ਵਿਗਿਆਨ ਪ੍ਰਸਾਰ

ਹਰਸ਼ ਮਾਸੀ ਤੇ ਕਾਗਜ਼ ਦੀ ਰੇਸ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ   (24/06/2019)

harsh
 

ਹਰਸ਼ ਮਾਸੀ ਸ਼ਾਮ ਨੂੰ ਬੱਚਿਆਂ ਨਾਲ ਸੈਰ ਕਰਨ ਨਿਕਲੀ ਤਾਂ ਹਿੱਤੀ ਕਹਿਣ ਲੱਗਿਆ, ‘‘ਮਾਸੀ ਜੀ ਏਥੇ ਲੋਕ ਕਿੰਨਾ ਉੱਚੀ ਬੋਲਦੇ ਪਏ ਨੇ। ਓਹ ਵੇਖੋ ਕਿੰਨੇ ਸਾਰੇ ਕੁੱਤੇ ਘੁੰਮੀ ਜਾਂਦੇ ਨੇ। ਰਤਾ ਸਫ਼ਾਈ ਨਹੀਂ ਕੀਤੀ ਹੋਈ। ਕਿਸੇ ਨੂੰ ਚੱਜ ਨਾਲ ਕਸਰਤ ਕਰਨੀ ਨਈਂ ਆਉਂਦੀ! ਓਹ ਵੇਖੋ ਉਹ ਬੱਚਾ ਕਿੰਨੀ ਹੌਲੀ ਚੱਲ ਰਿਹੈ। ਐਹ ਮਾਈ ਕਿੰਨੀ ਝੁਕ ਕੇ ਚਲ ਰਈ ਐ।’’

‘‘ਮੈਨੂੰ ਵੀ ਬਹੁਤ ਗਰਮੀ ਲੱਗ ਰਈ ਐ,’’ ਜੀਵ ਬੋਲ ਪਿਆ।
‘‘ਅੱਜ ਤਾਂ ਰਬ ਨੇ ਰਤਾ ਵੀ ਹਵਾ ਨਈਂ ਚਲਾਈ। ਸੈਰ ਦਾ ਮਜ਼ਾ ਈ ਖ਼ਤਮ ਹੋ ਗਿਐ,’’ ਹੈਰੀ ਵੀ ਬੋਲ ਪਿਆ।
‘‘ਐ ਵੇਖੋ ਕਿੰਨੇ ਵੱਟੇ ਨੇ। ਮੇਰੇ ਪੈਰ ’ਤੇ ਵੱਜਿਐ,’’ ਨਾਨੂ ਕਹਿਣ ਲੱਗਿਆ।
‘‘ਮਾਸੀ ਜੀ, ਤੁਸੀਂ ਗੁਰਪਾਲ ਮਾਸੜ ਜੀ ਨੂੰ ਫ਼ੋਨ ਕਰ ਕੇ ਬੁਲਾਓ। ਆਪਾਂ ਘਰ ਚੱਲ ਕੇ ਏ.ਸੀ. ਥੱਲੇ ਬਹਿੰਦੇ ਆਂ। ਇੱਥੇ ਤਾਂ ਮਿੱਟੀ ਵੀ ਬਹੁਤ ਐ। ਪੈਰ ਗੰਦੇ ਹੋ ਰਏ ਨੇ,’’ ਸੁੱਖੀ ਵੀ ਬੋਲ ਪਈ।

ਹਰਸ਼ ਮਾਸੀ ਚੁੱਪ ਚਾਪ ਉਨ੍ਹਾਂ ਦੀਆਂ ਗ਼ੱਲਾਂ ਸੁਣ ਰਹੀ ਸੀ। ਉਹ ਕਹਿਣ ਲੱਗੀ, ‘‘ਹੈਰੀ, ਕਾਰ ’ਚੋਂ ਪਾਸੇ ਵੱਲ ਪਏ ਕਾਗਜ਼ ਦੇ ਨੈਪਕਿਨ ਚੁੱਕ ਲਿਆ।’’

‘‘ਪਸੀਨਾ ਪੂੰਝਣ ਲਈ,’’ ਨਾਨੂ ਨੇ ਪੁੱਛਿਆ?
‘‘ਲਿਆਉਣ ਤਾਂ ਦਿਓ। ਦੱਸਦੀ ਆਂ ਕੀ ਕਰਨੈ,’’ ਹਰਸ਼ ਮਾਸੀ ਨੇ ਕਿਹਾ।

ਜਦੋਂ ਹੈਰੀ ਕਾਗਜ਼ ਲੈ ਕੇ ਮੁੜਿਆ ਤਾਂ ਹਰਸ਼ ਮਾਸੀ ਕਹਿਣ ਲੱਗੀ, ‘‘ਐਹ ਸਾਰੇ ਕਾਗਜ਼ ਤਿਕੋਨੇ ਕਰ ਲਵੋ ਤੇ ਆਪੋ ਆਪਣੇ ਸਿਰ ਉੱਤੇ ਰੱਖੋ। ਹੁਣ ਇਸ ਲਾਈਨ ਤੋਂ ਸ਼ੁਰੂ ਹੋ ਜਾਓ ਤੇ ਗਰਾਊਂਡ ਦੇ ਪਰਲੇ ਕੋਨੇ ਤਕ ਹੌਲੀ-ਹੌਲੀ ਧਿਆਨ ਨਾਲ ਤੁਰ ਕੇ ਜਾਓ। ਧਿਆਨ ਰਏ ਕਿ ਕਿਸੇ ਦੇ ਸਿਰ ਉੱਤੋਂ ਕਾਗਜ਼ ਡਿਗਣਾ ਨਈਂ ਚਾਹੀਦਾ। ਜਿਹੜਾ ਦੋ ਚੱਕਰ ਬਿਨਾਂ ਕਾਗਜ਼ ਡੇਗੇ ਪੂਰੇ ਕਰ ਗਿਆ, ਉਸਨੂੰ ਇਨਾਮ ਮਿਲੇਗਾ। ਧਿਆਨ ਰਏ, ਕਾਗਜ਼ ਨੂੰ ਹੱਥ ਨਾਲ ਕਿਸੇ ਨੇ ਰਸਤੇ ’ਚ ਠੀਕ ਨਈਂ ਕਰਨਾ! ਸਿਰ ਸਿੱਧਾ ਰੱਖਿਓ।’’

ਸਾਰੇ ਜਣਿਆਂ ਨੇ ਕਾਗਜ਼ ਤਿਕੋਨੇ ਕਰ ਕੇ ਸਿਰ ਉੱਤੇ ਟਿਕਾ ਲਏ। ਹੈਰੀ ਬੋਲਿਆ, ‘‘ਜੇ ਮੈਂ ਜਿੱਤ ਗਿਆ ਤਾਂ ਮਾਸੀ ਜੀ ਤੁਸੀਂ ਮੈਨੂੰ ਤਿੰਨ ਦਿਨ ਤੱਕ ਪੜ੍ਹਨ ਲਈ ਨਈਂ ਕਹੋਗੇ!’’
ਸੁੱਖੀ ਹੱਸ ਕੇ ਕਹਿਣ ਲੱਗੀ, ‘‘ਫ਼ਿਕਰ ਨਾ ਕਰ। ਤੂੰ ਨਈਂ ਜਿੱਤਣ ਲੱਗਾ। ਤੈਨੂੰ ਤਾਂ ਪੜ੍ਹਨਾ ਈ ਪੈਣੈ।’’

‘‘ਪਹਿਲਾਂ ਇਨਾਮ ਦੱਸੋ ਕੀ ਮਿਲੇਗਾ,’’ ਨਾਨੂ ਪੁੱਛਣ ਲੱਗਿਆ, ‘‘ਮੈਂ ਨਿੱਕਾ ਜਿਹਾ ਕੁੱਤਾ ਪਾਲਣੈ।’’
‘‘ਚਲੋ ਪਹਿਲਾਂ ਤੁਰੋ ਤਾਂ ਸਈ। ਇਨਾਮ ਵਧੀਆ ਮਿਲੇਗਾ,’’ ਹਰਸ਼ ਮਾਸੀ ਨੇ ਖਹਿੜਾ ਛੁਡਾਉਂਦਿਆਂ ਕਿਹਾ।

ਸਾਰੇ ਤੁਰ ਪਏ। ਜੀਵ ਪੁੱਛਣ ਲੱਗਿਆ,‘‘ਵੇਖੀਂ ਹਿੱਤੀ ਵੀਰ, ਕਿਤੇ ਮੇਰਾ ਕਾਗਜ਼ ਟੇਢਾ ਤਾਂ ਨਈਂ ਹੋ ਗਿਆ!’’ ਹਿੱਤੀ ਬੋਲਿਆ, ‘‘ਹਾਂ ਹੋ ਚੱਲਿਐ। ਵੇਖੀਂ ਡਿੱਗ ਨਾ ਜਾਏ।’’ ਜੀਵ ਗਰਦਨ ਰਤਾ ਕੁ ਟੇਢਾ ਕਰ ਕੇ ਤੁਰਨ ਲੱਗ ਪਿਆ। ਏਨੇ ਨੂੰ ਸੁੱਖੀ ਬੋਲੀ, ‘‘ਓ ਜੀਵ ਵੀਰ ਤੇਰਾ ਕਾਗਜ਼ ਤਾਂ ਡਿੱਗਣ ਵਾਲੈ। ਹੌਲੀ ਚੱਲ।’’
ਨਾਨੂ ਕਹਿਣ ਲੱਗਿਆ, ‘‘ਮੇਰੇ ਸਿਰ ’ਤੇ ਕਾਗਜ਼ ਹੇਠਾਂ ਖੁਰਕ ਹੋ ਰਈ ਐ। ਮੈਂ ਹੱਥ ਨਈਂ ਲਾਉਣਾ ਪਰ ਕੋਈ ਹੋਰ ਜਣਾ ਮੈਨੂੰ ਓਥੇ ਖ਼ੁਰਕ ਕਰ ਦੇਵੇ।’’
ਹਿੱਤੀ ਬੋਲਿਆ, ‘‘ਬੜਾ ਸੌਖਾ ਜਿਹਾ ਲੱਗਦਾ ਸੀ ਪਰ ਹੁਣ ਤੁਰਦਿਆਂ ਪਤਾ ਲੱਗਿਆ ਕਿੰਨਾ ਔਖਾ ਕੰਮ ਐ। ਬਿਲਕੁਲ ਸਿਰ ਹਿਲਾਏ ਬਿਨਾ ਤੁਰਨਾ ਕਿੰਨਾ ਔਖੈ। ਮਾਸੀ ਜੀ ਨੇ ਫਸਾ ’ਤਾ।’’

‘‘ਵੀਰੇ, ਇਨਾਮ ਕੀ ਮਿਲੂਗਾ,’’ ਸੁੱਖੀ ਨੇ ਪੁੱਛਿਆ? ‘‘ਕੀ ਪਤਾ, ਇਹ ਤਾਂ ਮਾਸੀ ਜੀ ਨੂੰ ਪਤੈ। ਪਰ ਮੈਂ ਅੱਜ ਹਰ ਹਾਲ ਰੇਸ ਪੂਰੀ ਕਰ ਕੇ ਜਿੱਤ ਕੇ ਵਿਖਾਣੈ। ਮੈਂ ਤਾਂ ਕਿਤਾਬਾਂ ਤੋਂ ਤਿੰਨ ਦਿਨ ਦੀ ਛੁੱਟੀ ਲੈਣੀ ਐ,’’ ਹੈਰੀ ਬੋਲ ਪਿਆ।

ਜਦ ਅੱਧੇ ਘੰਟੇ ਬਾਅਦ ਸਾਰੇ ਵਾਪਸ ਪਹੁੰਚੇ ਤਾਂ ਹਰ ਕਿਸੇ ਨੇ ਰਸਤੇ ’ਚ ਇਕ ਅੱਧ ਵਾਰ ਸਿਰ ਉੱਤੇ ਰੱਖਿਆ ਕਾਗਜ਼ ਠੀਕ ਕੀਤਾ ਸੀ। ਹਰਸ਼ ਮਾਸੀ ਨੇ ਨਾਨੂ ਨੂੰ ਪੁੱਛਿਆ, ‘‘ਬੱਚਿਆ, ਰਸਤੇ ’ਚ ਕਿੰਨੇ ਵੱਟੇ ਸੀ? ਨਾਨੂ ਨੇ ਜਵਾਬ ਦਿੱਤਾ,’’ ਪਤਾ ਨਈਂ। ਮੇਰਾ ਤਾਂ ਸਾਰਾ ਧਿਆਨ ਸਿਰ ’ਤੇ ਰੱਖੇ ਕਾਗਜ਼ ਵੱਲ ਸੀ। ਪਤਾ ਈ ਨਈਂ ਲੱਗਿਆ।’’
‘‘ਜੀਵ ਬੱਚਿਆ, ਗਰਮੀ ਕਿੰਨੀ ਲੱਗੀ? ਪਸੀਨਾ ਪੂੰਝਣਾ ਪਿਆ,’’ ਹਰਸ਼ ਮਾਸੀ ਨੇ ਪੁੱਛਿਆ?

ਜੀਵ ਨੇ ਜਵਾਬ ਦਿੱਤਾ, ‘‘ਮਾਸੀ ਜੀ ਧਿਆਨ ਈ ਨਈਂ ਰਿਆ। ਮੈਂ ਤਾਂ ਮਸਾਂ ਸਿਰ ਟੇਢਾ ਕਰ ਕੇ ਕਾਗਜ਼ ਸਿੱਧਾ ਰੱਖਣ ਵਿਚ ਲੱਗਿਆ ਰਿਆ।’’

‘‘ਹਿੱਤੀ ਬੱਚੇ ਕਿੰਨੇ ਕੁ ਲੋਕ ਉੱਚੀ ਬੋਲ ਰਏ ਸੀ,’’ ਹਰਸ਼ ਮਾਸੀ ਨੇ ਫੇਰ ਪੁੱਛਿਆ?
ਹਿੱਤੀ ਕਹਿਣ ਲੱਗਿਆ,‘‘ਸੱਚੀਂ ਮਾਸੀ ਜੀ ਕਿਸੇ ਦਾ ਪਤਾ ਈ ਨਈਂ ਲੱਗਿਆ। ਮੈਂ ਤਾਂ ਪੂਰਾ ਧਿਆਨ ਸਿਰ ਉੱਪਰਲੇ ਕਾਗਜ਼ ’ਤੇ ਟਿਕਾਇਆ ਹੋਇਆ ਸੀ।’’
ਜਿਉਂ ਹੀ ਸੁੱਖੀ ਵਲ ਹਰਸ਼ ਮਾਸੀ ਨੇ ਮੂੰਹ ਘੁਮਾਇਆ, ਸੁੱਖੀ ਬੋਲ ਪਈ, ‘‘ਮੈਨੂੰ ਵੀ ਮਾਸੀ ਜੀ ਮਿੱਟੀ ਬਾਰੇ ਉੱਕਾ ਖ਼ਿਆਲ ਨਈਂ ਰਿਆ।’’

ਹਰਸ਼ ਮਾਸੀ ਸਮਝਾਉਣ ਲੱਗੀ, ‘‘ਬੱਚਿਓ, ਜਦੋਂ ਦਿਮਾਗ਼ ਨੂੰ ਕਿਸੇ ਕੰਮ ਨਾ ਲਾਈਏ ਤਾਂ ਉਹ ਵਿਹਲਾ ਬੈਠਾ ਦੂਜਿਆਂ ’ਚ ਨੁਕਸ ਕੱਢਣ ਨੂੰ ਲੱਗ ਜਾਂਦੈ। ਜਦੋਂ ਤੁਸੀਂ ਸਾਰੇ ਜਣੇ ਕਿਸੇ ਆਹਰੇ ਲੱਗ ਗਏ ਤਾਂ ਤੁਹਾਨੂੰ ਉਹੀ ਚੀਜ਼ਾਂ ਦਿਸਣੀਆਂ ਬੰਦ ਹੋ ਗਈਆਂ ਜਿਨ੍ਹਾਂ ’ਚ ਤੁਹਾਨੂੰ ਨੁਕਸ ਦਿਸ ਰਏ ਸੀ। ਮਿੱਟੀ ਅਜੇ ਵੀ ਹੈ। ਰੌਲਾ ਵੀ ਹੈ। ਵੱਟੇ ਵੀ ਨੇ। ਪਰ, ਤੁਹਾਨੂੰ ਕੁੱਝ ਨਈਂ ਦਿਸਿਆ।’’

ਏਨੇ ਨੂੰ ਗੁਰਪਾਲ ਮਾਸੜ ਜੀ ਪਿੱਛੋਂ ਆਉਂਦੇ ਦਿਸੇ ਤਾਂ ਨਾਨੂ ਚੀਕ ਪਿਆ,‘‘ਆ ਜੋ ਮਾਸੜ ਜੀ, ਮਾਸੀ ਜੀ ਮਜ਼ੇਦਾਰ ਗ਼ੱਲ ਸੁਣਾ ਰਏ ਨੇ। ਹੁਣ ਇਨਾਮ ਵੀ ਦੇਣਗੇ।’’

ਹਰਸ਼ ਮਾਸੀ ਬੋਲੀ, ‘‘ਬੱਚਿਓ ਪਹਿਲਾਂ ਮੇਰੀ ਗ਼ੱਲ ਵੱਲ ਧਿਆਨ ਦਿਓ। ਜਿਹੜੇ ਜਣੇ ਕਿਸੇ ਹੋਰ ’ਚ ਨੁਕਸ ਕੱਢਣ, ਉਹ ਵਿਹਲੇ ਹੁੰਦੇ ਨੇ। ਉਨ੍ਹਾਂ ਕੋਲ ਕੋਈ ਹੋਰ ਕੰਮ ਨਈਂ। ਜਿਹੜੇ ਲਗਨ ਨਾਲ ਆਪਣੇ ਕੰਮ ’ਚ ਜੁਟੇ ਹੋਣ, ਉਨ੍ਹਾਂ ਕੋਲ ਦੂਜਿਆਂ ਵੱਲ ਝਾਕਣ ਦਾ ਸਮਾਂ ਈ ਨਈਂ ਹੁੰਦਾ। ਜਿਹੜੇ ਆਪਣਾ ਟੀਚਾ ਮਿੱਥ ਲੈਣ, ਉਹ ਸਫ਼ਲ ਇਨਸਾਨ ਬਣ ਜਾਂਦੇ ਨੇ। ਬਾਕੀ ਸਿਰਫ਼ ਆਪਣੀ ਜ਼ਿੰਦਗੀ ਜ਼ਾਇਆ ਕਰਦੇ ਨੇ। ਹੁਣ ਤੁਸੀਂ ਆਪਣੀ ਸਿਹਤ ਵੱਲ ਧਿਆਨ ਦੇ ਕੇ ਕਸਰਤ ਕਰੋ ਤਾਂ ਬਾਕੀ ਸਭ ਗੱਲਾਂ ਤੁਹਾਡੇ ਮਨ ’ਚੋਂ ਬਾਹਰ ਨਿਕਲ ਜਾਣਗੀਆਂ। ਇੰਜ ਹੀ ਪੜ੍ਹਾਈ ਵੇਲੇ ਜੇ ਤੁਹਾਡਾ ਹੋਰ ਗ਼ੱਲਾਂ ਵੱਲ ਧਿਆਨ ਜਾ ਰਿਹੈ ਤਾਂ ਤੁਸੀਂ ਇਕਾਗਰ ਹੋ ਕੇ ਨਈਂ ਪੜ੍ਹ ਰਏ।’’

‘‘ਕਿਹੜੀ ਕਹਾਣੀ ਸੁਣਾਈ ਜਾ ਰਈ ਐ ਬਈ,’’ ਗੁਰਪਾਲ ਮਾਸੜ ਜੀ ਨੇ ਨੇੜੇ ਆਉਂਦਿਆਂ ਪੁੱਛਿਆ?

‘‘ਮਾਸੜ ਜੀ, ਮਾਸੀ ਜੀ ਨੇ ਸਾਨੂੰ ਸਾਰਿਆਂ ਨੂੰ ਰੇਸ ’ਚ ਫੇਲ੍ਹ ਕਰ ’ਤਾ। ਕਿਸੇ ਨੂੰ ਇਨਾਮ ਨਈਂ ਮਿਲਿਆ। ਤੁਸੀਂ ਸਾਨੂੰ ਆਈਸਕ੍ਰੀਮ ਖੁਆ ਦਿਓਗੇ,’’ ਨਾਨੂ ਨੇ ਮਾਸੜ ਜੀ ਦੀ ਲੱਤ ਨੂੰ ਜੱਫੀ ਪਾ ਕੇ ਕਿਹਾ।

‘‘ਜ਼ਰੂਰ। ਜ਼ਰੂਰ। ਪਰ ਦੱਸੋ ਅੱਜ ਕਿਹੜੀ ਕਹਾਣੀ ਸੁਣੀ,’’ ਗੁਰਪਾਲ ਮਾਸੜ ਜੀ ਨੇ ਪੁੱਛਿਆ?
‘‘ਅੱਜ ਤਾਂ ਮਾਸੀ ਜੀ ਨੇ ਵਧੀਆ ਜ਼ਿੰਦਗੀ ਜਿਊਣ ਦਾ ਗੁਰ ਸਿਖਾ ਦਿੱਤੈ ਤੇ ਨਾਲੇ ਚੰਗੀ ਤਰ੍ਹਾਂ ਪੜ੍ਹਾਈ ਕਰਨ ਦਾ ਵੀ,’’ ਸੁੱਖੀ ਬੋਲ ਪਈ।
‘‘ਚਲੋ ਫੇਰ ਚੱਲੀਏ ਆਈਸਕ੍ਰੀਮ ਖਾਣ,’’ ਗੁਰਪਾਲ ਮਾਸੜ ਜੀ ਬੱਚਿਆਂ ਦਾ ਹੱਥ ਫੜ ਕੇ ਤੁਰ ਪਏ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  harshਹਰਸ਼ ਮਾਸੀ ਤੇ ਕਾਗਜ਼ ਦੀ ਰੇਸ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
hichkiਭਰੂਣ ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ     
bachayਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
sharabਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
molkiਮੋਲਕੀ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
puttarਕੀ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bike’ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
readingਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
plasticਪਲਾਸਟਿਕ ਦਾ ਕਹਿਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
jhootayਝੂਟਿਆਂ ਦਾ ਬੱਚੇ ਉੱਤੇ ਅਸਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
jay‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
garbhਗਰਭ ਅਤੇ ਸ਼ੱਕਰ ਰੋਗ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
calegynephobiaਕੈਲੇਗਾਈਨੇਫੋਬੀਆ (ਸੌਂਦਰਨਾਰੀਭੈ) 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
betiਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
hassanaਹੱਸਣ ਬਾਰੇ ਕੁੱਝ ਤੱਥ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
shodoਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
nashayਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
bachay1ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com