ਵਿਗਿਆਨ ਪ੍ਰਸਾਰ

ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

ਹੁਣ ਤਕ ਦੀਆਂ ਹੋਈਆਂ ਸਾਰੀਆਂ ਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਹਰ ਹਫ਼ਤੇ 150 ਮਿੰਟ ਦੀ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਪਰ, ਇਸ ਤੋਂ ਇਲਾਵਾ ਬਾਕੀ ਦਾ ਸਮਾਂ ਵੀ ਬੈਠਣ ਲਈ ਨਹੀਂ ਹੈ।

ਅੱਜ ਕਲ ਦੀ ਜ਼ਿੰਦਗੀ ਵਿਚਲੇ ਰੁਝੇਵੇਂ ਵੇਖਦੇ ਹੋਏ ਤੇ ਜ਼ਿਆਦਾਤਰ ਬੈਠ ਕੇ ਕੰਮ ਕਰਦੇ ਬੱਚੇ ਤੇ ਵੱਡਿਆਂ ਲਈ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਕਿਵੇਂ ਹੌਲੀ-ਹੌਲੀ ਸਿਰਫ਼ ਜ਼ਿਆਦਾ ਬੈਠਣ ਕਰਕੇ ਛੇਤੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ।

ਖੋਜਾਂ ਅਨੁਸਾਰ, ਸ਼ੱਕਰ ਰੋਗ ਟਾਈਪ-2, ਮੋਟਾਪਾ, ਕੈਂਸਰ ਤੇ ਹਾਰਟ ਅਟੈਕ ਦਾ ਖ਼ਤਰਾ ਸਿਰਫ਼ ਬੈਠ ਕੇ ਕੰਮ ਕਰਨ ਵਾਲਿਆਂ ਵਿਚ ਕਈ ਗੁਣਾ ਵੱਧ ਹੋ ਚੁੱਕਿਆ ਹੈ।

ਹੁੰਦਾ ਕੀ ਹੈ?

ਜ਼ਿਆਦਾ ਬੈਠਣ ਨਾਲ ਸਰੀਰ ਦਾ ਕੰਮ ਕਾਰ ਹੌਲੀ ਹੋ ਜਾਂਦਾ ਹੈ, ਹਾਜ਼ਮਾ ਘੱਟ ਜਾਂਦਾ ਹੈ, ਲਹੂ ਵਿਚਲੀ ਸ਼ੱਕਰ ਦੀ ਮਾਤਰਾ ਲੰਮੇ ਸਮੇਂ ਤੱਕ ਵਧੀ ਰਹਿ ਜਾਂਦੀ ਹੈ, ਬਲੱਡ ਪ੍ਰੈਸ਼ਰ ਵਧਣ ਲੱਗ ਪੈਂਦਾ ਹੈ ਤੇ ਸਰੀਰ ਅੰਦਰਲਾ ਥਿੰਦਾ ਖੁਰਦਾ ਨਹੀਂ।

ਇੰਗਲੈਂਡ ਵਿਚ ਹੋਈ ਖੋਜ ਅਨੁਸਾਰ 80 ਫੀਸਦੀ ਬਾਲਗ ਰੋਜ਼ ਸੱਤ ਘੰਟਿਆਂ ਤੋਂ ਵੱਧ ਬੈਠ ਕੇ ਕੰਮ ਕਰ ਰਹੇ ਹਨ। ਇਸ ਵਿਚ ਦਫ਼ਤਰੀ ਕੰਮ ਕਾਰ, ਕਾਲਜ ਦੀ ਪੜਾਈ ਤੇ ਟਿਊਸ਼ਨ, ਟੀ.ਵੀ., ਕੰਪਿਊਟਰ ਆਦਿ ਸਭ ਸ਼ਾਮਲ ਹਨ। ਇਸਦੇ ਨਾਲੋ-ਨਾਲ ਬੱਸਾਂ, ਕਾਰਾਂ ਤੇ ਟੈਕਸੀਆਂ ਵਿਚ ਬਹਿ ਕੇ ਕੀਤਾ ਸਫ਼ਰ ਵੀ ਸ਼ਾਮਲ ਹੈ। ਸੌਣਾ ਇਸ ਸਮੇਂ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਪ੍ਰੋ. ਸਟੂਆਰਟ ਨੇ ਅਨੇਕ ਖੋਜਾਂ ਬਾਅਦ ਇਹ ਤੱਤ ਕੱਢਿਆ ਹੈ ਕਿ ਹਰ ਅੱਧੇ ਘੰਟੇ ਬੈਠਣ ਬਾਅਦ ਇਕ ਜਾਂ ਦੋ ਮਿੰਟ ਦਾ ਤੁਰਨਾ ਜ਼ਰੂਰੀ ਹੈ। ਇਸੇ ਖੋਜ ਦੇ ਆਧਾਰ ਉੱਤੇ ਅਸਟ੍ਰੇਲੀਆ, ਅਮਰੀਕਾ ਤੇ ਫਿਨਲੈਂਡ ਵਿਚ ਬੱਚਿਆਂ ਨੂੰ ਟੀ.ਵੀ. ਜਾਂ ਵੀਡੀਓ ਖੇਡਾਂ ਲਈ ਵੱਧੋ ਵੱਧ ਪੂਰੇ ਦਿਨ ਵਿਚ, ਸਮਾਂ ਵੰਡ ਕੇ, ਇਕ ਜਾਂ ਦੋ ਘੰਟੇ ਹੀ ਖੇਡਣ ਲਈ ਕਿਹਾ ਗਿਆ ਹੈ।

ਦੂਜੀ ਗ਼ੱਲ ਇਹ ਸਾਹਮਣੇ ਆਈ ਕਿ ਜਿਸ ਕਿੱਤੇ ਵਿਚ ਉੱਠਣਾ ਸੰਭਵ ਹੀ ਨਾ ਹੋਵੇ, ਜਿਵੇਂ ਬੱਸ ਡਰਾਈਵਰ ਜਾਂ ਕੋਈ ਹੋਰ, ਤਾਂ ਉਸ ਨੂੰ ਰੋਜ਼ ਇਕ ਘੰਟਾ ਤਗੜੀ ਕਸਰਤ ਕਰਨੀ ਪੈਣੀ ਹੈ ਤਾਂ ਜੋ ਬੈਠੇ ਰਹਿਣ ਦੇ ਮਾੜੇ ਅਸਰਾਂ ਤੋਂ ਬਚਿਆ ਜਾ ਸਕੇ।

ਸੰਨ 1950 ਵਿਚ ਇਹ ਗ਼ੱਲ ਹਸਪਤਾਲਾਂ ਦੇ ਰਿਕਾਰਡ ਰਾਹੀਂ ਸਾਹਮਣੇ ਆਈ ਕਿ ਲੰਡਨ ਦੇ ਬਸ ਡਰਾਈਵਰਾਂ ਦੇ, ਬਸ ਦੇ ਕੰਡਕਟਰਾਂ ਨਾਲੋਂ ਦੁਗਣੇ ਕੇਸ ਹਾਰਟ ਅਟੈਕ ਨਾਲ ਦਾਖ਼ਲ ਹੋਏ। ਫੇਰ ਹੋਰਨਾਂ ਕਿੱਤਿਆਂ ਵਿਚ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਜਾਂਚਿਆ ਗਿਆ। ਇਹ ਵੇਖਣ ਵਿਚ ਆਇਆ ਕਿ ਉਨਾਂ ਸਾਰਿਆਂ ਦੀਆਂ ਹੱਡੀਆਂ ਤੇ ਪੱਠੇ ਕਾਫ਼ੀ ਕਮਜ਼ੋਰ ਸਨ ਤੇ ਬਹੁਤਿਆਂ ਨੂੰ ਬਲੱਡ ਪ੍ਰੈੱਸ਼ਰ ਜਾਂ ਸ਼ੱਕਰ ਰੋਗ ਸੀ।

ਇਸਦਾ ਇੱਕ ਸਪਸ਼ਟ ਮਤਲਬ ਨਿਕਲਿਆ ਕਿ ਬੈਠੇ ਰਹਿਣ ਨਾਲ ਸਰੀਰ ਦਾ ਕਾਰਖਾਨਾ ਇਕ ਤਰਾਂ ਬੰਦ ਜਿਹਾ ਹੋ ਜਾਂਦਾ ਹੈ ਤੇ ਗੰਦਗੀ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਕਾਰ ਵੀ ਠੱਪ ਹੋ ਜਾਂਦਾ ਹੈ।

ਪੁਲਾੜ ਵਿਚ ਜਾਣ ਵਾਲੇ ਐਸਟਰੋਨੌਟ  ਉੱਤੇ ਵੀ 1970 ਵਿਚ ਖੋਜ ਕੀਤੀ ਗਈ ਤਾਂ ਲੱਭਿਆ ਕਿ ਉਨਾਂ ਦੀਆਂ ਹੱਡੀਆਂ ਬਹੁਤ ਜ਼ਿਆਦਾ ਖੁਰ ਗਈਆਂ ਸਨ ਤੇ ਪੱਠੇ ਵੀ ਕਮਜ਼ੋਰ ਪੈ ਗਏ ਸਨ। ਇਕ ਤਰਾਂ ਨਾਲ ਉਨਾਂ ਦਾ ਸਰੀਰ ਉਮਰ ਨਾਲੋਂ ਦੁਗਣਾ ਬੁੱਢਾ ਹੋ ਗਿਆ ਸੀ।

ਮੈਲਬੋਰਨ, ਅਸਟ੍ਰੇਲੀਆ ਦੇ ‘ਹਾਰਟ ਐਂਡ ਡਾਇਆਬੀਟੀਜ਼ ਇੰਸਟੀਚਿਊਟ’  ਦੇ ਪ੍ਰੋ. ਡੇਵਿਡ ਡੰਸਟਨ ਨੇ ਖੋਜ ਰਾਹੀਂ ਸਪਸ਼ਟ ਕੀਤਾ ਹੈ ਕਿ ਨਾਸਾ ਦੇ ਐਸਟਰੋਨੌਟ  ਜਦੋਂ ਪੁਲਾੜ ਤੋਂ ਵਾਪਸ ਆ ਕੇ ਕਸਰਤ ਕਰਨ ਲੱਗੇ ਤਾਂ ਉਨਾਂ ਦੀਆਂ ਹੱਡੀਆਂ ਫਿਰ ਤਗੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਜਿਵੇਂ ਸਰੀਰ ਦਾ ਇੰਜਨ ਚਾਲੂ ਹੋ ਗਿਆ ਹੋਵੇ।

ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ :
ਬੱਚਿਆਂ ਲਈ ਟੀ.ਵੀ., ਕੰਪਿਊਟਰ ਖੇਡਾਂ ਇਕ ਜਾਂ ਦੋ ਘੰਟੇ ਪ੍ਰਤੀ ਦਿਨ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਵੱਧ ਬੈਠਣ ਵਾਲੇ ਬੱਚਿਆਂ ਵਿਚ ਮੋਟਾਪਾ ਹੋਣ ਲੱਗ ਪੈਂਦਾ ਹੈ ਤੇ ਉਨਾਂ ਦੀ ਸਮਝ ਘੱਟ ਜਾਂਦੀ ਹੈ।

ਏਸੇ ਲਈ ਕੰਮ ਕਾਜੀ ਮਾਪਿਆਂ ਨੂੰ ਬੱਚਿਆਂ ਨੂੰ ਟੀ.ਵੀ. ਅੱਗੇ ਬਿਠਾ ਕੇ ਆਪਣੇ ਕੰਮ ਨਹੀਂ ਲੱਗੇ ਰਹਿਣਾ ਚਾਹੀਦਾ। ਸਿਰਫ਼ ਪਰੈਮ  ਵਿਚ ਬਿਠਾਉਣ ਨਾਲੋਂ ਥੱਲੇ ਰਿੜਨ ਲਈ ਛੱਡਣਾ ਜ਼ਰੂਰੀ ਹੈ। ਤੁਰਦੇ ਹੋਏ ਵੀ, ਨਿੱਕੇ ਬੱਚੇ ਨੂੰ ਪਰੈਮ  ਵਿਚ ਪਾਉਣ ਨਾਲੋਂ ਢਿੱਡ ਜਾਂ ਪਿੱਠ ਉੱਤੇ ਬੰਨ ਕੇ ਲਿਜਾਉਣਾ ਬਿਹਤਰ ਹੈ।

5 ਤੋਂ 18 ਸਾਲ ਦੇ ਬੱਚੇ :
ਟੀ.ਵੀ., ਕੰਪਿਊਟਰ ਤੋਂ ਇਲਾਵਾ ਮੋਬਾਈਲ  ਖੇਡਾਂ, ਕਲਾਸਾਂ ਵਿਚ ਬੈਠਣਾ, ਟਿਊਸ਼ਨ ਪੜਨੀ ਆਦਿ ਕਾਫ਼ੀ ਸਮਾਂ ਬੱਚਿਆਂ ਨੂੰ ਬਦੋਬਦੀ ਬੈਠਣ ਉੱਤੇ ਮਜਬੂਰ ਕਰ ਦਿੰਦਾ ਹੈ। ਇਸੇ ਲਈ :

 • ਟੀ.ਵੀ. ਅੱਗੇ ਬੈਠਣਾ ਘਟਾਉਣ ਦੀ ਲੋੜ ਹੈ।
 • ਸੌਣ ਵਾਲੇ ਕਮਰੇ ਵਿਚ ਟੀ.ਵੀ. ਤੇ ਕੰਪਿਊਟਰ ਨਹੀਂ ਹੋਣਾ ਚਾਹੀਦਾ।
 • ਸ਼ਾਮ ਵੇਲੇ ਖੇਡਣਾ ਜਾਂ ਕਸਰਤ ਕਰਨੀ ਜ਼ਰੂਰੀ ਹੈ।

ਬਹਾਨੇ ਸਿਰ ਖਾਣੇ ਦੀ ਮੇਜ਼ ਉੱਤੇ ਪਲੇਟਾਂ ਲਾਉਣੀਆਂ, ਪਾਣੀ ਦੇ ਗਿਲਾਸ ਰੱਖਣੇ, ਖਾਣਾ ਪਰੋਸਣਾ ਤੋਂ ਲੈ ਕੇ ਪੌੜੀਆਂ ਚੜ ਕੇ ਉੱਤੋਂ ਸਮਾਨ ਲਿਆਉਣਾ ਆਦਿ ਜ਼ਰੂਰ ਕਰਵਾਉਣੇ ਚਾਹੀਦੇ ਹਨ।

ਖੇਡਾਂ ਵਿਚ ਸਮਾਂ ਵਧਾਉਣ ਲਈ ਫੁੱਟਬਾਲ, ਪਤੰਗ, ਸਕੇਟ ਬੋਰਡ ਆਦਿ ਬੱਚੇ ਨੂੰ ਲੈ ਕੇ ਦੇਣੀਆਂ ਚਾਹੀਦੀਆਂ ਹਨ।

ਵੱਡਿਆਂ ਲਈ (19-64 ਸਾਲ ਤੱਕ)

 • ਬਸ ਜਾਂ ਗੱਡੀ ਵਿਚ ਆਉਂਦੇ ਜਾਂਦੇ ਖੜੇ ਹੋਣਾ ਚਾਹੀਦਾ ਹੈ ਤੇ ਲੱਤਾਂ ਦੇ ਜੋੜ ਹਿਲਾਉਂਦੇ ਰਹਿਣੇ ਚਾਹੀਦੇ ਹਨ।
 • ਕਲਾਸ ਵੱਲ ਜਾਂਦਿਆਂ ਜਾਂ ਦਫ਼ਤਰ ਜਾਂਦਿਆਂ ਲਿਫਟ ਲੈਣ ਦੀ ਥਾਂ ਪੌੜੀਆਂ ਚੜ ਕੇ ਜਾਣਾ ਚਾਹੀਦਾ ਹੈ
 • ਘਰ ਵਿਚ ਕੁਰਸੀ ਜਾਂ ਮੰਜੇ ਉੱਤੇ ਬਹਿ ਕੇ ਪੜਨ ਨਾਲੋਂ ਤੁਰ ਫਿਰ ਕੇ ਪੜ ਲੈਣਾ ਚਾਹੀਦਾ ਹੈ।
 • ਹਰ ਅੱਧੇ ਘੰਟੇ ਬਾਅਦ ਕੁਰਸੀ ਜਾਂ ਸੀਟ ਤੋਂ ਖੜੇ ਹੋ ਕੇ ਇਕ ਛੋਟਾ ਚੱਕਰ ਲਾ ਲੈਣਾ ਚਾਹੀਦਾ ਹੈ, ਭਾਵੇਂ ਪਾਣੀ ਪੀਣ ਜਾਂ ਗੁਸਲਖਾਨੇ ਜਾਣ ਲਈ ਹੀ ਸਹੀ।
 • ਖੜੇ ਹੋ ਕੇ ਤੁਰਦੇ ਫਿਰਦੇ ਮੋਬਾਈਲ  ਸੁਣ ਲਵੋ।
 • ਕੰਪਿਊਟਰ ਜਾਂ ਲੈਪਟਾਪ ਉੱਚੀ ਥਾਂ ਉੱਤੇ ਰੱਖ ਕੇ, ਖਲੋ ਕੇ ਕੁੱਝ ਚਿਰ ਕੰਮ ਕਰ ਲਵੋ।
 • ਕੌਫ਼ੀ ਜਾਂ ਚਾਹ ਪੀਣ ਲੱਗਿਆਂ ਖਲੋ ਕੇ ਪੀ ਲਵੋ।
 • ਇੰਟਰਕੌਮ ਉ¤ਤੇ ਗ਼ੱਲ ਕਰਨ ਨਾਲੋਂ ਤੁਰ ਕੇ ਗ਼ੱਲ ਕਰ ਲਵੋ।
 • ਰੋਜ਼ਾਨਾ ਸੈਰ, ਬਾਗ਼ਬਾਨੀ, ਦੋਸਤਾਂ ਨਾਲ ਮੇਲ-ਜੋਲ, ਬਜ਼ਾਰੋਂ ਸਬਜ਼ੀ ਲਿਆਉਣਾ, ਵਰਗੇ ਕੰਮ ਤੁਰ ਫਿਰ ਕੇ ਕਰਨ ਨਾਲ ਫ਼ਾਇਦਾ ਹੁੰਦਾ ਹੈ।

65 ਸਾਲ ਤੋਂ ਵੱਧ ਉਮਰ ਲਈ :
ਕਾਫ਼ੀ ਜਣੇ 65 ਤੋਂ 90 ਸਾਲਾਂ ਦੇ ਵਿਚ ਲਗਭਗ 10 ਘੰਟੇ ਬੈਠਣ ਜਾਂ ਲੇਟਣ ਵਿਚ ਸਮਾਂ ਬਤੀਤ ਕਰਨ ਲੱਗ ਪੈਂਦੇ ਹਨ।

ਪਹਿਲਾਂ ਤੋਂ ਹੀ ਬੁਢੇਪਾ ਜੱਫਾ ਪਾ ਕੇ ਬੈਠਾ ਹੁੰਦਾ ਹੈ ਤੇ ਹੁਣ ਹੋਰ ਬਹਿ ਜਾਣ ਨਾਲ ਦੁਗਣੀ ਤੇਜ਼ੀ ਨਾਲ ਹੱਡੀਆਂ ਖੁਰਨ ਲੱਗ ਪੈਂਦੀਆਂ ਹਨ ਅਤੇ ਵੱਖੋ-ਵੱਖ ਅੰਗ ਵੀ ਕੰਮ ਕਾਰ ਘਟਾ ਦਿੰਦੇ ਹਨ ਜਿਸ ਨਾਲ ਸਰੀਰਕ ਕਮਜ਼ੋਰੀ ਤੇਜ਼ੀ ਨਾਲ ਹੋਣ ਲੱਗ ਪੈਂਦੀ ਹੈ ਤੇ ਉਮਰ ਵੀ ਛੋਟੀ ਕਰ ਦਿੰਦੀ ਹੈ।

ਪ੍ਰੋ. ਬਿਡਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਉਮਰ ਵਿਚ ਉੱਕਾ ਹੀ ਬੈਠਣਾ ਨਹੀਂ ਚਾਹੀਦਾ। ਪੈਰਾਂ ਭਾਰ ਖੜੇ ਹੋਣਾ ਤੇ ਤੁਰਨਾ ਇਸ ਉਮਰ ਵਿਚ ਸਭ ਤੋਂ ਵਧ ਲੋੜੀਂਦਾ ਹੈ। ਇਸ ਉਮਰ ਵਿਚ ਹਾਣੀਆਂ ਨੂੰ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਖੜੇ ਹੋ ਕੇ ਟੀ.ਵੀ. ਵੇਖਣਾ ਜਾਂ ਕਮਰੇ ਅੰਦਰ ਹੀ ਤੁਰ ਕੇ ਅਲਮਾਰੀ ਵਿੱਚੋਂ ਚੀਜ਼ਾਂ ਕੱਢਣੀਆਂ ਤੇ ਫੇਰ ਵਾਪਸ ਰੱਖਣੀਆਂ ਵੀ ਚੰਗੀ ਕਸਰਤ ਹੈ।

 • ਕਿਤਾਬ ਚੁੱਕ ਕੇ ਕਮਰੇ ਅੰਦਰ ਘੁੰਮਣਾ ਜਾਂ ਏਨੀ ਕੁ ਹੀ ਕੁੱਝ ਹੋਰ ਭਾਰੀ ਚੀਜ਼ ਚੁੱਕ ਕੇ ਤੁਰਨਾ ਠੀਕ ਰਹਿੰਦਾ ਹੈ।
 • ਟੀ.ਵੀ. ਵਿਚ ਫ਼ਿਲਮ ਵੇਖਦੇ ਹੋਏ ਇਸ਼ਤਿਹਾਰ ਮੌਕੇ ਉੱਠ ਕੇ ਕਮਰੇ ਵਿੱਚੋਂ ਬਾਹਰ ਜਾ ਆਉਣਾ ਚਾਹੀਦਾ ਹੈ।
 • ਫ਼ੋਨ ਸਿਰਫ਼ ਤੁਰ ਫਿਰ ਕੇ ਹੀ ਸੁਣਨਾ ਚਾਹੀਦਾ ਹੈ।
 • ਪੌੜੀਆਂ ਦਿਨ ਵਿਚ ਦੋ ਵਾਰ ਜ਼ਰੂਰ ਚੜਨੀਆਂ ਚਾਹੀਦੀਆਂ ਹਨ।
 • ਸਵੇਰੇ ਤੇ ਸ਼ਾਮ ਦੀ ਸੈਰ ਜ਼ਰੂਰੀ ਹੈ।
 • ਗ਼ਮਲਿਆਂ ਵਿਚ ਗੋਡੀ ਜ਼ਰੂਰ ਕਰਨੀ ਚਾਹੀਦੀ ਹੈ।
 • ਹਲਕਾ ਨੱਚਣਾ ਜਾਂ ਪੋਤਰਿਆਂ ਦੋਹਤਰਿਆਂ ਨਾਲ ਬੌਲ ਖੇਡਣਾ ਜ਼ਰੂਰੀ ਹੈ।
 • ਬਾਹਰੋਂ ਸਬਜ਼ੀ ਜਾਂ ਫਲ ਲਿਆਉਣ ਦਾ ਕੰਮ ਜ਼ਿੰਮੇ ਲੈ ਲੈਣਾ ਚਾਹੀਦਾ ਹੈ।
 • ਪੋਤਰਿਆਂ ਦੋਹਤਰਿਆਂ ਨੂੰ ਸਕੂਲ ਛੱਡਣ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਚੁੱਕ ਲੈਣੀ ਚਾਹੀਦੀ ਹੈ।

ਇਨਾਂ ਸਾਰੇ ਕੰਮਾਂ ਨਾਲ ਹੱਡੀਆਂ ਤੇ ਪੱਠਿਆਂ ਦੀ ਕਮਜ਼ੋਰੀ ਠੀਕ ਹੋ ਜਾਂਦੀ ਹੈ ਤੇ ਸਾਰੇ ਅੰਗਾਂ ਦੇ ਕੰਮ ਕਾਰ ਵਿਚ ਵੀ ਚੁਸਤੀ ਆ ਜਾਂਦੀ ਹੈ।

ਬੈਠੇ ਰਹਿਣ ਨਾਲ ਘੇਰਦੀਆਂ ਬੀਮਾਰੀਆਂ :

 • ਰੀੜ ਦੀ ਹੱਡੀ ਦਾ ਟੇਢਾ ਹੋਣਾ
 • ਕਬਜ਼ ਹੋਣ ਲੱਗ ਪੈਣੀ
 • ਯਾਦਾਸ਼ਤ ਘਟਣੀ
 • ਇਕੱਲਾਪਨ ਮਹਿਸੂਸ ਹੋਣਾ
 • ਢਹਿੰਦੀ ਕਲਾ ਮਹਿਸੂਸ ਹੋਣੀ
 • ਢਿੱਡ ਦਾ ਵਧਣਾ
 • ਸਰੀਰ ਵਿਚ ਪੀੜਾਂ ਹੁੰਦੀਆਂ ਰਹਿਣੀਆਂ
 • ਸਿਰ ਪੀੜ ਹੁੰਦੀ ਰਹਿਣੀ
 • ਮਾੜੇ ਖ਼ਿਆਲਾਂ ਨਾਲ ਦਿਮਾਗ਼ ਦਾ ਜਕੜਿਆ ਜਾਣਾ
 • ਮੌਤ ਬਾਰੇ ਸੋਚਣ ਲੱਗ ਪੈਣਾ
 • ਹਾਰਟ ਅਟੈਕ ਨਾਲ ਛੇਤੀ ਮੌਤ ਹੋ ਜਾਣੀ। ਇਹ ਤੱਥ ਢਾਈ ਲੱਖ ਅਸਟ੍ਰੇਲੀਅਨ ਲੋਕਾਂ ਦਾ ਮੈਡੀਕਲ ਰਿਕਾਰਡ ਵਾਚ ਕੇ ਸਾਬਤ ਹੋਇਆ ਹੈ।
 • ਮੈਟਾਬੌਲਿਕ ਸਿੰਡਰੋਮ
 • ਦਿਲ ਦੇ ਰੋਗ
 • ਸ਼ੱਕਰ ਰੋਗ
 • ਲਹੂ ਵਿੱਚੋਂ ਵਾਧੂ ਥਿੰਦੇ ਦਾ ਛੇਤੀ ਸਾਫ਼ ਨਾ ਹੋਣਾ
 • ਇਨਸੂਲਿਨ ਦਾ ਅਸਰ ਘਟਣਾ
 • ਮੋਢਿਆਂ ਦਾ ਅਗਾਂਹ ਨੂੰ ਝੁਕਣਾ
 • ਰੀੜ ਦੀ ਹੱਡੀ ਦਾ ਹੇਠਲਾ ਕੁਦਰਤੀ ਘੁਮਾਓ ਦਾ ਸਿੱਧਾ ਹੋ ਜਾਣਾ ਤੇ ਪੀੜ ਕਰਨ ਲੱਗ ਪੈਣਾ
 • ਮਨੋਰੋਗੀ ਬਣ ਜਾਣਾ
 • ਵਿਟਾਮਿਨ ਡੀ ਦੀ ਘਾਟ ਹੋਣ ਨਾਲ ਨਕਾਰਾਤਮਕ ਸੋਚ ਬਣ ਜਾਣੀ
 • ਹੱਥਾਂ ਪੈਰਾਂ ਦਾ ਸੁੰਨ ਹੋਣਾ
 • ਓਸਟੀਓਆਰਥਰਾਈਟਿਸ ਵਿਚ ਵਾਧਾ
 • ਰਿਊਮੈਟਾਇਡ ਆਰਥਰਾਈਟਿਸ ਵਿਚ ਵਾਧਾ
 • ਅੱਡੀਆਂ ਵਿਚ ਪੀੜ ਹੋਣ ਲੱਗ ਪੈਣੀ

ਬੈਠੀਆਂ ਰਹਿਣ ਵਾਲੀਆਂ ਸ਼ੰਘਾਈ ਦੀਆਂ ਔਰਤਾਂ ਵਿਚ ਛਾਤੀ, ਬੱਚੇਦਾਨੀ ਤੇ ਅੰਡਕੋਸ਼ ਦਾ ਕੈਂਸਰ ਕਈ ਗੁਣਾ ਵਧਿਆ ਲੱਭਿਆ।

 • ਦਿਲ ਦੇ ਰੋਗ 64 ਫੀਸਦੀ ਵੱਧ ਗਏ
 • 6.9 ਫੀਸਦੀ ਮੌਤਾਂ ਸਿਰਫ਼ ਬੈਠੇ ਰਹਿਣ ਨਾਲ ਹੋ ਰਹੀਆਂ ਹਨ
 • ਨਿਊਰੋਪੈਥੀ
 • ਕੋਲੈਸਟਰੋਲ ਵਿਚ ਤਿੰਨ ਗੁਣਾ ਵਾਧਾ
 • ਐਨਜਾਈਨਾ ਵਿਚ 125 ਫੀਸਦੀ ਵਾਧਾ
 • ਵੈਰੀਕੋਜ਼ ਵੇਨ
 • ਪੈਰਾਂ ਉੱਤੇ ਸੋਜਾ ਆਉਣਾ

ਸਿਰਫ਼ ਇਕ ਸਾਲ ਦੇ ਅੰਦਰ, ਵਾਧੂ ਬੈਠੇ ਰਹਿਣ ਨਾਲ ਸਰੀਰ ਅੰਦਰ ਟਰਾਈਗਲਿਸਰਾਈਡ ਵਧਣ ਲੱਗ ਪੈਂਦੇ ਹਨ।

ਸਿਰਫ਼ ਏਨੇ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੈਠੇ ਰਹਿਣਾ ਕਿਵੇਂ ਸਾਡੀ ਜ਼ਿੰਦਗੀ ਨੂੰ ਛੋਟੀ ਕਰ ਰਿਹਾ ਹੈ।

ਹੋਰ ਤੱਥ ਸਭ ਕੁੱਝ ਸਪਸ਼ਟ ਕਰ ਦੇਣਗੇ :

 1. ਚੰਗਾ ਕੋਲੈਸਟਰੋਲ ਸਿਰਫ਼ ਦੋ ਘੰਟੇ ਲਗਾਤਾਰ ਬੈਠਣ ਨਾਲ ਹੀ 20 ਫੀਸਦੀ ਘੱਟ ਜਾਂਦਾ ਹੈ।
 2. ਸਿਰਫ਼ ਇਕ ਦਿਨ ਲੋੜੋਂ ਵੱਧ ਬੈਠੇ ਰਹਿਣ ਨਾਲ ਸਰੀਰ ਅੰਦਰ ਇਨਸੂਲਿਨ  ਦਾ ਅਸਰ ਘਟਿਆ ਵੇਖਿਆ ਗਿਆ ਹੈ।
 3. 9 ਘੰਟੇ ਰੋਜ਼ ਲਗਾਤਾਰ ਬੈਠੇ ਰਹਿਣ ਬਾਅਦ ਇਕ ਘੰਟਾ ਰੋਜ਼ ਦੀ ਕਸਰਤ ਵੀ ਸਾਰੇ ਮਾੜੇ ਅਸਰ ਵਾਪਸ ਨਹੀਂ ਕਰ ਸਕਦੀ। ਏਸੇ ਲਈ ਵਿੱਚੋਂ ਹਿਲਜੁਲ ਕਰਦੇ ਰਹਿਣ ਦੀ ਲੋੜ ਹੈ।
 4. ਤਿੰਨ ਘੰਟੇ ਲਗਾਤਾਰ ਬੈਠੇ ਰਹਿਣ ਬਾਅਦ ਦਿਮਾਗ਼ ਦਾ ਕੰਮ ਕਾਰ ਹੌਲੀ ਹੋਣ ਲੱਗ ਪੈਂਦਾ ਹੈ ਤੇ ਉਹ ਘੱਟ ਆਕਸੀਜਨ ਲੈਣ ਲੱਗ ਪੈਂਦਾ ਹੈ।
 5. ਹਰ ਹਫ਼ਤੇ 23 ਘੰਟੇ ਬੈਠੇ ਰਹਿਣ ਵਾਲੇ 88 ਫੀਸਦੀ ਲੋਕਾਂ ਨੂੰ ਦਿਲ ਦੇ ਰੋਗ ਹੋ ਚੁੱਕੇ ਹਨ।

ਕੀ ਇਹ ਸਭ ਜਾਣ ਲੈਣ ਬਾਅਦ ਹੁਣ ਖਲੋ ਕੇ ਕੰਮ ਕਰਨ ਦੀ ਆਦਤ ਨਹੀਂ ਪਾ ਲੈਣੀ ਚਾਹੀਦੀ? ਜੇ ਉਮਰ ਲੰਮੀ ਕਰਨੀ ਹੈ ਤੇ ਢੇਰਾਂ ਦੀਆਂ ਢੇਰ ਬੀਮਾਰੀਆਂ ਤੋਂ ਬਚਣਾ ਹੈ ਤਾਂ ਬੈਠਣਾ ਹਰ ਹਾਲ ਵਿਚ ਘਟਾਉਣਾ ਪੈਣਾ ਹੈ!

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

24/09/2017
 

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਡਾ. ਬਲਦੇਵ ਸਿੰਘ ਕੰਦੋਲਾ


  ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com