ਵਿਗਿਆਨ ਪ੍ਰਸਾਰ

ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ

 

ਸਾਡਾ ਸਭਿਆਚਾਰ ਸਾਡੀ ਸ਼ਨਾਖਤ ਸਾਡਾ ਮਾਣ ਹੈ। ਮਾਂ ਬੋਲੀ ਸਭਿਆਚਾਰ ਦੀ ਜੜ੍ਹ ਹੁੰਦੀ ਹੈ। ਕਿਸੇ ਹੋਰ ਬੋਲੀ ਰਾਹੀਂ ਮਨੁੱਖ ਆਪਣੀ ਵਿਕਾਸ ਕਰ ਚੁੱਕੀ ਸ਼ਖ਼ਸੀਅਤ ਦਾ ਸੁਚੇਤ ਹਿੱਸਾ ਕਿਸੇ ਹੱਦ ਤਕ ਪ੍ਰਗਟ ਕਰ ਸਕਦਾ ਹੈ ਪਰ ਮਨੁੱਖ ਦੇ ਅਚੇਤ ਮਨ ਤਕ ਪਹੁੰਚਣ ਦਾ ਹੱਕ ਤੇ ਮਾਣ ਸਿਰਫ਼ ਮਾਂ ਬੋਲੀ ਨੂੰ ਹੀ ਹੋ ਸਕਦਾ ਹੈ। ਮਾਨਵ ਵਿਗਿਆਨੀ ਡੈਮੰਡ ਮੋਰਿਸ ਦਾ ਮਤ ਹੈ “ਜਦ ਕਿਸੇ ਬੋਲੀ ਦਾ ਅੰਤ ਹੋ ਜਾਵੇ ਤਾਂ ਉਹਦੇ ਨਾਲ ਹੀ ਕਿਸੇ ਤਰਜ਼ੇ ਜ਼ਿੰਦਗੀ ਦਾ ਖਾਤਮਾ ਹੋ ਜਾਂਦਾ ਹੈ।” ਹਰ ਇਨਸਾਨ ਦੀ ਸਿਰਫ਼ ਇੱਕ ਮਾਂ ਬੋਲੀ ਹੁੰਦੀ ਹੈ ਉਝ ਜ਼ਿੰਦਗੀ ਦੇ ਪੜਾਅ ਪਾਰ ਕਰਦਿਆਂ ਮਨੁੱਖ ਬੇਸ਼ਕ ਦਿਲਚਸਪੀ ਜਾਂ ਭੂਗੋਲਿਕ ਜ਼ਰੂਰਤ / ਸਹੂਲਤ ਖ਼ਾਤਰ ਉਹ ਸਥਾਈ ਭਾਸ਼ਾ ਸਿੱਖ ਕੇ ਮੁਹਾਰਿਤ ਹਾਸਿਲ ਕਰ ਲਏ ਲੇਕਿਨ ਇਹਨਾਂ ’ਚੋ ਹੋਰ ਕੋਈ ਭਾਸ਼ਾ ਮਾਂ ਬੋਲੀ ਦਾ ਦਰਜਾ ਹਾਸਿਲ ਨਹੀਂ ਕਰ ਸਕਦੀ। ਇੰਨ -ਬਿੰਨ ਇੰਝ ਹੀ ਜਿਵੇਂ ਮੂੰਹ ਬੋਲੀ ਮਾਂ ਰਿਸ਼ਤਿਆਂ ’ਚੋ ਮੋਹ ਪਰੁੱਚੀ ਚਾਚੀ, ਮਾਸੀ ਵੀ ਮਾਂ ਅਖਵਾ ਸਕਦੀਆਂ ਹਨ। ਮਮਤਾ ਦਾ ਅਹਿਸਾਸ ਹੁੰਦਾ ਵੀ ਹੈ ਲੇਕਿਨ ਇਸ ਦੇ ਬਾਵਜ਼ੂਦ ਜਨਮਦਾਤੀ ਮਾਂ ਵਾਂਗ, ਇਹਨਾਂ ’ਚੋ ਕਿਸੇ ਨੂੰ ਵੀ ਮਾਂ ਕਹਿਣ ਦੇ ਬਾਵਜ਼ੂਦ ਇਸ ਨਾਲ ਉਪਸਰਗ ਲਗਾਏ ਬਿਨਾ ਮੰਤਵ ਸਿੱਧ ਨਹੀਂ ਹੁੰਦਾ। ਇਸੇ ਤਰ੍ਹਾਂ ਮਾਂ ਬੋਲੀ ਵੀ ਉਹੀ ਹੁੰਦੀ ਹੈ ਜਿਹੜੀ ਮਾਂ ਦੀ ਗੋਦ ਵਿਚ ਬਹਿ ਕੇ ਪਹਿਲੇ ਸਵਰ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ।

ਆਪਣੇ ਕਲਚਰ ਅਤੇ ਵਿਰਸੇ ਰਹਿਤ ਮਨੁੱਖ ਖੋਖਲੀਆਂ ਜੜ੍ਹਾਂ ਵਾਲੇ ਰੁੱਖ ਵਾਂਗ ਹੁੰਦਾ ਹੈ, ਜੋ ਹਵਾ ਦੇ ਝੋਕੇ ਨਾਲ ਢਹਿ ਢੇਰੀ ਹੋ ਜਾਂਦਾ ਹੈ। ਮਾਤ ਭਾਸ਼ਾ ਨੂੰ ਮਹੱਤਵਪੂਰਣ ਗੁਣ ਵਜੋਂ ਸਵੀਕਾਰਨਾ ਜ਼ਰੂਰੀ ਹੈ। ਵਿਗਿਆਨਕ ਸੋਚ ਮਾਤ ਭਾਸ਼ਾ ਤੋਂ ਬਗੈਰ ਸੰਭਵ ਨਹੀਂ ਹੈ। ਖੋਜ ਵਿਗਿਆਨੀਆਂ ਦੁਆਰਾ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਮਾਤ ਭਾਸ਼ਾ ਸਿੱਖਿਆ ਬੱਚਾ ਬਾਕੀ ਵਿਸ਼ਿਆ ਵਿਚ ਵੀ ਤੇਜੀ ਨਾਲ ਤਰੱਕੀ ਕਰਦਾ ਹੈ। ਖੇਤੀ ਵਿੱਦਿਆ ਨੂੰ ਅੰਗਰੇਜ਼ੀ ਵਿਚ ਪੜਾਉਂਣ ਬਾਰੇ ਹੈਰਾਨੀ ਪ੍ਰਗਟ ਕਰਦਿਆਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਸੰਜੀਵਾ ਰੈਡੀ ਦਾ ਵਿਚਾਰ ਸੀ ਕਿ “ਜਦੋਂ ਖੇਤੀ ਵਿਗਿਆਨਾਂ ਦੇ ਸਾਰੇ ਖੇਤਰਾਂ ਵਿਚ ਹੋਈਆਂ ਨਵੀਨਤਮ ਖੋਜਾਂ ਅਤੇ ਤਕਨੀਕੀ ਕਾਢਾਂ ਨੇ ਅਖੀਰ ਵਿਚ ਉਹਨਾਂ ਕਿਸਾਨਾਂ ਦੇ ਖੇਤਾਂ ਵਿਚ ਹੀ ਸਾਰਥਿਕ ਤੌਰ ਤੇ ਵਧਣਾ ਫੁਲਣਾ ਹੈ ਜਿਹਨਾਂ ਦੀ ਵਿਸ਼ਾਲ ਬਹੁਗਿਣਤੀ ਆਪਣੀ ਮਾਤ ਭਾਸ਼ਾ (ਪੰਜਾਬੀ) ਤੋਂ ਇਲਾਵਾ ਹੋਰ ਕਿਸੇ ਭਾਸ਼ਾ ਦਾ ਗਿਆਨ ਨਹੀਂ ਰੱਖਦੀ ਤਾਂ ਇਹਨਾਂ ਵਿਸ਼ਿਆਂ ਨੂੰ ਅੰਗਰੇਜ਼ੀ ਵਿਚ ਪੜ੍ਹਾਏ ਜਾਣ ਦੀ ਕੋਈ ਤੁੱਕ ਨਹੀਂ ਬਣਦੀ ਇਹ ਇੱਕ ਹਠ ਧਰਮ ਜ਼ਰੂਰ ਕਿਹਾ ਜਾ ਸਕਦਾ ਹੈ ਜਿਸ ਦਾ ਨਤੀਜਾ ਕੋਈ ਸਾਰਥਿਕਤਾ ਨਹੀਂ ਰੱਖਦਾ।”

ਕਿਸੇ ਦੇਸ਼ ਜਾਂ ਕੌਮ ਦੇ ਪੁਨਰ ਨਿਰਮਾਣ ਦੇ ਕਾਰਜ ਵਿਚ ਮਾਤ ਭਾਸ਼ਾ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ ਇਸ ਦੇ ਮਾਧਿਅਮ ਦੁਆਰਾ ਵਿਦਿਆਰਥੀ ਗਿਆਨ ਵਿਗਿਆਨ ਦੇ ਅਨੇਕਾਂ ਵਿਸ਼ਿਆਂ ਦਾ ਅਧਿਐਨ ਕਰਦਾ ਹੈ। ਭਾਸ਼ਾ ਹੀ ਸਾਡੇ ਚਿੰਤਨ ਦਾ ਆਧਾਰ ਸੋਮਾ ਹੈ। ਕਿਸੇ ਵੀ ਲੋਕਤੰਤਰ ਦੀ ਸਫ਼ਲਤਾ ਉਸ ਦੇ ਨਾਗਰਿਕਾ ਦੇ ਚਿੰਤਨ ਉੱਤੇ ਨਿਰਭਰ ਕਰਦੀ ਹੈ ਅਤੇ ਚਿੰਤਨ ਵਿਚ ਮਾਤ ਭਾਸ਼ਾ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਸਿੱਖਿਆ ਨਾਮਾਤਰ ਹੀ ਸੀ। ਸਕੂਲੀ ਪਾਠਕ੍ਰਮ ਵਿਚ ਇਸ ਦਾ ਕੋਈ ਵਿਸ਼ੇਸ਼ ਸਥਾਨ ਨਹੀਂ ਸੀ ਹੁੰਦਾ। ਇਸ ਤੋਂ ਬਿਨਾ ਵੀ ਕੰਮ ਸਾਰ ਲਿਆ ਜਾਂਦਾ ਸੀ। ਉਸ ਸਮੇਂ ਬਹੁਤਾ ਜੋਰ ਉਰਦੂ ਅਤੇ ਅੰਗਰੇਜ਼ੀ ਦੀ ਪੜ੍ਹਾਈ ਉਪਰ ਦਿੱਤਾ ਜਾਂਦਾ ਸੀ। ਇਹਨਾਂ ਭਾਸ਼ਾਵਾਂ ਨੂੰ ਰਾਜ ਪ੍ਰਬੰਧ ਦੇ ਕੰਮਾਂ ਲਈ ਵਰਤਿਆ ਜਾਂਦਾ ਸੀ। ਅਜਿਹੀ ਹਾਲਤ ਵਿਚ ਪੰਜਾਬੀ ਦਾ ਪਾਠਕ੍ਰਮ ਤਿਆਰ ਕਰਨਾ ਅਸੰਭਵ ਜਿਹੀ ਗੱਲ ਸੀ। ਅਜ਼ਾਦੀ ਤੋਂ ਪਿੱਛੋਂ ਵੀ ਕਾਫੀ ਦੇਰ ਤਕ ਇਹ ਪ੍ਰੋਗਰਾਮ ਚੱਲਦਾ ਰਿਹਾ। ਸਕੂਲਾਂ ਲਈ ਪੰਜਾਬੀ ਦੀ ਪਾਠਕ੍ਰਮ ਬਣਾਉਂਣ ਸਮੇਂ ਕਿਸੇ ਸਿਧਾਂਤ ਦਾ ਅਨੁਕਰਣ ਨਹੀਂ ਸੀ ਕੀਤਾ ਜਾਂਦਾ। ਇਧਰੇ ਉਧਰੋ ਫੜ ਫੜਾ ਕੇ ਕੰਮ ਸਾਰਿਆ ਜਾਂਦਾ ਸੀ। 1966 ਵਿਚ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਸਵੀਕਾਰਿਆ ਗਿਆ ਅਤੇ ਇਸ ਨੂੰ ਰਾਜ ਪ੍ਰਬੰਧ ਦੇ ਕੰਮਾਂ ਵਿਚ ਕੁਝ ਸ਼ਮੂਲੀਅਤ ਮਿਲੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੋਈ ਜੋ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ। ਮਾਤ ਭਾਸ਼ਾ ਦੇ ਸ਼ਬਦਾਂ ਵਿਚ ਮਨੁੱਖੀ ਜਾਤੀ ਤੇ ਸਭਿਆਚਾਰ ਦਾ ਇਤਿਹਾਸ ਛੁਪਿਆ ਹੁੰਦਾ ਹੈ। ਇਸ ਦੇ ਗਿਆਨ ਤੋਂ ਬਿਨਾ ਬੱਚੇ ਦਾ ਸਰਬਪੱਖੀ ਵਿਕਾਸ ਅਸੰਭਵ ਹੈ। ਬੱਚਿਆਂ ਦਾ ਬੌਧਿਕ, ਨੈਤਿਕ ਤੇ ਸਾਂਸਕ੍ਰਿਤਿਕ ਵਿਕਾਸ ਉਹਨਾਂ ਦੀ ਭਾਸ਼ਾ ਸਮਰੱਥਾ ਉਪਰ ਹੀ ਨਿਰਭਰ ਕਰਦੀ ਹੈ। ਬੱਚੇ ਦੇ ਭਾਵਾਂ ਅਤੇ ਸਥਾਈ ਭਾਵਾਂ ਆਦਿ ਦਾ ਮਾਤ ਭਾਸ਼ਾ ਨਾਲ ਗੂੜਾ ਸੰਬੰਧ ਹੁੰਦਾ ਹੈ। ਬਾਲਮਨੋਵਿਕਾਸ ਦਾ ਮੁੱਖ ਸਾਧਨ ਮੁੱਖ ਭਾਸ਼ਾ ਦੀ ਸਿੱਖਿਆ ਹੈ। ਵਿਦਿਆਰਥੀਆਂ ਦੇ ਦਿਮਾਗ ,ਗਿਆਨ, ਵਿਚਾਰ ਪ੍ਰਵਾਹ, ਨਿਰਮਾਣ ਕੁਸ਼ਲਤਾ ਤੇ ਮੌਲਿਕਤਾ ਦਾ ਵਿਕਾਸ ਇਸੇ ਉਪਰ ਹੀ ਨਿਰਪਰ ਕਰਦਾ ਹੈ। ਜਿਸ ਭਾਸ਼ਾ ਵਿਚ ਬੱਚਾ ਸੋਚਦਾ, ਬੋਲਦਾ ਤੇ ਸੁਪਨੇ ਦੇਖਦਾ ਹੈ ਉਹੀ ਭਾਸ਼ਾ ਸਕੂਲ ਵਿਚ ਪੜਨਾ, ਸਿਖਣਾ ਮਾਨਵ ਵਿਕਾਸ ਲਈ ਅਤਿ ਜ਼ਰੂਰੀ ਹੈ। ਉਹ ਆਪਣੇ ਮਨ ਦੇ ਵਿਚਾਰਾਂ ਤੇ ਭਾਵਾਂ ਨੂੰ ਲਿਖ ਕੇ ਜਾਂ ਬੋਲ ਕੇ ਪ੍ਰਗਟਾਉਂਦਾ ਹੈ। ਕਦੇ-ਕਦੇ ਅਜਿਹੇ ਵਿਚਾਰ ਵੀ ਉਸ ਦੇ ਮਨ ਵਿਚ ਉਠਦੇ ਹਨ ਜੋ ਸਿਰਫ਼ ਮਾਤ ਭਾਸ਼ਾ ਵਿਚ ਹੀ ਪ੍ਰਗਟ ਹੋ ਸਕਦੇ ਹਨ। ਮਾਤ ਭਾਸ਼ਾ ਦੀ ਸਿੱਖਿਆ ਬੱਚੇ ਵਿਚ ਚੰਗੇ ਨਾਗਰਿਕ ਹੋਣ ਦੇ ਗੁਣ ਪੈਦਾ ਕਰਦੀ ਹੈ। ਸ਼ੁੱਧ ਵਿਚਾਰ ,ਵਿਚਾਰਾਂ ਦਾ ਸ਼ੁੱਧ ਤੇ ਸਪੱਸ਼ਟ ਪ੍ਰਗਟਾਅ, ਵਿਚਾਰਾਂ ਦੀ ਸੱਚਾਈ, ਕਾਰਜ ਕੁਸ਼ਲਤਾ, ਕਿਰਿਆਸ਼ੀਲਤਾ ਆਦਿ ਉਦੋਂ ਤਕ ਨਹੀਂ ਆ ਸਕਦੇ ਜਦੋਂ ਤਕ ਦਿਮਾਗ ਦਾ ਸੰਪੂਰਨ ਵਿਕਾਸ ਨਾ ਹੋਵੇ ਅਤੇ ਇਸ ਦਾ ਵਿਕਾਸ ਮਾਤ ਭਾਸ਼ਾ ਦੁਆਰਾ ਹੀ ਸੰਭਵ ਹੈ। ਮਾਤ ਭਾਸ਼ਾ ਦੇ ਗਿਆਨ ਅਤੇ ਉਸ ਦੇ ਮਾਧਿਅਮ ਨਾਲ ਪ੍ਰਾਪਤ ਕੀਤੇ ਗਏ ਗਿਆਨ ਨਾਲ ਬੱਚੇ ਦੀਆਂ ਅੰਤਰ ਪ੍ਰਵਿਰਤੀਆਂ ਜਾਗ ਉੱਠਦੀਆਂ ਹਨ। ਇਸ ਨਾਲ ਉਸ ਦੇ ਅਨੁਭਵਾਂ ਵਿਚ ਵਾਧਾ ਅਤੇ ਚਰਿਤਰ ਵਿਕਾਸ ਵਿਚ ਸਹਾਇਤਾ ਮਿਲਦੀ ਹੈ। ਮਾਤ ਭਾਸ਼ਾ ਹੀ ਸਭ ਵਿਸ਼ਿਆਂ ਅਤੇ ਗਿਆਨ ਵਿਗਿਆਨਾਂ ਦਾ ਆਧਾਰ ਹੈ। ਇਹ ਸਿਰਫ਼ ਇੱਕ ਵਿਸ਼ਾ ਹੀ ਨਹੀਂ ਸਗੋਂ ਬਾਕੀ ਵਿਸ਼ਿਆਂ ਨੂੰ ਸਮਝਣ ਦਾ ਇੱਕ ਵਸੀਲਾ ਹੈ। ਉਹ ਵਿਅਕਤੀ ਜੋ ਸਪੱਸ਼ਟ ਰੂਪ ਵਿਚ ਨਾ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ ਤੇ ਨਾ ਆਪਣੀਆਂ ਭਾਵਨਾਵਾਂ ਜਾਹਿਰ ਕਰ ਸਕਦਾ ਹੈ ਉਹ ਕਿਸੇ ਵੀ ਵਿਸ਼ੇ ਵਿਚ ਚੰਗਾ ਗਿਆਨ ਹਾਸਿਲ ਨਹੀਂ ਕਰ ਸਕਦਾ।

ਇਸ ਲਈ ਮਾਤ ਭਾਸ਼ਾ ਦਾ ਆਪਣਾ ਇੱਕ ਮਹੱਤਵਪੂਰਣ ਸਥਾਨ ਹੈ। ਇਸ ਪ੍ਰਕਾਰ ਮਾਤ ਭਾਸ਼ਾ ਨੂੰ ਉਚਿਤ ਸਥਾਨ ਦਿੱਤੇ ਬਿਨਾ ਸਿੱਖਿਆ ਦੇ ਉਦੇਸ਼ਾਂ ਦੀ ਪੂਰਤੀ ਹੋਣਾ ਅਸੰਭਵ ਹੈ। ਜੇਕਰ ਹੋਰਨਾ ਸੂਬਿਆਂ ਅਤੇ ਇਲਾਕਿਆਂ ਦੇ ਲੋਕ ਆਪਣੀ ਆਪਣੀ ਬੋਲੀ ਨੂੰ ਮਾਣ ਦੇ ਸਕਦੇ ਹਨ ਤਾਂ ਸਾਨੂੰ ਵੀ ਆਪਣੀ ਬੋਲੀ ਨੂੰ ਪੂਰਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਪੰਜਾਬੀ ਵਿਚ ਅਨੇਕਾਂ ਅਜਿਹੇ ਪੰਜਾਬੀ ਲੇਖਕ ਹਨ ਜਿਹਨਾਂ ਦੀ ਸਾਹਿਤਕ ਦੇਣ ਕਾਬਿਲੇ ਤਾਰੀਫ਼ ਹੈ। ਇਹਨਾਂ ਲੇਖਕਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਅਮੀਰ ਵਿਰਸਾ ਪ੍ਰਦਾਨ ਕੀਤਾ ਹੈ। ਗੋਰਕੀ ਦੇ ਵਿਚਾਰ ਸਾਡਾ ਸਾਹਿਤ ਸਾਡਾ ਗੌਰਵ ਤੇ ਅਮਲ ਕਰਦਿਆਂ ਸਾਨੂੰ ਪੰਜਾਬੀ ਦੀ ਅਜੋਕੀ ਸਥਿਤੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਜਾਬੀ ਸਭਿਆਚਾਰ ਦਾ ਪਿਛੋਕੜ, ਮਹਾਨਤਾ ਅਤੇ ਉੱਚ ਪਾਏਦਾਰੀ ਨੂੰ ਸਮਝਣਾ ਅਤੇ ਸਮਝਾਉਂਣਾ ਬਹੁਤ ਜ਼ਰੂਰੀ ਹੈ। ਇਸ ਨੂੰ ਘਰ-ਬਾਹਰ ਤੇ ਰਾਜ-ਦਰਬਾਰ ਪੂਰਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਇਹ ਉਪਰਾਲਾ ਸਾਰੇ ਪੰਜਾਬੀਆਂ ਦੇ ਆਪਸੀ ਸਹਿਯੋਗ, ਸਹਿਹੋਂਦ ਅਤੇ ਉੱਦਮ ਨਾਲ ਹੀ ਸੰਭਵ ਹੈ।

ਡਾ. ਸੁਖਵਿੰਦਰ ਕੌਰ
ਪੰਜਾਬੀ ਵਿਭਾਗ
ਹੰਸ ਰਾਜ ਮਹਿਲਾ ਮਹਾਂਵਿਦਿਆਲਿਆ,
ਜਲੰਧਰ

10/06/2014

  ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com