਆਨ ਦੀ ਪੜ੍ਹਾਈ ਸ਼ੁਰੂ
ਕਰਨ ਮਗਰੋਂ ਭਾਰਦ੍ਵਾਜ ਨੇ ਸੋਚਿਆ ਕਿ ‘ਰਿ’ ਉਚਾਰਣ ਇੱਕ ਵਿਅੰਜਨ ਅਤੇ ਇੱਕ
ਸ੍ਵਰ ਦਾ ਮੇਲ਼ ਹੈ, ਅਤੇ ‘ਲਰਿ’ ਉਚਾਰਣ ਦੋ ਵਿਅੰਜਨਾਂ ਅਤੇ ਇੱਕ ਸ੍ਵਰ ਦਾ
ਮੇਲ਼ ਹੈ। ਫਿਰ ਇਹ ਸ੍ਵਰ ਕਿਵੇਂ ਹੋਏ? ਵਤਨ ਫੇਰੀ ਦੌਰਾਨ ਉਹਨੇ ਇਕ ਯੂਨਿਵਰਸਿਟੀ ਵਿਚ
ਸੰਸਕ੍ਰਿਤ ਵਿਭਾਗ ਦੇ ਮੁਖੀ ਕੋਲ ਸ਼ੰਕਾ ਪ੍ਰਗਟ ਕੀਤੀ ਤਾਂ ਜਵਾਬ ਮਿਲ਼ਿਆ – “‘ਰਿ’
ਅਤੇ ‘ਲਰਿ’ ਸੱਚਮੁਚ ਸ੍ਵਰ ਹਨ ਕਿਉਂਕਿ ਪਾਣਿਨਿ ਦੇ ਵਿਆਕਰਣ ਵਿਚ ਇਹ ਕਿਹਾ ਗਿਆ
ਹੈ।” लृ ਦਾ ਉਚਾਰਣ ਇਸ ਪ੍ਰੋਫ਼ੈਸਰ ਨੇ ਅੰਗ੍ਰੇਜ਼ੀ ਸ਼ਬਦ jewellery ਵਿਚਲੇ
lery ਵਾਲ਼ਾ ਦੱਸਿਆ। ਭਾਰਦ੍ਵਾਜ ਹੱਕਾ ਬੱਕਾ ਰਹਿ ਗਿਆ। ਕਿਸੇ ਯੂਨਿਵਰਸਿਟੀ ਵਿਚ
ਸੰਸਕ੍ਰਿਤ ਵਿਭਾਗ ਦਾ ਮੁਖੀ, ਲੋਕਾਂ ਦੀ ਪੀ.ਐਚ.ਡੀ
ਖੋਜ ਦਾ ਰਹਿਨੁਮਾ, ਸੰਸਾਰ ਦੇ ਸਭ ਤੋਂ ਮਹਾਨ ਭਾਸ਼ਾਵਿਗਆਨੀ ਦੇ ਨਾਂ ਨਾਲ਼ ਉਹ ਮੂਰਖਤਾ
ਜੜ ਰਿਹਾ ਸੀ ਜੋ ਮੂਰਖਤਾ ਕਿਸੇ ਚੰਗੀ ਯੂਨਿਵਰਸਿਟੀ ਵਿਚ ਭਾਸ਼ਾਵਿਗਿਆਨ ਦਾ ਪਹਿਲੇ
ਸਾਲ ਦਾ ਅੰਡਰਗ੍ਰੈਜੂਏਟ ਵਿਦਿਆਰਥੀ ਵੀ ਨਹੀਂ ਕਰ ਸਕਦਾ। ਪਾਣਿਨਿ ਦਾ ਇਹਤੋਂ ਵੱਡਾ
ਅਪਮਾਨ ਹੋਰ ਕੋਈ ਨਹੀਂ ਹੋ ਸਕਦਾ। ਅਸੀਂ ਪਾਣਿਨਿ ਦੇ ਵਿਆਕਰਣ ਦੇ ਕੁਝ ਹਿੱਸੇ ਪੜ੍ਹੇ
ਹਨ। ਪਾਣਿਨੀ ਨੇ ਆਪਣੇ ਵਿਆਕਰਣ ਦਾ ਪਹਿਲਾ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ 14
ਸੂਤ੍ਰਾਂ ਵਿਚ ਆਪਣੇ ਸੰਸਕ੍ਰਿਤ ਵਿਆਕਰਣ ਨਾਲ਼ ਸੰਬੰਧਤ ਪੂਰੀ ਫ਼ੋਨੋਲੋਜੀ ਦਾ
ਸਾਰ ਪੇਸ਼ ਕੀਤਾ ਹੈ। ਢਾਈ ਤਿੰਨ ਹਜ਼ਾਰ ਸਾਲ ਪਹਿਲਾਂ ਇੰਨੀ ਗੁੰਝਲਦਾਰ ਭਾਸ਼ਾ ਦੀ
ਫ਼ੋਨੋਲੋਜੀ ਨੂੰ ਸਿਰਫ਼ 14 ਸੂਤ੍ਰਾਂ (ਛਪੇ ਹੋਏ ਸਫ਼ੇ ’ਤੇ ਸਿਰਫ਼ ਦੋ ਲਾਈਨਾਂ)
ਵਿਚ ਪੇਸ਼ ਕਰਨ ਵਾਲ਼ੇ ਭਾਸ਼ਾਵਿਗਿਆਨੀ ਦੀ ਬੁੱਧੀ ਬਾਰੇ ਸੋਚ ਕੇ ਸਿਰ ਚਕਰਾ ਜਾਂਦਾ ਹੈ।
ਪਾਣਿਨਿ ਨੇ ਦੂਸਰੇ ਸੂਤ੍ਰ ਵਿਚ ਵਿਚ ऋ ਅਤੇ लृ ਨੂੰ ਸੱਚਮੁਚ
ਸੰਸਕ੍ਰਿਤ ਦੇ ਸ੍ਵਰਾਂ ਵਿਚ ਸ਼ਾਮਿਲ ਕੀਤਾ ਹੈ, ਪਰ ਇਹਨਾਂ ਦਾ ਉਚਾਰਣ ‘ਰਿ’ ਅਤੇ
‘ਲਰਿ’ ਕਿਧਰੇ ਵੀ ਨਹੀਂ ਦੱਸਿਆ। ਸੱਚ ਇਹ ਹੈ ਕਿ ਸੰਸਕ੍ਰਿਤ ਵਿਚ ऋ ਦਾ
ਉਚਾਰਣ ਸੌ ਫ਼ੀ ਸਦੀ र ਵਾਲ਼ਾ ਹੈ ਅਤੇ लृ ਦਾ ਉਚਾਰਣ ਸੌ ਫ਼ੀ ਸਦੀ
ल ਵਾਲ਼ਾ ਹੈ। ਜਦ ਸੰਸਕ੍ਰਿਤ ਦੀ ਫ਼ੋਨੋਲੋਜੀ ਦੇ ਨਿਯਮਾਂ ਅਨੁਸਾਰ र
ਜਾਂ ल ਕਿਸੇ ਉਚਾਰਖੰਡ ਦਾ ਸਿਖਰ ਬਣ ਜਾਂਦੇ ਹਨ, ਤਾਂ ਇਹਨਾਂ ਨੂੰ
ਸ੍ਵਰ ਦਾ ਦਰਜਾ ਮਿਲ ਜਾਂਦਾ ਹੈ, ਅਤੇ ਇਹਨਾਂ ਨੂੰ ਕ੍ਰਮਵਾਰ ऋ ਅਤੇ ऌ
ਜਾਂ लृ ਲਿਖਿਆ ਜਾਂਦਾ ਹੈ। ਇਹਨਾਂ ਦਾ ਉਚਾਰਣ ‘ਰਿ’
(ਮਹਾਰਾਸ਼ਟਰ ਵਿਚ ‘ਰੁ’) ਅਤੇ ‘ਲਰਿ’ ਦੱਸਣ ਵਾਲ਼ੇ ਸੰਸਕ੍ਰਿਤ
ਵਿਦਵਾਨਾਂ ਦਾ ਗਿਆਨ ਸੱਚਮੁਚ ਤਰਸਯੋਗ ਹੈ। ਭਾਸ਼ਾ ਸਦਾ ਬਦਲਦੀ ਰਹਿੰਦੀ ਹੈ, ਅਤੇ
ਤਬਦੀਲੀ ਦੀ ਬਿਜਲੀ “ਦੇਵ ਭਾਸ਼ਾ” ਸੰਸਕ੍ਰਿਤ ’ਤੇ ਵੀ ਡਿਗੀ। ਬਾਅਦ ਵਾਲ਼ੀਆਂ
ਪ੍ਰਾਕ੍ਰਿਤ, ਅਪਭ੍ਰੰਸ਼ ਅਤੇ ਹੁਣ ਦੀਆਂ ਭਾਰਤੀ ਬੋਲੀਆਂ ਵਿਚ ऋ
ਅਤੇ लृ ਸ੍ਵਰ ਨਾ ਰਹੇ। ਜਿਹਨਾਂ ਸੰਸਕ੍ਰਿਤ ਸ਼ਬਦਾਂ ਵਿਚ ਇਹ ਸ੍ਵਰ ਸਨ,
ਉਹਨਾਂ ਦਾ ਉਚਾਰਣ ਲੋਕ ਆਪਣੇ ਹੀ (ਅਤੇ ਗ਼ੈਰ-ਸੰਸਕ੍ਰਿਤ) ਢੰਗ ਨਾਲ਼ ਕਰਨ ਲਗ ਪਏ ਅਤੇ
ਅਸਲ ਸੰਸਕ੍ਰਿਤ ਉਚਾਰਣ ਨੂੰ ਭੁੱਲ ਗਏ। ਪਰ ਲਕੀਰ ਦੇ ਫ਼ਕੀਰ ਵਿਦਵਾਨ ਕਈ ਸਦੀਆਂ ਆਪਣੇ
ਗ਼ੈਰ-ਸੰਸਕ੍ਰਿਤ ਉਚਾਰਣ ਨੂੰ ਵੀ “ਸ੍ਵਰ” ਆਖਦੇ ਰਹੇ, ਅਚੇਤ ਹੀ ਈਮਾਨਦਾਰ ਖੋਜੀਆਂ
ਨੂੰ ਭੰਬਲਭੂਸੇ ਵਿਚ ਪਾਉਂਦੇ ਰਹੇ ਅਤੇ ਆਪਣੀ ਅਗਿਆਨਤਾ ਵਿਚਾਰੇ ਪਾਣਿਨਿ ਦੇ
ਨਾਂ ਮੜ੍ਹਦੇ ਰਹੇ!
ਪਰ ਇਹ ਫ਼ੋਨੋਲੋਜੀ ਹੈ ਕੀ ਬਲਾ? ਇਹ ਸਮਝਣ ਲਈ ਪਹਿਲਾਂ
ਫ਼ੋਨੈਟਿਕਸ ਬਾਰੇ ਜਾਨਣਾ ਜ਼ਰੂਰੀ ਹੈ। ਭਾਸ਼ਾਈ ਆਵਾਜ਼ਾਂ ਜਾਂ ਧੁਨੀਆਂ ਦੇ ਪੈਦਾ
ਹੋਣ, ਹਵਾ ਰਾਹੀਂ ਤਰੰਗਾਂ ਦੇ ਰੂਪ ਵਿਚ ਜਾਣ ਅਤੇ ਕੰਨਾਂ ਰਾਹੀਂ ਦਿਮਾਗ਼ ਵਿਚ ਪਹੁੰਚ
ਕੇ ਸਮਝੇ ਜਾਣ ਦੇ ਅਧਿਐਨ ਨੂੰ ਫ਼ੋਨੈਟਿਕਸ ਆਖਦੇ ਹਨ। ਫ਼ੋਨੈਟਿਕਸ
ਵਿਚ ਕਿਸੇ ਖ਼ਾਸ ਭਾਸ਼ਾ ਦਾ ਹੀ ਨਹੀਂ ਸਗੋਂ ਸਭ ਭਾਸ਼ਾਵਾਂ ਦੀਆਂ ਧੁਨੀਆਂ ਦਾ ਅਧਿਐਨ
ਕੀਤਾ ਜਾਂਦਾ ਹੈ। ਫ਼ੋਨੋਲੋਜੀ ਵਿਚ ਇਹ ਅਧਿਐਨ ਕੀਤਾ ਜਾਂਦਾ ਹੈ ਕਿ ਕੋਈ ਖ਼ਾਸ
ਭਾਸ਼ਾ ਆਪਣੀਆਂ ਧੁਨੀਆਂ ਦੀ ਵਰਤੋਂ ਕਿਸ ਢੰਗ ਨਾਲ਼ ਕਰਦੀ ਹੈ।
ਪੰਜਾਬੀ ਸ੍ਵਰਾਂ ਦੀ ਫ਼ੋਨੈਟਿਕਸ ਇਹ ਹੈ:
ਗਲ਼ੇ ਵਿਚ ਸ੍ਵਰ ਤੰਤੂਆਂ (vocal cords) ਦੇ ਕੰਬਣ ਨਾਲ਼ ਪੈਦਾ ਹੋਈ ਘੋਸ਼ ਧ੍ਵਨੀ ਜੇ
ਬਿਨਾਂ ਕਿਸੇ ਰੁਕਾਵਟ ਦੇ ਮੂੰਹ ਰਾਹੀਂ (ਕਈ ਵਾਰ ਮੂੰਹ ਅਤੇ ਨੱਕ ਰਾਹੀਂ ਇੱਕੋ
ਵੇਲੇ) ਨਿਕਲੇ ਤਾਂ ਇਸ ਤਰ੍ਹਾਂ ਪੈਦਾ ਹੋਣ ਵਾਲ਼ੀ ਆਵਾਜ਼ ਨੂੰ ਸ੍ਵਰ ਆਖਦੇ ਹਨ। ਕਿਸੇ
ਸ੍ਵਰ ਦੇ ਉਚਾਰਣ ਵੇਲੇ ਜੀਭ ਦਾ ਕਿਹੜਾ ਹਿੱਸਾ ਕਿੰਨਾ ਉੱਚਾ ਉਠਦਾ ਹੈ (ਘੋਸ਼ ਧ੍ਵਨੀ
ਦੇ ਵਹਾਉ ਵਿਚ ਰੁਕਾਵਟ ਪਾਏ ਬਿਨਾਂ), ਇਹਦੇ ਨਾਲ਼ ਕਿਸੇ ਸ੍ਵਰ ਦਾ ਰੂਪ ਨਿਸ਼ਚਿਤ
ਹੁੰਦਾ ਹੈ। ਵਾਇਲਨ ਅਤੇ ਬੰਸਰੀ ਦੀਆਂ ਆਵਾਜ਼ਾਂ ਇਸ ਕਰਕੇ ਵੱਖਰੀਆਂ ਹਨ
ਕਿਉਂਕਿ ਸਾਜ਼ ਵਿਚ ਜਿਸ ਥਾਂ ਦੇ ਅੰਦਰ ਤਾਰਾਂ ਦੇ ਕੰਪਨ ਜਾਂ ਸਾਹ ਦੀ ਰਗੜ ਨਾਲ਼ ਪੈਦਾ
ਹੋਈ ਧ੍ਵਨੀ ਵਿਚ ਗੂੰਜ ਪੈਦਾ ਹੁੰਦੀ ਹੈ ਉਹਨਾਂ ਥਾਂਵਾਂ ਦੀ ਸ਼ਕਲ ਵੱਖ ਵੱਖ ਹੈ। ਇਹ
ਗੂੰਜ ਪੈਦਾ ਕਰਨ ਵਾਲ਼ੀ ਥਾਂ ਨੂੰ ਗੂੰਜ ਕਕਸ਼ (resonance chamber) ਆਖਦੇ ਹਨ।
ਇਸੇ ਤਰ੍ਹਾਂ, ਜੀਭ ਦੇ ਵੱਖ ਵੱਖ ਹਿੱਸਿਆਂ ਦੇ ਵੱਖ ਵੱਖ ਉਚਾਈ
ਤਕ ਉੱਠਣ ਨਾਲ਼, ਅਤੇ ਬੁੱਲਾਂ ਦੇ ਗੋਲ਼ ਹੋਣ ਜਾਂ ਗੋਲ਼ ਨਾ ਹੋਣ ਨਾਲ਼, ਮੂੰਹ ਵਿਚਲੇ
ਗੂੰਜ ਕਕਸ਼ ਦੀ ਸ਼ਕਲ ਬਦਲਦੀ ਹੈ ਅਤੇ ਵੱਖ ਵੱਖ ਰੂਪਾਂ ਵਲ਼ੇ ਸ੍ਵਰ ਪੈਦਾ ਹੁੰਦੇ ਹਨ।
ਹੇਠਾਂ ਦਿੱਤੀ ਤਸਵੀਰ ਤੋਂ ਪਤਾ ਲਗਦਾ ਹੈ ਕਿ ਕਿਹੜੇ ਸ੍ਵਰ ਦੇ ਉਚਾਰਣ ਲਈ ਜੀਭ ਦਾ
ਕਿਹੜਾ ਹਿੱਸਾ ਕਿੰਨਾ ਉੱਚਾ ਉੱਠਦਾ ਹੈ।
ਜਦ ਜੀਭ ਆਰਾਮ ਕਰ ਰਹੀ ਹੁੰਦੀ ਹੈ, ਉਸ ਵੇਲੇ ਉਹਦਾ ਕੁਦਰਤੀ
ਸਥਾਨ ਅ ਸ੍ਵਰ ਵਾਲ਼ਾ ਹੁੰਦਾ ਹੈ। ਹੋਰ ਸ੍ਵਰਾਂ ਵਾਲ਼ੇ ਸਥਾਨਾਂ ਤਕ ਪਹੁੰਚਣ
ਲਈ ਜੀਭ ਦੇ ਪੱਠਿਆਂ ਨੂੰ ਯਤਨ ਕਰਨਾ ਪੈਂਦਾ ਹੈ। ਕਿਸੇ ਸ੍ਵਰ ਦਾ ਸਥਾਨ ਅ
ਵਾਲ਼ੇ ਸਥਾਨ ਤੋਂ ਜਿੰਨਾ ਵੱਧ ਦੂਰ ਹੋਏਗਾ, ਇਹ ਯਤਨ ਉਂਨਾ ਹੀ ਵੱਧ ਹੋਏਗਾ ਅਤੇ ਜੀਭ
ਦੇ ਪੱਠੇ ਉਂਨੇ ਹੀ ਵੱਧ ਖਿੱਚ ਹੋਣਗੇ। ਇਸ ਤਰ੍ਹਾਂ ਅਸੀਂ ਸ੍ਵਰਾਂ ਨੂੰ ਢਿੱਲੇ ਅਤੇ
ਕੱਸਵੇਂ ਗਰੁਪਾਂ ਵਿਚ ਵੰਡ ਸਕਦੇ ਹਾਂ। ਕੁਦਰਤੀ ਤੌਰ ’ਤੇ ਕੱਸਵੇਂ ਸ੍ਵਰ ਢਿੱਲੇ
ਸ੍ਵਰਾਂ ਨਾਲ਼ੋ ਵੱਧ ਲੰਮੇ ਹੁੰਦੇ ਹਨ, ਜਿਹਨਾਂ ਨੂੰ ਦੀਰਘ ਸ੍ਵਰ ਆਖਿਆ
ਜਾਂਦਾ ਹੈ, ਘੱਟ ਲੰਮੇ ਸ੍ਵਰਾਂ ਨੂੰ ਹ੍ਰਸਵ ਸ੍ਵਰ ਆਖਿਆ ਜਾਂਦਾ ਹੈ।
ਇਹ ਠੀਕ ਹੈ ਕਿ ਸ੍ਵਰਾਂ ਦੇ ਉਚਾਰਣ ਵੇਲੇ ਬਾਹਰ ਜਾ ਰਹੀ ਘੋਸ਼
ਹਵਾ ਦੇ ਰਾਹ ਵਿਚ ਰੁਕਾਵਟ ਨਹੀਂ ਪਾਈ ਜਾਂਦੀ, ਪਰ ਇਹ ਵੀ ਸਪਸ਼ਟ ਹੈ ਕਿ ਉੱਚੇ
ਸ੍ਵਰਾਂ ‘ਈ’, ‘ਇ’, ‘ਊ’ ਅਤੇ ‘ਉ’ ਦੇ ਉਚਾਰਣ ਵੇਲੇ ਹਵਾ ਬਾਹਰ
ਜਾਣ ਦਾ ਰਾਹ ਮੱਝਲੇ ਅਤੇ ਨੀਵੇਂ ਸ੍ਵਰਾਂ ਦੇ ਮੁਕਾਬਲੇ ’ਤੇ ਕੁਝ ਤੰਗ ਹੁੰਦਾ ਹੈ।
ਇਹ ਰਾਹ ਜਿੰਨਾ ਵੱਧ ਖੁੱਲ੍ਹਾ ਹੋਵੇ, ਸ੍ਵਰ ਦੀ ਧ੍ਵਨੀ ਊਰਜਾ (acoustic
energy) ਉਂਨੀ ਹੀ ਵੱਧ ਹੁੰਦੀ ਹੈ। ਇਸ ਬਹੁਤ ਹੀ ਟੈਕਨੀਕਲ ਵਿਸ਼ੇ ਬਾਰੇ
ਇੱਥੇ ਵਿਸਥਾਰ ਵਿਚ ਨਹੀਂ ਦੱਸਿਆ ਜਾ ਸਕਦਾ। ਇੰਨਾ ਜਾਣ ਲੈਣਾ ਹੀ ਕਾਫ਼ੀ ਹੈ।
ਸ੍ਵਰਾਂ ਦੀਆਂ ਕਈ ਮੁਮਕਿਨ ਵਿਸੇਸ਼ਤਾਵਾਂ ਵਿਚੋਂ ਰੂਪ, ਤਣਾਉ,
ਲੰਬਾਈ ਅਤੇ ਧ੍ਵਨੀ ਊਰਜਾ ਦਾ ਸੰਬੰਧ ਸਾਡੇ ਇਸ ਲੇਖ ਨਾਲ਼ ਹੈ।
ਇੱਥੇ ਪਹੁੰਚ ਕੇ ਫ਼ੋਨੋਲੋਜੀ ਦਾ ਇਲਾਕਾ ਸ਼ੁਰੂ ਹੁੰਦਾ ਹੈ
–
ਸ੍ਵਰਾਂ ਦੀਆਂ ਵਿਸੇਸ਼ਤਾਵਾਂ ਵਿਚੋਂ ਕੋਈ ਭਾਸ਼ਾ ਸ੍ਵਰਾਂ ਨੂੰ
ਵੱਖਰਿਆਉਣ ਲਈ ਅਤੇ ਵਿਆਕਰਣਕ ਕੰਮਾਂ ਲਈ ਜਿਸ ਵਿਸ਼ੇਸ਼ਤਾ ਨੂੰ ਚੁਣੇ ਉਹਨੂੰ ਉਸ ਭਾਸ਼ਾ
ਵਿਚ ਫ਼ੋਨੀਮਿਕ (phonemic) ਜਾਂ ਮੁੱਖ ਵਿਸੇਸ਼ਤਾ ਦਾ ਦਰਜਾ ਮਿਲਦਾ ਹੈ,
ਬਾਕੀ ਵਿਸ਼ੇਸ਼ਤਾਵਾਂ ਨੂੰ ਫ਼ੋਨੈਟਿਕ (phonetic) ਜਾਂ ਗੌਣ ਜਾਂ ਦੂਸਰੇ ਨੰਬਰ
ਦੀਆਂ ਵਿਸੇਸ਼ਤਾਵਾਂ ਮੰਨਿਆ ਜਾਂਦਾ ਹੈ। ਸਪਸ਼ਟ ਹੈ ਕਿ ਸੰਸਕ੍ਰਿਤ ਵਿਆਕਰਣ
ਅਤੇ ਛੰਦ ਸ਼ਾਸਤ੍ਰ ਵਿਚ ਸ੍ਵਰਾਂ ਦੀ ਲੰਬਾਈ ਉਹਨਾਂ ਦੀ ਫ਼ੋਨੀਮਿਕ
ਜਾਂ ਮੁੱਖ ਵਿਸ਼ੇਸ਼ਤਾ ਸੀ। ਪਾਣਿਨਿ ਨੇ ਸਪਸ਼ਟ ਲਿਖਿਆ ਹੈ (I.1.9 ਅਤੇ
VIII.4.68) ਕਿ ਉਹ ਜਾਣਦੇ ਸਨ ਕਿ ‘ਅ’ ਅਤੇ ‘ਆ’ ਵਿਚ ਸਿਰਫ਼
ਲੰਬਾਈ ਦਾ ਹੀ ਨਹੀਂ ਸਗੋਂ ਰੂਪ ਦਾ ਵੀ ਫ਼ਰਕ ਸੀ। ਪਰ ਸੰਸਕ੍ਰਿਤ ਵਿਆਕਰਣ ਦੇ ਮੰਤਵ
ਲਈ ‘ਆ’ ਨੂੰ ‘ਅ’ ਦਾ ਦੀਰਘ ਰੂਪ ਮੰਨ ਲੈਣਾ ਉਚਿਤ ਸੀ।
ਰੂਪ ਵਿਚ ਫ਼ਰਕ ਦੂਸਰੇ ਨੰਬਰ ਦੀ ਵਿਸ਼ੇਸ਼ਤਾ ਸੀ ਜਿਹਨੂੰ ਵਿਆਕਰਣ ਦੇ ਨੇਮਾਂ ਵਿਚ
ਸ਼ਾਮਿਲ ਕਰਨ ਦੀ ਲੋੜ ਨਹੀਂ ਸੀ। ਸੰਸਕ੍ਰਿਤ ਵਿਆਕਰਣ ਦੇ ਵਿਵੇਚਨ ਤੋਂ ਪਤਾ ਲਗਦਾ ਹੈ
ਕਿ ‘ਇ’-‘ਈ’ ਅਤੇ ‘ਉ’-‘ਊ’ ਦੇ ਜੋੜਿਆਂ ’ਤੇ ਵੀ ਇਹੋ ਨਿਯਮ ਲਾਗੂ
ਹੁੰਦਾ ਸੀ। ਸੰਸਕ੍ਰਿਤ ਦੇ ਸੰਧੀ ਨਿਯਮਾਂ ਅਨੁਸਾਰ ਜਦ इ ਅਤੇ ई
ਉਚਾਰਖੰਡ ਦੇ ਸਿਖਰ ਨਹੀਂ ਰਹਿੰਦੇ ਸਨ ਤਾਂ ਇਹਨਾਂ ਤੋਂ ਇੱਕੋ ਵਿਅੰਜਨ य्
ਬਣਦਾ ਸੀ। ਇਸੇ ਤਰ੍ਹਾਂ उ ਅਤੇ ऊ ਤੋਂ ਇੱਕੋ ਵਿਅੰਜਨ व्
ਬਣਦਾ ਸੀ। ਪਰ ਪੰਜਾਬੀ ਬੋਲੀ ਵਿਚ ਕੱਸਵੇਂ ‘ਊ’ ਅਤੇ ‘ਈ’ ਜਦ ਕਿਸੇ
ਉਚਾਰਖੰਡ ਦੇ ਸਿਖਰ ਨਹੀਂ ਰਹਿੰਦੇ ਤਾਂ ਇਹਨਾਂ ਤੋਂ ਕ੍ਰਮਵਾਰ ਕੱਸਵੇਂ ‘ਵ੍*’
ਅਤੇ ‘ਯ੍*’ ਬਣਦੇ ਹਨ। ਇਸੇ ਤਰ੍ਹਾਂ ਢਿੱਲੇ
‘ਉ’ ਅਤੇ ‘ਇ’ ਤੋਂ ਕ੍ਰਮਵਾਰ ਢਿੱਲੇ ‘ਵ੍’ ਅਤੇ ‘ਯ੍’
ਬਣਦੇ ਹਨ।
ਲੱਗਭਗ ਸਭ ਪਾਠਕਾਂ ਨੂੰ ਇਹ ਪੜ੍ਹ ਕੇ ਝਟਕਾ ਜ਼ਰੂਰ ਲੱਗੇਗਾ ਕਿ
ਪੰਜਾਬੀ ਬੋਲੀ ਵਿਚ ਦੋ ‘ਯ’ ਅਤੇ ਦੋ ‘ਵ’ ਹਨ। ਕੱਸਵੀਆਂ ਧ੍ਵਨੀਆਂ
ਨੂੰ ਅਸੀਂ ‘ਯ੍*’ ਅਤੇ ‘ਵ੍*’ ਲਿਖਾਂਗੇ। ਅਸੀਂ ਪੰਜਾਬੀ ਬੋਲੀ ਦੀ
ਗੱਲ ਕਰ ਰਹੇ ਹਾਂ, ਗੁਰਮੁਖੀ ਲਿਪੀ ਦੀ ਨਹੀਂ।
ਇਹ ਲੇਖ ਪੰਜਾਬੀ ਬਾਰੇ ਹੈ, ਸੰਸਕ੍ਰਿਤ ਬਾਰੇ ਨਹੀਂ। ਸੰਸਕ੍ਰਿਤ
ਬਾਰੇ ਇੰਨਾ ਕਹਿਣਾ ਹੀ ਕਾਫ਼ੀ ਹੈ। ਪਰ ਪੰਜਾਬੀ ਬਾਰੇ ਹੋਰ ਖੋਜ ਪੜਤਾਲ ਦੀ ਲੋੜ ਹੈ।
ਉਚਾਰਖੰਡ ਜਾਂ ਸਿਲੇਬਲ ਲਈ ਸੰਸਕ੍ਰਿਤ ਸ਼ਬਦ अक्षर
ਹੈ, ਜਿਹਤੋਂ ਪੰਜਾਬੀ ਸ਼ਬਦ ‘ਅੱਖਰ’ ਬਣਿਆ ਹੈ। ਸੰਸਕ੍ਰਿਤ ਵਿਚ ਲਿਖਤੀ
ਚਿੰਨ੍ਹ ਨੂੰ वर्ण ਆਖਿਆ ਜਾਂਦਾ ਸੀ। ਗੁਰਮੁਖੀ ਲਿਪੀ ਦੇ ਵਰਣਾਂ ਲਈ
‘ਅੱਖਰ’ ਸ਼ਬਦ ਇਸ ਕਰਕੇ ਪ੍ਰਚਿਲਤ ਹੋ ਗਿਆ ਕਿਉਂਕਿ ਸ਼ੁਰੂ ਵਿਚ ਹਰ ਵਰਣ ਕਿਸੇ ਸਿਲੇਬਲ
ਦਾ ਪ੍ਰਤੀਕ ਹੁੰਦਾ ਸੀ। ਮਿਸਾਲ ਵਜੋਂ, ‘ਗ’ ਅੱਖਰ ਵਿਅੰਜਨ ‘ਗ੍’
ਅਤੇ ਸ੍ਵਰ ‘ਅ’ ਨਾਲ਼ ਬਣੇ ਸਿਲੇਬਲ ਜਾਂ ਉਚਾਰਖੰਡ ਦਾ ਪ੍ਰਤੀਕ ਸੀ। ਇਕੱਲੇ
ਵਿਅੰਜਨ ਨੂੰ ਅਸੀਂ ‘ਗ੍’ ਲਿਖਾਂਗੇ (ਜਿਹਨੂੰ ਅਸੀਂ ਹਲੰਤ ‘ਗ੍’
ਆਖਾਂਗੇ)। ਸੰਸਕ੍ਰਿਤ ਲਿਪੀ ਵਿਚ ਹਲੰਤ ਵਰਣਾਂ ਦੀ ਵਰਤੋਂ ਕਰਨ ਦੀ ਪ੍ਰਥਾ ਬਹੁਤ
ਪੁਰਾਣੀ ਹੈ।
ਪੰਜਾਬੀ ਵਿਅੰਜਨਾਂ ਦੀ ਫ਼ੋਨੈਟਿਕਸ ਬਾਰੇ ਪੂਰੀ ਕਿਤਾਬ ਲਿਖੀ ਜਾ
ਸਕਦੀ ਹੈ। ਪਰ ਸਾਡਾ ਮੰਤਵ ਇਸ ਲੇਖ ਦੇ ਵਿਸ਼ੇ ਨਾਲ਼ ਸੰਬੰਧਤ ਕੁਝ ਵਿਸ਼ੇਸ਼ਤਾਵਾਂ ਦਾ
ਜ਼ਿਕਰ ਕਰਨਾ ਹੀ ਹੈ। ਵਧੇਰੇ ਜਾਣਕਾਰੀ ਪ੍ਰੇਮ ਪ੍ਰਕਾਸ਼ ਸਿੰਘ ਦੀ ਕਿਤਾਬ ਸਿਧਾਂਤਕ
ਭਾਸ਼ਾ-ਵਿਗਿਆਨ (2002) ਤੋਂ ਮਿਲ ਸਕਦੀ ਹੈ। ਪੰਜਾਬੀ ਦੇ ਸਪਰਸ਼ ਵਿਅੰਜਨਾਂ
ਬਾਰੇ ਅਗਲੀ ਤਸਵੀਰ ਦੇਖੋ। ਸਪਰਸ਼ ਵਿਅੰਜਨ ਉਹ ਹਨ ਜਿਹਨਾਂ ਦੇ ਉਚਾਰਣ ਵੇਲੇ
ਮੂੰਹ ਰਾਹੀਂ ਹਵਾ ਬਾਹਰ ਜਾਣ ਦਾ ਰਾਹ ਪੂਰੀ ਤਰ੍ਹਾਂ ਬੰਦ ਕੀਤਾ ਜਾਂਦਾ ਹੈ; ਇਹਨਾਂ
ਵਿਚੋਂ ਅਨੁਨਾਸਿਕ ਵਿਅੰਜਨ ਬੋਲਣ ਵੇਲੇ ਹਵਾ ਨੱਕ ਰਾਹੀਂ ਬਾਹਰ ਜਾਂਦੀ ਹੈ, ਪਰ ਮੂੰਹ
ਰਾਹੀਂ ਨਹੀਂ। ਇਹ ਵਿਅੰਜਨ ਅਲਪਪ੍ਰਾਣ (ਘੱਟ ਜ਼ੋਰਦਾਰ ਸਾਹ ਨਾਲ਼ ਬੋਲੇ ਜਾਣ
ਵਾਲ਼ੇ) ਜਾਂ ਮਹਾਂਪ੍ਰਾਣ (ਵੱਧ ਜ਼ੋਰਦਾਰ ਸਾਹ ਨਾਲ਼ ਬੋਲੇ ਜਾਣ ਵਾਲ਼ੇ),
ਘੋਸ਼ (ਗਲ਼ੇ ਦੇ ਸ੍ਵਰ ਤੰਤੂਆਂ ਜਾਂ vocal cords ਦੇ ਕੰਬਣ ਨਾਲ਼ ਪੈਦਾ ਹੋਈ
ਗੂੰਜ ਵਾਲ਼ੇ) ਜਾਂ ਅਘੋਸ਼ (ਸ੍ਵਰ
ਤੰਤੂਆਂ ਦੀ ਗੂੰਜ ਤੋਂ ਬਿਨਾਂ) ਹੋ ਸਕਦੇ ਹਨ। ਘੋਸ਼ ਮਹਾਂਪ੍ਰਾਣ ਵਿਅੰਜਨ
ਪੁਰਾਣੀ ਪੂਰਬੀ ਪੰਜਾਬੀ ਵਿਚੋਂ ਕੁਝ ਸਦੀਆਂ ਪਹਿਲਾਂ ਲੁਪਤ ਹੋ ਗਏ, ਪਰ ਪੱਛਮੀ
ਪੰਜਾਬੀ, ਹਿੰਦੀ-ਉਰਦੂ ਅਤੇ ਹੋਰ ਕਈ ਭਾਰਤੀ ਬੋਲੀਆਂ ਵਿਚ ਹਨ।
ਅਨੁਨਾਸਿਕ ਵਿਅੰਜਨ ਘੋਸ਼ ਹਨ। ਪੰਜਾਬੀ ਦਾ
‘ਹ’ ਵਿਅੰਜਨ ਭਾਵੇਂ ਸਪਰਸ਼ ਵਿਅੰਜਨ ਨਹੀਂ, ਪਰ ਇਹ ਘੋਸ਼ ਮਹਾਂਪ੍ਰਾਣ ਹੈ।
ਜਿਹੜੇ ਘੋਸ਼ ਵਿਅੰਜਨਾਂ ਦੇ ਉਚਾਰਣ ਵੇਲੇ ਹਵਾ ਬਾਹਰ ਜਾਣ ਦਾ ਰਾਹ
ਪੂਰੀ ਤਰ੍ਹਾਂ ਬੰਦ ਨਹੀਂ ਹੁੰਦਾ, ਉਹਨਾਂ ਦੀ ਧ੍ਵਨੀ ਊਰਜਾ (acoustic
energy) ਬਾਕੀ ਵਿਅੰਜਨਾਂ ਨਾਲੋਂ ਵੱਧ, ਪਰ ਸ੍ਵਰਾਂ ਨਾਲੋਂ ਘੱਟ ਹੁੰਦੀ ਹੈ।
ਅਨੁਨਾਸਿਕ ਵਿਅੰਜਨ, ‘ਲ’ ਅਤੇ ਸੰਸਕ੍ਰਿਤ ਦਾ ‘ਰ’ (ਪਰ ਪੰਜਾਬੀ ਦਾ
‘ਰ’ ਨਹੀਂ) ਅਜਿਹੇ ਵਿਅੰਜਨ ਹਨ। ਸੰਸਕ੍ਰਿਤ ‘ਰ’ ਦਾ ਉਚਾਰਣ ਹੁਣ
ਵਾਲ਼ੇ ਪੰਜਾਬੀ ‘ਰ’ ਵਰਗਾ ਨਹੀਂ ਸੀ। ਜੀਭ ਥੋੜੀ ਪਿਛਾਂਹ ਵਲ ਮੁੜਦੀ ਸੀ, ਪਰ
ਮੂੰਹ ਦੇ ਕਿਸੇ ਹਿੱਸੇ ਨੂੰ ਛੂੰਹਦੀ ਨਹੀਂ ਸੀ, ਅਤੇ ਘੋਸ਼ ਹਵਾ ਜੀਭ ਦੇ ਉੱਪਰੋਂ ਅਤੇ
ਪਾਸਿਆਂ ਤੋਂ ਬਾਹਰ ਜਾਂਦੀ ਸੀ। ਸੰਸਕ੍ਰਿਤ ਵਿਚ ਜਦ ਵੱਧ ਧ੍ਵਨੀ ਊਰਜਾ ਵਾਲ਼ੇ ਵਿਅੰਜਨ
ल ਅਤੇ र ਘੱਟ ਧ੍ਵਨੀ ਊਰਜਾ ਵਾਲ਼ੇ ਵਿਅੰਜਨਾਂ ਦੇ ਨਾਲ਼ ਆ ਜਾਂਦੇ ਸਨ
ਤਾਂ ਇਹ ਸਿਲੇਬਲ ਜਾਂ ਉਚਾਰਖੰਡ ਦਾ ਸਿਖਰ ਅਰਥਾਤ ਸ੍ਵਰ ਬਣ ਜਾਂਦੇ ਸਨ ਅਤੇ ਇਹਨਾਂ
ਨੂੰ ਕ੍ਰਮਵਾਰ ऋ ਅਤੇ ऌ ਲਿਖਿਆ ਜਾਂਦਾ ਸੀ। ਮਿਸਾਲ ਵਜੋਂ -
क्+र्+ष्+ण्+अ = कृष्ण
ण् ਅਤੇ अ ਮਿਲ਼ ਕੇ ਤਾਂ ਉਚਾਰਖੰਡ ण
ਬਣ ਗਿਆ, ਪਰ ਘੱਟ ਧ੍ਵਨੀ ਊਰਜਾ ਵਾਲ਼ੇ क् ਅਤੇ ष् ਦੇ ਵਿਚਕਾਰ ਫਸੇ
ਵੱਧ ਧ੍ਵਨੀ ਊਰਜਾ र् ਵਾਲੇ ਨੂੰ ਉਚਾਰਖੰਡ ਦਾ ਸਿਖਰ ਅਰਥਾਤ ऋ
ਸ੍ਵਰ ਬਣਨਾ ਪਿਆ, ਅਤੇ ਨਤੀਜਾ कृष् ਹੋਇਆ। ल ਵਿਅੰਜਨ ਵੀ ਸ੍ਵਰ
ऌ ਇਹੋ ਜਿਹੀ ਹਾਲਤ ਵਿਚ ਬਣਦਾ ਹੈ, ਜਿਵੇਂ -
च्+अ+क्+ल्+प+ए = चक्लृपे
च क्लृ पे
क्लृ ਨੂੰ ਰਵਾਇਤੀ ਢੰਗ ਨਾਲ਼ ਯੂਨੀਕੋਡ ਫ਼ੌਂਟ ਵਿਚ
ਛਾਪਣਾ ਮੁਸ਼ਕਿਲ ਹੈ, ਪਰ ऌ ਦਾ ਉਚਾਰਣ ਸੌ ਫ਼ੀ ਸਦੀ ल् ਵਾਲ਼ਾ ਸੀ,
‘ਲਰਿ’ ਬਿਲਕੁਲ ਨਹੀਂ ਸੀ, ਜਿਵੇਂ ਸਾਡੇ ਸੰਸਕ੍ਰਿਤ ਵਿਦਵਾਨ ਕਈ ਸਦੀਆਂ ਤੋਂ
ਕਹਿੰਦੇ ਆ ਰਹੇ ਹਨ। ਜੇ ਅੱਜ ਸਾਨੂੰ ਇਸ ਢੰਗ ਨਾਲ਼ ਬੋਲਣ ਵਿਚ ਮੁਸ਼ਕਿਲ ਆਉਂਦੀ ਹੈ,
ਤਾਂ ਇਤਿ-ਹਾਸਕ ਤੱਥਾਂ ਨੂੰ ਬਦਲਣ ਦਾ ਸਾਨੂੰ ਕੋਈ ਹੱਕ ਨਹੀਂ।
ਟੋਨ – ਅਰਥਾਤ ਪੰਜਾਬੀ ਬੋਲੀ ਦੇ ਨਿਵੇਕਲ਼ੇ
ਸੁਰ
ਵਾਰਨਿੰਗ – ਸਿਗਰਟਾਂ ਦੇ ਹਰ ਪੈਕਿਟ ’ਤੇ ਵਾਰਿਨੰਗ ਛਪੀ ਹੁੰਦੀ ਹੈ ਕਿ ਸਿਗਰਟ
ਪੀਣਾ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਇਸੇ ਕਿਸਮ ਦੀ ਵਾਰਿਨੰਗ ਅਸੀਂ
ਦਿੰਦੇ ਹਾਂ ਕਿ ਇਸ ਲੇਖ ਦਾ ਅਗਾਂਹ ਵਾਲ਼ਾ ਹਿੱਸਾ ਲਿਪੀ ਫ਼ਲੂ ਦੇ ਰੋਗੀਆਂ ਦੀ ਮਾਨਸਿਕ
ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।
ਪੁਰਾਣੀ ਪੰਜਾਬੀ ਵਿਚ ਘੋਸ਼ ਮਹਾਂਪ੍ਰਾਣ ਵਿਅੰਜਨਾਂ ਦਾ ਉਚਾਰਣ
ਅੱਜ ਦੀ ਹਿੰਦੀ-ਉਰਦੂ ਵਰਗਾ ਹੁੰਦਾ ਸੀ। ਪਰ ਪੰਜਾਬੀ ਵਿਚ ਇਹਨਾਂ ਵਿਅੰਜਨਾਂ ਤੋਂ
ਟੋਨ ਕਿਉਂ ਅਤੇ ਕਿਵੇਂ ਪੈਦਾ ਹੋਈ, ਇਹਨਾਂ ਸਵਾਲਾਂ ਦੇ ਜਵਾਬ ਦੇਣਾ ਸਾਡੀ ਬੌਧਿਕ
ਯੋਗਤਾ ਦੇ ਵੱਸ ਤੋਂ ਬਾਹਰ ਹੈ, ਪਰ ਅਸੀਂ ਇਸ ਪ੍ਰਕ੍ਰਿਆ ਬਾਰੇ ਕੁਝ ਕਹਿ ਸਕਦੇ ਹਾਂ।
ਪੁਰਾਣੇ ਪੰਜਾਬੀ ਉਚਾਰਣ ਨੂੰ ਅਸੀਂ ਤਿਰਛੀਆਂ ਲਾਈਨਾਂ ਵਿਚਕਾਰ ਲਿਖਾਂਗੇ ਅਤੇ ਹੁਣ
ਵਾਲ਼ੇ ਉਚਾਰਣ ਨੂੰ ਸਿੱਧੀਆਂ ਬ੍ਰੈਕਟਾਂ ਵਿਚਾਲ਼ੇ। ਨੀਵੀਂ ਟੋਨ ਨੂੰ ਲਿਖਣ ਲਈ ਅਸੀਂ
æ
ਦੀ ਵਰਤੋਂ ਕਰਾਂਗੇ ਅਤੇ ਉੱਚੀ ਟੋਨ ਲਿਖਣ ਲਈ
ä ਦੀ।
ਟੋਨ ਦਾ ਅਰਥ ਹੈ – ਸ਼ਬਦ ਦੀ ਪੱਧਰ ’ਤੇ ਸੁਰ ਉੱਚੀ ਜਾਂ
ਨੀਵੀਂ ਹੋਣ ਨਾਲ਼ ਸ਼ਬਦ ਦਾ ਅਰਥ ਬਦਲ ਜਾਣਾ। ਮਿਸਾਲ ਵਜੋਂ, /ਮਾਂ/ [ਮਾਂ] ਅਤੇ
/ਮਾਂਹ/ [äਮਾਂ];
‘ਮਾਂਹ’ ਸ਼ਬਦ ਦੇ ਉਚਾਰਣ ਵਿਚ ‘ਹ’ ਦੀ ਆਵਾਜ਼ ਕੋਈ ਨਹੀਂ। ਵਿਅੰਜਨ ਅਤੇ ਸ੍ਵਰ
ਦਾ ਉਚਾਰਣ ‘ਮਾਂ’ ਵਾਲ਼ਾ ਹੈ, ਪਰ ਉੱਚੇ ਸੁਰ ਵਿਚ ਉਚਾਰਣ ਹੁੰਦਾ ਹੈ।
ਪੰਜਾਬੀ ਦੇ ਤਿੰਨ ਸ਼ਬਦਾਂ ‘ਕੋੜਾ’, ‘ਘੋੜਾ’ ਅਤੇ ‘ਕੋਹੜਾ’ ਦੇ
ਸ੍ਵਰ ਅਤੇ ਵਿਅੰਜਨ ਸਾਂਝੇ ਹਨ; ਸਿਰਫ਼ ਟੋਨ ਦਾ ਹੀ ਫ਼ਰਕ ਹੈ (ਗੁਰਮੁਖੀ ਸ਼ਬਦਜੋੜ ਕੁਝ
ਵੀ ਹੋਣ)। ਇਹਨਾਂ ਸ਼ਬਦਾਂ ਦੇ ਉਚਾਰਣ ਇਹ ਹਨ –
/ਕੋੜਾ/
[ਕੋੜਾ]
/ਘੋੜਾ/
[æਕੋੜਾ]
/ਕੋਹੜਾ/
[äਕੋੜਾ]
ਇਹਨਾਂ ਸ਼ਬਦਾਂ ਦੀ ਟੋਨ ਜਾਂ ਸੁਰ ਦੀ ਚਾਲ ਬਾਰੇ ਕੰਪਿਊਟਰ
ਵਿਸ਼ਲੇਸ਼ਣ ਰਾਹੀਂ ਤਿਆਰ ਕੀਤੀਆਂ ਅੱਗੇ ਦਿੱਤੀਆਂ ਤਸਵੀਰਾਂ ਦੇਖੋ
|
|
|
ਹਰ ਵਾਕ
ਦੀ ਆਪਣੀ ਸੁਰ ਵੀ ਹੁੰਦੀ ਹੈ। ਸਵਾਲੀਆ ਵਾਕ ਦੇ ਅਖ਼ੀਰ ਵਿਚ ਆਵਾਜ਼ ਦੀ ਪਿੱਚ
ਉੱਪਰ ਵਲ ਜਾਂਦੀ ਹੈ ਅਤੇ ਹੋਰ ਕਈ ਕਿਸਮਾਂ ਦੇ ਵਾਕਾਂ ਦੇ ਅਖ਼ੀਰ ਵਿਚ ਇਹ ਹੇਠਾਂ ਵਲ
ਜਾਂਦੀ ਹੈ। ਅਜਿਹਾ ਹਿੰਦੀ, ਅੰਗਰੇਜ਼ੀ ਅਤੇ ਸੰਸਾਰ ਦੀਆਂ ਜ਼ਿਆਦਾਤਰ ਭਾਸ਼ਾਵਾਂ ਵਿਚ ਵੀ
ਹੁੰਦਾ ਹੈ, ਪਰ ਪੰਜਾਬੀ ਵਿਚ ਵਾਕ ਦੇ ਪੱਧਰ ਦੇ ਨਾਲ਼ ਨਾਲ਼ ਸੁਰ ਦਾ ਉਤਾਰ ਚੜ੍ਹਾਅ
ਬਹੁਤ ਸਾਰੇ ਸ਼ਬਦਾਂ ਵਿਚ ਵੀ ਹੁੰਦਾ ਹੈ। ਸਪੈਕਟ੍ਰੋਗ੍ਰਾਮ ਬਣਾਉਣ ਲਈ ਵਰਤੇ
ਗਏ ਸਭ ਸ਼ਬਦਾਂ ਨੂੰ ਵਾਕਾਂ ਵਿਚ ਰੱਖ ਕੇ ਬੋਲਿਆ ਗਿਆ ਅਤੇ ਵਾਕਾਂ ਵਿਚ ਹੀ
ਇਹਨਾਂ ਦੇ ਸ੍ਵਰਾਂ, ਵਿਅੰਜਨਾਂ ਅਤੇ ਪਿੱਚ ਜਾਂ ਸੁਰ ਨੂੰ ਨਾਪਿਆ ਗਿਆ। ਪਰ ਸਫ਼ਿਆਂ
ਦੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਤਸਵੀਰ ਵਿਚ ਸਿਰਫ਼ ਸੰਬੰਧਤ ਸ਼ਬਦ ਨੂੰ ਹੀ
ਦਿਖਾਇਆ ਗਿਆ ਹੈ। ਸਪੈਕਟ੍ਰੋਗ੍ਰਾਮ ਵਿਚ ਅਘੋਸ਼ ਵਿਅੰਜਨ ਦੀ ਥਾਂ ਖ਼ਾਲੀ
ਦਿਸਦੀ ਹੈ, ਪਿੱਚ ਜਾਂ ਸੁਰ ਸ੍ਵਰਾਂ ਵਿਚ ਦਿਖਾਈ ਦਿੰਦੀ ਹੈ।
‘ਕੋੜਾ’ ਸ਼ਬਦ ਵਿਚ ਕੋਈ ਟੋਨ ਨਹੀਂ, ਵਾਕ ਦੇ ਅਖ਼ੀਰ ਵਿਚ ਹੇਠਾਂ ਜਾਣ ਵਾਲ਼ੀ ਪਿੱਚ
ਜਾਂ ਸੁਰ ਵਾਕ ਦੀ ਹੈ। ਨੀਵੀਂ ਟੋਨ ਵਾਲ਼ੇ ‘ਘੋੜਾ’ ਸ਼ਬਦ ਦੇ ਪਹਿਲੇ ਸਿਲੇਬਲ ਵਿਚ ਸੁਰ
ਤੇਜ਼ੀ ਨਾਲ਼ ਹੇਠਾਂ ਜਾ ਕੇ ਅਗਲੇ ਸਿਲੇਬਲ ਵਿਚ ਫਿਰ ਉੱਪਰ ਵਲ ਜਾਂਦੀ ਹੈ। ਅਗਲੇ
ਸਿਲੇਬਲ ਵਿਚ ਉਪਰ ਜਾਣ ਦੀ ਰਫ਼ਤਾਰ ਹੇਠਾਂ ਜਾਣ ਦੀ ਰਫ਼ਤਾਰ ਤੋਂ ਘੱਟ ਹੈ। ਗਲ਼ੇ ਦੇ
ਪੱਠੇ ਖਿੱਚ ਹੋਣ ਨਾਲ਼ ਅਤੇ ਗਲ਼ਾ ਕੁਝ ਤੰਗ ਹੋਣ ਨਾਲ਼ ਆਵਾਜ਼ ਕੁਝ ਘਰੋੜਵੀਂ ਜਿਹੀ ਵੀ
ਹੋ ਜਾਂਦੀ ਹੈ। ਸ਼ਬਦ ਦੀ ਸਮੁੱਚੀ ਲੰਬਾਈ ਕੁਝ ਵਧ ਜਾਂਦੀ ਹੈ। ‘ਘੋੜਾ’ ਦੇ
ਉਚਾਰਣ ਦੇ ਸ਼ੁਰੂ ਵਿਚ ਅਘੋਸ਼ ‘ਕ’ ਦੀ ਆਵਾਜ਼ ਹੈ, ਜਿਹਦੀ ਪਿੱਚ ਦੇ ਗ੍ਰਾਫ਼
ਵਿਚ ਥਾਂ ਖ਼ਾਲੀ ਹੈ, ਕਿਉਂਕਿ ਇਹ ਗ੍ਰਾਫ਼ ਸਿਰਫ਼ ਘੋਸ਼ ਆਵਾਜ਼ਾਂ ਨੂੰ ਹੀ ਦਰਸਾਉਂਦਾ ਹੈ।
ਜੇ ਇਥੇ ਪੁਰਾਣੀ ਪੰਜਾਬੀ ਦੇ ਘੋਸ਼ ‘ਘ’ ਦੀ ਆਵਾਜ਼ ਹੁੰਦੀ ਤਾਂ ਉਹ ਘੋਸ਼
‘ੜ’ ਵਾਂਗ ਦਿਸ ਜਾਣੀ ਸੀ। ਉੱਚੀ ਟੋਨ ਵਾਲ਼ੇ ‘ਕੋਹੜਾ’ ਸ਼ਬਦ ਦੇ
ਪਹਿਲੇ ਸਿਲੇਬਲ ਵਿਚ ਸੁਰ ਉੱਪਰ ਵਲ ਜਾ ਕੇ ਅਗਲੇ ਸਿਲੇਬਲ ਵਿਚ ਹੇਠਾਂ ਵਲ ਜਾਂਦੀ
ਹੈ। ਉਪਰ ਜਾਣ ਦੀ ਰਫ਼ਤਾਰ ਅਗਲੇ ਸਿਲੇਬਲ ਵਿਚ ਹੇਠਾਂ ਜਾਣ ਦੀ ਰਫ਼ਤਾਰ ਤੋਂ ਘੱਟ ਹੈ।
ਕਿਉਂਕਿ ਵਾਕ ਦੀ ਸੁਰ ਵੀ ਹੇਠਾਂ ਵਲ ਜਾ ਰਹੀ ਹੈ, ਇਸ ਕਰਕੇ ਸੁਰ ਹੇਠਾਂ ਜਾਣ ਦੀ
ਰਫ਼ਤਾਰ ਵਧ ਜਾਂਦੀ ਹੈ। ਯਾਦ ਰੱਖਣ ਵਾਲ਼ੀ ਗੱਲ ਇਹ ਹੈ ਕਿ ਵਾਕ ਦੀ ਪਿੱਚ
ਜਾਂ ਸੁਰ ਦਾ ਉਤਾਰ ਚੜ੍ਹਾਅ ਸ਼ਬਦ ਦੀ ਸੁਰ ਦੇ ਉਤਾਰ ਚੜ੍ਹਾਅ ਨਾਲੋਂ
ਘੱਟ ਤੇਜ਼ੀ ਨਾਲ਼ ਹੁੰਦਾ ਹੈ।
ਵਾਕ ਦੀ ਪਿੱਚ ਅਤੇ ਸ਼ਬਦ ਦੀ ਪਿੱਚ ਦੇ ਮੇਲ਼ ਜਾਂ ਵਿਰੋਧ ਦਾ ਅਧਿਐਨ ਬੜਾ ਹੀ
ਦਿਲਚਸਪ ਹੋ ਸਕਦਾ ਹੈ, ਜੋ ਸਾਡੀ ਜਾਣਕਾਰੀ ਅਨੁਸਾਰ ਵਿਸਥਾਰ ਵਿਚ ਹਾਲੇ ਤਕ ਨਹੀਂ
ਕੀਤਾ ਗਿਆ। ਹੇਠਾਂ ਦਿੱਤੇ ਸਪੈਕਟ੍ਰੋਗਾਮ ਇਹਨਾਂ ਵਾਕਾਂ ਦੇ ਹਨ –
ਪੈ ਗਿਆ ਕਾਲ਼ਾ?
(ਟੋਨ ਰਹਿਤ ‘ਕਾਲ਼ਾ’)
ਪੈ ਗਿਆ ਘਾਲ਼ਾ?
(ਨੀਵੀਂ ਟੋਨ ਵਾਲ਼ਾ ‘ਕਾਲ਼ਾ’)
ਪੈ ਗਿਆ ਕਾਹਲ਼ਾ?
(ਉੱਚੀ ਟੋਨ ਵਾਲ਼ਾ ‘ਕਾਲ਼ਾ’)
ਤਿੰਨਾਂ ਹੀ ਵਾਕਾਂ ਵਿਚ ਵਾਕ ਦੀ ਪਿੱਚ ਉੱਪਰ ਵਲ ਜਾਂਦੀ ਹੈ, ਪਰ ਸ਼ਬਦ ਦੀ ਹੇਠਾਂ
ਜਾਂ ਉੱਪਰ ਜਾਣ ਵਾਲ਼ੀ ਪਿੱਚ ਇਹਦੇ ’ਤੇ ਕੀ ਅਸਰ ਪਾਉਂਦੀ ਹੈ? ਇਹਦੇ ਬਾਰੇ ਜ਼ਿਆਦਾ
ਵਿਸਥਾਰ ਵਿਚ ਜਾਣ ਦੀ ਲੋੜ ਨਹੀਂ। ਸਿਆਣੇ ਪਾਠਕ ਅੱਗੇ ਦਿੱਤੇ ਸਪੈਕਟ੍ਰੋਗ੍ਰਾਮਾਂ
ਤੋਂ ਸਭ ਕੁਝ ਸਮਝ ਸਕਦੇ ਹਨ। |
|
|
|
ਟੋਨ ਦਾ ਬਿਲਕੁਲ ਸਿੱਧਾ ਸੰਬੰਧ ਸ਼ਬਦ ਵਿਚ ਬਲਾਘਾਤ ਵਾਲ਼ੇ ਉਚਾਰਖੰਡ
(ਸਿਲੇਬਲ) ਨਾਲ਼ ਹੈ। ਬਲਾਘਾਤ ਵਾਲ਼ੇ ਸਿਲੇਬਲ ਦੇ ਸ੍ਵਰ ’ਤੇ ਟੋਨ ਹੁੰਦੀ ਹੈ। ਜੇ
ਪੁਰਾਣੀ ਪੰਜਾਬੀ ਵਿਚ ਘੋਸ਼ ਮਹਾਂਪ੍ਰਾਣ ਵਿਅੰਜਨ ਇਸ ਸ੍ਵਰ ਤੋਂ ਪਹਿਲਾਂ ਸੀ ਤਾਂ ਉਸ
ਸ਼ਬਦ ਨੂੰ ਨੀਵੀਂ ਟੋਨ ਮਿਲੀ। ਜੇ ਘੋਸ਼ ਮਹਾਂਪ੍ਰਾਣ ਸਪਰਸ਼ ਵਿਅੰਜਨ ਸ਼ਬਦ ਦੇ ਸ਼ੁਰੂ ਵਿਚ
ਸੀ ਤਾਂ ਉਹ ਉਸੇ ਵਰਗ ਦਾ ਅਘੋਸ਼ ਅਲਪਪ੍ਰਾਣ ਵਿਅੰਜਨ ਬਣ ਗਿਆ, ਜਿਵੇਂ -
ਘ
à
ਕ /ਘੋੜਾ/
à
[æਕੋੜਾ]
ਝ
à
ਚ /ਝਟਕਈ/
à
[ਚਟæਕਈ]
ਢ
à
ਟ /ਢੋਲ/
à
[æਟੋਲ]
ਧ
à
ਤ /ਧਿਆਨ/
à
[ਤਿæਆਨ]
ਭ
à
ਪ
/ਭੁਗਤਾਨ/
à
[ਪੁਗæਤਾਨ]
ਬਲਾਘਾਤ ਵਾਲ਼ੇ ਉਚਾਰਖੰਡ ਨੂੰ ਉਪਰ ਮੋਟੇ ਅੱਖਰ ਨਾਲ਼ ਦਰਸਾਇਆ ਗਿਆ ਹੈ। ਟੋਨ ਸਦਾ
ਬਲਾਘਾਤ ਵਾਲ਼ੇ ਉਚਾਰਖੰਡ ’ਤੇ ਆਉਂਦੀ ਹੈ।
ਜੇ ਘੋਸ਼ ਮਹਾਂਪ੍ਰਾਣ ਸਪਰਸ਼ ਵਿਅੰਜਨ ਸ਼ਬਦ ਦੇ ਵਿਚਾਲ਼ੇ, ਪਰ ਬਲਾਘਾਤ ਵਾਲ਼ੇ
ਸ੍ਵਰ ਤੋਂ ਪਹਿਲਾਂ ਸੀ, ਤਾਂ ਉਹ ਉਸੇ ਵਰਗ ਦਾ ਘੋਸ਼ ਅਲਪਪ੍ਰਾਣ ਵਿਅੰਜਨ ਬਣ
ਗਿਆ, ਜਿਵੇਂ –
ਝ
à
ਜ /ਜੁਝਾਰ/
à
[ਜੁæਜਾਰ]
ਧ
à
ਦ /ਸੁਧਾਰ/
à
[ਸੁæਦਾਰ]
ਭ
à
ਬ /ਸੰਭਾਲ਼/
à
[ਸੰæਬਾਲ਼]
ਦੋਹਾਂ ਹਾਲਤਾਂ ਵਿਚ ਵਿਅੰਜਨ ਮਹਾਂਪ੍ਰਾਣ ਤੋਂ ਅਲਪਪ੍ਰਾਣ ਬਣੇ।
ਜੇ ਪੁਰਾਣੀ ਪੰਜਾਬੀ ਵਿਚ ਘੋਸ਼ ਮਹਾਂਪ੍ਰਾਣ ਵਿਅੰਜਨ ਬਲਾਘਾਤ ਸ੍ਵਰ ਤੋਂ
ਬਾਅਦ ਸੀ ਤਾਂ ਉਹ ਉਸੇ ਵਰਗ ਦਾ ਘੋਸ਼ ਅਲਪਪ੍ਰਾਣ ਬਣਿਆ, ਅਤੇ
ਬਲਾਘਾਤ ਵਾਲ਼ੇ ਸ੍ਵਰ ਨੂੰ ਉੱਚੀ ਟੋਨ ਮਿਲੀ, ਜਿਵੇਂ –
ਘ
à
ਗ /ਸਿੰਘ/
à
[äਸਿੰਗ]
ਧ
à
ਦ /ਸਾਧੂ/
à
[äਸਾਦੂ]
ਭ
à
ਬ /ਲਾਭ/
à
[äਲਾਬ]
ਪਰ ਟੋਨ ਦੀ ਉਤਪੱਤੀ ਵਿਚ ਘੋਸ਼ ‘ਹ’ ਦਾ ਯੋਗ-ਦਾਨ ਵੱਖ ਵੱਖ ਇਲਾਕਿਆਂ
ਅਤੇ ਵੱਖ ਵੱਖ ਲੋਕਾਂ ਦੀ ਬੋਲੀ ਵਿਚ ਵੱਖ ਵੱਖ ਕਿਸਮ ਦਾ ਰਿਹਾ। ਸ਼ਬਦ ਦੇ ਅਖ਼ੀਰ ਵਾਲ਼ਾ
‘ਹ’ ਤਾਂ ਖ਼ਤਮ ਹੋ ਗਿਆ ਅਤੇ ਸ਼ਬਦ ਵਿਚ ਉੱਚੀ ਟੋਨ ਆ ਗਈ, ਜਿਵੇਂ –
ਹà
Æ
/ਖੂਹ/
à
[äਖੂ]
ਹà
Æ
/ਮੀਂਹ/
à
[äਮੀਂ]
ਪਰ ਸ਼ਬਦ ਦੇ ਸ਼ੁਰੂ ਵਾਲ਼ਾ ‘ਹ’ ਅਤੇ ਸ਼ਬਦ ਦੇ ਵਿਚਾਲ਼ੇ ਵਾਲ਼ਾ ‘ਹ’
ਵੱਧ ਸਥਾਈ ਸਾਬਤ ਹੋਇਆ। ਕਈ ਲੋਕਾਂ ਦੀ ਬੋਲੀ ਵਿਚ ਇਹ ਨੀਵੀਂ ਟੋਨ ਦਾ ਕਾਰਣ ਬਣਿਆ
ਅਤੇ ਖ਼ਤਮ ਹੋ ਗਿਆ ਜਾਂ ਕਾਇਮ ਰਿਹਾ। ਕਈ ਲੋਕਾਂ ਅਤੇ ਇਲਾਕਿਆਂ ਦੀ ਬੋਲੀ ਵਿਚ ਇਹ
ਕਾਇਮ ਹੈ ਪਰ ਇਹਦੇ ਕਾਰਣ ਟੋਨ ਨਹੀਂ ਬਣੀ। ਵੱਖ ਵੱਖ ਉਚਾਰਣਾਂ ਦੀਆਂ ਸਾਡੇ ਸੁਣਨ
ਵਿਚ ਆਈਆਂ ਕੁਝ ਮਿਸਾਲਾਂ ਇਹ ਹਨ -
/ਹੱਥ/
à
[ਹੱਥ]
[æਹੱਥ]
/ਇਤਿਹਾਸ/
à
[ਇਤਿਹਾਸ]
[ਇਤਿæਹਾਸ]
[ਅਤਿæਆਸ]
/ਕਹਾਣੀ/
à
[ਕਹਾਣੀ]
[ਕæਹਾਣੀ]
[æਕਾਣੀ]
/ਨਿਹੰਗ/
à
[ਨਿਹੰਗ]
[ਨਿæਹੰਗ]
[ਨਿæਅੰਗ]
[æਨਿੰਗ]
ਇਸ ਲੇਖ ਵਿਚ ਅਸੀਂ ਜ਼ਿਆਦਾ ਵਿਸਥਾਰ ਵਿਚ ਨਹੀਂ ਜਾ ਸਕਦੇ।
ਪਰ “ਜਿਵੇਂ ਬੋਲੋ ਤਿਵੇਂ ਲਿਖੋ, ਜਿਵੇਂ ਲਿਖੋ ਤਿਵੇਂ ਪੜ੍ਹੋ” ਦਾ ਅਖੰਡ ਜਾਪ
ਕਰਨ ਵਾਲ਼ਿਆਂ ਦੀ ਸੇਵਾ ਵਿਚ ਅਸੀਂ ਜ਼ਰੂਰ ਕੁਝ “ਸ਼ਰਧਾ ਪੁਸ਼ਪ” ਭੇਟ ਕਰਨਾ ਚਾਹਾਂਗੇ।
“ਇੱਕ ਵਰ੍ਹਾ ਬੀਤ ਗਿਆ” ਅਤੇ “ਰੱਬਾ ਰੱਬਾ ਮੀਂਹ ਵਰ੍ਹਾ ” ਵਿਚ ਦੋ ਵੱਖ ਵੱਖ ਸ਼ਬਦਾਂ
“ਵਰ੍ਹਾ” ਦਾ ਉਚਾਰਣ ਵੱਖ ਵੱਖ ਹੈ, ਪਰ ਲਿਖਤੀ ਸ਼ਬਦਜੋੜ ਵਿਚ ਕੋਈ ਫ਼ਰਕ ਨਹੀਂ। ਉੱਚੀ
ਟੋਨ ਵਾਲ਼ੇ “ਵਰ੍ਹਾ” ਵਿਚ ‘ਹ’ ਬਲਾਘਾਤ ਵਾਲ਼ੇ ਸ੍ਵਰ ਤੋਂ ਮਗਰੋਂ ਆਉਂਦਾ ਹੈ, ਪਰ
ਨੀਵੀਂ ਟੋਨ ਵਾਲ਼ੇ “ਵਰ੍ਹਾ” ਵਿਚ ‘ਹ’ ਬਲਾਘਾਤ ਵਾਲ਼ੇ ਸ੍ਵਰ ਤੋਂ ਪਹਿਲਾਂ ਆਉਂਦਾ ਹੈ,
/ਵਰ੍ਹਾ/ (ਵ੍+ਅ+ਰ੍+ਹ੍+ਆ)
à
[äਵਰਾ]
/ਵਰ੍ਹਾ/ (ਵ੍+ਅ+ਰ੍+ਹ੍+ਆ)
à
[ਵæਰਾ]
ਜਿਵੇਂ ਲਿਖੋ ਤਿਵੇਂ ਪੜ੍ਹੋ?
ਇਹਤੋਂ ਵੀ ਵੱਧ ਦਿਲਚਸਪ ਮਿਸਾਲ ਇਹ ਹੈ –
“ਦਰੀਆਂ ਝੜਵਾ ਦੇ”
“ਦਰੀਆਂ ਚੜ੍ਹਵਾ ਦੇ”
ਦੋਹਾਂ ਸ਼ਬਦਾਂ ਵਿਚ ਬਲਾਘਾਤ ‘ਵਾ’ ਉਚਾਰਖੰਡ ’ਤੇ ਹੈ ਅਤੇ ਇਕ ਦਾ
‘ਝ’ ਅਤੇ ਦੂਸਰੇ ਦਾ ‘ਹ’ ਦੋਵੇਂ ਬਲਾਘਾਤ ਵਾਲ਼ੇ ਸ੍ਵਰ ਤੋਂ ਪਹਿਲਾਂ
ਆਉਂਦੇ ਹਨ। ਨਿਯਮ ਅਨੁਸਾਰ ਦੋਹਾਂ ਸ਼ਬਦਾਂ ਦੇ ਉਚਾਰਣ ਵਿਚ ਸ਼ੁਰੂ ਵਿਚ [ਚ] ਹੋਏਗਾ
ਅਤੇ ਸ਼ਬਦ ਦੀ ਨੀਵੀਂ ਟੋਨ ‘ਵਾ’ ਉਚਾਰਖੰਡ ’ਤੇ ਆਏਗੀ, ਅਰਥਾਤ ਵੱਖ ਵੱਖ
ਲਿਖਤੀ ਸ਼ਬਦਜੋੜਾਂ ਵਾਲ਼ੇ ਦੋ ਸ਼ਬਦਾਂ ‘ਝੜਵਾ’ ਅਤੇ ‘ਚੜ੍ਹਵਾ’ ਦਾ
ਉਚਾਰਣ ਪੂਰੀ ਤਰ੍ਹਾਂ ਇੱਕੋ!
/ਝੜਵਾ/
à
[ਚੜæਵਾ]
/ਚੜ੍ਹਵਾ/
à
[ਚੜæਵਾ]
ਜਿਵੇਂ ਬੋਲੋ ਤਿਵੇਂ ਲਿਖੋ?
ਜਦ
ਕੋਈ ਵਿਸ਼ੇਸ਼ਤਾ ਕਿਸੇ ਭਾਸ਼ਾ ਦੇ ਇਕ ਹਿੱਸੇ ਵਿਚ ਸਥਾਪਿਤ ਹੋ ਜਾਂਦੀ ਹੈ, ਤਾਂ ਇਹਦਾ
ਫੈਲਾਅ ਹੋਰ ਹਿੱਸਿਆਂ ਵਿਚ ਨੂੰ ਵੀ ਹੋਣ ਲਗਦਾ ਹੈ। ‘ਰ’ ਅਤੇ ‘ਲ’
ਵਰਗੇ ਕੁਝ ਵਿਅੰਜਨਾਂ ਦੀ ਆਪਣੀ ਕੁਦਰਤੀ ਸੁਰ ਕੁਝ ਨੀਵੀਂ ਹੁੰਦੀ ਹੈ।
ਜਿਹਨਾਂ ਸ਼ਬਦਾਂ ਦੇ ਸ਼ੁਰੂ ਵਿਚ ਇਹ ਵਿਅੰਜਨ ਆਉਂਦੇ ਹਨ ਉਹਨਾਂ ਦੀ ਸੁਰ ਨੂੰ ਨੀਵੀਂ
ਸੁਰ ਸਮਝ ਕੇ ਕੁਝ ਲੋਕਾਂ ਨੇ ਅਜਿਹੇ ਸ਼ਬਦਾਂ ਨੂੰ ਵੀ ਪੰਜਾਬੀ ਦੀ ਅਸਲੀ
ਨੀਵੀਂ ਟੋਨ ਨਾਲ਼ ਬੋਲਣਾ ਸ਼ੁਰੂ ਕਰ ਦਿੱਤਾ ਹੈ, ਜਿਵੇਂ,
/ਲਾਲ/
à
[æਲਾਲ],
/ਰਮਨ/
à
[æਰਮਨ]।
ਇਸੇ
ਤਰ੍ਹਾਂ, ਬਰਤਾਨੀਆ ਵਿਚ ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦਾਂ ਵਿਚ ਘੱਟ ਪੜ੍ਹੇ ਲਿਖੇ
ਪੰਜਾਬੀਆਂ ਨੇ ਪੰਜਾਬੀ ਦੀ ਉੱਚੀ ਜਾਂ ਨੀਵੀਂ ਟੋਨ ਲੈ ਆਂਦੀ ਹੈ, ਜਿਵੇਂ,
/dinner/
à
[äਡੀਂਨਾਂ],
/mop/
à
[æਮੱਪ]।
ਬਰਤਾਨੀਆ ਵਿਚ ਇਹ ਲੋਕ ਟੋਨ ਵਾਲ਼ੀ ਅੰਗਰੇਜ਼ੀ ਬੋਲਦੇ ਹਨ।
ਭਾਰਤ-ਪਾਕਿਸਤਾਨ ਦੀਆਂ ਪ੍ਰਮੁਖ ਬੋਲੀਆਂ ਵਿਚੋਂ ਸਿਰਫ਼ ਪੰਜਾਬੀ ਵਿਚ ਹੀ ਟੋਨ ਹੈ।
ਪਰ ਪੰਜਾਬੀ ਵਿਚ ਇਹ ਕਿਉਂ, ਕਿਵੇਂ ਅਤੇ ਕਦ ਆਈ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ
ਹੋਰ ਕਾਫ਼ੀ ਖੋਜ ਪੜਤਾਲ਼ ਕਰਨ ਦੀ ਲੋੜ ਹੈ। ਭਾਰਤ-ਪਾਕਿਸਤਾਨ ਦੀਆਂ ਹੋਰ ਬੋਲੀਆਂ ਦੇ
ਮੁਕਾਬਲੇ ’ਤੇ ਪੰਜਾਬੀ ਵਿਚ ਬਲਾਘਾਤ ਵਾਲ਼ੇ ਉਚਾਰਖੰਡ ਬਲਹੀਣ ਉਚਾਰ-ਖੰਡਾਂ ਨਾਲ਼ੋ ਵੱਧ
ਜ਼ੋਰ ਦੇ ਕੇ ਬੋਲੇ ਜਾਂਦੇ ਹਨ ਅਤੇ ਬਲਹੀਣ ਉਚਾਰਖੰਡ ਵੱਧ ਕਮਜ਼ੋਰ ਕੀਤੇ ਜਾਂਦੇ ਹਨ।
ਹੋ ਸਕਦਾ ਹੈ ਕਿ ਇਸ ਪ੍ਰਕ੍ਰਿਆ ਦਾ ਕੁਦਰਤੀ ਅਸਰ ਘੋਸ਼ ਮਹਾਂਪ੍ਰਾਣ
ਵਿਅੰਜਨਾਂ ’ਤੇ ਪਿਆ ਹੋਵੇ ਅਤੇ ਉਹਨਾਂ ਵਿਚੋਂ ਮਹਾਂਪ੍ਰਾਣ ਦੀ ਵਿਸ਼ੇਸ਼ਤਾ ਜਾਂ ਦੋਵੇਂ
ਵਿਸ਼ੇਸ਼ਤਾਵਾਂ ਖ਼ਤਮ ਹੋ ਕੇ ਟੋਨ ਆ ਗਈ ਹੋਵੇ। ਚੀਨੀ ਬੋਲੀ ਅਤੇ ਇਸ ਪਰਿਵਾਰ ਦੀਆਂ ਹੋਰ
ਬੋਲੀਆਂ ਦੇ ਇਤਿਹਾਸ ਵਿਚ ਟੋਨ ਦੇ ਆਗਮਨ ਦਾ ਸੰਬੰਧ ਵਿਅੰਜਨਾਂ ਵਿਚੋਂ ਮਹਾਂਪ੍ਰਾਣ
ਵਿਸ਼ੇਸ਼ਤਾ ਖ਼ਤਮ ਹੋਣ ਨਾਲ਼ ਹੈ। ਹੋ ਸਕਦਾ ਹੈ ਕਿ ਬੋਲੀ ਪੈਦਾ ਕਰਨ ਵਾਲ਼ੇ ਅੰਗਾਂ ਦੀ
ਕੋਈ ਕੁਦਰਤੀ ਸਰੀਰਕ ਪ੍ਰਕ੍ਰਿਆ ਇਹਦੇ ਲਈ ਜ਼ਿੰਮੇਦਾਰ ਹੋਵੇ। ਇਸ ਤਰ੍ਹਾਂ ਪੰਜਾਬੀ
ਵਿਚ ਇਹ ਭਾਣਾ ਕੁਦਰਤੀ ਤੌਰ ’ਤੇ ਵਾਪਰਿਆ ਹੋ ਸਕਦਾ ਹੈ।
ਪਰ ਇਹ ਵੀ ਹੋ ਸਕਦਾ ਹੈ ਕਿ ਪੰਜਾਬੀ ਟੋਨ ਦੇ ਬੀਜ ਬਾਹਰੋਂ ਕਿਸੇ ਮੱਧ ਏਸ਼ੀਆਈ
ਬੋਲੀ ’ਚੋਂ ਆਏ ਹੋਣ, ਜਿਵੇਂ ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਦੀ ਅੰਗਰੇਜ਼ੀ ਵਿਚ।
ਟੋਨ ਵਾਲ਼ੀਆਂ ਬੋਲੀਆਂ ਬੋਲਣ ਵਾਲ਼ੇ ਮੱਧ ਏਸ਼ੀਆਈ ਲੋਕ ਸਦੀਆਂ ਤੋਂ ਪੰਜਾਬ ਵਿਚ ਆ
ਕੇ ਵਸਦੇ ਰਹੇ, ਜਿਹਨਾਂ ਵਿਚ ਜੱਟ ਵੀ ਸ਼ਾਮਿਲ ਹਨ, ਜੋ ਸ਼ਾਇਦ ਸਿਨਕਿਆਂਗ ਜਾਂ ਇਹਦੇ
ਨੇੜੇ ਤੇੜੇ ਦੇ ਕਿਸੇ ਇਲਾਕੇ ਤੋਂ ਆਏ ਅਤੇ ਜਿਹਨਾਂ ਦੀ ਬੋਲੀ ਵਿਚ ਮਹਾਂਪ੍ਰਾਣ
ਵਿਅੰਜਨਾਂ ਤੋਂ ਟੋਨ ਪੈਦਾ ਹੋ ਚੁੱਕੀ ਸੀ, ਜੋ ਬਾਅਦ ਵਿਚ ਇਹਨਾਂ ਦੀ ਪੰਜਾਬੀ ਵਿਚ
ਵੀ ਆ ਗਈ। ਕੁਝ ਹਜ਼ਾਰ ਪ੍ਰਵਾਸੀ ਲੋਕਾਂ ਦੇ ਆਉਣ ਨਾਲ਼ ਤਾਂ ਕੋਈ ਫ਼ਰਕ ਨਹੀਂ ਪੈਂਦਾ,
ਪਰ ਦਸਵੀਂ-ਗਿਆਰ੍ਹਵੀਂ ਸਦੀ ਵਿਚ ਪੰਜਾਬ ਵਿਚ ਜੱਟਾਂ ਦੀ ਆਬਾਦੀ ਅਤੇ ਅਸਰ ਇੰਨਾ ਵਧ
ਗਿਆ ਕਿ ਪੰਜਾਬ ਦੇ ਸਮਾਜਕ ਅਤੇ ਆਰਥਿਕ ਢਾਂਚੇ ’ਤੇ ਇਹਨਾਂ ਦਾ ਗਲ਼ਬਾ ਸਦਾ ਲਈ ਮਜ਼ਬੂਤ
ਹੋ ਗਿਆ ਅਤੇ ਹੋ ਸਕਦਾ ਹੈ ਕਿ ਇਹਨਾਂ ਦੀ ਟੋਨ ਵਾਲ਼ੀ ਪੰਜਾਬੀ ਆਮ ਲੋਕਾਂ ਦੀ ਪੰਜਾਬੀ
ਬਣ ਗਈ। ਹਰਿਆਣਾ ਪ੍ਰਾਂਤ ਵਿਚ ਜੱਟਾਂ ਨੂੰ ਜਾਟ ਆਖਿਆ ਜਾਂਦਾ ਹੈ ਅਤੇ ਜਾਟਾਂ ਦੀ
ਬੋਲੀ ਪੰਜਾਬੀ ਨਾਲ਼ੋਂ ਕੁਝ ਵੱਖਰੀ ਪਰ ਟੋਨ-ਭਰਪੂਰ ਹੈ।
ਇਹ ਸਿਰਫ਼ ਕਿਆਸ ਹੀ ਹੈ, ਜਿਹਦੇ ਬਾਰੇ ਕਾਫ਼ੀ ਖੋਜ ਪੜਤਾਲ ਕਰਨ ਦੀ ਲੋੜ ਹੈ, ਪਰ
ਜੇ ਇਹ ਸੱਚ ਹੈ, ਤਾਂ ਪੰਜਾਬੀ ਸੱਭਿਆਚਾਰ ਨੂੰ ਜੱਟਾਂ ਦੀ ਦੇਣ ਹੁਣ ਤਕ ਸਮਝੀ ਗਈ
ਦੇਣ ਨਾਲ਼ੋਂ ਬਹੁਤ ਜ਼ਿਆਦਾ ਹੈ। ਕਿਸੇ ਬੋਲੀ ਦੇ ਸ਼ਬਦਕੋਸ਼ ਵਿਚ ਵਾਧਾ ਕਰਨਾ ਕੋਈ ਬਹੁਤ
ਵੱਡੀ ਦੇਣ ਨਹੀਂ ਹੁੰਦੀ। ਅਜਿਹਾ ਹੋਣਾ ਤਾਂ ਆਮ ਗੱਲ ਹੈ। ਪਰ ਕਿਸੇ ਬੋਲੀ ਦੇ
ਫ਼ੋਨੋਲੋਜੀਕਲ ਜਾਂ ਵਿਆਕਰਣਕ ਢਾਂਚੇ ਨੂੰ ਬਦਲ ਕੇ ਉਹਨੂੰ ਭਾਰਤੀ ਮਹਾਂਦ੍ਵੀਪ ਦੀ
ਨਿਵੇਕਲ਼ੀ ਬੋਲੀ ਬਣਾ ਦੇਣਾ ਕਿਸੇ ਕਰਾਮਾਤ ਤੋਂ ਘੱਟ ਨਹੀਂ।
ਪੰਜਾਬੀ ਬੋਲੀ ਦਾ ਕੁਦਰਤੀ ਤਾਲ
ਵਿਗਿਆਨਕ ਖੋਜ ਪੜਤਾਲ ਦੇ ਮੁੱਢਲੇ ਅਸੂਲ ਦਾ ਪਾਲਣ ਕਰਦਿਆਂ ਅਸੀਂ ਸਭ ਤੋਂ ਪਹਿਲਾਂ
ਤਾਲ ਦੀ ਪਰਿਭਾਸ਼ਾ ਪੇਸ਼ ਕਰਦੇ ਹਾਂ – ਵੱਧ ਜ਼ੋਰਦਾਰ ਅਤੇ ਘੱਟ ਜ਼ੋਰਦਾਰ ਆਘਾਤਾਂ
(ਬੀਟਸ beats) ਦਾ ਸਮੇਂ ਵਿਚ ਬਾਕਾਇਦਗੀ ਨਾਲ਼ ਆਉਣਾ। ਇਹਦੀ ਮਿਸਾਲ ਹੈ ਪੰਜਾਬੀ
ਦੇ ਆਮ ਤੇਜ਼ ਗੀਤਾਂ ਵਿਚ ਵਰਤਿਆ ਜਾਣ ਵਾਲ਼ਾ ਅਤੇ ਢੋਲ ’ਤੇ ਸਭ ਤੋਂ ਵੱਧ ਵਜਾਇਆ ਜਾਣ
ਵਾਲ਼ਾ (ਡਿੰਗ ਡਿੰਗ ਟਕ ਟਕ) ਕਹਿਰਵਾ ਤਾਲ –
ਚਾਰ ਬੀਟਸ ਦੇ ਇਸ ਤਾਲ ਵਿਚ ਪਹਿਲੀ ਜ਼ੋਰਦਾਰ ਬੀਟ ਨੂੰ “ਸੱਮ” ਆਖਿਆ
ਜਾਂਦਾ ਹੈ। ਪਰ ਵੱਧ ਗੰਭੀਰ ਗਾਇਨ (ਤੇਜ਼ ਖ਼ਯਾਲ ਅਤੇ ਗੁਰਬਾਣੀ ਸ਼ਬਦ ਗਾਇਨ) ਵਿਚ ਸਭ
ਤੋਂ ਵੱਧ ਤੀਨ ਤਾਲ ਵਰਤਿਆ ਜਾਂਦਾ ਹੈ।
ਇਹ ਤਾਲ ਸੋਲਾਂ ਬੀਟਸ ਦਾ ਹੈ। ਸਭ ਤੋਂ ਵੱਧ ਜ਼ੋਰਦਾਰ ਬੀਟ ਨੂੰ “ਸੱਮ”
ਅਤੇ ਉਹਤੋਂ ਘੱਟ ਜ਼ੋਰਦਾਰ ਬੀਟ ਨੂੰ “ਤਾਲੀ” ਆਖਿਆ ਜਾਂਦਾ ਹੈ। ਇਸ ਤਾਲ ਦੀ
ਖ਼ਾਸ ਗੱਲ ਇਹ ਹੈ ਕਿ ਇਸ ਵਿਚ ਬੀਟਸ ਦੇ ਤਿੰਨ ਦਰਜੇ ਹਨ। ਚਾਰ ਚਾਰ ਦੀ ਵੰਡ ਅਨੁਸਾਰ
ਤੇਹਰਵੀਂ ਬੀਟ ਦੂਸਰੇ ਦਰਜੇ ਵਾਲ਼ੀ “ਤਾਲੀ” ਹੋਣੀ ਚਾਹੀਦੀ ਸੀ, ਪਰ ਇਸ
ਕਮਜ਼ੋਰ ਬੀਟ ਦਾ ਨਾਂ “ਖ਼ਾਲੀ” ਹੈ। ਇਹ ਬੀਟ ਸਭ ਤੋਂ ਵੱਧ ਜ਼ੋਰਦਾਰ “ਸੱਮ”
ਦੇ ਆਗਮਨ ਦੀ ਅਗਾਊਂ ਸੂਚਨਾ ਦਿੰਦੀ ਹੈ। ਆਲਾਪ ਕਰਦੇ ਹੋਏ ਸੰਗੀਤਕਾਰ “ਸੱਮ”
’ਤੇ ਆਉਣ ਲਈ “ਖ਼ਾਲੀ” ਦੀ ਉਡੀਕ ਕਰਦੇ ਹਨ। ਇਸ ਪੇਚੀਦਾ ਤਾਲ ਵਿਚ
ਜ਼ੋਰਦਾਰ ਬੀਟ ਤੋਂ ਇਕਦਮ ਪਹਿਲਾਂ ਵਾਲ਼ੀ ਬੀਟ ਨੂੰ ਜਾਣ ਬੁੱਝ ਕੇ ਕਮਜ਼ੋਰ ਰੱਖਿਆ
ਜਾਂਦਾ ਹੈ।
ਬਲਾਘਾਤ ਵਾਲ਼ੇ ਉਚਾਰਖੰਡਾਂ ਨੂੰ ਵੱਧ ਜ਼ੋਰਦਾਰ ਅਤੇ ਬਲਹੀਣ ਉਚਾਰਖੰਡਾਂ ਨੂੰ
ਕਮਜ਼ੋਰ ਕਰਨ ਦੇ ਪੰਜਾਬੀ ਬੋਲੀ ਦੇ ਰੁਝਾਨ ਦਾ ਇਕ ਅਸਰ ਇਹ ਹੋਇਆ ਕਿ ਪੰਜਾਬੀ ਵਿਚ
ਜ਼ੋਰਦਾਰ ਉਚਾਰਖੰਡਾਂ ਨੂੰ ਬੰਦ ਉਚਾਰਖੰਡ ਬਣਾਉਣ ਦਾ ਰੁਝਾਨ ਵੀ ਚੱਲ ਪਿਆ। ਖੁੱਲ੍ਹੇ
ਉਚਾਰਖੰਡ ਦੇ ਉਚਾਰਣ ਲਈ ਫੇਫੜੇ ਲੋੜ ਅਨੁਸਾਰ ਸਹੀ ਤਾਕਤ ਵਾਲ਼ੀ ਸਿਲੇਬਲ ਪਲਸ
ਭੇਜਦੇ ਹਨ ਅਤੇ ਉਚਾਰਖੰਡ ਨੂੰ ਫੇਫੜੇ ਕੰਟ੍ਰੋਲ ਕਰਦੇ ਹਨ। ਫੇਫੜਿਆਂ ਤੋਂ
ਆਈ ਜ਼ੋਰਦਾਰ ਪਲਸ ਵਾਲ਼ੇ ਉਚਾਰਖੰਡ ਨੂੰ ਮੂੰਹ ਵਿਚ ਕਿਸੇ ਵਿਅੰਜਨ ਨਾਲ਼ ਬੰਦ ਕਰਕੇ
ਕੰਟ੍ਰੋਲ ਕਰਨਾ ਵੱਧ ਸੌਖਾ ਹੁੰਦਾ ਹੈ। ਇਸੇ ਕਰਕੇ ਗ਼ੁਲਾਮ ਅਲੀ ਹਿੰਦੀ-ਉਰਦੂ ਦੇ
ਖੁੱਲ੍ਹੇ ਉਚਾਰਖੰਡਾਂ ਨੂੰ ਬੰਦ ਕਰਕੇ “ਡਾੱਕਾ ਤੋ ਨਹੀਂ ਡਾੱਲਾ” ਉਚਾਰਦੇ ਹਨ।
ਖੁੱਲ੍ਹੇ ਉਚਾਰਖੰਡ ਪੰਜਾਬੀ ਵਿਚ ਹਾਲੇ ਵੀ ਹਨ, ਪਰ ਪੰਜਾਬੀ ਵਿਚ ਵਧ ਰਿਹਾ ਰੁਝਾਨ
ਸਪਸ਼ਟ ਹੈ।
ਪੰਜਾਬੀ ਵਿਚ ਟੋਨ ਆਉਣ ਦਾ ਸਭ ਤੋਂ ਪਹਿਲਾ ਅਸਰ ਇਹ ਪਿਆ ਕਿ ਟੋਨ ਵਾਲ਼ੇ ਹਰ
ਉਚਾਰਖੰਡ ਤੋਂ ਬਾਅਦ ਇੱਕ ਬਲਹੀਣ ਉਚਾਰਖੰਡ ਦਾ ਹੋਣਾ ਜ਼ਰੂਰੀ ਹੋ ਗਿਆ ਜਿੱਥੇ ਸੁਰ
ਫਿਰ ਪਹਿਲਾਂ ਵਾਲ਼ੀ ਥਾਂ ਆ ਸਕੇ। ਬਾਅਦ ਵਿਚ ਇਹ ਨਿਯਮ ਉਹਨਾਂ ਟੋਨਹੀਣ ਸ਼ਬਦਾਂ ’ਤੇ
ਵੀ ਲਾਗੂ ਹੋਣ ਲਗ ਪਿਆ ਜਿਹਨਾਂ ਵਿਚ ਬਲਾਘਾਤ ਵਾਲ਼ਾ ਕੋਈ ਉਚਾਰਖੰਡ ਸੀ। ਪੰਜਾਬੀ ਵਿਚ
ਪੜਨਾਵਾਂ, ਸੰਬੰਧਕਾਂ, ਯੋਜਕਾਂ, ਸਹਾਇਕ ਕ੍ਰਿਆਵਾਂ ਅਤੇ ‘ਵੀ’, ‘ਹੀ’, ‘ਕੁ’,
‘ਤਾਂ’, ‘ਹੈ’ ਵਰਗੇ ਸ਼ਬਦਾਂ ’ਤੇ ਆਮ ਤੌਰ ’ਤੇ ਬਲਾਘਾਤ ਨਹੀਂ ਕੀਤਾ ਜਾਂਦਾ –
ਕੁਝ ਖ਼ਾਸ ਹਾਲਤਾਂ ਨੂੰ ਛੱਡ ਕੇ।
ਜੇ ਸ਼ਬਦ ਵਿਚ ਦੂਸਰਾ ਬਲਹੀਣ ਉਚਾਰਖੰਡ ਪਹਿਲਾਂ ਹੀ ਹੋਵੇ ਤਾਂ ਚੰਗੀ ਗੱਲ ਹੈ,
ਨਹੀਂ ਤਾਂ ਇਹ ਉਚਾਰਖੰਡ ਬਣਾਇਆ ਜਾਂਦਾ ਹੈ। ਜੇ ਸ਼ਬਦ ਵਿਚ ਕੋਈ ਕੱਸਵਾਂ ਸ੍ਵਰ ਹੋਵੇ
ਤਾਂ ਇਹਨੂੰ ਖਿੱਚ ਕੇ ਹੋਰ ਲੰਮਾ ਕਰਕੇ ਇਹਨੂੰ ਦੋ ਉਚਾਰਖੰਡਾਂ ਵਿਚ ਵੰਡ ਦਿੱਤਾ
ਜਾਂਦਾ ਹੈ। ਜੇ ਲੰਮਾ ਨਾ ਕੀਤਾ ਜਾ ਸਕਣ ਵਾਲ਼ਾ ਢਿੱਲਾ ਸ੍ਵਰ ਹੋਵੇ ਤਾਂ ਉਚਾਰਖੰਡ ਦੇ
ਅੰਤ ਵਾਲ਼ੇ ਵਿਅੰਜਨ ਦੇ ਅੰਤ ਵਿਚ ਛੋਟਾ ਜਿਹਾ ‘ਅ’ ਸ੍ਵਰ ਲਾ ਉਸ ਵਿਅੰਜਨ
ਨੂੰ ਨਵੇਂ ਉਚਾਰਖੰਡ ਦਾ ਆਰੰਭ ਵਾਲ਼ਾ ਵਿਅੰਜਨ ਬਣਾ ਦਿੱਤਾ ਜਾਂਦਾ ਹੈ। ਅੱਗੇ ਸਬੂਤ
ਦੇ ਤੌਰ ’ਤੇ ਅਸੀਂ ਕੁਝ ਸਪੈਕਟ੍ਰੋਗਰਾਮ ਪੇਸ਼ ਕਰ ਰਹੇ ਹਾਂ। ਜੇ ਸ਼ਬਦ ਵਿਚ
ਬਲਾਘਾਤ ਵਾਲ਼ੇ ਉਚਾਰਖੰਡ ਤੋਂ ਪਹਿਲਾਂ ਕੋਈ ਬਲਹੀਣ ਉਚਾਰਖੰਡ ਹੋਵੇ, ਤਾਂ ਉਹਨੂੰ
ਬਹੁਤ ਜ਼ਿਆਦਾ ਕਮਜ਼ੋਰ ਕਰ ਦਿੱਤਾ ਜਾਂਦਾ ਹੈ, ਜਿਵੇਂ ਤੀਨਤਾਲ ਵਿਚ ਤੇਹਰਵੀਂ “ਖ਼ਾਲੀ”
ਬੀਟ ਨੂੰ। ਇਸ ਕਮਜ਼ੋਰ ਕੀਤੇ ਉਚਾਰਖੰਡ ਦਾ ਸ੍ਵਰ ਢਿੱਲਾ ਪੈ ਜਾਂਦਾ ਹੈ ਅਤੇ ਉਹਦਾ
ਉਚਾਰਣ ਸਥਾਨ ਮੂੰਹ ਦੇ ਮੱਧ ਵਲ ਨੂੰ ਚਲਿਆ ਜਾਂਦਾ ਹੈ। ‘ਉ’ ਅਤੇ ‘ਇ’
ਸੁਣਨ ਵਿਚ ‘ਅ’ ਵਰਗੇ ਜਾਪਣ ਲਗਦੇ ਹਨ। ‘ਅ’ ਅਕਸਰ ਲੁਪਤ ਹੋ
ਜਾਂਦਾ ਹੈ। “ਅਖੰਡ” ਸ਼ਬਦ ਬੋਲਣ ਵੇਲੇ “ਖੰ” ’ਤੇ ਬਲਾਘਾਤ ਕਰਕੇ
ਇਹਤੋਂ ਬਾਅਦ ਬਲਹੀਣ ਉਚਾਰਖੰਡ “ਡਅ” (ਹਲਕੇ ਜਿਹੇ ‘ਅ’ ਨਾਲ਼)
ਬੋਲਿਆ ਜਾਂਦਾ ਹੈ। ਪਹਿਲਾ ਉਚਾਰਖੰਡ “ਅ” ਅਕਸਰ ਲੁਪਤ ਹੋ ਜਾਂਦਾ ਹੈ ਅਤੇ
“ਅਖੰਡ ਪਾਠ” ਦੀ ਥਾਂ “ਖੰਡ ਪਾਠ” ਬੋਲਿਆ ਜਾਂਦਾ ਹੈ। ਫ਼ਾਰਸੀ ਸ਼ਬਦ
“ਆਰਾਮ” ਵਿਚ ਦੂਸਰੇ ਉਚਾਰਖੰਡ “ਰਾ” ਦੇ ਸ੍ਵਰ ‘ਆ’ ਨੂੰ
ਖਿੱਚ ਕੇ ਦੋ ਉਚਾਰਖੰਡਾਂ ਵਿਚ ਵੰਡ ਦਿੱਤਾ ਜਾਂਦਾ ਹੈ, ਪਹਿਲੇ ਉਚਾਰਖੰਡ ਦੇ “ਆ”
ਨੂੰ “ਅ” ਬਣਾ ਕੇ ਇਹਦਾ ਆਮ ਪੰਜਾਬੀ ਉਚਾਰਣ “ਅਰਾਮ” ਬਣ ਗਿਆ।
ਪਰ ਬਹੁਤ ਸਾਰੇ ਪੰਜਾਬੀ ਸ਼ੁਰੂ ਵਾਲ਼ੇ ‘ਅ’ ਨੂੰ ਬਿਲਕੁਲ ਖਾ ਜਾਂਦੇ ਹਨ ਅਤੇ
“ਆਰਾਮ ਆ ਗਿਆ” ਨੂੰ “ਰਾਮ ਆ ਗਿਆ” ਕਹਿੰਦੇ ਹਨ।
ਇਸ ਨਿਯਮ ਦਾ ਇੱਕ ਅਪਵਾਦ ਉਸ ਵੇਲੇ ਹੁੰਦਾ ਹੈ ਜਦ ਕਿਸੇ ਨਾਂਵ ਜਾਂ ਵਿਸ਼ੇਸ਼ਣ ਦਾ
ਲਿੰਗ, ਵਚਨ ਜਾਂ ਕਾਰਕ ਬਦਲਣ ਲਈ ਜਾਂ ਕਿਸੇ ਕ੍ਰਿਆ ਦਾ ਕਾਲ, ਲਿੰਗ ਜਾਂ ਵਚਨ ਬਦਲਣ
ਲਈ ਉਹਦੇ ਨਾਲ਼ ਕੋਈ ਪਿਛੇਤਰ (inflectional suffix) ਲਾਇਆ ਜਾਂਦਾ ਹੈ, ਜਿਵੇਂ –
ਕੁੜੀ
à
ਕੁੜੀਆਂ
ਚੁੱਕ
à
ਚੁੱਕਦੇ, ਚੁੱਕਦਿਆਂ
ਸਾੜ
à
ਸਾੜਿਆ, ਸਾੜੀਦਾ
ਚਿੱਟਾ
à
ਚਿੱਟਿਆਂ
ਸਾਡੀ ਖੋਜ ਪੜਤਾਲ ਤੋਂ ਸਪਸ਼ਟ ਹੁੰਦਾ ਹੈ ਕਿ ਹੁਣ ਪੰਜਾਬੀ ਬੋਲੀ ਦੇ ਤਾਲ ਦੀ ਮੂਲ
ਇਕਾਈ (basic rhythmic unit) ਇੱਕ ਬਲਾਘਾਤ ਵਾਲ਼ਾ ਉਚਾਰਖੰਡ + ਇੱਕ ਬਲਹੀਣ
ਉਚਾਰਖੰਡ ਹੈ। ਪੰਜਾਬੀ ਬੋਲੀ ਵਿਚ ਆਉਣ ਵੇਲੇ ਟੋਨ ਆਪਣੇ ਨਾਲ਼ ਦਾਜ ਦਹੇਜ ਵਿਚ ਹੋਰ
ਕਈ ਕੁਝ ਲੈ ਕੇ ਆਈ। ਇਸ ਇਕਾਈ ਦੀ ਹੋਂਦ ਦਾ ਸਬੂਤ “ਸੀਤਾ” ਅਤੇ
“ਸੀੱਤਾ” ਦੇ ਸਪੈਟ੍ਰੋਗ੍ਰਾਮਾਂ ਤੋਂ ਮਿਲਦਾ ਹੈ। ਦੋਹਾਂ ਸ਼ਬਦਾਂ ਨੂੰ
ਇੱਕੋ ਵਾਕ ਦੇ ਸੰਦਰਭ ਵਿਚ ਬੋਲਿਆ ਗਿਆ। ਸਪੈਕਟ੍ਰੋਗ੍ਰਾਮ ਵਿਚ ਕਿਸੇ ਖੰਡ ਦੀ ਲੰਬਾਈ
ਨੂੰ ਕੰਪਿਊਟਰ ਇਕ ਸਕਿੰਟ ਦੇ ਦਸ ਲੱਖਵੇਂ ਹਿੱਸੇ ਤਕ ਦੱਸ ਸਕਦਾ ਹੈ। ਪਰ ਅਸੀਂ
ਸਕਿੰਟ ਦੇ ਹਜ਼ਾਰਵੇਂ ਹਿੱਸੇ ਤਕ ਨਾਪਿਆ ਹੈ। ਅਸਲ ਜ਼ਿੰਦਗੀ ਵਾਂਗ, ਵੱਖ ਵੱਖ ਆਵਾਜ਼ਾਂ
ਦੇ ਵਿਚਕਾਰ ਸਹੀ ਹੱਦ ਸਪੈਟ੍ਰੋਗ੍ਰਾਮ ’ਤੇ ਦੱਸਣਾ ਮੁਸ਼ਕਿਲ ਹੁੰਦਾ ਹੈ, ਖ਼ਾਸ ਤੌਰ
’ਤੇ ਹੱਥੀਂ ਮਾਊਸ ਨਾਲ਼ ਹਾਈਲਾਈਟ ਕਰਕੇ। ਸਾਡੇ ਨਾਪ ਵਿਚ ਜੇ ਇਕ
ਸਕਿੰਟ ਦੇ ਪੰਜਾਹਵੇਂ ਜਾਂ ਸੌਵੇਂ ਹਿੱਸੇ ਜਿੰਨੀ ਗ਼ਲਤੀ ਵੀ ਹੋ ਗਈ ਹੋਵੇ ਤਾਂ ਇਹਦੇ
ਨਾਲ਼ ਸਾਡੀ ਦਲੀਲ ’ਤੇ ਕੋਈ ਮਾੜਾ ਅਸਰ ਨਹੀਂ ਪੈਂਦਾ।
“ਸੀੱਤਾ” ਵਿਚ ਕੱਸਵੇਂ ਵਿਅੰਜਨ ‘ਤ’ ਨੂੰ ਲੰਮਾਂ ਕਰਕੇ ਪਹਿਲੇ
ਉਚਾਰਖੰਡ ਨੂੰ ਬੰਦ ਉਚਾਰਖੰਡ ਬਣਾਇਆ ਗਿਆ ਹੈ, ਪਰ ਇਹਦੇ ਨਾਲ਼ ਬਾਕੀ ਆਵਾਜ਼ਾਂ ਦੀ
ਲੰਬਾਈ ਘਟ ਗਈ। ਦੋਹਾਂ ਸ਼ਬਦਾਂ ਦੀ ਲੰਬਾਈ ਲੱਗਭਗ ਬਰਾਬਰ ਹੈ। (ਸਕਿੰਟ ਦੇ ਡੇਢ
ਸੌਵੇਂ ਹਿੱਸੇ ਜਿੰਨਾ ਫ਼ਰਕ ਬੋਲਣ ਵੇਲੇ ਵੀ ਜਾਂ ਨਾਪਣ ਵੇਲੇ ਆ ਸਕਦਾ ਹੈ)।
ਪੰਜਾਬੀ ਤਾਲ ਦਾ ਕੋਈ ਨਿਯਮ ਇਹ ਸਭ ਕੁਝ ਕੰਟ੍ਰੋਲ ਕਰ ਰਿਹਾ ਹੈ।
ਹੁਣ ਤੁਸੀਂ “ਪਿਤਾ”, “ਪਿੱਤਾ”, “ਪੀਤਾ”, “ਪਿੱਤ”, “ਪੀ”, ਅਤੇ
“ਪੀਤ” ਸ਼ਬਦਾਂ ਦੇ ਸਪੈਕਟ੍ਰੋਗ੍ਰਾਮ ਦੋਖੋ। ਬੋਲਣ ਵਿਚ ਇਹ ਸਭ ਦੋ ਦੋ
ਉਚਾਰਖੰਡਾਂ ਵਾਲ਼ੇ ਸ਼ਬਦ ਹਨ। (ਗੁਰਮੁਖੀ ਸ਼ਬਦ-ਜੋੜਾਂ ਤੋਂ ਗੁਮਰਾਹ ਹੋਣਾ ਗ਼ਲਤ ਗੱਲ
ਹੋਏਗੀ)। “ਪੀ” ਅਤੇ “ਪੀਤ” ਦੇ ਸਪੈਕਟ੍ਰੋਗ੍ਰਾਮ ਖ਼ਾਸ ਤੌਰ ’ਤੇ
ਦਿਲਚਸਪ ਹਨ, ਜਿਹਨਾਂ ਵਿਚ ਕੱਸਵੇਂ ਸ੍ਵਰ ‘ਈ’ ਨੂੰ ਲੰਮਾਂ ਖਿੱਚਿਆ ਗਿਆ ਹੈ
ਅਤੇ ਉਚਾਰਖੰਡ ਦੀ ਹੱਦ ਇਸ ਲੰਮੇ ਕੀਤੇ ਸ੍ਵਰ ਦੇ ਵਿਚ ਆਉਂਦੀ ਹੈ। ਇੱਥੇ ਫੇਫੜਿਆਂ
ਤੋਂ ਆਉਣ ਵਾਲ਼ੀ ਨਵੀਂ ਸਿਲੇਬਲ ਪਲਸ ਸਾਫ਼ ਦੇਖੀ ਜਾ ਸਕਦੀ ਹੈ। ਹੋਰ ਵੀ
ਮਜ਼ੇਦਾਰ ਗੱਲ ਇਹ ਹੈ ਕਿ ਇਸ ਪਲਸ ਤੋਂ ਪਹਿਲਾਂ ਅਤੇ ਬਾਅਦ ਵਾਲ਼ੇ ਉਚਾਰਖੰਡਾਂ ਦੀ
ਲੰਬਾਈ ਵਿਚ ਜ਼ਿਆਦਾ ਫ਼ਰਕ ਨਹੀਂ, ਯਾਨੀ ਕਿ ਪਲਸ ਲੰਮੇਂ ਕੀਤੇ ਸ੍ਵਰ ਦੇ ਠੀਕ ਅੱਧ ਵਿਚ
ਨਹੀਂ ਸਗੋਂ ਅੱਧ ਤੋਂ ਕੁਝ ਪਹਿਲਾਂ ਆਉਂਦੀ ਹੈ। “ਪਿੱਤ” ਵਿਚ ਉਚਾਰਖੰਡ ਦੀ
ਹੱਦ ਲੰਮੇ ਕੀਤੇ ‘ਤ’ ਦੇ ਵਿਚਾਲ਼ੇ ਹੈ, ਪਰ ਅਘੋਸ਼ ਵਿਅੰਜਨ ‘ਤ’
ਸਪੈਕਟ੍ਰੋਗ੍ਰਾਮ ’ਤੇ ਸਿਰਫ਼ ਖ਼ਾਲੀ ਥਾਂ ਦਿਸਦਾ ਹੈ ਅਤੇ ਸਿਲੇਬਲ ਪਲਸ ਦਿਸਦੀ ਨਹੀਂ।
ਸਪੈਕਟ੍ਰੋਗ੍ਰਾਮ ਵਿਚ ‘ਤ’ ਦੀ ਪਛਾਣ ਕਿਵੇਂ ਹੁੰਦੀ ਹੈ, ਇਹ ਬਹੁਤ ਹੀ
ਟੈਕਨੀਕਲ ਵਿਸ਼ਾ ਹੈ ਜਿਹਦੇ ਬਾਰੇ ਇੱਥੇ ਨਹੀਂ ਦੱਸਿਆ ਜਾ ਸਕਦਾ। ਸ਼ਬਦ ਦੇ ਅੰਤ ਵਿਚ
ਹਲਕਾ ਜਿਹਾ ‘ਅ’ ਆਉਂਦਾ ਹੈ ਜੋ ਦੂਸਰੇ ਉਚਾਰਖੰਡ ਦਾ ਸਿਖਰ ਬਣਦਾ ਹੈ।
|
|
|
ਦੋ ਉਚਾਰਖੰਡਾਂ ਵਾਲ਼ੇ ਸ਼ਬਦ “ਪੀਤਾ” ਵਿਚ ਅਖਾਉਤੀ ਲੰਬੀ (ਦੀਰਘ) ‘ਈ’
ਦੋ ਹੀ ਉਚਾਰਖੰਡਾਂ ਵਾਲ਼ੇ ਸ਼ਬਦ “ਪਿਤਾ” ਵਿਚਲੀ ਅਖਾਉਤੀ ਹ੍ਰਸ੍ਵ
(ਛੋਟੀ) ‘ਇ’ ਨਾਲ਼ੋਂ ਸਿਰਫ਼ 0.023 ਸਕਿੰਟ (ਇੱਕ ਸਕਿੰਟ ਦੇ ਲੱਗਭਗ
ਪੰਜਾਹਵੇਂ ਹਿੱਸੇ ਜਿੰਨੀ) ਵੱਧ ਲੰਬੀ ਹੈ। ਸੰਸਕ੍ਰਿਤ ਫ਼ੋਨੋਲੋਜੀ ਵਿਚ ਸ੍ਵਰਾਂ ਦੀ
ਲੰਬਾਈ ਦਾ ਮਹੱਤਵ ਸੀ, ਉਹਨਾਂ ਦੇ ਰੂਪ ਜਾਂ ਕੱਸਵੇਂਪਨ ਜਾਂ ਢਿੱਲੇਪਨ ਦਾ ਨਹੀਂ; ਪਰ
ਪੰਜਾਬੀ ਫ਼ੋਨੋਲੋਜੀ ਵਿਚ ਸ੍ਵਰਾਂ ਦੇ ਰੂਪ ਜਾਂ ਕੱਸਵੇਂਪਨ ਜਾਂ ਢਿੱਲੇਪਨ ਦਾ ਮਹੱਤਵ
ਹੈ, ਲੰਬਾਈ ਦਾ ਕੋਈ ਮਹੱਤਵ ਨਹੀਂ। |
|
|
|
|
ਫ਼ੋਨੋਲੋਜੀ ਦਾ ਨਿਯਮ ਕਿਵੇਂ ਕੰਮ ਕਰਦਾ ਹੈ। ਅਸੀਂ ਪਹਿਲਾਂ ਕਿਹਾ ਹੈ ਕਿ ਪੰਜਾਬੀ
ਵਿਚ ਸੰਸਕ੍ਰਿਤ ਵਾਂਗ ਕਿਸੇ ਵਿਅੰਜਨ ਦਾ ਦਰਜਾ ਉੱਚਾ ਨਹੀਂ ਕੀਤਾ ਜਾਂਦਾ। ਪਰ ਕੁਝ
ਸ੍ਵਰਾਂ ਦਾ ਦਰਜਾ ਨੀਵਾਂ ਕਰਕੇ ਉਹਨਾਂ ਨੂੰ ਵਿਅੰਜਨ ਬਣਾਉਣ ਦਾ ਕੰਮ ਕਾਫ਼ੀ ਹੁੰਦਾ
ਹੈ, ਜਿਹਦੇ ਲਈ ਪੰਜਾਬੀ ਸ਼ਬਦ ਫ਼ੋਨੋਲੋਜੀ ਦਾ ਇਹ ਨਿਯਮ ਜ਼ਿੰਮੇਦਾਰ ਹੈ। ਅੱਗੇ
ਦਿੱਤੀਆਂ ਮਿਸਾਲਾਂ ਧਿਆਨਯੋਗ ਹਨ। |
|
ਬੋਲਣ ਵਿਚ, ਇਹ ਸਭ ਦੋ ਦੋ ਉਚਾਰਖੰਡਾਂ ਵਾਲ਼ੇ ਸ਼ਬਦ ਹਨ। (ਤਿੰਨ ਉਚਾਰਖੰਡਾਂ ਦਾ
ਸੰਕੇਤ ਦੇਣ ਵਾਲ਼ੇ ਗੁਰਮੁਖੀ ਸ਼ਬਦ ਜੋੜ ਗੁਮਰਾਹ ਕਰਨ ਵਾਲ਼ੇ ਹਨ)। “ਗਿਆਨ” ਸ਼ਬਦ ਵਿਚ
ਬਲਾਘਾਤ ਹਾਸਿਲ ਕਰਨ ਲਈ ਨੀਵਾਂ ਅਤੇ ਵੱਧ ਧ੍ਵਨੀ ਊਰਜਾ (acoustic energy) ਵਾਲ਼ਾ
ਸ੍ਵਰ ‘ਆ’ ਘੱਟ ਧ੍ਵਨੀ ਊਰਜਾ ਵਾਲ਼ੇ ਸ੍ਵਰ ‘ਇ’ ਨਾਲ਼ੋਂ ਵੱਧ ਤਕੜਾ
ਉਮੀਦਵਾਰ ਹੈ, ਜਿਹਨੂੰ ਨੂੰ ਲੰਮਾਂ ਕਰਕੇ ਇਹਦੇ ਵਿਚ ਉਚਾਰਖੰਡ ਦੀ ਹੱਦ ਰੱਖੀ ਜਾਂਦੀ
ਹੈ। ‘ਆ’ ਦਾ ਕੁਝ ਹਿੱਸਾ ਪਹਿਲੇ ਉਚਾਰਖੰਡ ਵਿਚ ਆ ਜਾਂਦਾ ਹੈ। ਸ਼ਬਦ ਵਿਚ
ਸਿਰਫ਼ ਦੋ ਉਚਾਰਖੰਡ ਹੋਣੇ ਹਨ, ਦੂਸਰੇ ਬਾਰੇ ਫ਼ੈਸਲਾ ਹੋ ਗਿਆ ਹੈ, ਪਰ ਪਹਿਲੇ ਵਿਚ ਦੋ
ਸ੍ਵਰ ਨਹੀਂ ਹੋ ਸਕਦੇ, ਇਸ ਕਰਕੇ ਘੱਟ ਧ੍ਵਨੀ ਊਰਜਾ ਵਾਲ਼ਾ ਸ੍ਵਰ ‘ਇ’
ਉਚਾਰਖੰਡ ਦਾ ਸਿਖਰ ਨਾ ਬਣ ਸਕਣ ਕਰਕੇ ਸਿਖਰ ਤੋਂ ਹੇਠਾਂ ਲੁੜ੍ਹਕ ਕੇ ਵਿਅੰਜਨ
‘ਯ’ ਬਣ ਜਾਂਦਾ ਹੈ। “ਸੁਆਨ” ਵਿਚ ‘ਵ’ ਵੀ ਇਸੇ ਤਰ੍ਹਾਂ ਬਣਦਾ
ਹੈ। “ਭਾਈਆ” ਵਿਚ ਕੱਸਵੇਂ ਸ੍ਵਰ ‘ਈ’ ਤੋਂ ਕੱਸਵਾਂ ਵਿਅੰਜਨ
‘ਯ*’ ਬਣਦਾ ਹੈ ਜਿਹਨੂੰ ਲੰਮਾਂ ਕਰਕੇ ਉਹਦੇ ਅੰਦਰ ਉਚਾਰਖੰਡ ਦੀ ਹੱਦ ਬਣਦੀ ਹੈ।
“ਪਊਆ” ਵਿਚ ਵੀ ਇਹੋ ਕੁਝ ਹੁੰਦਾ ਹੈ। “ਗ੍ਯਾਨ” ਅਤੇ “ਸ੍ਵਾਨ”
ਸ਼ਬਦਜੋੜ ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਵਰਗੇ ਕੁਝ ਪੁਰਾਣੇ ਪੰਜਾਬੀ
ਲੇਖਕ ਵਰਤਿਆ ਕਰਦੇ ਸਨ। ਉੱਪਰ ਦੱਸੇ ਸ਼ਬਦਾਂ ਵਿਚ ਲੰਮੇ ਕੀਤੇ ‘ਆ’, ‘ਯ*’
ਅਤੇ ‘ਵ*’ ਵਿਚ ਉਚਾਰਖੰਡ ਦੀ ਹੱਦ ਸਪਸ਼ਟ ਮਹਿਸੂਸ ਹੁੰਦੀ ਹੈ (ਉਹਨਾਂ ਨੂੰ
ਜਿਹਨਾਂ ਦੇ ਕੰਨਾਂ ਨੂੰ ਲਿਪੀ ਫ਼ਲੂ ਨੇ ਇਹ ਸੁਣਨ ਦੇ ਅਯੋਗ ਨਹੀਂ ਬਣਾ ਦਿੱਤਾ)।
ਲੱਗਭਗ ਸਭ ਪਾਠਕਾਂ ਲਈ ਇਹ ਜਾਣਕਾਰੀ ਨਵੀਂ ਹੋਏਗੀ ਕਿ ਕੱਸੇ ਹੋਏ ਸ੍ਵਰਾਂ ‘ਈ’
ਅਤੇ ‘ਉ’ ਤੋਂ ਕ੍ਰਮਵਾਰ ਕੱਸੇ ਹੋਏ ਵਿਅੰਜਨ ‘ਯ*’ ਅਤੇ
‘ਵ*’ ਬਣਦੇ ਹਨ। ਜੇ ਹੁਣ ਤਕ ਦੀਆਂ ਸਾਡੀਆਂ ਦਲੀਲਾਂ ਸਹੀ ਹਨ, ਤਾਂ ਅੱਜ ਦੀ
ਪੰਜਾਬੀ ਦਾ ਸਾਡਾ ਇਹ ਵਿਸ਼ਲੇਸ਼ਣ ਵੀ ਸਹੀ ਹੈ। (ਪੁਰਾਣੀ ਪੰਜਾਬੀ ਲਈ ਬਣਾਈ ਗਈ
ਗੁਰਮੁਖੀ ਲਿਪੀ ਕੁਝ ਵੀ ਦੱਸੇ)।
ਸ਼ਬਦ ਫ਼ੋਨੋਲੋਜੀ ਤੋਂ ਬਾਅਦ ਹੁਣ ਅਸੀਂ ਵਾਕ ਫ਼ੋਨੋਲੋਜੀ ਵਲ ਆਉਂਦੇ ਹਾਂ।
ਅਸੀਂ ਪਹਿਲਾਂ ਕਿਹਾ ਹੈ ਕਿ ਪੰਜਾਬੀ ਵਿਚ ਪੜਨਾਵਾਂ, ਸੰਬੰਧਕਾਂ, ਯੋਜਕਾਂ, ਸਹਾਇਕ
ਕ੍ਰਿਆਵਾਂ ਅਤੇ ‘ਵੀ’, ‘ਹੀ’, ‘ਕੁ’, ‘ਤਾਂ’, ‘ਹੈ’ ਵਰਗੇ ਸ਼ਬਦਾਂ ’ਤੇ ਆਮ
ਤੌਰ ’ਤੇ ਬਲਾਘਾਤ ਨਹੀਂ ਕੀਤਾ ਜਾਂਦਾ (ਕੁਝ ਖ਼ਾਸ ਹਾਲਤਾਂ ਨੂੰ ਛੱਡ ਕੇ, ਜਦ ਇਹਨਾਂ
’ਤੇ ਜ਼ੋਰ ਦੇਣ ਦੀ ਲੋੜ ਹੋਵੇ)। ਜੇ ਵਾਕ ਵਿਚ ਇਹੋ ਜਿਹਾ ਕੋਈ ਬਲਹੀਣ ਸ਼ਬਦ ਬਲਾਘਾਤ
ਵਾਲ਼ੇ ਸ਼ਬਦ ਤੋਂ ਇਕਦਮ ਮਗਰੋਂ ਆ ਜਾਏ, ਜਾਂ ਬਲਾਘਾਤ ਵਾਲ਼ਾ ਅਜਿਹਾ ਸ਼ਬਦ ਆ ਜਾਏ ਜਿਹਦਾ
ਪਹਿਲਾ ਉਚਾਰਖੰਡ ਬਲਹੀਣ ਹੈ, ਤਾਂ ਕੱਸੇ ਹੋਏ ਸ੍ਵਰ ਨੂੰ ਲਮਕਾ ਕੇ ਜਾਂ ਢਿੱਲੇ ਸ੍ਵਰ
ਵਾਲ਼ੇ ਸ਼ਬਦ ਦੇ ਅੰਤ ਵਿਚ ‘ਅ’ ਲਿਆ ਕੇ ਉਸ ਸ਼ਬਦ ਨੂੰ ਦੋ ਉਚਾਰਖੰਡਾਂ ਵਾਲ਼ਾ ਸ਼ਬਦ
ਬਣਾਉਣ ਦੀ ਲੋੜ ਨਹੀਂ ਪੈਂਦੀ। ਮਿਸਾਲ ਵਜੋਂ, ਜੇ ਕਿਸੇ ਨੂੰ ਪੁੱਛਿਆ ਜਾਏ –
“ਦੀਵਾਲ਼ੀ ਦੀ ਰਾਤ ਤੂੰ ਕਿੰਨੇ ਅਨਾਰ ਚਲਾਏ?”, ਅਤੇ ਉਹਦੇ ਜਵਾਬ “ਤੀਹ” ਦੇ ਦੋ
ਉਚਾਰਖੰਡ ਹੋਣਗੇ। ਪਰ ਜੇ ਉਹ ਕਹੇ – “ਤੀਹ ਕੁ ਚਲਾਏ” ਜਾਂ “ਤੀਹ ਅਨਾਰ”, ਤਾਂ
“ਤੀਹ” ਦਾ ਇੱਕੋ ਉਚਾਰਖੰਡ ਹੋਏਗਾ। “ਤੀਹ” ਦੀ ਉੱਚੀ ਟੋਨ ਦੇ ਹੇਠਾਂ ਆਉਣ ਲਈ ਅਗਾਂਹ
ਬਲਹੀਣ “ਕੁ” ਜਾਂ “ਅ” ਮੌਜੂਦ ਹਨ।
ਇਹਨਾਂ ਸਭ ਤੱਥਾਂ ਦਾ ਨਤੀਜਾ ਇਹ ਨਿਕਲ਼ਦਾ ਹੈ ਕਿ ਸੁਭਾਵਿਕ ਪੰਜਾਬੀ ਬੋਲੀ ਵਿਚ
ਤਾਲ ਦੀ ਮੂਲ ਇਕਾਈ (basic rhythmic unit) ਇੱਕ ਬਲਾਘਾਤ ਵਾਲ਼ਾ ਉਚਾਰਖੰਡ + ਇੱਕ
ਬਲਹੀਣ ਉਚਾਰਖੰਡ ਹੈ, ਹਿੰਦੀ ਅਤੇ ਫ਼੍ਰੈਂਚ ਵਾਂਗ ਉਚਾਰਖੰਡ (syllable) ਜਾਂ
ਅੰਗਰੇਜ਼ੀ ਅਤੇ ਡੱਚ ਵਾਂਗ ਬਲਾਘਤਾਤ (stress) ਨਹੀਂ। ਸ਼ਬਦ ਨੂੰ ਉਚਾਰਖੰਡਾਂ ਵਿਚ
ਵੰਡਣ ਦੇ ਨਿਯਮ ਇਸੇ ਇਕਾਈ ’ਤੇ ਲਾਗੂ ਹੁੰਦੇ ਹਨ। ਵਾਕ ਪੱਧਰ ’ਤੇ ਵਾਕ ਨੂੰ
ਤਾਲਖੰਡਾਂ ਵਿਚ ਇਸੇ ਨਿਯਮ ਅਨੁਸਾਰ ਵੰਡਿਆ ਜਾਂਦਾ ਹੈ, ਜਿਹਦੇ ਲਈ ਸ਼ਬਦ-ਸੀਮਾ ਨੂੰ
ਵੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ, ਜਿਵੇਂ “ਤੀਹ ਕੁ ਚਲਾਏ” ਜਾਂ “ਤੀਹ
ਅਨਾਰ” ਬੋਲਣ ਵੇਲੇ। ਤਜਰਬੇਕਾਰ ਭਾਸ਼ਾਵਿਗਿਆਨੀਆਂ ਲਈ ਇਹ ਕੋਈ ਹੈਰਾਨੀ ਵਾਲ਼ੀ
ਗੱਲ ਨਹੀਂ। ਕਈ ਭਾਸ਼ਾਵਾਂ ਵਿਚ ਤਾਲ ਦੀ ਮੂਲ ਇਕਾਈ ਉਚਾਰਖੰਡਾਂ ਦਾ ਸਮੂਹ ਹੁੰਦੀ ਹੈ,
ਜਿਹਨੂੰ “ਮੋਰਾ” (mora) (ਬਹੁਵਚਨ “ਮੋਰੈ” morae) ਆਖਿਆ ਜਾਂਦਾ
ਹੈ। ਜਾਪਾਨੀ ਵਿਚ ਅਜਿਹਾ ਹੁੰਦਾ ਹੈ। ਜਾਪਾਨੀ ਨੂੰ mora-timed language ਆਖਿਆ
ਜਾਂਦਾ ਹੈ। ਜਾਪਾਨੀ ਲੋਕ ਅਕਸਰ stress-timed language ਅੰਗਰੇਜ਼ੀ ਨੂੰ
mora-timed language ਬਣਾ ਕੇ ਬੋਲਦੇ ਹਨ। ਪਰ ਕੀ ਪੰਜਾਬੀ mora-timed
language ਹੈ? ਇਸ ਸਵਾਲ ਦਾ ਜਵਾਬ ਦੇਣ ਲਈ ਕਾਫ਼ੀ ਹੋਰ ਖੋਜ ਪੜਤਾਲ ਕਰਨ ਦੀ ਲੋੜ
ਹੈ। ਪੰਜਾਬੀ ਬੋਲੀ ਦੇ ਸੁਭਾਵਿਕ ਜਾਂ ਕੁਦਰਤੀ ਤਾਲ ਦਾ ਅਧਿਐਨ ਆਪਣੇ ਆਪ ਵਿਚ
ਪੀਐਚ.ਡੀ ਪੱਧਰ ਦਾ ਵਿਸ਼ਾ ਹੈ।
ਵਾਕ ਪੱਧਰ ’ਤੇ ਪੰਜਾਬੀ ਤਾਲ ਦੀ ਮਿਸਾਲ ਦੇਣਾ ਵੀ ਜ਼ਰੂਰੀ ਹੈ। ਸੰਗੀਤ ਦੀ
ਤੀਨਤਾਲ ਦੇ “ਸੱਮ, “ਤਾਲੀ” ਅਤੇ ਸਾਧਾਰਣ ਬੀਟਸ (“ਖ਼ਾਲੀ” ਸਮੇਤ) ਦੇ ਮੁਕਾਬਲੇ ਦੇ
ਹਿੱਸੇ ਇੱਥੇ ਵੀ ਹਨ। ਆਮ ਤੌਰ ’ਤੇ ਬਲਹੀਣ ਰੱਖੇ ਜਾਣ ਵਾਲ਼ੇ ਸ਼ਬਦਾਂ – ਪੜਨਾਵਾਂ,
ਸੰਬੰਧਕਾਂ, ਯੋਜਕਾਂ, ਸਹਾਇਕ ਕ੍ਰਿਆਵਾਂ ਅਤੇ ‘ਵੀ’, ‘ਹੀ’, ‘ਕੁ’, ‘ਤਾਂ’,
‘ਹੈ’ ਵਰਗੇ “ਵਿਆਕਰਣਕ” ਸ਼ਬਦਾਂ – ਨੂੰ ਕਮਜ਼ੋਰ ਕੀਤਾ ਅਤੇ ਵੱਧ ਤੇਜ਼ੀ ਨਾਲ਼
ਬੋਲਿਆ ਜਾਂਦਾ ਹੈ, ਖ਼ਾਸ ਤੌਰ ’ਤੇ ਕੇਂਦਰੀ ਬਲਾਘਾਤ (“ਸੱਮ”) ਤੋਂ ਪਹਿਲਾਂ (ਤੀਨਤਾਲ
ਵਿਚ “ਖ਼ਾਲੀ” ਵਾਂਗ)। ਨਾਂਵ, ਕ੍ਰਿਆ, ਵਿਸ਼ੇਸ਼ਣ ਅਤੇ ਕ੍ਰਿਆ ਵਿਸ਼ੇਸ਼ਣ ਵਰਗੇ
“ਅਰਥਵਾਨ” ਸ਼ਬਦਾਂ ’ਤੇ ਵਾਕ ਬਲਾਘਾਤ (sentence accent) ਹੁੰਦਾ ਹੈ,
ਅਤੇ ਜਾਣਕਾਰੀ ਦੇ ਪੱਖ ਤੋਂ ਸਭ ਤੋਂ ਵੱਧ ਮਹੱਵਪੂਰਣ ਸ਼ਬਦ ’ਤੇ ਕੇਂਦਰੀ ਬਲਾਘਾਤ
(nuclear accent) ਹੁੰਦਾ ਹੈ (“ਸੱਮ” ਵਰਗਾ)।
ਮਿਸਾਲ ਵਜੋਂ, ਸਵਾਲ “ਤੂੰ ਕਿਹੜੇ ਕਿਹੜੇ ਕੰਮ ਕੀਤੇ?” ਦੇ ਸੁਭਾਵਿਕ ਢੰਗ ਨਾਲ਼
ਬੋਲੇ ਗਏ ਜਵਾਬ “ਕੰਮ ਤਾਂ ਮੈਂ ਕੋਈ ਵੀ ਨਹੀਂ ਕੀਤਾ” ਦੇ ਉਚਾਰਣ “ਕੰਮ ਤਂ ਮਂ ਕੋਈ
ਵਿ ਨੀ ਕੀਤਾ” ਦਾ ਸਪੈਕਟ੍ਰੋਗ੍ਰਾਮ ਦੇਖੋ। ਵਿਆਕਰਣਕ ਸ਼ਬਦ “ਤਾਂ”, “ਮੈਂ”, “ਵੀ”
ਅਤੇ “ਨਹੀਂ” ਕਮਜ਼ੋਰ ਕਰਕੇ ਤੇਜ਼ੀ ਨਾਲ਼ ਬੋਲੇ ਗਏ ਹਨ। “ਨਹੀਂ” ਦੋ
ਤੋਂ ਇਕ ਸਿਲੇਬਲ ਵਾਲ਼ਾ ਸ਼ਬਦ ਬਣ ਗਿਆ ਹੈ। “ਕੋਈ” ਭਾਵੇਂ ਅਕਸਰ ਵਿਆਕਰਣਕ
ਸ਼ਬਦ ਹੁੰਦਾ ਹੈ, ਪਰ ਇਸ ਸੰਦਰਭ ਵਿਚ ਇਹਦੇ ’ਤੇ ਵਾਕ ਦਾ ਕੇਂਦਰੀ ਬਲ ਦੇਣ ਕਰਕੇ
ਇਹਨੂੰ ਕਮਜ਼ੋਰ ਨਹੀਂ ਕੀਤਾ ਗਿਆ।
|
ਕੰਮ ਅਤੇ ਕੰਮ ਕਰਨ ਵਾਲ਼ਾ ਸਵਾਲ ਵਿਚ ਸ਼ਾਮਿਲ ਹਨ, ਇਹ “ਦਿੱਤੀ ਹੋਈ” ਜਾਣਕਾਰੀ ਹੈ।
ਜੋ ਸਵਾਲ ਪੁੱਛਿਆ ਗਿਆ ਹੈ ਉਹਦਾ ਜਵਾਬ “ਨਵੀਂ ਜਾਣਕਾਰੀ” ਹੈ। ਜਵਾਬ ਦੇਣ ਵਾਲ਼ਾ
ਜਵਾਬ ਨੂੰ ਸੰਦਰਭ ਨਾਲ਼ ਜੋੜਨ ਲਈ “ਦਿੱਤੀ ਹੋਈ” ਜਾਣਕਾਰੀ ਨੂੰ ਦੁਹਰਾਉਂਦਾ ਹੈ,
ਜਵਾਬ ਦੇਣ ਵਾਲ਼ੇ ਮੁੱਦੇ “ਕੰਮ” ਤੋਂ ਬਾਅਦ “ਤਾਂ” ਲਾਉਂਦਾ ਹੈ।
“ਦਿੱਤੀ ਹੋਈ” ਜਾਣਕਾਰੀ ਵੱਧ ਤੇਜ਼ ਰਫ਼ਤਾਰ ’ਤੇ ਬੋਲੀ ਜਾਂਦੀ ਹੈ। “ਨਵੀਂ
ਜਾਣਕਾਰੀ” ਵਿਚ ਕੇਂਦਰੀ ਬਲਾਘਾਤ (“ਸੱਮ”) ਸਭ ਤੋਂ ਵੱਧ ਮਹੱਤਵਪੂਰਣ ਸ਼ਬਦ
“ਕੋਈ” ’ਤੇ ਪੈਂਦਾ ਹੈ, ਜਿਹਤੋਂ ਬਾਅਦ ਵਾਲ਼ੀ ਜਾਣਕਾਰੀ ਬੋਲਣ ਦੀ ਰਫ਼ਤਾਰ
“ਦਿੱਤੀ ਹੋਈ” ਜਾਣਕਾਰੀ ਨਾਲ਼ੋਂ ਕੁਝ ਘੱਟ ਹੈ। ਪ੍ਰਬਲਤਾ ਰੇਖਾ
(intensity curve) ਤੋਂ ਪਤਾ ਲਗਦਾ ਹੈ ਕਿ ਕਿਹੜੇ ਉਚਾਰਖੰਡ ਨੂੰ ਕਿੰਨੇ ਕੁ ਜ਼ੋਰ
ਨਾਲ਼ ਬੋਲਿਆ ਗਿਆ। “ਅਰਥਵਾਨ” ਸ਼ਬਦਾਂ ਨਾਲ਼ੋਂ “ਵਿਆਕਰਣਕ ਸ਼ਬਦ”
(ਜਿਹੜੇ ਅਰਥਹੀਣ ਨਹੀਂ ਹੁੰਦੇ) ਘੱਟ ਜ਼ੋਰ ਦੇ ਕੇ ਵੱਧ ਤੇਜ਼ੀ ਨਾਲ਼ ਬੋਲੇ ਜਾਂਦੇ ਹਨ।
ਇਸ ਕਰਕੇ ਇਹਨਾਂ ਦੀ ਸ਼ਕਲ ਕੁਝ ਵਿਗੜ ਜਾਂਦੀ ਹੈ। ਪਰ ਖ਼ਾਸ ਯਾਦ ਰੱਖਣ ਵਾਲ਼ੀ ਗੱਲ ਇਹ
ਹੈ ਕਿ ਅਰਥਵਾਨ ਨਾਂਵ, ਕ੍ਰਿਆ, ਵਿਸ਼ੇਸ਼ਣ ਅਤੇ ਕ੍ਰਿਆ ਵਿਸ਼ੇਸ਼ਣ ਸ਼ਬਦ ਜਦ ਘੱਟ ਜ਼ੋਰ ਦੇ
ਕੇ ਵੀ ਬੋਲੇ ਜਾਣ ਤਦ ਵੀ ਉਹਨਾਂ ਦੀ ਸ਼ਕਲ ਇਸ ਤਰ੍ਹਾਂ ਨਹੀਂ ਵਿਗੜਦੀ। ਇੱਥੇ
ਪੰਜਾਬੀ ਵਾਕ ਵਿਚ ਸ਼ਬਦ-ਕ੍ਰਮ ਬਾਰੇ ਇਕ ਤਕੜੇ ਪੰਜਾਬੀ ਭਾਸ਼ਾ ਵਿਗਿਆਨੀ ਦੇ ਵਿਚਾਰ
ਪੇਸ਼ ਕਰਨ ਦੀ ਲੋੜ ਹੈ। ਭਾਸ਼ਾ ਵਿਗਿਆਨ ਵਿਚ ਪੀਐਚ.ਡੀ ਹਾਸਿਲ ਕਰਨ ਵਾਲ਼ੇ ਪਹਿਲੇ
ਪੰਜਾਬੀ ਵਿਦਵਾਨ ਲੁਧਿਹਾਣੇ ਦੇ ਬਨਾਰਸੀ ਦਾਸ ਜੈਨ ਸਨ। ਉਹਨਾਂ ਨੇ ਆਪਣੇ ਲੰਡਨ
ਯੂਨਿਵਰਸਿਟੀ ਦੇ 1926 ਦੇ ਥੀਸਿਸ ਵਿਚ ਲਿਖਿਆ ਕਿ ਪੰਜਾਬੀ ਵਾਕ ਵਿਚ “...stressed
syllables tend to occur at approxi-mately equal intervals and this
may be effected by changing the order of words if it is permissible
by grammar.” ਕਿਸੇ ਮਹਾਨ ਵਿਦਵਾਨ ਦੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਸਭ ਤੋਂ
ਵਧੀਆ ਢੰਗ ਉਹਦੇ ਵਿਚਾਰਾਂ ਦੀ ਆਲੋਚਨਾਤਮਕ ਪਰਖ ਕਰਨਾ ਹੈ, ਉਹਦੇ ਵਿਚਾਰਾਂ ਨੂੰ
ਅੰਨ੍ਹੇ ਵਾਹ ਅਪਣਾ ਲੈਣਾ ਨਹੀਂ। ਪੰਜਾਬੀ ਵਿਚ ਵਾਕ ਅਤੇ ਟੈਕਸਟ ਦੇ ਪੱਧਰ
’ਤੇ ਸ਼ਬਦ-ਕ੍ਰਮ ਨੂੰ ਨਿਰਧਾਰਿਤ ਕਰਨ ਵਿਚ ਵਿਆਕਰਣ, ਸੰਦਰਭ ਅਤੇ ਫ਼ੋਨੋਨੋਜੀ
ਦਾ ਯੋਗਦਾਨ ਪੀਐਚ.ਡੀ ਪੱਧਰ ਦੀ ਭਰਪੂਰ ਖੋਜ ਦਾ ਵਿਸ਼ਾ ਹੈ। ਜੇ ਗਿਆਨ ਵਿਚ ਸੱਚਮੁਚ
ਵਾਧਾ ਕਰਨ ਦੇ ਇਰਾਦੇ ਨਾਲ਼ ਪੀਐਚ.ਡੀ ਕਰਨੀ ਹੈ, ਤਾਂ ਕੋਈ ਤਕੜਾ ਚੁਣੌਤੀ-ਭਰਿਆ ਵਿਸ਼ਾ
ਚੁਣੋ; ਸਿਰਫ਼ ਸਿਰ ’ਤੇ “ਡਾ” ਦੀ ਕਲਗੀ ਸਜਾਉਣ ਲਈ ਕਿਸੇ ਸੌਖੇ ਜਿਹੇ ਹਲਕੇ ਫੁਲਕੇ
ਵਿਸ਼ੇ ’ਤੇ ਪੀਐਚ.ਡੀ ਕੋਈ ਵੀ ਕਰ ਸਕਦਾ ਹੈ।
ਸੰਗੀਤ ਅਤੇ ਭਲਵਾਨੀ ਵਾਂਗ, ਭਾਸ਼ਾ ਵਿਗਿਆਨਕ ਵਿਸ਼ਲੇਸ਼ਣ ਦੀ ਯੋਗਤਾ ਨਿਰੀਆਂ
ਕਿਤਾਬਾਂ ਪੜ੍ਹਨ ਨਾਲ਼ ਨਹੀਂ ਆ ਜਾਂਦੀ; ਇਹ ਯੋਗਤਾ ਕਿਸੇ ਗੁਣਵਾਨ ਉਸਤਾਦ ਤੋਂ
ਗ੍ਰਹਿਣ ਕਰਨੀ ਪੈਂਦੀ ਹੈ। ਪਰ ਜੇ ਉਸਤਾਦ ਦੇ ਆਪਣੇ ਹੀ ਦਿਮਾਗ਼ ਦੀ ਬੈਟਰੀ ਡਾਊਨ
ਹੋਵੇ ਤਾਂ ਉਹ ਸ਼ਾਗਿਰਦ ਦੇ ਦਿਮਾਗ਼ ਵਿਚ ਵੀ ਰੋਸ਼ਨੀ ਨਹੀਂ ਕਰ ਸਕਦਾ। ਇਹਤੋਂ ਵੱਧ
ਅਸੀਂ ਕੁਝ ਨਹੀਂ ਕਹਿਣਾ।
ਪਿੰਗਲ ਅਤੇ ਅਰੂਜ਼ ’ਤੇ ਦੁਬਾਰਾ ਝਾਤ
ਹੁਣ ਅਸੀਂ ਪਿੰਗਲ ਅਤੇ ਅਰੂਜ਼ ਵਲ ਫਿਰ ਆਉਂਦੇ, ਜਿਥੋਂ ਅਸੀਂ ਇਹ ਲੇਖ ਸ਼ੁਰੂ ਕੀਤਾ
ਸੀ। ਸੰਸਕ੍ਰਿਤ ਦੇ ਛੰਦ ਸ਼ਾਸਤ੍ਰ ਦੀ ਨੀਂਹ ਪਿੰਗਲਾਚਾਰਯ ਨਾਂ ਦੇ ਵਿਦਵਾਨ ਨੇ ਰੱਖੀ
ਸੀ। ਇਸੇ ਕਰਕੇ ਇਸ ਛੰਦ ਸ਼ਾਸਤ੍ਰ ਨੂੰ ਪਿੰਗਲ ਸ਼ਾਸਤ੍ਰ ਜਾਂ ਸਿਰਫ਼ ਪਿੰਗਲ ਵੀ ਆਖਿਆ
ਜਾਂਦਾ ਹੈ। ਇਸ ਛੰਦ ਸ਼ਾਸ਼ਤ੍ਰ ਦਾ ਆਧਾਰ “ਲਘੂ” (ਹਲਕੀਆਂ) ਅਤੇ “ਗੁਰੂ” (ਭਾਰੀਆਂ)
ਮਾਤ੍ਰਾਵਾਂ ਹਨ, ਜਿਹਨਾਂ ਦਾ “ਭਾਰ” ਇਸ ਗੱਲ ’ਤੇ ਨਿਰਭਰ ਕਰਦਾ ਸੀ ਕਿ ਉਹਨਾਂ ਵਿਚ
ਹ੍ਰਸ੍ਵ (ਛੋਟੇ) ਸ੍ਵਰ ਸਨ ਜਾਂ ਦੀਰਘ (ਲੰਮੇ) ਸ੍ਵਰ। ਸੰਖੇਪ ਵਿਚ – ਹ੍ਰਸ੍ਵ ਸ੍ਵਰ
ਵਾਲ਼ੀ ਮਾਤ੍ਰਾ “ਲਘੂ” ਅਤੇ ਦੀਰਘ ਸ੍ਵਰ ਵਾਲ਼ੀ ਮਾਤ੍ਰਾ “ਗੁਰੂ” ਹੁੰਦੀ ਸੀ। ਜਦ
ਹ੍ਰਸ੍ਵ ਸ੍ਵਰ ਤੋਂ ਬਾਅਦ ਅਨੁਸ੍ਵਾਰ, ਵਿਸਰਗ ਜਾਂ ਸੰਯੁਕਤ ਵਿਅੰਜਨ ਆ ਜਾਂਦਾ ਸੀ ਤਦ
ਇਹ ਮਾਤ੍ਰਾ “ਗੁਰੂ” ਬਣ ਜਾਂਦੀ ਸੀ। ਸੰਸਕ੍ਰਿਤ ਛੰਦ ਵਿਚ ਸ੍ਵਰ ਦੀ ਲੰਬਾਈ ਦਾ
ਮਹੱਤਵ ਇਸ ਕਰਕੇ ਸੀ ਕਿਉਂਕਿ ਸੰਸਕ੍ਰਿਤ ਬੋਲੀ ਦੇ ਕੁਦਰਤੀ ਤਾਲ ਵਿਚ ਸ੍ਵਰ ਦੀ
ਲੰਬਾਈ ਦਾ ਮਹੱਤਵ ਸੀ। ਅਰੂਜ਼ ਬਾਰੇ ਅਸੀਂ ਚਾਨਣ ਗੋਬਿੰਦਪੁਰੀ ਦੀ ਕਿਤਾਬ ਗ਼ਜ਼ਲ ਤੇ
ਅਰੂਜ਼ (1994) ਪੜ੍ਹੀ ਹੈ। ਗੋਬਿੰਦਪੁਰੀ, ਜੋਸ਼ ਮਲਸਿਆਨੀ ਦੇ ਸ਼ਾਗਿਰਦ ਅਤੇ ਦਾਗ਼
ਦੇ ਪੋਤੇ ਸ਼ਾਗਿਰਦ ਸਨ। ਇਸ ਕਰਕੇ ਅਸੀਂ ਮੰਨਦੇ ਹਾਂ ਕਿ ਅਰੂਜ਼ ਬਾਰੇ ਉਹਨਾਂ ਦੀ
ਜਾਣਕਾਰੀ ਸਹੀ ਹੋਏਗੀ। ਗ਼ਜ਼ਲ ਦੀਆਂ ਕਈ ਬਹਿਰਾਂ (“ਵਜ਼ਨ”) ਹਨ, ਪਰ ਇਹਨਾਂ ਸਭਨਾਂ ਦਾ
ਆਧਾਰ ਵੀ (ਗੋਬਿੰਦਪੁਰੀ ਦੀ ਕਿਤਾਬ ਅਨੁਸਾਰ) “ਲਘੂ” ਅਤੇ “ਗੁਰੂ” ਮਾਤ੍ਰਾਵਾਂ ਹੀ
ਹਨ। ਅਰਥਾਤ ਪੰਜਾਬੀ ਰਵਾਇਤੀ ਪਿੰਗਲ ਵਾਂਗ, ਪੰਜਾਬੀ ਗ਼ਜ਼ਲ ਦੇ ਅਰੂਜ਼ ਦਾ ਆਧਾਰ ਵੀ
ਇਹੋ ਮਾਨਤਾ ਹੈ ਕਿ ਪੰਜਾਬੀ ਬੋਲੀ ਦੇ ਕੁਦਰਤੀ ਤਾਲ ਦਾ ਆਧਾਰ ਵੀ ਹ੍ਰਸ੍ਵ ਅਤੇ ਦੀਰਘ
ਸ੍ਵਰ ਹਨ। ਪਰ ਜਿਹਨਾਂ ਸ਼ਬਦਾਂ ਦਾ ਸਪੈਕਟ੍ਰੋਗ੍ਰਾਫ਼ਿਕ ਵਿਸ਼ਲੇਸ਼ਣ ਅਸੀਂ ਕੀਤਾ ਹੈ,
ਉਹਨਾਂ ਵਿਚ ਰਵਾਇਤੀ ਕਿਸਮ ਦੀਆਂ “ਲਘੂ” ਅਤੇ “ਗੁਰੂ” ਮਾਤ੍ਰਾਵਾਂ ਦੇ ਨਾਲ਼ ਨਾਲ਼ ਹੋਰ
ਬਹੁਤ ਕੁਝ ਵੀ ਹੈ, ਜਿਹਦਾ ਪਿੰਗਲਾਚਾਰਯ ਨੂੰ ਅਤੇ ਫ਼ਾਰਸੀ ਅਰੂਜ਼ ਦੇ ਬਾਨੀਆਂ ਨੂੰ
ਕਦੇ ਸੁਪਨਾ ਵੀ ਨਹੀਂ ਆਇਆ ਹੋਣਾ। ਬੰਦ ਉਚਾਰਖੰਡਾਂ ਵਲ ਪੰਜਾਬੀ ਦੇ ਰੁਝਾਨ ਅਤੇ
ਕੱਸੇ ਹੋਏ ਸ੍ਵਰਾਂ ਅਤੇ ਵਿਅੰਜਨਾਂ ਵਿਚਕਾਰ ਉਚਾਰਖੰਡ ਦੀ ਹੱਦ ਆ ਜਾਣ ਕਰਕੇ ਸਾਰਾ
ਢਾਂਚਾ ਹੀ ਪੂਰੀ ਤਰ੍ਹਾਂ ਬਦਲ ਗਿਆ ਹੈ। ਜੇ ਪੰਜਾਬੀ ਬੋਲੀ ਵਿਚ ਸ੍ਵਰ ਦੀ ਲੰਬਾਈ ਦਾ
ਹੀ ਮਹੱਤਵ ਨਹੀਂ ਰਿਹਾ, ਜਿਵੇਂ ਸਾਡੇ ਵਿਸ਼ਲੇਸ਼ਣ ਤੋਂ ਸਪਸ਼ਟ ਹੈ, ਤਾਂ ਇਹ ਸਵਾਲ ਕਿ
ਕਿਹੜੀ ਮਾਤ੍ਰਾ ਰਵਾਇਤੀ ਢੰਗ ਦੀ “ਲਘੂ” ਮਾਤ੍ਰਾ ਹੈ ਅਤੇ ਕਿਹੜੀ “ਗੁਰੂ” ਉਂਨਾ ਹੀ
ਬੇਹੂਦਾ ਹੈ ਜਿੰਨਾ ਇਹ ਸਵਾਲ ਕਿ ਸ਼ਹਿਨਸ਼ਾਹ ਅਕਬਰ ਨੇ ਤਾਜ ਮਹਲ ਕਿਹੜੇ ਸੰਨ ਵਿਚ
ਬਣਵਾਇਆ ਸੀ।
ਜੇ ਸਾਡੀ ਜਾਂਚ ਪੜਤਾਲ ਸਹੀ ਹੈ ਤਾਂ ਪੂਰੇ ਰਵਾਇਤੀ ਪੰਜਾਬੀ ਪਿੰਗਲ ਅਤੇ ਅਰੂਜ਼
ਦੀ ਮੂਲ ਧਾਰਨਾ ਹੀ ਗ਼ਲਤ ਹੈ। ਗੋਬਿੰਦਪੁਰੀ ਜਿਸ ਢੰਗ ਨਾਲ਼ ਪੰਜਾਬੀ ਨੂੰ ਅਰੂਜ਼ ਵਿਚ
ਫ਼ਿਟ ਕਰਦੇ ਹਨ ਉਹਦੇ ਨਾਲ਼ ਸਾਡੇ ਸ਼ੱਕ ਵਿਚ ਵਾਧਾ ਹੋ ਜਾਂਦਾ ਹੈ। ਇਹ ਮਿਸਾਲ ਦੇਖੋ
(ਸਫ਼ਾ 61-62),
ਜਿਵੇਂ ਅਸੀਂ ਪਹਿਲਾਂ ਕਿਹਾ ਹੈ, ਕੁਦਰਤੀ ਪੰਜਾਬੀ ਬੋਲਚਾਲ ਵਿਚ ਨਾਂਵ, ਕ੍ਰਿਆ,
ਵਿਸ਼ੇਸ਼ਣ ਅਤੇ ਕ੍ਰਿਆ ਵਿਸ਼ੇਸ਼ਣ ਸ਼ਬਦਾਂ ਦੀ ਸ਼ਕਲ ਸੂਰਤ ਇਸ ਢੰਗ ਨਾਲ਼ ਕਦੇ ਵੀ ਨਹੀਂ
ਬਦਲਦੀ ਜਿਸ ਢੰਗ ਨਾਲ਼ ਗੋਬਿੰਦਪੁਰੀ ਇਹਨੂੰ ਅਰੂਜ਼ ਦੇ ਢਾਂਚੇ ਵਿਚ ਫ਼ਿਟ ਕਰਨ ਲਈ ਬਦਲ
ਰਹੇ ਹਨ। “ਤਾਂ” ਤੋਂ “ਤੰ” ਬਣ ਜਾਂਦਾ ਹੈ, ਪਰ “ਮੁਸਕਾਇਆ”
ਤੋਂ ਕਦੇ ਵੀ ਕਦੇ “ਮੁਸਕਾਯ” ਅਤੇ ਨਾਂਵ ਸ਼ਬਦ “ਪਾਸੇ” ਤੋਂ ਕਦੇ ਵੀ
“ਪਾਸਿ” ਨਹੀਂ ਬਣਦਾ। ਹੁਣ ਪੰਜਾਬੀ ਬੋਲੀ ਦੇ ਕੁਦਰਤੀ ਤਾਲ ਦਾ ਆਧਾਰ ਉਹ
ਨਹੀਂ ਰਿਹਾ ਜੋ ਆਧਾਰ ਪੁਰਾਤਨ ਫ਼ਾਰਸੀ ਦਾ ਹੁੰਦਾ ਸੀ, ਜਿਹਦੇ ਆਧਾਰ ’ਤੇ ਅਰੂਜ਼ ਦੇ
ਨਿਯਮ ਬਣੇ ਸਨ। ਗੋਬਿੰਦਪੁਰੀ ਦੀ ਕਿਤਾਬ ਇਹੋ ਜਿਹੀਆਂ ਮਿਸਾਲਾਂ ਨਾਲ਼ ਭਰੀ ਪਈ ਹੈ।
ਪੰਜਾਬੀ ਬੋਲੀ ਨਾਲ਼ ਉਹ ਕੁਝ ਕਰਨਾ ਜੋ ਰਾਮਾਯਣ ਵਿਚ ਲਛਮਣ ਨੇ ਸੂਰਪਨਖਾ ਨਾਲ਼ ਕੀਤਾ
ਸੀ – ਜੇ ਅਰੂਜ਼ ਦੀ “ਕਾਮਯਾਬੀ” ਇਹੋ ਹੈ, ਤਾਂ ਇਸ ਕਾਮਯਾਬੀ ਦਾ ਮੁਲਾਂਕਣ ਕਰਨ ਦਾ
ਕੰਮ ਅਸੀਂ ਸਿਆਣੇ ਪਾਠਕਾਂ ਦੇ ਹਵਾਲੇ ਕਰਦੇ ਹਾਂ।
ਹੁਣ ਅਸੀਂ ਕੁਦਰਤੀ ਪੰਜਾਬੀ ਤਾਲ ਵਾਲ਼ੀਆਂ ਦੋ ਰਚਨਾਵਾਂ ਪੇਸ਼ ਕਰਦੇ ਹਾਂ –
ਬੱਚਿਆਂ ਦੇ ਬਣਾਏ ਲੋਹੜੀ ਦੇ ਗੀਤ, ਜੋ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਚਲੇ ਆ
ਰਹੇ ਹਨ। ਇਹਨਾਂ ਗੀਤਕਾਰਾਂ ਨੂੰ ਕਿਸੇ ਵੀ ਪਿੰਗਲ ਜਾਂ ਅਰੂਜ਼ ਦੀ ਹੋਂਦ ਬਾਰੇ ਕੋਈ
ਪਤਾ ਨਹੀਂ ਸੀ। ਮਾਂ ਬੋਲੀ ਦੀ ਕੁਦਰਤੀ ਰਵਾਨਗੀ ਇਹਨਾਂ ਦੇ ਖ਼ੂਨ ਵਿਚ ਰਚੀ ਹੋਈ ਸੀ,
ਅਤੇ ਕਈ ਸਦੀਆਂ ਪਹਿਲਾਂ ਦੀ ਕਿਸੇ ਹੋਰ ਬੋਲੀ ਦੇ ਤਾਲ ਦੇ ਨਿਯਮ ਕਿਸੇ ਉਸਤਾਦ ਨੇ
ਇਹਨਾਂ ’ਤੇ ਥੋਪ ਕੇ ਇਸ ਰਵਾਨਗੀ ਨੂੰ ਬੰਨ੍ਹ ਨਹੀਂ ਲਾਇਆ ਸੀ। ਪਹਿਲਾ ਗੀਤ ਕੁੜੀਆਂ
ਦਾ ਹੈ, ਜਿਹਦੀਆਂ ਦੋ ਲਾਈਨਾਂ ਵਿਚ “ਵੀਰਾ” ਸ਼ਬਦ ਕਾਫ਼ੀ ਛੋਟਾ ਕੀਤਾ ਗਿਆ ਹੈ, ਪਰ
ਇਹਦਾ ਉਚਾਰਣ “ਵਿਰਾ” ਕਦੇ ਨਹੀਂ ਕੀਤਾ ਜਾਂਦਾ। (ਅਸੀਂ ਕਈ ਪਿੰਡਾਂ ਵਿਚ ਬੜੇ ਧਿਆਨ
ਨਾਲ਼ ਸੁਣਿਆ ਹੈ)।
ਆ ਵੀਰਾ ਤੂੰ ਜਾਹ ਵੀਰਾ
ਬੰਨੀ ਨੂੰ ਲਿਆ ਵੀਰਾ
ਬੰਨੀ ਤੇਰੀ ਹਰੀ ਭਰੀ
ਫੁੱਲਾਂ ਦੀ ਚੰਗੇਰ ਭਰੀ
ਇੱਕ ਫੁੱਲ ਜਾ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਸੀ
ਸੁੱਤੀ ਨੂੰ ਜਗਾ ਗਿਆ
ਰੱਤੇ ਡੋਲ਼ੇ ਪਾ ਗਿਆ
ਰੱਤਾ ਡੋਲ਼ਾ ਚੀਕਦਾ
ਭਾਬੋ ਨੂੰ ਉਡੀਕਦਾ
ਦੂਸਰਾ ਘੱਟ ਕਾਵਿਮਈ, ਪਰ ਵਿਅੰਗ ਨਾਲ਼ ਭਰਪੂਰ, ਗੀਤ ਮੁੰਡਿਆਂ ਦਾ ਹੈ –
ਟਾਹਲੀ ਨੂੰ ਲੱਗਾ ਮੇਵਾ
ਕਰੋ ਗੁਰਾਂ ਦੀ ਸੇਵਾ
ਗੁਰਾਂ ਨੇ ਦਿੱਤੀ ਧੋਤੀ
ਪਾੜ ਪਾੜ ਕੇ ਲੀਰਾਂ ਕੀਤੀ ਤੇੜ ਲਾਈ ਲੰਗੋਟੀ।
ਕਿਧਰੇ ਕਿਸੇ ਵੀ ਸ਼ਬਦ ਦੇ ਉਚਾਰਣ ਨੂੰ ਤੋੜਨ ਮਰੋੜਨ ਦੀ ਲੋੜ ਨਹੀਂ ਪੈਂਦੀ। ਤੋਲ
ਤੁਕਾਂਤ ਬਹੁਤ ਥਾਈਂ ਰਵਾਇਤੀ ਪਿੰਗਲ ਅਨੁਸਾਰ ਠੀਕ ਨਹੀਂ, ਪਰ ਬੋਲੀ ਆਪਣੇ ਕੁਦਰਤੀ
ਤਾਲ ਅਤੇ ਵਹਾਉ ਤੋਂ ਕਿਧਰੇ ਵੀ ਨਹੀਂ ਭਟਕਦੀ।
ਅੱਜਕੱਲ੍ਹ ਬਹੁਤ ਸਾਰੀ “ਖੁੱਲ੍ਹੀ” ਕਵਿਤਾ ਲਿਖੀ ਜਾ ਰਹੀ ਹੈ ਜਿਸ ਵਿਚ
ਕਈ ਵਾਰ ਕੁਦਰਤੀ ਵਹਾਉ ਜਾਂ ਰਵਾਨਗੀ ਹੁੰਦੀ ਹੈ, ਅਤੇ ਕਈ ਵਾਰ ਨਹੀਂ, ਜਦ ਇਹ ਸਿਰਫ਼
ਲਾਈਨਾਂ ਵਿਚ ਵੰਡੀ ਗੱਦ ਤੋਂ ਵੱਧ ਕੁਝ ਵੀ ਨਹੀਂ ਹੁੰਦੀ। ਜੇ ਪੰਜਾਬੀ ਲਈ ਕਿਸੇ
ਨਵੇਂ “ਪਿੰਗਲ” ਦੀ ਰਚਨਾ ਕਰਨੀ ਹੈ, ਤਾਂ ਅਜੋਕੀ ਪੰਜਾਬੀ ਦੇ ਕੁਦਰਤੀ ਤਾਲ ਦੇ
ਨਿਯਮਾਂ ਨੂੰ ਸਮਝ ਕੇ ਖੁੱਲ੍ਹੀ ਕਵਿਤਾ ਵਿਚ ਤਾਲ ਦੇ ਨਿਯਮਾਂ ਨੂੰ ਕਲਮਬੱਧ ਕਰਨ ਦੀ
ਲੋੜ ਹੈ, ਜੋ ਦੱਸ ਸਕਣ ਕਿ ਇਹ ਕਵਿਤਾ ਕਦ ਤਾਲਬੱਧ ਹੁੰਦੀ ਹੈ ਅਤੇ ਇਸ ਵਿਚ ਰਵਾਨਗੀ
ਹੁੰਦੀ ਹੈ ਅਤੇ ਕਦ ਨਹੀਂ। ਪੰਜਾਬੀ ਸਾਹਿਤ ਦੀ ਇਹ ਵਡਮੁੱਲੀ ਸੇਵਾ ਹੋਏਗੀ। ਅਸਲ ਲੋੜ
ਭਵਿੱਖਮੁਖੀ ਬਣਨ ਦੀ ਹੈ।
ਵਿਗਿਆਨਕ ਵਿਸ਼ਲੇਸ਼ਣ ਬਾਰੇ
ਅਸੀਂ ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ ਬਾਰੇ ਜੋ ਕੁਝ ਸਮਝਿਆ ਹੈ, ਉਹਨੂੰ ਪੇਸ਼
ਕਰਨ ਦਾ ਇਹ ਤੁੱਛ ਜਿਹਾ ਯਤਨ ਕੀਤਾ ਹੈ।
ਅੱਜਕੱਲ੍ਹ ਪੰਜਾਬੀ ਦੇ ਲੱਗਭਗ ਸਭ ਵਿਦਵਾਨ ਸਾਹਿਤ ਆਲੋਚਨਾ ਦੇ ਖੇਤਰ ਵਿਚ ਜਾ
ਵੜਦੇ ਹਨ। ਪਰ ਵੱਖ ਵੱਖ ਸਮਿਆਂ ਅਤੇ ਥਾਂਵਾਂ ’ਤੇ, ਅਤੇ ਇਕ ਦੂਸਰੇ ਦੀ ਹੋਂਦ ਤੋਂ
ਅਣਜਾਣ, ਅਸੀਂ ਦੋਹਾਂ ਨੇ ਸਾਹਿਤ ਦੀ ਐਮ.ਏ ਤੋਂ ਬਾਅਦ ਦੀ ਪੜ੍ਹਾਈ ਲਈ ਸਾਹਿਤ ਨੂੰ
ਛੱਡ ਕੇ ਭਾਸ਼ਾ ਵਿਗਿਆਨ ਨੂੰ ਚੁਣਿਆ, ਕਿਉਂਕਿ ਸਾਨੂੰ ਦੋਹਾਂ ਨੂੰ ਸ਼ਿਕਾਇਤ ਸੀ
ਅਰਸਤੂ ਤੋਂ ਲੈ ਕੇ ਹੁਣ ਤਕ ਸਾਹਿਤ ਆਲੋਚਨਾ ਨਿਰੀ ਵਿਅਕਤੀਮੁਖੀ
(subjective) ਬਣੀ ਰਹੀ ਹੈ। ਕੋਈ ਵੀ ਵਸਤੂਮੁਖੀ (objective) ਮਾਨਦੰਡ
ਨਹੀਂ ਬਣ ਸਕੇ। ਮਿਸਾਲ ਵਜੋਂ, ਕੋਈ ਸ਼ਿਵ ਕੁਮਾਰ ਦੀ ਲੂਣਾ ਨੂੰ ਮਹਾਨ ਰਚਨਾ ਕਹਿੰਦਾ
ਹੈ ਅਤੇ ਕੋਈ ਇਹਨੂੰ ਹਲਕੇ ਪੱਧਰ ਦੀ ਰਚਨਾ ਦੱਸਦਾ ਹੈ। ਕੀ ਇਹਦਾ ਸਹੀ ਮੁਕਾਂਕਣ ਕਰਨ
ਦਾ ਕਿਸੇ ਵਿਅਕਤੀ ਦੀ ਨਿਜੀ ਪਸੰਦ ਜਾਂ ਨਾ-ਪਸੰਦ ਤੋਂ ਮੁਕਤ ਕੋਈ ਵਸਤੂਮੁਖੀ ਮਾਨਦੰਡ
ਹੈ? “ਮੈਂ ਇਹ ਸਮਝਦਾ/ਸਮਝਦੀ ਹਾਂ” ਕੋਈ ਵਿਅਕਤੀ-ਮੁਕਤ ਮਾਨਦੰਡ ਨਹੀਂ। ਜਿਹੜੇ ਲੋਕ
ਵਿਅਕਤੀਮੁਖੀ ਆਲੋਚਨਾ ਤੋਂ ਸੰਤੁਸ਼ਟ ਹਨ ਉਹਨਾਂ ਨਾਲ਼ ਸਾਡਾ ਕੋਈ ਝਗੜਾ ਨਹੀਂ, ਪਰ ਖ਼ੁਦ
ਅਸੀਂ ਉਹਨਾਂ ਵਿਚੋਂ ਨਹੀਂ ਹਾਂ। ਸਾਡਾ ਦੋਹਾਂ ਦਾ ਬੌਧਿਕ ਬਲੱਡ-ਗਰੁਪ ਬਿਲਕੁਲ
ਵੱਖਰੀ ਕਿਸਮ ਦਾ ਹੈ।
|
ਆਵਾਜ਼ਾਂ ਦਾ ਵਿਸ਼ਲੇਸ਼ਣ ਕਰਦੇ ਲੇਖਕ |
ਠੋਸ ਅਤੇ ਪਰਖੇ ਜਾ ਸਕਣ ਵਾਲ਼ੇ ਸਬੂਤਾਂ ’ਤੇ ਆਧਾਰਿਤ ਭਾਸ਼ਾ ਵਿਗਿਆਨ ਵਿਅਕਤੀਮੁਖੀ
ਨਹੀਂ। ਚੰਗੇ ਗੁਣਵਾਨ ਉਸਤਾਦਾਂ ਤੋਂ ਸਿਖਲਾਈ-ਪ੍ਰਾਪਤ ਸਾਡੇ ਕੰਨਾਂ ਨੇ ਜੋ ਸੁਣਿਆ
ਉਹਨੂੰ ਟੈਸਟ ਕਰਨ ਲਈ ਅਸੀਂ ਤਜਰਬੇ ਕੀਤੇ, ਜਿਹਨਾਂ ਤੋਂ ਸਾਡਾ ਅਨੁਭਵ ਸਹੀ ਜਾਪਦਾ
ਹੈ। ਇਹਨਾਂ ਤਜਰਬਿਆਂ ਬਾਰੇ ਜਾਣਕਾਰੀ ਦੇਣ ਵਾਲ਼ਾ ਛੋਟਾ ਜਿਹਾ ਪਰਚਾ ਵੀ ਅਸੀਂ ਤਿਆਰ
ਕੀਤਾ ਹੈ, ਜੋ ਇੱਥੇ ਨਹੀਂ ਛਪਵਾਇਆ ਜਾ ਸਕਦਾ। ਪਰ ਸਾਡੇ ਕੋਲੋਂ ਈਮੇਲ ਰਾਹੀਂ ਇਹ
ਪਰਚਾ ਮੰਗਵਾ ਕੇ ਕੋਈ ਵੀ ਜਾਣਕਾਰ ਭਾਸ਼ਾਵਿਗਿਆਨੀ ਇਹ ਤਜਰਬੇ ਕਰਕੇ ਦੇਖ ਸਕਦਾ ਹੈ।
ਸਾਡੇ ਵਿਚਾਰ ਕੋਈ ਪੱਥਰ ’ਤੇ ਲਕੀਰ ਨਹੀਂ, ਵਿਗਿਆਨਕ ਖੋਜ ਖੇਤਰ ਵਿਚ ਅਜਿਹਾ ਦਾਅਵਾ
ਕਰਨ ਵਾਲ਼ੇ ਘਟੀਆ ਵਿਦਵਾਨ ਸਮਝੇ ਜਾਂਦੇ ਹਨ। ਅਸਲ ਵਿਗਿਆਨਕ ਖੋਜ ਉਹ ਹੁੰਦੀ ਹੈ
ਜਿਹਨੂੰ ਪਰਖ ਪੜਚੋਲ ਮਗਰੋਂ ਗ਼ਲਤ ਸਾਬਤ ਕੀਤਾ ਜਾ ਸਕੇ। ਅਸੀਂ ਹੋਰ ਲੋਕਾਂ ਨੂੰ ਆਖਦੇ
ਹਾਂ ਕਿ ਉਹ ਸਾਡੇ ਵਿਚਾਰਾਂ ਨੂੰ ਸਹੀ ਢੰਗ ਨਾਲ਼ ਪਰਖਣ।
ਇੱਥੇ ਸੰਖੇਪ ਵਿਚ ਇੰਨਾ ਦੱਸਣਾ ਹੀ ਕਾਫ਼ੀ ਹੈ ਕਿ ਅਸੀਂ ਆਮ ਕਮਰੇ ਵਿਚ ਬਹਿ ਕੇ
ਯੂ ਐੱਸ ਬੀ ਮਾਈਕ੍ਰੋਫ਼ੋਨ ਅਤੇ ਇੰਟਰਨੈੱਟ ਤੋਂ ਮੁਫ਼ਤ ਡਾਊਨ-ਲੋਡ ਕੀਤੇ
ਪ੍ਰੋਗ੍ਰਾਮ Audacity ਦੀ ਮਦਦ ਨਾਲ਼ Windows XP ਵਾਲ਼ੇ ਲੈਪਟੌਪ ਕੰਪਿਊਟਰ ’ਤੇ
ਰਿਕਾਰਡਿੰਗ ਕਰਕੇ ਉਹਨਾਂ ਨੂੰ .wav ਫ਼ਾਈਲਾਂ ਦੇ ਤੌਰ ’ਤੇ ਸੇਵ ਕੀਤਾ। ਫਿਰ
ਅਸੀਂ ਮੁਫ਼ਤ ਡਾਊਨਲੋਡ ਕੀਤੇ ਪ੍ਰੋਗ੍ਰਾਮ PRAAT ਨਾਲ਼ ਇਹਨਾਂ ਦਾ ਵਿਸ਼ਲੇਸ਼ਣ ਕੀਤਾ।
ਕੋਈ ਵੀ ਜਾਣਕਾਰ ਭਾਸ਼ਾਵਿਗਿਆਨੀ ਇਸ ਢੰਗ ਨਾਲ਼ ਪੰਜਾਬੀ ਸੁਰ-ਤਾਲ ਦਾ ਵਿਗਿਆਨਕ ਅਧਿਐਨ
ਕਰ ਸਕਦਾ ਹੈ ਅਤੇ ਸਾਡੇ ਵਿਚਾਰਾਂ ਨੂੰ ਪਰਖ ਸਕਦਾ ਹੈ। ਵਿਗਿਆਨਕ ਗਿਆਨ ਸਪਸ਼ਟ ਸ਼ਬਦਾਂ
ਵਿਚ ਪੇਸ਼ ਕੀਤੇ ਗਏ ਅਤੇ ਹਰ ਵੇਲੇ ਅਤੇ ਹਰ ਥਾਂ ਪਰਖਣ ਯੋਗ ਵਸਤੂਮੁਖੀ ਵਿਚਾਰਾਂ ਨੂੰ
ਆਖਦੇ ਹਨ।
ਭਾਸ਼ਾ ਵਿਗਿਆਨ ਦੇ ਇਸ ਖੇਤਰ ਨੂੰ Acoustic Phonetics ਆਖਿਆ ਜਾਂਦਾ ਹੈ, ਜਿਸ
ਵਿਚ ਬਹੁਤ ਘੱਟ (ਲੱਗਭਗ 5%) ਭਾਸ਼ਾ ਵਿਗਿਆਨੀ ਜਾਂਦੇ ਹਨ। ਇਸ ਕਰਕੇ ਜੇ ਪੰਜਾਬ ਦੀ
ਕਿਸੇ ਯੂਨਿਵਰਸਿਟੀ ਵਿਚ ਇਸ ਵਿਸ਼ੇ ਦਾ ਕੋਈ ਜਾਣਕਾਰ ਨਾ ਮਿਲੇ ਤਾਂ ਇਹ ਕੋਈ ਹੈਰਾਨੀ
ਵਾਲ਼ੀ ਗੱਲ ਨਹੀਂ ਹੋਏਗੀ। ਸਾਡੇ ਈਮੇਲ ਵਾਲ਼ੇ ਪਰਚੇ ਵਿਚ Acoustic Phonetics ਬਾਰੇ
ਵੀ ਕੁਝ ਦੱਸਿਆ ਗਿਆ ਹੈ।
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
bhardwajmangat@googlemail.com |
ਇਸ ਲੇਖ ਦਾ
PDF ਰੂਪ ਇੱਥੇ
|
ਮੰਗਤ ਰਾਏ ਭਾਰਦ੍ਵਾਜ
ਪੰਜਾਬ ਯੂਨਿਵਰਿਸਟੀ ਤੋਂ ਅੰਗਰੇਜ਼ੀ ਵਿਚ ਐਮ.ਏ; ਮਾਨਚੈਸਟਰ ਯੂਨਿਵਰਸਿਟੀ (ਯੂ
ਕੇ) ਤੋਂ ਲਿੰਗੁਇਸਟਿਕਸ ਵਿਚ ਪੀਐਚ.ਡੀ। ਕਈ ਯੂਨਿਵਰਸਿਟੀਆਂ ਅਤੇ ਕਾਲਿਜਾਂ
ਵਿਚ ਪੜ੍ਹਾਉਣ ਅਤੇ ਖੋਜ ਦਾ ਕੰਮ। ਕਈ ਕਿਤਾਬਾਂ ਅਤੇ ਲੇਖ ਪ੍ਰਕਾਸ਼ਿਤ ਕੀਤੇ। |
ਨਰਿੰਦਰ ਸਿੰਘ
ਪੰਜਾਬ ਯੂਨਿਵਰਿਸਟੀ ਤੋਂ ਅੰਗਰੇਜ਼ੀ ਵਿਚ ਐਮ.ਏ; ਯੋਰਕ ਯੂਨਿਵਰਸਿਟੀ (ਯੂ ਕੇ)
ਤੋਂ ਲਿੰਗੁਇਸਟਿਕਸ ਵਿਚ ਐਮ.ਫ਼ਿਲ। ਬਰਮਿੰਘਮ ਦੀ ਇਕ ਯੂਨਿਵਰਿਸਟੀ ਵਿਚ ਅਤੇ
ਕਈ ਕਾਲਿਜਾਂ ਵਿਚ ਪੜ੍ਹਾਉਣ ਦਾ ਕੰਮ ਕੀਤਾ। |
|
29/12/2013 |
|
|
|
ਭਾਸ਼ਾ
ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ
ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ
|
‘ਅਨਮੋਲ
ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ |
7
ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਿਹਤਮੰਦ
ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
iOS
ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ
ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬੀ
ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ,
ਪਟਿਆਲਾ
PDF
Download |
ਬੱਚਿਆਂ
ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਰੀਰਕ
ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਇਹ
ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਮੈਂ
ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ |
ਇਸ
ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਤੁਸੀਂ
ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ |
ਹੈਲੋ
ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 3
ਕੰਪਿਊਟਰ
ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਦਰਦ
ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ,
ਪਟਿਆਲਾ |
ਭਾਸ਼ਾ
ਵਿਗਿਆਨ
ਪੰਜਾਬੀ ਭਾਸ਼ਾ
ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ
ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ
ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਹੈਲੋ
ਕੰਪਿਊਟਰ- 1
ਕੰਪਿਊਟਰ
ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
|
ਵਾਤਾਵਰਨ
ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ |
ਮੋਬਾਈਲ
ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ |
ਮੰਗਲ-ਗ੍ਰਹਿ
ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ |
ਫੌਜ
ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਸਮਾਰਟ
(ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ
ਹਰਦੀਪ ਮਾਨ, ਜਮਸ਼ੇਰ, ਅਸਟਰੀਆ |
ਮੈਡੀਕਲ
ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ |
ਪੋਲੀਓ
ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ |
ਨਾਸਾ
ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ |
ਇਕ
ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ |
ਪ੍ਰਕਾਸ਼
ਤੋਂ ਵੀ ਤੇਜ਼ ਰਫਤਾਰ:
ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ
ਹੈ ? |
ਚੀਨ
ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ |
ਭਵਿੱਖ
ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ |
ਸ੍ਰਿਸ਼ਟੀ
ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! |
ਪਿਆਰ
ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ! |
ਅੰਤਰਿਕਸ਼
ਵਿਚ ਮਿਲੇ ਆਕਸੀਜਨ ਦੇ ਕਣ |
ਮੰਗਲ
ਗ੍ਰਹਿ ਉਪਰ ਵਹਿੰਦਾ ਪਾਣੀ |
ਨਾਸਾ
ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ |
ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ! |
|
|
|
|
|
|
|
|
|